Traduction des sens du Noble Coran - الترجمة البنجابية * - Lexique des traductions

XML CSV Excel API
Please review the Terms and Policies

Traduction des sens Sourate: SÂD   Verset:

ਸੂਰਤ ਅਲ-ਕਲਮ

صٓ وَالْقُرْاٰنِ ذِی الذِّكْرِ ۟ؕ
1਼ ਸੁਆਦ। ਸੁੰਹ ਹੈ ਨਸੀਹਤਾਂ ਭਰੇ .ਕੁਰਆਨ ਦੀ।
Les exégèses en arabe:
بَلِ الَّذِیْنَ كَفَرُوْا فِیْ عِزَّةٍ وَّشِقَاقٍ ۟
2਼ ਪਰ ਇਨਕਾਰੀ ਤਾਂ ਘਮੰਡ ਵਿਚ ਅਤੇ (.ਕੁਰਆਨ ਦੀ) ਵਿਰੋਧਤਾ ਵਿਚ ਫਸੇ ਹੋਏ ਹਨ।
Les exégèses en arabe:
كَمْ اَهْلَكْنَا مِنْ قَبْلِهِمْ مِّنْ قَرْنٍ فَنَادَوْا وَّلَاتَ حِیْنَ مَنَاصٍ ۟
3਼ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਵੀ ਅਸੀਂ ਕਿੰਨੀਆਂ ਹੀ ਉੱਮਤਾਂ (ਕੌਮਾਂ) ਨੂੰ (ਅਜ਼ਾਬ ਰਾਹੀਂ) ਹਲਾਕ ਕਰ ਚੁੱਕੇ ਹਾਂ। (ਜਦੋਂ ਅਜ਼ਾਬ ਆ ਗਿਆ) ਤਾਂ ਉਹਨਾਂ ਨੇ (ਮਦਦ ਲਈ) ਸਾਨੂੰ ਹੀ ਸੱਦਿਆ, ਜਦ ਕਿ ਉਹ ਸਮਾਂ (ਅਜ਼ਾਬ ਤੋਂ) ਛੁਟਕਾਰੇ ਦਾ ਨਹੀਂ ਸੀ।
Les exégèses en arabe:
وَعَجِبُوْۤا اَنْ جَآءَهُمْ مُّنْذِرٌ مِّنْهُمْ ؗ— وَقَالَ الْكٰفِرُوْنَ هٰذَا سٰحِرٌ كَذَّابٌ ۟ۖۚ
4਼ ਅਤੇ ਉਹਨਾਂ ਲੋਕਾਂ ਨੂੰ ਇਸ ਗੱਲ ਉੱਤੇ ਰੁਰਾਨੀ ਸੀ ਕਿ ਇਕ ਡਰਾਉਣ ਵਾਲਾ ਆਪ ਉਹਨਾਂ ਵਿੱਚੋਂ ਹੀ ਆ ਗਿਆ ਅਤੇ ਕਾਫ਼ਿਰ ਆਖਣ ਲੱਗੇ ਕਿ ਇਹ ਤਾਂ ਇਕ ਜਾਦੂਗਰ ਹੈ ਅਤੇ ਵੱਡਾ ਝੂਠਾ ਹੈ।
Les exégèses en arabe:
اَجَعَلَ الْاٰلِهَةَ اِلٰهًا وَّاحِدًا ۖۚ— اِنَّ هٰذَا لَشَیْءٌ عُجَابٌ ۟
5਼ ਕੀ ਇਸ ਨੇ ਸਾਰੇ ਇਸ਼ਟਾਂ ਨੂੰ ਇਕ ਹੀ ਇਸ਼ਟ ਬਣਾ ਦਿੱਤਾ ਹੈ? ਇਹ ਤਾਂ ਬਹੁਤ ਹੀ ਅਜੀਬ ਗੱਲ ਹੈ।
Les exégèses en arabe:
وَانْطَلَقَ الْمَلَاُ مِنْهُمْ اَنِ امْشُوْا وَاصْبِرُوْا عَلٰۤی اٰلِهَتِكُمْ ۖۚ— اِنَّ هٰذَا لَشَیْءٌ یُّرَادُ ۟ۚ
6਼ ਅਤੇ (ਮੱਕੇ ਦੇ) ਸਰਦਾਰ ਇਹ ਕਹਿੰਦੇ ਹੋਏ (ਮੁਹੰਮਦ ਸ: ਦੀ ਸਭਾ ਵਿੱਚੋਂ) ਉੱਠ ਤੁਰੇ ਕਿ ਚੱਲੋ ਅਤੇ ਆਪਣੇ ਇਸ਼ਟਾਂ ਦੀ ਇਬਾਦਤ ’ਤੇ ਹੀ ਡਟੇ ਰਹੋ। ਬੇਸ਼ੱਕ ਇਹ ਗੱਲ ਕਿਸੇ ਨਿਜੀ ਉਦੇਸ਼ ਨੂੰ ਲੈ ਕੇ ਆਖੀ ਜਾ ਰਹੀ ਹੈ।
Les exégèses en arabe:
مَا سَمِعْنَا بِهٰذَا فِی الْمِلَّةِ الْاٰخِرَةِ ۖۚ— اِنْ هٰذَاۤ اِلَّا اخْتِلَاقٌ ۟ۖۚ
7਼ ਅਸੀਂ ਤਾਂ ਇਹ ਗੱਲ ਪਹਿਲੀਆਂ ਕੌਮਾਂ ਤੋਂ ਵੀ ਨਹੀਂ ਸੁਣੀ, ਇਹ ਤਾਂ ਕੇਵਲ ਘੜ੍ਹੀ ਹੋਈ ਇਕ ਗੱਲ ਹੈ।
Les exégèses en arabe:
ءَاُنْزِلَ عَلَیْهِ الذِّكْرُ مِنْ بَیْنِنَا ؕ— بَلْ هُمْ فِیْ شَكٍّ مِّنْ ذِكْرِیْ ۚ— بَلْ لَّمَّا یَذُوْقُوْا عَذَابِ ۟ؕ
8਼ ਕੀ ਸਾਡੇ ਵਿੱਚੋਂ ਇਸੇ ’ਤੇ ਹੀ ਜ਼ਿਕਰ (.ਕੁਰਆਨ) ਉੱਤਰਿਆ ਹੈ ? ਅਸਲ ਵਿਚ ਇਹ ਲੋਕ ਮੇਰੇ ਜ਼ਿਕਰ (.ਕੁਰਆਨ) ਉੱਤੇ ਸ਼ੱਕ ਕਰ ਰਹੇ ਹਨ, ਕਿਉਂ ਜੋ ਅਜੇ ਉਹਨਾਂ ਨੇ ਮੇਰੇ ਅਜ਼ਾਬ ਦਾ ਸੁਆਦ ਨਹੀਂ ਚੱਖਿਆ।
Les exégèses en arabe:
اَمْ عِنْدَهُمْ خَزَآىِٕنُ رَحْمَةِ رَبِّكَ الْعَزِیْزِ الْوَهَّابِ ۟ۚ
9਼ (ਹੇ ਨਬੀ!) ਕੀ ਇਹਨਾਂ (ਕਾਫ਼ਿਰਾਂ) ਕੋਲ ਤੇਰੇ (ਉਸ) ਰੱਬ ਦੀਆਂ ਰਹਿਮਤਾਂ ਦੇ ਖ਼ਜ਼ਾਨੇ ਹਨ, ਜਿਹੜਾ ਕਿ ਵੱਡਾ ਜ਼ੋਰਾਵਰ ਤੇ ਸਖ਼ੀ ਦਾਤਾ ਹੈ ?
Les exégèses en arabe:
اَمْ لَهُمْ مُّلْكُ السَّمٰوٰتِ وَالْاَرْضِ وَمَا بَیْنَهُمَا ۫— فَلْیَرْتَقُوْا فِی الْاَسْبَابِ ۟
10਼ ਜਾਂ ਕੀ ਇਹ ਅਕਾਸ਼ ਤੇ ਧਰਤੀ ਅਤੇ ਉਹਨਾਂ ਦੇ ਵਿਚਕਾਰ ਹਰੇਕ ਚੀਜ਼ ਦੇ ਮਾਲਿਕ ਹਨ ? (ਜੇ ਇੰਜ ਹੈ) ਤਾਂ ਇਹਨਾਂ ਨੂੰ ਚਾਹੀਦਾ ਹੈ ਕਿ (ਵਹੀ ਨੂੰ ਰੋਕਣ ਲਈ) ਰੱਸਿਆਂ ਰਾਹੀਂ ਅਕਾਸ਼ ’ਤੇ ਚੜ੍ਹ ਜਾਣ।
Les exégèses en arabe:
جُنْدٌ مَّا هُنَالِكَ مَهْزُوْمٌ مِّنَ الْاَحْزَابِ ۟
11਼ ਇਹ ਤਾਂ (ਦੋ ਵੱਡੇ-ਵੱਡੇ) ਹਾਰੇ ਹੋਏ ਜੱਥਿਆਂ ਵਿੱਚੋਂ ਇਕ ਨਿੱਕਾ ਜਿਹਾ ਜੱਥਾ ਹੈ, ਜਿਹੜਾ ਮਾਤ ਖਾਵੇਗਾ।
Les exégèses en arabe:
كَذَّبَتْ قَبْلَهُمْ قَوْمُ نُوْحٍ وَّعَادٌ وَّفِرْعَوْنُ ذُو الْاَوْتَادِ ۟ۙ
12਼ ਇਹਨਾਂ ਤੋਂ ਪਹਿਲਾਂ ਨੂਹ ਅਤੇ ਆਦ ਦੀ ਕੌਮ ਅਤੇ ਮੇਖਾਂ ਵਾਲੇ ਫ਼ਿਰਔਨ ਨੇ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ।
Les exégèses en arabe:
وَثَمُوْدُ وَقَوْمُ لُوْطٍ وَّاَصْحٰبُ لْـَٔیْكَةِ ؕ— اُولٰٓىِٕكَ الْاَحْزَابُ ۟
13਼ ਅਤੇ ਸਮੂਦ ਅਤੇ ਲੂਤ ਦੀ ਕੌਮ ਨੇ ਅਤੇ ਐਕਾ ਵਾਲਿਆਂ ਨੇ ਵੀ (ਹੱਕ ਨੂੰ) ਝੁਠਲਾਇਆ ਸੀ। ਇਹ ਸਭ ਵੱਡੇ-ਵੱਡੇ (ਸ਼ਕਤੀਸ਼ਾਲੀ) ਜੱਥੇ ਸਨ।
Les exégèses en arabe:
اِنْ كُلٌّ اِلَّا كَذَّبَ الرُّسُلَ فَحَقَّ عِقَابِ ۟۠
14਼ ਇਹਨਾਂ ਵਿੱਚੋਂ ਹਰੇਕ ਨੇ ਪੈਗ਼ੰਬਰਾਂ ਨੂੰ ਝੁਠਲਾਇਆ, ਸੋ ਉਹਨਾਂ ਉੱਤੇ ਮੇਰੇ ਅਜ਼ਾਬ ਦਾ ਫ਼ੈਸਲਾ ਲਾਗੂ ਹੋ ਗਿਆ।
Les exégèses en arabe:
وَمَا یَنْظُرُ هٰۤؤُلَآءِ اِلَّا صَیْحَةً وَّاحِدَةً مَّا لَهَا مِنْ فَوَاقٍ ۟
15਼ ਇਹ (ਕਾਫ਼ਿਰ) ਲੋਕ ਵੀ ਕੇਵਲ ਇਕ ਡਰਾਉਣ ਵਾਲੀ ਚੀਕ ਦੀ ਉਡੀਕ ਕਰ ਰਹੇ ਹਨ ਜਿਸ ਵਿਚ ਕੋਈ ਦੇਰੀ ਨਹੀਂ।
Les exégèses en arabe:
وَقَالُوْا رَبَّنَا عَجِّلْ لَّنَا قِطَّنَا قَبْلَ یَوْمِ الْحِسَابِ ۟
16਼ ਉਹ ਇਨਕਾਰੀ (ਮਖੌਲ ਵਿਚ) ਆਖਦੇ ਹਨ ਕਿ ਹੇ ਸਾਡਿਆ ਰੱਬਾ! ਸਾਨੂੰ ਸਾਡੀ ਸਜ਼ਾ ਦਾ ਹਿੱਸਾ ਹਿਸਾਬ ਵਾਲੇ ਦਿਨ (ਭਾਵ ਕਿਆਮਤ) ਤੋਂ ਪਹਿਲਾਂ ਛੇਤੀ ਹੀ ਦੇ ਦੇ।
Les exégèses en arabe:
اِصْبِرْ عَلٰی مَا یَقُوْلُوْنَ وَاذْكُرْ عَبْدَنَا دَاوٗدَ ذَا الْاَیْدِ ۚ— اِنَّهٗۤ اَوَّابٌ ۟
17਼ (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਉੱਤੇ ਜੋ ਇਹ ਕਹਿ ਰਹੇ ਹਨ, ਧੀਰਜ ਤੋਂ ਕੰਮ ਲਓ ਅਤੇ ਸਾਡੇ ਬੰਦੇ ਦਾਊਦ ਨੂੰ ਯਾਦ ਕਰੋ ਜੋ ਜ਼ੋਰਾਵਰ, ਸ਼ਕਤੀਸ਼ਾਲੀ ਅਤੇ ਹਰੇਕ ਮਾਮਲੇ ਵਿਚ (ਰੱਬ ਵੱਲ) ਪਰਤਣ ਵਾਲਾ ਸੀ।
Les exégèses en arabe:
اِنَّا سَخَّرْنَا الْجِبَالَ مَعَهٗ یُسَبِّحْنَ بِالْعَشِیِّ وَالْاِشْرَاقِ ۟ۙ
18਼ ਅਸੀਂ ਪਹਾੜਾਂ ਨੂੰ ਉਸ ਦੇ ਅਧੀਨ ਕਰ ਛੱਡਿਆ ਸੀ ਅਤੇ ਉਹ ਉਸ ਦੇ ਨਾਲ ਸੰਝ-ਸਵੇਰੇ (ਅੱਲਾਹ ਦੀ) ਤਸਬੀਹ (ਪਾਕੀ) ਬਿਆਨ ਕਰਿਆ ਕਰਦੇ ਸਨ।
Les exégèses en arabe:
وَالطَّیْرَ مَحْشُوْرَةً ؕ— كُلٌّ لَّهٗۤ اَوَّابٌ ۟
19਼ ਅਤੇ ਪੰਛੀ ਵੀ (ਤਸਬੀਹ ਕਰਨ ਲਈ) ਇਕੱਠੇ ਹੋ ਆਉਂਦੇ ਅਤੇ ਉਹ ਸਾਰੇ ਉਸ (ਦਾਊਦ) ਦੇ ਆਗਿਆਕਾਰੀ ਸਨ।
Les exégèses en arabe:
وَشَدَدْنَا مُلْكَهٗ وَاٰتَیْنٰهُ الْحِكْمَةَ وَفَصْلَ الْخِطَابِ ۟
20਼ ਅਤੇ ਅਸੀਂ ਉਸ ਦੀ ਹਕੂਮਤ ਨੂੰ ਮਜ਼ਬੂਤ ਕਰ ਦਿੱਤਾ ਅਤੇ ਉਸ ਨੂੰ ਹਿਕਮਤ (ਦਾਨਾਈ, ਸੂਝ-ਬੂਝ) ਬਖ਼ਸ਼ੀ ਅਤੇ ਫ਼ੈਸਲਾਕੁਨ ਗੱਲ ਆਖਣ ਦੀ ਯੋਗਤਾ ਵੀ ਦਿੱਤੀ ਸੀ।
Les exégèses en arabe:
وَهَلْ اَتٰىكَ نَبَؤُا الْخَصْمِ ۘ— اِذْ تَسَوَّرُوا الْمِحْرَابَ ۟ۙ
21਼ (ਹੇ ਮੁਹੰਮਦ!) ਕੀ ਤੁਹਾਨੂੰ ਝਗੜਨ ਵਾਲਿਆਂ ਦੀ ਖ਼ਬਰ ਹੈ, ਜਦੋਂ ਉਹ ਕੰਧ ਟੱਪ ਕੇ (ਦਾਊਦ ਦੇ) ਕਮਰੇ ਵਿਚ ਆ ਗਏ ਸਨ ?
Les exégèses en arabe:
اِذْ دَخَلُوْا عَلٰی دَاوٗدَ فَفَزِعَ مِنْهُمْ قَالُوْا لَا تَخَفْ ۚ— خَصْمٰنِ بَغٰی بَعْضُنَا عَلٰی بَعْضٍ فَاحْكُمْ بَیْنَنَا بِالْحَقِّ وَلَا تُشْطِطْ وَاهْدِنَاۤ اِلٰی سَوَآءِ الصِّرَاطِ ۟
22਼ ਜਦੋਂ ਉਹ ਦਾਊਦ ਦੇ ਕੋਲ ਪਹੁੰਚੇ ਤਾਂ ਉਹ (ਦਾਊਦ) ਉਹਨਾਂ ਤੋਂ ਡਰ ਗਿਆ। ਤਾਂ ਉਹਨਾਂ (ਆਉਣ ਵਾਲਿਆਂ) ਨੇ ਆਖਿਆ ਕਿ ਤੁਸੀਂ ਸਾਥੋਂ ਡਰੋ ਨਾ ਅਸੀਂ ਦੋਵੇਂ ਇਕ ਦੂਜੇ ਨਾਲ ਝਗੜ ਪਏ ਹਾਂ, ਅਸੀਂ ਇਕ ਦੂਜੇ ਨਾਲ ਵਧੀਕੀ ਕੀਤੀ ਹੈ, ਸੋ ਤੁਸੀਂ ਸਾਡੇ ਵਿਚਾਲੇ ਹੱਕ ਅਨੁਸਾਰ ਫ਼ੈਸਲਾ ਕਰ ਦਿਓ ਅਤੇ ਬੇਇਨਸਾਫ਼ੀ ਨਾ ਹੋਵੇ ਅਤੇ ਇਨਸਾਫ਼ ਵੱਲ ਹੀ ਸਾਡੀ ਅਗਵਾਈ ਕਰੋ।
Les exégèses en arabe:
اِنَّ هٰذَاۤ اَخِیْ ۫— لَهٗ تِسْعٌ وَّتِسْعُوْنَ نَعْجَةً وَّلِیَ نَعْجَةٌ وَّاحِدَةٌ ۫— فَقَالَ اَكْفِلْنِیْهَا وَعَزَّنِیْ فِی الْخِطَابِ ۟
23਼ (ਇਕ ਬੋਲਿਆ ਕਿ) ਇਹ ਮੇਰਾ ਭਰਾ ਹੈ ਇਸ ਦੇ ਕੋਲੇ ਨੜ੍ਹਿਨਵੇਂ ਦੁੰਬੀਆਂ ਹਨ, ਜਦੋਂ ਕਿ ਮੇਰੇ ਕੋਲ ਇਕ ਹੀ ਦੁੰਬੀ ਹੈ। ਇਹ ਆਖਦਾ ਹੈ ਕਿ ਉਹ ਇਕ ਦੁੰਬੀ ਵੀ ਮੇਰੇ ਹਵਾਲੇ ਕਰਦੇ ਅਤੇ ਗੱਲੀਂ ਬਾਤੀਂ ਮੈਨੂੰ ਦਬਾ ਲੈਂਦਾ ਹੈ।
Les exégèses en arabe:
قَالَ لَقَدْ ظَلَمَكَ بِسُؤَالِ نَعْجَتِكَ اِلٰی نِعَاجِهٖ ؕ— وَاِنَّ كَثِیْرًا مِّنَ الْخُلَطَآءِ لَیَبْغِیْ بَعْضُهُمْ عَلٰی بَعْضٍ اِلَّا الَّذِیْنَ اٰمَنُوْا وَعَمِلُوا الصّٰلِحٰتِ وَقَلِیْلٌ مَّا هُمْ ؕ— وَظَنَّ دَاوٗدُ اَنَّمَا فَتَنّٰهُ فَاسْتَغْفَرَ رَبَّهٗ وَخَرَّ رَاكِعًا وَّاَنَابَ ۟
24਼ ਦਾਊਦ ਨੇ (ਬਿਨਾ ਦੂਜੇ ਧਿਰ ਦੀ ਗੱਲ ਸੁਣੇ ਅਤੇ ਬਿਨਾ ਕਿਸੇ ਗਵਾਹੀ ਤੋਂ ਫ਼ੈਸਲਾ) ਫ਼ਰਮਾਇਆ ਕਿ ਤੇਰੀ ਇਕ ਦੁੰਬੀ ਨੂੰ ਆਪਣੀਆਂ ਦੁੰਬੀਆਂ ਨਾਲ ਜੋੜਣ ਦੀ ਗੱਲ ਕਰਕੇ ਬੇਸ਼ੱਕ ਇਸ ਨੇ ਤੇਰੇ ਨਾਲ ਵਧੀਕੀ ਕੀਤੀ ਹੈ। ਆਮ ਕਰਕੇ ਸਾਝੀਂਦਾਰ ਇਕ ਦੂਜੇ ਨਾਲ ਧੱਕਾ ਕਰਦੇ ਹਨ, ਛੁੱਟ ਉਹਨਾਂ ਤੋਂ ਜਿਹੜੇ (ਰੱਬ ’ਤੇ) ਈਮਾਨ ਰੱਖਦੇ ਹਨ ਅਤੇ ਭਲੇ ਕੰਮ ਕਰਦੇ ਹਨ, ਅਜਿਹੇ ਲੋਕੀ ਤਾਂ ਬਹੁਤ ਹੀ ਥੋੜ੍ਹੇ ਹਨ। ਦਾਊਦ ਸਮਝ ਗਿਆ ਕਿ ਅਸੀਂ (ਇਸ ਫ਼ੈਸਲੇ ਰਾਹੀਂ) ਉਸ ਨੂੰ ਅਜ਼ਮਾਇਆ ਹੈ। ਫੇਰ ਤਾਂ ਉਸ (ਦਾਊਦ) ਨੇ ਆਪਣੇ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਮੰਗੀ ਅਤੇ ਰੁਕੂਅ ਵਿਚ ਝੁਕ ਗਿਆ ਅਤੇ (ਰੱਬ ਵੱਲ) ਪਰਤ ਆਇਆ।
Les exégèses en arabe:
فَغَفَرْنَا لَهٗ ذٰلِكَ ؕ— وَاِنَّ لَهٗ عِنْدَنَا لَزُلْفٰی وَحُسْنَ مَاٰبٍ ۟
25਼ ਅਸੀਂ (ਰੱਬ ਨੇ) ਉਸ ਦੀ ਇਹ ਭੁੱਲ ਬਖ਼ਸ਼ ਦਿੱਤੀ। ਬੇਸ਼ੱਕ ਉਸ ਲਈ ਸਾਡੇ ਕੋਲ ਨਿਕਟਵਰਤੀ ਸਥਾਨ ਤੇ ਸੋਹਣਾ ਟਿਕਾਣਾ (ਭਾਵ ਜੰਨਤ) ਹੈ।
Les exégèses en arabe:
یٰدَاوٗدُ اِنَّا جَعَلْنٰكَ خَلِیْفَةً فِی الْاَرْضِ فَاحْكُمْ بَیْنَ النَّاسِ بِالْحَقِّ وَلَا تَتَّبِعِ الْهَوٰی فَیُضِلَّكَ عَنْ سَبِیْلِ اللّٰهِ ؕ— اِنَّ الَّذِیْنَ یَضِلُّوْنَ عَنْ سَبِیْلِ اللّٰهِ لَهُمْ عَذَابٌ شَدِیْدٌۢ بِمَا نَسُوْا یَوْمَ الْحِسَابِ ۟۠
26਼ ਅਸੀਂ ਕਿਹਾ ਕਿ ਹੇ ਦਾਊਦ! ਅਸੀਂ ਤੁਹਾਨੂੰ ਧਰਤੀ ’ਤੇ ਖ਼ਲੀਫ਼ਾ (ਰੱਬੀ ਹਾਕਮ) ਬਣਾਇਆ ਹੈ, ਸੋ ਤੂੰ ਲੋਕਾਂ ਵਿਚਕਾਰ ਇਨਸਾਫ਼ ਅਨੁਸਾਰ ਫ਼ੈਸਲੇ ਕਰ ਅਤੇ ਆਪਣੀ ਇੱਛਾ ਦੇ ਪਿੱਛੇ ਨਾ ਲੱਗ। ਇਹ (ਮਨ ਦੀ ਇੱਛਾ) ਤੈਨੂੰ ਅੱਲਾਹ ਦੇ ਰਸਤੇ ਤੋਂ ਹਟਾ ਦੇਵੇਗੀ। ਜਿਹੜੇ ਲੋਕ ਅੱਲਾਹ ਦੀ ਰਾਹ ਤੋਂ ਭਟਕ ਜਾਂਦੇ ਹਨ ਉਹਨਾਂ ਲਈ ਕਰੜਾ ਅਜ਼ਾਬ ਹੈ ਇਸ ਲਈ ਕਿ ਉਹਨਾਂ ਨੇ ਹਿਸਾਬ ਹੋਣ ਵਾਲੇ ਦਿਨ (ਕਿਆਮਤ) ਨੂੰ ਭੁਲਾ ਦਿੱਤਾ ਹੈ।
Les exégèses en arabe:
وَمَا خَلَقْنَا السَّمَآءَ وَالْاَرْضَ وَمَا بَیْنَهُمَا بَاطِلًا ؕ— ذٰلِكَ ظَنُّ الَّذِیْنَ كَفَرُوْا ۚ— فَوَیْلٌ لِّلَّذِیْنَ كَفَرُوْا مِنَ النَّارِ ۟ؕ
27਼ ਅਸੀਂ ਅਕਾਸ਼ ਤੇ ਧਰਤੀ ਨੂੰ ਅਤੇ ਜੋ ਇਹਨਾਂ ਦੇ ਵਿਚਾਲੇ ਹੈ, ਵਿਅਰਥ ਨਹੀਂ ਸਾਜਿਆ, ਇਹ ਤਾਂ ਵਿਚਾਰ ਉਹਨਾਂ ਲੋਕਾਂ ਦਾ ਹੈ ਜਿਹੜੇ ਰੱਬ ਦਾ ਇਨਕਾਰ ਕਰਦੇ ਹਨ ਅਤੇ ਜਿਹੜੇ ਇਨਕਾਰੀ ਹਨ ਉਹਨਾਂ ਲਈ ਨਰਕ ਦੀ ਅੱਗ ਰਾਹੀਂ ਬਰਬਾਦੀ ਹੈ।
Les exégèses en arabe:
اَمْ نَجْعَلُ الَّذِیْنَ اٰمَنُوْا وَعَمِلُوا الصّٰلِحٰتِ كَالْمُفْسِدِیْنَ فِی الْاَرْضِ ؗ— اَمْ نَجْعَلُ الْمُتَّقِیْنَ كَالْفُجَّارِ ۟
28਼ ਕੀ ਅਸੀਂ ਈਮਾਨ ਲਿਆਉਣ ਵਾਲੇ ਤੇ ਭਲੇ ਕੰਮ ਕਰਨ ਵਾਲਿਆਂ ਨੂੰ ਉਹਨਾਂ ਲੋਕਾਂ ਦੇ ਬਰਾਬਰ ਕਰ ਦਿਆਂਗੇ ਜਿਹੜੇ ਧਰਤੀ ’ਤੇ ਵਿਗਾੜ ਪਾਉਣ ਵਾਲੇ ਹਨ ? ਜਾਂ ਅਸੀਂ ਮੁੱਤਕੀਨ (ਬੁਰਾਈਆਂ ਤੋਂ ਬਚਣ ਵਾਲਿਆਂ) ਨਾਲ ਬਦਕਾਰਾਂ ਵਰਗਾ (ਸਲੂਕ) ਕਰਾਂਗੇ।
Les exégèses en arabe:
كِتٰبٌ اَنْزَلْنٰهُ اِلَیْكَ مُبٰرَكٌ لِّیَدَّبَّرُوْۤا اٰیٰتِهٖ وَلِیَتَذَكَّرَ اُولُوا الْاَلْبَابِ ۟
29਼ ਇਹ (.ਕੁਰਆਨ) ਬਰਕਤਾਂ ਵਾਲੀ ਕਿਤਾਬ ਹੈ ਜਿਸ ਨੂੰ ਅਸੀਂ ਤੁਹਾਡੇ ਵੱਲ (ਹੇ ਮੁਹੰਮਦ!) ਇਸ ਲਈ ਉਤਾਰੀ ਹੈ ਤਾਂ ਜੋ ਲੋਕੀ ਇਸ ਦੀਆਂ ਆਇਤਾਂ (ਆਦੇਸ਼ਾਂ) ’ਤੇ ਸੋਚ ਵਿਚਾਰ ਕਰਨ ਅਤੇ ਅਕਲ ਵਾਲੇ ਇਸ ਤੋਂ ਨਸੀਹਤ ਗ੍ਰਹਿਣ ਕਰਨ।
Les exégèses en arabe:
وَوَهَبْنَا لِدَاوٗدَ سُلَیْمٰنَ ؕ— نِعْمَ الْعَبْدُ ؕ— اِنَّهٗۤ اَوَّابٌ ۟ؕ
30਼ ਅਸੀਂ ਦਾਊਦ ਨੂੰ ਸੁਲੇਮਾਨ ਜਿਹਾ ਪੁੱਤਰ ਬਖ਼ਸ਼ਿਆ, ਜਿਹੜਾ ਬਹੁਤ ਹੀ ਨੇਕ ਬੰਦਾ ਸੀ ਅਤੇ ਉਹ ਬਹੁਲਤਾ ਨਾਲ (ਰੱਬ ਵੱਲ) ਪਰਤਣ ਵਾਲਾ ਸੀ।
Les exégèses en arabe:
اِذْ عُرِضَ عَلَیْهِ بِالْعَشِیِّ الصّٰفِنٰتُ الْجِیَادُ ۟ۙ
31਼ ਜਦੋਂ ਸ਼ਾਮ ਵੇਲੇ ਉਸ (ਸੁਲੈਮਾਨ) ਦੇ ਅੱਗੇ ਤੇਜ਼ ਭੱਜਣ ਵਾਲੇ ਅਸੀਲ ਘੋੜੇ ਹਾਜ਼ਰ ਕੀਤੇ ਗਏ। (ਜਿਸ ਕਾਰਨ ਨਮਾਜ਼ ਦਾ ਸਮਾਂ ਬੀਤ ਗਿਆ)
Les exégèses en arabe:
فَقَالَ اِنِّیْۤ اَحْبَبْتُ حُبَّ الْخَیْرِ عَنْ ذِكْرِ رَبِّیْ ۚ— حَتّٰی تَوَارَتْ بِالْحِجَابِ ۟۫
32਼ (ਯਾਦ ਆਉਣ ’ਤੇ) ਉਸ ਨੇ ਆਖਿਆ ਕਿ ਮੈਨੇ ਆਪਣੇ ਰੱਬ ਦੀ ਯਾਦ ਨੂੰ ਇਸ ਮਾਲ (ਘੋੜ੍ਹਿਆਂ) ਦੀ ਮੁਹੱਬਤ ’ਤੇ ਪਹਿਲ ਦਿੱਤੀ, ਇੱਥੋਂ ਤਕ ਕਿ ਸੂਰਜ ਅੱਖਾਂ ਤੋਂ ਉਹਲੇ ਹੋ ਗਿਆ।
Les exégèses en arabe:
رُدُّوْهَا عَلَیَّ ؕ— فَطَفِقَ مَسْحًا بِالسُّوْقِ وَالْاَعْنَاقِ ۟
33਼ ਸੁਲੇਮਾਨ ਨੇ ਹੁਕਮ ਦਿੱਤਾ ਕਿ ਇਹਨਾਂ ਘੋੜ੍ਹਿਆਂ ਨੂ ਮੇਰੇ ਕੋਲ ਲਿਆਓ। ਫੇਰ ਉਹਨਾਂ ਦੀਆਂ ਪਿੰਨੀਆਂ ਤੇ ਗਰਦਨਾਂ ’ਤੇ ਹੱਥ ਫੇਰਨ ਲੱਗਾ। (ਭਾਵ ਵਡਣ ਲੱਗ ਪਿਆ)
Les exégèses en arabe:
وَلَقَدْ فَتَنَّا سُلَیْمٰنَ وَاَلْقَیْنَا عَلٰی كُرْسِیِّهٖ جَسَدًا ثُمَّ اَنَابَ ۟
34਼ ਨਿਰਸੰਦੇਹ, ਅਸੀਂ ਸੁਲੇਮਾਨ ਨੂੰ ਅਜ਼ਮਾਇਆ ਅਤੇ ਅਸੀਂ ਉਸ ਦੀ ਕੁਰਸੀ ਉੱਤੇ ਇਕ ਬੇਜਾਨ ਧੜ ਰੱਖ ਦਿੱਤਾ। ਫੇਰ ਉਸ (ਸੁਲੈਮਾਨ) ਨੇ ਰੱਬ ਵੱਲ ਧਿਆਨ ਦਿੱਤਾ।
Les exégèses en arabe:
قَالَ رَبِّ اغْفِرْ لِیْ وَهَبْ لِیْ مُلْكًا لَّا یَنْۢبَغِیْ لِاَحَدٍ مِّنْ بَعْدِیْ ۚ— اِنَّكَ اَنْتَ الْوَهَّابُ ۟
35਼ ਉਸ ਨੇ ਕਿਹਾ ਕਿ ਹੇ ਮੇਰੇ ਰੱਬ! ਮੈਨੂੰ ਬਖ਼ਸ਼ ਦੇ ਅਤੇ ਮੈਨੂੰ ਉਹ ਪਾਤਸ਼ਾਹੀ ਬਖ਼ਸ਼ ਜਿਹੜੀ ਮੇਰੇ ਪਿੱਛੋਂ ਕਿਸੇ ਨੂੰ ਨਾ ਫਬੇ। ਬੇਸ਼ੱਕ ਤੂੰ ਹੀ ਸਭ ਤੋਂ ਵੱਡਾ ਦਾਤਾ ਹੈ।
Les exégèses en arabe:
فَسَخَّرْنَا لَهُ الرِّیْحَ تَجْرِیْ بِاَمْرِهٖ رُخَآءً حَیْثُ اَصَابَ ۟ۙ
36਼ ਫੇਰ ਅਸੀਂ ਹਵਾ ਨੂੰ ਉਸ ਦੇ ਅਧੀਨ ਕਰ ਦਿੱਤਾ, ਉਹ (ਹਵਾ) ਉਸ ਦੇ ਹੁਕਮ ਅਨੁਸਾਰ ਜਿੱਧਰ ਉਹ ਚਾਹੁੰਦਾ ਸੀ, ਨਰਮੀ ਨਾਲ ਵਗਦੀ ਸੀ।
Les exégèses en arabe:
وَالشَّیٰطِیْنَ كُلَّ بَنَّآءٍ وَّغَوَّاصٍ ۟ۙ
37਼ ਸ਼ੈਤਾਨਾਂ (ਜਿੰਨਾਂ) ਨੂੰ ਵੀ, ਜਿਹੜੇ ਭਵਨ ਉਸਾਰਦੇ ਸੀ ਅਤੇ (ਸਮੁੰਦਰਾਂ ਵਿਚ) ਗੋਤੇ ਲਗਾਉਂਦੇ ਸੀ, ਉਸ ਦੇ ਅਧੀਨ ਕਰ ਛੱਡੇ ਸਨ।
Les exégèses en arabe:
وَّاٰخَرِیْنَ مُقَرَّنِیْنَ فِی الْاَصْفَادِ ۟
38਼ ਅਤੇ ਹੋਰ (ਜਿੰਨ) ਜਿਹੜੇ ਸੰਗਲਾਂ ਨਾਲ ਜਕੜੇ ਹੋਏ ਸਨ। (ਉਹ ਵੀ ਅਧੀਨ ਸੀ)।
Les exégèses en arabe:
هٰذَا عَطَآؤُنَا فَامْنُنْ اَوْ اَمْسِكْ بِغَیْرِ حِسَابٍ ۟
39਼ (ਹੇ ਸੁਲੈਮਾਨ!) ਇਹ ਹੈ ਸਾਡੇ ਵੱਲੋਂ ਬਖ਼ਸ਼ਿਸ਼, ਸੋ ਹੁਣ ਤੂੰ ਭਾਵੇਂ ਕਿਸੇ ’ਤੇ ਅਹਿਸਾਨ ਕਰ ਜਾਂ ਨਾ ਕਰ, ਇਸ ਦੀ ਕੋਈ ਪੁੱਛ-ਗਿੱਛ ਨਹੀਂ।
Les exégèses en arabe:
وَاِنَّ لَهٗ عِنْدَنَا لَزُلْفٰی وَحُسْنَ مَاٰبٍ ۟۠
40਼ ਬੇਸ਼ੱਕ ਉਸ ਲਈ ਸਾਡੇ ਕੋਲ ਨਿਕਟਵਰਤੀ ਅਤੇ ਵਧੀਆ ਟਿਕਾਣਾ ਹੈ।
Les exégèses en arabe:
وَاذْكُرْ عَبْدَنَاۤ اَیُّوْبَ ۘ— اِذْ نَادٰی رَبَّهٗۤ اَنِّیْ مَسَّنِیَ الشَّیْطٰنُ بِنُصْبٍ وَّعَذَابٍ ۟ؕ
41਼ ਅਤੇ (ਹੇ ਮੁਹੰਮਦ!) ਰਤਾ ਸਾਡੇ ਬੰਦੇ ਅੱਯੂਬ ਦੀ ਵੀ ਚਰਚਾ ਕਰੋ, ਜਦੋਂ ਉਸ ਨੇ ਆਪਣੇ ਰੱਬ ਨੂੰ ਅਰਦਾਸ ਕੀਤੀ ਸੀ ਕਿ ਮੈਨੂੰ ਸ਼ੈਤਾਨ ਨੇ ਦੁੱਖ ਤੇ (ਬੀਮਾਰੀ ਦੇ) ਅਜ਼ਾਬ ਵਿਚ ਪਾ ਸੁੱਟਿਆ ਹੈ।
Les exégèses en arabe:
اُرْكُضْ بِرِجْلِكَ ۚ— هٰذَا مُغْتَسَلٌۢ بَارِدٌ وَّشَرَابٌ ۟
42਼ ਅਸਾਂ ਕਿਹਾ ਕਿ ਆਪਣਾ ਪੈਰ ਧਰਤੀ ’ਤੇ (ਦੱਬ ਕੇ) ਮਾਰ (ਕੇ ਪਾਣੀ ਕੱਢੋ), ਇਹ ਠੰਡਾ ਪਾਣੀ ਇਸ਼ਨਾਨ ਲਈ ਤੇ ਪੀਣ ਲਈ ਹੈ।
Les exégèses en arabe:
وَوَهَبْنَا لَهٗۤ اَهْلَهٗ وَمِثْلَهُمْ مَّعَهُمْ رَحْمَةً مِّنَّا وَذِكْرٰی لِاُولِی الْاَلْبَابِ ۟
43਼ ਅਸੀਂ ਉਸ (ਅੱਯੂਬ) ਨੂੰ ਉਸ ਦਾ ਪੂਰਾ ਪਰਿਵਾਰ ਦੇ ਦਿੱਤਾ ਸਗੋਂ ਆਪਣੇ ਵੱਲੋਂ ਮਿਹਰ ਵਜੋਂ ਉੱਨੇ ਹੀ ਹੋਰ ਬਖ਼ਸ਼ ਦਿੱਤੇ। (ਇਹਨਾਂ ਗੱਲਾਂ ਵਿਚ) ਅਕਲ ਵਾਲਿਆਂ ਲਈ ਨਸੀਹਤਾਂ ਹਨ।
Les exégèses en arabe:
وَخُذْ بِیَدِكَ ضِغْثًا فَاضْرِبْ بِّهٖ وَلَا تَحْنَثْ ؕ— اِنَّا وَجَدْنٰهُ صَابِرًا ؕ— نِّعْمَ الْعَبْدُ ؕ— اِنَّهٗۤ اَوَّابٌ ۟
44਼ ਅਸੀਂ ਆਦੇਸ਼ ਦਿੱਤਾ ਕਿ ਆਪਣੇ ਹੱਥ ਵਿਚ ਸੋ ਤੀਲ੍ਹੀਆਂ ਦਾ ਇਕ ਮੁੱਠਾ (ਭਾਵ ਝਾੜੂ) ਫੜ ਅਤੇ (ਆਪਣੀ ਕਸਮ ਨੂੰ ਪੂਰਾ ਕਰਨ ਲਈ) ਉਸ ਦੇ ਨਾਲ ਆਪਣੀ ਪਤਨੀ ਨੂੰ ਮਾਰ, ਆਪਣੀ ਕਸਮ ਨੂੰ ਨਾ ਤੋੜ।1 (ਸੱਚੀ ਗੱਲ ਤਾਂ ਉਹ ਹੈ ਕਿ) ਅਸੀਂ ਉਸ (ਅੱਯੂਬ) ਨੂੰ ਸਬਰ ਕਰਨ ਵਾਲਾ ਪਾਇਆ। (ਉਹ) ਬਹੁਤ ਹੀ ਨੇਕ ਬੰਦਾ ਸੀ ਅਤੇ (ਰੱਬ ਵੱਲ) ਮੁੜ ਆਉਣ ਵਾਲਾ ਸੀ।
1 ਹਜ਼ਰਤ ਅਯੂਬ ਦੀ ਪਤਨੀ ਬਿਮਾਰੀ ਦੇ ਦਿਨਾਂ ਵਿਚ ਉਨ੍ਹਾਂ ਦੀ ਸੇਵਾ ਕਰਿਆ ਕਰਦੀ ਸੀ। ਇਕ ਵਾਰ ਕਿਸੇ ਗੱਲ ਤੇ ਨਾਰਾਜ਼ ਹੋਕੇ ਹਜ਼ਰਤ ਅਯੂਬ ਨੇ ਉਸ ਨੂੰ 100 ਕੌਰੜੇ ਮਾਰਨ ਦੀ ਕਸਮ ਖਾ ਲਈ, ਸੋ ਅੱਲਾਹ ਨੇ ਉਨ੍ਹਾਂ ਨੂੰ ਹੁਕਮ ਦਿਤਾ ਕਿ 100 ਝਾੜੂ ਦੀਆਂ ਸਿੰਖਾਂ ਲੈਕੇ ਇਕ ਵਾਰ ਉਸ ਨੂੰ ਮਾਰੋ ਤੇਰੀ ਕਸਮ ਪੂਰੀ ਹੋ ਜਾਵੇਗੀ।
Les exégèses en arabe:
وَاذْكُرْ عِبٰدَنَاۤ اِبْرٰهِیْمَ وَاِسْحٰقَ وَیَعْقُوْبَ اُولِی الْاَیْدِیْ وَالْاَبْصَارِ ۟
45਼ ਸਾਡੇ ਬੰਦੇ ਇਬਰਾਹੀਮ, ਇਸਹਾਕ ਤੇ ਯਾਕੂਬ ਦੀ ਵੀ ਚਰਚਾ ਕਰੋ, ਜਿਹੜੇ ਕਾਰਜਸ਼ਕਤੀ ਰੱਖਣ ਵਾਲੇ ਸੂਝਵਾਨ ਲੋਕ ਸਨ।
Les exégèses en arabe:
اِنَّاۤ اَخْلَصْنٰهُمْ بِخَالِصَةٍ ذِكْرَی الدَّارِ ۟ۚ
46਼ ਅਸੀਂ ਉਹਨਾਂ ਨੂੰ ਇਕ ਵਿਸ਼ੇਸ਼ ਗੁਣ, ਪਰਲੋਕ ਦੀ ਯਾਦ, ਕਾਰਨ ਚੁਣ ਲਿਆ ਸੀ।
Les exégèses en arabe:
وَاِنَّهُمْ عِنْدَنَا لَمِنَ الْمُصْطَفَیْنَ الْاَخْیَارِ ۟ؕ
47਼ ਉਹ ਸਾਰੇ ਸਾਡੇ ਲਈ (ਰੱਬ ਲਈ) ’ਚੋਂਣਵੇਂ ਨੇਕ ਲੋਕਾਂ ਵਿੱਚੋਂ ਸਨ।
Les exégèses en arabe:
وَاذْكُرْ اِسْمٰعِیْلَ وَالْیَسَعَ وَذَا الْكِفْلِ ؕ— وَكُلٌّ مِّنَ الْاَخْیَارِ ۟ؕ
48਼ ਇਸਮਾਈਲ, ਅਲ-ਯਾਸਆ ਤੇ ਜ਼ੁਲ-ਕਿਫ਼ਲ ਦੀ ਵੀ ਚਰਚਾ ਕਰੋ, ਇਹ ਸਾਰੇ ਨੇਕ ਲੋਕਾਂ ਵਿੱਚੋਂ ਸਨ।
Les exégèses en arabe:
هٰذَا ذِكْرٌ ؕ— وَاِنَّ لِلْمُتَّقِیْنَ لَحُسْنَ مَاٰبٍ ۟ۙ
49਼ ਇਹ (.ਕੁਰਆਨ) ਇਕ ਨਸੀਹਤ ਹੈ ਅਤੇ (ਸੱਚ ਜਾਣ ਕਿ) ਮੁੱਤਕੀਨ (ਬੁਰਾਈਆਂ ਤੋਂ ਬਚਣ ਵਾਲਿਆਂ) ਲਈ ਬਹੁਤ ਹੀ ਵਧੀਆ ਥਾਂ (ਸਵਰਗ) ਹੈ।
Les exégèses en arabe:
جَنّٰتِ عَدْنٍ مُّفَتَّحَةً لَّهُمُ الْاَبْوَابُ ۟ۚ
50਼ ਸਦੀਵੀ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਬੂਹੇ ਉਹਨਾਂ (ਨੇਕ ਲੋਕਾਂ) ਲਈ ਖੁੱਲ੍ਹੇ ਹੋਣਗੇ।
Les exégèses en arabe:
مُتَّكِـِٕیْنَ فِیْهَا یَدْعُوْنَ فِیْهَا بِفَاكِهَةٍ كَثِیْرَةٍ وَّشَرَابٍ ۟
51਼ ਜਿੱਥੇ ਉਹ ਬੜੇ ਆਰਾਮ ਨਾਲ ਢਾਸਣੇ ਲਾਈਂ ਬੈਠੇ ਹੋਣਗੇ ਅਤੇ ਤਰ੍ਹਾਂ-ਤਰ੍ਹਾਂ ਦੇ ਫਲਾਂ ਦੀਆਂ ਤੇ ਪੀਣ ਵਾਲੀਆਂ ਚੀਜ਼ਾਂ ਦੀਆਂ ਫ਼ਰਮਾਇਸ਼ਾਂ ਕਰਣਗੇ।
Les exégèses en arabe:
وَعِنْدَهُمْ قٰصِرٰتُ الطَّرْفِ اَتْرَابٌ ۟
52਼ ਉਹਨਾਂ ਦੇ ਕੋਲ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ ਤੇ ਹਾਣ-ਪਰਵਾਣ ਦੀਆਂ ਪਤਨੀਆਂ ਹੋਣਗੀਆਂ।
Les exégèses en arabe:
هٰذَا مَا تُوْعَدُوْنَ لِیَوْمِ الْحِسَابِ ۟
53਼ (ਆਖਿਆ ਜਾਵੇਗਾ ਕਿ) ਇਹ ਹੈ ਉਹ ਵਾਅਦਾ, ਜਿਹੜਾ ਤੁਹਾਡੇ (ਨੇਕ ਲੋਕਾਂ) ਨਾਲ ਹਿਸਾਬ ਵਾਲੇ ਦਿਨ ਲਈ ਕੀਤਾ ਜਾਂਦਾ ਸੀ।
Les exégèses en arabe:
اِنَّ هٰذَا لَرِزْقُنَا مَا لَهٗ مِنْ نَّفَادٍ ۟ۚۖ
54਼ ਬੇਸ਼ੱਕ ਇਹ ਰਿਜ਼ਕ ਸਾਡੇ ਵੱਲੋਂ ਵਿਸ਼ੇਸ਼ ਬਖ਼ਸ਼ਿਸ਼ ਹੈ, ਜਿਹੜਾ ਕਦੇ ਵੀ ਮੁੱਕੇਗਾ ਨਹੀਂ।
Les exégèses en arabe:
هٰذَا ؕ— وَاِنَّ لِلطّٰغِیْنَ لَشَرَّ مَاٰبٍ ۟ۙ
55਼ ਇਹ ਤਾਂ ਹੈ (ਨੇਕ ਲੋਕਾਂ) ਦਾ ਬਦਲਾ, ਪ੍ਰੰਤੂ ਬਾਗ਼ੀਆਂ ਲਈ ਬਹੁਤ ਹੀ (ਭੈੜਾ) ਟਿਕਾਣਾ ਹੈ।
Les exégèses en arabe:
جَهَنَّمَ ۚ— یَصْلَوْنَهَا ۚ— فَبِئْسَ الْمِهَادُ ۟
56਼ ਭਾਵ ਨਰਕ ਹੈ ਜਿਸ ਵਿਚ ਉਹ (ਇਨਕਾਰੀ) ਜਾਣਗੇ, ਉਹ ਬਹੁਤ ਹੀ ਭੈੜਾ ਨਿਵਾਸ-ਸਥਾਨ ਹੈ।
Les exégèses en arabe:
هٰذَا ۙ— فَلْیَذُوْقُوْهُ حَمِیْمٌ وَّغَسَّاقٌ ۟ۙ
57਼ ਇਹ ਖੌਲਦਾ ਹੋਇਆ ਪਾਣੀ ਤੇ ਪੀਪ ਹੈ, ਹੁਣ ਉਹ ਇਸ ਦਾ ਸੁਆਦ ਚਖਣ।
Les exégèses en arabe:
وَّاٰخَرُ مِنْ شَكْلِهٖۤ اَزْوَاجٌ ۟ؕ
58਼ ਇਸੇ ਪ੍ਰਕਾਰ ਦੀਆਂ ਹੋਰ ਕਈ ਤਰ੍ਹਾਂ ਦੀਆਂ ਦੂਜੀਆਂ ਸਜ਼ਾਵਾਂ ਵੀ ਹੋਣਗੀਆਂ।
Les exégèses en arabe:
هٰذَا فَوْجٌ مُّقْتَحِمٌ مَّعَكُمْ ۚ— لَا مَرْحَبًا بِهِمْ ؕ— اِنَّهُمْ صَالُوا النَّارِ ۟
59਼ ਕਿਹਾ ਜਾਵੇਗਾ ਇਹ ਤੁਹਾਡੇ ਪੈਰੋਕਾਰਾਂ ਦਾ ਜੱਥਾ ਹੈ ਜਿਹੜਾ ਤੁਹਾਡੇ ਨਾਲ (ਨਰਕ ਵਿਚ) ਘੁਸਦਾ ਜਾ ਰਿਹਾ ਹੈ। ਇਹਨਾਂ ਲਈ ਕੋਈ ਖ਼ੁਸ਼ੀ ਜਾਂ ਕੋਈ ਖੁੱਲ੍ਹ ਨਹੀਂ ਹੋਵੇਗੀ ਸਗੋਂ ਇਹ ਤਾਂ ਨਰਕ ਦੀ ਅੱਗ ਵਿਚ ਜਾਣ ਵਾਲੇ ਹਨ।
Les exégèses en arabe:
قَالُوْا بَلْ اَنْتُمْ ۫— لَا مَرْحَبًا بِكُمْ ؕ— اَنْتُمْ قَدَّمْتُمُوْهُ لَنَا ۚ— فَبِئْسَ الْقَرَارُ ۟
60਼ ਉਹ (ਸਰਕਸ਼ੀ ਕਰਨ ਵਾਲੇ) ਆਖਣਗੇ ਕਿ ਸਗੋਂ ਤੁਸੀਂ ਹੀ ਇਸ ਯੋਗ ਹੋ ਕਿ ਤੁਹਾਡੇ ਲਈ ਕੋਈ ਖ਼ੁਸ਼ੀ ਜਾ ਕੋਈ ਖੁੱਲ੍ਹ ਨਹੀਂ ਭਾਵ ਕੋਈ ਆਓ-ਭਗਤ ਨਹੀਂ। ਤੁਸੀਂ ਹੀ ਇਸ (ਨਰਕ) ਨੂੰ ਸਾਡੇ ਸਾਹਮਣੇ ਲਿਆਏ ਹੋ, ਇਹ ਬਹੁਤ ਹੀ ਭੈੜਾ ਨਿਵਾਸ-ਸਥਾਨ ਹੈ।
Les exégèses en arabe:
قَالُوْا رَبَّنَا مَنْ قَدَّمَ لَنَا هٰذَا فَزِدْهُ عَذَابًا ضِعْفًا فِی النَّارِ ۟
61਼ ਉਹ ਆਖਣਗੇ ਕਿ ਹੇ ਸਾਡੇ ਰੱਬਾ ਜਿਹੜਾ ਵੀ ਕੋਈ ਸਾਡੇ ਸਾਹਮਣੇ ਇਹ ਅੰਤ ਲਿਆਇਆ ਹੈ ਉਸ ਲਈ ਨਰਕ ਦੀ ਸਜ਼ਾ (ਅਜ਼ਾਬ) ਦੂਣੀ ਕਰਦੇ।
Les exégèses en arabe:
وَقَالُوْا مَا لَنَا لَا نَرٰی رِجَالًا كُنَّا نَعُدُّهُمْ مِّنَ الْاَشْرَارِ ۟ؕ
62਼ ਉਹ (ਨਰਕੀ) ਆਖਣਗੇ, ਕੀ ਗੱਲ ਹੈ ਕਿ ਅੱਜ ਸਾਨੂੰ ਉਹ ਲੋਕੀ ਵਿਖਾਈ ਨਹੀਂ ਦਿੰਦੇ, ਜਿਨ੍ਹਾਂ ਨੂੰ ਅਸੀਂ ਭੈੜ੍ਹਿਆਂ ਵਿਚ ਗਿਣਦੇ ਸਾਂ ?
Les exégèses en arabe:
اَتَّخَذْنٰهُمْ سِخْرِیًّا اَمْ زَاغَتْ عَنْهُمُ الْاَبْصَارُ ۟
63਼ ਕੀ ਅਸੀਂ ਐਂਵੇ ਹੀ (ਸੰਸਾਰ ਵਿਚ) ਉਹਨਾਂ ਦਾ ਮਖੌਲ ਕਰਦੇ ਸੀ ਜਾਂ ਸਾਡੀਆਂ ਅੱਖਾਂ ਹੀ ਉਹਨਾਂ ਤੋਂ ਫਿਰ ਗਈਆਂ ਹਨ ?
Les exégèses en arabe:
اِنَّ ذٰلِكَ لَحَقٌّ تَخَاصُمُ اَهْلِ النَّارِ ۟۠
64਼ ਇਹ ਗੱਲ ਸੱਚੀ ਹੈ ਕਿ ਨਰਕੀਆਂ ਵਿਚ ਆਪਸੀ ਝਗੜਾ ਜ਼ਰੂਰ ਹੋਵੇਗਾ।
Les exégèses en arabe:
قُلْ اِنَّمَاۤ اَنَا مُنْذِرٌ ۖۗ— وَّمَا مِنْ اِلٰهٍ اِلَّا اللّٰهُ الْوَاحِدُ الْقَهَّارُ ۟ۚ
65਼ (ਹੇ ਮੁਹੰਮਦ) ਤੁਸੀਂ ਕਹਿ ਦਿਓ ਕਿ ਮੈਂ ਤਾਂ ਕੇਵਲ ਚਿਤਾਵਨੀ ਦੇਣ ਵਾਲਾ ਹਾਂ ਅਤੇ ਛੁੱਟ ਅੱਲਾਹ ਜ਼ੋਰਾਵਰ ਤੋਂ ਹੋਰ ਕੋਈ ਪੂਜਣਹਾਰ ਨਹੀਂ।
Les exégèses en arabe:
رَبُّ السَّمٰوٰتِ وَالْاَرْضِ وَمَا بَیْنَهُمَا الْعَزِیْزُ الْغَفَّارُ ۟
66਼ ਜਿਹੜਾ ਕਿ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਕੁੱਝ ਵੀ ਉਹਨਾਂ ਦੇ ਵਿਚਾਲੇ ਹੈ ਉਹਨਾਂ ਸਭ ਦਾ ਮਾਲਿਕ ਹੈ। ਉਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ।
Les exégèses en arabe:
قُلْ هُوَ نَبَؤٌا عَظِیْمٌ ۟ۙ
67਼ (ਹੇ ਨਬੀ!) ਤੁਸੀਂ ਆਖ ਦਿਓ ਕਿ ਇਹ ਇਕ ਵੱਡੀ ਖ਼ਬਰ ਹੈ।
Les exégèses en arabe:
اَنْتُمْ عَنْهُ مُعْرِضُوْنَ ۟
68਼ ਜਿਸ ਨੂੰ ਸੁਣ ਕੇ ਤੁਸੀਂ ਮੂੰਹ ਫੇਰਨ ਵਾਲੇ ਹੋ।
Les exégèses en arabe:
مَا كَانَ لِیَ مِنْ عِلْمٍ بِالْمَلَاِ الْاَعْلٰۤی اِذْ یَخْتَصِمُوْنَ ۟
69਼ (ਹੇ ਨਬੀ!) ਉਹਨਾਂ ਨੂੰ ਆਖ ਦਿਓ ਕਿ ਮੈਨੂੰ ਸਭ ਤੋਂ ਉੱਚੇ ਦਰਬਾਰ (ਵਾਲੇ ਫ਼ਰਿਸ਼ਤਿਆਂ) ਦਾ ਕੁੱਝ ਵੀ ਗਿਆਨ ਨਹੀਂ ਜਦੋਂ ਉਹ (ਮਨੁੱਖੀ ਸਿਰਜਨ ’ਤੇ ਰੱਬ ਨਾਲ) ਝਗੜ ਰਹੇ ਸੀ।
Les exégèses en arabe:
اِنْ یُّوْحٰۤی اِلَیَّ اِلَّاۤ اَنَّمَاۤ اَنَا نَذِیْرٌ مُّبِیْنٌ ۟
70਼ ਮੇਰੇ ਵੱਲ ਤਾਂ ਕੇਵਲ ਵਹੀ ਘੱਲੀ ਜਾਂਦੀ ਹੈ ਅਤੇ ਮੈਂ ਤਾਂ ਸਪਸ਼ਟ ਰੂਪ ਵਿਚ (ਨਰਕ ਦੀ ਅੱਗ ਤੋਂ) ਖ਼ਬਰਦਾਰ ਕਰਨ ਵਾਲਾ ਹਾਂ।
Les exégèses en arabe:
اِذْ قَالَ رَبُّكَ لِلْمَلٰٓىِٕكَةِ اِنِّیْ خَالِقٌۢ بَشَرًا مِّنْ طِیْنٍ ۟
71਼ (ਯਾਦ ਕਰੋ) ਜਦੋਂ ਤੁਹਾਡੇ ਪਾਲਣਹਾਰ ਨੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਮੈਂ ਮਿੱਟੀ ਤੋਂ ਇਕ ਮਨੁੱਖ ਨੂੰ ਪੈਦਾ ਕਰਨ ਵਾਲਾ ਹਾਂ।
Les exégèses en arabe:
فَاِذَا سَوَّیْتُهٗ وَنَفَخْتُ فِیْهِ مِنْ رُّوْحِیْ فَقَعُوْا لَهٗ سٰجِدِیْنَ ۟
72਼ ਜਦੋਂ ਮੈਂ ਇਸ (ਮਨੁੱਖ) ਨੂੰ ਠੀਕ-ਠਾਕ ਕਰ ਲਵਾਂ ਅਤੇ ਉਸ ਵਿਚ ਆਪਣੀ ਰੂਹ ਪਾ ਦੇਵਾਂ ਤਾਂ ਤੁਸੀਂ ਸਾਰੇ ਉਸ ਦੇ ਅੱਗੇ ਸਿਜਦੇ ਵਿਚ ਡਿਗ ਪੈਣਾ।
Les exégèses en arabe:
فَسَجَدَ الْمَلٰٓىِٕكَةُ كُلُّهُمْ اَجْمَعُوْنَ ۟ۙ
73਼ (ਇਸ ਆਦੇਸ਼ ਅਨੁਸਾਰ) ਸਾਰੇ ਫ਼ਰਿਸ਼ਤਿਆਂ ਨੇ ਇਕੱਠਾ ਹੋ ਕੇ ਸਿਜਦਾ ਕੀਤਾ।
Les exégèses en arabe:
اِلَّاۤ اِبْلِیْسَ ؕ— اِسْتَكْبَرَ وَكَانَ مِنَ الْكٰفِرِیْنَ ۟
74਼ ਛੁੱਟ ਇਬਲੀਸ ਤੋਂ, ਉਸ ਨੇ ਘਮੰਡ ਕੀਤਾ, ਇੰਜ ਉਹ ਇਨਕਾਰੀਆਂ ਵਿੱਚੋਂ ਹੋ ਗਿਆ।
Les exégèses en arabe:
قَالَ یٰۤاِبْلِیْسُ مَا مَنَعَكَ اَنْ تَسْجُدَ لِمَا خَلَقْتُ بِیَدَیَّ ؕ— اَسْتَكْبَرْتَ اَمْ كُنْتَ مِنَ الْعَالِیْنَ ۟
75਼ ਪੁੱਛਿਆ ਕਿ ਹੇ ਇਬਲੀਸ! ਤੈਨੂੰ ਕਿਹੜੀ ਗੱਲ ਨੇ ਇਸ (ਮਨੁੱਖ) ਨੂੰ ਸਿਜਦਾ ਕਰਨ ਤੋਂ ਰੋਕਿਆ, ਜਿਸ ਨੂੰ ਮੈਂਨੇ ਆਪਣੇ ਹੱਥੀਂ ਸਾਜਿਆ ਹੈ ? ਕੀ ਤੂੰ ਘਮੰਡੀ ਹੋ ਗਿਆ ਜਾਂ ਤੇਰਾ ਦਰਜਾ (ਉਹਨਾਂ ਫ਼ਰਿਸ਼ਤਿਆਂ ਨਾਲੋਂ) ਉੱਚਾ ਹੈ? 1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 73/3
Les exégèses en arabe:
قَالَ اَنَا خَیْرٌ مِّنْهُ ؕ— خَلَقْتَنِیْ مِنْ نَّارٍ وَّخَلَقْتَهٗ مِنْ طِیْنٍ ۟
76਼ ਉਸ (ਇਬਲੀਸ) ਨੇ ਉੱਤਰ ਦਿੱਤਾ ਕਿ ਮੈਂ ਇਸ (ਆਦਮ) ਤੋਂ ਚੰਗਾ ਹਾਂ, ਤੁਸਾਂ ਮੈਨੂੰ ਅੱਗ ਤੋਂ ਪੈਦਾ ਕੀਤਾ ਹੈ ਜਦ ਕਿ ਇਸ (ਮਨੁੱਖ) ਨੂੰ ਮਿੱਟੀ ਤੋਂ ਬਣਾਇਆ ਹੈ।
Les exégèses en arabe:
قَالَ فَاخْرُجْ مِنْهَا فَاِنَّكَ رَجِیْمٌ ۟ۙۖ
77਼ ਅੱਲਾਹ ਵੱਲੋਂ ਹੁਕਮ ਹੋਇਆ ਕਿ ਤੂੰ ਐਥੋਂ ਨਿਕਲ ਜਾ ਤੂੰ ਤਾਂ ਮਰਦੂਦ (ਧਿੱਕਾਰਿਆ ਹੋਇਆ) ਹੈ।
Les exégèses en arabe:
وَّاِنَّ عَلَیْكَ لَعْنَتِیْۤ اِلٰی یَوْمِ الدِّیْنِ ۟
78਼ ਅਤੇ ਕਿਅਮਾਤ ਤਕ ਲਈ ਤੇਰੇ ਉੱਤੇ ਮੇਰੀ ਫ਼ਿਟਕਾਰ ਹੈ।
Les exégèses en arabe:
قَالَ رَبِّ فَاَنْظِرْنِیْۤ اِلٰی یَوْمِ یُبْعَثُوْنَ ۟
79਼ (ਇਬਲੀਸ ਭਾਵ ਸ਼ੈਤਾਨ ਨੇ) ਆਖਿਆ ਕਿ ਹੇ ਮੇਰੇ ਰੱਬਾ! ਤਾਂ ਫੇਰ ਮੈਨੂੰ ਉਸ ਦਿਨ ਤਕ ਦੀ ਮੋਹਲਤ ਦੇ, ਜਦੋਂ ਲੋਕ ਮੁੜ (ਕਬਰਾਂ ’ਚੋਂ) ਉਠਾਏ ਜਾਣਗੇ।
Les exégèses en arabe:
قَالَ فَاِنَّكَ مِنَ الْمُنْظَرِیْنَ ۟ۙ
80਼ ਫ਼ਰਮਾਇਆ ਕਿ ਬੇਸ਼ੱਕ ਤੂੰ ਵੀ ਮੋਹਲਤ ਦਿੱਤੀ ਜਾਣ ਵਾਲੇ ਲੋਕਾਂ ਵਿੱਚੋਂ ਹੋ ਗਿਆ।
Les exégèses en arabe:
اِلٰی یَوْمِ الْوَقْتِ الْمَعْلُوْمِ ۟
81਼ ਉਸ ਦਿਨ ਤਕ (ਮੋਹਲਤ) ਹੈ ਜਿਸ ਦਾ ਸਮਾਂ ਮੇਰੇ ਵੱਲੋਂ ਮਿਥਿਆ ਹੋਇਆ ਹੈ।
Les exégèses en arabe:
قَالَ فَبِعِزَّتِكَ لَاُغْوِیَنَّهُمْ اَجْمَعِیْنَ ۟ۙ
82਼ (ਸ਼ੈਤਾਨ ਨੇ) ਕਿਹਾ ਕਿ ਮੈਨੂੰ ਤੇਰੀ ਇੱਜ਼ਤ ਦੀ ਕਸਮ! ਮੈਂ ਉਹਨਾਂ ਸਭ (ਮਨੁੱਖਾਂ) ਨੂੰ (ਰੱਬ ਦੇ ਰਸਤਿਓਂ) ਲਾਜ਼ਮੀ ਕੁਰਾਹੇ ਪਾਵਾਂਗਾ।
Les exégèses en arabe:
اِلَّا عِبَادَكَ مِنْهُمُ الْمُخْلَصِیْنَ ۟
83਼ ਛੁੱਟ ਉਹਨਾਂ ਤੋਂ ਜਿਹੜੇ ਉਹਨਾਂ ਵਿੱਚੋਂ ਤੇਰੇ ਚੋਂਣਵੇਂ ਤੇ ਪਸੰਦ ਦੇ ਬੰਦੇ ਹਨ।
Les exégèses en arabe:
قَالَ فَالْحَقُّ ؗ— وَالْحَقَّ اَقُوْلُ ۟ۚ
84਼ ਫ਼ਰਮਾਇਆ ਕਿ ਸੱਚੀ ਗੱਲ ਤਾਂ ਇਹੋ ਹੈ ਅਤੇ ਮੈਂ ਸੱਚ ਹੀ ਕਿਹਾ ਕਰਦਾ ਹਾਂ।
Les exégèses en arabe:
لَاَمْلَـَٔنَّ جَهَنَّمَ مِنْكَ وَمِمَّنْ تَبِعَكَ مِنْهُمْ اَجْمَعِیْنَ ۟
85਼ ਕਿ ਮੈਂ ਤੇਰੇ ਅਤੇ ਤੇਰਾ ਕਹਿਣਾ ਮੰਣਨ ਵਾਲਿਆਂ ਨਾਲ ਨਰਕ ਨੂੰ ਜ਼ਰੂਰ ਭਰ ਦੇਵਾਂਗਾਂ।
Les exégèses en arabe:
قُلْ مَاۤ اَسْـَٔلُكُمْ عَلَیْهِ مِنْ اَجْرٍ وَّمَاۤ اَنَا مِنَ الْمُتَكَلِّفِیْنَ ۟
86਼ (ਹੇ ਨਬੀ!) ਆਖ ਦਿਓ ਕਿ ਮੈਂ ਤੁਹਾਥੋਂ (ਰੱਬੀ ਸੁਨੇਹਾ ਪਚਾਉਣ ਦਾ) ਕੋਈ ਬਦਲਾ ਨਹੀਂ ਮੰਗਦਾ ਅਤੇ ਨਾ ਹੀ ਮੈਂ ਕੋਈ ਬਣਾਵਟੀ ਕੰਮ ਕਰਨ ਵਾਲਿਆਂ ਵਿੱਚੋਂ ਹਾਂ।
Les exégèses en arabe:
اِنْ هُوَ اِلَّا ذِكْرٌ لِّلْعٰلَمِیْنَ ۟
87਼ ਇਹ (.ਕੁਰਆਨ) ਤਾਂ ਸਾਰੇ ਜਹਾਨਾਂ ਲਈ ਇਕ ਨਸੀਹਤ ਹੈ।
Les exégèses en arabe:
وَلَتَعْلَمُنَّ نَبَاَهٗ بَعْدَ حِیْنٍ ۟۠
88਼ ਅਤੇ ਤੁਸੀਂ ਇਸ ਦੀ ਸੱਚਾਈ ਨੂੰ ਕੁੱਝ ਦੇਰ ਮਗਰੋਂ (ਭਾਵ ਕਿਆਮਤ ਵੇਲੇ ਜ਼ਰੂਰ ਹੀ) ਜਾਣ ਲਵੋਗੇ।
Les exégèses en arabe:
 
Traduction des sens Sourate: SÂD
Lexique des sourates Numéro de la page
 
Traduction des sens du Noble Coran - الترجمة البنجابية - Lexique des traductions

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

Fermeture