Qurani Kərimin mənaca tərcüməsi - الترجمة البنجابية * - Tərcumənin mündəricatı

XML CSV Excel API
Please review the Terms and Policies

Mənaların tərcüməsi Surə: ən-Nur   Ayə:

ਸੂਰਤ ਅਨ-ਨੂਰ

سُوْرَةٌ اَنْزَلْنٰهَا وَفَرَضْنٰهَا وَاَنْزَلْنَا فِیْهَاۤ اٰیٰتٍۢ بَیِّنٰتٍ لَّعَلَّكُمْ تَذَكَّرُوْنَ ۟
1਼ ਇਹ ਉਹ ਸੂਰਤ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ ਅਤੇ ਇਸ ਦੇ ਹੁਕਮਾਂ ਦੀ ਪਾਲਣਾ ਕਰਨਾ (ਹਰ ਮੋਮਿਨ ਲਈ) ਫ਼ਰਜ਼ ਕੀਤਾ ਹੈ ਅਤੇ ਇਸ ਵਿਚ ਅਸੀਂ ਸਾਫ਼-ਸਾਫ਼ ਆਇਤਾਂ (ਹਿਦਾਇਤਾਂ) ਉਤਾਰੀਆਂ ਹਨ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰ ਸਕੋ।
Ərəbcə təfsirlər:
اَلزَّانِیَةُ وَالزَّانِیْ فَاجْلِدُوْا كُلَّ وَاحِدٍ مِّنْهُمَا مِائَةَ جَلْدَةٍ ۪— وَّلَا تَاْخُذْكُمْ بِهِمَا رَاْفَةٌ فِیْ دِیْنِ اللّٰهِ اِنْ كُنْتُمْ تُؤْمِنُوْنَ بِاللّٰهِ وَالْیَوْمِ الْاٰخِرِ ۚ— وَلْیَشْهَدْ عَذَابَهُمَا طَآىِٕفَةٌ مِّنَ الْمُؤْمِنِیْنَ ۟
2਼ ਜ਼ਾਨੀਆਂ ਔਰਤ (ਵਿਭਚਾਰਣ) ਤੇ ਜ਼ਾਨੀ ਮਰਦ (ਵਿਭਚਾਰੀ), ਉਹਨਾਂ ਦੋਹਾਂ ਵਿੱਚੋਂ ਹਰੇਕ ਨੂੰ ਸੋ-ਸੋ ਕੋੜੇ ਮਾਰੋ।1 ਜੇ ਤੁਹਾਡਾ ਅੱਲਾਹ ਤੇ ਆਖ਼ਿਰਤ ਦੇ ਦਿਹਾੜੇ ’ਤੇ ਈਮਾਨ ਹੈ ਤਾਂ ਅੱਲਾਹ ਦੇ ਧਰਮ (ਤਰੀਕੇ) ’ਤੇ ਅਮਲ ਕਰਦੇ ਹੋਏ ਤੁਹਾਨੂੰ ਉਹਨਾਂ ਦੋਹਾਂ (ਜ਼ਾਨੀ ਮਰਦ ਤੇ ਔਰਤ) ’ਤੇ ਉੱਕਾ ਹੀ ਤਰਸ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਸਜ਼ਾ ਦਿੰਦੇ ਸਮੇਂ ਮੁਸਲਮਨਾਂ ਦੀ ਇਕ ਭੀੜ ਜ਼ਰੂਰ ਮੌਜੂਦ ਹੋਣੀ ਚਾਹੀਦੀ ਹੈ (ਤਾਂ ਜੋ ਲੋਕੀ ਨਸੀਹਤ ਪ੍ਰਾਪਤ ਕਰ ਸਕਣ)।
1 ਇਹ ਸਜ਼ਾ ਅਜਿਹੇ ਬਦਕਾਰ ਮਰਦ ਜਾਂ ਔਰਤ ਲਈ ਹੈ ਜਿਹੜੀ ਵਿਵਾਹਿਤ ਨਹੀਂ ਹੈ ਇਸ ਦੇ ਨਾਲ ਹੀ ਆਪ (ਸ:) ਨੇ ਅਜਿਹੇ ਲੋਕਾਂ ਲਈ ਦੇਸ਼ ਨਿਕਾਲੇ ਦੀ ਸਜ਼ਾ ਵੀ ਵਧਾਈ ਹੈ। ਜਿਵੇਂ ਸਹੀ ਬੁਖ਼ਾਰੀ ਹਦੀਸ 6833 ਵਿਚ ਇਸ ਦੀ ਵਿਆਖਿਆ ਕੀਤੀ ਗਈ ਹੈ।
Ərəbcə təfsirlər:
اَلزَّانِیْ لَا یَنْكِحُ اِلَّا زَانِیَةً اَوْ مُشْرِكَةً ؗ— وَّالزَّانِیَةُ لَا یَنْكِحُهَاۤ اِلَّا زَانٍ اَوْ مُشْرِكٌ ۚ— وَحُرِّمَ ذٰلِكَ عَلَی الْمُؤْمِنِیْنَ ۟
3਼ ਜ਼ਾਨੀ ਪੁਰਸ਼ ਦਾ ਛੁੱਟ ਜ਼ਾਨੀ ਜਾਂ ਮੁਸ਼ਰਿਕ ਔਰਤ ਤੋਂ ਹੋਰ ਕਿਸੇ (ਨੇਕ ਔਰਤ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਜ਼ਾਨੀ ਔਰਤ ਦਾ ਛੁੱਟ ਜ਼ਾਨੀ ਮਰਦ ਜਾਂ ਮੁਸ਼ਰਿਕ ਮਰਦ ਤੋਂ ਹੋਰ (ਕਿਸੇ ਨੇਕ ਮਰਦ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਈਮਾਨ ਵਾਲਿਆਂ ਨੂੰ ਇਸ ਤੋਂ ਰੋਕ (ਭਾਵ ਹਰਾਮ ਕਰ) ਦਿੱਤਾ ਗਿਆ ਹੈ।
Ərəbcə təfsirlər:
وَالَّذِیْنَ یَرْمُوْنَ الْمُحْصَنٰتِ ثُمَّ لَمْ یَاْتُوْا بِاَرْبَعَةِ شُهَدَآءَ فَاجْلِدُوْهُمْ ثَمٰنِیْنَ جَلْدَةً وَّلَا تَقْبَلُوْا لَهُمْ شَهَادَةً اَبَدًا ۚ— وَاُولٰٓىِٕكَ هُمُ الْفٰسِقُوْنَ ۟ۙ
4਼ ਜਿਹੜੇ ਲੋਕ ਪਵਿੱਤਰ ਔਰਤਾਂ ਉੱਤੇ ਜ਼ਨਾ ਦੀ ਤੁਹੱਮਤ ਲਾਉਣ ਫੇਰ ਉਹ ਚਾਰ ਗਵਾਹ ਪੇਸ਼ ਨਾ ਕਰ ਸਕਣ ਤਾਂ ਤੁਸੀਂ ਉਹਨਾਂ ਨੂੰ ਅੱਸੀ ਕੋੜੇ ਮਾਰੋ ਅਤੇ ਉਹਨਾਂ ਦੀ ਗਵਾਹੀ ਕਦੇ ਵੀ ਕਬੂਲ ਨਾ ਕਰੋ, ਇਹ ਤਾਂ ਝੂਠੇ (ਨਾ-ਫ਼ਰਮਾਨ) ਲੋਕ ਹਨ।
Ərəbcə təfsirlər:
اِلَّا الَّذِیْنَ تَابُوْا مِنْ بَعْدِ ذٰلِكَ وَاَصْلَحُوْا ۚ— فَاِنَّ اللّٰهَ غَفُوْرٌ رَّحِیْمٌ ۟
5਼ ਹਾਂ ਜਿਹੜੇ ਲੋਕ ਇਸ (ਕੁਕਰਮ) ਪਿੱਛੋਂ ਤੌਬਾ ਕਰ ਲੈਣ ਅਤੇ ਆਪਣੇ ਆਪ ਨੂੰ ਸੁਧਾਰ ਲੈਣ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ।
Ərəbcə təfsirlər:
وَالَّذِیْنَ یَرْمُوْنَ اَزْوَاجَهُمْ وَلَمْ یَكُنْ لَّهُمْ شُهَدَآءُ اِلَّاۤ اَنْفُسُهُمْ فَشَهَادَةُ اَحَدِهِمْ اَرْبَعُ شَهٰدٰتٍۢ بِاللّٰهِ ۙ— اِنَّهٗ لَمِنَ الصّٰدِقِیْنَ ۟
6਼ ਜਿਹੜੇ ਲੋਕ ਆਪਣੀਆਂ ਪਤਨੀਆਂ ਉੱਤੇ ਤੁਹਮਤਾਂ (ਦੋਸ਼) ਲਾਉਣ ਅਤੇ ਉਹਨਾਂ ਕੋਲ ਆਪਣੇ ਆਪ ਤੋਂ ਛੁੱਟ ਹੋਰ ਕੋਈ ਗਵਾਹ ਨਾ ਹੋਵੇ ਤਾਂ ਅਜਿਹੀ ਸਥਿਤੀ ਵਿਚ ਉਹਨਾਂ ਵਿੱਚੋਂ ਇਕ ਵਿਅਕਤੀ (ਪਤੀ) ਦੀ ਗਵਾਹੀ ਇਹ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸੁੰਹ ਚੁੱਕ ਕੇ ਆਖੇ ਕਿ ਉਹ ਸੱਚਾ ਹੈ।
Ərəbcə təfsirlər:
وَالْخَامِسَةُ اَنَّ لَعْنَتَ اللّٰهِ عَلَیْهِ اِنْ كَانَ مِنَ الْكٰذِبِیْنَ ۟
7਼ ਅਤੇ ਪੰਜਵੀ ਵਾਰ ਆਖੇ ਕਿ ਜੇ ਉਹ ਝੂਠਾ ਹੋਵੇ ਤਾਂ ਉਸ ’ਤੇ ਅੱਲਾਹ ਦੀ ਫ਼ਿਟਕਾਰ ਹੋਵੇ।
Ərəbcə təfsirlər:
وَیَدْرَؤُا عَنْهَا الْعَذَابَ اَنْ تَشْهَدَ اَرْبَعَ شَهٰدٰتٍۢ بِاللّٰهِ ۙ— اِنَّهٗ لَمِنَ الْكٰذِبِیْنَ ۟ۙ
8਼ ਅਤੇ ਔਰਤ ਸਜ਼ਾ ਤੋਂ ਇੰਜ ਬਚ ਸਕਦੀ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸੁੰਹ ਚੁੱਕ ਕੇ ਆਖੇ ਕਿ ਉਸ ਦਾ ਪਤੀ ਝੂਠ ਬੋਲਦਾ ਹੈ।
Ərəbcə təfsirlər:
وَالْخَامِسَةَ اَنَّ غَضَبَ اللّٰهِ عَلَیْهَاۤ اِنْ كَانَ مِنَ الصّٰدِقِیْنَ ۟
9਼ ਅਤੇ ਪੰਜਵੀ ਵਾਰ ਕਹੇ ਕਿ ਉਸ ਉੱਤੇ ਅੱਲਾਹ ਦਾ ਗ਼ਜ਼ਬ (ਅਜ਼ਾਬ) ਹੋਵੇ, ਜੇ ਉਸ ਦਾ ਪਤੀ ਸੱਚਾ ਹੋਵੇ।
Ərəbcə təfsirlər:
وَلَوْلَا فَضْلُ اللّٰهِ عَلَیْكُمْ وَرَحْمَتُهٗ وَاَنَّ اللّٰهَ تَوَّابٌ حَكِیْمٌ ۟۠
10਼ ਜੇ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਉਸ ਦੀਆਂ ਮਿਹਰਾਂ ਨਾ ਹੁੰਦੀਆਂ (ਤਾਂ ਬਹੁਤ ਔਖਿਆਈ ਹੁੰਦੀ) ਅੱਲਾਹ ਤੌਬਾ ਕਬੂਲ ਕਰਨ ਵਾਲਾ ਅਤੇ ਹਿਕਮਤ ਵਾਲਾ ਹੈ।
Ərəbcə təfsirlər:
اِنَّ الَّذِیْنَ جَآءُوْ بِالْاِفْكِ عُصْبَةٌ مِّنْكُمْ ؕ— لَا تَحْسَبُوْهُ شَرًّا لَّكُمْ ؕ— بَلْ هُوَ خَیْرٌ لَّكُمْ ؕ— لِكُلِّ امْرِئٍ مِّنْهُمْ مَّا اكْتَسَبَ مِنَ الْاِثْمِ ۚ— وَالَّذِیْ تَوَلّٰی كِبْرَهٗ مِنْهُمْ لَهٗ عَذَابٌ عَظِیْمٌ ۟
11਼ ਜਿਹੜੇ ਲੋਕਾਂ ਨੇ (ਉੱਮਤ ਦੀ ਮਾਂ ਹਜ਼ਰਤ ਆਇਸ਼ਾ ਉੱਤੇ) ਇਹ ਬਹੁਤਾਨ (ਊਜ) ਘੜ੍ਹਿਆ ਸੀ,1 ਉਹ ਤੁਹਾਡੇ (ਮੁਸਲਮਾਨਾਂ) ਵਿੱਚੋਂ ਹੀ ਇਕ ਟੋਲਾ ਹੈ, (ਹੇ ਮੁਹੰਮਦ!) ਤੁਸੀਂ ਇਸ ਨੂੰ ਆਪਣੇ ਲਈ ਭੈੜਾ ਨਾ-ਸਮਝੋ ਸਗੋਂ ਇਹ ਤਾਂ ਤੁਹਾਡੇ ਹੱਕ ਵਿਚ ਚੰਗਾ ਹੀ ਹੈ। ਜਿਸ ਨੇ ਜਿੱਨਾਂ (ਇਸ ਘਟਨਾ ਵਿਚ) ਭਾਗ ਲਿਆ, ਉਸ ਨੇ ਉੱਨਾ ਹੀ ਗੁਨਾਹ ਖੱਟਿਆ ਹੈ। ਜਿਸ ਨੇ ਵੀ ਇਸ ਗੁਨਾਹ ਦਾ ਭਾਰ ਚੁੱਕਿਆ, ਉਸ ਲਈ ਵੱਡਾ ਅਜ਼ਾਬ ਹੈ।
1 ਇਸ ਵਿਚ ਉਸ ਬਹੁਤਾਨ ਦੀ ਗੱਲ ਕੀਤੀ ਗਈ ਹੈ ਜਿਹੜਾ ਨਬੀ (ਸ:) ਦੀ ਪਤਨੀ ਬੀਬੀ ਆਇਸ਼ਾ ਪਰ ਮੁਨਾਫ਼ਿਕਾਂ ਵੱਲੋਂ ਘੜ੍ਹਿਆ ਗਿਆ ਸੀ। ਇਹ ਘਟਨਾ ਕਿਸਾ-ਏ-ਇਫ਼ਕ ਦੇ ਨਾਂ ਨਾਲ ਪ੍ਰਸਿੱਧ ਹੈ। ਜਿਸ ਦੀ ਵਿਆਖਿਆ ਸਹੀ ਬੁਖ਼ਾਰੀ ਦੀ ਹਦੀਸ 4750 ਵਿਚ ਕੀਤੀ ਹੈ। ਸੂਰਤ ਨੂਰ ਦੀ 11 ਤੋਂ 20 ਤੱਕ ਦੀਆਂ ਆਇਤਾਂ ਵਿਚ ਅੱਲਾਹ ਤਆਲਾ ਨੇ ਹਜ਼ਰਤ ਆਇਸ਼ਾ ਨੂੰ ਇਸ ਬਹੁਤਾਨ ਤੋਂ ਬਰੀ ਕਰ ਦਿੱਤਾ ਸੀ।
Ərəbcə təfsirlər:
لَوْلَاۤ اِذْ سَمِعْتُمُوْهُ ظَنَّ الْمُؤْمِنُوْنَ وَالْمُؤْمِنٰتُ بِاَنْفُسِهِمْ خَیْرًا ۙ— وَّقَالُوْا هٰذَاۤ اِفْكٌ مُّبِیْنٌ ۟
12਼ ਜਦੋਂ ਤੁਸੀਂ ਇਹ (ਝੂਠ) ਸੁਣਿਆ ਸੀ ਤਾਂ ਮੋਮਿਨ ਮਰਦਾਂ ਤੇ ਮੋਮਿਨ ਔਰਤਾਂ ਨੇ ਆਪਣੇ ਮਨ ਵਿਚ ਨੇਕ ਗੁਮਾਨ (ਵਿਚਾਰ) ਕਿਉਂ ਨਹੀਂ ਕੀਤਾ ਅਤੇ ਕਿਉਂ ਨਹੀਂ ਆਖਿਆ ਕਿ ਇਹ ਤਾਂ ਖੁੱਲਮ ਖੱਲਾ ਝੂਠ (ਊਜ) ਹੈ।
Ərəbcə təfsirlər:
لَوْلَا جَآءُوْ عَلَیْهِ بِاَرْبَعَةِ شُهَدَآءَ ۚ— فَاِذْ لَمْ یَاْتُوْا بِالشُّهَدَآءِ فَاُولٰٓىِٕكَ عِنْدَ اللّٰهِ هُمُ الْكٰذِبُوْنَ ۟
13਼ ਉਹ (ਇਸ ਤੁਹਮਤ ਨੂੰ ਸਿੱਧ ਕਰਨ ਲਈ) ਚਾਰ ਗਵਾਹ ਕਿਉਂ ਨਹੀਂ ਲਿਆਏ ? ਜਦੋਂ ਕੋਈ ਗਵਾਹ ਹੀ ਨਹੀਂ ਤਾਂ ਅੱਲਾਹ ਦੀਆਂ ਨਜ਼ਰਾਂ ਵਿਚ ਉਹੀਓ ਝੂਠੇ ਹਨ।
Ərəbcə təfsirlər:
وَلَوْلَا فَضْلُ اللّٰهِ عَلَیْكُمْ وَرَحْمَتُهٗ فِی الدُّنْیَا وَالْاٰخِرَةِ لَمَسَّكُمْ فِیْ مَاۤ اَفَضْتُمْ فِیْهِ عَذَابٌ عَظِیْمٌ ۟ۚ
14਼ (ਹੇ ਮੁਸਲਮਾਨੋ!) ਜੇ ਤੁਹਾਡੇ ’ਤੇ ਦੁਨੀਆਂ ਤੇ ਆਖ਼ਿਰਤ ਵਿਚ ਅੱਲਾਹ ਦੀਆਂ ਮਿਹਰਾਂ ਤੇ ਰਹਿਮਤਾਂ ਨਾ ਹੁੰਦੀਆਂ ਤਾਂ ਜਿਨ੍ਹਾਂ ਗੱਲਾਂ ਵਿਚ ਤੁਸੀਂ ਜਾ ਪਏ ਸੀ, ਉਹਨਾਂ ਦੇ ਬਦਲੇ ਵਿਚ ਤੁਹਾਨੂੰ ਇਕ ਵੱਡਾ ਅਜ਼ਾਬ ਆ ਨੱਪਦਾ।
Ərəbcə təfsirlər:
اِذْ تَلَقَّوْنَهٗ بِاَلْسِنَتِكُمْ وَتَقُوْلُوْنَ بِاَفْوَاهِكُمْ مَّا لَیْسَ لَكُمْ بِهٖ عِلْمٌ وَّتَحْسَبُوْنَهٗ هَیِّنًا ۖۗ— وَّهُوَ عِنْدَ اللّٰهِ عَظِیْمٌ ۟
15਼ ਤੁਸੀਂ ਆਪਣੀਆਂ ਜ਼ੁਬਾਨਾ ਰਾਹੀਂ ਇਸ ਝੂਠ ਦੀ ਚਰਚਾ ਕਰ ਰਹੇ ਸੀ ਅਤੇ ਤੁਸੀਂ ਆਪਣੇ ਮੂੰਹੋਂ ਉਹ ਗੱਲਾਂ ਕਹਿ ਰਹੇ ਸੀ ਜਿਸ ਦਾ ਤੁਹਾਨੂੰ ਵੀ ਕੋਈ ਥਹੁ-ਪਤਾ ਨਹੀਂ ਸੀ। ਤੁਸੀਂ ਤਾਂ ਇਸ ਨੂੰ ਸਧਾਰਨ ਸਮਝਦੇ ਸੀ ਜਦ ਕਿ ਅੱਲਾਹ ਲਈ ਤਾਂ ਇਹ ਬਹੁਤ ਵੱਡੀ ਗੱਲ ਸੀ।
Ərəbcə təfsirlər:
وَلَوْلَاۤ اِذْ سَمِعْتُمُوْهُ قُلْتُمْ مَّا یَكُوْنُ لَنَاۤ اَنْ نَّتَكَلَّمَ بِهٰذَا ۖۗ— سُبْحٰنَكَ هٰذَا بُهْتَانٌ عَظِیْمٌ ۟
16਼ (ਹੇ ਮੁਸਲਮਾਨੋ!) ਤੁਸੀਂ ਅਜਿਹੀ ਗੱਲ ਸੁਣਦੇ ਸਾਰੇ ਹੀ ਇਹ ਕਿਉਂ ਨਾ ਆਖਿਆ ਕਿ ਸਾਨੂੰ ਅਜਿਹੀ ਝੂਠੀ ਗੱਲ ਮੂੰਹੋਂ ਕਢਣੀ ਸ਼ੋਭਾ ਨਹੀਂ ਦਿੰਦੀ। ਹੇ ਅੱਲਾਹ! ਤੂੰ ਪਾਕ ਹੈ, ਇਹ ਤਾਂ ਬਹੁਤ ਵੱਡਾ ਬੁਹਤਾਨ ਹੈ।
Ərəbcə təfsirlər:
یَعِظُكُمُ اللّٰهُ اَنْ تَعُوْدُوْا لِمِثْلِهٖۤ اَبَدًا اِنْ كُنْتُمْ مُّؤْمِنِیْنَ ۟ۚ
17਼ ਅੱਲਾਹ ਤੁਹਾਨੂੰ ਨਸੀਹਤ ਕਰਦਾ ਹੈ ਕਿ ਫੇਰ ਕਦੇ ਵੀ ਅਜਿਹਾ ਕੰਮ ਨਾ ਕਰਨਾ ਜੇ ਤੁਸੀਂ ਸੱਚੇ ਮੋਮਿਨ ਹੋ।
Ərəbcə təfsirlər:
وَیُبَیِّنُ اللّٰهُ لَكُمُ الْاٰیٰتِ ؕ— وَاللّٰهُ عَلِیْمٌ حَكِیْمٌ ۟
18਼ ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ (ਆਦੇਸ਼) ਬਿਆਨ ਕਰ ਰਿਹਾ ਹੈ ਅਤੇ ਅੱਲਾਹ ਹੀ ਵੱਡਾ ਜਾਣਕਾਰ ਤੇ ਹਿਕਮਤਾਂ ਵਾਲਾ ਹੈ।
Ərəbcə təfsirlər:
اِنَّ الَّذِیْنَ یُحِبُّوْنَ اَنْ تَشِیْعَ الْفَاحِشَةُ فِی الَّذِیْنَ اٰمَنُوْا لَهُمْ عَذَابٌ اَلِیْمٌ ۙ— فِی الدُّنْیَا وَالْاٰخِرَةِ ؕ— وَاللّٰهُ یَعْلَمُ وَاَنْتُمْ لَا تَعْلَمُوْنَ ۟
19਼ ਜਿਹੜੇ ਵੀ ਲੋਕ ਮੁਸਲਮਾਨਾਂ ਵਿਚ ਅਸ਼ਲੀਲਤਾ ਫੈਲਾਉਣਾ ਚਾਹੁੰਦੇ ਹਨ, ਉਹਨਾਂ ਲਈ ਦੁਨੀਆਂ ਤੇ ਆਖ਼ਿਰਤ ਵਿਚ ਦੁਖਾਂ ਭਰਿਆ ਅਜ਼ਾਬ ਹੈ। ਅੱਲਾਹ ਸਭ ਕੁਝ ਜਾਣਦਾ ਹੈ ਜਦ ਕਿ ਤੁਸੀਂ ਕੁੱਝ ਵੀ ਨਹੀਂ ਜਾਣਦੇ।
Ərəbcə təfsirlər:
وَلَوْلَا فَضْلُ اللّٰهِ عَلَیْكُمْ وَرَحْمَتُهٗ وَاَنَّ اللّٰهَ رَءُوْفٌ رَّحِیْمٌ ۟۠
20਼ ਜੇ ਅੱਲਾਹ ਦੀਆਂ ਮਿਹਰਾਂ ਤੇ ਰਹਿਮਤਾਂ ਤੁਹਾਡੇ ਉੱਤੇ ਨਾ ਹੁੰਦੀਆਂ (ਤਾਂ ਅੱਲਾਹ ਬਹੁਤਾਨ ਲਾਉਣ ਵਾਲਿਆਂ ਨੂੰ ਉਸੇ ਸਮੇਂ ਸਜ਼ਾ ਦੇ ਦਿੰਦਾ) ਪਰ ਅੱਲਾਹ ਵੱਡਾ ਨਰਮੀ ਵਾਲਾ ਤੇ ਮਿਹਰਬਾਨ ਹੈ।
Ərəbcə təfsirlər:
یٰۤاَیُّهَا الَّذِیْنَ اٰمَنُوْا لَا تَتَّبِعُوْا خُطُوٰتِ الشَّیْطٰنِ ؕ— وَمَنْ یَّتَّبِعْ خُطُوٰتِ الشَّیْطٰنِ فَاِنَّهٗ یَاْمُرُ بِالْفَحْشَآءِ وَالْمُنْكَرِ ؕ— وَلَوْلَا فَضْلُ اللّٰهِ عَلَیْكُمْ وَرَحْمَتُهٗ مَا زَكٰی مِنْكُمْ مِّنْ اَحَدٍ اَبَدًا ۙ— وَّلٰكِنَّ اللّٰهَ یُزَكِّیْ مَنْ یَّشَآءُ ؕ— وَاللّٰهُ سَمِیْعٌ عَلِیْمٌ ۟
21਼ ਹੇ ਈਮਾਨ ਵਾਲਿਓ! ਸ਼ੈਤਾਨ ਦੀ ਪੈਰਵੀ ਨਾ ਕਰੋ, ਜਿਹੜਾ ਵੀ ਉਸ ਦੇ ਪਿੱਛੇ ਚੱਲੇਗਾ ਤਾਂ ਉਹ (ਸ਼ੈਤਾਨ) ਉਸ ਨੂੰ ਬੇਹਿਯਾਈ (ਅਸ਼ਲੀਲਤਾਂ) ਅਤੇ ਬੁਰੇ ਕੰਮਾਂ ਦਾ ਹੀ ਹੁਕਮ ਦੇਵੇਗਾ। ਜੇਕਰ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਮਿਹਰ ਨਾ ਹੁੰਦੀ ਤਾਂ ਤੁਹਾਡੇ ਵਿੱਚੋਂ ਕੋਈ ਵੀ ਪਾਕ ਸਾਫ਼ ਨਾ ਹੁੰਦਾ। ਅੱਲਾਹ ਜਿਸ ਨੂੰ ਚਾਹੁੰਦਾ ਹੈ ਪਾਕ ਕਰ ਦਿੰਦਾ ਹੈ ਅਤੇ ਅੱਲਾਹ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
Ərəbcə təfsirlər:
وَلَا یَاْتَلِ اُولُوا الْفَضْلِ مِنْكُمْ وَالسَّعَةِ اَنْ یُّؤْتُوْۤا اُولِی الْقُرْبٰی وَالْمَسٰكِیْنَ وَالْمُهٰجِرِیْنَ فِیْ سَبِیْلِ اللّٰهِ ۪ۖ— وَلْیَعْفُوْا وَلْیَصْفَحُوْا ؕ— اَلَا تُحِبُّوْنَ اَنْ یَّغْفِرَ اللّٰهُ لَكُمْ ؕ— وَاللّٰهُ غَفُوْرٌ رَّحِیْمٌ ۟
22਼ ਤੁਹਾਡੇ ਵਿੱਚੋਂ ਜਿਹੜੇ ਵੀ ਲੋਕ ਮਾਲ ਪੱਖੋਂ ਸਰਦੇ-ਪੁੱਜਦੇ ਹਨ ਉਹਨਾਂ ਨੂੰ ਆਪਣੇ ਸਕੇ-ਸੰਬੰਧੀਆਂ ਨੂੰ, ਮੁਥਾਜਾਂ ਨੂੰ ਅਤੇ ਰੱਬ ਦੀ ਰਾਹ ਵਿਚ ਘਰ-ਬਾਰ ਛੱਡਣ ਵਾਲਿਆਂ (ਮੁਹਾਜਰਾਂ) ਨੂੰ ਸਹਾਇਤਾ ਨਾ ਦੇਣ ਦੀ ਕਸਮ ਨਹੀਂ ਖਾਣੀ ਚਾਹੀਦੀ, ਸਗੋਂ ਮੁਆਫ਼ ਕਰ ਦੇਣਾ ਅਤੇ ਭੁੱਲ ਜਾਣਾ ਚਾਹੀਦਾ ਹੈ। ਕੀ ਤੁਸੀਂ ਨਹੀਂ ਚਾਹੁੰਦੇ ਕਿ ਅੱਲਾਹ ਤੁਹਾਡੀਆਂ ਭੁੱਲਾਂ ਨੂੰ ਮੁਆਫ਼ ਕਰੇ? ਅੱਲਾਹ ਮੁਆਫ਼ ਕਰਨ ਵਾਲਾ ਤੇ ਮਿਹਰਬਾਨ ਹੈ।
Ərəbcə təfsirlər:
اِنَّ الَّذِیْنَ یَرْمُوْنَ الْمُحْصَنٰتِ الْغٰفِلٰتِ الْمُؤْمِنٰتِ لُعِنُوْا فِی الدُّنْیَا وَالْاٰخِرَةِ ۪— وَلَهُمْ عَذَابٌ عَظِیْمٌ ۟ۙ
23਼ ਜਿਹੜੇ ਲੋਕ ਪਵਿੱਤਰ ਤੇ ਭੋਲੀ-ਭਾਲੀਆਂ ਈਮਾਨ ਵਾਲੀਆਂ ਔਰਤਾਂ ’ਤੇ ਤੁਹਮਤਾਂ ਲਾਉਂਦੇ ਹਨ ਉਹਨਾਂ ਉੱਤੇ ਲੋਕ-ਪਰਲੋਕ ਵਿਚ ਫ਼ਿਟਕਾਰ ਪਾਈ ਗਈ ਹੈ ਅਤੇ ਉਹਨਾਂ ਲਈ ਵੱਡਾ ਤਕੜਾ ਅਜ਼ਾਬ ਹੈ।
Ərəbcə təfsirlər:
یَّوْمَ تَشْهَدُ عَلَیْهِمْ اَلْسِنَتُهُمْ وَاَیْدِیْهِمْ وَاَرْجُلُهُمْ بِمَا كَانُوْا یَعْمَلُوْنَ ۟
24਼ ਜਦੋਂ ਉਹਨਾਂ ਦੀਆਂ ਆਪਣੀਆਂ ਜ਼ੁਬਾਨਾਂ ਤੇ ਉਹਨਾਂ ਦੇ ਹੱਥ ਪੈਰ ਉਹਨਾਂ ਦੇ ਵਿਰੁੱਧ ਉਹਨਾਂ ਦੀਆਂ ਕਰਤੂਤਾਂ ਦੀ ਗਵਾਹੀ ਦੇਣਗੇ ਜੋ ਉਹ (ਸੰਸਾਰ ਵਿਚ) ਕਰਿਆ ਕਰਦੇ ਸੀ।
Ərəbcə təfsirlər:
یَوْمَىِٕذٍ یُّوَفِّیْهِمُ اللّٰهُ دِیْنَهُمُ الْحَقَّ وَیَعْلَمُوْنَ اَنَّ اللّٰهَ هُوَ الْحَقُّ الْمُبِیْنُ ۟
25਼ ਉਸ ਦਿਨ ਅੱਲਾਹ ਉਹਨਾਂ (ਪਾਪੀਆਂ) ਨੂੰ ਹੱਕ ਤੇ ਇਨਸਾਫ਼ ਨਾਲ (ਬਣਦਾ) ਬਦਲਾ ਦੇਵੇਗਾ ਅਤੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਅੱਲਾਹ ਹੀ ਸੱਚਾ ਹੈ ਅਤੇ ਉਹੀਓ ਸੱਚ ਨੂੰ ਸਪਸ਼ਟ ਕਰਨ ਵਾਲਾ ਹੈ।
Ərəbcə təfsirlər:
اَلْخَبِیْثٰتُ لِلْخَبِیْثِیْنَ وَالْخَبِیْثُوْنَ لِلْخَبِیْثٰتِ ۚ— وَالطَّیِّبٰتُ لِلطَّیِّبِیْنَ وَالطَّیِّبُوْنَ لِلطَّیِّبٰتِ ۚ— اُولٰٓىِٕكَ مُبَرَّءُوْنَ مِمَّا یَقُوْلُوْنَ ؕ— لَهُمْ مَّغْفِرَةٌ وَّرِزْقٌ كَرِیْمٌ ۟۠
26਼ ਨਾ-ਪਾਕ ਔਰਤਾਂ ਨਾ-ਪਾਕ ਮਰਦਾਂ ਲਈ ਹਨ ਅਤੇ ਨਾ-ਪਾਕ ਮਰਦ ਨਾ-ਪਾਕ ਔਰਤਾਂ ਲਈ ਹਨ ਅਤੇ ਪਾਕ ਔਰਤਾਂ ਪਾਕ ਮਰਦਾਂ ਲਈ ਅਤੇ ਪਾਕ ਮਰਦ ਪਾਕ ਔਰਤਾਂ ਦੇ ਯੋਗ ਹਨ। ਇਹ (ਪਾਕ) ਲੋਕ ਉਹਨਾਂ ਗੱਲਾਂ ਤੋਂ ਨਿਰਲੇਪ ਹਨ, ਜਿਹੜੀਆਂ ਗੱਲਾਂ (ਗੰਦੀ ਸੋਚ ਵਾਲੇ) ਲੋਕ ਆਖਦੇ ਹਨ। ਉਹਨਾਂ (ਨੇਕ ਲੋਕਾਂ) ਲਈ ਬਖ਼ਸ਼ਿਸ਼ ਅਤੇ ਇੱਜ਼ਤ ਵਾਲਾ ਰਿਜ਼ਕ ।
Ərəbcə təfsirlər:
یٰۤاَیُّهَا الَّذِیْنَ اٰمَنُوْا لَا تَدْخُلُوْا بُیُوْتًا غَیْرَ بُیُوْتِكُمْ حَتّٰی تَسْتَاْنِسُوْا وَتُسَلِّمُوْا عَلٰۤی اَهْلِهَا ؕ— ذٰلِكُمْ خَیْرٌ لَّكُمْ لَعَلَّكُمْ تَذَكَّرُوْنَ ۟
27਼ ਹੇ ਈਮਾਨ ਵਾਲੀਓ! ਆਪਣੇ ਘਰਾਂ ਤੋਂ ਛੁੱਟ ਪਰਾਏ ਘਰਾਂ ਵਿਚ ਉਦੋਂ ਤਕ ਨਾ ਵੜੋ ਜਦੋਂ ਤਕ ਕਿ ਤੁਸੀਂ ਆਗਿਆ ਨਾ ਲੈ ਲਵੋ ਅਤੇ (ਜਦੋਂ ਆਗਿਆ ਮਿਲ ਜਾਵੇ ਤਾਂ) ਘਰ ਵਾਲਿਆਂ ਨੂੰ ਸਲਾਮ ਕਰੋ। ਇਹੋ ਤੁਹਾਡੇ ਲਈ ਵਧੀਆ ਗੱਲ ਹੈ। ਆਸ ਹੈ ਕਿ ਤੁਸੀਂ ਧਿਆਨ ਰੱਖੋਂਗੇ।
Ərəbcə təfsirlər:
فَاِنْ لَّمْ تَجِدُوْا فِیْهَاۤ اَحَدًا فَلَا تَدْخُلُوْهَا حَتّٰی یُؤْذَنَ لَكُمْ ۚ— وَاِنْ قِیْلَ لَكُمُ ارْجِعُوْا فَارْجِعُوْا هُوَ اَزْكٰی لَكُمْ ؕ— وَاللّٰهُ بِمَا تَعْمَلُوْنَ عَلِیْمٌ ۟
28਼ ਜੇ ਉੱਥੇ (ਪਰਾਏ ਘਰ) ਤੁਹਾਨੂੰ ਕੋਈ ਨਾ ਮਿਲੇ ਤਾਂ ਬਿਨਾਂ ਆਗਿਆ ਤੋਂ ਅੰਦਰ ਨਾ ਵੜੋ, ਅਤੇ ਜੇ ਤੁਹਾਨੂੰ ਵਾਪਸ ਜਾਣ ਲਈ ਆਖਿਆ ਜਾਵੇ ਤਾਂ ਵਾਪਸ ਮੁੜ ਜਾਓ, ਤੁਹਾਡੇ ਲਈ ਇਹੋ ਵਧੀਆ ਗੱਲ ਹੈ। ਤੁਸੀਂ ਜੋ ਵੀ ਕਰ ਰਹੇ ਹੋ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੈ।
Ərəbcə təfsirlər:
لَیْسَ عَلَیْكُمْ جُنَاحٌ اَنْ تَدْخُلُوْا بُیُوْتًا غَیْرَ مَسْكُوْنَةٍ فِیْهَا مَتَاعٌ لَّكُمْ ؕ— وَاللّٰهُ یَعْلَمُ مَا تُبْدُوْنَ وَمَا تَكْتُمُوْنَ ۟
29਼ ਹਾਂ ਤੁਹਾਡੇ ਲਈ ਅਜਿਹੇ ਘਰਾਂ ਵਿਚ ਜਾਣ ਵਿਚ ਕੋਈ ਹਰਜ ਨਹੀਂ, ਜਿੱਥੇ ਕਿਸੇ ਦਾ ਨਿਵਾਸ ਸਥਾਨ ਨਾ ਹੋਵੇ (ਭਾਵ ਸਾਂਝੀ ਜਗ੍ਹਾ ਹੋਵੇ) ਜਾਂ ਜਿੱਥੇ ਤੁਹਾਡੇ ਲਾਭ ਦੀ ਕੋਈ ਚੀਜ਼ ਹੋਵੇ (ਜਿਵੇਂ ਹੋਟਲ, ਸਰਾਂ ਜਾਂ ਕਾਰੋਬਾਰੀ ਥਾਵਾਂ)। ਤੁਸੀਂ ਜੋ ਵੀ ਜ਼ਾਹਰ ਕਰਦੇ ਹੋ ਅਤੇ ਜੋ ਤੁਹਾਡੇ (ਦਿਲਾਂ ਵਿਚ) ਲੁਕਿਆ ਹੋਇਆ ਹੈ ਉਹ ਸਭ ਅੱਲਾਹ ਨੂੰ ਪਤਾ ਹੈ।
Ərəbcə təfsirlər:
قُلْ لِّلْمُؤْمِنِیْنَ یَغُضُّوْا مِنْ اَبْصَارِهِمْ وَیَحْفَظُوْا فُرُوْجَهُمْ ؕ— ذٰلِكَ اَزْكٰی لَهُمْ ؕ— اِنَّ اللّٰهَ خَبِیْرٌ بِمَا یَصْنَعُوْنَ ۟
30਼ (ਹੇ ਨਬੀ!) ਤੁਸੀਂ ਮੁਸਲਮਾਨ ਮਰਦਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ ਅਤੇ ਆਪਣੇ ਗੁਪਤ ਅੰਗਾਂ ਦੀ ਹਿਫ਼ਾਜ਼ਤ ਕਰਨ, ਇਹੋ ਉਹਨਾਂ ਲਈ ਵਧੀਆ ਗੱਲ । ਜੋ ਕੁੱਝ ਵੀ ਉਹ ਕਰਦੇ ਹਨ ਉਹ ਸਭ ਅੱਲਾਹ ਜਾਣਦਾ ।
Ərəbcə təfsirlər:
وَقُلْ لِّلْمُؤْمِنٰتِ یَغْضُضْنَ مِنْ اَبْصَارِهِنَّ وَیَحْفَظْنَ فُرُوْجَهُنَّ وَلَا یُبْدِیْنَ زِیْنَتَهُنَّ اِلَّا مَا ظَهَرَ مِنْهَا وَلْیَضْرِبْنَ بِخُمُرِهِنَّ عَلٰی جُیُوْبِهِنَّ ۪— وَلَا یُبْدِیْنَ زِیْنَتَهُنَّ اِلَّا لِبُعُوْلَتِهِنَّ اَوْ اٰبَآىِٕهِنَّ اَوْ اٰبَآءِ بُعُوْلَتِهِنَّ اَوْ اَبْنَآىِٕهِنَّ اَوْ اَبْنَآءِ بُعُوْلَتِهِنَّ اَوْ اِخْوَانِهِنَّ اَوْ بَنِیْۤ اِخْوَانِهِنَّ اَوْ بَنِیْۤ اَخَوٰتِهِنَّ اَوْ نِسَآىِٕهِنَّ اَوْ مَا مَلَكَتْ اَیْمَانُهُنَّ اَوِ التّٰبِعِیْنَ غَیْرِ اُولِی الْاِرْبَةِ مِنَ الرِّجَالِ اَوِ الطِّفْلِ الَّذِیْنَ لَمْ یَظْهَرُوْا عَلٰی عَوْرٰتِ النِّسَآءِ ۪— وَلَا یَضْرِبْنَ بِاَرْجُلِهِنَّ لِیُعْلَمَ مَا یُخْفِیْنَ مِنْ زِیْنَتِهِنَّ ؕ— وَتُوْبُوْۤا اِلَی اللّٰهِ جَمِیْعًا اَیُّهَ الْمُؤْمِنُوْنَ لَعَلَّكُمْ تُفْلِحُوْنَ ۟
31਼ ਅਤੇ ਮੁਸਲਮਾਨ ਔਰਤਾਂ ਨੂੰ ਆਖੋ ਕਿ ਉਹ (ਵੀ) ਆਪਣੀਆਂ ਨਜ਼ਰਾਂ ਨੂੰ ਨੀਵੀਆਂ ਕਰਕੇ ਰੱਖਣ ਅਤੇ ਆਪਣੀ ਇੱਜ਼ਤ ਆਬਰੂ (ਗੁਪਤ ਅੰਗਾਂ) ਦੀ ਹਿਫ਼ਾਜ਼ਤ ਕਰਨ, ਆਪਣੀ ਖ਼ੂਬਸੂਰਤੀ ਨੂੰ ਪ੍ਰਗਟ ਨਾ ਹੋਣ ਦੇਣ 1 (ਭਾਵ ਲਿਬਾਸ ਸ਼ਰੀਰ ਨੂੰ ਛਪਾਉਣ ਵਾਲਾ ਪਾਉਣ) ਛੁੱਟ ਉਸ ਤੋਂ ਜਿਹੜਾ ਆਪ ਹੀ ਵਿਖਾਈ ਦਿੰਦਾ ਹੈ (ਜਿਵੇਂ ਹੱਥ ਤੇ ਚਿਹਰਾ) ਅਤੇ ਆਪਣੇ ਸੀਨਿਆਂ ਉੱਤੇ ਆਪਣੀਆਂ (ਵੱਡੀ) ਚੱਦਰ ਦੀ ਬੁੱਕਲ ਮਾਰੀ ਰੱਖਣ। ਆਪਣੇ ਬਣਾਓ-ਸ਼ਿੰਗਾਰ (ਮੇਕਅੱਪ) ਨੂੰ ਛੁੱਟ ਆਪਣੇ ਪਤੀ, ਆਪਣੇ ਪਿਤਾ ਜਾਂ ਸੌਹਰਾ ਜਾਂ ਆਪਣੇ ਪੁੱਤਰ ਜਾਂ ਆਪਣੇ ਪਤੀ ਦੇ (ਪਹਿਲੇ) ਪੁੱਤਰ ਜਾਂ ਆਪਣੇ ਭਰਾ ਜਾਂ ਆਪਣੇ ਭਤੀਜੇ ਜਾਂ ਭਾਣਜੇ ਜਾਂ ਆਪਣੀਆਂ ਸਹੇਲੀਆਂ ਜਾਂ ਗ਼ੁਲਾਮ ਜਾਂ ਅਜਿਹੇ ਨੌਕਰ ਜਿਹੜੇ ਕਿਸੇ ਪ੍ਰਕਾਰ ਦੀ ਵਾਸਨਾ ਨਾ ਰੱਖਦੇ ਹੋਣ ਜਾਂ ਛੋਟੇ ਬੱਚੇ ਜਿਹੜੇ ਜ਼ਨਾਨੀਆਂ ਦੀਆਂ ਗੁਪਤ ਗੱਲਾਂ ਤੋਂ ਅਨਜਾਣ ਹੋਣ, ਕਿਸੇ ਹੋਰ ਅੱਗੇ ਇਜ਼ਹਾਰ ਨਾ ਕਰਨ, ਪ੍ਰਗਟ ਨਾ ਹੋਣ ਦੇਣ ਅਤੇ ਨਾ ਹੀ ਧਰਤੀ ਉੱਤੇ ਦੱਬ ਦੱਬ ਕੇ ਪੈਰਾਂ ਨੂੰ ਮਾਰਦੇ ਹੋਏ ਚੱਲਣ ਜਿਸ ਤੋਂ ਉਹਨਾਂ ਦਾ ਲੁਕਿਆ ਹੋਇਆ ਬਨਾਓ ਸ਼ਿੰਗਾਰ ਦਾ ਪਤਾ ਲੱਗੇ (ਜਿਵੇਂ ਗਹਿਣਿਆਂ ਦੀ ਅਵਾਜ਼ ਜਾਂ ਸ਼ਰੀਰ ਦਾ ਹਿਲਨਾ ਆਦਿ)। ਹੇ ਮੁਸਲਮਾਨੋ! ਤੁਸੀਂ ਸਾਰੇ (ਔਰਤਾਂ ਤੇ ਪੁਰਸ਼) ਅੱਲਾਹ ਦੇ ਹਜ਼ੂਰ ਤੌਬਾ ਕਰੋ ਤਾਂ ਜੋ ਤੁਸੀਂ ਸਫ਼ਲਤਾ ਪ੍ਰਾਪਤ ਕਰ ਸਕੋ।
1 ਹਜ਼ਰਤ ਆਇਸ਼ਾ ਫ਼ਰਮਾਂਦੀਆਂ ਹਨ ਕਿ ਜਦੋਂ ਇਹ ਆਇਤ ਨਾਜ਼ਿਲ ਹੋਈ ਤਾਂ ਔਰਤਾਂ ਨੇ ਆਪਣੀਆਂ ਚੱਦਰਾਂ ਨੂੰ ਦੋਨਾਂ ਸਿਿਰਆ ਤੋਂ ਪਾੜ ਕੇ ਆਪਣੇ ਉੱਪਰ ਲੈ ਲਈਆਂ। (ਸਹੀ ਬੁਖ਼ਾਰੀ, ਹਦੀਸ: 4759)
Ərəbcə təfsirlər:
وَاَنْكِحُوا الْاَیَامٰی مِنْكُمْ وَالصّٰلِحِیْنَ مِنْ عِبَادِكُمْ وَاِمَآىِٕكُمْ ؕ— اِنْ یَّكُوْنُوْا فُقَرَآءَ یُغْنِهِمُ اللّٰهُ مِنْ فَضْلِهٖ ؕ— وَاللّٰهُ وَاسِعٌ عَلِیْمٌ ۟
32਼ ਤੁਹਾਡੇ ਵਿੱਚੋਂ ਜਿਹੜੇ ਵੀ ਪੁਰਸ਼ ਤੇ ਇਸਤਰੀਆਂ ਦੇ ਨਿਕਾਹ ਨਹੀਂ ਹੋਏ ਉਹਨਾਂ ਦੇ ਨਿਕਾਹ ਕਰ ਦਿਓ ਅਤੇ ਆਪਣੇ ਨੇਕ ਆਚਰਨ ਵਾਲੇ ਗ਼ੁਲਾਮ ਮੁੰਡੇ ਕੁੜੀਆਂ ਦੇ ਵੀ (ਨਿਕਾਹ ਕਰ ਦਿਓ)। ਜੇਕਰ ਉਹ ਗ਼ਰੀਬ ਵੀ ਹੋਣ ਤਾਂ ਅੱਲਾਹ ਆਪਣੇ ਫ਼ਜ਼ਲਾਂ ਨਾਲ ਉਹਨਾਂ ਨੂੰ ਅਮੀਰ ਬਣਾ ਦੇਵੇਗਾ। ਅੱਲਾਹ ਵੱਡੀਆਂ ਗੁੰਜਾਇਸ਼ਾਂ ਵਾਲਾ ਤੇ (ਹਰੇਕ ਦੇ ਹਾਲ ਦਾ) ਜਾਣਨਹਾਰ ਹੈ।
Ərəbcə təfsirlər:
وَلْیَسْتَعْفِفِ الَّذِیْنَ لَا یَجِدُوْنَ نِكَاحًا حَتّٰی یُغْنِیَهُمُ اللّٰهُ مِنْ فَضْلِهٖ ؕ— وَالَّذِیْنَ یَبْتَغُوْنَ الْكِتٰبَ مِمَّا مَلَكَتْ اَیْمَانُكُمْ فَكَاتِبُوْهُمْ اِنْ عَلِمْتُمْ فِیْهِمْ خَیْرًا ۖۗ— وَّاٰتُوْهُمْ مِّنْ مَّالِ اللّٰهِ الَّذِیْۤ اٰتٰىكُمْ ؕ— وَلَا تُكْرِهُوْا فَتَیٰتِكُمْ عَلَی الْبِغَآءِ اِنْ اَرَدْنَ تَحَصُّنًا لِّتَبْتَغُوْا عَرَضَ الْحَیٰوةِ الدُّنْیَا ؕ— وَمَنْ یُّكْرِهْهُّنَّ فَاِنَّ اللّٰهَ مِنْ بَعْدِ اِكْرَاهِهِنَّ غَفُوْرٌ رَّحِیْمٌ ۟
33਼ ਜਿਹੜੇ ਲੋਕ ਨਿਕਾਹ ਕਰਵਾਉਣ ਦੀ ਹਿੱਮਤ ਨਹੀਂ ਰੱਖਦੇ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਪਾਕ ਰੱਖਣ ਇੱਥੋਂ ਤੀਕ ਕਿ ਅੱਲਾਹ ਉਹਨਾਂ ਨੂੰ ਆਪਣੇ ਫ਼ਜ਼ਲ ਨਾਲ ਅਮੀਰ ਬਣਾ ਦੇਵੇ। ਜੇ ਤੁਹਾਡੇ ਗ਼ੁਲਾਮ (ਗੋਲੇ) ਆਜ਼ਾਦ ਹੋਣ ਲਈ ਲਿਖਤ-ਪੜ੍ਹਤ ਕਰਨਾ ਚਾਹੁਣ ਅਤੇ ਜੇ ਤੁਸੀਂ ਉਹਨਾਂ ਵਿਚ ਕੋਈ ਭਲਾਈ ਵੇਖੋ ਤਾਂ ਉਹਨਾਂ ਨੂੰ ਲਿਖ ਦਿਓ (ਭਾਵ ਆਜ਼ਾਦ ਕਰ ਦਿਓ)। ਅੱਲਾਹ ਨੇ ਜਿਹੜਾ ਮਾਲ ਤੁਹਾਨੂੰ ਦਿੱਤਾ ਹੈ, ਉਸ ਵਿੱਚੋਂ ਉਹਨਾਂ (ਗ਼ੁਲਾਮਾਂ) ਨੂੰ ਵੀ ਦਿਓ। ਜੇ ਤੁਹਾਡੀਆਂ ਗੋਲੀਆਂ (ਗ਼ੁਲਾਮ ਔਰਤਾਂ) ਪਵਿੱਤਰ ਰਹਿਣਾ ਚਾਹੁੰਦੀਆਂ ਹਨ ਤਾਂ ਤੁਸੀਂ ਉਹਨਾਂ ਨੂੰ ਸੰਸਾਰਿਕ ਲਾਭ ਲਈ ਬਦਕਾਰੀ ਕਰਨ ਲਈ ਮਜਬੂਰ ਨਾ ਕਰੋ, ਜਿਹੜਾ ਵੀ ਉਹਨਾਂ ਨੂੰ ਮਜਬੂਰ ਕਰੇਗਾ ਤਾਂ ਅੱਲਾਹ ਉਹਨਾਂ ਦੀ ਮਜਬੂਰੀ ਪਿੱਛੋਂ ਵੀ ਉਹਨਾਂ ਲਈ ਵੱਡਾ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
Ərəbcə təfsirlər:
وَلَقَدْ اَنْزَلْنَاۤ اِلَیْكُمْ اٰیٰتٍ مُّبَیِّنٰتٍ وَّمَثَلًا مِّنَ الَّذِیْنَ خَلَوْا مِنْ قَبْلِكُمْ وَمَوْعِظَةً لِّلْمُتَّقِیْنَ ۟۠
34਼ ਬੇਸ਼ੱਕ ਅਸੀਂ ਤੁਹਾਡੇ (ਮੁਸਲਮਾਨਾਂ) ਲਈ ਸਪਸ਼ਟ ਤੇ ਸਾਫ਼-ਸਾਫ਼ ਦਰਸਾਉਣ ਵਾਲਿਆਂ ਆਇਤਾਂ (ਹਿਦਾਇਤਾਂ) ਉਤਾਰੀਆਂ ਹਨ ਅਤੇ ਕੁੱਝ ਉਹਨਾਂ ਲੋਕਾਂ ਦੇ ਹਾਲਾਤ ਹਨ ਜੋ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ। ਜੋ ਬੁਰਾਈਆਂ ਤੋਂ ਬਚਣਾ ਚਾਹੁੰਦੇ ਹਨ, ਇਹਨਾਂ ਵਿਚ ਉਨ੍ਹਾਂ ਲਈ ਸਿੱਖਿਆਵਾਂ ਹਨ।
Ərəbcə təfsirlər:
اَللّٰهُ نُوْرُ السَّمٰوٰتِ وَالْاَرْضِ ؕ— مَثَلُ نُوْرِهٖ كَمِشْكٰوةٍ فِیْهَا مِصْبَاحٌ ؕ— اَلْمِصْبَاحُ فِیْ زُجَاجَةٍ ؕ— اَلزُّجَاجَةُ كَاَنَّهَا كَوْكَبٌ دُرِّیٌّ یُّوْقَدُ مِنْ شَجَرَةٍ مُّبٰرَكَةٍ زَیْتُوْنَةٍ لَّا شَرْقِیَّةٍ وَّلَا غَرْبِیَّةٍ ۙ— یَّكَادُ زَیْتُهَا یُضِیْٓءُ وَلَوْ لَمْ تَمْسَسْهُ نَارٌ ؕ— نُوْرٌ عَلٰی نُوْرٍ ؕ— یَهْدِی اللّٰهُ لِنُوْرِهٖ مَنْ یَّشَآءُ ؕ— وَیَضْرِبُ اللّٰهُ الْاَمْثَالَ لِلنَّاسِ ؕ— وَاللّٰهُ بِكُلِّ شَیْءٍ عَلِیْمٌ ۟ۙ
35਼ ਅੱਲਾਹ ਅਕਾਸ਼ਾਂ ਤੇ ਧਰਤੀ ਦਾ ਨੂਰ (ਹਿਦਾਇਤ ਦਾ ਸਾਧਨ) ਹੈ, ਉਸ ਦੇ ਨੂਰ ਦੀ ਮਿਸਾਲ ਇੰਜ ਹੈ ਕਿ ਜਿਵੇਂ ਇਕ ਆਲਾ ਹੋਵੇ ਜਿਸ ਵਿਚ ਇਕ ਚਰਾਗ਼ ਰੱਖਿਆ ਹੋਵੇ ਅਤੇ ਇਹ ਚਰਾਗ਼ ਕਿਸੇ ਫ਼ਾਨੂਸ ਵਿਚ ਹੋਵੇ ਅਤੇ ਫ਼ਾਨੂਸ ਇਸ ਤਰ੍ਹਾਂ ਹੋਵੇ ਜਿਵੇਂ ਲਿਸ਼ਕਦਾ ਹੋਇਆ ਤਾਰਾ ਅਤੇ ਉਹ ਚਰਾਗ਼ ਇਕ ਬਰਕਤਾਂ ਵਾਲੇ ਰੁੱਖ ਜ਼ੈਤੂਨ (ਦੇ ਤੇਲ) ਨਾਲ ਬਾਲਿਆ ਗਿਆ ਹੋਵੇ, ਜਿਸ ਦੀ ਰੌਸ਼ਨੀ ਨਾ ਪੂਰਬ ਵੱਲ ਹੈ ਤੇ ਨਾ ਹੀ ਪੱਛਮ ਵੱਲ। ਜਿਸ ਦਾ ਤੇਲ ਆਪਣੇ ਆਪ ਹੀ ਬਲ ਪੈਂਦਾ ਹੋਵੇ, ਭਾਵੇਂ ਉਸ ਨੂੰ ਅੱਗ ਨਾ ਵੀ ਲੱਗੀ ਹੋਵੇ। ਉਹ ਨੂਰ ’ਤੇ ਨੂਰ ਹੈ। ਅੱਲਾਹ ਆਪਣੇ ਨੂਰ (ਹਿਦਾਇਤ) ਵੱਲ ਜਿਸ ਦੀ ਚਾਹੁੰਦਾ ਹੈ ਅਗਵਾਈ ਕਰਦਾ ਹੈ। ਅੱਲਾਹ ਲੋਕਾਂ ਨੂੰ (ਸਮਝਾਉਣ ਲਈ) ਇਹ ਉਦਾਹਰਨ ਦਿੰਦਾ ਹੈ। ਅੱਲਾਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Ərəbcə təfsirlər:
فِیْ بُیُوْتٍ اَذِنَ اللّٰهُ اَنْ تُرْفَعَ وَیُذْكَرَ فِیْهَا اسْمُهٗ ۙ— یُسَبِّحُ لَهٗ فِیْهَا بِالْغُدُوِّ وَالْاٰصَالِ ۟ۙ
36਼ (ਇਸ ਨੂਰ ਤੋਂ ਲਾਭ ਉਠਾਉਣ ਵਾਲੇ) ਉਹਨਾਂ ਘਰਾਂ (ਮਸੀਤਾਂ) ਵਿਚ ਮਿਲਦੇ ਹਨ, ਜਿਨ੍ਹਾਂ ਨੂੰ ਉੱਚਾ ਰੱਖਣ ਦਾ ਅਤੇ ਉਹਨਾਂ ਵਿਚ ਅੱਲਾਹ ਦਾ ਨਾਂ ਜਪਣ ਦਾ ਅੱਲਾਹ ਨੇ ਹੁਕਮ ਦਿੱਤਾ ਹੈ। ਉੱਥੇ ਉਹ ਲੋਕ ਰਹਿੰਦੇ ਹਨ ਜਿਹੜੇ ਸਵੇਰੇ-ਸ਼ਾਮ (ਹਰ ਵੇਲੇ) ਅੱਲਾਹ ਦੀ ਤਸਬੀਹ ਕਰਦੇ ਹਨ।1
1 ਇਕ ਹਦੀਸ ਵਿਚ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਦੋਂ ਤੁਸੀਂ ਮੁਸੀਤ ਵਿਚ ਦਾਖ਼ਿਲ ਹੋਵੋਂ ਤਾਂ ਬੈਠਣ ਤੋਂ ਪਹਿਲਾਂ ਦੋ ਰਕਾਤ ਨਮਾਜ਼ ਪੜ੍ਹ ਲੈਣੀ ਚਾਹੀਦੀ ਹੈ। (ਸਹੀ ਬੁਖ਼ਾਰੀ, ਹਦੀਸ: 444)
Ərəbcə təfsirlər:
رِجَالٌ ۙ— لَّا تُلْهِیْهِمْ تِجَارَةٌ وَّلَا بَیْعٌ عَنْ ذِكْرِ اللّٰهِ وَاِقَامِ الصَّلٰوةِ وَاِیْتَآءِ الزَّكٰوةِ— یَخَافُوْنَ یَوْمًا تَتَقَلَّبُ فِیْهِ الْقُلُوْبُ وَالْاَبْصَارُ ۟ۙ
37਼ ਅਜਿਹੇ ਲੋਕ ਜਿਨ੍ਹਾਂ ਨੂੰ ਕਾਰੋਬਾਰ ਅਤੇ ਖ਼ਰੀਦ-ਵੇਚ ਅੱਲਾਹ ਦੀ ਯਾਦ ਅਤੇ ਨਮਾਜ਼ ਕਾਇਮ ਕਰਨ ਅਤੇ ਜ਼ਕਾਤ ਦੇਣ ਤੋਂ ਭੁਲਾ ਨਹੀਂ ਦਿੰਦੀ, ਉਹ ਉਸ ਦਿਹਾੜੇ ਤੋਂ ਡਰਦੇ ਹਨ, ਜਦੋਂ ਦਿਲ ਅਤੇ ਅੱਖਾਂ ਉਲਟਾ ਦਿੱਤੀਆਂ ਜਾਣਗੀਆਂ।
Ərəbcə təfsirlər:
لِیَجْزِیَهُمُ اللّٰهُ اَحْسَنَ مَا عَمِلُوْا وَیَزِیْدَهُمْ مِّنْ فَضْلِهٖ ؕ— وَاللّٰهُ یَرْزُقُ مَنْ یَّشَآءُ بِغَیْرِ حِسَابٍ ۟
38਼ (ਉਹ ਨੇਕ ਅਮਲ ਇਸ ਆਸ ਵਿਚ ਕਰਦੇ ਹਨ) ਤਾਂ ਜੋ ਅੱਲਾਹ ਉਹਨਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦਾ ਵਧੀਆ ਬਦਲਾ ਦੇਵੇ ਅਤੇ ਆਪਣੇ ਫ਼ਜ਼ਲ (ਕ੍ਰਿਪਾ) ਤੋਂ ਕੁੱਝ ਹੋਰ ਵਧਾ ਕੇ ਦੇਵੇ। ਅੱਲਾਹ ਜਿਸ ਨੂੰ ਵੀ ਚਾਹੇ ਬੇਹਿਸਾਬ ਰਿਜ਼ਕ ਨਾਲ ਨਿਵਾਜ਼ਦਾ ਹੈ।
Ərəbcə təfsirlər:
وَالَّذِیْنَ كَفَرُوْۤا اَعْمَالُهُمْ كَسَرَابٍۭ بِقِیْعَةٍ یَّحْسَبُهُ الظَّمْاٰنُ مَآءً ؕ— حَتّٰۤی اِذَا جَآءَهٗ لَمْ یَجِدْهُ شَیْـًٔا وَّوَجَدَ اللّٰهَ عِنْدَهٗ فَوَفّٰىهُ حِسَابَهٗ ؕ— وَاللّٰهُ سَرِیْعُ الْحِسَابِ ۟ۙ
39਼ ਅਤੇ ਕਾਫ਼ਿਰਾਂ ਦੇ ਕੰਮਾਂ ਦੀ ਉਦਾਹਰਨ ਇਕ ਰੜੇ ਮੈਦਾਨ ਵਿਚ ਚਮਕਦੀ ਹੋਈ ਰੇਤ ਦੀ ਹੈ। ਇਕ ਪਿਆਸਾ ਵਿਅਕਤੀ ਦੂਰ ਤੋਂ ਇਸ (ਰੇਤ) ਨੂੰ ਪਾਣੀ ਸਮਝਦਾ ਰਿਹਾ ਪਰੰਤੂ ਜਦੋਂ ਉਸ ਦੇ ਨੇੜੇ ਪਹੁੰਚਦਾ ਹੈ ਤਾਂ ਉੱਥੇ (ਪੀਣ ਨੂੰ) ਕੁੱਝ ਵੀ ਨਹੀਂ ਮਿਲਦਾ,1 ਹਾਂ! ਅੱਲਾਹ ਨੂੰ ਜ਼ਰੂਰ ਆਪਣੇ ਕੋਲ ਵੇਖਦਾ ਹੈ ਜਿਹੜਾ ਉਸ (ਕਾਫ਼ਿਰ) ਦਾ ਪੂਰਾ-ਪੂਰਾ ਲੇਖਾ-ਜੋਖਾ ਕਰਦਾ ਹੈ। ਅੱਲਾਹ ਹਿਸਾਬ ਲੈਣ ਵਿਚ ਛੇਤੀ ਕਰਨ ਵਾਲਾ ਹੈ।
1 ਭਾਵ ਕਾਫ਼ਿਰ ਦੇ ਅਮਲ ਉਸ ਪਿਆਸੇ ਵਿਅਕਤੀ ਵਾਂਗ ਹਨ ਜਿਹੜਾ ‘ਸਰਾਬ’ ਵਾਂਗ ਹੈ ਜਦੋਂ ਕਾਫ਼ਿਰ ਅੱਲਾਹ ਨੂੰ ਮਿਲੇਗਾ ਤਾਂ ਉਹ ਇਹ ਵਿਚਾਰੇਗਾ ਕਿ ਅੱਲਾਹ ਉਸ ਨੂੰ ਆਪਣੇ ਵਲੋਂ ਉਸ ਦੇ ਨੇਕ ਅਮਲਾਂ ਦਾ ਚੰਗਾ ਬਦਲਾ ਦੇਵੇਗਾ। ਪਰ ‘ਸਰਾਬ’ ਵਾਂਗ ਉਸ ਕੁਝ ਵੀ ਨਹੀਂ ਮਿਲੇਗਾ ਅਤੇ ਉਸ ਨੂੰ ਨਰਕ ਵਿਚ ਸੁੱਟ ਦਿੱਤਾ ਜਾਵੇਗਾ।
Ərəbcə təfsirlər:
اَوْ كَظُلُمٰتٍ فِیْ بَحْرٍ لُّجِّیٍّ یَّغْشٰىهُ مَوْجٌ مِّنْ فَوْقِهٖ مَوْجٌ مِّنْ فَوْقِهٖ سَحَابٌ ؕ— ظُلُمٰتٌ بَعْضُهَا فَوْقَ بَعْضٍ ؕ— اِذَاۤ اَخْرَجَ یَدَهٗ لَمْ یَكَدْ یَرٰىهَا ؕ— وَمَنْ لَّمْ یَجْعَلِ اللّٰهُ لَهٗ نُوْرًا فَمَا لَهٗ مِنْ نُّوْرٍ ۟۠
40਼ ਜਾਂ ਕਾਫ਼ਿਰਾਂ ਦੇ ਅਮਲਾਂ ਦੀ ਉਦਾਹਰਨ ਉਹਨਾਂ ਹਨੇਰਿਆਂ ਵਾਂਗ ਹੈ ਜਿਸ ਨੂੰ ਇਕ ਲਹਿਰ (ਪਾਣੀ ਦੀ ਛੱਲ) ਢੱਕ ਲਵੇ ਇਸ ਦੇ ਉੱਪਰ ਇਕ ਲਹਿਰ ਹੋਰ ਹੋਵੇ, ਫੇਰ ਉੱਪਰ ਤੋਂ ਬੱਦਲ ਛਾ ਜਾਵੇ ਭਾਵ ਉੱਪਰ ਥੱਲੇ ਹਨੇਰਾ ਹੀ ਹਨੇਰਾ ਵੀ ਹੋਵੇ, ਜਦੋਂ ਉਹ ਆਪਣਾ ਹੱਥ ਕੱਢੇ ਤਾਂ ਉਸ ਨੂੰ ਵੀ ਨਾ ਵੇਖ ਸਕੇ। ਅਸਲ ਗੱਲ ਇਹ ਹੈ ਕਿ ਜਿਸ ਨੂੰ ਅੱਲਾਹ ਹੀ ਨੂਰ (ਹਿਦਾਇਤ) ਤੋਂ ਨਾ ਨਿਵਾਜ਼ੇ ਉਸ ਲਈ (ਕਿਸੇ ਪਾਸਿਓਂ) ਕੋਈ ਵੀ ਨੂਰ ਨਹੀਂ।
Ərəbcə təfsirlər:
اَلَمْ تَرَ اَنَّ اللّٰهَ یُسَبِّحُ لَهٗ مَنْ فِی السَّمٰوٰتِ وَالْاَرْضِ وَالطَّیْرُ صٰٓفّٰتٍ ؕ— كُلٌّ قَدْ عَلِمَ صَلَاتَهٗ وَتَسْبِیْحَهٗ ؕ— وَاللّٰهُ عَلِیْمٌۢ بِمَا یَفْعَلُوْنَ ۟
41਼ ਕੀ ਤੁਸੀਂ ਵੇਖਦੇ ਨਹੀਂ ਕਿ ਅਕਾਸ਼ ਅਤੇ ਧਰਤੀ ਦੇ ਵਿਚਕਾਰ ਦੀ ਹਰੇਕ ਚੀਜ਼, ਖੰਭ ਪਸਾਰੀਂ ਉੱਡਦੇ ਹੋਏ ਪੰਖ-ਪਖੇਰੂ ਅੱਲਾਹ ਦੀ ਤਸਬੀਹ ਵਿਚ ਰੁਝੇ ਹੋਏ ਹਨ। ਹਰੇਕ ਆਪਣੀ ਨਮਾਜ਼ ਤੇ ਤਸਬੀਹ ਨੂੰ ਜਾਣਦਾ ਹੈ ਅਤੇ ਉਹ ਜੋ ਵੀ ਕਰਦੇ ਹਨ ਅੱਲਾਹ ਉਸ ਤੋਂ ਭਲੀ-ਭਾਂਤ ਜਾਣੂ ਹੈ।
Ərəbcə təfsirlər:
وَلِلّٰهِ مُلْكُ السَّمٰوٰتِ وَالْاَرْضِ ۚ— وَاِلَی اللّٰهِ الْمَصِیْرُ ۟
42਼ ਅਤੇ ਅਕਾਸ਼ਾਂ ਤੇ ਧਰਤੀ ਦਾ ਮਾਲਿਕ ਉਹੀਓ ਅੱਲਾਹ ਹੈ ਅਤੇ ਉਸੇ ਅੱਲਾਹ ਵੱਲ ਹੀ (ਸਭ ਨੇ) ਪਰਤਣਾ ਹੈ।
Ərəbcə təfsirlər:
اَلَمْ تَرَ اَنَّ اللّٰهَ یُزْجِیْ سَحَابًا ثُمَّ یُؤَلِّفُ بَیْنَهٗ ثُمَّ یَجْعَلُهٗ رُكَامًا فَتَرَی الْوَدْقَ یَخْرُجُ مِنْ خِلٰلِهٖ ۚ— وَیُنَزِّلُ مِنَ السَّمَآءِ مِنْ جِبَالٍ فِیْهَا مِنْ بَرَدٍ فَیُصِیْبُ بِهٖ مَنْ یَّشَآءُ وَیَصْرِفُهٗ عَنْ مَّنْ یَّشَآءُ ؕ— یَكَادُ سَنَا بَرْقِهٖ یَذْهَبُ بِالْاَبْصَارِ ۟ؕ
43਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਹੀ ਬੱਦਲਾਂ ਨੂੰ ਤੋਰਦਾ ਹੈ, ਫੇਰ ਉਹਨਾਂ ਨੂੰ ਇਕ ਦੂਜੇ ਨਾਲ ਮਿਲਾਉਂਦਾ ਹੈ, ਫੇਰ ਉਹਨਾਂ ਨੂੰ ਉੱਪਰ ਥੱਲੇ ਕਰ ਦਿੰਦਾ ਹੈ, ਫੇਰ ਤੁਸੀਂ ਵੇਖਦੇ ਹੋ ਕਿ ਉਹਨਾਂ ਬੱਦਲਾਂ ਵਿੱਚੋਂ ਵਰਖਾ ਨਿਕਲਦੀ ਹੈ। ਇੰਜ ਲਗਦਾ ਹੈ ਜਿਵੇਂ ਉਹੀਓ ਅਕਾਸ਼ ਤੋਂ ਭਾਵ ਓਲੇ ਦੇ ਪਹਾੜਾਂ ਵਿੱਚੋਂ ਗੜੇ ਬਰਸਾਉਂਦਾ ਹੈ। ਫੇਰ ਉਹਨਾਂ ਨੂੰ ਜਿੱਥੇ ਚਾਹੁੰਦਾ ਹੈ ਡੇਗ ਦਿੰਦਾ ਹੈ ਅਤੇ ਜਿੱਥਿਓਂ ਚਾਹੇ ਮੋੜ ਲੈਂਦਾ ਹੈ। ਬੱਦਲਾਂ ਤੋਂ ਨਿਕਲਣ ਵਾਲੀ ਬਿਜਲੀ ਦੀ ਲਿਸ਼ਕ ਅਜਿਹੀ ਹੁੰਦੀ ਹੈ ਕਿ ਜਿਵੇਂ ਅੱਖਾਂ ਦੀ ਰੌਸ਼ਨੀ ਹੀ ਚੱਲੀ ਜਾਵੇ।
Ərəbcə təfsirlər:
یُقَلِّبُ اللّٰهُ الَّیْلَ وَالنَّهَارَ ؕ— اِنَّ فِیْ ذٰلِكَ لَعِبْرَةً لِّاُولِی الْاَبْصَارِ ۟
44਼ ਅੱਲਾਹ ਹੀ ਰਾਤ ਤੇ ਦਿਨ ਦਾ ਉਲਟ ਫੇਰ ਕਰਦਾ ਰਹਿੰਦਾ ਹੈ। ਵੇਖਣ ਵਾਲਿਆਂ ਲਈ ਤਾਂ ਇਸ ਵਿਚ ਗ੍ਰਹਿਣ ਕਰਨ ਲਈ ਸਿੱਖਿਆਵਾਂ ਹਨ।
Ərəbcə təfsirlər:
وَاللّٰهُ خَلَقَ كُلَّ دَآبَّةٍ مِّنْ مَّآءٍ ۚ— فَمِنْهُمْ مَّنْ یَّمْشِیْ عَلٰی بَطْنِهٖ ۚ— وَمِنْهُمْ مَّنْ یَّمْشِیْ عَلٰی رِجْلَیْنِ ۚ— وَمِنْهُمْ مَّنْ یَّمْشِیْ عَلٰۤی اَرْبَعٍ ؕ— یَخْلُقُ اللّٰهُ مَا یَشَآءُ ؕ— اِنَّ اللّٰهَ عَلٰی كُلِّ شَیْءٍ قَدِیْرٌ ۟
45਼ ਅੱਲਾਹ ਨੇ ਧਰਤੀ ’ਤੇ ਤੁਰਨ ਵਾਲੇ ਹਰ ਜੀਵ-ਜੰਤੂ ਨੂੰ ਪਾਣੀ ਤੋਂ ਹੀ ਪੈਦਾ ਕੀਤਾ ਹੈ ਉਹਨਾਂ ਵਿੱਚੋਂ ਕੋਈ ਤਾਂ ਆਪਣੇ ਢਿਡ ਪਰਨੇ ਰਿੜਦਾ ਹੈ ਕੁੱਝ ਦੋ ਪੈਰਾਂ ’ਤੇ ਤੁਰਦਾ ਹੈ ਅਤੇ ਕੋਈ ਚਾਰ ਪੈਰਾਂ ’ਤੇ ਤੁਰਦਾ ਹੈ। (ਭਾਵ) ਅੱਲਾਹ ਜਿਵੇਂ ਚਾਹਵੇ ਉਵੇਂ ਪੈਦਾ ਕਰਦਾ ਹੈ। ਨਿਰਸੰਦੇਹ, ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ।
Ərəbcə təfsirlər:
لَقَدْ اَنْزَلْنَاۤ اٰیٰتٍ مُّبَیِّنٰتٍ ؕ— وَاللّٰهُ یَهْدِیْ مَنْ یَّشَآءُ اِلٰی صِرَاطٍ مُّسْتَقِیْمٍ ۟
46਼ ਬੇਸ਼ੱਕ ਅਸਾਂ ਰੌਸ਼ਨ ਰਾਹ ਵਿਖਾਉਣ ਵਾਲਿਆਂ ’ਤੇ ਸਪਸ਼ਟ ਆਇਤਾਂ (ਸਿੱਖਿਆਵਾਂ) ਉੱਤਾਰੀਆਂ ਹਨ, ਪਰ ਸਿੱਧੀ ਰਾਹ ਜਿਸ ਨੂੰ ਅੱਲਾਹ ਚਾਹਵੇ, ਉਸ ਨੂੰ ਵਿਖਾਉਂਦਾ ਹੈ।
Ərəbcə təfsirlər:
وَیَقُوْلُوْنَ اٰمَنَّا بِاللّٰهِ وَبِالرَّسُوْلِ وَاَطَعْنَا ثُمَّ یَتَوَلّٰی فَرِیْقٌ مِّنْهُمْ مِّنْ بَعْدِ ذٰلِكَ ؕ— وَمَاۤ اُولٰٓىِٕكَ بِالْمُؤْمِنِیْنَ ۟
47਼ ਅਤੇ ਉਹ (ਪਖੰਡੀ) ਲੋਕ ਆਖਦੇ ਹਨ ਕਿ ਅਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਏ ਅਤੇ ਤਾਬੇਦਾਰੀ ਕਬੂਲ ਕਰਦੇ ਹਾਂ, ਪਰ ਮਗਰੋਂ ਉਹਨਾਂ ਵਿੱਚੋਂ ਇਕ ਧੜ੍ਹਾ ਮੂੰਹ ਫੇਰ ਲੈਂਦਾ ਹੈ, ਅਜਿਹੇ ਲੋਕ ਈਮਾਨ ਵਾਲੇ ਨਹੀਂ।
Ərəbcə təfsirlər:
وَاِذَا دُعُوْۤا اِلَی اللّٰهِ وَرَسُوْلِهٖ لِیَحْكُمَ بَیْنَهُمْ اِذَا فَرِیْقٌ مِّنْهُمْ مُّعْرِضُوْنَ ۟
48਼ ਜਦੋਂ ਉਹਨਾਂ ਨੂੰ ਇਸ ਗੱਲ ਲਈ ਬੁਲਾਇਆ ਜਾਂਦਾ ਹੈ ਕਿ ਅੱਲਾਹ ਅਤੇ ਉਸ ਦਾ ਰਸੂਲ (ਮੁਹੰਮਦ ਸ:) ਉਹਨਾਂ ਦੇ ਕਿਸੇ ਆਪਸੀ ਝਗੜੇ ਦਾ ਫ਼ੈਸਲਾ ਕਰਨ ਤਾਂ ਅਚਣਚੇਤ ਉਹਨਾਂ ਵਿੱਚੋਂ ਇਕ ਧਿਰ ਮੂੰਹ ਮੋੜ ਲੈਂਦੀ ਹੈ।
Ərəbcə təfsirlər:
وَاِنْ یَّكُنْ لَّهُمُ الْحَقُّ یَاْتُوْۤا اِلَیْهِ مُذْعِنِیْنَ ۟ؕ
49਼ ਹਾਂ ਜੇ ਫ਼ੈਸਲਾ ਉਹਨਾਂ ਦੇ ਹੱਕ ਵਿਚ ਹੋਵੇ ਤਾਂ ਆਗਿਆਕਾਰੀ ਬਣਕੇ ਆ ਜਾਂਦੇ ਹਨ।
Ərəbcə təfsirlər:
اَفِیْ قُلُوْبِهِمْ مَّرَضٌ اَمِ ارْتَابُوْۤا اَمْ یَخَافُوْنَ اَنْ یَّحِیْفَ اللّٰهُ عَلَیْهِمْ وَرَسُوْلُهٗ ؕ— بَلْ اُولٰٓىِٕكَ هُمُ الظّٰلِمُوْنَ ۟۠
50਼ ਕੀ ਉਹਨਾਂ ਦੇ ਦਿਲਾਂ ਵਿਚ ਕੋਈ ਬੀਮਾਰੀ ਹੈ ਜਾਂ ਇਹ ਕਿਸੇ ਸੰਦੇਹ ਵਿਚ ਹਨ ਜਾਂ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਅੱਲਾਹ ਅਤੇ ਉਸ ਦਾ ਰਸੂਲ ਉਹਨਾਂ ਨਾਲ ਧੱਕਾ ਕਰਨਗੇ। ਜਦ ਕਿ ਇਹ ਲੋਕ ਤਾਂ ਆਪ ਹੀ ਜ਼ਾਲਿਮ ਹਨ।
Ərəbcə təfsirlər:
اِنَّمَا كَانَ قَوْلَ الْمُؤْمِنِیْنَ اِذَا دُعُوْۤا اِلَی اللّٰهِ وَرَسُوْلِهٖ لِیَحْكُمَ بَیْنَهُمْ اَنْ یَّقُوْلُوْا سَمِعْنَا وَاَطَعْنَا ؕ— وَاُولٰٓىِٕكَ هُمُ الْمُفْلِحُوْنَ ۟
51਼ ਈਮਾਨ ਵਾਲਿਆਂ ਦਾ ਹਾਲ ਤਾਂ ਇਹ ਹੈ ਕਿ ਜਦੋਂ ਉਹਨਾਂ ਨੂੰ ਅੱਲਾਹ ਤੇ ਉਸ ਦੇ ਰਸੂਲ ਵੱਲ ਸੱਦਿਆ ਜਾਂਦਾ ਹੈ ਤਾਂ ਜੋ ਰਸੂਲ ਉਹਨਾਂ ਦੇ ਕਿਸੇ ਝਗੜੇ ਦਾ ਫ਼ੈਸਲਾ ਕਰੇ ਤਾਂ ਉਹ ਆਖਦੇ ਹਨ ਕਿ ਅਸੀਂ ਸੁਣਿਆ ਅਤੇ ਸਵੀਕਾਰ ਵੀ ਕੀਤਾ। ਅਜਿਹੇ (ਆਗਿਆਕਾਰੀ) ਲੋਕ ਹੀ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
Ərəbcə təfsirlər:
وَمَنْ یُّطِعِ اللّٰهَ وَرَسُوْلَهٗ وَیَخْشَ اللّٰهَ وَیَتَّقْهِ فَاُولٰٓىِٕكَ هُمُ الْفَآىِٕزُوْنَ ۟
52਼ ਜਿਹੜੇ ਵੀ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰਨਗੇ, ਅੱਲਾਹ ਦਾ ਡਰ-ਖ਼ੌਫ਼ (ਮਨਾਂ ਵਿਚ) ਰੱਖਣਗੇ ਅਤੇ ਉਸ ਦੇ ਹੁਕਮਾਂ ਦੀ ਉਲੰਘਨਾ ਤੋਂ ਬਚਣਗੇ ਉਹੀਓ (ਪਰਲੋਕ ਵਿਚ) ਕਾਮਯਾਬ ਹੋਣਗੇ।
Ərəbcə təfsirlər:
وَاَقْسَمُوْا بِاللّٰهِ جَهْدَ اَیْمَانِهِمْ لَىِٕنْ اَمَرْتَهُمْ لَیَخْرُجُنَّ ؕ— قُلْ لَّا تُقْسِمُوْا ۚ— طَاعَةٌ مَّعْرُوْفَةٌ ؕ— اِنَّ اللّٰهَ خَبِیْرٌ بِمَا تَعْمَلُوْنَ ۟
53਼ ਇਹ (ਮੁਨਾਫ਼ਿਕ) ਅੱਲਾਹ ਦੇ ਨਾਂ ਦੀਆਂ ਪੱਕੀਆਂ ਕਸਮਾਂ ਚੁੱਕ-ਚੁੱਕ ਕੇ ਆਖਦੇ ਹਨ ਕਿ (ਹੇ ਨਬੀ!) ਜੇ ਤੁਸੀਂ ਹੁਕਮ ਦਿਓ ਤਾਂ ਅਸੀਂ ਅਵਸ਼ ਜਿਹਾਦ ਲਈ ਨਿਕਲਾਂਗੇ। (ਹੇ ਨਬੀ!) ਉਹਨਾਂ ਨੂੰ ਆਖੋ ਕਿ ਕਸਮਾਂ ਨਾ ਖਾਓ, ਤੁਹਾਡੀ ਆਗਿਆਕਾਰੀ ਦਾ ਪਤਾ ਹੈ, ਜੋ ਵੀ ਤੁਸੀਂ (ਪਾਖੰਡ) ਕਰ ਰਹੇ ਹੋ ਅੱਲਾਹ ਨੂੰ ਸਭ ਪਤਾ ਹੈ।
Ərəbcə təfsirlər:
قُلْ اَطِیْعُوا اللّٰهَ وَاَطِیْعُوا الرَّسُوْلَ ۚ— فَاِنْ تَوَلَّوْا فَاِنَّمَا عَلَیْهِ مَا حُمِّلَ وَعَلَیْكُمْ مَّا حُمِّلْتُمْ ؕ— وَاِنْ تُطِیْعُوْهُ تَهْتَدُوْا ؕ— وَمَا عَلَی الرَّسُوْلِ اِلَّا الْبَلٰغُ الْمُبِیْنُ ۟
54਼ (ਹੇ ਨਬੀ!) ਉਹਨਾਂ ਨੂੰ ਕਹਿ ਦਿਓ ਕਿ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰੋ ਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰੋ, ਪਰ ਜੇ ਤੁਸੀਂ ਮੂੰਹ ਮੋੜਦੇ ਹੋ (ਤਾਂ ਤੁਹਾਡੀ ਇੱਛਾ) ਰਸੂਲ ਦੇ ਜ਼ਿੰਮੇ ਤਾਂ ਉਹੀ ਹੈ ਜਿਹੜੇ ਕੰਮ ਦਾ ਉਸ ’ਤੇ ਭਾਰ ਰੱਖਿਆ ਗਿਆ ਹੈ। ਤੁਹਾਡੇ ਉੱਤੇ ਜਿਸ ਕੰਮ ਦਾ ਭਾਰ ਪਾਇਆ ਗਿਆ ਹੈ ਉਸ ਦੇ ਜ਼ਿੰਮੇਵਾਰ ਤੁਸੀਂ ਹੋ। ਹਿਦਾਹਿਤ ਤਾਂ ਉਸ ਸਮੇਂ ਹੀ ਮਿਲੇਗੀ ਜਦੋਂ ਰਸੂਲ ਦੀ ਤਾਬੇਦਾਰੀ ਕਰੋਗੇ। ਰਸੂਲ ਦੇ ਜ਼ਿੰਮੇ ਤਾਂ ਕੇਵਲ (ਅੱਲਾਹ ਦੇ ਹੁਕਮਾਂ ਨੂੂੰ ਲੋਕਾਂ ਤੀਕ ਵਿਸਥਾਰ ਨਾਲ) ਪਹੁੰਚਾਣਾ ਹੈ।
Ərəbcə təfsirlər:
وَعَدَ اللّٰهُ الَّذِیْنَ اٰمَنُوْا مِنْكُمْ وَعَمِلُوا الصّٰلِحٰتِ لَیَسْتَخْلِفَنَّهُمْ فِی الْاَرْضِ كَمَا اسْتَخْلَفَ الَّذِیْنَ مِنْ قَبْلِهِمْ ۪— وَلَیُمَكِّنَنَّ لَهُمْ دِیْنَهُمُ الَّذِی ارْتَضٰی لَهُمْ وَلَیُبَدِّلَنَّهُمْ مِّنْ بَعْدِ خَوْفِهِمْ اَمْنًا ؕ— یَعْبُدُوْنَنِیْ لَا یُشْرِكُوْنَ بِیْ شَیْـًٔا ؕ— وَمَنْ كَفَرَ بَعْدَ ذٰلِكَ فَاُولٰٓىِٕكَ هُمُ الْفٰسِقُوْنَ ۟
55਼ ਅੱਲਾਹ ਨੇ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਵਚਨ ਦਿੱਤਾ ਹੈ, ਜਿਹੜੇ ਈਮਾਨ ਲਿਆਏ ਹਨ ਅਤੇ ਨੇਕ ਕੰਮ ਕਰਦੇ ਹਨ, ਕਿ ਉਹਨਾਂ ਨੂੰ ਜ਼ਰੂਰ ਹੀ ਇਸ ਧਰਤੀ ਦੀ ਹਕੂਮਤ ਮਿਲੇਗੀ, ਜਿਵੇਂ ਕਿ ਉਸ ਨੇ ਇਹਨਾਂ ਤੋਂ ਪਹਿਲੇ ਲੋਕਾਂ ਨੂੰ ਖ਼ਲੀਫ਼ਾ (ਹਾਕਮ) ਬਣਾਇਆ ਸੀ। ਉਹਨਾਂ ਲਈ ਇਸ ਧਰਮ (ਇਸਲਾਮ) ਨੂੰ ਪੱਕੀਆਂ ਨੀਹਾਂ ’ਤੇ ਜਮਾਂ ਦੇਵੇਗਾ ਜਿਸ ਨੂੰ ਅੱਲਾਹ ਨੇ ਉਹਨਾਂ ਲਈ ਪਸੰਦ ਕੀਤਾ ਹੈ ਅਤੇ ਉਹਨਾਂ ਦੇ ਡਰ-ਖ਼ੌਫ਼ ਨੂੰ ਅਮਨ ਸ਼ਾਂਤੀ ਵਿਚ ਬਦਲ ਦੇਵੇਗਾ। ਬਸ ਉਹ ਮੇਰੀ ਬੰਦਗੀ ਕਰਨਗੇ ਅਤੇ ਮੇਰੇ ਸੰਗ ਕਿਸੇ ਨੂੰ (ਬੰਦਗੀ ਵਿਚ) ਸ਼ਰੀਕ ਨਹੀਂ ਕਰਨਗੇ। ਜੇ ਕੋਈ ਇਸ ਤੋਂ ਬਾਅਦ ਵੀ ਨਾ-ਸ਼ੁਕਰੀ ਕਰੇ, ਫੇਰ ਉਹ ਫ਼ਾਸਿਕ (ਝੂਠੇ ਲੋਕ) ਹਨ।
Ərəbcə təfsirlər:
وَاَقِیْمُوا الصَّلٰوةَ وَاٰتُوا الزَّكٰوةَ وَاَطِیْعُوا الرَّسُوْلَ لَعَلَّكُمْ تُرْحَمُوْنَ ۟
56਼ ਤੁਸੀਂ ਨਮਾਜ਼ ਨੂੰ ਕਾਇਮ ਰੱਖੋ, ਜ਼ਕਾਤ ਅਦਾ ਕਰੋ ਅਤੇ ਰਸੂਲ ਦੀ ਤਾਬੇਦਾਰੀ ਕਰੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਹੁੰਦੀਆਂ ਰਹਿਣ।
Ərəbcə təfsirlər:
لَا تَحْسَبَنَّ الَّذِیْنَ كَفَرُوْا مُعْجِزِیْنَ فِی الْاَرْضِ ۚ— وَمَاْوٰىهُمُ النَّارُ ؕ— وَلَبِئْسَ الْمَصِیْرُ ۟۠
57਼ (ਹੇ ਨਬੀ ਸ:!) ਕਾਫ਼ਿਰਾਂ ਬਾਰੇ ਆਪਣੇ ਮਨ ਵਿਚ ਕਦੇ ਵੀ ਇਹ ਖ਼ਿਆਲ ਨਹੀਂ ਲਿਆਉਣਾ ਕਿ ਉਹ (ਇਨਕਾਰੀ) ਲੋਕ ਧਰਤੀ ’ਤੇ ਅੱਲਾਹ ਨੂੰ ਆਜਿਜ਼ (ਬੇਵਸ) ਕਰ ਦੇਣਗੇ। ਉਹਨਾਂ ਦਾ ਅਸਲੀ ਟਿਕਾਣਾ ਤਾਂ ਨਰਕ ਹੈ, ਜਿਹੜੀ ਬਹੁਤ ਹੀ ਭੈੜੀ ਥਾਂ ਹੈ।
Ərəbcə təfsirlər:
یٰۤاَیُّهَا الَّذِیْنَ اٰمَنُوْا لِیَسْتَاْذِنْكُمُ الَّذِیْنَ مَلَكَتْ اَیْمَانُكُمْ وَالَّذِیْنَ لَمْ یَبْلُغُوا الْحُلُمَ مِنْكُمْ ثَلٰثَ مَرّٰتٍ ؕ— مِنْ قَبْلِ صَلٰوةِ الْفَجْرِ وَحِیْنَ تَضَعُوْنَ ثِیَابَكُمْ مِّنَ الظَّهِیْرَةِ وَمِنْ بَعْدِ صَلٰوةِ الْعِشَآءِ ۫ؕ— ثَلٰثُ عَوْرٰتٍ لَّكُمْ ؕ— لَیْسَ عَلَیْكُمْ وَلَا عَلَیْهِمْ جُنَاحٌ بَعْدَهُنَّ ؕ— طَوّٰفُوْنَ عَلَیْكُمْ بَعْضُكُمْ عَلٰی بَعْضٍ ؕ— كَذٰلِكَ یُبَیِّنُ اللّٰهُ لَكُمُ الْاٰیٰتِ ؕ— وَاللّٰهُ عَلِیْمٌ حَكِیْمٌ ۟
58਼ ਹੇ ਈਮਾਨ ਵਾਲਿਓ! ਤੁਹਾਡੇ ਆਪਣੇ ਗ਼ੁਲਾਮ, ਗੋਲੀਆਂ ਅਤੇ ਉਹਨਾਂ ਨੂੰ ਵੀ ਜਿਹੜੇ ਅਜੇ ਬਾਲਿਗ਼ ਨਹੀਂ ਹੋਏ ਤਿੰਨ ਸਮਿਆਂ ਵਿਚ, ਫ਼ਜਰ ਦੀ ਨਮਾਜ਼ ਤੋਂ ਪਹਿਲਾਂ, ਦੁਪਹਿਰ ਵੇਲੇ ਜਦੋਂ ਕਿ ਤੁਸੀਂ ਕੱਪੜੇ ਲਾਹ ਕੇ ਰੱਖ ਦਿੰਦੇ ਹੋ ਅਤੇ ਇਸ਼ਾ ਦੀ ਨਮਾਜ਼ ਮਗਰੋਂ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਕਰਨ। ਇਹ ਤਿੰਨੋ ਸਮੇਂ ਤੁਹਾਡੇ ਲਈ ਪੜਦੇ ਦੇ ਸਮੇਂ ਹਨ। ਇਹਨਾਂ ਸਮਿਆਂ ਤੋਂ ਛੁੱਟ (ਜੇ ਆਉਣ) ਤਾਂ ਨਾ ਤੁਹਾਡੇ ਲਈ ਨਾ ਉਹਨਾਂ ਲਈ ਕੋਈ ਹਰਜ ਵਾਲੀ ਗੱਲ ਹੈ। ਤੁਸੀਂ ਸਾਰੇ ਆਪਸ ਵਿਚ ਇਕ ਦੂਜੇ ਕੋਲ ਘੜੀ-ਮੁੜੀ ਆਉਣ ਜਾਣ ਵਾਲੇ ਹੋ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪਸ਼ਟ ਕਰਦਾ ਹੈ। ਅੱਲਾਹ ਪੂਰਨ ਗਿਆਨ ਵਾਲਾ ਤੇ ਹਿਕਮਤਾਂ ਵਾਲਾ (ਯੁਕਤੀਮਾਨ) ਹੈ।
Ərəbcə təfsirlər:
وَاِذَا بَلَغَ الْاَطْفَالُ مِنْكُمُ الْحُلُمَ فَلْیَسْتَاْذِنُوْا كَمَا اسْتَاْذَنَ الَّذِیْنَ مِنْ قَبْلِهِمْ ؕ— كَذٰلِكَ یُبَیِّنُ اللّٰهُ لَكُمْ اٰیٰتِهٖ ؕ— وَاللّٰهُ عَلِیْمٌ حَكِیْمٌ ۟
59਼ ਇਸੇ ਪ੍ਰਕਾਰ ਜਦੋਂ ਤੁਹਾਡੇ ਆਪਣੇ ਬੱਚੇ ਵੀ ਬਾਲਗ ਹੋ ਜਾਣ ਤਾਂ ਜਿਵੇਂ ਉਹਨਾਂ ਦੇ ਸਿਆਣੇ ਆਗਿਆ ਲੈਕੇ ਆਉਂਦੇ ਹਨ ਉਹਨਾਂ ਨੂੰ ਵੀ ਆਗਿਆ ਲੈਕੇ ਹੀ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਅੱਲਾਹ ਆਪਣੀ ਆਇਤਾਂ (ਹੁਕਮ) ਤੁਹਾਡੇ ਅੱਗੇ ਬਿਆਨ ਕਰਦਾ ਹੈ। ਅੱਲਾਹ ਹੀ ਜਾਣਨਹਾਰ ਤੇ ਹਿਕਮਤਾਂ ਵਾਲਾ ਹੈ।
Ərəbcə təfsirlər:
وَالْقَوَاعِدُ مِنَ النِّسَآءِ الّٰتِیْ لَا یَرْجُوْنَ نِكَاحًا فَلَیْسَ عَلَیْهِنَّ جُنَاحٌ اَنْ یَّضَعْنَ ثِیَابَهُنَّ غَیْرَ مُتَبَرِّجٰتٍ بِزِیْنَةٍ ؕ— وَاَنْ یَّسْتَعْفِفْنَ خَیْرٌ لَّهُنَّ ؕ— وَاللّٰهُ سَمِیْعٌ عَلِیْمٌ ۟
60਼ ਜਿਹੜੀਆਂ ਇਸਤਰੀਆਂ ਬ੍ਰਿਧ ਹੋ ਜਾਣ, ਵਿਆਹ ਦੀ ਆਸ ਨਾ ਰੱਖਦੀਆਂ ਹੋਣ, ਜੇਕਰ ਉਹ ਆਪਣੇ (ਪੜਦੇ ਵਾਲੇ) ਕੱਪੜੇ (ਚੱਦਰਾਂ, ਬੁਰਕਾ ਆਦਿ) ਉਤਾਰ ਦੇਣ ਤਾਂ ਕੋਈ ਗੁਨਾਹ ਨਹੀਂ ਸ਼ਰਤ ਇਹ ਹੈ ਕਿ ਉਹ ਆਪਣੇ ਹਾਰ ਸ਼ਿੰਗਾਰ ਦਾ ਪ੍ਰਗਟਾਵਾ ਕਰਨ ਵਾਲੀਆਂ ਨਾ ਹੋਣ, ਜੇ ਇਹ (ਬ੍ਰਿਧ ਔਰਤਾਂ) ਇਹਨਾਂ ਗੱਲਾਂ ਤੋਂ ਬੱਚ ਕੇ ਰਹਿਣ ਤਾਂ ਉਹਨਾਂ ਲਈ ਵਧੇਰੇ ਚੰਗਾ ਹੈ। ਅੱਲਾਹ ਸਭ ਕੁੱਝ ਸੁਣਦਾ ਤੇ ਜਾਣਦਾ ਹੈ।
Ərəbcə təfsirlər:
لَیْسَ عَلَی الْاَعْمٰی حَرَجٌ وَّلَا عَلَی الْاَعْرَجِ حَرَجٌ وَّلَا عَلَی الْمَرِیْضِ حَرَجٌ وَّلَا عَلٰۤی اَنْفُسِكُمْ اَنْ تَاْكُلُوْا مِنْ بُیُوْتِكُمْ اَوْ بُیُوْتِ اٰبَآىِٕكُمْ اَوْ بُیُوْتِ اُمَّهٰتِكُمْ اَوْ بُیُوْتِ اِخْوَانِكُمْ اَوْ بُیُوْتِ اَخَوٰتِكُمْ اَوْ بُیُوْتِ اَعْمَامِكُمْ اَوْ بُیُوْتِ عَمّٰتِكُمْ اَوْ بُیُوْتِ اَخْوَالِكُمْ اَوْ بُیُوْتِ خٰلٰتِكُمْ اَوْ مَا مَلَكْتُمْ مَّفَاتِحَهٗۤ اَوْ صَدِیْقِكُمْ ؕ— لَیْسَ عَلَیْكُمْ جُنَاحٌ اَنْ تَاْكُلُوْا جَمِیْعًا اَوْ اَشْتَاتًا ؕ— فَاِذَا دَخَلْتُمْ بُیُوْتًا فَسَلِّمُوْا عَلٰۤی اَنْفُسِكُمْ تَحِیَّةً مِّنْ عِنْدِ اللّٰهِ مُبٰرَكَةً طَیِّبَةً ؕ— كَذٰلِكَ یُبَیِّنُ اللّٰهُ لَكُمُ الْاٰیٰتِ لَعَلَّكُمْ تَعْقِلُوْنَ ۟۠
61਼ ਨਾ ਹੀ ਕਿਸੇ ਅੰਨ੍ਹੇ ਲਈ ਜਾਂ ਲੰਗੜੇ ਲਈ ਜਾਂ ਬੀਮਾਰ ਲਈ ਅਤੇ ਨਾ ਹੀ ਤੁਹਾਡੇ ਲਈ ਕੋਈ ਹਰਜ ਦੀ ਗੱਲ ਨਹੀਂ ਕਿ ਭਾਵੇਂ ਤੁਸੀਂ ਆਪਣੇ ਘਰਾਂ ਵਿਚ ਖਾਓ ਜਾ ਆਪਣੇ ਪਿਤਾ ਦੇ ਘਰੋਂ ਜਾਂ ਅਪਾਣੀ ਮਾਤਾ ਦੇ ਘਰੋਂ ਜਾਂ ਆਪਣੇ ਭਰਾਵਾਂ ਦੇ ਘਰੋਂ ਜਾਂ ਭੈਣ ਦੇ ਘਰੋਂ ਜਾਂ ਚਾਚੇ ਤਾਏ ਦੇ ਘਰੋਂ ਜਾਂ ਆਪਣੀ ਭੂਆ ਜਾਂ ਮਾਮੇ ਜਾਂ ਮਾਸੀ ਦੇ ਘਰੋਂ ਜਾਂ ਉਹਨਾਂ ਘਰਾਂ ਵਿੱਚੋਂ ਜਿਨ੍ਹਾਂ ਦੀਆਂ ਕੁੰਜੀਆਂ ਤੁਹਾਡੇ ਕੋਲ ਹਨ ਜਾਂ ਅਪਣੇ ਮਿਤਰਾਂ ਦੇ ਘਰੋਂ ਖਾਓ। ਤੁਹਾਡੇ ਲਈ ਇਸ ਵਿਚ ਵੀ ਕੋਈ ਹਰਜ ਨਹੀਂ ਭਾਵੇਂ ਰਲ ਮਿਲਕੇ (ਇਕੋ ਭਾਂਡੇ ਵਿਚ) ਖਾਓ ਜਾਂ ਅੱਡ-ਅੱਡ ਖਾਓ। ਜਦੋਂ ਤੁਸੀਂ ਆਪਣੇ ਘਰਾਂ ਵਿਚ ਜਾਓ ਤਾਂ ਆਪਣੇ ਘਰ ਵਾਲਿਆਂ ਨੂੰ ਸਲਾਮ ਕਰ ਲਿਆ ਕਰੋ, ਇਹ ਅੱਲਾਹ ਵੱਲੋਂ ਨਾਜ਼ਿਲ ਕੀਤੀ ਹੋਈ ਖ਼ੈਰੋ-ਬਰਕਤ (ਭਲਾਈ) ਦੀ ਦੁਆ ਹੈ। ਇੰਜ ਹੀ ਅੱਲਾਹ ਤੁਹਾਡੇ ਸਮਝਣ ਲਈ ਆਪਣੀਆਂ ਆਇਤਾਂ (ਆਦੇਸ਼) ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਿਹਾ ਹੈ।
Ərəbcə təfsirlər:
اِنَّمَا الْمُؤْمِنُوْنَ الَّذِیْنَ اٰمَنُوْا بِاللّٰهِ وَرَسُوْلِهٖ وَاِذَا كَانُوْا مَعَهٗ عَلٰۤی اَمْرٍ جَامِعٍ لَّمْ یَذْهَبُوْا حَتّٰی یَسْتَاْذِنُوْهُ ؕ— اِنَّ الَّذِیْنَ یَسْتَاْذِنُوْنَكَ اُولٰٓىِٕكَ الَّذِیْنَ یُؤْمِنُوْنَ بِاللّٰهِ وَرَسُوْلِهٖ ۚ— فَاِذَا اسْتَاْذَنُوْكَ لِبَعْضِ شَاْنِهِمْ فَاْذَنْ لِّمَنْ شِئْتَ مِنْهُمْ وَاسْتَغْفِرْ لَهُمُ اللّٰهَ ؕ— اِنَّ اللّٰهَ غَفُوْرٌ رَّحِیْمٌ ۟
62਼ ਈਮਾਨ ਵਾਲੇ ਲੋਕ ਤਾਂ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲਿਆਏ ਅਤੇ ਜਦੋਂ ਉਹ ਕਿਸੇ ਸਮੂਹਿਕ ਕਾਰਜ ਵਿਚ ਰਸੂਲ (ਸ:) ਦੇ ਸਾਥ ਹੁੰਦੇ ਹਨ ਤਾਂ ਬਿਨਾਂ ਤੁਹਾਡੀ ਆਗਿਆ ਤੋਂ ਉਥਿੱਓਂ ਨਹੀਂ ਜਾਂਦੇ। (ਹੇ ਨਬੀ!) ਜਿਹੜੇ ਲੋਕ ਤੁਹਾਥੋਂ ਇਜਾਜ਼ਤ ਮੰਗਦੇ ਹਨ ਇਹੋ ਉਹ ਲੋਕ ਹਨ ਜਿਹੜੇ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆ ਚੁੱਕੇ ਹਨ। ਸੋ ਜਦੋਂ ਉਹ (ਈਮਾਨ ਵਾਲੇ) ਤੁਹਾਥੋਂ ਕਿਸੇ ਕੰਮ ਲਈ ਆਗਿਆ ਮੰਗਣ ਤਾਂ ਤੁਸੀਂ ਉਹਨਾਂ ਵਿੱਚੋਂ ਜਿਸ ਨੂੰ ਚਾਹੋ ਆਗਿਆ ਦੇ ਦਿਓ ਅਤੇ ਉਹਨਾਂ ਲਈ ਅੱਲਾਹ ਤੋਂ ਬਖ਼ਸ਼ਿਸ਼ ਦੀਆਂ ਦੁਆ ਮੰਗਿਆ ਕਰੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਹੈ ਤੇ ਮਿਹਰਬਾਨ ਹੈ।
Ərəbcə təfsirlər:
لَا تَجْعَلُوْا دُعَآءَ الرَّسُوْلِ بَیْنَكُمْ كَدُعَآءِ بَعْضِكُمْ بَعْضًا ؕ— قَدْ یَعْلَمُ اللّٰهُ الَّذِیْنَ یَتَسَلَّلُوْنَ مِنْكُمْ لِوَاذًا ۚ— فَلْیَحْذَرِ الَّذِیْنَ یُخَالِفُوْنَ عَنْ اَمْرِهٖۤ اَنْ تُصِیْبَهُمْ فِتْنَةٌ اَوْ یُصِیْبَهُمْ عَذَابٌ اَلِیْمٌ ۟
63਼ (ਹੇ ਮੁਸਲਮਾਨੋ!) ਤੁਸੀਂ ਰਸੂਲ ਸ: ਦੇ ਬੁਲਾਵੇ ਨੂੰ ਆਪੋ ਵਿਚ ਇਕ ਦੂਜੇ ਦੇ ਬੁਲਾਵੇ ਵਾਂਗ ਨਾ ਸਮਝ ਬੈਠੋ। ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜੇ ਤੁਹਾਡੇ ਵਿੱਚੋਂ ਅੱਖ ਬਚਾ ਕੇ ਖਿਸਕ ਜਾਂਦੇ ਹਨ। ਸੋ ਜਿਹੜੇ ਲੋਕੀ ਰਸੂਲ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ, ਉਹਨਾਂ ਨੂੰ ਡਰਨਾ ਚਾਹੀਦਾ ਹੈ ਕਿ ਉਹ ਕਿਸੇ ਅਜ਼ਮਾਇਸ਼ ਵਿਚ ਨਾ ਫਸ ਜਾਣ ਜਾਂ ਉਹਨਾਂ ਉੱਤੇ ਕੋਈ ਦਰਦਨਾਕ ਅਜ਼ਾਬ ਨਾ ਆ ਜਾਵੇ।
Ərəbcə təfsirlər:
اَلَاۤ اِنَّ لِلّٰهِ مَا فِی السَّمٰوٰتِ وَالْاَرْضِ ؕ— قَدْ یَعْلَمُ مَاۤ اَنْتُمْ عَلَیْهِ ؕ— وَیَوْمَ یُرْجَعُوْنَ اِلَیْهِ فَیُنَبِّئُهُمْ بِمَا عَمِلُوْا ؕ— وَاللّٰهُ بِكُلِّ شَیْءٍ عَلِیْمٌ ۟۠
64਼ ਖ਼ਬਰਦਾਰ! ਅਕਾਸ਼ ਤੇ ਧਰਤੀ ਵਿਚ ਜੋ ਵੀ ਹੈ ਉਹ ਸਭ ਅੱਲਾਹ ਦਾ ਹੈ। ਜਿਸ ਰਾਹ ’ਤੇ ਤੁਸੀਂ ਚੱਲ ਰਹੇ ਹੋ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜਿਸ ਦਿਨ ਉਹ ਉਸ ਵੱਲ ਪਰਤਾਏ ਜਾਣਗੇ ਉਸ ਦਿਨ ਉਹ (ਅੱਲਾਹ) ਉਹਨਾਂ ਦੇ ਕੀਤੇ ਕੰਮਾਂ ਬਾਰੇ ਦੱਸੇਗਾ। ਅੱਲਾਹ ਹਰ ਸ਼ੈਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Ərəbcə təfsirlər:
 
Mənaların tərcüməsi Surə: ən-Nur
Surələrin mündəricatı Səhifənin rəqəmi
 
Qurani Kərimin mənaca tərcüməsi - الترجمة البنجابية - Tərcumənin mündəricatı

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

Bağlamaq