Translation of the Meanings of the Noble Qur'an - Bunjabi translation * - Translations’ Index

XML CSV Excel API
Please review the Terms and Policies

Translation of the meanings Surah: Hūd   Ayah:

ਸੂਰਤ ਹੂਦ

الٓرٰ ۫— كِتٰبٌ اُحْكِمَتْ اٰیٰتُهٗ ثُمَّ فُصِّلَتْ مِنْ لَّدُنْ حَكِیْمٍ خَبِیْرٍ ۟ۙ
1਼ ਅਲਿਫ਼, ਲਾਮ, ਰਾ। ਇਹ ਉਹ ਕਿਤਾਬ ਹੈ ਜਿਸ ਦੀਆਂ ਆਇਤਾਂ ਪੱਕੀਆਂ (ਅਟੱਲ) ਕਰ ਰੱਖੀਆਂ ਹਨ, ਵਿਸਥਾਰ ਨਾਲ ਵਰਣਨ ਕੀਤੀਆਂ ਗਈਆਂ ਹਨ, ਬਹੁਤ ਹੀ ਡੂੰਘੀ ਸਿਆਣਪ ਤੇ ਜਾਣਨਹਾਰ ਹਸਤੀ ਵੱਲੋਂ (ਨਾਜ਼ਿਲ ਹੋਈਆਂ) ਹਨ।
Arabic explanations of the Qur’an:
اَلَّا تَعْبُدُوْۤا اِلَّا اللّٰهَ ؕ— اِنَّنِیْ لَكُمْ مِّنْهُ نَذِیْرٌ وَّبَشِیْرٌ ۟ۙ
2਼ ਤੁਸੀਂ ਅੱਲਾਹ ਤੋਂ ਛੁੱਟ ਹੋਰ ਕਿਸੇ ਦੀ ਇਬਾਦਤ ਨਾ ਕਰੋ। ਮੈਂ (ਮੁਹੰਮਦ) ਤੁਹਾਡੇ ਲਈ ਉਸੇ (ਹਸਤੀ) ਵੱਲੋਂ ਡਰਾਉਣ ਲਈ ਤੇ ਖ਼ੁਸ਼ਖ਼ਬਰੀ ਦੇਣ ਆਇਆ ਹਾਂ।
Arabic explanations of the Qur’an:
وَّاَنِ اسْتَغْفِرُوْا رَبَّكُمْ ثُمَّ تُوْبُوْۤا اِلَیْهِ یُمَتِّعْكُمْ مَّتَاعًا حَسَنًا اِلٰۤی اَجَلٍ مُّسَمًّی وَّیُؤْتِ كُلَّ ذِیْ فَضْلٍ فَضْلَهٗ ؕ— وَاِنْ تَوَلَّوْا فَاِنِّیْۤ اَخَافُ عَلَیْكُمْ عَذَابَ یَوْمٍ كَبِیْرٍ ۟
3਼ ਅਤੇ ਇਹ ਵੀ ਦੱਸਾਂ ਕਿ ਤੁਸੀਂ ਆਪਣੇ ਗੁਨਾਹਾਂ ਦੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਅਰਦਾਸ ਕਰੋ। ਫੇਰ ਉਸੇ ਵੱਲ ਪਰਤ ਆਓ, ਉਹ (ਅੱਲਾਹ) ਤੁਹਾਨੂੰ ਇਕ ਨਿਸ਼ਚਿਤ ਸਮੇਂ ਲਈ ਜੀਵਨ ਸਮੱਗਰੀ ਦੇਵੇਗਾ ਅਤੇ ਹਰ ਵੱਧ (ਨੇਕ) ਅਮਲ ਕਰਨ ਵਾਲੇ ਨੂੰ ਵਧੇਰੇ ਬਦਲਾ ਦੇਵੇਗਾ ਜੇ ਤੁਸੀਂ ਇਸ (ਰੱਬ) ਤੋਂ ਮੂੰਹ ਮੋੜਦੇ ਰਹੇ ਤਾਂ ਮੈਂ ਤੁਹਾਡੇ ਬਾਰੇ ਇਕ ਵੱਡੇ ਦਿਨ (ਕਿਆਮਤ) ਦੇ ਅਜ਼ਾਬ ਤੋਂ ਡਰਦਾ ਹਾਂ।
Arabic explanations of the Qur’an:
اِلَی اللّٰهِ مَرْجِعُكُمْ ۚ— وَهُوَ عَلٰی كُلِّ شَیْءٍ قَدِیْرٌ ۟
4਼ ਤੁਸੀਂ ਸਾਰਿਆਂ ਨੇ ਮੁੜ ਅੱਲਾਹ ਕੋਲ ਹੀ ਜਾਣਾ ਹੈ ਅਤੇ ਉਹ ਹਰ ਸ਼ੈਅ ’ਤੇ ਪੂਰੀ ਕੁਦਰਤ ਰੱਖਦਾ ਹੈ।
Arabic explanations of the Qur’an:
اَلَاۤ اِنَّهُمْ یَثْنُوْنَ صُدُوْرَهُمْ لِیَسْتَخْفُوْا مِنْهُ ؕ— اَلَا حِیْنَ یَسْتَغْشُوْنَ ثِیَابَهُمْ ۙ— یَعْلَمُ مَا یُسِرُّوْنَ وَمَا یُعْلِنُوْنَ ۚ— اِنَّهٗ عَلِیْمٌۢ بِذَاتِ الصُّدُوْرِ ۟
5਼ ਵੇਖੋ ਇਹ ਲੋਕ ਆਪਣੀਆਂ ਹਿੱਕਾਂ ਨੂੰ ਦੁਹਰਾ ਕਰਦੇ ਹਨ ਤਾਂ ਜੋ ਅੱਲਾਹ ਤੋਂ ਲੁਕ ਜਾਣ। ਯਾਦ ਰੱਖੋ ਕਿ ਜਦੋਂ ਉਹ ਲਿਬਾਸ ਪਾਉਂਦੇ ਹਨ ਉਸ ਸਮੇਂ ਵੀ ਅੱਲਾਹ ਜਾਣਦਾ ਹੈ, ਜੋ ਉਹ ਗੁਪਤ ਰੱਖਦੇ ਹਨ ਅਤੇ ਜ਼ਾਹਿਰ ਕਰਦੇ ਹਨ, ਉਹ ਵੀ ਅੱਲਾਹ ਜਾਣਦਾ ਹੈ। ਬੇਸ਼ੱਕ ਉਹ ਤਾਂ ਦਿਲਾਂ ਦੇ ਭੇਤ ਵੀ ਜਾਣਦਾ ਹੈ।
Arabic explanations of the Qur’an:
وَمَا مِنْ دَآبَّةٍ فِی الْاَرْضِ اِلَّا عَلَی اللّٰهِ رِزْقُهَا وَیَعْلَمُ مُسْتَقَرَّهَا وَمُسْتَوْدَعَهَا ؕ— كُلٌّ فِیْ كِتٰبٍ مُّبِیْنٍ ۟
6਼ ਧਰਤੀ ’ਤੇ ਤੁਰਨ ਫ਼ਿਰਨ ਵਾਲੇ ਹਰ ਜੀਵ ਦੀ ਰੋਜ਼ੀ ਅੱਲਾਹ ਦੇ ਜ਼ਿੰਮੇ ਹੈ ਉਹ ਉਹਨਾਂ ਦੀ ਰਹਿਣ ਦੀ ਥਾਂ ਅਤੇ ਉਹਨਾਂ ਦੇ ਦੱਬਨ (ਭਾਵ ਮਰਨ ਦੀ) ਦੀ ਥਾਂ ਵੀ ਜਾਣਦਾ ਹੈ। ਸਾਰਾ ਕੁੱਝ ਇਕ ਸਪਸ਼ਟ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਹੈ।
Arabic explanations of the Qur’an:
وَهُوَ الَّذِیْ خَلَقَ السَّمٰوٰتِ وَالْاَرْضَ فِیْ سِتَّةِ اَیَّامٍ وَّكَانَ عَرْشُهٗ عَلَی الْمَآءِ لِیَبْلُوَكُمْ اَیُّكُمْ اَحْسَنُ عَمَلًا ؕ— وَلَىِٕنْ قُلْتَ اِنَّكُمْ مَّبْعُوْثُوْنَ مِنْ بَعْدِ الْمَوْتِ لَیَقُوْلَنَّ الَّذِیْنَ كَفَرُوْۤا اِنْ هٰذَاۤ اِلَّا سِحْرٌ مُّبِیْنٌ ۟
7਼ ਅੱਲਾਹ ਉਹੀਓ ਹੈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਛੇਹਾਂ ਦਿਨਾਂ ਵਿਚ ਪੈਦਾ ਕੀਤਾ ਅਤੇ (ਉਸ ਸਮੇਂ) ਉਸ ਦਾ ਤਖ਼ਤ ਪਾਣੀ ’ਤੇ ਸੀ 1 ਤਾਂ ਜੋ ਤੁਹਾਨੂੰ ਪਰਖੇ ਕਿ ਤੁਹਾਡੇ ਵਿੱਚੋਂ ਕਿਹੜਾ ਚੰਗੇ ਕੰਮ ਕਰਦਾ ਹੈ। (ਹੇ ਨਬੀ!) ਜੇ ਤੁਸੀਂ ਆਖੋਂ ਕਿ ਤੁਸੀਂ ਮਰਨ ਮਗਰੋਂ ਮੁੜ ਜੀਵਤ ਕੀਤੇ ਜਾਵੋਗੇ ਤਾਂ ਕਾਫ਼ਿਰ ਜ਼ਰੂਰ ਇਹੋ ਜਵਾਬ ਦੇਣਗੇ ਕਿ ਇਹ ਤਾਂ ਸਾਫ਼ ਜਾਦੂਗਰੀ ਹੈ।
1॥ ਇਸ ਦੀ ਪੁਸ਼ਟੀ ਹਦੀਸ ਤੋਂ ਵੀ ਹੁੰਦੀ ਹੈ, ਅੱਲਾਹ ਦੇ ਰਸੂਲ ਨੇ ਫਰਮਾਇਆ ਕਿ ਅੱਲਾਹ ਦੇ ਸੱਜਾ ਹੱਥ ਭਰਿਆ ਹੋਇਆ ਹੈ ਦਿਨ ਰਾਤ ਦਾ ਖ਼ਰਚ ਵੀ ਉਸ ਨੂੰ ਹੌਲਾ ਨਹੀਂ ਕਰਦਾ। ਕੀ ਤੁਸੀਂ ਨਹੀਂ ਵੇਖਿਆ ਜਦੋਂ ਤੋਂ ਜ਼ਮੀਨ ਤੇ ਅਸਮਾਨ ਸਾਜੇ ਹਨ ਉਸ ਇਸ ਵਿੱਚੋਂ ਕਿੰਨਾ ਖ਼ਰਚ ਕਰ ਚੁੱਕਿਆ ਹੈ। ਪਰ ਜੋ ਕੁਝ ਉਸ ਦੇ ਹੱਥ ਵਿਚ ਹੈ ਉਸ ਵਿਚ ਵੀ ਕੋਈ ਕਮੀ ਨਹੀਂ ਹੋਈ ਅਤੇ ਉਸ ਦਾ ਅਰਸ਼ ਪਾਣੀ ਉੱਤੇ ਥਾ ਅਤੇ ਉਸ ਦੇ ਦੂਜੇ ਹਥ ਵਿਚ ਵੀ ਬਖ਼ਸ਼ਿਸ਼ਾਂ ਜਾਂ ਜਾਨਾ ਦਾ ਕੱਢਣਾ ਹੈ ਅਤੇ ਉਹ ਕੁਝ ਲੋਕਾਂ ਨੂੰ ਵਡਿਆਈ ਦਿੰਦਾ ਹੈ ਅਤੇ ਕੁਝ ਨੂੰ ਹੀਣਾ ਕਰਦਾ ਹੈ। (ਸਹੀ ਬੁਖ਼ਾਰੀ, ਹਦੀਸ: 7419)
Arabic explanations of the Qur’an:
وَلَىِٕنْ اَخَّرْنَا عَنْهُمُ الْعَذَابَ اِلٰۤی اُمَّةٍ مَّعْدُوْدَةٍ لَّیَقُوْلُنَّ مَا یَحْبِسُهٗ ؕ— اَلَا یَوْمَ یَاْتِیْهِمْ لَیْسَ مَصْرُوْفًا عَنْهُمْ وَحَاقَ بِهِمْ مَّا كَانُوْا بِهٖ یَسْتَهْزِءُوْنَ ۟۠
8਼ ਜੇ ਅਸੀਂ ਇਹਨਾਂ (ਕਾਫ਼ਿਰਾਂ) ਤੋਂ ਅਜ਼ਾਬ ਨੂੰ ਇਕ ਵਿਸ਼ੇਸ਼ ਮੁੱਦਤ ਤਕ ਲਈ ਟਾਲ ਦੱਈਏ ਤਾਂ ਇਹ (ਕਾਫ਼ਿਰ) ਜ਼ਰੂਰ ਆਖਦੇ ਕਿ ਅਜ਼ਾਬ ਨੂੰ ਕਿਹੜੀ ਚੀਜ਼ ਨੇ ਰੋਕਿਆ ਹੋਇਆ ਹੈ। ਸੁਣੋ ਜਿਸ ਦਿਨ ਉਹ (ਅਜ਼ਾਬ) ਇਹਨਾਂ ਕੋਲ ਆਵੇਗਾ ਫੇਰ ਇਹਨਾਂ ਤੋਂ ਟਲੇਗਾ ਨਹੀਂ, ਜਿਸ ਦਾ ਇਹ ਮਖੌਲ ਕਰਿਆ ਕਰਦੇ ਸੀ ਉਹੀਓ ਇਹਨਾਂ ਨੂੰ ਘੇਰ ਲਵੇਗਾ।
Arabic explanations of the Qur’an:
وَلَىِٕنْ اَذَقْنَا الْاِنْسَانَ مِنَّا رَحْمَةً ثُمَّ نَزَعْنٰهَا مِنْهُ ۚ— اِنَّهٗ لَیَـُٔوْسٌ كَفُوْرٌ ۟
9਼ ਜੇ ਅਸੀਂ ਮਨੁੱਖ ਨੂੰ ਆਪਣੀ ਕਿਸੇ ਨਿਅਮਤ ਤੋਂ ਨਿਵਾਜ਼ਦੇ ਹਾਂ ਫੇਰ ਮਗਰੋਂ ਉਸ ਨਿਅਮਤ ਤੋਂ ਵਾਂਝਿਆਂ ਕਰ ਦਈਏ ਤਾਂ ਉਹ (ਮਨੁੱਖ) ਬਹੁਤ ਹੀ ਨਿਰਾਸ਼ ਅਤੇ ਬਹੁਤ ਹੀ ਨਾਸ਼ੁਕਰਾ ਬਣ ਜਾਂਦਾ ਹੈ।
Arabic explanations of the Qur’an:
وَلَىِٕنْ اَذَقْنٰهُ نَعْمَآءَ بَعْدَ ضَرَّآءَ مَسَّتْهُ لَیَقُوْلَنَّ ذَهَبَ السَّیِّاٰتُ عَنِّیْ ؕ— اِنَّهٗ لَفَرِحٌ فَخُوْرٌ ۟ۙ
10਼ ਜੇ ਅਸੀਂ (ਅੱਲਾਹ) ਉਸ ਨੂੰ ਬਿਪਤਾ ਦੇਣ ਮਗਰੋਂ ਆਪਣੀਆਂ ਨਿਅਮਤਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਆਖਣ ਲੱਗਦਾ ਹੈ ਕਿ ਹੁਣ ਮੇਰੀਆਂ ਪਰੇਸ਼ਾਨੀਆਂ ਦੂਰ ਹੋ ਗਈਆਂ। ਬੇਸ਼ੱਕ ਉਹ (ਉਸ ਸਮੇਂ) ਸ਼ੇਖੀਆਂ ਮਾਰਨ ਲੱਗ ਜਾਂਦਾ ਹੈ ਤੇ ਘਮੰਡ ਵੀ ਕਰਦਾ ਹੈ।
Arabic explanations of the Qur’an:
اِلَّا الَّذِیْنَ صَبَرُوْا وَعَمِلُوا الصّٰلِحٰتِ ؕ— اُولٰٓىِٕكَ لَهُمْ مَّغْفِرَةٌ وَّاَجْرٌ كَبِیْرٌ ۟
11਼ ਪਰ ਜਿਹੜੇ ਲੋਕ ਧੀਰਜ ਰੱਖਦੇ ਹਨ ਅਤੇ ਨੇਕ ਕੰਮ ਕਰਦੇ ਹਨ ਉਹਨਾਂ ਲਈ ਹੀ ਬਖ਼ਸ਼ਿਸ਼ ਹੈ ਅਤੇ ਬਹੁਤ ਹੀ ਵੱਡਾ ਬਦਲਾ ਵੀ ਹੈ।
Arabic explanations of the Qur’an:
فَلَعَلَّكَ تَارِكٌ بَعْضَ مَا یُوْحٰۤی اِلَیْكَ وَضَآىِٕقٌ بِهٖ صَدْرُكَ اَنْ یَّقُوْلُوْا لَوْلَاۤ اُنْزِلَ عَلَیْهِ كَنْزٌ اَوْ جَآءَ مَعَهٗ مَلَكٌ ؕ— اِنَّمَاۤ اَنْتَ نَذِیْرٌ ؕ— وَاللّٰهُ عَلٰی كُلِّ شَیْءٍ وَّكِیْلٌ ۟ؕ
12਼ (ਹੇ ਮੁਹੰਮਦ ਸ:!) ਹੋ ਸਕਦਾ ਹੈ ਕਿ ਤੁਸੀਂ ਇਸ ਵਹੀ ਦੇ ਕੁੱਝ ਭਾਗ ਨੂੰ ਜਿਹੜੀ ਤੁਹਾਡੇ ਵੱਲ ਨਾਜ਼ਿਲ ਕੀਤੀ ਗਈ ਹੈ (ਵਰਣਨ ਕਰਨ ਤੋਂ) ਛੱਡ ਦਿਓ। ਤੁਹਾਡਾ ਦਿਲ ਤੰਗੀ ਮਹਿਸੂਸ ਕਰ ਰਿਹਾ ਹੋਵੇ। ਕਿ ਇਹ ਕਾਫ਼ਿਰ ਆਖਣਗੇ ਕਿ ਤੁਹਾਡੇ ’ਤੇ ਕੋਈ ਖ਼ਜ਼ਾਨਾ ਕਿਉਂ ਨਹੀਂ ਉਤਰਿਆ ਗਿਆ ਜਾਂ ਇਹਨਾਂ (ਮੁਹੰਮਦ ਸ:) ਦੇ ਸੰਗ ਕੋਈ ਫ਼ਰਿਸ਼ਤਾ ਕਿਉਂ ਨਹੀਂ ਆਇਆ (ਹੇ ਨਬੀ!) ਸੁਣ ਲਵੋ ਕਿ ਤੁਸੀਂ ਤਾਂ ਕੇਵਲ (ਅੱਲਾਹ ਦੇ ਅਜ਼ਾਬ ਤੋਂ) ਡਰਾਉਣ ਵਾਲੇ ਹੋ ਅੱਲਾਹ ਹਰ ਚੀਜ਼ ਦੀ ਨਿਗਰਾਨੀ ਕਰ ਰਿਹਾ ਹੈ।
Arabic explanations of the Qur’an:
اَمْ یَقُوْلُوْنَ افْتَرٰىهُ ؕ— قُلْ فَاْتُوْا بِعَشْرِ سُوَرٍ مِّثْلِهٖ مُفْتَرَیٰتٍ وَّادْعُوْا مَنِ اسْتَطَعْتُمْ مِّنْ دُوْنِ اللّٰهِ اِنْ كُنْتُمْ صٰدِقِیْنَ ۟
13਼ ਕੀ ਉਹ (ਕਾਫ਼ਿਰ) ਆਖਦੇ ਹਨ ਕਿ ਇਸ ਨੇ ਇਹ .ਕੁਰਆਨ ਆਪ ਹੀ ਘੜ੍ਹ ਲਿਆ ਹੈ ? (ਹੇ ਨਬੀ! ਕਾਫ਼ਿਰਾਂ ਨੂੰ) ਆਖ ਦਿਓ ਕਿ ਫੇਰ ਤੁਸੀਂ ਵੀ ਇਹਨਾਂ ਵਰਗੀਆਂ ਦੱਸ ਆਇਤਾਂ ਘੜ ਵਿਖਾਓ ਅਤੇ ਛੁੱਟ ਅੱਲਾਹ ਤੋਂ (ਆਪਣੀ ਮਦਦ ਲਈ) ਜਿਸ ਨੂੰ ਬੁਲਾ ਸਕਦੇ ਹੋ ਬੁਲਾ ਲਵੋ, ਜੇ ਤੁਸੀਂ ਆਪਣੀ ਗੱਲ ਵਿਚ ਸੱਚੇ ਹੋ।
Arabic explanations of the Qur’an:
فَاِلَّمْ یَسْتَجِیْبُوْا لَكُمْ فَاعْلَمُوْۤا اَنَّمَاۤ اُنْزِلَ بِعِلْمِ اللّٰهِ وَاَنْ لَّاۤ اِلٰهَ اِلَّا هُوَ ۚ— فَهَلْ اَنْتُمْ مُّسْلِمُوْنَ ۟
14਼ ਫੇਰ ਜੇ ਉਹ ਕਾਫ਼ਿਰ ਤੁਹਾਨੂੰ ਕੋਈ ਜਵਾਬ ਨਾ ਦੇਣ ਤਾਂ ਜਾਣ ਲਓ ਕਿ ਇਹ (.ਕੁਰਆਨ) ਅੱਲਾਹ ਦੇ ਗਿਆਨ ਅਨੁਸਾਰ ਹੀ ਉਤਾਰਿਆ ਗਿਆ ਹੈ ਅਤੇ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। (ਹੇ ਲੋਕੋ!) ਕੀ ਤੁਸੀਂ (ਇਹ ਸਭ ਜਾਣਨ ਤੋਂ ਬਾਅਦ) ਮੁਸਲਮਾਨ ਬਣਦੇ ਹੋ?
Arabic explanations of the Qur’an:
مَنْ كَانَ یُرِیْدُ الْحَیٰوةَ الدُّنْیَا وَزِیْنَتَهَا نُوَفِّ اِلَیْهِمْ اَعْمَالَهُمْ فِیْهَا وَهُمْ فِیْهَا لَا یُبْخَسُوْنَ ۟
15਼ ਜਿਹੜੇ ਲੋਕੀ ਸੰਸਾਰਿਕ ਜੀਵਨ ਤੇ ਇਸ ਦੀ ਖ਼ੂਬਸੂਰਤੀ ਚਾਹੁੰਦੇ ਹਨ ਅਸੀਂ ਉਹਨਾਂ ਦੇ ਕਰਮਾਂ ਦਾ ਬਦਲਾ ਇਸੇ ਸੰਸਾਰ ਵਿਚ ਹੀ ਦੇ ਛੱਡਦੇ ਹਾਂ ਅਤੇ ਉਹਨਾਂ ਦਾ ਹੱਕ ਨਹੀਂ ਮਾਰਿਆ ਜਾਂਦਾ।
Arabic explanations of the Qur’an:
اُولٰٓىِٕكَ الَّذِیْنَ لَیْسَ لَهُمْ فِی الْاٰخِرَةِ اِلَّا النَّارُ ۖؗ— وَحَبِطَ مَا صَنَعُوْا فِیْهَا وَبٰطِلٌ مَّا كَانُوْا یَعْمَلُوْنَ ۟
16਼ ਇਹੋ ਉਹ ਲੋਕ ਹਨ ਜਿਨ੍ਹਾਂ ਲਈ ਆਖ਼ਿਰਤ ਵਿਚ ਛੁੱਟ ਅੱਗ ਤੋਂ ਹੋਰ ਕੁੱਝ ਵੀ ਨਹੀਂ, ਜੋ ਕੁੱਝ ਉਹਨਾਂ ਨੇ ਸੰਸਾਰ ਵਿਚ ਕਮਾਈ ਕੀਤੀ ਸੀ ਉਹ ਸਭ ਬਰਬਾਦ ਹੋ ਗਈ ਅਤੇ ਜੋ ਵੀ ਉਹ ਅਮਲ ਕਰਦੇ ਰਹੇ ਉਹ ਵੀ ਅਜਾਈਂ ਗਏ।
Arabic explanations of the Qur’an:
اَفَمَنْ كَانَ عَلٰی بَیِّنَةٍ مِّنْ رَّبِّهٖ وَیَتْلُوْهُ شَاهِدٌ مِّنْهُ وَمِنْ قَبْلِهٖ كِتٰبُ مُوْسٰۤی اِمَامًا وَّرَحْمَةً ؕ— اُولٰٓىِٕكَ یُؤْمِنُوْنَ بِهٖ ؕ— وَمَنْ یَّكْفُرْ بِهٖ مِنَ الْاَحْزَابِ فَالنَّارُ مَوْعِدُهٗ ۚ— فَلَا تَكُ فِیْ مِرْیَةٍ مِّنْهُ ۗ— اِنَّهُ الْحَقُّ مِنْ رَّبِّكَ وَلٰكِنَّ اَكْثَرَ النَّاسِ لَا یُؤْمِنُوْنَ ۟
17਼ ਕੀ ਭਲਾਂ ਉਹ ਵਿਅਕਤੀ (.ਕੁਰਅਨ ਦਾ ਇਨਕਾਰ ਕਰ ਸਕਦਾ ਹੈ? ) ਜਿਹੜਾ ਆਪਣੇ ਰੱਬ ਵੱਲੋਂ ਬਖ਼ਸ਼ੀ ਹੋਈ ਦਲੀਲ ’ਤੇ ਕਾਇਮ ਹੋਵੇ ਅਤੇ ਇਸ ਦੇ ਨਾਲ ਅੱਲਾਹ ਵੱਲੋਂ ਇਕ ਗਵਾਹ (ਵਜੋਂ.ਕੁਰਆਨ) ਵੀ ਹੋਵੇ, ਜਦ ਕਿ ਇਸ ਤੋਂ ਪਹਿਲਾਂ ਮੂਸਾ ਦੀ ਕਿਤਾਬ (ਤੌਰੈਤ) ਵੀ ਮਾਰਗ ਦਰਸ਼ਨ ਤੇ ਮਿਹਰਾਂ ਦੇ ਰੂਪ ਵਿਚ ਰਹੀ ਹੈ। ਇਹੋ ਉਹ ਲੋਕ ਹਨ ਜਿਹੜੇ ਇਸ (.ਕੁਰਆਨ) ’ਤੇ ਈਮਾਨ ਰੱਖਦੇ ਹਨ ਅਤੇ ਇਹਨਾਂ ਸਾਰੇ ਮਨੁੱਖੀ ਧੜ੍ਹਿਆਂ ਵਿੱਚੋਂ ਜੋ ਵੀ ਇਸ (.ਕੁਰਆਨ) ਦਾ ਇਨਕਾਰੀ ਹੋਵੇਗਾ ਉਸ ਦਾ ਟਿਕਾਣਾ ਅੱਗ ਹੈ।1 (ਹੇ ਨਬੀ ਸ:!) ਤੁਸੀਂ ਕਿਸੇ ਪ੍ਰਕਾਰ ਦੇ ਸ਼ੱਕ-ਸ਼ੁਬਹੇ ਵਿਚ ਨਹੀਂ ਪੈਣਾ। ਇਹ.ਕੁਰਆਨ ਤੁਹਾਡੇ ਪਾਲਣਹਾਰ ਵੱਲੋਂ ਹੱਕ (’ਤੇ ਆਧਾਰਿਤ) ਹੈ ਪਰ ਵਧੇਰੇ ਲੋਕ ਨਹੀਂ ਮੰਨਦੇ।
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
Arabic explanations of the Qur’an:
وَمَنْ اَظْلَمُ مِمَّنِ افْتَرٰی عَلَی اللّٰهِ كَذِبًا ؕ— اُولٰٓىِٕكَ یُعْرَضُوْنَ عَلٰی رَبِّهِمْ وَیَقُوْلُ الْاَشْهَادُ هٰۤؤُلَآءِ الَّذِیْنَ كَذَبُوْا عَلٰی رَبِّهِمْ ۚ— اَلَا لَعْنَةُ اللّٰهِ عَلَی الظّٰلِمِیْنَ ۟ۙ
18਼ ਉਸ ਵਿਅਕਤੀ ਤੋਂ ਵਧਕੇ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਹੀ ਝੂਠ ਜੜੇ ? ਇਹ ਸਾਰੇ ਲੋਕ ਅੱਲਾਹ ਦੇ ਹਜ਼ੂਰ ਪੇਸ਼ ਕੀਤੇ ਜਾਣਗੇ ਅਤੇ (ਫ਼ਰਿਸ਼ਤੇ) ਗਵਾਹੀ ਦੇਣਗੇ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ’ਤੇ ਝੂਠ ਜੜ੍ਹਿਆ ਸੀ। ਸੁਣ ਲਓ। ਅੱਲਾਹ ਦੀ ਫਿਟਕਾਰ ਜ਼ਾਲਮਾਂ ਲਈ ਹੈ।2
2 ਇਸ ਦੀ ਪੁਸ਼ਟੀ ਇਹ ਹਦੀਸ ਕਰਦੀ ਹੈ ਜਿਸ ਨੂੰ ਸਫ਼ਵਾਨ ਬਿਨ ਮੁਹੱਰਰ ਦੱਸਿਆ ਹੈ ਕਿ ਅਬਦੁੱਲਾ ਬਿਨ ਉਮਰ (ਰ:ਅ:) ਤਵਾਫ਼ ਕਰ ਰਹੇ ਸੀ ਕਿ ਇਕ ਵਿਅਕਤੀ ਆਇਆ ਤੇ ਆਖਣ ਲੱਗਾ, ਕੀ ਤੁਸੀਂ ਨਬੀ (ਸ:) ਦੇ ਬਾਰੇ ਕੁਝ ਸੁਣਿਆ ਹੈ? ਇਬਨੇ-ਉਮਰ (ਰ:ਅ:) ਨੇ ਆਖਿਆ ਕਿ ਮੈਨੇ ਨਬੀ ਕਰੀਮ (ਸ:) ਤੋਂ ਇਹ ਸੁਣਿਆ ਹੈ ਕਿ ਮੋਮਿਨ ਨੂੰ ਅੱਲਾਹ ਦੇ ਨੇੜੇ ਲਿਆਂਦਾ ਜਾਵੇਗਾ। ਹੱਸ਼ਾਮ ਦਾ ਕਹਿਣਾ ਹੈ ਕਿ ਮੋਮਿਨ ਆਪਣੇ ਰੱਬ ਦੇ ਇੱਨਾ ਨੇੜੇ ਹੋ ਜਾਵੇਗਾ ਕਿ ਅੱਲਾਹ ਉਸ ਉੱਤੇ ਆਪਣਾ ਪੱਟ ਰੱਖ ਦੇਵੇਗਾ ਅਤੇ ਉਸ ਤੋਂ ਉਸ ਦੇ ਗੁਨਾਹਾਂ ਦੀ ਪੁਸ਼ਟੀ ਕਰਾਵਾਏਗਾ (ਅੱਲਾਹ ਉਸ ਨੂੰ ਆਖੇਗਾ) ਕੀ ਤੈਨੂੰ ਆਪਣਾ ਫਲਾਨਾ ਗੁਨਾਹ ਯਾਦ ਹੈ? ਉਹ ਮੋਮਿਨ ਦੋ ਬਾਰ ਆਖੇਗਾ ਕਿ ਮੈਂ ਜਾਣਦਾ ਹਾਂ ਹੇ ਮੇਰੇ ਰੱਬ ਮੈਂ ਜਾਣਦਾ ਹਾਂ। ਉਸ ਸਮੇਂ ਅੱਲਾਹ ਆਖੇਗਾ ਕਿ ਮੈਨੇ ਸੰਸਾਰ ਵਿਚ ਤੇਰੇ ਗੁਨਾਹਾਂ ਉੱਤੇ ਪੜਦਾ ਪਾਇਆ ਸੀ ਅਤੇ ਅੱਜ ਮੈਂ ਉਹਨਾਂ ਨੂੰ ਤੇਰੇ ਲਈ ਮਾਫ਼ ਕਰਦਾ ਹਾਂ। ਫਿਰ ਇਸ ਦੀ ਨੇਕੀਆਂ ਦਾ ਰਜਿਸਟਰ ਬੰਦ ਕਰ ਦਿੱਤਾ ਜਾਵੇਗਾ। ਅਤੇ ਦੂਜੇ ਲੋਕਾ ਦਾ ਜਾਂ ਕਾਫ਼ਿਰਾਂ ਦਾ ਹਾਲ ਇਹ ਹੋਵੇਗਾ ਕਿ ਗੁਵਾਹਾਂ ਦੇ ਸਾਮਣੇ ਖੁਲੱਮ ਖੱਲਾ ਆਖਿਆ ਜਾਵੇਗਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ਉੱਤੇ ਝੂਠ ਮੜ੍ਹਿਆ ਸੀ। (ਸਹੀ ਬੁਖ਼ਾਰੀ, ਹਦੀਸ: 4685)
Arabic explanations of the Qur’an:
الَّذِیْنَ یَصُدُّوْنَ عَنْ سَبِیْلِ اللّٰهِ وَیَبْغُوْنَهَا عِوَجًا ؕ— وَهُمْ بِالْاٰخِرَةِ هُمْ كٰفِرُوْنَ ۟
19਼ ਜਿਹੜੇ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਦੇ ਹਨ ਅਤੇ ਇਸ (ਰਾਹ) ਵਿਚ ਵਿੰਗ-ਵਲ ਲੱਭਦੇ ਹਨ ਇਹੋ ਆਖ਼ਿਰਤ ਦੇ ਇਨਕਾਰੀ ਹਨ।
Arabic explanations of the Qur’an:
اُولٰٓىِٕكَ لَمْ یَكُوْنُوْا مُعْجِزِیْنَ فِی الْاَرْضِ وَمَا كَانَ لَهُمْ مِّنْ دُوْنِ اللّٰهِ مِنْ اَوْلِیَآءَ ۘ— یُضٰعَفُ لَهُمُ الْعَذَابُ ؕ— مَا كَانُوْا یَسْتَطِیْعُوْنَ السَّمْعَ وَمَا كَانُوْا یُبْصِرُوْنَ ۟
20਼ ਉਹ ਲੋਕ ਧਰਤੀ ਉੱਤੇ ਅੱਲਾਹ ਨੂੰ ਬੇਵਸ ਕਰਨ ਵਾਲੇ ਨਹੀਂ ਸਨ ਅਤੇ ਨਾ ਹੀ ਛੁੱਟ ਅੱਲਾਹ ਤੋਂ ਉਹਨਾਂ ਦਾ ਕੋਈ ਹਿਮਾਇਤੀ ਸੀ, ਉਹਨਾਂ ਲਈ ਦੋਗੁਣਾ ਅਜ਼ਾਬ ਹੋਵੇਗਾ ਕਿਉਂ ਜੋ ਨਾ ਹੀ ਉਹ (ਹੱਕ) ਸੁਣ ਸਕਦੇ ਸੀ ਅਤੇ ਨਾ ਹੀ ਉਸ ਨੂੰ ਵੇਖਣਾ ਚਾਹੁੰਦੇ ਸੀ।
Arabic explanations of the Qur’an:
اُولٰٓىِٕكَ الَّذِیْنَ خَسِرُوْۤا اَنْفُسَهُمْ وَضَلَّ عَنْهُمْ مَّا كَانُوْا یَفْتَرُوْنَ ۟
21਼ ਇਹੋ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਹੈ ਅਤੇ ਉਹ ਸਭ ਉਹਨਾਂ ਤੋਂ ਗੁਆਚ ਗਿਆ ਜਿਹੜਾ ਉਹਨਾਂ ਨੇ ਘੜ ਰੱਖਿਆ ਸੀ।
Arabic explanations of the Qur’an:
لَا جَرَمَ اَنَّهُمْ فِی الْاٰخِرَةِ هُمُ الْاَخْسَرُوْنَ ۟
22਼ ਬੇਸ਼ੱਕ ਆਖ਼ਿਰਤ ਵਿਚ ਘਾਟੇ ਵਿਚ ਰਹਿਣ ਵਾਲੇ ਇਹੋ ਲੋਕ ਹੋਣਗੇ।
Arabic explanations of the Qur’an:
اِنَّ الَّذِیْنَ اٰمَنُوْا وَعَمِلُوا الصّٰلِحٰتِ وَاَخْبَتُوْۤا اِلٰی رَبِّهِمْ ۙ— اُولٰٓىِٕكَ اَصْحٰبُ الْجَنَّةِ ۚ— هُمْ فِیْهَا خٰلِدُوْنَ ۟
23਼ ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਤੇ ਭਲੇ ਕੰਮ ਵੀ ਕੀਤੇ ਅਤੇ ਆਪਣੇ ਪਾਲਣਹਾਰ ਦੇ ਹਜ਼ੂਰ ਝੁਕਦੇ ਵੀ ਰਹੇ ਉਹੀਓ ਸਵਰਗਾਂ ਵਿਚ ਜਾਣ ਵਾਲੇ ਹਨ ਜਿੱਥੇ ਉਹ ਸਦਾ ਲਈ ਰਹਿਣਗੇ।
Arabic explanations of the Qur’an:
مَثَلُ الْفَرِیْقَیْنِ كَالْاَعْمٰی وَالْاَصَمِّ وَالْبَصِیْرِ وَالسَّمِیْعِ ؕ— هَلْ یَسْتَوِیٰنِ مَثَلًا ؕ— اَفَلَا تَذَكَّرُوْنَ ۟۠
24਼ ਇਹ ਦੋਵੇਂ ਧਿਰਾਂ ਦੀ ਮਿਸਾਲ ਇੰਜ ਹੈ ਜਿਵੇਂ ਇਕ ਧਿਰ ਅੰਨ੍ਹਾ ਤੇ ਬੋਲਾ ਹੋਵੇ, ਦੂਜਾ ਵੇਖਣ ਤੇ ਸੁਣਨ ਵਾਲਾ ਹੋਵੇ। ਕੀ ਇਹ ਦੋਵੇਂ ਧਿਰਾਂ ਇਕੋ ਬਰਾਬਰ ਹੋ ਸਕਦੇ ਹਨ ? ਕੀ ਤੁਸੀਂ ਫੇਰ ਵੀ ਨਸੀਹਤ ਪ੍ਰਾਪਤ ਨਹੀਂ ਕਰਦੇ?
Arabic explanations of the Qur’an:
وَلَقَدْ اَرْسَلْنَا نُوْحًا اِلٰی قَوْمِهٖۤ ؗ— اِنِّیْ لَكُمْ نَذِیْرٌ مُّبِیْنٌ ۟ۙ
25਼ ਬੇਸ਼ੱਕ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ (ਪੈਗ਼ੰਬਰ ਬਣਾਕੇ) ਭੇਜਿਆ ਅਤੇ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਸਪਸ਼ਟ ਚਿਤਾਵਣੀ ਦੇ ਰਿਹਾ ਹਾਂ।
Arabic explanations of the Qur’an:
اَنْ لَّا تَعْبُدُوْۤا اِلَّا اللّٰهَ ؕ— اِنِّیْۤ اَخَافُ عَلَیْكُمْ عَذَابَ یَوْمٍ اَلِیْمٍ ۟
26਼ ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰੋ। ਮੈਂ ਤਾਂ ਤੁਹਾਡੇ ’ਤੇ ਦਰਦਨਾਕ ਦਿਨ (ਭਾਵ ਕਿਆਮਤ) ਦੇ ਅਜ਼ਾਬ ਆਉਣ ਤੋਂ ਡਰਦਾ ਹਾਂ।
Arabic explanations of the Qur’an:
فَقَالَ الْمَلَاُ الَّذِیْنَ كَفَرُوْا مِنْ قَوْمِهٖ مَا نَرٰىكَ اِلَّا بَشَرًا مِّثْلَنَا وَمَا نَرٰىكَ اتَّبَعَكَ اِلَّا الَّذِیْنَ هُمْ اَرَاذِلُنَا بَادِیَ الرَّاْیِ ۚ— وَمَا نَرٰی لَكُمْ عَلَیْنَا مِنْ فَضْلٍۢ بَلْ نَظُنُّكُمْ كٰذِبِیْنَ ۟
27਼ ਉਸ (ਨੂਹ) ਦੀ ਕੌਮ ਦੇ ਵਡੇਰਿਆਂ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਆਪਣੇ ਵਾਂਗ ਹੀ ਇਕ ਮਨੁੱਖ ਵੇਖਦੇ ਹਾਂ ਅਤੇ ਇਹ ਵੀ ਵੇਖਦੇ ਹਾਂ ਕਿ ਕੇਵਲ ਉਹਨਾਂ ਲੋਕਾਂ ਨੇ ਹੀ ਬਿਨਾਂ ਸੋਚੇ ਸਮਝੇ ਤੇਰੀ ਪੈਰਵੀ ਕੀਤੀ ਹੈ ਜਿਹੜੇ ਸਾਡੀ ਕੌਮ ਦੇ ਨੀਚ, ਦਲਿਤ ਤੇ ਭੈੜੀ ਸੋਚ ਵਾਲੇ ਲੋਕ ਹਨ, ਅਸੀਂ ਇਹ ਵੀ ਵੇਖ ਰਹੇ ਹਾਂ ਕਿ ਤੁਹਾਨੂੰ ਸਾਡੇ ’ਤੇ ਕਿਸੇ ਤਰ੍ਹਾਂ ਦੀ ਕੋਈ ਵਡਿਆਈ ਵੀ ਨਹੀਂ, ਅਸੀਂ ਤਾਂ ਤੁਹਾਨੂੰ ਝੂਠਾ ਸਮਝਦੇ ਹਾਂ।
Arabic explanations of the Qur’an:
قَالَ یٰقَوْمِ اَرَءَیْتُمْ اِنْ كُنْتُ عَلٰی بَیِّنَةٍ مِّنْ رَّبِّیْ وَاٰتٰىنِیْ رَحْمَةً مِّنْ عِنْدِهٖ فَعُمِّیَتْ عَلَیْكُمْ ؕ— اَنُلْزِمُكُمُوْهَا وَاَنْتُمْ لَهَا كٰرِهُوْنَ ۟
28਼ (ਨੂਹ ਨੇ) ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਨੂੰ ਦੱਸੋ ਕਿ ਜੇ ਮੈਂ ਆਪਣੇ ਰੱਬ ਵੱਲੋਂ ਕਿਸੇ ਦਲੀਲ ’ਤੇ ਹੋਵਾਂ ਅਤੇ ਉਸ ਨੇ ਮੈਨੂੰ ਆਪਣੇ ਵੱਲੋਂ ਕਿਸੇ ਮਿਹਰ ਤੋਂ (ਭਾਵ ਰਸੂਲ ਬਣਾ ਕੇ) ਨਿਵਾਜ਼ਿਆ ਹੋਵੇ ਫੇਰ ਉਹ ਮਿਹਰ ਤੁਹਾਨੂੰ (ਅੰਨਿਆਂ ਨੂੰ) ਵਿਖਾਈ ਨਾ ਦਿੰਦੀ ਹੋਵੇ ਤਾਂ ਕੀ ਅਸੀਂ ਤੁਹਾਨੂੰ ਇਸ ਨੂੰ ਮੰਣਨ ਲਈ ਮਜਬੂਰ ਕਰ ਸਕਦੇ ਹਾਂ, ਜਦ ਕਿ ਤੁਸੀਂ ਇਸ ਨੂੰ ਪਸੰਦ ਨਹੀਂ ਕਰਦੇ।
Arabic explanations of the Qur’an:
وَیٰقَوْمِ لَاۤ اَسْـَٔلُكُمْ عَلَیْهِ مَالًا ؕ— اِنْ اَجْرِیَ اِلَّا عَلَی اللّٰهِ وَمَاۤ اَنَا بِطَارِدِ الَّذِیْنَ اٰمَنُوْا ؕ— اِنَّهُمْ مُّلٰقُوْا رَبِّهِمْ وَلٰكِنِّیْۤ اَرٰىكُمْ قَوْمًا تَجْهَلُوْنَ ۟
29਼ (ਨੂਹ ਨੇ ਕਿਹਾ) ਕਿ ਹੇ ਮੇਰੀ ਕੌਮ ਵਾਲੀਓ! ਮੈਂ ਤੁਹਾਥੋਂ ਇਸ (ਚਿਤਾਵਨੀ ਦੇਣ) ਲਈ ਕੋਈ ਧੰਨ ਨਹੀਂ ਮੰਗਦਾ। ਮੇਰਾ ਬਦਲਾ ਤਾਂ ਅੱਲਾਹ ਦੇ ਕੋਲ ਹੀ ਹੈ। ਮੈਂ ਈਮਾਨ ਵਾਲਿਆਂ ਨੂੰ (ਭਾਵੇਂ ਉਹ ਦਲਿਤ ਹੀ ਹਨ) ਆਪਣੇ ਕੋਲੋਂ ਪਰਾਂ ਕਰਨ ਵਾਲਾ ਨਹੀਂ। ਬੇਸ਼ੱਕ ਉਹਨਾਂ ਦੀ ਮਿਲਣੀ ਆਪਣੇ ਰੱਬ ਨਾਲ ਹੋਣੀ ਹੈ ਪਰ ਮੈਂ ਵੇਖਦਾ ਹਾਂ ਕਿ ਤੁਸੀਂ ਅਗਿਆਨਤਾ ਤੋਂ ਕੰਮ ਲੈ ਰਹੇ ਹੋ।
Arabic explanations of the Qur’an:
وَیٰقَوْمِ مَنْ یَّنْصُرُنِیْ مِنَ اللّٰهِ اِنْ طَرَدْتُّهُمْ ؕ— اَفَلَا تَذَكَّرُوْنَ ۟
30਼ ਹੇ ਮੇਰੀ ਕੌਮ ਦੇ ਲੋਕੋ! ਜੇ ਮੈਂ ਇਹਨਾਂ (ਮੰਣਨ ਵਾਲਿਆਂ) ਨੂੰ ਧਿੱਕਾਰ ਵੀ ਦਵਾਂ ਤਾਂ ਕੌਣ ਮੈਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਵੇਗਾ ? ਕੀ ਤੁਸੀਂ ਕੁੱਝ ਵੀ ਸਿੱਖਿਆ ਨਹੀਂ ਲੈਂਦੇ ?
Arabic explanations of the Qur’an:
وَلَاۤ اَقُوْلُ لَكُمْ عِنْدِیْ خَزَآىِٕنُ اللّٰهِ وَلَاۤ اَعْلَمُ الْغَیْبَ وَلَاۤ اَقُوْلُ اِنِّیْ مَلَكٌ وَّلَاۤ اَقُوْلُ لِلَّذِیْنَ تَزْدَرِیْۤ اَعْیُنُكُمْ لَنْ یُّؤْتِیَهُمُ اللّٰهُ خَیْرًا ؕ— اَللّٰهُ اَعْلَمُ بِمَا فِیْۤ اَنْفُسِهِمْ ۖۚ— اِنِّیْۤ اِذًا لَّمِنَ الظّٰلِمِیْنَ ۟
31਼ (ਨੂਹ ਨੇ ਕਿਹਾ) ਕਿ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੇਰੇ ਕੋਲ ਅੱਲਾਹ ਦੇ ਖ਼ਜ਼ਾਨੇ ਹਨ ਅਤੇ ਨਾ ਹੀ ਮੈਂ ਗ਼ੈਬ ਦਾ ਗਿਆਨ ਰੱਖਦਾ ਹਾਂ, ਨਾ ਮੈਂ ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ ਨਾ ਹੀ ਮੇਰਾ ਇਹ ਕਹਿਣਾ ਹੈ ਕਿ ਜਿਨ੍ਹਾਂ ਨੂੰ ਤੁਹਾਡੀਆਂ ਅੱਖਾਂ ਨੀਚ ਸਮਝ ਰਹੀਆਂ ਹਨ, ਉਹਨਾਂ ਨੂੰ ਅੱਲਾਹ ਕੋਈ ਭਲਾਈ ਨਹੀਂ ਬਖ਼ਸ਼ੇਗਾ। ਉਹਨਾਂ ਦੇ ਮਨ ਵਿਚ ਜੋ ਹੈ ਉਸ ਨੂੰ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ। ਜੇ ਮੈਂ ਕੋਈ ਅਜਿਹੀ ਗੱਲ ਕਹਾਂਗਾਂ ਤਾਂ ਮੇਰੀ ਗਿਣਤੀ ਵੀ ਜ਼ਾਲਮਾਂ ਵਿਚ ਹੋਵੇਗੀ।
Arabic explanations of the Qur’an:
قَالُوْا یٰنُوْحُ قَدْ جَادَلْتَنَا فَاَكْثَرْتَ جِدَالَنَا فَاْتِنَا بِمَا تَعِدُنَاۤ اِنْ كُنْتَ مِنَ الصّٰدِقِیْنَ ۟
32਼ (ਕੌਮ ਨੇ) ਆਖਿਆ ਕਿ ਹੇ ਨੂਹ! ਤੂੰ ਸਾਡੇ ਨਾਲ ਝਗੜਾ ਕਰ ਲਿਆ ਅਤੇ ਸਾਡੇ ਨਾਲ ਵਧੇਰੇ ਝਗੜਾ ਕਰ ਚੁੱਕਿਆਂ ਹੈਂ। ਜਿਸ ਅਜ਼ਾਬ ਤੋਂ ਸਾਨੂੰ ਤੂੰ ਡਰਾ ਰਿਹਾ ਹੈਂ ਉਹ ਲੈ ਆ, ਜੇ ਤੂੰ ਸੱਚਾ ਹੈਂ।
Arabic explanations of the Qur’an:
قَالَ اِنَّمَا یَاْتِیْكُمْ بِهِ اللّٰهُ اِنْ شَآءَ وَمَاۤ اَنْتُمْ بِمُعْجِزِیْنَ ۟
33਼ (ਨੂਹ ਨੇ) ਕਿਹਾ ਕਿ ਬੇਸ਼ੱਕ ਅੱਲਾਹ ਹੀ ਉਹ (ਅਜ਼ਾਬ) ਤੁਹਾਡੇ ’ਤੇ ਲਿਆਵੇਗਾ, ਜੇ ਉਹ ਚਾਹਵੇ। ਫੇਰ ਤੁਸੀਂ ਉਸ ਨੂੰ ਰੋਕ ਵੀ ਨਹੀਂ ਸਕਦੇ।
Arabic explanations of the Qur’an:
وَلَا یَنْفَعُكُمْ نُصْحِیْۤ اِنْ اَرَدْتُّ اَنْ اَنْصَحَ لَكُمْ اِنْ كَانَ اللّٰهُ یُرِیْدُ اَنْ یُّغْوِیَكُمْ ؕ— هُوَ رَبُّكُمْ ۫— وَاِلَیْهِ تُرْجَعُوْنَ ۟ؕ
34਼ ਤੁਹਾਨੂੰ ਮੇਰੀਆਂ ਨਸੀਹਤਾਂ ਕੁੱਝ ਵੀ ਲਾਭ ਨਹੀਂ ਦੇ ਸਕਦੀਆਂ ਭਾਵੇਂ ਮੈਂ ਤੁਹਾਡੀ ਕਿੰਨੀ ਹੀ ਭਲਾਈ ਚਾਹਵਾਂ ਜਦੋਂ ਕਿ ਅੱਲਾਹ ਦੀ ਇੱਛਾ ਤੁਹਾਨੂੰ ਕੁਰਾਹੇ ਪਾਉਣਾ ਦੀ ਹੋਵੇ। ਉਹੀਓ ਤੁਹਾਡਾ ਰੱਬ (ਪਾਲਣਹਾਰ) ਹੈ ਅਤੇ ਉਸ ਵੱਲ ਤੁਸੀਂ (ਸਾਰਿਆਂ ਨੇ) ਪਰਤ ਕੇ ਜਾਣਾ ਹੈ।
Arabic explanations of the Qur’an:
اَمْ یَقُوْلُوْنَ افْتَرٰىهُ ؕ— قُلْ اِنِ افْتَرَیْتُهٗ فَعَلَیَّ اِجْرَامِیْ وَاَنَا بَرِیْٓءٌ مِّمَّا تُجْرِمُوْنَ ۟۠
35਼ ਕੀ ਉਹ ਕਾਫ਼ਿਰ ਆਖਦੇ ਹਨ ਕਿ ਇਸ (.ਕੁਰਆਨ) ਨੂੰ ਉਸ ਨੇ ਆਪ ਹੀ ਘੜ੍ਹ ਲਿਆ ਹੈ ? (ਹੇ ਨਬੀ!) ਜਵਾਬ ਦਿਓ ਕਿ ਜੇ ਮੈਨੇ ਆਪਣੇ ਮਨ ਤੋਂ ਇਸ ਨੂੰ ਘੜ੍ਹ ਲਿਆ ਹੈ ਤਾਂ ਇਸ ਦਾ ਦੋਸ਼ ਮੇਰੇ ’ਤੇ ਹੈ ਅਤੇ ਮੈਂ ਉਹਨਾਂ ਸਾਰੇ ਅਪਰਾਧਾਂ ਤੋਂ ਬਰੀ ਹਾਂ ਜੋ ਤੁਸੀਂ ਕਰ ਰਹੇ ਹੋ।
Arabic explanations of the Qur’an:
وَاُوْحِیَ اِلٰی نُوْحٍ اَنَّهٗ لَنْ یُّؤْمِنَ مِنْ قَوْمِكَ اِلَّا مَنْ قَدْ اٰمَنَ فَلَا تَبْتَىِٕسْ بِمَا كَانُوْا یَفْعَلُوْنَ ۟ۚ
36਼ ਨੂਹ ਵੱਲ ਵਹੀ ਭੇਜੀ ਗਈ ਕਿ ਤੇਰੀ ਕੌਮ ਵਿੱਚੋਂ ਜਿਹੜੇ ਲੋਕ ਪਹਿਲਾਂ ਈਮਾਨ ਲਿਆ ਚੁੱਕੇ ਹਨ ਉਹਨਾਂ ਤੋਂ ਛੁੱਟ ਹੋਰ ਕੋਈ ਈਮਾਨ ਨਹੀਂ ਲਿਆਵੇਗਾ, ਸੋ ਤੂੰ ਉਹਨਾਂ ਦੀਆਂ ਕਰਤੂਤਾਂ ’ਤੇ ਦੁਖੀ ਨਾ ਹੋ।
Arabic explanations of the Qur’an:
وَاصْنَعِ الْفُلْكَ بِاَعْیُنِنَا وَوَحْیِنَا وَلَا تُخَاطِبْنِیْ فِی الَّذِیْنَ ظَلَمُوْا ۚ— اِنَّهُمْ مُّغْرَقُوْنَ ۟
37਼ ਤੂੰ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀ ਵਹੀ ਅਨੁਸਾਰ ਇਕ ਬੇੜੀ ਬਣਾ ਅਤੇ ਉਹਨਾਂ ਜ਼ਾਲਮਾਂ ਦੇ ਸੰਬੰਧ ਵਿਚ ਸਾਡੇ ਨਾਲ ਕੋਈ ਗੱਲ ਨਾ ਕਰ। ਬੇਸ਼ੱਕ ਉਹਨਾਂ ਨੂੰ ਡੋਬ ਦਿੱਤਾ ਜਾਵੇਗਾ।
Arabic explanations of the Qur’an:
وَیَصْنَعُ الْفُلْكَ ۫— وَكُلَّمَا مَرَّ عَلَیْهِ مَلَاٌ مِّنْ قَوْمِهٖ سَخِرُوْا مِنْهُ ؕ— قَالَ اِنْ تَسْخَرُوْا مِنَّا فَاِنَّا نَسْخَرُ مِنْكُمْ كَمَا تَسْخَرُوْنَ ۟ؕ
38਼ ਜਦੋਂ ਉਹ (ਨੂਹ) ਬੇੜੀ ਬਣਾਉਣ ਲੱਗਿਆ ਤੇ ਉਹਨਾਂ ਦੀ ਕੌਮ ਦੇ ਆਗੂ ਜਦੋਂ ਉਸ (ਨੂਹ) ਦੇ ਕੋਲ ਦੀ ਲੰਘਦੇ ਤਾਂ ਉਹ ਉਸ ਦਾ ਮਖੌਲ ਕਰਦੇ। ਨੂਹ ਨੇ ਕਿਹਾ ਕਿ ਜੇ (ਅੱਜ) ਤੁਸੀਂ ਸਾਡਾ ਮਖੌਲ ਉਡਾਉਂਦੇ ਹੋ ਬੇਸ਼ੱਕ (ਇਕ ਦਿਨ) ਅਸੀਂ ਵੀ ਤੁਹਾਡੇ ’ਤੇ ਹੱਸਾਂਗੇ, ਜਿੱਦਾਂ ਤੁਸੀਂ ਸਾਡੇ ’ਤੇ (ਅੱਜ) ਹੱਸ ਰਹੇ ਹੋ।
Arabic explanations of the Qur’an:
فَسَوْفَ تَعْلَمُوْنَ ۙ— مَنْ یَّاْتِیْهِ عَذَابٌ یُّخْزِیْهِ وَیَحِلُّ عَلَیْهِ عَذَابٌ مُّقِیْمٌ ۟
39਼ ਤੁਹਾਨੂੰ ਬਹੁਤ ਛੇਤੀ ਹੀ ਪਤਾ ਚੱਲ ਜਾਵੇਗਾ ਕਿ ਕਿਸ ਵਿਅਕਤੀ ’ਤੇ ਅਜਿਹਾ ਅਜ਼ਾਬ ਆਵੇਗਾ ਜਿਹੜਾ ਉਹ ਨੂੰ (ਸੰਸਾਰ ਵਿਚ) ਜ਼ਲੀਲ ਕਰ ਦੇਵੇਗਾ ਅਤੇ (ਆਖ਼ਿਰਤ ਵਿਚ) ਸਦਾ ਲਈ ਸਜ਼ਾ ਹੋਵੇਗੀ।
Arabic explanations of the Qur’an:
حَتّٰۤی اِذَا جَآءَ اَمْرُنَا وَفَارَ التَّنُّوْرُ ۙ— قُلْنَا احْمِلْ فِیْهَا مِنْ كُلٍّ زَوْجَیْنِ اثْنَیْنِ وَاَهْلَكَ اِلَّا مَنْ سَبَقَ عَلَیْهِ الْقَوْلُ وَمَنْ اٰمَنَ ؕ— وَمَاۤ اٰمَنَ مَعَهٗۤ اِلَّا قَلِیْلٌ ۟
40਼ ਜਦੋਂ ਸਾਡਾ (ਅਜ਼ਾਬ ਦਾ) ਹੁਕਮ ਆ ਗਿਆ ਤੇ (ਧਰਤੀ ’ਚੋਂ ਪਾਣੀ ਦਾ) ਤੰਦੂਰ ਉੱਬਲਣ ਲੱਗ ਪਿਆ ਫੇਰ ਅਸੀਂ ਨੂਹ ਨੂੰ ਆਖਿਆ ਕਿ ਇਸ ਬੇੜੀ ਵਿਚ ਹਰ ਪ੍ਰਕਾਰ ਦੇ (ਜਾਨਵਰਾਂ ਦੇ) ਜੋੜੇ ਭਾਵ (ਦੋ ਜਾਨਵਰ) ਇਕ ਨਰ ਤੇ ਇਕ ਮਦੀਨ ਸਵਾਰ ਕਰ ਲੈ ਅਤੇ ਆਪਣੇ ਪਰਿਵਾਰ ਨੂੰ, ਛੁੱਟ ਉਸ (ਤੁਹਾਡੀ ਪਤਨੀ ਤੇ ਪੁੱਤਰ) ਤੋਂ, ਜਿਨ੍ਹਾਂ ਬਾਰੇ ਪਹਿਲਾਂ ਗੱਲ ਹੋ ਚੁੱਕੀ ਹੈ, ਸਨੇ ਸਾਰੇ ਈਮਾਨ ਵਾਲਿਆਂ ਨੂੰ ਸਵਾਰ ਕਰ ਲੈ। ਉਸ (ਨੂਹ) ’ਤੇ ਬਹੁਤ ਹੀ ਘੱਟ ਗਿਣਤੀ ਵਿਚ ਈਮਾਨ ਲਿਆਏ ਸੀ।
Arabic explanations of the Qur’an:
وَقَالَ ارْكَبُوْا فِیْهَا بِسْمِ اللّٰهِ مَجْرٖىهَا وَمُرْسٰىهَا ؕ— اِنَّ رَبِّیْ لَغَفُوْرٌ رَّحِیْمٌ ۟
41਼ ਨੂਹ ਨੇ ਕਿਹਾ ਕਿ ਸਾਰੇ (ਈਮਾਨ ਵਾਲੇ) ਇਸ ਬੇੜੀ ਵਿਚ ਸਵਾਰ ਹੋ ਜਾਓ ਇਸ ਦਾ ਚੱਲਣਾ ਤੇ ਠਹਿਰਣਾ ਅੱਲਾਹ ਦੇ ਹੁਕਮ ਨਾਲ ਹੀ ਹੈ। ਹਕੀਕਤ ਵਿਚ ਮੇਰਾ ਪਾਲਣਹਾਰ ਵੱਡਾ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੈ।
Arabic explanations of the Qur’an:
وَهِیَ تَجْرِیْ بِهِمْ فِیْ مَوْجٍ كَالْجِبَالِ ۫— وَنَادٰی نُوْحُ ١بْنَهٗ وَكَانَ فِیْ مَعْزِلٍ یّٰبُنَیَّ ارْكَبْ مَّعَنَا وَلَا تَكُنْ مَّعَ الْكٰفِرِیْنَ ۟
42਼ ਉਹ (ਬੇੜੀ) ਉਹਨਾਂ (ਈਮਾਨ ਵਾਲਿਆਂ) ਨੂੰ ਪਹਾੜ ਵਾਂਗ (ਉੱਚੀਆਂ-ਉੱਚੀਆਂ) ਛੱਲਾਂ ਵਿਚ ਲਈਂ ਜਾ ਰਾਹੀਂ ਸੀ। ਨੂਹ ਨੇ ਆਪਣੇ ਪੁੱਤਰ ਨੂੰ ਪੁਕਾਰਿਆ ਜਿਹੜਾ ਕਿ ਸਭ ਤੋਂ ਅਲੱਗ ਖਲੱਗ ਸੀ ਕਿ ਹੇ ਪੁੱਤਰ! ਸਾਡੇ ਨਾਲ (ਤੂੰ ਵੀ) ਸਵਾਰ ਹੋ ਜਾ ਕਾਫ਼ਿਰਾਂ ਨਾਲ ਨਾ ਰਹਿ।
Arabic explanations of the Qur’an:
قَالَ سَاٰوِیْۤ اِلٰی جَبَلٍ یَّعْصِمُنِیْ مِنَ الْمَآءِ ؕ— قَالَ لَا عَاصِمَ الْیَوْمَ مِنْ اَمْرِ اللّٰهِ اِلَّا مَنْ رَّحِمَ ۚ— وَحَالَ بَیْنَهُمَا الْمَوْجُ فَكَانَ مِنَ الْمُغْرَقِیْنَ ۟
43਼ ਉਹ (ਪੁੱਤਰ) ਬੋਲਿਆ, ਮੈਂ ਤਾਂ ਹੁਣੇ ਕਿਸੇ ਪਹਾੜ ਦੀ ਸ਼ਰਨ ਲੈੲ ਲਵਾਗਾਂ ਉਹ ਮੈਨੂੰ ਪਾਣੀ ਤੋਂ ਬਚਾ ਲਵੇਗਾ। ਨੂਹ ਨੇ ਆਖਿਆ ਕਿ ਅੱਜ ਅੱਲਾਹ ਦੇ ਹੁਕਮ (ਅਜ਼ਾਬ) ਤੋਂ ਬਚਾਉਣ ਵਾਲਾ ਕੋਈ ਨਹੀਂ ਕੇਵਲ ਉਹੀਓ ਬਚਣਗੇ ਜਿਨ੍ਹਾਂ ’ਤੇ ਅੱਲਾਹ ਦੀ ਮਿਹਰ ਹੋਵੇਗੀ।1 ਉਸੇ ਸਮੇਂ ਉਹਨਾਂ ਦੋਹਾਂ (ਪਿਓ ਪੁੱਤਰ) ਵਿਚਾਲੇ ਇਕ ਛਲ ਆ ਗਈ ਤਾਂ ਉਹ (ਪੁੱਤਰ ਵੀ) ਡੂਬਣ ਵਾਲਿਆਂ ਵਿਚ ਜਾ ਰਲਿਆ।
1 ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਦੋਂ ਵੀ ਕੋਈ ਖ਼ਲੀਫ਼ਾ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਸ ਦੇ ਦੋ ਸਲਾਹਕਾਰ ਹੁੰਦੇ ਹਨ ਇਕ ਉਸ ਨੂੰ ਨੇਕੀ ਦਾ ਹੁਕਮ ਦਿੰਦਾ ਹੈ ਅਤੇ ਉਸ ਦੇ ਲਈ ਪ੍ਰੇਰਿਤ ਕਰਦਾ ਹੈ ਜਦੋਂ ਕਿ ਦੂਜਾ ਉਸ ਨੂੰ ਬੁਰਾਈ ਦਾ ਹੁਕਮ ਦਿੰਦਾ ਹੈ ਅਤੇ ਉਸੇ ਲਈ ਪ੍ਰੇਰਿਤ ਕਰਦਾ ਹੈ ਪਰ ਗੁਨਾਹਾਂ ਤੋਂ ਉਹੀਓ ਬਚਿਆ ਰਹਿੰਦਾ ਹੈ ਜਿਸ ਨੂੰ ਅੱਲਾਹ ਬਚਾਵੇ। (ਸਹੀ ਬੁਖ਼ਾਰੀ, ਹਦੀਸ: 6611)
Arabic explanations of the Qur’an:
وَقِیْلَ یٰۤاَرْضُ ابْلَعِیْ مَآءَكِ وَیٰسَمَآءُ اَقْلِعِیْ وَغِیْضَ الْمَآءُ وَقُضِیَ الْاَمْرُ وَاسْتَوَتْ عَلَی الْجُوْدِیِّ وَقِیْلَ بُعْدًا لِّلْقَوْمِ الظّٰلِمِیْنَ ۟
44਼ ਆਖਿਆ ਕਿ ਹੇ ਧਰਤੀ! ਤੂੰ ਆਪਣੇ ਪਾਣੀ ਨੂੰ ਨਿਗਲ ਜਾ ਅਤੇ ਹੇ ਅਕਾਸ਼! ਤੂੰ ਰੁੱਕ ਸੋ ਉਸੇ ਸਮੇਂ ਧਰਤੀ ਵਿਚ ਪਾਣੀ ਸਮਾ ਗਿਆ ਅਤੇ ਉਹਨਾਂ ਕਾਫ਼ਿਰਾਂ ਦਾ ਨਿਬੇੜਾ ਕਰ ਦਿੱਤਾ ਗਿਆ ਅਤੇ ਬੇੜੀ ਜੋਦੀ (ਨਾਂ ਦੀ ਪਹਾੜੀ) ’ਤੇ ਜਾ ਟਿਕੀ ਅਤੇ ਆਖ ਦਿੱਤਾ ਗਿਆ ਕਿ ਜ਼ਾਲਮ ਕੌਮ ਲਈ (ਰੱਬ ਦੀ ਰਹਿਮਤ ਤੋਂ) ਦੂਰੀ ਹੈ।
Arabic explanations of the Qur’an:
وَنَادٰی نُوْحٌ رَّبَّهٗ فَقَالَ رَبِّ اِنَّ ابْنِیْ مِنْ اَهْلِیْ وَاِنَّ وَعْدَكَ الْحَقُّ وَاَنْتَ اَحْكَمُ الْحٰكِمِیْنَ ۟
45਼ ਨੂਹ ਨੇ ਆਪਣੇ ਪਾਲਣਹਾਰ ਨੂੰ ਬੇਨਤੀ ਕੀਤੀ ਕਿ ਮੇਰੇ ਰੱਬਾ ਮੇਰਾ ਪੁੱਤਰ ਤਾਂ ਮੇਰੇ ਪਰਿਵਾਰ ਵਿੱਚੋਂ ਹੀ ਹੈ ਅਤੇ ਬੇਸ਼ੱਕ ਤੇਰਾ ਵਾਅਦਾ ਵੀ ਸੱਚਾ ਹੈ ਅਤੇ ਤੂੰ ਸਾਰਿਆਂ ਤੋਂ ਚੰਗੇਰਾ ਫ਼ੈਸਲਾ ਕਰਨ ਵਾਲਾ ਹੈਂ।
Arabic explanations of the Qur’an:
قَالَ یٰنُوْحُ اِنَّهٗ لَیْسَ مِنْ اَهْلِكَ ۚ— اِنَّهٗ عَمَلٌ غَیْرُ صَالِحٍ ۗ— فَلَا تَسْـَٔلْنِ مَا لَیْسَ لَكَ بِهٖ عِلْمٌ ؕ— اِنِّیْۤ اَعِظُكَ اَنْ تَكُوْنَ مِنَ الْجٰهِلِیْنَ ۟
46਼ ਆਖਿਆ ਕਿ ਹੇ ਨੂਹ! ਉਹ (ਤੇਰਾ ਪੁੱਤਰ) ਤੇਰੇ ਪਰਿਵਾਰ ਵਿੱਚੋਂ ਨਹੀਂ ਹੈ। ਉਸ ਦੀਆਂ ਕਰਤੂਤਾਂ ਤਾਂ ਬਹੁਤ ਹੀ ਭੈੜੀਆਂ ਹਨ। ਤੂੰ ਮੈਥੋਂ ਉਸ ਚੀਜ਼ ਦਾ ਸਵਾਲ ਨਾ ਕਰ ਜਿਸ ਦਾ ਤੁਹਾਨੂੰ ਗਿਆਨ ਨਹੀਂ। ਮੈਂ ਤੈਨੂੰ ਨਸੀਹਤ ਕਰਦਾ ਹਾਂ ਕਿ ਤੂੰ ਜਾਹਲਾਂ ਵਿਚ ਨਾ ਰਲੀਂ।
Arabic explanations of the Qur’an:
قَالَ رَبِّ اِنِّیْۤ اَعُوْذُ بِكَ اَنْ اَسْـَٔلَكَ مَا لَیْسَ لِیْ بِهٖ عِلْمٌ ؕ— وَاِلَّا تَغْفِرْ لِیْ وَتَرْحَمْنِیْۤ اَكُنْ مِّنَ الْخٰسِرِیْنَ ۟
47਼ (ਨੂਹ) ਨੇ ਕਿਹਾ ਕਿ ਹੇ ਮੇਰੇ ਪਾਲਣਹਾਰ! ਮੈਂ ਤੇਰੀ ਸ਼ਰਨ ਵਿਚ ਆਉਣਾ ਹਾਂ ਇਸ ਗੱਲ ਤੋਂ ਕਿ ਮੈਂ ਤੁਹਾਥੋਂ ਉਹ ਚੀਜ਼ ਮੰਗਾ ਜਿਸ ਦਾ ਮੈਨੂੰ ਉੱਕਾ ਹੀ ਗਿਆਨ ਨਹੀਂ। ਜੇ ਤੂੰ ਮੈਨੂੰ ਨਹੀਂ ਬਖ਼ਸ਼ੇਗਾ ਅਤੇ ਮੇਰੇ ’ਤੇ ਮਿਹਰਾਂ ਨਹੀਂ ਕਰੇਗਾ ਤਾਂ ਮੈਂ ਘਾਟੇ ਵਿਚ ਰਹਿਣ ਵਾਲਿਆਂ ਵਿਚ ਹੋ ਜਾਵਾਂਗਾ।
Arabic explanations of the Qur’an:
قِیْلَ یٰنُوْحُ اهْبِطْ بِسَلٰمٍ مِّنَّا وَبَرَكٰتٍ عَلَیْكَ وَعَلٰۤی اُمَمٍ مِّمَّنْ مَّعَكَ ؕ— وَاُمَمٌ سَنُمَتِّعُهُمْ ثُمَّ یَمَسُّهُمْ مِّنَّا عَذَابٌ اَلِیْمٌ ۟
48਼ (ਜਦੋਂ ਤੂਫਾਨ ਦਾ ਜ਼ੋਰ ਜਾਂਦਾ ਰਿਹਾ ਫੇਰ) ਆਖਿਆ ਗਿਆ ਕਿ ਹੇ ਨੂਹ! ਤੂੰ ਸਾਡੇ ਵੱਲੋਂ ਉਹਨਾਂ ਬਰਕਤਾਂ ਤੇ ਸਲਾਮਤੀ ਨਾਲ (ਬੇੜੀ ਵਿੱਚੋਂ) ਉੱਤਰ ਜਾ ਜਿਹੜੀਆਂ (ਬਰਕਤਾਂ) ਤੇਰੇ ’ਤੇ ਅਤੇ ਤੇਰੇ ਨਾਲ ਦੀਆਂ ਜਮਾਅਤਾਂ ਉੱਤੇ ਨਾਜ਼ਿਲ ਕੀਤੀਆਂ ਗਈਆਂ ਹਨ। ਹੋਰ ਵੀ ਕੁੱਝ ਜਮਾਅਤਾਂ (ਉੱਮਤਾਂ) ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸੰਸਾਰ ਵਿਚ ਜ਼ਰੂਰ ਹੀ ਲਾਭ ਪਚਾਵਾਂਗੇ ਪਰ ਫੇਰ ਉਹਨਾਂ ਨੂੰ ਸਾਡੇ ਵੱਲੋਂ ਬੜਾ ਹੀ ਕਰੜਾ ਅਜ਼ਾਬ ਆਵੇਗਾ।
Arabic explanations of the Qur’an:
تِلْكَ مِنْ اَنْۢبَآءِ الْغَیْبِ نُوْحِیْهَاۤ اِلَیْكَ ۚ— مَا كُنْتَ تَعْلَمُهَاۤ اَنْتَ وَلَا قَوْمُكَ مِنْ قَبْلِ هٰذَا ۛؕ— فَاصْبِرْ ۛؕ— اِنَّ الْعَاقِبَةَ لِلْمُتَّقِیْنَ ۟۠
49਼ (ਹੇ ਨਬੀ!) ਇਹ ਸਾਰੀਆਂ ਗ਼ੈਬ (ਪਰੋਖ) ਦੀਆਂ ਖ਼ਬਰਾਂ ਹਨ ਜਿਹੜੀਆਂ ਅਸੀਂ ਤੁਹਾਡੇ ਵੱਲ ਵਹੀ ਕਰਦੇ ਹਾਂ। ਇਹਨਾਂ ਖ਼ਬਰਾਂ ਨੂੰ ਇਸ ਤੋਂ ਪਹਿਲਾਂ ਨਾ ਹੀ ਤੁਸੀਂ ਜਾਣਦੇ ਸੀ ਅਤੇ ਨਾ ਹੀ ਤੁਹਾਡੀ ਕੌਮ (ਮੱਕੇ ਵਾਲੇ) ਜਾਣਦੇ ਸੀ। ਸੋ ਤੁਸੀਂ (ਇਹਨਾਂ ਦੇ ਇਨਕਾਰ ਕਰਨ ’ਤੇ) ਧੀਰਜ ਤੋਂ ਕੰਮ ਲਵੋ। ਅੰਤ ਭਲਾ ਉਹਨਾਂ ਲੋਕਾਂ ਦਾ ਹੀ ਹੈ ਜਿਹੜੇ ਪਰਹੇਜ਼ਗਾਰ ਹਨ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2
Arabic explanations of the Qur’an:
وَاِلٰی عَادٍ اَخَاهُمْ هُوْدًا ؕ— قَالَ یٰقَوْمِ اعْبُدُوا اللّٰهَ مَا لَكُمْ مِّنْ اِلٰهٍ غَیْرُهٗ ؕ— اِنْ اَنْتُمْ اِلَّا مُفْتَرُوْنَ ۟
50਼ ਅਸੀਂ ਆਦ ਕੌਮ ਵੱਲ ਉਹਨਾਂ ਦੇ ਭਰਾ ਹੂਦ ਨੂੰ ਭੇਜਿਆ। ਉਸ (ਹੂਦ) ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਹੀ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ, ਤੁਸੀਂ ਤਾਂ ਨਿਰਾ ਝੂਠ ਘੜ੍ਹਣ ਵਾਲੇ ਹੋ।
Arabic explanations of the Qur’an:
یٰقَوْمِ لَاۤ اَسْـَٔلُكُمْ عَلَیْهِ اَجْرًا ؕ— اِنْ اَجْرِیَ اِلَّا عَلَی الَّذِیْ فَطَرَنِیْ ؕ— اَفَلَا تَعْقِلُوْنَ ۟
51਼ ਹੇ ਮੇਰੀ ਕੌਮ! ਮੈਂ ਤੁਹਾਥੋਂ ਇਸ (ਸਿੱਖਿਆ ਦੇਣ) ਦਾ ਕੋਈ ਬਦਲਾ ਨਹੀਂ ਮੰਗਦਾ ਮੇਰਾ ਬਦਲਾ ਤਾਂ ਉਸ ਦੇ ਜ਼ਿੰਮੇ ਹੈ ਜਿਸ ਨੇ ਮੈਨੂੰ ਪੈੇਦਾ ਕੀਤਾ ਹੈ। ਕੀ ਤੁਸੀਂ ਫੇਰ ਵੀ ਅਕਲ ਤੋਂ ਕੰਮ ਨਹੀਂ ਲੈਂਦੇ ?
Arabic explanations of the Qur’an:
وَیٰقَوْمِ اسْتَغْفِرُوْا رَبَّكُمْ ثُمَّ تُوْبُوْۤا اِلَیْهِ یُرْسِلِ السَّمَآءَ عَلَیْكُمْ مِّدْرَارًا وَّیَزِدْكُمْ قُوَّةً اِلٰی قُوَّتِكُمْ وَلَا تَتَوَلَّوْا مُجْرِمِیْنَ ۟
52਼ (ਅਤੇ ਕਿਹਾ ਕਿ) ਹੇ ਮੇਰੀ ਕੌਮ! ਤੁਸੀਂ ਆਪਣੇ ਰੱਬ (ਪਾਲਣਹਾਰ) ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ ਅਤੇ ਉਸ ਦੇ ਹਜ਼ੂਰ ਤੌਬਾ ਕਰੋ ਉਹ (ਅੱਲਾਹ) ਤੁਹਾਡੇ ਲਈ ਅਕਾਸ਼ ਤੋਂ (ਰਹਿਮਤਾਂ ਭਰੇ) ਬੱਦਲ ਭੇਜੇਗਾ ਅਤੇ ਤੁਹਾਡੀ ਵਰਤਮਾਨ ਸ਼ਕਤੀ ਵਿਚ ਹੋਰ ਵਧੇਰੇ ਵਾਧਾ ਕਰੇਗਾ। ਸੋ ਤੁਸੀਂ ਅਪਰਾਧੀ ਬਣ ਕੇ (ਹੱਕ ਤੋਂ) ਮੂੰਹ ਨਾ ਮੋੜੋ।
Arabic explanations of the Qur’an:
قَالُوْا یٰهُوْدُ مَا جِئْتَنَا بِبَیِّنَةٍ وَّمَا نَحْنُ بِتَارِكِیْۤ اٰلِهَتِنَا عَنْ قَوْلِكَ وَمَا نَحْنُ لَكَ بِمُؤْمِنِیْنَ ۟
53਼ ਕੌਮ ਨੇ ਜਵਾਬ ਵਿਚ ਕਿਹਾ ਕਿ ਹੇ ਹੂਦ! ਤੂੰ ਸਾਡੇ ਕੋਲ (ਆਪਣੇ ਨਬੀ ਹੋਣ ਦੀ) ਕੋਈ ਦਲੀਲ ਤਾਂ ਲਿਆਇਆ ਨਹੀਂ, ਅਸੀਂ ਕੇਵਲ ਤੇਰੇ ਆਖਣ ’ਤੇ ਆਪਣੇ ਇਸ਼ਟਾਂ ਨੂੰ ਨਹੀਂ ਛੱਡਣ ਵਾਲੇ ਅਤੇ ਨਾ ਹੀ ਅਸੀਂ ਤੇਰੇ ਉੱਤੇ ਈਮਾਨ ਲਿਆਉਣ ਵਾਲੇ ਹਾਂ।
Arabic explanations of the Qur’an:
اِنْ نَّقُوْلُ اِلَّا اعْتَرٰىكَ بَعْضُ اٰلِهَتِنَا بِسُوْٓءٍ ؕ— قَالَ اِنِّیْۤ اُشْهِدُ اللّٰهَ وَاشْهَدُوْۤا اَنِّیْ بَرِیْٓءٌ مِّمَّا تُشْرِكُوْنَ ۟ۙ
54਼ ਸਗੋਂ ਅਸੀਂ ਤਾਂ ਇਹੋ ਸਮਝਦੇ ਹਾਂ ਕਿ ਸਾਡੇ ਕਿਸੇ ਇਸ਼ਟ ਨੇ ਤੇਰੀ ਅਕਲ ਮਾਰ ਛੱਡੀ ਹੈ। ਹੂਦ ਨੇ ਆਖਿਆ ਕਿ ਮੈਂ ਤਾਂ ਅੱਲਾਹ ਨੂੰ ਗਵਾਹ ਬਣਾਉਂਦਾ ਹਾਂ ਅਤੇ ਤੁਸੀਂ ਵੀ ਗਵਾਹ ਰਹੋ ਕਿ ਮੈਂ ਤਾਂ ਛੁੱਟ ਅੱਲਾਹ ਤੋਂ ਇਹਨਾਂ ਸਭ (ਇਸ਼ਟਾਂ) ਤੋਂ ਅਬਾਜ਼ਾਰ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਦਾ ਸਾਂਝੀ ਬਣਾਉਂਦੇ ਹੋ।
Arabic explanations of the Qur’an:
مِنْ دُوْنِهٖ فَكِیْدُوْنِیْ جَمِیْعًا ثُمَّ لَا تُنْظِرُوْنِ ۟
55਼ ਛੁੱਟ ਅੱਲਾਹ ਤੋਂ ਤੁਸੀਂ ਸਾਰੇ ਰਲ ਮਿਲ ਕੇ ਮੈਨੂੰ ਹਾਣ ਪਹੁੰਚਉਣ ਦੀਆਂ ਯੋਜਨਾਵਾਂ ਬਣਾ ਲਓ, ਫੇਰ ਮੈਨੂੰ ਉੱਕਾ ਹੀ ਮੋਹਲਤ ਨਾ ਦਈਓ।
Arabic explanations of the Qur’an:
اِنِّیْ تَوَكَّلْتُ عَلَی اللّٰهِ رَبِّیْ وَرَبِّكُمْ ؕ— مَا مِنْ دَآبَّةٍ اِلَّا هُوَ اٰخِذٌ بِنَاصِیَتِهَا ؕ— اِنَّ رَبِّیْ عَلٰی صِرَاطٍ مُّسْتَقِیْمٍ ۟
56਼ ਬੇਸ਼ੱਕ! ਮੇਰਾ ਭਰੋਸਾ ਤਾਂ ਅੱਲਾਹ ’ਤੇ ਹੀ ਹੈ ਜਿਹੜਾ ਮੇਰਾ ਵੀ ਤੇ ਤੁਹਾਡਾ ਸਭ ਦਾ ਪਾਲਣਹਾਰ ਹੈ। (ਧਰਤੀ ਉੱਤੇ) ਚੱਲਣ ਵਾਲਾ ਕੋਈ ਵੀ (ਪ੍ਰਾਣੀ) ਅਜਿਹਾ ਨਹੀਂ ਜਿਸ ਨੂੰ ਉਸ ਨੇ ਬੋਦੀ ਤੋਂ ਨਾ ਫੜ ਰੱਖਿਆ ਹੋਵੇ। ਨਿਰਸੰਦੇਹ, ਮੇਰਾ ਪਾਲਣਹਾਰ ਸਿੱਧੀ ਰਾਹ ’ਤੇ ਹੈ।
Arabic explanations of the Qur’an:
فَاِنْ تَوَلَّوْا فَقَدْ اَبْلَغْتُكُمْ مَّاۤ اُرْسِلْتُ بِهٖۤ اِلَیْكُمْ ؕ— وَیَسْتَخْلِفُ رَبِّیْ قَوْمًا غَیْرَكُمْ ۚ— وَلَا تَضُرُّوْنَهٗ شَیْـًٔا ؕ— اِنَّ رَبِّیْ عَلٰی كُلِّ شَیْءٍ حَفِیْظٌ ۟
57਼ ਹਾਂ ਜੇ ਤੁਸੀਂ (ਹੱਕ ਤੋਂ) ਮੂੰਹ ਮੋੜੋਗੇ ਤਾਂ ਮੈਂ ਤੁਹਾਨੂੰ ਉਹ ਸੁਨੇਹਾਂ ਦੇ ਚੁੱਕਿਆ ਹਾਂ ਜਿਹੜਾ ਤੁਹਾਡੇ ਵੱਲ ਦੇ ਕੇ ਮੈਨੂੰ ਭੇਜਿਆ ਗਿਆ ਸੀ। ਮੇਰਾ ਰੱਬ ਇਕ ਹੋਰ ਕੌਮ ਨੂੰ ਤੁਹਾਡਾ ਜਾਨਸ਼ੀਨ ਬਣਾ ਦੇਵੇਗਾ ਅਤੇ ਤੁਸੀਂ ਉਸ (ਰੱਬ) ਦਾ ਕੁੱਝ ਵੀ ਵਿਗਾੜ ਨਹੀਂ ਸਕੋਗੇ। ਵਾਸਤਵ ਵਿਚ ਮੇਰਾ ਰੱਬ ਹੀ ਹਰ ਚੀਜ਼ ਦੀ ਨਿਗਰਾਨੀ ਕਰਦਾ ਹੈ।
Arabic explanations of the Qur’an:
وَلَمَّا جَآءَ اَمْرُنَا نَجَّیْنَا هُوْدًا وَّالَّذِیْنَ اٰمَنُوْا مَعَهٗ بِرَحْمَةٍ مِّنَّا ۚ— وَنَجَّیْنٰهُمْ مِّنْ عَذَابٍ غَلِیْظٍ ۟
58਼ ਜਦੋਂ ਸਾਡਾ ਅਜ਼ਾਬ ਆ ਗਿਆ ਤਾਂ ਅਸਾਂ ਹੂਦ ਤੇ ਉਸ ਦੇ ਈਮਾਨ ਵਾਲੇ (ਆਗਿਆਕਾਰੀ) ਸਾਥੀਆਂ ਨੂੰ ਆਪਣੀ ਖ਼ਾਸ ਮਿਹਰਾਂ ਸਦਕੇ (ਕੁਰਾਹੇ ਪੈਣ ਤੋਂ) ਬਚਾ ਲਿਆ ਅਤੇ ਅਸੀਂ ਉਹਨਾਂ ਸਭ ਨੂੰ ਕਰੜੇ ਅਜ਼ਾਬ ਤੋਂ ਬਚਾ ਲਿਆ।
Arabic explanations of the Qur’an:
وَتِلْكَ عَادٌ جَحَدُوْا بِاٰیٰتِ رَبِّهِمْ وَعَصَوْا رُسُلَهٗ وَاتَّبَعُوْۤا اَمْرَ كُلِّ جَبَّارٍ عَنِیْدٍ ۟
59਼ ਅਤੇ ਵੇਖੋ ਇਹ ਕੌਮੇ-ਆਦ ਸੀ, ਜਿਸ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਅਤੇ ਅੱਲਾਹ ਦੇ ਰਸੂਲਾਂ ਦੀ ਨਾ-ਫ਼ਰਮਾਨੀ ਕੀਤੀ ਸੀ ਅਤੇ ਹਰੇਕ ਸਰਕਸ਼ (ਰੱਬ ਦੇ ਬਾਗ਼ੀ) ਤੇ (ਸੱਚਾਈ ਨਾਲ) ਵੈਰ ਰੱਖਣ ਵਾਲੇ ਦਾ ਕਹਿਣਾ ਮੰਨਿਆਂ।
Arabic explanations of the Qur’an:
وَاُتْبِعُوْا فِیْ هٰذِهِ الدُّنْیَا لَعْنَةً وَّیَوْمَ الْقِیٰمَةِ ؕ— اَلَاۤ اِنَّ عَادًا كَفَرُوْا رَبَّهُمْ ؕ— اَلَا بُعْدًا لِّعَادٍ قَوْمِ هُوْدٍ ۟۠
60਼ ਉਹਨਾਂ ਦੇ ਪਿੱਛੇ ਇਸ ਸੰਸਾਰ ਦੀ ਵੀ ਅਤੇ ਕਿਆਮਤ ਦਿਹਾੜੇ ਦੀ ਵੀ ਲਾਅਨਤ ਲੱਗੀ ਰਹੇਗੀ। ਵੇਖੋ ਆਦ ਦੀ ਕੌਮ ਨੇ ਆਪਣੇ ਰੱਬ ਦਾ ਇਨਕਾਰ ਕੀਤਾ। ਸੁਣੋਂ! ਹੂਦ ਦੀ ਕੌਮ ਆਦ ਉੱਤੇ ਲਾਅਨਤ ਹੈ।
Arabic explanations of the Qur’an:
وَاِلٰی ثَمُوْدَ اَخَاهُمْ صٰلِحًا ۘ— قَالَ یٰقَوْمِ اعْبُدُوا اللّٰهَ مَا لَكُمْ مِّنْ اِلٰهٍ غَیْرُهٗ ؕ— هُوَ اَنْشَاَكُمْ مِّنَ الْاَرْضِ وَاسْتَعْمَرَكُمْ فِیْهَا فَاسْتَغْفِرُوْهُ ثُمَّ تُوْبُوْۤا اِلَیْهِ ؕ— اِنَّ رَبِّیْ قَرِیْبٌ مُّجِیْبٌ ۟
61਼ ਅਸੀਂ ਸਮੂਦ (ਦੀ ਕੌਮ) ਵੱਲ ਉਹਨਾਂ ਦੇ ਭਰਾ ਸਾਲੇਹ ਨੂੰ (ਨਬੀ ਬਣਾਕੇ) ਭੇਜਿਆ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਕਿ ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ। ਉਸੇ ਨੇ ਤੁਹਾਨੂੰ ਧਰਤੀ (ਮਿੱਟੀ) ਤੋਂ ਪੈਦਾ ਕੀਤਾ ਅਤੇ ਉਸੇ ਨੇ ਇਸ ਧਰਤੀ ਉੱਤੇ ਤੁਹਾਨੂੰ ਵਸਾਇਆ ਹੈ। ਉਸੇ ਤੋਂ ਹੀ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ ਅਤੇ ਉਸੇ ਵੱਲ ਪਰਤ ਆਓ ! ਬੇਸ਼ੱਕ ਮੇਰਾ ਰੱਬ ਤੁਹਾਡੇ ਨੇੜੇ ਹੀ ਹੈ ਤੇ ਦੁਆਵਾਂ ਨੂੰ ਕਬੂਲਣ ਵਾਲਾ ਹੈ।
Arabic explanations of the Qur’an:
قَالُوْا یٰصٰلِحُ قَدْ كُنْتَ فِیْنَا مَرْجُوًّا قَبْلَ هٰذَاۤ اَتَنْهٰىنَاۤ اَنْ نَّعْبُدَ مَا یَعْبُدُ اٰبَآؤُنَا وَاِنَّنَا لَفِیْ شَكٍّ مِّمَّا تَدْعُوْنَاۤ اِلَیْهِ مُرِیْبٍ ۟
62਼ ਉਹਨਾਂ (ਕੌਮੇ-ਸਮੂਦ) ਨੇ ਆਖਿਆ ਕਿ ਹੇ ਸਾਲੇਹ! ਇਸ ਤੋਂ ਪਹਿਲਾਂ ਤੂੰ ਸਾਡੀਆਂ ਆਸਾਂ ਦਾ ਕੇਂਦਰ ਸੀ, ਕੀ ਤੂੰ ਸਾਨੂੰ ਉਹਨਾਂ ਇਸ਼ਟਾਂ ਦੀ ਇਬਾਦਤ ਤੋਂ ਰੋਕਦਾ ਹੈ ਜਿਨ੍ਹਾਂ ਦੀ ਇਬਾਦਤ ਸਾਡੇ ਪਿਓ ਦਾਦੇ ਕਰਦੇ ਸਨ। ਜਿਸ ਚੀਜ਼ (ਇਕ ਰੱਬ) ਵੱਲ ਤੂੰ ਸਾਨੂੰ ਬੁਲਾ ਰਿਹਾ ਹੈ ਸਾਨੂੰ ਤਾਂ ਉਸ ਦੇ ਪ੍ਰਤੀ ਸ਼ੰਕਾ ਹੈ ਜੋ ਸਾਡੀ ਦੁਬਿਧਾ ਦਾ ਕਾਰਨ ਹੈ।
Arabic explanations of the Qur’an:
قَالَ یٰقَوْمِ اَرَءَیْتُمْ اِنْ كُنْتُ عَلٰی بَیِّنَةٍ مِّنْ رَّبِّیْ وَاٰتٰىنِیْ مِنْهُ رَحْمَةً فَمَنْ یَّنْصُرُنِیْ مِنَ اللّٰهِ اِنْ عَصَیْتُهٗ ۫— فَمَا تَزِیْدُوْنَنِیْ غَیْرَ تَخْسِیْرٍ ۟
63਼ ਉਸ (ਸਾਲੇਹ) ਨੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਰਤਾ ਦੱਸੋ ਤਾਂ ਸਹੀ ਜੇ ਮੈਂ ਆਪਣੇ ਰੱਬ ਵੱਲ ਕਿਸੇ (ਠੋਸ) ਦਲੀਲ ’ਤੇ ਹੋਵਾਂ ਅਤੇ ਉਸ ਨੇ ਮੈਨੂੰ (ਵਿਸ਼ੇਸ਼) ਮਿਹਰ (ਭਾਵ ਨਬੁੱਵਤ) ਬਖ਼ਸ਼ੀ ਹੋਵੇ ਫੇਰ ਜੇ ਮੈਂ ਉਸ ਦੀ ਨਾ-ਫ਼ਰਮਾਨੀ ਕਰਾਂ ਤਾਂ ਅੱਲਾਹ ਦੇ ਅਜ਼ਾਬ ਤੋਂ ਮੈਨੂੰ ਕੌਣ ਬਚਾਵੇਗਾ? ਤੁਸੀਂ ਤਾਂ ਮੇਰੇ ਨੁਕਸਾਨ ਵਿਚ ਵਾਧਾ ਕਰ ਰਹੇ ਹੋ।
Arabic explanations of the Qur’an:
وَیٰقَوْمِ هٰذِهٖ نَاقَةُ اللّٰهِ لَكُمْ اٰیَةً فَذَرُوْهَا تَاْكُلْ فِیْۤ اَرْضِ اللّٰهِ وَلَا تَمَسُّوْهَا بِسُوْٓءٍ فَیَاْخُذَكُمْ عَذَابٌ قَرِیْبٌ ۟
64਼ (ਸਾਲੇਹ ਨੇ ਕਿਹਾ ਕਿ) ਹੇ ਮੇਰੀ ਕੌਮ! ਇਹ ਵੇਖੋ ਇਹ ਊਠਣੀ ਤੁਹਾਡੇ ਲਈ ਅੱਲਾਹ ਦੀ ਨਿਸ਼ਾਨੀ (ਵਜੋਂ) ਹੈ। ਸੋ ਤੁਸੀਂ ਇਸ ਨੂੰ ਰੱਬ ਦੀ ਧਰਤੀ ’ਤੇ ਚਰਣ-ਚੁਗਣ ਲਈ ਛੱਡ ਦਿਓ, ਤੁਸੀਂ ਇਸ ਨਾਲ ਬੁਰੇ ਇਰਾਦੇ ਨਾਲ ਰਤਾ ਵੀ ਛੇੜ ਛਾੜ ਨਾ ਕਰੀਓ, ਨਹੀਂ ਤਾਂ ਤੁਹਾਨੂੰ ਛੇਤੀ ਹੀ ਅਜ਼ਾਬ ਆ ਨੱਪੇਗਾ।
Arabic explanations of the Qur’an:
فَعَقَرُوْهَا فَقَالَ تَمَتَّعُوْا فِیْ دَارِكُمْ ثَلٰثَةَ اَیَّامٍ ؕ— ذٰلِكَ وَعْدٌ غَیْرُ مَكْذُوْبٍ ۟
65਼ ਪਰ ਉਹਨਾਂ ਨੇ ਉਹਦੀਆਂ ਟੰਗਾਂ ਵੱਡ ਸੁੱਟੀਆਂ। ਇਸ ’ਤੇ ਸਾਲੇਹ ਨੇ ਚਿਤਾਵਣੀ ਦਿੱਤੀ ਕਿ ਚੰਗਾ ਹੁਣ ਤੁਸੀਂ ਆਪਣੇ ਆਪਣੇ ਘਰਾਂ ਵਿਚ ਤਿੰਨ ਤਿੰਨ ਦਿਨ ਹੋਰ ਰਸ ਵਸ ਲਓ। (ਤੁਹਾਡੇ ’ਤੇ ਅਜ਼ਾਬ ਆਉਣ ਵਾਲਾ ਹੈ) ਇਹ ਅਜਿਹਾ ਵਾਅਦਾ ਹੈ ਜਿਹੜਾ ਝੂਠਾ ਸਿੱਧ ਨਹੀਂ ਹੋਵੇਗਾ।
Arabic explanations of the Qur’an:
فَلَمَّا جَآءَ اَمْرُنَا نَجَّیْنَا صٰلِحًا وَّالَّذِیْنَ اٰمَنُوْا مَعَهٗ بِرَحْمَةٍ مِّنَّا وَمِنْ خِزْیِ یَوْمِىِٕذٍ ؕ— اِنَّ رَبَّكَ هُوَ الْقَوِیُّ الْعَزِیْزُ ۟
66਼ ਜਦੋਂ ਸਾਡਾ ਹੁਕਮ (ਅਜ਼ਾਬ) ਆ ਗਿਆ ਤਾਂ ਫੇਰ ਅਸੀਂ ਸਾਲੇਹ ਅਤੇ ਉਸ ਦੇ ਈਮਾਨ ਲਿਆਉਣ ਵਾਲਿਆਂ ਨੂੰ ਆਪਣੀ ਮਿਹਰਾਂ ਸਦਕੇ ਅਜ਼ਾਬ ਤੋਂ ਬਚਾ ਲਿਆ ਅਤੇ ਉਸ (ਕਿਆਮਤ ਦਿਹਾੜੇ ਦੇ ਅਜ਼ਾਬ) ਤੋਂ ਵੀ ਬਚਾ ਲਿਆ। ਬੇਸ਼ੱਕ ਤੇਰਾ ਰੱਬ ਹੀ ਅਸਲ ਵਿਚ ਸਰਵ ਸ਼ਕਤੀਮਾਨ ਤੇ ਜ਼ੋਰਾਵਰ ਹੈ।
Arabic explanations of the Qur’an:
وَاَخَذَ الَّذِیْنَ ظَلَمُوا الصَّیْحَةُ فَاَصْبَحُوْا فِیْ دِیَارِهِمْ جٰثِمِیْنَ ۟ۙ
67਼ ਅਤੇ ਜ਼ਾਲਮਾਂ ਨੂੰ ਇਕ ਕੜਾਕੇਦਾਰ ਧਮਾਕੇ ਨੇ ਨੱਪ ਲਿਆ ਫੇਰ ਤਾਂ ਉਹ ਆਪਣੇ ਘਰਾਂ ਵਿਚ ਉਲਟੇ ਮੂੰਹ ਡਿਗੇ ਰਹਿ ਗਏ।
Arabic explanations of the Qur’an:
كَاَنْ لَّمْ یَغْنَوْا فِیْهَا ؕ— اَلَاۤ اِنَّ ثَمُوْدَاۡ كَفَرُوْا رَبَّهُمْ ؕ— اَلَا بُعْدًا لِّثَمُوْدَ ۟۠
68਼ (ਉਸ ਬਸਤੀ ਵਿਚ ਇੰਜ ਲੱਗਦਾ ਸੀ) ਜਿਵੇਂ ਕਿ ਉਹ ਉੱਥੇ ਕਦੇ ਵਸੇ ਹੀ ਨਹੀਂ ਸੀ ਸਾਵਧਾਨ ਰਹੋ। ਕਿ ਬੇਸ਼ੱਕ ਕੌਮੇ-ਸਮੂਦ ਨੇ ਆਪਣੇ ਰੱਬ ਨਾਲ ਕੁਫ਼ਰ ਕੀਤਾ, ਇਹਨਾਂ ਸਮੂਦੀਆਂ ’ਤੇ ਫ਼ਿਟਕਾਰ ਹੈ।
Arabic explanations of the Qur’an:
وَلَقَدْ جَآءَتْ رُسُلُنَاۤ اِبْرٰهِیْمَ بِالْبُشْرٰی قَالُوْا سَلٰمًا ؕ— قَالَ سَلٰمٌ فَمَا لَبِثَ اَنْ جَآءَ بِعِجْلٍ حَنِیْذٍ ۟
69਼ ਨਿਰਸੰਦੇਹ! ਸਾਡੇ ਭੇਜੇ ਹੋਏ (ਫ਼ਰਿਸ਼ਤੇ) ਇਬਰਾਹੀਮ ਕੋਲ ਖ਼ੁਸ਼ਖ਼ਬਰੀ ਲੈਕੇ ਆਏ ਤੇ ਆਖਿਆ ਕਿ ਤੁਹਾਡੇ ’ਤੇ ਸਲਾਮ ਹੋਵੇ। ਉਹਨਾਂ (ਇਬਰਾਹੀਮ) ਨੇ ਵੀ ਜਵਾਬ ਵਿਚ ਸਲਾਮ ਕਿਹਾ ਅਤੇ ਬਿਨਾਂ ਦੇਰੀ ਕੀਤੇ ਭੁੱਜਾ ਹੋਇਆ ਵੱਛਾ (ਉਹਨਾਂ ਲਈ) ਲਿਆਏ।
Arabic explanations of the Qur’an:
فَلَمَّا رَاٰۤ اَیْدِیَهُمْ لَا تَصِلُ اِلَیْهِ نَكِرَهُمْ وَاَوْجَسَ مِنْهُمْ خِیْفَةً ؕ— قَالُوْا لَا تَخَفْ اِنَّاۤ اُرْسِلْنَاۤ اِلٰی قَوْمِ لُوْطٍ ۟ؕ
70਼ ਜਦੋਂ ਵੇਖਿਆ ਕਿ ਉਹਨਾਂ (ਫ਼ਰਿਸ਼ਤਿਆਂ) ਦੇ ਹੱਥ ਉਸ (ਭੋਜਨ) ਵੱਲ ਵਧ ਹੀ ਨਹੀਂ ਰਹੇ ਤਾਂ (ਇਬਰਾਹੀਮ) ਉਹਨਾਂ ਨੂੰ ਅਜਨਬੀ ਸਮਝ ਕੇ ਮਨ ਹੀ ਮਨ ਵਿਚ ਉਹਨਾਂ ਤੋਂ ਭੈ-ਭੀਤ ਹੋ ਗਿਆ। (ਇਹ ਵੇਖ) ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ ਕਿ ਸਾਥੋਂ ਨਾ ਡਰੋ ਅਸੀਂ ਤਾਂ ਲੂਤ ਦੀ ਕੌਮ ਵੱਲ ਘੱਲੇ ਗਏ ਹਾਂ।
Arabic explanations of the Qur’an:
وَامْرَاَتُهٗ قَآىِٕمَةٌ فَضَحِكَتْ فَبَشَّرْنٰهَا بِاِسْحٰقَ ۙ— وَمِنْ وَّرَآءِ اِسْحٰقَ یَعْقُوْبَ ۟
71਼ ਉਹਨਾਂ (ਇਬਰਾਹੀਮ) ਦੀ ਪਤਨੀ (ਬੀਬੀ ਸਾਰਾ) ਜਿਹੜੀ ਉੱਥੇ ਹੀ ਖੜੀ ਸੀ (ਇਬਰਾਹੀਮ ਦੀ ਭੈਅ ਭੀਤ ਹਾਲਤ ਵੇਖ ਕੇ) ਹੱਸਣ ਲੱਗੀ ਤਾਂ ਅਸੀਂ (ਉਹਨਾਂ ਫ਼ਰਿਸ਼ਤਿਆਂ ਰਾਹੀਂ) ਉਸ ਨੂੰ ਇਸਹਾਕ ਅਤੇ ਇਸਹਾਕ ਮਗਰੋਂ ਯਾਕੂਬ (ਨੂੰ ਨਬੀ ਬਣਾਉਣ) ਦੀ ਖ਼ੁਸ਼ਖ਼ਬਰੀ ਸੁਣਾਈ।
Arabic explanations of the Qur’an:
قَالَتْ یٰوَیْلَتٰۤی ءَاَلِدُ وَاَنَا عَجُوْزٌ وَّهٰذَا بَعْلِیْ شَیْخًا ؕ— اِنَّ هٰذَا لَشَیْءٌ عَجِیْبٌ ۟
72਼ (ਇਬਰਾਹੀਮ ਦੀ ਪਤਨੀ ਸਾਰਾ) ਆਖਣ ਲੱਗੀ ਕਿ (ਹਾਇ ਲੋਹੜਾ) ਮੇਰੇ ਔਲਾਦ ਕਿਵੇਂ ਹੋਵੇਗੀ ਜਦੋਂ ਕਿ ਮੈਂ ਬੁੱਢੀ ਹੋ ਗਈ ਹਾਂ ਅਤੇ ਮੇਰਾ ਪਤੀ ਵੀ ਬਹੁਤ ਬੁੱਢਾ ਹੈ। ਇਹ ਤਾਂ ਬਹੁਤ ਹੀ ਹੈਰਾਨੀ ਦੀ ਗੱਲ ਹੈ।
Arabic explanations of the Qur’an:
قَالُوْۤا اَتَعْجَبِیْنَ مِنْ اَمْرِ اللّٰهِ رَحْمَتُ اللّٰهِ وَبَرَكٰتُهٗ عَلَیْكُمْ اَهْلَ الْبَیْتِ ؕ— اِنَّهٗ حَمِیْدٌ مَّجِیْدٌ ۟
73਼ (ਫ਼ਰਿਸ਼ਤਿਆਂ ਨੇ) ਕਿਹਾ, ਕੀ ਤੂੰ ਅੱਲਾਹ ਦੇ ਹੁਕਮ ’ਤੇ ਹੈਰਾਨ ਹੋ ਰਹੀ ਹੈ ? ਹੇ ਇਸ ਘਰ ਵਾਲਿਓ! ਤੁਹਾਡੇ ’ਤੇ ਅੱਲਾਹ ਦੀਆਂ ਰਹਿਮਤਾਂ ਅਤੇ ਉਸ ਦੀਆਂ ਬਰਕਤਾਂ ਨਾਜ਼ਿਲ ਹੋਣ ਬੇਸ਼ੱਕ ਅੱਲਾਹ ਅਤਿਅੰਤ ਸ਼ਲਾਘਾ ਯੋਗ ਤੇ ਉੱਚੀਆਂ ਸ਼ਾਨਾਂ ਵਾਲਾਂ ਹੈ।
Arabic explanations of the Qur’an:
فَلَمَّا ذَهَبَ عَنْ اِبْرٰهِیْمَ الرَّوْعُ وَجَآءَتْهُ الْبُشْرٰی یُجَادِلُنَا فِیْ قَوْمِ لُوْطٍ ۟ؕ
74਼ ਜਦੋਂ ਉਸ (ਇਬਰਾਹੀਮ) ਦਾ ਡਰ ਦੂਰ ਹੋ ਗਿਆ ਅਤੇ ਉਸ ਨੂੰ ਖ਼ੁਸ਼ਖ਼ਬਰੀ ਵੀ ਮਿਲ ਗਈ ਤਾਂ ਉਹ ਸਾਡੇ ਨਾਲ ਲੂਤ ਦੀ ਕੌਮ ਬਾਰੇ ਝਗੜਣ ਲੱਗ ਪਿਆ।
Arabic explanations of the Qur’an:
اِنَّ اِبْرٰهِیْمَ لَحَلِیْمٌ اَوَّاهٌ مُّنِیْبٌ ۟
75਼ ਅਸਲ ਵਿਚ ਇਬਰਾਹੀਮ ਬਹੁਤ ਹੀ ਸਹਿਨਸ਼ੀਲ ਤੇ ਕੌਮਲ ਹਿਰਦੇ ਵਾਲਾ ਅਤੇ ਸਾਡੇ (ਅੱਲਾਹ ਵੱਲ) ਹੀ ਝੁਕਣ ਵਾਲਾ ਵਿਅਕਤੀ ਸੀ।
Arabic explanations of the Qur’an:
یٰۤاِبْرٰهِیْمُ اَعْرِضْ عَنْ هٰذَا ۚ— اِنَّهٗ قَدْ جَآءَ اَمْرُ رَبِّكَ ۚ— وَاِنَّهُمْ اٰتِیْهِمْ عَذَابٌ غَیْرُ مَرْدُوْدٍ ۟
76਼ (ਫ਼ਰਿਸ਼ਤਿਆਂ ਨੇ) ਆਖਿਆ ਕਿ ਇਬਰਾਹੀਮ ਤੁਸੀਂ ਇਹ ਵਿਚਾਰ ਛੱਡ ਦਿਓ ਤੁਹਾਡੇ ਰੱਬ ਦਾ ਹੁਕਮ (ਅਜ਼ਾਬ ਦੇਣ ਦਾ) ਆ ਗਿਆ ਹੈ। ਇਹਨਾਂ (ਕੌਮੇ-ਲੂਤ) ’ਤੇ ਇਕ ਨਾ-ਟਲਣ ਵਾਲਾ ਅਜ਼ਾਬ ਜ਼ਰੂਰ ਹੀ ਆਉਣ ਵਾਲਾ ਹੈ।
Arabic explanations of the Qur’an:
وَلَمَّا جَآءَتْ رُسُلُنَا لُوْطًا سِیْٓءَ بِهِمْ وَضَاقَ بِهِمْ ذَرْعًا وَّقَالَ هٰذَا یَوْمٌ عَصِیْبٌ ۟
77਼ ਜਦੋਂ ਸਾਡੇ ਭੇਜੇ ਹੋਏ (ਫ਼ਰਿਸ਼ਤ) ਲੂਤ ਦੇ ਕੋਲ ਪਹੁੰਚੇ ਤਾਂ ਉਹ (ਲੂਤ) ਉਹਨਾਂ ਦੇ ਆਉਣ ਨਾਲ ਬਹੁਤ ਹੀ ਦੁਖੀ ਹੋਇਆ ਅਤੇ ਦਿਲੋ ਤੰਗ ਹੋਇਆ (ਭਾਵ ਘਬਰਾਇਆ) ਅਤੇ ਆਖਣ ਲਗਿਆ ਕਿ ਅੱਜ ਤਾਂ ਬਹੁਤ ਹੀ ਕਰੜਾ ਦਿਨ ਹੈ।
Arabic explanations of the Qur’an:
وَجَآءَهٗ قَوْمُهٗ یُهْرَعُوْنَ اِلَیْهِ ؕ— وَمِنْ قَبْلُ كَانُوْا یَعْمَلُوْنَ السَّیِّاٰتِ ؕ— قَالَ یٰقَوْمِ هٰۤؤُلَآءِ بَنَاتِیْ هُنَّ اَطْهَرُ لَكُمْ فَاتَّقُوا اللّٰهَ وَلَا تُخْزُوْنِ فِیْ ضَیْفِیْ ؕ— اَلَیْسَ مِنْكُمْ رَجُلٌ رَّشِیْدٌ ۟
78਼ ਉਸ ਦੀ ਕੌਮ ਦੇ ਲੋਕ (ਮਹਿਮਾਨਾਂ ਨੂੰ ਵੇਖ) ਨੱਸਦੇ ਹੋਏ ਉਸ (ਲੂਤ) ਕੋਲ ਆਏ ਜਿਹੜੇ ਕਿ ਪਹਿਲਾਂ ਤੋਂ ਹੀ ਅਸ਼ਲੀਲਤਾ ਭਰੇ ਕੰਮ ਕਰਦੇ ਸਨ। ਉਸ (ਲੂਤ) ਨੇ ਕਿਹਾ ਕਿ ਹੇ ਮੇਰੀ ਕੌਮ ਦੇ ਲੋਕੋ! ਇਹ ਮੇਰੀ (ਕੌਮ ਦੀਆਂ) ਧੀਆਂ ਹਨ (ਇਹਨਾਂ ਨਾਲ ਨਿਕਾਹ ਕਰ ਲਵੋ) ਇਹ ਤੁਹਾਡੇ ਲਈ ਅਤਿਅੰਤ ਪਵਿੱਤਰ ਹਨ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੇ ਮਹਿਮਾਨਾਂ ਦੇ ਸਾਹਮਣੇ ਮੈਨੂੰ ਜ਼ਲੀਲ ਨਾ ਕਰੋ, ਕੀ ਤੁਹਾਡੇ ਵਿੱਚੋਂ ਇਕ ਵੀ ਭਲਾ ਵਿਅਕਤੀ ਨਹੀਂ।
Arabic explanations of the Qur’an:
قَالُوْا لَقَدْ عَلِمْتَ مَا لَنَا فِیْ بَنَاتِكَ مِنْ حَقٍّ ۚ— وَاِنَّكَ لَتَعْلَمُ مَا نُرِیْدُ ۟
79਼ (ਕੌਮ ਨੇ) ਕਿਹਾ ਕਿ ਤੂੰ ਤਾਂ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੇਰੀ (ਕੌਮ ਦੀਆਂ) ਧੀਆਂ ਨਾਲ ਸਾਨੂੰ ਕੋਈ ਸਰੋਕਾਰ ਨਹੀਂ। ਤੂੰ ਤਾਂ ਸਾਡੀ ਅਸਲੀ ਇੱਛਾ ਤੋਂ ਭਲੀ-ਭਾਂਤ ਜਾਣੂ ਹੈ।
Arabic explanations of the Qur’an:
قَالَ لَوْ اَنَّ لِیْ بِكُمْ قُوَّةً اَوْ اٰوِیْۤ اِلٰی رُكْنٍ شَدِیْدٍ ۟
80਼ (ਲੂਤ ਨੇ) ਕਿਹਾ ਕਿ ਕਾਸ਼ ਮੈਂ ਤੁਹਾਡੇ ਨਾਲ ਮੁਕਾਬਲਾ ਕਰਨ ਦੀ ਤਾਕਤ ਰੱਖਦਾ ਜਾਂ ਮੇਰਾ ਕੋਈ ਜ਼ੋਰਾਵਰ ਹਿਮਾਇਤੀ ਹੁੰਦਾ।
Arabic explanations of the Qur’an:
قَالُوْا یٰلُوْطُ اِنَّا رُسُلُ رَبِّكَ لَنْ یَّصِلُوْۤا اِلَیْكَ فَاَسْرِ بِاَهْلِكَ بِقِطْعٍ مِّنَ الَّیْلِ وَلَا یَلْتَفِتْ مِنْكُمْ اَحَدٌ اِلَّا امْرَاَتَكَ ؕ— اِنَّهٗ مُصِیْبُهَا مَاۤ اَصَابَهُمْ ؕ— اِنَّ مَوْعِدَهُمُ الصُّبْحُ ؕ— اَلَیْسَ الصُّبْحُ بِقَرِیْبٍ ۟
81਼ ਫ਼ਰਿਸ਼ਤਿਆਂ ਨੇ ਆਖਿਆ ਕਿ ਹੇ ਲੂਤ! ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਹਾਂ, ਇਹ ਲੋਕ ਤੁਹਾਡੇ ’ਤੇ ਹਥ ਨਹੀਂ ਪਾ ਸਕਦੇ। ਤੂੰ ਆਪਣੇ ਘਰ ਵਾਲਿਆਂ ਨੂੰ ਲੈਕੇ ਰਾਤ ਨੂੰ ਕਿਸੇ ਵੇਲੇ ਨਿਕਲ ਜਾ, ਤੁਹਾਡੇ ਵਿਚੋਂ ਕੋਈ ਵੀ ਪਿੱਛੇ ਮੁੜ ਕੇ ਨਾ ਵੇਖੇ, ਤੇਰੀ ਪਤਨੀ ਤੋਂ ਛੁੱਟ (ਸਾਰੇ ਚਲੇ ਜਾਓ) ਕਿਉਂ ਜੋ ਉਸ ਨੂੰ ਵੀ ਉਹੀਓ (ਅਜ਼ਾਬ) ਪਹੁੰਚਣ ਵਾਲਾ ਹੈ ਜਿਹੜਾ ਉਹਨਾਂ ਸਾਰਿਆਂ (ਜ਼ਾਲਮਾਂ) ਨੂੰ ਪਹੁੰਚੇਗਾ। ਬੇਸ਼ੱਕ ਇਹਨਾਂ ਦਾ ਵਾਅਦਾ (ਅਜ਼ਾਬ ਦੇਣ ਦਾ) ਸਵੇਰੇ ਦਾ ਸਮਾਂ ਹੈ। ਕੀ ਸਵੇਰ ਦਾ ਸਮਾਂ ਨੇੜੇ ਨਹੀਂ ਆ ਲੱਗਿਆ? 1
1 ਵੇਖੋ ਸੂਰਤ ਅਲ-ਕਮਰ, ਹਾਸ਼ੀਆ ਆਇਤ 39,33/54
Arabic explanations of the Qur’an:
فَلَمَّا جَآءَ اَمْرُنَا جَعَلْنَا عَالِیَهَا سَافِلَهَا وَاَمْطَرْنَا عَلَیْهَا حِجَارَةً مِّنْ سِجِّیْلٍ ۙ۬— مَّنْضُوْدٍ ۟ۙ
82਼ ਜਦੋਂ ਸਾਡਾ ਹੁਕਮ (ਭਾਵ ਅਜ਼ਾਬ) ਆ ਗਿਆ ਤਾਂ ਅਸਾਂ ਉਸ ਬਸਤੀ ਨੂੰ ਉੱਪਰੋ-ਥੱਲੇ ਕਰ ਦਿੱਤਾ ਅਤੇ ਉਹਨਾਂ ’ਤੇ ਖਿੰਘਰਾਂ ਦਾ ਤਾਬੜ-ਤੋੜ ਮੀਂਹ ਬਰਸਾਇਆ।
Arabic explanations of the Qur’an:
مُّسَوَّمَةً عِنْدَ رَبِّكَ ؕ— وَمَا هِیَ مِنَ الظّٰلِمِیْنَ بِبَعِیْدٍ ۟۠
83਼ ਹਰ ਪੱਥਰ ’ਤੇ ਤੇਰੇ ਰੱਬ ਦੀ ਨਿਸ਼ਾਨੀ ਲੱਗੀ ਹੋਈ ਸੀ ਅਤੇ ਉਹ ਬਸਤੀ ਇਹਨਾਂ ਜ਼ਾਲਮਾਂ ਤੋਂ (ਭਾਵ ਮੱਕੇ ਤੋਂ) ਕੁੱਝ ਵੀ ਦੂਰ ਨਹੀਂ ਸੀ।
Arabic explanations of the Qur’an:
وَاِلٰی مَدْیَنَ اَخَاهُمْ شُعَیْبًا ؕ— قَالَ یٰقَوْمِ اعْبُدُوا اللّٰهَ مَا لَكُمْ مِّنْ اِلٰهٍ غَیْرُهٗ ؕ— وَلَا تَنْقُصُوا الْمِكْیَالَ وَالْمِیْزَانَ اِنِّیْۤ اَرٰىكُمْ بِخَیْرٍ وَّاِنِّیْۤ اَخَافُ عَلَیْكُمْ عَذَابَ یَوْمٍ مُّحِیْطٍ ۟
84਼ ਅਸੀਂ ਮਦਯਨ ਵਾਲਿਆਂ ਵੱਲੋਂ ਉਹਨਾਂ ਦੇ ਹੀ ਇਕ ਭਰਾ ਸ਼ੁਐਬ ਨੂੰ ਘੱਲਿਆ ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ ਅਤੇ ਨਾਪ ਤੋਲ ਵਿਚ ਘਾਟ ਨਾ ਪਾਇਆ ਕਰੋ। ਅੱਜ ਮੈਂ ਤੁਹਾਨੂੰ ਬਹੁਤ ਖ਼ੁਸ਼ਹਾਲ ਵੇਖ ਰਿਹਾ ਹਾਂ। ਪਰ ਮੈਂ ਉਸ ਦਿਨ ਤੋਂ ਡਰਦਾ ਹਾਂ ਜਦੋਂ ਤੁਹਾਨੂੰ ਅਜ਼ਾਬ ਵਾਲਾ ਦਿਨ ਘੇਰੇ ਵਿਚ ਲੈ ਲਵੇਗਾ।
Arabic explanations of the Qur’an:
وَیٰقَوْمِ اَوْفُوا الْمِكْیَالَ وَالْمِیْزَانَ بِالْقِسْطِ وَلَا تَبْخَسُوا النَّاسَ اَشْیَآءَهُمْ وَلَا تَعْثَوْا فِی الْاَرْضِ مُفْسِدِیْنَ ۟
85਼ (ਸ਼ੁਐਬ ਨੇ ਆਖਿਆ) ਹੇ ਮੇਰੇ ਕੌਮ! ਤੁਸੀਂ ਨਾਪ ਤੇ ਤੋਲ ਇਨਸਾਫ਼ ਨਾਲ ਕਰਿਆ ਕਰੋ ਅਤੇ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘਟਾ ਕੇ ਨਾ ਦਿਓ ਅਤੇ ਤੁਸੀਂ ਇਸ ਧਰਤੀ ’ਤੇ ਫ਼ਸਾਦੀ ਬਣ ਕੇ ਨਾ ਘੂੱਮੋਂ।
Arabic explanations of the Qur’an:
بَقِیَّتُ اللّٰهِ خَیْرٌ لَّكُمْ اِنْ كُنْتُمْ مُّؤْمِنِیْنَ ۚ۬— وَمَاۤ اَنَا عَلَیْكُمْ بِحَفِیْظٍ ۟
86਼ ਜੇ ਤੁਸੀਂ ਸੱਚੇ ਮੋਮਿਨ ਹੋ ਤਾਂ ਅੱਲਾਹ ਵੱਲੋਂ ਦਿੱਤੀ ਹੋਈ ਜਾਇਜ਼ ਬੱਚਤ (ਨਫਾ) ਹੀ ਤੁਹਾਡੇ ਲਈ ਵਧੀਆ ਹੈ। ਮੈਂ (ਭਾਵ ਸ਼ੁਐਬ) ਤੁਹਾਡੇ ਉੱਤੇ ਕੋਈ ਪਹਿਰੇਦਾਰ ਨਹੀਂ ਹਾਂ।
Arabic explanations of the Qur’an:
قَالُوْا یٰشُعَیْبُ اَصَلٰوتُكَ تَاْمُرُكَ اَنْ نَّتْرُكَ مَا یَعْبُدُ اٰبَآؤُنَاۤ اَوْ اَنْ نَّفْعَلَ فِیْۤ اَمْوَالِنَا مَا نَشٰٓؤُا ؕ— اِنَّكَ لَاَنْتَ الْحَلِیْمُ الرَّشِیْدُ ۟
87਼ (ਕੌਮ ਨੇ) ਜਵਾਬ ਦਿੱਤਾ ਕਿ ਹੇ ਸ਼ੁਐਬ! ਕੀ ਤੇਰੀ ਨਮਾਜ਼ (ਧਰਮ) ਤੈਨੂੰ ਇਹੋ ਸਿਖਾਉਂਦੀ ਹੈ ਕਿ ਅਸੀਂ ਆਪਣੇ ਪਿਓ ਦਾਦਿਆਂ ਦੇ ਇਸ਼ਟਾਂ ਨੂੰ ਛੱਡ ਦੱਈਏ ਜਾਂ ਆਪਣੇ ਮਾਲਾਂ ਵਿਚ ਉਹ ਨਾ ਕਰੀਏ ਜੋ ਅਸੀਂ ਕਰਨਾ ਚਾਹੀਏ? ਬਸ ਤੂੰ ਹੀ ਤਾਂ ਇਕ ਨਰਮ ਸੁਭਾਓ ਵਾਲਾ ਤੇ ਸਮਝਦਾਰ ਵਿਅਕਤੀ ਹੈ ?
Arabic explanations of the Qur’an:
قَالَ یٰقَوْمِ اَرَءَیْتُمْ اِنْ كُنْتُ عَلٰی بَیِّنَةٍ مِّنْ رَّبِّیْ وَرَزَقَنِیْ مِنْهُ رِزْقًا حَسَنًا ؕ— وَمَاۤ اُرِیْدُ اَنْ اُخَالِفَكُمْ اِلٰی مَاۤ اَنْهٰىكُمْ عَنْهُ ؕ— اِنْ اُرِیْدُ اِلَّا الْاِصْلَاحَ مَا اسْتَطَعْتُ ؕ— وَمَا تَوْفِیْقِیْۤ اِلَّا بِاللّٰهِ ؕ— عَلَیْهِ تَوَكَّلْتُ وَاِلَیْهِ اُنِیْبُ ۟
88਼ ਸ਼ੁਐਬ ਨੇ ਕਿਹਾ ਕਿ ਹੇ ਮੇਰੀ ਕੌਮ! ਕਿ ਜੇ ਮੇਂ ਆਪਣੇ ਰੱਬ ਵੱਲੋਂ ਇਕ ਸਪਸ਼ਟ ਦਲੀਲ ’ਤੇ ਹੋਵਾਂ ਅਤੇ ਉਸੇ ਨੇ ਹੀ ਮੈਨੂੰ ਆਪਣੇ ਵੱਲੋਂ ਵਧੀਆ ਰੋਜ਼ੀ ਵੀ ਦਿੱਤੀ ਹੋਵੇ ਫੇਰ ਮੈਂ ਉਸ ਦੀ ਨਾ-ਫ਼ਰਮਾਨੀ ਕਿਵੇਂ ਕਰਾਂ। ਮੈਂ ਇਹ ਵੀ ਨਹੀਂ ਚਾਹੁੰਦਾ ਕਿ ਮੈਂ ਤੁਹਾਡੀ ਵਿਰੋਧਤਾ ਕਰਾਂ ਕਿ ਮੈਂ ਉਹੀ ਕੰਮ ਆਪ ਕਰਾਂ ਜਿਸ ਤੋਂ ਮੈਂ ਤੁਹਾਨੂੰ ਰੋਕਦਾ ਹਾਂ। ਮੈਂ ਛੁੱਟ ਤੁਹਾਡੇ ਸੁਧਾਰ ਤੋਂ ਹੋਰ ਕੁੱਝ ਨਹੀਂ ਚਾਹੁੰਦਾ ਅਤੇ ਇਸ ਦੀ ਯੋਗਤਾ ਦੇਣਾ ਛੁੱਟ ਅੱਲਾਹ ਦੀ ਮਦਦ ਤੋਂ, ਸੰਭਵ ਨਹੀਂ। ਉਸੇ ’ਤੇ ਮੇਰਾ ਭਰੋਸਾ ਹੈ ਅਤੇ ਉਸੇ ਵੱਲ ਮੈਂ ਝੁਕਦਾ ਹਾਂ।
Arabic explanations of the Qur’an:
وَیٰقَوْمِ لَا یَجْرِمَنَّكُمْ شِقَاقِیْۤ اَنْ یُّصِیْبَكُمْ مِّثْلُ مَاۤ اَصَابَ قَوْمَ نُوْحٍ اَوْ قَوْمَ هُوْدٍ اَوْ قَوْمَ صٰلِحٍ ؕ— وَمَا قَوْمُ لُوْطٍ مِّنْكُمْ بِبَعِیْدٍ ۟
89਼ ਹੇ ਮੇਰੀ ਕੌਮ ਵਾਲਿਓ! ਮੇਰੀ ਵਿਰੋਧਤਾ ਕਿਤੇ ਤੁਹਾਨੂੰ ਉਹਨਾਂ ਅਜ਼ਾਬਾਂ ਦਾ ਹੱਕਦਾਰ ਨਾ ਬਣਾ ਦੇਵੇ ਜਿਹੜੇ ਕੌਮੇ-ਨੂਹ, ਕੌਮੇ-ਹੂਦ ਤੇ ਕੌਮੇ-ਸਾਲੇਹ ਨੂੰ ਪਹੁੰਚੇ ਸਨ ਅਤੇ ਕੌਮੇ-ਲੂਤ ਦੀ ਬਸਤੀ ਤਾਂ ਤੁਹਾਥੋਂ ਬਹੁਤੀ ਦੂਰ ਵੀ ਨਹੀਂ।
Arabic explanations of the Qur’an:
وَاسْتَغْفِرُوْا رَبَّكُمْ ثُمَّ تُوْبُوْۤا اِلَیْهِ ؕ— اِنَّ رَبِّیْ رَحِیْمٌ وَّدُوْدٌ ۟
90਼ ਤੁਸੀਂ ਆਪਣੇ ਰੱਬ ਤੋਂ ਮੁਆਫ਼ੀ ਮੰਗੋ ਤੇ ਉਸੇ ਵੱਲ ਪਰਤ ਆਓ, ਬੇਸ਼ੱਕ ਮੇਰਾ ਰੱਬ ਅਤਿਅੰਤ ਮਿਹਰਾਂ ਅਤੇ ਮੁਹੱਬਤ ਕਰਨ ਵਾਲਾ ਹੈ।
Arabic explanations of the Qur’an:
قَالُوْا یٰشُعَیْبُ مَا نَفْقَهُ كَثِیْرًا مِّمَّا تَقُوْلُ وَاِنَّا لَنَرٰىكَ فِیْنَا ضَعِیْفًا ۚ— وَلَوْلَا رَهْطُكَ لَرَجَمْنٰكَ ؗ— وَمَاۤ اَنْتَ عَلَیْنَا بِعَزِیْزٍ ۟
91਼ (ਕੌਮ ਨੇ) ਕਿਹਾ ਕਿ ਹੇ ਸ਼ੁਐਬ! ਤੇਰੀਆਂ ਬਹੁਤੀਆਂ ਗੱਲਾਂ ਤਾਂ ਸਾਡੀ ਸਮਝ ਵਿਚ ਹੀ ਨਹੀਂ ਆਉਂਦੀਆਂ। ਅਸੀਂ ਤਾਂ ਤੈਨੂੰ ਆਪਣੇ ਵਿਚਾਲੇ ਬਹੁਤ ਹੀ ਨਿਰਬਲ ਵਿਅਕਤੀ ਸਮਝਦੇ ਹਾਂ। ਜੇ ਸਾਨੂੰ ਤੇਰੇ ਕਬੀਲੇ ਦਾ ਖ਼ਿਆਲ ਨਾ ਹੁੰਦਾ ਤਾਂ ਅਸੀਂ ਤੈਨੂੰ ਪੱਥਰਾਂ ਨਾਲ ਮਾਰ ਸੁੱਟਦੇ ਤੂੰ ਸਾਡੇ ’ਤੇ ਕਿਸੇ ਪੱਖੋਂ ਵੀ ਭਾਰੂ ਨਹੀਂ।
Arabic explanations of the Qur’an:
قَالَ یٰقَوْمِ اَرَهْطِیْۤ اَعَزُّ عَلَیْكُمْ مِّنَ اللّٰهِ ؕ— وَاتَّخَذْتُمُوْهُ وَرَآءَكُمْ ظِهْرِیًّا ؕ— اِنَّ رَبِّیْ بِمَا تَعْمَلُوْنَ مُحِیْطٌ ۟
92਼ (ਸ਼ੁਐਬ ਨੇ) ਕਿਹਾ ਕਿ ਹੇ ਮੇਰੇ ਕੌਮ ਦੇ ਵੀਰੋ! ਕੀ ਤੁਹਾਡੇ ਲਈ ਮੇਰੇ ਕਬੀਲੇ ਦੇ ਲੋਕ ਅੱਲਾਹ ਤੋਂ ਵੀ ਵੱਧ ਆਦਰ ਵਾਲੇ ਹਨ? ਤੁਸੀਂ ਉਸ (ਰੱਬ) ਨੂੰ ਉੱਕਾ ਹੀ ਪਿੱਠ ਪਿੱਛੇ ਸੁੱਟ ਦਿੱਤਾ ਹੈ। ਜੋ ਵੀ ਤੁਸੀਂ ਕਰ ਰਹੇ ਹੋ ਉਹਨਾਂ ਸਭ ਨੂੰ ਮੇਰੇ ਰੱਬ ਨੇ ਆਪਣੇ ਗਿਆਨ ਦੇ ਘੇਰੇ ਵਿਚ ਲਿਆ ਹੋਇਆ ਹੈ।
Arabic explanations of the Qur’an:
وَیٰقَوْمِ اعْمَلُوْا عَلٰی مَكَانَتِكُمْ اِنِّیْ عَامِلٌ ؕ— سَوْفَ تَعْلَمُوْنَ ۙ— مَنْ یَّاْتِیْهِ عَذَابٌ یُّخْزِیْهِ وَمَنْ هُوَ كَاذِبٌ ؕ— وَارْتَقِبُوْۤا اِنِّیْ مَعَكُمْ رَقِیْبٌ ۟
93਼ ਅਤੇ ਆਖਿਆ ਕਿ ਹੇ ਕੌਮ ਵਾਲਿਓ! ਹੁਣ ਤੁਸੀਂ ਆਪਣੀ ਥਾਂ ’ਤੇ (ਭਾਵ ਇੱਛਾ ਅਨੁਸਾਰ) ਕੰਮ ਕਰਦੇ ਰਹੋ ਮੈਂ ਵੀ ਆਪਣਾ ਕੰਮ ਕਰ ਰਿਹਾ ਹਾਂ, ਤੁਹਾਨੂੰ ਛੇਤੀ ਹੀ ਪਤਾ ਚੱਲ ਜਾਵੇਗਾ ਕਿ ਹੀਣਤਾ ਭਰਿਆ ਅਜ਼ਾਬ ਕਿਸ ’ਤੇ ਆਉਂਦਾ ਹੈ ਤੇ ਕੌਣ ਝੂਠਾ ਹੈ। ਤੁਸੀਂ ਵੀ (ਅਜ਼ਾਬ ਨੂੰ) ਉਡੀਕੋ ਅਤੇ ਤਹਾਡੇ ਨਾਲ ਮੈਂ ਵੀ ਉਡੀਕਦਾ ਹਾਂ।
Arabic explanations of the Qur’an:
وَلَمَّا جَآءَ اَمْرُنَا نَجَّیْنَا شُعَیْبًا وَّالَّذِیْنَ اٰمَنُوْا مَعَهٗ بِرَحْمَةٍ مِّنَّا وَاَخَذَتِ الَّذِیْنَ ظَلَمُوا الصَّیْحَةُ فَاَصْبَحُوْا فِیْ دِیَارِهِمْ جٰثِمِیْنَ ۟ۙ
94਼ ਜਦੋਂ ਸਾਡਾ ਹੁਕਮ (ਅਜ਼ਾਬ ਦਾ) ਆਇਆ ਤਾਂ ਅਸੀਂ ਸ਼ੁਐਬ ਨੂੰ ਅਤੇ ਉਸ ਦੇ ਈਮਾਨ ਵਾਲੇ ਸਾਥੀਆਂ ਨੂੰ ਆਪਣੀ ਵਿਸ਼ੇਸ਼ ਮਿਹਰਾਂ ਸਦਕੇ ਨਜਾਤ ਬਖ਼ਸ਼ੀ ਅਤੇ ਜ਼ਾਲਮਾਂ ਨੂੰ ਇਕ ਕੜਕਦਾਰ ਚੰਗਿਆੜ ਨੇ ਆ ਨੱਪਿਆ, ਜਿਸ ਕਾਰਨ ਉਹ ਆਪਣੇ ਘਰਾਂ ਵਿਚ ਮੁੱਧੇ ਮੂੰਹ ਡਿਗੇ ਪਏ ਰਹੇ ਗਏ।
Arabic explanations of the Qur’an:
كَاَنْ لَّمْ یَغْنَوْا فِیْهَا ؕ— اَلَا بُعْدًا لِّمَدْیَنَ كَمَا بَعِدَتْ ثَمُوْدُ ۟۠
95਼ ਇੰਜ ਲੱਗਦਾ ਸੀ ਕਿ ਜਿਵੇਂ ਉਹਨਾਂ ਘਰਾਂ ਵਿਚ ਕਦੇ ਕੋਈ ਵਸਿਆ ਰਸਿਆ ਹੀ ਨਹੀਂ ਸੀ। ਮਦੱਯਨ ਵਾਲਿਆਂ ’ਤੇ ਵੀ ਫ਼ਿਟਕਾਰ ਪਈ ਜਿਵੇਂ ਸਮੂਦ ’ਤੇ ਫ਼ਿਟਕਾਰ ਪਈ ਸੀ।
Arabic explanations of the Qur’an:
وَلَقَدْ اَرْسَلْنَا مُوْسٰی بِاٰیٰتِنَا وَسُلْطٰنٍ مُّبِیْنٍ ۟ۙ
96਼ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਤੇ ਰੌਸ਼ਨ ਦਲੀਲਾਂ ਦੇ ਕੇ (ਫ਼ਿਰਔਨ ਦੇ ਦਰਬਾਰ ਵਿਚ) ਭੇਜਿਆ ਸੀ।
Arabic explanations of the Qur’an:
اِلٰی فِرْعَوْنَ وَمَلَاۡىِٕهٖ فَاتَّبَعُوْۤا اَمْرَ فِرْعَوْنَ ۚ— وَمَاۤ اَمْرُ فِرْعَوْنَ بِرَشِیْدٍ ۟
97਼ ਫ਼ਿਰਔਨ ਤੇ ਉਸ ਦੇ ਦਰਬਾਰੀਆਂ ਵੱਲ ਰੌਸ਼ਨ ਦਲੀਲਾਂ ਆਈਆਂ ਫੇਰ ਵੀ ਉਹਨਾਂ ਲੋਕਾਂ ਨੇ ਫ਼ਿਰਔਨ ਦੇ ਹੁਕਮਾਂ ਦੀ ਪੈਰਵੀ ਕੀਤੀ ਜਦ ਕਿ ਫ਼ਿਰਔਨ ਦਾ ਕੋਈ ਵੀ ਹੁਕਮ ਸੱਚਾਈ ’ਤੇ ਆਧਾਰਿਤ ਨਹੀਂ ਸੀ।
Arabic explanations of the Qur’an:
یَقْدُمُ قَوْمَهٗ یَوْمَ الْقِیٰمَةِ فَاَوْرَدَهُمُ النَّارَ ؕ— وَبِئْسَ الْوِرْدُ الْمَوْرُوْدُ ۟
98਼ ਉਹ (ਫ਼ਿਰਔਨ) ਕਿਆਮਤ ਦਿਹਾੜੇ ਆਪਣੀ ਕੌਮ ਦਾ ਆਗੂ ਬਣਕੇ ਅੱਗੇ-ਅੱਗੇ ਹੋਵੇਗਾ, ਫੇਰ ਉਹਨਾਂ ਨੂੰ ਨਰਕ ਵਿਚ ਸੁੱਟ ਦਿੱਤਾ ਜਾਵੇਗਾ। ਉਹ ਤਾਂ ਬਹੁਤ ਹੀ ਭੈੜੀ ਥਾਂ ਹੈ ਜਿੱਥੇ ਉਹਨਾਂ ਨੂੰ ਪਹੁੰਚਾਇਆ ਜਾਵੇਗਾ।
Arabic explanations of the Qur’an:
وَاُتْبِعُوْا فِیْ هٰذِهٖ لَعْنَةً وَّیَوْمَ الْقِیٰمَةِ ؕ— بِئْسَ الرِّفْدُ الْمَرْفُوْدُ ۟
99਼ ਉਹਨਾਂ ਲੋਕਾਂ ’ਤੇ ਤਾਂ ਇਸ ਸੰਸਾਰ ਵਿਚ ਵੀ ਫ਼ਿਟਕਾਰ ਪੈ ਗਈ ਸੀ ਅਤੇ ਕਿਆਮਤ ਦਿਹਾੜੇ ਵੀ ਪਵੇਗੀ। ਕਿੰਨਾ ਭੈੜਾ ਹੈ ਉਹ ਇਨਾਮ ਜਿਹੜਾ ਉਹਨਾਂ ਨੂੰ ਦਿੱਤਾ ਜਾਵੇਗਾ।
Arabic explanations of the Qur’an:
ذٰلِكَ مِنْ اَنْۢبَآءِ الْقُرٰی نَقُصُّهٗ عَلَیْكَ مِنْهَا قَآىِٕمٌ وَّحَصِیْدٌ ۟
100਼ ਹੇ ਨਬੀ! ਇਹ ਕੁੱਝ ਬਰਬਾਦ ਹੋਈਆਂ ਬਸਤੀਆਂ ਦੀਆਂ ਖ਼ਬਰਾਂ ਹਨ ਜੋ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇਹਨਾਂ ਵਿਚ ਕੁੱਝ ਤਾਂ ਮੌਜੂਦ ਹਨ ਅਤੇ ਕੁੱਝ ਮਲੀਆਂਮੇਟ ਹੋ ਚੁੱਕੀਆਂ ਹਨ।
Arabic explanations of the Qur’an:
وَمَا ظَلَمْنٰهُمْ وَلٰكِنْ ظَلَمُوْۤا اَنْفُسَهُمْ فَمَاۤ اَغْنَتْ عَنْهُمْ اٰلِهَتُهُمُ الَّتِیْ یَدْعُوْنَ مِنْ دُوْنِ اللّٰهِ مِنْ شَیْءٍ لَّمَّا جَآءَ اَمْرُ رَبِّكَ ؕ— وَمَا زَادُوْهُمْ غَیْرَ تَتْبِیْبٍ ۟
101਼ ਅਸੀਂ ਉਹਨਾਂ (ਬਸਤੀਆਂ) ’ਤੇ ਕੋਈ ਜ਼ੁਲਮ ਨਹੀਂ ਸੀ ਕੀਤਾ ਸਗੋਂ ਉਹਨਾਂ ਨੇ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਸੀ ਅਤੇ ਉਹਨਾਂ ਦੇ (ਝੂਠੇ) ਇਸ਼ਟਾਂ ਨੇ ਉਹਨਾਂ ਨੂੰ ਕੋਈ ਲਾਭ ਨਹੀਂ ਪਹੁੰਚਾਇਆ ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ (ਮਦਦ ਲਈ) ਪੁਕਾਰ ਦੇ ਸਨ। ਜਦੋਂ ਤੁਹਾਡੇ ਰੱਬ ਦਾ ਹੁਕਮ (ਅਜ਼ਾਬ ਦਾ) ਆਇਆ ਤਾਂ ਉਹਨਾਂ ਦੀ ਬਰਬਾਦੀ ਵਿਚ ਵਾਧਾ ਹੀ ਹੋਇਆ।
Arabic explanations of the Qur’an:
وَكَذٰلِكَ اَخْذُ رَبِّكَ اِذَاۤ اَخَذَ الْقُرٰی وَهِیَ ظَالِمَةٌ ؕ— اِنَّ اَخْذَهٗۤ اَلِیْمٌ شَدِیْدٌ ۟
102਼ (ਹੇ ਨਬੀ!) ਤੇਰੇ ਰੱਬ ਦੀ ਪਕੜ ਅਜਿਹੀ ਹੈ ਕਿ ਜਦੋਂ ਉਹ ਕਿਸੇ ਬਸਤੀ ਦੇ ਜ਼ਾਲਮਾਂ ਨੂੰ ਫੜਦਾ ਹੈ ਤਾਂ ਉਸ ਦੀ ਪਕੜ ਬਹੁਤ ਹੀ ਦੁਖਦਾਈ ਤੇ ਕਰੜੀ ਹੁੰਦੀ ਹੈ।1
1 ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਅੱਲਾਹ ਤਆਲਾ ਜ਼ਾਲਿਮ (ਮੁਸ਼ਰਿਕ ਅਪਰਾਧੀ ਆਦਿ) ਨੂੰ ਢਿੱਲ ਦਿੰਦਾ ਰਹਿੰਦਾ ਹੈ। ਪਰ ਜਦੋਂ ਉਸ ਨੂੰ ਫੜਦਾ ਹੈ ਤਾਂ ਉਸ ਨੂੰ ਛਡਦਾ ਨਹੀਂ। ਅਬੁ ਮੂਸਾ ਆਖਦੇ ਹਨ ਕਿ ਇਸ ਤੋਂ ਬਾਅਦ ਨਬੀ (ਸ:) ਨੇ ਇਹੋ ਆਇਤ ਤਲਾਵਤ ਕੀਤੀ।(ਸਹੀ ਬੁਖ਼ਾਰੀ, ਹਦੀਸ: 4686)
Arabic explanations of the Qur’an:
اِنَّ فِیْ ذٰلِكَ لَاٰیَةً لِّمَنْ خَافَ عَذَابَ الْاٰخِرَةِ ؕ— ذٰلِكَ یَوْمٌ مَّجْمُوْعٌ ۙ— لَّهُ النَّاسُ وَذٰلِكَ یَوْمٌ مَّشْهُوْدٌ ۟
103਼ ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ (ਸਿੱਖਿਆਦਾਇਕ) ਨਿਸ਼ਾਨੀ ਹੈ ਜਿਹੜੇ ਕਿਆਮਤ ਦੇ ਅਜ਼ਾਬ ਤੋਂ ਡਰਦੇ ਹਨ। ਉਹ ਦਿਹਾੜਾ ਕਿਆਮਤ ਦਾ ਹੋਵੇਗਾ ਜਦੋਂ ਸਾਰੇ ਲੋਕ ਇਕੱਠ ਕੀਤੇ ਜਾਣਗੇ ਅਤੇ ਜਦੋਂ ਸਾਰੇ ਲੋਕ ਰੱਬ ਦੇ ਹਜ਼ੂਰ ਪੇਸ਼ ਕੀਤੇ ਜਾਣਗੇ। (ਉਹ ਕਿਆਮਤ ਦਾ ਦਿਹਾੜਾ ਹੋਵੇਗਾ)
Arabic explanations of the Qur’an:
وَمَا نُؤَخِّرُهٗۤ اِلَّا لِاَجَلٍ مَّعْدُوْدٍ ۟ؕ
104਼ ਅਸੀਂ ਜਿਹੜੀ ਦੇਰੀ ਕਰ ਰਹੇ ਹਾਂ ਉਹ ਇਕ ਮਿਥੇ ਸਮੇਂ ਲਈ ਹੈ (ਭਾਵ ਕਿਆਮਤ ਦਾ ਸਮਾਂ ਮਿਥਿਆ ਹੋਇਆ ਹੈ)
Arabic explanations of the Qur’an:
یَوْمَ یَاْتِ لَا تَكَلَّمُ نَفْسٌ اِلَّا بِاِذْنِهٖ ۚ— فَمِنْهُمْ شَقِیٌّ وَّسَعِیْدٌ ۟
105਼ ਜਦੋਂ ਉਹ ਦਿਨ ਆਵੇਗਾ ਤਾਂ ਕੋਈ ਵੀ ਵਿਅਕਤੀ ਅੱਲਾਹ ਦੀ ਆਗਿਆ ਤੋਂ ਬਿਨਾਂ ਕੋਈ ਗੱਲ ਨਹੀਂ ਕਰ ਸਕੇਗਾ ਫੇਰ ਇਹਨਾਂ ਵਿੱਚੋਂ ਹੀ ਕੋਈ ਬੇ-ਭਾਗ ਹੋਵੇਗਾ ਅਤੇ ਕੋਈ ਭਾਗਾਂ ਵਾਲਾ ਹੋਵੇਗਾ।
Arabic explanations of the Qur’an:
فَاَمَّا الَّذِیْنَ شَقُوْا فَفِی النَّارِ لَهُمْ فِیْهَا زَفِیْرٌ وَّشَهِیْقٌ ۟ۙ
106਼ ਜਿਹੜੇ ਬੇਭਾਗ ਹੋਣਗੇ ਉਹ (ਨਰਕ ਦੀ) ਅੱਗ ਵਿਚ ਜਾਣਗੇ ਜਿੱਥੇ ਉਹ ਸਦਾ ਰੋਣ ਪਿੱਟਣ ਦੀ ਹਾਲਤ ਵਿਚ ਹੀ ਰਹਿਣਗੇ।
Arabic explanations of the Qur’an:
خٰلِدِیْنَ فِیْهَا مَا دَامَتِ السَّمٰوٰتُ وَالْاَرْضُ اِلَّا مَا شَآءَ رَبُّكَ ؕ— اِنَّ رَبَّكَ فَعَّالٌ لِّمَا یُرِیْدُ ۟
107਼ ਉਹ ਉਸ ਨਰਕ ਵਿਚ ਉਦੋਂ ਤੀਕ ਰਹਿਣਗੇ ਜਦੋਂ ਤੀਕ ਅਕਾਸ਼ ਤੇ ਧਰਤੀ ਰਹਿਣਗੇ ਸਿਵਾਏ ਇਸ ਤੋਂ ਕਿ ਤੇਰਾ ਰੱਬ ਕੁੱਝ ਹੋਰ ਚਾਹਵੇ। (ਭਾਵ ਨਰਕ ਤੋਂ ਛੁਟਕਾਰਾ ਦੇਣਾ ਚਾਹਵੇ) ਤੇਰਾ ਰੱਬ ਜੋ ਵੀ ਚਾਹੁੰਦਾ ਹੈ ਕਰਦਾ ਹੈ।
Arabic explanations of the Qur’an:
وَاَمَّا الَّذِیْنَ سُعِدُوْا فَفِی الْجَنَّةِ خٰلِدِیْنَ فِیْهَا مَا دَامَتِ السَّمٰوٰتُ وَالْاَرْضُ اِلَّا مَا شَآءَ رَبُّكَ ؕ— عَطَآءً غَیْرَ مَجْذُوْذٍ ۟
108਼ ਪਰ ਜਿਹੜੇ ਭਾਗਾਂ ਵਾਲੇ ਹੋਣਗੇ ਉਹ ਸਵਰਗ ਵਿਚ ਹੋਣਗੇ ਜਿੱਥੇ ਉਹ ਸਦਾ ਲਈ ਰਹਿਣਗੇ ਜਦੋਂ ਤਕ ਅਕਾਸ਼ ਤੇ ਧਰਤੀ ਬਾਕੀ ਰਹਿਣਗੇ ਪਰ ਹੁੰਦਾ ਉਹ ਹੈ ਜੋ ਤੇਰੇ ਰੱਬ ਚਾਹੁੰਦਾ ਹੈ, ਉਸ ਦੀਆਂ ਬਖ਼ਸ਼ਿਸ਼ਾਂ ਦਾ ਕੋਈ ਅੰਤ ਨਹੀਂ।
Arabic explanations of the Qur’an:
فَلَا تَكُ فِیْ مِرْیَةٍ مِّمَّا یَعْبُدُ هٰۤؤُلَآءِ ؕ— مَا یَعْبُدُوْنَ اِلَّا كَمَا یَعْبُدُ اٰبَآؤُهُمْ مِّنْ قَبْلُ ؕ— وَاِنَّا لَمُوَفُّوْهُمْ نَصِیْبَهُمْ غَیْرَ مَنْقُوْصٍ ۟۠
109਼ ਸੋ (ਹੇ ਨਬੀ!) ਤੁਸੀਂ ਉਹਨਾਂ ਇਸ਼ਟਾਂ ਸੰਬੰਧੀ ਕਿਸੇ ਸੰਦੇਹ ਵਿਚ ਨਾ ਰਹੋ ਜਿਨ੍ਹਾਂ ਦੀ ਇਹ ਲੋਕ ਬੰਦਗੀ ਕਰ ਰਹੇ ਹਨ। ਇਹਨਾਂ ਲੋਕਾਂ ਦੀ ਪੂਜਾ ਪਾਠ ਤਾਂ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਪਹਿਲਾਂ ਉਹਨਾਂ ਦੇ ਪਿਓ ਦਾਦਾ ਪੂਜਾ ਕਰਦੇ ਸਨ। ਬੇਸ਼ੱਕ ਅਸੀਂ (ਅੱਲਾਹ) ਉਹਨਾਂ ਨੂੰ ਉਹਨਾਂ ਦੀ ਸਜ਼ਾਂ ਦਾ ਹਿੱਸਾ ਪੂਰਾ ਦਿਆਂਗੇ, ਇਸ ਵਿੱਚੋਂ ਕਟੌਤੀ ਨਹੀਂ ਕੀਤੀ ਜਾਵੇਗੀ।
Arabic explanations of the Qur’an:
وَلَقَدْ اٰتَیْنَا مُوْسَی الْكِتٰبَ فَاخْتُلِفَ فِیْهِ ؕ— وَلَوْلَا كَلِمَةٌ سَبَقَتْ مِنْ رَّبِّكَ لَقُضِیَ بَیْنَهُمْ ؕ— وَاِنَّهُمْ لَفِیْ شَكٍّ مِّنْهُ مُرِیْبٍ ۟
110਼ ਬੇਸ਼ੱਕ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਬਖ਼ਸ਼ੀ ਪਰੰਤੂ ਉਸ ਵਿਚ ਮਤਭੇਦ ਕੀਤੇ ਗਏ। ਜੇਕਰ ਤੇਰੇ ਰੱਬ ਵੱਲੋਂ ਪਹਿਲਾਂ ਤੋਂ ਹੀ ਇਹ ਗੱਲ ਨਿਸ਼ਚਿਤ ਨਾ ਕਰ ਦਿੱਤੀ ਗਈ ਹੁੰਦੀ ਤਾਂ ਉਹਨਾਂ ਵਿਚਾਲੇ ਫ਼ੈਸਲਾ ਹੋ ਗਿਆ ਹੁੰਦਾ। ਇਹ ਸੱਚ ਹੈ ਕਿ ਉਹ ਲੋਕ ਉਸ ਸੰਬੰਧੀ ਸ਼ੱਕ ਵਿਚ ਹਨ ਤੇ ਇਸੇ ਕਾਰਨ ਉਹ ਦੁਵਿਧਾ ਵਿਚ ਫਸੇ ਹੋਏ ਹਨ।
Arabic explanations of the Qur’an:
وَاِنَّ كُلًّا لَّمَّا لَیُوَفِّیَنَّهُمْ رَبُّكَ اَعْمَالَهُمْ ؕ— اِنَّهٗ بِمَا یَعْمَلُوْنَ خَبِیْرٌ ۟
111਼ ਬੇਸ਼ੱਕ ਤੇਰਾ ਰੱਬ ਜ਼ਰੂਰ ਹੀ ਉਹਨਾਂ ਦੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦੇਵੇਗਾ। ਬੇਸ਼ੱਕ ਉਹ (ਕਾਫ਼ਿਰ) ਜੋ ਵੀ ਕਰ ਰਹੇ ਹਨ ਉਹ (ਅੱਲਾਹ) ਉਹਨਾਂ ਤੋਂ ਜਾਣੂ ਹੈ।
Arabic explanations of the Qur’an:
فَاسْتَقِمْ كَمَاۤ اُمِرْتَ وَمَنْ تَابَ مَعَكَ وَلَا تَطْغَوْا ؕ— اِنَّهٗ بِمَا تَعْمَلُوْنَ بَصِیْرٌ ۟
112਼ ਸੋ (ਹੇ ਨਬੀ!) ਜਿਵੇਂ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਤੁਸੀਂ ਉਸ ’ਤੇ ਕਾਇਮ ਰਹੋ ਅਤੇ ਉਹ ਲੋਕ ਵੀ ਜਿਹੜੇ ਤੁਹਾਡੇ ਵੱਲ ਪਰਤ ਆਏ ਹਨ। ਖ਼ਬਰਦਾਰ! ਹੱਦੋਂ ਅੱਗੇ ਨਾ ਵਧਣਾ (ਭਾਵ ਵਧੀਕੀ ਨਹੀਂ ਕਰਨਾ) ਅੱਲਾਹ ਤੁਹਾਡੀਆਂ ਸਾਰੀਆਂ ਹਰਕਤਾਂ ਨੂੰ ਵੇਖ ਰਿਹਾ ਹੈ।
Arabic explanations of the Qur’an:
وَلَا تَرْكَنُوْۤا اِلَی الَّذِیْنَ ظَلَمُوْا فَتَمَسَّكُمُ النَّارُ ۙ— وَمَا لَكُمْ مِّنْ دُوْنِ اللّٰهِ مِنْ اَوْلِیَآءَ ثُمَّ لَا تُنْصَرُوْنَ ۟
113਼ (ਹੇ ਨਬੀ!) ਤੁਸੀਂ ਉਹਨਾਂ ਲੋਕਾਂ ਵੱਲ ਨਾ ਝੁਕੋ ਜਿਨ੍ਹਾਂ ਨੇ ਜ਼ੁਲਮ ਕੀਤਾ,1 ਨਹੀਂ ਤਾਂ ਤੁਹਾਨੂੰ ਵੀ (ਨਰਕ ਦੀ) ਅੱਗ ਚਿੰਬੜ ਜਾਵੇਗੀ ਅਤੇ ਛੁੱਟ ਅੱਲਾਹ ਤੋਂ ਤੁਹਾਡਾ ਹੋਰ ਕੋਈ ਸਹਾਈ ਨਾ ਹੋਵੇਗਾ ਅਤੇ ਨਾ ਹੀ ਤੁਹਾਡੀ ਮਦਦ ਕੀਤੀ ਜਾਵੇਗੀ।
1 ਭਾਵ ਉਹਨਾਂ ਲੋਕਾਂ ਨਾਲ ਦੋਸਤੀ ਨਾ ਰੱਖੋ ਜਿਹੜੇ ਲੋਕ ਦੀਨ ਵਿਚ ਬਿੱਦਤਾਂ ਦਾ ਆਰੰਭ ਕਰਦੇ ਹਨ ਅਤੇ ਸ਼ਿਰਕ ਕਰਕੇ ਆਪਣੇ ਉੱਤੇ ਜ਼ੁਲਮ ਕਰਦੇ ਹਨ।
Arabic explanations of the Qur’an:
وَاَقِمِ الصَّلٰوةَ طَرَفَیِ النَّهَارِ وَزُلَفًا مِّنَ الَّیْلِ ؕ— اِنَّ الْحَسَنٰتِ یُذْهِبْنَ السَّیِّاٰتِ ؕ— ذٰلِكَ ذِكْرٰی لِلذّٰكِرِیْنَ ۟ۚ
114਼ (ਹੇ ਮੁਹੰਮਦ ਸ:!) ਤੁਸੀਂ ਦਿਨ ਦੇ ਦੋਵੇਂ ਸਿਰਿਆਂ ’ਤੇ ਨਮਾਜ਼ ਕਾਇਮ ਰੱਖੋ ਅਤੇ ਰਾਤ ਦੀਆਂ ਘੜੀਆਂ ਵਿਚ ਵੀ (ਨਮਾਜ਼ ਪੜ੍ਹੋ) ਬੇਸ਼ੱਕ ਨੇਕੀਆਂ ਬੁਰਾਈਆਂ ਨੂੰ ਦੂਰ ਕਰ ਦਿੰਦੀਆਂ ਹਨ। ਇਹ ਨਸੀਹਤ ਅੱਲਾਹ ਦਾ ਜ਼ਿਕਰ (ਸਿਮਰਨ) ਕਰਨ ਵਾਲਿਆਂ ਲਈ ਹੈ।
Arabic explanations of the Qur’an:
وَاصْبِرْ فَاِنَّ اللّٰهَ لَا یُضِیْعُ اَجْرَ الْمُحْسِنِیْنَ ۟
115਼ (ਹੇ ਨਬੀ!) ਤੁਸੀਂ ਸਬਰ ਤੋਂ ਕੰਮ ਲਵੋ, ਬੇਸ਼ੱਕ ਅੱਲਾਹ ਨੇਕੀਆਂ ਕਰਨ ਵਾਲਿਆਂ ਦਾ ਅਜਰ ਅਜਾਈਂ ਨਹੀਂ ਕਰਦਾ।
Arabic explanations of the Qur’an:
فَلَوْلَا كَانَ مِنَ الْقُرُوْنِ مِنْ قَبْلِكُمْ اُولُوْا بَقِیَّةٍ یَّنْهَوْنَ عَنِ الْفَسَادِ فِی الْاَرْضِ اِلَّا قَلِیْلًا مِّمَّنْ اَنْجَیْنَا مِنْهُمْ ۚ— وَاتَّبَعَ الَّذِیْنَ ظَلَمُوْا مَاۤ اُتْرِفُوْا فِیْهِ وَكَانُوْا مُجْرِمِیْنَ ۟
116਼ ਤੁਹਾਥੋਂ ਪਹਿਲਾਂ ਬੀਤ ਚੁੱਕੀਆਂ ਉੱਮਤਾਂ ਵਿਚ ਅਜਿਹੇ ਭਲੇ ਲੋਕ ਕਿਉਂ ਨਹੀਂ ਹੋਏ ਜਿਹੜੇ ਲੋਕਾਂ ਨੂੰ ਧਰਤੀ ’ਤੇ ਫ਼ਸਾਦ ਫ਼ੈਲਾਉਣ ਤੋਂ ਰੋਕਦੇ। ਉਹਨਾਂ ਵਿੱਚੋਂ ਬਹੁਤ ਹੀ ਘੱਟ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਅਸੀਂ (ਅਜ਼ਾਬ ਤੋਂ) ਬਚਾਇਆ ਅਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਉਹ ਐਸ਼-ਆਰਾਮ ਵਾਲੀਆਂ ਚੀਜ਼ਾਂ ਦੇ ਪਿੱਛੇ ਲੱਗੇ ਰਹੇ, ਉਹ ਸਾਰੇ ਅਪਰਾਧੀ ਹਨ।
Arabic explanations of the Qur’an:
وَمَا كَانَ رَبُّكَ لِیُهْلِكَ الْقُرٰی بِظُلْمٍ وَّاَهْلُهَا مُصْلِحُوْنَ ۟
117਼ (ਹੇ ਨਬੀ!) ਤੁਹਾਡਾ ਰੱਬ ਅਜਿਹਾ ਨਹੀਂ ਕਿ ਉਹ ਬਸਤੀਆਂ ਨੂੰ (ਅਣ ਹੱਕਾ) ਜ਼ੁਲਮ ਤੇ ਅਜ਼ਾਬ ਨਾਲ ਬਰਬਾਦ ਕਰੇ, ਜਦ ਕਿ ਉੱਥੇ ਦੇ ਵਸਨੀਕ (ਸਮਾਜ ਦਾ) ਸੁਧਾਰ ਕਰਨ ਵਾਲੇ ਹੋਣ।
Arabic explanations of the Qur’an:
وَلَوْ شَآءَ رَبُّكَ لَجَعَلَ النَّاسَ اُمَّةً وَّاحِدَةً وَّلَا یَزَالُوْنَ مُخْتَلِفِیْنَ ۟ۙ
118਼ ਜੇ ਤੁਹਾਡਾ ਰੱਬ ਚਾਹੁੰਦਾ ਤਾਂ ਸਾਰੇ ਹੀ ਲੋਕਾਂ ਨੂੰ ਇਕ ਹੀ ਉੱਮਤ (ਸਮੁਦਾਏ) ਬਣਾ ਦਿੰਦਾ। ਪਰ ਉਹ (ਕਾਫ਼ਿਰ) ਸਦਾ ਮਤਭੇਦ ਕਰਦੇ ਹੀ ਰਹਿਣਗੇ।
Arabic explanations of the Qur’an:
اِلَّا مَنْ رَّحِمَ رَبُّكَ ؕ— وَلِذٰلِكَ خَلَقَهُمْ ؕ— وَتَمَّتْ كَلِمَةُ رَبِّكَ لَاَمْلَـَٔنَّ جَهَنَّمَ مِنَ الْجِنَّةِ وَالنَّاسِ اَجْمَعِیْنَ ۟
119਼ ਸਿਵਾਏ ਉਹਨਾਂ ਤੋਂ ਜਿਨ੍ਹਾਂ ’ਤੇ ਤੇਰੇ ਰਬ ਦੀ ਮਿਹਰ ਹੈ ਇਹਨਾਂ ਨੂੰ ਤਾਂ ਪੈਦਾ ਹੀ ਇਸ ਲਈ ਕੀਤਾ ਗਿਆ ਹੈ (ਕਿ ਇਹਨਾਂ ਦੀ ਅਜ਼ਮਾਈਸ਼ ਹੋਵੇ) ਅਤੇ ਤੁਹਾਡੇ ਰੱਬ ਦੀ ਇਹ ਗੱਲ ਵੀ ਪੂਰੀ ਹੋਵੇਗੀ ਕਿ ਮੈਂ ਨਰਕ ਨੂੰ ਜਿੰਨਾਂ ਤੇ ਮਨੁੱਖਾਂ ਨਾਲ ਭਰਾਂਗਾਂ।
Arabic explanations of the Qur’an:
وَكُلًّا نَّقُصُّ عَلَیْكَ مِنْ اَنْۢبَآءِ الرُّسُلِ مَا نُثَبِّتُ بِهٖ فُؤَادَكَ ۚ— وَجَآءَكَ فِیْ هٰذِهِ الْحَقُّ وَمَوْعِظَةٌ وَّذِكْرٰی لِلْمُؤْمِنِیْنَ ۟
120਼ (ਹੇ ਨਬੀ!) ਅਸੀਂ ਰਸੂਲਾਂ ਦੇ ਕਿੱਸਿਆਂ ਵਿੱਚੋਂ ਤੁਹਾਨੂੰ ਉਹ ਕਿੱਸਾ ਸੁਣਾਉਂਦੇ ਹਾਂ ਜਿਸ ਰਾਹੀਂ ਅਸੀਂ ਤੁਹਾਡੇ ਦਿਲ ਨੂੰ ਹੌਸਲੇ ਵਿਚ ਰੱਖੀਏ। ਇਸ (ਕਿੱਸੇ) ਰਾਹੀਂ ਤੁਹਾਡੇ ਕੋਲ ਹੱਕ ਆ ਗਿਆ ਹੈ ਅਤੇ ਮੋਮਿਨਾਂ ਲਈ ਨਸੀਹਤ ਤੇ ਯਾਦ ਰੱਖਣ ਵਾਲੀਆਂ ਗੱਲਾਂ ਹਨ।
Arabic explanations of the Qur’an:
وَقُلْ لِّلَّذِیْنَ لَا یُؤْمِنُوْنَ اعْمَلُوْا عَلٰی مَكَانَتِكُمْ ؕ— اِنَّا عٰمِلُوْنَ ۟ۙ
121਼ (ਹੇ ਨਬੀ!) ਈਮਾਨ ਨਾ ਲਿਆਉਣ ਵਾਲਿਆਂ ਨੂੰ ਆਖ ਦਿਓ ਕਿ ਤੁਸੀਂ ਆਪਣੀ ਥਾਂ ਕਰਮ ਕਰੋ ਬੈਸ਼ੱਕ ਅਸੀਂ ਵੀ ਕਰਮ ਕਰ ਰਹੇ ਹਾਂ।
Arabic explanations of the Qur’an:
وَانْتَظِرُوْا ۚ— اِنَّا مُنْتَظِرُوْنَ ۟
122਼ ਤੁਸੀਂ ਵੀ (ਰੱਬੀ ਫ਼ੈਸਲਿਆਂ ਦੀ) ਉਡੀਕ ਕਰੋ ਬੇਸ਼ੱਕ ਅਸੀਂ ਵੀ ਉਡੀਕ ਕਰਦੇ ਹਾਂ।
Arabic explanations of the Qur’an:
وَلِلّٰهِ غَیْبُ السَّمٰوٰتِ وَالْاَرْضِ وَاِلَیْهِ یُرْجَعُ الْاَمْرُ كُلُّهٗ فَاعْبُدْهُ وَتَوَكَّلْ عَلَیْهِ ؕ— وَمَا رَبُّكَ بِغَافِلٍ عَمَّا تَعْمَلُوْنَ ۟۠
123਼ ਅਕਾਸ਼ ਤੇ ਧਰਤੀ ਦਾ ਗ਼ੈਬ (ਗੁਪਤ ਗਿਆਨ) ਅੱਲਾਹ ਲਈ ਹੀ (ਵਿਸ਼ੇਸ਼) ਹੈ। ਸਾਰੇ ਮਾਮਲੇ (ਕੰਮ) ਵੀ ਉਸੇ ਵੱਲ ਪਰਤਾਏ ਜਾਂਦੇ ਹਨ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਅਤੇ ਉਸੇ ’ਤੇ ਭਰੋਸਾ ਕਰੋ, ਤੁਸੀਂ ਜੇ ਵੀ ਕਰਦੇ ਹੋ ਉਸ ਤੋਂ ਅੱਲਾਹ ਬੇਖ਼ਬਰ ਨਹੀਂ।
Arabic explanations of the Qur’an:
 
Translation of the meanings Surah: Hūd
Surahs’ Index Page Number
 
Translation of the Meanings of the Noble Qur'an - Bunjabi translation - Translations’ Index

Translation of the Quran meanings into Bunjabi by Arif Halim, published by Darussalam

close