Qurani Kərimin mənaca tərcüməsi - الترجمة البنجابية * - Tərcumənin mündəricatı

XML CSV Excel API
Please review the Terms and Policies

Mənaların tərcüməsi Surə: Yunus   Ayə:

ਸੂਰਤ ਯੂਨੁਸ

الٓرٰ ۫— تِلْكَ اٰیٰتُ الْكِتٰبِ الْحَكِیْمِ ۟
1਼ ਅਲਿਫ਼, ਲਾਮ, ਰਾ। ਇਹ ਆਇਤਾਂ (ਆਦੇਸ਼) ਹਿਕਮਤ (ਡੁੱਘੀ ਸਿਆਣਪ) ਵਾਲੀ ਕਿਤਾਬ (.ਕੁਰਆਨ) ਦੀਆਂ ਹਨ।
Ərəbcə təfsirlər:
اَكَانَ لِلنَّاسِ عَجَبًا اَنْ اَوْحَیْنَاۤ اِلٰی رَجُلٍ مِّنْهُمْ اَنْ اَنْذِرِ النَّاسَ وَبَشِّرِ الَّذِیْنَ اٰمَنُوْۤا اَنَّ لَهُمْ قَدَمَ صِدْقٍ عِنْدَ رَبِّهِمْ ؔؕ— قَالَ الْكٰفِرُوْنَ اِنَّ هٰذَا لَسٰحِرٌ مُّبِیْنٌ ۟
2਼ ਕੀ ਇਹ (ਮੱਕੇ ਦੇ) ਲੋਕਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਅਸੀਂ ਉਹਨਾਂ ਵਿੱਚੋਂ ਹੀ ਇਕ ਵਿਅਕਤੀ (ਹਜ਼ਰਤ ਮੁਹੰਮਦ) ਕੋਲ ਆਪਣੀ ਵਹੀ ਭੇਜੀ1 ਕਿ ਉਹ ਸਾਰੇ ਲੋਕਾਂ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਵੇ ਅਤੇ ਜਿਹੜੇ ਈਮਾਨ ਲੈ ਆਉਣ ਉਹਨਾਂ ਨੂੰ (ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾਵੇ। ਬੇਸ਼ੱਕ ਉਹਨਾਂ ਦੇ ਰੱਬ ਕੋਲ ਉਹਨਾਂ ਲਈ ਹੱਕ-ਸੱਚ (ਨੂੰ ਮੰਨਣ ਵਾਲਿਆਂ) ਦਾ ਉੱਚਾ ਮਰਤਬਾ ਹੈ, ਪਰ ਕਾਫ਼ਿਰ ਆਖਦੇ ਹਨ ਕਿ ਇਹ ਵਿਅਕਤੀ (ਮੁਹੰਮਦ ਸ:) ਤਾਂ ਇਕ ਜਾਦੂਗਰ ਹੈ।
1 ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 163/4
Ərəbcə təfsirlər:
اِنَّ رَبَّكُمُ اللّٰهُ الَّذِیْ خَلَقَ السَّمٰوٰتِ وَالْاَرْضَ فِیْ سِتَّةِ اَیَّامٍ ثُمَّ اسْتَوٰی عَلَی الْعَرْشِ یُدَبِّرُ الْاَمْرَ ؕ— مَا مِنْ شَفِیْعٍ اِلَّا مِنْ بَعْدِ اِذْنِهٖ ؕ— ذٰلِكُمُ اللّٰهُ رَبُّكُمْ فَاعْبُدُوْهُ ؕ— اَفَلَا تَذَكَّرُوْنَ ۟
3਼ ਹਕੀਕਤ ਇਹ ਹੈ ਕਿ ਤੁਹਾਡਾ ਸਭਨਾਂ ਦਾ ਪਾਲਣਹਾਰ ਉਹ ਅੱਲਾਹ ਹੀ ਹੈ ਜਿਸ ਨੇ ਅਕਾਸ਼ ਤੇ ਧਰਤੀ ਨੂੰ ਛੇ ਦਿਨਾਂ ਵਿਚ ਸਾਜਿਆ ’ਤੇ ਫੇਰ ਅਰਸ਼ ’ਤੇ ਵਿਰਾਜਮਾਨ ਹੋ ਗਿਆ। ਉਹੀਓ ਹਰ ਪ੍ਰਕਾਰ ਦੀ ਹਿਦਾਇਤ ਦਾ ਪ੍ਰਬੰਧ ਕਰਦਾ ਹੈ ਉਸ ਦੀ ਆਗਿਆ ਤੋਂ ਬਿਨਾਂ ਕੋਈ ਉਸ ਦੇ ਕੋਲ ਸਿਫ਼ਾਰਸ਼ ਨਹੀਂ ਕਰ ਸਕਦਾ। ਉਹੀ ਤਾਂ ਅੱਲਾਹ ਤੁਹਾਡਾ ਪਾਲਣਹਾਰ ਹੈ। ਸੋ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ। ਕੀ ਤੁਸੀਂ ਕੁੱਝ ਵੀ ਨਸੀਹਤ ਪ੍ਰਾਪਤ ਨਹੀਂ ਕਰਦੇ ?
Ərəbcə təfsirlər:
اِلَیْهِ مَرْجِعُكُمْ جَمِیْعًا ؕ— وَعْدَ اللّٰهِ حَقًّا ؕ— اِنَّهٗ یَبْدَؤُا الْخَلْقَ ثُمَّ یُعِیْدُهٗ لِیَجْزِیَ الَّذِیْنَ اٰمَنُوْا وَعَمِلُوا الصّٰلِحٰتِ بِالْقِسْطِ ؕ— وَالَّذِیْنَ كَفَرُوْا لَهُمْ شَرَابٌ مِّنْ حَمِیْمٍ وَّعَذَابٌ اَلِیْمٌ بِمَا كَانُوْا یَكْفُرُوْنَ ۟
4਼ ਤੁਸੀਂ ਸਭ ਨੇ ਉਸੇ (ਅੱਲਾਹ) ਵੱਲ ਹੀ ਪਰਤਣਾ ਹੈ। ਅੱਲਾਹ ਦਾ ਇਹੋ ਵਾਅਦਾ ਹੈ ਜੋ ਸੱਚਾ ਹੈ। ਬੇਸ਼ੱਕ ਪਹਿਲਾਂ ਵੀ ਉਹੀਓ ਪੈਦਾ ਕਰਦਾ ਹੈ ਫੇਰ ਦੁਬਾਰਾ (ਮਰਨ ਮਗਰੋਂ) ਵੀ ਉਹੀਓ ਜਿਊਂਦਾ ਕਰੇਗਾ ਤਾਂ ਜੋ ਜਿਹੜੇ ਲੋਕ (ਅੱਲਾਹ ’ਤੇ ਅਤੇ ਉਸ ਦੇ ਰਸੂਲ ’ਤੇ) ਈਮਾਨ ਲੈ ਆਏ ਉਹਨਾਂ ਨੂੰ ਉਹਨਾਂ ਵੱਲੋਂ ਕੀਤੇ ਨੇਕ ਕੰਮਾਂ ਦਾ ਇਨਸਾਫ਼ ਅਨੁਸਾਰ ਬਦਲਾ ਦਿੱਤਾ ਜਾਵੇ ਅਤੇ ਜਿਨ੍ਹਾਂ ਨੇ ਕੁਫ਼ਰ (ਇਨਕਾਰ) ਕੀਤਾ ਹੈ, ਉਹਨਾਂ ਨੂੰ ਨਰਕ ਵਿਚ ਪੀਣ ਲਈ ਉੱਬਲਦਾ ਪਾਣੀ ਮਿਲੇਗਾ ਅਤੇ ਕਰੜਾ ਅਜ਼ਾਬ ਹੋਵੇਗਾ। ਇਹ ਸਭ (ਸਜ਼ਾਵਾਂ) ਉਹਨਾਂ ਦੇ ਕੁਫ਼ਰ ਕਾਰਨ ਹੋਵੇਗਾ।
Ərəbcə təfsirlər:
هُوَ الَّذِیْ جَعَلَ الشَّمْسَ ضِیَآءً وَّالْقَمَرَ نُوْرًا وَّقَدَّرَهٗ مَنَازِلَ لِتَعْلَمُوْا عَدَدَ السِّنِیْنَ وَالْحِسَابَ ؕ— مَا خَلَقَ اللّٰهُ ذٰلِكَ اِلَّا بِالْحَقِّ ۚ— یُفَصِّلُ الْاٰیٰتِ لِقَوْمٍ یَّعْلَمُوْنَ ۟
5਼ ਉਹੀਓ ਹੈ ਜਿਸ ਨੇ ਸੂਰਜ ਨੂੰ ਚਮਕਦਾਰ ਬਣਾਇਆ ਅਤੇ ਚੰਨ ਨੂੰ ਨੂਰ ਦਿੱਤਾ ਅਤੇ ਇਸ (ਚੰਨ ਦੇ ਘਟਣ ਵਧਣ) ਦੀਆਂ ਮੰਜ਼ਿਲਾਂ ਨਿਸ਼ਚਿਤ ਕੀਤੀਆਂ ਤਾਂ ਜੋ ਤੁਸੀਂ ਲੋਕ ਵਰ੍ਹਿਆਂ ਦੀ ਗਿਣਤੀ (ਤੇ ਮਿਤੀਆਂ) ਦਾ ਹਿਸਾਬ ਕਰ ਸਕੋ। ਅੱਲਾਹ ਨੇ ਇਹ ਸਭ ਹੱਕ ਨਾਲ ਸਾਜਿਆ ਹੈ। ਉਹ (ਅੱਲਾਹ) ਆਪਣੀਆਂ ਨਿਸ਼ਾਨੀਆਂ ਨੂੰ ਵਿਸਥਾਰ ਨਾਲ ਉਹਨਾਂ ਲਈ ਪੇਸ਼ ਕਰ ਰਿਹਾ ਹੈ, ਜਿਹੜੇ ਸਮਝ ਬੂਝ ਰੱਖਦੇ ਹਨ।
Ərəbcə təfsirlər:
اِنَّ فِی اخْتِلَافِ الَّیْلِ وَالنَّهَارِ وَمَا خَلَقَ اللّٰهُ فِی السَّمٰوٰتِ وَالْاَرْضِ لَاٰیٰتٍ لِّقَوْمٍ یَّتَّقُوْنَ ۟
6਼ ਬੇਸ਼ੱਕ ਰਾਤ ਅਤੇ ਦਿਨ ਦੇ ਅੱਗੇ-ਪਿੱਛੇ ਆਉਣ ਵਿਚ ਅਤੇ ਅੱਲਾਹ ਨੇ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਪੈਦਾ ਕੀਤਾ ਹੈ, ਉਸ ਵਿਚ ਉਹਨਾਂ ਲੋਕਾਂ ਲਈ (ਰੱਬ ਨੂੰ ਮੰਣਨ ਲਈ) ਦਲੀਲਾਂ ਹਨ ਜਿਹੜੇ ਬੁਰਾਈਆਂ ਤੋਂ ਬਚਣਾ ਚਾਹੁੰਦੇ ਹਨ।
Ərəbcə təfsirlər:
اِنَّ الَّذِیْنَ لَا یَرْجُوْنَ لِقَآءَنَا وَرَضُوْا بِالْحَیٰوةِ الدُّنْیَا وَاطْمَاَنُّوْا بِهَا وَالَّذِیْنَ هُمْ عَنْ اٰیٰتِنَا غٰفِلُوْنَ ۟ۙ
7਼ ਜਿਨ੍ਹਾਂ ਲੋਕਾਂ ਨੂੰ ਸਾਡੇ ਨਾਲ ਮਿਲਣ ਦੀ ਆਸ ਨਹੀਂ ਉਹ ਸੰਸਾਰਿਕ ਜੀਵਨ ਉੱਤੇ ਹੀ ਰਾਜ਼ੀ ਹਨ ਅਤੇ ਇਸ ਵਿਚ ਹੀ ਸੰਤੁਸ਼ਟ ਹਨ ਅਤੇ ਸਾਡੀਆਂ ਆਇਤਾਂ (ਹੁਕਮਾਂ) ਤੋਂ ਅਣਗਹਿਲੀਆਂ ਕਰਦੇ ਹਨ।
Ərəbcə təfsirlər:
اُولٰٓىِٕكَ مَاْوٰىهُمُ النَّارُ بِمَا كَانُوْا یَكْسِبُوْنَ ۟
8਼ ਅਜਿਹੇ ਲੋਕਾਂ ਦਾ ਟਿਕਾਣਾ ਨਰਕ ਹੈ, ਉਹਨਾਂ ਬੁਰਾਈਆਂ ਦੇ ਬਦਲੇ ਵਿਚ ਜਿਹੜੀਆਂ ਉਹ ਕਰਦੇ ਸਨ।
Ərəbcə təfsirlər:
اِنَّ الَّذِیْنَ اٰمَنُوْا وَعَمِلُوا الصّٰلِحٰتِ یَهْدِیْهِمْ رَبُّهُمْ بِاِیْمَانِهِمْ ۚ— تَجْرِیْ مِنْ تَحْتِهِمُ الْاَنْهٰرُ فِیْ جَنّٰتِ النَّعِیْمِ ۟
9਼ ਜਿਹੜੇ ਲੋਕ (ਰੱਬ ਅਤੇ ਰਸੂਲਾਂ ’ਤੇ) ਈਮਾਨ ਲਿਆਏ ਅਤੇ ਉਹਨਾਂ ਨੇ ਚੰਗੇ ਕੰਮ ਵੀ ਕੀਤੇ ਉਹਨਾਂ ਦਾ ਰੱਬ ਉਹਨਾਂ ਦੇ ਈਮਾਨ ਕਾਰਨ ਉਹਨਾਂ ਨੂੰ ਨਿਅਮਤਾਂ ਭਰੇ ਬਾਗ਼ਾਂ ਵਿਚ ਪਹੁੰਚਾ ਦੇਵੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹੋਣਗੀਆਂ।
Ərəbcə təfsirlər:
دَعْوٰىهُمْ فِیْهَا سُبْحٰنَكَ اللّٰهُمَّ وَتَحِیَّتُهُمْ فِیْهَا سَلٰمٌ ۚ— وَاٰخِرُ دَعْوٰىهُمْ اَنِ الْحَمْدُ لِلّٰهِ رَبِّ الْعٰلَمِیْنَ ۟۠
10਼ ਇਸ (ਜੰਨਤ) ਵਿਚ ਉਹ ਪੁਕਾਰਣਗੇ, ਹੇ ਅੱਲਾਹ! ਤੂੰ (ਹਰ ਐਬ) ਤੋਂ ਪਾਕ ਹੈ। ਉਹਨਾਂ ਦੀ ਦੁਆ ਸਲਾਮਤੀ ਵਾਲੀ ਹੋਵੇਗੀ ਅਤੇ ਅੰਤ ਵਿਚ ਇਹੋ ਆਖਣਗੇ ਕਿ ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਸਾਰੀ ਸ੍ਰਿਸ਼ਟੀ ਦਾ ਰੱਬ ਹੈ।
Ərəbcə təfsirlər:
وَلَوْ یُعَجِّلُ اللّٰهُ لِلنَّاسِ الشَّرَّ اسْتِعْجَالَهُمْ بِالْخَیْرِ لَقُضِیَ اِلَیْهِمْ اَجَلُهُمْ ؕ— فَنَذَرُ الَّذِیْنَ لَا یَرْجُوْنَ لِقَآءَنَا فِیْ طُغْیَانِهِمْ یَعْمَهُوْنَ ۟
11਼ ਜੇਕਰ ਅੱਲਾਹ ਲੋਕਾਂ ਨੂੰ ਬੁਰਾਈ (ਅਜ਼ਾਬ) ਦੇਣ ਵਿਚ ਵੀ ਛੇਤੀ ਕਰਦਾ, ਜਿਵੇਂ ਉਹ (ਸੰਸਾਰਿਕ) ਲਾਭ ਲਈ ਛੇਤੀ ਕਰਦੇ ਹਨ, ਤਾਂ ਉਹਨਾਂ ਦਾ ਨਿਸ਼ਚਿਤ ਸਮਾਂ ਕਦੋਂ ਦਾ ਪੂਰਾ ਹੋ ਗਿਆ ਹੁੰਦਾ। ਸੋ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਾਡੇ ਕੋਲ ਆਉਣ ਦਾ ਵਿਸ਼ਵਾਸ ਨਹੀਂ, ਉਹਨਾਂ ਦੇ ਹਾਲ ’ਤੇ ਹੀ ਛੱਡ ਦਿੰਦੇ ਹਾਂ ਤਾਂ ਜੋ ਆਪਣੀ ਸਰਕਸ਼ੀ ਵਿਚ ਭਟਕਦੇ ਫਿਰਦੇ ਰਹਿਣ।
Ərəbcə təfsirlər:
وَاِذَا مَسَّ الْاِنْسَانَ الضُّرُّ دَعَانَا لِجَنْۢبِهٖۤ اَوْ قَاعِدًا اَوْ قَآىِٕمًا ۚ— فَلَمَّا كَشَفْنَا عَنْهُ ضُرَّهٗ مَرَّ كَاَنْ لَّمْ یَدْعُنَاۤ اِلٰی ضُرٍّ مَّسَّهٗ ؕ— كَذٰلِكَ زُیِّنَ لِلْمُسْرِفِیْنَ مَا كَانُوْا یَعْمَلُوْنَ ۟
12਼ ਜਦੋਂ ਮਨੁੱਖ ਨੂੰ ਕੋਈ ਤਕਲੀਫ਼ ਮੁਸੀਬਤ (ਬਿਪਤਾ) ਪਹੁੰਚਦੀ ਹੈ ਤਾਂ ਉਹ ਸਾਨੂੰ ਖੜੇ, ਬੈਠੇ ਅਤੇ ਪਿਆ ਪਿਆ ਬੇਨਤੀਆਂ ਕਰਦਾ ਹੈ। ਜਦੋਂ ਅਸੀਂ (ਅੱਲਾਹ) ਉਸ ਦੀ ਤਕਲੀਫ਼ (ਬਿਪਤਾ) ਨੂੰ ਦੂਰ ਕਰ ਦਿੰਦੇ ਹਾਂ ਤਾਂ ਉਹ ਇੰਜ ਹੋ ਜਾਂਦਾ ਹੈ ਜਿਵੇਂ ਉਸ ਨੂੰ ਤਕਲੀਫ਼ ਹੋਣ ’ਤੇ ਕਦੇ ਸਾਨੂੰ ਸੱਦਿਆ ਹੀ ਨਹੀਂ ਸੀ। ਇਸ ਤਰ੍ਹਾਂ ਹੱਦੋਂ ਟੱਪਣ ਵਾਲਿਆਂ ਦੇ (ਭੈੜੇ) ਅਮਲਾਂ ਨੂੰ ਉਹਨਾਂ ਲਈ ਸੋਹਣਾ ਜਾਪਦਾ ਬਣਾ ਦਿੱਤਾ ਗਿਆ ਹੈ।
Ərəbcə təfsirlər:
وَلَقَدْ اَهْلَكْنَا الْقُرُوْنَ مِنْ قَبْلِكُمْ لَمَّا ظَلَمُوْا ۙ— وَجَآءَتْهُمْ رُسُلُهُمْ بِالْبَیِّنٰتِ وَمَا كَانُوْا لِیُؤْمِنُوْا ؕ— كَذٰلِكَ نَجْزِی الْقَوْمَ الْمُجْرِمِیْنَ ۟
13਼ (ਹੇ ਲੋਕੋ!) ਅਸੀਂ ਤੁਹਾਥੋਂ ਪਹਿਲਾਂ ਕਈਆਂ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ, ਕਿਉਂ ਜੋ ਉਹ ਰਸੂਲਾਂ ਨਾਲ ਜ਼ੁਲਮ ਕਰਦੇ ਸੀ। ਜਦ ਕਿ ਉਹ ਪੈਗ਼ੰਬਰ ਉਹਨਾਂ ਕੋਲ (ਰੱਬ ਵੱਲੋਂ ਨਬੀ ਹੋਣ ਦੀਆਂ) ਨਿਸ਼ਾਨੀਆਂ ਵੀ ਲੈ ਕੇ ਆਏ ਪਰ ਉਹ ਫੇਰ ਵੀ ਈਮਾਨ ਨਹੀਂ ਲਿਆਏ ਅਸੀਂ ਇਸੇ ਤਰ੍ਹਾਂ ਜ਼ਾਲਮਾਂ ਨੂੰ ਸਜ਼ਾ ਦਿਆ ਕਰਦੇ ਹਾਂ।
Ərəbcə təfsirlər:
ثُمَّ جَعَلْنٰكُمْ خَلٰٓىِٕفَ فِی الْاَرْضِ مِنْ بَعْدِهِمْ لِنَنْظُرَ كَیْفَ تَعْمَلُوْنَ ۟
14਼ ਫੇਰ ਉਹਨਾਂ ਮਗਰੋਂ ਅਸੀਂ ਤੁਹਾਨੂੰ ਧਰਤੀ ਦਾ ਖ਼ਲੀਫ਼ਾ (ਜਾਨ-ਨਸ਼ੀਨ) ਬਣਾਇਆ ਤਾਂ ਜੋ ਅਸੀਂ ਵੇਖੀਏ ਕਿ ਤੁਸੀਂ ਕੀ ਕਰਦੇ ਹੋ?
Ərəbcə təfsirlər:
وَاِذَا تُتْلٰی عَلَیْهِمْ اٰیَاتُنَا بَیِّنٰتٍ ۙ— قَالَ الَّذِیْنَ لَا یَرْجُوْنَ لِقَآءَنَا ائْتِ بِقُرْاٰنٍ غَیْرِ هٰذَاۤ اَوْ بَدِّلْهُ ؕ— قُلْ مَا یَكُوْنُ لِیْۤ اَنْ اُبَدِّلَهٗ مِنْ تِلْقَآئِ نَفْسِیْ ۚ— اِنْ اَتَّبِعُ اِلَّا مَا یُوْحٰۤی اِلَیَّ ۚ— اِنِّیْۤ اَخَافُ اِنْ عَصَیْتُ رَبِّیْ عَذَابَ یَوْمٍ عَظِیْمٍ ۟
15਼ ਅਤੇ ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ (.ਕੁਰਆਨ ਦੀਆਂ) ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਉਹ ਲੋਕੀ ਜਿਨ੍ਹਾਂ ਨੂੰ (ਮਰਨ ਮਗਰੋਂ) ਸਾਡੇ ਨਾਲ ਮਿਲਣ ਦੀ ਆਸ ਨਹੀਂ ਉਹ ਆਖਦੇ ਹਨ ਕਿ ਇਸ .ਕੁਰਆਨ ਨੂੰ ਛੱਡ ਕੇ ਕੋਈ ਹੋਰ .ਕੁਰਆਨ ਲਿਆਓ ਜਾਂ ਇਸ ਵਿਚ ਕੁੱਝ ਬਦਲਾਓ ਕਰੋ। (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਮੈਨੂੰ ਇਹ ਅਧਿਕਾਰ ਨਹੀਂ ਕਿ ਮੈਂ ਇਸ (.ਕੁਰਆਨ) ਵਿਚ ਆਪਣੇ ਵੱਲੋਂ ਕੋਈ ਤਬਦੀਲੀ ਕਰ ਸਕਾਂ, ਮੈਂ ਤਾਂ ਉਸ (.ਕੁਰਆਨ) ਦੀ ਪੈਰਵੀ ਕਰਦਾ ਹਾਂ ਜਿਹੜੀ ਵਹੀ ਮੇਰੇ ਵੱਲ ਭੇਜੀ ਜਾਂਦੀ ਹੈ। ਜੇ ਮੈਂ (ਭਾਵ ਮੁਹੰਮਦ:) ਆਪਣੇ ਰੱਬ ਦੀ ਨਾ-ਫ਼ਰਮਾਨੀ ਕਰਾਂਗਾ ਤਾਂ ਮੈਨੂੰ ਉਸ ਵੱਡੇ (ਕਿਆਮਤ) ਦਿਹਾੜੇ ਦੇ ਅਜ਼ਾਬ ਤੋਂ ਡਰ ਲੱਗਦਾ ਹੈ।
Ərəbcə təfsirlər:
قُلْ لَّوْ شَآءَ اللّٰهُ مَا تَلَوْتُهٗ عَلَیْكُمْ وَلَاۤ اَدْرٰىكُمْ بِهٖ ۖؗۗ— فَقَدْ لَبِثْتُ فِیْكُمْ عُمُرًا مِّنْ قَبْلِهٖ ؕ— اَفَلَا تَعْقِلُوْنَ ۟
16਼ (ਹੇ ਨਬੀ!) ਤੁਸੀਂ ਆਖੋ ਕਿ ਜੇ ਅੱਲਾਹ ਦੀ ਇੱਛਾ ਇਹੋ ਹੁੰਦੀ ਤਾਂ ਨਾ ਮੈਂ ਤੁਹਾਨੂੰ ਇਹ (.ਕੁਰਆਨ) ਪੜ੍ਹ ਕੇ ਸੁਣਾਉਂਦਾ ਅਤੇ ਨਾ ਹੀ ਅੱਲਾਹ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਦਿੰਦਾ। ਮੈਂ ਤਾਂ (ਇਸ .ਕੁਰਆਨ ਸੁਣਾਉਣ ਤੋਂ ਪਹਿਲਾਂ ਵੀ) ਤੁਹਾਡੇ ਵਿਚ ਇਕ ਉਮਰ ਬਿਤਾ ਚੁੱਕਿਆ ਹਾਂ। ਕੀ ਤੁਸੀਂ ਅਕਲ ਤੋਂ ਕੰਮ ਨਹੀਂ ਲੈਂਦੇ?
Ərəbcə təfsirlər:
فَمَنْ اَظْلَمُ مِمَّنِ افْتَرٰی عَلَی اللّٰهِ كَذِبًا اَوْ كَذَّبَ بِاٰیٰتِهٖ ؕ— اِنَّهٗ لَا یُفْلِحُ الْمُجْرِمُوْنَ ۟
17਼ ਉਸ ਵਿਅਕਤੀ ਤੋਂ ਵੱਡਾ ਜ਼ਾਲਮ ਹੋਰ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਝੂਠ ਘੜੇ ਜਾਂ ਉਸ ਦੀਆਂ ਆਇਤਾਂ (.ਕੁਰਆਨ) ਨੂੰ ਝੂਠ ਦੱਸੇ ? ਬੇਸ਼ੱਕ ਅਪਰਾਧੀਆਂ ਨੂੰ ਕਦੇ ਵੀ ਸਫ਼ਲਤਾ ਨਹੀਂ ਮਿਲਦੀ।
Ərəbcə təfsirlər:
وَیَعْبُدُوْنَ مِنْ دُوْنِ اللّٰهِ مَا لَا یَضُرُّهُمْ وَلَا یَنْفَعُهُمْ وَیَقُوْلُوْنَ هٰۤؤُلَآءِ شُفَعَآؤُنَا عِنْدَ اللّٰهِ ؕ— قُلْ اَتُنَبِّـُٔوْنَ اللّٰهَ بِمَا لَا یَعْلَمُ فِی السَّمٰوٰتِ وَلَا فِی الْاَرْضِ ؕ— سُبْحٰنَهٗ وَتَعٰلٰی عَمَّا یُشْرِكُوْنَ ۟
18਼ ਅਤੇ ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹਨ ਜਿਹੜੇ ਨਾ ਇਹਨਾਂ ਨੂੰ ਕੋਈ ਹਾਨੀ ਪਹੁੰਚਾ ਸਕਦੇ ਹਨ ਤੇ ਨਾ ਹੀ ਕੋਈ ਲਾਭ ਪੁਹੰਚਾ ਸਕਣ, ਅਤੇ ਆਖਦੇ ਇਹ ਹਨ ਕਿ ਇਹ (ਸਾਡੇ ਇਸ਼ਟ) ਅੱਲਾਹ ਕੋਲ ਸਾਡੀ ਸ਼ਿਫਾਰਸ਼ ਕਰਨਗੇ। (ਹੇ ਨਬੀ!) ਤੁਸੀਂ ਕਹਿ ਦਿਓ, ਕੀ ਤੁਸੀਂ ਅੱਲਾਹ ਨੂੰ ਉਹ ਗੱਲਾਂ ਦਸ ਰਹੇ ਹੋ ਜਿਨ੍ਹਾਂ ਨੂੰ ਉਹ ਨਾ ਅਕਾਸ਼ਾਂ ਵਿਚ ਜਾਣਦਾ ਹੈ ਤੇ ਨਾ ਹੀ ਧਰਤੀ ਵਿਚ? ਉਹ (ਅੱਲਾਹ) ਪਾਕ ਤੇ ਉੱਚਾ ਹੈ, ਉਹਨਾਂ ਤੋਂ ਜਿਨ੍ਹਾਂ ਨੂੰ ਉਸ ਦਾ ਸ਼ਰੀਕ ਬਣਾਉਂਦੇ ਹਨ।
Ərəbcə təfsirlər:
وَمَا كَانَ النَّاسُ اِلَّاۤ اُمَّةً وَّاحِدَةً فَاخْتَلَفُوْا ؕ— وَلَوْلَا كَلِمَةٌ سَبَقَتْ مِنْ رَّبِّكَ لَقُضِیَ بَیْنَهُمْ فِیْمَا فِیْهِ یَخْتَلِفُوْنَ ۟
19਼ ਪਹਿਲਾਂ ਸਾਰੇ ਹੀ ਲੋਕੀ ਇਕ ਹੀ ਉੱਮਤ (ਗਰੋਹ) ਸੀ1 ਫੇਰ ਇਹਨਾਂ ਵਿਚ ਮਤਭੇਦ ਹੋ ਗਏ। ਜੇ ਤੁਹਾਡੇ ਰੱਬ ਵੱਲੋਂ ਪਹਿਲਾਂ ਹੀ ਇਕ ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਤਾਂ ਜਿਨ੍ਹਾਂ ਗੱਲਾਂ ਵਿਚ (ਭਾਵ ਇਕ ਰੱਬ ਦੀ ਹੋਂਦ ਵਿਚ, ਰਸੂਲਾਂ ਵਿਚ ਤੇ ਕਿਆਮਤ ਦੇ ਦਿਹਾੜੇ ਵਿਚ) ਇਹ ਮਤੱਭੇਦ ਕਰ ਰਹੇ ਹਨ, ਉਸ ਦਾ ਫ਼ੈਸਲਾ ਕਦੋਂ ਦਾ ਹੋ ਗਿਆ ਹੁੰਦਾ।
1 ਹਰ ਵਿਅਕਤੀ ਹਿਦਾਇਤ ਉੱਤੇ ਪੈਦਾ ਹੁੰਦਾ ਹੈ। ਭਾਵ ਸਾਰੇ ਹੀ ਇਕ ਉੱਮਤ ਹਨ, ਜਿਵੇਂ ਹਦੀਸ ਤੋਂ ਸਿੱਧ ਹੁੰਦਾ ਹੈ ਕਿ ਨਬੀ (ਸ:) ਨੇ ਫਰਮਾਇਆ ਕਿ ਹਰ ਬੱਚਾ ਫਿਤਰਤ (ਪ੍ਰਕਿਤੀ) ਉੱਤੇ ਪੈਦਾ ਹੁੰਦਾ ਹੈ, ਫਿਰ ਉਸ ਦੇ ਮਾਪੇ ਉਸ ਨੂੰ ਯਹੂਦੀ, ਨਸਰਾਨੀ ਜਾਂ ਮਜੂਸੀ ਬਣਾ ਦਿੰਦੇ ਹਨ। ਜਿਵੇਂ ਇਕ ਜਾਨਵਰ ਸਹੀ ਸਲਾਮਤ ਬੱਚਾ ਜਣਦਾ ਹੈ, ਕੀ ਤੁਸੀਂ ਉਸ ਦੇ ਕੰਨ ਵੱਡੇ ਹੋਏ ਵੇਖਦੇ ਹੋ? (ਸਹੀ ਬੁਖ਼ਾਰੀ, ਹਦੀਸ:1385)
Ərəbcə təfsirlər:
وَیَقُوْلُوْنَ لَوْلَاۤ اُنْزِلَ عَلَیْهِ اٰیَةٌ مِّنْ رَّبِّهٖ ۚ— فَقُلْ اِنَّمَا الْغَیْبُ لِلّٰهِ فَانْتَظِرُوْا ۚ— اِنِّیْ مَعَكُمْ مِّنَ الْمُنْتَظِرِیْنَ ۟۠
20਼ ਇਹ ਕਾਫ਼ਿਰ ਲੋਕ ਆਖਦੇ ਹਨ ਕਿ ਇਸ (ਮੁਹੰਮਦ ਸ:) ’ਤੇ ਰੱਬ ਵੱਲੋਂ (ਨਬੀ ਹੋਣ ਦੀ) ਕੋਈ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ? ਤਾਂ (ਹੇ ਨਬੀ!) ਤੁਸੀਂ ਆਖ ਦਿਓ ਕਿ ਗ਼ੈਬ (ਪਰੋਖ) ਦਾ ਗਿਆਨ ਤਾਂ ਕੇਵਲ ਅੱਲਾਹ ਨੂੰ ਹੀ ਹੈ, ਸੋ ਤੁਸੀਂ ਵੀ ਉਡੀਕ ਕਰੋ ਮੈਂ ਵੀ ਉਡੀਕ ਕਰਦਾ ਹਾਂ।
Ərəbcə təfsirlər:
وَاِذَاۤ اَذَقْنَا النَّاسَ رَحْمَةً مِّنْ بَعْدِ ضَرَّآءَ مَسَّتْهُمْ اِذَا لَهُمْ مَّكْرٌ فِیْۤ اٰیَاتِنَا ؕ— قُلِ اللّٰهُ اَسْرَعُ مَكْرًا ؕ— اِنَّ رُسُلَنَا یَكْتُبُوْنَ مَا تَمْكُرُوْنَ ۟
21਼ ਜਦੋਂ ਅਸੀਂ ਉਹਨਾਂ (ਕਾਫ਼ਿਰਾਂ) ਨੂੰ ਕਿਸੇ ਬਿਪਤਾ ਮਗਰੋਂ ਆਪਣੀ ਮਿਹਰ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਝੱਟ ਸਾਡੀਆਂ ਆਇਤਾਂ (ਹੁਕਮਾਂ) ਪ੍ਰਤੀ ਚਾਲਬਾਜ਼ੀਆਂ ਸ਼ੁਰੂ ਕਰ ਦਿੰਦੇ ਹਨ।1 (ਹੇ ਨਬੀ!) ਉਹਨਾਂ ਨੂੰ ਆਖੋ ਕਿ ਅੱਲਾਹ ਤੁਹਾਥੋਂ ਕੀਤੇ ਵੱਧ ਚਾਲਾਂ ਚੱਲਣ ਵਿਚ ਤੇਜ਼ ਹੈ। ਬੇਸ਼ੱਕ ਸਾਡੇ ਫ਼ਰਿਸ਼ਤੇ ਤੁਹਾਡੀਆਂ ਸਾਰੀਆਂ ਚਾਲਬਾਜ਼ੀਆਂ ਨੂੰ ਲਿਖ ਰਹੇ ਹਨ।
1 ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 66/6
Ərəbcə təfsirlər:
هُوَ الَّذِیْ یُسَیِّرُكُمْ فِی الْبَرِّ وَالْبَحْرِ ؕ— حَتّٰۤی اِذَا كُنْتُمْ فِی الْفُلْكِ ۚ— وَجَرَیْنَ بِهِمْ بِرِیْحٍ طَیِّبَةٍ وَّفَرِحُوْا بِهَا جَآءَتْهَا رِیْحٌ عَاصِفٌ وَّجَآءَهُمُ الْمَوْجُ مِنْ كُلِّ مَكَانٍ وَّظَنُّوْۤا اَنَّهُمْ اُحِیْطَ بِهِمْ ۙ— دَعَوُا اللّٰهَ مُخْلِصِیْنَ لَهُ الدِّیْنَ ۚ۬— لَىِٕنْ اَنْجَیْتَنَا مِنْ هٰذِهٖ لَنَكُوْنَنَّ مِنَ الشّٰكِرِیْنَ ۟
22਼ ਉਹ ਅੱਲਾਹ ਹੀ ਹੈ ਜਿਹੜਾ ਤੁਹਾਨੂੰ ਥਲ ਤੇ ਜਲ ਵਿਚ ਤੋਰਦਾ ਹੈ ਇੱਥੋਂ ਤਕ ਕਿ ਜਦੋਂ ਤੁਸੀਂ ਕਿਸ਼ਤੀਆਂ ਵਿਚ ਹੁੰਦੇ ਹੋ ਅਤੇ ਉਹ ਬੇੜੀਆਂ ਲੋਕਾਂ ਨੂੰ ਹਵਾਂ ਦੇ ਅਨੁਕੂਲ ਲੈਕੇ ਚਲਦੀਆਂ ਹਨ ਅਤੇ ਤਾਂ ਉਸ ਵੇਲੇ ਇਹਨਾਂ (ਹਵਾਵਾਂ) ਤੋਂ ਸਾਰੇ ਲੋਕ ਖ਼ੁਸ਼ ਹੁੰਦੇ ਹਨ। ਪਰ ਅਚਣਚੇਤ ਉਹਨਾਂ ਉੱਤੇ ਇਕ ਤੇਜ਼ ਹਵਾ ਦਾ ਝੱਖੜ ਆਉਂਦਾ ਹੈ ਅਤੇ ਹਰ ਪਾਸਿਓਂ ਉਹਨਾਂ ’ਤੇ ਲਹਿਰਾਂ ਦੀਆਂ ਚਪੇੜਾਂ ਪੈਣ ਲੱਗਦੀਆਂ ਹਨ ਅਤੇ ਇਹ ਸਮਝਦੇ ਹਨ ਕਿ ਹੁਣ ਅਸੀਂ (ਤੂਫਾਨ ਵਿਚ) ਫਸ ਗਏ, ਉਸ ਸਮੇਂ ਸਾਰੇ ਹੀ ਸਵਾਰ ਕੇਵਲ ਤੇ ਕੇਵਲ ਅੱਲਾਹ ਨੂੰ ਹੀ ਬੇਨਤੀਆਂ ਕਰਦੇ ਹਨ ਕਿ ਜੇ ਤੂੰ ਸਾ` ਇਸ ਬਿਪਤਾ ਤੋਂ ਬਚਾ ਲਵੇਂ ਤਾਂ ਅਸੀਂ ਤੇਰੇ ਸ਼ੁਕਰ ਗੁਜ਼ਾਰ ਬੰਦੇ ਬਣਕੇ ਰਹਾਂਗੇ।1
1 ਵੇਖੋ ਸੂਰਤ ਬਨੀ ਇਸਰਾਈਲ, ਹਾਸ਼ੀਆ ਆਇਤ 67/17
Ərəbcə təfsirlər:
فَلَمَّاۤ اَنْجٰىهُمْ اِذَا هُمْ یَبْغُوْنَ فِی الْاَرْضِ بِغَیْرِ الْحَقِّ ؕ— یٰۤاَیُّهَا النَّاسُ اِنَّمَا بَغْیُكُمْ عَلٰۤی اَنْفُسِكُمْ ۙ— مَّتَاعَ الْحَیٰوةِ الدُّنْیَا ؗ— ثُمَّ اِلَیْنَا مَرْجِعُكُمْ فَنُنَبِّئُكُمْ بِمَا كُنْتُمْ تَعْمَلُوْنَ ۟
23਼ ਜਦੋਂ ਉਹ (ਅੱਲਾਹ) ਉਹਨਾਂ ਨੂੰ ਬਚਾ ਲੈਂਦਾ ਹੈ ਤਾਂ ਫੇਰ ਉਹੀਓ ਲੋਕ ਧਰਤੀ ਉੱਤੇ ਅਣਹੱਕੀ ਸਰਕਸ਼ੀ ਕਰਨ ਲੱਗ ਜਾਂਦੇ ਹਨ। ਹੇ ਲੋਕੋ! ਤੁਹਾਡੀ ਇਹ ਸਰਕਸ਼ੀ ਤੁਹਾਡੇ ਆਪਣੇ ਹੀ ਵਿਰੁੱਧ ਹੈ, ਤੁਸੀਂ ਸੰਸਾਰਿਕ ਜੀਵਨ ਦਾ ਆਨੰਦ ਮਾਣੋ ਅਤੇ ਤੁਸੀਂ ਸਾਡੇ ਵੱਲ ਹੀ ਪਰਤ ਕੇ ਆਉਣਾ ਹੈ ਉਸ ਸਮੇਂ ਅਸੀਂ ਦੱਸਾਂਗੇ ਕਿ ਤੁਸੀਂ ਕੀ ਕਰਦੇ ਸੀ।
Ərəbcə təfsirlər:
اِنَّمَا مَثَلُ الْحَیٰوةِ الدُّنْیَا كَمَآءٍ اَنْزَلْنٰهُ مِنَ السَّمَآءِ فَاخْتَلَطَ بِهٖ نَبَاتُ الْاَرْضِ مِمَّا یَاْكُلُ النَّاسُ وَالْاَنْعَامُ ؕ— حَتّٰۤی اِذَاۤ اَخَذَتِ الْاَرْضُ زُخْرُفَهَا وَازَّیَّنَتْ وَظَنَّ اَهْلُهَاۤ اَنَّهُمْ قٰدِرُوْنَ عَلَیْهَاۤ ۙ— اَتٰىهَاۤ اَمْرُنَا لَیْلًا اَوْ نَهَارًا فَجَعَلْنٰهَا حَصِیْدًا كَاَنْ لَّمْ تَغْنَ بِالْاَمْسِ ؕ— كَذٰلِكَ نُفَصِّلُ الْاٰیٰتِ لِقَوْمٍ یَّتَفَكَّرُوْنَ ۟
24਼ ਸੰਸਾਰਿਕ ਜੀਵਨ ਦੀ ਮਿਸਾਲ ਤਾਂ ਮੀਂਹ ਵਾਂਗ ਹੈ, ਜਿਸ ਨੂੰ ਅਸੀਂ ਅਕਾਸ਼ ਤੋਂ ਬਰਸਾਇਆ ਜਿਸ ਤੋਂ ਧਰਤੀ ਦੀ ਪੈਦਾਵਾਰ ਹੋਈ ਜਿਸ ਨੂੰ ਮਨੁੱਖ ਤੇ ਪਸ਼ੂ ਖਾਂਦੇ ਹਨ। ਜਦੋਂ ਧਰਤੀ ਆਪਣੀ ਬਹਾਰ ਤੇ ਆਈ ਅਤੇ ਫ਼ਸਲਾਂ ਤਿਆਰ ਖਲੋਤੀਆਂ ਸਨ ਅਤੇ ਧਰਤੀ ਦੇ ਮਾਲਿਕਾਂ ਨੇ ਸਮਝਿਆ ਕਿ ਹੁਣ ਉਹ ਇਸ (ਫ਼ਸਲ ਤੋਂ ਲਾਭ ਉਠਾਉਣ) ਦੇ ਸਮਰਥ ਹਨ ਤਾਂ ਸਾਡਾ ਹੁਕਮ (ਅਜ਼ਾਬ ਦਾ) ਰਾਤੀ ਜਾਂ ਦਿਨੇ ਅਚਣਚੇਤ ਆ ਗਿਆ ਅਤੇ ਅਸੀਂ ਉਸ ਨੂੰ ਇਊ ਨਸ਼ਟ ਕਰ ਦਿੱਤਾ ਜਿਵੇਂ ਕੁੱਲ ਉੱਥੇ ਕੁੱਝ ਹੈ ਹੀ ਨਹੀਂ ਸੀ। ਅਸੀਂ ਆਪਣੀਆਂ ਆਇਤਾਂ (ਨਿਸ਼ਾਨੀਆਂ) ਨੂੰ ਇਸੇ ਤਰ੍ਹਾਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ, ਉਹਨਾਂ ਲੋਕਾਂ ਲਈ ਜਿਹੜੇ ਸੂਝ-ਬੂਝ ਰੱਖਦੇ ਹਨ।
Ərəbcə təfsirlər:
وَاللّٰهُ یَدْعُوْۤا اِلٰی دَارِ السَّلٰمِ ؕ— وَیَهْدِیْ مَنْ یَّشَآءُ اِلٰی صِرَاطٍ مُّسْتَقِیْمٍ ۟
25਼ ਅੱਲਾਹ ਸਲਾਮਤੀ ਵਾਲੇ ਘਰ (ਭਾਵ ਜੰਨਤ) ਵੱਲ ਤੁਹਾਨੂੰ ਬੁਲਾਉਂਦਾ ਹੈ ਅਤੇ ਜਿਸ ਨੂੰ ਵੀ ਚਾਹੁੰਦਾ ਹੈ ਸਿੱਧੇ ਰਾਹ ਪਾ ਦਿੰਦਾ ਹੈ।
Ərəbcə təfsirlər:
لِلَّذِیْنَ اَحْسَنُوا الْحُسْنٰی وَزِیَادَةٌ ؕ— وَلَا یَرْهَقُ وُجُوْهَهُمْ قَتَرٌ وَّلَا ذِلَّةٌ ؕ— اُولٰٓىِٕكَ اَصْحٰبُ الْجَنَّةِ ۚ— هُمْ فِیْهَا خٰلِدُوْنَ ۟
26਼ ਜਿਨ੍ਹਾਂ ਨੇ ਨੇਕੀਆਂ ਕੀਤੀਆਂ ਹਨ ਉਹਨਾਂ ਲਈ ਭਲਾਈ ਹੀ ਭਲਾਈ ਹੈ ਤੇ (ਦੀਦਾਰੇ ਈਲਾਹੀ ਵਰਗੇ) ਹੋਰ ਵੀ ਵਧੇਰੇ ਇਨਾਮ ਹਨ। ਉਹਨਾਂ ਦੇ ਚਿਹਰਿਆਂ ’ਤੇ ਕੋਈ ਕਾਲਖ ਤੇ ਰੁਸਵਾਈ ਨਹੀਂ ਹੋਵੇਗੀ। ਇਹੋ ਲੋਕ ਜੰਨਤੀ ਹਨ ਜਿੱਥੇ ਉਹ ਸਦਾ ਲਈ ਰਹਿਣਗੇਂ।
Ərəbcə təfsirlər:
وَالَّذِیْنَ كَسَبُوا السَّیِّاٰتِ جَزَآءُ سَیِّئَةٍ بِمِثْلِهَا ۙ— وَتَرْهَقُهُمْ ذِلَّةٌ ؕ— مَا لَهُمْ مِّنَ اللّٰهِ مِنْ عَاصِمٍ ۚ— كَاَنَّمَاۤ اُغْشِیَتْ وُجُوْهُهُمْ قِطَعًا مِّنَ الَّیْلِ مُظْلِمًا ؕ— اُولٰٓىِٕكَ اَصْحٰبُ النَّارِ ۚ— هُمْ فِیْهَا خٰلِدُوْنَ ۟
27਼ ਅਤੇ ਜਿਨ੍ਹਾਂ ਨੇ ਭੈੜੇ ਕੰਮ ਕੀਤੇ ਉਹਨਾਂ ਨੂੰ ਬੁਰਾਈ ਦਾ ਬਦਲਾ ਉਸੇ ਬੁਰਾਈ ਦੇ ਬਰਾਬਰ ਹੀ ਮਿਲੇਗਾ ਅਤੇ ਹੀਣਤਾ ਉਹਨਾਂ ’ਤੇ ਛਾਈ ਹੋਈ ਹੋਵੇਗੀ। ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਇੰਜ ਲੱਗੇਗਾ ਜਿਵੇਂ ਉਹਨਾਂ ਦੇ ਚਿਹਰਿਆਂ ’ਤੇ ਰਾਤ ਦੇ ਕਾਲੇ ਪੜਦੇ ਪਏ ਹੋਏ ਹੋਣ। ਇਹੋ ਲੋਕ ਨਰਕੀ ਹਨ ਜਿੱਥੇ ਉਹ ਸਦਾ ਲਈ ਰਹਿਣਗੇ।
Ərəbcə təfsirlər:
وَیَوْمَ نَحْشُرُهُمْ جَمِیْعًا ثُمَّ نَقُوْلُ لِلَّذِیْنَ اَشْرَكُوْا مَكَانَكُمْ اَنْتُمْ وَشُرَكَآؤُكُمْ ۚ— فَزَیَّلْنَا بَیْنَهُمْ وَقَالَ شُرَكَآؤُهُمْ مَّا كُنْتُمْ اِیَّانَا تَعْبُدُوْنَ ۟
28਼ ਉਹ ਦਿਨ ਜਦੋਂ ਅਸੀਂ ਸਾਰਿਆਂ ਨੂੰ ਇਕੱਠਾ ਕਰਾਂਗੇ ਫੇਰ ਮੁਸ਼ਰਿਕਾਂ ਨੂੰ ਕਹਾਂਗੇ ਕਿ ਤੁਸੀਂ ਤੇ ਤੁਹਾਡੇ ਸ਼ਰੀਕ ਆਪਣੀ-ਆਪਣੀ ਥਾਂ ’ਤੇ ਠਹਿਰੋ ਫੇਰ ਅਸੀਂ ਉਹਨਾਂ ਵਿਚਾਲੇ ਜੁਦਾਈ ਪਾ ਦਿਆਂਗੇ ਅਤੇ ਉਹਨਾਂ ਦੇ ਸ਼ਰੀਕ ਆਖਣਗੇ ਕਿ ਤੁਸੀਂ ਸਾਡੀ ਇਬਾਦਤ ਨਹੀਂ ਸੀ ਕਰਦੇ।
Ərəbcə təfsirlər:
فَكَفٰی بِاللّٰهِ شَهِیْدًا بَیْنَنَا وَبَیْنَكُمْ اِنْ كُنَّا عَنْ عِبَادَتِكُمْ لَغٰفِلِیْنَ ۟
29਼ ਇਹ ਵੀ ਆਖਣਗੇ ਕਿ ਸਾਡੇ ਤੇ ਤੁਹਾਡੇ ਵਿਚਾਲੇ ਅੱਲਾਹ ਦੀ ਗਵਾਹੀ ਹੀ ਬਥੇਰੀ ਹੈ। ਅਸੀਂ (ਇਸ਼ਟ) ਤਾਂ ਤੁਹਾਡੀ ਇਬਾਦਤ ਤੋਂ ਉੱਕਾ ਹੀ ਬੇਖ਼ਬਰ ਹਾਂ।
Ərəbcə təfsirlər:
هُنَالِكَ تَبْلُوْا كُلُّ نَفْسٍ مَّاۤ اَسْلَفَتْ وَرُدُّوْۤا اِلَی اللّٰهِ مَوْلٰىهُمُ الْحَقِّ وَضَلَّ عَنْهُمْ مَّا كَانُوْا یَفْتَرُوْنَ ۟۠
30਼ ਉਸ ਵੇਲੇ ਹਰ ਵਿਅਕਤੀ ਆਪਣੇ (ਸੰਸਾਰ ਵਿਚ) ਕੀਤੇ ਹੋਏ ਕੰਮਾਂ ਦੀ ਜਾਂਚ ਕਰ ਲਵੇਗਾ ਅਤੇ ਇਹ ਸਾਰੇ ਹੀ ਲੋਕ ਅੱਲਾਹ ਵੱਲ, ਜਿਹੜਾ ਸਭ ਦਾ ਅਸਲੀ ਮਾਲਿਕ ਹੈ, ਪਰਤਾਏ ਜਾਣਗੇ ਅਤੇ ਜੋ ਕੁੱਝ ਵੀ ਉਹ (ਰੱਬ ਤੇ ਰਸੂਲ ਉੱਤੇ) ਝੂਠ ਘੜ੍ਹਿਆ ਕਰਦੇ ਸੀ, ਉਸ ਸਭ ਅਲੋਪ ਹੋ ਜਾਣਗੇ।
Ərəbcə təfsirlər:
قُلْ مَنْ یَّرْزُقُكُمْ مِّنَ السَّمَآءِ وَالْاَرْضِ اَمَّنْ یَّمْلِكُ السَّمْعَ وَالْاَبْصَارَ وَمَنْ یُّخْرِجُ الْحَیَّ مِنَ الْمَیِّتِ وَیُخْرِجُ الْمَیِّتَ مِنَ الْحَیِّ وَمَنْ یُّدَبِّرُ الْاَمْرَ ؕ— فَسَیَقُوْلُوْنَ اللّٰهُ ۚ— فَقُلْ اَفَلَا تَتَّقُوْنَ ۟
31਼ ਹੇ ਨਬੀ! ਤੁਸੀਂ ਆਖੋ ਕਿ ਉਹ ਕੌਣ ਹੈ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ’ਚੋਂ ਰੋਜ਼ੀ ਦਿੰਦਾ ਹੈ? ਜਾਂ ਉਹ ਕੌਣ ਹੈ ਜਿਹੜਾ ਅੱਖਾਂ ਤੇ ਕੰਨਾਂ ਦਾ ਮਾਲਿਕ ਹੈ? ਅਤੇ ਉਹ ਕੌਣ ਹੈ ਜਿਹੜਾ ਜਾਨਦਾਰਾਂ ’ਚੋਂ ਬੇਜਾਨ ਅਤੇ ਬੇਜਾਨਾਂ ’ਚੋਂ ਜਾਨਦਾਰ ਨੂੰ ਕੱਢਦਾ ਹੈ? ਉਹ ਕੌਣ ਹੈ ਜਿਹੜਾ ਸਾਰੇ ਕੰਮਾਂ ਦੀ ਬਿਊਂਤ ਬਣਾਉਂਦਾ ਹੈ? ਉਹ (ਕਾਫ਼ਿਰ) ਜ਼ਰੂਰ ਹੀ ਇਹੋ ਆਖਣਗੇ ਕਿ ਅੱਲਾਹ। ਤਾਂ (ਹੇ ਨਬੀ!) ਇਹਨਾਂ ਨੂੰ ਆਖੋ ਕਿ ਫੇਰ ਤੁਸੀਂ (ਅੱਲਾਹ ਤੋਂ) ਡਰਦੇ ਕਿਉਂ ਨਹੀਂ?
Ərəbcə təfsirlər:
فَذٰلِكُمُ اللّٰهُ رَبُّكُمُ الْحَقُّ ۚ— فَمَاذَا بَعْدَ الْحَقِّ اِلَّا الضَّلٰلُ ۚ— فَاَنّٰی تُصْرَفُوْنَ ۟
32਼ ਸੋ ਇਹੋ ਅੱਲਾਹ ਹੈ ਜਿਹੜਾ ਤੁਹਾਡਾ ਸੱਚਾ ਮਾਲਿਕ ਹੈ। ਇਸ ਸੱਚਾਈ ਮਗਰੋਂ ਛੁੱਟ ਗੁਮਰਾਹੀ ਤੋਂ ਹੋਰ ਕੀ ਰਹਿ ਗਿਆ ਹੈ ? ਫੇਰ ਤੁਸੀਂ ਕਿੱਧਰ ਫਿਰੀ ਜਾਂਦੇ ਹੈ ?
Ərəbcə təfsirlər:
كَذٰلِكَ حَقَّتْ كَلِمَتُ رَبِّكَ عَلَی الَّذِیْنَ فَسَقُوْۤا اَنَّهُمْ لَا یُؤْمِنُوْنَ ۟
33਼ (ਹੇ ਨਬੀ!) ਇਸੇ ਤਰ੍ਹਾਂ ਤੁਹਾਡੇ ਰੱਬ ਦੀ ਇਹ ਗੱਲ ਕਿ ਨਾ-ਫ਼ਰਮਾਨ ਲੋਕ ਈਮਾਨ ਨਹੀਂ ਲਿਆਉਣਗੇ ਸਾਰੇ ਹੀ ਝੂਠੇ ਲੋਕਾਂ ਪ੍ਰਤੀ ਸੱਚ ਸਾਬਿਤ ਹੋ ਗਈ ਹੈ।
Ərəbcə təfsirlər:
قُلْ هَلْ مِنْ شُرَكَآىِٕكُمْ مَّنْ یَّبْدَؤُا الْخَلْقَ ثُمَّ یُعِیْدُهٗ ؕ— قُلِ اللّٰهُ یَبْدَؤُا الْخَلْقَ ثُمَّ یُعِیْدُهٗ فَاَنّٰی تُؤْفَكُوْنَ ۟
34਼ (ਹੇ ਨਬੀ!) ਤੁਸੀਂ ਇਹ ਪੁੱਛੋ ਕੀ ਤੁਹਾਡੇ ਥਾਪੇ ਹੋਏ ਸ਼ਰੀਕਾਂ ਵਿੱਚੋਂ ਕੌਣ ਹੈ ਜਿਹੜਾ ਪਹਿਲੀ ਵਾਰ ਰਚਨਾ ਕਰੇ ਅਤੇ ਮੁੜ ਦੁਬਾਰਾ ਉਸੇ ਦੀ ਰਚਨਾ ਕਰੇ? ਤੁਸੀਂ ਆਖ ਦਿਓ ਕਿ ਪਹਿਲੀ ਵਾਰ ਵੀ ਅੱਲਾਹ ਹੀ ਰਚਨਾ ਕਰਦਾ ਹੈ, ਮੁੜ ਦੁਬਾਰਾ ਵੀ ਉਹੀਓ ਰਚਨਾ ਕਰੇਗਾ। ਤੁਸੀਂ ਕਿਹੜੇ ਪੁੱਠੇ ਰਾਹ ਤੁਰੇ ਫ਼ਿਰਦੇ ਹੋ?
Ərəbcə təfsirlər:
قُلْ هَلْ مِنْ شُرَكَآىِٕكُمْ مَّنْ یَّهْدِیْۤ اِلَی الْحَقِّ ؕ— قُلِ اللّٰهُ یَهْدِیْ لِلْحَقِّ ؕ— اَفَمَنْ یَّهْدِیْۤ اِلَی الْحَقِّ اَحَقُّ اَنْ یُّتَّبَعَ اَمَّنْ لَّا یَهِدِّیْۤ اِلَّاۤ اَنْ یُّهْدٰی ۚ— فَمَا لَكُمْ ۫— كَیْفَ تَحْكُمُوْنَ ۟
35਼ (ਹੇ ਨਬੀ!) ਤੁਸੀਂ (ਇਹਨਾਂ ਮੁਸ਼ਰਿਕਾਂ ਤੋਂ) ਪੁੱਛੋ, ਕੀ ਤੁਹਾਡੇ ਸ਼ਰੀਕਾਂ ਵਿੱਚੋਂ ਕੋਈ ਹੈ ਜਿਹੜਾ ਹੱਕ ਸੱਚ ਦੀ ਹਿਦਾਇਤ ਦਿੰਦਾ ਹੋਵੇ? ਆਖ ਦਿਓ ਕਿ ਅੱਲਾਹ ਹੱਕ ਦੀ ਹਿਦਾਇਤ ਦਿੰਦਾਂ ਹੈ। ਫੇਰ ਕੀ ਉਹ ਜਿਹੜਾ ਹੱਕ ਦੀ ਹਿਦਾਇਤ ਦਿੰਦਾ ਹੈ ਉਹ ਇਸ ਗੱਲ ਦਾ ਅਧਿਕਾਰ ਰੱਖਦਾ ਹੈ ਕਿ ਉਸ ਦੀ ਪੈਰਵੀ ਕੀਤੀ ਜਾਵੇ? ਜਾਂ ਉਹ (ਹੱਕਦਾਰ)ਹੈ ਜਿਹੜਾ ਆਪ ਹੀ ਰਾਹੋਂ ਭੁਲਿਆ ਹੋਵੇ? ਸਗੋਂ ਉਸੇ ਨੂੰ ਹੱਕ ਦੀ ਨਸੀਹਤ ਕੀਤੀ ਜਾਵੇ। ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਹੋ ਜਿਹੇ (ਗ਼ਲਤ) ਫ਼ੈਸਲੇ ਕਰਦੇ ਹੋ ?
Ərəbcə təfsirlər:
وَمَا یَتَّبِعُ اَكْثَرُهُمْ اِلَّا ظَنًّا ؕ— اِنَّ الظَّنَّ لَا یُغْنِیْ مِنَ الْحَقِّ شَیْـًٔا ؕ— اِنَّ اللّٰهَ عَلِیْمٌۢ بِمَا یَفْعَلُوْنَ ۟
36਼ ਅਤੇ ਉਹਨਾਂ ਕਾਫ਼ਿਰਾਂ ਵਿੱਚੋਂ ਬਹੁਤੇ ਤਾਂ ਗੁਮਾਨ (ਅਟਕਲ ਪੱਚੂ ਖ਼ਿਆਲ) ਦੇ ਹੀ ਪਿੱਛੇ ਲੱਗੇ ਰਹਿੰਦੇ ਹਨ। ਜਦ ਕਿ ਗੁਮਾਨ ਹਕੀਕਤ ਦੇ ਮੁਕਾਬਲੇ ਕੁੱਝ ਵੀ ਲਾਭਦਾਇਕ ਨਹੀਂ। ਬੇਸ਼ੱਕ ਅੱਲਾਹ ਉਹ ਸਭ ਚੰਗੀ ਤਰ੍ਹਾਂ ਜਾਣਦਾ ਹੈ ਜੋ ਕੁੱਝ ਉਹ ਕਰ ਰਹੇ ਹਨ।
Ərəbcə təfsirlər:
وَمَا كَانَ هٰذَا الْقُرْاٰنُ اَنْ یُّفْتَرٰی مِنْ دُوْنِ اللّٰهِ وَلٰكِنْ تَصْدِیْقَ الَّذِیْ بَیْنَ یَدَیْهِ وَتَفْصِیْلَ الْكِتٰبِ لَا رَیْبَ فِیْهِ مِنْ رَّبِّ الْعٰلَمِیْنَ ۟۫
37਼ ਇਹ .ਕੁਰਆਨ ਅਜਿਹਾ ਨਹੀਂ ਕਿ ਅੱਲਾਹ ਦੀ (ਵਹੀ) ਤੋਂ ਬਿਨਾਂ ਹੀ (ਆਪਣੇ ਕੋਲੋਂ) ਘੜ੍ਹ ਲਿਆ ਹੋਵੇ, ਸਗੋਂ ਇਹ ਤਾਂ (ਉਹਨਾਂ ਕਿਤਾਬਾਂ ਦੀ) ਪੁਸ਼ਟੀ ਕਰਦਾ ਹੈ ਜਿਹੜੀਆਂ ਇਸ ਤੋਂ ਪਹਿਲਾਂ (ਰੱਬ ਵੱਲੋਂ) ਉਤਾਰੀਆਂ ਜਾ ਚੁੱਕੀਆਂ ਹਨ ਅਤੇ ਉਹਨਾਂ ਸਾਰੀਆਂ ਕਿਤਾਬਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਵਾਲੀ ਕਿਤਾਬ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ (.ਕੁਰਆਨ) ਸਾਰੇ ਜਹਾਨਾਂ ਦੇ ਰੱਬ ਵੱਲੋਂ ਹੈ।1
1 ਇਸ ਤੋਂ ਭਾਵ ਕੁਰਆਨ ਹੈ। ਇਕ ਹਦੀਸ ਵਿਚ ਨਬੀ (ਸ:) ਨੇ ਇਸ ਕੁਰਆਨ ਨੂੰ ਆਪਣਾ ਸਭ ਤੋਂ ਵੱਡਾ ਮੋਅਜਜ਼ਾ ਆਖਿਆ ਹੈ, ਫਰਮਾਇਆ ਕਿ ਹਰ ਨਬੀ ਨੂੰ ਅਜਿਹੇ ਮੋਅਜਜ਼ੇ ਦਿੱਤੇ ਗਏ ਜਿਨ੍ਹਾਂ ਕਾਰਨ ਲੋਕਾਂ ਨੂੰ ਈਮਾਨ ਨਸੀਬ ਹੋਇਆ ਅਤੇ ਮੈਨੂੰ ਜਿਹੜਾ ਮੋਅਜਜ਼ਾ ਬਖ਼ਸ਼ਿਆ ਗਿਆ ਹੈ ਉਹ ਰੱਬੀ ਵਹੀ ਹੈ, ਜੋ ਅੱਲਾਹ ਨੇ ਮੇਰੇ ਉੱਤੇ ਉਤਾਰੀ ਹੈ। ਸੋ ਮੈਨੂੰ ਆਸ ਹੈ ਕਿ ਕਿਆਮਤ ਦਿਹਾੜੇ ਮੇਰੇ ਪੈਰੋਕਾਰ ਸਭ ਤੋਂ ਵੱਧ ਹੋਣਗੇ। (ਸਹੀ ਬੁਖ਼ਾਰੀ, ਹਦੀਸ: 7274)
Ərəbcə təfsirlər:
اَمْ یَقُوْلُوْنَ افْتَرٰىهُ ؕ— قُلْ فَاْتُوْا بِسُوْرَةٍ مِّثْلِهٖ وَادْعُوْا مَنِ اسْتَطَعْتُمْ مِّنْ دُوْنِ اللّٰهِ اِنْ كُنْتُمْ صٰدِقِیْنَ ۟
38਼ ਕੀ ਇਹ (ਕਾਫ਼ਿਰ) ਲੋਕ ਆਖਦੇ ਹਨ ਕਿ ਪੈਗ਼ੰਬਰ ਨੇ ਇਸ (.ਕੁਰਆਨ) ਨੂੰ ਘੜ੍ਹ ਲਿਆ ਹੈ? (ਹੇ ਮੁਹੰਮਦ ਸ:!) ਆਖੋ ਕਿ ਰਤਾ ਤੁਸੀਂ ਅਜਿਹੀ ਇਕ ਸੂਰਤ ਹੀ ਬਣਾ ਲਿਆਓ ਅਤੇ ਜਿਨ੍ਹਾਂ (ਇਸ਼ਟਾਂ) ਨੂੰ, ਛੁੱਟ ਅੱਲਾਹ ਤੋਂ, ਮਦਦ ਲਈ ਬੁਲਾ ਸਕਦੇ ਹੋ ਬੁਲਾ ਲਓ, ਜੇ ਤੁਸੀਂ ਸੱਚੇ ਹੋ।
Ərəbcə təfsirlər:
بَلْ كَذَّبُوْا بِمَا لَمْ یُحِیْطُوْا بِعِلْمِهٖ وَلَمَّا یَاْتِهِمْ تَاْوِیْلُهٗ ؕ— كَذٰلِكَ كَذَّبَ الَّذِیْنَ مِنْ قَبْلِهِمْ فَانْظُرْ كَیْفَ كَانَ عَاقِبَةُ الظّٰلِمِیْنَ ۟
39਼ ਸਗੋਂ ਉਹਨਾਂ ਨੇ ਉਸ ਚੀਜ਼ (.ਕੁਰਆਨ) ਨੂੰ ਝੁਠਲਾਇਆ ਹੈ ਜਿਸ ਨੂੰ ਇਹ ਆਪਣੇ ਗਿਆਨ ਦੇ ਘੇਰੇ ਵਿਚ ਨਹੀਂ ਲਿਆ ਸਕਦੇ, ਅਤੇ ਅਜੇ ਤਕ ਜਿਸ ਦੀ ਹਕੀਕਤ ਵੀ ਇਹਨਾਂ ਦੇ ਸਾਹਮਣੇ ਪ੍ਰਗਟ ਨਹੀਂ ਹੋਈ। ਜਿਹੜੇ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਲੋਕੀ ਹੋਏ ਸਨ, ਇਸੇ ਪ੍ਰਕਾਰ ਉਹਨਾਂ ਨੇ ਵੀ (ਰੱਬੀ ਕਿਤਾਬਾਂ ਨੂੰ) ਝੁਠਲਾਇਆ ਸੀ। ਸੋ ਵੇਖ ਲਵੋ, ਉਹਨਾਂ ਜ਼ਾਲਮਾਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
Ərəbcə təfsirlər:
وَمِنْهُمْ مَّنْ یُّؤْمِنُ بِهٖ وَمِنْهُمْ مَّنْ لَّا یُؤْمِنُ بِهٖ ؕ— وَرَبُّكَ اَعْلَمُ بِالْمُفْسِدِیْنَ ۟۠
40਼ ਹੇ ਨਬੀ! ਇਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ ਜਿਹੜੇ (ਇਸ .ਕੁਰਆਨ ਉੱਤੇ) ਈਮਾਨ ਲਿਆਉਣਗੇ ਅਤੇ ਕੁੱਝ ਅਜਿਹੇ ਹਨ ਜਿਹੜੇ ਈਮਾਨ ਨਹੀਂ ਲਿਆਉਣਗੇ। ਤੁਹਾਡਾ ਰੱਬ ਫ਼ਸਾਦੀਆਂ ਨੂੰ ਚੰਗਾ ਤਰ੍ਹਾਂ ਜਾਣਦਾ ਹੈ।
Ərəbcə təfsirlər:
وَاِنْ كَذَّبُوْكَ فَقُلْ لِّیْ عَمَلِیْ وَلَكُمْ عَمَلُكُمْ ۚ— اَنْتُمْ بَرِیْٓـُٔوْنَ مِمَّاۤ اَعْمَلُ وَاَنَا بَرِیْٓءٌ مِّمَّا تَعْمَلُوْنَ ۟
41਼ (ਹੇ ਨਬੀ!) ਜੇਕਰ ਉਹ ਤੁਹਾਨੂੰ ਝੁਠਲਾਉਣ ਤਾਂ ਉਨ੍ਹਾਂ ਨੂੰ ਆਖੋ ਕਿ ਮੇਰਾ ਅਮਲ (ਕਰਨੀ) ਮੇਰੇ ਲਈ ਹੈ, ਤੁਹਾਡਾ ਅਮਲ ਤੁਹਾਡੇ ਲਈ ਹੈ। ਤੁਸੀਂ ਮੇਰੇ ਅਮਲਾਂ ਤੋਂ ਬਰੀ ਹੋ ਤੇ ਮੈਂ ਤੁਹਾਡੇ ਅਮਲਾਂ ਤੋਂ ਬਰੀ ਹਾਂ।
Ərəbcə təfsirlər:
وَمِنْهُمْ مَّنْ یَّسْتَمِعُوْنَ اِلَیْكَ ؕ— اَفَاَنْتَ تُسْمِعُ الصُّمَّ وَلَوْ كَانُوْا لَا یَعْقِلُوْنَ ۟
42਼ ਇਹਨਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਤੁਹਾਡੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ ਕੀ ਤੁਸੀਂ (ਹੇ ਮੁਹੰਮਦ ਸ:!) ਬੋਲਿਆਂ ਨੂੰ ਸੁਣਾ ਸਕਦੇ ਹੋ ਭਾਵੇਂ ਉਹਨਾਂ ਨੂੰ ਅਕਲ ਹੀ ਨਾ ਹੋਵੇ ?
Ərəbcə təfsirlər:
وَمِنْهُمْ مَّنْ یَّنْظُرُ اِلَیْكَ ؕ— اَفَاَنْتَ تَهْدِی الْعُمْیَ وَلَوْ كَانُوْا لَا یُبْصِرُوْنَ ۟
43਼ ਅਤੇ ਇਹਨਾਂ ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਤੁਹਾਡੇ ਵੱਲ ਵੇਖ ਰਹੇ ਹਨ। ਕੀ ਤੁਸੀਂ ਅੰਨਿਆਂ ਨੂੰ ਰਾਹ ਵਿਖਾ ਸਕਦੇ ਹੋ ? ਭਾਵੇਂ ਉਹਨਾਂ ਨੂੰ ਵਿਖਾਈ ਵੀ ਨਾ ਦਿੰਦਾ ਹੋਵੇ।
Ərəbcə təfsirlər:
اِنَّ اللّٰهَ لَا یَظْلِمُ النَّاسَ شَیْـًٔا وَّلٰكِنَّ النَّاسَ اَنْفُسَهُمْ یَظْلِمُوْنَ ۟
44਼ ਬੇਸ਼ੱਕ ਅੱਲਾਹ ਲੋਕਾਂ ’ਤੇ ਜ਼ੁਲਮ ਨਹੀਂ ਕਰਦਾ ਲੋਕੀ ਤਾਂ ਆਪਣੇ ’ਤੇ ਆਪ ਹੀ ਜ਼ੁਲਮ ਕਰਦੇ ਹਨ।
Ərəbcə təfsirlər:
وَیَوْمَ یَحْشُرُهُمْ كَاَنْ لَّمْ یَلْبَثُوْۤا اِلَّا سَاعَةً مِّنَ النَّهَارِ یَتَعَارَفُوْنَ بَیْنَهُمْ ؕ— قَدْ خَسِرَ الَّذِیْنَ كَذَّبُوْا بِلِقَآءِ اللّٰهِ وَمَا كَانُوْا مُهْتَدِیْنَ ۟
45਼ ਉਹਨਾਂ ਨੂੰ ਉਹ ਵੇਲਾ ਵੀ ਚੇਤੇ ਕਰਵਾਓ ਜਦੋਂ ਅੱਲਾਹ ਇਹਨਾਂ ਸਭ ਨੂੰ (ਆਪਣੇ ਹਜ਼ੂਰ) ਇਕੱਠਾ ਕਰੇਗਾ (ਤਾਂ ਇਹ ਸਮਝਣਗੇ) ਕਿ ਜਿਵੇਂ ਉਹ ਸੰਸਾਰ ਵਿਚ ਦਿਨ ਦੀਆਂ ਕੁੱਝ ਘੜੀਆਂ ਤੋਂ ਵੱਧ ਨਹੀਂ ਰਹੇ ਹੋਣਗੇ ਅਤੇ ਆਪਸ ਵਿਚ ਇਕ ਦੂਜੇ ਨੂੰ ਪਛਾਣ ਲੈਣਗੇ। ਹਕੀਕਤ ਵਿਚ ਉਹੀਓ ਲੋਕ, ਜਿਨ੍ਹਾਂ ਨੇ ਅੱਲਾਹ ਦੀ ਮਿਲਣੀ ਨੂੰ ਝੂਠ ਸਮਝਿਆ, ਘਾਟੇ ਵਿਚ ਰਹਿਣਗੇ ਅਤੇ ਉਹ ਇਹ ਹਿਦਾਇਤ ਪਾਉਣ ਵਾਲੇ ਨਹੀਂ ਸੀ।
Ərəbcə təfsirlər:
وَاِمَّا نُرِیَنَّكَ بَعْضَ الَّذِیْ نَعِدُهُمْ اَوْ نَتَوَفَّیَنَّكَ فَاِلَیْنَا مَرْجِعُهُمْ ثُمَّ اللّٰهُ شَهِیْدٌ عَلٰی مَا یَفْعَلُوْنَ ۟
46਼ ਜਿਸ (ਅਜ਼ਾਬ) ਦਾ ਵਾਅਦਾ ਅਸੀਂ (ਇਹਨਾਂ ਕਾਫ਼ਿਰਾਂ ਨਾਲ) ਕਰ ਰਹੇ ਹਾਂ, (ਹੇ ਮੁਹੰਮਦ) ਜੇ ਅਸੀਂ ਉਸ ਵਿੱਚੋਂ ਥੋੜ੍ਹਾ ਜਿਹਾ ਅਜ਼ਾਬ ਤੁਹਾਡੇ ਜਿਊਂਦੇ ਜੀ ਤੁਹਾਨੂੰ ਵਿਖਾ ਦਾਈਏ ਜਾਂ ਉਸ ਤੋਂ ਪਹਿਲਾਂ ਤੁਹਾਨੂੰ ਉਠਾ ਲਈਏ ਹਰ ਹਾਲ ਵਿਚ ਉਹਨਾਂ ਨੇ ਸਾਡੇ ਵੱਲ ਹੀ ਪਰਤਣਾ ਹੈ। ਅੱਲਾਹ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਦਾ ਗਵਾਹ ਹੈ।
Ərəbcə təfsirlər:
وَلِكُلِّ اُمَّةٍ رَّسُوْلٌ ۚ— فَاِذَا جَآءَ رَسُوْلُهُمْ قُضِیَ بَیْنَهُمْ بِالْقِسْطِ وَهُمْ لَا یُظْلَمُوْنَ ۟
47਼ ਹਰ ਉੱਮਤ (ਕੌਮ) ਦਾ ਇਕ ਰਸੂਲ ਹੈ, ਜਦੋਂ ਉਸ (ਕੌਮ) ਦਾ ਰਸੂਲ ਆ ਜਾਂਦਾ ਹੈ ਤਾਂ ਉਹਨਾਂ ਦਾ ਫ਼ੈਸਲਾ (ਉਹਨਾਂ ਦੇ ਕਰਮਾਂ ਅਨੁਸਾਰ) ਇਨਸਾਫ਼ ਨਾਲ ਕੀਤਾ ਜਾਂਦਾ ਹੈ ਉਹਨਾਂ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਕੀਤਾ ਜਾਂਦਾ।
Ərəbcə təfsirlər:
وَیَقُوْلُوْنَ مَتٰی هٰذَا الْوَعْدُ اِنْ كُنْتُمْ صٰدِقِیْنَ ۟
48਼ ਇਹ (ਕਾਫ਼ਿਰ) ਲੋਕ ਆਖਦੇ ਹਨ ਕਿ ਇਹ (ਅਜ਼ਾਬ ਦਾ) ਵਾਅਦਾ ਕਦੋਂ ਪੂਰਾ ਹੋਵੇਗਾ? ਜੇ ਤੁਸੀਂ ਸੱਚੇ ਹੋ? (ਤਾਂ ਦੱਸੋ)।
Ərəbcə təfsirlər:
قُلْ لَّاۤ اَمْلِكُ لِنَفْسِیْ ضَرًّا وَّلَا نَفْعًا اِلَّا مَا شَآءَ اللّٰهُ ؕ— لِكُلِّ اُمَّةٍ اَجَلٌ ؕ— اِذَا جَآءَ اَجَلُهُمْ فَلَا یَسْتَاْخِرُوْنَ سَاعَةً وَّلَا یَسْتَقْدِمُوْنَ ۟
49਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਮੇਰੇ ਹੱਥ ਵਿਚ ਕਿਸੇ ਤਰ੍ਹਾਂ ਦਾ ਲਾਭ ਜਾਂ ਹਾਨੀ ਪਹੁੰਚਾਉਣ ਦਾ ਅਧਿਕਾਰ ਨਹੀਂ। ਉਹੀਓ ਹੁੰਦਾ ਹੈ ਜੋ ਅੱਲਾਹ ਦੀ ਇੱਛਾ ਹੁੰਦੀ ਹੈ। ਹਰ ਉੱਮਤ ਲਈ ਇਕ ਸਮਾਂ (ਧਰਤੀ ਉੱਤੇ ਵਸਣ ਦਾ) ਨਿਯਤ ਹੈ ਜਦੋਂ ਉਹਨਾਂ ਦਾ ਨਿਯਤ ਸਮਾਂ ਆ ਜਾਂਦਾ ਹੈ ਤਾਂ ਇਕ ਘੜੀ ਵੀ ਅੱਗੇ-ਪਿੱਛੇ ਨਹੀਂ ਹੋ ਸਕਦੀ।
Ərəbcə təfsirlər:
قُلْ اَرَءَیْتُمْ اِنْ اَتٰىكُمْ عَذَابُهٗ بَیَاتًا اَوْ نَهَارًا مَّاذَا یَسْتَعْجِلُ مِنْهُ الْمُجْرِمُوْنَ ۟
50਼ (ਹੇ ਨਬੀ!) ਤੁਸੀਂ ਪੁੱਛੋ ਕਿ ਜੇ ਤੁਹਾਡੇ ’ਤੇ ਅੱਲਾਹ ਦਾ ਅਜ਼ਾਬ ਅਚਨਚੇਤ ਰਾਤੀਂ ਜਾਂ ਦਿਨੀਂ ਆ ਜਾਵੇ ਤਾਂ ਤੁਸੀਂ ਕੀ ਕਰੋਗੇ? ਕਿਹੜੀ ਚੀਜ਼ ਹੈ ਜਿਸ ਲਈ ਅਪਰਾਧੀ ਲੋਕ ਛੇਤੀ ਕਰ ਰਹੇ ਹਨ?
Ərəbcə təfsirlər:
اَثُمَّ اِذَا مَا وَقَعَ اٰمَنْتُمْ بِهٖ ؕ— آٰلْـٰٔنَ وَقَدْ كُنْتُمْ بِهٖ تَسْتَعْجِلُوْنَ ۟
51਼ ਕੀ ਜਦੋਂ ਉਹ (ਅਜ਼ਾਬ) ਤੁਹਾਡੇ ’ਤੇ ਆ ਪਏਗਾ ਤੁਸੀਂ ਫੇਰ ਈਮਾਨ ਲਿਆਉਂਗੇ? (ਉਸ ਸਮੇਂ ਕਿਹਾ ਜਾਵੇਗਾ, ਕੀ ਈਮਾਨ ਹੁਣ ਲਿਆਏ ਹੋ?) ਜਦ ਕਿ ਇਸ (ਅਜ਼ਾਬ) ਲਈ ਤੁਸੀਂ ਛੇਤੀ ਕਰ ਰਹੇ ਸੀ।
Ərəbcə təfsirlər:
ثُمَّ قِیْلَ لِلَّذِیْنَ ظَلَمُوْا ذُوْقُوْا عَذَابَ الْخُلْدِ ۚ— هَلْ تُجْزَوْنَ اِلَّا بِمَا كُنْتُمْ تَكْسِبُوْنَ ۟
52਼ ਜ਼ਾਲਮਾਂ ਨੂੰ ਆਖਿਆ ਜਾਵੇਗਾ ਕਿ ਹੁਣ ਸਦਾ ਲਈ ਅਜ਼ਾਬ ਦਾ ਸੁਆਦ ਲਵੋ ਤੁਹਾਨੂੰ ਤੁਹਾਡੇ ਉਹਨਾਂ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
Ərəbcə təfsirlər:
وَیَسْتَنْۢبِـُٔوْنَكَ اَحَقٌّ هُوَ ؔؕ— قُلْ اِیْ وَرَبِّیْۤ اِنَّهٗ لَحَقٌّ ؔؕ— وَمَاۤ اَنْتُمْ بِمُعْجِزِیْنَ ۟۠
53਼ (ਹੇ ਨਬੀ!) ਇਹ ਜ਼ਾਲਮ ਤੁਹਾਥੋਂ ਪੁੱਛਦੇ ਹਨ, ਕੀ ਅਜ਼ਾਬ ਦਾ ਆਉਣਾ ਸੱਚ ਹੈ? ਤੁਸੀਂ ਆਖ ਦਿਓ ਕਿ ਹਾਂ! (ਸੱਚ ਹੈ) ਕਸਮ ਹੈ ਮੇਰੇ ਪਾਲਣਹਾਰ ਦੀ ਕਿ ਇਹਦਾ ਆਉਣਾ ਸੱਚ ਹੈ ਅਤੇ ਤੁਸੀਂ ਕਿਸੇ ਤਰ੍ਹਾਂ ਵੀ ਅੱਲਾਹ ਨੂੰ ਬੇਵਸ ਨਹੀਂ ਕਰ ਸਕਦੇ।
Ərəbcə təfsirlər:
وَلَوْ اَنَّ لِكُلِّ نَفْسٍ ظَلَمَتْ مَا فِی الْاَرْضِ لَافْتَدَتْ بِهٖ ؕ— وَاَسَرُّوا النَّدَامَةَ لَمَّا رَاَوُا الْعَذَابَ ۚ— وَقُضِیَ بَیْنَهُمْ بِالْقِسْطِ وَهُمْ لَا یُظْلَمُوْنَ ۟
54਼ ਜੇਕਰ ਹਰ ਜ਼ਾਲਮ ਵਿਅਕਤੀ ਦੇ ਕੋਲ (ਸਾਰੇ) ਸੰਸਾਰ ਦਾ ਮਾਲ ਹੋਵੇ ਤਾਂ ਉਹ ਨਰਕ ਦੇ ਅਜ਼ਾਬ ਤੋਂ ਬਚਣ ਲਈ ਸਭ ਕੁੱਝ ਫ਼ਿਦਿਆ (ਛੁਡਵਾਈ ਵਜੋਂ) ਵਿਚ ਦੇ ਦੇਵੇ।1 ਜਦੋਂ ਇਹ (ਅਪਰਾਧੀ) ਅਜ਼ਾਬ ਨੂੰ ਵੇਖਣਗੇ ਤਾਂ ਉਹ ਆਪਣੇ ਦਿਲੋਂ ਵੀ ਤੇ ਜ਼ਾਹਰੋਂ ਵੀ ਸ਼ਰਮਿੰਦਗੀ ਦਾ ਪ੍ਰਗਟਾਵਾ ਕਰਨਗੇ। ਅਤੇ ਉਹਨਾਂ ਦਾ ਫ਼ੈਸਲਾ ਇੰਨਸਾਫ਼ ਨਾਲ ਹੋਵੇਗਾ, ਕਿਸੇ ਪ੍ਰਕਾਰ ਦੀ ਵਧੀਕੀ ਨਹੀਂ ਹੋਵੇਗੀ।
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 91/3
Ərəbcə təfsirlər:
اَلَاۤ اِنَّ لِلّٰهِ مَا فِی السَّمٰوٰتِ وَالْاَرْضِ ؕ— اَلَاۤ اِنَّ وَعْدَ اللّٰهِ حَقٌّ وَّلٰكِنَّ اَكْثَرَهُمْ لَا یَعْلَمُوْنَ ۟
55਼ (ਹੇ ਲੋਕੋ!) ਖ਼ਬਰਦਾਰ ਜਿੰਨੀਆਂ ਵੀ ਚੀਜ਼ਾਂ ਅਕਾਸ਼ਾਂ ਤੇ ਧਰਤੀ ਵਿਚ ਹਨ, ਉਨ੍ਹਾਂ ਸਭ ਦਾ ਮਾਲਿਕ ਅੱਲਾਹ ਹੀ ਹੈ। ਯਾਦ ਰੱਖੋ ਕਿ ਅੱਲਾਹ ਦਾ ਵਾਅਦਾ ਸੱਚਾ ਹੈ, ਪਰ ਇਹ ਗੱਲ ਬਹੁਤ ਹੀ ਘੱਟ ਲੋਕ ਜਾਣਦੇ ਹਨ।
Ərəbcə təfsirlər:
هُوَ یُحْیٖ وَیُمِیْتُ وَاِلَیْهِ تُرْجَعُوْنَ ۟
56਼ ਉਹੀਓ ਜੀਵਨ ਦਿੰਦਾ ਹੈ ਤੇ ਉਹੀਓ ਮੌਤ ਦਿੰਦਾ ਹੈ ਅਤੇ ਤੁਸੀਂ ਸਭ ਨੇ ਉਸੇ (ਅੱਲਾਹ) ਵੱਲੋਂ ਪਰਤਣਾ ਹੈ।
Ərəbcə təfsirlər:
یٰۤاَیُّهَا النَّاسُ قَدْ جَآءَتْكُمْ مَّوْعِظَةٌ مِّنْ رَّبِّكُمْ وَشِفَآءٌ لِّمَا فِی الصُّدُوْرِ ۙ۬— وَهُدًی وَّرَحْمَةٌ لِّلْمُؤْمِنِیْنَ ۟
57਼ ਹੇ ਲੋਕੋ! ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਸੀਹਤ ਦੀ ਕਿਤਾਬ ਆ ਗਈ ਹੈ। ਜੋ ਵੀ ਤੁਹਾਡੇ ਮਨਾਂ ਵਿਚ (ਗੁੱਸਾਂ, ਲਾਲਚ, ਈਰਖਾ, ਕੰਜੂਸੀ ਹਵਸ, ਨਫ਼ਰਤ ਆਦਿ) ਦੇ ਰੋਗ ਹਨ, ਇਹ ਉਹਨਾਂ ਸਭ ਦਾ ਇਲਾਜ ਹੈ ਅਤੇ ਈਮਾਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।
Ərəbcə təfsirlər:
قُلْ بِفَضْلِ اللّٰهِ وَبِرَحْمَتِهٖ فَبِذٰلِكَ فَلْیَفْرَحُوْا ؕ— هُوَ خَیْرٌ مِّمَّا یَجْمَعُوْنَ ۟
58਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਇਹ .ਕੁਰਆਨ ਅੱਲਾਹ ਦੇ ਫਜ਼ਲ ਅਤੇ ਉਸ ਦੀ ਰਹਿਮਤ ਨਾਲ ਨਾਜ਼ਿਲ ਹੋਇਆ ਹੈ ਸੋ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖ਼ੁਸ਼ ਹੋਣ, ਇਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਹੀ ਵਧੀਆ ਹੈ ਜਿਹੜੀਆਂ ਉਹ (ਸੰਸਾਰਿਕ ਜੀਵਨ ਲਈ) ਇਕੱਠੀਆਂ ਕਰ ਰਹੇ ਹਨ।
Ərəbcə təfsirlər:
قُلْ اَرَءَیْتُمْ مَّاۤ اَنْزَلَ اللّٰهُ لَكُمْ مِّنْ رِّزْقٍ فَجَعَلْتُمْ مِّنْهُ حَرَامًا وَّحَلٰلًا ؕ— قُلْ آٰللّٰهُ اَذِنَ لَكُمْ اَمْ عَلَی اللّٰهِ تَفْتَرُوْنَ ۟
59਼ (ਹੇ ਨਬੀ!) ਤੁਸੀਂ (ਇਹਨਾਂ ਕਾਫ਼ਿਰਾਂ ਨੂੰ) ਪੁੱਛੋ ਕਿ ਅੱਲਾਹ ਨੇ ਤੁਹਾਡੇ ਲਈ ਜਿਹੜਾ ਰਿਜ਼ਕ ਭੇਜਿਆ ਸੀ, ਤੁਸੀਂ ਉਸ ਵਿਚ ਕੁੱਝ ਨੂੰ ਹਰਾਮ (ਨਾ-ਜਾਇਜ਼) ਅਤੇ ਕੁੱਝ ਨੂੰ ਹਲਾਲ (ਜਾਇਜ਼) ਕਰ ਲਿਆ। ਕੀ ਅੱਲਾਹ ਨੇ ਤੁਹਾਨੂੰ ਇਸ ਦੀ ਆਗਿਆ ਦਿੱਤੀ ਸੀ ਜਾਂ ਅੱਲਾਹ ’ਤੇ ਇਲਜ਼ਾਮ ਲਗਾ ਰਹੇ ਹੋ।
Ərəbcə təfsirlər:
وَمَا ظَنُّ الَّذِیْنَ یَفْتَرُوْنَ عَلَی اللّٰهِ الْكَذِبَ یَوْمَ الْقِیٰمَةِ ؕ— اِنَّ اللّٰهَ لَذُوْ فَضْلٍ عَلَی النَّاسِ وَلٰكِنَّ اَكْثَرَهُمْ لَا یَشْكُرُوْنَ ۟۠
60਼ ਜਿਹੜੇ ਲੋਕ ਅੱਲਾਹ ਉੱਤੇ ਝੂਠ ਮੜਦੇ ਹਨ ਉਹਨਾਂ ਦਾ ਕਿਆਮਤ ਪ੍ਰਤੀ ਕੀ ਵਿਚਾਰ ਹੈ? ਹਕੀਕਤ ਇਹ ਹੈ ਕਿ ਅੱਲਾਹ ਦਾ ਲੋਕਾਂ ਉੱਤੇ ਬਹੁਤ ਵੱਡਾ ਫ਼ਜ਼ਲ ਹੈ। ਪਰ ਫੇਰ ਵੀ ਬਹੁਤੇ ਲੋਕ ਅਜਿਹੇ ਹਨ ਜਿਹੜੇ ਧੰਨਵਾਦ ਨਹੀਂ ਕਰਦੇ।
Ərəbcə təfsirlər:
وَمَا تَكُوْنُ فِیْ شَاْنٍ وَّمَا تَتْلُوْا مِنْهُ مِنْ قُرْاٰنٍ وَّلَا تَعْمَلُوْنَ مِنْ عَمَلٍ اِلَّا كُنَّا عَلَیْكُمْ شُهُوْدًا اِذْ تُفِیْضُوْنَ فِیْهِ ؕ— وَمَا یَعْزُبُ عَنْ رَّبِّكَ مِنْ مِّثْقَالِ ذَرَّةٍ فِی الْاَرْضِ وَلَا فِی السَّمَآءِ وَلَاۤ اَصْغَرَ مِنْ ذٰلِكَ وَلَاۤ اَكْبَرَ اِلَّا فِیْ كِتٰبٍ مُّبِیْنٍ ۟
61਼ (ਹੇ ਨਬੀ!) ਜਿਸ ਹਾਲ ਵਿਚ ਵੀ ਤੁਸੀਂ ਹੁੰਦੇ ਹੋ ਅਤੇ ਅੱਲਾਹ ਵੱਲੋਂ ਨਾਜ਼ਿਲ ਕੀਤੇ ਹੋਏ .ਕੁਰਆਨ ਵਿਚ ਜੋ ਵੀ ਤੁਸੀਂ ਲੋਕਾਂ ਨੂੰ ਸੁਣਾਉਂਦੇ ਹੋ, ਅਤੇ ਹੇ ਲੋਕ! ਤੁਸੀਂ ਜੋ ਵੀ ਕਰਦੇ ਹੋ ਉਸ ਸਮੇਂ ਅਸੀਂ ਤੁਹਾਨੂੰ ਵੇਖ ਰਹੇ ਹੁੰਦੇ ਹਾਂ। ਨਾ ਹੀ ਧਰਤੀ ਵਿੱਚੋਂ, ਨਾ ਹੀ ਅਕਾਸ਼ ਵਿੱਚੋਂ, ਨਾ ਹੀ ਕੋਈ ਚੀਜ਼ ਛੋਟੀ, ਨਾ ਹੀ ਵੱਡੀ, ਕੋਈ ਚੀਜ਼ ਅੱਲਾਹ ਤੋਂ ਲੁਕੀ ਹੋਈ ਹੈ, ਪਰ ਇਹ ਸਭ ਇਕ ਖੁੱਲ੍ਹੀ (ਸਪੱਸ਼ਟ) ਕਿਤਾਬ ਵਿਚ (ਵਿਸਥਾਰ ਨਾਲ) ਦਰਜ ਹੈ।
Ərəbcə təfsirlər:
اَلَاۤ اِنَّ اَوْلِیَآءَ اللّٰهِ لَا خَوْفٌ عَلَیْهِمْ وَلَا هُمْ یَحْزَنُوْنَ ۟ۚ
62਼ ਯਾਦ ਰੱਖੋ ਕਿ ਅੱਲਾਹ ਦੇ ਪਿਆਰਿਆਂ ਨੂੰ (ਲੋਕ ਪ੍ਰਲੋਕ ਵਿਚ) ਨਾ ਕੋਈ ਡਰ ਭੈਅ ਹੋਵੇਗਾ ਅਤੇ ਨਾ ਹੀ ਨਿਰਾਸ਼ ਹੋਣਗੇ।1
1 ਇਸ ਵਿਚ ਅੱਲਾਹ ਦੇ ਨੇਕ ਬੰਦਿਆਂ ਦਾ ਹਾਲ ਬਿਆ ਕੀਤਾ ਗਿਆ ਹੈ, ਜਦ ਕਿ ਅੱਲਾਹ ਦੇ ਨਾ ਫ਼ਰਮਾਨਾਂ ਦਾ ਹਾਲ ਇਸ ਤੋਂ ਉਲਟ ਹੋਵੇਗਾ। ਜਿਵੇਂ ਕਿ ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਜਦੋਂ ਜਨਾਜ਼ਾ ਤਿਆਰ ਹੋ ਜਾਂਦਾ ਹੈ ਅਤੇ ਆਦਮੀ ਉਸ ਨੂੰ ਮੋਢਿਆਂ ’ਤੇ ਚੁੱਕ ਲੈਂਦੇ ਹਨ, ਤਾਂ ਜੇਕਰ ਉਹ ਮਰਨ ਵਾਲਾ ਨੇਕ ਹੁੰਦਾ ਹੈ ਤਾਂ ਆਖਦਾ ਹੈ ਕਿ ਮੈਨੂੰ ਛੇਤੀ ਛੇਤੀ ਲੈ ਚੱਲੋ ਅਤੇ ਜੇ ਬੁਰਾ ਹੁੰਦਾ ਹੈ ਤਾਂ ਕਹਿੰਦਾ ਹੈ ਕਿ ਹਾਏ ਮੇਰੀ ਭੈੜੀ ਕਿਸਮਤ! ਤੁਸੀਂ ਮੈਨੂੰ ਕਿੱਥੇ ਲਿਜਾ ਰਹੇ ਹੋ, ਉਸ ਦੀ ਆਵਾਜ਼ ਨੂੰ ਇਨਸਾਨਾਂ ਤੋਂ ਛੁੱਟ ਹਰ ਕੋਈ ਸੁਣਦਾ ਹੈ। ਜੇਕਰ ਇਨਸਾਨ ਇਸ ਨੂੰ ਸੁਣ ਲਵੇ ਤਾਂ ਉਹ ਬੇਹੋਸ਼ ਹੋ ਜਾਵੇ। (ਸਹੀ ਬੁਖ਼ਾਰੀ, ਹਦੀਸ: 1314)
Ərəbcə təfsirlər:
الَّذِیْنَ اٰمَنُوْا وَكَانُوْا یَتَّقُوْنَ ۟ؕ
63਼ ਇਹ ਲੋਕੀ ਉਹ ਹਨ ਜਿਹੜੇ ਈਮਾਨ ਲਿਆਏ ਅਤੇ ਅੱਲਾਹ ਤੋਂ ਡਰਦੇ ਰਹੇ।
Ərəbcə təfsirlər:
لَهُمُ الْبُشْرٰی فِی الْحَیٰوةِ الدُّنْیَا وَفِی الْاٰخِرَةِ ؕ— لَا تَبْدِیْلَ لِكَلِمٰتِ اللّٰهِ ؕ— ذٰلِكَ هُوَ الْفَوْزُ الْعَظِیْمُ ۟ؕ
64਼ ਇਹਨਾਂ ਲਈ ਸੰਸਾਰਿਕ ਜੀਵਨ ਵਿਚ ਵੀ ਅਤੇ ਆਖ਼ਿਰਤ ਦੇ ਜੀਵਨ ਵਿਚ ਵੀ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ।1 ਅੱਲਾਹ ਦੇ ਕਥਣਾ ਵਿਚ ਕੁੱਝ ਵੀ ਬਦਲਾਓ ਨਹੀਂ ਹੋ ਸਕਦਾ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
2 ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਮੈਂ ਨਬੀ ਕਰੀਮ (ਸ:) ਨੂੰ ਇਹ ਫ਼ਰਮਾਉਂਦੇ ਹੋਏ ਸੁਣਿਆ ਕਿ ਨਬੁੱਵਤ ਵਿਚ ਛੁੱਟ ਖ਼ੁਸ਼ਖ਼ਬਰੀਆਂ ਤੋਂ ਹੋਰ ਕੁੱਝ ਵੀ ਨਹੀਂ ਰਿਹਾ। ਲੋਕਾਂ ਨੇ ਅਰਜ਼ ਕੀਤੀ ਕਿ ਖ਼ੁਸ਼ਖ਼ਬਰੀਆਂ ਤੋਂ ਕੀ ਭਾ ਹੈ? ਤਾਂ ਆਪ (ਸ:) ਨੇ ਫ਼ਰਮਾਇਆ ਕਿ ਸੱਚੇ ਦੇ ਚੰਗੇ ਸੁਪਨੇ ਜਿਹੜੇ ਖ਼ੁਸ਼ਖ਼ਬਰੀਆਂ ਦੇਣ। (ਸਹੀ ਬੁਖ਼ਾਰੀ, ਹਦੀਸ 6990) ● ਇਕ ਦੂਜੀ ਹਦੀਸ ਵਿਚ ਫ਼ਰਮਾਇਆ ਕਿ ਮੋਮਿਨ ਦਾ ਸੁਪਨਾ ਨਬੁੱਵਤ ਦੇ ਛਿਆਲੀ ਹਿੱਸਿਆਂ ਵਿਚੋਂ ਇਕ ਹਿੱਸਾ ਹੁੰਦਾ ਹੈ। (ਸਹੀ ਬੁਖ਼ਾਰੀ, ਹਦੀਸ: 6988)
Ərəbcə təfsirlər:
وَلَا یَحْزُنْكَ قَوْلُهُمْ ۘ— اِنَّ الْعِزَّةَ لِلّٰهِ جَمِیْعًا ؕ— هُوَ السَّمِیْعُ الْعَلِیْمُ ۟
65਼ (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖੀ ਨਾ ਹੋਵੇ। ਬੇਸ਼ੱਕ ਸਾਰੀਆਂ ਇੱਜ਼ਤਾਂ ਅੱਲਾਹ ਲਈ ਹੀ ਦੇ ਹੱਥ ਵਿਚ ਹਨ, ਉਹ ਸਭ ਕੁੱਝ ਸੁਣਨ ਤੇ ਜਾਣਨ ਵਾਲਾ ਹੈ।
Ərəbcə təfsirlər:
اَلَاۤ اِنَّ لِلّٰهِ مَنْ فِی السَّمٰوٰتِ وَمَنْ فِی الْاَرْضِ ؕ— وَمَا یَتَّبِعُ الَّذِیْنَ یَدْعُوْنَ مِنْ دُوْنِ اللّٰهِ شُرَكَآءَ ؕ— اِنْ یَّتَّبِعُوْنَ اِلَّا الظَّنَّ وَاِنْ هُمْ اِلَّا یَخْرُصُوْنَ ۟
66਼ ਚੇਤੇ ਰੱਖੋ, ਜੋ ਕੁੱਝ ਵੀ ਅਕਾਸ਼ਾਂ ਵਿਚ ਹੈ ਅਤੇ ਜੋ ਵੀ ਧਰਤੀ ਵਿਚ ਹੈ ਇਹ ਸਭ ਅੱਲਾਹ ਦਾ ਹੀ ਹੈ। ਜਿਹੜੇ ਲੋਕੀ ਅੱਲਾਹ ਨੂੰ ਛੱਡ ਕੇ ਦੂਜੇ ਇਸ਼ਟਾਂ ਨੂੰ (ਮਦਦ ਲਈ) ਪੁਕਾਰਦੇ ਹਨ ਉਹ (ਕਿਸੇ ਇਸ਼ਟ ਦੀ) ਪੈਰਵੀ ਨਹੀਂ ਕਰਦੇ, ਸਗੋਂ ਨਿਰੇ ਵਹਿਮਾਂ ਭਰਮਾਂ ਦੀ ਪੈਰਵੀ ਕਰ ਰਹੇ ਹਨ ਅਤੇ ਕੇਵਲ ਖ਼ਿਆਲੀ ਗੱਲਾਂ ਹੀ ਕਰਦੇ ਹਨ।
Ərəbcə təfsirlər:
هُوَ الَّذِیْ جَعَلَ لَكُمُ الَّیْلَ لِتَسْكُنُوْا فِیْهِ وَالنَّهَارَ مُبْصِرًا ؕ— اِنَّ فِیْ ذٰلِكَ لَاٰیٰتٍ لِّقَوْمٍ یَّسْمَعُوْنَ ۟
67਼ ਉਹੀਓ (ਅੱਲਾਹ) ਹੈ ਜਿਸਨੇ ਤੁਹਾਡੇ ਲਈ ਰਾਤ ਬਣਾਈ ਤਾਂ ਜੋ ਤੁਸੀਂ ਆਰਾਮ ਕਰ ਸਕੋਂ ਅਤੇ (ਰੋਜ਼ੀ ਕਮਾਉਣ ਲਈ) ਦਿਨ ਨੂੰ ਪ੍ਰਕਾਸ਼ਮਈ ਬਣਾਇਆ, ਬੇਸ਼ੱਕ ਇਸ ਵਿਚ ਉਹਨਾਂ ਲਈ ਬਥੇਰੀਆਂ ਨਿਸ਼ਾਨੀਆਂ ਹਨ ਜਿਹੜੇ (ਪੈਗ਼ੰਬਰਾਂ ਦੀਆਂ ਗੱਲਾਂ ਨੂੰ ਧਿਆਨ ਨਾਲ) ਸੁਣਦੇ ਹਨ।
Ərəbcə təfsirlər:
قَالُوا اتَّخَذَ اللّٰهُ وَلَدًا سُبْحٰنَهٗ ؕ— هُوَ الْغَنِیُّ ؕ— لَهٗ مَا فِی السَّمٰوٰتِ وَمَا فِی الْاَرْضِ ؕ— اِنْ عِنْدَكُمْ مِّنْ سُلْطٰنٍ بِهٰذَا ؕ— اَتَقُوْلُوْنَ عَلَی اللّٰهِ مَا لَا تَعْلَمُوْنَ ۟
68਼ ਉਹ (ਮੁਸ਼ਰਿਕ) ਆਖਦੇ ਹਨ ਕਿ ਅੱਲਾਹ ਨੇ ਪੁੱਤਰ ਬਣਾ ਲਿਆ ਹੈ, ਜਦ ਕਿ ਉਹ (ਔਲਾਦ ਤੋਂ) ਪਾਕ ਹੈ ਅਤੇ (ਹਰ ਲੋੜ ਤੋਂ) ਬੇਪਰਵਾਹ ਹੈ।1 ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਸਭ ਉਸੇ ਲਈ ਹੈ। ਤੁਹਾਡੇ ਕੋਲ ਇਸ ਗੱਲ ਦੀ ਵੀ ਕੋਈ ਦਲੀਲ ਨਹੀਂ (ਕਿ ਰੱਬ ਦੇ ਔਲਾਦ ਹੈ) ਕੀ ਤੁਸੀਂ ਅੱਲਾਹ ਦੇ ਬਾਰੇ ਉਹ ਗੱਲਾਂ ਆਖਦੇ ਹੋ ਜਿਸ ਦਾ ਤੁਹਾਨੂੰ ਗਿਆਨ ਵੀ ਨਹੀਂ ?
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2
Ərəbcə təfsirlər:
قُلْ اِنَّ الَّذِیْنَ یَفْتَرُوْنَ عَلَی اللّٰهِ الْكَذِبَ لَا یُفْلِحُوْنَ ۟ؕ
69਼ (ਹੇ ਨਬੀ!) ਤੁਸੀਂ ਆਖ ਦਿਓ ਕਿ ਜਿਹੜੇ ਲੋਕੀ ਅੱਲਾਹ ’ਤੇ ਦੋਸ਼ ਲਗਾ ਰਹੇ ਹਨ, ਉਹ ਕਾਮਯਾਬ ਨਹੀਂ ਹੋਣਗੇ।
Ərəbcə təfsirlər:
مَتَاعٌ فِی الدُّنْیَا ثُمَّ اِلَیْنَا مَرْجِعُهُمْ ثُمَّ نُذِیْقُهُمُ الْعَذَابَ الشَّدِیْدَ بِمَا كَانُوْا یَكْفُرُوْنَ ۟۠
70਼ ਸੰਸਾਰ ਵਿਚ ਤਾਂ ਥੋੜ੍ਹਾ ਜਿਹਾ ਲਾਭ ਉਠਾਉਣਾ ਹੈ ਫੇਰ ਉਹਨਾਂ ਨੇ ਸਾਡੇ ਕੋਲ ਹੀ ਆਉਣਾ ਹੈ, ਫੇਰ ਅਸੀਂ ਉਹਨਾਂ ਨੂੰ ਉਹਨਾਂ ਦੇ ਕੁਫ਼ਰ ਦੇ ਬਦਲੇ ਵਿਚ ਕਰੜੇ ਅਜ਼ਾਬ ਦਾ ਸੁਆਦ ਚਖਾਵਾਂਗੇ।
Ərəbcə təfsirlər:
وَاتْلُ عَلَیْهِمْ نَبَاَ نُوْحٍ ۘ— اِذْ قَالَ لِقَوْمِهٖ یٰقَوْمِ اِنْ كَانَ كَبُرَ عَلَیْكُمْ مَّقَامِیْ وَتَذْكِیْرِیْ بِاٰیٰتِ اللّٰهِ فَعَلَی اللّٰهِ تَوَكَّلْتُ فَاَجْمِعُوْۤا اَمْرَكُمْ وَشُرَكَآءَكُمْ ثُمَّ لَا یَكُنْ اَمْرُكُمْ عَلَیْكُمْ غُمَّةً ثُمَّ اقْضُوْۤا اِلَیَّ وَلَا تُنْظِرُوْنِ ۟
71਼ (ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਨੂੰ ਨੂਹ ਦਾ ਕਿੱਸਾ ਸੁਣਾਉ ਜਦੋਂ ਉਹਨਾਂ (ਨੂਹ) ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਹੇ ਮੇਰੀ ਕੌਮ! ਜੇ ਤੁਹਾਨੂੰ ਮੇਰਾ (ਤੁਹਾਡੇ ਵਿਚਾਲੇ) ਰਹਿਣਾ ਅਤੇ ਅੱਲਾਹ ਦੀਆਂ ਆਇਤਾਂ ਰਾਹੀਂ ਨਸੀਹਤਾਂ (ਕਰਨੀਆਂ) ਭਾਰ ਮਹਿਸੂਸ ਹੁੰਦਾ ਹੈ (ਤਾਂ ਇਹ ਤੁਹਾਡੀ ਇੱਛਾ ਹੈ) ਪਰ ਮੇਰਾ ਭਰੋਸਾ ਤਾਂ ਅੱਲਾਹ ’ਤੇ ਹੀ ਹੈ। ਸੋ ਤੁਸੀਂ ਤੇ ਤੁਹਾਡੇ ਸ਼ਰੀਕ ਮਿਲ ਕੇ ਮੇਰੇ ਵਿਰੁੱਧ ਫ਼ੈਸਲਾ ਕਰ ਲਵੋ, ਅਤੇ ਤੁਹਾਡਾ ਇਹ ਫ਼ੈਸਲਾ ਕਿਸੇ ਤੋਂ ਗੁਪਤ ਨਾ ਰਹੇ, ਫੇਰ ਮੇਰੇ ਵਿਰੁੱਧ ਆਪਣੇ ਫ਼ੈਸਲੇ ਅਨੁਸਾਰ ਜਤਨ ਕਰੋ ਅਤੇ ਮੈਨੂੰ ਉੱਕਾ ਹੀ ਮੋਹਲਤ ਨਾ ਦਿਓ।
Ərəbcə təfsirlər:
فَاِنْ تَوَلَّیْتُمْ فَمَا سَاَلْتُكُمْ مِّنْ اَجْرٍ ؕ— اِنْ اَجْرِیَ اِلَّا عَلَی اللّٰهِ ۙ— وَاُمِرْتُ اَنْ اَكُوْنَ مِنَ الْمُسْلِمِیْنَ ۟
72਼ ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜ ਵੀ ਲਓ ਪਰ ਮੈਂ ਤੁਹਾਥੋਂ ਕਿਸੇ ਬਦਲੇ ਦੀ ਮੰਗ ਨਹੀਂ ਕਰਦਾ। ਮੇਰਾ ਬਦਲਾ ਤਾਂ ਅੱਲਾਹ ਦੇ ਹੀ ਜ਼ਿੰਮੇ ਹੈ ਅਤੇ ਮੈ` ਇਹ ਹੁਕਮ ਹੋਇਆ ਹੈ ਕਿ ਮੈਂ ਆਗਿਆਕਾਰੀਆਂ ਵਿੱਚੋਂ ਹੋਵਾਂ।
Ərəbcə təfsirlər:
فَكَذَّبُوْهُ فَنَجَّیْنٰهُ وَمَنْ مَّعَهٗ فِی الْفُلْكِ وَجَعَلْنٰهُمْ خَلٰٓىِٕفَ وَاَغْرَقْنَا الَّذِیْنَ كَذَّبُوْا بِاٰیٰتِنَا ۚ— فَانْظُرْ كَیْفَ كَانَ عَاقِبَةُ الْمُنْذَرِیْنَ ۟
73਼ ਸੋ ਉਹਨਾਂ ਲੋਕਾਂ ਨੇ ਨੂਹ ਨੂੰ ਝੁਠਲਾਇਆ ਤਾਂ ਅਸੀਂ ਉਸ ਨੂੰ ਅਤੇ ਜਿਹੜੇ ਉਸ ਨੂਹ ਦੀ ਬੇੜੀ ਵਿਚ ਸਵਾਰ ਸਨ ਉਹਨਾਂ ਸਭ ਨੂੰ ਬਚਾ ਲਿਆ ਅਤੇ ਉਹਨਾਂ ਨੂੰ ਧਰਤੀ ਦਾ ਜਾਨਸ਼ੀਨ ਬਣਾਇਆ ਅਤੇ ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਸੀ ਅਸੀਂ ਉਹਨਾਂ ਨੂੰ ਡੋਬ ਦਿੱਤਾ। ਸੋ ਵੇਖੋ (ਉਹਨਾਂ ਲੋਕਾਂ ਦਾ) ਅੰਤ ਕਿਹੋ ਜਿਹਾ ਹੋਇਆ, ਜਿਨ੍ਹਾਂ ਨੂੰ ਖ਼ਬਰਦਾਰ ਕੀਤਾ ਗਿਆ ਸੀ।
Ərəbcə təfsirlər:
ثُمَّ بَعَثْنَا مِنْ بَعْدِهٖ رُسُلًا اِلٰی قَوْمِهِمْ فَجَآءُوْهُمْ بِالْبَیِّنٰتِ فَمَا كَانُوْا لِیُؤْمِنُوْا بِمَا كَذَّبُوْا بِهٖ مِنْ قَبْلُ ؕ— كَذٰلِكَ نَطْبَعُ عَلٰی قُلُوْبِ الْمُعْتَدِیْنَ ۟
74਼ ਫੇਰ ਅਸੀਂ (ਨੂਹ) ਤੋਂ ਬਾਅਦ ਅਨੇਕਾਂ ਹੀ ਰਸੂਲਾਂ ਨੂੰ ਉਹਨਾਂ ਦੀ ਆਪਣੀ ਆਪਣੀ ਕੌਮ ਵੱਲ ਘੱਲਿਆ, ਉਹ ਸਾਰੇ (ਰਸੂਲ) ਰੌਸ਼ਨ ਦਲੀਲਾਂ ਲੈਕੇ ਆਏ, ਫੇਰ ਵੀ ਇੰਜ ਨਾ ਹੋਇਆ ਕਿ ਉਹ ਇਸ (ਹਿਦਾਇਤ) ’ਤੇ ਈਮਾਨ ਲੈ ਆਉਂਦੇ ਜਿਸ ਨੂੰ ਪਹਿਲਾਂ ਹੀ ਝੁਠਲਾ ਚੁੱਕੇ ਸਨ। ਇਸ ਪ੍ਰਕਾਰ ਅੱਲਾਹ ਹੱਦੋਂ ਟੱਪਣ ਵਾਲਿਆਂ ਦੇ ਦਿਲਾਂ ’ਤੇ ਠੱਪਾ ਲਾ ਦਿੰਦਾ ਹੈ। (ਫੇਰ ਉਹ ਸਮਝਦੇ ਹੀ ਨਹੀਂ)।
Ərəbcə təfsirlər:
ثُمَّ بَعَثْنَا مِنْ بَعْدِهِمْ مُّوْسٰی وَهٰرُوْنَ اِلٰی فِرْعَوْنَ وَمَلَاۡىِٕهٖ بِاٰیٰتِنَا فَاسْتَكْبَرُوْا وَكَانُوْا قَوْمًا مُّجْرِمِیْنَ ۟
75਼ ਇਹਨਾਂ ਤੋਂ ਬਾਅਦ ਅਸੀਂ ਮੂਸਾ ਤੇ ਹਾਰੂਨ ਨੂੰ(ਰਸੂਲ ਬਣਾ ਕੇ) ਫ਼ਿਰਔਨ ਤੇ ਉਸ (ਦੀ ਕੌਮ) ਦੇ ਸਰਦਾਰਾਂ ਵੱਲ ਆਪਣੀਆਂ ਨਿਸ਼ਾਨੀਆਂ ਦੇ ਕੇ ਭੇਜਿਆਂ ਪਰ ਉਹਨਾਂ ਨੇ ਘਮੰਡ ਕੀਤਾ। ਉਹ ਲੋਕ ਅਪਰਾਧੀ ਸਨ।
Ərəbcə təfsirlər:
فَلَمَّا جَآءَهُمُ الْحَقُّ مِنْ عِنْدِنَا قَالُوْۤا اِنَّ هٰذَا لَسِحْرٌ مُّبِیْنٌ ۟
76਼ ਜਦੋਂ ਉਹਨਾਂ (ਫ਼ਿਰਔਨੀਆਂ) ਕੋਲ ਸਾਡੇ ਵੱਲੋਂ ਹੱਕ ਪੁੱਜ ਗਿਆ ਤਾਂ ਆਖਣ ਲੱਗੇ ਕਿ ਇਹ ਤਾਂ ਜਾਦੂ ਹੈ।
Ərəbcə təfsirlər:
قَالَ مُوْسٰۤی اَتَقُوْلُوْنَ لِلْحَقِّ لَمَّا جَآءَكُمْ ؕ— اَسِحْرٌ هٰذَا ؕ— وَلَا یُفْلِحُ السّٰحِرُوْنَ ۟
77਼ ਮੂਸਾ ਨੇ ਆਖਿਆ, ਕੀ ਤੁਸੀਂ ਹੱਕ ਪ੍ਰਤੀ ਇਹ ਕਹਿੰਦੇ ਹੋ, ਜਦ ਕਿ ਉਹ ਹੱਕ ਤੁਹਾਡੇ ਕੋਲ ਆ ਗਿਆ ਹੈ, ਕੀ ਇਹ ਜਾਦੂ ਹੈ ? ਜਦ ਕਿ ਜਾਦੂਗਰ ਕਦੇ ਵੀ ਕਾਮਯਾਬ ਨਹੀਂ ਹੋਇਆ ਕਰਦੇ।
Ərəbcə təfsirlər:
قَالُوْۤا اَجِئْتَنَا لِتَلْفِتَنَا عَمَّا وَجَدْنَا عَلَیْهِ اٰبَآءَنَا وَتَكُوْنَ لَكُمَا الْكِبْرِیَآءُ فِی الْاَرْضِ ؕ— وَمَا نَحْنُ لَكُمَا بِمُؤْمِنِیْنَ ۟
78਼ ਉਹ (ਫ਼ਿਰਔਨੀ) ਆਖਣ ਲੱਗਾ, ਕੀ ਤੁਸੀਂ (ਮੂਸਾ ਤੇ ਹਾਰੂਨ) ਸਾਡੇ ਕੋਲ ਇਸ ਲਈ ਆਏ ਹੋ ਕਿ ਸਾਨੂੰ ਉਸ ਰਾਹੋਂ ਹਟਾ ਦਿਓ ਜਿਸ ’ਤੇ ਅਸੀਂ ਆਪਣੇ ਪਿਓ ਦਾਦੇ (ਬਜ਼ੁਰਗਾਂ) ਨੂੰ ਵੇਖਿਆ ਸੀ ਅਤੇ ਤੁਹਾਨੂੰ ਦੋਵਾਂ ਨੂੰ ਸੰਸਾਰ ਵਿਚ ਸਰਦਾਰੀ ਮਿਲ ਜਾਵੇ ? ਜਦ ਕਿ ਅਸੀਂ ਤੁਹਾਨੂੰ ਦੋਵਾਂ ਨੂੰ (ਰੱਬ ਦਾ ਰਸੂਲ) ਨਹੀਂ ਮੰਨਦੇ।
Ərəbcə təfsirlər:
وَقَالَ فِرْعَوْنُ ائْتُوْنِیْ بِكُلِّ سٰحِرٍ عَلِیْمٍ ۟
79਼ ਫ਼ਿਰਔਨ ਨੇ ਹੁਕਮ ਦਿੱਤਾ ਕਿ ਮੇਰੇ ਕੋਲ ਸਾਰੇ ਹੀ ਮਾਹਿਰ ਜਾਦੂਗਰਾਂ ਨੂੰ ਹਾਜ਼ਰ ਕਰੋ।
Ərəbcə təfsirlər:
فَلَمَّا جَآءَ السَّحَرَةُ قَالَ لَهُمْ مُّوْسٰۤی اَلْقُوْا مَاۤ اَنْتُمْ مُّلْقُوْنَ ۟
80਼ ਜਦੋਂ ਜਾਦੂਗਰ ਆ ਗਏ ਤਾਂ ਮੂਸਾ ਨੇ ਉਹਨਾਂ (ਜਾਦੂਗਰਾਂ)ਨੂੰ ਕਿਹਾ ਕਿ ਜੋ ਤੁਸੀਂ (ਜਾਦੂ ਲਈ) ਸੁੱਟਣਾ ਚਾਹੁੰਦੇ ਹੋ ਉਸ ਨੂੰ ਸੁੱਟੋ।
Ərəbcə təfsirlər:
فَلَمَّاۤ اَلْقَوْا قَالَ مُوْسٰی مَا جِئْتُمْ بِهِ ۙ— السِّحْرُ ؕ— اِنَّ اللّٰهَ سَیُبْطِلُهٗ ؕ— اِنَّ اللّٰهَ لَا یُصْلِحُ عَمَلَ الْمُفْسِدِیْنَ ۟
81਼ ਜਦੋਂ ਉਹਨਾਂ (ਜਾਦਗੂਰਾਂ) ਨੇ ਸੁੱਟਿਆ ਤਾਂ ਮੂਸਾ ਨੇ ਕਿਹਾ ਕਿ ਇਹ ਜੋ ਵੀ ਤੁਸੀਂ ਲਿਆਏ ਹੋ ਇਹ ਜਾਦੂ ਹੈ ਅੱਲਾਹ ਇਸ ਨੂੰ ਹੁਣੇ ਨਕਾਰ ਦੇਵੇਗਾ। ਅੱਲਾਹ ਫ਼ਸਾਦੀਆਂ ਦੇ ਕੰਮਾਂ ਨੂੰ ਸਫ਼ਲ ਹੋਣ ਨਹੀਂ ਦਿੰਦਾ।
Ərəbcə təfsirlər:
وَیُحِقُّ اللّٰهُ الْحَقَّ بِكَلِمٰتِهٖ وَلَوْ كَرِهَ الْمُجْرِمُوْنَ ۟۠
82਼ ਅਤੇ ਅੱਲਾਹ ਸੱਚਾਈ ਨੂੰ ਆਪਣੇ ਫ਼ਰਮਾਨਾਂ ਰਾਹੀਂ ਸੱਚ ਸਿੱਧ ਕਰਦਾ ਹੈ ਭਾਵੇਂ ਅਪਰਾਧੀਆਂ ਨੂੰ ਕਿੰਨਾ ਹੀ ਨਾ-ਪਸੰਦ ਕਿਉਂ ਨਾ ਹੋਵੇ।
Ərəbcə təfsirlər:
فَمَاۤ اٰمَنَ لِمُوْسٰۤی اِلَّا ذُرِّیَّةٌ مِّنْ قَوْمِهٖ عَلٰی خَوْفٍ مِّنْ فِرْعَوْنَ وَمَلَاۡىِٕهِمْ اَنْ یَّفْتِنَهُمْ ؕ— وَاِنَّ فِرْعَوْنَ لَعَالٍ فِی الْاَرْضِ ۚ— وَاِنَّهٗ لَمِنَ الْمُسْرِفِیْنَ ۟
83਼ ਸੋ ਮੂਸਾ ਉੱਤੇ ਉਸ ਦੀ ਕੌਮ (ਫ਼ਿਰਔਨੀਆਂ) ਵਿੱਚੋਂ ਥੋੜ੍ਹੇ ਹੀ ਲੋਕੀ ਈਮਾਨ ਲਿਆਏ, ਉਹ ਵੀ ਫ਼ਿਰਔਨ ਅਤੇ ਆਪਣੇ ਅਧਿਕਾਰੀਆਂ ਤੋਂ ਡਰਦੇ ਡਰਦੇ ਕਿ ਇੰਜ ਨਾ ਹੋਵੇ ਕਿ ਉਹ ਉਹਨਾਂ ਨੂੰ ਤਸੀਹੇ ਦੇਣ। ਹਕੀਕਤ ਇਹੋ ਹੈ ਕਿ ਫ਼ਿਰਔਨ ਉਸ ਦੇਸ਼ ਮਿਸਰ ਵਿਚ ਸਰਕਸ਼ ਬਣਿਆ ਹੋਇਆ ਸੀ, ਬੇਸ਼ੱਕ ਉਹ ਹੱਦੋਂ ਟੱਪਿਆ ਹੋਇਆ ਸੀ।
Ərəbcə təfsirlər:
وَقَالَ مُوْسٰی یٰقَوْمِ اِنْ كُنْتُمْ اٰمَنْتُمْ بِاللّٰهِ فَعَلَیْهِ تَوَكَّلُوْۤا اِنْ كُنْتُمْ مُّسْلِمِیْنَ ۟
84਼ ਮੂਸਾ ਨੇ ਕਿਹਾ ਕਿ ਹੇ ਮੇਰੀ ਕੌਮ! ਜੇ ਤੁਸੀਂ ਅੱਲਾਹ ’ਤੇ ਈਮਾਨ ਲਿਆਏ ਹੋ ਤਾਂ ਉਸੇ ’ਤੇ ਭਰੋਸਾ ਰੱਖੋ ਜੇ ਤੁਸੀਂ ਆਗਿਆਕਾਰੀ ਹੋ।
Ərəbcə təfsirlər:
فَقَالُوْا عَلَی اللّٰهِ تَوَكَّلْنَا ۚ— رَبَّنَا لَا تَجْعَلْنَا فِتْنَةً لِّلْقَوْمِ الظّٰلِمِیْنَ ۟ۙ
85਼ ਉਹਨਾਂ (ਈਮਾਨ ਵਾਲਿਆਂ) ਨੇ ਕਿਹਾ ਕਿ ਅਸੀਂ ਅੱਲਾਹ ’ਤੇ ਹੀ ਭਰੋਸਾ ਕੀਤਾ ਹੈ। ਹੇ ਸਾਡੇ ਮਾਲਿਕ! ਤੂੰ ਸਾਨੂੰ ਇਹਨਾਂ ਜ਼ਾਲਮਾਂ ਦੇ ਹੱਥੋਂ ਅਜ਼ਮਾਇਸ਼ ਵਿਚ ਨਾ ਪਾਈਂ।
Ərəbcə təfsirlər:
وَنَجِّنَا بِرَحْمَتِكَ مِنَ الْقَوْمِ الْكٰفِرِیْنَ ۟
86਼ ਅਤੇ ਤੂੰ ਸਾਨੂੰ ਆਪਣੀਆਂ ਮਿਹਰਾਂ ਸਦਕੇ ਕਾਫ਼ਿਰਾਂ ਤੋਂ ਛੁਟਕਾਰਾ ਦੇ।
Ərəbcə təfsirlər:
وَاَوْحَیْنَاۤ اِلٰی مُوْسٰی وَاَخِیْهِ اَنْ تَبَوَّاٰ لِقَوْمِكُمَا بِمِصْرَ بُیُوْتًا وَّاجْعَلُوْا بُیُوْتَكُمْ قِبْلَةً وَّاَقِیْمُوا الصَّلٰوةَ ؕ— وَبَشِّرِ الْمُؤْمِنِیْنَ ۟
87਼ ਅਸੀਂ ਮੂਸਾ ਅਤੇ ਉਸ ਦੇ ਭਰਾ (ਹਾਰੂਨ) ਕੋਲ ਵਹੀ ਭੇਜੀ ਕਿ ਤੁਸੀਂ ਦੋਵੇਂ ਆਪਣੇ ਲਈ ਮਿਸਰ ਵਿਚ ਹੀ ਘਰ ਬਣਾਓ ਅਤੇ ਤੁਸੀਂ ਇਹਨਾਂ ਘਰਾਂ ਨੂੰ ਹੀ ਮਸੀਤਾਂ ਬਣਾ ਲਓ, ਨਮਾਜ਼ ਦੀ ਪਾਬੰਦੀ ਕਰੋ ਅਤੇ ਮੋਮਿਨਾਂ ਨੂੰ ਸਵਰਗ ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ।
Ərəbcə təfsirlər:
وَقَالَ مُوْسٰی رَبَّنَاۤ اِنَّكَ اٰتَیْتَ فِرْعَوْنَ وَمَلَاَهٗ زِیْنَةً وَّاَمْوَالًا فِی الْحَیٰوةِ الدُّنْیَا ۙ— رَبَّنَا لِیُضِلُّوْا عَنْ سَبِیْلِكَ ۚ— رَبَّنَا اطْمِسْ عَلٰۤی اَمْوَالِهِمْ وَاشْدُدْ عَلٰی قُلُوْبِهِمْ فَلَا یُؤْمِنُوْا حَتّٰی یَرَوُا الْعَذَابَ الْاَلِیْمَ ۟
88਼ ਮੂਸਾ ਨੇ ਬੇਨਤੀ ਕੀਤੀ ਕਿ ਹੇ ਸਾਡੇ ਰੱਬਾ! ਤੂੰ ਫ਼ਿਰਔਨ ਤੇ ਉਸ (ਦੀ ਕੌਮ) ਦੇ ਸਰਦਾਰਾਂ ਨੂੰ ਸੰਸਾਰਿਕ ਜੀਵਨ ਵਿਚ ਕਿੰਨੀਆਂ ਹੀ ਸੋਹਣੀਆਂ ਚੀਜ਼ਾਂ ਤੇ ਧਨ-ਦੌਲਤ ਨਾਲ ਨਿਵਾਜ਼ਿਆ ਹੈ ਤਾਂ ਜੋ ਉਹ ਤੇਰੇ ਰਾਹ ਤੋਂ (ਲੋਕਾਂ ਨੂੰ) ਗੁਮਰਾਹ ਕਰਨ। ਹੇ ਰੱਬਾ! ਉਹਨਾਂ ਦੇ ਮਾਲਾਂ (ਧਨ ਪਦਾਰਥਾਂ) ਨੂੰ ਨਸ਼ਟ ਕਰਦੇ ਅਤੇ ਉਹਨਾਂ ਦੇ ਦਿਲਾਂ ਨੂੰ ਕਠੋਰ ਕਰ ਦੇ, ਇਹ ਈਮਾਨ ਨਹੀਂ ਲਿਆਉਣਗੇ ਜਦੋਂ ਤਕ ਕਿ ਦਰਦਨਾਕ ਅਜ਼ਾਬ ਨਾ ਵੇਖ ਲੈਣ।
Ərəbcə təfsirlər:
قَالَ قَدْ اُجِیْبَتْ دَّعْوَتُكُمَا فَاسْتَقِیْمَا وَلَا تَتَّبِعٰٓنِّ سَبِیْلَ الَّذِیْنَ لَا یَعْلَمُوْنَ ۟
89਼ ਅੱਲਾਹ ਨੇ ਕਿਹਾ ਕਿ ਤੁਹਾਡੇ ਦੋਵਾਂ ਦੀ ਦੁਆ ਕਬੂਲ ਕਰ ਲਈ ਗਈ ਹੈ, ਸੋ ਤੁਸੀਂ ਸੱਚਾਈ ਦੀ ਰਾਹ ’ਤੇ ਦ੍ਰਿੜ ਰਹੋ ਤੁਸੀਂ ਉਹਨਾਂ ਦੀ ਰਾਹ ਉੱਤੇ ਨਹੀਂ ਚੱਲਣਾ ਜਿਨ੍ਹਾਂ ਨੂੰ ਗਿਆਨ ਹੀ ਨਹੀਂ।
Ərəbcə təfsirlər:
وَجٰوَزْنَا بِبَنِیْۤ اِسْرَآءِیْلَ الْبَحْرَ فَاَتْبَعَهُمْ فِرْعَوْنُ وَجُنُوْدُهٗ بَغْیًا وَّعَدْوًا ؕ— حَتّٰۤی اِذَاۤ اَدْرَكَهُ الْغَرَقُ قَالَ اٰمَنْتُ اَنَّهٗ لَاۤ اِلٰهَ اِلَّا الَّذِیْۤ اٰمَنَتْ بِهٖ بَنُوْۤا اِسْرَآءِیْلَ وَاَنَا مِنَ الْمُسْلِمِیْنَ ۟
90਼ ਅਸੀਂ ਬਨੀ-ਇਸਰਾਈਲ ਨੂੰ (ਭਾਵ ਹਜ਼ਰਤ ਮੂਸਾ ਦੇ ਸਾਥੀਆਂ ਨੂੰ) ਦਰਿਆ ਤੋਂ ਪਾਰ ਲੰਘਾ ਦਿੱਤਾ ਅਤੇ ਉਸ ਦੇ ਪਿੱਛੇ ਫ਼ਿਰਔਨ ਤੇ ਉਸ ਦੀ ਫ਼ੌਜ ਨੇ ਜ਼ੁਲਮ ਕਰਨ ਦੇ ਇਰਾਦੇ ਨਾਲ ਉਹਨਾਂ ਦਾ ਪਿੱਛਾ ਕੀਤਾ। ਇੱਥੇ ਤਕ ਕਿ ਜਦੋਂ ਫ਼ਿਰਔਨ ਡੂਬਣ ਲੱਗਿਆ ਤਾਂ ਕਹਿਣ ਲੱਗਾ ਕਿ ਮੈਂ ਵੀ ਉਸ (ਅੱਲਾਹ) ’ਤੇ ਈਮਾਨ ਲਿਆਂਦਾ ਹੈ ਜਿਸ ਉੱਤੇ ਬਨੀ-ਇਸਰਾਈਲ ਈਮਾਨ ਲਿਆਏ ਹਨ, ਉਸ (ਅੱਲਾਹ) ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਮੈਂ ਮੁਸਲਮਾਨਾਂ ਵਿੱਚੋਂ ਹੀ ਹਾਂ।
Ərəbcə təfsirlər:
آٰلْـٰٔنَ وَقَدْ عَصَیْتَ قَبْلُ وَكُنْتَ مِنَ الْمُفْسِدِیْنَ ۟
91਼ ਅੱਲਾਹ ਵੱਲੋਂ ਜਵਾਬ ਆਇਆ, ਕੀ ਹੁਣ ਈਮਾਨ ਲਿਆਇਆ ਹੈ ? ਪਹਿਲਾਂ ਤਾਂ ਸਰਕਸ਼ੀ ਕਰਦਾ ਸੀ ਅਤੇ ਫ਼ਸਾਦੀਆਂ ਵਿੱਚੋਂ ਸੀ।
Ərəbcə təfsirlər:
فَالْیَوْمَ نُنَجِّیْكَ بِبَدَنِكَ لِتَكُوْنَ لِمَنْ خَلْفَكَ اٰیَةً ؕ— وَاِنَّ كَثِیْرًا مِّنَ النَّاسِ عَنْ اٰیٰتِنَا لَغٰفِلُوْنَ ۟۠
92਼ ਸੋ ਅੱਜ ਅਸੀਂ ਤੇਰੀ ਲਾਸ਼ ਨੂੰ ਸਮੁੰਦਰ ’ਚੋਂ ਕੱਢ ਕੇ ਸੁਰੱਖਿਅਤ ਰੱਖਾਂਗੇ ਤਾਂ ਜੋ ਤੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆ ਦਾਈ ਚਿੰਨ ਬਣ ਜਾਵੇਂ। ਬੇਸ਼ੱਕ ਬਥੇਰੇ ਲੋਕ ਹਨ ਜਿਹੜੇ ਸਾਡੀਆਂ ਨਿਸ਼ਾਨੀਆਂ ਤੋਂ ਬੇਸੁਰਤ ਹਨ।
Ərəbcə təfsirlər:
وَلَقَدْ بَوَّاْنَا بَنِیْۤ اِسْرَآءِیْلَ مُبَوَّاَ صِدْقٍ وَّرَزَقْنٰهُمْ مِّنَ الطَّیِّبٰتِ ۚ— فَمَا اخْتَلَفُوْا حَتّٰی جَآءَهُمُ الْعِلْمُ ؕ— اِنَّ رَبَّكَ یَقْضِیْ بَیْنَهُمْ یَوْمَ الْقِیٰمَةِ فِیْمَا كَانُوْا فِیْهِ یَخْتَلِفُوْنَ ۟
93਼ ਅਸੀਂ ਬਨੀ-ਇਸਰਾਈਲ ਨੂੰ ਰਹਿਣ ਲਈ ਬਹੁਤ ਹੀ ਵਧੀਆ ਟਿਕਾਣਾ ਦਿੱਤਾ ਅਤੇ ਖਾਣ ਲਈ ਪਵਿੱਤਰ ਚੀਜ਼ਾਂ ਦਿੱਤੀਆਂ ਉਹਨਾਂ ਵਿਚ ਕੋਈ ਮਤਭੇਦ ਵੀ ਨਹੀਂ ਸੀ, ਇੱਥੋਂ ਤਕ ਕਿ ਉਹਨਾਂ ਕੋਲ (ਰੱਬੀ) ਗਿਆਨ ਆ ਗਿਆ। (ਹੇ ਨਬੀ!) ਬੇਸ਼ੱਕ ਤੇਰਾ ਰੱਬ ਉਹਨਾਂ ਵਿਚਕਾਰ ਕਿਆਮਤ ਵਾਲੇ ਦਿਨ ਉਹਨਾਂ ਸਾਰੀਆਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਸ ਵਿਚ ਉਹ ਮਤਭੇਦ ਕਰਦੇ ਸਨ।
Ərəbcə təfsirlər:
فَاِنْ كُنْتَ فِیْ شَكٍّ مِّمَّاۤ اَنْزَلْنَاۤ اِلَیْكَ فَسْـَٔلِ الَّذِیْنَ یَقْرَءُوْنَ الْكِتٰبَ مِنْ قَبْلِكَ ۚ— لَقَدْ جَآءَكَ الْحَقُّ مِنْ رَّبِّكَ فَلَا تَكُوْنَنَّ مِنَ الْمُمْتَرِیْنَ ۟ۙ
94਼ ਜੇਕਰ ਤੁਸੀਂ (ਹੇ ਨਬੀ!) ਇਸ (.ਕੁਰਆਨ) ਪ੍ਰਤੀ ਕਿਸੇ ਸ਼ੱਕ ਵਿਚ ਹੋਵੋਂ ਜਿਹੜਾ ਅਸੀਂ ਤੁਹਾਡੇ ਉੱਤੇ ਨਾਜ਼ਿਲ ਕੀਤਾ ਹੈ ਤਾਂ ਤੁਸੀਂ ਉਹਨਾਂ ਲੋਕਾਂ ਤੋਂ ਪੁੱਛ ਲਵੋ ਜਿਹੜੇ ਤੁਹਾਥੋਂ ਪਹਿਲੀਆਂ ਕਿਤਾਬਾ (ਤੌਰੈਤ, ਇੰਜੀਲ) ਨੂੰ ਪੜ੍ਹਦੇ ਹਨ ਕਿ ਬੇਸ਼ੱਕ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਹੱਕ ਆ ਗਿਆ ਹੈ। ਸੋ ਤੁਸੀਂ ਕਦੇ ਵੀ ਸ਼ੱਕ ਕਰਨ ਵਾਲਿਆਂ ਵਿੱਚੋਂ ਨਾ ਹੋ ਜਾਣਾ।1
1 ਵੇਖੋ ਸੂਰਤ ਅਲ-ਆਰਾਫ਼, ਹਾਸ਼ੀਆ ਆਇਤ 157/7
Ərəbcə təfsirlər:
وَلَا تَكُوْنَنَّ مِنَ الَّذِیْنَ كَذَّبُوْا بِاٰیٰتِ اللّٰهِ فَتَكُوْنَ مِنَ الْخٰسِرِیْنَ ۟
95਼ ਅਤੇ ਨਾ ਹੀ ਉਹਨਾਂ ਲੋਕਾਂ ਵਿੱਚੋਂ ਹੋਇਓ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਇਆ, ਨਹੀਂ ਤਾਂ ਤੁਸੀਂ ਵੀ ਘਾਟਾ ਖਾਣ ਵਾਲਿਆਂ ਵਿੱਚੋਂ ਹੋ ਜਾਉਗੇ।
Ərəbcə təfsirlər:
اِنَّ الَّذِیْنَ حَقَّتْ عَلَیْهِمْ كَلِمَتُ رَبِّكَ لَا یُؤْمِنُوْنَ ۟ۙ
96਼ ਬੇਸ਼ੱਕ ਜਿਨ੍ਹਾਂ ਲੋਕਾਂ ਪ੍ਰਤੀ ਤੁਹਾਡੇ ਰੱਬ ਵੱਲੋਂ (ਅਜ਼ਾਬ ਦਾ) ਹੁਕਮ ਹੋ ਚੁੱਕਿਆ ਹੈ ਉਹ ਈਮਾਨ ਨਹੀਂ ਲਿਆਉਣਗੇ।
Ərəbcə təfsirlər:
وَلَوْ جَآءَتْهُمْ كُلُّ اٰیَةٍ حَتّٰی یَرَوُا الْعَذَابَ الْاَلِیْمَ ۟
97਼ ਭਾਵੇਂ ਉਹਨਾਂ ਕੋਲ ਸਾਰੀਆਂ ਹੀ ਨਿਸ਼ਾਨੀਆਂ ਕਿਉਂ ਨਾ ਆ ਜਾਣ, ਜਦੋਂ ਤੀਕ ਕਿ ਦੁਖਦਾਈ ਅਜ਼ਾਬ ਨੂੰ ਨਾ ਵੇਖ ਲੈਣ (ਉਹ ਈਮਾਨ ਨਹੀਂ ਲਿਆਉਂਗੇ)।
Ərəbcə təfsirlər:
فَلَوْلَا كَانَتْ قَرْیَةٌ اٰمَنَتْ فَنَفَعَهَاۤ اِیْمَانُهَاۤ اِلَّا قَوْمَ یُوْنُسَ ۚؕ— لَمَّاۤ اٰمَنُوْا كَشَفْنَا عَنْهُمْ عَذَابَ الْخِزْیِ فِی الْحَیٰوةِ الدُّنْیَا وَمَتَّعْنٰهُمْ اِلٰی حِیْنٍ ۟
98਼ ਸੋ ਕੋਈ ਵੀ ਬਸਤੀ (ਕੌਮ) ਅਜੀਹੀ ਨਹੀਂ ਜਿਹੜੀ ਅਜ਼ਾਬ ਤੋਂ ਪਹਿਲਾਂ ਈਮਾਨ ਲਿਆਈ ਹੋਵੇ, ਤਾਂ ਜੋ ਈਮਾਨ ਲਿਆਉਣ ਉਸ ਲਈ ਲਾਭਦਾਇਕ ਹੁੰਦਾ, ਛੁੱਟ ਯੂਨੁਸ ਦੀ ਕੌਮ ਤੋਂ, ਜਦੋਂ ਉਹ (ਯੂਨੁਸ ਦੀ ਕੌਮ ਅਜ਼ਾਬ ਨੂੰ ਵੇਖ ਕੇ) ਈਮਾਨ ਲਿਆਈ ਤਾਂ ਅਸੀਂ ਉਸ ਤੋਂ ਸੰਸਾਰਿਕ ਜੀਵਨ ਵਿਚ ਜ਼ਲੀਲ ਕਰਨ ਵਾਲਾ ਅਜ਼ਾਬ ਟਾਲ ਦਿੱਤਾ ਅਤੇ ਉਸ ਨੂੰ ਇਕ ਵਿਸ਼ੇਸ਼ ਸਮੇਂ ਲਈ ਜੀਵਨ ਦਾ ਲਾਭ ਉਠਾਉਣ ਲਈ ਮੋਹਲਤ ਦਿੱਤੀ।
Ərəbcə təfsirlər:
وَلَوْ شَآءَ رَبُّكَ لَاٰمَنَ مَنْ فِی الْاَرْضِ كُلُّهُمْ جَمِیْعًا ؕ— اَفَاَنْتَ تُكْرِهُ النَّاسَ حَتّٰی یَكُوْنُوْا مُؤْمِنِیْنَ ۟
99਼ ਜੇ ਤੁਹਾਡਾ ਰੱਬ ਚਾਹੁੰਦਾ ਤਾਂ ਧਰਤੀ ਦੇ ਸਾਰੇ ਹੀ ਵਾਸੀ ਈਮਾਨ ਲਿਆਉਂਦੇ। (ਹੇ ਮੁਹੰਮਦ!) ਕੀ ਤੁਸੀਂ ਲੋਕਾਂ ਨੂੰ ਮਜਬੂਰ ਕਰੋਂਗੇ ਕਿ ਉਹ ਈਮਾਨ ਵਾਲੇ ਬਣ ਜਾਣ ?
Ərəbcə təfsirlər:
وَمَا كَانَ لِنَفْسٍ اَنْ تُؤْمِنَ اِلَّا بِاِذْنِ اللّٰهِ ؕ— وَیَجْعَلُ الرِّجْسَ عَلَی الَّذِیْنَ لَا یَعْقِلُوْنَ ۟
100਼ ਜਦੋਂ ਕਿ ਕਿਸੇ ਵੀ ਵਿਅਕਤੀ ਲਈ ਸੰਭਵ ਨਹੀਂ ਕਿ ਉਹ ਅੱਲਾਹ ਦੇ ਹੁਕਮ ਤੋਂ ਬਿਨਾਂ ਈਮਾਨ ਲੈ ਆਵੇ। ਉਹ (ਅੱਲਾਹ) ਉਹਨਾਂ ਲੋਕਾਂ ਉੱਤੇ (ਵਿਚਾਰਾਂ ਦੀ) ਗੰਦਗੀ ਪਾ ਦਿੰਦਾ ਹੈ ਜਿਹੜੇ ਅਕਲ ਤੋਂ ਕੰਮ ਨਹੀਂ ਲੈਂਦੇ।
Ərəbcə təfsirlər:
قُلِ انْظُرُوْا مَاذَا فِی السَّمٰوٰتِ وَالْاَرْضِ ؕ— وَمَا تُغْنِی الْاٰیٰتُ وَالنُّذُرُ عَنْ قَوْمٍ لَّا یُؤْمِنُوْنَ ۟
101਼ (ਹੇ ਨਬੀ!) ਤੁਸੀਂ ਆਖੋ ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਸ ਨੂੰ ਅੱਖਾਂ ਖੋਲ ਕੇ ਵੇਖੋ। ਜਿਹੜੇ ਲੋਕ ਈਮਾਨ ਨਹੀਂ ਲਿਆਉਂਦੇ ਉਹਨਾਂ ਲਈ ਇਹ ਨਿਸ਼ਾਨੀਆਂ ਤੇ ਚਿਤਾਵਣੀਆਂ ਲਾਹੇਵੰਦ ਨਹੀਂ ਹੋ ਸਕਦੀਆਂ।
Ərəbcə təfsirlər:
فَهَلْ یَنْتَظِرُوْنَ اِلَّا مِثْلَ اَیَّامِ الَّذِیْنَ خَلَوْا مِنْ قَبْلِهِمْ ؕ— قُلْ فَانْتَظِرُوْۤا اِنِّیْ مَعَكُمْ مِّنَ الْمُنْتَظِرِیْنَ ۟
102਼ ਹੁਣ ਇਹ ਲੋਕ ਵੀ ਉਹਨਾਂ ਬੀਤ ਚੁੱਕੇ ਭੈੜੇ ਦਿਨਾਂ ਦੀ ਉਡੀਕ ਕਰ ਰਹੇ ਹਨ ਜਿਹੜੇ ਇਹਨਾਂ ਤੋਂ ਪਹਿਲਾਂ ਲੋਕਾਂ ਉੱਤੇ ਬੀਤ ਚੁੱਕੇ ਹਨ (ਹੇ ਨਬੀ!) ਆਖ ਦਿਓ! ਕਿ ਚੰਗਾ ਤੁਸੀਂ ਵੀ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿੱਚੋਂ ਹਾਂ।
Ərəbcə təfsirlər:
ثُمَّ نُنَجِّیْ رُسُلَنَا وَالَّذِیْنَ اٰمَنُوْا كَذٰلِكَ ۚ— حَقًّا عَلَیْنَا نُنْجِ الْمُؤْمِنِیْنَ ۟۠
103਼ ਅਸੀਂ (ਅੱਲਾਹ) ਆਪਣੇ ਪੈਗ਼ੰਬਰਾਂ ਨੂੰ ਅਤੇ ਈਮਾਨ ਵਾਲਿਆਂ ਨੂੰ (ਅਜ਼ਾਬ ਤੋਂ) ਬਚਾ ਲੈਂਦੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਈਮਾਨ ਵਾਲਿਆਂ ਨੂੰ (ਅਜ਼ਾਬ ਤੋਂ) ਬਚਾਈਏ।
Ərəbcə təfsirlər:
قُلْ یٰۤاَیُّهَا النَّاسُ اِنْ كُنْتُمْ فِیْ شَكٍّ مِّنْ دِیْنِیْ فَلَاۤ اَعْبُدُ الَّذِیْنَ تَعْبُدُوْنَ مِنْ دُوْنِ اللّٰهِ وَلٰكِنْ اَعْبُدُ اللّٰهَ الَّذِیْ یَتَوَفّٰىكُمْ ۖۚ— وَاُمِرْتُ اَنْ اَكُوْنَ مِنَ الْمُؤْمِنِیْنَ ۟ۙ
104਼ (ਹੇ ਨਬੀ ਸ:!) ਤੁਸੀਂ ਆਖ ਦਿਓ ਕਿ ਹੇ ਲੋਕੋ! ਜੇਕਰ ਤੁਸੀਂ ਮੇਰੇ ਧਰਮ ਸੰਬੰਧੀ ਕਿਸੇ ਸ਼ੱਕ ਵਿੱਚ ਹੋ ਤਾਂ ਸੁਣੋ ਕਿ ਮੈਂ ਉਹਨਾਂ ਇਸ਼ਟਾਂ ਦੀ ਪੂਜਾ ਨਹੀਂ ਕਰਦਾ ਜਿਨ੍ਹਾਂ ਦੀ ਪੂਜਾ ਤੁਸੀਂ ਅੱਲਾਹ ਨੂੰ ਛੱਡ ਕੇ ਕਰਦੇ ਹੋ, ਹਾਂ! ਮੈਂ ਤਾਂ ਉਸ ਅੱਲਾਹ ਦੀ ਇਬਾਦਤ ਕਰਦਾ ਹਾਂ ਜਿਹੜਾ ਤੁਹਾਡੇ ਪ੍ਰਾਣ ਕਢਦਾ ਹੈ ਅਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਈਮਾਨ ਲਿਆਉਣ ਵਾਲਿਆਂ ਨਾਲ ਰਲ ਜਾਵਾਂ।
Ərəbcə təfsirlər:
وَاَنْ اَقِمْ وَجْهَكَ لِلدِّیْنِ حَنِیْفًا ۚ— وَلَا تَكُوْنَنَّ مِنَ الْمُشْرِكِیْنَ ۟
105਼ ਅਤੇ ਇਹ ਵੀ (ਹੁਕਮ ਹੋਇਆ ਹੈ) ਕਿ ਮੈਂ ਇਕ ਚਿੱਤ ਹੋ ਕੇ ਆਪਣੀ ਦਿਸ਼ਾ ਇਸਲਾਮ ਵੱਲ ਸਿੱਧੀ ਰੱਖਾਂ ਅਤੇ ਕਦੇ ਵੀ ਮੁਸ਼ਰਿਕਾਂ ਵਿਚ ਨਾ ਰਲਾ।
Ərəbcə təfsirlər:
وَلَا تَدْعُ مِنْ دُوْنِ اللّٰهِ مَا لَا یَنْفَعُكَ وَلَا یَضُرُّكَ ۚ— فَاِنْ فَعَلْتَ فَاِنَّكَ اِذًا مِّنَ الظّٰلِمِیْنَ ۟
106਼ ਤੁਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ ਨਾ ਸੱਦੋ ਜੋ ਨਾ ਤਾਂ ਤੁਹਾਨੂੰ ਕੋਈ ਲਾਭ ਪਹੁੰਚਾ ਸਕਦੇ ਹਨ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾ ਸਕਦੇ ਹਨ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਉਸ ਸਮੇਂ ਜ਼ਾਲਮਾਂ ਵਿਚ ਹੋ ਜਾਵੋਗੇ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2
Ərəbcə təfsirlər:
وَاِنْ یَّمْسَسْكَ اللّٰهُ بِضُرٍّ فَلَا كَاشِفَ لَهٗۤ اِلَّا هُوَ ۚ— وَاِنْ یُّرِدْكَ بِخَیْرٍ فَلَا رَآدَّ لِفَضْلِهٖ ؕ— یُصِیْبُ بِهٖ مَنْ یَّشَآءُ مِنْ عِبَادِهٖ ؕ— وَهُوَ الْغَفُوْرُ الرَّحِیْمُ ۟
107਼ ਜੇਕਰ ਅੱਲਾਹ ਤੁਹਾਨੂੰ ਕੋਈ ਤਕਲੀਫ਼ ਦੇਵੇ ਤਾਂ ਛੁੱਟ ਉਸ (ਅੱਲਾਹ) ਤੋਂ ਹੋਰ ਕੋਈ ਇਸ (ਬਿਪਤਾ)ਨੂੰ ਦੂਰ ਕਰਨ ਵਾਲਾ ਨਹੀਂ ਅਤੇ ਜੇ ਉਹ (ਅੱਲਾਹ) ਤੁਹਾਡੇ ਹੱਕ ਵਿਚ ਕਿਸੇ ਭਲਾਈ ਦਾ ਇਰਾਦਾ ਕਰੇ ਤਾਂ ਉਸ ਦੇ ਫ਼ਜ਼ਲਾਂ ਨੂੰ ਰੋਕਨ ਵਾਲਾ ਵੀ ਕੋਈ ਨਹੀਂ। ਉਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੈ ਆਪਣੇ ਫ਼ਜ਼ਲੋਂ ਨਿਵਾਜ਼ਦਾ ਹੈ। ਉਹ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਫ਼ਰਮਾਉਣ ਵਾਲਾ ਹੈ।
Ərəbcə təfsirlər:
قُلْ یٰۤاَیُّهَا النَّاسُ قَدْ جَآءَكُمُ الْحَقُّ مِنْ رَّبِّكُمْ ۚ— فَمَنِ اهْتَدٰی فَاِنَّمَا یَهْتَدِیْ لِنَفْسِهٖ ۚ— وَمَنْ ضَلَّ فَاِنَّمَا یَضِلُّ عَلَیْهَا ؕ— وَمَاۤ اَنَا عَلَیْكُمْ بِوَكِیْلٍ ۟ؕ
108਼ (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਹੇ ਲੋਕੋ! ਤੁਹਾਡੇ ਕੋਲੇ ਤੁਹਾਡੇ ਰੱਬ ਵੱਲੋਂ ਹੱਕ ਸੱਚਾ ਆ ਗਿਆ ਹੈ। ਸੋ ਹੁਣ ਜਿਹੜਾ ਕੋਈ ਸਿੱਧੇ ਰਸਤੇ ਆ ਜਾਵੇ ਤਾਂ ਬੇਸ਼ੱਕ ਉਹ ਆਪਣੇ ਲਈ ਹੀ ਸਿੱਧੇ ਰਾਹ ’ਤੇ ਆਵੇਗਾ ਅਤੇ ਜਿਹੜਾ ਵਿਅਕਤੀ ਕੁਰਾਹੇ ਪਵੇਗਾ ਤਾਂ ਉਹ ਆਪਣੇ ਲਈ ਹੀ ਕੁਰਾਹੇ ਪਵੇਗਾ ਮੈਂ ਤੁਹਾਡਾ ਵਕੀਲ ਨਹੀਂ ਹਾਂ।
Ərəbcə təfsirlər:
وَاتَّبِعْ مَا یُوْحٰۤی اِلَیْكَ وَاصْبِرْ حَتّٰی یَحْكُمَ اللّٰهُ ۚ— وَهُوَ خَیْرُ الْحٰكِمِیْنَ ۟۠
109਼ ਹੇ ਮੁਹੰਮਦ ਸ:! ਤੁਹਾਡੇ ਵੱਲ ਜਿਹੜੀ ਵਹੀ ਭੇਜੀ ਜਾਂਦੀ ਹੈ ਤੁਸੀਂ ਉਸ ਦੀ ਹੀ ਪੈਰਵੀ ਕਰੋ ਅਤੇ (ਕਠਨਾਈਆਂ ਆਉਣ ’ਤੇ) ਸਬਰ ਤੋਂ ਕੰਮ ਲਵੋ ਇੱਥੋਂ ਤਕ ਕਿ ਅੱਲਾਹ ਕੋਈ ਫ਼ੈਸਲਾ ਕਰ ਦੇਵੇ ਅਤੇ ਉਹੀਓ ਸਭ ਤੋਂ ਵਧੀਆ ਫ਼ੈਸਲਾ ਕਰਨ ਵਾਲਾ ਹੈ।
Ərəbcə təfsirlər:
 
Mənaların tərcüməsi Surə: Yunus
Surələrin mündəricatı Səhifənin rəqəmi
 
Qurani Kərimin mənaca tərcüməsi - الترجمة البنجابية - Tərcumənin mündəricatı

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

Bağlamaq