Check out the new design

કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ * - ભાષાંતરોની અનુક્રમણિકા

XML CSV Excel API
Please review the Terms and Policies

શબ્દોનું ભાષાંતર સૂરહ: અત્ તગાબુન   આયત:

ਅਸ^ਸਾਫ਼ਾਤ

یُسَبِّحُ لِلّٰهِ مَا فِی السَّمٰوٰتِ وَمَا فِی الْاَرْضِ ۚ— لَهُ الْمُلْكُ وَلَهُ الْحَمْدُ ؗ— وَهُوَ عَلٰی كُلِّ شَیْءٍ قَدِیْرٌ ۟
1਼ ਹਰ ਉਹ ਚੀਜ਼ ਜਿਹੜੀ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਅੱਲਾਹ ਦੀ ਹੀ ਤਸਬੀਹ (ਪਵਿੱਤਰਤਾ ਵਰਣਨ) ਕਰਦੀ ਹੈ। ਪਾਤਸ਼ਾਹੀ ਵੀ ਉਸੇ ਲਈ ਹੈ ਅਤੇ ਹਰ ਪ੍ਰਕਾਰ ਦੀ ਪ੍ਰਸ਼ੰਸਾ ਵੀ ਉਸੇ ਲਈ ਹੈ, ਹਰੇਕ ਚੀਜ਼ ਉਸ ਦੇ ਕਾਬੂ ਹੇਠ ਹੈ।
અરબી તફસીરો:
هُوَ الَّذِیْ خَلَقَكُمْ فَمِنْكُمْ كَافِرٌ وَّمِنْكُمْ مُّؤْمِنٌ ؕ— وَاللّٰهُ بِمَا تَعْمَلُوْنَ بَصِیْرٌ ۟
2਼ ਉਹੀਓ ਹੈ ਜਿਸ ਨੇ ਤੁਹਾਨੂੰ ਸਾਜਿਆ ਫੇਰ ਤੁਹਾਡੇ ਵਿੱਚੋਂ ਕੋਈ ਇਨਕਾਰੀ ਹੈ ਤੇ ਕੋਈ ਈਮਾਨ ਵਾਲਾ ਹੈ। ਤੁਸੀਂ ਜੋ ਕੁੱਝ ਵੀ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਵੇਖਦਾ ਹੈ।
અરબી તફસીરો:
خَلَقَ السَّمٰوٰتِ وَالْاَرْضَ بِالْحَقِّ وَصَوَّرَكُمْ فَاَحْسَنَ صُوَرَكُمْ ۚ— وَاِلَیْهِ الْمَصِیْرُ ۟
3਼ ਉਸੇ ਨੇ ਅਕਾਸ਼ ਤੇ ਧਰਤੀ ਨੂੰ ਹੱਕ (ਭਾਵ ਇਨਸਾਫ਼) ਨਾਲ ਸਾਜਿਆ ਅਤੇ ਤੁਹਾਡੀਆਂ ਸ਼ਕਲਾਂ-ਸੂਰਤਾ ਬਣਾਈਆਂ ਅਤੇ ਤੁਹਾਨੂੰ ਬਹੁਤ ਹੀ ਸੋਹਣੀਆਂ ਸੂਰਤਾ ਬਖ਼ਸ਼ੀਆਂ ਅਤੇ ਤੁਸੀਂ ਸਭ ਨੇ ਉਸੇ ਵੱਲ ਪਰਤਣਾ ਹੈ।
અરબી તફસીરો:
یَعْلَمُ مَا فِی السَّمٰوٰتِ وَالْاَرْضِ وَیَعْلَمُ مَا تُسِرُّوْنَ وَمَا تُعْلِنُوْنَ ؕ— وَاللّٰهُ عَلِیْمٌۢ بِذَاتِ الصُّدُوْرِ ۟
4਼ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਜਾਣਦਾ ਹੈ ਅਤੇ (ਉਹ ਵੀ ਜਾਣਦਾ ਹੈ) ਜੋ ਤੁਸੀਂ ਲਕੋਂਦੇ ਹੋ ਅਤੇ ਪ੍ਰਗਟ ਕਰਦੇ ਹੋ। ਅੱਲਾਹ ਦਿਲਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੈ।
અરબી તફસીરો:
اَلَمْ یَاْتِكُمْ نَبَؤُا الَّذِیْنَ كَفَرُوْا مِنْ قَبْلُ ؗ— فَذَاقُوْا وَبَالَ اَمْرِهِمْ وَلَهُمْ عَذَابٌ اَلِیْمٌ ۟
5਼ ਕੀ ਤੁਹਾਨੂੰ ਉਹਨਾਂ ਲੋਕਾਂ ਦੀ ਖ਼ਬਰ ਨਹੀਂ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਇਨਕਾਰ ਕੀਤਾ ਸੀ? ਫੇਰ ਉਹਨਾਂ ਨੇ ਆਪਣੀਆਂ ਕਰਤੂਤਾਂ ਦਾ ਸੁਆਦ ਚਖਿਆ, ਉਹਨਾਂ ਲਈ ਦੁਖਦਾਈ ਅਜ਼ਾਬ ਹੈ।
અરબી તફસીરો:
ذٰلِكَ بِاَنَّهٗ كَانَتْ تَّاْتِیْهِمْ رُسُلُهُمْ بِالْبَیِّنٰتِ فَقَالُوْۤا اَبَشَرٌ یَّهْدُوْنَنَا ؗ— فَكَفَرُوْا وَتَوَلَّوْا وَّاسْتَغْنَی اللّٰهُ ؕ— وَاللّٰهُ غَنِیٌّ حَمِیْدٌ ۟
6਼ ਇਹ (ਸਜ਼ਾ) ਇਸ ਲਈ ਹੈ ਕਿ ਜਦੋਂ ਉਹਨਾਂ ਦੇ ਰਸੂਲ ਉਹਨਾਂ ਕੋਲ (ਰਸੂਲ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਲਿਆਉਂਦੇ ਤਾਂ ਉਹ (ਇਨਕਾਰੀ) ਆਖਦੇ ਕਿ ਕੀ ਸਾ` ਮਨੁੱਖ ਰਾਹ ਵਿਖਾਉਣਗੇ? ਇੰਜ ਉਹਨਾਂ ਨੇ ਇਨਕਾਰ ਕੀਤਾ ਅਤੇ ਹੱਕ ਸੱਚ ਤੋਂ ਮੂੰਹ ਮੋੜ ਲਿਆ, ਫੇਰ ਅੱਲਾਹ ਵੀ ਉਹਨਾਂ ਤੋਂ ਬੇ-ਪਰਵਾਹ ਹੋ ਗਿਆ। ਅੱਲਾਹ ਬਹੁਤ ਹੀ ਬੇ-ਪਰਵਾਹ ਹੈ ਅਤੇ ਉਹੀਓ ਸ਼ਲਾਘਾ ਯੋਗ ਹੈ।
અરબી તફસીરો:
زَعَمَ الَّذِیْنَ كَفَرُوْۤا اَنْ لَّنْ یُّبْعَثُوْا ؕ— قُلْ بَلٰی وَرَبِّیْ لَتُبْعَثُنَّ ثُمَّ لَتُنَبَّؤُنَّ بِمَا عَمِلْتُمْ ؕ— وَذٰلِكَ عَلَی اللّٰهِ یَسِیْرٌ ۟
7਼ ਇਨਕਾਰੀਆਂ ਦਾ ਦਾਅਵਾ ਇਹ ਹੈ ਕਿ ਉਹਨਾਂ ਨੂੂੰ (ਕਬਰਾਂ ਵਿੱਚੋਂ) ਕਦੇ ਵੀ (ਜਿਊਂਦਾ) ਉਠਾਇਆ ਨਹੀਂ ਜਾਵੇਗਾ। (ਹੇ ਨਬੀ!) ਆਖ ਦਿਓ, ਕਿਉਂ ਨਹੀਂ, ਮੇਰੇ ਰੱਬ ਦੀ ਸੁੰਹ ਤੁਹਾਨੂੰ ਜ਼ਰੂਰ ਉਠਾਇਆ ਜਾਵੇਗਾ, ਫੇਰ ਤੁਹਾਨੂੰ ਦੱਸਿਆ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ। ਇਹ ਕੰਮ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ।
અરબી તફસીરો:
فَاٰمِنُوْا بِاللّٰهِ وَرَسُوْلِهٖ وَالنُّوْرِ الَّذِیْۤ اَنْزَلْنَا ؕ— وَاللّٰهُ بِمَا تَعْمَلُوْنَ خَبِیْرٌ ۟
8 ਸੋ ਤੁਸੀਂ ਅੱਲਾਹ, ਉਸ ਦੇ ਰਸੂਲ ਅਤੇ ਉਸ ਨੂਰ (.ਕੁਰਆਨ) ਉੱਤੇ ਈਮਾਨ ਲਿਆਓ ਜਿਹੜਾ ਅਸੀਂ ਤੁਹਾਡੇ ’ਤੇ ਉਤਾਰਿਆ ਹੈ। ਅੱਲਾਹ ਹਰ ਉਸ ਕੰਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰਦੇ ਹੋ।
અરબી તફસીરો:
یَوْمَ یَجْمَعُكُمْ لِیَوْمِ الْجَمْعِ ذٰلِكَ یَوْمُ التَّغَابُنِ ؕ— وَمَنْ یُّؤْمِنْ بِاللّٰهِ وَیَعْمَلْ صَالِحًا یُّكَفِّرْ عَنْهُ سَیِّاٰتِهٖ وَیُدْخِلْهُ جَنّٰتٍ تَجْرِیْ مِنْ تَحْتِهَا الْاَنْهٰرُ خٰلِدِیْنَ فِیْهَاۤ اَبَدًا ؕ— ذٰلِكَ الْفَوْزُ الْعَظِیْمُ ۟
9਼ ਜਦੋਂ ਉਹ (ਅੱਲਾਹ) ਤੁਹਾਨੂੰ ਇਕੱਤਰ ਹੋਣ ਵਾਲੇ ਦਿਨ ਇਕੱਤਰ ਕਰੇਗਾ, ਉਹ ਹਾਰ ਜਿੱਤ ਵਾਲਾ ਦਿਨ ਹੋਵੇਗਾ ਅਤੇ ਜਿਹੜਾ ਕੋਈ ਅੱਲਾਹ ’ਤੇ ਈਮਾਨ ਲਿਆਏ ਤੇ ਨੇਕ ਕੰਮ ਕਰੇ ਤਾਂ ਅੱਲਾਹ ਉਸ ਤੋਂ ਉਸ ਦੀਆਂ ਬੁਰਾਈਆਂ ਦੂਰ ਕਰ ਦੇਵੇਗਾ ਅਤੇ ਉਸ ਨੂੰ ਜੰਨਤ ਵਿਚ ਦਾਖ਼ਲ ਕਰੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਸ ਵਿਚ ਸਦਾ ਰਹੇਗਾ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
અરબી તફસીરો:
 
શબ્દોનું ભાષાંતર સૂરહ: અત્ તગાબુન
સૂરહ માટે અનુક્રમણિકા પેજ નંબર
 
કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ - ભાષાંતરોની અનુક્રમણિકા

તેનું અનુવાદ આરિફ હલીમ દ્વારા કરવામાં આવ્યું.

બંધ કરો