Check out the new design

કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ * - ભાષાંતરોની અનુક્રમણિકા

XML CSV Excel API
Please review the Terms and Policies

શબ્દોનું ભાષાંતર સૂરહ: કૉફ   આયત:

ਅ-ਬਾਸਾ

قٓ ۫— وَالْقُرْاٰنِ الْمَجِیْدِ ۟ۚ
1਼ ਕਾਫ਼। ਕਸਮ ਹੈ ਸਤਿਕਾਰਯੋਗ .ਕੁਰਆਨ ਦੀ।
અરબી તફસીરો:
بَلْ عَجِبُوْۤا اَنْ جَآءَهُمْ مُّنْذِرٌ مِّنْهُمْ فَقَالَ الْكٰفِرُوْنَ هٰذَا شَیْءٌ عَجِیْبٌ ۟ۚ
2਼ ਸਗੋਂ ਉਹਨਾਂ (ਮੱਕੇ ਵਾਲਿਆਂ) ਨੂੰ ਰੁਰਾਨੀ ਹੋਈ ਕਿ ਉਹਨਾਂ ਕੋਲ ਉਹਨਾਂ ਵਿੱਚੋਂ ਹੀ ਇਕ ਵਿਅਕਤੀ (ਭਾਵ ਮੁਹੰਮਦ ਸ:) ਉਹਨਾਂ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ ਆ ਗਿਆ, ਤਾਂ ਕਾਫ਼ਿਰ ਆਖਣ ਲੱਗੇ ਕਿ ਇਹ ਤਾਂ ਅਜੀਬ ਗੱਲ ਹੈ।
અરબી તફસીરો:
ءَاِذَا مِتْنَا وَكُنَّا تُرَابًا ۚ— ذٰلِكَ رَجْعٌ بَعِیْدٌ ۟
3਼ ਕੀ ਜਦੋਂ ਅਸੀਂ ਮਰ ਜਾਵਾਂਗੇ ਤੇ ਮਿੱਟੀ ਹੋ ਜਾਂਵਾਗੇ (ਤਾਂ ਕੀ ਰੱਬ ਸਾਨੂੰ ਮੁੜ ਜਿਊਂਦਾ ਕਰੇਗਾ ?) ਉਹ ਮੁੜ ਵਾਪਸੀ (ਰੱਬ ਦੇ ਕੋਲ) ਅਕਲੋਂ ਪਰਾਂ ਗੱਲ ਹੈ।
અરબી તફસીરો:
قَدْ عَلِمْنَا مَا تَنْقُصُ الْاَرْضُ مِنْهُمْ ۚ— وَعِنْدَنَا كِتٰبٌ حَفِیْظٌ ۟
4਼ (ਹੇ ਲੋਕੋ!) ਧਰਤੀ ਉਹਨਾਂ (ਮੁਰਦਾ ਸਰੀਰ ਵਿੱਚੋਂ ਖਾਕੇ) ਜੋ ਘਟਾਉਂਦੀ ਹੈ ਉਹ ਸਭ ਸਾਡੇ (ਭਾਵ ਰੱਬ ਦੇ) ਗਿਆਨ ਵਿਚ ਹੈ ਅਤੇ ਸਾਡੇ ਕੋਲ ਇਕ ਕਿਤਾਬ ਹੈ ਜਿਸ ਵਿਚ ਯਾਦ ਰੱਖਣ ਵਾਲੀਆਂ ਸਾਰੀਆਂ ਗੱਲਾਂ ਸੁਰੱਖਿਅਤ ਹਨ।
અરબી તફસીરો:
بَلْ كَذَّبُوْا بِالْحَقِّ لَمَّا جَآءَهُمْ فَهُمْ فِیْۤ اَمْرٍ مَّرِیْجٍ ۟
5਼ ਸਗੋਂ ਉਹਨਾਂ (ਮੱਕੇ ਦੇ ਇਨਕਾਰੀਆਂ) ਨੇ ਹੱਕ (.ਕੁਰਆਨ) ਨੂੰ ਝੁਠਲਾਇਆ। ਜਦੋਂ ਉਹ (.ਕੁਰਆਨ) ਉਹਨਾਂ (ਮੱਕੇ ਵਾਲਿਆਂ) ਕੋਲ ਪਹੁੰਚਿਆ ਤਾਂ ਉਹ ਸਾਰੇ ਉਲਝਣ ਵਿਚ ਪੈ ਗਏ।
અરબી તફસીરો:
اَفَلَمْ یَنْظُرُوْۤا اِلَی السَّمَآءِ فَوْقَهُمْ كَیْفَ بَنَیْنٰهَا وَزَیَّنّٰهَا وَمَا لَهَا مِنْ فُرُوْجٍ ۟
6਼ ਕੀ ਇਹਨਾਂ (ਇਨਕਾਰੀਆਂ) ਨੇ ਆਪਣੇ ਉੱਤੇ ਅਕਾਸ਼ ਵੱਲ ਨਹੀਂ ਵੇਖਿਆ ਕਿ ਅਸੀਂ ਇਸ ਨੂੰ ਕਿਵੇਂ ਬਣਾਇਆ ਹੈ ? ਅਤੇ ਇਸ ਨੂੰ (ਤਾਰਿਆਂ ਤੇ ਚੰਨ ਨਾਲ) ਸਜਾਇਆ ਅਤੇ ਇਸ (ਅਕਾਸ਼) ਵਿਚ ਕੋਈ ਛੇਕ ਵੀ ਨਹੀਂ ਹੈ ?
અરબી તફસીરો:
وَالْاَرْضَ مَدَدْنٰهَا وَاَلْقَیْنَا فِیْهَا رَوَاسِیَ وَاَنْۢبَتْنَا فِیْهَا مِنْ كُلِّ زَوْجٍ بَهِیْجٍ ۟ۙ
7਼ ਅਤੇ ਅਸੀਂ ਧਰਤੀ ਨੂੰ (ਫ਼ਰਸ਼ ਵਾਂਗ) ਵਿਛਾਇਆ ਅਤੇ ਇਸ ਵਿਚ ਪਹਾੜ ਗੱਡ ਦਿੱਤੇ ਅਤੇ ਇਸ ਵਿਚ ਭਾਂਤ-ਭਾਂਤ ਦੀਆਂ ਸੋਹਣੀਆਂ ਦਿਸਣ ਵਾਲੀਆਂ ਚੀਜ਼ਾਂ ਉਗਾ ਦਿੱਤੀਆਂ।
અરબી તફસીરો:
تَبْصِرَةً وَّذِكْرٰی لِكُلِّ عَبْدٍ مُّنِیْبٍ ۟
8਼ ਅਤੇ ਇਹ ਸਾਰੀਆਂ ਚੀਜ਼ਾਂ ਹਰ ਉਸ ਵਿਅਕਤੀ ਦੀਆਂ ਅੱਖਾਂ ਖੋਲ੍ਹਣ ਲਈ ਅਤੇ ਸਿੱਖਿਆ ਲਈ ਹਨ ਜਿਹੜਾ ਹੱਕ ਵੱਲ ਪਰਤਨਾ ਚਾਹੁੰਦਾ ਹੈ।
અરબી તફસીરો:
وَنَزَّلْنَا مِنَ السَّمَآءِ مَآءً مُّبٰرَكًا فَاَنْۢبَتْنَا بِهٖ جَنّٰتٍ وَّحَبَّ الْحَصِیْدِ ۟ۙ
9਼ ਅਤੇ ਅਸੀਂ ਅਕਾਸ਼ ਤੋਂ ਬਰਕਤਾਂ ਵਾਲਾ ਪਾਣੀ ਉਤਾਰਿਆ ਜਿਸ ਤੋਂ ਬਾਗ਼ ਅਤੇ ਅਨਾਜ ਦੀਆਂ ਕੱਟਣ ਵਾਲੀਆਂ ਫ਼ਸਲਾਂ ਉਗਾਈਆਂ।
અરબી તફસીરો:
وَالنَّخْلَ بٰسِقٰتٍ لَّهَا طَلْعٌ نَّضِیْدٌ ۟ۙ
10਼ ਅਤੇ ਖਜੂਰਾਂ ਦੇ ਉੱਚੇ ਲੰਬੇ ਰੁੱਖ ਪੈਦਾ ਕੀਤੇ ਜਿਨ੍ਹਾਂ ’ਤੇ ਦੇ ਫਲਾਂ ਨਾਲ ਲੱਦੇ ਹੋਏ ਗੁੱਛੇ ਲਗਦੇ ਹਨ।
અરબી તફસીરો:
رِّزْقًا لِّلْعِبَادِ ۙ— وَاَحْیَیْنَا بِهٖ بَلْدَةً مَّیْتًا ؕ— كَذٰلِكَ الْخُرُوْجُ ۟
11਼ (ਇਹ ਸਭ ਪ੍ਰਬੰਧ) ਬੰਦਿਆਂ ਨੂੰ ਰੋਜ਼ੀ ਦੇਣ ਲਈ ਹੈ। ਅਸੀਂ ਪਾਣੀ ਰਾਹੀਂ ਮੁਰਦਾ (ਬੰਜਰ) ਧਰਤੀ ਨੂੰ ਜਿਊਂਦਾ (ਉਪਜਾਊ) ਕਰ ਦਿੱਤਾ। ਇਸੇ ਪ੍ਰਕਾਰ ਕਬਰਾਂ ਤੋਂ ਵੀ (ਜਿਊਂਦਾ ਹੋ ਕੇ) ਬਾਹਿਰ ਆਉਣਾ ਹੈ।
અરબી તફસીરો:
كَذَّبَتْ قَبْلَهُمْ قَوْمُ نُوْحٍ وَّاَصْحٰبُ الرَّسِّ وَثَمُوْدُ ۟ۙ
12਼ ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਨੂਹ ਦੀ ਕੌਮ ਨੇ ਅਤੇ ਰਸ ਵਾਲਿਆਂ ਨੇ ਅਤੇ ਸਮੂਦ ਨੇ (ਰਸੂਲਾਂ ਨੂੰ) ਝੁਠਲਾਇਆ ਸੀ।
અરબી તફસીરો:
وَعَادٌ وَّفِرْعَوْنُ وَاِخْوَانُ لُوْطٍ ۟ۙ
13਼ ਕੌਮੇ-ਆਦ, ਫ਼ਿਰਔਨ ਅਤੇ ਲੂਤ ਦੇ ਭਰਾਵਾਂ ਨੇ ਵੀ (ਝੁਠਲਾਇਆ ਸੀ)।
અરબી તફસીરો:
وَّاَصْحٰبُ الْاَیْكَةِ وَقَوْمُ تُبَّعٍ ؕ— كُلٌّ كَذَّبَ الرُّسُلَ فَحَقَّ وَعِیْدِ ۟
14਼ ਅਤੇ ਐਕਾ ਵਾਲਿਆਂ ਨੇ ਅਤੇ ਤੁੱਬਾ ਦੀ ਕੌਮ ਨੇ (ਭਾਵ ਉਹਨਾਂ ਸਭ ਨੇ) ਰਸੂਲਾਂ ਨੂੰ ਝੁਠਲਾਇਆ, ਅੰਤ ਉਹਨਾਂ ’ਤੇ (ਮੇਰਾ ਅਜ਼ਾਬ ਦੀ ਗੱਲ) ਪੂਰੀ ਹੋ ਕੇ ਰਹੀ।
અરબી તફસીરો:
اَفَعَیِیْنَا بِالْخَلْقِ الْاَوَّلِ ؕ— بَلْ هُمْ فِیْ لَبْسٍ مِّنْ خَلْقٍ جَدِیْدٍ ۟۠
15਼ ਕੀ ਅਸੀਂ ਪਹਿਲੀ ਵਾਰ ਪੈਦਾ ਕਰਕੇ ਥੱਕ ਚੱਕੇ ਹਾਂ? (ਨਹੀਂ) ਉਹ ਤਾਂ ਮੁੜ ਜੀਵਤ ਹੋਣ ਦੇ ਸ਼ੱਕ ਵਿਚ ਫਸੇ ਹੋਏ ਹਨ।
અરબી તફસીરો:
 
શબ્દોનું ભાષાંતર સૂરહ: કૉફ
સૂરહ માટે અનુક્રમણિકા પેજ નંબર
 
કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ - ભાષાંતરોની અનુક્રમણિકા

તેનું અનુવાદ આરિફ હલીમ દ્વારા કરવામાં આવ્યું.

બંધ કરો