Qurani Kərimin mənaca tərcüməsi - الترجمة البنجابية * - Tərcumənin mündəricatı

XML CSV Excel API
Please review the Terms and Policies

Mənaların tərcüməsi Surə: əl-Ənkəbut   Ayə:

ਸੂਰਤ ਅਲ^ਅਨਕਬੂਤ

الٓمّٓ ۟ۚ
1਼ ਅਲਿਫ਼, ਲਾਮ, ਮੀਮ।
Ərəbcə təfsirlər:
اَحَسِبَ النَّاسُ اَنْ یُّتْرَكُوْۤا اَنْ یَّقُوْلُوْۤا اٰمَنَّا وَهُمْ لَا یُفْتَنُوْنَ ۟
2਼ ਕੀ ਲੋਕਾਂ ਨੇ ਇਹ ਸਮਝ ਲਿਆ ਹੈ ਕਿ ਉਹ ਕੇਵਲ ਇੰਨਾ ਆਖਣ ਨਾਲ ਹੀ ਛੱਡ ਦਿੱਤੇ ਜਾਣਗੇ ਕਿ “ਅਸੀਂ ਈਮਾਨ ਲਿਆਏ” ਅਤੇ ਉਹਨਾਂ ਨੂੰ ਪਰੱਖਿਆ ਨਹੀਂ ਜਾਵੇਗਾ।
Ərəbcə təfsirlər:
وَلَقَدْ فَتَنَّا الَّذِیْنَ مِنْ قَبْلِهِمْ فَلَیَعْلَمَنَّ اللّٰهُ الَّذِیْنَ صَدَقُوْا وَلَیَعْلَمَنَّ الْكٰذِبِیْنَ ۟
3਼ ਅਸੀਂ ਉਹਨਾਂ ਲੋਕਾਂ ਨੂੰ ਵੀ ਪਰੱਖਿਆ ਹੈ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ। ਸੋ ਅੱਲਾਹ ਉਹਨਾਂ ਲੋਕਾਂ ਨੂੰ ਜ਼ਰੂਰ ਖੋਲ ਦੇਵੇਗਾ ਜਿਹੜੇ ਸੱਚ ਬੋਲਦੇ ਹਨ ਅਤੇ ਉਹਨਾਂ ਨੂੰ ਵੀ ਜਿਹੜੇ ਝੂਠੇ ਹਨ।
Ərəbcə təfsirlər:
اَمْ حَسِبَ الَّذِیْنَ یَعْمَلُوْنَ السَّیِّاٰتِ اَنْ یَّسْبِقُوْنَا ؕ— سَآءَ مَا یَحْكُمُوْنَ ۟
4਼ ਕੀ ਜਿਹੜੇ ਲੋਕੀ ਬੁਰਾਈਆਂ ਕਰ ਰਹੇ ਹਨ ਉਹਨਾਂ ਨੇ ਇਹ ਸਮਝ ਰੱਖਿਆ ਹੈ ਕਿ ਉਹ ਸਾਥੋਂ ਬਚ ਕੇ ਨਿੱਕਲ ਜਾਣਗੇ? ਬਹੁਤ ਹੀ ਬੁਰਾ ਹੈ ਜੋ ਉਹ ਫ਼ੈਸਲਾ ਕਰਦੇ ਹਨ (ਭਾਵ ਸੋਚ ਰੱਖਦੇ ਹਨ)
Ərəbcə təfsirlər:
مَنْ كَانَ یَرْجُوْا لِقَآءَ اللّٰهِ فَاِنَّ اَجَلَ اللّٰهِ لَاٰتٍ ؕ— وَهُوَ السَّمِیْعُ الْعَلِیْمُ ۟
5਼ ਜਿਹੜਾ ਵਿਅਕਤੀ ਅੱਲਾਹ ਨੂੰ ਮਿਲਣ ਦੀ ਆਸ ਰੱਖਦਾ ਹੈ (ਉਸ ਨੂੰ ਪਤਾ ਹੈ ਕਿ) ਅੱਲਾਹ ਦਾ ਵਾਅਦਾ (ਕਿਆਮਤ ਦਾ) ਜ਼ਰੂਰ ਆਉਣ ਵਾਲਾ ਹੈ। ਉਹ (ਅੱਲਾਹ) ਸਭ ਕੁੱਝ ਆਪਣੇ ਗਿਆਨ ਨਾਲ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
Ərəbcə təfsirlər:
وَمَنْ جٰهَدَ فَاِنَّمَا یُجَاهِدُ لِنَفْسِهٖ ؕ— اِنَّ اللّٰهَ لَغَنِیٌّ عَنِ الْعٰلَمِیْنَ ۟
6਼ ਜਿਹੜਾ ਵਿਅਕਤੀ ਜਿਹਾਦ (ਸੰਘਰਸ਼) ਕਰਦਾ ਹੈ, ਉਹ ਅਪਣੇ ਹੀ ਭਲੇ ਲਈ ਜਿਹਾਦ ਕਰਦਾ ਹੈ ਜਦ ਕਿ ਅੱਲਾਹ ਦੁਨੀਆਂ-ਜਹਾਨ ਦੇ ਲੋਕਾਂ ਤੋਂ ਬੇਪਰਵਾਹ ਹੈ।
Ərəbcə təfsirlər:
وَالَّذِیْنَ اٰمَنُوْا وَعَمِلُوا الصّٰلِحٰتِ لَنُكَفِّرَنَّ عَنْهُمْ سَیِّاٰتِهِمْ وَلَنَجْزِیَنَّهُمْ اَحْسَنَ الَّذِیْ كَانُوْا یَعْمَلُوْنَ ۟
7਼ ਜਿਹੜੇ ਈਮਾਨ ਲਿਆਏ ਅਤੇ (ਰੱਬ ਦੇ ਹੁਕਮਾਂ ਅਨੁਸਾਰ) ਚੰਗੇ ਕੰਮ ਕੀਤੇ ਅਸੀਂ ਉਹਨਾਂ ਤੋਂ ਉਹਨਾਂ ਦੀਆਂ ਸਾਰੀਆਂ ਬੁਰਾਈਆਂ ਨੂੰ ਦੂਰ (ਭਾਵ ਮੁਆਫ਼) ਕਰ ਦਿਆਂਗੇ ਅਤੇ ਉਹਨਾਂ ਨੂੰ (ਚੰਗੇ ਕੰਮਾਂ) ਦਾ ਬਹੁਤ ਹੀ ਵਧੀਆ ਬਦਲਾ ਦਿਆਂਗੇ।
Ərəbcə təfsirlər:
وَوَصَّیْنَا الْاِنْسَانَ بِوَالِدَیْهِ حُسْنًا ؕ— وَاِنْ جٰهَدٰكَ لِتُشْرِكَ بِیْ مَا لَیْسَ لَكَ بِهٖ عِلْمٌ فَلَا تُطِعْهُمَا ؕ— اِلَیَّ مَرْجِعُكُمْ فَاُنَبِّئُكُمْ بِمَا كُنْتُمْ تَعْمَلُوْنَ ۟
8਼ ਅਸੀਂ ਹਰੇਕ ਵਿਅਕਤੀ ਨੂੰ ਆਪਣੇ ਮਾਤਾ ਪਿਤਾ ਨਾਲ ਵਧੀਆ ਵਰਤਾਓ ਕਰਨ ਦੀ ਨਸੀਹਤ ਕੀਤੀ ਹੈ, ਹਾਂ! ਜੇ ਉਹ ਤੇਰੇ ਉੱਤੇ ਜ਼ੋਰ ਪਾਉਣ ਕਿ ਤੂੰ ਮੇਰੇ ਨਾਲ ਉਹਨਾਂ (ਇਸ਼ਟਾਂ) ਨੂੰ ਸ਼ਰੀਕ ਬਣਾ ਜਿਸ ਨੂੰ ਤੂੰ ਜਾਣਦਾ ਵੀ ਨਹੀਂ ਤਾਂ ਉਹਨਾਂ ਦਾ ਕਹਿਣਾ ਨਾ ਮੰਨੀ। ਤੁਸੀਂ ਸਭ ਨੇ ਆਉਣਾ ਤਾਂ ਮੇਰੇ ਕੋਲ ਹੀ ਹੈ, ਫੇਰ ਮੈਂ ਤੁਹਾਨੂੰ ਦੱਸਾਂਗਾ ਜੋ ਤੁਸੀਂ ਕਰਿਆ ਕਰਦੇ ਸੀ।
Ərəbcə təfsirlər:
وَالَّذِیْنَ اٰمَنُوْا وَعَمِلُوا الصّٰلِحٰتِ لَنُدْخِلَنَّهُمْ فِی الصّٰلِحِیْنَ ۟
9਼ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਕਰਮ ਕੀਤੇ, ਅਸੀਂ ਉਹਨਾਂ ਨੂੰ ਨੇਕ ਲੋਕਾਂ ਨਾਲ (ਜੰਨਤ ਵਿਚ) ਦਾਖ਼ਲ ਕਰਾਗਾ।
Ərəbcə təfsirlər:
وَمِنَ النَّاسِ مَنْ یَّقُوْلُ اٰمَنَّا بِاللّٰهِ فَاِذَاۤ اُوْذِیَ فِی اللّٰهِ جَعَلَ فِتْنَةَ النَّاسِ كَعَذَابِ اللّٰهِ ؕ— وَلَىِٕنْ جَآءَ نَصْرٌ مِّنْ رَّبِّكَ لَیَقُوْلُنَّ اِنَّا كُنَّا مَعَكُمْ ؕ— اَوَلَیْسَ اللّٰهُ بِاَعْلَمَ بِمَا فِیْ صُدُوْرِ الْعٰلَمِیْنَ ۟
10਼ ਲੋਕਾਂ ਵਿਚ ਹੀ ਕੁੱਝ ਅਜਿਹੇ ਵੀ ਹਨ ਜਿਹੜੇ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ। ਪਰ ਜਦੋਂ ਉਹਨਾਂ ਨੂੰ ਅੱਲਾਹ ਦੀ ਰਾਹ ਚਲਦੇ ਸਤਾਇਆ ਜਾਂਦਾ ਹੈ ਤਾਂ ਉਹ ਲੋਕਾਂ ਵੱਲੋਂ ਸਤਾਏ ਜਾਣ ਨੂੰ ਅੱਲਾਹ ਵੱਲੋਂ ਦਿੱਤੇ ਅਜ਼ਾਬ ਵਾਂਗ ਸਮਝਦੇ ਹਨ। ਜੇਕਰ ਤੁਹਾਡੇ ਰੱਬ ਵੱਲੋਂ ਕੋਈ ਮਦਦ ਆ ਜਾਵੇ ਤਾਂ ਆਖਣਗੇ, ਬੇਸ਼ੱਕ ਅਸੀਂ ਤਾਂ (ਹੇ ਈਮਾਨ ਵਾਲਿਓ!) ਤੁਹਾਡੇ ਨਾਲ ਸਾਂ। ਕੀ ਜੋ ਕੁੱਝ ਵੀ ਸੰਸਾਰ ਦੇ ਲੋਕਾਂ ਦੇ ਮਨਾਂ ਵਿਚ ਰੁ ਉਸ ਦਾ ਗਿਆਨ ਅੱਲਾਹ ਨੂੰ ਨਹੀਂ ਹੈ ?
Ərəbcə təfsirlər:
وَلَیَعْلَمَنَّ اللّٰهُ الَّذِیْنَ اٰمَنُوْا وَلَیَعْلَمَنَّ الْمُنٰفِقِیْنَ ۟
11਼ ਅੱਲਾਹ ਉਹਨਾਂ ਨੂੰ ਜ਼ਰੂਰ ਪ੍ਰਗਟ ਕਰੇਗਾ ਜਿਹੜੇ (ਸੱਚੇ ਦਿਲੋਂ) ਈਮਾਨ ਲਿਆਏ ਅਤੇ ਉਹ ਮੁਨਾਫ਼ਿਕਾਂ (ਦੋਗਲੇ ਲੋਕਾਂ) ਨੂੰ ਵੀ ਪ੍ਰਗਟ ਕਰੇਗਾ।
Ərəbcə təfsirlər:
وَقَالَ الَّذِیْنَ كَفَرُوْا لِلَّذِیْنَ اٰمَنُوا اتَّبِعُوْا سَبِیْلَنَا وَلْنَحْمِلْ خَطٰیٰكُمْ ؕ— وَمَا هُمْ بِحٰمِلِیْنَ مِنْ خَطٰیٰهُمْ مِّنْ شَیْءٍ ؕ— اِنَّهُمْ لَكٰذِبُوْنَ ۟
12਼ ਕਾਫ਼ਿਰਾਂ ਨੇ ਮੁਸਲਮਾਨਾਂ ਨੂੰ ਕਿਹਾ ਕਿ ਤੁਸੀਂ ਸਾਡੀ ਰਾਹ ’ਤੇ ਚੱਲੋ ਤੁਹਾਡੇ ਪਾਪਾਂ ਦਾ ਬੋਝ ਅਸੀਂ ਚੁੱਕ ਲਵਾਂਗੇ, ਜਦ ਕਿ ਉਹ (ਕਾਫ਼ਿਰ) ਉਹਨਾਂ ਦੇ ਗੁਨਾਹਾਂ ਦਾ ਕੁੱਝ ਵੀ ਬੋਝ ਚੁੱਕਣ ਵਾਲੇ ਨਹੀਂ। ਉਹ ਤਾਂ ਕੋਰਾ ਝੂਠ ਬੋਲਦੇ ਹਨ।
Ərəbcə təfsirlər:
وَلَیَحْمِلُنَّ اَثْقَالَهُمْ وَاَثْقَالًا مَّعَ اَثْقَالِهِمْ ؗ— وَلَیُسْـَٔلُنَّ یَوْمَ الْقِیٰمَةِ عَمَّا كَانُوْا یَفْتَرُوْنَ ۟۠
13਼ ਹਾਂ ਉਹ ਆਪਣੇ ਪਾਪਾਂ ਦਾ ਭਾਰ ਅਤੇ ਆਪਣੇ ਭਾਰ ਦੇ ਨਾਲ ਹੋਰ ਵੀ ਕਈ ਭਾਰ ਚੁੱਕਣਗੇ। ਜੋ ਵੀ ਝੂਠ ਉਹ ਆਪਣੇ ਕੋਲੋਂ ਘੜ੍ਹਦੇ ਹਨ, ਕਿਆਮਤ ਦਿਹਾੜੇ ਉਹਨਾਂ ਦੇ ਸੰਬੰਧ ਵਿਚ ਉਹਨਾਂ ਤੋਂ ਜ਼ਰੂਰ ਪੁੱਛਿਆ ਜਾਵੇਗਾ।
Ərəbcə təfsirlər:
وَلَقَدْ اَرْسَلْنَا نُوْحًا اِلٰی قَوْمِهٖ فَلَبِثَ فِیْهِمْ اَلْفَ سَنَةٍ اِلَّا خَمْسِیْنَ عَامًا ؕ— فَاَخَذَهُمُ الطُّوْفَانُ وَهُمْ ظٰلِمُوْنَ ۟
14਼ ਬੇਸ਼ੱਕ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ ਅਤੇ ਉਹਨਾਂ ਵਿਚਾਲੇ ਉਹ ਪੰਜਾਹ ਘੱਟ ਇਕ ਹਜ਼ਾਰ (950) ਸਾਲ ਤਕ ਰਿਹਾ (ਜਦੋਂ ਕੌਮ ਨੇ ਨੂਹ ਨੂੰ ਝੁਠਲਾਇਆ)। ਫੇਰ ਉਹਨਾਂ ਨੂੰ ਤੂਫ਼ਾਨ ਨੇ ਇਸ ਹਾਲ ਵਿਚ ਆ ਘੇਰਿਆ ਜਦੋਂ ਕਿ ਉਹ ਜ਼ੁਲਮ ਕਰ ਰਹੇ ਸਨ।
Ərəbcə təfsirlər:
فَاَنْجَیْنٰهُ وَاَصْحٰبَ السَّفِیْنَةِ وَجَعَلْنٰهَاۤ اٰیَةً لِّلْعٰلَمِیْنَ ۟
15਼ ਫੇਰ ਅਸੀਂ ਉਸ (ਨੂਹ) ਨੂੰ ਅਤੇ ਬੇੜੀ ਵਾਲਿਆਂ ਨੂੰ (ਤੂਫ਼ਾਨ ਤੋਂ) ਬਚਾ ਲਿਆ ਅਤੇ ਇੰਜ ਅਸੀਂ (ਇਸ ਘਟਨਾ ਨੂੰ) ਸਾਰੇ ਜਹਾਨ ਦੇ ਲੋਕਾਂ ਲਈ ਇਕ ਉੱਚ ਕੋਟੀ ਦੀ (ਸਿੱਖਿਆਦਾਇਕ) ਨਿਸ਼ਾਨੀ ਬਣਾ ਛੱਡਿਆ।
Ərəbcə təfsirlər:
وَاِبْرٰهِیْمَ اِذْ قَالَ لِقَوْمِهِ اعْبُدُوا اللّٰهَ وَاتَّقُوْهُ ؕ— ذٰلِكُمْ خَیْرٌ لَّكُمْ اِنْ كُنْتُمْ تَعْلَمُوْنَ ۟
16਼ ਅਤੇ (ਅਸਾਂ) ਇਬਰਾਹੀਮ ਨੂੰ (ਰਸੂਲ ਬਣਾ ਕੇ) ਭੇਜਿਆ, ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਅੱਲਾਹ ਦੀ ਬੰਦਗੀ ਕਰੋ ਅਤੇ ਉਸੇ ਤੋਂ ਡਰੋ, ਜੇ ਤੁਸੀਂ ਅਕਲ ਰੱਖਦੇ ਹੋ ਇਹੋ ਤੁਹਾਡੇ ਲਈ ਵਧੀਆ ਗੱਲ ਹੈ।
Ərəbcə təfsirlər:
اِنَّمَا تَعْبُدُوْنَ مِنْ دُوْنِ اللّٰهِ اَوْثَانًا وَّتَخْلُقُوْنَ اِفْكًا ؕ— اِنَّ الَّذِیْنَ تَعْبُدُوْنَ مِنْ دُوْنِ اللّٰهِ لَا یَمْلِكُوْنَ لَكُمْ رِزْقًا فَابْتَغُوْا عِنْدَ اللّٰهِ الرِّزْقَ وَاعْبُدُوْهُ وَاشْكُرُوْا لَهٗ ؕ— اِلَیْهِ تُرْجَعُوْنَ ۟
17਼ (ਅਤੇ ਕਿਹਾ ਕਿ) ਤੁਸੀਂ ਤਾਂ ਅੱਲਾਹ ਨੂੰ ਛੱਡ ਕੇ ਬੁਤਾਂ ਦੀ ਪੂਜਾ ਕਰਦੇ ਹੋ ਅਤੇ ਝੂਠ ਘੜ੍ਹਦੇ ਹੋ। ਬੇਸ਼ੱਕ ਤੁਸੀਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਨੂੰ ਵੀ ਪੂਜਦੇ ਹੋ ਉਹ ਤੁਹਾਨੂੰ ਰੋਜ਼ੀ ਦੇਣ ਦਾ ਅਧਿਕਾਰ ਨਹੀਂ ਰੱਖਦੇ। ਸੋ ਤੁਸੀਂ ਅੱਲਾਹ ਤੋਂ ਹੀ ਰੋਜ਼ੀ ਮੰਗੋ ਅਤੇ ਉਸੇ ਦੀ ਇਬਾਦਤ ਕਰੋ ਅਤੇ ਉਸੇ ਦਾ ਧੰਨਵਾਦ ਕਰੋ। ਤੁਸੀਂ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਓਗੇ।
Ərəbcə təfsirlər:
وَاِنْ تُكَذِّبُوْا فَقَدْ كَذَّبَ اُمَمٌ مِّنْ قَبْلِكُمْ ؕ— وَمَا عَلَی الرَّسُوْلِ اِلَّا الْبَلٰغُ الْمُبِیْنُ ۟
18਼ (ਹੇ ਲੋਕੋ!) ਜੇ ਤੁਸੀਂ (ਮੇਰੇ ਰਸੂਲ ਨੂੰ) ਝੁਠਲਾਓਗੇ (ਤਾਂ ਕੋਈ ਨਵੀਂ ਗੱਲ ਨਹੀਂ) ਤੁਹਾਥੋਂ ਪਹਿਲੀਆਂ ਕੌਮਾਂ ਨੇ ਵੀ (ਰਸੂਲਾਂ ਨੂੰ) ਝੁਠਲਾਇਆ ਹੈ। ਰਸੂਲ ਦਾ ਕੰਮ ਤਾਂ ਕੇਵਲ (ਰੱਬ ਦੇ ਹੁਕਮਾਂ ਨੂੰ) ਸਪਸ਼ਟ ਰੂਪ ਵਿਚ ਪੁਚਾ ਦੇਣਾ ਹੀ ਹੈ।
Ərəbcə təfsirlər:
اَوَلَمْ یَرَوْا كَیْفَ یُبْدِئُ اللّٰهُ الْخَلْقَ ثُمَّ یُعِیْدُهٗ ؕ— اِنَّ ذٰلِكَ عَلَی اللّٰهِ یَسِیْرٌ ۟
19਼ ਕੀ ਉਹਨਾਂ (ਇਨਕਾਰੀਆਂ) ਨੇ ਕਦੇ ਵੇਖਿਆ ਹੀ ਨਹੀਂ ਕਿ ਅੱਲਾਹ ਮਖ਼ਲੂਕ ਨੂੰ ਕਿਸ ਤਰ੍ਹਾਂ ਪਹਿਲੀ ਵਾਰ ਪੈਦਾ ਕਰਦਾ ਹੈ ਅਤੇ ਉਹ (ਕਿਆਮਤ ਵੇਲੇ) ਇਸ ਨੂੰ ਮੁੜ ਦੁਹਰਾਵੇਗਾ। ਇਹ ਕਰਨਾ ਤਾਂ ਅੱਲਾਹ ਲਈ ਬਹੁਤ ਹੀ ਸੌਖਾ ਹੈ।
Ərəbcə təfsirlər:
قُلْ سِیْرُوْا فِی الْاَرْضِ فَانْظُرُوْا كَیْفَ بَدَاَ الْخَلْقَ ثُمَّ اللّٰهُ یُنْشِئُ النَّشْاَةَ الْاٰخِرَةَ ؕ— اِنَّ اللّٰهَ عَلٰى كُلِّ شَیْءٍ قَدِیْرٌ ۟ۚ
20਼ (ਹੇ ਨਬੀ! ਇਨਕਾਰੀਆਂ ਨੂੰ) ਆਖੋ ਕਿ ਰਤਾ ਧਰਤੀ ਉੱਤੇ ਤੁਰ ਫਿਰ ਕੇ ਵੇਖੋ ਕਿ ਉਸ (ਅੱਲਾਹ) ਨੇ ਕਿਸ ਤਰ੍ਹਾਂ ਪਹਿਲੀ ਵਾਰ ਮਖ਼ਲੂਕ ਦੀ ਰਚਨਾਂ ਰਚਾਈ ਫੇਰ ਅੱਲਾਹ ਹੀ ਇਸ ਨੂੰ ਦੂਜੀ ਵਾਰ ਰਚਾਏਗਾ। ਅੱਲਾਹ ਹਰ ਕੰਮ ਕਰਨ ਦੀ ਸਮਰਥਾ ਰੱਖਦਾ ਹੈ।
Ərəbcə təfsirlər:
یُعَذِّبُ مَنْ یَّشَآءُ وَیَرْحَمُ مَنْ یَّشَآءُ ۚ— وَاِلَیْهِ تُقْلَبُوْنَ ۟
21਼ ਉਹ ਜਿਸ ਨੂੰ ਚਾਹਵੇ ਅਜ਼ਾਬ (ਪਾਪਾਂ ਦੀ ਸਜ਼ਾ) ਦੇਵੇ ਤੇ ਜਿਸ ’ਤੇ ਚਾਹੇ ਕ੍ਰਿਪਾ ਕਰੇ (ਮੁਆਫ਼ ਕਰੇ), ਜਾਣਾ ਤੁਸਾਂ ਸਭ ਨੇ ਉਸੇ ਵੱਲ ਹੀ ਹੈ।
Ərəbcə təfsirlər:
وَمَاۤ اَنْتُمْ بِمُعْجِزِیْنَ فِی الْاَرْضِ وَلَا فِی السَّمَآءِ ؗ— وَمَا لَكُمْ مِّنْ دُوْنِ اللّٰهِ مِنْ وَّلِیٍّ وَّلَا نَصِیْرٍ ۟۠
22਼ ਤੁਸੀਂ ਨਾ ਤਾਂ (ਅੱਲਾਹ ਨੂੰ) ਧਰਤੀ ’ਤੇ ਬੇਵਸ ਕਰ ਸਕਦੇ ਹੋ ਤੇ ਨਾ ਹੀ ਅਕਾਸ਼ ਵਿਚ, ਅਤੇ ਨਾ ਹੀ ਅੱਲਾਹ ਤੋਂ ਛੁੱਟ ਤੁਹਾਡਾ ਕੋਈ ਦੋਸਤ ਹੈ ਤੇ ਨਾ ਕੋਈ ਸਹਾਈ।
Ərəbcə təfsirlər:
وَالَّذِیْنَ كَفَرُوْا بِاٰیٰتِ اللّٰهِ وَلِقَآىِٕهٖۤ اُولٰٓىِٕكَ یَىِٕسُوْا مِنْ رَّحْمَتِیْ وَاُولٰٓىِٕكَ لَهُمْ عَذَابٌ اَلِیْمٌ ۟
23਼ ਜਿਹੜੇ ਲੋਕ ਅੱਲਾਹ ਦੀਆਂ ਆਇਤਾਂ (.ਕੁਰਆਨ) ਅਤੇ ਉਸ ਦੇ ਨਾਲ ਮਿਲਣੀ (ਆਖ਼ਿਰਤ) ਦਾ ਇਨਕਾਰ ਕਰਦੇ ਹਨ ਉਹ ਮੇਰੀਆਂ ਮਿਹਰਾਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਉਹਨਾਂ ਲਈ ਦਰਦਨਾਕ ਅਜ਼ਾਬ ਹੈ।
Ərəbcə təfsirlər:
فَمَا كَانَ جَوَابَ قَوْمِهٖۤ اِلَّاۤ اَنْ قَالُوا اقْتُلُوْهُ اَوْ حَرِّقُوْهُ فَاَنْجٰىهُ اللّٰهُ مِنَ النَّارِ ؕ— اِنَّ فِیْ ذٰلِكَ لَاٰیٰتٍ لِّقَوْمٍ یُّؤْمِنُوْنَ ۟
24਼ ਉਹ (ਇਬਰਾਹੀਮ) ਦੀ ਕੌਮ ਦਾ ਜਵਾਬ ਇਸ ਤੋਂ ਛੁੱਟ ਹੋਰ ਕੁੱਝ ਨਹੀਂ ਸੀ ਕਿ ਉਹ ਆਖਣ ਲੱਗੇ ਕਿ ਇਸ (ਇਬਰਾਹੀਮ) ਨੂੰ ਕਤਲ ਕਰ ਦਿਓ ਜਾਂ ਸਾੜ ਦਿਓ। (ਕੌਮ ਨੇ ਸਾੜਣਾ ਚਾਹਿਆ) ਪਰ ਅੱਲਾਹ ਨੇ ਉਸ ਨੂੰ ਅੱਗ ਤੋਂ ਬਚਾ ਲਿਆ। ਬੇਸ਼ੱਕ ਇਸ (ਘਟਨਾ) ਵਿਚ ਈਮਾਨ ਵਾਲਿਆਂ ਲਈ ਨਿਸ਼ਾਨੀਆਂ ਹਨ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 173/3
Ərəbcə təfsirlər:
وَقَالَ اِنَّمَا اتَّخَذْتُمْ مِّنْ دُوْنِ اللّٰهِ اَوْثَانًا ۙ— مَّوَدَّةَ بَیْنِكُمْ فِی الْحَیٰوةِ الدُّنْیَا ۚ— ثُمَّ یَوْمَ الْقِیٰمَةِ یَكْفُرُ بَعْضُكُمْ بِبَعْضٍ وَّیَلْعَنُ بَعْضُكُمْ بَعْضًا ؗ— وَّمَاْوٰىكُمُ النَّارُ وَمَا لَكُمْ مِّنْ نّٰصِرِیْنَ ۟ۗۖ
25਼ ਅਤੇ ਇਬਰਾਹੀਮ ਨੇ ਕਿਹਾ ਕਿ ਤੁਸੀਂ ਅੱਲਾਹ ਨੂੰ ਛੱਡ ਕੇ ਜਿਹੜੇ ਵੀ ਬੁਤਾਂ ਨੂੰ ਪੂਜਦੇ ਹੋ, ਇਹ ਦਾ ਕਾਰਨ ਤਾਂ ਕੇਵਲ ਤੁਹਾਡੇ ਸੰਸਾਰਿਕ ਪ੍ਰੇਮ ਹੈ, ਪਰ ਕਿਆਮਤ ਵਾਲੇ ਦਿਹਾੜੇ ਤੁਸੀਂ ਇਕ ਦੂਜੇ ਦੇ ਇਨਕਾਰੀ ਹੋ ਜਾਓਂਗੇ ਤੇ ਤੁਸੀਂ ਇਕ ਦੂਜੇ ’ਤੇ ਫਿਟਕਾਰਾਂ ਪਾਓਂਗੇ। ਤੁਹਾਡਾ ਸਭ ਦਾ ਟਿਕਾਣਾ (ਨਰਕ ਦੀ) ਅੱਗ ਹੋਵੇਗੀ, ਜਿੱਥੇ ਤੁਹਾਡਾ ਕੋਈ ਵੀ ਸਹਾਈ ਨਹੀਂ ਹੋਵੇਗਾ।
Ərəbcə təfsirlər:
فَاٰمَنَ لَهٗ لُوْطٌ ۘ— وَقَالَ اِنِّیْ مُهَاجِرٌ اِلٰی رَبِّیْ ؕ— اِنَّهٗ هُوَ الْعَزِیْزُ الْحَكِیْمُ ۟
26਼ ਫੇਰ ਇਬਰਾਹੀਮ ਉੱਤੇ ਲੂਤ ਈਮਾਨ ਲਿਆਇਆ ਤੇ ਇਬਰਾਹੀਮ ਨੇ ਆਖਿਆ ਕਿ ਮੈਂ ਆਪਣੇ ਪਾਲਣਹਾਰ ਵੱਲ ਹਿਜਰਤ ਕਰਨ ਵਾਲਾ ਹਾਂ (ਭਾਵ ਸਭ ਕੁੱਝ ਛੱਡ ਕੇ ਉਸੇ ਦਾ ਲੜ ਫੜਾਂਗਾਂ) ਉਹ ਬਹੁਤ ਹੀ ਜ਼ਬਰਦਸਤ ਹਿਕਮਤਾਂ ਵਾਲਾ ਹੈ।
Ərəbcə təfsirlər:
وَوَهَبْنَا لَهٗۤ اِسْحٰقَ وَیَعْقُوْبَ وَجَعَلْنَا فِیْ ذُرِّیَّتِهِ النُّبُوَّةَ وَالْكِتٰبَ وَاٰتَیْنٰهُ اَجْرَهٗ فِی الدُّنْیَا ۚ— وَاِنَّهٗ فِی الْاٰخِرَةِ لَمِنَ الصّٰلِحِیْنَ ۟
27਼ ਅਤੇ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ ਤੇ ਯਾਕੂਬ (ਪੁੱਤਰ ਤੇ ਪੋਤਰੇ) ਦਿੱਤੇ ਅਤੇ ਉਸੇ ਦੇ ਵੰਸ਼ ਵਿੱਚੋਂ ਪੈਗ਼ੰਬਰੀ ਤੇ (ਅਕਾਸ਼ੀ) ਕਿਤਾਬਾਂ ਦੇ ਛੱਡੀਆਂ। ਅਸੀਂ ਉਹਨਾਂ ਨੂੰ ਸੰਸਾਰ ਵਿਚ ਵੀ ਬਦਲਾ ਭਾਵ ਮਾਨ ਦਿੱਤਾ ਅਤੇ ਪਰਲੋਕ ਵਿਚ ਉਹ ਨੇਕ ਤੇ ਭਲੇ ਲੋਕਾਂ ਵਿੱਚੋਂ ਹੀ ਹੋਣਗੇ।
Ərəbcə təfsirlər:
وَلُوْطًا اِذْ قَالَ لِقَوْمِهٖۤ اِنَّكُمْ لَتَاْتُوْنَ الْفَاحِشَةَ ؗ— مَا سَبَقَكُمْ بِهَا مِنْ اَحَدٍ مِّنَ الْعٰلَمِیْنَ ۟
28਼ ਅਤੇ ਅਸਾਂ ਲੂਤ ਨੂੰ (ਪੈਗ਼ੰਬਰ ਬਣਾ ਕੇ) ਭੇਜਿਆ, ਜਦੋਂ ਉਸ ਨੇ ਅਪਣੀ ਕੌਮ ਨੂੰ ਕਿਹਾ ਕਿ ਤੁਸੀਂ ਤਾਂ ਉਹ ਅਸ਼ਲੀਲ ਹਰਕਤਾਂ ਕਰਦੇ ਹੋ ਜਿਸ ਨੂੰ ਤੁਹਾਥੋਂ ਪਹਿਲਾਂ ਸੰਸਾਰ ਵਿਚ ਕਿਸੇ ਨੇ ਵੀ ਨਹੀਂ ਸੀ ਕੀਤਾ।
Ərəbcə təfsirlər:
اَىِٕنَّكُمْ لَتَاْتُوْنَ الرِّجَالَ وَتَقْطَعُوْنَ السَّبِیْلَ ۙ۬— وَتَاْتُوْنَ فِیْ نَادِیْكُمُ الْمُنْكَرَ ؕ— فَمَا كَانَ جَوَابَ قَوْمِهٖۤ اِلَّاۤ اَنْ قَالُوا ائْتِنَا بِعَذَابِ اللّٰهِ اِنْ كُنْتَ مِنَ الصّٰدِقِیْنَ ۟
29਼ ਕੀ ਤੁਸੀਂ ਪੁਰਸ਼ਾਂ ਦੇ ਕੋਲ (ਕਾਮਵਾਸਨਾ ਦੀ ਪੂਰਤੀ ਲਈ) ਜਾਂਦੇ ਹੋ? (ਲੁੱਟਾਂ ਖੋਹਾਂ ਕਰਨ ਲਈ) ਰਸਤੇ ਬੰਦ ਕਰਦੇ ਹੋ ਅਤੇ ਆਪਣੀਆਂ ਮਜਲਿਸਾਂ ਵਿਚ ਭੈੜੀਆਂ (ਅਸ਼ਲੀਲ) ਹਰਕਤਾਂ ਕਰਦੇ ਹੋ? ਇਹਨਾਂ ਗੱਲਾਂ ਦੇ ਉੱਤਰ ਵਿਚ ਉਸ (ਲੂਤ ਦੀ) ਕੌਮ ਨੇ ਇਸ ਤੋਂ ਛੁੱਟ ਹੋਰ ਕੁੱਝ ਨਹੀਂ ਕਿਹਾ ਕਿ ਜੇ ਤੂੰ ਆਪਣੀ ਗੱਲ ਵਿਚ ਸੱਚਾ ਹੈ ਤਾਂ (ਸਾਡੇ ਲਈ) ਅੱਲਾਹ ਵੱਲੋਂ ਅਜ਼ਾਬ ਲੈ ਆ।
Ərəbcə təfsirlər:
قَالَ رَبِّ انْصُرْنِیْ عَلَی الْقَوْمِ الْمُفْسِدِیْنَ ۟۠
30਼ ਉਸ (ਲੂਤ) ਨੇ ਕਿਹਾ ਕਿ ਹੇ ਮੇਰਿਆ ਰੱਬਾ! ਇਸ ਫ਼ਸਾਦੀ ਕੌਮ ਦੇ ਟਾਕਰੇ ’ਤੇ ਮੇਰੀ ਮਦਦ ਕਰ।
Ərəbcə təfsirlər:
وَلَمَّا جَآءَتْ رُسُلُنَاۤ اِبْرٰهِیْمَ بِالْبُشْرٰی ۙ— قَالُوْۤا اِنَّا مُهْلِكُوْۤا اَهْلِ هٰذِهِ الْقَرْیَةِ ۚ— اِنَّ اَهْلَهَا كَانُوْا ظٰلِمِیْنَ ۟ۚۖ
31਼ ਜਦੋਂ ਸਾਡੇ ਦੂਤ (ਫ਼ਰਿਸ਼ਤੇ) ਇਬਰਾਹੀਮ ਕੋਲ ਖ਼ੁਸ਼ਖ਼ਬਰੀ ਲੈਕੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਬਸਤੀ (ਸੱਦੂਮ) ਨੂੰ ਬਰਬਾਦ ਕਰਨ ਵਾਲੇ ਹਾਂ। ਬੇਸ਼ੱਕ ਇਸ ਦੇ ਵਸਨੀਕ ਤਾਂ ਜ਼ਾਲਮ ਹਨ।
Ərəbcə təfsirlər:
قَالَ اِنَّ فِیْهَا لُوْطًا ؕ— قَالُوْا نَحْنُ اَعْلَمُ بِمَنْ فِیْهَا ؗ— لَنُنَجِّیَنَّهٗ وَاَهْلَهٗۤ اِلَّا امْرَاَتَهٗ ؗ— كَانَتْ مِنَ الْغٰبِرِیْنَ ۟
32਼ (ਇਬਰਾਹੀਮ ਨੇ) ਕਿਹਾ ਕਿ ਉੱਥੇ ਤਾਂ ਲੂਤ ਵੀ ਰਹਿੰਦਾ ਹੈ। ਫ਼ਰਿਸ਼ਤੇ ਕਹਿਣ ਲੱਗੇ ਕਿ ਉੱਥੇ ਜੋ ਵੀ ਹੈ ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਅਸੀਂ ਲੂਤ ਅਤੇ ਉਸ ਦੇ ਪਰਿਵਾਰ ਨੂੰ, ਛੁੱਟ ਉਸ ਦੀ ਪਤਨੀ, ਸਭ ਨੂੰ ਸੁਰੱਖਿਅਤ ਰੱਖਾਂਗੇ, ਉਸ ਦੀ ਔਰਤ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਹੋਵੇਗੀ (ਭਾਵ ਜਿਨ੍ਹਾਂ ਨੂੰ ਸਜਾ ਮਿਲਣੀ ਹੈ)।
Ərəbcə təfsirlər:
وَلَمَّاۤ اَنْ جَآءَتْ رُسُلُنَا لُوْطًا سِیْٓءَ بِهِمْ وَضَاقَ بِهِمْ ذَرْعًا وَّقَالُوْا لَا تَخَفْ وَلَا تَحْزَنْ ۫— اِنَّا مُنَجُّوْكَ وَاَهْلَكَ اِلَّا امْرَاَتَكَ كَانَتْ مِنَ الْغٰبِرِیْنَ ۟
33਼ ਜਦੋਂ ਸਾਡੇ ਵੱਲੋਂ ਭੇਜੇ ਹੋਏ (ਫ਼ਰਿਸ਼ਤੇ) ਲੂਤ ਦੇ ਕੋਲ ਪਹੁੰਚੇ ਤਾਂ ਉਹ ਆਉਣ ਦਾ ਕਾਰਨ ਸੁਣ ਕੇ) ਬਹੁਤ ਦੁਖੀ ਹੋਇਆ ਅਤੇ ਮਨ ਹੀ ਮਨ ਵਿਚ ਤੰਗੀ ਮਹਿਸੂਸ ਹੋਈ ਤਾਂ ਫ਼ਰਿਸ਼ਤਿਆਂ ਨੇ ਉਸ ਨੂੰ ਆਖਿਆ ਕਿ ਤੁਸੀਂ ਉੱਕਾ ਹੀ ਨਾ ਡਰੋ ਤੇ ਨਾ ਕੋਈ ਚਿੰਤਾ ਕਰੋ, ਅਸੀਂ ਤੁਹਾਨੂੰ ਤੇ ਤੇਰੇ ਘਰ ਵਾਲਿਆਂ ਨੂੰ ਬਚਾ ਲਵਾਂਗੇ, ਛੁੱਟ ਤੇਰੀ ਪਤਨੀ ਤੋਂ, ਉਹ ਪਿੱਛੇ ਰਹਿ ਜਾਣ ਵਾਲਿਆਂ ਨਾਲ ਹੋਵੇਗੀ।
Ərəbcə təfsirlər:
اِنَّا مُنْزِلُوْنَ عَلٰۤی اَهْلِ هٰذِهِ الْقَرْیَةِ رِجْزًا مِّنَ السَّمَآءِ بِمَا كَانُوْا یَفْسُقُوْنَ ۟
34਼ (ਫ਼ਰਿਸ਼ਤਿਆਂ ਨੇ ਕਿਹਾ ਕਿ) ਅਸੀਂ ਇਸ ਬਸਤੀ ਵਾਲਿਆਂ ਉੱਤੇ ਉਹਨਾਂ ਦੀ ਨਾ-ਫ਼ਰਮਾਨੀ ਕਾਰਨ ਅਕਾਸ਼ੋਂ ਅਜ਼ਾਬ ਨਾਜ਼ਿਲ ਕਰਨ ਵਾਲੇ ਹਾਂ।
Ərəbcə təfsirlər:
وَلَقَدْ تَّرَكْنَا مِنْهَاۤ اٰیَةً بَیِّنَةً لِّقَوْمٍ یَّعْقِلُوْنَ ۟
35਼ ਬੇਸ਼ੱਕ ਅਸੀਂ ਇਸ ਬਸਤੀ ਨੂੰ ਉਹਨਾਂ ਲੋਕਾਂ ਲਈ ਇਕ ਖੁੱਲ੍ਹੀ ਨਿਸ਼ਾਨੀ ਵਜੋਂ ਛੱਡ ਰੱਖਿਆ ਹੈ, ਜਿਹੜੇ ਅਕਲ ਰੱਖਦੇ ਹਨ।
Ərəbcə təfsirlər:
وَاِلٰی مَدْیَنَ اَخَاهُمْ شُعَیْبًا ۙ— فَقَالَ یٰقَوْمِ اعْبُدُوا اللّٰهَ وَارْجُوا الْیَوْمَ الْاٰخِرَ وَلَا تَعْثَوْا فِی الْاَرْضِ مُفْسِدِیْنَ ۟
36਼ ਅਤੇ ਮਦਯਨ ਵੱਲ ਅਸੀਂ ਉਹਨਾਂ ਦੇ ਭਰਾ ਸ਼ੁਐਬ ਨੂੰ ਭੇਜਿਆ। ਉਸ ਨੇ ਆਪਣੀ ਕੌਮ ਨੂੰ ਆਖਿਆ ਕਿ ਹੇ ਮੇਰੀ ਕੌਮ ਵਾਲਿਓ! ਤੁਸੀਂ ਅੱਲਾਹ ਦੀ ਬੰਦਗੀ ਕਰੋ, ਕਿਆਮਤ ਦਿਹਾੜੇ ’ਤੇ ਵਿਸ਼ਵਾਸ ਰੱਖੋ ਅਤੇ ਧਰਤੀ ’ਤੇ ਵਧੀਕੀਆਂ ਨਾ ਕਰਦੇ ਫਿਰੋ।
Ərəbcə təfsirlər:
فَكَذَّبُوْهُ فَاَخَذَتْهُمُ الرَّجْفَةُ فَاَصْبَحُوْا فِیْ دَارِهِمْ جٰثِمِیْنَ ۟ؗ
37਼ ਫੇਰ ਵੀ ਉਹ ਨਹੀਂ ਮੰਨੇ। ਅੰਤ ਇਕ ਭੂਚਾਲ ਨੇ ਉਹਨਾਂ ਨੂੰ ਆ ਫੜਿਆ ਅਤੇ ਉਹ ਆਪਣੇ ਘਰਾਂ ਵਿਚ ਮੁੱਧੇ ਮੂੰਹ ਪਏ ਰਹਿ ਗਏ।
Ərəbcə təfsirlər:
وَعَادًا وَّثَمُوْدَاۡ وَقَدْ تَّبَیَّنَ لَكُمْ مِّنْ مَّسٰكِنِهِمْ ۫— وَزَیَّنَ لَهُمُ الشَّیْطٰنُ اَعْمَالَهُمْ فَصَدَّهُمْ عَنِ السَّبِیْلِ وَكَانُوْا مُسْتَبْصِرِیْنَ ۟ۙ
38਼ ਅਸੀਂ ਆਦੀਆਂ ਤੇ ਸਮੂਦੀਆਂ ਨੂੰ ਵੀ ਹਲਾਕ ਕੀਤਾ। ਤੁਸੀਂ ਉਹਨਾਂ ਦੇ (ਉੱਜੜੇ ਹੋਏ) ਨਿਵਾਸ ਸਥਾਨ ਵੇਖ ਸਕਦੇ ਹੋ। ਸ਼ੈਤਾਨ ਨੇ ਉਹਨਾਂ ਦੀਆਂ ਕਰਤੂਤਾਂ ਨੂੰ ਉਹਨਾਂ ਲਈ ਸੋਹਣਾ ਕਰ ਵਿਖਾਇਆ ਅਤੇ ਉਹਨਾਂ ਨੂੰ (ਸਿੱਧੇ ਰਾਹ ਤੋਂ ਰੋਕ ਦਿੱਤਾ ਜਦ ਕਿ ਉਹ ਸੂਝ-ਬੂਝ ਵਾਲੇ ਸਨ)।
Ərəbcə təfsirlər:
وَقَارُوْنَ وَفِرْعَوْنَ وَهَامٰنَ ۫— وَلَقَدْ جَآءَهُمْ مُّوْسٰی بِالْبَیِّنٰتِ فَاسْتَكْبَرُوْا فِی الْاَرْضِ وَمَا كَانُوْا سٰبِقِیْنَ ۟ۚ
39਼ ਕਾਰੂਨ, ਫ਼ਿਰਔਨ ਤੇ ਹਾਮਾਨ ਨੂੰ ਵੀ ਹਲਾਕ ਕਰ ਦਿੱਤਾ ਗਿਆ। ਬੇਸ਼ੱਕ ਉਹਨਾਂ ਕੋਲ ਵੀ ਮੂਸਾ ਸਪਸ਼ਟ ਨਿਸ਼ਾਨੀਆਂ ਲੈ ਕੇ ਆਇਆ ਸੀ, ਪਰ ਉਹਨਾਂ ਨੇ ਧਰਤੀ ’ਤੇ ਆਪਣੀ ਵਡਿਆਈ ਵਿਖਾਈ ਜਦ ਕਿ ਉਹ ਅਜ਼ਾਬ ਤੋਂ ਬਚ ਕੇ ਜਾਣ ਵਾਲੇ ਨਹੀਂ ਸੀ।
Ərəbcə təfsirlər:
فَكُلًّا اَخَذْنَا بِذَنْۢبِهٖ ۚ— فَمِنْهُمْ مَّنْ اَرْسَلْنَا عَلَیْهِ حَاصِبًا ۚ— وَمِنْهُمْ مَّنْ اَخَذَتْهُ الصَّیْحَةُ ۚ— وَمِنْهُمْ مَّنْ خَسَفْنَا بِهِ الْاَرْضَ ۚ— وَمِنْهُمْ مَّنْ اَغْرَقْنَا ۚ— وَمَا كَانَ اللّٰهُ لِیَظْلِمَهُمْ وَلٰكِنْ كَانُوْۤا اَنْفُسَهُمْ یَظْلِمُوْنَ ۟
40਼ ਅਤੇ ਅਸੀਂ ਸਭ ਨੂੰ ਉਹਨਾਂ ਦੇ ਗੁਨਾਹਾਂ ਕਾਰਨ ਫੜ ਲਿਆ, ਉਹਨਾਂ ਵਿਚ ਕੋਈ ਤਾਂ ਉਹ ਸੀ ਜਿਨ੍ਹਾਂ ’ਤੇ ਅਸੀਂ ਪਥਰਾਓ ਕਰਨ ਵਾਲੀ ਤੇਜ਼ ਹਵਾ ਭੇਜੀ ਅਤੇ ਉਹਨਾਂ ਵਿਚ ਉਹ ਵੀ ਸੀ ਜਿਨ੍ਹਾਂ ਨੂੰ ਇਕ ਵੱਡੇ ਧਮਾਕੇ ਨੇ ਆ ਨੱਪਿਆ ਅਤੇ ਉਹਨਾਂ ਵਿਚ ਉਹ ਵੀ ਸੀ ਜਿਨ੍ਹਾਂ ਨੂੰ ਧਰਤੀ ਵਿਚ ਧਸਾ ਦਿੱਤਾ ਅਤੇ ਉਹਨਾਂ ਵਿਚ ਉਹ ਵੀ ਸੀ ਜਿਨ੍ਹਾਂ ਨੂੰ ਅਸੀਂ ਡੋਬ ਦਿੱਤਾ। ਅੱਲਾਹ ਨੇ ਉਹਨਾਂ ’ਤੇ ਜ਼ੁਲਮ ਨਹੀਂ ਕੀਤਾ, ਸਗੋਂ ਉਹ ਆਪੇ ਆਪਣੇ ’ਤੇ ਜ਼ੁਲਮ ਕਰਦੇ ਰਹੇ ਸਨ।
Ərəbcə təfsirlər:
مَثَلُ الَّذِیْنَ اتَّخَذُوْا مِنْ دُوْنِ اللّٰهِ اَوْلِیَآءَ كَمَثَلِ الْعَنْكَبُوْتِ ۚ— اِتَّخَذَتْ بَیْتًا ؕ— وَاِنَّ اَوْهَنَ الْبُیُوْتِ لَبَیْتُ الْعَنْكَبُوْتِ ۘ— لَوْ كَانُوْا یَعْلَمُوْنَ ۟
41਼ ਜਿਨ੍ਹਾਂ ਲੋਕਾਂ ਨੇ ਅੱਲਾਹ ਨੂੰ ਛੱਡ ਕੇ ਹੋਰਾਂ ਨੂੰ ਆਪਣਾ ਕਾਰਜਸਾਧਕ ਬਣਾਇਆ ਹੈ ਉਹਨਾਂ ਦੀ ਮਿਸਾਲ ਤਾਂ ਮੱਕੜੀ ਵਾਂਗ ਹੈ, ਉਹ ਵੀ ਇਕ ਘਰ ਬਣਾਉਂਦੀ ਹੈ, ਜਦ ਕਿ ਸਾਰੇ ਘਰਾਂ ਵਿੱਚੋਂ ਸਭ ਤੋਂ ਬੋਦਾ ਘਰ ਮੱਕੜੀ ਦਾ ਹੀ ਹੁੰਦਾ ਹੈ। ਕਾਸ਼! ਇਹ (ਮੁਸ਼ਰਿਕ ਵੀ) ਜਾਣ ਲੈਂਦੇ।
Ərəbcə təfsirlər:
اِنَّ اللّٰهَ یَعْلَمُ مَا یَدْعُوْنَ مِنْ دُوْنِهٖ مِنْ شَیْءٍ ؕ— وَهُوَ الْعَزِیْزُ الْحَكِیْمُ ۟
42਼ ਅੱਲਾਹ ਉਹਨਾਂ ਸਭ ਚੀਜ਼ਾਂ ਨੂੰ ਜਾਣਦਾ ਹੈ ਜਿਨ੍ਹਾਂ ਨੂੰ ਉਸ (ਅੱਲਾਹ) ਨੂੰ ਛੱਡ ਕੇ (ਆਪਣੀ ਮਦਦ ਲਈ) ਪੁਕਾਰਦੇ ਹਨ 1 ਅਤੇ ਉਹ ਜ਼ਬਰਦਸਤ ਤੇ ਹਿਕਮਤਾਂ ਵਾਲਾ ਹੈ।
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2
Ərəbcə təfsirlər:
وَتِلْكَ الْاَمْثَالُ نَضْرِبُهَا لِلنَّاسِ ۚ— وَمَا یَعْقِلُهَاۤ اِلَّا الْعٰلِمُوْنَ ۟
43਼ ਅਸੀਂ ਇਹ ਮਿਸਾਲਾਂ ਲੋਕਾਂ ਨੂੰ ਸਮਝਾਉਣ ਲਈ ਬਿਆਨ ਕਰ ਰਹੇ ਹਾਂ ਪਰ ਇਹਨਾਂ ਨੂੰ ਕੇਵਲ (ਅੱਲਾਹ ਦਾ) ਗਿਆਨ ਰੱਖਣ ਵਾਲੇ ਹੀ ਸਮਝਦੇ ਹਨ।
Ərəbcə təfsirlər:
خَلَقَ اللّٰهُ السَّمٰوٰتِ وَالْاَرْضَ بِالْحَقِّ ؕ— اِنَّ فِیْ ذٰلِكَ لَاٰیَةً لِّلْمُؤْمِنِیْنَ ۟۠
44਼ ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਸੱਚ ਦੇ ਅਧਾਰ ’ਤੇ ਹੀ ਪੈਦਾ ਕੀਤਾ ਹੈ। ਨਿਰਸੰਦੇਹ, ਈਮਾਨ ਵਾਲਿਆਂ ਲਈ ਇਸ ਵਿਚ ਵੱਡੀਆਂ ਨਿਸ਼ਾਨੀਆਂ ਹਨ।
Ərəbcə təfsirlər:
اُتْلُ مَاۤ اُوْحِیَ اِلَیْكَ مِنَ الْكِتٰبِ وَاَقِمِ الصَّلٰوةَ ؕ— اِنَّ الصَّلٰوةَ تَنْهٰی عَنِ الْفَحْشَآءِ وَالْمُنْكَرِ ؕ— وَلَذِكْرُ اللّٰهِ اَكْبَرُ ؕ— وَاللّٰهُ یَعْلَمُ مَا تَصْنَعُوْنَ ۟
45਼ (ਹੇ ਮੁਹੰਮਦ!) ਜਿਹੜੀ ਕਿਤਾਬ (.ਕੁਰਆਨ) ਤੁਹਾਡੇ ਵੱਲ ਵਹੀ ਕੀਤੀ ਗਈ ਹੈ, ਤੁਸੀਂ ਉਸ ਨੂੰ ਪੜ੍ਹੋ ਅਤੇ ਨਮਾਜ਼ ਨੂੰ ਕਾਇਮ ਕਰੋ। ਬੇਸ਼ੱਕ ਨਮਾਜ਼ ਅਸ਼ਲੀਲਤਾਂ ਅਤੇ ਬੁਰਾਈਆਂ ਤੋਂ ਰੋਕਦੀ ਹੈ। ਨਿਰਸੰਦੇਹ, ਅੱਲਾਹ ਦਾ ਜ਼ਿਕਰ ਹੀ ਸਭ ਤੋਂ ਵੱਡੀ ਚੀਜ਼ ਹੈ। ਜੋ ਵੀ ਤੁਸੀਂ ਕਰ ਰਹੇ ਹੋ ਉਸ ਤੋਂ ਅੱਲਾਹ ਖ਼ਬਰਦਾਰ ਹੈ।
Ərəbcə təfsirlər:
وَلَا تُجَادِلُوْۤا اَهْلَ الْكِتٰبِ اِلَّا بِالَّتِیْ هِیَ اَحْسَنُ ؗ— اِلَّا الَّذِیْنَ ظَلَمُوْا مِنْهُمْ وَقُوْلُوْۤا اٰمَنَّا بِالَّذِیْۤ اُنْزِلَ اِلَیْنَا وَاُنْزِلَ اِلَیْكُمْ وَاِلٰهُنَا وَاِلٰهُكُمْ وَاحِدٌ وَّنَحْنُ لَهٗ مُسْلِمُوْنَ ۟
46਼ (ਹੇ ਮੁਹੰਮਦ!) ਤੁਸੀਂ ਕਿਤਾਬ ਵਾਲਿਆਂ (ਈਸਾਈ ਤੇ ਯਹੂਦੀਆਂ) ਨਾਲ ਸੁਚੱਜੇ ਢੰਗ ਨਾਲ ਵਾਦ-ਵਿਵਾਦ ਕਰੋ। ਪਰੰਤੂ ਜਿਹੜੇ ਉਹਨਾਂ ਵਿੱਚੋਂ ਜ਼ਾਲਮ ਹਨ ਉਹਨਾਂ ਨੂੂੰ ਸਪਸ਼ਟ ਸ਼ਬਦਾਂ ਵਿਚ ਆਖ ਦਿਓ ਕਿ ਸਾਡਾ ਤਾਂ ਇਸ ਕਿਤਾਬ (.ਕੁਰਆਨ) ’ਤੇ ਵੀ ਈਮਾਨ ਹੈ ਅਤੇ ਉਹਨਾਂ ’ਤੇ ਵੀ ਜਿਹੜੀਆਂ ਤੁਹਾਡੇ ਵਲ (ਇੰਜੀਲ ਤੇ ਤੌਰੈਤ) ਉਤਾਰੀਆਂ ਗਈਆਂ ਸਨ। ਸਾਡਾ ਤੇ ਤੁਹਾਡਾ ਇਸ਼ਟ ਇਕ ਹੀ ਹੈ ਅਤੇ ਅਸੀਂ ਸਾਰੇ ਉਸੇ ਦੇ ਆਗਿਆਕਾਰੀ ਹਾਂ।
Ərəbcə təfsirlər:
وَكَذٰلِكَ اَنْزَلْنَاۤ اِلَیْكَ الْكِتٰبَ ؕ— فَالَّذِیْنَ اٰتَیْنٰهُمُ الْكِتٰبَ یُؤْمِنُوْنَ بِهٖ ۚ— وَمِنْ هٰۤؤُلَآءِ مَنْ یُّؤْمِنُ بِهٖ ؕ— وَمَا یَجْحَدُ بِاٰیٰتِنَاۤ اِلَّا الْكٰفِرُوْنَ ۟
47਼ (ਹੇ ਨਬੀ! ਪਹਿਲੇ ਨਬੀਆਂ ਵਾਂਗ) ਅਸਾਂ ਤੁਹਾਡੇ ਵੱਲ ਵੀ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਹੈ। ਇਸ ਕਿਤਾਬ ਤੇ ਉਹੀਓ ਈਮਾਨ ਲਿਆਉਂਦੇ ਹਨ ਜਿਨ੍ਹਾਂ ਨੂੰ ਅਸੀਂ (ਇਸ ਤੋਂ ਪਹਿਲਾਂ) ਕਿਤਾਬ ਦਿੱਤੀ ਸੀ ਅਤੇ ਉਹਨਾਂ (ਮੱਕੇ ਵਾਲਿਆਂ) ਵਿੱਚੋਂ ਵੀ ਕੁੱਝ ਲੋਕ ਇਸ (.ਕੁਰਆਨ) ’ਤੇ ਈਮਾਨ ਲਿਆਉਂਦੇ ਹਨ। ਸਾਡੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੇਵਲ ਕਾਫ਼ਿਰ ਹੀ ਕਰਦੇ ਹਨ।
Ərəbcə təfsirlər:
وَمَا كُنْتَ تَتْلُوْا مِنْ قَبْلِهٖ مِنْ كِتٰبٍ وَّلَا تَخُطُّهٗ بِیَمِیْنِكَ اِذًا لَّارْتَابَ الْمُبْطِلُوْنَ ۟
48਼ (ਹੇ ਨਬੀ!) ਇਸ (.ਕੁਰਆਨ) ਤੋਂ ਪਹਿਲਾਂ ਤੁਸੀਂ ਵੀ ਕੋਈ ਵੀ ਕਿਤਾਬ ਨਹੀਂ ਪੜ੍ਹਦੇ ਸੀ ਅਤੇ ਨਾ ਹੀ ਆਪਣੇ ਹੱਥੀਂ ਕੋਈ ਕਿਤਾਬ ਲਿਖਦੇ ਸੀ। (ਜੇ ਅਜਿਹਾ ਹੁੰਦਾ ਤਾਂ) ਇਹ ਝੂਠ ਦੇ ਪੁਜਾਰੀ ਸ਼ੱਕ ਕਰ ਸਕਦੇ ਸੀ (ਕਿ ਇਹ ਤੁਹਾਡੀ ਆਪਣੀ ਲਿਖੀ ਹੋਈ ਕਿਤਾਬ ਹੈ)।
Ərəbcə təfsirlər:
بَلْ هُوَ اٰیٰتٌۢ بَیِّنٰتٌ فِیْ صُدُوْرِ الَّذِیْنَ اُوْتُوا الْعِلْمَ ؕ— وَمَا یَجْحَدُ بِاٰیٰتِنَاۤ اِلَّا الظّٰلِمُوْنَ ۟
49਼ ਸਗੋਂ ਇਹ਼ਕੁਰਆਨ ਦੀਆਂ ਸਪਸ਼ਟ ਆਇਤਾਂ ਹਨ ਜਿਹੜੀਆਂ ਉਹਨਾਂ ਲੋਕਾਂ ਦੇ ਸੀਨਿਆਂ ਵਿਚ ਸੁਰੱਖਿਅਤ ਹਨ ਜਿਨ੍ਹਾਂ ਨੂੰ (ਰੱਬੀ) ਗਿਆਨ ਬਖ਼ਸ਼ਿਆ ਹੋਇਆ ਹੈ, ਜਦ ਕਿ ਜ਼ਾਲਮ ਲੋਕ ਹੀ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਹਨ।
Ərəbcə təfsirlər:
وَقَالُوْا لَوْلَاۤ اُنْزِلَ عَلَیْهِ اٰیٰتٌ مِّنْ رَّبِّهٖ ؕ— قُلْ اِنَّمَا الْاٰیٰتُ عِنْدَ اللّٰهِ ؕ— وَاِنَّمَاۤ اَنَا نَذِیْرٌ مُّبِیْنٌ ۟
50਼ (ਜ਼ਾਲਮਾਂ ਨੇ) ਕਿਹਾ ਕਿ ਇਸ (ਮੁਹੰਮਦ) ’ਤੇ ਇਸ ਦੇ ਰੱਬ ਵੱਲੋਂ ਕੋਈ ਮੁਅਜਜ਼ਾ (ਬੇਵਸ ਕਰਨ ਵਾਲਾ ਚਮਤਕਾਰ) ਕਿਉਂ ਨਹੀਂ ਉਤਾਰਿਆ ਗਿਆ ? (ਹੇ ਨਬੀ!) ਤੁਸੀਂ ਆਖੋ ਕਿ ਸਾਰੇ ਮੁਅਜਜ਼ੇ ਤਾਂ ਅੱਲਾਹ ਦੇ ਕੋਲ ਹੀ ਹਨ (ਜਿਸ ਨੂੰ ਚਾਹੇ ਦੇਵੇ, ਚਾਹੇ ਨਾ ਦੇਵੇ)। ਮੈਂ ਤਾਂ ਕੇਵਲ ਖੁੱਲ੍ਹਮ-ਖੁੱਲ੍ਹਾ (ਨਰਕ ਦੇ ਅਜ਼ਾਬ ਤੋਂ) ਡਰਾਉਣ ਵਾਲਾ ਹਾਂ।
Ərəbcə təfsirlər:
اَوَلَمْ یَكْفِهِمْ اَنَّاۤ اَنْزَلْنَا عَلَیْكَ الْكِتٰبَ یُتْلٰی عَلَیْهِمْ ؕ— اِنَّ فِیْ ذٰلِكَ لَرَحْمَةً وَّذِكْرٰی لِقَوْمٍ یُّؤْمِنُوْنَ ۟۠
51਼ ਕੀ ਇਹਨਾਂ(ਕਾਫ਼ਿਰਾਂ) ਲਈ ਇਹ(.ਕੁਰਆਨ ਦੀ ਨਿਸ਼ਾਨੀ) ਕਾਫ਼ੀ ਨਹੀਂ ਕਿ ਅਸੀਂ ਤੁਹਾਡੇ (ਮੁਹੰਮਦ)’ਤੇ ਇਹ ਕਿਤਾਬ ਉਤਾਰੀ ਹੈ ਜਿਹੜੀ ਇਹਨਾਂ (ਕਾਫ਼ਿਰਾਂ ਨੂੰ ਸੁਚੇਤ ਕਰਨ) ਲਈ ਪੜ੍ਹੀ ਜਾਂਦੀ ਹੈ। 1 ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਰਹਿਮਤਾਂ (ਵੀ) ਹਨ ਅਤੇ ਨਸੀਹਤਾਂ ਵੀ ਹਨ, ਜਿਹੜੇ ਈਮਾਨ ਰੱਖਦੇ ਹਨ (ਭਾਵ ਸੱਚ ਸਮਝਦੇ ਹਨ)।
1 ਜੇ ਕੁਰਆਨ ਪਾਕ ਨੂੰ ਸੋਚ ਵਿਚਾਰ ਕਰਦੇ ਹੋਏ ਪੜ੍ਹਿਆ ਜਾਵੇ ਤਾਂ ਮਨੁੱਖ ਨੂੰ ਇਸ ਦਾ ਲਾਭ ਹੁੰਦਾ ਹੈ ਅਤੇ ਅੱਲਾਹ ਤਆਲਾ ਵੀ ਇਸੇ ਤਰ੍ਹਾਂ ਕੁਰਆਨ ਪੜ੍ਹਨ ਵਾਲ ਤੋਂ ਖ਼ੁਸ਼ ਹੁੰਦਾ ਹੈ। ਹਦੀਸ ਵਿਚ ਹੈ ਕਿ ਅੱਲਾਹ ਤਆਲਾ ਕਿਸੇ ਗੱਲ ਉੱਤੇ ਇੰਨਾਂ ਧਿਆਨ ਨਹੀਂ ਦਿੰਦਾ ਜਿੰਨਾਂ ਪੈਗ਼ੰਬਰ ਦੀ ਸੋਹਣੀ ਤੇ ਉੱਚੀ ਅਵਾਜ਼ ਨਾਲ ਕੁਰਆਨ ਪੜ੍ਹਨ ਤੇ ਖ਼ੁਸ਼ ਹੁੰਦਾ ਹੈ। (ਸਹੀ ਬੁਖ਼ਾਰੀ, ਹਦੀਸ: 5024) ● ਇਕ ਦੂਜੀ ਹਦੀਸ ਵਿਚ ਅੱਲਾਹ ਦੇ ਰਸੂਲ ਨੇ ਫ਼ਰਮਇਆ ਕਿ ਈਰਖਾ ਕੇਵਲ ਦੋ ਆਦਮੀਆਂ ਤੇ ਕੀਤੀ ਜਾ ਸਕਦੀ ਹੈ ਇਕ ਉਹ ਜਿਸ ਨੂੰ ਅੱਲਾਹ ਨੇ ਕੁਰਆਨ ਦੇ ਗਿਆਨ ਨਾਲ ਨਵਾਜ਼ਿਆ ਹੈ ਅਤੇ ਦੂਜਾ ਉਹ ਜਿਹੜਾ ਦਿਨ ਰਾਤ ਇਸ ਦੀ ਤਲਾਵਤ ਵਿਚ ਰੁਝਿਆ ਰਹਿੰਦਾ ਹੈ ਕਿ ਉਸ ਦੀ ਤਲਾਵਤ ਸੁਣ ਕੇ ਉਸ ਦਾ ਗਵਾਂਡੀ ਈਰਖਾ ਕਰੇ ਕਿ ਕਾਸ਼! ਮੈਨੂੰ ਵੀ ਇੰਜ ਹੀ ਕੁਰਆਨ ਯਾਦ ਹੁੰਦਾ ਤਾਂ ਮੈਂ ਵੀ ਇਸੇ ਤਰ੍ਹਾਂ .ਕੁਰਆਨ ਪੜ੍ਹਦਾ। ਦੂਜਾ ਉਹ ਵਿਅਕਤੀ ਜਿਸ ਨੂੰ ਅੱਲਾਹ ਨੇ ਧਨ ਬਖ਼ਸ਼ਿਆ ਹੋਵੇ ਅਤੇ ਉਸ ਨੂੰ ਚੰਗੇ ਕੰਮਾ ਲਈ ਖ਼ਰਚ ਕਰਦਾ ਹੋਵੇ। ਇਸ ’ਤੇ ਕੋਈ ਵਿਅਕਤੀ ਇਹ ਕਹਿ ਸਕਦਾ ਹੈ ਕਿ ਕਾਸ਼ ਮੈਨੂੰ ਵੀ ਅਜਿਹੀ ਦੋਲਤ ਮਿਲ ਜਾਂਦੀ ਤਾਂ ਮੈਂ ਵੀ ਉਸ ਨੂੰ ਚੰਗੇ ਕੰਮਾਂ ਵਿਚ ਖ਼ਰਚ ਕਰਦਾ (ਸਹੀ ਬੁਖ਼ਾਰੀ, ਹਦੀਸ: 5026)
Ərəbcə təfsirlər:
قُلْ كَفٰی بِاللّٰهِ بَیْنِیْ وَبَیْنَكُمْ شَهِیْدًا ۚ— یَعْلَمُ مَا فِی السَّمٰوٰتِ وَالْاَرْضِ ؕ— وَالَّذِیْنَ اٰمَنُوْا بِالْبَاطِلِ وَكَفَرُوْا بِاللّٰهِ ۙ— اُولٰٓىِٕكَ هُمُ الْخٰسِرُوْنَ ۟
52਼ (ਹੇ ਨਬੀ!) ਉਹਨਾਂ (ਇਨਕਾਰੀਆਂ) ਨੂੰ ਆਖ ਦਿਓ ਕਿ ਮੇਰਾ ਅਤੇ ਤੁਹਾਡੇ ਵਿਚਕਾਰ ਅੱਲਾਹ ਦੀ ਗਵਾਹੀ ਹੀ ਬਥੇਰੀ ਹੈ। ਉਹ ਅਕਾਸ਼ਾਂ ਤੇ ਧਰਤੀ ਦੀ ਹਰ ਚੀਜ਼ ਨੂੰ ਜਾਣਦਾ ਹੈ। ਜਿਹੜੇ ਲੋਕੀ ਝੂਠ ਨੂੰ ਮੰਣਨ ਵਾਲੇ ਹਨ ਅਤੇ ਅੱਲਾਹ ਦੇ ਨਾਲ ਕੁਫ਼ਰ ਕਰਨ ਵਾਲੇ ਹਨ ਉਹੀ ਵੱਡੇ ਘਾਟੇ ਵਿਚ ਰਹਿਣ ਵਾਲੇ ਹਨ।
Ərəbcə təfsirlər:
وَیَسْتَعْجِلُوْنَكَ بِالْعَذَابِ ؕ— وَلَوْلَاۤ اَجَلٌ مُّسَمًّی لَّجَآءَهُمُ الْعَذَابُ ؕ— وَلَیَاْتِیَنَّهُمْ بَغْتَةً وَّهُمْ لَا یَشْعُرُوْنَ ۟
53਼ (ਹੇ ਨਬੀ) ਇਹ (ਇਨਕਾਰੀ) ਤੁਹਾਥੋਂ ਅਜ਼ਾਬ ਮੰਗਣ ਵਿਚ ਕਾਹਲੀ ਕਰਦੇ ਹਨ। ਜੇਕਰ (ਮੇਰੇ ਵੱਲੋਂ) ਇਸ ਦਾ ਸਮਾਂ ਨਿਯਤ ਨਾ ਕੀਤਾ ਹੁੰਦਾ ਤਾਂ ਇਹ ਅਜ਼ਾਬ ਉਹਨਾਂ ਨੂੰ ਜ਼ਰੂਰ ਆ ਚੱਭਦਾ। ਇਹ ਵੀ ਗੱਲ ਪੱਕੀ ਹੈ ਕਿ ਇਹ ਅਜ਼ਾਬ (ਭਾਵ ਕਿਆਮਤ) ਉਹਨਾਂ ਉੱਤੇ ਅਚਾਨਕ ਬੇਖ਼ਬਰੀ ਵਿਚ ਹੀ ਆਵੇਗਾ।
Ərəbcə təfsirlər:
یَسْتَعْجِلُوْنَكَ بِالْعَذَابِ ؕ— وَاِنَّ جَهَنَّمَ لَمُحِیْطَةٌ بِالْكٰفِرِیْنَ ۟ۙ
54਼ ਇਹ (ਜ਼ਾਲਮ) ਤੋਹਾਥੋਂ ਅਜ਼ਾਬ ਲਈ ਛੇਤੀ ਕਰ ਰਹੇ ਹਨ ਜਦ ਕਿ ਨਰਕ ਨੇ ਕਾਫ਼ਿਰਾਂ ਨੂੰ ਘੇਰਿਆ ਹੋਇਆ ਹੈ।
Ərəbcə təfsirlər:
یَوْمَ یَغْشٰىهُمُ الْعَذَابُ مِنْ فَوْقِهِمْ وَمِنْ تَحْتِ اَرْجُلِهِمْ وَیَقُوْلُ ذُوْقُوْا مَا كُنْتُمْ تَعْمَلُوْنَ ۟
55਼ ਉਸ ਦਿਨ ਉਹਨਾਂ ਦੇ ਉੱਪਰੋ (ਅਕਾਸ਼ੋਂ) ਤੇ ਪੈਰਾਂ ਦੇ ਥੱਲਿਓਂ (ਧਰਤੀ ’ਚੋਂ) ਅਜ਼ਾਬ ਉਹਨਾਂ ਨੂੰ ਢਕ ਲਵੇਗਾ ਅਤੇ ਅੱਲਾਹ ਆਖੇਗਾ ਕਿ ਹੁਣ ਲਵੋ ਸਵਾਦ ਆਪਣੀਆਂ ਕਰਤੂਤਾਂ ਦਾ ਜਿਹੜੀਆਂ ਤੁਸੀਂ ਕਰਦੇ ਸੀ।
Ərəbcə təfsirlər:
یٰعِبَادِیَ الَّذِیْنَ اٰمَنُوْۤا اِنَّ اَرْضِیْ وَاسِعَةٌ فَاِیَّایَ فَاعْبُدُوْنِ ۟
56਼ (ਅੱਲਾਹ ਫ਼ਰਮਾਉਂਦਾ ਹੈ ਕਿ) ਹੇ ਮੇਰੇ ਈਮਾਨ ਵਾਲੇ ਬੰਦਿਓ! ਮੇਰੀ ਧਰਤੀ ਬਹੁਤ ਵਿਸ਼ਾਲ ਹੈ (ਜੇ ਇਹ ਕਾਫ਼ਿਰ ਤੁਹਾਨੂੰ ਤੰਗ ਕਰਦੇ ਹਨ ਤਾਂ ਇੱਥੋਂ ਨਿਕਲ ਜਾਓ) ਸੋ ਤੁਸੀਂ ਮੇਰੀ ਹੀ ਬੰਦਗੀ ਕਰੋ।1
1 ਇਕ ਹਦੀਸ ਵਿਚ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਹੇ ਮਆਜ਼! ਕਿ ਤੂੰ ਜਾਣਦਾ ਹੈ ਕਿ ਅੱਲਾਹ ਦਾ ਬੰਦਿਆਂ ਉੱਤੇ ਕੀ ਹੱਕ ਹੈ ? ਤਾਂ ਹਜ਼ਰਤ ਮਆਜ਼ ਨੇ ਆਖਿਆ ਕਿ ਮੈਂ ਨਹੀਂ ਜਾਣਦਾ। ਤਾਂ ਆਪ ਨੇ ਫ਼ਰਮਾਇਆ ਕਿ ਅੱਲਾਹ ਦਾ ਹੱਕ ਬੰਦਿਆਂ ਉੱਤੇ ਇਹ ਹੈ ਕਿ ਉਹ ਕੇਵਲ ਉਸੇ ਦੀ ਈਬਾਦਤ ਕਰਨ ਅਤੇ ਉਸ ਦੀ ਇਬਾਦਤ ਵਿਚ ਕਿਸੇ ਨੂੰ ਸਾਂਝੀ ਨਾ ਬਣਾਉਣ। ਫੇਰ ਆਪ (ਸ:) ਨੇ ਫ਼ਰਮਇਆ ਕਿ ਕੀ ਤੂੰ ਜਾਣਦਾ ਹੈ ਕਿ ਬੰਦਿਆਂ ਦਾ ਹੱਕ ਅੱਲਾਹ ਉੱਤੇ ਕੀ ਹੈ। ਜੱਦ ਕਿ ਉਹ ਸ਼ਿਰਕ ਨਾ ਕਰਦੇ ਹੋਣ? ਉਹ ਇਹ ਹੈ ਕਿ ਅੱਲਾਹ ਉਨ੍ਹਾਂ ਨੂੰ ਅਜ਼ਾਬ ਦੇਵੇ। (ਸਹੀ ਬੁਖ਼ਾਰੀ, ਹਦੀਸ 6267)
Ərəbcə təfsirlər:
كُلُّ نَفْسٍ ذَآىِٕقَةُ الْمَوْتِ ۫— ثُمَّ اِلَیْنَا تُرْجَعُوْنَ ۟
57਼ ਹਰ ਪ੍ਰਾਣੀ ਨੇ ਮੌਤ ਦਾ ਸੁਆਦ ਲੈਣਾ ਹੈ, ਅੰਤ ਤੁਸੀਂ ਸਾਰੇ ਮੇਰੇ ਵੱਲ ਹੀ ਮੁੜ ਆਓਗੇ।
Ərəbcə təfsirlər:
وَالَّذِیْنَ اٰمَنُوْا وَعَمِلُوا الصّٰلِحٰتِ لَنُبَوِّئَنَّهُمْ مِّنَ الْجَنَّةِ غُرَفًا تَجْرِیْ مِنْ تَحْتِهَا الْاَنْهٰرُ خٰلِدِیْنَ فِیْهَا ؕ— نِعْمَ اَجْرُ الْعٰمِلِیْنَ ۟ۗۖ
58਼ (ਤੁਹਾਡੇ ਵਿੱਚੋਂ) ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਕੀਤੇ, ਅਸੀਂ ਉਹਨਾਂ ਨੂੰ ਜ਼ਰੂਰ ਹੀ ਜੰਨਤ ਦੀਆਂ ਉੱਚੀਆਂ ਥਾਵਾਂ ਵਿਚ ਰੱਖਾਂਗੇ, ਜਿਸ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਉਹ ਉਹਨਾਂ ਵਿਚ ਸਦਾ ਲਈ ਰਹਿਣਗੇ। ਭਲੇ ਕਰਮ ਕਰਨ ਵਾਲਿਆਂ ਦਾ ਬਦਲਾ ਬਹੁਤ ਹੀ ਚੰਗਾ ਹੈ।
Ərəbcə təfsirlər:
الَّذِیْنَ صَبَرُوْا وَعَلٰی رَبِّهِمْ یَتَوَكَّلُوْنَ ۟
59਼ ਜਿਹੜੇ ਲੋਕ ਸਬਰ ਤੋਂ ਕੰਮ ਲੈਂਦੇ ਹਨ, ਉਹੀ ਆਪਣੇ ਰੱਬ ਉੱਤੇ ਭਰੋਸਾ ਰੱਖਦੇ ਹਨ (ਕਿ ਸਬਰ ਦਾ ਬਦਲਾ ਮਿਲੇਗਾ)। 2
2 ਵੇਖੋ ਸੂਰਤ ਯੁਸੂਫ਼, ਹਾਸ਼ੀਆ ਆਇਤ 67/12
Ərəbcə təfsirlər:
وَكَاَیِّنْ مِّنْ دَآبَّةٍ لَّا تَحْمِلُ رِزْقَهَا ۖۗؗ— اَللّٰهُ یَرْزُقُهَا وَاِیَّاكُمْ ۖؗ— وَهُوَ السَّمِیْعُ الْعَلِیْمُ ۟
60਼ ਧਰਤੀ ’ਤੇ ਚੱਲਣ ਵਾਲੇ ਕਿੰਨੇ ਹੀ ਜੀਵ-ਜੰਤੂ ਅਜਿਹੇ ਹਨ ਜਿਹੜੇ ਆਪਣਾ ਰਿਜ਼ਕ ਆਪਣੇ ਨਾਲ ਚੁੱਕੀ ਨਹੀਂ ਫਿਰਦੇ। ਅੱਲਾਹ ਉਹਨਾਂ (ਸਾਰਿਆਂ) ਨੂੰ ਵੀ ਅਤੇ ਤੁਹਾਨੂੰ ਵੀ ਰੋਜ਼ੀ ਦਿੰਦਾ ਹੈ। ਉਹ ਭਲੀ-ਭਾਂਤ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
Ərəbcə təfsirlər:
وَلَىِٕنْ سَاَلْتَهُمْ مَّنْ خَلَقَ السَّمٰوٰتِ وَالْاَرْضَ وَسَخَّرَ الشَّمْسَ وَالْقَمَرَ لَیَقُوْلُنَّ اللّٰهُ ۚ— فَاَنّٰی یُؤْفَكُوْنَ ۟
61਼ ਜੇ ਤੁਸੀਂ ਉਹਨਾਂ (ਕਾਫ਼ਿਰਾਂ) ਤੋਂ ਇਹ ਪੁੱਛੋ ਕਿ ਧਰਤੀ ਤੇ ਅਕਾਸ਼ ਦਾ ਬਣਾਉਣ ਵਾਲਾ ਕੌਣ ਹੈ? ਸੂਰਜ ਤੇ ਚੰਨ ਨੂੰ ਤੁਹਾਡੀ ਸੇਵਾ ਲਈ ਕਿਸ ਨੇ ਲਗਾ ਰਖਿਆ ਹੈ ਤਾਂ ਉਹਨਾਂ ਦਾ ਜਵਾਬ ਇਹੋ ਹੋਵੇਗਾ ਕਿ ‘ਅੱਲਾਹ ਨੇ’ (ਇਹ ਸਭ ਜਾਣਦੇ ਹੋਏ) ਫੇਰ ਤੁਸੀਂ ਕਿੱਧਰ ਭਟਕੇ ਫਿਰਦੇ ਹੋ!
Ərəbcə təfsirlər:
اَللّٰهُ یَبْسُطُ الرِّزْقَ لِمَنْ یَّشَآءُ مِنْ عِبَادِهٖ وَیَقْدِرُ لَهٗ ؕ— اِنَّ اللّٰهَ بِكُلِّ شَیْءٍ عَلِیْمٌ ۟
62਼ ਅੱਲਾਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੈ ਰੋਜ਼ੀ ਵਿਚ ਖੁੱਲ੍ਹ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਤੰਗ ਰੋਜ਼ੀ ਦਿੰਦਾ ਹੈ। ਬੇਸ਼ੱਕ ਅੱਲਾਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Ərəbcə təfsirlər:
وَلَىِٕنْ سَاَلْتَهُمْ مَّنْ نَّزَّلَ مِنَ السَّمَآءِ مَآءً فَاَحْیَا بِهِ الْاَرْضَ مِنْ بَعْدِ مَوْتِهَا لَیَقُوْلُنَّ اللّٰهُ ؕ— قُلِ الْحَمْدُ لِلّٰهِ ؕ— بَلْ اَكْثَرُهُمْ لَا یَعْقِلُوْنَ ۟۠
63਼ ਜੇ ਤੁਸੀਂ ਉਹਨਾਂ (ਕਾਫ਼ਿਰਾਂ) ਤੋਂ ਇਹ ਪੁੱਛੋ ਕਿ ਅਕਾਸ਼ ਤੋਂ ਪਾਣੀ ਉਤਾਰ ਕੇ ਮੋਈ ਧਰਤੀ ਨੂੰ ਮੁੜ ਜਿਊਂਦਾ (ਉਪਜਾਊ) ਕੌਣ ਕਰਦਾ ਹੈ ? ਤਾਂ ਉਹ ਆਖਣਗੇ “ਅੱਲਾਹ” ਆਖੋ ਸਾਰੀ ਸ਼ੋਭਾ ਅੱਲਾਹ ਲਈ ਹੈ ਪਰੰਤੂ ਉਹਨਾਂ ਵਿੱਚੋਂ ਵਧੇਰੇ ਬੇ-ਅਕਲ ਹਨ (ਜਿਹੜੇ ਫੇਰ ਵੀ ਨਹੀਂ ਸਮਝਦੇ)।
Ərəbcə təfsirlər:
وَمَا هٰذِهِ الْحَیٰوةُ الدُّنْیَاۤ اِلَّا لَهْوٌ وَّلَعِبٌ ؕ— وَاِنَّ الدَّارَ الْاٰخِرَةَ لَهِیَ الْحَیَوَانُ ۘ— لَوْ كَانُوْا یَعْلَمُوْنَ ۟
64਼ ਇਹ ਸੰਸਾਰਿਕ ਜੀਵਨ ਇਕ ਖੇਡ ਤਮਾਸ਼ੇ ਤੋਂ ਛੁੱਟ ਹੋਰ ਕੁੱਝ ਵੀ ਨਹੀਂ। ਬੇਸ਼ੱਕ ਆਖ਼ਿਰਤ ਦਾ ਜੀਵਨ ਹੀ ਅਸਲੀ ਜੀਵਨ ਹੈ। ਕਾਸ਼! ਇਹ ਲੋਕ ਜਾਣਦੇ ਹੁੰਦੇ।1
1 ਜੰਨਤ ਵਾਲਿਆਂ ਦਾ ਸਥਾਨ ਕੀ ਹੋਵੇਗਾ ਅਤੇ ਉਨ੍ਹਾਂ ਨੂੰ ਕੀ ਕੁਝ ਮਿਲੇਗਾ ? ਇਕ ਹਦੀਸ ਵਿਚ ਦੱਸਿਆ ਗਿਆ ਹੈ ਕਿ ਜੰਨਤ ਵਿਚ ਦਾਖ਼ਿਲ ਹੋਣ ਵਾਲੇ ਪਹਿਲੀ ਟੋਲੀ ਦੀਆਂ ਸੂਰਤਾਂ ਚੌਦਵੀਂ ਦੇ ਚੰਨ ਵਾਂਗ ਚਮਕ ਰਹੀਆਂ ਹੋਣਗੀਆਂ। ਉਹ ਥੁੱਕ, ਸੀਂਡ, ਟੱਟੀ ਪਸ਼ਾਬ ਆਦਿ ਤੋਂ ਮੁਕਤ ਹੋਣਗੇ। ਉਨ੍ਹਾਂ ਦੇ ਪਾਂਡੇ ਸੋਨੇ ਦੇ ਅਤੇ ਕੰਘੀਆਂ ਚਾਂਦੀ ਦੀਆਂ ਹੋਣਗੀਆਂ। ਅੰਗੀਠੀਆਂ ਵਿਚ ਓਦ ਦੀ ਖ਼ੁਸ਼ਬੂ ਵਾਲੀ ਲਕੜੀ ਵਰਤੀ ਜਾਵੇਗੀ ਉਨ੍ਹਾਂ ਦੇ ਪਸੀਨੇ ਵਿੱਚੋਂ ਮੁਸ਼ਕ ਦੀ ਖ਼ੁਸ਼ਬੂ ਆਵੇਗੀ। ਹਰੇਕ ਦੀਆਂ ਦੋ ਦੋ ਪਤਨੀਆਂ ਹੋਣਗੀਆਂ। ਜਿਨ੍ਹਾਂ ਦੀ ਖ਼ੂਬਸੂਰਤੀ ਅਤੇ ਨਜ਼ਾਕਤ ਇੰਨੀ ਹੋਵੇਗੀ ਕਿ ਉਨ੍ਹਾਂ ਦੀ ਪਿੰਡਲੀ ਦਾ ਗੁੱਦਾ ਵੀ ਬਾਹਰੋਂ ਦਿਸਦਾ ਹੋਵੇਗਾ। ਆਪਸੀ ਵਿਰੋਧ ਅਤੇ ਮੱਤਭੇਦ ਤੋਂ ਪਾਕ ਹੋਣਗੇ ਸਵੇਰੇ ਸ਼ਾਮ ਅੱਲਾਹ ਦੀ ਤਸਬਿਹ ਕਰਨਗੇ। (ਸਹੀ ਬੁਖ਼ਾਰੀ, ਹਦੀਸ 3245)
Ərəbcə təfsirlər:
فَاِذَا رَكِبُوْا فِی الْفُلْكِ دَعَوُا اللّٰهَ مُخْلِصِیْنَ لَهُ الدِّیْنَ ۚ۬— فَلَمَّا نَجّٰىهُمْ اِلَی الْبَرِّ اِذَا هُمْ یُشْرِكُوْنَ ۟ۙ
65਼ ਜਦੋਂ ਉਹ (ਮੁਸ਼ਰਿਕ ਲੋਕ) ਬੇੜੀ ’ਤੇ ਸਵਾਰ ਹੁੰਦੇ ਹਨ (ਜਦੋਂ ਤੂਫ਼ਾਨ ਵਿਚ ਫਸ ਜਾਂਦੇ ਹਨ) ਤਾਂ ਉਹ ਨਿਰੋਲ ਅੱਲਾਹ ਦੇ ਧਰਮ ਦੀ ਪਾਲਣਾ ਕਰਦੇ ਹੋਏ ਉਸ ਨੂੰ ਹੀ (ਮਦਦ ਲਈ) ਪੁਕਾਰਦੇ ਹਨ। ਫੇਰ ਜਦੋਂ ਉਹ ਉਹਨਾਂ ਨੂੰ (ਬਚਾ ਕੇ) ਥਲ ਵੱਲ ਲਿਆਉਂਦਾ ਹਾਂ ਤਾਂ ਉਹ ਸ਼ਿਰਕ ਕਰਨ ਲੱਗ ਪੈਂਦੇ ਹਨ।1
1 ਵੇਖੋ ਸੂਰਤ ਬਨੀ ਇਸਰਾਈ, ਹਾਸ਼ੀਆ ਆਇਤ 67/17
Ərəbcə təfsirlər:
لِیَكْفُرُوْا بِمَاۤ اٰتَیْنٰهُمْ ۙۚ— وَلِیَتَمَتَّعُوْا ۥ— فَسَوْفَ یَعْلَمُوْنَ ۟
66਼ (ਅਸੀਂ ਉਹਨਾਂ ਨੂੰ ਇਸ ਲਈ ਬਚਾਉਂਦੇ ਹਨ) ਤਾਂ ਜੋ ਉਹ ਸਾਡੀਆਂ ਦਿੱਤੀਆਂ ਹੋਈਆਂ ਨਿਅਮਤਾਂ ਦੀ ਨਾ-ਸ਼ੁਕਰੀ ਕਰਨ ਅਤੇ ਜੀਵਨ ਦਾ ਆਨੰਦ ਲੈਂਦੇ ਰਹਿਣ, ਫੇਰ ਛੇਤੀ ਹੀ ਉਹ ਉਸ ਦਾ ਅੰਤ ਜਾਣ ਲੈਣਗੇ।
Ərəbcə təfsirlər:
اَوَلَمْ یَرَوْا اَنَّا جَعَلْنَا حَرَمًا اٰمِنًا وَّیُتَخَطَّفُ النَّاسُ مِنْ حَوْلِهِمْ ؕ— اَفَبِالْبَاطِلِ یُؤْمِنُوْنَ وَبِنِعْمَةِ اللّٰهِ یَكْفُرُوْنَ ۟
67਼ ਕੀ ਉਹ ਨਹੀਂ ਵੇਖਦੇ ਕਿ ਅਸੀਂ ਹਰਮ (ਖ਼ਾਨਾ-ਕਾਅਬਾ) ਨੂੰ ਅਮਨ ਵਾਲੀ ਥਾਂ ਬਣਾਇਆ ਹੈ, ਜਦ ਕਿ (ਇਸ ਤੋਂ ਪਹਿਲਾਂ) ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਲੁੱਟ ਲਿਆ ਜਾਂਦਾ ਸੀ। ਕੀ ਉਹ ਝੂਠੀਆਂ ਗੱਲਾਂ ’ਤੇ ਈਮਾਨ ਲਿਆਉਂਦੇ ਹਨ ਅਤੇ ਅੱਲਾਹ ਦੀਆਂ ਨਿਅਮਤਾਂ ਦੀ ਨਾ-ਸ਼ੁਕਰੀ ਕਰਦੇ ਹਨ?
Ərəbcə təfsirlər:
وَمَنْ اَظْلَمُ مِمَّنِ افْتَرٰی عَلَی اللّٰهِ كَذِبًا اَوْ كَذَّبَ بِالْحَقِّ لَمَّا جَآءَهٗ ؕ— اَلَیْسَ فِیْ جَهَنَّمَ مَثْوًی لِّلْكٰفِرِیْنَ ۟
68਼ ਉਸ ਵਿਅਕਤੀ ਤੋਂ ਵੱਡਾ ਜ਼ਾਲਮ ਕਿਹੜਾ ਹੋਵੇਗਾ ਜਿਹੜਾ ਅੱਲਾਹ ’ਤੇ ਝੂਠ ਜੜ੍ਹੇ। ਜਦੋਂ ਕਿ ਹੱਕ ਸੱਚ ਉਸ ਦੇ ਸਾਹਮਣੇ ਖੁੱਲ੍ਹ ਕੇ ਆ ਗਿਆ ਤਾਂ ਉਸ ਨੇ ਉਸ ਨੂੰ ਝੁਠਲਾ ਦਿੱਤਾ। ਕੀ ਅਜਿਹੇ ਕਾਫ਼ਿਰਾਂ ਦਾ ਟਿਕਾਣਾ ਨਰਕ ਨਹੀਂ ਹੋਵੇਗਾ ?
Ərəbcə təfsirlər:
وَالَّذِیْنَ جٰهَدُوْا فِیْنَا لَنَهْدِیَنَّهُمْ سُبُلَنَا ؕ— وَاِنَّ اللّٰهَ لَمَعَ الْمُحْسِنِیْنَ ۟۠
69਼ ਜਿਹੜੇ ਲੋਕੀ ਸਾਡੀ ਰਾਹ ਵਿਚ ਜਿਹਾਦ (ਸੰਘਰਸ਼) ਕਰਦੇ ਹਨ ਅਸੀਂ ਉਹਨਾਂ ਨੂੰ ਆਪਣੀਆਂ ਰਾਹਾਂ ਜ਼ਰੂਰ ਵਿਖਾਂਵਾਗੇ। ਬੇਸ਼ੱਕ ਅੱਲਾਹ ਨੇਕ ਕੰਮ ਕਰਨ ਵਾਲਿਆਂ ਦਾ ਸਾਥ ਦਿੰਦਾ ਹੈ।
Ərəbcə təfsirlər:
 
Mənaların tərcüməsi Surə: əl-Ənkəbut
Surələrin mündəricatı Səhifənin rəqəmi
 
Qurani Kərimin mənaca tərcüməsi - الترجمة البنجابية - Tərcumənin mündəricatı

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

Bağlamaq