വിശുദ്ധ ഖുർആൻ പരിഭാഷ - الترجمة البنجابية * - വിവർത്തനങ്ങളുടെ സൂചിക

XML CSV Excel API
Please review the Terms and Policies

പരിഭാഷ അദ്ധ്യായം: സൂറത്തുൽ കഹ്ഫ്   ആയത്ത്:

ਸੂਰਤ ਅਲ-ਕਹਫ਼

اَلْحَمْدُ لِلّٰهِ الَّذِیْۤ اَنْزَلَ عَلٰی عَبْدِهِ الْكِتٰبَ وَلَمْ یَجْعَلْ لَّهٗ عِوَجًا ۟ؕٚ
1਼ ਹਰ ਪ੍ਰਕਾਰ ਦੀਆਂ ਤਾਰੀਫ਼ਾਂ (ਤੇ ਸ਼ੁਕਰਾਨੇ) ਉਸ ਅੱਲਾਹ ਨੂੰ ਹੀ ਸ਼ੋਭਾ ਦਿੰਦੇ ਹਨ ਜਿਸ ਨੇ ਆਪਣੇ ਬੰਦੇ (ਮੁਹੰਮਦ ਸ:) ’ਤੇ ਕਿਤਾਬ (.ਕੁਰਆਨ) ਉਤਾਰੀ ਅਤੇ ਜਿਸ ਵਿਚ ਕੋਈ ਵੀ ਵਿੰਗ-ਵੱਲ ਨਹੀਂ
അറബി ഖുർആൻ വിവരണങ്ങൾ:
قَیِّمًا لِّیُنْذِرَ بَاْسًا شَدِیْدًا مِّنْ لَّدُنْهُ وَیُبَشِّرَ الْمُؤْمِنِیْنَ الَّذِیْنَ یَعْمَلُوْنَ الصّٰلِحٰتِ اَنَّ لَهُمْ اَجْرًا حَسَنًا ۟ۙ
2਼ ਸਗੋਂ ਠੀਕ ਤੇ ਸਿੱਧੀਆਂ ਗੱਲਾਂ ਆਖਣ ਵਾਲੀ ਕਿਤਾਬ ਉਤਾਰੀ ਤਾਂ ਜੋ ਉਹ (ਲੋਕਾਂ ਨੂੰ) ਉਸ (ਅੱਲਾਹ) ਵੱਲੋਂ ਕਰੜੇ ਅਜ਼ਾਬ ਤੋਂ ਖ਼ਬਰਦਾਰ ਕਰੇ ਅਤੇ ਨੇਕ ਕੰਮ ਕਰਨ ਵਾਲੇ ਈਮਾਨ ਵਾਲਿਆਂ ਨੂੰ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਵੇ ਕਿ ਬੇਸ਼ਕ ਉਹਨਾਂ ਲਈ ਬਹੁਤ ਹੀ ਚੰਗਾ ਬਦਲਾ ਹੈ।
അറബി ഖുർആൻ വിവരണങ്ങൾ:
مَّاكِثِیْنَ فِیْهِ اَبَدًا ۟ۙ
3਼ ਜਿਸ (ਸਵਰਗ ਵਿਚ) ਉਹ ਸਦਾ ਰਹਿਣਗੇ।
അറബി ഖുർആൻ വിവരണങ്ങൾ:
وَّیُنْذِرَ الَّذِیْنَ قَالُوا اتَّخَذَ اللّٰهُ وَلَدًا ۟ۗ
4਼ ਅਤੇ ਉਹਨਾਂ ਲੋਕਾਂ ਨੂੰ ਵੀ ਡਰਾਏ ਜਿਹੜੇ ਆਖਦੇ ਹਨ ਕਿ ਅੱਲਾਹ ਔਲਾਦ ਰੱਖਦਾ ਹੈ।
അറബി ഖുർആൻ വിവരണങ്ങൾ:
مَا لَهُمْ بِهٖ مِنْ عِلْمٍ وَّلَا لِاٰبَآىِٕهِمْ ؕ— كَبُرَتْ كَلِمَةً تَخْرُجُ مِنْ اَفْوَاهِهِمْ ؕ— اِنْ یَّقُوْلُوْنَ اِلَّا كَذِبًا ۟
5਼ (ਅਸਲ ਵਿਚ) ਨਾ ਤਾਂ ਇਹਨਾਂ ਨੂੰ ਇਸ ਦਾ ਕੋਈ ਗਿਆਨ ਹੈ ਅਤੇ ਨਾ ਹੀ ਉਹਨਾਂ ਦੇ ਪਿਓ ਦਾਦਿਆਂ ਨੂੰ ਸੀ। ਬਹੁਤ ਹੀ ਭੈੜੀ ਗੱਲ ਹੈ ਜਿਹੜੀ ਉਹਨਾਂ ਦੇ ਮੂੰਹੋਂ ਨਿਕਲ ਰਹੀ ਹੈ। ਉਹ ਤਾਂ ਨਿਰਾ ਹੀ ਝੂਠ ਬਕ ਰਹੇ ਹਨ (ਕਿ ਅੱਲਾਹ ਦੇ ਔਲਾਦ ਹੈ)।
അറബി ഖുർആൻ വിവരണങ്ങൾ:
فَلَعَلَّكَ بَاخِعٌ نَّفْسَكَ عَلٰۤی اٰثَارِهِمْ اِنْ لَّمْ یُؤْمِنُوْا بِهٰذَا الْحَدِیْثِ اَسَفًا ۟
6਼ (ਹੇ ਨਬੀ!) ਜੇ ਇਹ ਕਾਫ਼ਿਰ ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਂਦੇ ਤਾਂ ਹੋ ਸਕਦਾ ਹੈ ਕਿ ਤੁਸੀਂ ਇਹਨਾਂ ਦੀ ਚਿੰਤਾ ਵਿਚ ਆਪਣੀ ਜਾਨ ਨੂੰ ਹੀ ਹਲਾਕ ਕਰ ਬੈਠੋ।
അറബി ഖുർആൻ വിവരണങ്ങൾ:
اِنَّا جَعَلْنَا مَا عَلَی الْاَرْضِ زِیْنَةً لَّهَا لِنَبْلُوَهُمْ اَیُّهُمْ اَحْسَنُ عَمَلًا ۟
7਼ ਇਸ ਧਰਤੀ ਤੇ ਜੋ ਕੁੱਝ ਵੀ ਹੈ ਉਸ ਨੂੰ ਅਸੀਂ ਧਰਤੀ ਦੀ ਸਜਾਵਟ ਬਣਾਇਆ ਹੈ ਤਾਂ ਜੋ ਅਸੀਂ ਇਹਨਾਂ ਲੋਕਾਂ ਨੂੰ ਪਰਖੀਏ ਕਿ ਇਹਨਾਂ ਵਿੱਚੋਂ ਕੌਣ ਨੇਕ ਅਮਲ ਕਰਨ ਵਾਲਾ ਹੈ।
അറബി ഖുർആൻ വിവരണങ്ങൾ:
وَاِنَّا لَجٰعِلُوْنَ مَا عَلَیْهَا صَعِیْدًا جُرُزًا ۟ؕ
8਼ (ਇਕ ਸਮਾਂ ਉਹ ਵੀ ਆਵੇਗਾ) ਕਿ ਇਸ (ਧਰਤੀ) ’ਤੇ ਜੋ ਕੁੱਝ ਵੀ ਹੈ ਅਸੀਂ ਉਸ ਨੂੰ ਇਕ ਰੜਾ ਮੈਦਾਨ ਬਣਾ ਦੇਣ ਵਾਲੇ ਹਾਂ।
അറബി ഖുർആൻ വിവരണങ്ങൾ:
اَمْ حَسِبْتَ اَنَّ اَصْحٰبَ الْكَهْفِ وَالرَّقِیْمِ كَانُوْا مِنْ اٰیٰتِنَا عَجَبًا ۟
9਼ (ਹੇ ਲੋਕੋ!) ਕੀ ਤੁਸੀਂ ਗ਼ਾਰ (ਗੁਫਾ) ਵਾਲੇ ਤੇ ਕਤਬੇ (ਸ਼ਿਲਾਲੇਖ) ਵਾਲਿਆਂ ਨੂੰ ਸਾਡੀਆਂ ਨਿਸ਼ਾਨੀਆਂ ਵਿੱਚੋਂ ਕੋਈ ਅਜੀਬ (ਅਣਹੋਣੀ) ਨਿਸ਼ਾਨੀ ਸਮਝਦੇ ਹੋ?
അറബി ഖുർആൻ വിവരണങ്ങൾ:
اِذْ اَوَی الْفِتْیَةُ اِلَی الْكَهْفِ فَقَالُوْا رَبَّنَاۤ اٰتِنَا مِنْ لَّدُنْكَ رَحْمَةً وَّهَیِّئْ لَنَا مِنْ اَمْرِنَا رَشَدًا ۟
10਼ ਜਦੋਂ ਉਹਨਾਂ ਨੌਜਵਾਨਾਂ ਨੇ (ਆਪਣੇ ਈਮਾਨ ਨੂੰ ਕਾਫ਼ਿਰ ਬਾਦਸ਼ਾਹ ਤੋਂ ਮਹਫ਼ੂਜ਼ ਰੱਖਣ ਲਈ) ਗੁਫਾ ਵਿਚ ਜਾ ਕੇ ਸ਼ਰਨ ਲਈ ਤਾਂ ਉਹਨਾਂ ਨੇ ਦੁਆ ਕੀਤੀ ਸੀ ਕਿ ਹੇ ਸਾਡੇ ਮਾਲਿਕ! ਆਪਣੇ ਵੱਲੋਂ ਸਾਨੂੰ ਮਿਹਰਾਂ ਨਾਲ ਨਿਵਾਜ਼ ਦੇ ਅਤੇ ਸਾਡੇ ਮਾਅਮਲੇ ਵਿਚ ਸਾਡੀ ਅਗਵਾਈ ਕਰ।
അറബി ഖുർആൻ വിവരണങ്ങൾ:
فَضَرَبْنَا عَلٰۤی اٰذَانِهِمْ فِی الْكَهْفِ سِنِیْنَ عَدَدًا ۟ۙ
11਼ ਫੇਰ ਅਸੀਂ ਉਸੇ ਗੁਫਾ ਵਿਚ ਕਈ ਸਾਲਾਂ ਲਈ ਉਹਨਾਂ ਦੇ ਕੰਨਾਂ ’ਤੇ ਪੜਦਾ ਪਾ ਛੱਡਿਆ (ਕਿ ਉਹ ਕੁੱਝ ਨਾ ਸੁਣ ਸਕਣ ਤੇ ਸੁੱਤੇ ਰਹਿਣ)।
അറബി ഖുർആൻ വിവരണങ്ങൾ:
ثُمَّ بَعَثْنٰهُمْ لِنَعْلَمَ اَیُّ الْحِزْبَیْنِ اَحْصٰی لِمَا لَبِثُوْۤا اَمَدًا ۟۠
12਼ ਫੇਰ ਅਸੀਂ ਉਹਨਾਂ (ਨੌਜਵਾਨਾਂ) ਨੂੰ (ਨੀਂਦ ਤੋਂ) ਉਠਾਇਆ ਤਾਂ ਜੋ ਅਸੀਂ ਇਹ ਪਤਾ ਕਰੀਏ ਕਿ ਦੋਵੇਂ ਧਿਰਾਂ ’ਚੋਂ ਕਿਸ ਨੇ ਆਪਣੀ ਠਹਿਰਨ ਦੀ ਮੁੱਦਤ ਨੂੰ ਯਾਦ ਰੱਖਿਆ ਹੈ।
അറബി ഖുർആൻ വിവരണങ്ങൾ:
نَحْنُ نَقُصُّ عَلَیْكَ نَبَاَهُمْ بِالْحَقِّ ؕ— اِنَّهُمْ فِتْیَةٌ اٰمَنُوْا بِرَبِّهِمْ وَزِدْنٰهُمْ هُدًی ۟ۗۖ
13਼ (ਹੇ ਨਬੀ!) ਅਸੀਂ ਉਹਨਾਂ (ਗੁਫਾ ਵਾਲਿਆਂ) ਦਾ ਅਸਲ ਕਿੱਸਾ ਤੁਹਾਨੂੰ ਸੁਣਾਉਂਦੇ ਹਾਂ। ਉਹ ਕੁੱਝ ਨੌਜਵਾਨ ਸਨ ਜਿਹੜੇ ਆਪਣੇ ਰੱਬ ’ਤੇ ਈਮਾਨ ਲਿਆਏ ਸੀ ਅਤੇ ਅਸੀਂ ਉਹਨਾਂ ਨੂੰ ਹਿਦਾਇਤ ਵਿਚ ਉੱਨਤੀ ਬਖ਼ਸ਼ ਸੀ।
അറബി ഖുർആൻ വിവരണങ്ങൾ:
وَّرَبَطْنَا عَلٰی قُلُوْبِهِمْ اِذْ قَامُوْا فَقَالُوْا رَبُّنَا رَبُّ السَّمٰوٰتِ وَالْاَرْضِ لَنْ نَّدْعُوَاۡ مِنْ دُوْنِهٖۤ اِلٰهًا لَّقَدْ قُلْنَاۤ اِذًا شَطَطًا ۟
14਼ ਅਸੀਂ ਉਹਨਾਂ ਦੇ ਦਿਲਾਂ ਨੂੰ ਦ੍ਰਿੜਤਾ ਬਖ਼ਸ਼ੀ ਜਦੋਂ ਉਹ (ਬਾਦਸ਼ਾਹ ਦੇ ਦਰਬਾਰ ਵਿੱਚੋਂ) ਇਹ ਕਹਿੰਦੇ ਹੋਏ ਉੱਠ ਖੜੇ ਹੋਏ ਕਿ ਸਾਡਾ ਮਾਲਿਕ ਤਾਂ ਉਹੀਓ ਹੈ ਜਿਹੜਾ ਅਕਾਸ਼ ਤੇ ਧਰਤੀ ਦਾ ਮਾਲਿਕ ਹੈ, ਇਹ ਨਹੀਂ ਹੋ ਸਕਦਾ ਕਿ ਅਸੀਂ ਉਸ ਨੂੰ ਛੱਡ ਕੇ ਕਿਸੇ ਹੋਰ ਨੂੰ ਇਸ਼ਟ ਕਹਿਏ ? ਜੇਕਰ ਅਸੀਂ ਅਜਿਹਾ ਕੁੱਝ ਕਿਹਾ ਤਾਂ ਅਸੀਂ ਬਹੁਤ ਹੀ ਜ਼ੁਲਮ ਤੇ ਵਧੀਕੀ ਵਾਲੀ ਗੱਲ ਕਹੀ।
അറബി ഖുർആൻ വിവരണങ്ങൾ:
هٰۤؤُلَآءِ قَوْمُنَا اتَّخَذُوْا مِنْ دُوْنِهٖۤ اٰلِهَةً ؕ— لَوْلَا یَاْتُوْنَ عَلَیْهِمْ بِسُلْطٰنٍ بَیِّنٍ ؕ— فَمَنْ اَظْلَمُ مِمَّنِ افْتَرٰی عَلَی اللّٰهِ كَذِبًا ۟ؕ
15਼ ਇਹ ਹੈ ਸਾਡੀ ਕੌਮ ਜਿਸ ਨੇ ਉਸ (ਅੱਲਾਹ)ਨੂੰ ਛੁੱਡ ਕੇ ਹੋਰ ਇਸ਼ਟ ਬਣਾ ਰੱਖੇ ਹਨ। ਇਹਨਾਂ ਦੇ ਇਸ਼ਟ ਹੋਣ ਦੀ ਇਹ ਲੋਕ ਕੋਈ ਖੁੱਲ੍ਹੀ ਦਲੀਲ ਕਿਉਂ ਨਹੀਂ ਲਿਆਉਂਦੇ ? ਅੱਲਾਹ ’ਤੇ ਝੂਠ ਜੋੜਣ ਵਾਲਿਆਂ ਤੋਂ ਵੱਧ ਜ਼ਾਲਮ ਹੋਰ ਕੌਣ ਹੋਵੇਗਾ।
അറബി ഖുർആൻ വിവരണങ്ങൾ:
وَاِذِ اعْتَزَلْتُمُوْهُمْ وَمَا یَعْبُدُوْنَ اِلَّا اللّٰهَ فَاْوٗۤا اِلَی الْكَهْفِ یَنْشُرْ لَكُمْ رَبُّكُمْ مِّنْ رَّحْمَتِهٖ وَیُهَیِّئْ لَكُمْ مِّنْ اَمْرِكُمْ مِّرْفَقًا ۟
16਼ (ਉਹਨਾਂ ਨੌਜਵਾਨਾਂ ਵਿੱਚੋਂ ਹੀ ਇਕ ਨੇ ਕਿਹਾ ਕਿ) ਜਦੋਂ ਤੁਸੀਂ ਉਹਨਾਂ ਤੋਂ ਅਤੇ ਅੱਲਾਹ ਤੋਂ ਛੁਟ ਉਨ੍ਹਾਂ ਦੇ ਦੂਜੇ ਇਸ਼ਟਾਂ ਤੋਂ ਲਾਂਭੇ ਹੋ ਚੁੱਕੇ ਹੋ ਤਾਂ ਕਿਸੇ ਗੁਫਾ ਵਿਚ ਜਾ ਬੈਠੋ, ਤੁਹਾਡਾ ਰੱਬ ਤੁਹਾਡੇ ’ਤੇ ਆਪਣੀਆਂ ਮਿਹਰਾਂ ਦੀ ਛਾਂ ਕਰ ਦੇਵੇਗਾ ਅਤੇ ਤੁਹਾਡੇ ਕੰਮਾਂ ਵਿਚ ਆਸਾਨੀਆਂ ਪੈਦਾ ਕਰ ਦੇਵੇ ਗਾ।
അറബി ഖുർആൻ വിവരണങ്ങൾ:
وَتَرَی الشَّمْسَ اِذَا طَلَعَتْ تَّزٰوَرُ عَنْ كَهْفِهِمْ ذَاتَ الْیَمِیْنِ وَاِذَا غَرَبَتْ تَّقْرِضُهُمْ ذَاتَ الشِّمَالِ وَهُمْ فِیْ فَجْوَةٍ مِّنْهُ ؕ— ذٰلِكَ مِنْ اٰیٰتِ اللّٰهِ ؕ— مَنْ یَّهْدِ اللّٰهُ فَهُوَ الْمُهْتَدِ ۚ— وَمَنْ یُّضْلِلْ فَلَنْ تَجِدَ لَهٗ وَلِیًّا مُّرْشِدًا ۟۠
17਼ ਤੁਸੀਂ ਵੇਖਦੇ ਕਿ ਜਦੋਂ ਸੂਰਜ ਚੜ੍ਹਦਾ ਤਾਂ ਉਹਨਾਂ ਦੀ ਗੁਫਾ ਦੇ ਸੱਜੇ ਪਾਸੇ ਝੁਕ ਜਾਂਦਾ ਅਤੇ ਡੁਬਣ ਦੇ ਸਮੇਂ ਉਹਨਾਂ ਦੇ ਖੱਬੇ ਪਾਸਿਓਂ ਬਚ ਕੇ ਨਿਕਲ ਜਾਂਦਾ ਅਤੇ ਉਹ (ਨੌਜਵਾਨ) ਉਸ ਗੁਫਾ ਦੀ ਖੁੱਲ੍ਹੀ ਥਾਂ ਤੇ ਸੁੱਤੇ ਪਏ ਹਨ। ਇਹ ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਇਕ ਨਿਸ਼ਾਨੀ ਹੈ। ਅੱਲਾਹ ਜਿਸ ਨੂੰ ਰਾਹ ਵਿਖਾਵੇ ਉਹੀਓ ਸਿੱਧੀ ਰਾਹ ਪੈਂਦਾ ਹੈ। ਜਿਸ ਨੂੰ ਉਹ ਕੁਰਾਹੇ ਪਾ ਦੇਵੇ ਉਸ ਲਈ ਤੁਸੀਂ ਕੋਈ ਹਿਮਾਇਤੀ ਤੇ ਰਾਹ ਦੱਸਣ ਵਾਲਾ ਨਹੀਂ ਲੱਭ ਸਕਦੇ।
അറബി ഖുർആൻ വിവരണങ്ങൾ:
وَتَحْسَبُهُمْ اَیْقَاظًا وَّهُمْ رُقُوْدٌ ۖۗ— وَّنُقَلِّبُهُمْ ذَاتَ الْیَمِیْنِ وَذَاتَ الشِّمَالِ ۖۗ— وَكَلْبُهُمْ بَاسِطٌ ذِرَاعَیْهِ بِالْوَصِیْدِ ؕ— لَوِ اطَّلَعْتَ عَلَیْهِمْ لَوَلَّیْتَ مِنْهُمْ فِرَارًا وَّلَمُلِئْتَ مِنْهُمْ رُعْبًا ۟
18਼ ਤੁਸੀਂ ਸਮਝਦੇ ਹੋ ਕਿ ਉਹ ਜਾਗ ਰਹੇ ਹਨ ਜਦ ਕਿ ਉਹ ਤਾਂ ਸੁੱਤੇ ਪਏ ਹਨ। ਅਸੀਂ (ਅੱਲਾਹ) ਆਪ ਹੀ ਉਹਨਾਂ ਨੂੰ ਸੱਜੇ ਖੱਬੇ ਪਾਸੇ ਦੁਆਉਂਦੇ ਹਾਂ ਅਤੇ ਉਹਨਾਂ ਦਾ ਕੁੱਤਾ ਵੀ (ਗੁਫਾ ਦੀ) ਚੌਂਖਟ ’ਤੇ ਆਪਣੇ ਪੈਰ ਫੈਲਾਈਂ ਬੈਠਾ ਹੋਇਆ ਹੈ। ਜੇਕਰ ਤੁਸੀਂ ਝਾਤੀ ਮਾਰ ਕੇ ਉਹਨਾਂ ਨੂੰ ਵੇਖ ਲੈਂਦੇ ਤਾਂ (ਡਰਦੇ ਹੋਏ) ਪਿਛਲੇ ਪੈਰੀਂ ਨੱਸ ਜਾਂਦੇ ਅਤੇ ਉਹਨਾਂ ਨੂੰ ਵੇਖ ਕੇ ਦਹਿਸ਼ਤ ਬੈਠ ਜਾਂਦੀ।
അറബി ഖുർആൻ വിവരണങ്ങൾ:
وَكَذٰلِكَ بَعَثْنٰهُمْ لِیَتَسَآءَلُوْا بَیْنَهُمْ ؕ— قَالَ قَآىِٕلٌ مِّنْهُمْ كَمْ لَبِثْتُمْ ؕ— قَالُوْا لَبِثْنَا یَوْمًا اَوْ بَعْضَ یَوْمٍ ؕ— قَالُوْا رَبُّكُمْ اَعْلَمُ بِمَا لَبِثْتُمْ ؕ— فَابْعَثُوْۤا اَحَدَكُمْ بِوَرِقِكُمْ هٰذِهٖۤ اِلَی الْمَدِیْنَةِ فَلْیَنْظُرْ اَیُّهَاۤ اَزْكٰی طَعَامًا فَلْیَاْتِكُمْ بِرِزْقٍ مِّنْهُ  وَلَا یُشْعِرَنَّ بِكُمْ اَحَدًا ۟
19਼ ਇਸੇ ਹਾਲਤ ਵਿਚ ਅਸੀਂ ਉਹਨਾਂ ਨੂੰ ਨੀਂਦ ਤੋਂ ਉਠਾਇਆ ਤਾਂ ਜੋ ਉਹ ਆਪਸ ਵਿਚ ਪੁੱਛ-ਗਿੱਛ ਕਰਨ। ਉਹਨਾਂ ਵਿੱਚੋਂ ਇਕ ਨੇ ਕਿਹਾ ਕਿ ਤੁਸੀਂ ਕਿੰਨੀ ਦੇਰ ਇਸ ਹਾਲਤ ਵਿਚ ਸੁੱਤੇ ਰਹੇ? ਉਹਨਾਂ ਨੇ ਉੱਤਰ ਦਿੱਤਾ ਕਿ ਅਸੀਂ ਇਕ ਦਿਨ ਜਾਂ ਇਕ ਦਿਨ ਤੋਂ ਵੀ ਘੱਟ ਇਸ ਹਾਲਤ ਵਿਚ ਰਹੇ ਹੋਵਾਂਗੇ। ਫੇਰ ਆਖਣ ਲੱਗੇ ਕਿ ਤੁਸੀਂ ਜਿੱਨੀ ਦੇਰ ਇੰਜ ਰਹੇ ਇਸ ਦਾ ਅਸਲ ਗਿਆਨ ਤਾਂ ਤੁਹਾਡੇ ਅੱਲਾਹ ਨੂੰ ਹੀ ਹੈ। ਸੋ ਹੁਣ ਤੁਸੀਂ ਆਪਣੇ ਵਿੱਚੋਂ ਇਕ ਵਿਅਕਤੀ ਨੂੰ ਇਹ ਚਾਂਦੀ (ਦਾ ਸਿੱਕਾ) ਦੇ ਕੇ ਬਸਤੀ ਵਿਚ ਭੇਜੋ। ਉਹ ਚੰਗੀ ਤਰ੍ਹਾਂ ਦੇਖ-ਭਾਲ ਕਰ ਲਵੇ ਕਿ ਸ਼ਹਿਰ ਵਿਚ ਕਿਹੜਾ ਭੋਜਨ ਵਧੇਰੇ ਪਾਕੀਜ਼ਾ ਹੈ, ਉਸੇ ਵਿੱਚੋਂ ਤੁਹਾਡੇ ਲਈ ਵੀ ਭੋਜਨ ਲਿਆਵੇ। ਉਸ ਨੂੰ ਚਾਹੀਦਾ ਹੈ ਕਿ (ਸੁਚੇਤ ਹੋ ਕੇ) ਨਰਮਾਈ ਨਾਲ ਗੱਲ ਕਰੇ, ਤੁਹਾਡੇ ਬਾਰੇ ਉੱਕਾ ਹੀ ਕਿਸੇ ਨੂੰ ਪਤਾ ਨਾ ਲੱਗੇ।
അറബി ഖുർആൻ വിവരണങ്ങൾ:
اِنَّهُمْ اِنْ یَّظْهَرُوْا عَلَیْكُمْ یَرْجُمُوْكُمْ اَوْ یُعِیْدُوْكُمْ فِیْ مِلَّتِهِمْ وَلَنْ تُفْلِحُوْۤا اِذًا اَبَدًا ۟
20਼ ਜੇ ਕਿਤੇ ਉਹਨਾਂ (ਬਸਤੀ ਵਾਲਿਆਂ) ਨੂੰ ਤੁਹਾਡੀ ਖ਼ਬਰ ਹੋ ਗਈ ਤਾਂ ਉਹ ਪੱਥਰ ਮਾਰ-ਮਾਰ ਕੇ ਤੁਹਾਨੂੰ ਮਾਰ ਦੇਣਗੇ ਜਾਂ ਤੁਹਾਨੂੰ ਮੁੜ ਆਪਣੇ ਧਰਮ ਵਿਚ ਲੈ ਆਉਣਗੇ, ਫੇਰ ਤੁਸੀਂ ਕਦੇ ਵੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕੋਂਗੇ।
അറബി ഖുർആൻ വിവരണങ്ങൾ:
وَكَذٰلِكَ اَعْثَرْنَا عَلَیْهِمْ لِیَعْلَمُوْۤا اَنَّ وَعْدَ اللّٰهِ حَقٌّ وَّاَنَّ السَّاعَةَ لَا رَیْبَ فِیْهَا ۚۗ— اِذْ یَتَنَازَعُوْنَ بَیْنَهُمْ اَمْرَهُمْ فَقَالُوا ابْنُوْا عَلَیْهِمْ بُنْیَانًا ؕ— رَبُّهُمْ اَعْلَمُ بِهِمْ ؕ— قَالَ الَّذِیْنَ غَلَبُوْا عَلٰۤی اَمْرِهِمْ لَنَتَّخِذَنَّ عَلَیْهِمْ مَّسْجِدًا ۟
21਼ ਇਸੇ ਪ੍ਰਕਾਰ ਅਸੀਂ ਉਹਨਾਂ ਲੋਕਾਂ ਦੇ ਹਾਲੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਹੈ ਤਾਂ ਜੋ ਉਹ ਸਮਝ ਜਾਣ ਲੈਣ ਕਿ ਅੱਲਾਹ ਦਾ ਵਾਅਦਾ (ਆਪਣੇ ਨੇਕ ਬੰਦਿਆਂ ਦੀ) ਮਦਦ ਕਰਨ ਦਾ ਸੱਚਾ ਹੈ ਅਤੇ ਕਿਆਮਤ ਦੇ ਆਉਣ ਵਿਚ ਵੀ ਕੋਈ ਸ਼ੱਕ ਨਹੀਂ। ਜਦੋਂ ਉਹ (ਬਸਤੀ ਵਾਲੇ) ਇਹਨਾਂ ਦੇ ਮਾਮਲੇ ਵਿਚ ਆਪੋ ਵਿਚ ਝਗੜ ਰਹੇ ਸਨ ਤਾਂ ਉਹ ਆਖਣ ਲੱਗੇ ਕਿ (ਉਹਨਾਂ ਦੀ ਗੁਫਾ ’ਤੇ) ਇਕ ਭਵਨ ਬਣਾ ਦਿਓ, ਉਹਨਾਂ ਦੇ ਬਾਰੇ ਤਾਂ ਉਹਨਾਂ ਦਾ ਰੱਬ ਹੀ ਜਾਣਦਾ ਹੈ। ਜਿਹੜੇ ਲੋਕ ਮਾਮਲੇ ਦੀ ਅਗਵਾਈ ਕਰ ਰਹੇ ਸਨ, ਉਹ ਆਖਣ ਲੱਗੇ ਕਿ ਅਸੀਂ ਇਹਨਾਂ ’ਤੇ ਇਕ ਪੂਜਾ-ਸਥਾਨ ਬਣਾਵਾਂਗੇ।
അറബി ഖുർആൻ വിവരണങ്ങൾ:
سَیَقُوْلُوْنَ ثَلٰثَةٌ رَّابِعُهُمْ كَلْبُهُمْ ۚ— وَیَقُوْلُوْنَ خَمْسَةٌ سَادِسُهُمْ كَلْبُهُمْ رَجْمًا بِالْغَیْبِ ۚ— وَیَقُوْلُوْنَ سَبْعَةٌ وَّثَامِنُهُمْ كَلْبُهُمْ ؕ— قُلْ رَّبِّیْۤ اَعْلَمُ بِعِدَّتِهِمْ مَّا یَعْلَمُهُمْ اِلَّا قَلِیْلٌ ۫۬— فَلَا تُمَارِ فِیْهِمْ اِلَّا مِرَآءً ظَاهِرًا ۪— وَّلَا تَسْتَفْتِ فِیْهِمْ مِّنْهُمْ اَحَدًا ۟۠
22਼ ਕੁੱਝ ਲੋਕ ਤਾਂ ਆਖਣਗੇ ਕਿ ਉਹ (ਗੁਫਾ ਵਾਲੇ) ਤਿੰਨ ਸਨ ਅਤੇ ਚੌਥਾ ਉਹਨਾਂ ਦਾ ਕੁੱਤਾ ਸੀ, ਕੁੱਝ ਆਖਣਗੇ ਕਿ ਉਹ ਪੰਜ ਸਨ ਤੇ ਛੇਵਾਂ ਉਹਨਾਂ ਦਾ ਕੁੱਤਾ ਸੀ। (ਇਹ ਸਭ) ਹਨੇਰੇ ਵਿਚ ਤੀਰ ਚਲਾਉਣਾ ਹੈ। ਕੁੱਝ ਲੋਕ (ਇਹ ਵੀ) ਆਖਣਗੇ ਕਿ ਉਹ ਸਤ ਸਨ ਅਤੇ ਅਠਵਾਂ ਉਹਨਾਂ ਦਾ ਕੁੱਤਾ ਸੀ। (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰਾ ਮਾਲਿਕ ਹੀ (ਉਹਨਾਂ ਦੀ ਠੀਕ ਗਿਣਤੀ) ਨੂੰ ਜਾਣਦਾ ਹੈ ਜਦ ਕਿ ਠੀਕ ਗਿਣਤੀ ਤਾਂ ਬਹੁਤ ਹੀ ਘੱਟ ਲੋਕ ਜਾਣਦੇ ਹਨ। ਸੋ ਤੁਸੀਂ ਇਸ ਸੰਬੰਧ ਵਿਚ ਸਰਸਰੀ ਗੱਲ ਕਰੋ ਅਤੇ ਕੋਈ ਵਾਦ-ਵਿਵਾਦ ਵਾਲੀ ਗੱਲ ਨਾ ਕਰੋ ਅਤੇ ਨਾ ਤੁਸੀਂ ਉਹਨਾਂ ਦੇ ਬਾਰੇ ਕਿਸੇ ਤੋਂ ਕੁੱਝ ਪੁੱਛੋ।
അറബി ഖുർആൻ വിവരണങ്ങൾ:
وَلَا تَقُوْلَنَّ لِشَایْءٍ اِنِّیْ فَاعِلٌ ذٰلِكَ غَدًا ۟ۙ
23਼ ਕਿਸੇ ਵੀ ਕੰਮ ਬਾਰੇ ਕਦੇ ਵੀ ਇਹ ਨਾ ਕਹੋ ਕਿ ਮੈਂ ਇਹ ਕੰਮ ਭਲਕੇ ਕਰਾਂਗਾ।
അറബി ഖുർആൻ വിവരണങ്ങൾ:
اِلَّاۤ اَنْ یَّشَآءَ اللّٰهُ ؗ— وَاذْكُرْ رَّبَّكَ اِذَا نَسِیْتَ وَقُلْ عَسٰۤی اَنْ یَّهْدِیَنِ رَبِّیْ لِاَقْرَبَ مِنْ هٰذَا رَشَدًا ۟
24਼ (ਸਗੋਂ ਆਖਿਆ ਕਰੋ) ਹਾਂ, ਜੇ ਅੱਲਾਹ ਚਾਹੇ (ਫੇਰ ਹੀ ਕਰ ਸਕਦੇ ਹੋ) ਜੇ ਤੁਸੀਂ (ਇਨਸ਼ਾ ਅੱਲਾਹ ਕਹਿਣਾ) ਭੁਲ ਜਾਵੋ ਤਾਂ ਝੱਟ ਆਪਣੇ ਰੱਬ ਨੂੰ ਯਾਦ ਕਰੋ ਅਤੇ ਆਖੋ ਕਿ ਆਸ ਹੈ ਕਿ ਮੇਰਾ ਰੱਬ ਇਸ ਮਾਮਲੇ ਵਿਚ ਹਿਦਾਇਤ ਤੇ ਭਲਾਈ ਵਲ ਮੇਰੀ ਅਗਵਾਈ ਕਰੇਗਾ।
അറബി ഖുർആൻ വിവരണങ്ങൾ:
وَلَبِثُوْا فِیْ كَهْفِهِمْ ثَلٰثَ مِائَةٍ سِنِیْنَ وَازْدَادُوْا تِسْعًا ۟
25਼ ਉਹ ਲੋਕ ਗੁਫਾ ਵਿਚ ਤਿੰਨ ਸੌ ਸਾਲ ਤੋਂ ਨੌ ਸਾਲ ਵੱਧ (ਭਾਵ 309 ਸਾਲ) ਰਹੇ।
അറബി ഖുർആൻ വിവരണങ്ങൾ:
قُلِ اللّٰهُ اَعْلَمُ بِمَا لَبِثُوْا ۚ— لَهٗ غَیْبُ السَّمٰوٰتِ وَالْاَرْضِ ؕ— اَبْصِرْ بِهٖ وَاَسْمِعْ ؕ— مَا لَهُمْ مِّنْ دُوْنِهٖ مِنْ وَّلِیٍّ ؗ— وَّلَا یُشْرِكُ فِیْ حُكْمِهٖۤ اَحَدًا ۟
26਼ (ਹੇ ਨਬੀ!) ਤੁਸੀਂ ਆਖ ਦਿਓ ਕਿ ਉਹਨਾਂ ਦੇ ਰਹਿਣ ਦਾ ਠੀਕ ਸਮਾਂ ਤਾਂ ਅੱਲਾਹ ਹੀ ਜਾਣਦਾ ਹੈ। ਅਕਾਸ਼ਾਂ ਤੇ ਧਰਤੀ ਦਾ ਗੁਪਤ ਗਿਆਨ ਕੇਵਲ ਉਸੇ ਨੂੰ ਹੀ ਹੈ। ਉਹ ਕਿੰਨਾ ਵਧੀਆ ਵੇਖਣ ਤੇ ਸੁਣਨ ਵਾਲਾ ਹੈ। ਅੱਲਾਹ ਤੋਂ ਛੁੱਟ ਉਹਨਾਂ ਦਾ ਕੋਈ ਸਹਾਈ ਨਹੀਂ ਅਤੇ ਅੱਲਾਹ ਆਪਣੀ ਸੱਤਾ ਵਿਚ ਕਿਸੇ ਨੂੰ ਭਾਈਵਾਲ ਨਹੀਂ ਬਣਾਉਂਦਾ।
അറബി ഖുർആൻ വിവരണങ്ങൾ:
وَاتْلُ مَاۤ اُوْحِیَ اِلَیْكَ مِنْ كِتَابِ رَبِّكَ ؕ— لَا مُبَدِّلَ لِكَلِمٰتِهٖ ۫ۚ— وَلَنْ تَجِدَ مِنْ دُوْنِهٖ مُلْتَحَدًا ۟
27਼ (ਹੇ ਨਬੀ!) ਤੁਹਾਡੇ ਵੱਲ ਤੁਹਾਡੇ ਰੱਬ ਵੱਲੋਂ ਜਿਹੜੀ ਕਿਤਾਬ ਵਹੀ ਕੀਤੀ ਗਈ ਹੈ ਤੁਸੀਂ ਉਸ ਨੂੰ ਪੜ੍ਹਦੇ ਰਿਹਾ ਕਰੋ। ਇਸ (.ਕੁਰਆਨ) ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ ਅਤੇ ਨਾ ਹੀ ਤੁਹਾਨੂੰ ਉਸ (ਅੱਲਾਹ) ਤੋਂ ਛੁੱਟ ਕੋਈ ਸ਼ਰਨ ਸਥਾਨ ਮਿਲ ਸਕਦਾ ਹੈ।
അറബി ഖുർആൻ വിവരണങ്ങൾ:
وَاصْبِرْ نَفْسَكَ مَعَ الَّذِیْنَ یَدْعُوْنَ رَبَّهُمْ بِالْغَدٰوةِ وَالْعَشِیِّ یُرِیْدُوْنَ وَجْهَهٗ وَلَا تَعْدُ عَیْنٰكَ عَنْهُمْ ۚ— تُرِیْدُ زِیْنَةَ الْحَیٰوةِ الدُّنْیَا ۚ— وَلَا تُطِعْ مَنْ اَغْفَلْنَا قَلْبَهٗ عَنْ ذِكْرِنَا وَاتَّبَعَ هَوٰىهُ وَكَانَ اَمْرُهٗ فُرُطًا ۟
28਼ (ਹੇ ਨਬੀ!) ਤੁਸੀਂ ਆਪਣੇ ਆਪ ਨੂੰ ਉਹਨਾਂ ਲੋਕਾਂ ਦੀ ਸੰਗਤ ਵਿਚ ਰੱਖੋ ਜਿਹੜੇ ਸਵੇਰੇ-ਸ਼ਾਮ ਆਪਣੇ ਪਾਲਣਹਾਰ ਨੂੰ ਪੁਕਾਰਦੇ ਹਨ ਅਤੇ ਉਸ ਦੇ ਚਿਹਰੇ ਦਾ ਦੀਦਾਰ (ਭਾਵ ਉਸ ਦੀ ਰਜ਼ਾ) ਚਾਹੁੰਦੇ ਹਨ ਸੋ ਤੁਹਾਡੀਆਂ ਨਜ਼ਰਾਂ ਉਹਨਾਂ ਤੋਂ ਪਰਾਂ ਨਹੀਂ ਹਟਣੀਆਂ ਚਾਹੀਦੀਆਂ ਕਿ ਉਹ ਵੀ ਸੰਸਾਰਿਕ ਜੀਵਨ ਦੀ ਠਾਠ-ਬਾਠ ਦੀਆਂ ਇਛੁੱਕ ਬਣ ਜਾਣ। ਉਸ ਦੇ ਪਿੱਛੇ ਕਦੇ ਵੀ ਨਾ ਲੱਗੋ ਜਿਸ ਦੇ ਮਨ ਨੂੰ ਅਸੀਂ ਆਪਣੀ ਯਾਦ ਤੋਂ ਭੁਲਾ ਰਖਿਆ ਹੈ ਅਤੇ ਉਹ ਆਪਣੀਆਂ ਇੱਛਾਵਾਂ ਦੇ ਪਿੱਛੇ ਤੁਰ ਪਿਆ, ਫੇਰ ਉਸ ਦਾ ਮਾਮਲਾ ਹੱਦੋਂ ਟੱਪਿਆ ਹੋਇਆ ਹੈ।
അറബി ഖുർആൻ വിവരണങ്ങൾ:
وَقُلِ الْحَقُّ مِنْ رَّبِّكُمْ ۫— فَمَنْ شَآءَ فَلْیُؤْمِنْ وَّمَنْ شَآءَ فَلْیَكْفُرْ ۚ— اِنَّاۤ اَعْتَدْنَا لِلظّٰلِمِیْنَ نَارًا اَحَاطَ بِهِمْ سُرَادِقُهَا ؕ— وَاِنْ یَّسْتَغِیْثُوْا یُغَاثُوْا بِمَآءٍ كَالْمُهْلِ یَشْوِی الْوُجُوْهَ ؕ— بِئْسَ الشَّرَابُ ؕ— وَسَآءَتْ مُرْتَفَقًا ۟
29਼ ਉਹਨਾਂ ਨੂੰ ਆਖ ਦਿਓ ਕਿ ਹੱਕ ਤੁਹਾਡੇ ਰੱਬ ਵੱਲੋਂ ਆ ਗਿਆ ਹੈ। ਹੁਣ ਜਿਹੜਾ ਚਾਹੇ ਈਮਾਨ ਲੈ ਆਏ ਅਤੇ ਜਿਹੜਾ ਚਾਹੇ ਕੁਫ਼ਰ (ਇਨਕਾਰ) ਕਰੇ। ਬੇਸ਼ੱਕ ਜ਼ਾਲਮਾਂ (ਇਨਕਾਰੀਆਂ) ਲਈ ਅਸੀਂ ਇਕ ਅਜਿਹੀ ਅੱਗ ਤਿਆਰ ਕਰ ਰੱਖੀ ਹੈ, ਜਿਸ ਦੀਆਂ ਲਾਟਾਂ ਨੇ ਉਹਨਾਂ ਨੂੰ ਘੇਰੇ ਵਿਚ ਲੈ ਲੈਣਾ ਹੈ, (ਜੇ ਉਹ ਪਾਣੀ ਲਈ) ਬੇਨਤੀ ਕਰਨਗੇ ਤਾਂ ਅਜਿਹੇ ਪਾਣੀ ਨਾਲ ਸੁਣੀ ਜਾਵੇਗੀ ਜਿਹੜਾ ਪੰਘਰੇ ਹੋਏ ਤੇਲ ਦੀ ਗਾਦ ਵਰਗਾ ਹੋਵੇਗਾ, ਉਹ ਉਹਨਾਂ ਦੇ ਚਿਹਰਿਆਂ ਨੂੰ ਭੁਣ ਦੇਵੇਗਾ। ਕਿੰਨੀ ਭੈੜੀ ਪੀਣ ਵਾਲੀ ਚੀਜ਼ ਹੈ ਅਤੇ ਕਿੰਨਾ ਭੈੜਾ ਵਿਸ਼ਰਾਮ ਘਰ (ਨਰਕ) ਹੈ।
അറബി ഖുർആൻ വിവരണങ്ങൾ:
اِنَّ الَّذِیْنَ اٰمَنُوْا وَعَمِلُوا الصّٰلِحٰتِ اِنَّا لَا نُضِیْعُ اَجْرَ مَنْ اَحْسَنَ عَمَلًا ۟ۚ
30਼ ਪਰ ਜਿਹੜੇ ਈਮਾਨ ਲਿਆਉਣ ਤੇ ਫੇਰ ਨੇਕ ਕਰਮ ਕਰਨ ਤਾਂ ਅਸੀਂ ਕਿਸੇ ਵੀ ਨੇਕ ਕਰਮ ਕਰਨ ਵਾਲੇ ਦਾ ਬਦਲਾ ਅਜਾਈਂ ਨਹੀਂ ਗੁਆਉਂਦੇ (ਭਾਵ ਹੱਕ ਨਹੀਂ ਮਾਰਦੇ)।
അറബി ഖുർആൻ വിവരണങ്ങൾ:
اُولٰٓىِٕكَ لَهُمْ جَنّٰتُ عَدْنٍ تَجْرِیْ مِنْ تَحْتِهِمُ الْاَنْهٰرُ یُحَلَّوْنَ فِیْهَا مِنْ اَسَاوِرَ مِنْ ذَهَبٍ وَّیَلْبَسُوْنَ ثِیَابًا خُضْرًا مِّنْ سُنْدُسٍ وَّاِسْتَبْرَقٍ مُّتَّكِـِٕیْنَ فِیْهَا عَلَی الْاَرَآىِٕكِ ؕ— نِعْمَ الثَّوَابُ ؕ— وَحَسُنَتْ مُرْتَفَقًا ۟۠
31਼ ਉਹਨਾਂ ਲੋਕਾਂ ਲਈ ਸਦੀਵੀ ਬਾਗ਼ (ਜੰਨਤਾਂ) ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉੱਥੇ ਉਹਨਾਂ ਨੂੰ ਸੋਨੇ ਦੇ ਕੜੇ ਪੁਵਾਏ ਜਾਣਾਂਗੇ ਅਤੇ ਹਰੇ ਰੰਗ ਦੇ ਬਰੀਕ ਤੇ ਮੋਟੇ ਰੇਸ਼ਮੀ ਲਿਬਾਸ ਪਹਿਣਨਗੇ। ਉੱਥੇ ਉਹ ਤੱਖਤਾਂ ਉੱਤੇ ਗਾਵੇ ਲਾਈਂ ਬੈਠੇ ਹੋਣਗੇ। ਕਿੰਨਾ ਵਧੀਆ ਬਦਲਾ ਹੈ ਅਤੇ ਕਿੰਨਾ ਵਧੀਆ ਵਿਸ਼ਰਾਮ ਘਰ (ਜੰਨਤ) ਹੈ।
അറബി ഖുർആൻ വിവരണങ്ങൾ:
وَاضْرِبْ لَهُمْ مَّثَلًا رَّجُلَیْنِ جَعَلْنَا لِاَحَدِهِمَا جَنَّتَیْنِ مِنْ اَعْنَابٍ وَّحَفَفْنٰهُمَا بِنَخْلٍ وَّجَعَلْنَا بَیْنَهُمَا زَرْعًا ۟ؕ
32਼ (ਹੇ ਨਬੀ!) ਇਹਨਾਂ ਲੋਕਾਂ ਨੂੰ ਉਹਨਾਂ ਦੋ ਵਿਅਕਤੀਆਂ ਦੀ ਉਦਾਹਰਨ ਵੀ ਸੁਣਾ ਦਿਓ, ਉਨ੍ਹਾਂ ਜਿਨ੍ਹਾਂ ਵਿੱਚੋਂ ਇਕ ਨੂੰ ਅਸਾਂ ਅੰਗੂਰਾਂ ਦੇ ਦੋ ਬਾਗ਼ ਦਿੱਤੇ ਸੀ ਅਤੇ ਉਹਨਾਂ ਦੁਆਲੇ ਖਜੂਰਾਂ ਦੇ ਰੁੱਖਾਂ ਦੀ ਵਾੜ ਲਾਈ ਸੀ ਅਤੇ ਉਹਨਾਂ (ਦੋਵੇਂ ਬਾਗ਼ਾਂ) ਦੇ ਵਿਚਾਲੇ ਖੇਤੀ ਉਗਾ ਛੱਡੀ ਸੀ।
അറബി ഖുർആൻ വിവരണങ്ങൾ:
كِلْتَا الْجَنَّتَیْنِ اٰتَتْ اُكُلَهَا وَلَمْ تَظْلِمْ مِّنْهُ شَیْـًٔا ۙ— وَّفَجَّرْنَا خِلٰلَهُمَا نَهَرًا ۟ۙ
33਼ ਦੋਵੇਂ ਬਾਗ਼ਾਂ ਨੇ ਫਲ ਦੇਣ ਵਿਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਸੀ ਅਤੇ ਉਹਨਾਂ ਦੋਵਾਂ ਬਾਗ਼ਾਂ ਦੇ ਵਿਚਕਾਰ ਅਸੀਂ ਇਕ ਨਹਿਰ ਵਗਾ ਦਿੱਤੀ ਸੀ।
അറബി ഖുർആൻ വിവരണങ്ങൾ:
وَّكَانَ لَهٗ ثَمَرٌ ۚ— فَقَالَ لِصَاحِبِهٖ وَهُوَ یُحَاوِرُهٗۤ اَنَا اَكْثَرُ مِنْكَ مَالًا وَّاَعَزُّ نَفَرًا ۟
34਼ ਜਦੋਂ ਉਸ ਨੂੰ ਫਲਾਂ (ਦੀ ਉਪਜ ਪੂਰੀ) ਮਿਲ ਗਈ ਤਾਂ ਉਹ ਆਪਣੇ ਮਿੱਤਰ ਨੂੰ ਗੱਲਾਂ ਕਰਦੇ ਹੋਏ ਆਖਣ ਲੱਗਾ ਕਿ ਮੈਂ ਤੈਥੋਂ ਵਧੇਰੇ ਮਾਲਦਾਰ ਹਾਂ ਅਤੇ ਜੱਥੇ ਪੱਖੋਂ ਵੀ ਤੇਥੋਂ ਵੱਧ ਆਦਰ-ਮਾਨ ਵਾਲਾ ਹਾਂ।
അറബി ഖുർആൻ വിവരണങ്ങൾ:
وَدَخَلَ جَنَّتَهٗ وَهُوَ ظَالِمٌ لِّنَفْسِهٖ ۚ— قَالَ مَاۤ اَظُنُّ اَنْ تَبِیْدَ هٰذِهٖۤ اَبَدًا ۟ۙ
35਼ ਅਤੇ (ਇਹੋ ਆਖਦੇ ਹੋਏ) ਜਦੋਂ ਉਹ ਆਪਣੇ ਬਾਗ਼ ਵਿਚ ਦਾਖ਼ਲ ਹੋਇਆ ਜਦ ਕਿ ਉਹ ਆਪਣੀ ਆਤਮਾ ਨਾਲ ਜ਼ੁਲਮ ਕਰ ਰਿਹਾ ਸੀ। ਉਸ ਨੇ ਆਖਿਆ ਕਿ ਮੈਂ ਨਹੀਂ ਸਮਝਦਾ ਕਿ ਇਹ ਬਾਗ਼ ਕਦੇ ਨਸ਼ਟ ਹੋਵੇਗਾ।
അറബി ഖുർആൻ വിവരണങ്ങൾ:
وَّمَاۤ اَظُنُّ السَّاعَةَ قَآىِٕمَةً ۙ— وَّلَىِٕنْ رُّدِدْتُّ اِلٰی رَبِّیْ لَاَجِدَنَّ خَیْرًا مِّنْهَا مُنْقَلَبًا ۟ۚ
36਼ ਅਤੇ ਆਖਿਆ ਕਿ ਨਾ ਹੀ ਮੈਂ ਸਮਝਦਾ ਹਾਂ ਕਿ ਕਿਆਮਤ ਕਾਇਮ ਹੋਵੇਗੀ। ਜੇ ਭਲਾਂ ਮੈਨੂੰ ਆਪਣੇ ਰੱਬ ਵੱਲ ਪਰਤਾਇਆ ਵੀ ਗਿਆ ਤਾਂ ਜ਼ਰੂਰ ਮੈਂ ਇਹਨਾਂ ਬਾਗ਼ਾਂ ਤੋਂ ਵੀ ਵਧੀਆ ਥਾਂ ਪ੍ਰਾਪਤ ਕਰਾਂਗਾ।
അറബി ഖുർആൻ വിവരണങ്ങൾ:
قَالَ لَهٗ صَاحِبُهٗ وَهُوَ یُحَاوِرُهٗۤ اَكَفَرْتَ بِالَّذِیْ خَلَقَكَ مِنْ تُرَابٍ ثُمَّ مِنْ نُّطْفَةٍ ثُمَّ سَوّٰىكَ رَجُلًا ۟ؕ
37਼ ਉਸ ਦੇ ਮੋਮਿਨ ਸਾਥੀ ਨੇ ਉਸ ਨੂੰ ਗੱਲਾਂ ਗੱਲਾਂ ਵਿਚ ਪੁੱਛਿਆ, ਕੀ ਤੂੰ ਉਸ (ਰੱਬ) ਦਾ ਇਨਕਾਰ ਕਰਦਾ ਹੈ ਜਿਸ ਨੇ ਤੈਨੂੰ ਮਿੱਟੀ ਤੋਂ ਪੈਦਾ ਕੀਤਾ, ਤੇ ਫੇਰ ਵੀਰਜ ਤੋਂ ਸਾਜਿਆ ਤੇ ਫੇਰ ਇਕ ਪੂਰਾ ਆਦਮੀ ਬਣਾ ਖੜ੍ਹਾ ਕੀਤਾ ?
അറബി ഖുർആൻ വിവരണങ്ങൾ:
لٰكِنَّاۡ هُوَ اللّٰهُ رَبِّیْ وَلَاۤ اُشْرِكُ بِرَبِّیْۤ اَحَدًا ۟
38਼ ਜਦੋਂ ਕਿ ਮੇਰਾ ਤਾਂ ਇਹ ਵਿਸ਼ਵਾਸ ਹੈ ਕਿ ਉਹੀਓ ਅੱਲਾਹ ਮੇਰਾ ਰੱਬ ਹੈ ਤੇ ਮੈਂ ਆਪਣੇ ਰੱਬ (ਪਾਲਣਹਾਰ) ਦੇ ਨਾਲ ਕਿਸੇ ਨੂੰ ਵੀ ਸ਼ਰੀਕ (ਸਾਂਝੀ) ਨਹੀਂ ਬਣਾਉਂਦਾ।
അറബി ഖുർആൻ വിവരണങ്ങൾ:
وَلَوْلَاۤ اِذْ دَخَلْتَ جَنَّتَكَ قُلْتَ مَا شَآءَ اللّٰهُ ۙ— لَا قُوَّةَ اِلَّا بِاللّٰهِ ۚ— اِنْ تَرَنِ اَنَا اَقَلَّ مِنْكَ مَالًا وَّوَلَدًا ۟ۚ
39਼ (ਅਤੇ ਕਿਹਾ) ਜਦੋਂ ਤੂੰ ਆਪਣੇ ਬਾਗ਼ ਵਿਚ ਦਾਖ਼ਲ ਹੋ ਰਿਹਾ ਸੀ ਤਾਂ “ਮਾਸ਼ਾ ਅੱਲਾਹ ਲਾ ਕੁਵੱਤਾ ਇਲਾੱ ਬਿਲਾੱਹ” 1 (ਭਾਵ ਜੋ ਅੱਲਾਹ ਚਾਹੁੰਦਾ ਹੈ ਉਹੀਓ ਹੁੰਦਾ ਹੈ, ਅੱਲਾਹ ਤੋਂ ਛੁੱਟ ਹੋਰ ਕੋਈ ਵੀ ਸ਼ਕਤੀ ਨਹੀਂ) ਕਿਉਂ ਨਾ ਕਿਹਾ। ਜੇ ਅੱਜ ਤੂੰ ਮੈਨੂੰ ਮਾਲ ਤੇ ਸੰਤਾਨ ਪੱਖੋਂ ਘੱਟ ਵੇਖ ਰਿਹਾ ਹੈ।
1 “ਮਾਸ਼ਾ ਅੱਲਾਹ ਲਾ ਕੁਵ-ਵਤਾ ਇੱਲਾ ਬਿੱਲਾਹ” ਖੈਰੋ ਬਰਕਤ ਅਤੇ ਬੁਰੀ ਨਜ਼ਰ ਤੋਂ ਬਚਾਉਣ ਵਾਲੀ ਦੁਆ ਹੈ ਇਸ ਦੇ ਨਾਲ ਹੀ “ਲਾ ਹੌਲਾ ਵਲਾ ਕੁਵੱਤਾ ਇੱਲਾ ਬਿਲਾਹ” ਭਾਵ ਅੱਲਾਹ ਤੋਂ ਛੁੱਟ ਕੋਈ ਵੀ ਗੁਨਾਹਾਂ ਤੋਂ ਪਰਾਂ ਰੱਖਣ ਅਤੇ ਨਾ ਹੀ ਉਸ ਤੋਂ ਛੁੱਟ ਕੋਈ ਨੇਕੀ ਕਰਨ ਦੀ ਹਿੱਮਤ ਦਿੰਦਾਂ ਹੈ। ਇਹ ਵਧੀਆ ਬੋਲ ਹਨ ਇਹਨਾਂ ਦੀ ਮਹੱਤਤਾ ਹਦੀਸ ਵਿਚ ਬਿਆਨ ਕੀਤੀ ਗਈ ਹੈ। ਜਿਵੇਂ ਹਜ਼ਰਤ ਅਬੂ-ਮੂਸਾ ਅਸ਼ਅਰੀ ਰ:ਅ: ਦੱਸਦੇ ਹਨ ਕਿ ਅੱਲਾਹ ਦੇ ਰਸੂਲ (ਸ:) ਇਕ ਹੀ ਪਹਾੜੀ ’ਤੇ ਚੜਣ ਲੱਗੇ ਤਾਂ ਇਕ ਵਿਅਕਤੀ ਉਸ ਦੀ ਚੋਟੀ ’ਤੇ ਪਹੁੰਚ ਗਿਆ ਅਤੇ ਆਖਣ ਲੱਗਾ ਕਿ ‘ਲਾ ਇਲਾਹਾ ਇੱਲਲਾਹ ਵੱਲਾ ਹੋ ਅਕਬਰ’। ਉਸ ਵੇਲੇ ਨਬੀ (ਸ:) ਆਪਣੇ ਖੱਚਰ ’ਤੇ ਸਵਾਰ ਸੀ, ਆਪ (ਸ:) ਨੇ ਫ਼ਰਮਾਇਆ ਕਿ ਤੂੰ ਕਿਸੇ ਬੋਲੇ ਨੂੰ ਨਹੀਂ ਪੁਕਾਰ ਰਿਹਾ। ਫੇਰ ਫ਼ਰਮਾਇਆ “ਹੇ ਮੂਸਾ! ਜਾਂ ਹੇ ਅਬਦੁੱਲਾ! ਕੀ ਮੈਂ ਤੁਹਾਨੂੰ ਜੰਨਤ ਦੇ ਖਜ਼ਾਨਿਆਂ ਵਿੱਚੋਂ ਇਕ ਬੋਲ ਨਾ ਦੱਸਾਂ ? ਮੈਂਨੇ ਅਰਜ਼ ਕੀਤੀ ਕਿਉਂ ਨਹੀਂ ਜ਼ਰੂਰ ਦੱਸੋ, ਆਪ (ਸ:) ਨੇ ਫ਼ਰਮਾਇਆ ਲਾ ਹੌਲਾ ਵਲਾਂ ਕੁਵ-ਵਤਾ ਇੱਲਾ ਬਿੱਲਾਹ”। (ਸਹੀ ਬੁਖ਼ਾਰੀ, ਹਦੀਸ: 6409)
അറബി ഖുർആൻ വിവരണങ്ങൾ:
فَعَسٰی رَبِّیْۤ اَنْ یُّؤْتِیَنِ خَیْرًا مِّنْ جَنَّتِكَ وَیُرْسِلَ عَلَیْهَا حُسْبَانًا مِّنَ السَّمَآءِ فَتُصْبِحَ صَعِیْدًا زَلَقًا ۟ۙ
40਼ ਹੋ ਸਕਦਾ ਹੈ ਕਿ ਮੇਰਾ ਰੱਬ ਮੈਨੂੰ ਤੇਰੇ ਇਸ ਬਾਗ਼ ਤੋਂ ਵੀ ਵਧੀਆ (ਬਾਗ਼) ਦੇ ਦੇਵੇ ਅਤੇ ਜਾਂ ਤੇਰੇ ਇਸ ਬਾਗ਼ ’ਤੇ ਕੋਈ ਅਕਾਸ਼ੋਂ ਅਜ਼ਾਬ ਭੇਜੇ ਕਿ ਉਹ (ਤੇਰਾ ਬਾਗ਼) ਇਕ ਰੜਾ ਮੈਦਾਨ ਬਣ ਕੇ ਰਹਿ ਜਾਵੇ।
അറബി ഖുർആൻ വിവരണങ്ങൾ:
اَوْ یُصْبِحَ مَآؤُهَا غَوْرًا فَلَنْ تَسْتَطِیْعَ لَهٗ طَلَبًا ۟
41਼ ਜਾਂ ਇਸ ਦਾ ਪਾਣੀ ਡੁੰਗਿਆਈ (ਭਾਵ ਧਰਤੀ) ਵਿਚ ਉੱਤਰ ਜਾਵੇ ਫੇਰ ਇਹ ਗੱਲ ਤੇਰੇ ਵੱਸ ਦੀ ਨਹੀਂ ਕਿ ਤੂੰ (ਪਾਣੀ ਨੂੰ) ਲੱਭ ਸਕੇ (ਭਾਵ ਕੱਢ ਲਿਆਵੇਂ)।
അറബി ഖുർആൻ വിവരണങ്ങൾ:
وَاُحِیْطَ بِثَمَرِهٖ فَاَصْبَحَ یُقَلِّبُ كَفَّیْهِ عَلٰی مَاۤ اَنْفَقَ فِیْهَا وَهِیَ خَاوِیَةٌ عَلٰی عُرُوْشِهَا وَیَقُوْلُ یٰلَیْتَنِیْ لَمْ اُشْرِكْ بِرَبِّیْۤ اَحَدًا ۟
42਼ ਸੋ ਉਸ (ਨਾ-ਸ਼ੁਕਰੇ) ਦੇ ਫਲਾਂ ਨੂੰ (ਅਜ਼ਾਬ ਨੇ) ਘੇਰ ਲਿਆ (ਭਾਵ ਨਸ਼ਟ ਹੋ ਗਏ) ਉਹ ਆਪਣੀ ਲਗਾਈ ਹੋਈ ਲਾਗਤ ਨੂੰ ਬਰਬਾਦ ਹੁੰਦਾ ਵੇਖ ਹੱਥ ਮਲਦਾ ਰਹਿ ਗਿਆ, ਜਦ ਕਿ ਉਹ ਆਪਣੇ (ਬਾਗ਼) ਛੱਪਰਾਂ ’ਤੇ ਪੁੱਠਾ ਡਿੱਗਿਆ ਪਿਆ ਸੀ ਅਤੇ ਉਹ ਆਖ ਰਿਹਾ ਸੀ ਕਿ ਕਾਸ਼! ਮੈਂ ਆਪਣੇ ਰੱਬ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਕਰਦਾ।
അറബി ഖുർആൻ വിവരണങ്ങൾ:
وَلَمْ تَكُنْ لَّهٗ فِئَةٌ یَّنْصُرُوْنَهٗ مِنْ دُوْنِ اللّٰهِ وَمَا كَانَ مُنْتَصِرًا ۟ؕ
43਼ ਉਸ ਦੀ ਸਹਾਇਤਾ ਲਈ ਕੋਈ ਅਜਿਹਾ ਜੱਥਾ ਨਹੀਂ ਸੀ ਜਿਹੜਾ ਅੱਲਾਹ (ਦੇ ਅਜ਼ਾਬ) ਤੋਂ ਉਸ ਦਾ ਬਚਾਓ ਕਰਦਾ ਅਤੇ ਨਾ ਹੀ ਉਹ ਆਪ ਇਸ (ਬਿਪਤਾ) ਦਾ ਸਾਥੋਂ ਬਦਲਾ ਲੈ ਸਕਦਾ ਸੀ।
അറബി ഖുർആൻ വിവരണങ്ങൾ:
هُنَالِكَ الْوَلَایَةُ لِلّٰهِ الْحَقِّ ؕ— هُوَ خَیْرٌ ثَوَابًا وَّخَیْرٌ عُقْبًا ۟۠
44਼ (ਇਸ ਤੋਂ ਸਿੱਧ ਹੁੰਦਾ ਹੈ ਕਿ) ਕੰਮ ਬਣਾਉਣ ਦਾ ਸਾਰਾ ਅਧਿਕਾਰ ਅੱਲਾਹ ਸੱਚੇ ਦਾ ਹੀ ਹੈ। ਉਹੀਓ ਲੋਕ-ਪ੍ਰਲੋਕ ਵਿਚ ਵਧੀਆ ਬਦਲਾ ਦੇਣ ਵਾਲਾ ਹੈ।
അറബി ഖുർആൻ വിവരണങ്ങൾ:
وَاضْرِبْ لَهُمْ مَّثَلَ الْحَیٰوةِ الدُّنْیَا كَمَآءٍ اَنْزَلْنٰهُ مِنَ السَّمَآءِ فَاخْتَلَطَ بِهٖ نَبَاتُ الْاَرْضِ فَاَصْبَحَ هَشِیْمًا تَذْرُوْهُ الرِّیٰحُ ؕ— وَكَانَ اللّٰهُ عَلٰی كُلِّ شَیْءٍ مُّقْتَدِرًا ۟
45਼ (ਹੇ ਨਬੀ!) ਇਹਨਾਂ ਨੂੰ ਸੰਸਾਰਿਕ ਜੀਵਨ ਦੀ ਉਦਹਾਰਨ ਦਿਓ ਕਿ ਜਿਵੇਂ ਮੀਂਹ ਦਾ ਪਾਣੀ ਹੈ, ਜਿਸ ਨੂੰ ਅਸਾਂ ਅਕਾਸ਼ੋਂ ਬਰਸਾਇਆ, ਜਿਸ ਤੋਂ ਧਰਤੀ ਦੀ ਉਪਜ ਬਹੁਤ ਵਧੀਆ ਹੋਈ, ਫੇਰ ਉਹੀਓ ਉਪਜ ਚੂਰਾ-ਚੂਰਾ (ਭਾਵ ਭੁਸਾ) ਬਣਾ ਕੇ ਰਹਿ ਗਈ ਜਿਸ ਨੂੰ ਹਵਾਵਾਂ ਉਡਾਈਂ ਫਿਰਦੀਆਂ ਹਨ। ਬੇਸ਼ੱਕ ਅੱਲਾਹ ਹਰੇਕ ਕੰਮ ਕਰਨ ਦੀ ਕੁਦਰਤ ਰੱਖਦਾ ਹੈ।
അറബി ഖുർആൻ വിവരണങ്ങൾ:
اَلْمَالُ وَالْبَنُوْنَ زِیْنَةُ الْحَیٰوةِ الدُّنْیَا ۚ— وَالْبٰقِیٰتُ الصّٰلِحٰتُ خَیْرٌ عِنْدَ رَبِّكَ ثَوَابًا وَّخَیْرٌ اَمَلًا ۟
46਼ ਇਹ ਮਾਲ (ਧਨ ਪਦਾਰਥ) ਤੇ ਔਲਾਦ ਤਾਂ ਸੰਸਰਿਕ ਜੀਵਨ ਦੀਆਂ ਸਜਾਵਟਾਂ ਹਨ, ਜਦ ਕਿ ਤੁਹਾਡੇ ਰੱਬ ਦੀਆਂ ਨਜ਼ਰਾਂ ਵਿਚ ਬਾਕੀ ਰਹਿਣ ਵਾਲੀਆਂ ਨੇਕੀਆਂ ਹੀ ਸਿੱਟੇ ਪੱਖੋਂ ਬਿਹਤਰ ਹਨ ਅਤੇ ਚੰਗੀਆਂ ਆਸਾਂ ਤੱਕਣ ਲਈ ਵੀ ਇਹੋ ਵਧੀਆ ਹਨ।
അറബി ഖുർആൻ വിവരണങ്ങൾ:
وَیَوْمَ نُسَیِّرُ الْجِبَالَ وَتَرَی الْاَرْضَ بَارِزَةً ۙ— وَّحَشَرْنٰهُمْ فَلَمْ نُغَادِرْ مِنْهُمْ اَحَدًا ۟ۚ
47਼ ਜਿਸ ਦਿਨ ਅਸੀਂ ਪਹਾੜਾਂ ਨੂੰ ਤੋਰਾਂਗੇ ਅਤੇ ਤੁਸੀਂ ਧਰਤੀ ਨੂੰ ਉੱਕਾ ਹੀ ਰੜਾ ਮੈਦਾਨ ਵੇਖੋਂਗੇ ਅਤੇ ਅਸੀਂ ਸਾਰੇ ਹੀ ਲੋਕਾਂ ਨੂੰ ਇਕੱਠਾ ਕਰਾਂਗੇ ਕਿ ਉਹਨਾਂ ਵਿੱਚੋਂ ਕੋਈ ਵੀ (ਬਿਨਾ ਪੁੱਛ ਗਿੱਛ ਤੋਂ ਛੱਡਿਆ ਨਹੀਂ ਜਾਵੇਗਾ।
അറബി ഖുർആൻ വിവരണങ്ങൾ:
وَعُرِضُوْا عَلٰی رَبِّكَ صَفًّا ؕ— لَقَدْ جِئْتُمُوْنَا كَمَا خَلَقْنٰكُمْ اَوَّلَ مَرَّةٍ ؗ— بَلْ زَعَمْتُمْ اَلَّنْ نَّجْعَلَ لَكُمْ مَّوْعِدًا ۟
48਼ ਅਤੇ ਉਹ ਸਾਰੇ ਕਤਾਰਾਂ ਬੰਨੀ ਤੁਹਾਡੇ ਰੱਬ ਦੇ ਹਜ਼ੂਰ ਪੇਸ਼ ਕੀਤੇ ਜਾਣਗੇ। (ਕਿਹਾ ਜਾਵੇਗਾ ਕਿ) ਤੁਸੀਂ ਸਾਰੇ ਲੋਕ ਸਾਡੇ ਕੋਲ ਉਸੇ ਪ੍ਰਕਾਰ ਆਏ ਹੋ ਜਿਵੇਂ ਅਸੀਂ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਪਰ ਤੁਸੀਂ ਤਾਂ ਇਹੋ ਸਮਝਦੇ ਰਹੇ ਕਿ ਅਸੀਂ ਤੁਹਾਡੇ ਲਈ ਵਾਅਦੇ (ਭਾਵ ਕਿਅਮਾਤ) ਦਾ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਸੀ ਕੀਤਾ।
അറബി ഖുർആൻ വിവരണങ്ങൾ:
وَوُضِعَ الْكِتٰبُ فَتَرَی الْمُجْرِمِیْنَ مُشْفِقِیْنَ مِمَّا فِیْهِ وَیَقُوْلُوْنَ یٰوَیْلَتَنَا مَالِ هٰذَا الْكِتٰبِ لَا یُغَادِرُ صَغِیْرَةً وَّلَا كَبِیْرَةً اِلَّاۤ اَحْصٰىهَا ۚ— وَوَجَدُوْا مَا عَمِلُوْا حَاضِرًا ؕ— وَلَا یَظْلِمُ رَبُّكَ اَحَدًا ۟۠
49਼ (ਕਿਆਮਤ ਦਿਆੜੇ) ਹਰੇਕ ਦੀ ਕਰਮ-ਪਤਰੀ ਉਸ ਦੇ ਸਾਹਮਣੇ ਧਰ ਦਿੱਤੀ ਜਾਵੇਗੀ। (ਹੇ ਮੁਹੰਮਦ!) ਫੇਰ ਤੁਸੀਂ ਵੇਖੋਗੇ ਕਿ ਅਪਰਾਧੀ ਉਸ ਦੀ ਲਿਖਤ ਨੂੰ ਪੜ੍ਹ ਕੇ ਡਰੇ ਸਹਿਮੇ ਪਏ ਹੋਣਗੇ ਅਤੇ ਆਖਣਗੇ ਕਿ ਹਾਏ ਸਾਡੇ ਫੁੱਟੇ ਭਾਗ! ਇਹ ਕਿਹੋ ਜਹੀ ਕਰਮ-ਪਤਰੀ ਹੈ ਜਿਸ ਨੇ ਕੋਈ ਵੀ ਛੋਟਾ ਵੱਡਾ ਅਮਲ ਬਿਨਾਂ ਲਿਖੇ ਨਹੀਂ ਛੱਡਿਆ ਅਤੇ ਇਸਨੇ ਤਾਂ ਸਭ ਕੁੱਝ ਹੀ ਗਿਣ ਰੱਖਿਆ ਹੈ। ਜੋ ਵੀ ਉਹਨਾਂ ਨੇ ਕਰਮ (ਕਰਤੂਤਾਂ) ਕੀਤੇ ਸਨ ਉਨ੍ਹਾਂ ਸਭ ਨੂੰ (ਉਸ ਕਿਤਾਬ ਵਿਚ) ਮੌਜੂਦ ਪਾਉਣਗੇ ਅਤੇ ਤੁਹਾਡਾ ਰੱਬ ਕਿਸੇ ਨਾਲ ਭੋਰਾ ਭਰ ਵੀ ਜ਼ੁਲਮ ਨਹੀਂ ਕਰੇਗਾ।
അറബി ഖുർആൻ വിവരണങ്ങൾ:
وَاِذْ قُلْنَا لِلْمَلٰٓىِٕكَةِ اسْجُدُوْا لِاٰدَمَ فَسَجَدُوْۤا اِلَّاۤ اِبْلِیْسَ ؕ— كَانَ مِنَ الْجِنِّ فَفَسَقَ عَنْ اَمْرِ رَبِّهٖ ؕ— اَفَتَتَّخِذُوْنَهٗ وَذُرِّیَّتَهٗۤ اَوْلِیَآءَ مِنْ دُوْنِیْ وَهُمْ لَكُمْ عَدُوٌّ ؕ— بِئْسَ لِلظّٰلِمِیْنَ بَدَلًا ۟
50਼ (ਯਾਦ ਕਰੋ) ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਆਦਮ ਦੇ ਅੱਗੇ ਸੀਸ ਝੁਕਾਓ ਤਾਂ ਛੁੱਟ ਇਬਲੀਸ ਤੋਂ ਸਭ ਨੇ ਸੀਸ ਝੁਕਾ ਦਿੱਤੇ। ਉਹ (ਇਬਲੀਸ) ਜਿੰਨਾਂ ਵਿੱਚੋਂ ਸੀ। ਸੋ ਉਸ ਨੇ ਆਪਣੇ ਰੱਬ ਦੀ ਨਾ-ਫ਼ਰਮਾਨੀ ਕੀਤੀ। (ਹੇ ਲੋਕੋ!) ਕੀ ਤੁਸੀਂ ਫੇਰ ਵੀ ਮੈਨੂੰ ਛੱਡ ਕੇ ਉਸ ਨੂੰ ਅਤੇ ਉਸਦੀ ਔਲਾਦ ਨੂੰ ਆਪਣਾ ਮਿੱਤਰ ਬਣਾ ਰਹੇ ਹੋ, ਜਦੋਂ ਕਿ ਉਹ ਤੁਹਾਡਾ ਵੈਰੀ ਹੈ। ਜ਼ਾਲਮਾਂ ਦਾ ਬਹੁਤ ਹੀ ਭੈੜਾ ਟਿਕਾਣਾ (ਨਰਕ) ਹੈ।
അറബി ഖുർആൻ വിവരണങ്ങൾ:
مَاۤ اَشْهَدْتُّهُمْ خَلْقَ السَّمٰوٰتِ وَالْاَرْضِ وَلَا خَلْقَ اَنْفُسِهِمْ ۪— وَمَا كُنْتُ مُتَّخِذَ الْمُضِلِّیْنَ عَضُدًا ۟
51਼ ਮੈਂ ਉਹਨਾਂ (ਇਬਲੀਸ ਤੇ ਉਸ ਦੀ ਔਲਾਦ) ਨੂੰ ਅਕਾਸ਼ਾਂ ਤੇ ਧਰਤੀ ਨੂੰ ਸਿਰਜਣ ਸਮੇਂ ਗਵਾਹ ਨਹੀਂ ਬਣਾਇਆ ਸੀ ਅਤੇ ਨਾ ਹੀ ਉਸ ਸਮੇਂ, ਜਦੋਂ ਉਹਨਾਂ ਨੂੰ ਪੈਦਾ ਕੀਤਾ ਗਿਆ ਸੀ। ਮੈਂ ਕੁਰਾਹੇ ਪਾਉਣ ਵਾਲਿਆਂ ਨੂੰ ਆਪਣਾ ਸਹਾਈ ਬਣਾਉਣ ਵਾਲਾ ਵੀ ਨਹੀਂ।
അറബി ഖുർആൻ വിവരണങ്ങൾ:
وَیَوْمَ یَقُوْلُ نَادُوْا شُرَكَآءِیَ الَّذِیْنَ زَعَمْتُمْ فَدَعَوْهُمْ فَلَمْ یَسْتَجِیْبُوْا لَهُمْ وَجَعَلْنَا بَیْنَهُمْ مَّوْبِقًا ۟
52਼ (ਉਸ ਦਿਨ ਤੋਂ ਡਰੋ) ਜਿਸ ਦਿਨ ਉਹ (ਅੱਲਾਹ) ਆਖੇਗਾ ਕਿ ਤੁਸੀਂ ਜਿਨ੍ਹਾਂ ਨੂੰ ਮੇਰਾ ਸ਼ਰੀਕ ਸਮਝਦੇ ਸੀ ਉਹਨਾਂ ਨੂੰ (ਆਪਣੀ ਮਦਦ ਲਈ) ਬਲਾਓ। ਇਹ ਉਹਨਾਂ ਨੂੰ ਬੁਲਾਉਣਗੇ ਪਰ ਉਹ ਕੋਈ ਵੀ ਜਵਾਬ ਨਹੀਂ ਦੇਣਗੇ ਅਤੇ ਅਸੀਂ ਉਹਨਾਂ (ਜ਼ਾਲਮਾਂ) ਵਿਚਾਲੇ ਬਰਬਾਦੀ ਦੀ ਇਕ ਖਾਈ ਬਣਾ ਦੇਵਾਂਗੇ।
അറബി ഖുർആൻ വിവരണങ്ങൾ:
وَرَاَ الْمُجْرِمُوْنَ النَّارَ فَظَنُّوْۤا اَنَّهُمْ مُّوَاقِعُوْهَا وَلَمْ یَجِدُوْا عَنْهَا مَصْرِفًا ۟۠
53਼ ਅਤੇ ਪਾਪੀ (ਨਰਕ ਦੀ) ਅੱਗ ਨੂੰ ਵੇਖ ਕੇ ਸਮਝ ਲੈਣਗੇ ਕਿ ਉਹ ਇਸੇ (ਖਾਈ) ਵਿਚ ਸੁੱਟੇ ਜਾਣਗੇ ਅਤੇ ਉਸ ਤੋਂ ਬਚਣ ਲਈ ਉਹਨਾਂ ਨੂੰ ਕੋਈ ਹੋਰ ਥਾਂ ਨਹੀਂ ਲੱਭੇਗੀ।
അറബി ഖുർആൻ വിവരണങ്ങൾ:
وَلَقَدْ صَرَّفْنَا فِیْ هٰذَا الْقُرْاٰنِ لِلنَّاسِ مِنْ كُلِّ مَثَلٍ ؕ— وَكَانَ الْاِنْسَانُ اَكْثَرَ شَیْءٍ جَدَلًا ۟
54਼ ਅਸੀਂ ਇਸ .ਕੁਰਆਨ ਵਿਚੋਂ ਹਰ ਹਰ ਪ੍ਰਕਾਰ ਦੀਆਂ ਉਦਾਹਰਣਾਂ ਲੋਕਾਂ (ਨੂੰ ਸਮਝਾਉਣ) ਲਈ ਬਿਆਨ ਕਰ ਦਿੱਤੀਆਂ ਹਨ ਪਰ ਮਨੁੱਖ ਸਭ ਤੋਂ ਵੱਧ ਝਗੜਾਲੂ ਹੈ।
അറബി ഖുർആൻ വിവരണങ്ങൾ:
وَمَا مَنَعَ النَّاسَ اَنْ یُّؤْمِنُوْۤا اِذْ جَآءَهُمُ الْهُدٰی وَیَسْتَغْفِرُوْا رَبَّهُمْ اِلَّاۤ اَنْ تَاْتِیَهُمْ سُنَّةُ الْاَوَّلِیْنَ اَوْ یَاْتِیَهُمُ الْعَذَابُ قُبُلًا ۟
55਼ ਲੋਕਾਂ ਦੇ ਕੋਲ ਹਿਦਾਇਤ ਆ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਈਮਾਨ ਲਿਆਉਣ ਤੋਂ ਤੇ ਆਪਣੇ ਰੱਬ ਤੋਂ ਮੁਆਫ਼ੀ ਮੰਗਣ ਤੋਂ ਕੇਵਲ ਇਸ ਗੱਲ ਨੇ ਰੋਕ ਰੱਖਿਆ ਹੈ ਕਿ ਉਹ ਚਾਹੁੰਦੇ ਹਨ ਕਿ ਪਹਿਲੀਆਂ ਕੌਮਾਂ ਨਾਲ ਜਿਹੜਾ ਕੁਝ ਬੀਤ ਚੁੱਕਿਆ ਹੈ (ਭਾਵ ਅਜ਼ਾਬ) ਉਹ ਕੁੱਝ ਇਹਨਾਂ ਨਾਲ ਵੀ ਵਾਪਰੇ ਜਾਂ ਇਹਨਾਂ ਦੇ ਸਾਹਮਣੇ ਵੀ ਉਹੀਓ ਅਜ਼ਾਬ ਆਵੇ।
അറബി ഖുർആൻ വിവരണങ്ങൾ:
وَمَا نُرْسِلُ الْمُرْسَلِیْنَ اِلَّا مُبَشِّرِیْنَ وَمُنْذِرِیْنَ ۚ— وَیُجَادِلُ الَّذِیْنَ كَفَرُوْا بِالْبَاطِلِ لِیُدْحِضُوْا بِهِ الْحَقَّ وَاتَّخَذُوْۤا اٰیٰتِیْ وَمَاۤ اُنْذِرُوْا هُزُوًا ۟
56਼ ਅਸੀਂ ਰਸੂਲਾਂ ਨੂੰ ਕੇਵਲ ਇਸ ਲਈ ਭੇਜਦੇ ਹਾਂ ਕਿ ਉਹ (ਲੋਕਾਂ ਨੂੰ ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਅਤੇ (ਨਰਕ ਦੇ ਅਜ਼ਾਬ ਤੋਂ) ਡਰਾਉਣ, ਪਰ ਕਾਫ਼ਿਰ ਲੋਕ ਝੂਠ ਦੇ ਹਥਿਆਰ ਨਾਲ ਝਗੜਦੇ ਹਨ ਤਾਂ ਜੋ ਇਸ ਦੇ ਨਾਲ ਸੱਚ ਨੂੰ ਸੱਟ ਮਾਰੀ ਜਾਵੇ, ਉਹਨਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਨੂੰ ਅਤੇ ਜਿਸ ਚੀਜ਼ (ਅਜ਼ਾਬ) ਤੋਂ ਡਰਾਇਆ ਜਾਂਦਾ ਹੈ, ਉਹਨਾਂ ਨੇ ਉਸੇ ਦਾ ਹੀ ਮਖੌਲ ਬਣਾ ਲਿਆ।
അറബി ഖുർആൻ വിവരണങ്ങൾ:
وَمَنْ اَظْلَمُ مِمَّنْ ذُكِّرَ بِاٰیٰتِ رَبِّهٖ فَاَعْرَضَ عَنْهَا وَنَسِیَ مَا قَدَّمَتْ یَدٰهُ ؕ— اِنَّا جَعَلْنَا عَلٰی قُلُوْبِهِمْ اَكِنَّةً اَنْ یَّفْقَهُوْهُ وَفِیْۤ اٰذَانِهِمْ وَقْرًا ؕ— وَاِنْ تَدْعُهُمْ اِلَی الْهُدٰی فَلَنْ یَّهْتَدُوْۤا اِذًا اَبَدًا ۟
57਼ ਉਸ ਤੋਂ ਵੱਧ ਜ਼ਾਲਮ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਅਇਤਾਂ (.ਕੁਰਆਨ) ਰਾਹੀਂ ਨਸੀਹਤ ਕੀਤੀ ਜਾਵੇ, ਉਹ ਫੇਰ ਵੀ ਮੂੰਹ ਮੋੜ ਲਵੇ ਅਤੇ ਜੋ ਵੀ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਉਹ ਉਸ ਨੂੰ ਭੁਲ ਜਾਵੇ। ਬੇਸ਼ੱਕ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦਾ ਪਾ ਛਡਿਆ ਹੈ ਕਿ ਉਸ (.ਕੁਰਆਨ) ਨੂੰ ਨਾ-ਸਮਝਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਦਿੱਤੇ ਹਨ (ਕਿ ਉਹ ਸੁਣ ਨਾ ਸਕਣ)। (ਹੇ ਮੁਹੰਮਦ ਸ:!) ਭਾਵੇਂ ਤੁਸੀਂ ਉਹਨਾਂ ਨੂੰ ਕਿੰਨਾ ਹੀ ਹਿਦਾਇਤ ਵੱਲ ਸੱਦੋ ਪਰ ਉਹ ਇਹ ਫੇਰ ਵੀ ਹਿਦਾਇਤ ਨਹੀਂ ਪਾਉਣਗੇ
അറബി ഖുർആൻ വിവരണങ്ങൾ:
وَرَبُّكَ الْغَفُوْرُ ذُو الرَّحْمَةِ ؕ— لَوْ یُؤَاخِذُهُمْ بِمَا كَسَبُوْا لَعَجَّلَ لَهُمُ الْعَذَابَ ؕ— بَلْ لَّهُمْ مَّوْعِدٌ لَّنْ یَّجِدُوْا مِنْ دُوْنِهٖ مَوْىِٕلًا ۟
58਼ ਤੁਹਾਡਾ ਰੱਬ ਅਤਿਅੰਤ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੈ। ਜੇ ਉਹ ਉਹਨਾਂ (ਪਾਪੀਆਂ) ਦੀਆਂ ਕਰਤੂਤਾਂ ਉੱਤੇ ਫੜਣਾ ਚਾਹੇ ਤਾਂ ਉਹਨਾਂ ਨੂੰ ਤਾਂ ਬਹੁਤ ਹੀ ਛੇਤੀ ਅਜ਼ਾਬ ਆ ਜਾਵੇ। ਪਰ ਉਹਨਾਂ ਨਾਲ (ਕਿਆਮਤ ਦੇ) ਵਾਅਦੇ ਦਾ ਸਮਾਂ ਨਿਯਤ ਕੀਤਾ ਹੋਇਆ ਹੈ। ਉਹ ਇਸ (ਦਿਹਾੜੇ) ਤੋਂ ਬਚਣ ਲਈ ਕੋਈ ਵੀ ਸ਼ਰਨ ਅਸਥਾਨ ਨਹੀਂ ਪਾਉਣਗੇ।
അറബി ഖുർആൻ വിവരണങ്ങൾ:
وَتِلْكَ الْقُرٰۤی اَهْلَكْنٰهُمْ لَمَّا ظَلَمُوْا وَجَعَلْنَا لِمَهْلِكِهِمْ مَّوْعِدًا ۟۠
59਼ ਇਹ ਹਨ ਉਹ ਬਸਤੀਆਂ ਜਿਨ੍ਹਾਂ ਨੂੰ ਅਸੀਂ ਉਦੋਂ ਹਲਾਕ ਕੀਤਾ ਸੀ ਜਦੋਂ ਉਹਨਾਂ ਨੇ ਅੱਤਿਆਚਾਰ ਕੀਤੇ ਸੀ, ਅਸਾਂ ਉਹਨਾਂ ਦੀ ਬਰਬਾਦੀ ਲਈ ਇਕ ਸਮਾਂ ਨਿਯਤ ਕਰ ਰੱਖਿਆ ਸੀ।
അറബി ഖുർആൻ വിവരണങ്ങൾ:
وَاِذْ قَالَ مُوْسٰی لِفَتٰىهُ لَاۤ اَبْرَحُ حَتّٰۤی اَبْلُغَ مَجْمَعَ الْبَحْرَیْنِ اَوْ اَمْضِیَ حُقُبًا ۟
60਼ (ਹੇ ਨਬੀ! ਯਾਦ ਕਰੋ) ਜਦੋਂ ਮੂਸਾ ਨੇ ਆਪਣੇ ਸਾਥੀ (ਯੁਸ਼ੂਅ ਬਿਨ ਨੂਨ) ਨੂੰ ਆਖਿਆ ਸੀ ਕਿ ਮੈਂ ਤਾਂ ਉਦੋਂ ਤਕ ਤੁਰਦਾ ਹੀ ਰਵਾਗਾਂ ਜਦੋਂ ਤੀਕ ਕਿ ਦੋ ਦਰਿਆਵਾਂ ਦੇ ਸੰਗਮ 1 ’ਤੇ ਨਾ ਪਹੁੰਚ ਜਾਵਾਂ, ਭਾਵੇਂ ਮੈਨੂੰ ਸਾਲਾਂ ਸਾਲ ਹੀ ਕਿਉਂ ਨਾ ਤੁਰਨਾ ਪਵੇ।
1 ਇਸ ਸੰਬੰਧ ਵਿਚ ਦੱਸਿਆ ਗਿਆ ਸੀ ਕਿ ਇਸੇ ਥਾਂ ਹਜ਼ਰਤ ਮੂਸਾ ਅਤੇ ਹਜ਼ਰਤ ਖਿਜ਼ਰ (ਅ:) ਦੀ ਮਿਲਣੀ ਹੋਈ ਸੀ। ਵਿਸਥਾਰ ਨਾਲ ਵੇਖਣ ਲਈ ਵੇਖੋ ਸਹੀ ਬੁਖ਼ਾਰੀ, ਹਦੀਸ: 4725
അറബി ഖുർആൻ വിവരണങ്ങൾ:
فَلَمَّا بَلَغَا مَجْمَعَ بَیْنِهِمَا نَسِیَا حُوْتَهُمَا فَاتَّخَذَ سَبِیْلَهٗ فِی الْبَحْرِ سَرَبًا ۟
61਼ ਜਦੋਂ ਉਹ ਦੋਵੇਂ ਦਰਿਆਵਾਂ ਦੇ ਸੰਗਮ ’ਤੇ ਪਹੁੰਚੇ ਉੱਥੇ ਉਹ ਆਪਣੀ ਮੱਛੀ ਭੁਲ ਗਏ ਅਤੇ ਉਹ (ਮੱਛੀ) ਦਰਿਆ ਵਿਚ ਦੀ ਇਕ ਸੁਰੰਗ ਵਾਂਗ ਰਾਹ ਬਣਾ ਕੇ ਚਲੀ ਗਈ।
അറബി ഖുർആൻ വിവരണങ്ങൾ:
فَلَمَّا جَاوَزَا قَالَ لِفَتٰىهُ اٰتِنَا غَدَآءَنَا ؗ— لَقَدْ لَقِیْنَا مِنْ سَفَرِنَا هٰذَا نَصَبًا ۟
62਼ ਜਦੋਂ ਉਹ ਦੋਵੇਂ ਉਥਿਓਂ ਅੱਗੇ ਤੁਰੇ ਤਾਂ ਮੂਸਾ ਨੇ ਆਪਣੇ ਸਾਥੀ ਨੂੰ ਆਖਿਆ ਕਿ ਲਿਆ ਸਾਡਾ ਨਾਸ਼ਤਾ! ਅਸੀਂ ਤਾਂ ਇਸ ਸਫ਼ਰ ਤੋਂ ਬੁਰੀ ਤਰ੍ਹਾਂ ਥੱਕ ਗਏ ਹਾਂ।
അറബി ഖുർആൻ വിവരണങ്ങൾ:
قَالَ اَرَءَیْتَ اِذْ اَوَیْنَاۤ اِلَی الصَّخْرَةِ فَاِنِّیْ نَسِیْتُ الْحُوْتَ ؗ— وَمَاۤ اَنْسٰىنِیْهُ اِلَّا الشَّیْطٰنُ اَنْ اَذْكُرَهٗ ۚ— وَاتَّخَذَ سَبِیْلَهٗ فِی الْبَحْرِ ۖۗ— عَجَبًا ۟
63਼ ਉਸ (ਸਾਥੀ) ਨੇ ਆਖਿਆ, ਕੀ ਤੁਸੀਂ ਵੇਖਿਆ ਸੀ ਜਦੋਂ ਅਸੀਂ ਇਕ ਚੱਟਾਨ ਲਾਗੇ ਰੁਕੇ ਸਾਂ, ਤਾਂ ਮੈਂ ਉੱਥੇ ਹੀ ਮੱਛੀ ਨੂੰ ਭੁੱਲ ਆਇਆ ਤੇ ਸ਼ੈਤਾਨ ਨੇ ਮੈਨੂੰ ਭੁਲਾ ਦਿੱਤਾ ਕਿ ਮੈਨੂੰ ਤੁਹਾਨੂੰ ਇਸ ਦੀ ਖ਼ਬਰ ਦਿੰਦਾ, ਉਹ (ਮੱਛੀ) ਤਾਂ ਬੜੇ ਹੀ ਅਜੀਬ ਢੰਗ ਨਾਲ ਦਰਿਆ ਵਿਚ ਰਸਤਾ ਬਣਾ ਕੇ ਚਲੀ ਗਈ।
അറബി ഖുർആൻ വിവരണങ്ങൾ:
قَالَ ذٰلِكَ مَا كُنَّا نَبْغِ ۖۗ— فَارْتَدَّا عَلٰۤی اٰثَارِهِمَا قَصَصًا ۟ۙ
64਼ ਮੂਸਾ ਨੇ ਆਖਿਆ, ਇਹੋ ਥਾਂ ਤਾਂ ਅਸੀਂ ਚਾਹੁੰਦੇ ਸੀ। ਫੇਰ ਉਹ ਆਪਣੇ ਪੈਰਾਂ ਦੇ ਨਿਸ਼ਾਨ ਵੇਖਦੇ ਹੋਏ (ਉਸੇ ਥਾਂ) ਮੁੜ ਆਏ।
അറബി ഖുർആൻ വിവരണങ്ങൾ:
فَوَجَدَا عَبْدًا مِّنْ عِبَادِنَاۤ اٰتَیْنٰهُ رَحْمَةً مِّنْ عِنْدِنَا وَعَلَّمْنٰهُ مِنْ لَّدُنَّا عِلْمًا ۟
65਼ ਉੱਥੇ ਉਹਨਾਂ ਨੇ ਸਾਡੇ ਬੰਦਿਆਂ ਵਿੱਚੋਂ ਇਕ ਬੰਦਾ (ਖ਼ਿਜ਼ਰ ਨੂੰ) ਵੇਖਿਆ, ਜਿਸ ਨੂੰ ਅਸੀਂ ਆਪਣੇ ਵਲੋਂ ਮਿਹਰਾਂ ਨਾਲ ਨਿਵਾਜ਼ਿਆ ਸੀ ਅਤੇ ਉਸ ਨੂੰ ਆਪਣੇ ਵੱਲੋਂ ਇਕ ਵਿਸ਼ੇਸ਼ ਗਿਆਨ ਵੀ ਬਖ਼ਸ਼ਿਆ।
അറബി ഖുർആൻ വിവരണങ്ങൾ:
قَالَ لَهٗ مُوْسٰی هَلْ اَتَّبِعُكَ عَلٰۤی اَنْ تُعَلِّمَنِ مِمَّا عُلِّمْتَ رُشْدًا ۟
66਼ ਮੂਸਾ ਨੇ ਉਸ (ਖ਼ਿਜ਼ਰ) ਨੂੰ ਪੁੱਛਿਆ, ਕੀ ਮੈਂ ਤੁਹਾਡੇ ਸੰਗ ਰਹਿ ਸਕਦਾ ਹਾਂ ਕਿ ਤੁਸੀਂ ਮੈਨੂੰ ਵੀ ਉਸ ਗਿਆਨ ਵਿੱਚੋਂ ਸਿਖਾਓ ਜਿਹੜੀ ਭਲਾਈ (ਹਿਕਮਤ) ਤੁਹਾਨੂੰ ਸਿਖਾਈ ਗਈ ਹੈ ?
അറബി ഖുർആൻ വിവരണങ്ങൾ:
قَالَ اِنَّكَ لَنْ تَسْتَطِیْعَ مَعِیَ صَبْرًا ۟
67਼ ਉਸ (ਖ਼ਿਜ਼ਰ) ਨੇ ਆਖਿਆ ਕਿ ਤੁਸੀਂ ਮੇਰੇ ਸੰਗ (ਰਹਿ ਕੇ) ਸਬਰ ਨਹੀਂ ਕਰ ਸਕਦੇ।
അറബി ഖുർആൻ വിവരണങ്ങൾ:
وَكَیْفَ تَصْبِرُ عَلٰی مَا لَمْ تُحِطْ بِهٖ خُبْرًا ۟
68਼ ਅਤੇ ਜਿਸ ਚੀਜ਼ ਦਾ ਤੁਹਾਨੂੰ ਗਿਆਨ ਹੀ ਨਾ ਹੋਵੇ ਉਸ ’ਤੇ ਸਬਰ ਹੋ ਵੀ ਕਿਵੇਂ ਸਕਦਾ ਹੈ ?
അറബി ഖുർആൻ വിവരണങ്ങൾ:
قَالَ سَتَجِدُنِیْۤ اِنْ شَآءَ اللّٰهُ صَابِرًا وَّلَاۤ اَعْصِیْ لَكَ اَمْرًا ۟
69਼ ਮੂਸਾ ਨੇ ਕਿਹਾ ਕਿ “ਇੰਸ਼ਾ ਅੱਲਾਹ” (ਰੱਬ ਨੇ ਚਾਹਿਆ), ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਵਿੱਚੋਂ ਪਾਓਗੇ ਅਤੇ ਮੈਂ ਕਿਸੇ ਵੀ ਗੱਲ ਵਿਚ ਤੁਹਾਡੀ ਨਾ-ਫ਼ਰਮਾਨੀ ਨਹੀਂ ਕਰਾਂਗੇ।
അറബി ഖുർആൻ വിവരണങ്ങൾ:
قَالَ فَاِنِ اتَّبَعْتَنِیْ فَلَا تَسْـَٔلْنِیْ عَنْ شَیْءٍ حَتّٰۤی اُحْدِثَ لَكَ مِنْهُ ذِكْرًا ۟۠
70਼ ਉਸ (ਖ਼ਿਜ਼ਰ) ਨੇ ਕਿਹਾ ਕਿ ਚੰਗਾ ਜੇ ਤੁਸੀਂ ਮੇਰੇ ਨਾਲ ਚੱਲਣ ਲਈ ਜ਼ਿੱਦ ਕਰਦੇ ਹੋ ਤਾਂ ਯਾਦ ਰੱਖੋ ਕਿ ਕਿਸੇ ਵੀ ਚੀਜ਼ ਪ੍ਰਤੀ ਮੈਥੋਂ ਨਾ ਪੁੱਛਣਾ ਜਦੋਂ ਤੀਕ ਮੈਂ ਆਪ ਹੀ ਉਸ ਬਾਰੇ ਤੁਹਾਡੇ ਨਾਲ ਕੋਈ ਚਰਚਾ ਨਾ ਕਰਾਂ।
അറബി ഖുർആൻ വിവരണങ്ങൾ:
فَانْطَلَقَا ۫— حَتّٰۤی اِذَا رَكِبَا فِی السَّفِیْنَةِ خَرَقَهَا ؕ— قَالَ اَخَرَقْتَهَا لِتُغْرِقَ اَهْلَهَا ۚ— لَقَدْ جِئْتَ شَیْـًٔا اِمْرًا ۟
71਼ ਫੇਰ ਉਹ ਦੋਵੇਂ (ਮੂਸਾ ਤੇ ਖ਼ਿਜ਼ਰ) ਤੁਰ ਪਏ, ਇੱਥੋਂ ਤਕ ਕਿ ਉਹ ਇਕ ਕਿਸ਼ਤੀ ’ਤੇ ਸਵਾਰ ਹੋ ਗਏ ਤਾਂ ਉਸ (ਖ਼ਿਜ਼ਰ) ਨੇ ਕਿਸ਼ਤੀ ਦੇ ਤਖ਼ਤੇ ਤੋੜ ਦਿੱਤੇ (ਭਾਵ ਛੇਕ ਕਰ ਦਿੱਤਾ)। ਮੂਸਾ ਨੇ ਕਿਹਾ, ਕੀ ਤੁਸੀਂ ਇਸ ਨੂੰ ਇਸ ਲਈ ਤੋੜ ਰਹੇ ਹੋ ਤਾਂ ਜੋ ਕਿਸ਼ਤੀ ਦੇ ਸਵਾਰ ਡੁੱਬ ਜਾਣ ? ਇਹ ਤਾਂ ਤੁਸੀਂ ਇਕ ਭਿਆਨਕ ਕੰਮ ਕੀਤਾ ਹੈ।
അറബി ഖുർആൻ വിവരണങ്ങൾ:
قَالَ اَلَمْ اَقُلْ اِنَّكَ لَنْ تَسْتَطِیْعَ مَعِیَ صَبْرًا ۟
72਼ ਉਸ (ਖ਼ਿਜ਼ਰ) ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਤੁਸੀਂ (ਮੂਸਾ) ਮੇਰੇ ਨਾਲ (ਰਹਿ ਕੇ) ਸਬਰ ਨਹੀਂ ਕਰ ਸਕਦੇ।
അറബി ഖുർആൻ വിവരണങ്ങൾ:
قَالَ لَا تُؤَاخِذْنِیْ بِمَا نَسِیْتُ وَلَا تُرْهِقْنِیْ مِنْ اَمْرِیْ عُسْرًا ۟
73਼ (ਮੂਸਾ ਨੇ) ਕਿਹਾ ਕਿ ਮੇਰੀ ਭੁੱਲ ਚੁੱਕ ’ਤੇ ਮੇਰੀ ਪਕੜ 1 ਨਾ ਕਰੋ ਅਤੇ ਮੇਰੇ ਬਾਰੇ ਇੰਨੀ ਕਰੜਾਈ ਤੋਂ ਕੰਮ ਨਾ ਲਓ।
1 ਇਸ ਤੋਂ ਪਤਾ ਲੱਗਦਾ ਹੈ ਕਿ ਭੁੱਲ ਚੁੱਕ ਮੁਆਫ਼ ਹੈ। ਅੱਲਾਹ ਦਾ ਫ਼ਰਮਾਨ ਹੈ ਕਿ ਜੇ ਤੁਸੀਂ ਭੁੱਲ ਚੁੱਕ ਨਾਲ ਕੋਈ ਗ਼ਲਤੀ ਕਰ ਜਾਓ ਤਾਂ ਤੁਹਾਡੇ ’ਤੇ ਕੋਈ ਦੋਸ਼ ਨਹੀਂ। (ਵੇਖੋ ਸੂਰਤ ਅਲ-ਅਹਜ਼ਾਬ, ਹਾਸ਼ੀਆ ਆਇਤ 5/33)। ਇਸੇ ਤਰ੍ਹਾਂ ਦਿਲਾਂ ਵਿਚ ਪੈਦਾ ਹੋਣ ਵਾਲੇ ਵਸਵਸੇ ਵੀ ਮੁਆਫ਼ ਹਨ। ਨਬੀ (ਸ:) ਨੂੰ ਫ਼ਰਮਾਇਆ “ਮੇਰੇ ਉੱਮਤੀਆਂ ਦੇ ਦਿਲਾਂ ਵਿਚ ਜਿਹੜੇ ਵਸਵਸੇ ਤੇ ਵਿਚਾਰ ਆਉਂਦੇ ਹਨ ਅੱਲਾਹ ਨੇ ਉਹਨਾਂ ਨੂੰ ਮੁਆਫ਼ ਕਰ ਦਿੱਤਾ ਹੈ”। (ਸਹੀ ਬੁਖ਼ਾਰੀ, ਹਦੀਸ: 6664)
അറബി ഖുർആൻ വിവരണങ്ങൾ:
فَانْطَلَقَا ۫— حَتّٰۤی اِذَا لَقِیَا غُلٰمًا فَقَتَلَهٗ ۙ— قَالَ اَقَتَلْتَ نَفْسًا زَكِیَّةً بِغَیْرِ نَفْسٍ ؕ— لَقَدْ جِئْتَ شَیْـًٔا نُّكْرًا ۟
74਼ ਫੇਰ ਉਹ ਦੋਵੇਂ ਤੁਰ ਪਏ ਇੱਥੋਂ ਤਕ ਕਿ ਉਹਨਾਂ ਨੂੰ ਇਕ ਬਾਲਕ ਮਿਿਲਆ ਉਸ (ਖ਼ਿਜ਼ਰ) ਨੇ ਉਸ ਨੂੰ ਮਾਰ ਦਿੱਤਾ ਮੂਸਾ ਨੇ ਕਿਹਾ ਕਿ ਤੁਸੀਂ ਤਾਂ ਇਕ ਨਿਰਦੋਸ਼ ਨੂੰ ਬਿਨਾਂ ਕਿਸੇ ਕਾਰਨ ਮਾਰ ਸੁੱਟਿਆ। ਤੁਸੀਂ ਤਾਂ ਬਹੁਤ ਹੀ ਭੈੜਾ ਕੰਮ ਕੀਤਾ ਹੈ।
അറബി ഖുർആൻ വിവരണങ്ങൾ:
قَالَ اَلَمْ اَقُلْ لَّكَ اِنَّكَ لَنْ تَسْتَطِیْعَ مَعِیَ صَبْرًا ۟
75਼ ਉਹ (ਖ਼ਿਜ਼ਰ) ਕਹਿਣ ਲੱਗਿਆ ਕਿ ਮੈਂ ਨੇ ਤੁਹਾਨੂੰ ਕਿਹਾ ਨਹੀਂ ਸੀ ਕਿ ਤੁਸੀਂ ਮੇਰੇ ਸੰਗ ਰਹਿ ਕੇ ਸਬਰ ਨਹੀਂ ਕਰ ਸਕਦੇ।
അറബി ഖുർആൻ വിവരണങ്ങൾ:
قَالَ اِنْ سَاَلْتُكَ عَنْ شَیْ بَعْدَهَا فَلَا تُصٰحِبْنِیْ ۚ— قَدْ بَلَغْتَ مِنْ لَّدُنِّیْ عُذْرًا ۟
76਼ (ਮੂਸਾ ਨੇ) ਕਿਹਾ ਕਿ ਜੇ ਇਸ ਤੋਂ ਬਾਅਦ ਮੈਂ ਤੁਹਾਥੋਂ ਕੋਈ ਸਵਾਲ ਕਰਾਂ ਤਾਂ ਬੇਸ਼ੱਕ ਤੁਸੀਂ ਮੈਨੂੰ ਆਪਣੇ ਸੰਗ ਨਾ ਰੱਖਣਾ, ਹੁਣ ਤੁਹਾਨੂੰ ਮੇਰੇ ਵੱਲੋਂ ਪੂਰੀ ਛੂਟ ਮਿਲ ਗਈ ਹੈ।
അറബി ഖുർആൻ വിവരണങ്ങൾ:
فَانْطَلَقَا ۫— حَتّٰۤی اِذَاۤ اَتَیَاۤ اَهْلَ قَرْیَةِ ١سْتَطْعَمَاۤ اَهْلَهَا فَاَبَوْا اَنْ یُّضَیِّفُوْهُمَا فَوَجَدَا فِیْهَا جِدَارًا یُّرِیْدُ اَنْ یَّنْقَضَّ فَاَقَامَهٗ ؕ— قَالَ لَوْ شِئْتَ لَتَّخَذْتَ عَلَیْهِ اَجْرًا ۟
77਼ ਫੇਰ ਉਹ ਦੋਵੇਂ ਇਕ ਬਸਤੀ ਵਿਚ ਪਹੁੰਚੇ ਅਤੇ ਉਹਨਾਂ ਤੋਂ ਭੋਜਨ ਮੰਗਿਆ ਪਰ ਬਸਤੀ ਵਾਲਿਆਂ ਨੇ ਉਹਨਾਂ ਦੀ ਮਹਿਮਾਨਦਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੋਵਾਂ ਨੇ ਉੱਥੇ (ਬਸਤੀ ਵਿਚ) ਇਕ ਕੰਧ ਵੇਖੀ ਜਿਹੜੀ ਡਿਗਣ ਵਾਲੀ ਸੀ। ਉਸ (ਖ਼ਿਜ਼ਰ) ਨੇ ਉਸ ਕੰਧ ਨੂੰ ਸਿੱਧਾ ਕਰ ਦਿੱਤਾ। ਮੂਸਾ ਨੇ ਆਖਿਆ ਕਿ ਜੇ ਤੁਸੀਂ ਚਾਹੁੰਦੇ ਤਾਂ ਇਸ ਦੀ ਮਜ਼ਦੂਰੀ ਲੈ ਸਕਦੇ ਸੀ।
അറബി ഖുർആൻ വിവരണങ്ങൾ:
قَالَ هٰذَا فِرَاقُ بَیْنِیْ وَبَیْنِكَ ۚ— سَاُنَبِّئُكَ بِتَاْوِیْلِ مَا لَمْ تَسْتَطِعْ عَّلَیْهِ صَبْرًا ۟
78਼ ਉਸ (ਖ਼ਿਜ਼ਰ) ਨੇ ਕਿਹਾ ਕਿ ਬਸ ਹੁਣ ਤੇਰੇ ਤੇ ਮੇਰੇ ਵਿਚਕਾਰ ਜੁਦਾਈ ਹੈ। ਹੁਣ ਮੈਂ ਤੁਹਾਨੂੰ ਉਹਨਾਂ ਗੱਲਾਂ ਦੀ ਹਕੀਕਤ ਵੀ ਦੱਸ ਦੇਵਾਂ ਜਿਨ੍ਹਾਂ ਬਾਰੇ ਤੁਸੀਂ ਸਬਰ ਨਹੀਂ ਸੀ ਕਰ ਸਕੇ।
അറബി ഖുർആൻ വിവരണങ്ങൾ:
اَمَّا السَّفِیْنَةُ فَكَانَتْ لِمَسٰكِیْنَ یَعْمَلُوْنَ فِی الْبَحْرِ فَاَرَدْتُّ اَنْ اَعِیْبَهَا وَكَانَ وَرَآءَهُمْ مَّلِكٌ یَّاْخُذُ كُلَّ سَفِیْنَةٍ غَصْبًا ۟
79਼ ਉਹ ਕਿਸ਼ਤੀ ਤਾਂ ਕੁੱਝ ਉਹਨਾਂ ਮਸਕੀਨਾਂ ਦੀ ਸੀ ਜਿਹੜੇ ਦਰਿਆ ਵਿਚ ਮਿਹਨਤ ਮਜ਼ਦੂਰੀ ਕਰਦੇ ਸਨ। ਮੈਂ ਨੇ ਉਸ (ਕਿਸ਼ਤੀ) ਵਿਚ ਇਹ ਸੋਚ ਕੇ ਤੋੜ ਫੋੜ ਕੀਤੀ ਸੀ ਕਿਉਂ ਜੋ ਉਸ (ਦਰਿਆ) ਤੋਂ ਅੱਗੇ ਇਕ ਬਾਦਸ਼ਾਹ ਸੀ ਜਿਹੜਾ ਹਰੇਕ ਕਿਸ਼ਤੀ ਨੂੰ ਆਪਣੇ ਕਬਜ਼ੇ ਵਿਚ ਕਰ ਲੈਂਦਾ ਸੀ।
അറബി ഖുർആൻ വിവരണങ്ങൾ:
وَاَمَّا الْغُلٰمُ فَكَانَ اَبَوٰهُ مُؤْمِنَیْنِ فَخَشِیْنَاۤ اَنْ یُّرْهِقَهُمَا طُغْیَانًا وَّكُفْرًا ۟ۚ
80਼ ਅਤੇ ਜਿਹੜਾ ਉਹ ਬਾਲਕ ਸੀ ਤਾਂ ਉਸ ਦੇ ਮਾਤਾ ਪਿਤਾ ਮੋਮਿਨ ਸਨ। ਅਸੀਂ ਇਸ ਗੱਲ ਤੋਂ ਡਰ ਗਏ ਕਿ ਉਹ ਆਪਣੀ ਸਰਕਸ਼ੀ ਤੇ ਕੁਫ਼ਰ ਕਾਰਨ ਉਹਨਾਂ ਨੂੰ ਗੁਨਾਹ ਕਰਨ ’ਤੇ ਮਜਬੂਰ ਕਰੇਗਾ।
അറബി ഖുർആൻ വിവരണങ്ങൾ:
فَاَرَدْنَاۤ اَنْ یُّبْدِلَهُمَا رَبُّهُمَا خَیْرًا مِّنْهُ زَكٰوةً وَّاَقْرَبَ رُحْمًا ۟
81਼ ਸੋ ਅਸੀਂ ਚਾਹਿਆ ਕਿ ਉਹਨਾਂ ਦਾ ਰੱਬ ਇਸ (ਸਰਕਸ਼ ਬਾਲਕ) ਦੇ ਬਦਲੇ ਵਿਚ ਉਹਨਾਂ ਨੂੰ ਅਜਿਹੀ ਔਲਾਦ ਦੇਵੇ ਜਿਹੜੀ ਉਸ ਨਾਲੋਂ ਚਰਿੱਤਰ ਪੱਖੋਂ ਵੀ ਚੰਗਾ ਹੋਵੇ ਅਤੇ ਪਿਆਰ-ਮੁਹੱਬਤ ਵਿਚ ਵੀ ਨੇੜਤਾ ਰੱਖਦਾ ਹੋਵੇ।
അറബി ഖുർആൻ വിവരണങ്ങൾ:
وَاَمَّا الْجِدَارُ فَكَانَ لِغُلٰمَیْنِ یَتِیْمَیْنِ فِی الْمَدِیْنَةِ وَكَانَ تَحْتَهٗ كَنْزٌ لَّهُمَا وَكَانَ اَبُوْهُمَا صَالِحًا ۚ— فَاَرَادَ رَبُّكَ اَنْ یَّبْلُغَاۤ اَشُدَّهُمَا وَیَسْتَخْرِجَا كَنْزَهُمَا ۖۗ— رَحْمَةً مِّنْ رَّبِّكَ ۚ— وَمَا فَعَلْتُهٗ عَنْ اَمْرِیْ ؕ— ذٰلِكَ تَاْوِیْلُ مَا لَمْ تَسْطِعْ عَّلَیْهِ صَبْرًا ۟ؕ۠
82਼ ਜਿਹੜੀ ਉਹ ਕੰਧ ਸੀ ਉਹ ਉਸ ਬਸਤੀ ਦੇ ਦੋ ਯਤੀਮ ਬਾਲਕਾਂ ਦੀ ਸੀ, ਜਿਸ ਦੇ ਹੇਠ ਉਹਨਾਂ ਦਾ ਇਕ ਖ਼ਜ਼ਾਨਾ (ਦੱਬਿਆ ਹੋਇਆ) ਸੀ ਉਹਨਾਂ ਦਾ ਪਿਓ ਇਕ ਨੇਕ ਪੁਰਖ ਸੀ। ਸੋ ਤੇਰੇ ਰੱਬ ਨੇ ਚਾਹਿਆ ਕਿ ਉਹ ਦੋਵੇਂ ਬੱਚੇ ਆਪਣੀ ਜਵਾਨੀ ਨੂੰ ਪਹੁੰਚਣ ਅਤੇ ਤੇਰੇ ਰੱਬ ਦੀ ਮਿਹਰਾਂ ਸਦਕੇ ਆਪਣਾ ਖ਼ਜ਼ਾਨਾ ਕੱਢ ਲੈਣ। ਇਹ ਸਭ ਮੈਂਨੇ ਆਪਣੀ ਸੋਚ ਨਾਲ ਨਹੀਂ ਸੀ ਕੀਤਾ। ਇਹ ਹੈ ਹਕੀਕਤ ਉਹਨਾਂ ਗੱਲਾਂ ਦੀ ਜਿਨ੍ਹਾਂ ’ਤੇ ਤੁਸੀਂ ਸਬਰ ਨਹੀਂ ਕਰ ਸਕੇ।
അറബി ഖുർആൻ വിവരണങ്ങൾ:
وَیَسْـَٔلُوْنَكَ عَنْ ذِی الْقَرْنَیْنِ ؕ— قُلْ سَاَتْلُوْا عَلَیْكُمْ مِّنْهُ ذِكْرًا ۟ؕ
83਼ (ਹੇ ਨਬੀ!) ਇਹ (ਮੱਕੇ ਦੇ) ਲੋਕ ਤੁਹਾਥੋਂ ਜ਼ੁਲ-ਕਰਨੈਨ ਬਾਰੇ ਪੁੱਛਦੇ ਹਨ। ਤੁਸੀਂ ਕਹਿ ਦਿਓ ਕਿ ਛੇਤੀ ਹੀ ਮੈਂ ਤੁਹਾਡੇ ਸਾਹਮਣੇ ਇਸ ਦੀ ਚਰਚਾ ਕਰਾਂਗੇ।
അറബി ഖുർആൻ വിവരണങ്ങൾ:
اِنَّا مَكَّنَّا لَهٗ فِی الْاَرْضِ وَاٰتَیْنٰهُ مِنْ كُلِّ شَیْءٍ سَبَبًا ۟ۙ
84਼ ਬੇਸ਼ੱਕ ਅਸੀਂ ਉਸ ਨੂੰ ਧਰਤੀ ਦੀ ਰਾਜ ਸੱਤਾ ਬਖ਼ਸ਼ੀ ਅਤੇ ਉਸ ਨੂੰ ਹਰ ਪ੍ਰਕਾਰ ਦੇ ਸਾਧਨਾਂ ਤੋਂ ਵੀ ਨਿਵਾਜ਼ਿਆ ਸੀ।
അറബി ഖുർആൻ വിവരണങ്ങൾ:
فَاَتْبَعَ سَبَبًا ۟
85਼ ਉਹ ਇਕ ਮੁਹਿਮ ’ਤੇ ਤੁਰ ਪਿਆ।
അറബി ഖുർആൻ വിവരണങ്ങൾ:
حَتّٰۤی اِذَا بَلَغَ مَغْرِبَ الشَّمْسِ وَجَدَهَا تَغْرُبُ فِیْ عَیْنٍ حَمِئَةٍ وَّوَجَدَ عِنْدَهَا قَوْمًا ؕ۬— قُلْنَا یٰذَا الْقَرْنَیْنِ اِمَّاۤ اَنْ تُعَذِّبَ وَاِمَّاۤ اَنْ تَتَّخِذَ فِیْهِمْ حُسْنًا ۟
86਼ ਇੱਥੋਂ ਤੀਕ ਕਿ ਉਹ ਸੂਰਜ ਡੂਬਣ ਵਾਲੀ ਥਾਂ ਪਹੁੰਚ ਗਿਆ ਉਸ ਨੇ ਵੇਖਿਆ ਕਿ ਉਹ (ਸੂਰਜ) ਕਾਲੇ ਪਾਣੀ ਵਿਚ ਡੁਬ ਰਿਹਾ ਹੈ ਅਤੇ ਉੱਥੇ ਇਕ ਕੌੌਮ ਵੇਖੀ। ਅਸੀਂ ਆਖਿਆ ਕਿ ਹੇ ਜ਼ੁਲ ਕੁਰਨੈਨ! ਤੈਨੂੰ ਅਧਿਕਾਰ ਹੈ ਕਿ ਭਾਵੇਂ ਤੂੰ ਇਹਨਾਂ ਨੂੰ ਦੰਡਿਤ ਕਰ ਭਾਵੇਂ ਵਧੀਆ ਵਿਵਹਾਰ ਕਰ।
അറബി ഖുർആൻ വിവരണങ്ങൾ:
قَالَ اَمَّا مَنْ ظَلَمَ فَسَوْفَ نُعَذِّبُهٗ ثُمَّ یُرَدُّ اِلٰی رَبِّهٖ فَیُعَذِّبُهٗ عَذَابًا نُّكْرًا ۟
87਼ ਉਸ (ਜ਼ੁਲਕਰਨੈਨ) ਨੇ ਆਖਿਆ ਕਿ ਜਿਹੜੇ ਜ਼ਾਲਮ ਹਨ ਅਸੀਂ ਉਹਨਾਂ ਨੂੰ ਛੇਤੀ ਹੀ ਸਜ਼ਾ ਦੇਵਾਂਗੇ। ਫੇਰ ਉਹ ਆਪਣੇ ਰੱਬ ਵੱਲ ਪਰਤਾਏ ਜਾਣਗੇ ਜਿੱਥੇ ਉਹ ਉਸ ਨੂੰ ਕਰੜੀ ਸਜ਼ਾ ਦੇਵੇਗਾ।
അറബി ഖുർആൻ വിവരണങ്ങൾ:
وَاَمَّا مَنْ اٰمَنَ وَعَمِلَ صَالِحًا فَلَهٗ جَزَآءَ ١لْحُسْنٰی ۚ— وَسَنَقُوْلُ لَهٗ مِنْ اَمْرِنَا یُسْرًا ۟ؕ
88਼ ਅਤੇ ਜਿਹੜਾ ਕੋਈ ਈਮਾਨ ਲਿਆਵੇ ਤੇ ਅਮਲ ਵੀ ਨੇਕ ਕਰੇ, ਉਹਨਾਂ ਲਈ ਅੱਲਾਹ ਕੋਲ ਸੋਹਣਾ ਬਦਲਾ ਹੈ ਅਤੇ ਅਸੀਂ ਵੀ ਆਪਣੇ ਕੰਮਾਂ ਲਈ ਉਹਨਾਂ ਨੂੰ ਸੁਖਾਲੇ ਆਦੇਸ਼ ਦਿਆਂਗੇ।
അറബി ഖുർആൻ വിവരണങ്ങൾ:
ثُمَّ اَتْبَعَ سَبَبًا ۟
89਼ ਫੇਰ ਉਹ ਇਕ ਦੂਜੀ ਮੁਹਿਮ ਦੇ ਪਿੱਛੇ ਤੁਰ ਪਿਆ।
അറബി ഖുർആൻ വിവരണങ്ങൾ:
حَتّٰۤی اِذَا بَلَغَ مَطْلِعَ الشَّمْسِ وَجَدَهَا تَطْلُعُ عَلٰی قَوْمٍ لَّمْ نَجْعَلْ لَّهُمْ مِّنْ دُوْنِهَا سِتْرًا ۟ۙ
90਼ ਇੱਥੋਂ ਤੀਕ ਕਿ ਉਹ ਸੂਰਜ ਚੜ੍ਹਨ ਦੀ ਸੀਮਾ ’ਤੇ ਪਹੁੰਚ ਗਿਆ ਉਸ ਨੇ ਵੇਖਿਆ ਕਿ ਉਹ (ਸੂਰਜ) ਇਕ ਅਜਿਹੀ ਕੌਮ ’ਤੇ ਨਿਕਲ ਰਿਹਾ ਹੈ ਜਿਸ ਲਈ ਅਸੀਂ ਸੂਰਜ ਤੇ ਲੋਕਾਂ ਵਿਚਕਾਰ ਕੋਈ ਪੜਦਾ ਨਹੀਂ ਰੱਖਿਆ।
അറബി ഖുർആൻ വിവരണങ്ങൾ:
كَذٰلِكَ ؕ— وَقَدْ اَحَطْنَا بِمَا لَدَیْهِ خُبْرًا ۟
91਼ ਹਕੀਕਤ ਇਹੋ ਹੈ ਅਤੇ ਜੋ ਕੁੱਝ ਵੀ ਉਸ ਦੇ ਕੋਲ ਸੀ ਉਹ ਸਭ ਸਾਡੇ ਵਿਥਾਰ ਪੂਰਵਕ ਗਿਆਨ ਦੇ ਘੇਰੇ ਵਿਚ ਹੈ।
അറബി ഖുർആൻ വിവരണങ്ങൾ:
ثُمَّ اَتْبَعَ سَبَبًا ۟
92਼ ਫੇਰ ਉਹ ਇਕ ਹੋਰ ਮੁਹਿਮ ਦੇ ਪਿੱਛੇ ਤੁਰ ਪਿਆ।
അറബി ഖുർആൻ വിവരണങ്ങൾ:
حَتّٰۤی اِذَا بَلَغَ بَیْنَ السَّدَّیْنِ وَجَدَ مِنْ دُوْنِهِمَا قَوْمًا ۙ— لَّا یَكَادُوْنَ یَفْقَهُوْنَ قَوْلًا ۟
93਼ ਜਦੋਂ ਉਹ ਦੋ ਦੀਵਾਰਾਂ ਦੇ (ਭਾਵ ਪਹਾੜਾਂ ਦੇ) ਵਿਚਾਲੇ ਪੁੱਜਿਆ ਤਾਂ ਉਸ ਨੂੰ ਉੱਥੇ ਇਕ ਕੌਮ ਵੇਖੀ ਜਿਹੜੀ ਕੋਈ ਵੀ ਗੱਲਬਾਤ ਸਮਝਣ ਵਿਚ ਅਸਮਰਥ ਲੱਗਦੀ ਸੀ।
അറബി ഖുർആൻ വിവരണങ്ങൾ:
قَالُوْا یٰذَا الْقَرْنَیْنِ اِنَّ یَاْجُوْجَ وَمَاْجُوْجَ مُفْسِدُوْنَ فِی الْاَرْضِ فَهَلْ نَجْعَلُ لَكَ خَرْجًا عَلٰۤی اَنْ تَجْعَلَ بَیْنَنَا وَبَیْنَهُمْ سَدًّا ۟
94਼ ਉਹ (ਕੌਮ) ਆਖਣ ਲੱਗੀ ਕਿ ਹੇ ਜ਼ੁਲ ਕਰਨੈਨ! ਯਾਜੂਜ ਮਾਜੂਜ 1 ਇਸ ਧਰਤੀ ’ਤੇ ਫ਼ਸਾਦ ਮਚਾਉਂਦੇ ਰਹਿੰਦੇ ਹਨ। ਕੀ ਅਸੀਂ ਤੇਰੇ ਲਈ ਕੁੱਝ ਧੰਨ ਇਕੱਠਾ ਕਰ ਲਈਏ ਤਾਂ ਜੋ ਤੂੰ ਸਾਡੇ ਤੇ ਉਹਨਾਂ ਵਿਚਾਲੇ ਇਕ ਕੰਧ ਉਸਾਰ ਦੇਵੇਂ ?
1 ਇਸ ਵਿਚ ਯਾਜੂਜ ਮਾਜੂਜ ਦੀ ਚਰਚਾ ਕੀਤੀ ਗਈ ਹੈ ਇਹ ਅੱਲਾਹ ਦੀ ਸਾਜੀ ਹੋਈ ਇਕ ਮਖ਼ਲੂਕ ਹੈ ਜਿਹੜੀ ਇਸ ਸਮੇਂ ਇਕ ਕੰਧ ਦੀ ਓਟ ਵਿਚ ਕੈਦ ਹੈ, ਕਿਆਮਤ ਦੇ ਨੇੜੇ ਜਦੋਂ ਅੱਲਾਹ ਚਾਹੇਗਾ ਉਸ ਕੰਧ ਵਿਚ ਗਲੀ ਕਰ ਦੇਵੇਗਾ ਅਤੇ ਇਹ ਬਾਹਰ ਆ ਜਾਣਗੇ ਅਤੇ ਫ਼ਸਾਦ ਫ਼ੈਲਾਉਣਗੇ। ਹਜ਼ਰਤ ਜ਼ੈਨਬ ਬਿਨਤ ਜੱਹਸ਼ (ਰ:ਅ:) ਦੱਸਦੇ ਹਨ ਕਿ ਇਕ ਦਿਨ ਅੱਲਾਹ ਦੇ ਰਸੂਲ (ਸ:) ਘਬਰਾਏ ਹੋਏ ਉਹਨਾਂ ਕੋਲ ਆਏ ਅਤੇ ਆਖਣ ਲੱਗੇ ਕਿ ਅੱਲਾਹ ਤੋਂ ਛੁੱਟ ਹੋਰ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਕਿ ਉਸ ਦੀ ਇਬਾਦਤ ਕੀਤੀ ਜਾਵੇ। ਜਿਸ ਚੀਜ਼ ਵਿੱਚ ਅਰਬ ਦੀ ਬਰਬਾਦੀ ਹੈ ਉਹ ਉਹਨਾਂ ਦੇ ਨੇੜੇ ਆ ਲੱਗੀ ਹੈ। ਅੱਜ ਯਾਜੂਜ ਮਾਜੂਜ ਦੀ ਕੰਧ ਵਿਚ ਇੱਨਾ ਮਗੌਰਾ ਹੋ ਗਿਆ ਹੈ ਅਤੇ ਆਪ (ਸ:) ਨੇ ਆਪਣੇ ਅੰਗੂਠੇ ਅਤੇ ਸ਼ਹਾਦਤ ਵਾਲੀ ਭਾਵ ਅੰਗੂਠੇ ਦੇ ਨਾਲ ਦੀ ਉਂਗਲੀ ਦਾ ਘੇਰਾ ਬਣਾ ਕੇ ਦੱਸਿਆ। ਹਜ਼ਰਤ ਜ਼ੈਨਬ (ਜੋ ਕਿ ਆਪ ਸ: ਦੀ ਪਤਨੀ ਸੀ) ਦੱਸਦੀਆਂ ਹਨ ਕਿ ਮੈਂਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਕੀ ਅਸੀਂ ਬਰਬਾਦ ਹੋ ਜਾਵਾਂਗੇ ਜਦ ਕਿ ਸਾਡੇ ਵਿਚਾਲੇ ਨੇਕ ਲੋਕ ਵੀ ਹਨ ? ਆਪ (ਸ:) ਨੇ ਫ਼ਰਮਾਇਆ “ਹਾਂ ਜਦੋਂ ਬੁਰਾਈ ਬਹੁਤੀ ਹੀ ਵੱਧ ਜਾਵੇਗੀ” ਭਾਵ ਜ਼ਨਾਕਾਰੀ, ਹਰਾਮੀ ਬੱਚੇ ਅਤੇ ਹਰ ਤਰ੍ਹਾਂ ਦੀ ਅਸ਼ਲੀਲਤਾ ਵਿਚ ਵਾਧਾ ਹੋ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 7135)
അറബി ഖുർആൻ വിവരണങ്ങൾ:
قَالَ مَا مَكَّنِّیْ فِیْهِ رَبِّیْ خَیْرٌ فَاَعِیْنُوْنِیْ بِقُوَّةٍ اَجْعَلْ بَیْنَكُمْ وَبَیْنَهُمْ رَدْمًا ۟ۙ
95਼ ਉਸ (ਜ਼ੁਲਕਰਨੈਨ) ਨੇ ਕਿਹਾ ਕਿ ਮੇਰੇ ਰੱਬ ਨੇ ਜੋ ਮੈਨੂੰ ਧੰਨ ਦੇ ਰੱਖਿਆ ਹੈ ਉਹ ਬਥੇਰਾ ਹੈ, ਤੁਸੀਂ ਕੇਵਲ ਸ਼ਰੀਰਿਕ ਸ਼ਕਤੀ ਪੱਖੋਂ ਮੇਰੀ ਸਹਾਇਤਾ ਕਰੋ, ਫੇਰ ਮੈਂ ਤੁਹਾਡੇ ਤੇ ਉਹਨਾਂ ਵਿਚਾਲੇ ਇਕ ਮਜ਼ਬੂਤ ਬੰਨ੍ਹ ਬਣਾ ਦਿਆਂਗਾ।
അറബി ഖുർആൻ വിവരണങ്ങൾ:
اٰتُوْنِیْ زُبَرَ الْحَدِیْدِ ؕ— حَتّٰۤی اِذَا سَاوٰی بَیْنَ الصَّدَفَیْنِ قَالَ انْفُخُوْا ؕ— حَتّٰۤی اِذَا جَعَلَهٗ نَارًا ۙ— قَالَ اٰتُوْنِیْۤ اُفْرِغْ عَلَیْهِ قِطْرًا ۟ؕ
96਼ ਬਸ ਤੁਸੀਂ ਮੈਨੂੰ ਲੋਹੇ ਦੀਆਂ ਚੱਦਰਾਂ ਲਿਆ ਦਿਓ। ਜਦੋਂ ਉਹਨਾਂ ਨੇ ਦੋਵੇਂ ਪਹਾੜਾਂ ਦੇ ਵਿਚਕਾਰਲਾ ਖੱਪਾ (ਚਦਰਾਂ ਰਾਹੀਂ) ਬਰਾਬਰ ਕਰ ਦਿੱਤਾ ਤਾਂ ਕਿਹਾ ਕਿ ਹੁਣ ਇਸ ਵਿਚ ਅੱਗ ਸੁਲਘਾਓ। ਜਦੋਂ ਉਸ ਨੇ ਉਸ (ਲੋਹੇ ਦੀ ਚੱਦਰਾਂ) ਨੂੰ ਅੱਗ ਵਾਂਗ ਬਣਾ ਦਿੱਤਾ ਤਾਂ ਆਖਿਆ ਕਿ ਹੁਣ ਇਸ ’ਤੇ ਪਾਉਣ ਲਈ ਪੰਘੇਰਿਆ ਹੋਇਆ ਤਾਂਬਾ ਲਿਆਓ।
അറബി ഖുർആൻ വിവരണങ്ങൾ:
فَمَا اسْطَاعُوْۤا اَنْ یَّظْهَرُوْهُ وَمَا اسْتَطَاعُوْا لَهٗ نَقْبًا ۟
97਼ ਹੁਣ ਉਹ (ਯਾਜੂਜ-ਮਾਜੂਜ) ਇਸ (ਕੰਧ) ’ਤੇ ਚੜ੍ਹਣ ਦੀ ਹਿੰਮਤ ਨਹੀਂ ਸੀ ਰੱਖਦੇ ਅਤੇ ਨਾ ਹੀ ਇਸ ਵਿਚ ਸੰਨ੍ਹ ਲਾ ਸਕਦੇ ਸੀ।
അറബി ഖുർആൻ വിവരണങ്ങൾ:
قَالَ هٰذَا رَحْمَةٌ مِّنْ رَّبِّیْ ۚ— فَاِذَا جَآءَ وَعْدُ رَبِّیْ جَعَلَهٗ دَكَّآءَ ۚ— وَكَانَ وَعْدُ رَبِّیْ حَقًّا ۟ؕ
98਼ ਜ਼ੁਲਕਰਨੈਨ ਨੇ ਆਖਿਆ ਕਿ ਇਹ ਸਭ ਮੇਰੇ ਰੱਬ ਦੀ ਮਿਹਰ ਹੈ। ਹਾਂ, ਜਦੋਂ ਮੇਰੇ ਰੱਬ ਦਾ ਵਾਅਦਾ (ਕਿਆਮਤ ਦਿਹਾੜੇ ਦਾ) ਆ ਜਾਵੇਗਾ ਤਾਂ ਉਹ ਇਸ (ਕੰਧ) ਨੂੰ ਪੱਧਰ ਕਰ ਦੇਵੇਗਾ ਅਤੇ ਮੇਰੇ ਰੱਬ ਦਾ ਵਾਅਦਾ ਸੱਚਾ ਹੈ।
അറബി ഖുർആൻ വിവരണങ്ങൾ:
وَتَرَكْنَا بَعْضَهُمْ یَوْمَىِٕذٍ یَّمُوْجُ فِیْ بَعْضٍ وَّنُفِخَ فِی الصُّوْرِ فَجَمَعْنٰهُمْ جَمْعًا ۟ۙ
99਼ ਉਸ ਦਿਨ (ਕਿਆਮਤ ਦਿਹਾੜੇ) ਅਸੀਂ ਇਹਨਾਂ ਨੂੰ ਇਕ ਦੂਜੇ ਵਿਚ ਗੱਡ ਮੱਡ ਹੋਣ ਲਈ ਛੱਡ ਦਿਆਂਗੇ। ਫੇਰ ਸੂਰ (ਨਰਸਿੰਘਾ) ਵਜਾਇਆ ਜਾਵੇਗਾ ਅਤੇ ਅਸੀਂ ਇਹਨਾਂ ਸਾਰਿਆਂ (ਮਨੁੱਖਾਂ) ਨੂੰ ਇਕੱਠਾ ਕਰਾਂਗੇ।
അറബി ഖുർആൻ വിവരണങ്ങൾ:
وَّعَرَضْنَا جَهَنَّمَ یَوْمَىِٕذٍ لِّلْكٰفِرِیْنَ عَرْضَا ۟ۙ
100਼ ਉਸ ਦਿਨ ਅਸੀਂ ਨਰਕ ਨੂੰ ਕਾਫ਼ਿਰਾਂ ਦੇ ਹੈ-ਬਰੂ ਲਿਆਵਾਂਗੇ।
അറബി ഖുർആൻ വിവരണങ്ങൾ:
١لَّذِیْنَ كَانَتْ اَعْیُنُهُمْ فِیْ غِطَآءٍ عَنْ ذِكْرِیْ وَكَانُوْا لَا یَسْتَطِیْعُوْنَ سَمْعًا ۟۠
101਼ (ਉਹਨਾਂ ਕਾਫ਼ਿਰਾਂ ਦੇ ਰੂ-ਬਰੂ) ਜਿਨ੍ਹਾਂ ਦੀਆਂ ਅੱਖਾਂ ਮੇਰੀ ਯਾਦ ਤੋਂ ਪੜਦੇ ਵਿਚ ਸਨ ਅਤੇ ਨਾ ਹੀ ਉਹ (ਹੱਕ) ਸੁਣਨ ਦੀ ਸਮਰਥਾ ਰੱਖਦੇ ਸੀ।
അറബി ഖുർആൻ വിവരണങ്ങൾ:
اَفَحَسِبَ الَّذِیْنَ كَفَرُوْۤا اَنْ یَّتَّخِذُوْا عِبَادِیْ مِنْ دُوْنِیْۤ اَوْلِیَآءَ ؕ— اِنَّاۤ اَعْتَدْنَا جَهَنَّمَ لِلْكٰفِرِیْنَ نُزُلًا ۟
102਼ ਕੀ ਕਾਫ਼ਿਰ ਇਹ ਸਮਝਦੇ ਹਨ ਕਿ ਉਹ ਮੈਨੂੰ ਛੱਡ ਕੇ ਮੇਰੇ ਬੰਦਿਆਂ ਨੂੰ ਆਪਣਾ ਹਿਮਾਇਤੀ ਬਣਾ ਲੈਣਗੇ ?1 ਬੇਸ਼$ਕ ਅਸੀਂ ਕਾਫ਼ਿਰਾਂ ਦੀ ਸੇਵਾ ਲਈ ਨਰਕ ਤਿਆਰ ਕਰ ਰੱਖੀ ਹੈ।
1 ਇਕ ਤਾਂ ਇਸ ਦਾ ਅਰਥ ਇਹ ਹੈ ਕਿ ਅੱਲਾਹ ਨੂੰ ਛੱਡ ਕੇ ਉਹਦੇ ਬੰਦਿਆਂ ਨੂੰ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲਾ ਸਮਝਣਾ ਅਤੇ ਦੂਜਾ ਭਾਵ ਇਹ ਹੈ ਕਿ ਦੀਨ ਵਿਚ ਇਸ ਨੂੰ ਜਾਇਜ਼ ਸਮਝ ਲਿਆ ਗਿਆ ਜਿਸ ਨੂੰ ਉਹਨਾਂ ਨੇ ਹਲਾਲ ਕਿਹਾ ਉਸੇ ਨੂੰ ਹਲਾਲ ਅਤੇ ਜਿਸ ਨੂੰ ਹਰਾਮ ਕਿਹਾ ਗਿਆ ਉਸ ਨੂੰ ਹਰਾਮ ਸਮਝ ਲਿਆ ਗਿਆ, ਜਿਵੇਂ ਅੱਲਾਹ ਨੇ ਸੂਰਤ ਤੌਬਾ (31/9) ਵਿਚ ਫ਼ਰਮਾਇਆ ਹੈ ਕਿ ਇਹਨਾਂ ਯਹੂਦੀ ਤੇ ਈਸਾਈਆਂ ਨੇ ਆਪਣੇ ਆਲਮਾਂ ਤੇ ਆਗੂਆਂ ਨੂੰ ਆਪਣਾ ਰੱਬ ਬਣਾ ਲਿਆ ਹੈ। ਲੋਕੀ ਉਹਨਾਂ ਲੋਕਾਂ ਦੀ ਪੈਰਵੀ ਕਰਦੇ ਹਨ ਜਿਨ੍ਹਾਂ ਨੂੰ ਅੱਲਾਹ ਦੇ ਹੁਕਮਾਂ ਤੋਂ ਬਿਨਾਂ ਆਪਣੀਆਂ ਇੱਛਾਵਾਂ ਦੇ ਅਨੁਸਾਰ ਹਰਾਮ ਹਲਾਲ ਬਣਾ ਲਿਆ ਹੈ ਅਤੇ ਮਰੀਅਮ ਦੇ ਪੁੱਤਰ ਮਸੀਹ ਨੂੰ ਵੀ ਉਹਨਾਂ ਨੇ ਆਪਣਾ ਰੱਬ ਬਣਾ ਲਿਆ ਜਦ ਕਿ ਉਹਨਾਂ ਦੋਵਾਂ ਨੂੰ ਤੌਰੈਤ ਅਤੇ ਇੰਜੀਲ ਵਿਚ ਇਕ ਸੱਚੇ ਇਸ਼ਟ ਤੋਂ ਛੁੱਟ ਹੋਰ ਕਿਸੇ ਦੀ ਉਪਾਸਨਾ ਦਾ ਹੁਕਮ ਨਹੀਂ ਦਿੱਤਾ ਗਿਆ ਸੀ। ਉਹ ਅੱਲਾਹ ਜਿਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਉਹ ਉਹਨਾਂ ਦੀਆਂ ਮੁਸ਼ਰਿਕਾਨਾਂ ਗੱਲਾਂ ਤੋਂ ਪਾਕ ਹੈ।
അറബി ഖുർആൻ വിവരണങ്ങൾ:
قُلْ هَلْ نُنَبِّئُكُمْ بِالْاَخْسَرِیْنَ اَعْمَالًا ۟ؕ
103਼ ਹੇ ਨਬੀ! ਇਹਨਾਂ ਨੂੰਆਖੋ, ਕੀ ਅਸੀਂ ਤੁਹਾਨੂੰ ਦੱਸੀਏ ਕਿ ਕਰਮਾਂ ਪੱਖੋਂ ਸਭ ਤੋਂ ਵੱਧ ਘਾਟੇ ਵਿਚ ਰਹਿਣ ਵਾਲੇ ਕੌਣ ਹਨ ?
അറബി ഖുർആൻ വിവരണങ്ങൾ:
اَلَّذِیْنَ ضَلَّ سَعْیُهُمْ فِی الْحَیٰوةِ الدُّنْیَا وَهُمْ یَحْسَبُوْنَ اَنَّهُمْ یُحْسِنُوْنَ صُنْعًا ۟
104਼ (ਉਹ ਘਾਟੇ ਵਿਚ ਹਨ) ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸੰਸਾਰਿਕ ਜੀਵਨ ਵਿਚ ਹੀ ਬਰਬਾਦ ਹੋ ਗਈਆਂ ਜਦ ਕਿ ਉਹ ਸਮਝਦੇ ਹਨ ਕਿ ਉਹ ਸਾਰੇ ਕੰਮ ਭਲਾਈ ਤੇ ਨੇਕੀ ਵਾਲੇ ਕਰ ਰਹੇ ਹਨ। 2
2 ਇਸ ਆਇਤ ਵਿਚ ਉਹਨਾਂ ਲੋਕਾਂ ਦੀ ਚਰਚਾ ਕੀਤੀ ਗਈ ਹੈ ਜਿਹੜੇ ਆਪਣੇ ਮਨ ਤੋਂ ਗੱਲਾਂ ਘੜ੍ਹ ਲੈਂਦੇ ਹਨ ਅਤੇ ਆਪਣੀ ਸਮਝ ਵਿਚ ਉਹਨਾਂ ਨੂੰ ਠੀਕ ਸਮਝਦੇ ਹਨ, ਜਿਵੇਂ ਬਿਦਅਤੀ ਆਦਿ ਪਰ ਅੱਲਾਹ ਨੇ ਫ਼ਰਮਾਇਆ “ਉਹਨਾਂ ਦੇ ਸਾਰੇ ਕੀਤੇ ਹੋਏ ਕਰਮ ਬਰਬਾਦ ਹਨ” ਨੇਕ ਕੰਮਾਂ ਦੀ ਸਵੀਕਿਰਤੀ ਲਈ ਦੋ ਗੱਲਾਂ ਦਾ ਹੋਣਾ ਅਤਿ ਜ਼ਰੂਰੀ ਹੈ ਇਕ ਤਾਂ ਇਹ ਕਿ ਉਹ ਕੇਵਲ ਅੱਲਾਹ ਨੂੰ ਖ਼ੁਸ਼ ਕਰਨ ਲਈ ਹੀ ਕੀਤੇ ਜਾਣ ਨਾ ਕਿ ਲੋਕ ਵਿਖਾਵੇ ਲਈ ਦੂਜੀ ਗੱਲ ਕਿ ਉਹ ਸਾਰੇ ਕੰਮ ਅੱਲਾਹ ਦੇ ਰਸੂਲ (ਸ:) ਦੇ ਤਰੀਕੇ ਅਨੁਸਾਰ ਹੋਣ। ਇਸੇ ਲਈ ਬਿਦਅਤ ਦੇ ਸੰਬੰਧ ਵਿਚ ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੈ “ਜਿਸ ਨੇ ਵੀ ਸਾਡੇ ਦੀਨ ਵਿਚ ਕੋਈ ਨਵੀ ਗੱਲ (ਬਿਦਅਤ) ਘੜੀ ਜਿਸ ਦੀ ਦਲੀਲ ਦੀਨ ਵਿਚ ਨਾ ਹੋਵੇ ਤਾਂ ਉਹ ਮਰਦੂਦ (ਬਰਬਾਦ) ਹੈ”। (ਸਹੀ ਬੁਖ਼ਾਰੀ, ਹਦੀਸ: 2697)
അറബി ഖുർആൻ വിവരണങ്ങൾ:
اُولٰٓىِٕكَ الَّذِیْنَ كَفَرُوْا بِاٰیٰتِ رَبِّهِمْ وَلِقَآىِٕهٖ فَحَبِطَتْ اَعْمَالُهُمْ فَلَا نُقِیْمُ لَهُمْ یَوْمَ الْقِیٰمَةِ وَزْنًا ۟
105਼ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ (ਨਿਸ਼ਾਨੀਆਂ) ਦਾ ਅਤੇ ਉਸ ਦੀ ਮਿਲਣੀ ਦਾ ਇਨਕਾਰ ਕੀਤਾ, ਇਸੇ ਕਾਰਨ ਉਹਨਾਂ ਦੇ ਸਾਰੇ ਕਰਮ ਬਰਬਾਦ ਹੋ ਗਏ। ਸੋ ਕਿਆਮਤ ਦਿਹਾੜੇ ਅਸੀਂ ਉਹਨਾਂ (ਦੇ ਕਰਮਾਂ) ਨੂੰ ਤੋਲਣ ਦਾ ਕੋਈ ਪ੍ਰਬੰਧ ਨਹੀਂ ਕਰਾਂਗੇ।
അറബി ഖുർആൻ വിവരണങ്ങൾ:
ذٰلِكَ جَزَآؤُهُمْ جَهَنَّمُ بِمَا كَفَرُوْا وَاتَّخَذُوْۤا اٰیٰتِیْ وَرُسُلِیْ هُزُوًا ۟
106਼ ਇਹੋ ਨਰਕ ਉਹਨਾਂ ਦੀ ਸਜ਼ਾ ਹੈ, ਕਿਉਂ ਜੋ ਉਹਨਾਂ ਨੇ ਕੁਫ਼ਰ ਕੀਤਾ ਸੀ ਅਤੇ ਮੇਰੀਆਂ ਆਇਤਾਂ (ਨਿਸ਼ਾਨੀਆਂ) ਤੇ ਮੇਰੇ ਰਸੂਲਾਂ ਦਾ ਮਖੌਲ ਕਰਦੇ ਸਨ।
അറബി ഖുർആൻ വിവരണങ്ങൾ:
اِنَّ الَّذِیْنَ اٰمَنُوْا وَعَمِلُوا الصّٰلِحٰتِ كَانَتْ لَهُمْ جَنّٰتُ الْفِرْدَوْسِ نُزُلًا ۟ۙ
107਼ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ ਉਹਨਾਂ ਦੀ ਮਹਿਮਾਨਦਾਰੀ (ਭਾਵ ਸੇਵਾ) ਲਈ ਜੰਨਤੁ-ਉਲ-ਫ਼ਿਰਦੌਸ (ਉੱਚ ਕੋਟੀ) ਦਾ ਬਾਗ਼ ਹੈ।
അറബി ഖുർആൻ വിവരണങ്ങൾ:
خٰلِدِیْنَ فِیْهَا لَا یَبْغُوْنَ عَنْهَا حِوَلًا ۟
108਼ ਉਹ ਉਹਨਾਂ ਵਿਚ ਸਦਾ ਰਹਿਣਗੇ ਜਿੱਥਿਓ ਉਹ ਜਗ੍ਹਾ ਬਦਲਣਾ ਪਸੰਦ ਨਹੀਂ ਕਰਨਗੇ।
അറബി ഖുർആൻ വിവരണങ്ങൾ:
قُلْ لَّوْ كَانَ الْبَحْرُ مِدَادًا لِّكَلِمٰتِ رَبِّیْ لَنَفِدَ الْبَحْرُ قَبْلَ اَنْ تَنْفَدَ كَلِمٰتُ رَبِّیْ وَلَوْ جِئْنَا بِمِثْلِهٖ مَدَدًا ۟
109਼ (ਹੇ ਨਬੀ!) ਆਖ ਦਿਓ! ਜੇ ਮੇਰੇ ਰੱਬ ਦੀਆਂ ਗੱਲਾਂ (ਸਿਫ਼ਤਾਂ ਲਿਖਣ ਲਈ) ਸਮੁੰਦਰ (ਦਾ ਪਾਣੀ) ਰੌਸ਼ਨਾਈ (ਸਿਆਹੀ) ਬਣ ਜਾਵੇ ਤਾਂ ਮੇਰੇ ਰੱਬ ਦੀਆਂ ਗੱਲਾਂ ਖ਼ਤਮ ਹੋਣ ਤੋਂ ਪਹਿਲਾਂ ਸਮੁੰਦਰ ਖ਼ਤਮ ਹੋ ਜਾਵੇਗਾ ਭਾਵੇਂ ਅਸੀਂ ਇਸ ਦੇ ਬਰਾਬਰ ਇਕ ਹੋਰ (ਸਮੁੰਦਰ) ਮਦਦ ਲਈ ਲੇ ਆਈਏ।
അറബി ഖുർആൻ വിവരണങ്ങൾ:
قُلْ اِنَّمَاۤ اَنَا بَشَرٌ مِّثْلُكُمْ یُوْحٰۤی اِلَیَّ اَنَّمَاۤ اِلٰهُكُمْ اِلٰهٌ وَّاحِدٌ ۚ— فَمَنْ كَانَ یَرْجُوْا لِقَآءَ رَبِّهٖ فَلْیَعْمَلْ عَمَلًا صَالِحًا وَّلَا یُشْرِكْ بِعِبَادَةِ رَبِّهٖۤ اَحَدًا ۟۠
110਼ (ਹੇ ਨਬੀ!) ਆਖ ਦਿਓ! ਮੈਂ ਤਾਂ ਤੁਹਾਡੇ ਵਰਗਾਂ ਹੀ ਇਕ ਮਨੁੱਖ ਹਾਂ, ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੈ ਕਿ ਤੁਹਾਡਾ ਇਸ਼ਟ ਕੇਵਲ ਇਕ ਇਸ਼ਟ ਹੈ, ਫੇਰ ਜਿਹੜਾ ਵਿਅਕਤੀ ਰੱਬ ਨਾਲ ਮਿਲਣ ਦੀ ਆਸ ਰੱਖਦਾ ਹੈ ਉਸ ਨੂੰ ਚਾਹੀਦਾ ਹੈ ਕਿ ਨੇਕ ਅਮਲ ਕਰੇ ਅਤੇ ਆਪਣੇ ਰੱਬ ਦੀ ਬੰਦਗੀ ਵਿਚ ਕਿਸੇ ਹੋਰ ਨੂੰ ਸ਼ਰੀਕ ਨਾ ਕਰੇ।
അറബി ഖുർആൻ വിവരണങ്ങൾ:
 
പരിഭാഷ അദ്ധ്യായം: സൂറത്തുൽ കഹ്ഫ്
സൂറത്തുകളുടെ സൂചിക പേജ് നമ്പർ
 
വിശുദ്ധ ഖുർആൻ പരിഭാഷ - الترجمة البنجابية - വിവർത്തനങ്ങളുടെ സൂചിക

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

അടക്കുക