Check out the new design

Translation of the Meanings of the Noble Qur'an - Punjabi translation - Arif Halim * - Translations’ Index

XML CSV Excel API
Please review the Terms and Policies

Translation of the meanings Surah: Al-Baqarah   Ayah:
اَلَّذِیْنَ یَاْكُلُوْنَ الرِّبٰوا لَا یَقُوْمُوْنَ اِلَّا كَمَا یَقُوْمُ الَّذِیْ یَتَخَبَّطُهُ الشَّیْطٰنُ مِنَ الْمَسِّ ؕ— ذٰلِكَ بِاَنَّهُمْ قَالُوْۤا اِنَّمَا الْبَیْعُ مِثْلُ الرِّبٰوا ۘ— وَاَحَلَّ اللّٰهُ الْبَیْعَ وَحَرَّمَ الرِّبٰوا ؕ— فَمَنْ جَآءَهٗ مَوْعِظَةٌ مِّنْ رَّبِّهٖ فَانْتَهٰی فَلَهٗ مَا سَلَفَ ؕ— وَاَمْرُهٗۤ اِلَی اللّٰهِ ؕ— وَمَنْ عَادَ فَاُولٰٓىِٕكَ اَصْحٰبُ النَّارِ ۚ— هُمْ فِیْهَا خٰلِدُوْنَ ۟
275਼ ਜਿਹੜੇ ਲੋਕ ਸੂਦ1 ਖਾਂਦੇ ਹਨ ਉਹ (ਕਿਆਮਤ ਦਿਹਾੜੇ) ਉਸ ਵਿਅਕਤੀ ਵਾਂਗ ਖੜੇ ਹੋਣਗੇ ਜਿਸ ਨੂੰ ਸ਼ੈਤਾਨ ਨੇ ਛੂ ਕੇ ਪਾਗਲ ਬਣਾ ਦਿੱਤਾ ਹੋਵੇ। ਉਹਨਾਂ ਨੂੰ ਇਹ ਸਜ਼ਾ ਇਸ ਲਈ ਮਿਲੇਗੀ ਕਿ ਉਹ ਕਿਹਾ ਕਰਦੇ ਸਨ ਕਿ ਵਪਾਰ ਵੀ ਤਾਂ ਵਿਆਜ ਵਾਂਗ ਹੀ ਹੇ ਜਦ ਕਿ ਵਪਾਰ ਨੂੰ ਅੱਲਾਹ ਨੇ ਹਲਾਲ (ਜਾਇਜ਼) ਆਖਿਆ ਹੇ ਅਤੇ ਵਿਆਜ ਨੂੰ ਹਰਾਮ (ਨਾਜਾਇਜ਼)। ਫਿਰ ਜਿਸ ਵਿਅਕਤੀ ਕੋਲ ਉਸ ਦੇ ਰੱਬ ਵੱਲੋਂ ਨਸੀਹਤ ਆ ਜਾਵੇ ਅਤੇ ਉਹ (ਵਿਆਜ ਖਾਣ ਤੋਂ) ਰੁਕ ਜਾਵੇ ਤਾਂ ਜਿਹੜਾ ਵਿਆਜ ਉਹ ਪਹਿਲਾਂ ਖਾ ਚੁੱਕਿਆ ਹੇ ਸੋ ਖਾ ਚੁੱਕਿਆ, ਉਸ ਦਾ ਮੁਆਮਲਾ ਅੱਲਾਹ ਕੋਲ ਹੇ ਪਰ ਜਿਹੜਾ ਵਿਅਕਤੀ ਫਿਰ ਮੁੜ (ਵਿਆਜੂ ਧੰਦਾ) ਕਰੇਗਾ ਤਾਂ ਅਜਿਹੇ ਲੋਕ ਹੀ ਨਰਕ ਵਿਚ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ।
1 ਸੂਦ ਮੁੱਖ ਕਰਕੇ ਦੋ ਪ੍ਰਕਾਰ ਦਾ ਹੁੰਦਾ ਹੇ। ਇਕ ਇਹ ਕਿ ਕੁੱਝ ਸਮੇਂ ਲਈ ਕਿਸੇ ਨੂੰ ਸੌ ਰੁਪਏ ਇਸ ਸ਼ਰਤ ’ਤੇ ਦੇਣਾ ਕਿ ਵਾਪਸ ਕਰਦੇ ਹੋਏ ਇਕ ਸੌ ਪੰਜਾਹ ਜਾਂ ਇਕ ਸੌ ਪੱਚੀ ਦੇਣੇ ਹੋਣਗੇ। ਇਹ ਪੱਚੀ ਜਾ ਪੰਜਾਹ ਉਸ ਸਮੇਂ ਦੇ ਬਦਲੇ ਵਿਚ ਹੇ ਜਿਸ ਵਿਚ ਸੌ ਰੁਪਆ ਵਰਤਿਆ ਗਿਆ ਹੇ। ਦੂਜਾ ਸੂਦ ਉਹ ਹੇ ਜਿਹੜਾ ਛੇ ਚੀਜ਼ਾਂ ਵਿਚ ਘਟਣ ਵਧਣ ਜਾਂ ਨਕਦ ਤੇ ਉਧਾਰ ਕਾਰਨ ਹੁੰਦਾ ਹੇ। ਜਿਵੇਂ ਅਨਾਜ ਦੇ ਬਦਲੇ ਵਿਚ ਅਨਾਜ ਲੈਣ ਹੁੰਦਾ ਹੇ ਜੇਕਰ ਹੱਥੋ-ਹੱਥੀ ਬਰਾਬਰ ਬਰਾਬਰ ਹੋਵੇ ਤਾਂ ਠੀਕ ਹੇ ਜੇ ਇਸ ਵਿਚ ਘਟਣ ਵਧਣ ਜਾਂ ਇਕ ਨਕਦ ਹੋਵੇ ਤੇ ਦੂਜੀ ਉਧਾਰ ਹੋਵੇ ਜਾਂ ਦੋਵੇਂ ਹੀ ਉਧਾਰ ਹੋਣ ਉਹ ਵੀ ਸੂਦ ਹੇ। (ਅਹਸਨੁਲ ਬਿਆਨ)
Arabic explanations of the Qur’an:
یَمْحَقُ اللّٰهُ الرِّبٰوا وَیُرْبِی الصَّدَقٰتِ ؕ— وَاللّٰهُ لَا یُحِبُّ كُلَّ كَفَّارٍ اَثِیْمٍ ۟
276਼ ਅੱਲਾਹ ਵਿਆਜ ਨੂੰ ਮਿਟਾਉਂਦਾ ਹੇ ਅਤੇ ਖ਼ੈਰਾਤ (ਦਾਨ) ਨੂੰ ਵਧਾਉਂਦਾ ਹੇ। ਅੱਲਾਹ ਕਿਸੇ ਨਾ-ਸ਼ੁਕਰੇ ਗੁਨਾਹਗਾਰ ਵਿਅਕਤੀ ਨੂੰ ਪਸੰਦ ਨਹੀਂ ਕਰਦਾ।
Arabic explanations of the Qur’an:
اِنَّ الَّذِیْنَ اٰمَنُوْا وَعَمِلُوا الصّٰلِحٰتِ وَاَقَامُوا الصَّلٰوةَ وَاٰتَوُا الزَّكٰوةَ لَهُمْ اَجْرُهُمْ عِنْدَ رَبِّهِمْ ۚ— وَلَا خَوْفٌ عَلَیْهِمْ وَلَا هُمْ یَحْزَنُوْنَ ۟
277਼ ਬੇਸ਼ੱਕ ਜਿਹੜੇ ਲੋਕੀ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਨਮਾਜ਼ ਕਾਇਮ ਕੀਤੀ ਅਤੇ ਜ਼ਕਾਤ ਦਿੰਦੇ ਰਹੇ ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੇ, ਨਾ ਉਹਨਾਂ ਨੂੰ ਕੋਈ ਚਿੰਤਾ ਹੋਵੇਗਾ ਅਤੇ ਨਾ ਹੀ ਉਹ ਦੁਖੀ ਹੋਣਗੇ।
Arabic explanations of the Qur’an:
یٰۤاَیُّهَا الَّذِیْنَ اٰمَنُوا اتَّقُوا اللّٰهَ وَذَرُوْا مَا بَقِیَ مِنَ الرِّبٰۤوا اِنْ كُنْتُمْ مُّؤْمِنِیْنَ ۟
278਼ ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ ਅੱਲਾਹ ਤੋਂ ਡਰੋ। ਜਿਹੜਾ ਵਿਆਜ ਲੈਣਾ (ਲੋਕਾਂ ਸਿਰ) ਬਾਕੀ ਰਹਿੰਦਾ ਹੇ ਉਸ ਨੂੰ ਛੱਡ ਦਿਓ,1 ਜੇ ਤੁਸੀਂ ਸੱਚੇ ਈਮਾਨ ਵਾਲੇ ਹੋ।
1 ਹਦੀਸਾਂ ਵਿਚ ਸੂਦ ਦੀ ਹਰਾਮ ਕਮਾਈ ਤੋਂ ਰੋਕਿਆ ਗਿਆ ਹੇ ਜਿਵੇਂ ਨਬੀ (ਸ:) ਨੇ ਕੁੱਤੇ ਤੇ ਖ਼ੂਨ ਕੱਢਣ ਦੀ ਕੀਮਤ (ਲੈਣ-ਦੇਣ) ਤੋਂ ਮਨ੍ਹਾਂ ਕੀਤਾ ਹੇ, ਇੰਜ ਹੀ ਖੁਣਨ ਤੇ ਖੁਣਨ ਵਾਲੀਆਂ, ਸੂਦ ਖਾਣ ਅਤੇ ਖਲਾਉਣ ਵਾਲੇ ਅਤੇ ਤਸਵੀਰ ਬਣਾਉਣ ਵਾਲੇ ਉੱਤੇ ਲਾਅਨਤ ਭੇਜੀ ਹੇ, ਇੰਜ ਹੀ ਬਦਕਾਰ ਔੌਰਤ ਦੀ ਕਮਾਈ ਤੋਂ ਵੀ ਰੋਕਿਆ ਹੇ। (ਸਹੀ ਬੁਖ਼ਾਰੀ, ਹਦੀਸ: 2086, 5962) * ਅਬੂ-ਸਈਦ ਦਾ ਆਖਣਾ ਹੇ ਕਿ ਇਕ ਵਾਰ ਬਿਲਾਲ (ਰ:ਅ:) ਬਰਨੀ ਇਕ ਵਧੀਆ ਖਜੂਰ ਨਬੀ (ਸ:) ਦੀ ਸੇਵਾ ਵਿਖੇ ਲਿਆਏ ਆਪ (ਸ:) ਨੇ ਪੁੱਛਿਆ ਇਹ ਕਿਥੋਂ ਲਿਆਏ ਹੋ? ਬਿਲਾਲ ਨੇ ਕਿਹਾ ਕਿ ਮੇਰੇ ਕੋਲ ਇਕ ਘਟਿਆ ਕਿਸਮ ਦੀ ਖਜੂਰ ਸੀ ਤਾਂ ਮੈਂ ਇਸ ਘਟਿਆ ਕਿਸਮ ਦੀ ਖਜੂਰ ਦੇ ਦੋ ਤੋਲ ਦੇ ਕੇ ਇਕ ਤੋਲ ਵਧੀਆ ਖਜੂਰਾਂ ਦਾ ਲੈ ਲਿਆ ਤਾਂ ਜੋ ਤੁਹਾਡੀ ਸੇਵਾਂ ਵਿਚ ਪੇਸ਼ ਕਰ ਸਕਾਂ। ਤਾਂ ਆਪ (ਸ:) ਨੇ ਫ਼ਰਮਾਇਆ, ਅਫ਼ਸੋਸ ਹੇ ਅਫ਼ਸੋਸ! ਇਹ ਤਾਂ ਉੱਕਾ ਹੀ ਸੂਦ ਹੇ, ਇੰਜ ਨਾ ਕਰੋ, ਜੇ ਤੁਸੀਂ ਖਜੂਰ ਖਰੀਦਣੀ ਹੋਵੇ ਤਾਂ ਪਹਿਲਾਂ ਆਪਣੀ ਖਜੂਰ ਵੇਚੋ ਫਿਰ ਵਧੀਆ ਖਜੂਰਾਂ ਖਰੀਦੋ। (ਸਹੀ ਬੁਖ਼ਾਰੀ, ਹਦੀਸ: 2312)
Arabic explanations of the Qur’an:
فَاِنْ لَّمْ تَفْعَلُوْا فَاْذَنُوْا بِحَرْبٍ مِّنَ اللّٰهِ وَرَسُوْلِهٖ ۚ— وَاِنْ تُبْتُمْ فَلَكُمْ رُءُوْسُ اَمْوَالِكُمْ ۚ— لَا تَظْلِمُوْنَ وَلَا تُظْلَمُوْنَ ۟
279਼ ਜੇ ਤੁਸੀਂ ਇਹ (ਵਿਆਜ ਖਾਣਾ ਬੰਦ) ਨਾ ਕੀਤਾ ਤਾਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਜੰਗ ਕਰਨ ਲਈ ਤਿਆਰ ਹੋ ਜਾਓ। ਜੇ ਤੁਸੀਂ ਤੌਬਾ ਕਰ ਲਵੋ ਤਾਂ ਤੁਸੀਂ ਆਪਣਾ ਮੂਲਧਨ ਲੈਣ ਦੇ ਹੱਕਦਾਰ ਹੋ। ਨਾਂ ਤੁਸੀਂ ਕਿਸੇ ’ਤੇ ਜ਼ੁਲਮ ਕਰੋ ਤੇ ਨਾ ਹੀ (ਅੱਲਾਹ ਵੱਲੋਂ) ਤੁਹਾਡੇ ਉੱਤੇ ਜ਼ੁਲਮ ਕੀਤਾ ਜਾਵੇਗਾ।
Arabic explanations of the Qur’an:
وَاِنْ كَانَ ذُوْ عُسْرَةٍ فَنَظِرَةٌ اِلٰی مَیْسَرَةٍ ؕ— وَاَنْ تَصَدَّقُوْا خَیْرٌ لَّكُمْ اِنْ كُنْتُمْ تَعْلَمُوْنَ ۟
280਼ ਜੇ (ਤੁਹਾਡੇ ਕਰਜ਼ਦਾਰ ਦਾ) ਹੱਥ ਤੰਗ ਹੋਵੇ ਤਾਂ ਉਸ ਨੂੰ ਹੱਥ ਖੁੱਲ੍ਹਣ ਤਕ ਮੋਹਲਤ ਦਿਓ ਅਤੇ ਤੁਹਾਡੇ ਲਈ ਬਹੁਤ ਹੀ ਵਧੀਆ ਹੇ ਜੇ ਤੁਸੀਂ (ਕਰਜ਼ ਨੂੰ) ਸਦਕਾ 1 (ਭਾਵ ਮੁਆਫ਼) ਕਰ ਦੇਵੋ, ਜੇ ਤੁਹਾਨੂੰ ਇਸ ਦਾ ਗਿਆਨ ਹੇ।
1 ਇਸ ਥਾਂ ਸਦਕੇ ਤੋਂ ਭਾਵ ਮੁਆਫ਼ ਕਰ ਦੇਣਾ ਹੇ। ਨਬੀ (ਸ:) ਨੇ ਫ਼ਰਮਾਇਆ ਕਿ ਇਕ ਵਿਅਕਤੀ ਲੋਕਾਂ ਨੂੰ ਉਧਾਰ ਦਿਆ ਕਰਦਾ ਸੀ ਅਤੇ ਆਪਣੇ ਨੌਕਰ ਨੂੰ ਆਖਦਾ ਸੀ ਕਿ ਜੇ ਤੂੰ ਉਧਾਰ ਵਾਪਸ ਲੈਣ ਲਈ ਕਿਸੇ ਹੱਥ ਤੰਗ ਵਾਲੇ ਕੋਲ ਜਾਵੇ ਤਾਂ ਉਸ ਨਾਲ ਨਰਮੀ ਦਾ ਵਰਤਾਓ ਕਰੀਂ ਹੋ ਸਕਦਾ ਹੇ ਕਿ ਅੱਲਾਹ ਸਾਡੇ ਨਾਲ ਨਰਮੀ ਵਰਤੇ ਤਾਂ ਆਪ (ਸ:) ਨੇ ਫ਼ਰਮਾਇਆ ਜਦੋਂ ਅੱਲਾਹ ਨਾਲ ਉਸ ਦੀ ਮਿਲਣੀ ਹੋਵੇਗੀ ਤਾਂ ਅੱਲਾਹ ਉਸ ਨੂੰ ਮੁਆਫ਼ ਕਰ ਦੇਵੇਗਾ। (ਸਹੀ ਬੁਖ਼ਾਰੀ, ਹਦੀਸ: 3480)
Arabic explanations of the Qur’an:
وَاتَّقُوْا یَوْمًا تُرْجَعُوْنَ فِیْهِ اِلَی اللّٰهِ ۫— ثُمَّ تُوَفّٰی كُلُّ نَفْسٍ مَّا كَسَبَتْ وَهُمْ لَا یُظْلَمُوْنَ ۟۠
281਼ ਉਸ ਦਿਨ ਤੋਂ ਡਰੋ ਜਦੋਂ ਤੁਸੀਂ ਸਾਰੇ ਅੱਲਾਹ ਵੱਲ ਪਰਤਾਏ ਜਾਉਗੇ ਅਤੇ ਹਰੇਕ ਵਿਅਕਤੀ ਨੇ (ਸੰਸਾਰ ਵਿਚ) ਜੋ ਵੀ (ਅਮਲ ਕੀਤਾ) ਹੋਵੇਗਾ ਉਸ ਨੂੰ ਉਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕੋਈ ਵਧੀਕੀ ਨਹੀਂ ਹੋਵੇਗੀ।
Arabic explanations of the Qur’an:
 
Translation of the meanings Surah: Al-Baqarah
Surahs’ Index Page Number
 
Translation of the Meanings of the Noble Qur'an - Punjabi translation - Arif Halim - Translations’ Index

Translated by Aref Halim

close