ߞߎ߬ߙߣߊ߬ ߞߟߊߒߞߋ ߞߘߐ ߟߎ߬ ߘߟߊߡߌߘߊ - الترجمة البنجابية * - ߘߟߊߡߌߘߊ ߟߎ߫ ߦߌ߬ߘߊ߬ߥߟߊ

XML CSV Excel API
Please review the Terms and Policies

ߞߘߐ ߟߎ߬ ߘߟߊߡߌ߬ߘߊ߬ߟߌ ߝߐߘߊ ߘߏ߫: ߛߓߊߌ߲ߞߊ ߟߎ߬ ߝߐߘߊ   ߟߝߊߙߌ ߘߏ߫:

ਸੂਰਤ ਅਤ-ਤਗ਼ਾਬੁਨ

اَلْحَمْدُ لِلّٰهِ الَّذِیْ لَهٗ مَا فِی السَّمٰوٰتِ وَمَا فِی الْاَرْضِ وَلَهُ الْحَمْدُ فِی الْاٰخِرَةِ ؕ— وَهُوَ الْحَكِیْمُ الْخَبِیْرُ ۟
1਼ ਸਾਰੀਆਂ ਹੀ ਤਾਰੀਫ਼ਾਂ (ਤੇ ਸ਼ੁਕਰਾਨੇ) ਉਸ ਅੱਲਾਹ ਲਈ ਜਿਸ ਦਾ ਉਹ ਸਭ ਕੁੱਝ ਹੈ ਜਿਹੜਾ ਅਕਾਸ਼ਾਂ ਤੇ ਧਰਤੀ ਵਿਚ ਹੈ। ਪਰਲੋਕ ਵਿਚ ਵੀ ਉਸੇ ਦੀ ਹੀ ਤਾਰੀਫ਼ ਹੋਵੇਗੀ। ਉਹ ਹਿਕਮਤਾਂ (ਸੂਝ-ਬੂਝ) ਨਾਲ ਹਰ ਗੱਲ ਦੀ ਖ਼ਬਰ ਰੱਖਦਾ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
یَعْلَمُ مَا یَلِجُ فِی الْاَرْضِ وَمَا یَخْرُجُ مِنْهَا وَمَا یَنْزِلُ مِنَ السَّمَآءِ وَمَا یَعْرُجُ فِیْهَا ؕ— وَهُوَ الرَّحِیْمُ الْغَفُوْرُ ۟
2਼ ਜੋ ਕੁੱਝ ਵੀ ਧਰਤੀ ਵਿਚ ਜਾਂਦਾ ਹੈ ਅਤੇ ਜੋ ਉਸ ਵਿੱਚੋਂ ਨਿੱਕਲਦਾ ਹੈ, ਜੋ ਵੀ ਅਕਾਸ਼ ਤੋਂ ਉਤਰਦਾ ਹੈ ਅਤੇ ਜੋ ਉਸ ਵਿਚ ਚੜ੍ਹਦਾ ਹੈ, ਉਹ (ਅੱਲਾਹ) ਸਭ ਜਾਣਦਾ ਹੈ। ਉਹ ਵੱਡਾ ਮਿਹਰਬਾਨ ਤੇ ਬਖ਼ਸ਼ਣਹਾਰ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَقَالَ الَّذِیْنَ كَفَرُوْا لَا تَاْتِیْنَا السَّاعَةُ ؕ— قُلْ بَلٰی وَرَبِّیْ لَتَاْتِیَنَّكُمْ ۙ— عٰلِمِ الْغَیْبِ ۚ— لَا یَعْزُبُ عَنْهُ مِثْقَالُ ذَرَّةٍ فِی السَّمٰوٰتِ وَلَا فِی الْاَرْضِ وَلَاۤ اَصْغَرُ مِنْ ذٰلِكَ وَلَاۤ اَكْبَرُ اِلَّا فِیْ كِتٰبٍ مُّبِیْنٍ ۟ۙ
3਼ ਕਾਫ਼ਿਰ ਕਹਿੰਦੇ ਹਨ ਕਿ ਸਾਡੇ ’ਤੇ ਕਿਆਮਤ ਨਹੀਂ ਆਵੇਗੀ। (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਗ਼ੈਬ (ਪਰੋਖ) ਦੇ ਜਾਣਨਹਾਰ ਮੇਰੇ ਰੱਬ ਦੀ ਸੁੰਹ! ਉਹ (ਕਿਆਮਤ) ਤੁਹਾਡੇ ’ਤੇ ਜ਼ਰੂਰ ਹੀ ਆ ਕੇ ਰਹੇਗੀ। ਅਕਾਸ਼ਾਂ ਤੇ ਧਰਤੀ ਵਿਚ ਰਤਾ ਬਰਾਬਰ ਵੀ ਕੋਈ ਚੀਜ਼ ਉਸ ਤੋਂ ਲੁਕੀ ਹੋਈ ਨਹੀਂ ਰਹਿ ਸਕਦੀ। ਨਾ ਕਿਣਕੇ ਤੋਂ ਵੱਡੀ ਤੇ ਨਾ ਉਸ ਤੋਂ ਨਿੱਕੀ, ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਖੁੱਲ੍ਹੀ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਨਾ ਹੋਵੇ।
ߊߙߊߓߎߞߊ߲ߡߊ ߞߘߐߦߌߘߊ ߟߎ߬:
لِّیَجْزِیَ الَّذِیْنَ اٰمَنُوْا وَعَمِلُوا الصّٰلِحٰتِ ؕ— اُولٰٓىِٕكَ لَهُمْ مَّغْفِرَةٌ وَّرِزْقٌ كَرِیْمٌ ۟
4਼ (ਕਿਆਮਤ ਇਸ ਲਈ ਹੋਵੇਗੀ) ਤਾਂ ਜੋ ਉਹ (ਅੱਲਾਹ) ਉਹਨਾਂ ਲੋਕਾਂ ਨੂੰ ਵਧੀਆ ਬਦਲਾ ਦੇਵੇ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ। ਇਹੋ ਉਹ (ਕਾਮਯਾਬ) ਲੋਕ ਹਨ ਜਿਨ੍ਹਾਂ ਲਈ ਬਖ਼ਸ਼ਿਸ਼ ਅਤੇ ਆਦਰ-ਮਾਨ ਵਾਲੀ ਰੋਜ਼ੀ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَالَّذِیْنَ سَعَوْ فِیْۤ اٰیٰتِنَا مُعٰجِزِیْنَ اُولٰٓىِٕكَ لَهُمْ عَذَابٌ مِّنْ رِّجْزٍ اَلِیْمٌ ۟
5਼ ਪਰ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਦੀ ਹੇਠੀ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਲੋਕਾਂ ਲਈ ਬਹੁਤ ਹੀ ਭੈੜਾ ਦੁਖਦਾਈ ਅਜ਼ਾਬ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَیَرَی الَّذِیْنَ اُوْتُوا الْعِلْمَ الَّذِیْۤ اُنْزِلَ اِلَیْكَ مِنْ رَّبِّكَ هُوَ الْحَقَّ ۙ— وَیَهْدِیْۤ اِلٰی صِرَاطِ الْعَزِیْزِ الْحَمِیْدِ ۟
6਼ ਜਿਨ੍ਹਾਂ ਲੋਕਾਂ ਨੂੰ (ਰੱਬੀ) ਗਿਆਨ ਬਖ਼ਸ਼ਿਆ ਗਿਆ, ਉਹ ਜਾਣਦੇ ਹਨ ਕਿ ਜੋ ਵੀ ਆਪ ਜੀ (ਸ:) ਵੱਲ ਆਪ ਦੇ ਰੱਬ ਵੱਲੋਂ (.ਕੁਰਆਨ) ਨਾਜ਼ਿਲ ਹੋਇਆ ਹੈ, ਉਹੀਓ ਹੱਕ ਹੈ ਅਤੇ ਅੱਲਾਹ ਗੁਣਵਾਦੀ ਲੋਕਾਂ ਦੀ ਅਗਵਾਈ ਕਰਦਾ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَقَالَ الَّذِیْنَ كَفَرُوْا هَلْ نَدُلُّكُمْ عَلٰی رَجُلٍ یُّنَبِّئُكُمْ اِذَا مُزِّقْتُمْ كُلَّ مُمَزَّقٍ ۙ— اِنَّكُمْ لَفِیْ خَلْقٍ جَدِیْدٍ ۟ۚ
7਼ ਅਤੇ ਕਾਫ਼ਿਰਾਂ ਨੇ (ਇਕ ਦੂਜੇ ਨੂੰ) ਕਿਹਾ, ਕੀ ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਬਾਰੇ ਦੱਸੀਏ ਜਿਹੜਾ ਤੁਹਾਨੂੰ ਇਹ ਸੂਚਨਾ ਦੇ ਰਿਹਾ ਹੈ ਕਿ ਜਦੋਂ ਤੁਸੀਂ ਕਿਣਕਾ-ਕਿਣਕਾ ਕਰ ਦਿੱਤੇ ਜਾਓਗੇ, ਫੇਰ ਤੁਸੀਂ ਨਵੇਂ ਸਿਿਰਓਂ ਪੈਦਾ ਕੀਤੇ ਜਾਓਗੇ ?
ߊߙߊߓߎߞߊ߲ߡߊ ߞߘߐߦߌߘߊ ߟߎ߬:
اَفْتَرٰی عَلَی اللّٰهِ كَذِبًا اَمْ بِهٖ جِنَّةٌ ؕ— بَلِ الَّذِیْنَ لَا یُؤْمِنُوْنَ بِالْاٰخِرَةِ فِی الْعَذَابِ وَالضَّلٰلِ الْبَعِیْدِ ۟
8਼ ਕੀ ਉਸ (ਮੁਹੰਮਦ) ਨੇ ਅੱਲਾਹ ’ਤੇ ਝੂਠ ਲਾਇਆ ਹੈ? ਜਾਂ ਉਹ (ਮੁਹੰਮਦ ਸ:) ਸੁਦਾਈ ਹੋ ਗਿਆ ਹੈ? (ਉੱਕਾ ਨਹੀਂ!) ਸਗੋਂ ਜਿਹੜੇ ਲੋਕ ਆਖ਼ਿਰਤ (ਪਰਲੋਕ) ਉੱਤੇ ਈਮਾਨ ਨਹੀਂ ਰੱਖਦੇ ਉਹ ਅਜ਼ਾਬ ਅਤੇ ਗੁਮਰਾਹੀ ਵਿਚ ਦੂਰ ਤੱਕ ਚਲੇ ਗਏ ਹਨ।
ߊߙߊߓߎߞߊ߲ߡߊ ߞߘߐߦߌߘߊ ߟߎ߬:
اَفَلَمْ یَرَوْا اِلٰی مَا بَیْنَ اَیْدِیْهِمْ وَمَا خَلْفَهُمْ مِّنَ السَّمَآءِ وَالْاَرْضِ ؕ— اِنْ نَّشَاْ نَخْسِفْ بِهِمُ الْاَرْضَ اَوْ نُسْقِطْ عَلَیْهِمْ كِسَفًا مِّنَ السَّمَآءِ ؕ— اِنَّ فِیْ ذٰلِكَ لَاٰیَةً لِّكُلِّ عَبْدٍ مُّنِیْبٍ ۟۠
9਼ ਕੀ ਉਹਨਾਂ ਨੇ ਆਪਣੇ ਅੱਗਿਓਂ ਤੇ ਪਿੱਛਿਓਂ ਅਕਾਸ਼ ਤੇ ਧਰਤੀ ਨੂੰ ਨਹੀਂ ਵੇਖਿਆ? ਜੇ ਅਸੀਂ ਚਾਹੀਏ ਤਾਂ ਉਹਨਾਂ ਨੂੰ ਧਰਤੀ ਵਿਚ ਧੁਸਾ ਦਈਏ ਜਾਂ ਉਹਨਾਂ ’ਤੇ ਅਕਾਸ਼ ਦੇ ਕੁੱਝ ਟੋਟੇ ਡੇਗ ਦਈਏ। ਬੇਸ਼ੱਕ ਇਸ ਵਿਚ ਹਰ ਉਸ ਵਿਅਕਤੀ ਲਈ ਇਕ ਨਿਸ਼ਾਨੀ ਹੈ ਜਿਹੜਾ ਰੱਬ ਵੱਲ ਝੁਕਣ ਵਾਲਾ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَلَقَدْ اٰتَیْنَا دَاوٗدَ مِنَّا فَضْلًا ؕ— یٰجِبَالُ اَوِّبِیْ مَعَهٗ وَالطَّیْرَ ۚ— وَاَلَنَّا لَهُ الْحَدِیْدَ ۟ۙ
10਼ ਬੇਸ਼ੱਕ ਅਸੀਂ ਹੀ ਦਾਊਦ ਨੂੰ ਆਪਣੇ ਵੱਲੋਂ ਵਡਿਆਈ ਬਖ਼ਸ਼ੀ ਸੀ। (ਅਸਾਂ ਹੁਕਮ ਦਿੱਤਾ ਕਿ) ਹੇ ਪਹਾੜੋ! ਉਸ (ਦਾਊਦ) ਦੇ ਸੰਗ (ਮੇਰੀ) ਤਸਬੀਹ ਕਰਿਆ ਕਰੋ ਅਤੇ ਇਹੋ ਹੁਕਮ ਪੰਛੀਆਂ ਨੂੰ ਵੀ ਸੀ ਅਤੇ ਅਸੀਂ ਉਸ ਲਈ ਲੋਹੇ ਨੂੰ ਨਰਮ ਕਰ ਦਿੱਤਾ।
ߊߙߊߓߎߞߊ߲ߡߊ ߞߘߐߦߌߘߊ ߟߎ߬:
اَنِ اعْمَلْ سٰبِغٰتٍ وَّقَدِّرْ فِی السَّرْدِ وَاعْمَلُوْا صَالِحًا ؕ— اِنِّیْ بِمَا تَعْمَلُوْنَ بَصِیْرٌ ۟
11਼ (ਹਿਦਾਇਤ ਦਿੱਤੀ) ਕਿ ਇਸ ਲੋਹੇ ਤੋਂ ਖੁੱਲ੍ਹੇ ਡੁੱਲੇ ਜ਼ੱਰਾ-ਬਕਤਰ (ਸੰਜੋਆਂ ਤੇ ਹਥਿਆਰ) ਬਣਾਓ ਤੇ ਇਸ ਦੇ ਜੋੜਾਂ ਵਿਚ ਠੀਕ ਅੰਤਰ ਰੱਖੋ। ਤੁਸੀਂ ਸਾਰੇ ਨੇਕ ਕੰਮਾਂ ਲਈ ਹੀ (ਇਸ ਦੀ ਵਰਤੋਂ) ਕਰਿਆ ਕਰੋ। ਮੈਂ ਤੁਹਾਡੇ ਸਾਰੇ ਹੀ ਕੰਮਾਂ ਨੂੰ ਵੇਖ ਰਿਹਾ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَلِسُلَیْمٰنَ الرِّیْحَ غُدُوُّهَا شَهْرٌ وَّرَوَاحُهَا شَهْرٌ ۚ— وَاَسَلْنَا لَهٗ عَیْنَ الْقِطْرِ ؕ— وَمِنَ الْجِنِّ مَنْ یَّعْمَلُ بَیْنَ یَدَیْهِ بِاِذْنِ رَبِّهٖ ؕ— وَمَنْ یَّزِغْ مِنْهُمْ عَنْ اَمْرِنَا نُذِقْهُ مِنْ عَذَابِ السَّعِیْرِ ۟
12਼ ਅਸੀਂ ਸੁਲੇਮਾਨ ਦੇ ਅਧੀਨ ਹਵਾ ਨੂੰ ਕਰ ਦਿੱਤਾ। ਸਵੇਰੇ ਵੇਲੇ ਉਸ ਦਾ ਚੱਲਣਾ ਇਕ ਮਹੀਨੇ ਦੀ ਰਾਹ ਤਕ ਅਤੇ ਸੰਝ ਵੇਲੇ ਉਸ ਦਾ ਚੱਲਣਾ ਇਕ ਮਹੀਨੇ ਦੀ ਰਾਹ ਤਕ ਸੀ। ਅਸੀਂ ਉਸ (ਸੁਲੈਮਾਨ) ਲਈ ਪਿਘਲੇ ਹੋਏ ਤਾਂਬੇ ਦਾ ਚਸ਼ਮਾ ਵਗ੍ਹਾ ਦਿੱਤਾ ਅਤੇ ਉਸ ਦੇ ਅਧੀਨ ਕੁੱਝ ਅਜਿਹੇ ਜਿੰਨ ਕਰ ਛੱਡੇ ਸੀ ਜਿਹੜੇ ਉਸ ਦੇ ਅੱਗੇ ਉਸ ਦੇ ਰੱਬ ਦੇ ਹੁਕਮ ਨਾਲ ਕੰਮ ਕਰਦੇ ਸਨ ਅਤੇ ਉਹਨਾਂ (ਜਿੰਨਾਂ) ਵਿੱਚੋਂ ਜਿਸ ਨੇ ਵੀ ਸਾਡੇ ਹੁਕਮ ਦੀ ਉਲੰਘਣਾ ਕੀਤੀ ਅਸੀਂ ਉਸ ਨੂੰ ਦਹਕਦੀ ਹੋਈ ਅੱਗ ਦਾ ਸੁਆਦ ਚਖਾਉਂਦੇ ਹਾਂ।
ߊߙߊߓߎߞߊ߲ߡߊ ߞߘߐߦߌߘߊ ߟߎ߬:
یَعْمَلُوْنَ لَهٗ مَا یَشَآءُ مِنْ مَّحَارِیْبَ وَتَمَاثِیْلَ وَجِفَانٍ كَالْجَوَابِ وَقُدُوْرٍ رّٰسِیٰتٍ ؕ— اِعْمَلُوْۤا اٰلَ دَاوٗدَ شُكْرًا ؕ— وَقَلِیْلٌ مِّنْ عِبَادِیَ الشَّكُوْرُ ۟
13਼ ਸੁਲੇਮਾਨ ਜੋ ਚਾਹੁੰਦਾ ਸੀ ਉਸ ਲਈ ਜਿੰਨ ਉਹੀਓ ਬਣਾ ਦਿੰਦੇ, ਜਿਵੇਂ ਸ਼ਾਨਦਾਰ ਭਵਨ, ਤਸਵੀਰਾਂ, ਵੱਡੇ-ਵੱਡੇ ਹੌਜ਼ਾਂ ਵਰਗੇ ਪਰਾਂਤ ਅਤੇ ਆਪਣੀ ਥਾਂ ਤੋਂ ਨਾ ਹਿੱਲਣ ਵਾਲੀਆਂ ਚੂਲ੍ਹਿਆਂ ਉੱਤੇ ਪਈਆਂ ਦੇਗਾਂ। ਹੇ ਦਾਊਦ ਦੀ ਸੰਤਾਨ! (ਇਹਨਾਂ ਅਹਿਸਾਨਾਂ ਲਈ) ਧੰਨਵਾਦ ਵਜੋਂ ਨੇਕ ਕੰਮ ਕਰੋ। ਮੇਰੇ ਬੰਦਿਆਂ ਵਿਚ ਧੰਨਵਾਦ ਕਰਨ ਵਾਲੇ ਬਹੁਤ ਹੀ ਥੋੜ੍ਹੇ ਹਨ।
ߊߙߊߓߎߞߊ߲ߡߊ ߞߘߐߦߌߘߊ ߟߎ߬:
فَلَمَّا قَضَیْنَا عَلَیْهِ الْمَوْتَ مَا دَلَّهُمْ عَلٰی مَوْتِهٖۤ اِلَّا دَآبَّةُ الْاَرْضِ تَاْكُلُ مِنْسَاَتَهٗ ۚ— فَلَمَّا خَرَّ تَبَیَّنَتِ الْجِنُّ اَنْ لَّوْ كَانُوْا یَعْلَمُوْنَ الْغَیْبَ مَا لَبِثُوْا فِی الْعَذَابِ الْمُهِیْنِ ۟
14਼ ਫੇਰ ਜਦੋਂ ਅਸੀਂ ਉਹਨਾਂ (ਸੁਲੈਮਾਨ) ਲਈ ਮੌਤ ਦਾ ਹੁਕਮ ਲਾਗੂ ਕਰ ਦਿੱਤਾ ਤਾਂ ਇਸ ਦੀ ਸੂਚਨਾ ਜਿੰਨਾਂ ਨੂੰ ਦੇਣ ਵਾਲਾ ਕੇਵਲ ਉਹ ਸਿਊਂਕ ਵਾਲਾ ਕੀੜਾ ਸੀ, ਜਿਹੜਾ ਉਹਨਾਂ (ਸੁਲੈਮਾਨ) ਦੀ ਲਾਠੀ ਨੂੰ ਖਾ ਰਿਹਾ ਸੀ। ਜਦੋਂ ਉਹ (ਸੁਲੈਮਾਨ) ਡਿਗ ਪਏ, ਉਸ ਵੇਲੇ ਜਿੰਨਾਂ ਨੇ ਜਾਣਿਆ ਕਿ ਜੇਕਰ ਉਹ (ਜਿੰਨ) ਪਰੋਖ ਦੇ ਜਾਣਕਾਰ ਹੁੰਦੇ ਤਾਂ ਉਹ ਹੀਣਤਾ ਭਰੇ ਕਸ਼ਟ ਵਿਚ ਫਸੇ ਨਾ ਰਹਿੰਦੇ।
ߊߙߊߓߎߞߊ߲ߡߊ ߞߘߐߦߌߘߊ ߟߎ߬:
لَقَدْ كَانَ لِسَبَاٍ فِیْ مَسْكَنِهِمْ اٰیَةٌ ۚ— جَنَّتٰنِ عَنْ یَّمِیْنٍ وَّشِمَالٍ ؕ۬— كُلُوْا مِنْ رِّزْقِ رَبِّكُمْ وَاشْكُرُوْا لَهٗ ؕ— بَلْدَةٌ طَیِّبَةٌ وَّرَبٌّ غَفُوْرٌ ۟
15਼ ਸਬਾ (ਕੌਮ) ਲਈ ਉਸ ਦੀ ਆਪਣੀ ਬਸਤੀ ਵਿਚ ਇਕ ਵੱਡੀ (ਰੱਬ ਦੀ) ਨਿਸ਼ਾਨੀ ਮੌਜੂਦ ਸੀ। ਇਸ (ਬਸਤੀ) ਦੇ ਸੱਜੇ ਤੇ ਖੱਬੇ ਪਾਸੇ ਦੋ ਬਾਗ਼ ਸਨ। ਅਸੀਂ ਉਹਨਾਂ (ਬਸਤੀ ਵਾਲਿਆਂ) ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੇ ਰੱਬ ਦੀ ਬਖ਼ਸ਼ੀ ਹੋਈ ਰੋਜ਼ੀ ਖਾਓ ਅਤੇ ਉਸ ਦਾ ਧੰਨਵਾਦ ਕਰੋ। ਇਹ ਪਵਿੱਤਰ ਬਸਤੀ ਹੈ ਅਤੇ ਤੁਹਾਡਾ ਰੱਬ ਵੱਡਾ ਬਖ਼ਸ਼ਣਹਾਰ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
فَاَعْرَضُوْا فَاَرْسَلْنَا عَلَیْهِمْ سَیْلَ الْعَرِمِ وَبَدَّلْنٰهُمْ بِجَنَّتَیْهِمْ جَنَّتَیْنِ ذَوَاتَیْ اُكُلٍ خَمْطٍ وَّاَثْلٍ وَّشَیْءٍ مِّنْ سِدْرٍ قَلِیْلٍ ۟
16਼ ਪਰ ਜਦੋਂ ਉਹਨਾਂ (ਬਸਤੀਆਂ ਵਾਲਿਆਂ) ਨੇ (ਸ਼ੁਕਰ ਅਦਾ ਕਰਨ ਤੋਂ) ਮੂੰਹ ਮੋੜ ਲਿਆ ਤਾਂ ਅਸੀਂ ਉਹਨਾਂ ’ਤੇ ਬੰਨ੍ਹ-ਤੋੜ ਹੜ੍ਹ ਭੇਜ ਦਿੱਤਾ ਅਤੇ ਉਹਨਾਂ ਦੇ (ਹਰੇ ਭਰੇ) ਬਾਗ਼ਾਂ ਦੇ ਦਿੱਤੇ ਬਦਲੇ ਅਸੀਂ ਉਹਨਾਂ ਨੂੰ ਦੋ ਅਜਿਹੇ ਬਾਗ਼ ਦੇ ਦਿੱਤੇ ਜਿਨ੍ਹਾਂ ਦੇ ਫਲ ਬੇ-ਸੁਆਦੇ ਕੌੜੇ-ਕੁਸੈਲੇ, ਝਾਊ ਵਾਲੇ ਤੇ ਕੁੱਝ ਬੇਰੀਆਂ ਵਾਲੇ ਰੁੱਖ ਸਨ।
ߊߙߊߓߎߞߊ߲ߡߊ ߞߘߐߦߌߘߊ ߟߎ߬:
ذٰلِكَ جَزَیْنٰهُمْ بِمَا كَفَرُوْا ؕ— وَهَلْ نُجٰزِیْۤ اِلَّا الْكَفُوْرَ ۟
17਼ ਇਹ ਸਜ਼ਾ ਅਸੀਂ ਉਹਨਾਂ ਨੂੰ ਉਹਨਾਂ ਦੀ ਨਾ-ਸ਼ੁਕਰੀ ਦੀ ਦਿੱਤਾ ਸੀ। ਅਸੀਂ ਨਾ-ਸ਼ੁਕਰਿਆਂ ਨੂੰ ਹੀ ਸਜ਼ਾ ਦਿੰਦੇ ਹਾਂ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَجَعَلْنَا بَیْنَهُمْ وَبَیْنَ الْقُرَی الَّتِیْ بٰرَكْنَا فِیْهَا قُرًی ظَاهِرَةً وَّقَدَّرْنَا فِیْهَا السَّیْرَ ؕ— سِیْرُوْا فِیْهَا لَیَالِیَ وَاَیَّامًا اٰمِنِیْنَ ۟
18਼ ਅਸੀਂ ਉਹਨਾਂ (ਸਬਾ ਵਾਲਿਆਂ) ਦੇ ਅਤੇ ਉਹਨਾਂ (ਸੁਲੇਮਾਨ ਦੀ ਬਸਤੀ) ਦੇ ਵਿਚਕਾਰ ਜਿਨ੍ਹਾ ਬਸਤੀਆਂ ਵਿਚ ਅਸੀਂ ਬਰਕਤਾਂ ਵੀ ਰੱਖੀਆਂ ਸਨ, ਕੁੱਝ ਬਸਤੀਆਂ ਨਾਲੋ-ਨਾਲ ਰਸਤੇ ਵਿਚ ਆਬਾਦ ਕਰ ਰੱਖੀਆਂ ਸਨ ਅਤੇ ਉਹਨਾਂ ਬਸਤੀਆਂ ਵਿਚ ਚੱਲਣ ਵਾਲਿਆਂ ਲਈ ਅਸੀਂ ਮੰਜ਼ਿਲਾਂ (ਪੜਾ) ਨਿਯਤ ਕਰ ਦਿੱਤੀਆਂ ਸਨ। (ਅਸੀਂ ਕਿਹਾ) ਤੁਸੀਂ ਇਹਨਾਂ ਵਿਚ ਦਿਨ-ਰਾਤ ਨਿਸ਼ਚਿੰਤ ਹੋਕੇ ਸਫ਼ਰ ਕਰੋ।
ߊߙߊߓߎߞߊ߲ߡߊ ߞߘߐߦߌߘߊ ߟߎ߬:
فَقَالُوْا رَبَّنَا بٰعِدْ بَیْنَ اَسْفَارِنَا وَظَلَمُوْۤا اَنْفُسَهُمْ فَجَعَلْنٰهُمْ اَحَادِیْثَ وَمَزَّقْنٰهُمْ كُلَّ مُمَزَّقٍ ؕ— اِنَّ فِیْ ذٰلِكَ لَاٰیٰتٍ لِّكُلِّ صَبَّارٍ شَكُوْرٍ ۟
19਼ ਪਰ ਉਹਨਾਂ (ਸਬਾ ਦੀ ਬਸਤੀ ਵਾਲਿਆਂ) ਨੇ ਬੇਨਤੀ ਕੀਤੀ ਕਿ ਹੇ ਸਾਡੇ ਰੱਬਾ! ਸਾਡੀ ਯਾਤਰਾ ਵਿਚ ਦੂਰੀਆਂ (ਭਾਵ ਦੇਸ਼ ਦੀਆਂ ਸਰਹਦਾਂ) ਵਧਾ ਦੇ। (ਇਹ ਕਹਿ ਕੇ) ਉਹਨਾਂ ਨੇ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਸੀ, ਸੋ ਅਸੀਂ ਉਹਨਾਂ ਨੂੰ ਕਿੱਸੇ-ਕਹਾਣੀਆਂ ਬਣਾ ਛੱਡਿਆ ਅਤੇ ਉਹਨਾਂ ਨੂੰ (ਪੁਰਾਣੇ ਕਿੱਸਿਆਂ ਵਾਂਗ) ਤਿੱਤਰ-ਬਿੱਤਰ ਕਰ ਦਿੱਤਾ (ਭਾਵ ਅਜ਼ਾਬ ਦੇ ਛੱਡਿਆ)। ਬੇਸ਼ੱਕ ਹਰੇਕ ਸਬਰ ਤੇ ਸ਼ੁਕਰ ਕਰਨ ਵਾਲੇ ਵਿਅਕਤੀ ਲਈ ਇਸ (ਕਿੱਸੇ) ਵਿਚ ਮਹੱਤਵਪੂਰਨ ਸਿੱਖਿਆਵਾਂ ਹਨ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَلَقَدْ صَدَّقَ عَلَیْهِمْ اِبْلِیْسُ ظَنَّهٗ فَاتَّبَعُوْهُ اِلَّا فَرِیْقًا مِّنَ الْمُؤْمِنِیْنَ ۟
20਼ ਅਤੇ ਇਬਲੀਸ (ਸ਼ੈਤਾਨ) ਨੇ ਉਹਨਾਂ ਦੇ ਮਾਮਲੇ ਵਿਚ ਆਪਣੀ ਸੋਚ ਨੂੰ ਸੱਚ ਸਿੱਧ ਕਰ ਵਿਖਾਇਆ, ਮੋਮਿਨਾਂ ਦੇ ਇਕ ਧੜੇ ਤੋਂ ਛੁੱਟ, ਸਾਰੇ ਦੇ ਸਾਰੇ ਲੋਕ ਉਸ ਦੇ ਅਧੀਨ ਹੋ ਗਏ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَمَا كَانَ لَهٗ عَلَیْهِمْ مِّنْ سُلْطٰنٍ اِلَّا لِنَعْلَمَ مَنْ یُّؤْمِنُ بِالْاٰخِرَةِ مِمَّنْ هُوَ مِنْهَا فِیْ شَكٍّ ؕ— وَرَبُّكَ عَلٰی كُلِّ شَیْءٍ حَفِیْظٌ ۟۠
21਼ ਇਸ (ਸ਼ੈਤਾਨ) ਦਾ ਉਹਨਾਂ (ਮੋਮਿਨਾਂ) ’ਤੇ ਕੋਈ ਜ਼ੋਰ ਨਹੀਂ ਸੀ, ਪਰ (ਇਹ ਸਭ) ਇਸ ਲਈ ਕੀਤਾ ਸੀ ਕਿ ਅਸੀਂ ਇਹ ਜਾਣ ਲਈਏ ਕਿ ਕੌਣ ਪਰਲੋਕ ’ਤੇ ਈਮਾਨ ਰੱਖਦਾ ਹੈ ਅਤੇ ਉਹਨਾਂ ਲੋਕਾਂ ਵਿੱਚੋਂ ਕੌਣ ਇਸ ਵਿਚ ਸ਼ੱਕ ਕਰਦਾ ਹੈ। ਤੁਹਾਡਾ ਰੱਬ ਹਰੇਕ ਚੀਜ਼ ਦੀ ਦੇਖਭਾਲ ਕਰਦਾ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
قُلِ ادْعُوا الَّذِیْنَ زَعَمْتُمْ مِّنْ دُوْنِ اللّٰهِ ۚ— لَا یَمْلِكُوْنَ مِثْقَالَ ذَرَّةٍ فِی السَّمٰوٰتِ وَلَا فِی الْاَرْضِ وَمَا لَهُمْ فِیْهِمَا مِنْ شِرْكٍ وَّمَا لَهٗ مِنْهُمْ مِّنْ ظَهِیْرٍ ۟
22਼ (ਹੇ ਨਬੀ!) ਆਖ ਦਿਓ ਕਿ ਉਹਨਾਂ ਨੂੰ ਸੱਦੋ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਛੁੱਟ ਆਪਣਾ ਇਸ਼ਟ ਸਮਝਦੇ ਹੋ। ਉਹ ਅਕਾਸ਼ਾਂ ਤੇ ਧਰਤੀ ਵਿਚ ਰਤਾ ਬਰਾਬਰ ਵੀ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਮਾਲਕੀ ਵਿਚ ਕੋਈ ਹਿੱਸੇਦਾਰੀ ਹੈ ਅਤੇ ਨਾ ਹੀ ਇਹਨਾਂ ਵਿੱਚੋਂ ਕੋਈ (ਸਸ਼੍ਰਿਟੀ ਦੇ ਬਣਾਉਣ ਵਿਚ) ਅੱਲਾਹ ਦਾ ਸਹਾਈ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَلَا تَنْفَعُ الشَّفَاعَةُ عِنْدَهٗۤ اِلَّا لِمَنْ اَذِنَ لَهٗ ؕ— حَتّٰۤی اِذَا فُزِّعَ عَنْ قُلُوْبِهِمْ قَالُوْا مَاذَا ۙ— قَالَ رَبُّكُمْ ؕ— قَالُوا الْحَقَّ ۚ— وَهُوَ الْعَلِیُّ الْكَبِیْرُ ۟
23਼ ਉਸ ਦੇ ਹਜ਼ੂਰ ਕੇਵਲ ਉਸ ਵਿਅਕਤੀ ਦੀ ਹੀ ਸਿਫ਼ਾਰਸ਼ ਲਾਹੇਵੰਦ ਹੋ ਸਕਦੀ ਹੈ ਜਿਸ ਨੂੰ ਅੱਲਾਹ ਆਗਿਆ ਦੇਵੇਗਾ। ਜਦੋਂ ਉਹਨਾਂ ਦੇ ਦਿਲਾਂ ਦੀ ਘਬਰਾਹਟ ਦੂਰ ਕਰ ਦਿੱਤੀ ਜਾਂਦੀ ਹੈ ਤਾਂ ਫੇਰ ਪੁੱਛਦੇ ਹਨ ਕਿ ਤੁਹਾਡੇ ਰੱਬ ਨੇ ਕੀ ਕਿਹਾ ਹੈ? ਉਹ ਉੱਤਰ ਵਿਚ ਆਖਦੇ ਹਨ ਕਿ ਹੱਕ (ਸੱਚ) ਕਿਹਾ ਹੈ। ਉਹ (ਅੱਲਾਹ) ਅਤਿਅੰਤ ਮਹਾਨ ਤੇ ਸਰਵਉੱਚ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ مَنْ یَّرْزُقُكُمْ مِّنَ السَّمٰوٰتِ وَالْاَرْضِ ؕ— قُلِ اللّٰهُ ۙ— وَاِنَّاۤ اَوْ اِیَّاكُمْ لَعَلٰی هُدًی اَوْ فِیْ ضَلٰلٍ مُّبِیْنٍ ۟
24਼ ਉਹਨਾਂ ਤੋਂ ਪੁੱਛੋ ਕਿ ਤੁਹਾਨੂੰ ਅਕਾਸ਼ਾਂ ਤੇ ਧਰਤੀ ਵਿੱਚੋਂ ਰੋਜ਼ੀ ਕੌਣ ਦਿੰਦਾ ਹੈ ? ਆਖੋ ‘ਅੱਲਾਹ’। ਅਤੇ ਇਹ ਵੀ ਪੁੱਛੋ ਕਿ ਕੌਣ ਸਿੱਧੀ ਰਾਹ ’ਤੇ ਹੈ, ਅਸੀਂ ਜਾਂ ਤੁਸੀਂ ? ਜਾਂ ਕੌਣ ਸਪਸ਼ਟ ਕੁਰਾਹੇ ਪਿਆ ਹੋਇਆ ਹੈ ?
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ لَّا تُسْـَٔلُوْنَ عَمَّاۤ اَجْرَمْنَا وَلَا نُسْـَٔلُ عَمَّا تَعْمَلُوْنَ ۟
25਼ ਆਖ ਦਿਓ ਕਿ ਸਾਡੇ ਕੀਤੇ ਹੋਏ ਅਪਰਾਧਾਂ ਬਾਰੇ ਤੁਹਾਥੋਂ ਪੁੱਛਿਆ ਨਹੀਂ ਜਾਵੇਗਾ ਅਤੇ ਨਾ ਹੀ ਤੁਹਾਡੇ ਕੰਮਾਂ ਬਾਰੇ ਸਾਥੋਂ ਕੁੱਝ ਪੁੱਛਿਆ ਜਾਵੇਗਾ।
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ یَجْمَعُ بَیْنَنَا رَبُّنَا ثُمَّ یَفْتَحُ بَیْنَنَا بِالْحَقِّ ؕ— وَهُوَ الْفَتَّاحُ الْعَلِیْمُ ۟
26਼ ਉਹਨਾਂ ਨੂੰ ਦੱਸ ਦਿਓ ਕਿ ਸਾਨੂੰ ਸਭ ਨੂੰ ਸਾਡਾ ਰੱਬ ਇਕੱਠਾ ਕਰੇਗਾ ਫੇਰ ਉਹ ਸਾਡੇ ਵਿਚਾਲੇ ਹੱਕ (ਇਨਸਾਫ਼) ਨਾਲ ਫ਼ੈਸਲਾ ਕਰ ਦੇਵੇਗਾ। ਉਹੀਓ ਵਧੀਆ ਫ਼ੈਸਲਾ ਕਰਨ ਵਾਲਾ ਤੇ ਦਾਨਾਈ ਵਾਲਾ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ اَرُوْنِیَ الَّذِیْنَ اَلْحَقْتُمْ بِهٖ شُرَكَآءَ كَلَّا ؕ— بَلْ هُوَ اللّٰهُ الْعَزِیْزُ الْحَكِیْمُ ۟
27਼ ਆਖੋ ਕਿ ਚੰਗਾ ਮੈਨੂੰ ਵੀ ਤਾਂ ਉਹਨਾਂ ਇਸ਼ਟਾਂ ਨੂੰ ਵਿਖਾਓ ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸਾਂਝੀ ਬਣਾ ਕੇ ਉਸ (ਅੱਲਾਹ) ਦੇ ਨਾਲ ਰਲਾ ਮਲਾ ਦਿਤਾ ਹੈ, ਜਦ ਕਿ ਉਸ ਦਾ ਸਾਂਝੀ ਕੋਈ ਵੀ ਨਹੀਂ ਹੋ ਸਕਦਾ, ਸਗੋਂ ਉਹੀਓ ਅੱਲਾਹ ਜ਼ੋਰਾਵਰ ਤੇ ਹਿਕਮਤ ਵਾਲਾ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَمَاۤ اَرْسَلْنٰكَ اِلَّا كَآفَّةً لِّلنَّاسِ بَشِیْرًا وَّنَذِیْرًا وَّلٰكِنَّ اَكْثَرَ النَّاسِ لَا یَعْلَمُوْنَ ۟
28਼ (ਹੇ ਮੁਹੰਮਦ) ਅਸਾਂ ਤੁਹਾਨੂੰ ਸਾਰੇ ਹੀ ਲੋਕਾਂ ਲਈ (ਸਵਰਗ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਬਣਾ ਕੇ ਭੇਜਿਆ ਹੈ ਪਰ ਲੋਕਾਂ ਦੀ ਬਹੁਗਿਣਤੀ ਅਗਿਆਨੀਆਂ ਦੀ ਹੈ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 252/2
ߊߙߊߓߎߞߊ߲ߡߊ ߞߘߐߦߌߘߊ ߟߎ߬:
وَیَقُوْلُوْنَ مَتٰی هٰذَا الْوَعْدُ اِنْ كُنْتُمْ صٰدِقِیْنَ ۟
29਼ (ਹੇ ਨਬੀ!) ਉਹ ਲੋਕੀ ਤੁਹਾਥੋਂ ਪੁੱਛਦੇ ਹਨ ਕਿ (ਕਿਆਮਤ ਦਾ) ਵਾਅਦਾ ਕਦੋਂ ਪੂਰਾ ਹੋਵੇਗਾ ? (ਜੇ ਤੁਸੀਂ ਸੱਚੇ ਹੋ ਤਾਂ ਦੱਸੋ ?)
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ لَّكُمْ مِّیْعَادُ یَوْمٍ لَّا تَسْتَاْخِرُوْنَ عَنْهُ سَاعَةً وَّلَا تَسْتَقْدِمُوْنَ ۟۠
30਼ (ਹੇ ਨਬੀ!) ਉਹਨਾਂ ਨੂੰ ਕਹੋ ਕਿ ਤੁਹਾਡੇ ਲਈ ਇਕ ਅਜਿਹੇ ਵਾਅਦਾ ਦਾ ਦਿਨ ਨਿਯਤ ਹੈ ਜਿਸ ਤੋਂ ਤੁਸੀਂ ਇਕ ਘੜ੍ਹੀ ਵੀ ਨਾ ਪਿਛਾਂਹ ਰਹਿ ਸਕਦੇ ਹੋ ਅਤੇ ਨਾ ਹੀ ਅਗਾਂਹ ਵਧ ਸਕਦੇ ਹੋ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَقَالَ الَّذِیْنَ كَفَرُوْا لَنْ نُّؤْمِنَ بِهٰذَا الْقُرْاٰنِ وَلَا بِالَّذِیْ بَیْنَ یَدَیْهِ ؕ— وَلَوْ تَرٰۤی اِذِ الظّٰلِمُوْنَ مَوْقُوْفُوْنَ عِنْدَ رَبِّهِمْ ۖۚ— یَرْجِعُ بَعْضُهُمْ اِلٰی بَعْضِ ١لْقَوْلَ ۚ— یَقُوْلُ الَّذِیْنَ اسْتُضْعِفُوْا لِلَّذِیْنَ اسْتَكْبَرُوْا لَوْلَاۤ اَنْتُمْ لَكُنَّا مُؤْمِنِیْنَ ۟
31਼ ਅਤੇ ਕਾਫ਼ਿਰ ਆਖਦੇ ਹਨ ਕਿ ਅਸੀਂ ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਵਾਂਗੇ ਅਤੇ ਨਾ ਹੀ ਇਸ ਤੋਂ ਪਹਿਲੀਆਂ ਕਿਤਾਬਾਂ ’ਤੇ (ਈਮਾਨ ਹੈ)। (ਹੇ ਨਬੀ!) ਕਾਸ਼! ਜੇ ਤੁਸੀਂ ਉਹਨਾਂ ਜ਼ਾਲਮਾਂ ਨੂੰ ਉਸ ਸਮੇਂ ਵੇਖੋ ਜਦੋਂ ਉਹ ਆਪਣੇ ਰੱਬ ਦੇ ਹਜ਼ੂਰ ਖਲੋਤੇ ਇਕ ਦੂਜੇ ’ਤੇ ਆਰੋਪ ਲਾ ਰਹੇ ਹੋਣਗੇ। ਜਿਹੜੇ ਲੋਕੀ ਸੰਸਾਰ ਵਿਚ ਕਮਜ਼ੋਰ ਸਮਝੇ ਜਾਂਦੇ ਸੀ ਉਹ ਵਡਿਆਈ ਮਾਰਨ ਵਾਲਿਆਂ ਨੂੰ ਆਖਣਗੇ ਕਿ ਜੇ ਤੁਸੀਂ ਨਾ ਹੁੰਦੇ ਤਾਂ ਅਸੀਂ ਵੀ ਈਮਾਨ ਵਾਲੇ ਹੁੰਦੇ।
ߊߙߊߓߎߞߊ߲ߡߊ ߞߘߐߦߌߘߊ ߟߎ߬:
قَالَ الَّذِیْنَ اسْتَكْبَرُوْا لِلَّذِیْنَ اسْتُضْعِفُوْۤا اَنَحْنُ صَدَدْنٰكُمْ عَنِ الْهُدٰی بَعْدَ اِذْ جَآءَكُمْ بَلْ كُنْتُمْ مُّجْرِمِیْنَ ۟
32਼ ਉਹ ਘਮੰਡੀ ਲੋਕ (ਸਮਾਜ ਦੇ) ਕਮਜ਼ੋਰ ਲੋਕਾਂ ਨੂੰ ਆਖਣਗੇ, ਕੀ ਅਸੀਂ ਤੁਹਾਨੂੰ ਉਸ ਹਿਦਾਇਤ (.ਕੁਰਆਨ) ਤੋਂ ਰੋਕਿਆ ਸੀ ਜਿਹੜੀ ਤੁਹਾਡੇ ਕੋਲ ਆ ਚੁੱਕੀ ਸੀ ? ਨਹੀਂ! ਤੁਸੀਂ ਤਾਂ ਆਪੇ ਹੀ ਅਪਰਾਧੀ ਸੀ ?
ߊߙߊߓߎߞߊ߲ߡߊ ߞߘߐߦߌߘߊ ߟߎ߬:
وَقَالَ الَّذِیْنَ اسْتُضْعِفُوْا لِلَّذِیْنَ اسْتَكْبَرُوْا بَلْ مَكْرُ الَّیْلِ وَالنَّهَارِ اِذْ تَاْمُرُوْنَنَاۤ اَنْ نَّكْفُرَ بِاللّٰهِ وَنَجْعَلَ لَهٗۤ اَنْدَادًا ؕ— وَاَسَرُّوا النَّدَامَةَ لَمَّا رَاَوُا الْعَذَابَ ؕ— وَجَعَلْنَا الْاَغْلٰلَ فِیْۤ اَعْنَاقِ الَّذِیْنَ كَفَرُوْا ؕ— هَلْ یُجْزَوْنَ اِلَّا مَا كَانُوْا یَعْمَلُوْنَ ۟
33਼ (ਜਵਾਬ ਵਿਚ) ਉਹ ਕਮਜ਼ੋਰ ਲੋਕ ਉਹਨਾਂ ਘਮੰਡੀਆਂ ਨੂੰ ਆਖਣਗੇ ਕਿ ਨਹੀਂ, ਸਗੋਂ ਤੁਹਾਡੀਆਂ ਦਿਨ-ਰਾਤ ਦੀਆਂ ਚਾਲਾਂ ਨੇ ਹੀ ਸਾਨੂੰ (ਈਮਾਨ ਲਿਆਉਣ ਤੋਂ) ਰੋਕ ਰੱਖਿਆ ਸੀ। ਤੁਸੀਂ ਸਾਨੂੰ ਅੱਲਾਹ ਨਾਲ ਕੁਫ਼ਰ ਕਰਨ ਲਈ ਅਤੇ ਉਸ ਦੇ ਨਾਲ ਸਾਂਝੀ ਬਣਾਉਣ ਲਈ ਹੁਕਮ ਦਿੰਦੇ ਸੀ। ਜਦੋਂ ਉਹ (ਕਮਜ਼ੋਰ ਲੋਕ) ਅਜ਼ਾਬ ਵੇਖਣਗੇ ਤਾਂ ਉਹ ਪਛਤਾਵੇ ਨੂੰ ਆਪਣੇ ਦਿਲਾਂ ਵਿਚ ਗੁਪਤ ਰੱਖਣ ਦੀ ਕੋਸ਼ਿਸ਼ ਕਰਨਗੇ ਅਤੇ (ਜਿਨ੍ਹਾਂ ਨੇ ਘਮੰਡ ਵਿਚ ਆਕੇ) ਇਨਕਾਰ ਕੀਤਾ ਸੀ ਅਸੀਂ ਉਹਨਾਂ ਦੇ ਗਲਿਆਂ ਵਿਚ ਤੌਕ (ਪਟੇ) ਪਾ ਦਿਆਂਗੇ, ਉਹਨਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَمَاۤ اَرْسَلْنَا فِیْ قَرْیَةٍ مِّنْ نَّذِیْرٍ اِلَّا قَالَ مُتْرَفُوْهَاۤ اِنَّا بِمَاۤ اُرْسِلْتُمْ بِهٖ كٰفِرُوْنَ ۟
34਼ ਅਤੇ ਅਸੀਂ ਜਿਸ ਬਸਤੀ ਵਿਚ ਕੋਈ ਸਾਵਧਾਨ ਕਰਨ ਵਾਲਾ (ਨਬੀ) ਭੇਜਿਆ, ਉੱਥੇ ਦੇ ਖਾਂਦੇ ਪੀਂਦੇ ਲੋਕਾਂ ਨੇ ਇਹੋ ਕਿਹਾ ਕਿ ਜਿਸ ਚੀਜ਼ ਨੂੰ ਤੁਸੀਂ ਲੈਕੇ ਆਏ ਹੋ ਅਸੀਂ ਉਸ ਦਾ ਇਨਕਾਰ ਕਰਦੇ ਹਾਂ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَقَالُوْا نَحْنُ اَكْثَرُ اَمْوَالًا وَّاَوْلَادًا ۙ— وَّمَا نَحْنُ بِمُعَذَّبِیْنَ ۟
35਼ ਅਤੇ ਉਹਨਾਂ (ਘਮੰਡੀਆਂ) ਨੇ ਇਹ ਵੀ ਕਿਹਾ ਕਿ ਅਸੀਂ ਤੁਹਾਥੋਂ ਵਧੇਰੇ ਧੰਨ ਦੌਲਤ ਤੇ ਸੰਤਾਨ ਦੇ ਮਾਲਿਕ ਹਾਂ ਅਤੇ ਨਾ ਹੀ ਸਾਨੂੰ ਅਜ਼ਾਬ ਦਿੱਤਾ ਜਾਵੇਗਾ।
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ اِنَّ رَبِّیْ یَبْسُطُ الرِّزْقَ لِمَنْ یَّشَآءُ وَیَقْدِرُ وَلٰكِنَّ اَكْثَرَ النَّاسِ لَا یَعْلَمُوْنَ ۟۠
36਼ ਹੇ ਨਬੀ (ਸ:)! ਆਖ ਦਿਓ ਕਿ ਮੇਰਾ ਮਾਲਿਕ ਜਿਸ ਲਈ ਚਾਹੁੰਦਾ ਹੈ ਉਸ ਲਈ ਰਿਜ਼ਕ ਵਿਚ ਵਾਧਾ ਕਰ ਦਿੰਦਾ ਹੈ ਅਤੇ ਕਿਸੇ ਦੇ ਰਿਜ਼ਕ ਨੂੰ ਘਟਾ ਵੀ ਦਿੰਦਾ ਹੈ, ਪਰ ਬਹੁਤੇ ਲੋਕ ਇਸ ਨੂੰ ਨਹੀਂ ਸਮਝਦੇ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَمَاۤ اَمْوَالُكُمْ وَلَاۤ اَوْلَادُكُمْ بِالَّتِیْ تُقَرِّبُكُمْ عِنْدَنَا زُلْفٰۤی اِلَّا مَنْ اٰمَنَ وَعَمِلَ صَالِحًا ؗ— فَاُولٰٓىِٕكَ لَهُمْ جَزَآءُ الضِّعْفِ بِمَا عَمِلُوْا وَهُمْ فِی الْغُرُفٰتِ اٰمِنُوْنَ ۟
37਼ ਤੁਹਾਡੇ ਮਾਲ ਤੇ ਔਲਾਦ ਅਜਿਹੇ ਨਹੀਂ ਜਿਹੜੇ ਤੁਹਾਨੂੰ ਸਾਡੇ ਨੇੜੇ ਕਰ ਦੇਣ। ਹਾਂ! ਨੇੜੇ ਉਹ ਹਨ ਜਿਹੜੇ ਈਮਾਨ ਲੈ ਆਉਣ ਤੇ ਨੇਕ ਕੰਮ ਕਰਨ, ਉਹਨਾਂ ਲਈ ਉਹਨਾਂ ਦੇ ਕਰਮਾਂ ਦਾ ਦੂਣਾ ਬਦਲਾ ਹੈ ਅਤੇ ਉਹ ਨਿਸ਼ਚਿੰਤ ਹੋਕੇ ਉੱਚੀਆਂ-ਉੱਚੀਆਂ ਥਾਵਾਂ ’ਤੇ ਰਹਿਣਗੇ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَالَّذِیْنَ یَسْعَوْنَ فِیْۤ اٰیٰتِنَا مُعٰجِزِیْنَ اُولٰٓىِٕكَ فِی الْعَذَابِ مُحْضَرُوْنَ ۟
38਼ ਅਤੇ ਜਿਹੜੇ ਲੋਕ ਸਾਨੂੰ ਬੇ-ਬਸ ਕਰਨ ਲਈ ਸਾਡੀਆਂ ਆਇਤਾਂ (ਹੁਕਮਾਂ) ਨੂੰ ਝੁਠਲਾਉਣ ਵਿਚ ਲੱਗੇ ਰਹਿੰਦੇ ਹਨ ਉਹੀ ਲੋਕ ਅਜ਼ਾਬ ਲਈ ਹਾਜ਼ਰ ਕੀਤੇ ਜਾਣਗੇ।
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ اِنَّ رَبِّیْ یَبْسُطُ الرِّزْقَ لِمَنْ یَّشَآءُ مِنْ عِبَادِهٖ وَیَقْدِرُ لَهٗ ؕ— وَمَاۤ اَنْفَقْتُمْ مِّنْ شَیْءٍ فَهُوَ یُخْلِفُهٗ ۚ— وَهُوَ خَیْرُ الرّٰزِقِیْنَ ۟
39਼ (ਹੇ ਨਬੀ!) ਆਖ ਦਿਓ ਕਿ ਮੇਰਾ ਪਾਲਣਹਾਰ ਆਪਣੇ ਬੰਦਿਆਂ ਵਿੱਚੋਂ ਜਿਸ ਲਈ ਚਾਹੇ ਰਿਜ਼ਕ ਵਿਚ ਵਾਧਾ ਕਰ ਦਿੰਦਾ ਹੈ ਅਤੇ ਜਿਸ ਲਈ ਚਾਹਵੇ ਰਿਜ਼ਕ ਤੰਗ ਕਰ ਦਿੰਦਾ ਹੈ। ਤੁਸੀਂ ਜੋ ਵੀ ਅੱਲਾਹ ਦੀ ਰਾਹ ਵਿਚ ਖ਼ਰਚ ਕਰੋਗੇ ਅੱਲਾਹ ਉਸ ਦਾ ਬਦਲਾ ਦੇਵੇਗਾ ਅਤੇ ਉਹੀਓ ਤਾਂ ਹੈ ਜਿਹੜਾ ਸਭ ਤੋਂ ਵਧੀਆ ਰੋਜ਼ੀ ਦੇਣ ਵਾਲਾ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَیَوْمَ یَحْشُرُهُمْ جَمِیْعًا ثُمَّ یَقُوْلُ لِلْمَلٰٓىِٕكَةِ اَهٰۤؤُلَآءِ اِیَّاكُمْ كَانُوْا یَعْبُدُوْنَ ۟
40਼ ਅਤੇ ਜਿਸ (ਕਿਆਮਤ ਵਾਲੇ) ਦਿਨ ਉਹ ਸਾਰਿਆਂ ਨੂੰ ਇਕੱਠਾ ਕਰੇਗਾ ਅਤੇ ਫ਼ਰਿਸ਼ਤਿਆਂ ਨੂੰ ਪੁੱਛੇਗਾ, ਕੀ ਇਹ ਲੋਕੀ ਤੁਹਾਡੀ ਬੰਦਗੀ ਕਰਦੇ ਸਨ ?
ߊߙߊߓߎߞߊ߲ߡߊ ߞߘߐߦߌߘߊ ߟߎ߬:
قَالُوْا سُبْحٰنَكَ اَنْتَ وَلِیُّنَا مِنْ دُوْنِهِمْ ۚ— بَلْ كَانُوْا یَعْبُدُوْنَ الْجِنَّ ۚ— اَكْثَرُهُمْ بِهِمْ مُّؤْمِنُوْنَ ۟
41਼ ਉਹ (ਫ਼ਰਿਸ਼ਤੇ) ਆਖਣਗੇ ਕਿ ਤੇਰੀ ਜ਼ਾਤ (ਹਰ ਐਬ ਤੋਂ) ਪਾਕ ਹੈ, ਛੁੱਟ ਤੇਰੇ ਤੋਂ ਸਾਡਾ ਕੋਈ ਕੰਮ ਸਵਾਰਨ ਵਾਲਾ ਨਹੀਂ, ਜਦ ਕਿ ਇਹ (ਕਾਫ਼ਿਰ) ਤਾਂ ਜਿੰਨਾਂ ਦੀ ਬੰਦਗੀ ਕਰਦੇ ਸੀ, ਉਹਨਾਂ ਵਿੱਚੋਂ ਬਹੁਤਿਆਂ ਦਾ ਤਾਂ ਉਹਨਾਂ ’ਤੇ ਹੀ ਈਮਾਨ ਸੀ।
ߊߙߊߓߎߞߊ߲ߡߊ ߞߘߐߦߌߘߊ ߟߎ߬:
فَالْیَوْمَ لَا یَمْلِكُ بَعْضُكُمْ لِبَعْضٍ نَّفْعًا وَّلَا ضَرًّا ؕ— وَنَقُوْلُ لِلَّذِیْنَ ظَلَمُوْا ذُوْقُوْا عَذَابَ النَّارِ الَّتِیْ كُنْتُمْ بِهَا تُكَذِّبُوْنَ ۟
42਼ ਸੋ ਅੱਜ (ਕਿਆਮਤ ਦਿਹਾੜੇ) ਤੁਹਾਡੇ ’ਚੋਂ ਨਾ ਕੋਈ ਕਿਸੇ ਨੂੰ ਲਾਭ ਪਹੁੰਚਾ ਸਕਦਾ ਹੈ ਅਤੇ ਨਾ ਹੀ ਹਾਨੀ ਅਤੇ ਅਸੀਂ ਜ਼ਾਲਮਾਂ ਨੂੰ ਕਹਾਂਗੇ ਕਿ ਇਸ ਅੱਗ ਦਾ ਸੁਆਦ ਲਵੋ ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।1
1 ਵੇਖੋ ਸੂਰਤ ਅਲ-ਕਹਫ਼, ਹਾਸ਼ੀਆ ਆਇਤ 102/18
ߊߙߊߓߎߞߊ߲ߡߊ ߞߘߐߦߌߘߊ ߟߎ߬:
وَاِذَا تُتْلٰی عَلَیْهِمْ اٰیٰتُنَا بَیِّنٰتٍ قَالُوْا مَا هٰذَاۤ اِلَّا رَجُلٌ یُّرِیْدُ اَنْ یَّصُدَّكُمْ عَمَّا كَانَ یَعْبُدُ اٰبَآؤُكُمْ ۚ— وَقَالُوْا مَا هٰذَاۤ اِلَّاۤ اِفْكٌ مُّفْتَرًی ؕ— وَقَالَ الَّذِیْنَ كَفَرُوْا لِلْحَقِّ لَمَّا جَآءَهُمْ ۙ— اِنْ هٰذَاۤ اِلَّا سِحْرٌ مُّبِیْنٌ ۟
43਼ ਜਦੋਂ ਉਹਨਾਂ (ਕਾਫ਼ਿਰਾਂ) ਨੂੰ ਸਾਡੀਆਂ ਸਪਸ਼ਟ ਆਇਤਾਂ (.ਕੁਰਆਨ ਦੀਆਂ) ਸੁਣਾਈਆਂ ਜਾਂਦੀਆਂ ਹਨ ਤਾਂ ਉਹ ਆਖਦੇ ਹਨ ਕਿ ਇਹ (ਮੁਹੰਮਦ ਸ:) ਤਾਂ ਉਹ ਵਿਅਕਤੀ ਹੈ ਜਿਹੜਾ ਤੁਹਾਨੂੰ ਤੁਹਾਡੇ ਬਾਪ ਦਾਦਾ (ਬਜ਼ੁਰਗਾਂ) ਦੇ ਇਸ਼ਟਾਂ ਦੀ ਇਬਾਦਤ ਤੋਂ ਰੋਕਦਾ ਹੈ ਅਤੇ ਉਹ ਇਹ ਵੀ ਆਖਦੇ ਹਨ ਕਿ ਇਹ (.ਕੁਰਆਨ) ਤਾਂ ਘੜ੍ਹਿਆ ਘੜ੍ਹਾਇਆ ਝੂਠ ਹੈ। ਜਦ ਕਿ ਹੱਕ ਉਹਨਾਂ ਕਾਫ਼ਿਰਾਂ ਕੋਲ ਆ ਚੁੱਕਿਆ ਹੈ, ਫੇਰ ਵੀ ਕਾਫ਼ਿਰ ਇਹੋ ਆਖਦੇ ਰਹੇ ਕਿ ਉਹ ਤਾਂ ਸਪਸ਼ਟ ਰੂਪ ਵਿਚ ਇਕ ਜਾਦੂ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَمَاۤ اٰتَیْنٰهُمْ مِّنْ كُتُبٍ یَّدْرُسُوْنَهَا وَمَاۤ اَرْسَلْنَاۤ اِلَیْهِمْ قَبْلَكَ مِنْ نَّذِیْرٍ ۟ؕ
44਼ ਅਸੀਂ ਉਹਨਾਂ (ਮੱਕੇ ਦੇ ਕਾਫ਼ਿਰਾਂ) ਨੂੰ ਕੋਈ ਕਿਤਾਬ ਨਹੀਂ ਦਿੱਤੀ ਕਿ ਉਹ ਉਸ ਨੂੰ ਪੜ੍ਹਦੇ ਅਤੇ ਨਾ ਹੀ ਉਹਨਾਂ ਦੇ ਕੋਲ (ਹੇ ਮੁਹੰਮਦ) ਤੁਹਾਥੋਂ ਪਹਿਲਾਂ ਕੋਈ ਖ਼ਬਰਦਾਰ ਕਰਨ ਵਾਲਾ ਹੀ ਘੱਲਿਆ ਸੀ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَكَذَّبَ الَّذِیْنَ مِنْ قَبْلِهِمْ ۙ— وَمَا بَلَغُوْا مِعْشَارَ مَاۤ اٰتَیْنٰهُمْ فَكَذَّبُوْا رُسُلِیْ ۫— فَكَیْفَ كَانَ نَكِیْرِ ۟۠
45਼ ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਦੇ ਲੋਕਾਂ ਨੇ ਵੀ ਹੱਕ ਨੂੰ ਝੁਠਲਾਇਆ ਸੀ ਜਦ ਕਿ ਇਹ ਉਹਨਾਂ ਦੇ ਦਸਵੇਂ ਹਿੱਸੇ ਨੂੰ ਵੀ ਨਹੀਂ ਪਹੁੰਚਦੇ ਜਿਹੜਾ ਅਸੀਂ ਉਹਨਾਂ ਨੂੰ (ਜੀਵਨ ਸਮੱਗਰੀ) ਦਿੱਤਾ ਸੀ। ਫੇਰ ਵੀ ਉਹਨਾਂ ਨੇ ਮੇਰੇ ਰਸੂਲਾਂ ਨੂੰ ਝੁਠਲਾਇਆ, ਫੇਰ ਵੇਖੋ ਉਹਨਾਂ ’ਤੇ ਮੇਰੇ ਅਜ਼ਾਬ ਕਿਹੋ ਜਿਹਾ ਹੋਇਆ ਸੀ?
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ اِنَّمَاۤ اَعِظُكُمْ بِوَاحِدَةٍ ۚ— اَنْ تَقُوْمُوْا لِلّٰهِ مَثْنٰی وَفُرَادٰی ثُمَّ تَتَفَكَّرُوْا ۫— مَا بِصَاحِبِكُمْ مِّنْ جِنَّةٍ ؕ— اِنْ هُوَ اِلَّا نَذِیْرٌ لَّكُمْ بَیْنَ یَدَیْ عَذَابٍ شَدِیْدٍ ۟
46਼ (ਹੇ ਨਬੀ!) ਆਖ ਦਿਓ ਕਿ ਮੈਂ ਤਾਂ ਤੁਹਾਨੂੰ ਇਕ ਹੀ ਗੱਲ ਦੀ ਨਸੀਹਤ ਕਰਦਾ ਹਾਂ ਕਿ ਤੁਸੀਂ ਅੱਲਾਹ ਵਾਸਤੇ, ਇਕੱਲੇ-ਇਕੱਲੇ ਜਾਂ ਦੋ-ਦੋ ਮਿਲ ਕੇ (ਇਕ ਪਾਸੇ) ਖੜ੍ਹੇ ਹੋ ਜਾਓ ਤੇ ਰਤਾ ਸੋਚ-ਵਿਚਾਰ ਤਾਂ ਕਰੋ (ਕਿ ਹਕੀਕਤ ਕੀ ਹੈ) ਤੁਹਾਡੇ ਇਸ ਸਾਥੀ (ਮੁਹੰਮਦ ਸ:) ਵਿਚ ਕੋਈ ਵੀ ਦੀਵਾਨਗੀ ਵਾਲੀ ਗੱਲ ਨਹੀਂ, ਉਹ ਤਾਂ ਤੁਹਾਨੂੰ ਇਕ ਵੱਡੇ ਅਜ਼ਾਬ (ਕਿਆਮਤ ਦਿਹਾੜੇ ਦੇ) ਆਉਣ ਤੋਂ ਪਹਿਲਾਂ ਡਰਾਉਣ ਵਾਲਾ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ مَا سَاَلْتُكُمْ مِّنْ اَجْرٍ فَهُوَ لَكُمْ ؕ— اِنْ اَجْرِیَ اِلَّا عَلَی اللّٰهِ ۚ— وَهُوَ عَلٰی كُلِّ شَیْءٍ شَهِیْدٌ ۟
47਼ (ਹੇ ਨਬੀ!) ਆਖ ਦਿਓ ਕਿ ਜੇ ਮੈਂ ਤੁਹਾਥੋਂ ਕੋਈ ਬਦਲਾ (ਇਹਨਾਂ ਚਿਤਾਵਨੀਆਂ ਦੇਣ ਦਾ) ਮੰਗਾਂ ਤਾਂ ਉਹ ਤੁਹਾਨੂੰ ਹੀ ਮੁਬਾਰਕ, ਮੇਰਾ ਬਦਲਾ ਤਾਂ ਅੱਲਾਹ ਦੇ ਹੀ ਜ਼ਿੰਮੇ ਹੈ ਅਤੇ ਉਹ ਹਰ ਗੱਲ ਦੀ ਖ਼ਬਰ ਰੱਖਦਾ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ اِنَّ رَبِّیْ یَقْذِفُ بِالْحَقِّ ۚ— عَلَّامُ الْغُیُوْبِ ۟
48਼ ਆਖੋ ਕਿ ਬੇਸ਼ਕ ਮੇਰਾ ਰੱਬ ਹੀ ਮੇਰੇ ਉੱਤੇ ਹੱਕ ਉਤਾਰਦਾ ਹੈ ਅਤੇ ਹਰ ਪ੍ਰਕਾਰ ਦੇ ਗੁਪਤ ਗਿਆਨ ਦਾ ਜਾਣਨਹਾਰ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ جَآءَ الْحَقُّ وَمَا یُبْدِئُ الْبَاطِلُ وَمَا یُعِیْدُ ۟
49਼ (ਹੇ ਨਬੀ!) ਆਖ ਦਿਓ ਕਿ ਹੱਕ (ਇਸਲਾਮ) ਆ ਗਿਆ, ਬਾਤਿਲ (ਕੂੜ, ਕੁਫ਼ਰ) ਨਾ ਤਾਂ ਪਹਿਲਾਂ ਕਦੇ ਛਾਇਆ ਹੈ ਅਤੇ ਨਾ ਹੀ ਹੁਣ ਛਾਵੇਗਾ।
ߊߙߊߓߎߞߊ߲ߡߊ ߞߘߐߦߌߘߊ ߟߎ߬:
قُلْ اِنْ ضَلَلْتُ فَاِنَّمَاۤ اَضِلُّ عَلٰی نَفْسِیْ ۚ— وَاِنِ اهْتَدَیْتُ فَبِمَا یُوْحِیْۤ اِلَیَّ رَبِّیْ ؕ— اِنَّهٗ سَمِیْعٌ قَرِیْبٌ ۟
50਼ (ਇਹ ਵੀ) ਆਖ ਦਿਓ ਕਿ ਜੇ ਮੈਂ ਕੁਰਾਹੇ ਪੈ ਜਾਵਾਂ ਤਾਂ ਮੇਰੇ ਇਸ ਕੁਰਾਹੇ ਪੈਣ ਦਾ ਦੋਸ਼ ਮੇਰਾ ਹੀ ਹੈ, ਜੇ ਮੈਂ ਸਿੱਧੀ ਰਾਹ ’ਤੇ ਹਾਂ ਤਾਂ ਇਸ ਦਾ ਕਾਰਨ ਉਹ ਵਹੀ (ਪੈਗ਼ਾਮ) ਹੈ ਜਿਸ ਨੂੰ ਮੇਰਾ ਪਾਲਣਹਾਰ ਮੇਰੇ ਵੱਲ ਘੱਲਦਾ ਹੈ, ਬੇਸ਼ੱਕ ਉਹ (ਅੱਲਾਹ) ਸੁਣਨ ਵਾਲਾ ਹੈ ਅਤੇ (ਬੰਦੇ ਦੇ) ਬਹੁਤ ਹੀ ਨੇੜੇ ਹੈ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَلَوْ تَرٰۤی اِذْ فَزِعُوْا فَلَا فَوْتَ وَاُخِذُوْا مِنْ مَّكَانٍ قَرِیْبٍ ۟ۙ
51਼ (ਹੇ ਨਬੀ!) ਕਾਸ਼ ਜੇ ਤੁਸੀਂ (ਉਸ ਸਮੇਂ) ਇਹਨਾਂ ਕਾਫ਼ਿਰਾਂ ਨੂੰ ਵੇਖੋ ਜਦੋਂ ਉਹ ਘਬਰਾਏ ਹੋਏ ਹੋਣਗੇ ਅਤੇ (ਉੱਥਿਓਂ) ਉਹ ਬਚ ਨਾ ਸਕਣਗੇ ਅਤੇ ਉਹ ਨੇੜੇ ਤੋਂ ਹੀ ਫੜੇ ਜਾਣਗੇ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَّقَالُوْۤا اٰمَنَّا بِهٖ ۚ— وَاَنّٰی لَهُمُ التَّنَاوُشُ مِنْ مَّكَانٍ بَعِیْدٍ ۟ۚ
52਼ ਉਸ ਸਮੇਂ ਇਹ (ਕਾਫ਼ਿਰ) ਆਖਣਗੇ ਕਿ ਹੁਣ ਅਸੀਂ ਈਮਾਨ ਲਿਆਏ ਹਾਂ, ਪਰ ਇੰਨੀ ਦੂਰ ਤੋਂ ਈਮਾਨ ਦੀ ਪ੍ਰਾਪਤੀ ਕਿਵੇਂ ਸੰਭਵ ਹੈ?
ߊߙߊߓߎߞߊ߲ߡߊ ߞߘߐߦߌߘߊ ߟߎ߬:
وَقَدْ كَفَرُوْا بِهٖ مِنْ قَبْلُ ۚ— وَیَقْذِفُوْنَ بِالْغَیْبِ مِنْ مَّكَانٍ بَعِیْدٍ ۟
53਼ ਜਦ ਕਿ ਇਸ (ਕਿਆਮਤ) ਤੋਂ ਪਹਿਲਾਂ (ਸੰਸਾਰ ਵਿਚ) ਉਹ ਇਸ ਦੇ ਇਨਕਾਰੀ ਸਨ ਅਤੇ ਦੂਰ ਤੋਂ ਹੀ ਬਿਨਾਂ ਵੇਖੇ ਹੀ (ਖ਼ਿਆਲੀ ਤੀਰ) ਸੁੱਟਦੇ ਰਹੇ।
ߊߙߊߓߎߞߊ߲ߡߊ ߞߘߐߦߌߘߊ ߟߎ߬:
وَحِیْلَ بَیْنَهُمْ وَبَیْنَ مَا یَشْتَهُوْنَ كَمَا فُعِلَ بِاَشْیَاعِهِمْ مِّنْ قَبْلُ ؕ— اِنَّهُمْ كَانُوْا فِیْ شَكٍّ مُّرِیْبٍ ۟۠
54਼ (ਕਿਆਮਤ ਦਿਹਾੜੇ) ਉਹਨਾਂ ਦੇ ਅਤੇ ਉਹਨਾਂ ਦੀਆਂ ਇੱਛਾਵਾਂ ਵਿਚਾਲੇ ਓਟ ਕਰ ਦਿੱਤੀ ਜਾਵੇਗੀ। ਜਿਵੇਂ ਕਿ ਇਨ੍ਹਾਂ ਤੋਂ ਪਹਿਲਾਂ ਉਹਨਾਂ ਵਰਗਿਆਂ ਨਾਲ ਕੀਤਾ ਗਿਆ ਸੀ। ਬੇਸ਼ੱਕ ਉਹ ਦੁਵਿਧਾ ਵਿਚ ਪਾਉਣ ਵਾਲੀ ਅਸ਼ੰਕਾ ਵਿਚ ਫਸੇ ਹੋਏ ਸਨ।
ߊߙߊߓߎߞߊ߲ߡߊ ߞߘߐߦߌߘߊ ߟߎ߬:
 
ߞߘߐ ߟߎ߬ ߘߟߊߡߌ߬ߘߊ߬ߟߌ ߝߐߘߊ ߘߏ߫: ߛߓߊߌ߲ߞߊ ߟߎ߬ ߝߐߘߊ
ߝߐߘߊ ߟߎ߫ ߦߌ߬ߘߊ߬ߥߟߊ ߞߐߜߍ ߝߙߍߕߍ
 
ߞߎ߬ߙߣߊ߬ ߞߟߊߒߞߋ ߞߘߐ ߟߎ߬ ߘߟߊߡߌߘߊ - الترجمة البنجابية - ߘߟߊߡߌߘߊ ߟߎ߫ ߦߌ߬ߘߊ߬ߥߟߊ

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

ߘߊߕߎ߲߯ߠߌ߲