قرآن کریم کے معانی کا ترجمہ - الترجمة البنجابية * - ترجمے کی لسٹ

XML CSV Excel API
Please review the Terms and Policies

معانی کا ترجمہ سورت: سورۂ نمل   آیت:

ਸੂਰਤ ਅਨ-ਨਮਲ

طٰسٓ ۫— تِلْكَ اٰیٰتُ الْقُرْاٰنِ وَكِتَابٍ مُّبِیْنٍ ۟ۙ
1਼ ਤਾ, ਸੀਨ। ਇਹ .ਕੁਰਆਨ ਅਤੇ ਚਾਨਣ ਵਿਖਾਉਣ ਵਾਲੀ ਕਿਤਾਬ ਦੀਆਂ ਆਇਤਾਂ ਹਨ।
عربی تفاسیر:
هُدًی وَّبُشْرٰی لِلْمُؤْمِنِیْنَ ۟ۙ
2਼ (ਇਹ .ਕੁਰਆਨ) ਹਿਦਾਇਤ ਅਤੇ ਖ਼ੁਸ਼ਖ਼ਬਰੀ ਹੈ ਉਹਨਾਂ ਈਮਾਨ ਵਾਲਿਆਂ ਲਈ।
عربی تفاسیر:
الَّذِیْنَ یُقِیْمُوْنَ الصَّلٰوةَ وَیُؤْتُوْنَ الزَّكٰوةَ وَهُمْ بِالْاٰخِرَةِ هُمْ یُوْقِنُوْنَ ۟
3਼ ਜਿਹੜੇ (ਈਮਾਨ ਵਾਲੇ) ਨਮਾਜ਼ਾਂ ਕਾਇਮ ਕਰਦੇ ਹਨ ਅਤੇ ਜ਼ਕਾਤ ਅਦਾ ਕਰਦੇ ਹਨ ਅਤੇ ਆਖ਼ਿਰਤ ਉੱਤੇ ਪੂਰਾ ਵਿਸ਼ਵਾਸ ਰੱਖਦੇ ਹਨ।
عربی تفاسیر:
اِنَّ الَّذِیْنَ لَا یُؤْمِنُوْنَ بِالْاٰخِرَةِ زَیَّنَّا لَهُمْ اَعْمَالَهُمْ فَهُمْ یَعْمَهُوْنَ ۟ؕ
4਼ ਜਿਹੜੇ ਲੋਕੀ ਕਿਆਮਤ ਵਾਪਰਨ ’ਤੇ ਈਮਾਨ ਨਹੀਂ ਰੱਖਦੇ, ਅਸੀਂ ਉਹਨਾਂ ਦੀਆਂ ਕਰਤੂਤਾਂ ਨੂੰ ਉਹਨਾਂ ਲਈ ਸ਼ੋਭਾਵਾਨ ਬਣਾ ਦਿੰਦੇ ਹਾਂ, ਸੋ ਉਹ ਭਟਕੇ ਫਿਰਦੇ ਹਨ।
عربی تفاسیر:
اُولٰٓىِٕكَ الَّذِیْنَ لَهُمْ سُوْٓءُ الْعَذَابِ وَهُمْ فِی الْاٰخِرَةِ هُمُ الْاَخْسَرُوْنَ ۟
5਼ ਇਹੋ ਉਹ ਲੋਕ ਹਨ ਜਿਨ੍ਹਾਂ ਲਈ ਕਰੜੀਆਂ ਸਜ਼ਾਵਾਂ ਹਨ ਅਤੇ ਆਖ਼ਿਰਤ ਵਿਚ ਵੀ ਉਹ ਸਭ ਤੋਂ ਵੱਧ ਘਾਟੇ ਵਿਚ ਰਹਿਣਗੇ।
عربی تفاسیر:
وَاِنَّكَ لَتُلَقَّی الْقُرْاٰنَ مِنْ لَّدُنْ حَكِیْمٍ عَلِیْمٍ ۟
6਼ (ਹੇ ਨਬੀ!) ਨਿਰਸੰਦੇਹ, ਤੁਹਾਨੂੰ ਇਕ ਹਕੀਮ (ਯੁਕਤੀਮਾਨ) ਤੇ ਜਾਣਨਹਾਰ (ਅੱਲਾਹ) ਵੱਲੋਂ ਇਹ਼ਕੁਰਆਨ ਸਿਖਾਇਆ ਜਾ ਰਿਹਾ ਹੈ।
عربی تفاسیر:
اِذْ قَالَ مُوْسٰی لِاَهْلِهٖۤ اِنِّیْۤ اٰنَسْتُ نَارًا ؕ— سَاٰتِیْكُمْ مِّنْهَا بِخَبَرٍ اَوْ اٰتِیْكُمْ بِشِهَابٍ قَبَسٍ لَّعَلَّكُمْ تَصْطَلُوْنَ ۟
7਼ (ਉਸ ਵੇਲੇ ਦੀ ਗੱਲ ਸੁਣਾਓ) ਜਦੋਂ ਮੂਸਾ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਮੈਂ ਨੇ ਅੱਗ ਵੇਖੀ ਹੈ। ਮੈਂ ਹੁਣੇ ਉੱਥੋਂ ਤੁਹਾਡੇ ਲਈ ਕੋਈ ਖ਼ਬਰ ਜਾਂ ਕੋਈ ਅੱਗ ਦਾ ਬਲਦਾ ਹੋਇਆ ਅੰਗਿਆਰਾ ਲਿਆਉਂਦਾ ਹਾਂ ਤਾਂ ਜੋ ਤੁਸੀਂ ਸੇਕ ਸਕੋ।
عربی تفاسیر:
فَلَمَّا جَآءَهَا نُوْدِیَ اَنْ بُوْرِكَ مَنْ فِی النَّارِ وَمَنْ حَوْلَهَا ؕ— وَسُبْحٰنَ اللّٰهِ رَبِّ الْعٰلَمِیْنَ ۟
8਼ ਜਦੋਂ (ਮੂਸਾ) ਉਸ ਅੱਗ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਬਰਕਤਾਂ ਵਾਲਾ ਹੈ ਉਹ (ਅੱਲਾਹ) ਜਿਹੜਾ ਇਸ ਅੱਗ (ਨੂਰ) ਵਿਚ ਹੈ ਅਤੇ ਜੋ ਇਸ ਦੇ ਆਲੇ-ਦੁਆਲੇ ਹੈ ਅਤੇ ਅੱਲਾਹ ਪਾਕ ਹੈ ਜੋ ਕਿ ਸਾਰੇ ਜਹਾਨਾਂ ਦਾ ਮਾਲਿਕ ਹੈ।
عربی تفاسیر:
یٰمُوْسٰۤی اِنَّهٗۤ اَنَا اللّٰهُ الْعَزِیْزُ الْحَكِیْمُ ۟ۙ
9਼ ਹੇ ਮੂਸਾ! ਬੇਸ਼ੱਕ ਮੈਂ ਹੀ ਅੱਲਾਹ ਹਾਂ! ਜੋ ਕਿ ਡਾਢਾ ਜ਼ੋਰਾਵਰ ਤੇ ਯੁਕਤੀਮਾਨ ਹੈ।
عربی تفاسیر:
وَاَلْقِ عَصَاكَ ؕ— فَلَمَّا رَاٰهَا تَهْتَزُّ كَاَنَّهَا جَآنٌّ وَّلّٰی مُدْبِرًا وَّلَمْ یُعَقِّبْ ؕ— یٰمُوْسٰی لَا تَخَفْ ۫— اِنِّیْ لَا یَخَافُ لَدَیَّ الْمُرْسَلُوْنَ ۟ۗۖ
10਼ (ਅੱਲਾਹ ਨੇ ਕਿਹਾ ਕਿ) ਤੂੰ ਆਪਣੀ ਸੋਟੀ ਸੁੱਟ ਦੇ। ਜਦੋਂ (ਮੂਸਾ ਨੇ ਸੋਟੀ ਸੁੱਟੀ ਤਾਂ) ਵੇਖਿਆ ਕਿ ਉਹ ਤਾਂ ਇੰਜ ਹਿਲ ਰਹੀ ਹੈ ਜਿਵੇਂ ਕੋਈ ਸੱਪ ਹੋਵੇ ਤਾਂ ਉਹ ਪਿੱਠ ਫੇਰ ਕੇ ਨੱਸਿਆ ਪਿਛ੍ਹਾਂ ਮੁੜ ਕੇ ਵੀ ਨਹੀਂ ਵੇਖਿਆ। (ਅੱਲਾਹ ਨੇ ਫ਼ਰਮਾਇਆ) ਹੇ ਮੂਸਾ! ਡਰਣਾ ਨਹੀਂ, ਮੇਰੀ ਹਜ਼ੂਰੀ ਵਿਚ ਪੈਗ਼ੰਬਰ ਡਰਿਆ ਨਹੀਂ ਕਰਦੇ।
عربی تفاسیر:
اِلَّا مَنْ ظَلَمَ ثُمَّ بَدَّلَ حُسْنًا بَعْدَ سُوْٓءٍ فَاِنِّیْ غَفُوْرٌ رَّحِیْمٌ ۟
11਼ ਪਰ ਜਿਨ੍ਹੇ ਜ਼ੁਲਮ ਕੀਤਾ ਫੇਰ ਉਸ ਨੇ ਬੁਰਾਈ ਤੋਂ ਮਗਰੋਂ (ਭੈੜੇ ਅਮਲਾਂ ਨੂੰ) ਬਦਲ ਕੇ ਨੇਕੀ ਕੀਤੀ ਤਾਂ (ਅਜਿਹੇ ਵਿਅਕਤੀ ਲਈ) ਨਿਰਸੰਦੇਹ, ਮੈਂ ਬਖ਼ਸ਼ਣਹਾਰ ਤੇ ਮਿਹਰਬਾਨ ਹਾਂ।
عربی تفاسیر:
وَاَدْخِلْ یَدَكَ فِیْ جَیْبِكَ تَخْرُجْ بَیْضَآءَ مِنْ غَیْرِ سُوْٓءٍ ۫— فِیْ تِسْعِ اٰیٰتٍ اِلٰی فِرْعَوْنَ وَقَوْمِهٖ ؕ— اِنَّهُمْ كَانُوْا قَوْمًا فٰسِقِیْنَ ۟
12਼ (ਹੇ ਮੂਸਾ!) ਆਪਣਾ ਹੱਥ ਆਪਣੇ ਗਲਾਵੇਂ ਵਿਚ ਪਾ, ਉਹ ਸਫ਼ੈਦ ਤੇ ਲਿਸ਼ਕਦਾ ਹੋਇਆ ਬੇ-ਐਬ ਨਿਕਲੇਗਾ। ਇਹ (ਦੋ ਨਿਸ਼ਾਨੀਆਂ) ਉਹਨਾਂ ਨੋ ਨਿਸ਼ਾਨੀਆਂ (ਰੱਬੀ ਚਮਤਕਾਰਾਂ) ਵਿੱਚੋਂ ਹਨ (ਜਿਨ੍ਹਾਂ ਦੇ ਨਾਲ) ਤੁਹਾਨੂੰ ਫ਼ਿਰਔਨ ਤੇ ਉਸ ਦੀ ਕੌਮ ਵੱਲ ਭੇਜਿਆ ਗਿਆ ਹੈ। ਬੇਸ਼ੱਕ ਉਹ ਨਾ-ਫ਼ਰਮਾਨ ਲੋਕ ਹਨ।
عربی تفاسیر:
فَلَمَّا جَآءَتْهُمْ اٰیٰتُنَا مُبْصِرَةً قَالُوْا هٰذَا سِحْرٌ مُّبِیْنٌ ۟ۚ
13਼ ਜਦੋਂ ਉਹਨਾਂ (ਫ਼ਿਰਔਨੀਆਂ) ਕੋਲ ਸਪਸ਼ਟ ਮੁਅਜਜ਼ੇ (ਰੱਬੀ ਚਮਤਕਾਰ) ਪਹੁੰਚੇ ਤਾਂ ਉਹ ਕਹਿਣ ਲੱਗੇ ਕਿ ਇਹ ਤਾਂ ਖੁੱਲ੍ਹਾ ਜਾਦੂ ਹੈ।
عربی تفاسیر:
وَجَحَدُوْا بِهَا وَاسْتَیْقَنَتْهَاۤ اَنْفُسُهُمْ ظُلْمًا وَّعُلُوًّا ؕ— فَانْظُرْ كَیْفَ كَانَ عَاقِبَةُ الْمُفْسِدِیْنَ ۟۠
14਼ ਉਹਨਾਂ (ਫ਼ਿਰਔਨੀਆਂ) ਨੇ ਜ਼ੁਲਮ ਤੇ ਹੰਕਾਰ ਨਾਲ ਉਹਨਾਂ (ਨਿਸ਼ਾਨੀਆਂ) ਦਾ ਇਨਕਾਰ ਕੀਤਾ ਜਦੋਂ ਕਿ ਉਹਨਾਂ ਦੇ ਦਿਲਾਂ ਨੇ ਮੰਨ ਲਿਆ ਸੀ। ਫੇਰ ਵੇਖੋ ਉਹਨਾਂ ਇਨਕਾਰੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
عربی تفاسیر:
وَلَقَدْ اٰتَیْنَا دَاوٗدَ وَسُلَیْمٰنَ عِلْمًا ۚ— وَقَالَا الْحَمْدُ لِلّٰهِ الَّذِیْ فَضَّلَنَا عَلٰی كَثِیْرٍ مِّنْ عِبَادِهِ الْمُؤْمِنِیْنَ ۟
15਼ ਬੇਸ਼ੱਕ ਅਸੀਂ ਦਾਊਦ ਤੇ ਸੁਲੇਮਾਨ ਨੂੰ (ਵਿਸ਼ੇਸ਼) ਗਿਆਨ ਬਖ਼ਸ਼ਿਆ ਅਤੇ ਉਹਨਾਂ ਦੋਵਾਂ ਨੇ ਕਿਹਾ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸੇ ਅੱਲਾਹ ਲਈ ਹਨ ਜਿਸ ਨੇ ਸਾਨੂੰ ਆਪਣੇ ਬਹੁਤ ਸਾਰੇ ਈਮਾਨ ਵਾਲੇ ਬੰਦਿਆਂ ਉੱਤੇ ਵਡਿਆਈ ਬਖ਼ਸ਼ੀ।
عربی تفاسیر:
وَوَرِثَ سُلَیْمٰنُ دَاوٗدَ وَقَالَ یٰۤاَیُّهَا النَّاسُ عُلِّمْنَا مَنْطِقَ الطَّیْرِ وَاُوْتِیْنَا مِنْ كُلِّ شَیْءٍ ؕ— اِنَّ هٰذَا لَهُوَ الْفَضْلُ الْمُبِیْنُ ۟
16਼ ਅਤੇ ਅਸੀਂ ਦਾਊਦ ਦਾ ਵਾਰਸ ਸੁਲੇਮਾਨ ਨੂੰ ਬਣਾਇਆ ਤੇ ਉਸ ਨੇ ਆਖਿਆ ਕਿ ਹੇ ਲੋਕੋ! ਸਾਨੂੰ (ਰੱਬ ਨੇ) ਪੰਛੀਆਂ ਦੀਆਂ ਬੋਲੀਆਂ ਸਿਖਾਈਆਂ ਹਨ ਅਤੇ ਸਾਨੂੰ ਹੋਰ ਬਹੁਤ ਕੁੱਝ ਬਖ਼ਸ਼ਿਆ ਹੋਇਆ ਹੈ। ਬੇਸ਼ੱਕ ਇਹ ਸਭ ਸਪਸ਼ਟ ਰੂਪ ਵਿਚ (ਅੱਲਾਹ ਦੀ) ਕ੍ਰਿਪਾਲਤਾ ਹੈ।
عربی تفاسیر:
وَحُشِرَ لِسُلَیْمٰنَ جُنُوْدُهٗ مِنَ الْجِنِّ وَالْاِنْسِ وَالطَّیْرِ فَهُمْ یُوْزَعُوْنَ ۟
17਼ ਸੁਲੇਮਾਨ ਦੇ ਹਜ਼ੂਰ ਜਿੰਨਾਂ, ਮਨੁੱਖਾਂ ਅਤੇ ਪੰਛੀਆਂ ਦੇ ਦਲ ਇਕੱਤਰ ਕੀਤੇ ਗਏ, ਉਹਨਾਂ ਸਭ ਦੀਆਂ ਵੱਖ-ਵੱਖ ਟੋਲੀਆਂ ਬਣਾਈਆਂ ਗਈਆਂ ਸਨ।
عربی تفاسیر:
حَتّٰۤی اِذَاۤ اَتَوْا عَلٰی وَادِ النَّمْلِ ۙ— قَالَتْ نَمْلَةٌ یّٰۤاَیُّهَا النَّمْلُ ادْخُلُوْا مَسٰكِنَكُمْ ۚ— لَا یَحْطِمَنَّكُمْ سُلَیْمٰنُ وَجُنُوْدُهٗ ۙ— وَهُمْ لَا یَشْعُرُوْنَ ۟
18਼ (ਇਕ ਵਾਰ) ਜਦੋਂ ਉਹ (ਸੁਲੇਮਾਨ ਤੇ ਉਸ ਦੀਆਂ ਫ਼ੌਜਾਂ) ਕੀੜੀਆਂ ਦੀ ਘਾਟੀ ਵਿਚ ਦੀ ਲੰਘ ਰਹੇ ਸੀ ਤਾਂ ਇਕ ਕੀੜੀ ਨੇ ਕਿਹਾ ਕਿ ਹੇ ਕੀੜੀਓ! ਆਪਣੀ ਆਪਣੀ ਖੁੱਡਾਂ ਵਿਚ ਜਾ ਵੜੋ, ਕਿਤੇ ਇੰਜ ਨਾ ਹੋਵੇ ਕਿ (ਬੇਧਿਆਨੀ ਵਿਚ) ਸੁਲੇਮਾਨ ਅਤੇ ਉਸ ਦੀਆਂ ਫ਼ੌਜਾਂ ਤੁਹਾਨੂੰ ਲਤਾੜ ਸੁੱਟਣ ਅਤੇ ਉਹਨਾਂ ਨੂੰ ਇਸ ਦੀ ਖ਼ਬਰ ਵੀ ਨਾ ਹੋਵੇ।
عربی تفاسیر:
فَتَبَسَّمَ ضَاحِكًا مِّنْ قَوْلِهَا وَقَالَ رَبِّ اَوْزِعْنِیْۤ اَنْ اَشْكُرَ نِعْمَتَكَ الَّتِیْۤ اَنْعَمْتَ عَلَیَّ وَعَلٰی وَالِدَیَّ وَاَنْ اَعْمَلَ صَالِحًا تَرْضٰىهُ وَاَدْخِلْنِیْ بِرَحْمَتِكَ فِیْ عِبَادِكَ الصّٰلِحِیْنَ ۟
19਼ ਇਸ (ਕੀੜੀ) ਦੀ ਇਹ ਗੱਲ ਸੁਣ ਕੇ ਸੁਲੇਮਾਨ ਮੁਸਕੜੀਂ ਹੱਸ ਪਿਆ ਅਤੇ ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਤੂੰ ਮੈਨੂੰ ਇਹ ਬਲ ਬਖ਼ਸ਼ ਕਿ ਮੈਂ ਤੇਰੇ ਉਹਨਾਂ ਸਾਰੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰਦਾ ਰਹਾਂ, ਜਿਹੜੀਆਂ ਵੀ ਤੈਨੇ ਮੈਨੂੰ ਅਤੇ ਮੇਰੇ ਮਾਂ-ਪਿਓ ਨੂੰ ਬਖ਼ਸ਼ੀਆਂ ਹਨ। ਇਸ ਗੱਲ ਲਈ ਵੀ (ਦੁਆਂ ਮੰਗਦਾ ਹਾਂ) ਕਿ ਮੈਂ ਅਜਿਹੇ ਭਲੇ ਕੰਮ ਕਰਾਂ ਜਿਹੜੇ ਤੂੰ ਪਸੰਦ ਕਰੇ ਅਤੇ ਆਪਣੀ ਮਿਹਰ ਸਦਕਾ ਆਪਣੇ ਨੇਕ ਬੰਦਿਆਂ ਵਿਚ ਸ਼ਾਮਿਲ ਕਰ ਲੈ।
عربی تفاسیر:
وَتَفَقَّدَ الطَّیْرَ فَقَالَ مَا لِیَ لَاۤ اَرَی الْهُدْهُدَ ۖؗ— اَمْ كَانَ مِنَ الْغَآىِٕبِیْنَ ۟
20਼ (ਇਕ ਵਾਰ) ਜਦੋਂ ਉਹ (ਸੁਲੈਮਾਨ) ਨੇ ਪੰਛੀਆਂ ਦੀ ਜਾਂਚ-ਪੜ੍ਹਤਾਲ ਕੀਤੀ ਤਾਂ ਆਖਣ ਲੱਗਾ, ਕੀ ਗੱਲ ਹੈ ਕਿ ਮੈਂ ਹੁਦ ਹੁਦ (ਚੱਕੀਰਾਹੇ) ਨੂੰ ਨਹੀਂ ਵੇਖ ਰਿਹਾ, ਕੀ ਉਹ ਕਿਤੇ ਗ਼ਾਇਬ ਹੋ ਗਿਆ ਹੈ ?
عربی تفاسیر:
لَاُعَذِّبَنَّهٗ عَذَابًا شَدِیْدًا اَوْ لَاَاذْبَحَنَّهٗۤ اَوْ لَیَاْتِیَنِّیْ بِسُلْطٰنٍ مُّبِیْنٍ ۟
21਼ ਮੈਂ ਉਸ ਨੂੰ ਕਰੜੀ ਸਜ਼ਾ ਦਿਆਂਗਾ ਜਾਂ ਉਸ ਨੂੰ ਜ਼ਿਬਹ ਕਰ ਦਿਆਂਗਾ (ਭਾਵ ਮਾਰ ਦਿਆਂਗਾ) ਜਾਂ ਮੇਰੇ ਸਾਹਮਣੇ ਕੋਈ ਠੋਸ ਦਲੀਲ ਪੇਸ਼ ਕਰੇ।
عربی تفاسیر:
فَمَكَثَ غَیْرَ بَعِیْدٍ فَقَالَ اَحَطْتُّ بِمَا لَمْ تُحِطْ بِهٖ وَجِئْتُكَ مِنْ سَبَاٍ بِنَبَاٍ یَّقِیْنٍ ۟
22਼ ਬਹੁਤੀ ਦੇਰ ਨਹੀਂ ਸੀ ਹੋਈ ਕਿ ਉਹ (ਹੁਦ ਹੁਦ) ਆ ਗਿਆ ਅਤੇ ਕਿਹਾ ਕਿ ਮੈਂ ਉਹ ਜਾਣਕਾਰੀ ਲੈ ਕੇ ਆਇਆ ਹਾਂ ਜਿਸਦਾ ਤੁਹਾਨੂੰ ਕੁੱਝ ਵੀ ਪਤਾ ਨਹੀਂ, ਮੈਂ ਸਬਾ (ਦੇਸ਼) ਬਾਰੇ ਇਕ ਸੱਚੀ ਸੂਚਨਾ ਤੁਹਾਡੇ ਕੋਲ ਲੈ ਕੇ ਆਇਆ ਹਾਂ।
عربی تفاسیر:
اِنِّیْ وَجَدْتُّ امْرَاَةً تَمْلِكُهُمْ وَاُوْتِیَتْ مِنْ كُلِّ شَیْءٍ وَّلَهَا عَرْشٌ عَظِیْمٌ ۟
23਼ ਮੈਂ ਵੇਖਿਆ ਕਿ ਉੱਥੇ ਇਕ ਇਸਤਰੀ ਰਾਜ ਕਰ ਰਹੀ ਹੈ ਜਿਸ ਨੂੰ ਹਰ ਪ੍ਰਕਾਰ ਦੀਆਂ (ਲੋੜੀਂਦੀਆਂ) ਚੀਜ਼ਾਂ ਬਖ਼ਸ਼ੀਆਂ ਗਈਆਂ ਹਨ ਅਤੇ ਉਸ ਦਾ ਤਖ਼ਤ (ਸਿੰਘਾਸਨ) ਬਹੁਤ ਹੀ ਸ਼ਾਨਦਾਰ ਹੈ।
عربی تفاسیر:
وَجَدْتُّهَا وَقَوْمَهَا یَسْجُدُوْنَ لِلشَّمْسِ مِنْ دُوْنِ اللّٰهِ وَزَیَّنَ لَهُمُ الشَّیْطٰنُ اَعْمَالَهُمْ فَصَدَّهُمْ عَنِ السَّبِیْلِ فَهُمْ لَا یَهْتَدُوْنَ ۟ۙ
24਼ ਮੈਂ ਵੇਖਿਆ ਕਿ ਉਹ ਤੇ ਉਸ ਦੀ ਕੌਮ ਰੱਬ ਨੂੰ ਛੱਡ ਕੇ ਸੂਰਜ ਨੂੰ ਪੂਜਦੀ ਹੈ ਅਤੇ ਸ਼ੈਤਾਨ ਨੇ ਉਹਨਾਂ ਦੇ ਇਹਨਾਂ ਕੰਮਾਂ ਨੂੰ ਉਹਨਾਂ ਲਈ ਸੋਹਣੇ ਕਰ ਵਿਖਾਇਆ ਹੈ ਅਤੇ ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕ ਦਿੱਤਾ ਹੈ। ਹੁਣ ਉਹ ਹਿਦਾਇਤ ਵੱਲ ਨਹੀਂ ਆਉਂਦੇ।
عربی تفاسیر:
اَلَّا یَسْجُدُوْا لِلّٰهِ الَّذِیْ یُخْرِجُ الْخَبْءَ فِی السَّمٰوٰتِ وَالْاَرْضِ وَیَعْلَمُ مَا تُخْفُوْنَ وَمَا تُعْلِنُوْنَ ۟
25਼ ਕਿ ਉਹ ਉਸ ਅੱਲਾਹ ਨੂੰ ਸਿਜਦਾ ਕਰਨ ਜਿਹੜਾ ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਲੁਕੀਆਂ ਹੋਇਆ ਚੀਜ਼ਾਂ ਨੂੰ ਬਾਹਰ ਕੱਢਦਾ ਹੈ ਅਤੇ ਤੁਸੀਂ ਜੋ ਵੀ (ਲੋਕਾਂ ਤੋਂ) ਲੁਕਾਉਂਦੇ ਹੋ ਅਤੇ ਵਿਖਾਉਂਦੇ ਹੋ ਉਹ (ਅੱਲਾਹ) ਸਭ ਜਾਣਦਾ ਹੈ।
عربی تفاسیر:
اَللّٰهُ لَاۤ اِلٰهَ اِلَّا هُوَ رَبُّ الْعَرْشِ الْعَظِیْمِ ۟
26਼ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਬੰਦਗੀ ਦੇ ਯੋਗ ਨਹੀਂ, ਉਹੀਓ ਵਡਿਆਈ ਵਾਲੇ ਅਰਸ਼ ਦਾ ਮਾਲਿਕ ਹੈ।
عربی تفاسیر:
قَالَ سَنَنْظُرُ اَصَدَقْتَ اَمْ كُنْتَ مِنَ الْكٰذِبِیْنَ ۟
27਼ (ਸੁਲੇਮਾਨ ਨੇ ਹੁਦ ਹੁਦ ਨੂੰ) ਕਿਹਾ ਕਿ ਅਸੀਂ ਹੁਣੇ ਵੇਖਾਂਗੇ ਕਿ ਤੂੰ ਸੱਚ ਕਿਹਾ ਹੈ ਜਾਂ ਝੂਠਿਆਂ ਵਿੱਚੋਂ ਹੈ।
عربی تفاسیر:
اِذْهَبْ بِّكِتٰبِیْ هٰذَا فَاَلْقِهْ اِلَیْهِمْ ثُمَّ تَوَلَّ عَنْهُمْ فَانْظُرْ مَاذَا یَرْجِعُوْنَ ۟
28਼ ਮੇਰੀ ਇਸ ਚਿੱਠੀ ਨੂੰ ਲੈ ਜਾ ਤੇ ਉਹਨਾਂ ਵੱਲ ਘੱਲ ਆ, ਫੇਰ ਉਹਨਾਂ ਤੋਂ ਪਰਾਂ ਹੱਟ ਕੇ ਵੇਖ ਕਿ ਉਹ ਕੀ ਕਹਿੰਦੇ ਹਨ।
عربی تفاسیر:
قَالَتْ یٰۤاَیُّهَا الْمَلَؤُا اِنِّیْۤ اُلْقِیَ اِلَیَّ كِتٰبٌ كَرِیْمٌ ۟
29਼ (ਜਦੋਂ ਸਬਾ ਦੀ ਰਾਣੀ ਬਿਲਕੀਸ ਨੇ ਚਿੱਠੀ ਵੇਖੀ ਤਾਂ) ਉਹ ਕਹਿਣ ਲੱਗੀ ਕਿ ਹੇ ਦਰਬਾਰੀਓ! ਮੇਰੇ ਕੋਲ ਇਕ ਬਹੁਤ ਹੀ ਮਹੱਤਵ ਪੂਰਨ ਚਿੱਠੀ ਆਈ ਹੈ।
عربی تفاسیر:
اِنَّهٗ مِنْ سُلَیْمٰنَ وَاِنَّهٗ بِسْمِ اللّٰهِ الرَّحْمٰنِ الرَّحِیْمِ ۟ۙ
30਼ ਨਿਰਸੰਦੇਹ, ਇਹ (ਚਿੱਠੀ) ਸੁਲੇਮਾਨ (ਬਾਦਸ਼ਾਹ) ਵੱਲੋਂ ਆਈ ਹੈ ਅਤੇ ਇਸ ਦਾ ਆਰੰਭ ਅਤਿਅੰਤ ਮਿਹਰਬਾਨ ਅੱਲਾਹ ਦੇ ਨਾਂ ਨਾਲ ਕੀਤਾ ਗਿਆ ਹੈ।
عربی تفاسیر:
اَلَّا تَعْلُوْا عَلَیَّ وَاْتُوْنِیْ مُسْلِمِیْنَ ۟۠
31਼ (ਉਸ ਵਿਚ ਲਿਖਿਆ ਹੈ) ਕਿ ਤੂੰ ਮੇਰੇ ਮੁਕਾਬਲੇ ਵਿਚ ਸਰਕਸ਼ੀ ਨਾ ਕਰ ਅਤੇ ਮੁਸਲਮਾਨ (ਫ਼ਰਮਾਂਬਰਦਾਰ) ਬਣਕੇ ਮੇਰੇ ਕੋਲ ਹਾਜ਼ਿਰ ਹੋਵੋ।
عربی تفاسیر:
قَالَتْ یٰۤاَیُّهَا الْمَلَؤُا اَفْتُوْنِیْ فِیْۤ اَمْرِیْ ۚ— مَا كُنْتُ قَاطِعَةً اَمْرًا حَتّٰی تَشْهَدُوْنِ ۟
32਼ ਉਸ (ਰਾਣੀ) ਨੇ ਕਿਹਾ ਕਿ ਹੇ ਮੇਰੇ ਦਰਬਾਰੀਓ! ਤੁਸੀਂ ਮੈਨੂੰ ਇਸ ਮੁਆਮਲੇ ਵਿਚ ਸਲਾਹ ਦਿਓ, ਮੈਂ ਕੋਈ ਵੀ ਫ਼ੈਸਲਾ ਤੁਹਾਥੋਂ ਬਿਨਾਂ ਨਹੀਂ ਕਰਦੀ।
عربی تفاسیر:
قَالُوْا نَحْنُ اُولُوْا قُوَّةٍ وَّاُولُوْا بَاْسٍ شَدِیْدٍ ۙ۬— وَّالْاَمْرُ اِلَیْكِ فَانْظُرِیْ مَاذَا تَاْمُرِیْنَ ۟
33਼ ਉਹਨਾਂ (ਅਫ਼ਸਰਾਂ) ਨੇ (ਸਲਾਹ ਦਿੰਦੇ) ਕਿਹਾ ਕਿ ਅਸੀਂ ਸ਼ਕਤੀਸ਼ਾਲੀ ਅਤੇ ਯੋਧੇ ਹਾਂ, ਅੱਗੇ ਫ਼ੈਸਲਾ ਕਰਨ ਦੇ ਸਾਰੇ ਅਧਿਕਾਰ ਤੁਹਾਡੇ ਹੱਥ ਵਿਚ ਹਨ। ਤੁਸੀਂ ਵੇਖੋ ਕਿ ਤੁਸੀਂ ਸਾਨੂੰ ਕੀ ਹੁਕਮ ਦੇਣਾ ਹੈ।
عربی تفاسیر:
قَالَتْ اِنَّ الْمُلُوْكَ اِذَا دَخَلُوْا قَرْیَةً اَفْسَدُوْهَا وَجَعَلُوْۤا اَعِزَّةَ اَهْلِهَاۤ اَذِلَّةً ۚ— وَكَذٰلِكَ یَفْعَلُوْنَ ۟
34਼ ਉਸ (ਰਾਣੀ) ਨੇ ਕਿਹਾ ਕਿ ਜਦੋਂ ਬਾਦਸ਼ਾਹ ਕਿਸੇ ਦੇਸ਼ ਵਿਚ ਆ ਘੁਸਦੇ ਹਨ ਤਾਂ ਉਸ ਨੂੰ ਉਜਾੜ ਦਿੰਦੇ ਹਨ ਅਤੇ ਉਸ ਦੇ ਪਤਵੰਤੇ ਸੱਜਨਾਂ ਦਾ ਨਿਰਾਦਰ ਕਰਦੇ ਹਨ (ਲੱਗਦਾ ਹੈ) ਇਹ ਲੋਕੀ ਵੀ ਇੰਜ ਹੀ ਕਰਨਗੇ।
عربی تفاسیر:
وَاِنِّیْ مُرْسِلَةٌ اِلَیْهِمْ بِهَدِیَّةٍ فَنٰظِرَةٌ بِمَ یَرْجِعُ الْمُرْسَلُوْنَ ۟
35਼ ਮੈਂ ਉਹਨਾਂ ਵੱਲ ਇਕ ਸੁਗਾਤ ਭੇਜਦੀ ਹਾਂ, ਫੇਰ ਵੇਖਦੀ ਹਾਂ ਕਿ ਮੇਰੇ ਦੂਤ ਕੀ ਜਵਾਬ ਲੈਕੇ ਆਉਂਦੇ ਹਨ।
عربی تفاسیر:
فَلَمَّا جَآءَ سُلَیْمٰنَ قَالَ اَتُمِدُّوْنَنِ بِمَالٍ ؗ— فَمَاۤ اٰتٰىنِ اللّٰهُ خَیْرٌ مِّمَّاۤ اٰتٰىكُمْ ۚ— بَلْ اَنْتُمْ بِهَدِیَّتِكُمْ تَفْرَحُوْنَ ۟
36਼ ਜਦੋਂ ਦੂਤ ਸੁਲੇਮਾਨ ਕੋਲ ਪਹੁੰਚਿਆ ਤਾਂ ਆਪ ਜੀ ਨੇ ਪੁੱਛਿਆ, ਕੀ ਤੁਸੀਂ ਦੌਲਤ ਨਾਲ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ? ਮੈਨੂੰ ਅੱਲਾਹ ਨੇ ਜੋ ਬਖ਼ਸ਼ਿਆ ਹੈ, ਉਹ ਉਸ ਤੋਂ ਕਿਤੇ ਵਧੇਰੇ ਹੈ ਜੋ ਉਸ ਨੇ ਤੁਹਾਨੂੰ ਦਿੱਤਾ ਹੋਇਆ ਹੈ। ਸੋ ਤੁਹਾਡੀ ਸੁਗਾਤ ਤੁਹਾਨੂੰ ਹੀ ਮੁਬਾਰਕ ਹੋਵੇ।
عربی تفاسیر:
اِرْجِعْ اِلَیْهِمْ فَلَنَاْتِیَنَّهُمْ بِجُنُوْدٍ لَّا قِبَلَ لَهُمْ بِهَا وَلَنُخْرِجَنَّهُمْ مِّنْهَاۤ اَذِلَّةً وَّهُمْ صٰغِرُوْنَ ۟
37਼ (ਹੇ ਦੂਤ!) ਜਾ ਪਰਤ ਜਾ ਆਪਣੇ ਭੇਜਣ ਵਾਲੇ ਵੱਲ। ਅਸੀਂ ਉਹਨਾਂ ਦੇ ਉੱਤੇ ਅਜਿਹੀਆਂ ਫ਼ੌਜਾਂ ਲੈਕੇ ਆਵਾਂਗੇ ਜਿਸ ਦਾ ਮੁਕਾਬਲਾ ਕਰਨ ਦੀ ਹਿੱਮਤ ਉਹਨਾਂ ਕੋਲ ਨਹੀਂ ਹੋਵੇਗੀ ਅਤੇ ਅਸੀਂ ਉਹਨਾਂ ਨੂੰ ਜ਼ਲੀਲ ਕਰਕੇ ਉਥਿੱਓਂ ਬਾਹਰ ਕੱਢ ਦਿਆਂਗੇ, ਕਿ ਉਹ ਹੀਣੇ ਹੋਕੇ ਰਹਿ ਜਾਣਗੇ।
عربی تفاسیر:
قَالَ یٰۤاَیُّهَا الْمَلَؤُا اَیُّكُمْ یَاْتِیْنِیْ بِعَرْشِهَا قَبْلَ اَنْ یَّاْتُوْنِیْ مُسْلِمِیْنَ ۟
38਼ ਸੁਲੇਮਾਨ ਨੇ ਆਖਿਆ, ਹੇ ਦਰਬਾਰੀਓ! ਤੁਹਾਡੇ ਵਿੱਚੋਂ ਕੋਈ ਅਜਿਹਾ ਰੁ ਜਿਹੜਾ ਉਹਨਾਂ ਲੋਕਾਂ ਦੇ ਆਗਿਆਕਾਰੀ ਬਣਕੇ ਮੇਰੇ ਕੋਲ ਆਉਣ ਤੋਂ ਪਹਿਲਾਂ ਪਹਿਲਾਂ ਉਸ (ਰਾਣੀ) ਦਾ ਤਖ਼ਤ ਮੇਰੇ ਕੋਲ ਲੈ ਆਵੇ।
عربی تفاسیر:
قَالَ عِفْرِیْتٌ مِّنَ الْجِنِّ اَنَا اٰتِیْكَ بِهٖ قَبْلَ اَنْ تَقُوْمَ مِنْ مَّقَامِكَ ۚ— وَاِنِّیْ عَلَیْهِ لَقَوِیٌّ اَمِیْنٌ ۟
39਼ ਜਿੰਨਾਂ ਵਿੱਚੋਂ ਇਕ ਤਕੜੇ ਜਿੰਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਥਾਂ ਤੋਂ ਉੱਠੋਂ, ਮੈਂ ਉਸ (ਤਖ਼ਤ) ਨੂੰ ਤੁਹਾਡੇ ਕੋਲ ਲੈ ਆਵਾਂਗਾ। ਬੇਸ਼ੱਕ ਮੈਂ ਇਸ ਦੀ ਤਾਕਤ ਰੱਖਦਾ ਹਾਂ ਅਤੇ ਮੈਂ ਅਮਾਨਤਦਾਰ ਵੀ ਹਾਂ।
عربی تفاسیر:
قَالَ الَّذِیْ عِنْدَهٗ عِلْمٌ مِّنَ الْكِتٰبِ اَنَا اٰتِیْكَ بِهٖ قَبْلَ اَنْ یَّرْتَدَّ اِلَیْكَ طَرْفُكَ ؕ— فَلَمَّا رَاٰهُ مُسْتَقِرًّا عِنْدَهٗ قَالَ هٰذَا مِنْ فَضْلِ رَبِّیْ ۫— لِیَبْلُوَنِیْۤ ءَاَشْكُرُ اَمْ اَكْفُرُ ؕ— وَمَنْ شَكَرَ فَاِنَّمَا یَشْكُرُ لِنَفْسِهٖ ۚ— وَمَنْ كَفَرَ فَاِنَّ رَبِّیْ غَنِیٌّ كَرِیْمٌ ۟
40਼ ਜਿਸ (ਵਿਅਕਤੀ) ਕੋਲ ਕਿਤਾਬ ਦਾ ਗਿਆਨ ਸੀ ਉਹ ਬੋਲਿਆ ਕਿ ਮੈਂ ਉਸ (ਤਖ਼ਤ) ਨੂੰ ਤੁਹਾਡੀ ਅੱਖ ਝਮਕਣ ਤੋਂ ਪਹਿਲਾਂ ਤੁਹਾਡੇ ਕੋਲ ਲੈ ਆਵਾਂਗਾ। ਜਦੋਂ ਸੁਲੇਮਾਨ ਨੇ ਉਸ ਤਖ਼ਤ ਨੂੰ ਆਪਣੇ ਕੋਲ ਰੱਖਿਆ ਹੋਇਆ ਵੇਖਿਆ ਤਾਂ ਆਖਿਆ, ਇਹ ਸਭ ਮੇਰੇ ਰੱਬ ਦੀ ਕ੍ਰਿਪਾਲਤਾ ਹੈ, ਤਾਂ ਜੋ ਉਹ ਮੈਨੂੰ ਪਰਖੇ, ਕੀ ਮੈਂ ਉਸ ਦਾ ਸ਼ੁਕਰ ਅਦਾ ਕਰਦਾ ਹਾਂ ਜਾਂ ਨਾ-ਸ਼ੁਕਰਾ ਹਾਂ? ਜਿਹੜਾ ਵੀ ਕੋਈ ਸ਼ੁਕਰ (ਧੰਨਵਾਦ) ਕਰਦਾ ਹੈ ਉਹ ਆਪਣੇ ਹੀ ਲਈ ਸ਼ੁਕਰ ਅਦਾ ਕਰਦਾ ਹੈ ਜਿਹੜਾ ਕੋਈ ਨਾ-ਸ਼ੁਕਰੀ ਕਰਦਾ ਹੈ (ਚੇਤੇ ਰਹੇ ਕਿ) ਬੇਸ਼ੱਕ ਮੇਰਾ ਰੱਬ ਇਹਨਾਂ ਗੱਲਾਂ ਤੋਂ ਵੱਡਾ ਬੇ-ਪਰਵਾਹ ਹੈ ਅਤੇ ਮਿਹਰਬਾਨ ਹੈ।
عربی تفاسیر:
قَالَ نَكِّرُوْا لَهَا عَرْشَهَا نَنْظُرْ اَتَهْتَدِیْۤ اَمْ تَكُوْنُ مِنَ الَّذِیْنَ لَا یَهْتَدُوْنَ ۟
41਼ (ਸੁਲੇਮਾਨ ਨੇ) ਹੁਕਮ ਦਿੱਤਾ ਕਿ ਤੁਸੀਂ ਇਸ ਤਖ਼ਤ (ਸਿੰਘਾਸਨ) ਵਿਚ ਕੁੱਝ ਫੇਰ ਬਦਲ ਕਰ ਦਿਓ ਤਾਂ ਜੋ ਪਤਾ ਲੱਗ ਜਾਵੇ ਕਿ ਉਹ ਹਕੀਕਤ ਨੂੰ ਸਮਝਦੀ ਹੈ ਜਾਂ ਉਹਨਾਂ ਵਿੱਚੋਂ ਹੈ ਜਿਹੜੇ ਨਾ-ਸਮਝ ਹਨ।
عربی تفاسیر:
فَلَمَّا جَآءَتْ قِیْلَ اَهٰكَذَا عَرْشُكِ ؕ— قَالَتْ كَاَنَّهٗ هُوَ ۚ— وَاُوْتِیْنَا الْعِلْمَ مِنْ قَبْلِهَا وَكُنَّا مُسْلِمِیْنَ ۟
42਼ ਫੇਰ ਜਦੋਂ ਉਹ (ਰਾਣੀ) ਸੁਲੇਮਾਨ ਦੇ ਦਰਬਾਰ ਵਿਚ ਆ ਗਈ ਤਾਂ ਉਸ ਨੂੰ ਪੁੱਛਿਆ ਗਿਆ, ਕੀ ਤੁਹਾਡਾ ਸਿੰਘਾਸਨ ਵੀ ਅਜਿਹਾ ਹੀ ਹੈ ? ਉਸ ਨੇ ਕਿਹਾ ਕਿ ਇੰਜ ਸਮਝੋ ਕਿ ਇਹ ਉਹੀਓ ਹੈ ਅਤੇ ਸਾਨੂੰ ਇਸ ਤੋਂ ਪਹਿਲਾਂ ਹੀ (ਤੁਹਾਡੇ ਨਬੀ ਹੋਣ ਦਾ) ਗਿਆਨ ਹੋ ਚੁੱਕਿਆ ਸੀ ਅਤੇ ਅਸੀਂ ਆਗਿਆਕਾਰੀ (ਮੁਸਲਮਾਨ) ਬਣ ਗਏ ਸਾਂ।
عربی تفاسیر:
وَصَدَّهَا مَا كَانَتْ تَّعْبُدُ مِنْ دُوْنِ اللّٰهِ ؕ— اِنَّهَا كَانَتْ مِنْ قَوْمٍ كٰفِرِیْنَ ۟
43਼ ਉਸ (ਰਾਣੀ) ਨੂੰ (ਅੱਲਾਹ ਦੀ ਬੰਦਗੀ ਤੋਂ) ਇਸ (ਸੂਰਜ ਦੀ ਪੂਜਾ) ਨੇ ਰੋਕ ਰੱਖਿਆ ਸੀ, ਜਿਸ ਦੀ ਉਹ ਅੱਲਾਹ ਨੂੰ ਛੱਡ ਕੇ ਇਬਾਦਤ ਕਰਦੀ ਸੀ, ਕਿਉਂ ਜੋ ਉਹ ਕਾਫ਼ਿਰ ਕੌਮ ਵਿੱਚੋਂ ਸੀ।
عربی تفاسیر:
قِیْلَ لَهَا ادْخُلِی الصَّرْحَ ۚ— فَلَمَّا رَاَتْهُ حَسِبَتْهُ لُجَّةً وَّكَشَفَتْ عَنْ سَاقَیْهَا ؕ— قَالَ اِنَّهٗ صَرْحٌ مُّمَرَّدٌ مِّنْ قَوَارِیْرَ ؕ۬— قَالَتْ رَبِّ اِنِّیْ ظَلَمْتُ نَفْسِیْ وَاَسْلَمْتُ مَعَ سُلَیْمٰنَ لِلّٰهِ رَبِّ الْعٰلَمِیْنَ ۟۠
44਼ ਰਾਣੀ ਨੂੰ ਕਿਹਾ ਗਿਆ ਕਿ ਮਹਿਲ ਅੰਦਰ ਪ੍ਰਵੇਸ਼ ਕਰੋ। ਜਦੋਂ ਉਸ ਨੇ (ਮਹਿਲ ਦਾ ਫ਼ਰਸ਼) ਵੇਖਿਆ ਤਾਂ ਉਹ ਸਮਝੀ ਕਿ ਇਹ (ਤਾਲਾਬ ਦਾ) ਪਾਣੀ ਹੈ ਅਤੇ ਉਸ ਨੇ ਆਪਣੀਆਂ ਪਿੰਡਲੀਆਂ ਨੰਗੀਆਂ ਕਰ ਲਈਆਂ (ਭਾਵ ਮੂਹਰੀਆਂ ਉਤਾਂਹ ਚੁੱਕ ਲਈਆਂ)। ਸੁਲੇਮਾਨ ਨੇ ਫ਼ਰਮਾਇਆ, ਇਹ ਤਾਂ ਸ਼ੀਸ਼ੇ ਤੋਂ ਬਣਿਆ ਹੋਇਆ ਮਹਿਲ ਹੈ। (ਰਾਣੀ) ਆਖਣ ਲੱਗੀ ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ (ਹੁਣ ਤੱਕ ਸੂਰਜ ਦੀ ਪੂਜਾ ਕਰਕੇ) ਮੈਨੇ ਆਪਣੇ ਆਪ ’ਤੇ ਜ਼ੁਲਮ ਹੀ ਕੀਤਾ ਸੀ ਅਤੇ ਹੁਣ ਮੈਂ ਸੁਲੇਮਾਨ ਨਾਲ ਮਿਲ ਕੇ ਸਾਰੀ ਸ੍ਰਿਸ਼ਟੀ ਦੇ ਮਾਲਿਕ ਦੀ ਆਗਿਆਕਾਰੀ ਕਬੂਲ ਕਰਦੀ ਹਾਂ।
عربی تفاسیر:
وَلَقَدْ اَرْسَلْنَاۤ اِلٰی ثَمُوْدَ اَخَاهُمْ صٰلِحًا اَنِ اعْبُدُوا اللّٰهَ فَاِذَا هُمْ فَرِیْقٰنِ یَخْتَصِمُوْنَ ۟
45਼ ਅਸੀਂ ਸਮੂਦ (ਕੌਮ) ਵੱਲ ਉਹਨਾਂ ਦੇ ਭਰਾ ਸਾਲੇਹ ਨੂੰ (ਇਹ ਪੈਗ਼ਾਮ ਦੇਕੇ) ਭੇਜਿਆ ਕਿ ਤੁਸੀਂ ਸਾਰੇ ਅੱਲਾਹ ਦੀ ਬੰਦਗੀ ਕਰੋ, ਪ੍ਰੰਤੂ ਉਹ ਦੋ ਗੁਟ (ਕਾਫ਼ਿਰਾਂ ਤੇ ਮੋਮਿਨ) ਬਣਕੇ ਆਪਸ ਵਿਚ ਹੀ ਝਗੜਨ ਲੱਗ ਪਏ।
عربی تفاسیر:
قَالَ یٰقَوْمِ لِمَ تَسْتَعْجِلُوْنَ بِالسَّیِّئَةِ قَبْلَ الْحَسَنَةِ ۚ— لَوْلَا تَسْتَغْفِرُوْنَ اللّٰهَ لَعَلَّكُمْ تُرْحَمُوْنَ ۟
46਼ ਸਾਲੇਹ ਨੇ ਫ਼ਰਮਾਇਆ, ਹੇ ਮੇਰੀ ਕੌਮ! ਤੁਸੀਂ ਭਲਾਈ ਤੋਂ ਪਹਿਲਾਂ ਬੁਰਾਈ ਭਾਵ ਅਜ਼ਾਬ ਲਈ (ਦੁਆਵਾਂ ਮੰਗਣ ਵਿਚ) ਛੇਤੀ ਕਿਉਂ ਕਰ ਰਹੇ ਹੋ ? ਤੁਸੀਂ ਅੱਲਾਹ ਤੋਂ ਮੁਆਫ਼ੀ ਕਿਉਂ ਨਹੀਂ ਮੰਗ ਲੈਂਦੇ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।
عربی تفاسیر:
قَالُوا اطَّیَّرْنَا بِكَ وَبِمَنْ مَّعَكَ ؕ— قَالَ طٰٓىِٕرُكُمْ عِنْدَ اللّٰهِ بَلْ اَنْتُمْ قَوْمٌ تُفْتَنُوْنَ ۟
47਼ ਉਹ (ਕੌਮੇ-ਸਮੂਦ) ਆਖਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਅਤੇ ਤੁਹਾਡੇ ਸਾਥੀਆਂ ਨੂੰ ਬੇ-ਭਾਗ ਸਮਝਦੇ ਹਾਂ। ਸਾਲੇਹ ਨੇ ਆਖਿਆ ਕਿ ਬੇ-ਭਾਗੀ (ਬਦ-ਸ਼ਗੁਨੀ) ਤਾਂ ਅੱਲਾਹ ਦੇ ਹੱਥ ਵਿਚ ਹੈ, ਸਗੋਂ ਤੁਹਾਡੀ ਤਾਂ ਪਰਖ ਹੋ ਰਹੀ ਹੈ।
عربی تفاسیر:
وَكَانَ فِی الْمَدِیْنَةِ تِسْعَةُ رَهْطٍ یُّفْسِدُوْنَ فِی الْاَرْضِ وَلَا یُصْلِحُوْنَ ۟
48਼ ਉਸ ਸ਼ਹਿਰ ਵਿਚ ਨੋ ਸਰਦਾਰ ਸੀ ਜਿਹੜੇ ਧਰਤੀ ’ਤੇ ਫ਼ਸਾਦ ਫ਼ੈਲਾਉਂਦੇ ਸੀ, ਉਹ ਕੋਈ ਵੀ ਸੁਧਾਰ ਦੀ ਗੱਲ ਨਹੀਂ ਸੀ ਕਰਦੇ।
عربی تفاسیر:
قَالُوْا تَقَاسَمُوْا بِاللّٰهِ لَنُبَیِّتَنَّهٗ وَاَهْلَهٗ ثُمَّ لَنَقُوْلَنَّ لِوَلِیِّهٖ مَا شَهِدْنَا مَهْلِكَ اَهْلِهٖ وَاِنَّا لَصٰدِقُوْنَ ۟
49਼ ਉਹਨਾਂ (ਨੌ ਸਰਦਾਰਾਂ) ਨੇ ਆਪੋ ਵਿਚ ਆਖਿਆ, ਅੱਲਾਹ ਦੀਆਂ ਕਸਮਾਂ ਖਾਓ ਕਿ ਅਸੀਂ ਰਾਤ ਨੂੰ ਹੀ ਸਾਲੇਹ ਅਤੇ ਉਸ ਦੇ ਘਰ ਵਾਲਿਆਂ ’ਤੇ ਹਮਲਾ ਕਰਾਂਗੇ ਅਤੇ ਉਸ ਦੇ ਵਾਰਸਾਂ ਨੂੰ ਆਖ ਦਿਆਂਗੇ ਕਿ ਅਸੀਂ ਤਾਂ ਉਸ ਦੇ ਘਰ ਵਾਲਿਆਂ ਦੇ ਹਮਲੇ ਦੇ ਸਮੇਂ ਮੌਜੂਦ ਹੀ ਨਹੀਂ ਸੀ, ਅਸੀਂ ਸੱਚ ਆਖਦੇ ਹਾਂ।
عربی تفاسیر:
وَمَكَرُوْا مَكْرًا وَّمَكَرْنَا مَكْرًا وَّهُمْ لَا یَشْعُرُوْنَ ۟
50਼ ਉਹਨਾਂ (ਫ਼ਸਾਦੀਆਂ) ਨੇ ਇਕ ਚਾਲ ਚੱਲੀ ਅਤੇ ਅਸੀਂ ਵੀ ਇਕ ਚਾਲ ਚੱਲੀ ਅਤੇ ਉਹਨਾਂ ਨੂੰ ਉਸ ਦੀ ਖ਼ਬਰ ਤਕ ਨਾ ਹੋਈ।
عربی تفاسیر:
فَانْظُرْ كَیْفَ كَانَ عَاقِبَةُ مَكْرِهِمْ ۙ— اَنَّا دَمَّرْنٰهُمْ وَقَوْمَهُمْ اَجْمَعِیْنَ ۟
51਼ ਫੇਰ ਤੁਸੀਂ ਵੇਖੋ ਕਿ ਉਹਨਾਂ ਦੀਆਂ ਚਾਲਾਂ ਦਾ ਅੰਤ ਕੀ ਹੋਇਆ ? ਅਸੀਂ ਉਹਨਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ (ਸਨੇ ਨੌ ਸਰਦਾਰਾਂ ਦੇ) ਮਲੀਆਂਮੇਟ ਕਰ ਦਿੱਤਾ।
عربی تفاسیر:
فَتِلْكَ بُیُوْتُهُمْ خَاوِیَةً بِمَا ظَلَمُوْا ؕ— اِنَّ فِیْ ذٰلِكَ لَاٰیَةً لِّقَوْمٍ یَّعْلَمُوْنَ ۟
52਼ ਇਹ ਹਨ ਉਹਨਾਂ ਦੇ ਖ਼ਾਲੀ ਘਰ ਜਿਹੜੇ ਉਹਨਾਂ ਦੇ ਜ਼ੁਲਮਾਂ ਕਾਰਨ ਉਜੜੇ ਪਏ ਹਨ। ਜਿਹੜੇ ਲੋਕੀ ਗਿਆਨ ਰੱਖਦੇ ਹਨ ਉਹਨਾਂ ਲਈ ਇਸ ਵਿਚ ਸਿੱਖਿਆਦਾਇਕ ਨਿਸ਼ਾਨੀਆਂ ਹਨ।
عربی تفاسیر:
وَاَنْجَیْنَا الَّذِیْنَ اٰمَنُوْا وَكَانُوْا یَتَّقُوْنَ ۟
53਼ ਅਸੀਂ ਉਹਨਾਂ ਨੂੰ, ਜਿਹੜੇ ਈਮਾਨ ਲਿਆਏ ਸੀ ਤੇ ਅੱਲਾਹ ਤੋਂ ਡਰਦੇ ਸੀ, ਅਜ਼ਾਬ ਤੋਂ ਬਚਾ ਲਿਆ ਸੀ।
عربی تفاسیر:
وَلُوْطًا اِذْ قَالَ لِقَوْمِهٖۤ اَتَاْتُوْنَ الْفَاحِشَةَ وَاَنْتُمْ تُبْصِرُوْنَ ۟
54਼ (ਯਾਦ ਕਰੋ) ਜਦੋਂ ਲੂਤ ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ ਅੱਖੀਂ ਵੇਖਦੇ ਹੋਏ ਵੀ ਅਸ਼ਲੀਲ ਕੰਮ ਕਰਦੇ ਹੋ?
عربی تفاسیر:
اَىِٕنَّكُمْ لَتَاْتُوْنَ الرِّجَالَ شَهْوَةً مِّنْ دُوْنِ النِّسَآءِ ؕ— بَلْ اَنْتُمْ قَوْمٌ تَجْهَلُوْنَ ۟
55਼ ਕੀ ਤੁਸੀਂ ਔਰਤਾਂ ਨੂੰ ਛੱਡ ਕੇ ਕਾਮ ਵਾਸਨਾਂ ਦੀ ਪੂਰਤੀ ਲਈ ਮਰਦਾਂ ਕੋਲ ਜਾਂਦੇ ਹੋ? ਤੁਸੀਂ ਤਾਂ ਜਾਹਲਾਂ ਵਾਲੇ ਕੰਮ ਕਰਦੇ ਹੋ।
عربی تفاسیر:
فَمَا كَانَ جَوَابَ قَوْمِهٖۤ اِلَّاۤ اَنْ قَالُوْۤا اَخْرِجُوْۤا اٰلَ لُوْطٍ مِّنْ قَرْیَتِكُمْ ۚ— اِنَّهُمْ اُنَاسٌ یَّتَطَهَّرُوْنَ ۟
56਼ ਊਸ ਦੀ ਕੌਮ ਦੇ ਕੋਲ ਉਹਨਾਂ ਗੱਲਾਂ ਦਾ ਛੁੱਟ ਇਸ ਤੋਂ ਕੋਈ ਵੀ ਜਵਾਬ ਨਹੀਂ ਸੀ ਕਿ ਉਹਨਾਂ ਨੇ ਕਿਹਾ ਕਿ ਲੂਤ ਅਤੇ ਇਸ ਦੇ ਘਰ ਵਾਲਿਆਂ ਨੂੰ ਆਪਣੀ ਬਸਤੀ ’ਚੋਂ ਹੀ ਕੱਢ ਦਿਓ, ਇਹ ਤਾਂ ਵੱਡੇ ਨੇਕ-ਪਾਕਬਾਜ਼ ਬਣਦੇ ਹਨ।
عربی تفاسیر:
فَاَنْجَیْنٰهُ وَاَهْلَهٗۤ اِلَّا امْرَاَتَهٗ ؗ— قَدَّرْنٰهَا مِنَ الْغٰبِرِیْنَ ۟
57਼ ਫੇਰ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ, ਛੁੱਟ ਉਸ ਦੀ ਪਤਨੀ, ਸਭ ਨੂੰ ਬਚਾ ਲਿਆ। ਅਸੀਂ ਇਹ ਮਿੱਥ ਲਿਆ ਸੀ ਕਿ ਉਹ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਹੋਵੇਗੀ।
عربی تفاسیر:
وَاَمْطَرْنَا عَلَیْهِمْ مَّطَرًا ۚ— فَسَآءَ مَطَرُ الْمُنْذَرِیْنَ ۟۠
58਼ ਅਸਾਂ ਉਹਨਾਂ ਜ਼ਾਲਮਾਂ ਉੱਤੇ ਪੱਥਰਾਂ ਦਾ ਮੀਂਹ ਬਰਸਾਇਆ। ਬਹੁਤ ਹੀ ਭੈੜਾ ਮੀਂਹ ਸੀ ਜਿਹੜਾ ਡਰਾਏ ਹੋਏ ਲੋਕਾਂ ’ਤੇ ਬਰਸਾਇਆ ਗਿਆ।
عربی تفاسیر:
قُلِ الْحَمْدُ لِلّٰهِ وَسَلٰمٌ عَلٰی عِبَادِهِ الَّذِیْنَ اصْطَفٰی ؕ— ءٰٓاللّٰهُ خَیْرٌ اَمَّا یُشْرِكُوْنَ ۟
59਼ (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਅੱਲਾਹ ਲਈ ਹਨ। ਉਸ ਦੇ ਉਹਨਾਂ ਬੰਦਿਆਂ ’ਤੇ ਸਲਾਮ ਹੋਵੇ ਜਿਨ੍ਹਾਂ ਨੂੰ ਉਸ ਨੇ (ਪੈਗ਼ੰਬਰੀ ਲਈ) ਚੁਣ ਲਿਆ ਹੈ। ਕੀ ਅੱਲਾਹ ਚੰਗੇਰਾ ਹੈ ਜਾਂ ਉਹ (ਇਸ਼ਟ) ਜਿਨ੍ਹਾਂ ਨੂੰ ਇਹ ਲੋਕੀ (ਰੱਬ ਦਾ) ਸ਼ਰੀਕ ਥਾਪ ਰਹੇ ਹਨ? 1
1 ਇਸ ਆਇਤ ਰਾਹੀਂ ਸ਼ਿਰਕ ਤੋਂ ਡਰਾਇਆ ਜਾ ਰਿਹਾ ਹੈ, ਕਿਉਂ ਜੋ ਸ਼ਿਰਕ ਅੱਲਾਹ ਦੀ ਮੁਹੱਬਤ ਦੇ ਉਲਟ ਹੈ, ਜਦ ਕਿ ਇਕ ਮੋਮਿਨ ਦੇ ਦਿਲ ਵਿਚ ਸਭ ਤੋਂ ਵੱਧ ਮੁਹੱਬਤ ਅੱਲਾਹ ਅਤੇ ਉਸ ਦੇ ਰਸੂਲ ਦੀ ਹੋਣੀ ਚਾਹੀਦੀ ਹੈ। ਸ਼ਿਰਕ ਮੁਆਫ਼ੀ ਯੋਗ ਵੀ ਨਹੀਂ ਜੇ ਕੋਈ ਵਿਅਕਤੀ ਸ਼ਿਰਕ ਕਰਦੇ ਕਰਦੇ ਹੀ ਮਰ ਜਾਵੇ ਤਾਂ ਉਹ ਸਦਾ ਲਈ ਨਰਕੀ ਹੈ।
عربی تفاسیر:
اَمَّنْ خَلَقَ السَّمٰوٰتِ وَالْاَرْضَ وَاَنْزَلَ لَكُمْ مِّنَ السَّمَآءِ مَآءً ۚ— فَاَنْۢبَتْنَا بِهٖ حَدَآىِٕقَ ذَاتَ بَهْجَةٍ ۚ— مَا كَانَ لَكُمْ اَنْ تُنْۢبِتُوْا شَجَرَهَا ؕ— ءَاِلٰهٌ مَّعَ اللّٰهِ ؕ— بَلْ هُمْ قَوْمٌ یَّعْدِلُوْنَ ۟ؕ
60਼ (ਕੀ ਇਹ ਝੂਠੇ ਇਸ਼ਟ ਚੰਗੇਰੇ ਹਨ) ਜਾਂ ਉਹ (ਅੱਲਾਹ) ਜਿਸ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ ਤੇ ਤੁਹਾਡੇ ਲਈ ਅਕਾਸ਼ ਤੋਂ ਮੀਂਹ ਬਰਸਾਇਆ ? ਫੇਰ ਇਸ (ਮੀਂਹ) ਤੋਂ ਅਸੀਂ ਰਮਣੀਕ ਬਾਗ਼ ਉਗਾਏ ਜਿਨ੍ਹਾਂ ਬਾਗ਼ਾਂ ਦੇ ਦਰਖ਼ਤਾਂ ਨੂੰ ਤੁਸੀਂ ਕਦੇ ਵੀ ਉਗਾ ਨਹੀਂ ਸੀ ਸਕਦੇ। ਕੀ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ ਹੈ ? (ਜੋ ਇਹ ਸਭ ਕੁੱਝ ਕਰ ਸਕਦਾ ਹੋਵੇ)। ਇਹੋ ਲੋਕ ਹਨ ਜਿਹੜੇ ਥਾਪੇ ਹੋਏ ਇਸ਼ਟਾਂ ਨੂੰ ਅੱਲਾਹ ਦੇ ਬਰਾਬਰ ਖੜ੍ਹਾ ਕਰਦੇ ਹਨ।
عربی تفاسیر:
اَمَّنْ جَعَلَ الْاَرْضَ قَرَارًا وَّجَعَلَ خِلٰلَهَاۤ اَنْهٰرًا وَّجَعَلَ لَهَا رَوَاسِیَ وَجَعَلَ بَیْنَ الْبَحْرَیْنِ حَاجِزًا ؕ— ءَاِلٰهٌ مَّعَ اللّٰهِ ؕ— بَلْ اَكْثَرُهُمْ لَا یَعْلَمُوْنَ ۟ؕ
61਼ ਉਹ (ਅੱਲਾਹ ਹੈ) ਜਿਸ ਨੇ ਧਰਤੀ ਨੂੰ ਠਹਿਰਨ (ਵਸਨ) ਦੇ ਯੋਗ ਬਣਾਇਆ ਅਤੇ ਉਸੇ (ਧਤਰੀ) ਵਿਚ ਨਹਿਰਾਂ ਵਗਾਈਆਂ ਅਤੇ ਇਸ ਲਈ (ਕਿ ਧਰਤੀ ਨਾ ਹਿੱਲੇ) ਪਹਾੜ ਬਣਾ ਦਿੱਤੇ ਅਤੇ ਦੋ ਸਮੁੰਦਰਾਂ ਦੇ ਵਿਚਕਾਰ ਪੜਦਿਆਂ ਦੀ ਰੋਕ ਲਗਾ ਦਿੱਤੀ। ਕੀ ਉਸ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ (ਇਹਨਾਂ ਕੰਮਾਂ ਦਾ ਕਰਨ ਵਾਲਾ) ਹੈ ?ਉਹਨਾਂ ਵਿਚ ਵਧੇਰੇ ਹਨ ਜਿਹੜੇ ਇਹ ਗੱਲ ਨਹੀਂ ਜਾਣਦੇ।
عربی تفاسیر:
اَمَّنْ یُّجِیْبُ الْمُضْطَرَّ اِذَا دَعَاهُ وَیَكْشِفُ السُّوْٓءَ وَیَجْعَلُكُمْ خُلَفَآءَ الْاَرْضِ ؕ— ءَاِلٰهٌ مَّعَ اللّٰهِ ؕ— قَلِیْلًا مَّا تَذَكَّرُوْنَ ۟ؕ
62਼ ਕੀ ਉਹ ਝੂਠੇ ਇਸ਼ਟ ਚੰਗੇ ਹਨ ਜਾਂ ਉਹ ਅੱਲਾਹ ਚੰਗਾ ਹੈ ਜਿਹੜਾ ਬੇਵਸ (ਮਜਬੂਰ) ਦੀ ਦੁਆ ਕਬੂਲਦਾ ਹੈ, ਉਸ ਦੀ ਪੁਕਾਰ ਨੂੰ ਸੁਣ ਕੇ ਉਸ ਦੀਆਂ ਮੁਸ਼ਕਲਾਂ, ਤਕਲੀਫ਼ਾਂ ਨੂੰ ਦੂਰ ਕਰਦਾ ਹੈ। ਉਹ ਤੁਹਾਨੂੰ ਧਰਤੀ ਦਾ ਆਧਿਕਾਰੀ ਬਣਾਉਂਦਾ ਹੈ ? ਕੀ ਅੱਲਾਹ ਦੇ ਨਾਲ ਕੋਈ ਹੋਰ ਵੀ ਇਸ਼ਟ ਹੈ ? ਤੁਸੀਂ ਤਾਂ ਬਹੁਤ ਹੀ ਘੱਟ ਸੋਚ ਵਿਚਾਰ ਕਰਦੇ ਹੋ।
عربی تفاسیر:
اَمَّنْ یَّهْدِیْكُمْ فِیْ ظُلُمٰتِ الْبَرِّ وَالْبَحْرِ وَمَنْ یُّرْسِلُ الرِّیٰحَ بُشْرًاۢ بَیْنَ یَدَیْ رَحْمَتِهٖ ؕ— ءَاِلٰهٌ مَّعَ اللّٰهِ ؕ— تَعٰلَی اللّٰهُ عَمَّا یُشْرِكُوْنَ ۟ؕ
63਼ ਕੀ ਬੁਤ ਚੰਗੇ ਹਨ ਜਾਂ ਕਿ ਉਹ ਜਿਹੜਾ ਤੁਹਾਨੂੰ ਜਲ ਅਤੇ ਥਲ ਦੇ ਹਨੇਰਿਆਂ ਵਿੱਚੋਂ ਰਾਹ ਵਿਖਾਉਂਦਾ ਹੈ ਅਤੇ ਜਿਹੜਾ ਆਪਣੀਆਂ ਰਹਿਮਤਾਂ ਤੋਂ ਪਹਿਲਾਂ ਹੀ (ਬਾਰਿਸ਼ ਦੀਆਂ) ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ। ਕੀ ਅੱਲਾਹ ਦੇ ਨਾਲ ਕੋਈ ਹੋਰ ਵੀ (ਇਸ਼ਟ) ਹੈ? ਅੱਲਾਹ ਤਾਂ ਉਹਨਾਂ ਸਭ (ਇਸ਼ਟਾਂ ਤੋਂ) ਬਹੁਤ ਉੱਚਾ ਹੈ ਜਿਨ੍ਹਾਂ ਨੂੰ ਉਹ (ਰੱਬ ਦਾ) ਸ਼ਰੀਕ ਥਾਪਦੇ ਹਨ।
عربی تفاسیر:
اَمَّنْ یَّبْدَؤُا الْخَلْقَ ثُمَّ یُعِیْدُهٗ وَمَنْ یَّرْزُقُكُمْ مِّنَ السَّمَآءِ وَالْاَرْضِ ؕ— ءَاِلٰهٌ مَّعَ اللّٰهِ ؕ— قُلْ هَاتُوْا بُرْهَانَكُمْ اِنْ كُنْتُمْ صٰدِقِیْنَ ۟
64਼ ਕੀ ਥਾਪੇ ਇਸ਼ਟ ਵਧੀਆ ਹਨ ਜਾਂ ਉਹ ਅੱਲਾਹ ਜਿਹੜਾ ਮੁੱਢੋਂ ਮਖ਼ਲੂਕ ਦੀ ਰਚਨਾਂ ਰਚਾਉਂਦਾ ਹੈ (ਉਸ ਦੇ ਮਰਨ ਮਗਰੋਂ) ਫੇਰ ਮੁੜ ਰਚਾਵੇਗਾ ਅਤੇ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ਵਿੱਚੋਂ ਰੋਜ਼ੀਆਂ ਦਿੰਦਾ ਹੈ ? ਕੀ ਅੱਲਾਹ ਤੋਂ ਛੁੱਟ ਕੋਈ ਹੋਰ ਵੀ ਇਸ਼ਟ ਹੈ ? (ਹੇ ਮੁਹੰਮਦ!) ਉਹਨਾਂ ਮੁਸ਼ਰਿਕਾਂ ਨੂੰ ਆਖੋ ਕਿ ਜੇ ਤੁਸੀਂ ਸੱਚੇ ਹੋ (ਕਿ ਅੱਲਾਹ ਦਾ ਹੋਰ ਸਾਂਝੀ ਹੈ) ਤਾਂ ਕੋਈ ਦਲੀਲ ਲਿਆਓ।
عربی تفاسیر:
قُلْ لَّا یَعْلَمُ مَنْ فِی السَّمٰوٰتِ وَالْاَرْضِ الْغَیْبَ اِلَّا اللّٰهُ ؕ— وَمَا یَشْعُرُوْنَ اَیَّانَ یُبْعَثُوْنَ ۟
65਼ (ਹੇ ਨਬੀ!) ਆਖ ਦਿਓ ਕਿ ਛੁੱਟ ਅੱਲਾਹ ਤੋਂ ਅਕਾਸ਼ਾਂ ਵਿਚ ਰਹਿਣ ਵਾਲੇ (ਭਾਵ ਫ਼ਰਿਸ਼ਤੇ) ਅਤੇ ਧਰਤੀ ’ਤੇ ਰਹਿਣ ਵਾਲਿਆਂ (ਮਨੁੱਖ ਤੇ ਜਿੰਨਾਂ) ਵਿੱਚੋਂ ਕੋਈ ਵੀ ਗ਼ੈਬ ਦਾ ਗਿਆਨ ਨਹੀਂ ਰੱਖਦਾ, ਇਹ (ਥਾਪੇ ਹੋਏ ਇਸ਼ਟ) ਤਾਂ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਨੂੰ ਮੁੜ ਜਿਊਂਦਾ ਕਦੋਂ ਕੀਤਾ ਜਾਵੇਗਾ।
عربی تفاسیر:
بَلِ ادّٰرَكَ عِلْمُهُمْ فِی الْاٰخِرَةِ ۫— بَلْ هُمْ فِیْ شَكٍّ مِّنْهَا ۫— بَلْ هُمْ مِّنْهَا عَمُوْنَ ۟۠
66਼ ਸਗੋਂ ਆਖ਼ਿਰਤ ਦੀ ਜਾਣਕਾਰੀ ਨੂੰ ਇਹ ਗੁਆਚ (ਭੁਲਾ) ਬੈਠੇ ਹਨ, ਇਹ ਇਸ (ਆਖ਼ਿਰਤ) ਵੱਲੋਂ ਸ਼ੱਕ ਵਿਚ ਹਨ ਸਗੋਂ ਇਹ ਤਾਂ (ਆਖ਼ਿਰਤ ਪੱਖੋਂ) ਅੰਨ੍ਹੇ ਹੋ ਗਏ ਹਨ।
عربی تفاسیر:
وَقَالَ الَّذِیْنَ كَفَرُوْۤا ءَاِذَا كُنَّا تُرٰبًا وَّاٰبَآؤُنَاۤ اَىِٕنَّا لَمُخْرَجُوْنَ ۟
67਼ ਕਾਫ਼ਿਰ ਪੁੱਛਦੇ ਹਨ ਕਿ ਕੀ ਜਦੋਂ ਅਸੀਂ ਅਤੇ ਸਾਡੇ ਪਿਓ-ਦਾਦੇ ਮਿੱਟੀ ਹੋ ਜਾਵਾਂਗੇ ਤਾਂ ਕੀ ਅਸੀਂ ਮੁੜ (ਧਰਤੀ ਵਿੱਚੋਂ) ਕੱਢੇ ਜਾਵਾਂਗੇ?
عربی تفاسیر:
لَقَدْ وُعِدْنَا هٰذَا نَحْنُ وَاٰبَآؤُنَا مِنْ قَبْلُ ۙ— اِنْ هٰذَاۤ اِلَّاۤ اَسَاطِیْرُ الْاَوَّلِیْنَ ۟
68਼ ਬੇਸ਼ੱਕ ਸਾਨੂੰ ਵੀ ਅਤੇ ਸਾਥੋਂ ਪਹਿਲਾਂ ਸਾਡੇ ਬਾਪ-ਦਾਦਿਆਂ ਨੂੰ ਵੀ ਇਹੋ ਗੱਲਾਂ ਕਹੀਆਂ ਗਈਆਂ ਹਨ। ਪਰ ਇਹ ਤਾਂ ਕੇਵਲ ਪਹਿਲੇ ਲੋਕਾਂ ਦੇ ਕਿੱਸੇ ਕਹਾਣੀਆਂ ਹਨ।
عربی تفاسیر:
قُلْ سِیْرُوْا فِی الْاَرْضِ فَانْظُرُوْا كَیْفَ كَانَ عَاقِبَةُ الْمُجْرِمِیْنَ ۟
69਼ (ਹੇ ਨਬੀ!) ਆਖ ਦਿਓ ਕਿ ਧਰਤੀ ’ਤੇ ਤੁਰ ਫਿਰ ਕੇ ਵੇਖੋ ਕਿ ਪਾਪੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
عربی تفاسیر:
وَلَا تَحْزَنْ عَلَیْهِمْ وَلَا تَكُنْ فِیْ ضَیْقٍ مِّمَّا یَمْكُرُوْنَ ۟
70਼ (ਹੇ ਮੁਹੰਮਦ ਸ:!) ਤੁਸੀਂ ਉਹਨਾਂ (ਕਾਫ਼ਰਾਂ) ਦੀ ਹਾਲਤ ’ਤੇ ਦੁਖੀ ਨਾ ਹੋਵੋ ਅਤੇ ਨਾ ਹੀ ਉਹਨਾਂ ਦੀਆਂ ਚਾਲਾਂ ’ਤੇ ਦਿਲ ਛੋਟਾ ਕਰੋ।
عربی تفاسیر:
وَیَقُوْلُوْنَ مَتٰی هٰذَا الْوَعْدُ اِنْ كُنْتُمْ صٰدِقِیْنَ ۟
71਼ ਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਦਾ) ਵਾਅਦਾ ਕਦੋਂ ਪੂਰਾ ਹੋਵੇਗਾ? ਜੇ ਤੁਸੀਂ ਸ?ਚੇ ਹੋ ਤਾਂ (ਇਸ ਦਾ ਸਮਾਂ) ਦੱਸੋ।
عربی تفاسیر:
قُلْ عَسٰۤی اَنْ یَّكُوْنَ رَدِفَ لَكُمْ بَعْضُ الَّذِیْ تَسْتَعْجِلُوْنَ ۟
72਼ ਉਹਨਾਂ ਨੂੰ ਕਹੋ ਕਿ ਜਿਸ ਗੱਲ ਲਈ ਤੁਸੀਂ ਛੇਤੀ ਕਰ ਰਹੇ ਹੋ ਹੋ ਸਕਦਾ ਹੈ ਕਿ ਉਸ ਦਾ ਕੁੱਝ ਹਿੱਸਾ ਤੁਹਾਡੇ ਨੇੜੇ ਹੀ ਆ ਢੁੱਕਾ ਹੋਵੇ।
عربی تفاسیر:
وَاِنَّ رَبَّكَ لَذُوْ فَضْلٍ عَلَی النَّاسِ وَلٰكِنَّ اَكْثَرَهُمْ لَا یَشْكُرُوْنَ ۟
73਼ ਅਤੇ ਬੇਸ਼ੱਕ ਤੁਹਾਡਾ ਪਾਲਣਹਾਰ ਸਾਰੇ ਲੋਕਾਂ ’ਤੇ ਹੀ ਫ਼ਜ਼ਲ (ਮਿਹਰਾਂ) ਕਰਨ ਵਾਲਾ ਹੈ ਪਰ ਫੇਰ ਵੀ ਬਹੁਤੇ ਲੋਕੀ ਤਾਂ ਨਾ-ਸ਼ੁਕਰੀ ਹੀ ਕਰਦੇ ਹਨ।
عربی تفاسیر:
وَاِنَّ رَبَّكَ لَیَعْلَمُ مَا تُكِنُّ صُدُوْرُهُمْ وَمَا یُعْلِنُوْنَ ۟
74਼ ਬੇਸ਼ੱਕ ਤੁਹਾਡਾ ਰੱਬ ਉਹਨਾਂ ਗੱਲਾਂ ਨੂੰ ਵੀ ਜਾਣਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਦਿਲ ਲਕੋ ਰਹੇ ਹਨ ਅਤੇ ਜੋ ਵਿਖਾ ਰਹੇ ਹਨ (ਸਭ ਜਾਣਦਾ ਹੈ)।
عربی تفاسیر:
وَمَا مِنْ غَآىِٕبَةٍ فِی السَّمَآءِ وَالْاَرْضِ اِلَّا فِیْ كِتٰبٍ مُّبِیْنٍ ۟
75਼ ਅਕਾਸ਼ਾਂ ਤੇ ਧਰਤੀ ਦੀ ਕੋਈ ਵੀ ਗੁਪਤ ਚੀਜ਼ ਅਜਿਹੀ ਨਹੀਂ ਜਿਹੜੀ ਸਪਸ਼ਟ ਕਿਤਾਬ (ਲੌਹੇ-ਮਹਫ਼ੂਜ਼) ਵਿਚ ਨਾ ਲਿਖੀ ਹੋਵੇ।
عربی تفاسیر:
اِنَّ هٰذَا الْقُرْاٰنَ یَقُصُّ عَلٰی بَنِیْۤ اِسْرَآءِیْلَ اَكْثَرَ الَّذِیْ هُمْ فِیْهِ یَخْتَلِفُوْنَ ۟
76਼ ਬੇਸ਼ੱਕ ਇਹ਼ਕੁਰਆਨ ਬਨੀ-ਇਸਰਾਈਲ ਨੂੰ ਉਹਨਾਂ ਗੱਲਾਂ ਦੀ ਅਸਲੀਅਤ ਬਿਆਨ ਕਰਦਾ ਹੈ ਜਿਨ੍ਹਾਂ ਵਿਚ ਇਹ ਮਤਭੇਦ ਕਰ ਰਹੇ ਹਨ।
عربی تفاسیر:
وَاِنَّهٗ لَهُدًی وَّرَحْمَةٌ لِّلْمُؤْمِنِیْنَ ۟
77਼ ਨਿਰਸੰਦੇਹ, ਇਹ (.ਕੁਰਆਨ) ਈਮਾਨ ਵਾਲਿਆਂ ਲਈ ਹਿਦਾਇਤ ਅਤੇ ਰਹਿਮਤ ?।
عربی تفاسیر:
اِنَّ رَبَّكَ یَقْضِیْ بَیْنَهُمْ بِحُكْمِهٖ ۚ— وَهُوَ الْعَزِیْزُ الْعَلِیْمُ ۟ۚ
78਼ ਬੇਸ਼ੱਕ ਹੇ ਨਬੀ! ਤੁਹਾਡਾ ਰੱਬ ਉਹਨਾਂ (ਕਾਫ਼ਿਰਾਂ) ਵਿਚਕਾਰ ਆਪਣੇ ਹੁਕਮ ਅਨੁਸਾਰ ਫ਼ੈਸਲੇ ਕਰ ਦੇਵੇਗਾਂ ਉਹ ਜ਼ੋਰਾਵਰ ਅਤੇ ਸਭ ਕੁੱਝ ਜਾਣਨ ਵਾਲਾ ਹੈ।
عربی تفاسیر:
فَتَوَكَّلْ عَلَی اللّٰهِ ؕ— اِنَّكَ عَلَی الْحَقِّ الْمُبِیْنِ ۟
79਼ ਸੋ (ਹੇ ਨਬੀ!) ਤੁਸੀਂ ਅੱਲਾਹ ’ਤੇ ਭਰੋਸਾ ਰੱਖੋ, ਬੇਸ਼ੱਕ ਤੁਸੀਂ ਹੀ ਸੱਚੇ ਤੇ ਸਿੱਧੇ ਰਾਹ ’ਤੇ ਹੋ।
عربی تفاسیر:
اِنَّكَ لَا تُسْمِعُ الْمَوْتٰی وَلَا تُسْمِعُ الصُّمَّ الدُّعَآءَ اِذَا وَلَّوْا مُدْبِرِیْنَ ۟
80਼ ਤੁਸੀਂ ਨਾ ਤਾਂ (ਆਪਣੀ ਗੱਲ) ਮੁਰਦਿਆਂ ਨੂੰ ਸੁਣਾ ਸਕਦੇ ਹੋ ਅਤੇ ਨਾ ਹੀ ਉਹਨਾਂ ਬੋਲਿਆਂ ਨੂੰ ਆਪਣੀ ਅਵਾਜ਼ ਸੁਣਾ ਸਕਦੇ ਹੋ, ਜਦ ਕਿ ਉਹ ਪਿੱਠ ਫੇਰੀ ਨੱਸੇ ਜਾ ਰਹੇ ਹਨ।
عربی تفاسیر:
وَمَاۤ اَنْتَ بِهٰدِی الْعُمْیِ عَنْ ضَلٰلَتِهِمْ ؕ— اِنْ تُسْمِعُ اِلَّا مَنْ یُّؤْمِنُ بِاٰیٰتِنَا فَهُمْ مُّسْلِمُوْنَ ۟
81਼ ਅਤੇ ਨਾ ਹੀ ਅੰਨ੍ਹਿਆਂ ਨੂੰ ਉਹਨਾਂ ਦੀ ਗੁਮਰਾਹੀ ਤੋਂ ਬਚਾ ਕੇ ਸਿੱਧੇ ਰਹਾ ਪਾ ਸਕਦੇ ਹੋ। ਤੁਸੀਂ ਤਾਂ ਕੇਵਲ ਉਹਨਾਂ ਨੂੰ ਹੀ ਸੁਣਾ ਸਕਦੇ ਹੋ, ਜਿਹੜੇ ਸਾਡੀਆਂ ਆਇਤਾਂ (.ਕੁਰਆਨ) ’ਤੇ ਈਮਾਨ ਲਿਆਏ ਹਨ, ਫੇਰ ਉਹੀਓ ਆਗਿਆਕਾਰੀ ਬਣ ਜਾਂਦੇ ਹਨ।
عربی تفاسیر:
وَاِذَا وَقَعَ الْقَوْلُ عَلَیْهِمْ اَخْرَجْنَا لَهُمْ دَآبَّةً مِّنَ الْاَرْضِ تُكَلِّمُهُمْ ۙ— اَنَّ النَّاسَ كَانُوْا بِاٰیٰتِنَا لَا یُوْقِنُوْنَ ۟۠
82਼ ਜਦੋਂ ਉਹਨਾਂ (ਇਨਕਾਰੀਆਂ) ’ਤੇ ਅਜ਼ਾਬ ਲਿਆਉਣ ਦੀ ਸਾਡੀ ਗੱਲ ਪੂਰੀ ਹੋਣ ਦਾ ਸਮਾਂ ਆ ਜਾਵੇਗਾਂ ਤਾਂ ਅਸੀਂ ਧਰਤੀ ਵਿੱਚੋਂ ਉਹਨਾਂ ਲਈ ਇਕ ਜਾਨਵਰ 1 ਕੱਢਾਂਗੇ ਜਿਹੜਾ ਉਹਨਾਂ ਨਾਲ ਗੱਲਾਂ ਕਰੇਗਾ। ਬੇਸ਼ੱਕ ਇਹ ਲੋਕ ਤਾਂ ਸਾਡੀਆਂ ਆਇਤਾਂ (ਨਿਸ਼ਾਨੀਆਂ) ਦਾ ਵਿਸ਼ਵਾਸ ਨਹੀਂ ਸੀ ਕਰਦੇ।
1 ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 158/6
عربی تفاسیر:
وَیَوْمَ نَحْشُرُ مِنْ كُلِّ اُمَّةٍ فَوْجًا مِّمَّنْ یُّكَذِّبُ بِاٰیٰتِنَا فَهُمْ یُوْزَعُوْنَ ۟
83਼ ਅਤੇ ਉਸ ਵੇਲੇ (ਭਾਵ ਕਿਆਮਤ ਦਿਹਾੜੇ) ਅਸੀਂ ਹਰ ਉੱਮਤ (ਸਮੁਦਾਇ) ਵਿੱਚੋਂ ਉਸ ਟੋਲੀ ਨੂੰ ਘੇਰ ਕੇ ਲਿਆਵਾਂਗੇ ਜਿਹੜੀ ਸਾਡੀਆਂ ਆਇਤਾਂ (ਹੁਕਮਾਂ) ਨੂੰ ਸਵੀਕਾਰ ਨਹੀਂ ਸੀ ਕਰਦੀ। ਫੇਰ ਉਹਨਾਂ ਸਭ ਦੀ ਦਰਜਾ ਬੰਦੀ (ਭਾਵ ਵੱਖ-ਵੱਖ) ਕਰ ਦਿੱਤੀ ਜਾਵੇਗੀ।
عربی تفاسیر:
حَتّٰۤی اِذَا جَآءُوْ قَالَ اَكَذَّبْتُمْ بِاٰیٰتِیْ وَلَمْ تُحِیْطُوْا بِهَا عِلْمًا اَمَّاذَا كُنْتُمْ تَعْمَلُوْنَ ۟
84਼ ਜਦੋਂ ਸਾਰੇ (ਹਸ਼ਰ ਦੇ ਮੈਦਾਨ ਵਿਚ) ਆ ਜਾਣਗੇ ਤਾਂ ਅੱਲਾਹ ਪੁੱਛੇਗਾ, ਕੀ ਤੁਸੀਂ ਬਿਨਾਂ ਗਿਆਨ ਦੇ ਘੇਰੇ ਵਿਚ ਲਿਆਏ ਮੇਰੀਆਂ (ਆਇਤਾਂ) ਦਾ ਇਨਕਾਰ ਨਹੀਂ ਸੀ ਕੀਤਾ ? (ਜੇ ਨਹੀਂ ਫੇਰ ਤਾਂ ਇਹ ਦੱਸੋ) ਕਿ (ਸੰਸਾਰ ਵਿਚ ਤੁਸੀਂ ਕੀ ਕੁੱਝ ਕਰਦੇ ਸੀ)।
عربی تفاسیر:
وَوَقَعَ الْقَوْلُ عَلَیْهِمْ بِمَا ظَلَمُوْا فَهُمْ لَا یَنْطِقُوْنَ ۟
85਼ ਉਹਨਾਂ (ਇਨਕਾਰੀਆਂ) ਦੇ ਜ਼ੁਲਮਾਂ ਕਾਰਨ ਉਹਨਾਂ ਉੱਤੇ (ਅਜ਼ਾਬ ਦੀ) ਪੁਸ਼ਟੀ ਹੋ ਜਾਵੇਗਾ ਅਤੇ ਉਹ ਕੁੱਝ ਬੋਲਣ ਜੋਗੇ ਵੀ ਨਹੀਂ ਰਹਿਣਗੇ।
عربی تفاسیر:
اَلَمْ یَرَوْا اَنَّا جَعَلْنَا الَّیْلَ لِیَسْكُنُوْا فِیْهِ وَالنَّهَارَ مُبْصِرًا ؕ— اِنَّ فِیْ ذٰلِكَ لَاٰیٰتٍ لِّقَوْمٍ یُّؤْمِنُوْنَ ۟
86਼ ਕੀ ਉਹ ਨਹੀਂ ਵੇਖਦੇ ਕਿ ਅਸੀਂ ਰਾਤ ਨੂੰ ਬਣਾਇਆ ਹੈ ਕਿ ਉਹ ਉਸ ਵਿਚ ਆਰਾਮ ਕਰ ਸਕਣ ਅਤੇ ਦਿਨ ਨੂੰ ਵੇਖਣ ਵਾਲਾ ਬਣਾਇਆ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਬਹੁਤ ਨਿਸ਼ਾਨੀਆਂ ਹਨ ਜਿਹੜੇ ਈਮਾਨ ਲਿਆਉਂਦੇ ਹਨ।
عربی تفاسیر:
وَیَوْمَ یُنْفَخُ فِی الصُّوْرِ فَفَزِعَ مَنْ فِی السَّمٰوٰتِ وَمَنْ فِی الْاَرْضِ اِلَّا مَنْ شَآءَ اللّٰهُ ؕ— وَكُلٌّ اَتَوْهُ دٰخِرِیْنَ ۟
87਼ ਜਿਸ ਦਿਨ ਸੂਰ (ਬਿਗਲ) ਬਜਾਇਆ ਜਾਵੇਗਾ ਤਾਂ ਸਾਰੇ ਦੇ ਸਾਰੇ ਅਕਾਸ਼ਾਂ ਵਾਲੇ ਅਤੇ ਧਰਤੀ ਵਾਲੇ ਘਬਰਾ ਜਾਣਗੇ ਪਰ (ਉਹ ਨਹੀਂ ਘਬਰਾਉਂਗੇ) ਛੁੱਟ ਉਹਨਾਂ ਤੋਂ ਜਿਨ੍ਹਾਂ ਨੂੰ ਅੱਲਾਹ ਚਾਹਵੇ ਅਤੇ ਸਾਰੇ ਹੀ ਹੀਣੇ ਹੋਕੇ ਨਿਮਰਤਾ ਸਹਿਤ ਉਸ (ਰੱਬ) ਦੇ ਹਜ਼ੂਰ ਪੇਸ਼ ਹੋਣਗੇ।
عربی تفاسیر:
وَتَرَی الْجِبَالَ تَحْسَبُهَا جَامِدَةً وَّهِیَ تَمُرُّ مَرَّ السَّحَابِ ؕ— صُنْعَ اللّٰهِ الَّذِیْۤ اَتْقَنَ كُلَّ شَیْءٍ ؕ— اِنَّهٗ خَبِیْرٌ بِمَا تَفْعَلُوْنَ ۟
88਼ ਤੁਸੀਂ ਪਹਾੜਾਂ ਨੂੰ ਆਪਣੀ ਥਾਂ ’ਤੇ ਗੱਡੇ ਹੋਏ ਸਮਝਦੇ ਹੋ ਪਰ (ਕਿਆਮਤ ਦਿਹਾੜੇ) ਉਹ ਵੀ ਬੱਦਲਾਂ ਵਾਂਗ ਉੜਦੇ ਹੋਣਗੇ, ਇਹੋ ਅੱਲਾਹ ਦੀ ਕਾਰੀਗਰੀ ਹੈ, ਉਸ ਨੇ ਹਰੇਕ ਚੀਜ਼ ਨੂੰ ਦ੍ਰਿੜ ਤੇ ਮਜ਼ਬੂਤ ਬਣਾਇਆ। ਤੁਸੀਂ ਜੋ ਵੀ ਕਰਦੇ ਹੋ ਉਸ ਤੋਂ (ਅੱਲਾਹ) ਜਾਣੂ ਹੈ।
عربی تفاسیر:
مَنْ جَآءَ بِالْحَسَنَةِ فَلَهٗ خَیْرٌ مِّنْهَا ۚ— وَهُمْ مِّنْ فَزَعٍ یَّوْمَىِٕذٍ اٰمِنُوْنَ ۟
89਼ ਜਿਹੜਾ ਵਿਅਕਤੀ ਨੇਕੀ ਲੈਕੇ ਆਵੇਗਾ ਉਸ ਨੂੰ ਵਧੀਆ ਬਦਲਾ ਮਿਲੇਗਾ ਅਤੇ ਉਹ ਉਸ ਦਿਨ ਦੀ ਘਬਰਾਹਟ ਤੋਂ ਨਿਸ਼ਚਿੰਤ ਹੋਵੇਗਾ।
عربی تفاسیر:
وَمَنْ جَآءَ بِالسَّیِّئَةِ فَكُبَّتْ وُجُوْهُهُمْ فِی النَّارِ ؕ— هَلْ تُجْزَوْنَ اِلَّا مَا كُنْتُمْ تَعْمَلُوْنَ ۟
90਼ ਪਰ ਜਿਹੜੇ ਲੋਕੀ ਬੁਰਾਈਆਂ ਲੈਕੇ ਆਉਣਗੇ ਉਹਨਾਂ ਨੂੰ ਮੂੱਧੇ ਮੂੰਹ ਅੱਗ ਵਿਚ ਸੁੱਟਿਆ ਜਾਵੇਗਾ (ਅਤੇ ਕਿਹਾ ਜਾਵੇਗਾ) ਕਿ ਤੁਹਾਨੂੰ ਉਸ ਦਾ ਹੀ ਬਦਲਾ ਦਿੱਤਾ ਜਾਵੇਗਾ ਜੋ ਅਮਲ ਤੁਸੀਂ (ਸੰਸਾਰ ਵਿਚ) ਕਰਦੇ ਸੀ।
عربی تفاسیر:
اِنَّمَاۤ اُمِرْتُ اَنْ اَعْبُدَ رَبَّ هٰذِهِ الْبَلْدَةِ الَّذِیْ حَرَّمَهَا وَلَهٗ كُلُّ شَیْءٍ ؗ— وَّاُمِرْتُ اَنْ اَكُوْنَ مِنَ الْمُسْلِمِیْنَ ۟ۙ
91਼ (ਹੇ ਨਬੀ! ਤੁਸੀਂ ਕਹਿ ਦਿਓ ਕਿ) ਮੈਨੂੰ ਤਾਂ(ਰੱਬ ਵੱਲੋਂ) ਇਹੋ ਹੁਕਮ ਹੋਇਆ ਹੈ ਕਿ ਮੈਂ ਇਸ ਨਗਰ (ਮੱਕੇ)ਦੇ ਰੱਬ ਦੀ ਬੰਦਗੀ ਕਰਾਂ ਜਿਸ ਨੇ ਇਸ ਨੂੰ ਹੁਰਮਤ ਵਾਲਾ (ਸਤਿਕਾਰ ਯੋਗ) ਬਣਾਇਆ ਹੈ,1 ਜਿਹੜਾ ਹਰੇਕ ਚੀਜ਼ ਦਾ ਮਾਲਿਕ ਹੈ ਅਤੇ ਮੈਨੂੰ ਇਹ ਵੀ ਹੁਕਮ ਹੋਇਆ ਹੈ ਕਿ ਮੈਂ ਮੁਸਲਮਾਨਾਂ (ਆਗਿਆਕਾਰੀਆਂ) ਵਿੱਚੋਂ ਹੋਵਾਂ।
1 ਇਸ ਤੋਂ ਭਾਵ ਮੱਕਾ ਸ਼ਹਿਰ ਵਿਚ ਨਬੀ ਕਰੀਮ (ਸ:) ਨੇ ਫਤਿਹ ਮੱਕੇ ਦੇ ਦਿਨ ਫ਼ਰਮਾਇਆ “ਅੱਲਾਹ ਨੇ ਇਸ ਸ਼ਹਿਰ ਨੂੰ ਹਰਮ (ਅਮਨ ਦਾ ਸ਼ਹਿਰ) ਘੋਸ਼ਿਤ ਕੀਤਾ ਹੈ ਇਸ ਦੀਆਂ ਕੰਡੇਦਾਰ ਝਾੜੀਆਂ ਨਾ ਕੱਟੀਆਂ ਜਾਣ ਨਾ ਉੱਥੇ ਸ਼ਿਕਾਰ ਦਾ ਪਿੱਛਾ ਕੀਤਾ ਜਾਵੇ ਜੇ ਉੱਥੇ ਕੋਈ ਚੀਜ਼ ਗਿਰੀ ਪਈ ਹੋਵੇ ਉਸ ਨੂੰ ਨਾ ਚੁੱਕਿਆ ਜਾਵੇ। (ਸਹੀ ਬੁਖ਼ਾਰੀ, ਹਦੀਸ: 1587 ਅਤੇ ਵੋਖੋ ਹਾਸ਼ੀਆ ਸੂਰਤ ਬਕਰਾ 191/2)
عربی تفاسیر:
وَاَنْ اَتْلُوَا الْقُرْاٰنَ ۚ— فَمَنِ اهْتَدٰی فَاِنَّمَا یَهْتَدِیْ لِنَفْسِهٖ ۚ— وَمَنْ ضَلَّ فَقُلْ اِنَّمَاۤ اَنَا مِنَ الْمُنْذِرِیْنَ ۟
92਼ (ਅਤੇ ਹੁਕਮ ਹੋਇਆ ਹੈ) ਕਿ .ਕੁਰਆਨ ਦੀ ਤਲਾਵਤ ਕਰਾਂ (ਭਾਵ ਪੜ੍ਹ ਪੜ੍ਹ ਕੇ ਸੁਣਾਉਂਦਾ ਰਵਾਂ) ਜਿਹੜਾ ਕੋਈ (.ਕੁਰਆਨ ਸੁਣ ਕੇ) ਸਿੱਧੇ ਰਾਹ ’ਤੇ ਆ ਜਾਵੇਗਾ ਉਹ ਆਪਣੇ ਭਲੇ ਲਈ ਹੀ ਹਿਦਾਇਤ ਪਾਵੇਗਾ ਅਤੇ ਜਿਹੜਾ ਕੁਰਾਹੇ ਪੈ ਗਿਆ ਤਾਂ ਉਸ ਨੂੰ ਆਖ ਦਿਓ ਕਿ ਮੈਂ ਤਾਂ ਕੇਵਲ ਸਾਵਧਾਨ ਕਰਨ ਵਾਲਿਆਂ ਵਿੱਚੋਂ ਹਾਂ।
عربی تفاسیر:
وَقُلِ الْحَمْدُ لِلّٰهِ سَیُرِیْكُمْ اٰیٰتِهٖ فَتَعْرِفُوْنَهَا ؕ— وَمَا رَبُّكَ بِغَافِلٍ عَمَّا تَعْمَلُوْنَ ۟۠
93਼ (ਹੇ ਨਬੀ!) ਉਹਨਾਂ (ਕਾਫ਼ਿਰਾਂ) ਨੂੰ ਕਹੋ ਕਿ ਸਾਰੀਆਂ ਤਾਰੀਫ਼ਾਂ ਅੱਲਾਹ ਲਈ ਹੀ ਹਨ ਉਹ ਤੁਹਾਨੂੰ ਛੇਤੀ ਹੀ ਆਪਣੀਆਂ (ਹੋਂਦ ਦੀਆਂ) ਨਿਸ਼ਾਨੀਆਂ ਵਿਖਾਵੇਗਾ ਜਿਨ੍ਹਾਂ ਨੂੰ ਤੁਸੀਂ ਆਪ ਹੀ ਪਛਾਣ ਲਵੋਗੇ ਅਤੇ ਜੋ ਕੁੱਝ ਤੁਸੀਂ ਕਰਦੇ ਹੋ ਉਸ ਤੋਂ ਤੁਹਾਡਾ ਰੱਬ ਬੇਖ਼ਬਰ ਨਹੀਂ ਹੈ।
عربی تفاسیر:
 
معانی کا ترجمہ سورت: سورۂ نمل
سورتوں کی لسٹ صفحہ نمبر
 
قرآن کریم کے معانی کا ترجمہ - الترجمة البنجابية - ترجمے کی لسٹ

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

بند کریں