Check out the new design

કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ * - ભાષાંતરોની અનુક્રમણિકા

XML CSV Excel API
Please review the Terms and Policies

શબ્દોનું ભાષાંતર સૂરહ: અત્ તગાબુન   આયત:
وَالَّذِیْنَ كَفَرُوْا وَكَذَّبُوْا بِاٰیٰتِنَاۤ اُولٰٓىِٕكَ اَصْحٰبُ النَّارِ خٰلِدِیْنَ فِیْهَا ؕ— وَبِئْسَ الْمَصِیْرُ ۟۠
10਼ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਸਾਡੀਆਂ ਆਇਤਾਂ (ਭਾਵ ਆਦੇਸ਼ਾਂ) ਨੂੰ ਨਹੀਂ ਮੰਨਿਆ ਉਹ ਸਭ ਨਰਕੀ ਹਨ ਅਤੇ ਸਦਾ ਉਸੇ ਵਿਚ ਹੀ ਰਹਿਣਗੇ,1 ਉਹ ਬਹੁਤ ਹੀ ਭੈੜਾ ਸਥਾਨ ਹੈ।
1। ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
અરબી તફસીરો:
مَاۤ اَصَابَ مِنْ مُّصِیْبَةٍ اِلَّا بِاِذْنِ اللّٰهِ ؕ— وَمَنْ یُّؤْمِنْ بِاللّٰهِ یَهْدِ قَلْبَهٗ ؕ— وَاللّٰهُ بِكُلِّ شَیْءٍ عَلِیْمٌ ۟
11਼ ਜਿਹੜੀ ਵੀ ਕੋਈ ਬਿਪਤਾ ਆਉਂਦੀ ਹੈ ਉਹ ਅੱਲਾਹ ਦੇ ਹੁਕਮ ਨਾਲ ਹੀ ਆਉਂਦੀ ਹੈ। ਜੇ ਕੋਈ ਅੱਲਾਹ ’ਤੇ ਈਮਾਨ ਲਿਆਏ ਤਾਂ ਉਹ ਉਸ ਦੇ ਮਨ ਨੂੰ ਹਿਦਾਇਤ ਦਿੰਦਾ ਹੈ। ਅੱਲਾਹ ਹਰ ਚੀਜ਼ ਨੂੰ ਜਾਣਦਾ ਹੈ।
અરબી તફસીરો:
وَاَطِیْعُوا اللّٰهَ وَاَطِیْعُوا الرَّسُوْلَ ۚ— فَاِنْ تَوَلَّیْتُمْ فَاِنَّمَا عَلٰی رَسُوْلِنَا الْبَلٰغُ الْمُبِیْنُ ۟
12਼ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ। ਜੇ ਤੁਸੀਂ ਹੱਕ ਤੋਂ ਮੂੰਹ ਮੋੜੋਂਗੇ ਤਾਂ ਸਾਡੇ ਰਸੂਲ ਦਾ ਕੰਮ ਤਾਂ ਕੇਵਲ ਆਦੇਸ਼ਾਂ ਨੂੰ ਸਪਸ਼ਟ ਕਰਕੇ ਪਹੁੰਚਾ ਦੇਣਾ ਹੈ।
અરબી તફસીરો:
اَللّٰهُ لَاۤ اِلٰهَ اِلَّا هُوَ ؕ— وَعَلَی اللّٰهِ فَلْیَتَوَكَّلِ الْمُؤْمِنُوْنَ ۟
13਼ ਅੱਲਾਹ ਉਹ ਹੈ ਜਿਸ ਤੋਂ ਛੁੱਟ ਕੋਈ (ਸੱਚਾ) ਇਸ਼ਟ ਨਹੀਂ ਅਤੇ ਈਮਾਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਸੇ ’ਤੇ ਹੀ ਭਰੋਸਾ ਕਰਨ।
અરબી તફસીરો:
یٰۤاَیُّهَا الَّذِیْنَ اٰمَنُوْۤا اِنَّ مِنْ اَزْوَاجِكُمْ وَاَوْلَادِكُمْ عَدُوًّا لَّكُمْ فَاحْذَرُوْهُمْ ۚ— وَاِنْ تَعْفُوْا وَتَصْفَحُوْا وَتَغْفِرُوْا فَاِنَّ اللّٰهَ غَفُوْرٌ رَّحِیْمٌ ۟
14਼ ਹੇ ਈਮਾਨ ਵਾਲਿਓ! ਬੇਸ਼ੱਕ ਤੁਹਾਡੀਆਂ ਪਤਨੀਆਂ ਅਤੇ ਤੁਹਾਡੀ ਔਲਾਦ ਵਿੱਚੋਂ ਕੁੱਝ ਤੁਹਾਡੇ ਦੁਸ਼ਮਨ ਹਨ, ਸੋ ਤੁਸੀਂ ਉਹਨਾਂ ਤੋਂ ਬਚੋ, ਜੇ ਮੁਆਫ਼ ਕਰ ਦਿਓ ਅਤੇ (ਭੁੱਲਾਂ ਦੀ) ਅਣਦੇਖੀ ਕਰ ਦਿਓ ਅਤੇ ਖਿਮਾਂ ਬਖ਼ਸ਼ੋ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
અરબી તફસીરો:
اِنَّمَاۤ اَمْوَالُكُمْ وَاَوْلَادُكُمْ فِتْنَةٌ ؕ— وَاللّٰهُ عِنْدَهٗۤ اَجْرٌ عَظِیْمٌ ۟
15਼ ਬੇਸ਼ੱਕ ਤੁਹਾਡੇ ਮਾਲ ਅਤੇ ਤੁਹਾਡੀ ਔਲਾਦ ਤਾਂ ਇੱਕ ਫ਼ਿਤਨਾ (ਅਜ਼ਮਾਇਸ਼) ਹੈ ਅਤੇ ਵੱਡਾ ਬਦਲਾ ਤਾਂ ਅੱਲਾਹ ਕੋਲ ਹੈ।
અરબી તફસીરો:
فَاتَّقُوا اللّٰهَ مَا اسْتَطَعْتُمْ وَاسْمَعُوْا وَاَطِیْعُوْا وَاَنْفِقُوْا خَیْرًا لِّاَنْفُسِكُمْ ؕ— وَمَنْ یُّوْقَ شُحَّ نَفْسِهٖ فَاُولٰٓىِٕكَ هُمُ الْمُفْلِحُوْنَ ۟
16਼ ਸੋ ਜਿੱਥੇ ਤਕ ਹੋ ਸਕੇ ਤੁਸੀਂ ਅੱਲਾਹ ਤੋਂ ਡਰੋ, (ਅੱਲਾਹ ਦੇ ਹੁਕਮਾਂ ਨੂੰ) ਧਿਆਨ ਨਾਲ ਸੁਣੋ ਅਤੇ ਪਾਲਣਾ ਕਰੋ ਅਤੇ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ, ਤੁਹਾਡੇ ਲਈ ਇਹੋ ਵਧੀਆ ਗੱਲ ਹੈ। ਜਿਸ ਨੇ ਆਪਣੇ ਆਪ ਨੂੰ ਲਾਲਚੀ ਹੋਣ ਤੋਂ ਬਚਾ ਲਿਆ ਉਹੀਓ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
અરબી તફસીરો:
اِنْ تُقْرِضُوا اللّٰهَ قَرْضًا حَسَنًا یُّضٰعِفْهُ لَكُمْ وَیَغْفِرْ لَكُمْ ؕ— وَاللّٰهُ شَكُوْرٌ حَلِیْمٌ ۟ۙ
17਼ ਜੇ ਤੁਸੀਂ ਅੱਲਾਹ ਨੂੰ ਕਰਜ਼ ਦਿਓ ਤਾਂ ਕਰਜ਼ੇ ਹਸਨਾ (ਸੋਹਣਾ ਕਰਜ਼) ਦਿਓ, ਤਾਂ ਉਹ ਤੁਹਾਨੂੰ ਕਈ ਗੁਣਾ ਵਧਾ ਕੇ ਮੋੜ ਦੇਵੇਗਾ ਅਤੇ ਤੁਹਾਡੀਆਂ ਭੁੱਲਾਂ ਨੂੰ ਬਖ਼ਸ਼ ਦੇਵੇਗਾ। ਅੱਲਾਹ ਤੁਹਾਡੀ ਕਦਰ ਕਰਨ ਵਾਲਾ ਹੈ ਅਤੇ ਬਹੁਤ ਹੀ ਨਰਮਾਈ ਵਾਲਾ ਹੈ।
અરબી તફસીરો:
عٰلِمُ الْغَیْبِ وَالشَّهَادَةِ الْعَزِیْزُ الْحَكِیْمُ ۟۠
18਼ ਉਹ ਗ਼ੈਬ ਅਤੇ ਜ਼ਾਹਿਰ ਦਾ ਗਿਆਨ ਰੱਖਣ ਵਾਲਾ ਹੈ, ਉਹ ਵੱਡਾ ਜ਼ੋਰਾਵਰ ਤੇ ਯੁਕਤੀਮਾਨ ਹੈ।
અરબી તફસીરો:
 
શબ્દોનું ભાષાંતર સૂરહ: અત્ તગાબુન
સૂરહ માટે અનુક્રમણિકા પેજ નંબર
 
કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ - ભાષાંતરોની અનુક્રમણિકા

તેનું અનુવાદ આરિફ હલીમ દ્વારા કરવામાં આવ્યું.

બંધ કરો