அல்குர்ஆன் மொழிபெயர்ப்பு - الترجمة البنجابية * - மொழிபெயர்ப்பு அட்டவணை

XML CSV Excel API
Please review the Terms and Policies

மொழிபெயர்ப்பு அத்தியாயம்: ஸூரா அல்அன்பியா   வசனம்:

ਸੂਰਤ ਅਲ^ਅੰਬੀਆ

اِقْتَرَبَ لِلنَّاسِ حِسَابُهُمْ وَهُمْ فِیْ غَفْلَةٍ مُّعْرِضُوْنَ ۟ۚ
1਼ ਲੋਕਾਂ ਤੋਂ (ਉਹਨਾਂ ਦੇ ਕਰਮਾਂ ਦੇ) ਹਿਸਾਬ ਲੈਣਾ ਦਾ ਵੇਲਾ (ਭਾਵ ਕਿਆਮਤ ਦਾ) ਨੇੜੇ ਆ ਗਿਆ ਹੈ ਫੇਰ ਵੀ ਉਹ ਬੇਪਰਵਾਹੀ ਨਾਲ ਇਸ ਤੋਂ ਮੂੰਹ ਮੋੜੇ ਫਿਰਦੇ ਹਨ।
அரபு விரிவுரைகள்:
مَا یَاْتِیْهِمْ مِّنْ ذِكْرٍ مِّنْ رَّبِّهِمْ مُّحْدَثٍ اِلَّا اسْتَمَعُوْهُ وَهُمْ یَلْعَبُوْنَ ۟ۙ
2਼ ਜਦੋਂ ਉਹਨਾਂ ਕੋਲ ਉਹਨਾਂ ਦੇ ਰੱਬ ਵੱਲੋਂ ਕੋਈ ਵੀ ਨਵੀਂ ਨਸੀਹਤ ਆਉਂਦੀ ਹੈ ਉਹ ਉਸ ਨੂੰ ਖੇਡਦੇ ਹੋਏ (ਮਖੌਲ ਵਿਚ ਹੀ) ਸੁਣਦੇ ਹਨ।
அரபு விரிவுரைகள்:
لَاهِیَةً قُلُوْبُهُمْ ؕ— وَاَسَرُّوا النَّجْوَی ۖۗ— الَّذِیْنَ ظَلَمُوْا ۖۗ— هَلْ هٰذَاۤ اِلَّا بَشَرٌ مِّثْلُكُمْ ۚ— اَفَتَاْتُوْنَ السِّحْرَ وَاَنْتُمْ تُبْصِرُوْنَ ۟
3਼ ਉਹਨਾਂ ਦੇ ਦਿਲ ਉੱਕਾ ਹੀ ਬੇਪਰਵਾਹ ਹਨ। ਉਹਨਾਂ ਜ਼ਾਲਮਾਂ ਨੇ ਹੌਲੀ-ਹੌਲੀ ਆਪੋ ਵਿਚਾਲੇ ਕਾਨਾਫੂਸੀਆਂ ਕਰਦੇ ਹੋਏ (ਈਮਾਨ ਵਾਲਿਆਂ ਨੂੰ) ਕਿਹਾ ਕਿ ਇਹ (ਮੁਹੰਮਦ ਸ:) ਤੁਹਾਡੇ ਵਰਗਾ ਹੀ ਇਕ ਮਨੁੱਖ ਹੈ, ਫੇਰ ਕੀ ਤੁਸੀਂ ਅੱਖੀਂ ਵੇਖਦੇ ਹੋਏ ਜਾਦੂ ਵਿਚ ਫਸਦੇ ਹੋ ?
அரபு விரிவுரைகள்:
قٰلَ رَبِّیْ یَعْلَمُ الْقَوْلَ فِی السَّمَآءِ وَالْاَرْضِ ؗ— وَهُوَ السَّمِیْعُ الْعَلِیْمُ ۟
4਼ (ਰਸੂਲ ਨੇ ਕਿਹਾ) ਕਿ ਮੇਰਾ ਰੱਬ ਅਕਾਸ਼ ਤੇ ਧਰਤੀ ਵਿਚ ਵਾਪਰਨ ਵਾਲੀਆਂ ਸਾਰੀਆਂ ਗੱਲਾਂ ਨੂੰ ਜਾਣਦਾ ਹੈ। ਉਹ ਸਭ ਸੁਣਦਾ ਤੇ ਜਾਣਦਾ ਹੈ।
அரபு விரிவுரைகள்:
بَلْ قَالُوْۤا اَضْغَاثُ اَحْلَامٍ بَلِ افْتَرٰىهُ بَلْ هُوَ شَاعِرٌ ۖۚ— فَلْیَاْتِنَا بِاٰیَةٍ كَمَاۤ اُرْسِلَ الْاَوَّلُوْنَ ۟
5਼ ਸਗੋਂ ਇਹ (ਕਾਫ਼ਿਰ) ਤਾਂ ਇਹ ਵੀ ਆਖਦੇ ਹਨ ਕਿ ਇਹ (.ਕੁਰਆਨ) ਤਾਂ ਖਿੰਡੇ-ਪੁੰਡੇ ਸੁਪਨੇ ਹਨ। ਸਗੋਂ ਇਸ (ਮੁਹੰਮਦ) ਨੇ ਆਪਣੇ ਮਨ ਤੋਂ ਝੂਠ ਘੜ੍ਹ ਲਿਆ ਹੈ। ਇਹ ਤਾਂ ਇਕ ਕਵੀ ਹੈ ਨਹੀਂ ਤਾਂ ਇਸ ਨੂੰ ਸਾਡੇ ਕੋਲ (ਨਬੀ ਹੋਣ ਦੀ) ਕੋਈ ਅਜਿਹੀ ਨਿਸ਼ਾਨੀ ਲਿਆਉਣੀ ਚਾਹੀਦੀ ਸੀ ਜਿਵੇਂ ਕਿ ਪਹਿਲਾਂ ਰਸੂਲ (ਸਨੇ ਨਿਸ਼ਾਨੀਆਂ) ਭੇਜੇ ਗਏ ਸਨ।
அரபு விரிவுரைகள்:
مَاۤ اٰمَنَتْ قَبْلَهُمْ مِّنْ قَرْیَةٍ اَهْلَكْنٰهَا ۚ— اَفَهُمْ یُؤْمِنُوْنَ ۟
6਼ ਇਹਨਾਂ ਤੋਂ ਪਹਿਲਾਂ ਜਿੰਨੀਆਂ ਵੀ ਬਸਤੀਆਂ ਅਸੀਂ ਉਜਾੜੀਆਂ ਉਹ ਈਮਾਨ ਤੋਂ ਖ਼ਾਲੀ ਸਨ, ਕੀ ਹੁਣ ਇਹ (ਮੱਕੇ ਵਾਲੇ) ਵੀ ਈਮਾਨ ਲਿਆਉਣਗੇ?
அரபு விரிவுரைகள்:
وَمَاۤ اَرْسَلْنَا قَبْلَكَ اِلَّا رِجَالًا نُّوْحِیْۤ اِلَیْهِمْ فَسْـَٔلُوْۤا اَهْلَ الذِّكْرِ اِنْ كُنْتُمْ لَا تَعْلَمُوْنَ ۟
7਼ (ਹੇ ਮੁਹੰਮਦ!) ਤੁਹਾਥੋਂ ਪਹਿਲਾਂ ਅਸੀਂ ਜਿੱਨੇ ਵੀ ਪੈਗ਼ੰਬਰ ਭੇਜੇ ਉਹ ਸਾਰੇ ਹੀ ਮਨੁੱਖ ਸਨ, ਉਹਨਾਂ ਵੱਲ ਅਸੀਂ ਵਹੀ (ਰੱਬੀ ਸੁਨੇਹਾ) ਭੇਜਿਆ ਕਰਦੇ ਸੀ, ਜੇਕਰ ਤੁਸੀਂ ਨਹੀਂ ਜਾਣਦੇ ਤਾਂ ਕਿਤਾਬ ਵਾਲਿਆਂ (ਈਸਾਈ ਅਤੇ ਯਹੂਦੀਆਂ ਤੋਂ) ਪੁੱਛ ਲਓ।
அரபு விரிவுரைகள்:
وَمَا جَعَلْنٰهُمْ جَسَدًا لَّا یَاْكُلُوْنَ الطَّعَامَ وَمَا كَانُوْا خٰلِدِیْنَ ۟
8਼ ਅਸੀਂ ਉਹਨਾਂ (ਪੈਗ਼ਬੰਰਾਂ ਦੇ) ਅਜਿਹੇ ਸਰੀਰ ਨਹੀਂ ਬਣਾਏ ਸੀ ਕਿ ਉਹ ਖਾਂਦੇ ਨਾ ਹੋਣ ਅਤੇ ਨਾ ਹੀ ਉਹ ਸਦਾ ਜੀਵਿਤ ਰਹਿਣ ਵਾਲੇ ਸਨ।
அரபு விரிவுரைகள்:
ثُمَّ صَدَقْنٰهُمُ الْوَعْدَ فَاَنْجَیْنٰهُمْ وَمَنْ نَّشَآءُ وَاَهْلَكْنَا الْمُسْرِفِیْنَ ۟
9਼ ਅਸੀਂ ਉਹਨਾਂ (ਪੈਗ਼ੰਬਰਾਂ) ਨਾਲ ਜਿਹੜੇ ਵੀ ਵਾਅਦੇ ਕੀਤੇ ਸਨ ਉਨ੍ਹਾਂ ਸਾਰਿਆਂ ਨੂੰ ਸੱਚ ਕਰ ਵਿਖਾਇਆ, ਅਸੀਂ ਉਹਨਾਂ (ਪੈਗ਼ੰਬਰਾਂ) ਨੂੰ ਅਤੇ ਹੋਰ ਜਿਨ੍ਹਾਂ ਨੂੰ ਅਸੀਂ ਚਾਹਿਆ (ਅਜ਼ਾਬ ਤੋਂ) ਬਚਾ ਲਿਆ, ਪਰੰਤੂ ਹੱਦਾ ਟੱਪਣ ਵਾਲਿਆਂ ਨੂੰ ਨਸ਼ਟ ਕਰ ਸੁੱਟਿਆ।
அரபு விரிவுரைகள்:
لَقَدْ اَنْزَلْنَاۤ اِلَیْكُمْ كِتٰبًا فِیْهِ ذِكْرُكُمْ ؕ— اَفَلَا تَعْقِلُوْنَ ۟۠
10਼ (ਹੇ ਲੋਕੋ!) ਬੇਸ਼ੱਕ ਅਸੀਂ ਤੁਹਾਡੇ ਵੱਲ ਉਹ ਕਿਤਾਬ ਨਾਜ਼ਿਲ ਕੀਤੀ ਹੈ ਜਿਸ ਵਿਚ ਤੁਹਾਡੀ ਹੀ ਚਰਚਾ ਹੈ, ਕੀ ਤੁਸੀਂ ਫੇਰ ਵੀ ਨਹੀਂ ਸਮਝਦੇ?
அரபு விரிவுரைகள்:
وَكَمْ قَصَمْنَا مِنْ قَرْیَةٍ كَانَتْ ظَالِمَةً وَّاَنْشَاْنَا بَعْدَهَا قَوْمًا اٰخَرِیْنَ ۟
11਼ ਅਤੇ ਕਿੰਨੀਆਂ ਹੀ ਬਸਤੀਆਂ ਅਸੀਂ ਨਸ਼ਟ ਕਰ ਸੁੱਟੀਆਂ ਜਿਹੜੀਆਂ ਜ਼ੁਲਮ ਕਰਦੀਆਂ ਸਨ ਅਤੇ ਉਹਨਾਂ ਦੇ ਪਿੱਛਿਓਂ ਕਿਸੇ ਦੂਜੀ ਕੌਮ ਨੂੰ ਉਠਾਇਆ (ਭਾਵ ਪੈਦਾ ਕਰ ਦਿੱਤਾ)।
அரபு விரிவுரைகள்:
فَلَمَّاۤ اَحَسُّوْا بَاْسَنَاۤ اِذَا هُمْ مِّنْهَا یَرْكُضُوْنَ ۟ؕ
12਼ ਜਦੋਂ ਉਹਨਾਂ (ਕੌਮਾਂ) ਨੇ ਸਾਡੇ ਅਜ਼ਾਬ ਦੇ ਆਉਣ ਨੂੰ ਮਹਿਸੂਸ ਕੀਤਾ ਤਾਂ ਉਸ ਥਾਂ ਤੂੰ ਨੱਸਣ ਲੱਗੇ।
அரபு விரிவுரைகள்:
لَا تَرْكُضُوْا وَارْجِعُوْۤا اِلٰی مَاۤ اُتْرِفْتُمْ فِیْهِ وَمَسٰكِنِكُمْ لَعَلَّكُمْ تُسْـَٔلُوْنَ ۟
13਼ (ਉਹਨਾਂ ਨੱਸਣ ਵਾਲਿਆਂ ਨੂੰ ਕਿਹਾ ਗਿਆ ਕਿ) ਹੁਣ ਨੱਸੋ ਨਾ, ਜਾਓ ਆਪਣੇ ਉਹਨਾਂ ਹੀ ਘਰਾਂ ਵਿਚ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਾਪਤ ਸਨ ਤਾਂ ਜੋ ਤੁਹਾਥੋਂ (ਤੁਹਾਡਾ ਹਾਲ ਚਾਲ ਤਾਂ) ਪੁੱਛ ਲਿਆ ਜਾਵੇ।
அரபு விரிவுரைகள்:
قَالُوْا یٰوَیْلَنَاۤ اِنَّا كُنَّا ظٰلِمِیْنَ ۟
14਼ (ਕਾਫ਼ਿਰ) ਆਖਣ ਲੱਗੇ ਕਿ ਅਸੀਂ ਤਾਂ ਬਰਬਾਦ ਹੋ ਗਏ, ਬੇਸ਼ੱਕ ਅਸੀਂ ਹੀ ਜ਼ਾਲਮ ਸਾਂ।
அரபு விரிவுரைகள்:
فَمَا زَالَتْ تِّلْكَ دَعْوٰىهُمْ حَتّٰی جَعَلْنٰهُمْ حَصِیْدًا خٰمِدِیْنَ ۟
15਼ ਇਹ ਇਹੋ ਆਖਦੇ ਰਹੇ ਇੱਥੋਂ ਤੀਕ ਕਿ ਅਸੀਂ ਉਹਨਾਂ ਨੂੰ ਜੜ੍ਹ ਤੋਂ ਵੱਡੀ ਹੋਈ ਫ਼ਸਲ ਵਾਂਗ ਅਤੇ ਬੁਝੀ ਹੋਈ ਅੱਗ (ਸੁਆਹ) ਬਣਾ ਦਿੱਤਾ।
அரபு விரிவுரைகள்:
وَمَا خَلَقْنَا السَّمَآءَ وَالْاَرْضَ وَمَا بَیْنَهُمَا لٰعِبِیْنَ ۟
16਼ ਅਸੀਂ ਅਕਾਸ਼ ਅਤੇ ਧਰਤੀ ਅਤੇ ਉਹਨਾਂ ਵਿਚਕਾਰ ਦੀਆਂ ਚੀਜ਼ਾਂ ਨੂੰ ਖੇਡਦੇ ਹੋਏ ਭਾਵ ਬਿਨਾਂ ਸੋਚੇ ਸਮਝੇ ਵਿਅਰਥ ਨਹੀਂ ਬਣਾਇਆ।1
1 ਕਿ ਅਕਾਸ਼ ਤੇ ਧਰਤੀ ਦੀ ਰਚਨਾ ਮਨੁੱਖਾਂ ਲਈ ਕੁਦਰਤ ਦੀਆਂ ਨਿਸ਼ਾਨੀਆਂ ਹਨ ਕਿ ਇਸ ਤੋਂ ਉਹ ਸਿੱਖਿਆ ਗ੍ਰਹਣ ਕਰਨ ਅਤੇ ਇਹ ਜਾਣ ਲੈਣ ਕਿ ਸ੍ਰਿਸ਼ਟੀ ਦਾ ਰਚਣਹਾਰ ਕੇਵਲ ਇਕ ਅੱਲਾਹ ਹੀ ਹੈ ਅਤੇ ਊਸ ਤੋਂ ਛੁਟ ਹੋਰ ਕੋਈ ਇਸ਼ਟ ਨਹੀਂ।
அரபு விரிவுரைகள்:
لَوْ اَرَدْنَاۤ اَنْ نَّتَّخِذَ لَهْوًا لَّاتَّخَذْنٰهُ مِنْ لَّدُنَّاۤ ۖۗ— اِنْ كُنَّا فٰعِلِیْنَ ۟
17਼ ਜੇ ਅਸੀਂ ਖੇਡਣਾ ਹੀ ਚਾਹੁੰਦੇ ਤੇ ਕੇਵਲ ਇਹੋ ਕੁੱਝ ਅਸੀਂ ਕਰਨਾ ਹੁੰਦਾ ਤਾਂ ਇਸ ਨੂੰ ਆਪਣੇ ਕੋਲ ਹੀ ਰੱਖਦੇ।
அரபு விரிவுரைகள்:
بَلْ نَقْذِفُ بِالْحَقِّ عَلَی الْبَاطِلِ فَیَدْمَغُهٗ فَاِذَا هُوَ زَاهِقٌ ؕ— وَلَكُمُ الْوَیْلُ مِمَّا تَصِفُوْنَ ۟
18਼ ਸਗੋਂ ਅਸੀਂ ਤਾਂ ਝੂਠ ਉੱਤੇ ਹੱਕ ਦੀ ਸੱਟ ਮਾਰਦੇ ਹਾਂ ਅਤੇ (ਉਹ ਸੱਚ ਉਸ ਝੂਠ ਦਾ) ਸਿਰ ਕੁਚਲ ਦਿੰਦਾ ਹੈ ਅਤੇ ਫੇਰ ਉਹ (ਝੂਠ) ਉਸ ਸਮੇਂ ਨਿਖੱਟ ਹੋ ਜਾਂਦਾ ਹੈ। (ਹੇ ਜ਼ਾਲਮੋ!) ਜਿਹੜੀਆਂ ਗੱਲਾਂ ਤੁਸੀਂ ਬਣਾਉਂਦੇ ਹੋ ਉਹੀਓ ਤੁਹਾਡੀ ਬਰਬਾਦੀ ਦਾ ਕਾਰਨ ਬਣੀਆਂ ਹਨ।
அரபு விரிவுரைகள்:
وَلَهٗ مَنْ فِی السَّمٰوٰتِ وَالْاَرْضِ ؕ— وَمَنْ عِنْدَهٗ لَا یَسْتَكْبِرُوْنَ عَنْ عِبَادَتِهٖ وَلَا یَسْتَحْسِرُوْنَ ۟ۚ
19਼ ਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੈ, ਸਭ ਉਸੇ (ਅੱਲਾਹ) ਦਾ ਹੀ ਹੈ ਅਤੇ ਜਿਹੜੇ (ਫ਼ਰਿਸ਼ਤੇ) ਉਸ ਦੇ ਕੋਲ ਹਨ ਉਹ ਉਸ ਦੀ ਇਬਾਦਤ ਕਰਨ ਤੋਂ ਨਾ ਤਾਂ ਸਰਕਸ਼ੀ ਕਰਦੇ ਹਨ ਅਤੇ ਨਾ ਹੀ ਉਹ ਥੱਕਦੇ ਹਨ।
அரபு விரிவுரைகள்:
یُسَبِّحُوْنَ الَّیْلَ وَالنَّهَارَ لَا یَفْتُرُوْنَ ۟
20਼ ਉਹ (ਫ਼ਰਿਸ਼ਤੇ) ਬਿਨਾਂ ਕਿਸੇ ਵਿਘਨ ਤੋਂ ਦਿਨ- ਰਾਤ (ਭਾਵ ਹਰ ਵੇਲੇ) ਉਸ (ਅੱਲਾਹ) ਦੀ ਤਸਬੀਹ ਕਰਦੇ ਹਨ।
அரபு விரிவுரைகள்:
اَمِ اتَّخَذُوْۤا اٰلِهَةً مِّنَ الْاَرْضِ هُمْ یُنْشِرُوْنَ ۟
21਼ ਕੀ ਉਹਨਾਂ (ਮੁਸ਼ਰਿਕਾਂ) ਦੇ ਧਰਤੀ ਵਾਲੇ ਇਸ਼ਟ ਕਿਸੇ (ਮੁਰਦਾ ਵਿਅਕਤੀ) ਨੂੰ ਜਿਊਂਦਾ ਕਰ ਸਕਦੇ ਹਨ।
அரபு விரிவுரைகள்:
لَوْ كَانَ فِیْهِمَاۤ اٰلِهَةٌ اِلَّا اللّٰهُ لَفَسَدَتَا ۚ— فَسُبْحٰنَ اللّٰهِ رَبِّ الْعَرْشِ عَمَّا یَصِفُوْنَ ۟
22਼ ਜੇ ਇਸ (ਸੰਸਾਰ) ਵਿਚ ਅੱਲਾਹ ਤੋਂ ਛੁੱਟ ਹੋਰ ਵੀ ਇਸ਼ਟ ਹੁੰਦੇ ਤਾਂ ਇਹ ਦੋਵਾਂ (ਅਕਾਸ਼ ਤੇ ਧਰਤੀ) ਦੀ ਵਿਵਸਥਾ ਬਿਗੜ ਜਾਂਦੀ। ਸੋ ਅੱਲਾਹ, ਅਰਸ਼ਾਂ ਦਾ ਮਾਲਿਕ, ਉਹਨਾਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਇਹ (ਮੁਸ਼ਰਿਕ) ਕਰਦੇ ਹਨ।
அரபு விரிவுரைகள்:
لَا یُسْـَٔلُ عَمَّا یَفْعَلُ وَهُمْ یُسْـَٔلُوْنَ ۟
23਼ ਉਹ (ਅੱਲਾਹ) ਆਪਣੇ ਕੰਮਾਂ ਲਈ ਕਿਸੇ ਨੂੰ ਉੱਤਰਦਾਈ ਨਹੀਂ, ਜਦ ਕਿ ਸਾਰੇ ਹੀ (ਅੱਲਾਹ ਦੇ ਸਾਹਮਣੇ) ਉੱਤਰਦਾਈ ਹਨ।
அரபு விரிவுரைகள்:
اَمِ اتَّخَذُوْا مِنْ دُوْنِهٖۤ اٰلِهَةً ؕ— قُلْ هَاتُوْا بُرْهَانَكُمْ ۚ— هٰذَا ذِكْرُ مَنْ مَّعِیَ وَذِكْرُ مَنْ قَبْلِیْ ؕ— بَلْ اَكْثَرُهُمْ لَا یَعْلَمُوْنَ ۙ— الْحَقَّ فَهُمْ مُّعْرِضُوْنَ ۟
24਼ ਕੀ ਉਹਨਾਂ ਲੋਕਾਂ ਨੇ (ਰੱਬ ਨੂੰ ਛੱਡ ਕੇ) ਹੋਰ ਇਸ਼ਟ ਬਣਾ ਰੱਖੇ ਹਨ ? (ਹੇ ਨਬੀ!) ਉਹਨਾਂ (ਮੁਸ਼ਰਿਕਾਂ) ਨੂੰ ਆਖੋ ਕਿ ਕੋਈ ਦਲੀਲ ਤਾਂ ਲਿਆਓ ਜਦੋਂ ਕਿ ਮੇਰੇ ਕੋਲ ਇਹ ਕਿਤਾਬ (.ਕੁਰਆਨ) ਵੀ ਮੌਜੂਦ ਹੈ ਜਿਸ ਵਿਚ ਮੇਰੇ ਸਾਥੀਆਂ ਲਈ ਨਸੀਹਤ ਹੈ ਅਤੇ ਮੈਥੋਂ ਪਹਿਲੇ ਲੋਕਾਂ ਲਈ ਵੀ ਨਸੀਹਤ ਸੀ। ਹਕੀਕਤ ਇਹ ਹੈ ਕਿ ਇਹਨਾਂ ਵਿਚ ਬਹੁਤੇ ਅਜਿਹੇ ਹਨ ਜਿਹੜੇ ਹੱਕ (ਸੱਚਾਈ) ਨੂੰ ਨਹੀਂ ਜਾਣਦੇ, ਇਹੋ ਕਾਰਨ ਇਹ (ਹੱਕ ਤੋਂ) ਮੂੰਹ ਮੋੜੇ ਹੋਏ ਹਨ।
அரபு விரிவுரைகள்:
وَمَاۤ اَرْسَلْنَا مِنْ قَبْلِكَ مِنْ رَّسُوْلٍ اِلَّا نُوْحِیْۤ اِلَیْهِ اَنَّهٗ لَاۤ اِلٰهَ اِلَّاۤ اَنَا فَاعْبُدُوْنِ ۟
25਼ ਤੁਹਾਥੋਂ ਪਹਿਲਾਂ ਵੀ (ਹੇ ਨਬੀ!) ਅਸੀਂ ਜਿਹੜੇ ਵੀ ਰਸੂਲ ਭੇਜੇ ਉਹਨਾਂ ਵੱਲ ਇਹੋ ਵਹੀ (ਰੱਬੀ ਸੁਨੇਹਾ) ਘੱਲੀ ਗਈ ਸੀ ਕਿ ਛੁੱਟ ਮੈਥੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਸਾਰੇ ਮੇਰੀ ਹੀ ਇਬਾਦਤ ਕਰੋ।
அரபு விரிவுரைகள்:
وَقَالُوا اتَّخَذَ الرَّحْمٰنُ وَلَدًا سُبْحٰنَهٗ ؕ— بَلْ عِبَادٌ مُّكْرَمُوْنَ ۟ۙ
26਼ ਇਹ (ਮੁਸ਼ਰਿਕ) ਆਖਦੇ ਹਨ ਕਿ ਰਹਿਮਾਨ (ਅੱਲਾਹ) ਸੰਤਾਨ ਵਾਲਾ ਹੈ ਜਦ ਕਿ ਉਸ ਦੀ ਜ਼ਾਤ ਤਾਂ (ਔਲਾਦ ਹੋਣ ਤੋਂ) ਪਾਕ ਹੈ, ਸਗੋਂ ਉਹ (ਫ਼ਰਿਸ਼ਤੇ ਜਿਨ੍ਹਾਂ ਨੂੰ ਸੰਤਾਨ ਆਖਦੇ ਹਨ) ਸਾਰੇ ਹੀ ਉਸ (ਅੱਲਾਹ) ਦੇ ਸਤਿਕਾਰਯੋਗ ਬੰਦੇ ਹਨ।
அரபு விரிவுரைகள்:
لَا یَسْبِقُوْنَهٗ بِالْقَوْلِ وَهُمْ بِاَمْرِهٖ یَعْمَلُوْنَ ۟
27਼ ਉਹ ਕਿਸੇ ਵੀ ਗੱਲ ਵਿਚ ਵੱਧ ਕੇ ਨਹੀਂ ਬੋਲਦੇ ਸਗੋਂ ਉਸ ਦੇ ਆਗਿਆਕਾਰੀ ਬੰਦੇ ਹਨ।
அரபு விரிவுரைகள்:
یَعْلَمُ مَا بَیْنَ اَیْدِیْهِمْ وَمَا خَلْفَهُمْ وَلَا یَشْفَعُوْنَ ۙ— اِلَّا لِمَنِ ارْتَضٰی وَهُمْ مِّنْ خَشْیَتِهٖ مُشْفِقُوْنَ ۟
28਼ ਉਹ (ਅੱਲਾਹ) ਉਹਨਾਂ (ਫ਼ਰਿਸ਼ਤਿਆਂ) ਦੇ ਜੋ ਅੱਗੇ ਹੈ ਉਸ ਨੂੰ ਵੀ ਜਾਣਦਾ ਹੈ ਅਤੇ ਜੋ ਉਹਨਾਂ ਦੇ ਪਿੱਛੇ ਹੈ ਉਸ ਨੂੰ ਵੀ ਜਾਣਦਾ ਹੈ। ਉਹ (ਫ਼ਰਿਸ਼ਤੇ) ਕੇਵਲ ਉਸ ਦੀ ਸਿਫ਼ਾਰਸ਼ ਕਰਨਗੇ ਜਿਨ੍ਹਾਂ ਤੋਂ ਅੱਲਾਹ ਖ਼ੁਸ਼ ਹੋਵੇਗਾ। ਉਹ (ਫ਼ਰਿਸ਼ਤੇ) ਤਾਂ ਉਸ (ਅੱਲਾਹ) ਦੇ ਭੈਅ ਤੋਂ ਕੰਬਦੇ ਰਹਿੰਦੇ ਹਨ।
அரபு விரிவுரைகள்:
وَمَنْ یَّقُلْ مِنْهُمْ اِنِّیْۤ اِلٰهٌ مِّنْ دُوْنِهٖ فَذٰلِكَ نَجْزِیْهِ جَهَنَّمَ ؕ— كَذٰلِكَ نَجْزِی الظّٰلِمِیْنَ ۟۠
29਼ ਉਹਨਾਂ ਵਿੱਚੋਂ ਜੇ ਕੋਈ (ਫ਼ਰਿਸ਼ਤਾ) ਇਹ ਕਹਿ ਦੇਵੇ ਕਿ ਅੱਲਾਹ ਤੋਂ ਛੁੱਟ ਮੈਂ ਵੀ ਇਸ਼ਟ ਹਾਂ ਤਾਂ ਅਸੀਂ ਉਸ ਨੂੰ ਨਰਕ ਦੀ ਸਜ਼ਾ ਦਿਆਂਗੇ। ਅਸੀਂ ਜ਼ਾਲਮਾਂ ਨੂੰ ਇੰਜ ਹੀ ਸਜ਼ਾ ਦਿਆ ਕਰਦੇ ਹਾਂ।
அரபு விரிவுரைகள்:
اَوَلَمْ یَرَ الَّذِیْنَ كَفَرُوْۤا اَنَّ السَّمٰوٰتِ وَالْاَرْضَ كَانَتَا رَتْقًا فَفَتَقْنٰهُمَا ؕ— وَجَعَلْنَا مِنَ الْمَآءِ كُلَّ شَیْءٍ حَیٍّ ؕ— اَفَلَا یُؤْمِنُوْنَ ۟
30਼ ਕੀ ਕਾਫ਼ਿਰਾਂ ਨੇ ਨਹੀਂ ਵੇਖਿਆ (ਭਾਵ ਞਿਚਾਰ ਨਹੀਂ ਕੀਤਾ ਕਿ ਬੇਸ਼ੱਕ ਅਕਾਸ਼ ਤੇ ਧਰਤੀ ਇਕ ਦੂਜੇ ਨਾਲ ਜੂੜੇ ਹੋਏ ਸਨ ਫੇਰ ਅਸੀਂ ਇਹਨਾਂ ਦੋਵਾਂ ਨੂੰ ਵੱਖੋ ਵੱਖ ਕਰ ਦਿੱਤਾ । ਅਸਾਂ ਹਰੇਕ ਜੀਵਤ ਚੀਜ਼ ਨੂੰ ਪਾਣੀ ਤੋਂ ਬਣਾਇਆ ਹੈ, ਕੀ ਉਹ ਫੇਰ ਵੀ ਈਮਾਨ ਨਹੀਂ ਲਿਆਉਣਗੇ।
அரபு விரிவுரைகள்:
وَجَعَلْنَا فِی الْاَرْضِ رَوَاسِیَ اَنْ تَمِیْدَ بِهِمْ وَجَعَلْنَا فِیْهَا فِجَاجًا سُبُلًا لَّعَلَّهُمْ یَهْتَدُوْنَ ۟
31਼ ਅਸੀਂ ਧਰਤੀ ਵਿਚ ਪਹਾੜਾਂ ਨੂੰ ਜਮਾ ਦਿੱਤਾ ਤਾਂ ਜੋ ਉਹ ਲੋਕਾਂ ਦੇ ਭਾਰ ਨਾਲ ਝੁਕ ਨਾ ਜਾਣ। ਅਸੀਂ ਇਸ ਵਿਚ ਖੁੱਲ੍ਹੇ ਖੁੱਲ੍ਹੇ ਰਾਹ ਬਣਾ ਦਿੱਤੇ ਤਾਂ ਜੋ ਉਹ (ਲੋਕ) ਰਾਹ ਲਭ ਲੈਣ।
அரபு விரிவுரைகள்:
وَجَعَلْنَا السَّمَآءَ سَقْفًا مَّحْفُوْظًا ۖۚ— وَّهُمْ عَنْ اٰیٰتِهَا مُعْرِضُوْنَ ۟
32਼ ਅਤੇ ਅਸੀਂ ਅਕਾਸ਼ ਨੂੰ ਇਕ ਸੁਰੱਖਿਅਤ ਛੱਤ ਬਣਾ ਦਿੱਤਾ, ਪਰੰਤੂ ਇਹ (ਕਾਫ਼ਿਰ) ਇਹਨਾਂ ਨਿਸ਼ਾਨੀਆਂ ਵੱਲ ਧਿਆਨ ਹੀ ਨਹੀਂ ਦਿੰਦੇ।
அரபு விரிவுரைகள்:
وَهُوَ الَّذِیْ خَلَقَ الَّیْلَ وَالنَّهَارَ وَالشَّمْسَ وَالْقَمَرَ ؕ— كُلٌّ فِیْ فَلَكٍ یَّسْبَحُوْنَ ۟
33਼ ਉਹ ਉਹੀਓ ਹੈ ਜਿਸ ਨੇ ਰਾਤ, ਦਿਨ, ਸੂਰਜ ਅਤੇ ਚੰਨ ਨੂੰ ਪੈਦਾ ਕੀਤਾ, ਇਹ ਸਾਰੇ ਆਪਣੇ ਆਪਣੇ ਮੰਡਲ ਵਿਚ ਤੁਰਦੇ-ਫਿਰਦੇ ਹਨ।
அரபு விரிவுரைகள்:
وَمَا جَعَلْنَا لِبَشَرٍ مِّنْ قَبْلِكَ الْخُلْدَ ؕ— اَفَاۡىِٕنْ مِّتَّ فَهُمُ الْخٰلِدُوْنَ ۟
34਼ (ਹੇ ਨਬੀ ਸ:!) ਤੁਹਾਥੋਂ ਪਹਿਲਾਂ ਵੀ ਕਿਸੇ ਵੀ ਮਨੁੱਖ ਨੂੰ ਅਸੀਂ ਸਦੀਵੀ ਜ਼ਿੰਦਗੀ ਨਹੀਂ ਦਿੱਤੀ। ਜੇ ਤੁਸੀਂ ਮਰ ਗਏ ਤਾਂ ਕੀ ਇਹ ਲੋਕ ਸਦਾ ਜਿਊਂਦੇ ਰਹਿਣਗੇ ?
அரபு விரிவுரைகள்:
كُلُّ نَفْسٍ ذَآىِٕقَةُ الْمَوْتِ ؕ— وَنَبْلُوْكُمْ بِالشَّرِّ وَالْخَیْرِ فِتْنَةً ؕ— وَاِلَیْنَا تُرْجَعُوْنَ ۟
35਼ ਮੌਤ ਦਾ ਸੁਆਦ ਤਾਂ ਹਰੇਕ ਜੀਵ ਨੇ ਚਖਣਾ ਹੀ ਹੈ। ਅਸੀਂ ਤੁਹਾਨੂੰ ਪਰਖਣ ਲਈ ਚੰਗੇ ਤੇ ਮਾੜੇ ਹਾਲਾਤ ਵਿਚ ਰੱਖਦੇ ਹਾਂ, ਅੰਤ ਤੁਸੀਂ ਸਭ ਨੇ ਆਉਣਾ ਸਾਡੇ ਵੱਲ ਹੀ ਹੈ।
அரபு விரிவுரைகள்:
وَاِذَا رَاٰكَ الَّذِیْنَ كَفَرُوْۤا اِنْ یَّتَّخِذُوْنَكَ اِلَّا هُزُوًا ؕ— اَهٰذَا الَّذِیْ یَذْكُرُ اٰلِهَتَكُمْ ۚ— وَهُمْ بِذِكْرِ الرَّحْمٰنِ هُمْ كٰفِرُوْنَ ۟
36਼ ਇਹ ਇਨਕਾਰੀ ਜਦੋਂ ਵੀ ਤੁਹਾਨੂੰ (ਹੇ ਮੁਹੰਮਦ!) ਵੇਖਦੇ ਹਨ ਤਾਂ ਤੁਹਾਡਾ ਮਖੌਲ ਕਰਦੇ ਹਨ ਅਤੇ ਆਖਦੇ ਹਨ, ਕੀ ਇਹ ਉਹੀਓ ਹੈ ਜਿਹੜਾ ਤੁਹਾਡੇ ਇਸ਼ਟਾਂ ਦੀ ਚਰਚਾ (ਨਿਖੇਦੀ) ਕਰਦਾ ਹੈ? ਜਦ ਕਿ ਸੱਚ ਇਹ ਹੈ ਕਿ ਇਹ (ਕਾਫ਼ਿਰ) ਹੀ ਰਹਿਮਾਨ ਦੇ ਜ਼ਿਕਰ ਤੋਂ ਇਨਕਾਰ ਕਰਦੇ ਹਨ।
அரபு விரிவுரைகள்:
خُلِقَ الْاِنْسَانُ مِنْ عَجَلٍ ؕ— سَاُورِیْكُمْ اٰیٰتِیْ فَلَا تَسْتَعْجِلُوْنِ ۟
37਼ ਮਨੁੱਖ ਜਨਮ ਤੋਂ ਹੀ ਕਾਹਲਾ ਹੈ। ਮੈਂ ਛੇਤੀ ਹੀ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਵਾਂਗਾ, ਤੁਸੀਂ ਮੇਰੇ ਨਾਲ (ਅਜ਼ਾਬ ਲਈ) ਇੰਨੀ ਕਾਹਲੀ ਨਾ ਕਰੋ।
அரபு விரிவுரைகள்:
وَیَقُوْلُوْنَ مَتٰی هٰذَا الْوَعْدُ اِنْ كُنْتُمْ صٰدِقِیْنَ ۟
38਼ ਕਾਫ਼ਿਰ ਆਖਦੇ ਹਨ ਕਿ ਜੇ ਤੁਸੀਂ (ਹੇ ਨਬੀ!) ਆਪਣੀ ਗੱਲ ਵਿਚ) ਸੱਚੇ ਹੋ ਤਾਂ ਦੱਸੋ ਕਿ ਇਹ (ਅਜ਼ਾਬ ਆਉਣ ਦਾ) ਵਾਅਦਾ ਕਦੋਂ ਪੂਰਾ ਹੋਵੇਗਾ।
அரபு விரிவுரைகள்:
لَوْ یَعْلَمُ الَّذِیْنَ كَفَرُوْا حِیْنَ لَا یَكُفُّوْنَ عَنْ وُّجُوْهِهِمُ النَّارَ وَلَا عَنْ ظُهُوْرِهِمْ وَلَا هُمْ یُنْصَرُوْنَ ۟
39਼ ਕਾਸ਼! ਇਹ ਇਨਕਾਰੀ ਜਾਣਦੇ ਹੁੰਦੇ ਕਿ ਉਸ ਸਮੇਂ (ਜਦੋਂ ਅਜ਼ਾਬ ਆਵੇਗਾ) ਇਹ ਕਾਫ਼ਿਰ ਨਾ ਤਾਂ ਆਪਣੇ ਚਿਹਰਿਆਂ ਤੋਂ ਨਾ ਹੀ ਆਪਣੀਆਂ ਪਿੱਠਾਂ ਤੋਂ (ਨਰਕ ਦੀ) ਅੱਗ ਨੂੰ ਪਰਾਂ ਕਰ ਸਕਣਗੇ ਅਤੇ ਨਾ ਹੀ (ਕਿਸੇ ਪਾਸਿਓਂ) ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ।
அரபு விரிவுரைகள்:
بَلْ تَاْتِیْهِمْ بَغْتَةً فَتَبْهَتُهُمْ فَلَا یَسْتَطِیْعُوْنَ رَدَّهَا وَلَا هُمْ یُنْظَرُوْنَ ۟
40਼ ਅਚਣਚੇਤ ਉਹਨਾਂ ਉੱਤੇ ਵਾਅਦੇ ਵਾਲੀ ਘੜੀ (ਕਿਆਮਤ) ਆ ਜਾਵੇਗੀ ਅਤੇ ਇਹ ਰੁਰਾਨ ਪਰੇਸ਼ਾਨ ਹੋ ਜਾਣਗੇ, ਫੇਰ ਨਾ ਤਾਂ ਉਹ ਉਸ (ਘੜੀ) ਨੂੰ ਟਾਲ ਸਕਣਗੇ ਅਤੇ ਨਾ ਹੀ ਉਹਨਾਂ ਨੂੰ ਰਤਾ ਭਰ ਛੂਟ ਦਿੱਤੀ ਜਾਵੇਗੀ।
அரபு விரிவுரைகள்:
وَلَقَدِ اسْتُهْزِئَ بِرُسُلٍ مِّنْ قَبْلِكَ فَحَاقَ بِالَّذِیْنَ سَخِرُوْا مِنْهُمْ مَّا كَانُوْا بِهٖ یَسْتَهْزِءُوْنَ ۟۠
41਼ (ਹੇ ਮੁਹੰਮਦ ਸ:!) ਤੁਹਾਥੋਂ ਪਹਿਲਾਂ ਵੀ ਪੈਗ਼ੰਬਰਾਂ ਨਾਲ ਮਖੌਲ ਹੋਏ ਸਨ, ਅੰਤ ਉਹਨਾਂ ਖਿੱਲੀ ਕਰਨ ਵਾਲਿਆਂ ਨੂੰ ਉਸੇ (ਅਜ਼ਾਬ) ਨੇ ਆ ਘੇਰਿਆ ਜਿਸ ਦਾ ਉਹ ਮਖੌਲ ਕਰਿਆ ਕਰਦੇ ਸਨ।
அரபு விரிவுரைகள்:
قُلْ مَنْ یَّكْلَؤُكُمْ بِالَّیْلِ وَالنَّهَارِ مِنَ الرَّحْمٰنِ ؕ— بَلْ هُمْ عَنْ ذِكْرِ رَبِّهِمْ مُّعْرِضُوْنَ ۟
42਼ (ਉਹਨਾਂ ਇਨਕਾਰੀਆਂ ਨੂੰ) ਕਹੋ ਕਿ ਦਿਨ-ਰਾਤ ਰਹਿਮਾਨ ਦੇ (ਅਜ਼ਾਬ ਤੋਂ) ਤੁਹਾਡੀ ਸੁਰੱਖਿਆ ਕੌਣ ਕਰਦਾ ਹੈ ? ਅਸਲ ਗੱਲ ਇਹ ਹੈ ਕਿ ਇਹ ਆਪਣੇ ਰੱਬ ਦੀ ਯਾਦ ਤੋਂ ਮੂੰਹ ਮੋੜੀਂ ਫਿਰਦੇ ਹਨ।
அரபு விரிவுரைகள்:
اَمْ لَهُمْ اٰلِهَةٌ تَمْنَعُهُمْ مِّنْ دُوْنِنَا ؕ— لَا یَسْتَطِیْعُوْنَ نَصْرَ اَنْفُسِهِمْ وَلَا هُمْ مِّنَّا یُصْحَبُوْنَ ۟
43਼ ਕੀ ਛੁੱਟ ਸਾਥੋਂ ਉਹਨਾਂ ਦੇ ਹੋਰ ਇਸ਼ਟ ਅਜਿਹੇ ਹਨ ਜਿਹੜੇ ਉਹਨਾਂ ਨੂੰ (ਅਜ਼ਾਬ ਤੋਂ) ਬਚਾ ਸਕਣ ? ਉਹ ਨਾ ਤਾਂ ਆਪਣੀ ਸਹਾਇਤਾ ਆਪ ਕਰ ਸਕਦੇ ਹਨ ਅਤੇ ਨਾ ਹੀ ਸਾਡੇ ਅਜ਼ਾਬ ਤੋਂ ਸੁਰੱਖਿਅਤ ਹਨ।
அரபு விரிவுரைகள்:
بَلْ مَتَّعْنَا هٰۤؤُلَآءِ وَاٰبَآءَهُمْ حَتّٰی طَالَ عَلَیْهِمُ الْعُمُرُ ؕ— اَفَلَا یَرَوْنَ اَنَّا نَاْتِی الْاَرْضَ نَنْقُصُهَا مِنْ اَطْرَافِهَا ؕ— اَفَهُمُ الْغٰلِبُوْنَ ۟
44਼ ਸਗੋਂ ਉਹਨਾਂ (ਕਾਫ਼ਿਰਾਂ) ਨੂੰ ਅਤੇ ਉਹਨਾਂ ਦੇ ਬਾਪ ਦਾਦਿਆਂ ਨੂੰ ਅਸੀਂ ਹੀ ਜੀਵਨ ਗੁਜ਼ਾਰਨ ਲਈ ਸਮੱਗਰੀ ਦਿੱਤੀ, ਇੱਥੋਂ ਤੀਕ ਕਿ ਉਹਨਾਂ ’ਤੇ ਇਕ ਲੰਮਾ ਸਮਾਂ ਲੰਘ ਗਿਆ। ਕੀ ਤੁਸੀਂ ਇਹ ਨਹੀਂ ਵੇਖਦੇ ਕਿ ਅਸੀਂ ਧਰਤੀ ਨੂੰ ਉਸ ਦੀਆਂ ਅਨੇਕਾਂ ਦਿਸ਼ਾਵਾਂ ਤੋਂ (ਕਾਫ਼ਿਰਾਂ ਦੀ ਤਾਕਤ) ਘਟਾਉਂਦੇ ਜਾਂਦੇ ਹਾਂ ? ਕੀ ਫੇਰ ਵੀ ਇਹੋ ਭਾਰੂ ਰਹਿਣਗੇ?
அரபு விரிவுரைகள்:
قُلْ اِنَّمَاۤ اُنْذِرُكُمْ بِالْوَحْیِ ۖؗ— وَلَا یَسْمَعُ الصُّمُّ الدُّعَآءَ اِذَا مَا یُنْذَرُوْنَ ۟
45਼ ਹੇ ਨਬੀ! ਆਖ ਦਿਓ ਕਿ ਮੈਂ ਤਾਂ ਤੁਹਾਨੂੰ ਵਹੀ (ਰੱਬੀ ਆਦੇਸ਼) ਦੁਆਰਾ (ਉਸ ਦੇ ਅਜ਼ਾਬ ਤੋਂ) ਖ਼ਬਰਦਾਰ ਕਰ ਰਿਹਾ ਹਾਂ, ਪਰੰਤੂ ਬੋਲੇ ਲੋਕ ਨਹੀਂ ਸੁਣਦੇ, ਜਦ ਕਿ ਉਹਨਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ।
அரபு விரிவுரைகள்:
وَلَىِٕنْ مَّسَّتْهُمْ نَفْحَةٌ مِّنْ عَذَابِ رَبِّكَ لَیَقُوْلُنَّ یٰوَیْلَنَاۤ اِنَّا كُنَّا ظٰلِمِیْنَ ۟
46਼ ਜੇ ਉਹਨਾਂ ਨੂੰ (ਹੇ ਨਬੀ!) ਤੇਰੇ ਰੱਬ ਦਾ ਅਜ਼ਾਬ ਰਤਾ ਛੂਹ ਜਾਵੇ ਤਾਂ ਕਹਿਣਗੇ ਕਿ ਅਸੀਂ ਤਾਂ ਬਰਬਾਦ ਹੋ ਗਏ, (ਇਕਰਾਰ ਕਰਨਗੇ ਕਿ) ਅਸੀਂ ਜ਼ਾਲਮ ਹਾਂ।
அரபு விரிவுரைகள்:
وَنَضَعُ الْمَوَازِیْنَ الْقِسْطَ لِیَوْمِ الْقِیٰمَةِ فَلَا تُظْلَمُ نَفْسٌ شَیْـًٔا ؕ— وَاِنْ كَانَ مِثْقَالَ حَبَّةٍ مِّنْ خَرْدَلٍ اَتَیْنَا بِهَا ؕ— وَكَفٰی بِنَا حٰسِبِیْنَ ۟
47਼ ਕਿਆਮਤ ਦਿਹਾੜੇ ਅਸੀਂ ਠੀਕ-ਠੀਕ ਤੋਲਣ ਵਾਲੀ ਤੱਕੜੀ ਲੋਕਾਂ ਵਿਚਕਾਰ ਲਿਆ ਰੱਖਾਂਗੇ ਫੇਰ ਕਿਸੇ ਨਾਲ ਕੋਈ ਜ਼ੁਲਮ ਨਹੀਂ ਹੋਵੇਗਾ। ਜੇ ਇਕ ਰਾਈ ਦੇ ਦਾਨੇ ਬਰਾਬਰ ਵੀ ਕਿਸੇ ਨੇ ਕੋਈ ਅਮਲ (ਕੰਮ) ਕੀਤਾ ਹੋਵੇਗਾ ਅਸੀਂ ਉਸ ਨੂੰ ਉਸ ਦੇ ਸਾਹਮਣੇ ਲਿਆਵਾਂਗੇ। ਹਿਸਾਬ ਕਰਨ ਲਈ ਅਸੀਂ ਹੀ ਬਥੇਰਾ ਹੈ।
அரபு விரிவுரைகள்:
وَلَقَدْ اٰتَیْنَا مُوْسٰی وَهٰرُوْنَ الْفُرْقَانَ وَضِیَآءً وَّذِكْرًا لِّلْمُتَّقِیْنَ ۟ۙ
48਼ (ਅਤੇ .ਕੁਰਆਨ ਤੋਂ ਪਹਿਲਾਂ) ਅਸੀਂ ਮੂਸਾ ਅਤੇ ਹਾਰੂਨ ਨੂੰ ਫ਼ੁਰਕਾਨ (ਹੱਕ ਅਤੇ ਝੂਠ ਵਿਚਕਾਰ ਫ਼ੈਸਲਾ ਕਰਨ ਵਾਲੀ ਤੇ ਸਿੱਧੀ ਰਾਹ ਵਿਖਾਉਣ ਵਾਲੀ) ਅਤੇ ਚਾਨਣ ਪਾਉਣ ਵਾਲੀ ਅਤੇ (ਬੁਰਾਈਆਂ ਤੋਂ) ਪਰਹੇਜ਼ ਕਰਨ ਵਾਲਿਆਂ ਨੂੰ ਨਸੀਹਤ ਕਰਨ ਵਾਲੀ ਕਿਤਾਬ (ਤੌਰੈਤ) ਬਖ਼ਸ਼ ਚੁੱਕੇ ਹਾਂ।
அரபு விரிவுரைகள்:
الَّذِیْنَ یَخْشَوْنَ رَبَّهُمْ بِالْغَیْبِ وَهُمْ مِّنَ السَّاعَةِ مُشْفِقُوْنَ ۟
49਼ (ਅਤੇ ਇਹ ਕੁਰਆਨ ਉਨ੍ਹਾਂ ਲਈ ਹੈ) ਜਿਹੜੇ ਲੋਕ ਬਿਨਾ ਵੇਖੇ ਆਪਣੇ ਰੱਬ ਤੋਂ ਡਰਦੇ ਹਨ ਅਤੇ ਕਿਆਮਤ ਤੋਂ ਵੀ ਡਰੇ ਰਹਿੰਦੇ ਹਨ।
அரபு விரிவுரைகள்:
وَهٰذَا ذِكْرٌ مُّبٰرَكٌ اَنْزَلْنٰهُ ؕ— اَفَاَنْتُمْ لَهٗ مُنْكِرُوْنَ ۟۠
50਼ ਇਹ (.ਕੁਰਆਨ) ਬਰਕਤਾਂ ਵਾਲਾ ਜ਼ਿਕਰ ਹੈ, ਜਿਸ ਨੂੰ ਅਸੀਂ ਹੀ ਨਾਜ਼ਿਲ ਕੀਤਾ ਹੈ। ਕੀ ਤੁਸੀਂ ਫੇਰ ਵੀ ਇਸ ਨੂੰ ਨਹੀਂ ਮੰਨਦੇ ? 1
1 ਵੇਖੋ ਸੂਰਤ ਯੂਨੁਸ, ਹਾਸ਼ੀਆ ਆਇਤ 37/10 ਅਤੇ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
அரபு விரிவுரைகள்:
وَلَقَدْ اٰتَیْنَاۤ اِبْرٰهِیْمَ رُشْدَهٗ مِنْ قَبْلُ وَكُنَّا بِهٖ عٰلِمِیْنَ ۟ۚ
51਼ ਬੇਸ਼ੱਕ ਉਸ (ਤੌਰੈਤ) ਤੋਂ ਵੀ ਪਹਿਲਾਂ ਅਸੀਂ ਇਬਰਾਹੀਮ ਨੂੰ ਸੂਝ-ਬੂਝ ਬਖ਼ਸ਼ੀ ਸੀ ਅਤੇ ਅਸੀਂ ਉਸ (ਇਬਰਾਹੀਮ) ਨੂੰ ਚੰਗੀ ਤਰ੍ਹਾਂ ਜਾਣਦੇ ਸੀ।
அரபு விரிவுரைகள்:
اِذْ قَالَ لِاَبِیْهِ وَقَوْمِهٖ مَا هٰذِهِ التَّمَاثِیْلُ الَّتِیْۤ اَنْتُمْ لَهَا عٰكِفُوْنَ ۟
52਼ ਜਦੋਂ ਉਸ (ਇਬਰਾਹੀਮ) ਨੇ ਆਪਣੇ ਪਿਤਾ ਨੂੰ ਅਤੇ ਆਪਣੀ ਕੌਮ ਨੂੰ ਆਖਿਆ ਸੀ ਕਿ ਇਹ ਮੂਰਤੀਆਂ ਜਿਨ੍ਹਾਂ ਦੀ ਤੁਸੀਂ ਮਜਾਵਰੀ (ਦੇਖ ਭਾਲ) ਕਰਦੇ ਹੋ ਕੀ ਹਨ ?
அரபு விரிவுரைகள்:
قَالُوْا وَجَدْنَاۤ اٰبَآءَنَا لَهَا عٰبِدِیْنَ ۟
53਼ ਉਹਨਾਂ (ਸਭ ਨੇ) ਕਿਹਾ ਕਿ ਅਸੀਂ ਆਪਣੇ ਪਿਓ ਦਾਦਿਆਂ (ਭਾਵ ਬਜ਼ੁਰਗਾਂ) ਨੂੰ ਇਹਨਾਂ (ਮੂਰਤੀਆਂ) ਦੀ ਹੀ ਪੂਜਾ ਕਰਦੇ ਵੇਖਿਆ ਹੈ।
அரபு விரிவுரைகள்:
قَالَ لَقَدْ كُنْتُمْ اَنْتُمْ وَاٰبَآؤُكُمْ فِیْ ضَلٰلٍ مُّبِیْنٍ ۟
54਼ (ਇਬਰਾਹੀਮ ਨੇ) ਕਿਹਾ, ਫੇਰ ਤਾਂ ਤੁਸੀਂ ਵੀ ਕੁਰਾਹੇ ਪਏ ਹੋਏ ਹੋ ਅਤੇ ਤੁਹਾਡੇ ਬਜ਼ੁਰਗ ਵੀ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਸਨ।
அரபு விரிவுரைகள்:
قَالُوْۤا اَجِئْتَنَا بِالْحَقِّ اَمْ اَنْتَ مِنَ اللّٰعِبِیْنَ ۟
55਼ (ਕੌਮ ਨੇ) ਕਿਹਾ, ਕੀ ਤੁਸੀਂ ਸਾਡੇ ਸਾਹਮਣੇ ਸੱਚ ਬੋਲ ਰਹੇ ਹੋ ਜਾਂ ਮਖੌਲ ਕਰ ਰਹੇ ਹੋ?
அரபு விரிவுரைகள்:
قَالَ بَلْ رَّبُّكُمْ رَبُّ السَّمٰوٰتِ وَالْاَرْضِ الَّذِیْ فَطَرَهُنَّ ۖؗ— وَاَنَا عَلٰی ذٰلِكُمْ مِّنَ الشّٰهِدِیْنَ ۟
56਼ ਇਬਰਾਹੀਮ ਨੇ ਫ਼ਰਮਾਇਆ, ਅਸਲ ਗੱਲ ਇਹ ਹੈ ਕਿ ਤੁਹਾਡਾ ਸਾਰਿਆਂ ਦਾ ਪਾਲਣਹਾਰ ਤਾਂ ਉਹੀਓ ਹੈ ਜਿਹੜਾ ਅਕਾਸ਼ਾਂ ਅਤੇ ਧਰਤੀ ਦਾ ਮਾਲਿਕ ਹੈ ਅਤੇ ਜਿਸ ਨੇ ਉਹਨਾਂ ਨੂੰ ਸਾਜਿਆ ਹੈ। ਮੈਂ ਤੁਹਾਡੇ ਸਾਹਮਣੇ ਇਸ ਦੀ ਗਵਾਹੀ ਦਿੰਦਾ ਹਾਂ।
அரபு விரிவுரைகள்:
وَتَاللّٰهِ لَاَكِیْدَنَّ اَصْنَامَكُمْ بَعْدَ اَنْ تُوَلُّوْا مُدْبِرِیْنَ ۟
57਼ (ਇਬਰਾਹੀਮ ਨੇ ਮਨ ਵਿਚ ਕਿਹਾ ਕਿ) ਅੱਲਾਹ ਦੀ ਕਸਮ! ਤੁਹਾਡੇ ਜਾਣ ਮਗਰੋਂ ਮੈਂ ਤੁਹਾਡੇ ਇਹਨਾਂ ਬੁਤਾਂ ਨਾਲ ਨਿਬੜਾਂਗਾ।
அரபு விரிவுரைகள்:
فَجَعَلَهُمْ جُذٰذًا اِلَّا كَبِیْرًا لَّهُمْ لَعَلَّهُمْ اِلَیْهِ یَرْجِعُوْنَ ۟
58਼ (ਜਦੋਂ ਸਾਰੇ ਚਲੇ ਗਏ ਤਾਂ) ਫੇਰ ਉਸ (ਇਬਰਾਹੀਮ) ਨੇ ਸਾਰੀਆਂ (ਮੂਰਤੀਆਂ) ਦੇ ਟੋਟੇ-ਟੋਟੇ ਕਰ ਦਿੱਤੇ, ਕੇਵਲ ਇਕ ਵੱਡੇ ਬੁਤ ਨੂੰ ਬਾਕੀ ਰਹਿਣ ਦਿੱਤਾ ਤਾਂ ਜੋ (ਜਦੋਂ ਆ ਕੇ ਵੇਖਣ ਤਾਂ) ਉਸੇ ਬੁਤ ਵੱਲ ਪਰਤਣ।
அரபு விரிவுரைகள்:
قَالُوْا مَنْ فَعَلَ هٰذَا بِاٰلِهَتِنَاۤ اِنَّهٗ لَمِنَ الظّٰلِمِیْنَ ۟
59਼ (ਜਦੋਂ ਉਹਨਾਂ ਨੂੰ ਬੁਤਾਂ ਬਾਰੇ ਪਤਾ ਲਗਿਆ ਤਾਂ) ਪੁੱਛਣ ਲੱਗੇ ਕਿ ਸਾਡੇ ਇਸ਼ਟਾਂ ਦਾ ਇਹ ਹਾਲ ਕਿਸ ਨੇ ਕੀਤਾ ਹੈ ? (ਜਿਸ ਨੇ ਵੀ ਇਹ ਕੀਤਾ ਹੈ) ਬੇਸ਼ੁਕ ਉਹ ਜ਼ਾਲਮਾਂ ਵਿੱਚੋਂ ਹੀ ਹੈ।
அரபு விரிவுரைகள்:
قَالُوْا سَمِعْنَا فَتًی یَّذْكُرُهُمْ یُقَالُ لَهٗۤ اِبْرٰهِیْمُ ۟ؕ
60਼ (ਕੁੱਝ ਲੋਕ ਆਪਸ ਵਿਚ) ਕਹਿਣ ਲੱਗੇ ਕਿ ਅਸੀਂ ਇਕ ਨੌਜਵਾਨ ਨੂੰ ਇਹਨਾਂ (ਇਸ਼ਟਾਂ) ਪ੍ਰਤੀ ਚਰਚਾ ਕਰਦੇ ਹੋਏ ਸੁਣਿਆ ਸੀ ਉਸ ਨੂੰ ਇਬਰਾਹੀਮ ਕਿਹਾ ਜਾਂਦਾ ਹੈ।
அரபு விரிவுரைகள்:
قَالُوْا فَاْتُوْا بِهٖ عَلٰۤی اَعْیُنِ النَّاسِ لَعَلَّهُمْ یَشْهَدُوْنَ ۟
61਼ ਸਾਰਿਆਂ ਨੇ ਕਿਹਾ ਕਿ ਤੁਸੀ ਉਸ ਨੂੰ ਲੋਕਾਂ ਦੇ ਸਾਹਮਣੇ ਫੜ ਲਿਆਓ ਤਾਂ ਜੋ ਸਾਰੇ ਉਸ ਨੂੰ ਵੇਖ ਲੈਣ।
அரபு விரிவுரைகள்:
قَالُوْۤا ءَاَنْتَ فَعَلْتَ هٰذَا بِاٰلِهَتِنَا یٰۤاِبْرٰهِیْمُ ۟ؕ
62਼ (ਜਦੋਂ ਇਬਰਾਹੀਮ ਨੂੰ ਲੋਕਾਂ ਸਾਹਮਣੇ ਲਿਆਂਦਾ ਗਿਆ ਤਾਂ ਕੌਮ ਦੇ ਸਰਦਾਰ) ਆਖਣ ਲੱਗੇ, ਕੀ ਤੇਨੇ ਹੀ ਸਾਡੇ ਇਸ਼ਟਾਂ ਦਾ ਇਹ ਹਾਲ ਕੀਤਾ ਹੈ ?
அரபு விரிவுரைகள்:
قَالَ بَلْ فَعَلَهٗ ۖۗ— كَبِیْرُهُمْ هٰذَا فَسْـَٔلُوْهُمْ اِنْ كَانُوْا یَنْطِقُوْنَ ۟
63਼ ਤਾਂ ਇਬਰਾਹੀਮ ਨੇ ਕਿਹਾ ਕਿ ਇਹ ਕੰਮ ਤਾਂ ਉਹਨਾਂ (ਮੂਰਤੀਆਂ) ਦੇ ਵੱਡੇ (ਬੁਤ) ਦਾ ਹੈ, ਪੁੱਛ ਲਵੋ ਜੇ ਇਹ ਬੋਲ ਸਕਦਾ ਹੈ।
அரபு விரிவுரைகள்:
فَرَجَعُوْۤا اِلٰۤی اَنْفُسِهِمْ فَقَالُوْۤا اِنَّكُمْ اَنْتُمُ الظّٰلِمُوْنَ ۟ۙ
64਼ (ਇਹ ਸੁਣਕੇ) ਉਹ ਸਭ ਆਪਣੇ ਆਪ ਵਿਚ ਇਸ ਗੱਲ ਨੂੰ ਮੰਣਨ ਲੱਗੇ (ਕਿ ਇਹ ਬੁਤ ਤਾਂ ਕੁੱਝ ਬੋਲ ਵੀ ਨਹੀਂ ਸਕਦੇ ਅਤੇ (ਮਨ ਹੀ ਮਨ ਵਿਚ) ਕਹਿਣ ਲੱਗੇ ਕਿ ਜ਼ਾਲਮ ਤਾਂ ਤੁਸੀਂ ਆਪ ਹੀ ਹੋ।
அரபு விரிவுரைகள்:
ثُمَّ نُكِسُوْا عَلٰی رُءُوْسِهِمْ ۚ— لَقَدْ عَلِمْتَ مَا هٰۤؤُلَآءِ یَنْطِقُوْنَ ۟
65਼ ਫੇਰ ਉਹਨਾਂ ਦੀ ਮੱਤ ਪੁੱਠੀ ਹੋ ਗਈ (ਤੇ ਆਖਣ ਲੱਗੇ) ਇਹ ਤਾਂ ਤੂੰ ਵੀ ਜਾਣਦਾ ਹੈ ਕਿ ਇਹ ਬੋਲਦੇ ਨਹੀਂ।
அரபு விரிவுரைகள்:
قَالَ اَفَتَعْبُدُوْنَ مِنْ دُوْنِ اللّٰهِ مَا لَا یَنْفَعُكُمْ شَیْـًٔا وَّلَا یَضُرُّكُمْ ۟ؕ
66਼ (ਇਬਰਾਹੀਮ ਨੇ) ਕਿਹਾ, ਕੀ ਤੁਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹੋ ਜੋ ਨਾ ਤੁਹਾਨੂੰ ਕੁੱਝ ਲਾਭ ਦੇ ਸਕਦੇ ਹਨ ਨਾ ਹੀ ਹਾਨੀ ?
அரபு விரிவுரைகள்:
اُفٍّ لَّكُمْ وَلِمَا تَعْبُدُوْنَ مِنْ دُوْنِ اللّٰهِ ؕ— اَفَلَا تَعْقِلُوْنَ ۟
67਼ ਅਫ਼ਸੋਸ ਹੈ ਤੁਹਾਤੇ (ਭਾਵ ਤੁਹਾਡੀਆਂ ਅਕਲਾਂ) ਉੱਤੇ ਅਤੇ ਉਹਨਾਂ ਉੱਤੇ ਜਿਨ੍ਹਾਂ ਦੀ ਪੂਜਾ ਤੁਸੀਂ ਅੱਲਾਹ ਨੂੰ ਛੱਡ ਕੇ ਕਰਦੇ ਹੋ। ਕੀ ਤੁਹਾਨੂੰ ਕੁੱਝ ਵੀ ਅਕਲ ਨਹੀਂ?
அரபு விரிவுரைகள்:
قَالُوْا حَرِّقُوْهُ وَانْصُرُوْۤا اٰلِهَتَكُمْ اِنْ كُنْتُمْ فٰعِلِیْنَ ۟
68਼ (ਆਪਸ ਵਿਚ) ਕਹਿਣ ਲੱਗੇ ਕਿ ਜੇ ਤੁਸੀਂ ਆਪਣੇ ਇਸ਼ਟਾਂ ਦੀ ਮਦਦ ਕਰਨੀ ਹੀ ਹੈ ਤਾਂ ਇਬਰਾਹੀਮ ਨੂੰ ਅੱਗ ਵਿਚ ਸੁੱਟ ਦਿਓ।
அரபு விரிவுரைகள்:
قُلْنَا یٰنَارُ كُوْنِیْ بَرْدًا وَّسَلٰمًا عَلٰۤی اِبْرٰهِیْمَ ۟ۙ
69਼ (ਜਦੋਂ ਇਬਰਾਹੀਮ ਨੂੰ ਅੱਗ ਵਿਚ ਸੁਟ ਦਿੱਤਾ ਗਿਆ ਤਾਂ) ਅਸੀਂ ਹੁਕਮ ਦਿੱਤਾ ਕਿ ਹੇ ਅੱਗ! ਤੂੰ ਠੰਡੀ ਹੋ ਜਾ ਅਤੇ ਇਬਰਾਹੀਮ ਲਈ ਸਲਾਮਤੀ ਵਾਲੀ ਬਣ ਜਾ।
அரபு விரிவுரைகள்:
وَاَرَادُوْا بِهٖ كَیْدًا فَجَعَلْنٰهُمُ الْاَخْسَرِیْنَ ۟ۚ
70਼ ਉਹਨਾਂ ਨੇ ਇਬਰਾਹੀਮ ਨਾਲ ਬੁਰਾ ਕਰਨਾ ਚਾਹਿਆ ਪਰ ਅਸੀਂ ਉਹਨਾਂ ਨੂੰ ਹੀ ਘਾਟੇ ਵਿਚ ਪਾ ਦਿੱਤਾ (ਅਸਫ਼ਲ ਕਰ ਦਿੱਤਾ)।
அரபு விரிவுரைகள்:
وَنَجَّیْنٰهُ وَلُوْطًا اِلَی الْاَرْضِ الَّتِیْ بٰرَكْنَا فِیْهَا لِلْعٰلَمِیْنَ ۟
71਼ ਅਸੀਂ ਉਸ (ਇਬਰਾਹੀਮ) ਨੂੰ ਅਤੇ ਲੂਤ ਨੂੰ ਸੁਰੱਖਿਅਤ ਬਚਾ ਕੇ ਉਸ ਧਰਤੀ (ਮੁਲਕ ਸ਼ਾਮ) ਵੱਲ ਲੈ ਗਏ, ਜਿੱਥੇ ਅਸੀਂ ਦੁਨੀਆਂ ਜਹਾਨ ਲਈ ਬਰਕਤਾਂ ਰੱਖੀਆਂ ਸਨ।
அரபு விரிவுரைகள்:
وَوَهَبْنَا لَهٗۤ اِسْحٰقَ ؕ— وَیَعْقُوْبَ نَافِلَةً ؕ— وَكُلًّا جَعَلْنَا صٰلِحِیْنَ ۟
72਼ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਜਿਹਾ ਪੁੱਤਰ) ਅਤੇ ਯਾਕੂਬ (ਜਿਹਾ ਪੋਤਰਾ) ਇਨਾਮ ਵਿਚ ਦਿੱਤਾ ਅਤੇ ਹਰੇਕ ਨੂੰ ਅਸੀਂ ਨੇਕ ਕੰਮ ਕਰਨ ਵਾਲਾ ਬਣਾਇਆ।
அரபு விரிவுரைகள்:
وَجَعَلْنٰهُمْ اَىِٕمَّةً یَّهْدُوْنَ بِاَمْرِنَا وَاَوْحَیْنَاۤ اِلَیْهِمْ فِعْلَ الْخَیْرٰتِ وَاِقَامَ الصَّلٰوةِ وَاِیْتَآءَ الزَّكٰوةِ ۚ— وَكَانُوْا لَنَا عٰبِدِیْنَ ۟ۙ
73਼ ਅਤੇ ਅਸੀਂ ਉਹਨਾਂ (ਇਸਹਾਕ ਤੇ ਯਾਕੂਬ) ਨੂੰ ਆਗੂ (ਨਬੀ) ਬਣਾਇਆ ਤਾਂ ਜੋ ਸਾਡੇ ਆਦੇਸ਼ਾਂ ਅਨੁਸਾਰ ਲੋਕਾਂ ਦੀ ਅਗਵਾਈ ਕਰਨ ਅਤੇ ਅਸੀਂ ਉਹਨਾਂ (ਨਬੀਆਂ) ਵੱਲ ਭਲੇ ਕੰਮ ਕਰਨ, ਨਮਾਜ਼ ਕਾਇਮ ਰੱਖਣ ਅਤੇ ਜ਼ਕਾਤ ਅਦਾ ਕਰਨ ਦਾ ਹੁਕਮ ਵਹੀ ਰਾਹੀਂ ਭੇਜਿਆ ਅਤੇ ਉਹ ਸਾਰੇ ਹੀ ਸਾਡੇ ਇਬਾਦਤ ਗੁਜ਼ਾਰ ਬੰਦੇ ਸਨ।
அரபு விரிவுரைகள்:
وَلُوْطًا اٰتَیْنٰهُ حُكْمًا وَّعِلْمًا وَّنَجَّیْنٰهُ مِنَ الْقَرْیَةِ الَّتِیْ كَانَتْ تَّعْمَلُ الْخَبٰٓىِٕثَ ؕ— اِنَّهُمْ كَانُوْا قَوْمَ سَوْءٍ فٰسِقِیْنَ ۟ۙ
74਼ ਅਸੀਂ ਲੂਤ ਨੂੰ ਵੀ ਦਾਨਾਈ (ਪੈਗ਼ੰਬਰੀ) ਅਤੇ ਗਿਆਨ ਬਖ਼ਸ਼ਿਆ ਅਤੇ ਅਸੀਂ ਉਸ ਨੂੰ ਉਸ ਬਸਤੀ ਵਿੱਚੋਂ ਕੱਢਿਆ ਜਿੱਥੇ ਦੇ ਲੋਕੀ ਅਸ਼ਲੀਲ ਕੰਮਾਂ ਵਿਚ ਰੁੱਝੇ ਹੋਏ ਸਨ। ਉਹ ਬਹੁਤ ਹੀ ਭੈੜੇ ਅਤੇ ਅਵਗਿਆਕਾਰੀ ਲੋਕ ਸਨ।
அரபு விரிவுரைகள்:
وَاَدْخَلْنٰهُ فِیْ رَحْمَتِنَا ؕ— اِنَّهٗ مِنَ الصّٰلِحِیْنَ ۟۠
75਼ ਅਸੀਂ ਉਸ (ਲੂਤ) ਨੂੰ ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲਿਆ ਬੇਸ਼ੱਕ ਉਹ ਨੇਕ ਲੋਕਾਂ ਵਿੱਚੋਂ ਸੀ।
அரபு விரிவுரைகள்:
وَنُوْحًا اِذْ نَادٰی مِنْ قَبْلُ فَاسْتَجَبْنَا لَهٗ فَنَجَّیْنٰهُ وَاَهْلَهٗ مِنَ الْكَرْبِ الْعَظِیْمِ ۟ۚ
76਼ ਅਤੇ (ਹੇ ਨਬੀ!) ਨੂਹ ਨੂੰ ਯਾਦ ਕਰੋ ਜਦੋਂ ਉਸ ਨੇ ਉਹਨਾਂ (ਸਾਰੇ ਨਬੀਆਂ) ਤੋਂ ਪਹਿਲਾਂ ਸਾਨੂੰ ਦੁਆ ਕੀਤੀ ਸੀ ਅਤੇ ਅਸੀਂ ਉਹ ਦੀ ਦੁਆ ਕਬੂਲ ਕੀਤੀ। ਸੋ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ ਸਾਥੀਆਂ ਨੂੰ ਇਕ ਵੱਡੇ ਸੰਕਟ ਵਿੱਚੋਂ ਕੱਢਿਆ।
அரபு விரிவுரைகள்:
وَنَصَرْنٰهُ مِنَ الْقَوْمِ الَّذِیْنَ كَذَّبُوْا بِاٰیٰتِنَا ؕ— اِنَّهُمْ كَانُوْا قَوْمَ سَوْءٍ فَاَغْرَقْنٰهُمْ اَجْمَعِیْنَ ۟
77਼ ਅਤੇ ਅਸੀਂ ਉਹਨਾਂ (ਨੂਹ ਤੇ ਉਸ ਦੇ ਸਾਥੀਆਂ) ਦੀ ਹਿਮਾਇਤ ਉਹਨਾਂ ਲੋਕਾਂ ਦੇ ਮੁਕਾਬਲੇ ਵਿਚ ਕੀਤੀ ਸੀ, ਜਿਹੜੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾ ਰਹੇ ਸਨ। ਨਿਰਸੰਦੇਹ, ਉਹ ਬਹੁਤ ਹੀ ਭੈੜੇ ਲੋਕ ਸਨ, ਸੋ ਅਸੀਂ ਉਹਨਾਂ ਸਭ ਨੂੰ ਡੋਬ ਦਿੱਤਾ।
அரபு விரிவுரைகள்:
وَدَاوٗدَ وَسُلَیْمٰنَ اِذْ یَحْكُمٰنِ فِی الْحَرْثِ اِذْ نَفَشَتْ فِیْهِ غَنَمُ الْقَوْمِ ۚ— وَكُنَّا لِحُكْمِهِمْ شٰهِدِیْنَ ۟ۙ
78਼ (ਹੇ ਨਬੀ ਸ:!) ਦਾਊਦ ਅਤੇ (ਉਸ ਦੇ ਪੁੱਤਰ) ਸੁਲੇਮਾਨ ਨੂੰ ਯਾਦ ਕਰੋ ਜਦੋਂ ਉਹ ਦੋਵੇਂ ਇਕ ਖੇਤ (ਦੀ ਮਲਕੀਯਤ) ਦਾ ਫ਼ੈਸਲਾ ਕਰ ਰਹੇ ਸਨ, ਜਿਸ ਵਿਚ ਰਾਤ ਵੇਲੇ ਕਿਸੇ ਦੀਆਂ ਬਕਰੀਆਂ ਚਰ-ਚੁਰਾ ਗਈਆਂ ਸਨ। ਅਸੀਂ ਉਹਨਾਂ ਦੇ ਫ਼ੈਸਲੇ ਸਮੇਂ ਮੌਜੂਦ ਸੀ।
அரபு விரிவுரைகள்:
فَفَهَّمْنٰهَا سُلَیْمٰنَ ۚ— وَكُلًّا اٰتَیْنَا حُكْمًا وَّعِلْمًا ؗ— وَّسَخَّرْنَا مَعَ دَاوٗدَ الْجِبَالَ یُسَبِّحْنَ وَالطَّیْرَ ؕ— وَكُنَّا فٰعِلِیْنَ ۟
79਼ ਅਸੀਂ ਸੁਲੇਮਾਨ ਨੂੰ ਠੀਕ (ਫ਼ੈਸਲਾ) ਸੁਝਾ ਦਿੱਤਾ ਅਤੇ ਅਸੀਂ ਹਰੇਕ ਨੂੰ ਸਿਆਣਪ ਤੇ ਗਿਆਨ ਬਖ਼ਸ਼ਿਆ। ਅਸੀਂ ਦਾਊਦ ਦੇ ਅਧੀਨ ਪਹਾੜਾਂ ਤੇ ਪੰਛਿਆਂ ਨੂੰ ਕਰ ਦਿੱਤਾ। ਉਹ (ਸਾਰੇ) ਤਸਬੀਹ ਕਰਦੇ ਸਨ। ਇਹ ਸਭ ਕਰਨ ਵਾਲੇ ਅਸੀਂ ਆਪ ਹੀ ਸਾਂ।
அரபு விரிவுரைகள்:
وَعَلَّمْنٰهُ صَنْعَةَ لَبُوْسٍ لَّكُمْ لِتُحْصِنَكُمْ مِّنْ بَاْسِكُمْ ۚ— فَهَلْ اَنْتُمْ شٰكِرُوْنَ ۟
80਼ ਅਸੀਂ ਉਸ (ਦਾਊਦ) ਨੂੰ ਤੁਹਾਡੇ ਲਈ ਜ਼ਿਰ੍ਹਾ-ਬਕਤਰ (ਜੰਗੀ ਲਿਬਾਸ) ਬਣਾਉਂਣ ਦੀ ਕਲਾ ਸਿਖਾਈ, ਤਾਂ ਜੋ ਲੜਾਈ ਸਮੇਂ ਇਕ ਦੂਜੇ ਦੇ ਹਮਲੇ ਤੋਂ ਬਚਾਏ। ਕੀ ਤੁਸੀਂ ਧੰਨਵਾਦੀ ਬਣੋਗੇ?
அரபு விரிவுரைகள்:
وَلِسُلَیْمٰنَ الرِّیْحَ عَاصِفَةً تَجْرِیْ بِاَمْرِهٖۤ اِلَی الْاَرْضِ الَّتِیْ بٰرَكْنَا فِیْهَا ؕ— وَكُنَّا بِكُلِّ شَیْءٍ عٰلِمِیْنَ ۟
81਼ ਅਸੀਂ ਹੀ ਸੁਲੇਮਾਨ ਦੇ ਅਧੀਨ ਤੇਜ਼ ਹਵਾਂ ਨੂੰ ਕੀਤਾ, ਉਹ ਉਸ ਦੇ ਹੁਕਮ ਨਾਲ ਉਸ ਧਰਤੀ ਵੱਲ ਵਗਦੀ ਸੀ ਜਿੱਥੇ ਅਸੀਂ ਬਰਕਤਾਂ ਦੇ ਰੱਖੀਆਂ ਸਨ। ਅਸੀਂ ਹਰੇਕ ਚੀਜ਼ ਦਾ ਭਲੀ-ਭਾਂਤ ਗਿਆਨ ਰੱਖਦੇ ਹਾਂ।
அரபு விரிவுரைகள்:
وَمِنَ الشَّیٰطِیْنِ مَنْ یَّغُوْصُوْنَ لَهٗ وَیَعْمَلُوْنَ عَمَلًا دُوْنَ ذٰلِكَ ۚ— وَكُنَّا لَهُمْ حٰفِظِیْنَ ۟ۙ
82਼ ਇਸੇ ਪ੍ਰਕਾਰ ਅਸੀਂ ਬਹੁਤ ਸਾਰੇ ਸ਼ੈਤਾਨ ਵੀ ਉਸ (ਸੁਲੈਮਾਨ) ਦੇ ਅਧੀਨ ਕੀਤੇ ਹੋਏ ਸੀ ਜਿਹੜੇ ਉਸ ਦੇ ਹੁਕਮ ਨਾਲ (ਸਮੁੰਦਰ ਵਿਚ) ਗੋਤੇ ਮਾਰਦੇ ਸੀ ਅਤੇ ਹੋਰ ਵੀ ਕਈ ਕੰਮ ਕਰਦੇ ਸੀ, ਅਸੀਂ ਹੀ ਉਹਨਾਂ ਦੀ ਰਾਖੀ ਕਰਦੇ ਸੀ।
அரபு விரிவுரைகள்:
وَاَیُّوْبَ اِذْ نَادٰی رَبَّهٗۤ اَنِّیْ مَسَّنِیَ الضُّرُّ وَاَنْتَ اَرْحَمُ الرّٰحِمِیْنَ ۟ۚۖ
83਼ (ਹੇ ਨਬੀ ਸ:!) ਅੱਯੂਬ (ਨਬੀ) ਨੂੰ ਯਾਦ ਕਰੋ ਜਦੋਂ ਉਸ ਨੇ ਆਪਣੇ ਰੱਬ ਨੂੰ ਅਰਦਾਸ ਕੀਤੀ ਸੀ ਕਿ ਮੈਨੂੰ ਬੀਮਾਰੀ ਚਿੱਮੜ ਗਈ ਹੈ ਅਤੇ ਤੂੰ ਹੀ ਸਭ ਤੋਂ ਵੱਧ ਰਹਿਮ ਕਰਨ ਵਾਲਾ ਹੈ (ਮੈਨੂੰ ਬੀਮਾਰੀ ਤੋਂ ਬਚਾ)।
அரபு விரிவுரைகள்:
فَاسْتَجَبْنَا لَهٗ فَكَشَفْنَا مَا بِهٖ مِنْ ضُرٍّ وَّاٰتَیْنٰهُ اَهْلَهٗ وَمِثْلَهُمْ مَّعَهُمْ رَحْمَةً مِّنْ عِنْدِنَا وَذِكْرٰی لِلْعٰبِدِیْنَ ۟
84਼ ਅਸੀਂ (ਉਸ ਦੀ ਅਰਦਾਸ ਕਬੂਲ ਕਰ ਲਈ ਅਤੇ ਜਿਹੜਾ ਉਸ ਨੂੰ ਰੋਗ ਸੀ ਉਹ ਦੂਰ ਕਰ ਦਿੱਤਾ ਅਤੇ ਉਸ ਨੂੰ ਔਲਾਦ ਬਖ਼ਸ਼ੀ, ਸਗੋਂ ਆਪਣੀਆਂ ਮਿਹਰਾਂ ਸਦਕੇ ਹੋਰ ਵੀ ਬਹੁਤ ਕੁੱਝ ਦਿੱਤਾ ਤਾਂ ਜੋ ਨੇਕ ਲੋਕ ਨਸੀਹਤ ਪ੍ਰਾਪਤ ਕਰਨ।
அரபு விரிவுரைகள்:
وَاِسْمٰعِیْلَ وَاِدْرِیْسَ وَذَا الْكِفْلِ ؕ— كُلٌّ مِّنَ الصّٰبِرِیْنَ ۟
85਼ ਅਤੇ ਇਸਮਾਈਲ, ਇਦਰੀਸ ਤੇ ਜ਼ਵਿਲ ਕਿਫ਼ਲ ਨੂੰ ਯਾਦ ਕਰੋ, ਇਹ ਸਾਰੇ (ਨਬੀ) ਸਬਰ ਕਰਨ ਵਾਲੇ ਸਨ।
அரபு விரிவுரைகள்:
وَاَدْخَلْنٰهُمْ فِیْ رَحْمَتِنَا ؕ— اِنَّهُمْ مِّنَ الصّٰلِحِیْنَ ۟
86਼ ਅਤੇ ਅਸੀਂ ਉਹਨਾਂ ਸਾਰੇ (ਨਬੀਆਂ) ਨੂੰ ਆਪਣੀ ਮਿਹਰਾਂ ਵਿਚ ਲੈ ਲਿਆ। ਨਿਰਸੰਦੇਹ, ਉਹ ਸਾਰੇ ਹੀ ਨੇਕ ਲੋਕ ਸਨ।
அரபு விரிவுரைகள்:
وَذَا النُّوْنِ اِذْ ذَّهَبَ مُغَاضِبًا فَظَنَّ اَنْ لَّنْ نَّقْدِرَ عَلَیْهِ فَنَادٰی فِی الظُّلُمٰتِ اَنْ لَّاۤ اِلٰهَ اِلَّاۤ اَنْتَ سُبْحٰنَكَ ۖۗ— اِنِّیْ كُنْتُ مِنَ الظّٰلِمِیْنَ ۟ۚۖ
87਼ ਅਤੇ ਮੱਛੀ ਵਾਲੇ (ਯੂਨੁਸ) ਨੂੰ ਯਾਦ ਕਰੋ ਜਦੋਂ ਉਹ (ਕੌਮ ਤੋਂ) ਵਿਗੜ ਕੇ ਚਲਾ ਗਿਆ ਅਤੇ ਸਮਝਦਾ ਸੀ ਕਿ ਅਸੀਂ ਉਸ ਨੂੰ ਫੜ ਨਹੀਂ ਸਕਦੇ। ਅੰਤ ਉਸ ਨੇ ਸਾਨੂੰ ਹਨੇਰਿਆਂ ਵਿਚ (ਭਾਵ ਮੱਛੀ ਦੇ ਪੇਟ ਵਿੱਚੋਂ) ਅਰਦਾਸਾਂ ਕੀਤੀਆਂ ਕਿ ਤੈਥੋਂ (ਅੱਲਾਹ ਤੋਂ) ਛੁੱਟ ਹੋਰ ਕੋਈ ਇਸ਼ਟ ਨਹੀਂ, ਤੂੰ ਪਾਕ ਹੈ, ਅਸਲ ਵਿਚ ਮੈਂ ਹੀ ਜ਼ਾਲਮਾਂ ਵਿੱਚੋਂ ਹੋ ਗਿਆ ਹਾਂ।
அரபு விரிவுரைகள்:
فَاسْتَجَبْنَا لَهٗ ۙ— وَنَجَّیْنٰهُ مِنَ الْغَمِّ ؕ— وَكَذٰلِكَ نُـجِی الْمُؤْمِنِیْنَ ۟
88਼ ਅਸੀਂ ਉਸ (ਯੂਨੁਸ) ਦੀ ਅਰਦਾਸ ਮਨਜ਼ੂਰ ਕਰ ਲਈ ਅਤੇ ਉਸ ਨੂੰ ਕਸ਼ਟ (ਮੱਛੀ ਦੇ ਪੇਟ) ਤੋਂ ਛੁਟਕਾਰਾ ਦਿਲਾਇਆ। ਈਮਾਨ ਵਾਲਿਆਂ ਨੂੰ ਅਸੀਂ ਇਸੇ ਤਰ੍ਹਾਂ ਬਚਾਉਂਦੇ ਰਹਿੰਦੇ ਹਾਂ।
அரபு விரிவுரைகள்:
وَزَكَرِیَّاۤ اِذْ نَادٰی رَبَّهٗ رَبِّ لَا تَذَرْنِیْ فَرْدًا وَّاَنْتَ خَیْرُ الْوٰرِثِیْنَ ۟ۚۖ
89਼ ਯਾਦ ਕਰੋ ਜ਼ਿਕਰੀਆ ਨੂੰ ਜਦੋਂ ਉਸ ਨੇ ਆਪਣੇ ਰੱਬ ਨੂੰ ਦੁਆ ਕੀਤੀ ਸੀ ਕਿ ਹੇ ਮੇਰੇ ਰੱਬਾ! ਮੈਨੂੰ ਇਕੱਲਿਆਂ ਨਾ ਛੱਡੀਂ, ਤੂੰ ਹੀ ਸਭ ਤੋਂ ਵੱਡਾ ਵਾਰਸ (ਰੱਖਵਾਲਾ) ਹੈ।
அரபு விரிவுரைகள்:
فَاسْتَجَبْنَا لَهٗ ؗ— وَوَهَبْنَا لَهٗ یَحْیٰی وَاَصْلَحْنَا لَهٗ زَوْجَهٗ ؕ— اِنَّهُمْ كَانُوْا یُسٰرِعُوْنَ فِی الْخَیْرٰتِ وَیَدْعُوْنَنَا رَغَبًا وَّرَهَبًا ؕ— وَكَانُوْا لَنَا خٰشِعِیْنَ ۟
90਼ ਅਸੀਂ ਉਸ (ਜ਼ਿਕਰੀਆ) ਦੀ ਦੁਆ ਕਬੂਲ ਕਰ ਲਈ ਅਤੇ ਉਸ ਨੂੰ ਯਾਹਯਾ (ਨਾਂ ਦਾ ਪੁੱਤਰ) ਬਖ਼ਸ਼ਿਆ। ਅਸੀਂ ਉਸ ਦੀ ਪਤਨੀ ਨੂੰ ਇਸ (ਔਲਾਦ) ਦੇ ਯੋਗ ਬਣਾ ਦਿੱਤਾ। ਇਹ ਦੋਵੇਂ (ਜ਼ਿਕਰੀਆ ਤੇ ਉਸ ਦੀ ਪਤਨੀ) ਭਲੇ ਕੰਮ ਕਰਨ ਵਿਚ ਛੇਤੀ ਕਰਦੇ ਸਨ ਅਤੇ ਸਾਨੂੰ ਆਸਾਂ ਨਾਲ ਅਤੇ ਡਰਦੇ ਹੋਏ ਪੁਕਾਰਦੇ ਸਨ ਅਤੇ ਸਾਡੇ ਅੱਗੇ ਨਿਮਰਤਾ ਸਹਿਤ ਝੁਕਦੇ ਸਨ।
அரபு விரிவுரைகள்:
وَالَّتِیْۤ اَحْصَنَتْ فَرْجَهَا فَنَفَخْنَا فِیْهَا مِنْ رُّوْحِنَا وَجَعَلْنٰهَا وَابْنَهَاۤ اٰیَةً لِّلْعٰلَمِیْنَ ۟
91਼ ਅਤੇ ਉਸ ਪਾਕ ਪਵਿੱਤਰ ਇਸਤਰੀ ਨੂੰ ਯਾਦ ਕਰੋ ਜਿਸ ਨੇ ਆਪਣੀ ਇੱਜ਼ਤ ਆਬਰੂ ਦੀ ਰਾਖੀ ਕੀਤੀ ਸੀ। ਅਸੀਂ ਉਸ (ਪਵਿੱਤਰ ਜ਼ਨਾਨੀ ਮਰੀਅਮ) ਵਿਚ ਆਪਣੀ ਰੂਹ ਫੂਂਕੀ ਅਤੇ ਉਸ ਨੂੰ ਅਤੇ ਉਸ ਦੇ ਪੁੱਤਰ (ਈਸਾ) ਨੂੰ ਕੁੱਲ ਜਹਾਨ ਲਈ ਇਕ ਨਿਸ਼ਾਨੀ ਬਣਾ ਦਿੱਤਾ।
அரபு விரிவுரைகள்:
اِنَّ هٰذِهٖۤ اُمَّتُكُمْ اُمَّةً وَّاحِدَةً ۖؗ— وَّاَنَا رَبُّكُمْ فَاعْبُدُوْنِ ۟
92਼ ਹੇ ਲੋਕੋ! ਬੇਸ਼ੱਕ ਇਹ ਤੁਹਾਡ ਧਰਮ (ਇਸਲਾਮ) ਇਕ ਹੀ ਧਰਮ ਹੈ ਅਤੇ ਮੈਂ ਤੁਹਾਡਾ ਪਾਲਣਹਾਰ ਹਾਂ, ਸੋ ਤੁਸੀਂ ਮੇਰੀ ਹੀ ਬੰਦਗੀ ਕਰੋ।
அரபு விரிவுரைகள்:
وَتَقَطَّعُوْۤا اَمْرَهُمْ بَیْنَهُمْ ؕ— كُلٌّ اِلَیْنَا رٰجِعُوْنَ ۟۠
93਼ ਅਤੇ ਜਿਨ੍ਹਾਂ ਲੋਕਾਂ ਨੇ ਆਪਣੇ ਧਰਮ ਵਿਚ ਫੁੱਟਾਂ ਪਾਈਆਂ ਹਨ ਉਹਨਾਂ ਸਭ ਨੇ ਆਉਣਾ ਤਾਂ ਮੇਰੇ ਹੀ ਕੋਲ ਹੈ।
அரபு விரிவுரைகள்:
فَمَنْ یَّعْمَلْ مِنَ الصّٰلِحٰتِ وَهُوَ مُؤْمِنٌ فَلَا كُفْرَانَ لِسَعْیِهٖ ۚ— وَاِنَّا لَهٗ كٰتِبُوْنَ ۟
94਼ ਸੋ ਜਿਹੜਾ ਵੀ ਕੋਈ ਨੇਕ ਅਮਲ ਕਰੇਗਾ, ਪਰ ਹੋਵੇ ਉਹ ਈਮਾਨ ਵਾਲਾ, ਉਸ ਦੇ ਕੰਮਾਂ ਦੀ ਨਾ-ਕਦਰੀ ਨਹੀਂ ਹੋਵੇਗੀ, ਅਸੀਂ ਤਾਂ ਉਹਨਾਂ ਦੇ ਸਾਰੇ ਕੰਮਾਂ ਨੂੰ ਲਿਖ ਰਹੇ ਹਾਂ।
அரபு விரிவுரைகள்:
وَحَرٰمٌ عَلٰی قَرْیَةٍ اَهْلَكْنٰهَاۤ اَنَّهُمْ لَا یَرْجِعُوْنَ ۟
95਼ ਅਤੇ ਜਿਸ ਬਸਤੀ ਅਸਾਂ ਹਲਾਕ ਕਰ ਦਈਏ ਉਹ ਦੇ ਵਸਨੀਕ ਕਦੇ ਮੁੜ ਪਰਤ ਕੇ (ਸੰਸਾਰ ਵਿਚ) ਨਹੀਂ ਆਉਣਗੇ।
அரபு விரிவுரைகள்:
حَتّٰۤی اِذَا فُتِحَتْ یَاْجُوْجُ وَمَاْجُوْجُ وَهُمْ مِّنْ كُلِّ حَدَبٍ یَّنْسِلُوْنَ ۟
96਼ ਇੱਥੋਂ ਤੀਕ ਕਿ ਯਾਜੂਜ ਮਾਜੂਜ ਖੋਲ ਦਿੱਤੇ ਜਾਣਗੇ ਅਤੇ ਉਹ ਹਰ ਉਂਚਾਈ ਤੋਂ ਭਜਦੇ ਹੋਏ ਨਿੱਕਲ ਆਉਣਗੇ।1
1 ਵੇਖੋ ਸੂਰਤ ਅਲ-ਕਹਫ਼, ਹਾਸ਼ੀਆ ਆਇਤ 94/18
அரபு விரிவுரைகள்:
وَاقْتَرَبَ الْوَعْدُ الْحَقُّ فَاِذَا هِیَ شَاخِصَةٌ اَبْصَارُ الَّذِیْنَ كَفَرُوْا ؕ— یٰوَیْلَنَا قَدْ كُنَّا فِیْ غَفْلَةٍ مِّنْ هٰذَا بَلْ كُنَّا ظٰلِمِیْنَ ۟
97਼ ਅਤੇ ਸੱਚਾ ਵਚਨ ਭਾਵ ਕਿਆਮਤ ਦਾ ਸਮਾਂ ਵੀ ਨੇੜੇ ਆ ਲੱਗੇਗਾ, ਤਦ ਕਾਫ਼ਿਰਾਂ ਦੀਆਂ ਅੱਖਾਂ (ਅਚਰਜ ਨਾਲ)ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ (ਅਤੇ ਆਖਣਗੇ ਕਿ) ਅਫ਼ਸੋਸ ਸਾਡੇ ਮਾੜੇ ਭਾਗ ਅਸੀਂ ਇਸ ਦਿਨ ਨੂੰ ਭੁੱਲੇ ਬੈਠੇ ਸੀ, ਅਸੀਂ ਹੀ ਜ਼ਾਲਮ ਸਾਂ।
அரபு விரிவுரைகள்:
اِنَّكُمْ وَمَا تَعْبُدُوْنَ مِنْ دُوْنِ اللّٰهِ حَصَبُ جَهَنَّمَ ؕ— اَنْتُمْ لَهَا وٰرِدُوْنَ ۟
98਼ (ਹੇ ਕਾਫ਼ਿਰੋ! ਸੁਣੋ!) ਤੁਸੀਂ ਰੱਬ ਨੂੰ ਛੱਡ ਕੇ ਜਿਨ੍ਹਾਂ ਦੀ ਬੰਦਗੀ ਕਰਦੇ ਹੋ ਉਹ ਸਾਰੇ ਨਰਕ ਦਾ ਬਾਲਣ ਬਣਕੇ ਰਹਿਣਗੇ ਅਤੇ ਤੁਸੀਂ ਸਾਰੇ ਉਸ ਵਿਚ ਜਾਵੋਗੇ। 2
2 ਜਦੋਂ ਅੱਲਾਹ ਨੇ ਇਹ ਇਰਸ਼ਾਦ ਫ਼ਰਮਾਇਆ ਤਾਂ ਮੁਸ਼ਰੀਕੀਨ-ਏ-ਕੁਰੈਸ਼ ਬਹੁਤ ਖ਼ੁਸ਼ ਹੋਏ ਅਤੇ ਆਖਣ ਲੱਗੇ ਕਿ ਅਸੀਂ ਤਾਂ ਦੋਜ਼ਖ ਵਿਚ ਆਪਣੇ ਈਸ਼ਟਾਂ ਨਾਲ ਹੋਵਾਂਗੇ। ਜਿਵੇਂ ਨਕਰ ਵਿਚ ਬੁਤ ਆਪਣੇ ਪੁਜਾਰੀਆਂ ਨਾਲ ਹੋਣਗੇ। ਸੋ ਮਰੀਅਮ ਦਾ ਪੁੱਤਰ ਈਸਾ ਅਤੇ ਉਜ਼ੈਰ (ਅ:) ਨਰਕ ਵਿਚ ਆਪਣੇ ਪੂਜਾਰੀਆਂ ਨਾਲ ਹੋਣਗੇ, ਇਸ ਤਰ੍ਹਾਂ ਦੂਜੇ ਲੋਕ ਵੀ। ਸੋ ਅੱਲਾਹ ਨੇ ਇਸ ਸਮੱਸਿਆ ਦਾ ਹੱਲ ਅਤੇ ਮੁਸ਼ਰਿਕਾਂ ਦੇ ਦਾਵੇ ਦੀ ਨਖੇਦੀ ਲਈ ਕੁਰਆਨ ਦੀ ਆਇਤ 101/21 ਨਾਜ਼ਿਲ ਫ਼ਰਮਾਈ ਕਿ ਬੇਸ਼ੱਕ ਜਿਨ੍ਹਾਂ ਲੋਕਾਂ ਲਈ ਸਾਡੇ ਵੱਲੋਂ ਪਹਿਲਾਂ ਤੋਂ ਹੀ ਨੇਕੀ ਮੁਕੱਦਰ ਬਣ ਚੁੱਕੀ ਹੈ ਉਹ ਜ਼ਰੂਰ ਹੀ ਨਰਕ ਤੋਂ ਦੂਰ ਰੱਖੇ ਜਾਣਗੇ।
அரபு விரிவுரைகள்:
لَوْ كَانَ هٰۤؤُلَآءِ اٰلِهَةً مَّا وَرَدُوْهَا ؕ— وَكُلٌّ فِیْهَا خٰلِدُوْنَ ۟
99਼ ਜੇਕਰ ਇਹ ਅਸਲੀ ਇਸ਼ਟ ਹੁੰਦੇ ਤਾਂ ਉਸ ਨਰਕ ਵਿਚ ਕਿਉਂ ਜਾਂਦੇ ? ਜਦ ਕਿ ਇਹ ਸਾਰੇ ਇਸ (ਨਰਕ) ਵਿਚ ਸਦਾ ਲਈ ਰਹਿਣਗੇ।
அரபு விரிவுரைகள்:
لَهُمْ فِیْهَا زَفِیْرٌ وَّهُمْ فِیْهَا لَا یَسْمَعُوْنَ ۟
100਼ ਉੱਥੇ ਇਹ ਸਾਰੇ ਕੂਕਾਂ ਮਾਰਣਗੇ, ਪਰ ਉੱਥੇ ਉਹਨਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੋਵੇਗਾ।1
1 ਜਦੋਂ ਹਜ਼ਰਤ ਇਬਨੇ ਮਸਊਦ ਨੇ ਇਹ ਆਇਤ ਤਲਾਵਤ ਕੀਤੀ ਅਤੇ ਆਖਿਆ ਕਿ ਜਦੋਂ ਉਹ ਲੋਕ ਜਿਨ੍ਹਾਂ ਦੇ ਮੁਕੱਦਰ ਵਿਚ ਨਰਕ ਲਿਖੀ ਜਾ ਚੁੱਕੀ ਹੈ ਕਿ ਉਹ ਸਦਾ ਹੀ ਉੱਥੇ ਰਹਿਣਗੇ ਅਤੇ ਨਰਕ ਵਿਚ ਸੁੱਟ ਦਿੱਤੇ ਜਾਣਗੇ ਤਾਂ ਇਹਨਾਂ ਵਿੱਚੋਂ ਹਰ ਇਕ ਨੂੰ ਵੱਖ ਵੱਖ ਅੱਗ ਦੇ ਸੰਦੂਕ ਵਿਚ ਸੁੱਟ ਦਿੱਤਾ ਜਾਵੇਗਾ ਅਤੇ ਉਹ ਦੇਖ ਨਾ ਸਕਣਗੇ ਕਿ ਉਸ ਦੋਂ ਛੁੱਟ ਕਿਸੇ ਹੋਰ ਨੂੰ ਵੀ ਨਰਕ ਦੀ ਸਜ਼ਾ ਦਿੱਤੀ ਗਈ ਹੈ। ਫੇਰ ਇਬਨੇ ਮਸਊਦ ਨੇ ਇਹ ਆਇਤ ਤਲਾਵਤ ਕੀਤੀ। (ਇਬਨੇ ਕਸੀਰ, ਅਤ-ਤਿਬਰੀ, ਅਲ-ਕੁਰਤਬੀ)
அரபு விரிவுரைகள்:
اِنَّ الَّذِیْنَ سَبَقَتْ لَهُمْ مِّنَّا الْحُسْنٰۤی ۙ— اُولٰٓىِٕكَ عَنْهَا مُبْعَدُوْنَ ۟ۙ
101਼ ਪਰੰਤੂ ਉਹ ਲੋਕ ਜਿਨ੍ਹਾਂ ਲਈ ਪਹਿਲਾਂ ਹੀ ਅਸੀਂ ਨੇਕੀ ਦਾ ਫ਼ੈਸਲਾ ਕਰ ਚੁੱਕੇ ਹਾਂ ਉਹ ਸਾਰੇ ਨਰਕ ਤੋਂ ਦੂਰ ਹੀ ਰਹਿਣਗੇ।
அரபு விரிவுரைகள்:
لَا یَسْمَعُوْنَ حَسِیْسَهَا ۚ— وَهُمْ فِیْ مَا اشْتَهَتْ اَنْفُسُهُمْ خٰلِدُوْنَ ۟ۚ
102਼ ਉਹ ਉਸ (ਨਰਕ) ਦੀ ਬਿੜਕ ਵੀ ਨਹੀਂ ਸੁਣਨਗੇ ਅਤੇ ਸਦਾ ਲਈ ਆਪਣੀਆਂ ਮਨ ਭਾਉਂਦੀਆਂ ਨਿਅਮਤਾਂ (ਜੰਨਤ) ਵਿਚ ਰਹਿਣਗੇ।
அரபு விரிவுரைகள்:
لَا یَحْزُنُهُمُ الْفَزَعُ الْاَكْبَرُ وَتَتَلَقّٰىهُمُ الْمَلٰٓىِٕكَةُ ؕ— هٰذَا یَوْمُكُمُ الَّذِیْ كُنْتُمْ تُوْعَدُوْنَ ۟
103਼ ਉਹ ਅਤਿਅੰਤ ਘਬਰਾਹਟ ਵਾਲਾ ਵੇਲਾ ਵੀ ਉਹਨਾਂ ਨੂੰ ਗ਼ਮਗ਼ੀਨ ਨਹੀਂ ਕਰੇਗਾ ਅਤੇ ਫ਼ਰਿਸ਼ਤੇ ਉਹਨਾਂ ਨੂੰ ਇਹ ਆਖਦੇ ਹੋਏ ਮਿਲਣਗੇ ਕਿ ਇਹੋ ਤੁਹਾਡਾ ਉਹ ਵੇਲਾ ਹੈ ਜਿਸ ਦਾ ਵਾਅਦਾ ਤੁਹਾਡੇ ਨਾਲ ਕੀਤਾ ਗਿਆ ਸੀ।
அரபு விரிவுரைகள்:
یَوْمَ نَطْوِی السَّمَآءَ كَطَیِّ السِّجِلِّ لِلْكُتُبِ ؕ— كَمَا بَدَاْنَاۤ اَوَّلَ خَلْقٍ نُّعِیْدُهٗ ؕ— وَعْدًا عَلَیْنَا ؕ— اِنَّا كُنَّا فٰعِلِیْنَ ۟
104਼ ਉਸ (ਕਿਆਮਤ ਵਾਲੇ) ਦਿਨ ਅਸੀਂ ਅਕਾਸ਼ ਨੂੰ ਲਿਖੇ ਹੋਏ ਕਾਗਜ਼ ਵਾਂਗ ਵਲੇਟ ਕੇ ਰੱਖ ਦਿਆਂਗੇ। ਜਿਵੇਂ ਅਸੀਂ ਸ੍ਰਿਸ਼ਟੀ ਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਇੰਜ ਹੀ ਮੁੜ ਫੇਰ (ਪੈਦਾ) ਕਰਾਂਗੇ। ਇਹ ਸਾਡੇ ਵੱਲੋਂ ਵਾਅਦਾ ਹੈ ਅਤੇ ਅਸੀਂ ਇਸ ਨੂੰ ਜ਼ਰੂਰ ਹੀ ਪੂਰਾ ਕਰਾਂਗੇ।
அரபு விரிவுரைகள்:
وَلَقَدْ كَتَبْنَا فِی الزَّبُوْرِ مِنْ بَعْدِ الذِّكْرِ اَنَّ الْاَرْضَ یَرِثُهَا عِبَادِیَ الصّٰلِحُوْنَ ۟
105਼ ਜ਼ਬੂਰ ਵਿਚ ਅਸੀਂ ਨਸੀਹਤਾਂ ਮਗਰੋਂ ਇਹ ਲਿਖ ਚੁੱਕੇ ਹਾਂ ਕਿ ਧਰਤੀ ਦੇ ਵਾਰਸ ਮੇਰੇ ਨੇਕ ਬੰਦੇ ਹੀ ਹੋਣਗੇ।
அரபு விரிவுரைகள்:
اِنَّ فِیْ هٰذَا لَبَلٰغًا لِّقَوْمٍ عٰبِدِیْنَ ۟ؕ
106਼ ਸਾਡੀ ਬੰਦਗੀ ਕਰਨ ਵਾਲਿਆਂ ਲਈ ਤਾਂ ਇਸ ਵਿਚ ਇਕ ਅਹਿਮ ਪੈਗ਼ਾਮ ਹੈ।
அரபு விரிவுரைகள்:
وَمَاۤ اَرْسَلْنٰكَ اِلَّا رَحْمَةً لِّلْعٰلَمِیْنَ ۟
107਼ (ਹੇ ਮੁਹੰਮਦ ਸ:!) ਅਸੀਂ ਤੁਹਾਨੂੰ ਸਾਰੇ ਜਹਾਨ ਵਾਲਿਆਂ ਲਈ ਰਹਿਮਤ ਬਣਾ ਕੇ ਭੇਜਿਆ ਹੈ।
அரபு விரிவுரைகள்:
قُلْ اِنَّمَا یُوْحٰۤی اِلَیَّ اَنَّمَاۤ اِلٰهُكُمْ اِلٰهٌ وَّاحِدٌ ۚ— فَهَلْ اَنْتُمْ مُّسْلِمُوْنَ ۟
108਼ ਹੇ ਨਬੀ! ਤੁਸੀਂ ਆਖ ਦਿਓ ਕਿ ਮੇਰੇ ਕੋਲ ਤਾਂ ਕੇਵਲ ਇਹੋ ਵਹੀ ਆਉਂਦੀ ਹੈ ਕਿ ਤੁਹਾਡਾ ਸਾਰਿਆਂ ਦਾ ਇਸ਼ਟ ਇਕ (ਅੱਲਾਹ) ਹੀ ਹੈ। ਕੀ ਤੁਸੀਂ ਮੁਸਲਮਾਨ ਹੋ ?
அரபு விரிவுரைகள்:
فَاِنْ تَوَلَّوْا فَقُلْ اٰذَنْتُكُمْ عَلٰی سَوَآءٍ ؕ— وَاِنْ اَدْرِیْۤ اَقَرِیْبٌ اَمْ بَعِیْدٌ مَّا تُوْعَدُوْنَ ۟
109਼ ਜੇ ਫੇਰ ਵੀ ਇਹ ਲੋਕ ਮੂੰਹ ਮੋੜ ਲੈਣ ਤਾਂ ਆਖ ਦਿਓ ਕਿ ਮੈਂਨੇ ਤਾਂ ਤੁਹਾਨੂੰ ਖੁੱਲ੍ਹੀ ਚਿਤਾਵਨੀ ਦੇ ਛੱਡੀ ਹੈ। ਮੈਨੂੰ ਉੱਕਾ ਹੀ ਗਿਆਨ ਨਹੀਂ ਕਿ ਜਿਸ ਗੱਲ (ਕਿਆਮਤ) ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ, ਕੀ ਉਹ ਦੂਰ ਹੈ ਜਾਂ ਨੇੜੇ?
அரபு விரிவுரைகள்:
اِنَّهٗ یَعْلَمُ الْجَهْرَ مِنَ الْقَوْلِ وَیَعْلَمُ مَا تَكْتُمُوْنَ ۟
110਼ ਬੇਸ਼ੱਕ ਅੱਲਾਹ ਸਪਸ਼ਟ ਅਤੇ ਖੁੱਲ੍ਹੀਆਂ ਗੱਲਾਂ ਨੂੰ ਵੀ ਜਾਣਦਾ ਹੈ ਅਤੇ ਜੋ ਤੁਸੀਂ ਗੁਪਤ ਰੱਖਦੇ ਹੋ ਉਸ ਨੂੰ ਵੀ ਜਾਣਦਾ ਹੈ।
அரபு விரிவுரைகள்:
وَاِنْ اَدْرِیْ لَعَلَّهٗ فِتْنَةٌ لَّكُمْ وَمَتَاعٌ اِلٰی حِیْنٍ ۟
111਼ ਮੈਨੂੰ ਇਸ ਦਾ ਕੁੱਝ ਵੀ ਗਿਆਨ ਨਹੀਂ, ਹੋ ਸਕਦਾ ਹੈ ਕਿ ਇਹ (ਅਜ਼ਾਬ ਵਿਚ ਦੇਰੀ) ਤੁਹਾਨੂੰ ਪਰਖਣ ਲਈ ਅਤੇ ਇਕ ਮਿਥੇ ਸਮੇਂ ਲਈ ਤੁਹਾਨੂੰ (ਜੀਵਨ ਦਾ) ਆਨੰਦ ਮਾਨਣ ਲਈ ਹੋਵੇੇ।
அரபு விரிவுரைகள்:
قٰلَ رَبِّ احْكُمْ بِالْحَقِّ ؕ— وَرَبُّنَا الرَّحْمٰنُ الْمُسْتَعَانُ عَلٰی مَا تَصِفُوْنَ ۟۠
112਼ (ਨਬੀ ਨੇ ਕਿਹਾ) ਹੇ ਮੇਰੇ ਰੱਬ! ਇਨਸਾਫ਼ ਨਾਲ ਫ਼ੈਸਲਾ ਕਰ। ਸਾਡਾ ਰੱਬ ਸਾਡੇ ਲਈ ਅਤਿਅੰਤ ਮਿਹਬਾਨ ਹੈ। (ਹੇ ਕਾਫ਼ਿਰੋ!) ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਉਹਨਾਂ ਲਈ ਉਹੀ ਮਦਦ ਮੰਗਣ ਦੇ ਯੋਗ ਹੈ।
அரபு விரிவுரைகள்:
 
மொழிபெயர்ப்பு அத்தியாயம்: ஸூரா அல்அன்பியா
அத்தியாயங்களின் அட்டவணை பக்க எண்
 
அல்குர்ஆன் மொழிபெயர்ப்பு - الترجمة البنجابية - மொழிபெயர்ப்பு அட்டவணை

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

மூடுக