قرآن کریم کے معانی کا ترجمہ - الترجمة البنجابية * - ترجمے کی لسٹ

XML CSV Excel API
Please review the Terms and Policies

معانی کا ترجمہ سورت: سورۂ طٰہ   آیت:

ਸੂਰਤ ਅਤ-ਤਾ-ਹਾ

طٰهٰ ۟
1਼ ਤਾ, ਹਾ।
عربی تفاسیر:
مَاۤ اَنْزَلْنَا عَلَیْكَ الْقُرْاٰنَ لِتَشْقٰۤی ۟ۙ
2਼ (ਹੇ ਨਬੀ!) ਅਸੀਂ ਇਹ .ਕੁਰਆਨ ਤੁਹਾਡੇ ’ਤੇ ਇਸ ਕਰਕੇ ਨਹੀਂ ਉਤਾਰਿਆ ਕਿ ਤੁਸੀਂ ਔਖੇ ਹੋ ਜਾਵੋ।
عربی تفاسیر:
اِلَّا تَذْكِرَةً لِّمَنْ یَّخْشٰی ۟ۙ
3਼ ਸਗੋਂ ਇਹ ਤਾਂ ਹਰ ਉਸ ਵਿਅਕਤੀ ਲਈ ਇਕ ਨਸੀਹਤ ਹੈ ਜਿਹੜਾ ਉਸ (ਅੱਲਾਹ) ਤੋਂ ਡਰਦਾ ਹੈ।
عربی تفاسیر:
تَنْزِیْلًا مِّمَّنْ خَلَقَ الْاَرْضَ وَالسَّمٰوٰتِ الْعُلٰی ۟ؕ
4਼ ਅਤੇ ਇਸ (.ਕੁਰਆਨ) ਦਾ ਉਤਾਰਨਾ ਉਸ ਜ਼ਾਤ ਵੱਲੋਂ ਹੈ ਜਿਸ ਨੇ ਧਰਤੀ ਨੂੰ ਅਤੇ ਉੱਚੇ ਅਕਾਸ਼ ਨੂੰ ਬਣਾਇਆ ਹੈ।
عربی تفاسیر:
اَلرَّحْمٰنُ عَلَی الْعَرْشِ اسْتَوٰی ۟
5਼ ਉਹ ਰਹਿਮਾਨ ਹੈ, ਜਿਹੜਾ ਅਰਸ਼ ਦੇ ਰਾਜ ਸਿੰਘਾਸਨ ’ਤੇ ਵਿਰਾਜਮਾਨ ਹੈ।
عربی تفاسیر:
لَهٗ مَا فِی السَّمٰوٰتِ وَمَا فِی الْاَرْضِ وَمَا بَیْنَهُمَا وَمَا تَحْتَ الثَّرٰی ۟
6਼ ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ, ਜੋ ਉਹਨਾਂ ਦੇ ਵਿਚਾਲੇ ਹੈ ਅਤੇ ਜੋ ਧਰਤੀ ਦੇ ਥੱਲੇ ਹੈ, ਸਭ ਉਸੇ (ਰਹਿਮਾਨ) ਦਾ ਹੈ।
عربی تفاسیر:
وَاِنْ تَجْهَرْ بِالْقَوْلِ فَاِنَّهٗ یَعْلَمُ السِّرَّ وَاَخْفٰی ۟
7਼ ਭਾਵੇ ਤੁਸੀਂ ਉੱਚੀ ਆਵਾਜ਼ ਨਾਲ ਗੱਲ ਕਰੋ ਪਰ ਉਹ ਹਰ ਭੇਤ ਨੂੰ ਸਗੋਂ ਉਹ ਤਾਂ ਉਸ ਤੋਂ ਵੀ ਗੁਪਤ ਗੱਲਾਂ ਨੂੰ ਜਾਣਦਾ ਹੈ।
عربی تفاسیر:
اَللّٰهُ لَاۤ اِلٰهَ اِلَّا هُوَ ؕ— لَهُ الْاَسْمَآءُ الْحُسْنٰی ۟
8਼ ਅੱਲਾਹ ਉਹੀਓ ਹੈ ਜਿਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਸਾਰੇ ਹੀ ਸੋਹਣੇ ਨਾਂ ਉਸੇ ਦੇ ਹਨ।1
1 ਵੇਖੋ ਸੂਰਤ ਅਲ-ਆਰਾਫ਼, ਹਾਸ਼ੀਆ ਆਇਤ 180/7
عربی تفاسیر:
وَهَلْ اَتٰىكَ حَدِیْثُ مُوْسٰی ۟ۘ
9਼ (ਹੇ ਨਬੀ!) ਕੀ ਤੁਸੀਂ ਮੂਸਾ ਦਾ ਕਿੱਸਾ ਜਾਣਦੇ ਹੋ ?
عربی تفاسیر:
اِذْ رَاٰ نَارًا فَقَالَ لِاَهْلِهِ امْكُثُوْۤا اِنِّیْۤ اٰنَسْتُ نَارًا لَّعَلِّیْۤ اٰتِیْكُمْ مِّنْهَا بِقَبَسٍ اَوْ اَجِدُ عَلَی النَّارِ هُدًی ۟
10਼ ਜਦੋਂ ਉਹਨਾਂ ਨੇ (ਤੁਵਾ ਘਾਟੀ ਵਿਚ) ਅੱਗ ਨੂੰ ਵੇਖ ਕੇ ਆਪਣੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਰਤਾ ਠਹਿਰੋ ਮੈਂਨੇ ਅੱਗ ਵੇਖੀ ਹੈ, ਸ਼ਾਇਦ ਮੈਂ ਤੁਹਾਡੇ ਲਈ ਉਸ ਵਿੱਚੋਂ ਇਕ ਅੱਧਾ ਅੰਗਿਆਰਾ ਲੈ ਆਵਾਂ ਜਾਂ ਅੱਗ ਕੋਲ ਕੋਈ ਅਗਵਾਈ ਕਰਨ ਵਾਲਾ ਹੋਵੇ।
عربی تفاسیر:
فَلَمَّاۤ اَتٰىهَا نُوْدِیَ یٰمُوْسٰی ۟ؕ
11਼ ਜਦੋਂ ਮੂਸਾ ਅੱਗ ਦੇ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਹੇ ਮੂਸਾ!
عربی تفاسیر:
اِنِّیْۤ اَنَا رَبُّكَ فَاخْلَعْ نَعْلَیْكَ ۚ— اِنَّكَ بِالْوَادِ الْمُقَدَّسِ طُوًی ۟ؕ
12਼ ਮੈਂ ਹੀ ਤੇਰਾ ਪਾਲਣਹਾਰ ਹਾਂ। ਤੂੰ ਆਪਣੀਆਂ ਜੂਤੀਆਂ ਉਤਾਰ ਦੇ, ਕਿਉਂ ਜੋ ਤੂੰ ਇਕ ਪਵਿੱਤਰ ਘਾਟੀ ਤੁਵਾ ਵਿਚ (ਖੜ੍ਹਾ) ਹੈ।
عربی تفاسیر:
وَاَنَا اخْتَرْتُكَ فَاسْتَمِعْ لِمَا یُوْحٰی ۟
13਼ ਅਤੇ ਮੈਂਨੇ ਤੈਨੂੰ (ਪੈਗ਼ੰਬਰੀ ਵਜੋਂ) ਚੁਣ ਲਿਆ ਹੈ, ਹੁਣ ਜਿਹੜੀ ਵੀ ਵਹੀ (ਸੰਦੇਸ਼) ਆਵੇ, ਉਸ ਨੂੰ ਧਿਆਨ ਨਾਲ ਸੁਣੀਂ।
عربی تفاسیر:
اِنَّنِیْۤ اَنَا اللّٰهُ لَاۤ اِلٰهَ اِلَّاۤ اَنَا فَاعْبُدْنِیْ ۙ— وَاَقِمِ الصَّلٰوةَ لِذِكْرِیْ ۟
14਼ ਨਿਰਸੰਦੇਹ! ਮੈਂ ਹੀ ਅੱਲਾਹ ਹਾਂ, ਮੈਥੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਸੋ ਤੂੰ ਮੇਰੀ ਹੀ ਇਬਾਦਤ ਕਰ ਅਤੇ ਮੈਨੂੰ ਯਾਦ ਰੱਖਣ ਲਈ ਨਮਾਜ਼ ਕਾਇਮ ਰੱਖ।
عربی تفاسیر:
اِنَّ السَّاعَةَ اٰتِیَةٌ اَكَادُ اُخْفِیْهَا لِتُجْزٰی كُلُّ نَفْسٍ بِمَا تَسْعٰی ۟
15਼ ਬੇਸ਼ੱਕ ਕਿਆਮਤ ਦਾ ਵੇਲਾ ਆਉਣ ਵਾਲਾ ਹੈ ਜਿਸ ਦਾ ਸਮਾਂ ਮੈਂ ਗੁਪਤ ਰੱਖਣਾ ਚਾਹੁੰਦਾ ਹਾਂ ਤਾਂ ਜੋ ਹਰੇਕ ਵਿਅਕਤੀ ਨੂੰ (ਉਸ ਦੀਆਂ ਚੰਗੀਆਂ ਜਾਂ ਮਾੜੀਆਂ) ਕੋਸ਼ਿਸ਼ਾਂ ਦਾ ਬਦਲਾ ਦਿੱਤਾ ਜਾਵੇ।
عربی تفاسیر:
فَلَا یَصُدَّنَّكَ عَنْهَا مَنْ لَّا یُؤْمِنُ بِهَا وَاتَّبَعَ هَوٰىهُ فَتَرْدٰی ۟
16਼ ਸੋ ਹੁਣ ਉਸ (ਕਿਆਮਤ ਦਿਹਾੜੇ) ਦੀ ਚਿੰਤਾ ਕਰਨ ਤੋਂ ਤੁਹਾਨੂੰ ਕੋਈ ਅਜਿਹਾ ਵਿਅਕਤੀ ਰੋਕ ਨਾ ਦੇਵੇ ਜਿਹੜਾ ਉਸ (ਦਿਨ) ਨੂੰ ਆਪ ਹੀ ਮੰਨਦਾ ਨਾ ਹੋਵੇ ਅਤੇ ਆਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗਿਆ ਹੋਵੇ, ਨਹੀਂ ਤਾਂ (ਹੇ ਮੂਸਾ!) ਤੂੁੰ ਵੀ ਬਰਬਾਦ ਹੋ ਜਾਵੇਂਗਾ।1
1 ਵੇਖੋ ਵੇਖੋ ਸੂਰਤ ਮਰੀਅਮ, ਹਾਸ਼ੀਆ ਆਇਤ 59/19
عربی تفاسیر:
وَمَا تِلْكَ بِیَمِیْنِكَ یٰمُوْسٰی ۟
17਼ ਹੇ ਮੂਸਾ! ਤੇਰੇ ਸੱਜੇ ਹੱਥ ਵਿਚ ਕੀ ਹੈ ?
عربی تفاسیر:
قَالَ هِیَ عَصَایَ ۚ— اَتَوَكَّؤُا عَلَیْهَا وَاَهُشُّ بِهَا عَلٰی غَنَمِیْ وَلِیَ فِیْهَا مَاٰرِبُ اُخْرٰی ۟
18਼ (ਮੂਸਾ ਨੇ) ਉੱਤਰ ਦਿੱਤਾ ਕਿ ਇਹ ਮੇਰੀ ਲਾਠੀ ਹੈ, ਜਿਸ ਨਾਲ ਮੈਂ ਸਹਾਰਾ ਲੈਂਦਾ ਹਾਂ ਅਤੇ ਮੈਂ ਆਪਣੀਆਂ ਬਕਰੀਆਂ ਲਈ ਪੱਤੇ ਝਾੜਦਾ ਹਾਂ ਅਤੇ ਮੈਨੂੰ ਇਸ ਤੋਂ ਹੋਰ ਵੀ ਕਈ ਲਾਭ ਹਨ।
عربی تفاسیر:
قَالَ اَلْقِهَا یٰمُوْسٰی ۟
19਼ ਕਿਹਾ ਕਿ ਹੇ ਮੂਸਾ! ਇਸ (ਲਾਠੀ) ਨੂੰ ਸੁੱਟ ਦੇ।
عربی تفاسیر:
فَاَلْقٰىهَا فَاِذَا هِیَ حَیَّةٌ تَسْعٰی ۟
20਼ ਸੁੱਟਦੇ ਹੀ ਉਹ (ਲਾਠੀ) ਸੱਪ ਬਣਕੇ ਨੱਸਣ ਲੱਗ ਪਈ।
عربی تفاسیر:
قَالَ خُذْهَا وَلَا تَخَفْ ۫— سَنُعِیْدُهَا سِیْرَتَهَا الْاُوْلٰی ۟
21਼ ਫ਼ਰਮਾਇਆ ਕਿ ਇਸ ਸੱਪ ਨੂੰ ਫੜ ਲੈ, ਡਰ ਨਾ। ਅਸੀਂ ਇਸ ਨੂੰ ਪਹਿਲਾਂ ਵਾਂਗ ਹੀ (ਲਾਠੀ) ਬਣਾ ਦਿਆਂਗੇ।
عربی تفاسیر:
وَاضْمُمْ یَدَكَ اِلٰی جَنَاحِكَ تَخْرُجْ بَیْضَآءَ مِنْ غَیْرِ سُوْٓءٍ اٰیَةً اُخْرٰی ۟ۙ
22਼ ਅਪਣਾ ਸੱਜਾ ਹੱਥ ਕੁੱਛ ਵਿਚ ਲੈ, ਉਹ (ਹੱਥ) ਬਿਨਾਂ ਕਿਸੇ ਰੋਗ ਤੋਂ ਲਿਸ਼ਕਾਰੇ ਮਾਰਦਾ ਹੋਇਆ ਸਫ਼ੈਦ ਬਣਕੇ ਨਿਕਲੇਗਾ। ਇਹ ਦੂਜੀ ਨਿਸ਼ਾਨੀ ਹੈ।
عربی تفاسیر:
لِنُرِیَكَ مِنْ اٰیٰتِنَا الْكُبْرٰی ۟ۚ
23਼ (ਇਹ ਸਭ ਇਸ ਲਈ ਹੈ ਤਾਂ ਜੋ) ਅਸੀਂ ਤੁਹਾਨੂੰ ਆਪਣੀਆਂ ਵੱਡੀਆਂ-ਵੱਡੀਆਂ ਨਿਸ਼ਾਨੀਆਂ ਵਿਖਾਈਏ।
عربی تفاسیر:
اِذْهَبْ اِلٰی فِرْعَوْنَ اِنَّهٗ طَغٰی ۟۠
24਼ (ਅੱਲਾਹ ਨੇ ਕਿਹਾ ਹੇ ਮੂਸਾ!) ਤੂੰ ਫ਼ਿਰਔਨ ਵੱਲ ਜਾ, ਕਿਉਂ ਜੋ ਉਹ ਸਰਕਸ਼ (ਬਾਗ਼ੀ) ਹੋ ਗਿਆ ਹੈ।
عربی تفاسیر:
قَالَ رَبِّ اشْرَحْ لِیْ صَدْرِیْ ۟ۙ
25਼ (ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਤੂੰ ਮੇਰਾ ਸੀਨਾ ਖੋਲਦੇ (ਭਾਵ ਮੈਨੂੰ ਹੌਸਲਾ ਦੇ)।
عربی تفاسیر:
وَیَسِّرْ لِیْۤ اَمْرِیْ ۟ۙ
26਼ ਅਤੇ ਮੇਰੇ ਕੰਮ ਨੂੰ ਮੇਰੇ ਲਈ ਸੁਖਾਲਾ ਕਰਦੇ।
عربی تفاسیر:
وَاحْلُلْ عُقْدَةً مِّنْ لِّسَانِیْ ۟ۙ
27਼ ਅਤੇ ਮੇਰੀ ਜ਼ੁਬਾਨ ਦੀਆਂ ਗੰਢਾਂ ਖੋਲ੍ਹ ਦੇ।
عربی تفاسیر:
یَفْقَهُوْا قَوْلِیْ ۪۟
28਼ ਤਾਂ ਜੋ ਲੋਕੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਣ।
عربی تفاسیر:
وَاجْعَلْ لِّیْ وَزِیْرًا مِّنْ اَهْلِیْ ۟ۙ
29਼ ਅਤੇ ਮੇਰੇ ਪਰਿਵਾਰ ’ਚੋਂ ਮੇਰਾ ਇਕ ਵਜ਼ੀਰ (ਸਹਾਇਕ) ਬਣਾ ਦੇ।
عربی تفاسیر:
هٰرُوْنَ اَخِی ۟ۙ
30਼ ਭਾਵ ਮੇਰੇ ਭਰਾ ਹਾਰੂਨ ਨੂੰ (ਮੇਰਾ ਸਾਥੀ ਬਣਾ)।
عربی تفاسیر:
اشْدُدْ بِهٖۤ اَزْرِیْ ۟ۙ
31਼ ਤੂੰ ਉਸ ਦੁਆਰਾ ਮੇਰੀ ਪਿੱਠ ਨੂੰ ਮਜ਼ਬੂਤ ਕਰਦੇ।
عربی تفاسیر:
وَاَشْرِكْهُ فِیْۤ اَمْرِیْ ۟ۙ
32਼ ਅਤੇ ਉਸ ਨੂੰ ਮੇਰਾ ਭਾਈ ਵਾਲ ਬਣਾ ਦੇ।
عربی تفاسیر:
كَیْ نُسَبِّحَكَ كَثِیْرًا ۟ۙ
33਼ ਤਾਂ ਜੋ ਅਸੀਂ ਦੋਵੇਂ ਵੱਧ ਤੋਂ ਵੱਧ ਤੇਰੀ ਤਸਬੀਹ ਕਰੀਏ।
عربی تفاسیر:
وَّنَذْكُرَكَ كَثِیْرًا ۟ؕ
34਼ ਅਤੇ ਵੱਧ ਤੋਂ ਵੱਧ ਤੈਨੂੰ ਯਾਦ ਕਰੀਏ।
عربی تفاسیر:
اِنَّكَ كُنْتَ بِنَا بَصِیْرًا ۟
35਼ ਬੇਸ਼ੱਕ ਤੂੰ ਸਾਨੂੰ ਚੰਗੀ ਤਰ੍ਹਾਂ ਵੇਖਦਾ ਹੈ।
عربی تفاسیر:
قَالَ قَدْ اُوْتِیْتَ سُؤْلَكَ یٰمُوْسٰی ۟
36਼ (ਅੱਲਾਹ ਨੇ) ਫ਼ਰਮਾਇਆ, ਹੇ ਮੂਸਾ! ਮੈਂ ਤੇਰੀਆਂ ਸਾਰੀਆਂ ਮੰਗਾਂ ਕਬੂਲ ਕਰਦਾ ਹਾਂ।
عربی تفاسیر:
وَلَقَدْ مَنَنَّا عَلَیْكَ مَرَّةً اُخْرٰۤی ۟ۙ
37਼ ਅਸੀਂ ਤੇਰੇ ’ਤੇ ਇਕ ਵਾਰ ਪਹਿਲਾਂ ਵੀ ਉਪਕਾਰ ਕਰ ਚੁੱਕਾ ਹਾਂ।
عربی تفاسیر:
اِذْ اَوْحَیْنَاۤ اِلٰۤی اُمِّكَ مَا یُوْحٰۤی ۟ۙ
38਼ ਜਦੋਂ ਅਸੀਂ ਤੇਰੀ ਮਾਂ ਨੂੰ ਇਲਹਾਮ (ਰੱਬੀ ਇਸ਼ਾਰਾ) ਕੀਤਾ ਸੀ ਜਿਸ ਦੀ ਚਰਚਾ ਹੁਣ ਵਹੀ ਰਾਹੀਂ ਕੀਤੀ ਜਾ ਰਹੀ ਹੈ।
عربی تفاسیر:
اَنِ اقْذِفِیْهِ فِی التَّابُوْتِ فَاقْذِفِیْهِ فِی الْیَمِّ فَلْیُلْقِهِ الْیَمُّ بِالسَّاحِلِ یَاْخُذْهُ عَدُوٌّ لِّیْ وَعَدُوٌّ لَّهٗ ؕ— وَاَلْقَیْتُ عَلَیْكَ مَحَبَّةً مِّنِّیْ ۚ۬— وَلِتُصْنَعَ عَلٰی عَیْنِیْ ۟ۘ
39਼ ਕਿ ਤੂੰ ਇਸ (ਮੂਸਾ) ਨੂੰ ਇਕ ਸੰਦੂਕ ਵਿਚ ਬੰਦ ਕਰਕੇ ਦਰਿਆ ਵਿਚ ਛੱਡ ਦੇ, ਫੇਰ ਦਰਿਆ ਇਸ (ਸੰਦੂਕ) ਨੂੰ ਕੰਡੇ ’ਤੇ ਲਿਆ ਛੱਡੇਗਾ ਅਤੇ ਇਸ ਨੂੰ ਮੇਰਾ ਅਤੇ ਇਸ (ਮੂਸਾ) ਦਾ ਵੈਰੀ ਕੱਢ ਲਵੇਗਾ। ਮੈਂਨੇ ਆਪਣੇ ਵੱਲੋਂ ਉਸ (ਫ਼ਿਰਔਨ) ਦੇ ਮਨ ਵਿਚ ਤੇਰੇ ਲਈ ਇਕ ਵਿਸ਼ੇਸ਼ ਪ੍ਰਮ ਪਾ ਦਿੱਤਾ ਤਾਂ ਜੋ ਮੇਰੀ ਦੇਖ ਰੇਖ ਹੇਠ ਤੇਰੀ ਪਰਵਰਿਸ਼ ਹੋਵੇ।
عربی تفاسیر:
اِذْ تَمْشِیْۤ اُخْتُكَ فَتَقُوْلُ هَلْ اَدُلُّكُمْ عَلٰی مَنْ یَّكْفُلُهٗ ؕ— فَرَجَعْنٰكَ اِلٰۤی اُمِّكَ كَیْ تَقَرَّ عَیْنُهَا وَلَا تَحْزَنَ ؕ۬— وَقَتَلْتَ نَفْسًا فَنَجَّیْنٰكَ مِنَ الْغَمِّ وَفَتَنّٰكَ فُتُوْنًا ۫۬— فَلَبِثْتَ سِنِیْنَ فِیْۤ اَهْلِ مَدْیَنَ ۙ۬— ثُمَّ جِئْتَ عَلٰی قَدَرٍ یّٰمُوْسٰی ۟
40਼ ਜਦੋਂ ਤੇਰੀ (ਮੂਸਾ) ਦੀ ਭੈਣ (ਸੰਦੂਕ ਦੇ ਨਾਲ-ਨਾਲ) ਤੁਰੀ ਜਾ ਰਹੀ ਸੀ (ਅਤੇ ਫ਼ਿਰਔਨ ਨੂੰ) ਕਹਿ ਰਹੀ ਸੀ, ਕੀ ਮੈਂ ਤੁਹਾਨੂੰ ਉਸ (ਇਸਤਰੀ) ਦਾ ਪਤਾ ਦੱਸਾਂ, ਜਿਹੜੀ ਇਸ (ਬੱਚੇ) ਦੀ ਦੇਖ-ਭਾਲ ਕਰ ਸਕਦੀ ਹੈ ? ਇੰਜ ਅਸੀਂ ਤੈਨੂੰ ਤੇਰੀ ਮਾਂ ਕੋਲ ਪਹੁੰਚਾ ਦਿੱਤਾ ਤਾਂ ਜੋ ਉਸ ਦੀਆਂ ਅੱਖਾਂ ਠੰਢੀਆਂ ਰਹਿਣ ਅਤੇ ਉਹ ਦੁਖੀ ਨਾ ਹੋਵੇ। ਫੇਰ ਤੈਂਨੇ ਇਕ ਵਿਅਕਤੀ ਨੂੰ (ਮੁੱਕਾ ਮਾਰ ਕੇ) ਮਾਰ ਦਿੱਤਾ ਸੀ। ਅਸੀਂ ਤੈਨੂੰ ਉਸ ਬਿਪਤਾ ਵਿੱਚੋਂ ਵੀ ਕੱਢਿਆ। ਭਾਵ ਅਸੀਂ ਤੈਨੂੰ ਚੰਗੀ ਤਰ੍ਹਾਂ ਪਰਖਿਆ। ਫੇਰ ਤੂੰ ਕਈ ਸਾਲ ਮਦੀਅਨ ਦੇ ਲੋਕਾਂ ਵਿਚ ਗੁਜ਼ਾਰੇ। ਫੇਰ ਹੇ ਮੂਸਾ! ਮੁਕੱਦਰਾਂ ਨਾਲ ਤੂੰ ਇੱਥੇ ਆ ਗਿਆ।
عربی تفاسیر:
وَاصْطَنَعْتُكَ لِنَفْسِیْ ۟ۚ
41਼ ਅਤੇ ਮੈਂਨੇ ਵਿਸ਼ੇਸ਼ ਆਪਣੇ (ਪੈਗ਼ੰਬਰ ਬਣਾਉਣ) ਲਈ ਤੈਨੂੰ ਚੁਣ ਲਿਆ ਹੈ ।1
1 ਭਾਵ ਮੈਨੇ ਤੁਹਾਨੂੰ ਆਪਣੀ ਵਹੀ ਅਤੇ ਰਸਾਲਤ ਲਈ ਚੁੱਨ ਲਿਆ ਹੈ ਜਾਂ ਮੈਨੇ ਤੁਹਾਨੂੰ ਆਪਣੇ ਲਈ ਪੈਦਾ ਕੀਤਾ ਹੈ ਜਾਂ ਮੈਨੇ ਤੁਹਾਨੂੰ ਦਰਿੜ ਬਣਾਇਆ ਹੈ ਜਾਂ ਤੁਹਾਨੂੰ ਸਿਖਾਇਆ ਤਾਂ ਜੋ ਤੁਸੀਂ ਮੇਰੇ ਬੰਦਿਆਂ ਨੂੰ ਚੰਗੇ ਕੰਮ ਕਰਨ ਦਾ ਹੁਕਮ ਅਤੇ ਮਾੜੇ ਕੰਮ ਕਰਨ ਤੋਂ ਰੋਕਨ ਦਾ ਹੁਕਮ ਪਹੁੰਚਾ ਦਿਓ। (ਤਫ਼ਸੀਰ ਅਲ-ਕੁਰਤਬੀ : 198/11)
عربی تفاسیر:
اِذْهَبْ اَنْتَ وَاَخُوْكَ بِاٰیٰتِیْ وَلَا تَنِیَا فِیْ ذِكْرِیْ ۟ۚ
42਼ ਹੁਣ ਤੂੰ ਤੇ ਤੇਰਾ ਭਰਾ (ਹਾਰੂਨ) ਮੇਰੇ ਵੱਲੋਂ ਦਿੱਤੀਆਂ ਨਿਸ਼ਾਨੀਆਂ ਲੈਕੇ (ਫ਼ਿਰਔਨ ਦੇ ਕੋਲ) ਜਾਓ। ਖ਼ਬਰਦਾਰ ਮੇਰੀ ਯਾਦ ਵਿਚ ਕਿਸੇ ਤਰ੍ਹਾਂ ਦੀ ਸੁਸਤੀ ਨਾ ਕਰੀਓ।
عربی تفاسیر:
اِذْهَبَاۤ اِلٰی فِرْعَوْنَ اِنَّهٗ طَغٰی ۟ۚۖ
43਼ ਤੁਸੀਂ ਦੋਵੇਂ ਫ਼ਿਰਔਨ ਕੋਲ ਜਾਓ ਕਿਉਂ ਜੋ ਉਹ ਬਾਗ਼ੀ ਹੋ ਗਿਆ ਹੈ।
عربی تفاسیر:
فَقُوْلَا لَهٗ قَوْلًا لَّیِّنًا لَّعَلَّهٗ یَتَذَكَّرُ اَوْ یَخْشٰی ۟
44਼ ਉਸ ਨੂੰ ਨਰਮਾਈ ਨਾਲ ਸਮਝਾਣਾ, ਹੋ ਸਕਦਾ ਹੈ ਕਿ ਉਹ ਸਮਝ ਜਾਵੇ ਜਾਂ ਡਰ ਜਾਵੇ।
عربی تفاسیر:
قَالَا رَبَّنَاۤ اِنَّنَا نَخَافُ اَنْ یَّفْرُطَ عَلَیْنَاۤ اَوْ اَنْ یَّطْغٰی ۟
45਼ ਦੋਵਾਂ (ਮੂਸਾ ਤੇ ਹਾਰੂਨ) ਨੇ ਕਿਹਾ ਕਿ ਹੇ ਸਾਡੇ ਮਾਲਿਕ! ਸਾਨੂੰ ਡਰ ਹੈ ਕਿ ਉਹ ਸਾਡੇ ਨਾਲ ਕੋਈ ਧੱਕਾ ਨਾ ਕਰੇ ਜਾਂ ਹੋਰ ਬਾਗ਼ੀ ਨਾ ਹੋ ਜਾਵੇ।
عربی تفاسیر:
قَالَ لَا تَخَافَاۤ اِنَّنِیْ مَعَكُمَاۤ اَسْمَعُ وَاَرٰی ۟
46਼ (ਅੱਲਾਹ ਨੇ) ਫ਼ਰਮਾਇਆ ਕਿ ਤੁਸੀਂ ਉੱਕਾ ਹੀ ਨਾ ਡਰੋ। ਮੈਂ ਤੁਹਾਡੇ ਅੰਗ-ਸੰਗ ਹਾਂ, ਮੈਂ ਸਭ ਕੁੱਝ ਸੁਣਦਾ ਅਤੇ ਵੇਖਦਾ ਵੀ ਹਾਂ।
عربی تفاسیر:
فَاْتِیٰهُ فَقُوْلَاۤ اِنَّا رَسُوْلَا رَبِّكَ فَاَرْسِلْ مَعَنَا بَنِیْۤ اِسْرَآءِیْلَ ۙ۬— وَلَا تُعَذِّبْهُمْ ؕ— قَدْ جِئْنٰكَ بِاٰیَةٍ مِّنْ رَّبِّكَ ؕ— وَالسَّلٰمُ عَلٰی مَنِ اتَّبَعَ الْهُدٰی ۟
47਼ ਸੋ ਤੁਸੀਂ (ਮੂਸਾ ਤੇ ਹਾਰੂਨ) ਉਹ ਦੇ ਕੋਲ ਜਾਓ ਤੇ ਆਖੋ ਕਿ ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਪੈਗ਼ੰਬਰ ਹਾਂ, ਤੂੰ ਸਾਡੇ ਨਾਲ ਬਨੀ ਇਰਾਈਲ ਨੂੰ ਭੇਜ ਦੇ ਉਹਨਾਂ ਨੂੰ ਦੁਖੀ ਨਾ ਕਰ। ਅਸੀਂ ਤਾਂ ਤੇਰੇ ਕੋਲ ਤੇਰੇ ਰੱਬ ਦੀ ਨਿਸ਼ਾਨੀ ਲੈਕੇ ਆਏ ਹਾਂ ਅਤੇ ਜਿਹੜਾ (ਰੱਬੀ) ਹਿਦਇਤਾਂ ਨੂੰ ਕਬੂਲ ਕਰੇਗਾ ਉਸ ਲਈ ਸਲਾਮਤੀ ਹੈ।
عربی تفاسیر:
اِنَّا قَدْ اُوْحِیَ اِلَیْنَاۤ اَنَّ الْعَذَابَ عَلٰی مَنْ كَذَّبَ وَتَوَلّٰی ۟
48਼ ਸਾਡੇ ਵੱਲ ਵਹੀ ਆਈ ਹੈ ਕਿ ਜਿਹੜਾ ਵੀ (ਰੱਬੀ ਹੁਕਮਾਂ ਨੂੰ) ਝੁਠਲਾਏਗਾ, ਉਸ ਲਈ ਅਜ਼ਾਬ ਹੈ।
عربی تفاسیر:
قَالَ فَمَنْ رَّبُّكُمَا یٰمُوْسٰی ۟
49਼ (ਫ਼ਿਰਔਨ ਨੇ) ਕਿਹਾ ਕਿ ਹੇ ਮੂਸਾ! ਤੁਹਾਡਾ ਰੱਬ ਕੌਣ ਹੈ ?
عربی تفاسیر:
قَالَ رَبُّنَا الَّذِیْۤ اَعْطٰی كُلَّ شَیْءٍ خَلْقَهٗ ثُمَّ هَدٰی ۟
50਼ ਮੂਸਾ ਨੇ ਕਿਹਾ ਕਿ ਸਾਡਾ ਰੱਬ ਉਹ ਹੈ ਜਿਸ ਨੇ ਹਰੇਕ ਸ਼ੈਅ ਨੂੰ ਉਸ ਦੀ ਵਿਸ਼ੇਸ਼ ਸ਼ਕਲ ਸੂਰਤ ਬਖ਼ਸ਼ੀ ਫੇਰ ਰਾਹ ਵੀ ਵਿਖਾਈ।
عربی تفاسیر:
قَالَ فَمَا بَالُ الْقُرُوْنِ الْاُوْلٰی ۟
51਼ ਉਸ (ਫ਼ਿਰਔਨ) ਨੇ ਕਿਹਾ ਕਿ ਚੰਗਾ ਇਹ ਦੱਸੋ ਕਿ ਪਹਿਲੇ (ਇਨਕਾਰੀ) ਲੋਕਾਂ ਦਾ ਕੀ ਬਣੇਗਾ ?
عربی تفاسیر:
قَالَ عِلْمُهَا عِنْدَ رَبِّیْ فِیْ كِتٰبٍ ۚ— لَا یَضِلُّ رَبِّیْ وَلَا یَنْسَی ۟ؗ
52਼ ਉੱਤਰ ਦਿੱਤਾ ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਦੇ ਕੋਲ ਇਕ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਿਖਆ ਹੋਇਆ ਹੈ। ਨਾਂ ਤਾਂ ਮੇਰਾ ਰੱਬ ਕੋਈ ਗ਼ਲਤੀ ਕਰਦਾ ਹੈ ਅਤੇ ਨਾ ਹੀ ਉਹ ਤੋਂ ਕੋਈ ਭੁਲ ਹੁੰਦੀ ਹੈ।
عربی تفاسیر:
الَّذِیْ جَعَلَ لَكُمُ الْاَرْضَ مَهْدًا وَّسَلَكَ لَكُمْ فِیْهَا سُبُلًا وَّاَنْزَلَ مِنَ السَّمَآءِ مَآءً ؕ— فَاَخْرَجْنَا بِهٖۤ اَزْوَاجًا مِّنْ نَّبَاتٍ شَتّٰی ۟
53਼ ਉਸੇ (ਰੱਬ) ਨੇ ਤੁਹਾਡੇ ਲਈ ਧਰਤੀ ਨੂੰ ਵਿਛਾਇਆ ਅਤੇ ਇਸ (ਧਰਤੀ) ਵਿਚ ਤੁਹਾਡੇ ਤੁਰਨ-ਫਿਰਨ ਲਈ ਰਾਹ ਬਣਾਏ ਅਤੇ ਅਕਾਸ਼ੋਂ ਪਾਣੀ ਬਰਸਾਇਆ ਫੇਰ ਉਸ ਰਹੀਂ ਭਾਂਤ-ਭਾਂਤ ਦੀ ਬਨਸਪਤੀ ਕੱਢੀ।
عربی تفاسیر:
كُلُوْا وَارْعَوْا اَنْعَامَكُمْ ؕ— اِنَّ فِیْ ذٰلِكَ لَاٰیٰتٍ لِّاُولِی النُّهٰی ۟۠
54਼ ਤੁਸੀਂ ਆਪ ਵੀ ਖਾਓ ਅਤੇ ਅਪਣੇ ਪਸ਼ੂਆਂ ਨੂੰ ਵੀ ਚਰਾਓ। ਬੇਸ਼ੱਕ (ਰੱਬ ਦੀ ਸ਼ਕਤੀ ਨੂੰ ਸਮਝਣ ਲਈ) ਇਸ ਵਿਚ ਬੁੱਧੀਵਾਨਾਂ ਲਈ ਅਨੇਕਾਂ ਨਿਸ਼ਾਨੀਆਂ ਹਨ।
عربی تفاسیر:
مِنْهَا خَلَقْنٰكُمْ وَفِیْهَا نُعِیْدُكُمْ وَمِنْهَا نُخْرِجُكُمْ تَارَةً اُخْرٰی ۟
55਼ ਅਸੀਂ ਇਸੇ (ਮਿੱਟੀ) ਵਿੱਚੋਂ ਤੁਹਾਨੂੰ ਪੈਦਾ ਕੀਤਾ ਹੈ ਅਤੇ ਫੇਰ ਇਸੇ ਵਿਚ ਤੁਹਾਨੂੰ ਮੁੜ ਪਰਤਾ ਦੇਵਾਂਗੇ ਅਤੇ ਮੁੜ ਤੁਹਾਨੂੰ ਇਸੇ ਵਿੱਚੋਂ ਦੋਬਾਰਾ ਕੱਢਾਂਗੇ।
عربی تفاسیر:
وَلَقَدْ اَرَیْنٰهُ اٰیٰتِنَا كُلَّهَا فَكَذَّبَ وَاَبٰی ۟
56਼ ਅਸਾਂ ਉਸ (ਫ਼ਿਰਔਨ) ਨੂੰ ਆਪਣੀਆਂ ਸਾਰੀਆਂ ਨਿਸ਼ਾਨੀਆਂ ਵਿਖਾਈਆਂ, ਪਰੰਤੂ ਫੇਰ ਵੀ ਉਹ ਝੁਠਲਾਉਂਦਾ ਰਿਹਾ ਅਤੇ ਮੰਨਿਆ ਹੀ ਨਹੀਂ।
عربی تفاسیر:
قَالَ اَجِئْتَنَا لِتُخْرِجَنَا مِنْ اَرْضِنَا بِسِحْرِكَ یٰمُوْسٰی ۟
57਼ (ਫ਼ਿਰਔਨ) ਆਖਣ ਲੱਗਾ ਕਿ ਹੇ ਮੂਸਾ! ਕੀ ਤੂੰ ਇਸ ਲਈ ਸਾਡੇ ਕੋਲ ਆਇਆ ਹੈ ਕਿ ਤੂੰ ਆਪਣੇ ਜਾਦੂ ਦੇ ਜ਼ੋਰ ਨਾਲ ਸਾਨੂੰ ਸਾਡੇ ਦੇਸ਼ ’ਚੋਂ ਬਾਹਰ ਕੱਢ ਦੇਵੇਂ।
عربی تفاسیر:
فَلَنَاْتِیَنَّكَ بِسِحْرٍ مِّثْلِهٖ فَاجْعَلْ بَیْنَنَا وَبَیْنَكَ مَوْعِدًا لَّا نُخْلِفُهٗ نَحْنُ وَلَاۤ اَنْتَ مَكَانًا سُوًی ۟
58਼ ਚੰਗਾ ਅਸੀਂ ਵੀ ਤੇਰੇ ਟਾਕਰੇ ਤੇ ਅਜਿਹਾ ਹੀ ਜਾਦੂ ਲਿਆਵਾਂਗੇ, ਤੂੰ ਸਾਡੇ ਅਤੇ ਆਪਣੇ ਵਿਚਕਾਰ (ਜਾਦੂ ਦਾ ਮੁਕਾਬਲਾ ਹੋਣ ਦਾ) ਇਕ ਸਮਾਂ ਨਿਸ਼ਚਿਤ ਕਰ ਲੈ, ਨਾ ਅਸੀਂ ਇਸ ਇਕਰਾਰ ਤੋਂ ਫਿਰਾਂਗੇ ਤੇ ਨਾ ਹੀ ਤੂੰ, ਅਤੇ ਇਹ ਮੁਕਾਬਲਾ ਖੁੱਲ੍ਹੇ ਮੈਦਾਨ ਵਿਚ ਹੋਵੇਗਾ।
عربی تفاسیر:
قَالَ مَوْعِدُكُمْ یَوْمُ الزِّیْنَةِ وَاَنْ یُّحْشَرَ النَّاسُ ضُحًی ۟
59਼ ਮੂਸਾ ਨੇ ਆਖਿਆ ਕਿ ਤਿਓਹਾਰ ਵਾਲੇ ਦਿਨ ਦਾ ਵਾਅਦਾ (ਨਿਸ਼ਚਿਤ) ਹੈ ਅਤੇ ਦਿਨ ਚੜ੍ਹੇ ਲੋਕੀ ਜਮਾਂ ਹੋ ਜਾਣਗੇ।
عربی تفاسیر:
فَتَوَلّٰی فِرْعَوْنُ فَجَمَعَ كَیْدَهٗ ثُمَّ اَتٰی ۟
60਼ ਫ਼ਿਰਔਨ ਵਾਪਸ (ਮਹਿਲ ਵਿਚ) ਚਲਾ ਗਿਆ ਅਤੇ ਆਪਣੇ ਸਾਰੇ ਹਥਕੰਡੇ ਇਕੱਠੇ ਕਰਕੇ ਮੁਕਾਬਲੇ ਲਈ ਮੁੜ (ਮੈਦਾਨ ਵਿਚ) ਆ ਗਿਆ।
عربی تفاسیر:
قَالَ لَهُمْ مُّوْسٰی وَیْلَكُمْ لَا تَفْتَرُوْا عَلَی اللّٰهِ كَذِبًا فَیُسْحِتَكُمْ بِعَذَابٍ ۚ— وَقَدْ خَابَ مَنِ افْتَرٰی ۟
61਼ ਮੂਸਾ ਨੇ (ਜਾਦੂਗਰਾਂ ਨੂੰ) ਆਖਿਆ ਕਿ ਤੁਸੀਂ ਅੱਲਾਹ ਉੱਤੇ ਝੂਠ ਨਾ ਮੜ੍ਹੋ, ਨਹੀਂ ਤਾਂ ਉਹ ਤੁਹਾਨੂੰ ਅਜ਼ਾਬ ਨਾਲ ਬਰਬਾਦ ਕਰ ਦੇਵੇਗਾ, (ਖ਼ਬਰਦਾਰ ਰਹੋ ਕਿ) ਜਿਸ ਨੇ ਵੀ ਝੂਠ ਘੜ੍ਹਿਆ ਉਹ ਅਸਫ਼ਲ ਹੀ ਹੋਇਆ ਹੈ।
عربی تفاسیر:
فَتَنَازَعُوْۤا اَمْرَهُمْ بَیْنَهُمْ وَاَسَرُّوا النَّجْوٰی ۟
62਼ (ਇਹ ਸੁਣ ਕੇ) ਉਹਨਾਂ (ਜਾਦੂਗਰਾਂ) ਵਿਚਾਲੇ ਮਤਭੇਦ ਹੋਣ ਲਗਿਆ ਅਤੇ ਹੌਲੀ-ਹੌਲੀ ਆਪੋ ਵਿਚ ਸਲਾਹ ਮਸ਼ਵਰੇ ਕਰਨ ਲੱਗੇ।
عربی تفاسیر:
قَالُوْۤا اِنْ هٰذٰنِ لَسٰحِرٰنِ یُرِیْدٰنِ اَنْ یُّخْرِجٰكُمْ مِّنْ اَرْضِكُمْ بِسِحْرِهِمَا وَیَذْهَبَا بِطَرِیْقَتِكُمُ الْمُثْلٰی ۟
63਼ ਅੰਤ ਵਿਚ ਫ਼ਿਰਔਨ ਤੇ ਉਸ ਦੇ ਦਰਬਾਰੀਆਂ ਨੇ ਕਿਹਾ ਕਿ ਇਹ ਦੋਵੇਂ (ਮੂਸਾ ਤੇ ਹਾਰੂਨ) ਜਾਦੂਗਰ ਹੀ ਹਨ ਅਤੇ ਉਹਨਾਂ ਦੀ ਇੱਛਾ ਇਹੋ ਹੈ ਕਿ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਣ ਅਤੇ ਤੁਹਾਡੇ ਇਸ ਆਦਰਸ਼ ਜੀਵਨ ਪ੍ਰਣਾਲੀ ਨੂੰ ਬਰਬਾਦ ਕਰ ਦੇਣ।
عربی تفاسیر:
فَاَجْمِعُوْا كَیْدَكُمْ ثُمَّ ائْتُوْا صَفًّا ۚ— وَقَدْ اَفْلَحَ الْیَوْمَ مَنِ اسْتَعْلٰی ۟
64਼ ਸੋ ਤੁਸੀਂ ਆਪਣੇ ਸਾਰੇ ਉਪਾਵਾਂ ਨੂੰ ਜਮਾਂ ਕਰ ਲਵੋ ਅਤੇ ਇਕਜੁੱਟ ਹੋਕੇ ਆਓ, ਅੱਜ ਜਿਹੜਾ ਭਾਰੂ ਰਹੇਗਾ ਉਹੀਓ ਬਾਜ਼ੀ ਜਿੱਤ ਜਾਵੇਗਾ।
عربی تفاسیر:
قَالُوْا یٰمُوْسٰۤی اِمَّاۤ اَنْ تُلْقِیَ وَاِمَّاۤ اَنْ نَّكُوْنَ اَوَّلَ مَنْ اَلْقٰی ۟
65਼ (ਜਾਦੂਗਰ) ਆਖਣ ਲੱਗੇ ਕਿ ਹੇ ਮੂਸਾ! ਤੂੰ ਪਹਿਲਾਂ (ਜਾਦੂ) ਸੁੱਟੇਗਾ ਜਾਂ ਅਸੀਂ ਹੀ ਪਹਿਲਾਂ ਸੁੱਟੀਏ।
عربی تفاسیر:
قَالَ بَلْ اَلْقُوْا ۚ— فَاِذَا حِبَالُهُمْ وَعِصِیُّهُمْ یُخَیَّلُ اِلَیْهِ مِنْ سِحْرِهِمْ اَنَّهَا تَسْعٰی ۟
66਼ ਮੂਸਾ ਨੇ ਕਿਹਾ ਕਿ ਨਹੀਂ ਤੁਸੀਂ ਹੀ ਪਹਿਲ ਕਰੋ! (ਜਦੋਂ ਜਾਦੂ ਲਈ ਜਾਦੂਗਰਾਂ ਨੇ ਰੱਸੀਆਂ ਤੇ ਸੋਟੀਆਂ ਸੁਟੀਆਂ ਤਾਂ) ਮੂਸਾ ਨੂੰ ਇੰਜ ਮਹਿਸੂਸ ਹੋਣ ਲੱਗ ਪਿਆ ਕਿ ਜਿਵੇਂ ਉਹਨਾਂ (ਜਾਦੂਗਰਾਂ) ਦੀਆਂ ਰੱਸੀਆਂ ਤੇ ਸੋਟੀਆਂ ਜਾਦੂ ਦੇ ਕਾਰਨ ਨੱਸ ਭੱਜ ਰਹੀਆਂ ਹਨ।
عربی تفاسیر:
فَاَوْجَسَ فِیْ نَفْسِهٖ خِیْفَةً مُّوْسٰی ۟
67਼ (ਇਹ ਵੇਖ ਕੇ) ਮੂਸਾ ਆਪਣੇ ਮਨ ਹੀ ਮਨ ਵਿਚ ਡਰ ਮਹਿਸੂਸ ਕਰਨ ਲਗਿਆ।
عربی تفاسیر:
قُلْنَا لَا تَخَفْ اِنَّكَ اَنْتَ الْاَعْلٰی ۟
68਼ ਤਾਂ ਅਸੀਂ ਫ਼ਰਮਾਇਆ ਕਿ ਉੱਕਾ ਨਾ ਡਰ, ਤੂੰ ਹੀ ਭਾਰੂ ਰਹੇਗਾ।
عربی تفاسیر:
وَاَلْقِ مَا فِیْ یَمِیْنِكَ تَلْقَفْ مَا صَنَعُوْا ؕ— اِنَّمَا صَنَعُوْا كَیْدُ سٰحِرٍ ؕ— وَلَا یُفْلِحُ السَّاحِرُ حَیْثُ اَتٰی ۟
69਼ ਅਤੇ ਤੇਰੇ ਸੱਜੇ ਹੱਥ ਵਿਚ ਜੋ (ਲਾਠੀ) ਹੈ ਉਸ ਨੂੰ ਸੁੱਟ ਦੇ, ਉਹਨਾਂ (ਜਾਦੂਗਰਾਂ) ਨੇ ਜੋ ਵੀ ਕਾਰੀਗਰੀ (ਕਰਤੱਬ) ਵਿਖਾਈ ਹੈ ਉਹ ਉਹਨਾਂ ਸਭ ਨੂੰ ਨਿਗਲ ਜਾਵੇਗੀ। ਉਹਨਾਂ ਨੇ ਜੋ ਵੀ ਬਣਾਇਆ ਹੈ ਉਹ ਸਭ ਜਾਦੂਗਰੀ ਦਾ ਸਾਂਗ ਹੈ ਅਤੇ ਜਾਦੂਗਰ ਕਦੇ ਵੀ ਸਫ਼ਲ ਨਹੀਂ ਹੋ ਸਕਦਾ ਭਾਵੇਂ ਕਿਤਿਓ ਵੀ ਆਵੇ।
عربی تفاسیر:
فَاُلْقِیَ السَّحَرَةُ سُجَّدًا قَالُوْۤا اٰمَنَّا بِرَبِّ هٰرُوْنَ وَمُوْسٰی ۟
70਼ (ਜਿਵੇਂ ਹੀ) ਮੂਸਾ ਨੇ ਆਪਣੀ ਸੋਟੀ ਸੁੱਟੀ, ਸੋਟੀ ਇਕ ਅਜਗਰ ਬਣ ਗਈ ਅਤੇ ਜਾਦੂਗਰਾਂ ਵੱਲੋਂ ਸੁੱਟੀਆਂ ਹੋਇਆ ਸੋਟੀਆਂ ਦੇ ਬਣੇ ਹੋਏ ਸੱਪਾਂ ਨੂੰ ਖਾ ਗਈ, ਜਦੋਂ ਜਾਦੂਗਰਾਂ ਨੇ ਇਹ ਵੇਖਿਆ ਤਾਂ ਸਾਰੇ ਜਾਦੂਗਰ ਸਿਜਦੇ ਵਿਚ ਡਿਗ ਪਏ ਅਤੇ ਕਹਿਣ ਲੱਗੇ ਕਿ ਅਸੀਂ ਮੂਸਾ ਤੇ ਹਾਰੂਨ ਦੇ ਰੱਬ ’ਤੇ ਈਮਾਨ ਲਿਆਏ ਹਾਂ।
عربی تفاسیر:
قَالَ اٰمَنْتُمْ لَهٗ قَبْلَ اَنْ اٰذَنَ لَكُمْ ؕ— اِنَّهٗ لَكَبِیْرُكُمُ الَّذِیْ عَلَّمَكُمُ السِّحْرَ ۚ— فَلَاُقَطِّعَنَّ اَیْدِیَكُمْ وَاَرْجُلَكُمْ مِّنْ خِلَافٍ وَّلَاُوصَلِّبَنَّكُمْ فِیْ جُذُوْعِ النَّخْلِ ؗ— وَلَتَعْلَمُنَّ اَیُّنَاۤ اَشَدُّ عَذَابًا وَّاَبْقٰی ۟
71਼ ਫ਼ਿਰਔਨ ਨੇ (ਗੁੱਸੇ ਵਿਚ) ਆਖਿਆ ਕਿ ਮੈਥੋਂ ਪੁੱਛੇ ਬਿਨਾਂ ਹੀ ਤੁਸੀਂ ਉਸ (ਅੱਲਾਹ) ’ਤੇ ਈਮਾਨ ਲੈ ਆਏ ? ਅਸਲ ਵਿਚ ਇਹ (ਮੂਸਾ) ਤੁਹਾਡਾ ਗੂਰੁ ਹੈ ਜਿਸ ਤੋਂ ਤੁਸੀਂ ਜਾਦੂ ਸਿੱਖਦੇ ਹੋ। ਮੈਂ ਤੁਹਾਡਾ ਇਕ ਪਾਸੇ ਦਾ ਹੱਥ ਅਤੇ ਦੂਜੇ ਪਾਸੇ ਦਾ ਪੈਰ ਵਢਾ ਦਿਆਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਖਜੂਰ ਦੇ ਪੋਰਿਆਂ ’ਤੇ ਸੂਲੀ ’ਤੇ ਚਾੜ੍ਹਾਂਗਾ ਅਤੇ ਫੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਦੋਹਾਂ (ਅੱਲਾਹ ਤੇ ਫ਼ਿਰਔਨ) ਵਿੱਚੋਂ ਕਿਸ ਦੀ ਸਜ਼ਾ ਵਧੇਰੇ ਕਰੜੀ ਤੇ ਸਦੀਵੀ ਹੈ।
عربی تفاسیر:
قَالُوْا لَنْ نُّؤْثِرَكَ عَلٰی مَا جَآءَنَا مِنَ الْبَیِّنٰتِ وَالَّذِیْ فَطَرَنَا فَاقْضِ مَاۤ اَنْتَ قَاضٍ ؕ— اِنَّمَا تَقْضِیْ هٰذِهِ الْحَیٰوةَ الدُّنْیَا ۟ؕ
72਼ ਉਹਨਾਂ (ਜਾਦੂਗਰਾਂ) ਨੇ ਜਵਾਬ ਵਿਚ ਕਿਹਾ ਕਿ ਇਹ ਗੱਲ ਅਸੰਭਵ ਹੈ ਕਿ ਉਹਨਾਂ ਦਲੀਲਾਂ ਦੇ ਅੱਗੇ ਜਿਹੜੀਆਂ ਸਾਡੇ ਸਾਹਮਣੇ ਆ ਚੁੱਕੀਆਂ ਹਨ ਅਤੇ ਉਸ ਅੱਲਾਹ ਦੀ ਜ਼ਾਤ ਦੇ ਮੁਕਾਬਲੇ ਵਿਚ ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਤੈਨੂੰ (ਫ਼ਿਰਔਨ ਨੂੰ) ਪਹਿਲ ਦੇਇਏ। ਹੁਣ ਜੋ ਵੀ ਤੂੰ ਕਰਨਾ ਚਾਹੁੰਦਾ ਹੈ ਕਰ ਲੈ। ਤੂੰ ਜੋ ਵੀ ਹੁਕਮ ਚਲਾ ਸਕਦਾ ਹੈ ਉਹ ਕੇਵਲ ਇਸੇ ਜੀਵਨ ਤਕ ਹੀ ਸੀਮਤ ਹੈ।
عربی تفاسیر:
اِنَّاۤ اٰمَنَّا بِرَبِّنَا لِیَغْفِرَ لَنَا خَطٰیٰنَا وَمَاۤ اَكْرَهْتَنَا عَلَیْهِ مِنَ السِّحْرِ ؕ— وَاللّٰهُ خَیْرٌ وَّاَبْقٰی ۟
73਼ ਅਸੀਂ (ਜਾਦੂਗਰ) ਇਸ ਲਈ ਆਪਣੇ ਪਾਲਣਹਾਰ ’ਤੇ ਈਮਾਨ ਲਿਆਏ ਹਾਂ ਕਿ ਉਹ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦੇਵੇਗਾ ਅਤੇ (ਵਿਸ਼ੇਸ਼ ਕਰ) ਇਹ ਜਾਦੂਗਰੀ, ਜਿਸ ਲਈ ਤੂੰ ਸਾਨੂੰ ਮਜਬੂਰ ਕੀਤਾ ਹੈ। ਅੱਲਾਹ ਹੀ ਵਧੀਆ (ਬਦਲਾ ਦੇਣ ਵਾਲਾ) ਹੈ ਅਤੇ ਉਹੀਓ ਸਦਾ ਰਹਿਣ ਵਾਲਾ ਹੈ।
عربی تفاسیر:
اِنَّهٗ مَنْ یَّاْتِ رَبَّهٗ مُجْرِمًا فَاِنَّ لَهٗ جَهَنَّمَ ؕ— لَا یَمُوْتُ فِیْهَا وَلَا یَحْیٰی ۟
74਼ ਅਸਲ ਵਿਚ ਜੋ ਵੀ ਵਿਅਕਤੀ ਅਪਰਾਧੀ ਬਣ ਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇਗਾ ਉਸ ਲਈ ਨਰਕ ਹੈ ਜਿੱਥੇ ਨਾ ਤਾਂ ਉਹ ਮਰ ਸਕੇਗਾ ਤੇ ਨਾ ਹੀ ਜੀ ਸਕੇਗਾ।
عربی تفاسیر:
وَمَنْ یَّاْتِهٖ مُؤْمِنًا قَدْ عَمِلَ الصّٰلِحٰتِ فَاُولٰٓىِٕكَ لَهُمُ الدَّرَجٰتُ الْعُلٰی ۟ۙ
75਼ ਅਤੇ ਜਿਹੜਾ ਵੀ ਈਮਾਨ ਦੀ ਹਾਲਤ ਵਿਚ ਹਾਜ਼ਰ ਹੋਵੇਗਾ ਅਤੇ ਉਸ ਨੇ ਅਮਲ ਵੀ ਨੇਕ ਕੀਤੇ ਹੋਣਗੇ ਉਸ ਲਈ ਉੱਚੇ-ਉੱਚੇ ਮਰਾਤਬੇ ਹੋਣਗੇ।
عربی تفاسیر:
جَنّٰتُ عَدْنٍ تَجْرِیْ مِنْ تَحْتِهَا الْاَنْهٰرُ خٰلِدِیْنَ فِیْهَا ؕ— وَذٰلِكَ جَزٰٓؤُا مَنْ تَزَكّٰی ۟۠
76਼ ਭਾਵ ਰਹਿਣ ਲਈ ਸਦਾ ਬਹਾਰ ਬਾਗ਼ ਹੋਣਗੇ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ (ਨੇਕ ਲੋਕ) ਹਮੇਸ਼ਾ ਲਈ ਰਹਿਣਗੇ। ਇਹੋ ਇਨਾਮ ਹੈ ਹਰ ਉਸ ਵਿਅਕਤੀ ਦਾ ਜਿਹੜਾ (ਗੁਨਾਹਾਂ ਤੋਂ) ਪਾਕ ਹੋਵੇਗਾ।
عربی تفاسیر:
وَلَقَدْ اَوْحَیْنَاۤ اِلٰی مُوْسٰۤی ۙ۬— اَنْ اَسْرِ بِعِبَادِیْ فَاضْرِبْ لَهُمْ طَرِیْقًا فِی الْبَحْرِ یَبَسًا ۙ— لَّا تَخٰفُ دَرَكًا وَّلَا تَخْشٰی ۟
77਼ ਅਸਾਂ ਮੂਸਾ ਵੱਲ ਪੈਗ਼ਾਮ ਭੇਜਿਆ ਕਿ ਤੂੰ ਰਾਤੋਂ ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈ ਕੇ ਨਿਕਲ ਜਾ ਅਤੇ ਉਹਨਾਂ ਲਈ ਦਰਿਆ ਵਿਚ (ਸੋਟੀ ਮਾਰ ਕੇ) ਸੁੱਕਾ ਰਾਹ ਬਣਾ। ਫੇਰ ਨਾਂ ਤਾਂ ਤੈਨੂੰ ਕਿਸੇ ਵੱਲੋਂ ਪਿੱਛਾ ਕਰਨ ਦੀ ਚਿੰਤਾ ਹੋਵੇਗੀ ਤੇ ਨਾ ਹੀ (ਡੁਬੱਣ ਦਾ) ਕੋਈ ਡਰ ਹੋਵੇਗਾ।
عربی تفاسیر:
فَاَتْبَعَهُمْ فِرْعَوْنُ بِجُنُوْدِهٖ فَغَشِیَهُمْ مِّنَ الْیَمِّ مَا غَشِیَهُمْ ۟ؕ
78਼ ਫ਼ਿਰਔਨ ਨੇ ਆਪਣੀਆਂ ਫ਼ੌਜਾਂ ਲੈਕੇ ਉਹਨਾਂ (ਮੂਸਾ ਅਤੇ ਸਾਥੀਆਂ) ਦਾ ਪਿੱਛਾ ਕੀਤਾ ਤਾਂ ਦਰਿਆ ਦੇ ਪਾਣੀ ਨੇ ਉਹਨਾਂ ਨੂੰ ਘੇਰ ਲਿਆ ਜਿਵੇਂ ਕਿ ਉਸ ਦਾ ਹੱਕ ਬਣਦਾ ਸੀ।
عربی تفاسیر:
وَاَضَلَّ فِرْعَوْنُ قَوْمَهٗ وَمَا هَدٰی ۟
79਼ ਫ਼ਿਰਔਨ ਨੇ ਆਪਣੀ ਕੌਮ ਨੂੰ ਕੁਰਾਹੇ ਹੀ ਪਾਇਆ ਸੀ, ਸਿੱਧੇ ਰਾਹ ਨਹੀਂ ਸੀ ਪਾਇਆ।
عربی تفاسیر:
یٰبَنِیْۤ اِسْرَآءِیْلَ قَدْ اَنْجَیْنٰكُمْ مِّنْ عَدُوِّكُمْ وَوٰعَدْنٰكُمْ جَانِبَ الطُّوْرِ الْاَیْمَنَ وَنَزَّلْنَا عَلَیْكُمُ الْمَنَّ وَالسَّلْوٰی ۟
80਼ (ਅੱਲਾਹ ਨੇ ਫ਼ਰਮਾਇਆ) ਹੇ ਬਨੀ-ਇਸਰਾਈਲ! ਅਸੀਂ ਤੁਹਾਨੂੰ ਤੁਹਾਡੇ ਵੈਰੀਆਂ ਤੋਂ ਮੁਕਤ ਕਰਵਾਇਆ ਅਤੇ ਅਸੀਂ ਤੁਹਾਨੂੰ ਤੂਰ ਪਹਾੜ ਦੇ ਸੱਜੇ ਪਾਸੇ ਤੌਰੈਤ ਦੇਣ ਦਾ ਵਾਅਦਾ ਕੀਤਾ ਸੀ ਅਤੇ ਤੁਹਾਡੇ ਲਈ ਅਕਾਸ਼ ਤੋਂ ਮਨ ਤੇ ਸਲਵਾ ਵੀ ਉਤਾਰਿਆ ਸੀ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 57/2
عربی تفاسیر:
كُلُوْا مِنْ طَیِّبٰتِ مَا رَزَقْنٰكُمْ وَلَا تَطْغَوْا فِیْهِ فَیَحِلَّ عَلَیْكُمْ غَضَبِیْ ۚ— وَمَنْ یَّحْلِلْ عَلَیْهِ غَضَبِیْ فَقَدْ هَوٰی ۟
81਼ ਜਿਹੜੀਆਂ ਵੀ ਪਾਕ ਚੀਜ਼ਾਂ ਅਸੀਂ ਤੁਹਾਨੂੰ ਬਖ਼ਸ਼ੀਆਂ ਹਨ ਉਹਨਾਂ ਵਿਚੋਂ ਹੀ ਖਾਇਆ ਕਰੋ ਅਤੇ ਇਸ ਤੋਂ ਅੱਗੇ ਨਾ ਵਧੋ, ਨਹੀਂ ਤਾਂ ਤੁਹਾਡੇ ’ਤੇ ਮੇਰਾ ਗ਼ਜ਼ਬ (ਕਰੋਪ) ਨਾਜ਼ਿਲ ਹੋਵੇਗਾ ਅਤੇ ਜਿਸ ਉੱਤੇ ਵੀ ਮੇਰਾ ਗ਼ਜ਼ਬ ਆ ਜਾਵੇ ਉਹ ਬਰਬਾਦ ਹੋ ਜਾਂਦਾ ਹੈ।
عربی تفاسیر:
وَاِنِّیْ لَغَفَّارٌ لِّمَنْ تَابَ وَاٰمَنَ وَعَمِلَ صَالِحًا ثُمَّ اهْتَدٰی ۟
82਼ ਅਤੇ ਜਿਹੜੇ (ਅੱਲਾਹ ਦੀ ਨਾ-ਫ਼ਰਮਾਨੀ ਤੋਂ) ਤੌਬਾ ਕਰਨ, ਫੇਰ ਈਮਾਨ ਲਿਆਉਣ ਤੇ ਨੇਕ ਕੰਮ ਵੀ ਕਰਨ ਅਤੇ ਫੇਰ ਸਿੱਧੀ ਰਾਹ ’ਤੇ ਹੀ ਰਹਿਣ। ਬੇਸ਼ਕ ਮੈਂ ਅਤਿ ਅੰਤ ਬਖ਼ਸ਼ਨਹਾਰ ਹਾਂ।
عربی تفاسیر:
وَمَاۤ اَعْجَلَكَ عَنْ قَوْمِكَ یٰمُوْسٰی ۟
83਼ (ਜਦੋਂ ਮੂਸਾ ਹਾਰੂਨ ਤੇ ਬਨੀ-ਇਸਰਾਈਲੀਆਂ ਨੂੰ ਛੱਡ ਕੇ ਰੱਬ ਨੂੰ ਮਿਲਣ ਲਈ ਤੂਰ ਪਹਾੜ ’ਤੇ ਆਏ ਤਾਂ ਅੱਲਾਹ ਨੇ ਪੁੱਛਿਆ ਕਿ) ਮੂਸਾ ਤੂੰ ਆਪਣੀ ਕੌਮ ਤੋਂ ਅੱਗੇ ਚੱਲਣ ਵਿਚ ਛੇਤੀ ਕਿਉਂ ਕੀਤੀ ?
عربی تفاسیر:
قَالَ هُمْ اُولَآءِ عَلٰۤی اَثَرِیْ وَعَجِلْتُ اِلَیْكَ رَبِّ لِتَرْضٰی ۟
84਼ (ਮੂਸਾ ਨੇ) ਕਿਹਾ ਕਿ ਉਹ ਲੋਕ ਵੀ ਮੇਰੇ ਪਿੱਛੇ-ਪਿੱਛੇ ਆ ਰਹੇ ਹਨ ਅਤੇ ਹੇ ਰੱਬ! ਮੈਂਨੇ ਤੇਰੇ ਵੱਲ ਆਉਣ ਵਿਚ ਛੇਤੀ ਇਸ ਲਈ ਕੀਤੀ ਕਿ ਤੂੰ ਖ਼ੁਸ਼ ਹੋ ਜਾਵੇ।
عربی تفاسیر:
قَالَ فَاِنَّا قَدْ فَتَنَّا قَوْمَكَ مِنْ بَعْدِكَ وَاَضَلَّهُمُ السَّامِرِیُّ ۟
85਼ (ਅੱਲਾਹ ਨੇ) ਫ਼ਰਮਾਇਆ ਕਿ ਅਸੀਂ ਤੇਰੇ ਪਿੱਛੋਂ ਤੇਰੀ ਕੌਮ ਨੂੰ ਇਕ ਅਜ਼ਮਾਇਸ਼ ਵਿਚ ਪਾ ਦਿੱਤਾ ਹੈ, ਉਹਨਾਂ ਨੂੰ ਸਾਮਰੀ ਨੇ ਕੁਰਾਹੇ ਪਾ ਦਿੱਤਾ ਹੈ।
عربی تفاسیر:
فَرَجَعَ مُوْسٰۤی اِلٰی قَوْمِهٖ غَضْبَانَ اَسِفًا ۚ۬— قَالَ یٰقَوْمِ اَلَمْ یَعِدْكُمْ رَبُّكُمْ وَعْدًا حَسَنًا ؕ۬— اَفَطَالَ عَلَیْكُمُ الْعَهْدُ اَمْ اَرَدْتُّمْ اَنْ یَّحِلَّ عَلَیْكُمْ غَضَبٌ مِّنْ رَّبِّكُمْ فَاَخْلَفْتُمْ مَّوْعِدِیْ ۟
86਼ ਫੇਰ ਮੂਸਾ ਅਤਿਅੰਤ ਗੁੱਸੇ ਅਤੇ ਦੁਖੀ ਹੋਕੇ ਆਪਣੀ ਕੌਮ ਵੱਲ ਪਰਤਿਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ ਵਾਲਿਓ! ਕੀ ਤੁਹਾਡੇ ਰੱਬ ਨੇ ਤੁਹਾਡੇ ਨਾਲ ਨੇਕ ਵਾਅਦਾ ਨਹੀਂ ਸੀ ਕੀਤਾ ? ਕੀ ਤੁਹਾਨੂੰ ਮੇਰੀ ਜੁਦਾਈ ਦਾ ਸਮਾਂ ਲੰਮਾ ਲੱਗ ਰਿਹਾ ਸੀ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ’ਤੇ ਤੁਹਾਡੇ ਪਾਲਣਹਾਰ ਦਾ ਕਰੋਪ ਨਾਜ਼ਿਲ ਹੋਵੇ ? ਤੁਸੀਂ ਮੇਰੇ ਨਾਲ ਕੀਤੇ ਹੋਏ ਵਚਨਾਂ ਤੋਂ ਫਿਰ ਗਏ (ਕਿ ਅਸੀਂ ਤੁਹਾਡਾ ਕਹਿਣਾ ਮੰਨਾਗੇ ਤੁਸੀਂ ਸਾਨੂੰ ਫ਼ਿਰਔਨ ਤੋਂ ਬਚਾਓ)।
عربی تفاسیر:
قَالُوْا مَاۤ اَخْلَفْنَا مَوْعِدَكَ بِمَلْكِنَا وَلٰكِنَّا حُمِّلْنَاۤ اَوْزَارًا مِّنْ زِیْنَةِ الْقَوْمِ فَقَذَفْنٰهَا فَكَذٰلِكَ اَلْقَی السَّامِرِیُّ ۟ۙ
87਼ ਉਹਨਾਂ (ਬਨੀ-ਇਸਰਾਈਲੀਆਂ) ਨੇ ਉੱਤਰ ਵਿਚ ਕਿਹਾ ਕਿ ਅਸੀਂ ਤੁਹਾਡੇ ਨਾਲ ਵਚਨਾਂ ਦੀ ਉਲੰਘਣਾ ਆਪਣੀ ਮਰਜ਼ੀ ਨਾਲ ਨਹੀਂ ਕੀਤੀ, ਸਾਥੋਂ ਫ਼ਿਰਔਨ ਦੀ ਕੌਮ ਦੇ ਗਹਿਿਣਆਂ ਦਾ ਭਾਰ ਚੁਕਵਾਇਆ ਗਿਆ ਸੀ। ਅਸੀਂ ਉਹਨਾਂ ਨੂੰ (ਅੱਗ ਵਿਚ) ਸੁੱਟ ਦਿੱਤਾ ਸੀ ਅਤੇ ਇੰਜ ਹੀ ਸਾਮਰੀ ਨੇ ਵੀ ਗਹਿਣੇ (ਅੱਗ ਵਿਚ) ਸੁੱਟ ਦਿੱਤੇ ਸੀ।
عربی تفاسیر:
فَاَخْرَجَ لَهُمْ عِجْلًا جَسَدًا لَّهٗ خُوَارٌ فَقَالُوْا هٰذَاۤ اِلٰهُكُمْ وَاِلٰهُ مُوْسٰی ۚۙ۬— فَنَسِیَ ۟ؕ
88਼ ਫੇਰ ਉਸ (ਸਾਮਰੀ) ਨੇ ਉਹਨਾਂ (ਬਨੀ-ਇਸਰਾਈਲੀਆਂ) ਲਈ ਗਹਿਨਿਆਂ ਦਾ ਇਕ ਵੱਛੇ ਦਾ ਧੜ੍ਹ ਬਣਾ ਦਿੱਤਾ ਜਿਸ ਵਿੱਚੋਂ (ਗਊ ਦੀ) ਆਵਾਜ਼ ਨਿਕਲਦੀ ਸੀ ਅਤੇ ਫੇਰ ਉਹ ਲੋਕ ਆਖਣ ਲੱਗੇ ਕਿ ਤੁਹਾਡਾ ਇਸ਼ਟ ਅਤੇ ਮੂਸਾ ਦਾ ਇਸ਼ਟ ਇਹੋ ਹੈ, ਉਹ ਮੂਸਾ ਤਾਂ (ਸਾਨੂੰ) ਭੁਲ ਗਿਆ ਹੈ।
عربی تفاسیر:
اَفَلَا یَرَوْنَ اَلَّا یَرْجِعُ اِلَیْهِمْ قَوْلًا ۙ۬— وَّلَا یَمْلِكُ لَهُمْ ضَرًّا وَّلَا نَفْعًا ۟۠
89਼ ਕੀ ਇਹ (ਕੁਰਾਹੇ ਪਏ ਹੋਏ) ਲੋਕ ਇਹ ਨਹੀਂ ਸੀ ਵੇਖਦੇ ਕਿ ਇਹ (ਵੱਛਾ) ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦਾ ਅਤੇ ਨਾ ਹੀ ਉਹਨਾਂ ਲਈ ਲਾਭ ਹਾਨੀ ਦਾ ਕੋਈ ਅਧਿਕਾਰ ਰੱਖਦਾ ਹੈ।
عربی تفاسیر:
وَلَقَدْ قَالَ لَهُمْ هٰرُوْنُ مِنْ قَبْلُ یٰقَوْمِ اِنَّمَا فُتِنْتُمْ بِهٖ ۚ— وَاِنَّ رَبَّكُمُ الرَّحْمٰنُ فَاتَّبِعُوْنِیْ وَاَطِیْعُوْۤا اَمْرِیْ ۟
90਼ ਜਦ ਕਿ ਹਾਰੂਨ ਨੇ ਉਹਨਾਂ ਨੂੰ ਪਹਿਲਾਂ ਹੀ ਆਖ ਦਿੱਤਾ ਸੀ ਕਿ ਹੇ ਮੇਰੀ ਕੌਮ! ਇਸ (ਵੱਛੇ) ਦੇ ਕਾਰਨ ਤਾਂ ਤੁਹਾਡੀ ਅਜ਼ਮਾਇਸ਼ ਕੀਤੀ ਗਈ ਹੈ, ਤੁਹਾਡਾ ਅਸਲੀ ਪਾਲਣਹਾਰ ਤਾਂ ਰਹਿਮਾਨ ਹੀ ਹੈ ਸੋ ਤੁਸੀਂ ਸਾਰੇ ਮੇਰੇ ਪਿੱਛੇ ਲੱਗੋ ਅਤੇ ਮੇਰੀ ਹੀ ਗੱਲ ਮੰਨੋ।
عربی تفاسیر:
قَالُوْا لَنْ نَّبْرَحَ عَلَیْهِ عٰكِفِیْنَ حَتّٰی یَرْجِعَ اِلَیْنَا مُوْسٰی ۟
91਼ ਪਰੰਤੂ ਉਹਨਾਂ ਨੇ ਉੱਤਰ ਦਿੱਤਾ ਕਿ ਮੂਸਾ ਦੇ ਮੁੜ ਆਉਣ ਤਕ ਤਾਂ ਅਸੀਂ ਇਸੇ (ਵੱਛੇ) ਦੀ ਹੀ ਪੂਜਾ ਕਰਾਂਗੇ।
عربی تفاسیر:
قَالَ یٰهٰرُوْنُ مَا مَنَعَكَ اِذْ رَاَیْتَهُمْ ضَلُّوْۤا ۟ۙ
92਼ ਫੇਰ ਮੂਸਾ ਨੇ ਹਾਰੂਨ ਨੂੰ ਕਿਹਾ ਕਿ ਹੇ ਹਾਰੂਨ! ਉਹਨਾਂ ਨੂੰ ਕੁਰਾਹੇ ਪੈਂਦੇ ਵੇਖ ਕੇ ਤੈਨੂੰ ਕਿਸ ਗੱਲ ਨੇ ਰੋਕ ਰੱਖਿਆ ਸੀ ?
عربی تفاسیر:
اَلَّا تَتَّبِعَنِ ؕ— اَفَعَصَیْتَ اَمْرِیْ ۟
93਼ ਤੂੰ ਮੇਰੇ ਪਿੱਛੇ (ਤੂਰ ਪਹਾੜ ’ਤੇ) ਨਹੀਂ ਆਇਆ ਕੀ ਤੂੰ ਵੀ ਮੇਰੇ ਹੁਕਮਾਂ ਦੀ ਉਲੰਘਨਾਂ ਕਰਨ ਲੱਗ ਪਿਆ ?
عربی تفاسیر:
قَالَ یَبْنَؤُمَّ لَا تَاْخُذْ بِلِحْیَتِیْ وَلَا بِرَاْسِیْ ۚ— اِنِّیْ خَشِیْتُ اَنْ تَقُوْلَ فَرَّقْتَ بَیْنَ بَنِیْۤ اِسْرَآءِیْلَ وَلَمْ تَرْقُبْ قَوْلِیْ ۟
94਼ ਕਿਹਾ (ਹਾਰੂਨ ਨੇ) ਕਿ ਹੇ ਮੇਰੇ ਮਾਂ-ਜਾਇਆ! ਤੂੰ ਮੇਰੀ ਦਾੜੀ ਨਾ ਫੜ ਅਤੇ ਮੇਰੇ ਸਿਰ ਦੇ ਵਾਲਾਂ ਨੂੰ ਨਾ ਖਿੱਚ ਮੈਂ ਤਾਂ ਇਸ ਗੱਲ ਤੋਂ ਡਰਦਾ ਸੀ ਕਿ ਤੁਸੀਂ ਆਕੇ ਇਹ ਨਾ ਆਖੋ ਕਿ ਤੂੰ ਬਨੀ-ਇਸਰਾਈਲ ਵਿਚ ਫੁਟ ਪਾ ਦਿੱਤੀ ਹੈ, ਮੇਰੀ ਗੱਲ ਦਾ ਧਿਆਨ ਨਹੀਂ ਰੱਖਿਆ।
عربی تفاسیر:
قَالَ فَمَا خَطْبُكَ یٰسَامِرِیُّ ۟
95਼ ਪੁੱਛਿਆ (ਮੂਸਾ ਨੇ) ਕਿ ਹੇ ਸਾਮਰੀ! ਤੇਰਾ ਮਾਮਲਾ ਕੀ ਹੈ ?
عربی تفاسیر:
قَالَ بَصُرْتُ بِمَا لَمْ یَبْصُرُوْا بِهٖ فَقَبَضْتُ قَبْضَةً مِّنْ اَثَرِ الرَّسُوْلِ فَنَبَذْتُهَا وَكَذٰلِكَ سَوَّلَتْ لِیْ نَفْسِیْ ۟
96਼ ਉਸ (ਸਾਮਰੀ) ਨੇ ਕਿਹਾ ਕਿ ਮੈਂ ਇਕ ਉਹ ਚੀਜ਼ ਵੇਖੀ ਹੈ ਜਿਹੜੀ ਇਹਨਾਂ ਲੋਕਾਂ ਨੇ ਨਹੀਂ ਸੀ ਵੇਖੀ। ਮੈਂਨੇ ਜਿਬਰਾਈਲ ਦੇ ਘੋੜੇ ਦੇ ਪੈਰਾਂ ਦੀ ਮਿੱਟੀ ’ਚੋਂ ਇਕ ਮੁੱਠ ਚੁੱਕ ਲਈ ਤੇ ਉਸ ਨੂੰ (ਅੱਗ ਵਿਚ) ਸੁੱਟ ਦਿੱਤਾ। ਮੇਰੇ ਮਨ ਨੇ ਮੈਨੂੰ ਇਹੋ ਸੁਝਾਇਆ ਸੀ।
عربی تفاسیر:
قَالَ فَاذْهَبْ فَاِنَّ لَكَ فِی الْحَیٰوةِ اَنْ تَقُوْلَ لَا مِسَاسَ ۪— وَاِنَّ لَكَ مَوْعِدًا لَّنْ تُخْلَفَهٗ ۚ— وَانْظُرْ اِلٰۤی اِلٰهِكَ الَّذِیْ ظَلْتَ عَلَیْهِ عَاكِفًا ؕ— لَنُحَرِّقَنَّهٗ ثُمَّ لَنَنْسِفَنَّهٗ فِی الْیَمِّ نَسْفًا ۟
97਼ (ਮੂਸਾ ਨੇ) ਕਿਹਾ ਕਿ ਚੰਗਾ ਤੂੰ ਜਾ, ਹੁਣ ਸਾਰੀ ਉਮਰ ਤੇਰੀ ਇਹੋ ਸਜ਼ਾ ਹੈ ਕਿ ਤੂੰ (ਲੋਕਾਂ ਨੂੰ) ਆਖਿਆ ਕਰੇਂਗਾ ਕਿ ਮੈਨੂੰ ਨਾ ਛੂਣਾ ਅਤੇ ਤੇਰੇ ਲਈ (ਆਖ਼ਿਰਤ ਦੀ ਸਜ਼ਾ ਦਾ) ਇਕ ਹੋਰ ਵੀ ਵਾਅਦਾ ਹੈ ਜਿਹੜਾ ਟਲਣ ਵਾਲਾ ਨਹੀਂ। ਫੇਰ ਤੂੰ ਆਪਣੇ ਇਸ ਇਸ਼ਟ ਨੂੰ ਵੀ ਵੇਖ ਲਈਂ ਜਿਸ ਦੀ ਤੂੰ ਪੂਜਾ ਕਰਦਾ ਸੀ, ਅਸੀਂ ਇਸ ਨੂੰ (ਅੱਗ ਵਿਚ) ਸਾੜ ਦਿਆਂਗੇ ਅਤੇ ਚੂਰਾ-ਚੂਰਾ ਕਰਕੇ ਦਰਿਆ ਵਿਚ ਸੁੱਟ ਦਿਆਂਗੇ।
عربی تفاسیر:
اِنَّمَاۤ اِلٰهُكُمُ اللّٰهُ الَّذِیْ لَاۤ اِلٰهَ اِلَّا هُوَ ؕ— وَسِعَ كُلَّ شَیْءٍ عِلْمًا ۟
98਼ ਹਕੀਕਤ ਇਹ ਹੈ ਕਿ ਤੁਹਾਡਾ ਸਭ ਦਾ ਇਸ਼ਟ ਕੇਵਲ ਇਕ ਅੱਲਾਹ ਹੈ, ਉਸ ਤੋਂ ਛੁੱਟ ਹੋਰ ਕੋਈ ਵੀ ਪੂਜਣ ਯੋਗ ਨਹੀਂ ਅਤੇ ਉਸ ਦਾ ਗਿਆਨ ਹਰੇਕ ਚੀਜ਼ ’ਤੇ ਭਾਰੂ ਹੈ।
عربی تفاسیر:
كَذٰلِكَ نَقُصُّ عَلَیْكَ مِنْ اَنْۢبَآءِ مَا قَدْ سَبَقَ ۚ— وَقَدْ اٰتَیْنٰكَ مِنْ لَّدُنَّا ذِكْرًا ۟ۖۚ
99਼ ਇਸ ਪ੍ਰਕਾਰ (ਹੇ ਮੁਹੰਮਦ ਸ:!) ਅਸੀਂ ਤੁਹਾਡੇ ਸਾਹਮਣੇ ਪਿਛਲੇ ਵਾਪਰੇ ਹੋਏ ਹਾਲਾਤ ਰੱਖ ਰਹੇ ਹਾਂ ਅਤੇ ਅਸੀਂ ਆਪਣੇ ਕੋਲੋਂ ਤੁਹਾਨੂੰ ਇਕ ਨਸੀਹਤ (.ਕੁਰਆਨ) ਬਖ਼ਸ਼ ਚੁੱਕੇ ਹਾਂ।
عربی تفاسیر:
مَنْ اَعْرَضَ عَنْهُ فَاِنَّهٗ یَحْمِلُ یَوْمَ الْقِیٰمَةِ وِزْرًا ۟ۙ
100਼ ਜਿਹੜਾ ਵੀ ਇਸ (ਨਸੀਹਤ) ਤੋਂ ਮੂੰਹ ਮੋੜੇਗਾ ਉਹ ਕਿਆਮਤ ਵਾਲੇ ਦਿਨ ਆਪਣੇ (ਪਾਪਾਂ ਦਾ) ਭਾਰ ਆਪ ਹੀ ਚੁੱਕੇਗਾ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
عربی تفاسیر:
خٰلِدِیْنَ فِیْهِ ؕ— وَسَآءَ لَهُمْ یَوْمَ الْقِیٰمَةِ حِمْلًا ۟ۙ
101਼ ਉਹ (ਪਾਪੀ) ਉਸੇ (ਬਿਪਤਾ) ਵਿਚ ਸਦਾ ਲਈ (ਫਸੇ) ਰਹਿੰਣਗੇ ਅਤੇ ਕਿਆਮਤ ਦਿਹਾੜੇ ਇਹ (ਪਾਪਾਂ ਦਾ) ਭਾਰ ਉਹਨਾਂ ਲਈ ਬੜਾ ਹੀ ਦੁਖਦਾਈ ਹੋਵੇਗਾ।
عربی تفاسیر:
یَّوْمَ یُنْفَخُ فِی الصُّوْرِ وَنَحْشُرُ الْمُجْرِمِیْنَ یَوْمَىِٕذٍ زُرْقًا ۟
102਼ ਜਿਸ ਦਿਨ ਬਿਗੁਲ (ਨਰਸਿੰਘਾ) ਬਜਾਇਆ ਜਾਵੇਗੇ, ਉਸ ਦਿਨ ਅਸੀਂ ਸਾਰੇ ਅਪਰਾਧੀਆਂ ਨੂੰ ਇਕੱਠਾ ਕਰਾਂਗੇ ਜਿਨ੍ਹਾਂ ਦੀਆਂ ਅੱਖਾਂ ਨੀਲੀਆਂ (ਪੀਲੀਆਂ) ਹੋ ਰਹੀਆਂ ਹੋਣਗੀਆਂ।
عربی تفاسیر:
یَّتَخَافَتُوْنَ بَیْنَهُمْ اِنْ لَّبِثْتُمْ اِلَّا عَشْرًا ۟
103਼ ਉਹ (ਪਾਪੀ) ਆਪਸ ਵਿਚ ਹੌਲੀ-ਹੌਲੀ ਗੱਲਾਂ ਕਰਨਗੇ ਕਿ ਅਸੀਂ ਤਾਂ (ਸੰਸਾਰ ਵਿਚ) ਕੇਵਲ ਦਸ ਦਿਨ ਹੀ ਰਹੇ ਸੀ।
عربی تفاسیر:
نَحْنُ اَعْلَمُ بِمَا یَقُوْلُوْنَ اِذْ یَقُوْلُ اَمْثَلُهُمْ طَرِیْقَةً اِنْ لَّبِثْتُمْ اِلَّا یَوْمًا ۟۠
104਼ ਉਹ ਜੋ ਕਹਿ ਰਹੇ ਹਨ ਅਸੀਂ ਉਸ ਦੀ ਸੱਚਾਈ ਨੂੰ ਜਾਣਦੇ ਹਾਂ, ਉਹਨਾਂ (ਪਾਪੀਆਂ) ਵਿੱਚੋਂ ਜਿਹੜਾ ਸੂਝਵਾਣ ਹੋਵੇਗਾ ਉਹ ਕਹੇਗਾ ਕਿ ਤੁਸੀਂ ਤਾਂ ਕੇਵਲ (ਸੰਸਾਰ ਵਿਚ) ਇਕ ਦਿਨ ਹੀ ਰਹੇ ਸੀ।
عربی تفاسیر:
وَیَسْـَٔلُوْنَكَ عَنِ الْجِبَالِ فَقُلْ یَنْسِفُهَا رَبِّیْ نَسْفًا ۟ۙ
105਼ (ਹੇ ਨਬੀ!) ਉਹ (ਕਾਫ਼ਿਰ) ਤੁਹਾਥੋਂ ਪਹਾੜਾਂ ਬਾਰੇ ਪੁੱਛਦੇ ਹਨ, ਤੁਸੀਂ ਆਖੋ ਕਿ ਕਿਆਮਤ ਦਿਹਾੜੇ ਉਹਨਾਂ ਨੂੰ ਮੇਰਾ ਮਾਲਿਕ (ਧੂੜ ਬਣਾ ਕੇ) ਉੜਾ ਦੇਵੇਗਾ।
عربی تفاسیر:
فَیَذَرُهَا قَاعًا صَفْصَفًا ۟ۙ
106਼ ਅਤੇ ਧਰਤੀ ਨੂੰ ਰੜਾ ਮੈਦਾਨ ਬਣਾ ਦੇਵੇਗਾ।
عربی تفاسیر:
لَّا تَرٰی فِیْهَا عِوَجًا وَّلَاۤ اَمْتًا ۟ؕ
107਼ ਜਿਸ ਵਿਚ ਨਾ ਤਾਂ ਕੋਈ ਮੋੜ ਹੋਵੇਗਾ ਤੇ ਨਾ ਹੀ ਕੋਈ ਉੱਚਾਈ ਹੋਵੇਗੀ।
عربی تفاسیر:
یَوْمَىِٕذٍ یَّتَّبِعُوْنَ الدَّاعِیَ لَا عِوَجَ لَهٗ ۚ— وَخَشَعَتِ الْاَصْوَاتُ لِلرَّحْمٰنِ فَلَا تَسْمَعُ اِلَّا هَمْسًا ۟
108਼ ਉਸ ਦਿਨ ਸਾਰੇ ਲੋਕੀ ਬੁਲਾਉਣ ਵਾਲੇ (ਫ਼ਰਿਸ਼ਤੇ) ਦੇ ਪਿੱਛੇ-ਪਿੱਛੇ ਤੁਰਨਗੇ ਜਿਸ ਦੇ ਸਾਹਮਣੇ ਕੋਈ ਆਕੜ ਨਹੀਂ ਵਿਖਾ ਸਕੇਗਾ ਅਤੇ ਰਹਿਮਾਨ ਦੇ ਅੱਗੇ ਸਾਰੀਆਂ ਆਵਾਜ਼ਾਂ ਦਬ ਜਾਣਗੀਆਂ। ਇਕ ਸਰਸਰਾਹਟ ਤੋਂ ਛੁੱਟ ਹੋਰ ਕੁੱਝ ਵੀ ਸੁਣਾਈ ਨਹੀਂ ਦੇਵੇਗਾ।
عربی تفاسیر:
یَوْمَىِٕذٍ لَّا تَنْفَعُ الشَّفَاعَةُ اِلَّا مَنْ اَذِنَ لَهُ الرَّحْمٰنُ وَرَضِیَ لَهٗ قَوْلًا ۟
109਼ ਉਸ (ਕਿਆਮਤ ਵਾਲੇ) ਦਿਨ ਕੋਈ ਵੀ ਸਿਫ਼ਾਰਸ਼ ਕੰਮ ਨਹੀਂ ਆਵੇਗੀ ਪਰ ਉਹ ਕੰਮ ਆਵੇਗੀ ਜਿਸ ਨੂੰ ਰਹਿਮਾਨ (ਸਿਫ਼ਾਰਸ਼ ਕਰਨ ਦੀ) ਆਗਿਆ ਦੇਵੇ ਅਤੇ ਉਸ ਦੀ ਗੱਲ ਨੂੰ ਪਸੰਦ ਵੀ ਕਰੇ।
عربی تفاسیر:
یَعْلَمُ مَا بَیْنَ اَیْدِیْهِمْ وَمَا خَلْفَهُمْ وَلَا یُحِیْطُوْنَ بِهٖ عِلْمًا ۟
110਼ ਜੋ ਕੁੱਝ ਵੀ ਉਹਨਾਂ ਲੋਕਾਂ ਦਾ ਅਗਲਾ ਪਿਛਲਾ ਹਾਲ ਹੈ ਉਸ ਨੂੰ ਉਹ (ਅੱਲਾਹ) ਜਾਣਦਾ ਹੈ। ਲੋਕਾਂ ਦਾ ਗਿਆਨ ਉਸ (ਅੱਲਾਹ ਦੇ ਗਿਆਨ) ’ਤੇ ਭਾਰੂ ਨਹੀਂ ਹੋ ਸਕਦਾ।
عربی تفاسیر:
وَعَنَتِ الْوُجُوْهُ لِلْحَیِّ الْقَیُّوْمِ ؕ— وَقَدْ خَابَ مَنْ حَمَلَ ظُلْمًا ۟
111਼ ਸਾਰੇ ਲੋਕਾਂ ਦੇ ਚਿਹਰੇ (ਸੀਸ) ਉਸ ਸਦਾ ਜੀਵਿਤ ਅਤੇ ਸਦਾ ਕਾਇਮ ਰਹਿਣ ਵਾਲੇ (ਅੱਲਾਹ) ਦੇ ਅੱਗੇ ਝੁਕੇ ਹੋਏ ਹੋਣਗੇ, ਉਹ ਬਰਬਾਦ ਹੋ ਜਾਵੇਗਾ ਜਿਸ ਨੇ ਆਪਣੇ ਸਿਰ ’ਤੇ ਜ਼ੁਲਮ (ਭਾਵ ਸ਼ਿਰਕ) ਦਾ ਭਾਰ ਚੁੱਕ ਲਿਆ।
عربی تفاسیر:
وَمَنْ یَّعْمَلْ مِنَ الصّٰلِحٰتِ وَهُوَ مُؤْمِنٌ فَلَا یَخٰفُ ظُلْمًا وَّلَا هَضْمًا ۟
112਼ ਅਤੇ ਜਿਹੜਾ ਭਲੇ ਕੰਮ ਕਰੇ ਅਤੇ ਹੋਵੇ ਵੀ ਈਮਾਨ ਵਾਲਾ ਤਾਂ ਉਸ ਨੂੰ ਨਾ ਤਾਂ ਵਧੀਕੀ ਹੋਣ ਦਾ ਡਰ ਹੋਵੇਗਾ ਅਤੇ ਨਾ ਹੀ ਕਿਸੇ ਹੱਕ ਮਰਨ ਦਾ ਡਰ ਹੋਵੇਗਾ।
عربی تفاسیر:
وَكَذٰلِكَ اَنْزَلْنٰهُ قُرْاٰنًا عَرَبِیًّا وَّصَرَّفْنَا فِیْهِ مِنَ الْوَعِیْدِ لَعَلَّهُمْ یَتَّقُوْنَ اَوْ یُحْدِثُ لَهُمْ ذِكْرًا ۟
113਼ ਇਸੇ ਕਾਰਨ ਅਸੀਂ ਤੇਰੇ ’ਤੇ (ਹੇ ਨਬੀ!) ਅਰਬੀ .ਕੁਰਆਨ ਉਤਾਰਿਆ ਹੈ ਅਤੇ ਇਸ ਵਿਚ ਤਰ੍ਹਾਂ-ਤਰ੍ਹਾਂ ਨਾਲ ਚਿਤਾਵਨੀਆਂ ਸੁਣਾਈਆਂ ਗਈਆਂ ਹਨ ਤਾਂ ਜੋ ਲੋਕੀ ਬੁਰਾਈਆਂ ਤੋਂ ਬਚ ਜਾਣ ਜਾਂ ਉਹਨਾਂ ਦੇ ਮਨ ਵਿਚ ਨਸੀਹਤ (ਗ੍ਰਹਿਣ ਕਰਨ ਵਾਲੇ) ਲੱਛਣ ਪੈਦਾ ਹੋਣ।
عربی تفاسیر:
فَتَعٰلَی اللّٰهُ الْمَلِكُ الْحَقُّ ۚ— وَلَا تَعْجَلْ بِالْقُرْاٰنِ مِنْ قَبْلِ اَنْ یُّقْضٰۤی اِلَیْكَ وَحْیُهٗ ؗ— وَقُلْ رَّبِّ زِدْنِیْ عِلْمًا ۟
114਼ ਸੋ ਅੱਲਾਹ ਉੱਚੀਆਂ ਸ਼ਾਨਾ ਵਾਲਾ ਸੱਚਾ ਪਾਤਸ਼ਾਹ ਹੈ (ਹੇ ਮੁਹੰਮਦ ਸ:!) ਤੁਸੀਂ .ਕੁਰਆਨ ਪੜ੍ਹਣ ਵਿਚ ਕਾਹਲੀ ਨਾ ਕਰਿਆ ਕਰੋ ਜਦੋਂ ਤਕ ਕਿ ਤੁਹਾਡੇ ਵੱਲ ਨਾਜ਼ਿਲ ਕੀਤੀ ਜਾ ਰਹੀ ਵਹੀ ਪੂਰੀ ਨਾ ਹੋ ਜਾਵੇ। ਹਾਂ! ਇਹ ਦੁਆ ਕਰਿਆ ਕਰੋ ਕਿ ਹੇ ਮੇਰੇ ਮਾਲਿਕ! ਮੇਰੇ ਗਿਆਨ ਵਿਚ ਵਾਧਾ ਕਰ।
عربی تفاسیر:
وَلَقَدْ عَهِدْنَاۤ اِلٰۤی اٰدَمَ مِنْ قَبْلُ فَنَسِیَ وَلَمْ نَجِدْ لَهٗ عَزْمًا ۟۠
115਼ ਇਸ ਤੋਂ ਪਹਿਲਾਂ ਅਸੀਂ ਆਦਮ ਤੋਂ ਇਕ ਵਾਅਦਾ ਲਿਆ ਸੀ (ਕਿ ਸ਼ੈਤਾਨ ਦੀਆਂ ਗੱਲਾਂ ਵਿਚ ਨਹੀਂ ਆਉਣਾ ਸ਼ੈਤਾਨ ਤੇਰਾ ਵੈਰੀ ਹੈ) ਪਰੰਤੂ ਉਹ ਭੁਲ ਗਿਆ ਅਸੀਂ ਉਸ ਵਿਚ ਦ੍ਰਿੜਤਾ ਨਹੀਂ ਵੇਖੀ।
عربی تفاسیر:
وَاِذْ قُلْنَا لِلْمَلٰٓىِٕكَةِ اسْجُدُوْا لِاٰدَمَ فَسَجَدُوْۤا اِلَّاۤ اِبْلِیْسَ ؕ— اَبٰی ۟
116਼ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਦਮ ਦੇ ਅੱਗੇ ਸਿਜਦਾ ਕਰੋ ਤਾਂ ਛੁੱਟ ਇਬਲੀਸ ਤੋਂ ਉਹਨਾਂ ਸਭ ਨੇ ਸਿਜਦਾ ਕੀਤਾ, ਪਰ ਉਸ (ਇਬਲੀਸ) ਨੇ ਇਨਕਾਰ ਕਰ ਦਿੱਤਾ।
عربی تفاسیر:
فَقُلْنَا یٰۤاٰدَمُ اِنَّ هٰذَا عَدُوٌّ لَّكَ وَلِزَوْجِكَ فَلَا یُخْرِجَنَّكُمَا مِنَ الْجَنَّةِ فَتَشْقٰی ۟
117਼ ਫੇਰ ਅਸੀਂ ਕਿਹਾ ਕਿ ਹੇ ਆਦਮ! ਇਹ (ਸ਼ੈਤਾਨ) ਤੇਰਾ ਵੀ ਅਤੇ ਤੇਰੀ ਪਤਨੀ ਦਾ ਵੀ ਵੈਰੀ ਹੈ, ਕਿਤੇ ਇਹ ਤੁਹਾਨੂੰ ਦੋਵਾਂ ਨੂੰ ਜੰਨਤ ’ਚੋਂ ਨਾ ਕੱਢਵਾ ਦੇਵੇ ਅਤੇ ਤੁਸੀਂ ਕਿਸੇ ਮੁਸੀਬਤ ਵਿਚ ਫੱਸ ਜਾਓ।
عربی تفاسیر:
اِنَّ لَكَ اَلَّا تَجُوْعَ فِیْهَا وَلَا تَعْرٰی ۟ۙ
118਼ ਇੱਥੇ (ਜੰਨਤ ਵਿਚ) ਤੁਹਾਨੂੰ ਇਹ ਸੁਵਿਧਾ ਹੈ ਕਿ ਨਾ ਭੁੱਖੇ ਰਹੋਗੇ ਤੇ ਨਾ ਹੀ ਨੰਗੇ।
عربی تفاسیر:
وَاَنَّكَ لَا تَظْمَؤُا فِیْهَا وَلَا تَضْحٰی ۟
119਼ ਅਤੇ ਨਾ ਹੀ ਇੱਥੇ ਪਿਆਸੇ ਰਹੋਗੇ ਅਤੇ ਨਾ ਹੀ ਧੁੱਪ ਲੱਗੇਗੀ।
عربی تفاسیر:
فَوَسْوَسَ اِلَیْهِ الشَّیْطٰنُ قَالَ یٰۤاٰدَمُ هَلْ اَدُلُّكَ عَلٰی شَجَرَةِ الْخُلْدِ وَمُلْكٍ لَّا یَبْلٰی ۟
120਼ ਪਰ ਸ਼ੈਤਾਨ ਨੇ ਉਸ (ਆਦਮ) ਨੂੰ ਫੁਸਲਾਇਆ ਅਤੇ ਕਹਿਣ ਲੱਗਾ ਕਿ ਹੇ ਆਦਮ! ਕੀ ਮੈਂ ਤੁਹਾਨੂੰ ਸਦੀਵੀ ਜੀਵਨ ਤੇ ਨਾ-ਖ਼ਤਮ ਹੋਣ ਵਾਲੀ ਪਾਤਸ਼ਾਹੀ ਦੇਣ ਵਾਲੇ ਦਰਖ਼ਤ ਬਾਰੇ ਨਾ ਦੱਸਾਂ ?
عربی تفاسیر:
فَاَكَلَا مِنْهَا فَبَدَتْ لَهُمَا سَوْاٰتُهُمَا وَطَفِقَا یَخْصِفٰنِ عَلَیْهِمَا مِنْ وَّرَقِ الْجَنَّةِ ؗ— وَعَصٰۤی اٰدَمُ رَبَّهٗ فَغَوٰی ۪۟ۖ
121਼ ਅੰਤ ਉਹਨਾਂ ਦੋਵਾਂ (ਆਦਮ ਤੇ ਹੱਵਾ) ਨੇ ਉਸ ਦਰਖ਼ਤ ਦਾ ਫਲ ਖਾ ਲਿਆ। (ਸਿੱਟੇ ਵਜੋਂ) ਉਹਨਾਂ ਦੋਵਾਂ ਦੀਆਂ ਸ਼ਰਮਗਾਹਾਂ (ਗੁਪਤ ਅੰਗ) ਉਹਨਾਂ ’ਤੇ ਸਪਸ਼ਟ ਹੋ ਗਏ ਅਤੇ ਆਪਣੇ ਆਪ ਨੂੰ ਜੰਨਤ ਦੇ ਪੱਤਿਆ ਨਾਲ ਢਕਣ ਲੱਗ ਪਈ। ਆਦਮ ਨੇ ਆਪਣੇ ਰੱਬ ਦੀ ਨਾ-ਫ਼ਰਮਾਨੀ ਕੀਤੀ, ਸੋ ਉਹ ਸਿੱਧੇ ਰਾਹ ਤੋਂ ਭਟਕ ਗਿਆ।
عربی تفاسیر:
ثُمَّ اجْتَبٰهُ رَبُّهٗ فَتَابَ عَلَیْهِ وَهَدٰی ۟
122਼ ਫੇਰ ਉਸ ਨੂੰ ਉਸ ਦੇ ਰੱਬ ਨੇ ਨਵਾਜ਼ਿਆ, ਉਸ ਦੀ ਤੌਬਾ ਕਬੂਲ ਕੀਤੀ ਅਤੇ ਉਸ ਨੂੰ ਹਿਦਾਇਤ ਵਾਲੀ ਰਾਹ ਵਿਖਾਈ।
عربی تفاسیر:
قَالَ اهْبِطَا مِنْهَا جَمِیْعًا بَعْضُكُمْ لِبَعْضٍ عَدُوٌّ ۚ— فَاِمَّا یَاْتِیَنَّكُمْ مِّنِّیْ هُدًی ۙ۬— فَمَنِ اتَّبَعَ هُدَایَ فَلَا یَضِلُّ وَلَا یَشْقٰی ۟
123਼ ਫ਼ਰਮਾਇਆ ਕਿ ਤੁਸੀਂ ਦੋਵੇਂ (ਆਦਮ ਤੇ ਸ਼ੈਤਾਨ) ਇੱਥੋਂ (ਅਕਾਸ਼ ਤੋਂ ਧਰਤੀ ’ਤੇ) ਇਕੱਠੇ ਉੱਤਰ ਜਾਓ, (ਅੱਜ ਤੋਂ) ਤੁਸੀਂ ਇਕ ਦੂਜੇ ਦੇ ਵੈਰੀ ਹੋ। ਹੁਣ ਜਦੋਂ ਮੇਰੇ ਵੱਲੋਂ ਤੁਹਾਨੂੰ (ਕਿਤਾਬ ਤੇ ਨਬੀਆਂ ਦੁਆਰਾ) ਕੋਈ ਹਿਦਾਇਤ ਪਹੁੰਚੇ ਤਾਂ ਜਿਹੜਾ ਮੇਰੀ ਹਿਦਾਇਤ ਦੀ ਪੈਰਵੀ ਕਰੇਗਾ ਉਹ (ਸਿੱਧੀ ਰਾਹ ਤੋਂ) ਨਹੀਂ ਭਟਕੇਗਾ, ਨਾ ਹੀ ਉਸ ਨੂੰ ਕੋਈ ਕਠਨਾਈ ਹੋਵੇਗੀ।
عربی تفاسیر:
وَمَنْ اَعْرَضَ عَنْ ذِكْرِیْ فَاِنَّ لَهٗ مَعِیْشَةً ضَنْكًا وَّنَحْشُرُهٗ یَوْمَ الْقِیٰمَةِ اَعْمٰی ۟
124਼ ਅਤੇ ਜੋ ਵੀ ਮੇਰੀ ਯਾਦ ਤੋਂ ਮੂੰਹ ਮੋੜੇਗਾ ਉਸ ਦਾ ਜੀਵਨ ਔਖਿਆਈ ਵਾਲਾ ਹੋਵੇਗਾ, ਕਿਆਮਤ ਦਿਹਾੜੇ ਅਸੀਂ ਉਸ ਨੂੰ ਅੰਨ੍ਹਾ ਕਰਕੇ ਉਠਾਵਾਂਗੇ।
عربی تفاسیر:
قَالَ رَبِّ لِمَ حَشَرْتَنِیْۤ اَعْمٰی وَقَدْ كُنْتُ بَصِیْرًا ۟
125਼ ਉਹ ਆਖੇਗਾ ਕਿ ਹੇ ਰੱਬਾ! ਤੈਨੇ ਮੈਨੂੰ ਅੰਨ੍ਹਾ ਕਿਉਂ ਬਣਾਇਆ ਹੈ ਜਦੋਂ ਕਿ ਮੈਂ ਤਾਂ (ਸੰਸਰ ਵਿਚ) ਸੁਜਾਖਾ ਸੀ।
عربی تفاسیر:
قَالَ كَذٰلِكَ اَتَتْكَ اٰیٰتُنَا فَنَسِیْتَهَا ۚ— وَكَذٰلِكَ الْیَوْمَ تُنْسٰی ۟
126਼ (ਰੱਬ) ਆਖੇਗਾ ਕਿ ਇੰਜ ਹੀ ਹੋਣਾ ਸੀ (ਸੰਸਾਰ ਵਿਚ) ਤੂੰ ਮੇਰੀਆਂ ਆਇਤਾਂ (ਹੁਕਮਾਂ) ਨੂੰ ਭੁਲ ਗਿਆ ਸੀ ਤਾਂ ਅੱਜ (ਕਿਆਮਤ ਦਿਹਾੜੇ) ਤੈਨੂੰ ਭੁਲਾ ਦਿੱਤਾ ਗਿਆ ਹੈ।
عربی تفاسیر:
وَكَذٰلِكَ نَجْزِیْ مَنْ اَسْرَفَ وَلَمْ یُؤْمِنْ بِاٰیٰتِ رَبِّهٖ ؕ— وَلَعَذَابُ الْاٰخِرَةِ اَشَدُّ وَاَبْقٰی ۟
127਼ ਹਰ ਉਸ ਵਿਅਕਤੀ ਨੂੰ ਜਿਹੜਾ ਹੱਦਾਂ ਟੱਪਣ ਵਾਲਾ ਹੈ ਅਤੇ ਨਾ ਹੀ ਉਹ ਰੱਬ ਦੀਆਂ ਆਇਤਾਂ ਤੇ ਇਮਾਨ ਰੱਖਦਾ ਹੈ, ਅਸੀਂ ਉਸ ਨੂੰ ਇੰਜ ਹੀ ਸਜ਼ਾ ਦਿਆਂਗੇ ਅਤੇ ਨਿਰਸੰਦੇਹ, ਪਰਲੋਕ ਦਾ ਅਜ਼ਾਬ (ਸਜ਼ਾ) ਬਹੁਤ ਹੀ ਕਰੜਾ ਅਤੇ ਸਦੀਵੀ ਹੈ।
عربی تفاسیر:
اَفَلَمْ یَهْدِ لَهُمْ كَمْ اَهْلَكْنَا قَبْلَهُمْ مِّنَ الْقُرُوْنِ یَمْشُوْنَ فِیْ مَسٰكِنِهِمْ ؕ— اِنَّ فِیْ ذٰلِكَ لَاٰیٰتٍ لِّاُولِی النُّهٰی ۟۠
128਼ ਕੀ ਉਹਨਾਂ ਲੋਕਾਂ ਨੇ ਇਸ ਗੱਲ ਤੋਂ ਵੀ ਕੋਈ ਸਿੱਖਿਆ ਨਹੀਂ ਲਈ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਬਸਤੀਆਂ ਤਬਾਹ ਕਰ ਚੁੱਕੇ ਹਾਂ ਜਿੱਥੇ ਅੱਜ ਇਹ ਤੁਰਦੇ-ਫਿਰਦੇ ਹਨ। ਸੂਝਵਾਨ ਵਿਅਕਤੀਆਂ ਲਈ ਇਹਨਾਂ ਵਿਚ ਅਨੇਕਾਂ ਨਿਸ਼ਾਨੀਆਂ ਹਨ।
عربی تفاسیر:
وَلَوْلَا كَلِمَةٌ سَبَقَتْ مِنْ رَّبِّكَ لَكَانَ لِزَامًا وَّاَجَلٌ مُّسَمًّی ۟ؕ
129਼ ਜੇ ਤੇਰੇ ਰੱਬ ਵੱਲੋਂ ਪਹਿਲਾਂ ਹੀ (ਅਜ਼ਾਬ ਨਾ ਭੇਜਣ ਦੀ) ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਅਤੇ (ਕਿਆਮਤ ਲਈ) ਇਕ ਸਮਾਂ ਨਿਯਤ ਨਾ ਕੀਤਾ ਹੁੰਦਾ ਤਾਂ (ਹੇ ਨਬੀ ਸ:!) ਉਹਨਾਂ ਨੂੰ ਉਸੇ ਸਮੇਂ (ਜਦੋਂ ਤੁਹਾਡਾ ਇਨਕਾਰ ਕਰ ਰਹੇ ਸੀ) ਅਜ਼ਾਬ ਆ ਚਿਮੜਦਾ।
عربی تفاسیر:
فَاصْبِرْ عَلٰی مَا یَقُوْلُوْنَ وَسَبِّحْ بِحَمْدِ رَبِّكَ قَبْلَ طُلُوْعِ الشَّمْسِ وَقَبْلَ غُرُوْبِهَا ۚ— وَمِنْ اٰنَآئِ الَّیْلِ فَسَبِّحْ وَاَطْرَافَ النَّهَارِ لَعَلَّكَ تَرْضٰی ۟
130਼ ਸੋ (ਹੇ ਨਬੀ ਸ:!) ਤੁਸੀਂ ਉਹਨਾਂ (ਕਾਫ਼ਿਰਾਂ) ਦੀਆਂ ਗੱਲਾਂ ’ਤੇ ਸਬਰ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਇਸ ਦੇ ਡੋਬਣ ਤੋਂ ਪਹਿਲਾਂ ਅਤੇ ਰਾਤ ਦੀਆਂ ਘੜੀਆਂ ਵਿਚ ਵੀ ਅਤੇ ਦਿਨ ਦੀਆਂ ਹੱਦਾਂ (ਖ਼ਤਮ ਤੇ ਸ਼ੁਰੂ ਹੋਣ) ’ਤੇ ਵੀ ਤੁਸੀਂ ਆਪਣੇ ਰੱਬ ਦੀ ਤਸਬੀਹ ਕਰਦੇ ਰਹੋ, ਹੋ ਸਕਦਾ ਹੈ ਕਿ (ਜੋ ਇਸ ਦੇ ਬਦਲੇ ਵਿਚ ਰੱਬ ਤੁਹਾਨੂੰ ਸਫ਼ਲਤਾ ਬਖ਼ਸ਼ੇ ਅਤੇ ਤੁਸੀਂ ਰਾਜ਼ੀ (ਸੰਤੁਸ਼ਟ) ਹੋ ਜਾਓ।
عربی تفاسیر:
وَلَا تَمُدَّنَّ عَیْنَیْكَ اِلٰی مَا مَتَّعْنَا بِهٖۤ اَزْوَاجًا مِّنْهُمْ زَهْرَةَ الْحَیٰوةِ الدُّنْیَا ۙ۬— لِنَفْتِنَهُمْ فِیْهِ ؕ— وَرِزْقُ رَبِّكَ خَیْرٌ وَّاَبْقٰی ۟
131਼ (ਹੇ ਨਬੀ ਸ:!) ਤੁਸੀਂ ਅੱਖ ਚੁੱਕ ਕੇ ਵੀ ਉਹਨਾਂ ਚੀਜ਼ਾਂ ਵੱਲ ਨਾ ਵੇਖਣਾ ਜਿਹੜੀਆਂ ਅਸੀਂ ਉਹਨਾਂ ਵਿੱਚੋਂ ਵੱਖੋ-ਵੱਖ ਲੋਕਾਂ ਨੂੰ ਸੰਸਾਰਿਕ ਜੀਵਨ ਦੀ ਠਾਠ ਬਾਠ ਲਈ ਦਿੱਤੀਆਂ ਹੋਈਆਂ ਹਨ, ਤਾਂ ਜੋ ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਰਾਹੀਂ ਪਰਖੀਏ। ਤੇਰੇ ਪਾਲਣਹਾਰ ਦਾ ਦਿੱਤਾ ਹੋਇਆ ਰਿਜ਼ਕ ਹੀ ਸੱਬ ਤੋਂ ਵਧੀਆ ਅਤੇ ਸਦਾ ਰਹਿਣ ਵਾਲਾ ਹੈ।
عربی تفاسیر:
وَاْمُرْ اَهْلَكَ بِالصَّلٰوةِ وَاصْطَبِرْ عَلَیْهَا ؕ— لَا نَسْـَٔلُكَ رِزْقًا ؕ— نَحْنُ نَرْزُقُكَ ؕ— وَالْعَاقِبَةُ لِلتَّقْوٰی ۟
132਼ (ਹੇ ਨਬੀ ਸ:!) ਆਪਣੇ ਘਰ ਵਾਲਿਆਂ ਨੂੰ ਨਮਾਜ਼ ਲਈ ਪ੍ਰੇਰਿਤ ਕਰੋ ਅਤੇ ਆਪ ਵੀ ਉਸ ਦੇ ਪਾਬੰਦ ਰਹੋ। ਅਸੀਂ (ਅੱਲਾਹ) ਤੁਹਾਥੋਂ ਕੋਈ ਰੋਜ਼ੀ ਨਹੀਂ ਮੰਗਦੇ ਸਗੋਂ ਅਸੀਂ ਤਾਂ ਆਪ ਹੀ ਤੁਹਾਨੂੰ ਰੋਜ਼ੀ ਦੇਣ ਵਾਲੇ ਹਾਂ, ਅੰਤ ਵਿਚ ਸਫ਼ਲਤਾ ਪਰਹੇਜ਼ਗਾਰਾਂ ਨੂੰ ਹੀ ਮਿਲੇਗੀ।
عربی تفاسیر:
وَقَالُوْا لَوْلَا یَاْتِیْنَا بِاٰیَةٍ مِّنْ رَّبِّهٖ ؕ— اَوَلَمْ تَاْتِهِمْ بَیِّنَةُ مَا فِی الصُّحُفِ الْاُوْلٰی ۟
133਼ ਅਤੇ (ਕਾਫ਼ਿਰ) ਕਹਿਣ ਲੱਗੇ ਕਿ ਇਹ ਨਬੀ (ਮੁਹੰਮਦ ਸ:) ਸਾਡੇ ਕੋਲ ਆਪਣੇ ਪਾਲਣਹਾਰ ਵੱਲੋਂ ਕੋਈ (ਨਬੀ ਹੋਣ ਦੀ) ਨਿਸ਼ਾਨੀ ਕਿਉਂ ਨਹੀਂ ਲਿਆਇਆ ? ਕੀ ਉਹਨਾਂ (ਕਾਫ਼ਿਰਾਂ) ਕੋਲ ਪਹਿਲੀਆਂ ਕਿਤਾਬਾਂ (ਤੌਰੈਤ, ਜ਼ਬੂਰ, ਇੰਜੀਲ) ਵਿਚ ਸਪਸ਼ਟ ਦਲੀਲਾਂ ਨਹੀਂ ਆ ਚੁੱਕੀਆਂ।
عربی تفاسیر:
وَلَوْ اَنَّاۤ اَهْلَكْنٰهُمْ بِعَذَابٍ مِّنْ قَبْلِهٖ لَقَالُوْا رَبَّنَا لَوْلَاۤ اَرْسَلْتَ اِلَیْنَا رَسُوْلًا فَنَتَّبِعَ اٰیٰتِكَ مِنْ قَبْلِ اَنْ نَّذِلَّ وَنَخْزٰی ۟
134਼ ਜੇ ਅਸੀਂ ਇਸ (ਨਬੀ) ਤੋਂ ਪਹਿਲਾਂ ਹੀ ਉਹਨਾਂ (ਕਾਫ਼ਿਰਾਂ) ਨੂੰ ਕਿਸੇ ਅਜ਼ਾਬ ਵਿਚ ਹਲਾਕ ਕਰ ਦਿੰਦੇ ਤਾਂ ਇਹ ਲੋਕ ਲਾਜ਼ਮਨ ਇਹੋ ਕਹਿੰਦੇ ਕਿ ਹੇ ਸਾਡੇ ਮਾਲਿਕ! ਤੂੰ ਸਾਡੇ ਕੋਲ ਆਪਣਾ ਪੈਗ਼ੰਬਰ ਕਿਉਂ ਨਹੀਂ ਭੇਜਿਆ ਤਾਂ ਜੋ ਅਸੀਂ ਤੇਰੀਆਂ ਆਇਤਾਂ (ਹੁਕਮਾਂ) ਦੀ ਪਾਲਣਾ ਕਰਦੇ ਇਸ ਤੋਂ ਪਹਿਲਾਂ ਕਿ ਅਸੀਂ (ਇਨਕਾਰੀ) ਜ਼ਲੀਲ ਤੇ ਰੁਸਵਾ ਹੁੰਦੇ।
عربی تفاسیر:
قُلْ كُلٌّ مُّتَرَبِّصٌ فَتَرَبَّصُوْا ۚ— فَسَتَعْلَمُوْنَ مَنْ اَصْحٰبُ الصِّرَاطِ السَّوِیِّ وَمَنِ اهْتَدٰی ۟۠
135਼ (ਹੇ ਨਬੀ ਸ:!) ਤੁਸੀਂ ਆਖ ਦਿਓ ਕਿ ਹਰੇਕ ਵਿਅਕਤੀ ਉਡੀਕ ਵਿਚ ਹੈ (ਕਿ ਕੌਣ ਭਾਰੂ ਰਹੇਗਾ) ਸੋ ਤੁਸੀਂ ਵੀ ਉਡੀਕੋ ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਿੱਧੇ ਰਾਹ ’ਤੇ ਤੁਰਨ ਵਾਲੇ ਕੌਣ ਹਨ ਅਤੇ ਕਿਹੜੇ ਹਿਦਾਇਤ ਪ੍ਰਾਪਤ ਕਰ ਚੁੱਕੇ ਹਨ ?
عربی تفاسیر:
 
معانی کا ترجمہ سورت: سورۂ طٰہ
سورتوں کی لسٹ صفحہ نمبر
 
قرآن کریم کے معانی کا ترجمہ - الترجمة البنجابية - ترجمے کی لسٹ

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

بند کریں