क़ुरआन के अर्थों का अनुवाद - الترجمة البنجابية * - अनुवादों की सूची

XML CSV Excel API
Please review the Terms and Policies

अर्थों का अनुवाद आयत: (1) सूरा: सूरा अल्-मसद

ਸੂਰਤ ਅਲ-ਲਹਬ

تَبَّتْ یَدَاۤ اَبِیْ لَهَبٍ وَّتَبَّ ۟ؕ
1਼ ਟੁਟ ਜਾਣ ਅਬੂ-ਲਹਬ ਦੇ ਹਥ, ਉਹ ਤਾਂ ਬਰਬਾਦ ਹੋ ਗਿਆ। 1
1਼ ਇਸ ਸੂਰਤ ਦੇ ਸੰਬੰਧ ਵਿਚ ਆਉਂਦਾ ਹੈ ਕਿ ਜਦੋਂ ਇਹ ਸੂਰਤ ਉੱਤਰੀ ਕਿ ਆਪਣੇ ਸਕੇ-ਸੰਬੰਧੀਆਂ ਨੂੰ ਡਰਾਓ ਤਾਂ ਅਰਬ ਦੇ ਰਵਾਜ ਅਨੁਸਾਰ ਨਬੀ (ਸ:) ਸਫ਼ਾ ਨਾਂ ਦੀ ਪਹਾੜੀ ’ਤੇ ਚੜ੍ਹ ਗਏ ਅਤੇ ਲੋਕਾਂ ਨੂੰ ਹੋਕਾ ਦਿੱਤਾ, ਜਦੋਂ ਲੋਕੀ ਜਮਾਂ ਹੋ ਗਏ ਤਾਂ ਆਪ (ਸ:) ਨੇ ਫ਼ਰਮਾਇਆ, ਜੇ ਮੈਂ ਤੁਹਾਨੂੰ ਆਖਾਂ ਕਿ ਪਹਾੜ ਦੇ ਦੂਜੇ ਪਾਸੇ ਇੱਕ ਲਸ਼ਕਰ ਤੁਹਾਡੇ ’ਤੇ ਹਮਲਾ ਕਰਨ ਵਾਲਾ ਹੈ ਤਾਂ ਕੀ ਤੁਸੀਂ ਵਿਸ਼ਵਾਸ ਕਰ ਲਓਗੇ ? ਉਹਨਾਂ ਨੇ ਆਖਿਆ ਕਿ ਕਿਉਂ ਨਹੀਂ, ਸਾਨੇ ਤੁਹਾਨੂੰ ਕਦੇ ਝੂਠ ਬੋਲਦੇ ਨਹੀਂ ਵੇਖਿਆ। ਆਪ (ਸ:) ਨੇ ਫ਼ਰਮਾਇਆ, ਸੁਣੋ! ਮੈਂ ਤੁਹਾਨੂੰ ਡਰਾਉਂਦਾ ਹੈ ਉਸ ਖ਼ੌਫ਼ਨਾਕ ਅਜ਼ਾਬ ਤੋਂ ਜਿਹੜਾ ਈਮਾਨ ਨਾ ਲਿਆਉਣ ਦੀ ਹਾਲਤ ਵਿਚ ਤੁਹਾਡੇ ’ਤੇ ਆਉਣ ਵਾਲਾ ਹੈ। ਅਬੂ-ਲਹਬ, ਜਿਹੜਾ ਆਪ (ਸ:) ਦਾ ਚਾਚਾ ਸੀ, ਨੇ ਕਿਹਾ ਕਿ ਤੂੰ ਬਰਬਾਦ ਹੋਵੇਂ, ਕੀ ਤੂੰ ਸਾਨੂੰ ਇਸੇ ਲਈ ਬੁਲਾਇਆ ਸੀ? ਫੇਰ ਉਹ ਉਠ ਕੇ ਚਲਾ ਗਿਆ ਇਸ ’ਤੇ ਇਹ ਸੂਰਤ ਨਾਜ਼ਿਲ ਹੋਈ। (ਸਹੀ ਬੁਖ਼ਾਰੀ, ਹਦੀਸ: 4971)
अरबी तफ़सीरें:
 
अर्थों का अनुवाद आयत: (1) सूरा: सूरा अल्-मसद
सूरों की सूची पृष्ठ संख्या
 
क़ुरआन के अर्थों का अनुवाद - الترجمة البنجابية - अनुवादों की सूची

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

बंद करें