وه‌رگێڕانی ماناكانی قورئانی پیرۆز - وەرگێڕاوی پونجابی * - پێڕستی وه‌رگێڕاوه‌كان

XML CSV Excel API
Please review the Terms and Policies

وه‌رگێڕانی ماناكان سوره‌تی: سورەتی الفجر   ئایه‌تی:

ਸੂਰਤ ਅਲ-ਫ਼ਜਰ

وَالْفَجْرِ ۟ۙ
1਼ ਸਹੁੰ ਹੈ ਪਹੁਫਟਣ ਦੀ।
تەفسیرە عەرەبیەکان:
وَلَیَالٍ عَشْرٍ ۟ۙ
2਼ ਅਤੇ ਦਸ ਰਾਤਾਂ ਦੀ।1
1 ਬਹੁਤੇ ਵਿਦਵਾਨ ਇਸ ਤੋਂ ਜ਼ਿਲ ਹੱਜ ਦੀਆਂ ਪਹਿਲੀਆਂ ਦੱਸ ਰਾਤਾਂ ਸਮਝਦੇ ਹਨ ਜਿਨ੍ਹਾਂ ਦੀ ਵਡਿਆਈ ਹਦੀਸਾਂ ਤੋਂ ਸਿੱਧ ਹੁੰਦੀ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਕਿਸੇ ਵੀ ਦੂਜੇ ਦਿਨਾਂ ਦਾ ਅਮਲ ਕਰਨਾ ਇਹਨਾਂ ਜ਼ਿਲ ਹੱਜ ਦੇ ਪਹਿਲੇ ਦਸ ਦਿਨਾਂ ਦੇ ਅਮਲ ਤੋਂ ਵਧ ਨਹੀਂ। ਸਾਥੀਆਂ ਨੇ ਪੁੱਛਿਆ ਕਿ ਜਿਹਾਦ ਵੀ ਨਹੀਂ ? ਆਪ (ਸ:) ਨੇ ਫ਼ਰਮਾਇਆ ਕਿ ਜਿਹਾਦ ਵੀ ਨਹੀਂ, ਪਰ ਹਾਂ! ਕੇਵਲ ਉਹ ਜਿਹਾਦ ਜਿਸ ਨੇ ਆਪਣੀ ਜਾਨ ਮਾਲ ਦੇ ਨਾਲ ਜਿਹਾਦ ਕੀਤਾ ਅਤੇ ਵਾਪਸ ਕੁੱਝ ਵੀ ਨਹੀਂ ਆਇਆ (ਜਾਂ ਸ਼ਹੀਦ ਹੋ ਗਿਆ)। (ਸਹੀ ਬੁਖ਼ਾਰੀ, ਹਦੀਸ: 969)
تەفسیرە عەرەبیەکان:
وَّالشَّفْعِ وَالْوَتْرِ ۟ۙ
3਼ ਜਿਸਤ ਤੇ ਟਾਂਕ ਦੀ।1
1 ਵਿਦਵਾਨਾਂ ਅਨੁਸਾਰ ਜਿਸਤ ਤੇ ਟਾਂਕ ਦੀਆਂ ਵੱਖੋ-ਵੱਖ ਵਿਆਖਿਆ ਹੈ। 1਼ ਕੁੱਝ ਅਨੁਸਾਰ ਜਿਸਤ ਤੋਂ ਭਾਵ ਦਸ ਜ਼ਿਲ-ਹੱਜ ਭਾਵ ਕੁਰਬਾਨੀ ਦਾ ਦਿਨ ਵੱਲ ਇਸ਼ਾਰਾ ਹੈ ਤੇ ਟਾਂਕ ਨੋ ਜ਼ਿਲਾ-ਹੱਜ ਭਾਵ ਅਰਫ਼ੇ ਦਾ ਦਿਨ। 2਼ ਕੁੱਝ ਦੇ ਅਨੁਸਾਰ ਜਿਸਤ ਅੱਲਾਹ ਦੀਆਂ ਸਾਰੀਆਂ ਰਚਨਾਵਾਂ ਤੇ ਟਾਂਕ ਅੱਲਾਹ ਦੀ ਜ਼ਾਤ ਹੈ। 3਼ ਕੁੱਝ ਅਨੁਸਾਰ ਫ਼ਰਜ਼ ਨਮਾਜ਼ਾਂ ਨਾਲ ਸੰਬੰਧ ਵਿਖਾਇਆ ਗਿਆ ਹੈ, ਜਦ ਕਿ ਮਗ਼ਰਿਬ ਦੀ ਨਮਾਜ਼ ‘ਫ਼ਿਤਰ’ ਹੈ ਤੇ ਦੂਜੀਆਂ ਚਾਰ ਨਮਾਜ਼ਾਂ ‘ਸ਼ਫਾਅ’ ਭਾਵ ਜੋੜਾ ਹੈ। ਵੇਖੋ ਸੂਰਤ ਅਸ਼-ਸ਼ੁਅਰਾ, ਹਾਸ਼ੀਆ ਆਇਤ 149/26
تەفسیرە عەرەبیەکان:
وَالَّیْلِ اِذَا یَسْرِ ۟ۚ
4਼ ਅਤੇ ਰਾਤ ਦੀ ਜਦੋਂ ਉਹ ਵਿਦਾ ਹੋ ਰਹੀ ਹੋਵੇ।
تەفسیرە عەرەبیەکان:
هَلْ فِیْ ذٰلِكَ قَسَمٌ لِّذِیْ حِجْرٍ ۟ؕ
5਼ ਕੀ ਇਹਨਾਂ (ਚੀਜ਼ਾਂ) ਵਿਚ ਸੂਝਵਾਨਾਂ ਲਈ ਕੋਈ ਮਹੱਤਤਾ ਹੈ ?
تەفسیرە عەرەبیەکان:
اَلَمْ تَرَ كَیْفَ فَعَلَ رَبُّكَ بِعَادٍ ۟
6਼ ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ‘ਆਦ’ ਨਾਲ ਕੀ ਵਰਤਾਓ ਕੀਤਾ ਸੀ ?
تەفسیرە عەرەبیەکان:
اِرَمَ ذَاتِ الْعِمَادِ ۟
7਼ ਉਹ ‘ਆਦੇ ਇਰਮ’ ਜਿਹੜੇ ਉੱਚੀਆਂ ਥੰਮਾਂ ਵਾਲੇ ਸਨ।
تەفسیرە عەرەبیەکان:
الَّتِیْ لَمْ یُخْلَقْ مِثْلُهَا فِی الْبِلَادِ ۟
8਼ ਜਿਨ੍ਹਾਂ ਵਰਗੀ ਕੋਈ ਕੌਮ ਦੁਨੀਆਂ ਵਿਚ ਪੈਦਾ ਨਹੀਂ ਕੀਤੀ ਗਈ।
تەفسیرە عەرەبیەکان:
وَثَمُوْدَ الَّذِیْنَ جَابُوا الصَّخْرَ بِالْوَادِ ۟
9਼ ਅਤੇ ‘ਸਮੂਦ’ ਨਾਲ ਵੀ ਜਿਹੜੇ ਘਾਟੀ ਵਿਚ ਚਟਾਨਾਂ ਤਰਾਸ਼ਦੇ ਸਨ।
تەفسیرە عەرەبیەکان:
وَفِرْعَوْنَ ذِی الْاَوْتَادِ ۟
10਼ ਅਤੇ ਕਿੱਲਾਂ ਵਾਲੇ ਫ਼ਿਰਔਨ ਨਾਲ (ਕੀ ਵਰਤਾਓ ਕੀਤਾ ?)।
تەفسیرە عەرەبیەکان:
الَّذِیْنَ طَغَوْا فِی الْبِلَادِ ۟
11਼ ਇਹ ਉਹ ਲੋਕ ਸਨ ਜਿਨ੍ਹਾਂ ਨੇ ਸ਼ਹਿਰਾਂ (ਭਾਵ ਧਰਤੀ) ਵਿਚ ਸਰਕਸ਼ੀ ਕੀਤੀ।
تەفسیرە عەرەبیەکان:
فَاَكْثَرُوْا فِیْهَا الْفَسَادَ ۟
12਼ ਅਤੇ ਉਹਨਾਂ ਵਿਚ ਬਹੁਤ ਵਿਗਾੜ ਪਾ ਛੱਡਿਆ ਸੀ।
تەفسیرە عەرەبیەکان:
فَصَبَّ عَلَیْهِمْ رَبُّكَ سَوْطَ عَذَابٍ ۟ۚۙ
13਼ ਫੇਰ ਤੁਹਾਡੇ ਰੱਬ ਨੇ ਉਹਨਾਂ ਉੱਤੇ ਅਜ਼ਾਬ ਦਾ ਕੋੜਾ ਬਰਸਾਇਆ।
تەفسیرە عەرەبیەکان:
اِنَّ رَبَّكَ لَبِالْمِرْصَادِ ۟ؕ
14਼ ਬੇਸ਼ੱਕ ਤੁਹਾਡਾ ਰੱਬ (ਅਪਰਾਧੀਆਂ) ਦੀ ਘਾਤ ਵਿਚ ਹੈ।
تەفسیرە عەرەبیەکان:
فَاَمَّا الْاِنْسَانُ اِذَا مَا ابْتَلٰىهُ رَبُّهٗ فَاَكْرَمَهٗ وَنَعَّمَهٗ ۙ۬— فَیَقُوْلُ رَبِّیْۤ اَكْرَمَنِ ۟ؕ
15਼ ਪਰ ਮਨੁੱਖ ਦਾ ਹਾਲ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਨੂੰ ਪਰਖਣ ਲਈ ਉਸ ਨੂੰ ਇੱਜ਼ਤ ਅਤੇ ਨਿਅਮਤਾਂ ਦਿੰਦਾ ਹੈ ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਆਦਰ-ਮਾਨ ਬਖ਼ਸ਼ਿਆ ਹੈ।
تەفسیرە عەرەبیەکان:
وَاَمَّاۤ اِذَا مَا ابْتَلٰىهُ فَقَدَرَ عَلَیْهِ رِزْقَهٗ ۙ۬— فَیَقُوْلُ رَبِّیْۤ اَهَانَنِ ۟ۚ
16਼ ਪਰ ਜਦੋਂ ਉਹੀਓ (ਰੱਬ) ਉਸ ਦੀ ਰੋਜ਼ੀ ਤੰਗ ਕਰ ਦਿੰਦਾ ਹੈ ਤਾਂ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਅਪਮਾਨਿਤ ਕਰ ਛੱਡਿਆ ਹੈ।
تەفسیرە عەرەبیەکان:
كَلَّا بَلْ لَّا تُكْرِمُوْنَ الْیَتِیْمَ ۟ۙ
17਼ ਉੱਕਾ ਨਹੀਂ! ਅਸਲ ਵਿਚ ਤੁਸੀਂ ਯਤੀਮ ਦੀ ਇੱਜ਼ਤ ਨਹੀਂ ਸੀ ਕਰਦੇ।
تەفسیرە عەرەبیەکان:
وَلَا تَحٰٓضُّوْنَ عَلٰی طَعَامِ الْمِسْكِیْنِ ۟ۙ
18਼ ਅਤੇ ਨਾ ਹੀ ਮੁਥਾਜ ਨੂੰ ਭੋਜਨ ਕਰਵਾਉਣ ਲਈ ਇਕ ਦੂਜੇ ਨੂੰ ਪ੍ਰੇਰਿਤ ਕਰਦੇ ਸੀ।
تەفسیرە عەرەبیەکان:
وَتَاْكُلُوْنَ التُّرَاثَ اَكْلًا لَّمًّا ۟ۙ
19਼ ਅਤੇ ਤੁਸੀਂ ਵਰਾਸਤ ਦਾ ਸਾਰਾ ਮਾਲ ਹੂੰਝ ਕੇ ਖਾ ਜਾਂਦੇ ਹੋ।
تەفسیرە عەرەبیەکان:
وَّتُحِبُّوْنَ الْمَالَ حُبًّا جَمًّا ۟ؕ
20਼ ਅਤੇ ਤੁਸੀਂ ਧਨ ਪਦਾਰਥਾਂ ਨਾਲ ਹੱਦੋਂ ਵੱਧ ਮੋਹ ਰਖਦੇ ਹੋ।
تەفسیرە عەرەبیەکان:
كَلَّاۤ اِذَا دُكَّتِ الْاَرْضُ دَكًّا دَكًّا ۟ۙ
21਼ (ਉਸ ਸਮੇਂ ਪਛਤਾਵੇ ਦਾ ਲਾਭ) ਉੱਕਾ ਨਹੀਂ ਹੋਵੇਗਾ ਜਦੋਂ ਧਰਤੀ ਨੂੰ ਕੁਟ ਕੁਟ ਕੇ ਪੱਦਰ ਕਰ ਦਿੱਤੀ ਜਾਵੇਗੀ।
تەفسیرە عەرەبیەکان:
وَّجَآءَ رَبُّكَ وَالْمَلَكُ صَفًّا صَفًّا ۟ۚ
22਼ ਅਤੇ ਤੁਹਾਡਾ ਰੱਬ ਪ੍ਰਗਟ ਹੋਵੇਗਾ ਜਦੋਂ ਫ਼ਰਿਸ਼ਤੇ ਕਤਾਰਾਂ ਵਿਚ ਹਾਜ਼ਿਰ ਹੋਣਗੇ।
تەفسیرە عەرەبیەکان:
وَجِایْٓءَ یَوْمَىِٕذٍ بِجَهَنَّمَ ۙ۬— یَوْمَىِٕذٍ یَّتَذَكَّرُ الْاِنْسَانُ وَاَنّٰی لَهُ الذِّكْرٰی ۟ؕ
23਼ ਉਸ ਦਿਨ ਨਰਕ (ਲੋਕਾਂ ਦੇ) ਸਾਹਮਣੇ ਲਿਆਂਦੀ ਜਾਵੇਗੀ ਅਤੇ ਉਸ ਦਿਨ ਮਨੁੱਖ ਆਪਣੀਆਂ ਕਰਤੂਤਾਂ ਨੂੰ ਯਾਦ ਕਰੇਗਾ, ਪਰ ਉਸ ਸਮੇਂ ਯਾਦ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ।
تەفسیرە عەرەبیەکان:
یَقُوْلُ یٰلَیْتَنِیْ قَدَّمْتُ لِحَیَاتِیْ ۟ۚ
24਼ ਉਹ ਆਖੇਗਾ ਕਾਸ਼! ਮੈਂਨੇ ਆਪਣੇ ਇਸ ਜੀਵਨ ਲਈ ਕੁੱਝ ਅੱਗੇ ਭੇਜਿਆ ਹੁੰਦਾ।
تەفسیرە عەرەبیەکان:
فَیَوْمَىِٕذٍ لَّا یُعَذِّبُ عَذَابَهٗۤ اَحَدٌ ۟ۙ
25਼ ਸੋ ਉਸ ਦਿਨ ਉਸ ਜਿਹਾ ਅਜ਼ਾਬ ਦੇਣ ਵਾਲਾ ਕੋਈ ਨਹੀਂ ਹੋਵੇਗੀ।
تەفسیرە عەرەبیەکان:
وَّلَا یُوْثِقُ وَثَاقَهٗۤ اَحَدٌ ۟ؕ
26਼ ਅਤੇ ਨਾ ਹੀ ਉਸ ਜਿਹਾ ਕੋਈ ਬੰਣਨ ਵਾਲਾ ਹੋਵੇਗਾ।
تەفسیرە عەرەبیەکان:
یٰۤاَیَّتُهَا النَّفْسُ الْمُطْمَىِٕنَّةُ ۟ۗۙ
27਼ (ਪਰ ਨੇਕ ਲੋਕਾਂ ਨੂੰ ਫ਼ਰਿਸ਼ਤੇ ਆਖਣਗੇ) ਹੇ ਸ਼ਾਂਤ ਆਤਮਾ!
تەفسیرە عەرەبیەکان:
ارْجِعِیْۤ اِلٰی رَبِّكِ رَاضِیَةً مَّرْضِیَّةً ۟ۚ
28਼ ਤੂੰ ਆਪਣੇ ਰੱਬ ਵੱਲ ਇਸ ਹਾਲ ਵਿਚ ਤੁਰ ਕਿ ਤੂੰ ਉਸ ਤੋਂ ਰਾਜ਼ੀ ਅਤੇ ਉਹ ਤੇਥੋਂ ਰਾਜ਼ੀ ਹੈ।
تەفسیرە عەرەبیەکان:
فَادْخُلِیْ فِیْ عِبٰدِیْ ۟ۙ
29਼ ਫੇਰ ਤੂੰ ਮੇਰੇ ਨੇਕ ਬੰਦਿਆਂ ਵਿਚ ਜਾ ਰਲ।
تەفسیرە عەرەبیەکان:
وَادْخُلِیْ جَنَّتِیْ ۟۠
30਼ ਅਤੇ ਮੇਰੀ ਜੰਨਤ ਵਿਚ ਦਾਖ਼ਲ ਹੋ ਜਾ।
تەفسیرە عەرەبیەکان:
 
وه‌رگێڕانی ماناكان سوره‌تی: سورەتی الفجر
پێڕستی سوره‌ته‌كان ژمارەی پەڕە
 
وه‌رگێڕانی ماناكانی قورئانی پیرۆز - وەرگێڕاوی پونجابی - پێڕستی وه‌رگێڕاوه‌كان

وەرگێڕاوی ماناکانی قورئانی پیرۆز بۆ زمانی پونجابی، وەرگێڕان: عارف حەلیم، چاپ وبڵاوکردنەوەى: دار السلام.

داخستن