ការបកប្រែអត្ថន័យគួរអាន - الترجمة البنجابية * - សន្ទស្សន៍នៃការបកប្រែ

XML CSV Excel API
Please review the Terms and Policies

ការបកប្រែអត្ថន័យ ជំពូក​: សូរ៉ោះអាត់តាវហ្ពះ   អាយ៉ាត់:

ਸੂਰਤ ਅਤ-ਤੌਬਾ

بَرَآءَةٌ مِّنَ اللّٰهِ وَرَسُوْلِهٖۤ اِلَی الَّذِیْنَ عٰهَدْتُّمْ مِّنَ الْمُشْرِكِیْنَ ۟ؕ
1਼ (ਹੇ ਮੁਸਲਮਾਨੋ!) ਜਿਨ੍ਹਾਂ ਮੁਸ਼ਰਿਕਾਂ ਨਾਲ ਤੁਸੀਂ ਸੰਧੀ ਕਰ ਰੱਖੀ ਹੈ, ਅੱਲਾਹ ਤੇ ਉਸ ਦੇ ਰਸੂਲ (ਹਜ਼ਰਤ ਮੁਹੰਮਦ ਸ:) ਵੱਲੋਂ ਉਹਨਾਂ ਨੂੰ ਕੋਰਾ ਜਵਾਬ ਹੈ।
តាហ្វសៀរជាភាសា​អារ៉ាប់ជាច្រេីន:
فَسِیْحُوْا فِی الْاَرْضِ اَرْبَعَةَ اَشْهُرٍ وَّاعْلَمُوْۤا اَنَّكُمْ غَیْرُ مُعْجِزِی اللّٰهِ ۙ— وَاَنَّ اللّٰهَ مُخْزِی الْكٰفِرِیْنَ ۟
2਼ ਸੋ (ਹੇ ਮੁਸ਼ਰਿਕੋ!) ਤੁਸੀਂ ਲੋਕ ਦੇਸ਼ (ਮੱਕੇ) ਵਿਚ ਚਾਰ ਮਹੀਨੇ ਤਕ ਟੁਰ ਫਿਰ ਲਵੋ ਅਤੇ ਇਹ ਜਾਣ ਲਓ ਕਿ ਤੁਸੀਂ ਅੱਲਾਹ ਨੂੰ ਬੇਵਸ ਨਹੀਂ ਕਰ ਸਕਦੇ ਅਤੇ ਇਹ ਵੀ (ਚੇਤੇ ਰੱਖੋ) ਕਿ ਅੱਲਾਹ ਕਾਫ਼ਿਰਾਂ ਨੂੰ ਜ਼ਲੀਲ ਕਰਨ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
وَاَذَانٌ مِّنَ اللّٰهِ وَرَسُوْلِهٖۤ اِلَی النَّاسِ یَوْمَ الْحَجِّ الْاَكْبَرِ اَنَّ اللّٰهَ بَرِیْٓءٌ مِّنَ الْمُشْرِكِیْنَ ۙ۬— وَرَسُوْلُهٗ ؕ— فَاِنْ تُبْتُمْ فَهُوَ خَیْرٌ لَّكُمْ ۚ— وَاِنْ تَوَلَّیْتُمْ فَاعْلَمُوْۤا اَنَّكُمْ غَیْرُ مُعْجِزِی اللّٰهِ ؕ— وَبَشِّرِ الَّذِیْنَ كَفَرُوْا بِعَذَابٍ اَلِیْمٍ ۟ۙ
3਼ ਅੱਲਾਹ ਤੇ ਉਹਦੇ ਰਸੂਲ ਵੱਲੋਂ ਲੋਕਾਂ ਨੂੰ ਵੱਡੇ ਹੱਜ ਦੇ ਦਿਨ ਸੂਚਿਤ ਕੀਤਾ ਜਾਂਦਾ ਹੈ ਕਿ ਅੱਲਾਹ ਅਤੇ ਉਸ ਦੇ ਰਸੂਲ ਦੀ ਮੁਸ਼ਰਿਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ, ਪਰ ਜੇ ਤੁਸੀਂ ਲੋਕ ਹੁਣ ਵੀ ਤੌਬਾ ਕਰ ਲਵੋ ਤਾਂ ਇਹੋ ਤੁਹਾਡੇ ਹੱਕ ਵਿਚ ਚੰਗੀ ਗੱਲ ਹੈ। ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜਦੇ ਹੋ ਤਾਂ ਖ਼ਬਰਦਾਰ ਰਹੋ ਕਿ ਤੁਸੀਂ ਅੱਲਾਹ ਨੂੰ ਹਰਾ ਨਹੀਂ ਸਕਦੇ। (ਹੇ ਨਬੀ!) ਤੁਸੀਂ ਕਾਫ਼ਿਰਾਂ ਨੂੰ ਦੁਖਦਾਈ ਅਜ਼ਾਬ ਦੀ ਖ਼ਬਰ ਸੁਣਾ ਦਿਓ।
តាហ្វសៀរជាភាសា​អារ៉ាប់ជាច្រេីន:
اِلَّا الَّذِیْنَ عٰهَدْتُّمْ مِّنَ الْمُشْرِكِیْنَ ثُمَّ لَمْ یَنْقُصُوْكُمْ شَیْـًٔا وَّلَمْ یُظَاهِرُوْا عَلَیْكُمْ اَحَدًا فَاَتِمُّوْۤا اِلَیْهِمْ عَهْدَهُمْ اِلٰی مُدَّتِهِمْ ؕ— اِنَّ اللّٰهَ یُحِبُّ الْمُتَّقِیْنَ ۟
4਼ ਪਰ (ਹੇ ਮੁਸਲਮਾਨੋ!) ਉਹਨਾਂ ਮੁਸ਼ਰਿਕਾਂ ਤੋਂ ਜਿਨ੍ਹਾਂ ਨਾਲ ਤੁਹਾਡਾ ਸਮਝੌਤਾ ਹੋ ਚੁੱਕਿਆ ਹੈ ਅਤੇ ਉਹਨਾਂ ਨੇ ਤੁਹਾਡਾ ਸਾਥ ਨਿਭਾਉਣ ਵਿਚ ਕੋਈ ਕਸਰ ਵੀ ਨਹੀਂ ਛੱਡੀ ਅਤੇ ਨਾ ਹੀ ਤੁਹਾਡੇ ਵਿਰੁੱਧ ਕਿਸੇ ਦੀ ਮਦਦ ਕੀਤੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸਮਝੌਤੇ ਦੀ ਮਿਥੀ ਹੋਈ ਮੁੱਦਤ ਪੂਰੀ ਕਰੋ। ਅੱਲਾਹ ਪਰਹੇਜ਼ਗਾਰਾਂ ਨੂੰ ਪਸੰਦ ਕਰਦਾ ਹੈ।
តាហ្វសៀរជាភាសា​អារ៉ាប់ជាច្រេីន:
فَاِذَا انْسَلَخَ الْاَشْهُرُ الْحُرُمُ فَاقْتُلُوا الْمُشْرِكِیْنَ حَیْثُ وَجَدْتُّمُوْهُمْ وَخُذُوْهُمْ وَاحْصُرُوْهُمْ وَاقْعُدُوْا لَهُمْ كُلَّ مَرْصَدٍ ۚ— فَاِنْ تَابُوْا وَاَقَامُوا الصَّلٰوةَ وَاٰتَوُا الزَّكٰوةَ فَخَلُّوْا سَبِیْلَهُمْ ؕ— اِنَّ اللّٰهَ غَفُوْرٌ رَّحِیْمٌ ۟
5਼ ਜਦੋਂ ਹਰਾਮ (ਵਰਜੇ ਹੋਏ) ਮਹੀਨੇ ਲੰਘ ਜਾਣ ਤਾਂ ਤੁਸੀਂ ਮੁਸ਼ਰਿਕਾਂ ਨੂੰ ਜਿੱਥੇ ਵੀ ਵੇਖੋ ਉਹਨਾਂ ਨੂੰ ਕਤਲ ਕਰ ਦਿਓ, ਉਹਨਾਂ ਨੂੰ ਫੜੋ ਅਤੇ ਉਹਨਾਂ ਦਾ ਘੇਰਾਓ ਕਰੋ, ਉਹਨਾਂ ਦੀ ਘਾਤ ਵਿਚ ਹਰੇਕ ਘਾਟੀ ਵਿਚ ਜਾਓ,1 ਹਾਂ! ਜੇ ਉਹ ਤੌਬਾ ਕਰ ਲੈਣ ਤੇ ਨਮਾਜ਼ ਦੇ ਪਾਬੰਧ ਹੋ ਜਾਣ ਅਤੇ ਜ਼ਕਾਤ ਦੇਣ ਲੱਗ ਜਾਣ ਤਾਂ (ਹੇ ਮੁਸਲਮਾਨੋ!) ਤੁਸੀਂ ਉਹਨਾਂ ਨੂੰ ਛੱਡ ਦਿਓ। ਬੇਸ਼ੱਕ ਅੱਲਾਹ ਮਿਹਰਾਂ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ।
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 119/2
តាហ្វសៀរជាភាសា​អារ៉ាប់ជាច្រេីន:
وَاِنْ اَحَدٌ مِّنَ الْمُشْرِكِیْنَ اسْتَجَارَكَ فَاَجِرْهُ حَتّٰی یَسْمَعَ كَلٰمَ اللّٰهِ ثُمَّ اَبْلِغْهُ مَاْمَنَهٗ ؕ— ذٰلِكَ بِاَنَّهُمْ قَوْمٌ لَّا یَعْلَمُوْنَ ۟۠
6਼ (ਹੇ ਨਬੀ!) ਜੇ ਮੁਸ਼ਰਿਕਾਂ ਵਿੱਚੋਂ ਕੋਈ ਵੀ ਵਿਅਕਤੀ ਤੁਹਾਥੋਂ ਸ਼ਰਨ ਮੰਗੇ ਤਾਂ ਉਸ ਨੂੰ ਸ਼ਰਨ ਵਿਚ ਲੈ ਲਓ ਜਦੋਂ ਉਹ ਅੱਲਾਹ ਦਾ ਕਲਾਮ (.ਕੁਰਆਨ) ਸੁਣ ਲਵੇ ਤਾਂ ਫੇਰ ਉਸ (ਮੁਸ਼ਰਿਕ) ਨੂੰ ਉਸ ਦੇ ਸੁਰੱਖਿਅਤ ਟਿਕਾਣੇ ’ਤੇ ਪਹੁੰਚਾ ਦਿਓ। ਇੰਜ ਇਸ ਲਈ (ਕਰਨਾ) ਹੈ ਕਿਉਂ ਜੋ ਇਹ ਲੋਕ ਗਿਆਨ ਨਹੀਂ ਰੱਖਦੇ।
តាហ្វសៀរជាភាសា​អារ៉ាប់ជាច្រេីន:
كَیْفَ یَكُوْنُ لِلْمُشْرِكِیْنَ عَهْدٌ عِنْدَ اللّٰهِ وَعِنْدَ رَسُوْلِهٖۤ اِلَّا الَّذِیْنَ عٰهَدْتُّمْ عِنْدَ الْمَسْجِدِ الْحَرَامِ ۚ— فَمَا اسْتَقَامُوْا لَكُمْ فَاسْتَقِیْمُوْا لَهُمْ ؕ— اِنَّ اللّٰهَ یُحِبُّ الْمُتَّقِیْنَ ۟
7਼ ਭਲਾਂ ਮੁਸ਼ਰਿਕਾਂ ਲਈ ਅੱਲਾਹ ਅਤੇ ਉਸ ਦੇ ਰਸੂਲ ਦੀਆਂ ਨਜ਼ਰਾਂ ਵਿਚ ਕੋਈ ਸੰਧੀ-ਸਮਝੌਤਾ ਕਿਵੇਂ ਰਹਿ ਸਕਦਾ ਹੈ, ਛੁੱਟ ਉਹਨਾਂ ਤੋਂ ਜਿਨ੍ਹਾਂ ਨਾਲ ਤੁਸੀਂ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਲਾਗੇ ਸਮਝੌਤਾ ਕੀਤਾ ਸੀ। ਜਦ ਉਹ ਲੋਕ ਤੁਹਾਡੇ ਨਾਲ ਸਮਝੌਤਾ ਨਿਭਾਉਣ, ਤੁਸੀਂ ਵੀ ਉਹਨਾਂ ਨਾਲ ਸੰਧੀ ਨਿਭਾਓ। ਅੱਲਾਹ ਡਰ-ਭੌ ਮੰਣਨ ਵਾਲਿਆਂ ਨੂੰ ਪਸੰਦ ਕਰਦਾ ਹੈ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2
តាហ្វសៀរជាភាសា​អារ៉ាប់ជាច្រេីន:
كَیْفَ وَاِنْ یَّظْهَرُوْا عَلَیْكُمْ لَا یَرْقُبُوْا فِیْكُمْ اِلًّا وَّلَا ذِمَّةً ؕ— یُرْضُوْنَكُمْ بِاَفْوَاهِهِمْ وَتَاْبٰی قُلُوْبُهُمْ ۚ— وَاَكْثَرُهُمْ فٰسِقُوْنَ ۟ۚ
8਼ (ਹੇ ਨਬੀ! ਇਹਨਾਂ ਮੁਸ਼ਰਿਕਾਂ ਨਾਲ ਸੰਧੀ ਕਿਵੇਂ ਹੋ ਸਕਦੀ ਹੈ) ਜਦ ਕਿ ਉਹਨਾਂ ਦਾ ਹਾਲ ਤਾਂ ਇਹ ਹੈ ਕਿ ਜੇ ਉਹ ਤੁਹਾਡੇ ’ਤੇ ਭਾਰੂ ਹੋ ਜਾਣ ਤਾਂ ਨਾ ਤਾਂ ਉਹ ਤੁਹਾਡੇ ਮਾਮਲੇ ਵਿਚ ਕਿਸੇ ਰਿਸ਼ਤੇ-ਨਾਤੇ ਦੀ ਪਰਵਾਹ ਕਰਨ ਨਾਂ ਹੀ ਆਪਣੇ ਕਿਸੇ ਸੰਧੀ ਸਮਝੌਤੇ ਦੀ। ਉਹ ਆਪਣੀਆਂ ਗੱਲਾਂ ਨਾਲ ਹੀ ਤੁਹਾਨੂੰ ਖ਼ੁਸ਼ ਕਰਨ ਵਿਚ ਲੱਗੇ ਹੋਏ ਹਨ, ਪਰ ਦਿਲ ਤੋਂ ਇਨਕਾਰ ਕਰਦੇ ਹਨ। ਇਹਨਾਂ ਵਿੱਚੋਂ ਬਹੁਤੇ ਨਾ-ਫ਼ਰਮਾਨ ਹਨ।
តាហ្វសៀរជាភាសា​អារ៉ាប់ជាច្រេីន:
اِشْتَرَوْا بِاٰیٰتِ اللّٰهِ ثَمَنًا قَلِیْلًا فَصَدُّوْا عَنْ سَبِیْلِهٖ ؕ— اِنَّهُمْ سَآءَ مَا كَانُوْا یَعْمَلُوْنَ ۟
9਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਬਹੁਤ ਹੀ ਥੋੜ੍ਹੀ ਕੀਮਤ ’ਤੇ ਵੇਚ ਸੁੱਟਿਆ ਹੈ ਅਤੇ ਦੂਜੇ ਲੋਕਾਂ ਨੂੰ ਵੀ ਉਸ (ਅੱਲਾਹ) ਦੀ ਰਾਹ ਤੋਂ ਰੋਕਦੇ ਹਨ। ਬਹੁਤ ਹੀ ਭੈੜੀਆਂ ਕਰਤੂਤਾਂ ਹਨ, ਜੋ ਉਹ ਕਰ ਰਹੇ ਹਨ।
តាហ្វសៀរជាភាសា​អារ៉ាប់ជាច្រេីន:
لَا یَرْقُبُوْنَ فِیْ مُؤْمِنٍ اِلًّا وَّلَا ذِمَّةً ؕ— وَاُولٰٓىِٕكَ هُمُ الْمُعْتَدُوْنَ ۟
10਼ ਉਹ (ਮੁਸ਼ਰਿਕ) ਤਾਂ ਕਿਸੇ ਮੁਸਲਮਾਨ ਦੇ ਮਾਮਲੇ ਵਿਚ ਨਾ ਤਾਂ ਕਿਸੇ ਰਿਸ਼ਤੇਦਾਰੀ ਦੀ ਪਰਵਾਹ ਕਰਦੇ ਹਨ ਅਤੇ ਨਾ ਹੀ ਕਿਸੇ ਸਮਝੌਤੇ ਦਾ ਲਿਹਾਜ਼ ਰੱਖਦੇ ਹਨ। ਇਹ ਲੋਕ ਤਾਂ ਹੱਦਾਂ ਟੱਪਣ ਵਾਲੇ ਹਨ।
តាហ្វសៀរជាភាសា​អារ៉ាប់ជាច្រេីន:
فَاِنْ تَابُوْا وَاَقَامُوا الصَّلٰوةَ وَاٰتَوُا الزَّكٰوةَ فَاِخْوَانُكُمْ فِی الدِّیْنِ ؕ— وَنُفَصِّلُ الْاٰیٰتِ لِقَوْمٍ یَّعْلَمُوْنَ ۟
11਼ ਜੇ ਹੁਣ ਵੀ ਇਹ ਤੌਬਾ ਕਰ ਲੈਣ, ਨਮਾਜ਼ ਦੀ ਪਾਬੰਦੀ ਕਰਨ ਅਤੇ ਜ਼ਕਾਤ ਅਦਾ ਕਰਦੇ ਰਹਿਣ ਤਾਂ ਇਹ ਤੁਹਾਡੇ ਦੀਨੀ ਭਰਾ ਹਨ। ਅਸੀਂ (ਅੱਲਾਹ) ਤਾਂ ਆਪਣੀਆਂ ਆਇਤਾਂ (ਆਦੇਸ਼ਾਂ) ਦਾ ਗਿਆਨ ਰੱਖਣ ਵਾਲਿਆਂ ਲਈ ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਹੇ ਹਾਂ।
តាហ្វសៀរជាភាសា​អារ៉ាប់ជាច្រេីន:
وَاِنْ نَّكَثُوْۤا اَیْمَانَهُمْ مِّنْ بَعْدِ عَهْدِهِمْ وَطَعَنُوْا فِیْ دِیْنِكُمْ فَقَاتِلُوْۤا اَىِٕمَّةَ الْكُفْرِ ۙ— اِنَّهُمْ لَاۤ اَیْمَانَ لَهُمْ لَعَلَّهُمْ یَنْتَهُوْنَ ۟
12਼ ਜੇ ਉਹ ਸਮਝੌਤੇ ਕਰਨ ਮਗਰੋਂ ਅਪਣੀਆਂ ਕਸਮਾਂ ਤੋੜ ਦੇਣ ਅਤੇ ਤੁਹਾਡੇ ਦੀਨ ਉੱਤੇ ਹਮਲੇ ਕਰਨ ਤਾਂ ਤੁਸੀਂ ਵੀ ਉਹਨਾਂ ਕੁਫ਼ਰ ਦੇ ਸਰਦਾਰਾਂ ਨਾਲ ਭਿੜ ਜਾਓ, ਉਹਨਾਂ ਦੀਆਂ ਕਸਮਾਂ ਦਾ ਕੁੱਝ ਵੀ ਭਰੋਸਾ ਨਹੀਂ ਹੋ ਸਕਦਾ ਸ਼ਾਇਦ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ।
តាហ្វសៀរជាភាសា​អារ៉ាប់ជាច្រេីន:
اَلَا تُقَاتِلُوْنَ قَوْمًا نَّكَثُوْۤا اَیْمَانَهُمْ وَهَمُّوْا بِاِخْرَاجِ الرَّسُوْلِ وَهُمْ بَدَءُوْكُمْ اَوَّلَ مَرَّةٍ ؕ— اَتَخْشَوْنَهُمْ ۚ— فَاللّٰهُ اَحَقُّ اَنْ تَخْشَوْهُ اِنْ كُنْتُمْ مُّؤْمِنِیْنَ ۟
13਼ (ਹੇ ਮੁਸਲਮਾਨੋ!) ਕੀ ਤੁਸੀਂ ਉਹਨਾਂ (ਕਾਫ਼ਿਰਾਂ) ਨਾਲ ਨਹੀਂ ਲੜੋਂਗੇ ਜਿਨ੍ਹਾਂ ਨੇ ਆਪਣੀਆਂ ਕਸਮਾਂ ਨੂੰ ਤੋੜ੍ਹਿਆ ਅਤੇ ਪੈਗ਼ੰਬਰ (ਮਹੁੰਮਦ ਸ:) ਨੂੰ (ਮੱਕੇ ਸ਼ਹਿਰ ਤੋਂ) ਦੇਸ਼ ਨਿਕਾਲਾ ਦੇਣ ਦਾ ਇਰਾਦਾ ਕੀਤਾ ਅਤੇ ਉਹਨਾਂ ਨੇ ਹੀ ਪਹਿਲਾਂ ਤੁਹਾਡੇ ਨਾਲ ਲੜਾਈ ਅਰੰਭ ਕੀਤੀ? ਕੀ ਤੁਸੀਂ ਉਹਨਾਂ ਤੋਂ ਡਰਦੇ ਹੋ? ਜੇ ਤੁਸੀਂ ਈਮਾਨ ਵਾਲੇ ਹੋ ਤਾਂ ਤੁਸੀਂ ਅੱਲਾਹ ਤੋਂ ਹੀ ਡਰੋ ਉਹੀਓ ਇਸ ਦਾ ਵਧ ਹੱਕ ਰੱਖਦਾ ਹੈ।
តាហ្វសៀរជាភាសា​អារ៉ាប់ជាច្រេីន:
قَاتِلُوْهُمْ یُعَذِّبْهُمُ اللّٰهُ بِاَیْدِیْكُمْ وَیُخْزِهِمْ وَیَنْصُرْكُمْ عَلَیْهِمْ وَیَشْفِ صُدُوْرَ قَوْمٍ مُّؤْمِنِیْنَ ۟ۙ
14਼ ਤੁਸੀਂ ਉਹਨਾਂ ਨਾਲ ਜੰਗ ਕਰੋ ਅੱਲਾਹ ਉਹਨਾਂ ਨੂੰ ਤੁਹਾਡੇ ਹੱਥੋਂ ਅਜ਼ਾਬ (ਸਜ਼ਾ) ਦੁਆਵੇਗਾ, ਉਹਨਾਂ ਨੂੰ ਜ਼ਲੀਲ ਤੇ ਰੁਸਵਾ ਕਰੇਗਾ, ਤੁਹਾਨੂੰ ਉਹਨਾਂ ’ਤੇ ਜਿਤ ਪ੍ਰਦਾਨ ਕਰੇਗਾਂ ਅਤੇ ਮੋਮਿਨਾਂ ਦੇ ਹਿਰਦਿਆਂ ਨੂੰ ਸ਼ਾਂਤ ਕਰੇਗਾ।
តាហ្វសៀរជាភាសា​អារ៉ាប់ជាច្រេីន:
وَیُذْهِبْ غَیْظَ قُلُوْبِهِمْ ؕ— وَیَتُوْبُ اللّٰهُ عَلٰی مَنْ یَّشَآءُ ؕ— وَاللّٰهُ عَلِیْمٌ حَكِیْمٌ ۟
15਼ ਅਤੇ ਉਹ ਉਹਨਾਂ ਦੇ ਮਨਾਂ ਵਿੱਚੋਂ ਕਰੋਧ ਨੂੰ ਦੂਰ ਕਰੇਗਾ। ਅੱਲਾਹ ਜਿਸ ਵੱਲ ਵੀ ਚਾਹੁੰਦਾ ਹੈ ਆਪਣੀਆਂ ਮਿਹਰਾਂ ਸਹਿਤ ਧਿਆਨ ਦਿੰਦਾ ਹੈ। ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਹਿਕਮਤ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
اَمْ حَسِبْتُمْ اَنْ تُتْرَكُوْا وَلَمَّا یَعْلَمِ اللّٰهُ الَّذِیْنَ جٰهَدُوْا مِنْكُمْ وَلَمْ یَتَّخِذُوْا مِنْ دُوْنِ اللّٰهِ وَلَا رَسُوْلِهٖ وَلَا الْمُؤْمِنِیْنَ وَلِیْجَةً ؕ— وَاللّٰهُ خَبِیْرٌ بِمَا تَعْمَلُوْنَ ۟۠
16਼ (ਹੇ ਮੁਸ਼ਰਿਕੋ ਤੇ ਕਾਫ਼ਿਰੋ!) ਕੀ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਐਵੇਂ ਹੀ ਛੱਡ ਦਿੱਤੇ ਜਾਓਗੇ ਜਦ ਕਿ ਅੱਲਾਹ ਨੇ ਇਹ ਤਾਂ ਅਜਿਹੇ ਤਕ ਵੇਖਿਆ ਹੀ ਨਹੀਂ ਕਿ ਤੁਹਾਡੇ ਵਿੱਚੋਂ ਕੌਣ ਲੋਕ ਹਨ, ਜਿਨ੍ਹਾਂ ਨੇ ਉਸ ਦੇ ਰਾਹ ਵਿਚ ਜਿਹਾਦ (ਸਘੰਰਸ਼) ਕੀਤਾ ਅਤੇ ਅੱਲਾਹ ਤੇ ਉਸ ਦੇ ਰਸੂਲ ਅਤੇ ਮੋਮਿਨਾਂ ਤੋਂ ਛੁੱਟ ਹੋਰ ਕਿਸੇ ਨੂੰ ਦੋਸਤ ਨਹੀਂ ਬਣਾਇਆ। ਅੱਲਾਹ ਉਹ ਸਭ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ।
តាហ្វសៀរជាភាសា​អារ៉ាប់ជាច្រេីន:
مَا كَانَ لِلْمُشْرِكِیْنَ اَنْ یَّعْمُرُوْا مَسٰجِدَ اللّٰهِ شٰهِدِیْنَ عَلٰۤی اَنْفُسِهِمْ بِالْكُفْرِ ؕ— اُولٰٓىِٕكَ حَبِطَتْ اَعْمَالُهُمْ ۖۚ— وَفِی النَّارِ هُمْ خٰلِدُوْنَ ۟
17਼ ਮੁਸ਼ਰਿਕਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਅੱਲਾਹ ਦੀਆਂ ਮਸੀਤਾਂ ਨੂੰ ਆਬਾਦ ਕਰਨ, ਜਦੋਂ ਕਿ ਉਹ ਆਪ ਹੀ ਆਪਣੇ ਕੁਫ਼ਰ ਦੀ ਗਵਾਹੀ ਦੇ ਰਹੇ ਹਨ। ਉਹਨਾਂ ਦੇ ਸਾਰੇ ਕੀਤੇ ਕੰਮ (ਸੇਵਾ) ਅਜਾਈਂ ਗਏ, ਉਹ ਸਦਾ ਲਈ ਨਰਕ ਵਿਚ ਰਹਿਣਗੇ।
តាហ្វសៀរជាភាសា​អារ៉ាប់ជាច្រេីន:
اِنَّمَا یَعْمُرُ مَسٰجِدَ اللّٰهِ مَنْ اٰمَنَ بِاللّٰهِ وَالْیَوْمِ الْاٰخِرِ وَاَقَامَ الصَّلٰوةَ وَاٰتَی الزَّكٰوةَ وَلَمْ یَخْشَ اِلَّا اللّٰهَ ۫— فَعَسٰۤی اُولٰٓىِٕكَ اَنْ یَّكُوْنُوْا مِنَ الْمُهْتَدِیْنَ ۟
18਼ ਅੱਲਾਹ ਦੀਆਂ ਮਸੀਤਾਂ ਦੀ ਅਬਾਦਕਾਰੀ (ਪ੍ਰਬੰਧਕੀ) ਤਾਂ ਕੇਵਲ ਉਹੀਓ ਕਰਦੇ ਹਨ ਜਿਹੜੇ ਅੱਲਾਹ ਅਤੇ ਕਿਆਮਤ ਦਿਹਾੜੇ ’ਤੇ ਈਮਾਨ ਰੱਖਦੇ ਹਨ, ਨਮਾਜ਼ਾਂ ਦੀ ਪਾਬੰਦੀ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ, ਛੁੱਟ ਅੱਲਾਹ ਤੋਂ ਹੋਰ ਕਿਸੇ ਤੋਂ ਡਰਦੇ ਨਹੀਂ। ਆਸ ਹੈ ਕਿ ਇਹੋ ਲੋਕੀ ਸਿਧੇ ਰਾਹ ’ਤੇ ਹਨ।
តាហ្វសៀរជាភាសា​អារ៉ាប់ជាច្រេីន:
اَجَعَلْتُمْ سِقَایَةَ الْحَآجِّ وَعِمَارَةَ الْمَسْجِدِ الْحَرَامِ كَمَنْ اٰمَنَ بِاللّٰهِ وَالْیَوْمِ الْاٰخِرِ وَجٰهَدَ فِیْ سَبِیْلِ اللّٰهِ ؕ— لَا یَسْتَوٗنَ عِنْدَ اللّٰهِ ؕ— وَاللّٰهُ لَا یَهْدِی الْقَوْمَ الظّٰلِمِیْنَ ۟ۘ
19਼ ਕੀ ਤੁਹਾਡੀਆਂ ਨਜ਼ਰਾਂ ਵਿਚ ਹਾਜੀਆਂ ਨੂੰ ਪਾਣੀ ਪਿਆਉਣਾ ਅਤੇ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਨੂੰ ਆਬਾਦ ਕਰਨਾ ਉਸ ਵਿਅਕਤੀ ਦੇ ਕੰਮ ਦੇ ਬਰਾਬਰ ਹੈ, ਜਿਹੜਾ ਅੱਲਾਹ ’ਤੇ ਅਤੇ ਆਖ਼ਿਰਤ ’ਤੇ ਈਮਾਨ ਲਿਆਏ ਅਤੇ ਅੱਲਾਹ ਦੀ ਰਾਹ ਵਿਚ ਜਿਹਾਦ (ਸੰਘਰਸ਼) ਕਰੇ। ਅੱਲਾਹ ਦੀਆਂ ਨਜ਼ਰਾਂ ਵਿਚ ਇਹ ਦੋਵੇਂ ਇਕ ਸਾਮਾਨ ਨਹੀਂ ਹੋ ਸਕਦੇ ਅਤੇ ਨਾ ਹੀ ਅੱਲਾਹ ਜ਼ਾਲਮਾਂ ਨੂੰ ਹਿਦਾਇਤ ਦਿੰਦਾ ਹੈ।
តាហ្វសៀរជាភាសា​អារ៉ាប់ជាច្រេីន:
اَلَّذِیْنَ اٰمَنُوْا وَهَاجَرُوْا وَجٰهَدُوْا فِیْ سَبِیْلِ اللّٰهِ بِاَمْوَالِهِمْ وَاَنْفُسِهِمْ ۙ— اَعْظَمُ دَرَجَةً عِنْدَ اللّٰهِ ؕ— وَاُولٰٓىِٕكَ هُمُ الْفَآىِٕزُوْنَ ۟
20਼ ਜਿਹੜੇ ਲੋਕੀ ਈਮਾਨ ਲਿਆਏ, ਘਰ-ਬਾਰ ਛੱਡਿਆ ਅਤੇ ਅੱਲਾਹ ਦੀ ਰਾਹ ਵਿਚ ਆਪਣੇ ਮਾਲਾਂ ਤੇ ਜਾਨਾਂ ਸਹਿਤ ਜਿਹਾਦ ਕੀਤਾ, ਅੱਲਾਹ ਦੇ ਨਜ਼ਦੀਕ ਉਹਨਾਂ ਲੋਕਾਂ ਦੇ ਬਹੁਤ ਹੀ ਉੱਚੇ ਮਰਤਬੇ ਹਨ ਅਤੇ ਉਹੀਓ ਆਪਣੀਆਂ ਮੁਰਾਦਾਂ ਪਾਉਣਗੇ।1
1 ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੈ ਜਿਹੜਾ ਅੱਲਾਹ ਤੇ ਉਸ ਦੇ ਰਸੂਲ (ਸ:) ’ਤੇ ਈਮਾਨ ਲਿਆਏ ਨਮਾਜ਼ ਕਾਇਮ ਕਰੇ ਰਮਜ਼ਾਨ ਦੇ ਰੋਜ਼ੇ ਰੱਖੇ ਤਾਂ ਅੱਲਾਹ ਨੇ ਇਹ ਗੱਲ ਆਪਣੇ ’ਤੇ ਲਾਜ਼ਮੀ ਕਰ ਲਈ ਹੈ ਕਿ ਉਸ ਨੂੰ ਜੰਨਤ ਵਿਚ ਦਾਖ਼ਲ ਕਰੇ ਭਾਵੇਂ ਕਿ ਉਸ ਨੇ ਜਿਹਾਦ ਕੀਤਾ ਹੋਵੇ ਜਾਂ ਉਸੀ ਥਾਂ ਬੈਠੇ ਰਹੇ ਜਿੱਥੇ ਉਹ ਜੰਮੀਆਂ ਸੀ ਲੋਕਾਂ ਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਕੀ ਇਹ ਖ਼ੁਸ਼ਖ਼ਬਰੀ ਅਸੀਂ ਲੋਕਾਂ ਨੂੰ ਸੁਣਾ ਦਈਏ? ਤਾਂ ਆਪ ਨੇ ਫ਼ਰਮਾਇਆ ਜੰਨਤ ਦੇ ਸੋ ਦਰਜੇ ਹਨ ਜਿਹੜੇ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਵਾਲਿਆਂ ਲਈ ਤਿਆਰਾ ਕੀਤੇ ਗਏ ਹਨ ਹਰ ਦੋ ਦਰਜਿਆਂ ਵਿਚ ਇੰਨੀ ਦੂਰੀ ਹੈ ਜਿੰਨਾ ਅਕਾਸ਼ ਤੇ ਧਰਤੀ ਦੇ ਵਿਚਾਲੇ ਦੀ ਦੂਰੀ ਸੋ ਜਦੋਂ ਤੁਸੀਂ ਰੱਬ ਤੋਂ ਜੰਨਤ ਮੰਗੋ ਤਾਂ ਫਿਰਦੌਸ ਦਾ ਸਵਾਲ ਕਰੋ ਕਿਉਂ ਜੋ ਇਹ ਜੰਨਤ ਦਾ ਵਿਚਾਲੇ ਦਾ ਭਾਗ ਹੈ ਅਤੇ ਸਭ ਤੋਂ ਵਧੀਆ ਹੈ ਕਹਿਣ ਵਾਲੇ ਦਾ ਇਹ ਵੀ ਵਿਚਾਰ ਹੈ ਕਿ ਆਪ ਨੇ ਇਹ ਵੀ ਫ਼ਰਮਾਇਆ ਇਸ ਫਿਰਦੌਸ ਦੇ ਉੱਤੇ ਰਹਿਮਾਨ ਦਾ ਅਰਸ਼ ਹੈ ਅਤੇ ਜੰਨਤ ਦੀਆਂ ਨਹਿਰਾਂ ਉਸੇ ਤੋਂ ਹੀ ਨਿਕਲਦੀਆਂ ਹਨ (ਸਹੀ ਬੁਖ਼ਾਰੀ, ਹਦੀਸ: 2790) ਸ਼ਹਾਦਤ ਦੀ ਇੱਛਾ ਰੱਖਣਾ ਵੀ ਇਕ ਮੋਮਿਨ ਦੀ ਵਿਸ਼ੇਸ਼ਤਾ ਹੈ। ਅਬੂ-ਹੁਰੈਰਾ ਦਾ ਕਹਿਣਾ ਹੈ ਕਿ ਰਸੂਲ (ਸ:) ਦਾ ਫ਼ਰਮਾਨ ਹੈ ਕਿ ਕਸਮ ਹੈ ਉਸ ਹਸਤੀ ਦੀ ਜਿਸ ਦੇ ਹੱਥ ਵਿਚ ਮੇਰੀ ਜਾਨ ਹੈ ਜੇ ਕੁੱਝ ਈਮਾਨ ਵਾਲਿਆਂ ਨੂੰ ਇਹ ਗੱਲ ਨਾ-ਪਸੰਦ ਨਾ ਹੁੰਦੀ ਕਿ ਉਹ ਮੇਰੇ ਪਿੱਛੇ ਰਹਿ ਜਾਣ ਅਤੇ ਉਹਨਾਂ ਕੋਲ ਸਵਾਰੀਆਂ ਵੀ ਨਹੀਂ ਕਿ ਜਿਨ੍ਹਾਂ ’ਤੇ ਮੈਂ ਉਹਨਾਂ ਨੂੰ ਸਵਾਰ ਕਰ ਦਵਾਂ ਤਾਂ ਮੈਂ ਕਿਸੇ (ਜੰਗ) ਵਿਚ ਪਿੱਛੇ ਨਾ ਰਹਿੰਦਾ ਜਿਹੜੇ ਅੱਲਾਹ ਦੀ ਰਾਹ ਵਿਚ ਜਿਹਾਦ ਲਈ ਨਿਕਲਦੇ ਹਨ। ਕਸਮ ਹੈ ਉਸ ਜ਼ਾਤ ਦੀ ਜਿਸ ਦੇ ਕਾਬੂ ਵਿਚ ਮੇਰੀ ਜਾਨ ਹੈ ਮੇਰੀ ਤਾਂ ਇਹੋ ਚਾਹਤ ਹੈ ਕਿ ਮੈਂ ਅੱਲਾਹ ਦੀ ਰਾਹ ਵਿਚ ਮਾਰਿਆ ਜਾਵਾਂ ਫੇਰ ਜਿਓਂਦਾ ਕੀਤਾ ਜਾਵਾ ਫੇਰ ਕਤਲ ਕੀਤਾ ਜਾਵਾ ਫੇਰ ਜਿਊਂਦਾ ਕੀਤਾ ਜਾਵਾਂ ਫੇਰ ਕਤਲ ਕੀਤਾ ਜਾਵਾਂ ਫੇਰ ਜਿਊਂਦਾ ਕੀਤਾ ਜਾਵਾਂ ਤੇ ਫੇਰ ਕਤਲ ਕੀਤਾ ਜਾਵਾਂ ਫੇਰ ਜਿਉਂਦਾ। (ਸਹੀ ਬੁਖ਼ਾਰੀ, ਹਦੀਸ: 2797)
តាហ្វសៀរជាភាសា​អារ៉ាប់ជាច្រេីន:
یُبَشِّرُهُمْ رَبُّهُمْ بِرَحْمَةٍ مِّنْهُ وَرِضْوَانٍ وَّجَنّٰتٍ لَّهُمْ فِیْهَا نَعِیْمٌ مُّقِیْمٌ ۟ۙ
21਼ ਉਹਨਾਂ ਦਾ ਰੱਬ ਉਹਨਾਂ ਨੂੰ ਆਪਣੀ ਮਿਹਰ, ਰਜ਼ਾ ਅਤੇ ਅਜਿਹੇ ਬਾਗ਼ਾਂ ਦੀ ਖ਼ੁਸ਼ਖ਼ਬਰੀ ਦਿੰਦਾ ਹੈ ਜਿੱਥੇ ਉਹਨਾਂ ਲਈ ਸਦੀਵੀ ਨਿਅਮਤਾਂ ਹੋਣਗੀਆਂ।
តាហ្វសៀរជាភាសា​អារ៉ាប់ជាច្រេីន:
خٰلِدِیْنَ فِیْهَاۤ اَبَدًا ؕ— اِنَّ اللّٰهَ عِنْدَهٗۤ اَجْرٌ عَظِیْمٌ ۟
22਼ ਜਿਨ੍ਹਾਂ ਵਿਚ ਉਹ ਸਦਾ ਰਹਿਣਗੇ ਬੇਸ਼ੱਕ ਅੱਲਾਹ ਕੋਲ (ਸੇਵਾਵਾਂ ਦਾ) ਬਦਲਾ ਦੇਣ ਲਈ ਬਥੇਰਾ ਕੁੱਝ ਹੈ।
តាហ្វសៀរជាភាសា​អារ៉ាប់ជាច្រេីន:
یٰۤاَیُّهَا الَّذِیْنَ اٰمَنُوْا لَا تَتَّخِذُوْۤا اٰبَآءَكُمْ وَاِخْوَانَكُمْ اَوْلِیَآءَ اِنِ اسْتَحَبُّوا الْكُفْرَ عَلَی الْاِیْمَانِ ؕ— وَمَنْ یَّتَوَلَّهُمْ مِّنْكُمْ فَاُولٰٓىِٕكَ هُمُ الظّٰلِمُوْنَ ۟
23਼ ਹੇ ਈਮਾਨ ਵਾਲਿਓ! ਜੇ ਤੁਹਾਡੇ ਪਿਓ ਤੇ ਭਰਾ ਈਮਾਨ ਤੋਂ ਵੱਧ ਕੁਫ਼ਰ ਨੂੰ ਪਸੰਦ ਕਰਦੇ ਹਨ ਤਾਂ ਤੁਸੀਂ ਉਹਨਾਂ ਨੂੰ ਕਦੇ ਵੀ ਆਪਣਾ ਮਿੱਤਰ ਨਾ ਬਣਾਓ। ਤੁਹਾਡੇ ਵਿੱਚੋਂ ਜਿਹੜਾ ਵੀ ਇਹਨਾਂ ਨਾਲ ਮੁਹੱਬਤ ਕਰੇਗਾ, ਉਹੀਓ ਅਸਲੀ ਜ਼ਾਲਮ ਹੋਵੇਗਾ।
តាហ្វសៀរជាភាសា​អារ៉ាប់ជាច្រេីន:
قُلْ اِنْ كَانَ اٰبَآؤُكُمْ وَاَبْنَآؤُكُمْ وَاِخْوَانُكُمْ وَاَزْوَاجُكُمْ وَعَشِیْرَتُكُمْ وَاَمْوَالُ ١قْتَرَفْتُمُوْهَا وَتِجَارَةٌ تَخْشَوْنَ كَسَادَهَا وَمَسٰكِنُ تَرْضَوْنَهَاۤ اَحَبَّ اِلَیْكُمْ مِّنَ اللّٰهِ وَرَسُوْلِهٖ وَجِهَادٍ فِیْ سَبِیْلِهٖ فَتَرَبَّصُوْا حَتّٰی یَاْتِیَ اللّٰهُ بِاَمْرِهٖ ؕ— وَاللّٰهُ لَا یَهْدِی الْقَوْمَ الْفٰسِقِیْنَ ۟۠
24਼ (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਜੇਕਰ ਤੁਹਾਡੇ ਪਿਤਾ ਤੇ ਤੁਹਾਡੇ ਪੁੱਤਰ ਤੇ ਤੁਹਾਡੇ ਭਰਾ ਤੇ ਤੁਹਾਡੀਆਂ ਪਤਨੀਆਂ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਕਮਾਏ ਹੋਏ ਉਹ ਧਨ ਪਦਾਰਥ ਅਤੇ ਕਾਰੋਬਾਰ ਜਿਨ੍ਹਾਂ ਦੇ ਮੰਦਾ ਪੈਣ ਤੋਂ ਤੁਸੀਂ ਡਰਦੇ ਹੋ ਅਤੇ ਤੁਹਾਡੀਆਂ ਉਹ ਹਵੇਲੀਆਂ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਜੇਕਰ ਇਹ ਸਭ ਤੁਹਾਨੂੰ ਅੱਲਾਹ ਅਤੇ ਉਸ ਦੇ ਰਸੂਲ ਤੋਂ ਅਤੇ ਉਸ ਦੀ ਰਾਹ ਵਿਚ ਜਿਹਾਦ ਤੋਂ ਵੱਧ ਪਿਆਰੇ ਹਨ ਤਾਂ ਤੁਸੀਂ ਉਡੀਕ ਕਰੋ ਕਿ ਅੱਲਾਹ ਆਪਣਾ ਹੁਕਮ (ਅਜ਼ਾਬ ਦਾ) ਭੈਜ ਦੇਵੇ।1 ਅੱਲਾਹ ਝੂਠਿਆਂ ਨੂੰ ਹਿਦਾਇਤ ਨਹੀਂ ਦਿੰਦਾ।
1 ਇਸ ਆਇਤ ਵਿਚ ਜਿਹਾਦ ਤੋਂ ਬਚਣ ਵਾਲਿਆਂ ਲਈ ਚਿਤਾਵਣੀ ਹੈ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਨੂੰ ਇਸਲਾਮ ਵਿਚ ਵਿਸ਼ੇਸ਼ ਮਹੱਤਵ ਕੀਤਾ ਜਾਂਦਾ ਹੈ ਅਤੇ ਇਸ ਨੂੰ ਇਸਲਾਮ ਦਾ ਸਿਖਰ ਕਿਹਾ ਗਿਆ ਹੈ। ਜਿਹਾਦ ਕਰਨ ’ਤੇ ਹੀ ਇਸਲਾਮ ਦਾ ਵਜੂਦ ਕਾਇਮ ਹੁੰਦਾ ਹੈ ਜਿਹਾਦ ਨਾ ਕਰਨ ਤੋਂ ਇਸਲਾਮ ਖ਼ਤਮ ਹੋ ਜਾਂਦਾ ਹੈ ਅਤੇ ਮੁਸਲਮਾਨ ਰੁਸਵਾਈ ਤੇ ਜ਼ਲਾਲਤ ’ਤੇ ਤੁਰ ਪੈਂਦੇ ਹਨ ਅਤੇ ਆਦਰਮਾਨ ਤੋਂ ਵਾਂਝੇ ਹੋ ਜਾਂਦੇ ਹਨ। ਜਿਹੜਾ ਕੋਈ ਸੱਚੇ ਦਿਲੋਂ ਜਿਹਾਦ ਕਰਨ ਦੀ ਚਾਹਤ ਨਹੀਂ ਰੱਖਦਾ ਤਾਂ ਉਹ ਵੀ ਝੂਠੇ ਹੋਣ ਦੀਆਂ ਨਿਸ਼ਾਨੀਆਂ ਵਿਚ ਇਕ ਨਿਸ਼ਾਨੀ ਨਾਲ ਮਾਰਦਾ ਹੈ ਭਾਵ ਉਸ ਨੂੰ ਝੂਠ ਦੀ ਹਾਲਤ ਵਿਚ ਹੀ ਮੌਤ ਆਉਂਦੀ ਹੈ। (ਸਹੀ ਮੁਸਲਿਮ, ਹਦੀਸ: 1910)
តាហ្វសៀរជាភាសា​អារ៉ាប់ជាច្រេីន:
لَقَدْ نَصَرَكُمُ اللّٰهُ فِیْ مَوَاطِنَ كَثِیْرَةٍ ۙ— وَّیَوْمَ حُنَیْنٍ ۙ— اِذْ اَعْجَبَتْكُمْ كَثْرَتُكُمْ فَلَمْ تُغْنِ عَنْكُمْ شَیْـًٔا وَّضَاقَتْ عَلَیْكُمُ الْاَرْضُ بِمَا رَحُبَتْ ثُمَّ وَلَّیْتُمْ مُّدْبِرِیْنَ ۟ۚ
25਼ (ਹੇ ਮੁਸਲਮਾਨੋ!) ਬੇਸ਼ੱਕ ਅੱਲਾਹ ਨੇ ਪਹਿਲਾਂ ਬਥੇਰੇ ਅਵਸਰਾਂ ’ਤੇ ਤੁਹਾਡੀ ਸਹਾਇਤਾ ਕੀਤੀ ਹੈ ਅਤੇ ਹੁਨੈਨ (ਦੀ ਲੜਾਈ) ਵਾਲੇ ਦਿਨ ਵੀ (ਸਹਾਇਤਾ ਕੀਤੀ ਸੀ), ਜਦੋਂ ਤੁਹਾਨੂੰ ਆਪਣੀ ਬਹੁ ਗਿਣਤੀ ’ਤੇ ਘਮੰਡ ਸੀ ਪਰੰਤੂ ਉਹ ਤੁਹਾਡੇ ਕਿਸੇ ਕੰਮ ਨਹੀਂ ਆਈ ਸਗੋਂ ਧਰਤੀ ਆਪਣੀ ਵਿਸ਼ਾਲਤਾ ’ਤੇ ਹੁੰਦੇ ਹੋਏ ਵੀ ਤੁਹਾਡੇ ’ਤੇ ਤੰਗ ਹੋ ਗਈ ਸੀ ਅਤੇ ਤੁਸੀਂ ਪਿੱਠ ਵਿਖਾ ਕੇ ਨੱਠ ਆਏ ਸੀ।
តាហ្វសៀរជាភាសា​អារ៉ាប់ជាច្រេីន:
ثُمَّ اَنْزَلَ اللّٰهُ سَكِیْنَتَهٗ عَلٰی رَسُوْلِهٖ وَعَلَی الْمُؤْمِنِیْنَ وَاَنْزَلَ جُنُوْدًا لَّمْ تَرَوْهَا ۚ— وَعَذَّبَ الَّذِیْنَ كَفَرُوْا ؕ— وَذٰلِكَ جَزَآءُ الْكٰفِرِیْنَ ۟
26਼ ਫੇਰ ਅੱਲਾਹ ਨੇ ਆਪਣੇ ਵੱਲੋਂ ਆਪਣੇ ਨਬੀ ਅਤੇ ਮੋਮਿਨਾਂ ’ਤੇ ਆਪਣੀ ਤਸਕੀਨ (ਤਸੱਲੀ) ਉਤਾਰੀ ਅਤੇ ਉਹ ਲਸ਼ਕਰ ਭੇਜੇ, ਜਿਨ੍ਹਾਂ ਨੂੰ ਤੁਸੀਂ ਵੇਖਿਆ ਹੀ ਨਹੀਂ ਅਤੇ ਕਾਫ਼ਿਰਾਂ ਨੂੰ ਪੂਰੀ ਸਜ਼ਾ ਦਿੱਤੀ। ਇਹਨਾਂ ਕਾਫ਼ਿਰਾਂ ਦਾ ਇਹੋ ਬਦਲਾ ਹੈ।
តាហ្វសៀរជាភាសា​អារ៉ាប់ជាច្រេីន:
ثُمَّ یَتُوْبُ اللّٰهُ مِنْ بَعْدِ ذٰلِكَ عَلٰی مَنْ یَّشَآءُ ؕ— وَاللّٰهُ غَفُوْرٌ رَّحِیْمٌ ۟
27਼ ਇਸ (ਸਜ਼ਾ) ਤੋਂ ਬਾਅਦ ਅੱਲਾਹ ਜਿਸ ’ਤੇ ਚਾਹਵੇਗਾ ਉਸੇ ਵੱਲ ਧਿਆਨ ਦੇਵੇਗਾ (ਭਾਵ ਖਿਮਾ ਕਰ ਦੇਵੇਗਾ)। ਅੱਲਾਹ ਹੀ ਬਖ਼ਸ਼ਿਸ਼ ਤੇ ਮਿਹਰਬਾਨੀਆਂ ਕਰਨ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
یٰۤاَیُّهَا الَّذِیْنَ اٰمَنُوْۤا اِنَّمَا الْمُشْرِكُوْنَ نَجَسٌ فَلَا یَقْرَبُوا الْمَسْجِدَ الْحَرَامَ بَعْدَ عَامِهِمْ هٰذَا ۚ— وَاِنْ خِفْتُمْ عَیْلَةً فَسَوْفَ یُغْنِیْكُمُ اللّٰهُ مِنْ فَضْلِهٖۤ اِنْ شَآءَ ؕ— اِنَّ اللّٰهَ عَلِیْمٌ حَكِیْمٌ ۟
28਼ ਹੇ ਈਮਾਨ ਵਾਲਿਓ! ਨਿਰਸੰਦੇਹ, ਮੁਸ਼ਰਿਕ ਅਪਵਿੱਤਰ ਹਨ1 ਉਹ ਇਸ ਸਾਲ (ਭਾਵ ਨੌਂ ਹਿਜਰੀ) ਤੋਂ ਬਾਅਦ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਦੇ ਨੇੜੇ ਵੀ ਨਾ ਆਉਣ। ਜੇ ਤੁਹਾਨੂੰ ਡਰ ਹੈ ਕਿ (ਇਹਨਾਂ ਦੇ ਨਾ ਆਉਣ ਕਾਰਨ) ਤੁਹਾਡਾ ਹੱਥ ਤੰਗ ਹੋ ਜਾਵੇਗਾ, ਜੇ ਅੱਲਾਹ ਚਾਹੇਗਾ ਤਾਂ ਉਹ ਆਪਣੇ ਫ਼ਜ਼ਲਾਂ ਰਾਹੀਂ ਤੁਹਾਨੂੰ ਧਨਵਾਨ ਬਣਾ ਦੇਵੇਗਾ। ਬੇਸ਼ੱਕ ਵੱਡਾ ਜਾਣਨਹਾਰ ਤੇ ਸੂਝ-ਬੂਝ ਵਾਲਾ ਹੈ।
1 ਮੁਸ਼ਰਿਕਾਂ ਦੀ ਨਾ-ਪਾਕੀ ਜਾਂ ਗੰਦਗੀ ਦੋਂ ਤਰ੍ਹਾਂ ਦੀ ਹੈ ਇਕ ਸਰੀਰਿਕ ਅਤੇ ਦੂਜੀ ਰੁਹਾਨੀ ਗੰਦਗੀ, ਰੂਹਾਨੀ ਗੰਦਗੀ ਇਹ ਹੈ ਕਿ ਉਹ ਅੱਲਾਹ ਅਤੇ ਉਸ ਦੇ ਰਸੂਲ (ਸ:) ’ਤੇ ਈਮਾਨ ਨਹੀਂ ਰੱਖਦਾ ਅਤੇ ਸਰੀਰ ਦੀ ਗੰਦਗੀ ਇਹ ਹੈ ਕਿ ਉਹ ਸਫ਼ਾਈ ਦਾ ਧਿਆਨ ਨਹੀਂ ਰੱਖਦਾ, ਪਿਸ਼ਾਬ, ਟੱਟੀ, ਵੀਰਜ ਆਦਿ ਨਿਕਲਣ ’ਤੇ ਮੁਸ਼ਰਿਕ ਜਾਂ ਕਾਫ਼ਿਰ ਨਾ-ਪਾਕ ਹੁੰਦੇ ਹਨ।
តាហ្វសៀរជាភាសា​អារ៉ាប់ជាច្រេីន:
قَاتِلُوا الَّذِیْنَ لَا یُؤْمِنُوْنَ بِاللّٰهِ وَلَا بِالْیَوْمِ الْاٰخِرِ وَلَا یُحَرِّمُوْنَ مَا حَرَّمَ اللّٰهُ وَرَسُوْلُهٗ وَلَا یَدِیْنُوْنَ دِیْنَ الْحَقِّ مِنَ الَّذِیْنَ اُوْتُوا الْكِتٰبَ حَتّٰی یُعْطُوا الْجِزْیَةَ عَنْ یَّدٍ وَّهُمْ صٰغِرُوْنَ ۟۠
29਼ ਉਹਨਾਂ ਨਾਲ ਜੰਗ ਲੜੋ ਜਿਹੜੇ ਅੱਲਾਹ ਤੇ ਕਿਆਮਤ ਦਿਹਾੜੇ ਨੂੰ ਨਹੀਂ ਮੰਨਦੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਵੱਲੋਂ ਹਰਾਮ ਕੀਤੀਆਂ ਹੋਈਆਂ ਚੀਜ਼ਾਂ ਨੂੰ ਹਰਾਮ ਨਹੀਂ ਮੰਨਦੇ ਅਤੇ ਨਾ ਹੀ ਸੱਚੇ ਧਰਮ (ਇਸਲਾਮ) ਨੂੰ ਕਬੂਲ ਕਰਦੇ ਹਨ। ਜਿਹੜੇ ਅਹਲੇ ਕਿਤਾਬ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਹਨ ਉਹਨਾਂ ਨਾਲ ਲੜੋ, ਇੱਥੋਂ ਤੀਕ ਕਿ ਉਹ ਜ਼ਲੀਲ ਹੋ ਕੇ ਆਪਣੇ ਹੱਥੀਂ ਜਜ਼ਿਆ (ਰੱਖਿਆ ਕਰ) ਦੇਣ ਲੱਗ ਜਾਣ।1
1 ਜਜ਼ਿਆ ਇਕ ਅਜਿਹਾ ਟੈਕਸ ਹੈ ਜਿਹੜਾ ਅਜਿਹੇ ਗ਼ੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਹੈ ਜਿਹੜੇ ਮੁਸਲਮਾਨਾਂ ਦੀ ਹਕੂਮਤ ਵਿਚ ਸੁਰੱਖਿਅਤ ਜੀਵਨ ਗੁਜ਼ਾਰਦੇ ਹਨ।
តាហ្វសៀរជាភាសា​អារ៉ាប់ជាច្រេីន:
وَقَالَتِ الْیَهُوْدُ عُزَیْرُ ١بْنُ اللّٰهِ وَقَالَتِ النَّصٰرَی الْمَسِیْحُ ابْنُ اللّٰهِ ؕ— ذٰلِكَ قَوْلُهُمْ بِاَفْوَاهِهِمْ ۚ— یُضَاهِـُٔوْنَ قَوْلَ الَّذِیْنَ كَفَرُوْا مِنْ قَبْلُ ؕ— قَاتَلَهُمُ اللّٰهُ ۚ— اَنّٰی یُؤْفَكُوْنَ ۟
30਼ ਯਹੂਦੀ ਆਖਦੇ ਹਨ ਕਿ ਉਜ਼ੈਰ (ਨਾਂ ਦਾ ਨਬੀ) ਅੱਲਾਹ ਦਾ ਪੁੱਤਰ ਹੈ ਅਤੇ ਨਸਰਾਨੀ (ਈਸਾਈ) ਆਖਦੇ ਹਨ ਕਿ ਮਸੀਹ (ਈਸਾ) ਅੱਲਾਹ ਦਾ ਪੁੱਤਰ 2 ਹੈ। ਇਹ ਕੇਵਲ ਇਹਨਾਂ ਦੇ ਮੂੰਹ (ਭਾਵ ਕਹਿਣ) ਦੀਆਂ ਗੱਲਾਂ ਹਨ। ਇਹ ਉਹਨਾਂ ਇਨਕਾਰੀਆਂ ਦੀ ਰੀਸੋ-ਰੀਸ ਗੱਲਾਂ ਕਰਦੇ ਹਨ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ। ਰੱਬ ਦੀ ਮਾਰ ਹੋਵੇ ਇਹਨਾਂ ’ਤੇ, ਇਹ ਭਟਕੇ ਹੋਏ ਕਿੱਥੇ ਟੁਰੀ ਫਿਰਦੇ ਹਨ।
2 ਜਦ ਕਿ ਅੱਲਾਹ ਦੇ ਕੋਈ ਔਲਾਦ ਨਹੀਂ, ਉਹ ਇਹਨਾਂ ਗੱਲਾਂ ਤੋਂ ਪਾਕ ਹੈ।
តាហ្វសៀរជាភាសា​អារ៉ាប់ជាច្រេីន:
اِتَّخَذُوْۤا اَحْبَارَهُمْ وَرُهْبَانَهُمْ اَرْبَابًا مِّنْ دُوْنِ اللّٰهِ وَالْمَسِیْحَ ابْنَ مَرْیَمَ ۚ— وَمَاۤ اُمِرُوْۤا اِلَّا لِیَعْبُدُوْۤا اِلٰهًا وَّاحِدًا ۚ— لَاۤ اِلٰهَ اِلَّا هُوَ ؕ— سُبْحٰنَهٗ عَمَّا یُشْرِكُوْنَ ۟
31਼ ਇਹਨਾਂ ਨੇ ਅੱਲਾਹ ਨੂੰ ਛੱਡ ਕੇ ਆਪਣੇ ਧਾਰਮਿਕ ਗਿਆਨੀਆਂ ਤੇ ਬੇਰਾਗੀਆਂ ਨੂੰ ਅਤੇ ਮਰੀਅਮ ਦੇ ਪੁੱਤਰ ਮਸੀਹ (ਈਸਾ) ਨੂੰ ਆਪਣਾ ਰੱਬ ਬਣਾ ਲਿਆ ਹੈ (ਭਾਵ ਜੋ ਉਹ ਆਖਣ ਉਹੀਓ ਰੱਬੀ ਕਲਾਮ ਹੈ) ਜਦ ਕਿ ਇਹਨਾਂ ਨੂੰ ਕੇਵਲ ਇਕ ਅੱਲਾਹ ਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਸ ਤੋਂ ਬਿਨਾਂ ਹੋਰ ਕੋਈ ਇਸ਼ਟ ਨਹੀਂ।1 ਉਹ ਹਰ ਪ੍ਰਕਾਰ ਦੇ ਸ਼ਿਰਕ ਤੋਂ ਪਾਕ ਹੈ, ਜਿਹੜਾ ਉਹ ਕਰਦੇ ਹਨ।
1 ਹਜ਼ਰਤ ਅਦੀ ਬਿਨ ਹਾਤਿਮ ਨੇ ਨਬੀ ਕਰੀਮ (ਸ:) ਤੋਂ ਇਹ ਆਇਤ ਸੁਣੀ ਤਾਂ ਆਪ (ਸ:) ਨੇ ਫ਼ਰਮਾਇਆ ਕਿ ਉਹ ਲੋਕ ਉਹਨਾਂ ਦੀ ਇਬਾਦਤ ਨਹੀਂ ਕਰਦੇ ਸੀ ਪਰ ਜਦੋਂ ਉਨ੍ਹਾਂ ਦੇ ਧਾਰਮਿਕ ਗੁਰੂ ਕਿਸੇ ਚੀਜ਼ ਨੂੰ ਹਲਾਲ ਕਹਿੰਦੇ ਸੀ ਤਾਂ ਇਹ ਵੀ ਉਸ ਨੂੰ ਹਲਾਲ ਸਮਝਦੇ ਸੀ ਅਤੇ ਜਿਸ ਨੂੰ ਉਹ ਹਰਾਮ ਕਹਿੰਦੇ ਸੀ ਉਸ ਨੂੰ ਇਹ ਵੀ ਹਰਾਮ ਸਮਝਦੇ ਸੀ। (ਜਾਮਅ ਤਿਰਮਜ਼ੀ, ਹਦੀਸ: 3095)
តាហ្វសៀរជាភាសា​អារ៉ាប់ជាច្រេីន:
یُرِیْدُوْنَ اَنْ یُّطْفِـُٔوْا نُوْرَ اللّٰهِ بِاَفْوَاهِهِمْ وَیَاْبَی اللّٰهُ اِلَّاۤ اَنْ یُّتِمَّ نُوْرَهٗ وَلَوْ كَرِهَ الْكٰفِرُوْنَ ۟
32਼ ਉਹ ਤਾਂ ਇਹੋ ਚਾਹੁੰਦੇ ਹਨ ਕਿ ਅੱਲਾਹ ਦੇ ਨੂਰ (ਇਸਲਾਮ) ਨੂੰ ਆਪਣੇ ਮੂੰਹਾਂ (ਦੀਆਂ ਫੂਕਾਂ) ਨਾਲ ਹੀ ਬੁਝਾ ਦੇਣ, ਜਦ ਕਿ ਅੱਲਾਹ ਆਪਣੇ ਨੂਰ ਨੂੰ ਪੂਰਾ ਕਰਕ ਰਹੇਗਾ। ਭਾਵੇਂ ਕਾਫ਼ਿਰਾਂ ਨੂੰ ਕਿੰਨਾਂ ਹੀ ਬੁਰਾ ਕਿਉਂ ਨਾ ਲੱਗੇ।
តាហ្វសៀរជាភាសា​អារ៉ាប់ជាច្រេីន:
هُوَ الَّذِیْۤ اَرْسَلَ رَسُوْلَهٗ بِالْهُدٰی وَدِیْنِ الْحَقِّ لِیُظْهِرَهٗ عَلَی الدِّیْنِ كُلِّهٖ ۙ— وَلَوْ كَرِهَ الْمُشْرِكُوْنَ ۟
33਼ ਉਸ ਨੇ ਆਪਣੇ ਰਸੂਲ (ਮੁਹੰਮਦ ਸ:) ਨੂੰ ਹਿਦਾਇਤ ਅਤੇ ਸੱਚਾ ਦੀਨ ਦੇਕੇ ਭੇਜਿਆ ਹੈ ਤਾਂ ਜੋ ਉਸ ਨੂੰ ਸਾਰੇ ਧਰਮਾਂ ’ਤੇ ਗ਼ਾਲਿਬ ਕਰ ਦੇਵੇ, ਭਾਵੇਂ ਮੁਸ਼ਰਿਕਾਂ ਨੂੰ ਕਿੰਨਾ ਹੀ ਬੁਰਾ ਲੱਗੇ।
តាហ្វសៀរជាភាសា​អារ៉ាប់ជាច្រេីន:
یٰۤاَیُّهَا الَّذِیْنَ اٰمَنُوْۤا اِنَّ كَثِیْرًا مِّنَ الْاَحْبَارِ وَالرُّهْبَانِ لَیَاْكُلُوْنَ اَمْوَالَ النَّاسِ بِالْبَاطِلِ وَیَصُدُّوْنَ عَنْ سَبِیْلِ اللّٰهِ ؕ— وَالَّذِیْنَ یَكْنِزُوْنَ الذَّهَبَ وَالْفِضَّةَ وَلَا یُنْفِقُوْنَهَا فِیْ سَبِیْلِ اللّٰهِ ۙ— فَبَشِّرْهُمْ بِعَذَابٍ اَلِیْمٍ ۟ۙ
34਼ ਹੇ ਈਮਾਨ ਵਾਲਿਓ! ਇਹਨਾਂ ਕਿਤਾਬ ਵਾਲਿਆਂ ਦੇ ਧਰਮ ਗਿਆਨੀ ਤੇ ਸੰਸਾਰ ਤਿਆਗੀ ਸਾਧੂ-ਸੰਤਾਂ ਦੀ ਬਹੁ-ਗਿਣਤੀ ਲੋਕਾਂ ਦਾ ਮਾਲ ਨਾ-ਹੱਕਾ ਹੀ ਖਾ ਜਾਂਦੇ ਹਨ ਅਤੇ ਅੱਲਾਹ ਦੀ ਰਾਹ ਤੋਂ (ਲੋਕਾਂ ਨੂੰ) ਰੋਕਦੇ ਹਨ। ਜਿਹੜੇ ਲੋਕੀ ਸੋਨਾ ਚਾਂਦੀ ਜੋੜ-ਜੋੜ ਕੇ ਰਖਦੇ ਹਨ ਅਤੇ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰਦੇ, ਉਹਨਾਂ ਨੂੰ ਦਰਦਨਾਕ ਅਜ਼ਾਬ ਦੀ ਖ਼ਬਰ ਸੁਣਾ ਦਿਓ।
តាហ្វសៀរជាភាសា​អារ៉ាប់ជាច្រេីន:
یَّوْمَ یُحْمٰی عَلَیْهَا فِیْ نَارِ جَهَنَّمَ فَتُكْوٰی بِهَا جِبَاهُهُمْ وَجُنُوْبُهُمْ وَظُهُوْرُهُمْ ؕ— هٰذَا مَا كَنَزْتُمْ لِاَنْفُسِكُمْ فَذُوْقُوْا مَا كُنْتُمْ تَكْنِزُوْنَ ۟
35਼ ਇਕ ਦਿਨ ਉਸ ਜਮ੍ਹਾਂ ਕੀਤੇ ਮਾਲ ਨੂੰ ਨਰਕ ਦੀ ਅੱਗ ਵਿਚ ਪਿਘਲਾਇਆ ਜਾਵੇਗਾ ਫੇਰ ਉਸੇ ਨਾਲ ਉਹਨਾਂ ਦੇ ਮੱਥੇ, ਵਖੀਆਂ ਅਤੇ ਪਿੱਠਾਂ ਨੂੰ ਦਾਗਿਆ ਜਾਵੇਗਾ। (ਅਤੇ ਕਿਹਾ ਜਾਵੇਗਾ ਕਿ) ਇਹ ਹੈ ਉਹ (ਦੌਲਤ) ਜਿਸ ਨੂੰ ਤੁਸੀਂ ਆਪਣੇ ਲਈ ਜੋੜ੍ਹਿਆ ਕਰਦੇ ਸੀ। ਹੁਣ ਤੁਸੀਂ ਆਪਣੇ ਉਸ (ਖ਼ਜ਼ਾਨੇ) ਦਾ ਸੁਆਦ ਲਵੋ ਜਿਹੜਾ ਤੁਸੀਂ ਜੋੜਦੇ ਰਹਿੰਦੇ ਸੀ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 180/3
តាហ្វសៀរជាភាសា​អារ៉ាប់ជាច្រេីន:
اِنَّ عِدَّةَ الشُّهُوْرِ عِنْدَ اللّٰهِ اثْنَا عَشَرَ شَهْرًا فِیْ كِتٰبِ اللّٰهِ یَوْمَ خَلَقَ السَّمٰوٰتِ وَالْاَرْضَ مِنْهَاۤ اَرْبَعَةٌ حُرُمٌ ؕ— ذٰلِكَ الدِّیْنُ الْقَیِّمُ ۙ۬— فَلَا تَظْلِمُوْا فِیْهِنَّ اَنْفُسَكُمْ ۫— وَقَاتِلُوا الْمُشْرِكِیْنَ كَآفَّةً كَمَا یُقَاتِلُوْنَكُمْ كَآفَّةً ؕ— وَاعْلَمُوْۤا اَنَّ اللّٰهَ مَعَ الْمُتَّقِیْنَ ۟
36਼ ਬੇਸ਼ੱਕ ਅੱਲਾਹ ਦੀ ਕਿਤਾਬ ਵਿਚ ਮਹੀਨਿਆਂ ਦੀ ਗਿਣਤੀ ਬਾਰ੍ਹਾਂ ਹੀ ਹੈ ਅਤੇ ਇਹ ਉਸ ਵੇਲੇ ਤੋਂ ਹੈ ਜਦੋਂ ਤੋਂ ਅਕਾਸ਼ ਤੇ ਧਰਤੀ ਨੂੰ ਉਸ ਨੇ ਪੈਦਾ ਕੀਤਾ ਹੈ। ਇਹਨਾਂ ਵਿੱਚੋਂ ਚਾਰ ਮਹੀਨੇ ਅਦਬ (ਸਤਿਕਾਰ) ਦੇ ਹਨ, ਇਹੋ ਹਿਸਾਬ ਠੀਕ ਹੈ। ਤੁਸੀਂ ਇਹਨਾਂ ਮਹੀਨਿਆਂ ਵਿਚ ਆਪਣੀਆਂ ਜਾਨਾਂ ’ਤੇ ਜ਼ੁਲਮ ਨਾਂ ਕਰੋ ਅਤੇ ਤੁਸੀਂ ਸਾਰੇ (ਮੁਸਲਮਾਨ) ਮਿਲਕੇ ਮੁਸ਼ਰਿਕਾਂ ਨਾਲ ਲੜੋ ਜਿਵੇਂ ਉਹ ਸਾਰੇ ਤੁਹਾਡੇ ਨਾਲ (ਮਿਲਕੇ) ਲੜਦੇ ਹਨ 2 ਅਤੇ ਇਹ ਗੱਲ ਵੀ ਚੇਤੇ ਰੱਖੋ ਕਿ ਅੱਲਾਹ ਪਰਹੇਜ਼ਗਾਰਾਂ ਦਾ ਹੀ ਸਾਥੀ ਹੈ।
2 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 193/2
តាហ្វសៀរជាភាសា​អារ៉ាប់ជាច្រេីន:
اِنَّمَا النَّسِیْٓءُ زِیَادَةٌ فِی الْكُفْرِ یُضَلُّ بِهِ الَّذِیْنَ كَفَرُوْا یُحِلُّوْنَهٗ عَامًا وَّیُحَرِّمُوْنَهٗ عَامًا لِّیُوَاطِـُٔوْا عِدَّةَ مَا حَرَّمَ اللّٰهُ فَیُحِلُّوْا مَا حَرَّمَ اللّٰهُ ؕ— زُیِّنَ لَهُمْ سُوْٓءُ اَعْمَالِهِمْ ؕ— وَاللّٰهُ لَا یَهْدِی الْقَوْمَ الْكٰفِرِیْنَ ۟۠
37਼ ਨਿਰਸੰਦੇਹ, ਕਿਸੇ ਮਹੀਨੇ ਨੂੰ ਅੱਗੇ-ਪਿੱਛੇ ਕਰ ਦੇਣਾ ਕੁਫ਼ਰ ਵਿਚ ਵਾਧਾ ਕਰਨਾ ਹੈ, ਇਸੇ ਕਾਰਨ ਕਾਫ਼ਿਰਾਂ ਨੂੰ ਕੁਰਾਹੇ ਪਾਇਆ ਜਾਂਦਾ ਹੈ। ਉਹ (ਮੁਸ਼ਰਿਕ) ਇਕ ਸਾਲ ਲਈ ਕਿਸੇ (ਮਹੀਨੇ) ਨੂੰ ਜਾਇਜ਼ (ਹਲਾਲ) ਬਣਾ ਲੈਂਦੇ ਹਨ ਅਤੇ ਦੂਜੇ ਸਾਲ ਉਸੇ ਨੂੰ ਹਰਾਮ (ਲੜਾਈ ਤੋਂ ਵਰਜਿਤ ਕੀਤਾ ਹੋਇਆ) ਬਣਾ ਲੈਂਦੇ ਹਨ, ਤਾਂ ਜੋ ਉਹਨਾਂ ਮਹੀਨਿਆਂ ਦੀ ਗਿਣਤੀ ਪੂਰੀ ਕਰ ਲੈਣ ਜਿਨ੍ਹਾਂ ਨੂੰ ਅੱਲਾਹ ਨੇ ਹਰਾਮ ਘੋਸ਼ਿਤ ਕੀਤਾ ਹੋਇਆ ਹੈ, ਇੰਜ ਉਸ ਨੂੰ ਹਲਾਲ ਬਣਾ ਲੈਂਦੇ ਹਨ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਉਹਨਾਂ ਨੂੰ ਉਹਨਾਂ ਦੇ ਭੈੜੇ ਕੰਮ ਵੀ ਭਲੇ ਵਿਖਾਈ ਦਿੰਦੇ ਹਨ। ਅੱਲਾਹ ਕਾਫ਼ਿਰਾਂ ਦੀ ਰਾਹਨੁਮਾਈ ਨਹੀਂ ਕਰਦਾ।
តាហ្វសៀរជាភាសា​អារ៉ាប់ជាច្រេីន:
یٰۤاَیُّهَا الَّذِیْنَ اٰمَنُوْا مَا لَكُمْ اِذَا قِیْلَ لَكُمُ انْفِرُوْا فِیْ سَبِیْلِ اللّٰهِ اثَّاقَلْتُمْ اِلَی الْاَرْضِ ؕ— اَرَضِیْتُمْ بِالْحَیٰوةِ الدُّنْیَا مِنَ الْاٰخِرَةِ ۚ— فَمَا مَتَاعُ الْحَیٰوةِ الدُّنْیَا فِی الْاٰخِرَةِ اِلَّا قَلِیْلٌ ۟
38਼ ਹੇ ਈਮਾਨ ਵਾਲਿਓ! ਤੁਹਾਨੂੰ ਕੀ ਹੋ ਗਿਆ ਹੈ ਕਿ ਜਦੋਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਦੀ ਰਾਹ ਵਿਚ ਨਿਕਲੋ ਤਾਂ ਤੁਸੀਂ ਧਰਤੀ ਨਾਲ ਚਿਮਬੜੇ ਰਹਿੰਦੇ ਹੋ।1 ਕੀ ਤੁਸੀਂ ਆਖ਼ਿਰਤ ਨੂੰ ਛੱਡ ਕੇ ਦੁਨੀਆਂ ਦੇ ਹੀ ਲਾਲਚੀ ਬਣ ਗਏ ਹੋ। ਸੁਣੋ! ਸੰਸਾਰਿਕ ਜੀਵਨ ਦਾ ਲਾਭ ਆਖ਼ਿਰਤ ਦੇ ਮੁਕਾਬਲੇ ਵਿਚ ਕੁੱਝ ਵੀ ਨਹੀਂ।
1 ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਦੀ ਬਹੁਤ ਵੱਡੀ ਮਹੱਤਤਾ ਹੈ। ਇਥੋਂ ਤੀਕ ਕਿ ਸ਼ਹੀਦ ਦੁਨਿਆ ਵਿਚ ਮੁੜ ਆਉਣ ਦੀ ਇੱਛਾਂ ਕਰੇਗਾ ਤਾਂ ਜੋ ਉਹ ਮੁੜ ਸ਼ਹਾਦਤ ਮਰਤਬੇ ਨੂੰ ਪਹੁੰਚ ਸਕੇ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸ ਨੂੰ ਮਰਨ ਮਗਰੋਂ ਅੱਲਾਹ ਕੋਲੋਂ ਵਧੀਆ ਬਦਲਾ ਮਿਲੇ ਫੇਰ ਵੀ ਉਹ ਦੁਨਿਆ ਵਿਚ ਮੁੜ ਆਉਣਾ ਪਸੰਦ ਕਰੇ ਭਾਵੇਂ ਕਿ ਉਸ ਨੂੰ ਦੁਨਿਆਂ ਵਿੱਚ ਜੋ ਕੁਜ ਵੀ ਹੈ ਉਸ ਨੂੰ ਉਹ ਸਭ ਕੁਝ ਦੇ ਦਿੱਤਾ ਜਾਵੇ ਛੁੱਟ ਸ਼ਹੀਦ ਤੋਂ ਕਿ ਉਹ ਸ਼ਹਾਦਤ ਦੀ ਵਡਿਆਈ ਦੇਖ ਕੇ ਚਾਹੇਗਾ ਕਿ ਉਹ ਮੁੜ ਸੰਸਾਰ ਵਿਚ ਜਾਵੇ ਅਤੇ ਮੁੜ ਸ਼ਹੀਦ ਹੋਵੇ। (ਸਹੀ ਬੁਖ਼ਾਰੀ, ਹਦੀਸ: 2795)
តាហ្វសៀរជាភាសា​អារ៉ាប់ជាច្រេីន:
اِلَّا تَنْفِرُوْا یُعَذِّبْكُمْ عَذَابًا اَلِیْمًا ۙ۬— وَّیَسْتَبْدِلْ قَوْمًا غَیْرَكُمْ وَلَا تَضُرُّوْهُ شَیْـًٔا ؕ— وَاللّٰهُ عَلٰی كُلِّ شَیْءٍ قَدِیْرٌ ۟
39਼ ਜੇ ਤੁਸੀਂ (ਲੜਣ ਲਈ) ਨਹੀਂ ਨਿਕਲੋਗੇ ਤਾਂ ਅੱਲਾਹ ਤੁਹਾਨੂੰ ਦਰਦਨਾਕ ਅਜ਼ਾਬ ਦੇਵੇਗਾ ਅਤੇ ਤੁਹਾਡੀ ਥਾਂ ਕਿਸੇ ਹੋਰ ਕੌਮ ਨੂੰ ਲੈ ਆਵੇਗਾ। ਤੁਸੀਂ ਉਸ ਦਾ ਕੁੱਝ ਵੀ ਵਿਗਾੜ ਨਹੀਂ ਸਕੋਗੇ ਜਦ ਕਿ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ।
តាហ្វសៀរជាភាសា​អារ៉ាប់ជាច្រេីន:
اِلَّا تَنْصُرُوْهُ فَقَدْ نَصَرَهُ اللّٰهُ اِذْ اَخْرَجَهُ الَّذِیْنَ كَفَرُوْا ثَانِیَ اثْنَیْنِ اِذْ هُمَا فِی الْغَارِ اِذْ یَقُوْلُ لِصَاحِبِهٖ لَا تَحْزَنْ اِنَّ اللّٰهَ مَعَنَا ۚ— فَاَنْزَلَ اللّٰهُ سَكِیْنَتَهٗ عَلَیْهِ وَاَیَّدَهٗ بِجُنُوْدٍ لَّمْ تَرَوْهَا وَجَعَلَ كَلِمَةَ الَّذِیْنَ كَفَرُوا السُّفْلٰی ؕ— وَكَلِمَةُ اللّٰهِ هِیَ الْعُلْیَا ؕ— وَاللّٰهُ عَزِیْزٌ حَكِیْمٌ ۟
40਼ ਜੇ ਤੁਸੀਂ ਉਹਨਾਂ (ਮੁਹੰਮਦ ਸ:) ਦੀ ਮਦਦ ਨਾ ਕੀਤੀ (ਤਾਂ ਕੁੱਝ ਪਰਵਾਹ ਨਹੀਂ) ਕਿਉਂ ਜੋ ਉਸ ਦੀ ਮਦਦ ਤਾਂ ਅੱਲਾਹ ਨੇ ਉਸ ਵੇਲੇ ਵੀ ਕੀਤੀ ਸੀ ਜਦੋਂ ਉਸ ਨੂੰ ਕਾਫ਼ਿਰਾਂ ਵੱਲੋਂ (ਮੱਕੇ ’ਚੋਂ) ਦੇਸ਼ ਨਿਕਾਲਾ ਦਿੱਤਾ ਗਿਆ ਸੀ। ਜਦੋਂ ਉਹ (ਮੁਹੰਮਦ ਸ:) ਦੋ ਵਿੱਚੋਂ ਦੂਜਾ ਸੀ ਜਦੋਂ ਉਹ ਦੋਵੇਂ (ਸੋਰ ਨਾਂ ਦੀ) ਗੁਫਾ ਵਿਚ ਸੀ, ਜਦੋਂ ਉਹ ਆਪਣੇ ਦੂਜੇ ਸਾਥੀ (ਅਬੂ-ਬਕਰ) ਨੂੰ ਆਖ ਰਹੇ ਸੀ ਕਿ ਡਰ ਨਾ ਬੇਸ਼ੱਕ ਅੱਲਾਹ ਸਾਡੇ ਅੰਗ ਮੰਗ ਹੈ। ਫੇਰ ਅੱਲਾਹ ਨੇ ਉਹਨਾਂ ਉੱਤੇ ਆਪਣੇ ਵੱਲੋਂ ਤਸੱਲੀ ਭੇਜੀ ਅਤੇ ਉਹਨਾਂ ਫ਼ੌਜਾਂ ਰਾਹੀਂ ਉਹਨਾਂ ਦੋਵਾਂ ਦੀ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਵੇਖਿਆ ਹੀ ਨਹੀਂ। ਉਸ (ਅੱਲਾਹ) ਨੇ ਕਾਫ਼ਿਰਾਂ ਦੀ ਗੱਲ ਨੂੰ ਨੀਵਾਂ ਕਰ ਦਿੱਤਾ ਅਤੇ ਗੱਲ (ਕਲਮਾਂ) ਤਾਂ ਅੱਲਾਹ ਦੀ ਹੀ ਉੱਚੀ ਹੈ। ਅੱਲਾਹ ਵੱਡਾ ਜ਼ੋਰਾਵਾਰ ਤੇ ਹਿਕਮਤਾਂ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
اِنْفِرُوْا خِفَافًا وَّثِقَالًا وَّجَاهِدُوْا بِاَمْوَالِكُمْ وَاَنْفُسِكُمْ فِیْ سَبِیْلِ اللّٰهِ ؕ— ذٰلِكُمْ خَیْرٌ لَّكُمْ اِنْ كُنْتُمْ تَعْلَمُوْنَ ۟
41਼ (ਹੇ ਮੁਸਲਮਾਨੋ!) ਭਾਵੇਂ ਤੁਸੀਂ ਹੋਲੇ (ਨਿਹੱਥਾ) ਹੋ ਜਾਂ ਭਾਰੇ (ਹਥਿਆਰ-ਬੰਦ) ਹੋਵੋ, ਆਪਣੀ ਜਾਨ ਤੇ ਮਾਲ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਲਈ ਨਿਕਲੋ ਇਹ ਤੁਹਾਡੇ ਲਈ ਚੰਗਾ ਹੈ, ਜੇ ਤੁਸੀਂ ਗਿਆਨ ਰੱਖਦੇ ਹੋ।
តាហ្វសៀរជាភាសា​អារ៉ាប់ជាច្រេីន:
لَوْ كَانَ عَرَضًا قَرِیْبًا وَّسَفَرًا قَاصِدًا لَّاتَّبَعُوْكَ وَلٰكِنْ بَعُدَتْ عَلَیْهِمُ الشُّقَّةُ ؕ— وَسَیَحْلِفُوْنَ بِاللّٰهِ لَوِ اسْتَطَعْنَا لَخَرَجْنَا مَعَكُمْ ۚ— یُهْلِكُوْنَ اَنْفُسَهُمْ ۚ— وَاللّٰهُ یَعْلَمُ اِنَّهُمْ لَكٰذِبُوْنَ ۟۠
42਼ (ਹੇ ਨਬੀ!) ਜੇ ਲਾਭ ਮਿਲਣ ਵਿਚ ਛੇਤੀ ਹੁੰਦੀ ਅਤੇ ਸਫਰ ਵੀ ਆਸਾਨ ਹੁੰਦਾ ਤਾਂ ਇਹ (ਮੁਨਾਫ਼ਿਕ) ਲਾਜ਼ਮੀ ਤੁਹਾਡੇ ਪਿੱਛੇ ਹੋ ਜਾਂਦੇ ਪਰ ਇਹ ਪੈਂਡਾ ਇਹਨਾਂ ਨੂੰ ਵੱਡਾ ਹੀ ਔਖਾ ਵਿਖਾਈ ਦੇਣ ਲੱਗ ਪਿਆ ਹੁਣ ਇਹ ਲੋਕੀ ਅੱਲਾਹ ਦੀਆਂ ਕਸਮਾਂ ਖਾ ਖਾ ਕੇ ਆਖਣਗੇ ਕਿ ਜੇ ਸਾਡੇ ਵਿਚ ਤਾਕਤ ਹੁੰਦੀ ਤਾਂ ਅਸੀਂ ਜ਼ਰੂਰ ਹੀ ਤੁਹਾਡੇ ਨਾਲ (ਜੰਗ ਲਈ) ਨਿਕਲਦੇ। ਇਹ ਝੂਠੀਆਂ ਕਸਮਾਂ ਖਾ ਕੇ ਆਪਣੇ ਆਪ ਨੂੰ ਹੀ ਹਲਾਕ ਕਰ ਰਹੇ ਹਨ। ਇਹਨਾਂ ਦੇ ਝੂਠ ਦੀ ਪੂਰੀ ਜਾਣਕਾਰੀ ਅੱਲਾਹ ਰੱਖਦਾ ਹੈ।
តាហ្វសៀរជាភាសា​អារ៉ាប់ជាច្រេីន:
عَفَا اللّٰهُ عَنْكَ ۚ— لِمَ اَذِنْتَ لَهُمْ حَتّٰی یَتَبَیَّنَ لَكَ الَّذِیْنَ صَدَقُوْا وَتَعْلَمَ الْكٰذِبِیْنَ ۟
43਼ ਹੇ ਨਬੀ! ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ ਤੁਸੀਂ ਇਹਨਾਂ (ਮੁਨਾਫ਼ਿਕਾਂ) ਨੂੰ (ਜੰਗ ਵਿਚ ਨਾ ਜਾਣ ਦੀ) ਛੂਟ ਕਿਉਂ ਦਿੱਤੀ? (ਜੇ ਤੁਸੀਂ ਛੂਟ ਨਾ ਦਿੰਦੇ) ਤਾਂ ਤੁਹਾਡੇ ਸਾਹਮਣੇ ਸੱਚੇ ਲੋਕ ਵੀ ਆ ਜਾਂਦੇ ਅਤੇ ਤੁਸੀਂ ਝੂਠੇ ਲੋਕਾਂ ਨੂੰ ਵੀ ਜਾਣ ਜਾਂਦੇ।
តាហ្វសៀរជាភាសា​អារ៉ាប់ជាច្រេីន:
لَا یَسْتَاْذِنُكَ الَّذِیْنَ یُؤْمِنُوْنَ بِاللّٰهِ وَالْیَوْمِ الْاٰخِرِ اَنْ یُّجَاهِدُوْا بِاَمْوَالِهِمْ وَاَنْفُسِهِمْ ؕ— وَاللّٰهُ عَلِیْمٌۢ بِالْمُتَّقِیْنَ ۟
44਼ (ਹੇ ਨਬੀ!) ਜਿਹੜੇ ਲੋਕ ਅੱਲਾਹ ਅਤੇ ਆਖ਼ਿਰਤ ਦੇ ਦਿਹਾੜੇ ’ਤੇ (ਸੱਚੇ ਮਨੋਂ) ਈਮਾਨ ਰਖਦੇ ਹਨ, ਉਹ ਤੁਹਾਥੋਂ ਉਹ ਅਪਣੇ ਧਨ ਨਾਲ ਤੇ ਆਪਣੀਆਂ ਜਾਨਾਂ ਨਾਲ ਜਿਹਾਦ ਕਰਨ ਤੋਂ ਛੂਟ ਨਹੀਂ ਮੰਗਦੇ। ਅੱਲਾਹ ਪਰਹੇਜ਼ਗਾਰਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
តាហ្វសៀរជាភាសា​អារ៉ាប់ជាច្រេីន:
اِنَّمَا یَسْتَاْذِنُكَ الَّذِیْنَ لَا یُؤْمِنُوْنَ بِاللّٰهِ وَالْیَوْمِ الْاٰخِرِ وَارْتَابَتْ قُلُوْبُهُمْ فَهُمْ فِیْ رَیْبِهِمْ یَتَرَدَّدُوْنَ ۟
45਼ ਇਹ (ਨਾ ਲੜਣ ਦੀ) ਆਗਿਆ ਤਾਂ ਤੁਹਾਥੋਂ ਕੇਵਲ ਉਹੀਓ ਮੰਗਦੇ ਹਨ, ਜਿਨ੍ਹਾਂ ਨੂੰ ਨਾ ਤਾਂ ਅੱਲਾਹ ’ਤੇ ਈਮਾਨ ਹੈ ਨਾ ਆਖ਼ਿਰਤ ਦੇ ਦਿਨ ’ਤੇ ਵਿਸ਼ਵਾਸ ਹੈ, ਉਨ੍ਹਾਂ ਦੇ ਦਿਲ ਸ਼ੰਕਾ ਵਿਚ ਫਸੇ ਹੋਏ ਹਨ, ਉਹ ਆਪਣੇ ਸ਼ੱਕ ਵਿਚ ਹੀ ਡਾਵਾਂ-ਡੋਲ ਹਨ।
តាហ្វសៀរជាភាសា​អារ៉ាប់ជាច្រេីន:
وَلَوْ اَرَادُوا الْخُرُوْجَ لَاَعَدُّوْا لَهٗ عُدَّةً وَّلٰكِنْ كَرِهَ اللّٰهُ انْۢبِعَاثَهُمْ فَثَبَّطَهُمْ وَقِیْلَ اقْعُدُوْا مَعَ الْقٰعِدِیْنَ ۟
46਼ ਜੇ ਉਹਨਾਂ ਦੀ ਇੱਛਾ ਜਿਹਾਦ ਲਈ ਨਿਕਲਣ ਦੀ ਹੁੰਦੀ ਤਾਂ ਉਹ ਇਸ ਲਈ ਕੁੱਝ ਤਾਂ ਸਾਮਾਨ ਤਿਆਰ ਰੱਖਦੇ, ਪਰ ਅੱਲਾਹ ਨੂੰ ਉਹਨਾਂ ਦਾ ਨਿਕਲਣਾ ਪਸੰਦ ਹੀ ਨਹੀਂ ਸੀ, ਇਸ ਲਈ ਉਹਨਾਂ ਨੂੰ ਸੁਸਤ ਕਰ ਦਿੱਤਾ ਅਤੇ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਬੈਠਣ ਵਾਲਿਆਂ ਨਾਲ ਹੀ ਬੈਠੇ ਰਹੋ।
តាហ្វសៀរជាភាសា​អារ៉ាប់ជាច្រេីន:
لَوْ خَرَجُوْا فِیْكُمْ مَّا زَادُوْكُمْ اِلَّا خَبَالًا وَّلَاۡاَوْضَعُوْا خِلٰلَكُمْ یَبْغُوْنَكُمُ الْفِتْنَةَ ۚ— وَفِیْكُمْ سَمّٰعُوْنَ لَهُمْ ؕ— وَاللّٰهُ عَلِیْمٌۢ بِالظّٰلِمِیْنَ ۟
47਼ ਜੇ ਇਹ (ਮੁਨਾਫ਼ਿਕ) ਤੁਹਾਡੇ ਨਾਲ ਨਿਕਲ ਵੀ ਜਾਂਦੇ ਤਾਂ ਵੀ ਤੁਹਾਡੀਆਂ ਪਰੇਸ਼ਾਨੀਆਂ ਵਿਚ ਵਾਧਾ ਹੀ ਕਰਦੇ। ਉਹ ਤੁਹਾਡੇ ਵਿਚਾਲੇ ਫ਼ਿਤਨਾ ਫ਼ਸਾਦ ਫੈਲਾਉਣ ਲਈ ਭੱਜ-ਨੱਠ ਕਰਦੇ, ਤੁਹਾਡੇ ਵਿਚਾਲੇ ਇਹਨਾਂ ਦੇ ਜਾਸੂਸ ਵੀ ਹਨ। ਅੱਲਾਹ ਇਹਨਾਂ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
តាហ្វសៀរជាភាសា​អារ៉ាប់ជាច្រេីន:
لَقَدِ ابْتَغَوُا الْفِتْنَةَ مِنْ قَبْلُ وَقَلَّبُوْا لَكَ الْاُمُوْرَ حَتّٰی جَآءَ الْحَقُّ وَظَهَرَ اَمْرُ اللّٰهِ وَهُمْ كٰرِهُوْنَ ۟
48਼ (ਹੇ ਨਬੀ!) ਇਸ ਤੋਂ ਪਹਿਲਾਂ ਵੀ ਇਹ (ਮੁਨਾਫ਼ਿਕ) ਲੋਕੀ ਫ਼ਿਤਨਾ ਫੈਲਾਉਣ ਦੇ ਜਤਨ ਕਰਦੇ ਰਹੇ ਹਨ ਅਤੇ ਤੁਾਹਾਡੇ ਕੰਮਾਂ ਨੂੰ ਅਸਫ਼ਲ ਬਣਾਉਣ ਵਿਚ ਲੱਗੇ ਰਹੇ, ਇੱਥੋਂ ਤਕ ਕਿ ਹੱਕ ਆ ਗਿਆ ਅਤੇ ਅੱਲਾਹ ਦਾ ਹੁਕਮ ਭਾਰੂ ਹੋ ਗਿਆ ਜਦ ਕਿ ਉਹ (ਹੱਕ ਨੂੰ) ਨਾ-ਪਸੰਦ ਕਰਦੇ ਸਨ।
តាហ្វសៀរជាភាសា​អារ៉ាប់ជាច្រេីន:
وَمِنْهُمْ مَّنْ یَّقُوْلُ ائْذَنْ لِّیْ وَلَا تَفْتِنِّیْ ؕ— اَلَا فِی الْفِتْنَةِ سَقَطُوْا ؕ— وَاِنَّ جَهَنَّمَ لَمُحِیْطَةٌ بِالْكٰفِرِیْنَ ۟
49਼ ਇਹਨਾਂ ਵਿੱਚੋਂ ਕੋਈ ਤੁਹਾਨੂੰ ਕਹਿੰਦਾ ਹੈ ਕਿ ਮੈਨੂੰ ਛੁੱਟੀ ਦੇ ਦਿਓ, ਮੈਨੂੰ ਅਜ਼ਮਾਇਸ਼ (ਬਿਪਤਾ) ਵਿਚ ਨਾ ਪਾਓ, ਖ਼ਬਰਦਾਰ ਉਹ ਤਾਂ ਅਜ਼ਮਾਇਸ਼ ਵਿਚ ਫਸ ਚੁੱਕੇ ਹਨ ਅਤੇ ਬੇਸ਼ੱਕ ਨਰਕ ਇਹਨਾਂ ਕਾਫ਼ਿਰਾਂ ਨੂੰ ਘੇਰਨ ਵਾਲੀ ਹੈ।
តាហ្វសៀរជាភាសា​អារ៉ាប់ជាច្រេីន:
اِنْ تُصِبْكَ حَسَنَةٌ تَسُؤْهُمْ ۚ— وَاِنْ تُصِبْكَ مُصِیْبَةٌ یَّقُوْلُوْا قَدْ اَخَذْنَاۤ اَمْرَنَا مِنْ قَبْلُ وَیَتَوَلَّوْا وَّهُمْ فَرِحُوْنَ ۟
50਼ (ਹੇ ਨਬੀ!) ਜੇ ਤੁਹਾਨੂੰ ਕੋਈ ਲਾਭ ਹੁੰਦਾ ਹੈ ਤਾਂ ਇਹਨਾਂ ਨੂੰ ਦੁੱਖ ਹੁੰਦਾ ਹੈ, ਜੇ ਕੋਈ ਬਿਪਤਾ ਆਉਂਦੀ ਹੈ ਤਾਂ ਆਖਦੇ ਹਨ ਕਿ ਅਸੀਂ ਤਾਂ ਪਹਿਲਾਂ ਹੀ ਆਪਣੇ ਪ੍ਰਤੀ ਸੁਰੱਖਿਅਤ ਨੀਤੀ ਆਪਣਾਈ ਸੀ। ਇੰਜ ਉਹ ਪ੍ਰਸੰਨ-ਚਿਤ ਹੋਕੇ ਪਰਤਦੇ ਹਨ।
តាហ្វសៀរជាភាសា​អារ៉ាប់ជាច្រេីន:
قُلْ لَّنْ یُّصِیْبَنَاۤ اِلَّا مَا كَتَبَ اللّٰهُ لَنَا ۚ— هُوَ مَوْلٰىنَا ۚ— وَعَلَی اللّٰهِ فَلْیَتَوَكَّلِ الْمُؤْمِنُوْنَ ۟
51਼ (ਹੇ ਨਬੀ!) ਆਖ ਦਿਓ! ਕਿ ਸਾਨੂੰ ਤਾਂ ਕੇਵਲ ਉਹੀਓ ਮੁਸੀਬਤ ਪਹੁੰਚੇਗੀ ਜੋ ਅੱਲਾਹ ਨੇ ਸਾਡੇ ਲਈ ਲਿਖ ਛੱਡੀ ਹੈ। ਉਹੀਓ ਸਾਡਾ ਕਾਰਜ ਸਾਧਕ ਹੈ। ਮੋਮਿਨਾਂ ਨੂੰ ਉਸੇ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
តាហ្វសៀរជាភាសា​អារ៉ាប់ជាច្រេីន:
قُلْ هَلْ تَرَبَّصُوْنَ بِنَاۤ اِلَّاۤ اِحْدَی الْحُسْنَیَیْنِ ؕ— وَنَحْنُ نَتَرَبَّصُ بِكُمْ اَنْ یُّصِیْبَكُمُ اللّٰهُ بِعَذَابٍ مِّنْ عِنْدِهٖۤ اَوْ بِاَیْدِیْنَا ۖؗۗ— فَتَرَبَّصُوْۤا اِنَّا مَعَكُمْ مُّتَرَبِّصُوْنَ ۟
52਼ (ਹੇ ਨਬੀ!) ਆਖ ਦਿਓ! ਹੇ ਮੁਨਾਫ਼ਿਕੋ! ਕਿ ਤੁਸੀਂ ਸਾਡੇ ਹੱਕ ਵਿਚ ਲਿਖਿਆ ਹੋਈਆਂ ਦੋ ਭਲਾਈਆਂ ਵਿੱਚੋਂ ਕਿਸੇ ਇਕ (ਜਿਤ ਜਾ ਸ਼ਹਾਦਤ) ਦੀ ਉਡੀਕ ਕਰ ਰਹੇ ਹੋ ਅਤੇ ਅਸੀਂ ਤੁਹਾਡੇ ਹੱਕ ਵਿਚ ਇਸ ਗੱਲ ਦੀ ਉਡੀਕ ਵਿਚ ਹਾਂ ਕਿ ਅੱਲਾਹ ਤੁਹਾਨੂੰ ਆਪਣੇ ਕੋਲ ਤੋਂ ਅਜ਼ਾਬ ਦੇਵੇ ਜਾਂ ਸਾਡੇ ਹੱਥੋਂ ਅਜ਼ਾਬ ਦੁਆਵੇ। ਚੰਗਾ ਤਾਂ ਹੁਣ ਤੁਸੀਂ ਵੀ ਉਡੀਕ ਕਰੋ ਤੁਹਾਡੇ ਨਾਲ ਅਸੀਂ ਵੀ ਉਡੀਕ ਕਰਦੇ ਹਾਂ।
តាហ្វសៀរជាភាសា​អារ៉ាប់ជាច្រេីន:
قُلْ اَنْفِقُوْا طَوْعًا اَوْ كَرْهًا لَّنْ یُّتَقَبَّلَ مِنْكُمْ ؕ— اِنَّكُمْ كُنْتُمْ قَوْمًا فٰسِقِیْنَ ۟
53਼ (ਹੇ ਨਬੀ!) ਆਖ ਦਿਓ! ਹੇ ਮੁਨਾਫਿਕੋ! ਤੁਸੀਂ ਭਾਵੇਂ ਚਾਹੁੰਦੇ ਹੋਏ ਖ਼ਰਚ ਕਰੋ ਜਾਂ ਨਾ ਚਾਹੁੰਦੇ ਹੋਏ, ਤੁਹਾਥੋਂ ਉੱਕਾ ਹੀ ਸਵੀਕਾਰ ਨਹੀਂ ਕੀਤਾ ਜਾਵੇਗਾ, ਤੁਸੀਂ ਤਾਂ ਝੂਠੇ ਲੋਕ ਹੋ।
តាហ្វសៀរជាភាសា​អារ៉ាប់ជាច្រេីន:
وَمَا مَنَعَهُمْ اَنْ تُقْبَلَ مِنْهُمْ نَفَقٰتُهُمْ اِلَّاۤ اَنَّهُمْ كَفَرُوْا بِاللّٰهِ وَبِرَسُوْلِهٖ وَلَا یَاْتُوْنَ الصَّلٰوةَ اِلَّا وَهُمْ كُسَالٰی وَلَا یُنْفِقُوْنَ اِلَّا وَهُمْ كٰرِهُوْنَ ۟
54਼ ਇਹਨਾਂ ਦੇ ਖ਼ਰਚ ਕੀਤੇ ਹੋਏ ਮਾਲ ਨੂੰ ਨਾ ਕਬੂਲ ਕਰਨ ਦਾ ਇਸ ਤੋਂ ਛੁੱਟ ਹੋਰ ਕੋਈ ਕਾਰਨ ਨਹੀਂ ਕਿ ਇਹ ਅੱਲਾਹ ਅਤੇ ਉਸ ਦੇ ਰਸੂਲ ਦੇ ਇਨਕਾਰੀ ਹਨ ਅਤੇ ਆਪਣੀਆਂ ਨਮਾਜ਼ਾਂ ਲਈ ਵੀ ਜਕੋ-ਜਕੀ ਆਉਂਦੇ ਹਨ1 ਅਤੇ ਰੱਬ ਦੀ ਰਾਹ ਵਿਚ ਵੀ ਨਾ ਚਾਹੁੰਦੇ ਹੋਏ ਖ਼ਰਚ ਕਰਦੇ ਹਨ।
1 ਇਸ ਤੋਂ ਪਤਾ ਚਲਪਾ ਹੈ ਕਿ ਨਮਾਜ਼ ਵਿਚ ਸੁਸਤੀ ਕਰਨਾ ਮੁਨਾਫ਼ਿਕਾਂ ਦਾ ਕੰਮ ਹੈ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਫ਼ਜਰ ਤੇ ਇਸ਼ਾ ਦੀ ਨਮਾਜ਼ ਮੁਨਾਫ਼ਿਕਾਂ ਉੱਤੇ ਸਭ ਤੋਂ ਭਾਰੀ ਹੁੰਦੀ ਹੈ। ਪਰ ਜੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਕਿ ਇਹਨਾਂ ਦੋਵਾਂ ਨਮਾਜ਼ਾਂ ਦਾ ਕਿੰਨਾਂ ਵੱਡਾ ਬਦਲਾ ਹੈ ਤਾਂ ਉਹ ਜ਼ਰੂਰ ਮਸੀਤਾਂ ਵਿਚ ਆਉਣਗੇ ਭਾਵੇ ਉਹਨਾਂ ਨੂੰ ਰਿੰਗੜਦੇ ਹੋਏ ਹੀ ਕਿਉਂ ਨਾ ਆਉਣਾ ਪਵੇ। ਅੱਲਾਹ ਦੇ ਰਸੂਲ (ਸ:) ਨੇ ਇਹ ਵੀ ਫ਼ਰਮਾਇਆ ਕਿ ਮੈਂ ਮੁਅੱਜ਼ਨ ਨੂੰ ਅਕਾਮਤ ਦਾ ਹੁਕਮ ਦਵਾਂ ਅਤੇ ਫੇਰ ਉਹ ਅਕਾਮਤ ਕਹੇ ਅਤੇ ਮੈਂ ਕਿਸੇ ਦੂਜੇ ਵਿਅਕਤੀ ਨੂੰ ਹੁਕਮ ਦਵਾਂ ਕਿ ਉਹ ਲੋਕਾਂ ਦੀ ਇਮਾਮਤ ਕਰਵਾਏ, ਫੇਰ ਮੈਂ ਅੱਗ ਲੈ ਕੇ ਉਹਨਾਂ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਵਾਂ ਜਿਹੜੇ ਆਪਣੇ ਘਰੋਂ ਨਮਾਜ਼ ਲਈ ਨਹੀਂ ਨਿਕਲੇ। ਉਹਨਾਂ ਨੂੰ ਮੈਂ ਸਨੇ ਉਹਨਾਂ ਦੇ ਘਰ ਦੇ ਜਲਾ ਦਵਾਂ। (ਸਹੀ ਬੁਖ਼ਾਰੀ, ਹਦੀਸ: 657)
តាហ្វសៀរជាភាសា​អារ៉ាប់ជាច្រេីន:
فَلَا تُعْجِبْكَ اَمْوَالُهُمْ وَلَاۤ اَوْلَادُهُمْ ؕ— اِنَّمَا یُرِیْدُ اللّٰهُ لِیُعَذِّبَهُمْ بِهَا فِی الْحَیٰوةِ الدُّنْیَا وَتَزْهَقَ اَنْفُسُهُمْ وَهُمْ كٰفِرُوْنَ ۟
55਼ ਸੋ ਤੁਹਾਨੂੰ ਇਹਨਾਂ ਦੀ ਦੌਲਤ ਤੇ ਸੰਤਾਨ ਕਿਸੇ ਧੋਖੇ ਵਿਚ ਨਾ ਪਾ ਦੇਵੇ। ਅੱਲਾਹ ਤਾਂ ਇਹੋ ਚਾਹੁੰਦਾ ਹੈ ਕਿ ਇਸੇ (ਧਨ ਤੇ ਔਲਾਦ) ਰਾਹੀਂ ਇਹਨਾਂ ਨੂੰ ਸੰਸਾਰਿਕ ਜੀਵਨ ਵਿਚ ਹੀ ਸਜ਼ਾ ਦੇ ਦੇਵੇ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਇਹਨਾਂ ਦੀ ਮੌਤ ਹੋਵੇ।
តាហ្វសៀរជាភាសា​អារ៉ាប់ជាច្រេីន:
وَیَحْلِفُوْنَ بِاللّٰهِ اِنَّهُمْ لَمِنْكُمْ ؕ— وَمَا هُمْ مِّنْكُمْ وَلٰكِنَّهُمْ قَوْمٌ یَّفْرَقُوْنَ ۟
56਼ ਇਹ ਅੱਲਾਹ ਦੀਆਂ ਕਸਮਾਂ ਖਾ ਖਾ ਕੇ ਕਹਿੰਦੇ ਹਨ ਕਿ ਅਸੀਂ ਤੁਹਾਡੇ ਵਿੱਚੋਂ ਹੀ ਹਾਂ, ਜਦ ਕਿ ਉਹ ਉੱਕਾ ਹੀ ਤੁਹਾਡੇ ਵਿੱਚੋਂ ਨਹੀਂ, ਸਗੋਂ ਇਹ ਤਾਂ ਤੁਹਾਥੋਂ ਡਰਦੇ ਹਨ।
តាហ្វសៀរជាភាសា​អារ៉ាប់ជាច្រេីន:
لَوْ یَجِدُوْنَ مَلْجَاً اَوْ مَغٰرٰتٍ اَوْ مُدَّخَلًا لَّوَلَّوْا اِلَیْهِ وَهُمْ یَجْمَحُوْنَ ۟
57਼ ਜੇ ਉਹਨਾਂ ਨੂੰ ਕੋਈ ਸ਼ਰਨ ਅਸਥਾਨ ਜਾਂ ਕੋਈ ਖੋਹ ਜਾਂ ਕੋਈ ਸਿਰ ਛਪਾਉਣ ਦੀ ਥਾਂ ਮਿਲ ਜਾਵੇ ਤਾਂ ਇਹ ਸਭ ਕੁੱਝ ਛੱਡ ਕੇ ਉਸੇ ਵੱਲ ਨੱਸੇ ਜਾਣਗੇ।
តាហ្វសៀរជាភាសា​អារ៉ាប់ជាច្រេីន:
وَمِنْهُمْ مَّنْ یَّلْمِزُكَ فِی الصَّدَقٰتِ ۚ— فَاِنْ اُعْطُوْا مِنْهَا رَضُوْا وَاِنْ لَّمْ یُعْطَوْا مِنْهَاۤ اِذَا هُمْ یَسْخَطُوْنَ ۟
58਼ (ਹੇ ਨਬੀ!) ਇਹਨਾਂ ਵਿਚ ਉਹ ਵੀ ਹਨ ਜਿਹੜੇ ਸਦਕਿਆਂ ਦੀ ਵੰਡ ਪ੍ਰਤੀ ਤੁਹਾਡੇ ਉੱਤੇ ਇਤਰਾਜ਼ ਕਰਦੇ ਹਨ, ਜੇਕਰ ਇਹਨਾਂ ਨੂੰ ਇਸ (ਮਾਲ) ਵਿੱਚੋਂ ਕੁੱਝ ਮਿਲ ਜਾਵੇ ਤਾਂ ਖ਼ੁਸ਼ ਹੁੰਦੇ ਹਨ ਜੇ ਨਾ ਮਿਲੇ ਤਾਂ ਵਿਗੜਣ ਲੱਗ ਜਾਂਦੇ ਹਨ।
តាហ្វសៀរជាភាសា​អារ៉ាប់ជាច្រេីន:
وَلَوْ اَنَّهُمْ رَضُوْا مَاۤ اٰتٰىهُمُ اللّٰهُ وَرَسُوْلُهٗ ۙ— وَقَالُوْا حَسْبُنَا اللّٰهُ سَیُؤْتِیْنَا اللّٰهُ مِنْ فَضْلِهٖ وَرَسُوْلُهٗۤ ۙ— اِنَّاۤ اِلَی اللّٰهِ رٰغِبُوْنَ ۟۠
59਼ ਕਿੰਨਾ ਚੰਗਾ ਹੁੰਦਾ ਕਿ ਅੱਲਾਹ ਤੇ ਉਸ ਦੇ ਰਸੂਲ ਨੇ ਉਹਨਾਂ ਨੂੰ ਜੋ ਕੁੱਝ ਵੀ ਦਿੱਤਾ ਸੀ ਉਸੇ ’ਤੇ ਹੀ ਰਾਜ਼ੀ ਰਹਿੰਦੇ ਅਤੇ ਆਖਦੇ ਕਿ ਸਾਡੇ ਲਈ ਅੱਲਾਹ ਹੀ ਬਥੇਰਾ ਹੈ, ਛੇਤੀ ਹੀ ਅੱਲਾਹ ਤੇ ਉਸ ਦਾ ਰਸੂਲ ਸਾਨੂੰ ਆਪਣੇ ਫ਼ਜ਼ਲਾਂ ਨਾਲ ਨਿਵਾਜ਼ੇਗਾ। ਅਸੀਂ ਤਾਂ ਅੱਲਾਹ ਤੋਂ ਹੀ ਆਸਾਂ ਰੱਖਣ ਵਾਲੇ ਹਾਂ।
តាហ្វសៀរជាភាសា​អារ៉ាប់ជាច្រេីន:
اِنَّمَا الصَّدَقٰتُ لِلْفُقَرَآءِ وَالْمَسٰكِیْنِ وَالْعٰمِلِیْنَ عَلَیْهَا وَالْمُؤَلَّفَةِ قُلُوْبُهُمْ وَفِی الرِّقَابِ وَالْغٰرِمِیْنَ وَفِیْ سَبِیْلِ اللّٰهِ وَابْنِ السَّبِیْلِ ؕ— فَرِیْضَةً مِّنَ اللّٰهِ ؕ— وَاللّٰهُ عَلِیْمٌ حَكِیْمٌ ۟
60਼ ਇਹ ਸਦਕਾ (ਜ਼ਕਾਤ) ਤਾਂ ਕੇਵਲ ਫ਼ਕੀਰਾਂ (ਗ਼ਰੀਬਾਂ) ਲਈ, ਮਸਕੀਨਾਂ1 ਲਈ, ਸਦਕਾ ਵਸੂਲ ਕਰਨ ਵਾਲੇ ਕਰਮਚਾਰੀਆਂ ਲਈ, ਉਹਨਾਂ ਲੋਕਾਂ ਦੀ ਦਿਲਦਾਰੀ ਲਈ ਜਿਨ੍ਹਾਂ ਦੇ ਦਿਲ ਜੋੜਨ ਦੀ ਚਾਹ ਹੋਵੇ, ਗ਼ੁਲਾਮੀ ਤੋਂ ਗਰਦਨਾਂ ਛੁਡਵਾਉਣ ਲਈ, ਕਰਜ਼ਦਾਰਾਂ ਨੂੰ ਕਰਜ਼ ਤੋਂ ਬਚਾਉਣ ਲਈ, ਅੱਲਾਹ ਦੀ ਰਾਹ ਵਿਚ ਅਤੇ ਮੁਸਾਫ਼ਰਾਂ ਦੀ ਸਹਾਇਤਾ ਲਈ ਹੈ। ਇਹ (ਵੰਡ) ਅੱਲਾਹ ਵੱਲੋਂ ਫ਼ਰਜ਼ ਕੀਤੀ ਗਈ ਹੈ ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਸਿਆਣਾ ਹੈ।
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 273, 83/2
តាហ្វសៀរជាភាសា​អារ៉ាប់ជាច្រេីន:
وَمِنْهُمُ الَّذِیْنَ یُؤْذُوْنَ النَّبِیَّ وَیَقُوْلُوْنَ هُوَ اُذُنٌ ؕ— قُلْ اُذُنُ خَیْرٍ لَّكُمْ یُؤْمِنُ بِاللّٰهِ وَیُؤْمِنُ لِلْمُؤْمِنِیْنَ وَرَحْمَةٌ لِّلَّذِیْنَ اٰمَنُوْا مِنْكُمْ ؕ— وَالَّذِیْنَ یُؤْذُوْنَ رَسُوْلَ اللّٰهِ لَهُمْ عَذَابٌ اَلِیْمٌ ۟
61਼ ਇਹਨਾਂ (ਮੁਨਾਫ਼ਿਕਾਂ) ਵਿੱਚ ਉਹ ਵੀ ਹਨ ਜਿਹੜੇ ਨਬੀ (ਸ:) ਨੂੰ ਤਕਲੀਫ਼ਾਂ ਦਿੰਦੇ ਹਨ ਅਤੇ ਆਖਦੇ ਹਨ ਕਿ ਕੰਨਾਂ ਦਾ ਕੱਚਾ ਹੈ (ਹੇ ਨਬੀ!) ਤੁਸੀਂ ਆਖੋ ਕਿ ਉਹ ਕੰਨ ਤੁਹਾਡੇ ਭਲੇ ਦੀ ਹੀ ਗੱਲ ਸੁਣਦੇ ਹਨ। ਉਹ ਅੱਲਾਹ ’ਤੇ ਈਮਾਨ ਰੱਖਦਾ ਹੈ ਅਤੇ ਮੁਸਲਮਾਨਾਂ ਦੀਆਂ ਗੱਲਾਂ ਦਾ ਵਿਸ਼ਵਾਸ ਕਰਦਾ ਹੈ ਅਤੇ ਤੁਹਾਡੇ ਵਿੱਚੋਂ ਜੋ ਵੀ ਈਮਾਨ ਵਾਲਾ ਹੈ, ਇਹ (ਰਸੂਲ) ਉਹਨਾਂ ਲਈ ਰਹਿਮਤ ਹੈ। ਜਿਹੜੇ ਲੋਕੀ ਅੱਲਾਹ ਦੇ ਰਸੂਲ ਨੂੰ ਤਕਲੀਫ਼ਾਂ ਦਿੰਦੇ ਹਨ ਉਹਨਾਂ ਲਈ ਦੁਖਦਾਈ ਅਜ਼ਾਬ ਹੈ।
តាហ្វសៀរជាភាសា​អារ៉ាប់ជាច្រេីន:
یَحْلِفُوْنَ بِاللّٰهِ لَكُمْ لِیُرْضُوْكُمْ ۚ— وَاللّٰهُ وَرَسُوْلُهٗۤ اَحَقُّ اَنْ یُّرْضُوْهُ اِنْ كَانُوْا مُؤْمِنِیْنَ ۟
62਼ (ਹੇ ਮੋਮਿਨੋ!) ਇਹ ਲੋਕ ਕੇਵਲ ਤੁਹਾਨੂੰ ਖ਼ੁਸ਼ ਕਰਨ ਲਈ ਤੁਹਾਡੇ ਸਾਹਮਣੇ ਅੱਲਾਹ ਦੀਆਂ ਸੁੰਹਾਂ ਖਾਂਦੇ ਹਨ ਜੇ ਇਹ ਮੋਮਿਨ ਹੁੰਦੇ ਤਾਂ ਅੱਲਾਹ ਅਤੇ ਉਸ ਦੇ ਰਸੂਲ ਨੂੰ ਖ਼ੁਸ਼ ਕਰਨ ਦਾ ਵੱਧ ਹੱਕ ਬਣਦਾ ਸੀ।
តាហ្វសៀរជាភាសា​អារ៉ាប់ជាច្រេីន:
اَلَمْ یَعْلَمُوْۤا اَنَّهٗ مَنْ یُّحَادِدِ اللّٰهَ وَرَسُوْلَهٗ فَاَنَّ لَهٗ نَارَ جَهَنَّمَ خَالِدًا فِیْهَا ؕ— ذٰلِكَ الْخِزْیُ الْعَظِیْمُ ۟
63਼ ਕੀ ਇਹ ਨਹੀਂ ਜਾਣਦੇ ਕਿ ਜਿਹੜਾ ਵੀ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰੇਗਾ ਉਸ ਲਈ ਨਰਕ ਦੀ ਅੱਗ ਹੈ ਜਿਸ ਵਿਚ ਉਹ ਸਦਾ ਰਹਿਣਗੇ, ਇਹੋ ਅਸਲੀ ਜ਼ਲਾਲਤ ਹੈ।
តាហ្វសៀរជាភាសា​អារ៉ាប់ជាច្រេីន:
یَحْذَرُ الْمُنٰفِقُوْنَ اَنْ تُنَزَّلَ عَلَیْهِمْ سُوْرَةٌ تُنَبِّئُهُمْ بِمَا فِیْ قُلُوْبِهِمْ ؕ— قُلِ اسْتَهْزِءُوْا ۚ— اِنَّ اللّٰهَ مُخْرِجٌ مَّا تَحْذَرُوْنَ ۟
64਼ ਮੁਨਾਫ਼ਿਕਾਂ ਨੂੰ ਹਰ ਵੇਲੇ ਇਹੋ ਡਰ ਲੱਗਿਆ ਰਹਿੰਦਾ ਹੈ ਕਿ ਮੁਸਲਮਾਨਾਂ ਉੱਤੇ ਕੋਈ ਸੂਰਤ ਅਜਿਹੀ ਨਾ ਉੱਤਰ ਆਵੇ ਜਿਹੜੀ ਉਹਨਾਂ (ਮੁਸਲਮਾਨਾਂ) ਨੂੰ ਇਹਨਾਂ (ਮੁਨਾਫ਼ਿਕਾਂ) ਦੇ ਮਨ ਦੀਆਂ ਗੱਲਾਂ ਦੱਸ ਦੇਵੇ। (ਹੇ ਨਬੀ!) ਆਖ ਦਿਓ! ਕਿ ਤੁਸੀਂ ਮਖੌਲ ਕਰਦੇ ਰਹੋ, ਬੇਸ਼ੱਕ ਅੱਲਾਹ ਉਹ ਸਭ ਪ੍ਰਗਟ ਕਰਨ ਵਾਲਾ ਹੈ ਜਿਸ ਗੱਲ ਤੋਂ ਤੁਸੀਂ ਡਰਦੇ ਹੋ।
តាហ្វសៀរជាភាសា​អារ៉ាប់ជាច្រេីន:
وَلَىِٕنْ سَاَلْتَهُمْ لَیَقُوْلُنَّ اِنَّمَا كُنَّا نَخُوْضُ وَنَلْعَبُ ؕ— قُلْ اَبِاللّٰهِ وَاٰیٰتِهٖ وَرَسُوْلِهٖ كُنْتُمْ تَسْتَهْزِءُوْنَ ۟
65਼ ਜੇ ਤੁਸੀਂ ਉਹਨਾਂ ਤੋਂ ਪੁੱਛੋ ਤਾਂ ਝਟ ਆਖ ਦੇਣਗੇ ਕਿ ਅਸੀਂ ਤਾਂ ਆਪੋ ਵਿਚ ਹਾਸਾ-ਮਖੌਲ ਤੇ ਦਿਲ-ਲਗੀ ਕਰਦੇ ਸੀ। (ਹੇ ਨਬੀ!) ਆਖ ਦਿਓ! (ਹੇ ਮੁਨਾਫ਼ਿਕੋ) ਕੀ ਅੱਲਾਹ ਉਸ ਦੀਆਂ ਆਇਤਾਂ ਅਤੇ ਉਸ ਦਾ ਰਸੂਲ ਹੀ ਤੁਹਾਡੇ ਮਖੌਲ ਕਰਨ ਲਈ ਰਹਿ ਗਏ ਹਨ?
តាហ្វសៀរជាភាសា​អារ៉ាប់ជាច្រេីន:
لَا تَعْتَذِرُوْا قَدْ كَفَرْتُمْ بَعْدَ اِیْمَانِكُمْ ؕ— اِنْ نَّعْفُ عَنْ طَآىِٕفَةٍ مِّنْكُمْ نُعَذِّبْ طَآىِٕفَةًۢ بِاَنَّهُمْ كَانُوْا مُجْرِمِیْنَ ۟۠
66਼ ਤੁਸੀਂ ਬਹਾਨੇ ਨਾ ਬਣਾਓ ਤੁਸੀਂ ਤਾਂ ਈਮਾਨ ਲਿਆਉਣ ਮਗਰੋਂ ਵੀ ਕੁਫ਼ਰ ਕੀਤਾ ਹੈ। ਜੇ ਅਸੀਂ ਤੁਹਾਡੇ ਵਿੱਚੋਂ ਕੁੱਝ ਲੋਕਾਂ ਨੂੰ ਮੁਆਫ਼ ਵੀ ਕਰ ਦਈਏ ਤਾਂ ਕੁੱਝ ਨੂੰ ਤਾਂ ਉਹਨਾਂ ਦੇ ਜੁਰਮਾਂ ਦੀ ਸਜ਼ਾ ਦੇਵਾਂਗੇ ਹੀ।
តាហ្វសៀរជាភាសា​អារ៉ាប់ជាច្រេីន:
اَلْمُنٰفِقُوْنَ وَالْمُنٰفِقٰتُ بَعْضُهُمْ مِّنْ بَعْضٍ ۘ— یَاْمُرُوْنَ بِالْمُنْكَرِ وَیَنْهَوْنَ عَنِ الْمَعْرُوْفِ وَیَقْبِضُوْنَ اَیْدِیَهُمْ ؕ— نَسُوا اللّٰهَ فَنَسِیَهُمْ ؕ— اِنَّ الْمُنٰفِقِیْنَ هُمُ الْفٰسِقُوْنَ ۟
67਼ ਸਾਰੇ ਹੀ ਮੁਨਾਫ਼ਿਕ ਮਰਦ ਅਤੇ ਮਨਾਫ਼ਿਕ ਔਰਤਾਂ ਇਕ ਦੂਜੇ ਨਾਲ ਸਮਾਨਤਾ ਰੱਖਦੇ ਹਨ, ਉਹ ਬੁਰਾਈ ਕਰਨ ਦਾ ਹੁਕਮ ਦਿੰਦੇ ਹਨ ਅਤੇ ਭਲੇ ਕੰਮਾਂ ਤੋਂ ਰੋਕਦੇ ਹਨ ਅਤੇ ਆਪਣੀਆਂ ਮੁੱਠੀਆਂ ਬੰਦ ਰੱਖਦੇ ਹਨ (ਭਾਵ ਖ਼ਰਚ ਨਹੀਂ ਕਰਦੇ) ਇਹ ਲੋਕ ਅੱਲਾਹ ਨੂੰ ਭੁੱਲ ਗਏ ਤਾਂ ਅੱਲਾਹ ਨੇ ਵੀ ਉਹਨਾਂ ਨੂੰ ਭੁਲਾ ਦਿੱਤਾ ਹੈ, ਅਸਲ ਵਿਚ ਮੁਨਾਫ਼ਿਕ ਲੋਕ ਹੀ ਝੂਠੇ ਤੇ ਭੈੜੀਆਂ ਹਰਕਤਾਂ ਕਰਦੇ ਹਨ।
តាហ្វសៀរជាភាសា​អារ៉ាប់ជាច្រេីន:
وَعَدَ اللّٰهُ الْمُنٰفِقِیْنَ وَالْمُنٰفِقٰتِ وَالْكُفَّارَ نَارَ جَهَنَّمَ خٰلِدِیْنَ فِیْهَا ؕ— هِیَ حَسْبُهُمْ ۚ— وَلَعَنَهُمُ اللّٰهُ ۚ— وَلَهُمْ عَذَابٌ مُّقِیْمٌ ۟ۙ
68਼ ਅੱਲਾਹ ਇਹਨਾਂ ਮੁਨਾਫ਼ਿਕ ਮਰਦਾਂ ਅਤੇ ਮੁਨਾਫ਼ਿਕ ਔਰਤਾਂ ਨਾਲ ਅਤੇ ਕਾਫ਼ਿਰਾਂ ਨਾਲ ਨਰਕ ਦੀ ਅੱਗ ਦਾ ਵਾਅਦਾ ਕਰ ਚੁੱਕਿਆ ਹੈ, ਜਿੱਥੇ ਇਹ ਸਦਾ ਰਹਿਣਗੇ। ਉਹੀਓ (ਨਕਰ) ਇਹਨਾਂ ਲਈ ਬਥੇਰੀ ਹੈ। ਇਹਨਾਂ ’ਤੇ ਅੱਲਾਹ ਨੇ ਲਾਅਨਤ ਕੀਤੀ ਹੈ ਅਤੇ ਸਦੀਵੀ ਅਜ਼ਾਬ ਵੀ ਇਹਨਾਂ ਲਈ ਹੈ।
តាហ្វសៀរជាភាសា​អារ៉ាប់ជាច្រេីន:
كَالَّذِیْنَ مِنْ قَبْلِكُمْ كَانُوْۤا اَشَدَّ مِنْكُمْ قُوَّةً وَّاَكْثَرَ اَمْوَالًا وَّاَوْلَادًا ؕ— فَاسْتَمْتَعُوْا بِخَلَاقِهِمْ فَاسْتَمْتَعْتُمْ بِخَلَاقِكُمْ كَمَا اسْتَمْتَعَ الَّذِیْنَ مِنْ قَبْلِكُمْ بِخَلَاقِهِمْ وَخُضْتُمْ كَالَّذِیْ خَاضُوْا ؕ— اُولٰٓىِٕكَ حَبِطَتْ اَعْمَالُهُمْ فِی الدُّنْیَا وَالْاٰخِرَةِ ۚ— وَاُولٰٓىِٕكَ هُمُ الْخٰسِرُوْنَ ۟
69਼ (ਹੇ ਮੁਨਾਫ਼ਿਕੋ!) ਤੁਸੀਂ ਉਹਨਾਂ ਲੋਕਾਂ ਵਾਂਗ ਹੋ ਜਿਹੜੇ ਤੁਹਾਥੋਂ ਪਹਿਲਾਂ ਹੋਏ ਸਨ, ਉਹ ਤੁਹਾਥੋਂ ਕੀਤੇ ਵੱਧ ਸ਼ਕਤੀਸ਼ਾਲੀ ਸੀ ਅਤੇ ਦੌਲਤ ਤੇ ਔਲਾਦ ਪੱਖੋਂ ਵੀ ਵਾਧੂ ਸੀ। ਉਹ ਸੰਸਾਰ ਵਿੱਚੋਂ ਆਪਣਾ ਬਣਦਾ ਹਿੱਸਾ ਲੈ ਗਏ ਤੁਸੀਂ ਵੀ ਆਪਣਾ ਹਿੱਸਾ ਖਾ ਹੰਢਾ ਲਿਆ। ਤੁਸੀਂ ਵੀ ਉਹਨਾਂ ਵਾਂਗ ਹੀ ਬੇਕਾਰ ਦੇ ਵਾਦ-ਵਿਵਾਦ ਵਿਚ ਉਲਝੇ ਰਹੇ। ਉਹਨਾਂ ਦੇ ਕੀਤੇ ਕਰਮ ਸੰਸਾਰ ਵਿਚ ਵੀ ਤੇ ਆਖ਼ਿਰਤ ਵਿਚ ਵੀ ਅਜਾਈਂ ਗਏ। ਇਹੋ ਲੋਕ ਘਾਟੇ ਵਿਚ ਰਹਿਣ ਵਾਲੇ ਹਨ।
តាហ្វសៀរជាភាសា​អារ៉ាប់ជាច្រេីន:
اَلَمْ یَاْتِهِمْ نَبَاُ الَّذِیْنَ مِنْ قَبْلِهِمْ قَوْمِ نُوْحٍ وَّعَادٍ وَّثَمُوْدَ ۙ۬— وَقَوْمِ اِبْرٰهِیْمَ وَاَصْحٰبِ مَدْیَنَ وَالْمُؤْتَفِكٰتِ ؕ— اَتَتْهُمْ رُسُلُهُمْ بِالْبَیِّنٰتِ ۚ— فَمَا كَانَ اللّٰهُ لِیَظْلِمَهُمْ وَلٰكِنْ كَانُوْۤا اَنْفُسَهُمْ یَظْلِمُوْنَ ۟
70਼ ਕੀ ਇਹਨਾਂ ਨੂੰ ਆਪਣੇ ਤੋਂ ਪਹਿਲਾਂ ਦੇ ਲੋਕਾਂ ਦੀਆਂ ਖ਼ਬਰਾਂ ਨਹੀਂ ਪਹੁੰਚੀਆਂ ਜਿਵੇਂ ਕੌਮ ਨੂਹ, ਆਦ, ਸਮੂਦ, ਇਬਰਾਹੀਮ ਅਤੇ ਅਹਿਲੇ ਮਦੀਨ ਤੇ ਉਹ ਬਸਤੀਆਂ ਜਿਨ੍ਹਾਂ ਨੂੰ ਉੱਪਰ ਥੱਲੇ ਕਰ ਦਿੱਤਾ ਗਿਆ ਸੀ? ਇਹਨਾਂ ਦੇ ਕੋਲ ਇਹਨਾਂ ਦੇ ਪੈਗ਼ੰਬਰ ਦਲੀਲਾਂ ਲੈ ਕੇ ਆਏ (ਪਰ ਇਹ ਨਹੀਂ ਮੰਨੇ)। ਅੱਲਾਹ ਅਜਿਹਾ ਨਹੀਂ ਕਿ ਇਹਨਾਂ ’ਤੇ ਜ਼ੁਲਮ ਕਰਦਾ, ਸਗੋਂ ਇਹਨਾਂ ਨੇ ਆਪ ਹੀ ਆਪਣੇ ’ਤੇ ਜ਼ੁਲਮ ਕੀਤੇ ਸੀ।
តាហ្វសៀរជាភាសា​អារ៉ាប់ជាច្រេីន:
وَالْمُؤْمِنُوْنَ وَالْمُؤْمِنٰتُ بَعْضُهُمْ اَوْلِیَآءُ بَعْضٍ ۘ— یَاْمُرُوْنَ بِالْمَعْرُوْفِ وَیَنْهَوْنَ عَنِ الْمُنْكَرِ وَیُقِیْمُوْنَ الصَّلٰوةَ وَیُؤْتُوْنَ الزَّكٰوةَ وَیُطِیْعُوْنَ اللّٰهَ وَرَسُوْلَهٗ ؕ— اُولٰٓىِٕكَ سَیَرْحَمُهُمُ اللّٰهُ ؕ— اِنَّ اللّٰهَ عَزِیْزٌ حَكِیْمٌ ۟
71਼ ਮੋਮਿਨ ਮਰਦ ਤੇ ਮੋਮਿਨ ਔਰਤਾਂ ਆਪਸ ਵਿਚ ਇਕ ਦੂਜੇ ਦੇ ਸਾਥੀ ਹਨ। ਉਹ ਭਲਾਈਆਂ, ਨੇਕੀਆਂ ਦਾ ਹੁਕਮ ਦਿੰਦੇ ਹਨ ਅਤੇ ਬੁਰਾਈਆਂ ਤੋਂ ਰੋਕਦੇ ਹਨ, ਨਮਾਜ਼ਾਂ ਦੀ ਪਾਬੰਦੀ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ, ਅੱਲਾਹ ਅਤੇ ਉਸ ਦੇ ਰਸੂਲ ਮੁਹੰਮਦ (ਸ:) ਦੀਆਂ ਗੱਲਾਂ ਨੂੰ ਮੰਨਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ’ਤੇ ਅੱਲਾਹ ਬਹੁਤ ਛੇਤੀ ਰਹਿਮ ਕਰੇਗਾ। ਬੇਸ਼ੱਕ ਅੱਲਾਹ ਜ਼ੋਰਾਵਰ ਅਤੇ ਹਿਕਮਤ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
وَعَدَ اللّٰهُ الْمُؤْمِنِیْنَ وَالْمُؤْمِنٰتِ جَنّٰتٍ تَجْرِیْ مِنْ تَحْتِهَا الْاَنْهٰرُ خٰلِدِیْنَ فِیْهَا وَمَسٰكِنَ طَیِّبَةً فِیْ جَنّٰتِ عَدْنٍ ؕ— وَرِضْوَانٌ مِّنَ اللّٰهِ اَكْبَرُ ؕ— ذٰلِكَ هُوَ الْفَوْزُ الْعَظِیْمُ ۟۠
72਼ ਇਹਨਾਂ ਈਮਾਨ ਵਾਲੇ ਮਰਦਾਂ ਤੇ ਔਰਤਾਂ ਨਾਲ ਅੱਲਾਹ ਨੇ ਉਹਨਾਂ ਬਾਗ਼ਾਂ ਦਾ ਵਾਅਦਾ ਕੀਤਾ ਹੈ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉੱਥੇ ਹੀ ਸਦਾ ਰਹਿਣਗੇ। ਇਹਨਾਂ (ਸਦਾ ਬਹਾਰ ਬਾਗ਼ਾਂ) ਵਿਚ ਪਵਿਤਰ ਮਹਿਲ ਹਨ, ਪਰ ਅੱਲਾਹ ਦੀ ਰਜ਼ਾ ਹੀ ਸਭ ਤੋਂ ਵੱਡੀ ਤੇ ਅਹਿਮ ਚੀਜ਼ ਹੈ ਇਹੋ ਜ਼ਬਰਦਸਤ ਕਾਮਯਾਬੀ ਹੈ।
តាហ្វសៀរជាភាសា​អារ៉ាប់ជាច្រេីន:
یٰۤاَیُّهَا النَّبِیُّ جَاهِدِ الْكُفَّارَ وَالْمُنٰفِقِیْنَ وَاغْلُظْ عَلَیْهِمْ ؕ— وَمَاْوٰىهُمْ جَهَنَّمُ ؕ— وَبِئْسَ الْمَصِیْرُ ۟
73਼ ਹੇ ਨਬੀ! ਕਾਫ਼ਿਰਾਂ ਤੇ ਮੁਨਾਫ਼ਿਕਾਂ ਨਾਲ ਜਿਹਾਦ (ਜੰਗ) ਕਰੋ, ਇਹਨਾਂ ਨਾਲ ਕਰੜਾਈ ਵਾਲਾ ਵਰਤਾਓ ਕਰੋ। ਇਹਨਾਂ ਦੀ ਅਸਲੀ ਥਾਂ ਨਰਕ ਹੈ, ਜਿਹੜੀ ਸਭ ਤੋਂ ਵੱਧ ਭੈੜੀ ਥਾਂ ਹੈ।
តាហ្វសៀរជាភាសា​អារ៉ាប់ជាច្រេីន:
یَحْلِفُوْنَ بِاللّٰهِ مَا قَالُوْا ؕ— وَلَقَدْ قَالُوْا كَلِمَةَ الْكُفْرِ وَكَفَرُوْا بَعْدَ اِسْلَامِهِمْ وَهَمُّوْا بِمَا لَمْ یَنَالُوْا ۚ— وَمَا نَقَمُوْۤا اِلَّاۤ اَنْ اَغْنٰىهُمُ اللّٰهُ وَرَسُوْلُهٗ مِنْ فَضْلِهٖ ۚ— فَاِنْ یَّتُوْبُوْا یَكُ خَیْرًا لَّهُمْ ۚ— وَاِنْ یَّتَوَلَّوْا یُعَذِّبْهُمُ اللّٰهُ عَذَابًا اَلِیْمًا فِی الدُّنْیَا وَالْاٰخِرَةِ ۚ— وَمَا لَهُمْ فِی الْاَرْضِ مِنْ وَّلِیٍّ وَّلَا نَصِیْرٍ ۟
74਼ ਇਹ ਅੱਲਾਹ ਦੀਆਂ ਸੁੰਹਾਂ ਖਾ-ਖਾ ਕੇ ਆਖਦੇ ਹਨ ਕਿ ਉਹਨਾਂ ਨੇ ਕੋਈ ਗੱਲ ਨਹੀਂ ਕਹੀ, ਹਾਲਾਂ ਕਿ ਉਹਨਾਂ ਨੇ ਜ਼ਰੂਰ ਹੀ ਕੁਫ਼ਰ ਵਾਲੇ ਭੈੜੇ ਸ਼ਬਦ ਆਖੇ ਹਨ। ਅਤੇ ਇਹ ਲੋਕ ਇਸਲਾਮ ਕਬੂਲ ਕਰਨ ਤੋਂ ਮਗਰੋਂ ਕਾਫ਼ਿਰ ਹੋ ਗਏ ਅਤੇ ਉਹਨਾਂ ਨੇ ਉਹ ਕੁੱਝ ਕਰਨ ਦਾ ਇਰਾਦਾ ਵੀ ਕੀਤਾ ਜਿਸ ਨੂੰ ਉਹ ਕਰ ਨਹੀਂ ਸਕੇ। ਉਹਨਾਂ ਦਾ ਸਾਰਾ ਕਰੋਪ ਇਸ ਗੱਲ ਦਾ ਸੀ ਕਿ ਅੱਲਾਹ ਨੇ ਅਤੇ ਉਸ ਦੇ ਰਸੂਲ ਨੇ ਆਪਣੇ ਫ਼ਜ਼ਲਾਂ ਨਾਲ ਉਹਨਾਂ (ਮੁਸਲਮਾਨਾਂ) ਨੂੰ ਰਜਾ ਕਿਉਂ ਦਿੱਤਾ? ਜੇਕਰ ਇਹ ਹੁਣ ਵੀ ਤੌਬਾ ਕਰ ਲੈਣ ਤਾਂ ਇਹਨਾਂ ਲਈ ਵਧੀਆ ਗੱਲ ਹੈ, ਜੇ ਇਹ ਮੂੰਹ ਮੋੜਣਗੇ ਤਾਂ ਅੱਲਾਹ ਇਹਨਾਂ ਨੂੰ ਸੰਸਾਰ ਵਿਚ ਵੀ ਤੇ ਆਖ਼ਿਰਤ ਵਿਚ ਵੀ ਦੁਖ ਭਰਿਆ ਅਜ਼ਾਬ ਦੇਵੇਗਾ ਅਤੇ ਧਰਤੀ ’ਤੇ ਉਹਨਾਂ ਦਾ ਕੋਈ ਵੀ ਹਮਾਇਤੀ ਤੇ ਸਹਾਈ ਨਾ ਹੋਵੇਗਾ।
តាហ្វសៀរជាភាសា​អារ៉ាប់ជាច្រេីន:
وَمِنْهُمْ مَّنْ عٰهَدَ اللّٰهَ لَىِٕنْ اٰتٰىنَا مِنْ فَضْلِهٖ لَنَصَّدَّقَنَّ وَلَنَكُوْنَنَّ مِنَ الصّٰلِحِیْنَ ۟
75਼ ਇਹਨਾਂ ਵਿਚ ਉਹ ਵੀ ਹਨ ਜਿਨ੍ਹਾਂ ਨੇ ਅੱਲਾਹ ਨਾਲ ਬਚਨ ਕੀਤੇ ਸੀ ਕਿ ਜੇ ਅੱਲਾਹ ਸਾਨੂੰ ਆਪਣੇ ਫ਼ਜ਼ਲਾਂ ਤੇ ਮਿਹਰਾਂ ਨਾਲ ਨਿਵਾਜ਼ੇ ਤਾਂ ਅਸੀਂ ਜ਼ਰੂਰ ਹੀ ਸਦਕਾ ਖ਼ੈਰਾਤ ਦੇਵਾਂਗੇ ਅਤੇ ਅਸੀਂ ਵੀ ਨੇਕ ਲੋਕਾਂ ਵਿੱਚੋਂ ਹੋਵਾਂਗੇ।
តាហ្វសៀរជាភាសា​អារ៉ាប់ជាច្រេីន:
فَلَمَّاۤ اٰتٰىهُمْ مِّنْ فَضْلِهٖ بَخِلُوْا بِهٖ وَتَوَلَّوْا وَّهُمْ مُّعْرِضُوْنَ ۟
76਼ ਪਰ ਜਦੋਂ ਅੱਲਾਹ ਨੇ ਉਹਨਾਂ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ ਤਾਂ ਇਹ ਕੰਜੂਸੀ ਕਰਨ ਲਗ ਪਏ। ਉਹਨਾਂ ਨੇ ਹੱਕ ਤੋਂ ਮੂੰਹ ਮੋੜ ਲਿਆ ਅਤੇ ਆਪਣੇ ਵਚਨਾਂ ਤੋਂ ਫਿਰ ਗਏ।
តាហ្វសៀរជាភាសា​អារ៉ាប់ជាច្រេីន:
فَاَعْقَبَهُمْ نِفَاقًا فِیْ قُلُوْبِهِمْ اِلٰی یَوْمِ یَلْقَوْنَهٗ بِمَاۤ اَخْلَفُوا اللّٰهَ مَا وَعَدُوْهُ وَبِمَا كَانُوْا یَكْذِبُوْنَ ۟
77਼ ਸੋ ਇਹਨਾਂ (ਕਰਤੂਤਾਂ) ਵਜੋਂ ਅੱਲਾਹ ਨੇ ਉਹਨਾਂ ਦੇ ਦਿਲਾਂ ਵਿਚ ਨਿਫ਼ਾਕ (ਦੋਗਲਾਪਣ) ਪਾ ਕੇ ਓਦੋਂ ਤਕ ਸਜ਼ਾ ਦਿੱਤੀ ਜਦੋਂ ਤਕ ਅੱਲਾਹ ਨਾਲ ਉਹਨਾਂ ਦੀ ਮਿਲਣੀ ਨਾ ਹੋ ਜਾਵੇ। ਕਿਉਂ ਜੋ ਉਹਨਾਂ ਨੇ ਅੱਲਾਹ ਨਾਲ ਕੀਤੇ ਵਚਨਾਂ ਦੇ ਉਲਟ ਕੀਤਾ ਹੈ ਅਤੇ ਉਹ ਝੂਠ ਵੀ ਬੋਲਦੇ ਸਨ।
តាហ្វសៀរជាភាសា​អារ៉ាប់ជាច្រេីន:
اَلَمْ یَعْلَمُوْۤا اَنَّ اللّٰهَ یَعْلَمُ سِرَّهُمْ وَنَجْوٰىهُمْ وَاَنَّ اللّٰهَ عَلَّامُ الْغُیُوْبِ ۟ۚ
78਼ ਕੀ ਉਹ ਨਹੀਂ ਜਾਣਦੇ ਕਿ ਅੱਲਾਹ ਉਹਨਾਂ ਦੇ ਮਨ ਦੀਆਂ ਲੁਕੀਆਂ ਹੋਈਆਂ ਗੱਲਾਂ ਅਤੇ ਉਹਨਾਂ ਦੀਆਂ ਕਾਨਾ-ਫੂਸੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ? ਅੱਲਾਹ ਸਾਰੀਆਂ ਹੀ ਗੁਪਤ ਗੱਲਾਂ ਨੂੰ ਜਾਣਦਾ ਹੈ।
តាហ្វសៀរជាភាសា​អារ៉ាប់ជាច្រេីន:
اَلَّذِیْنَ یَلْمِزُوْنَ الْمُطَّوِّعِیْنَ مِنَ الْمُؤْمِنِیْنَ فِی الصَّدَقٰتِ وَالَّذِیْنَ لَا یَجِدُوْنَ اِلَّا جُهْدَهُمْ فَیَسْخَرُوْنَ مِنْهُمْ ؕ— سَخِرَ اللّٰهُ مِنْهُمْ ؗ— وَلَهُمْ عَذَابٌ اَلِیْمٌ ۟
79਼ ਜਿਹੜੇ ਲੋਕ ਉਹਨਾਂ ਮੁਸਲਮਾਨਾਂ ਨੂੰ ਮਿਹਣੇ ਦਿੰਦੇ ਹਨ ਜਿਹੜੇ ਦਿਲ ਖੋਲ ਕੇ ਖ਼ੈਰਾਤ ਕਰਦੇ ਹਨ ਅਤੇ ਉਹ (ਗ਼ਰੀਬ) ਲੋਕ ਜਿਨ੍ਹਾਂ ਕੋਲ ਮਿਹਨਤ ਮਜ਼ਦੂਰੀ ਛੁੱਟ ਕੁੱਝ ਨਹੀਂ (ਥੋੜ੍ਹੀ ਖ਼ੈਰਾਤ ਦੇਣ ਕਾਰਨ ਉਹਨਾਂ ਦਾ ਮਖੌਲ ਉਡਾਉਂਦੇ ਹਨ ਤਾਂ (ਕਿਆਮਤ ਦਿਹਾੜੇ) ਅੱਲਾਹ ਵੀ ਉਹਨਾਂ ਦਾ ਮਖੌਲ ਉਡਾਵੇਗਾ ਅਤੇ ਉਹਨਾਂ ਲਈ ਦਰਦਨਾਕ ਅਜ਼ਾਬ ਹੈ।
តាហ្វសៀរជាភាសា​អារ៉ាប់ជាច្រេីន:
اِسْتَغْفِرْ لَهُمْ اَوْ لَا تَسْتَغْفِرْ لَهُمْ ؕ— اِنْ تَسْتَغْفِرْ لَهُمْ سَبْعِیْنَ مَرَّةً فَلَنْ یَّغْفِرَ اللّٰهُ لَهُمْ ؕ— ذٰلِكَ بِاَنَّهُمْ كَفَرُوْا بِاللّٰهِ وَرَسُوْلِهٖ ؕ— وَاللّٰهُ لَا یَهْدِی الْقَوْمَ الْفٰسِقِیْنَ ۟۠
80਼ (ਹੇ ਨਬੀ!) ਤੁਸੀਂ ਇਹਨਾਂ (ਮੁਨਾਫ਼ਿਕਾਂ) ਲਈ ਭਾਵੇਂ ਮੁਆਫ਼ੀ ਦੀ ਦੁਆ ਕਰੋ ਜਾਂ ਨਾ ਕਰੋ (ਇਕ ਬਰਾਬਰ ਹੈ) ਜੇ ਤੁਸੀਂ ਸੱਤਰ ਵਾਰ ਵੀ ਇਹਨਾਂ ਲਈ ਮੁਆਫ਼ੀ ਦੀ ਬੇਨਤੀ ਕਰੋ ਤਾਂ ਵੀ ਅੱਲਾਹ ਇਹਨਾਂ ਨੂੰ ਮੁਆਫ਼ ਨਹੀਂ ਕਰੇਗਾ। ਇਹ ਇਸ ਲਈ ਕਿਉਂ ਜੋ ਇਹਨਾਂ ਨੇ ਅੱਲਾਹ ਤੇ ਉਸ ਦੇ ਰਸੂਲ ਨਾਲ ਕੁਫ਼ਰ ਕੀਤਾ ਹੈ। ਅਜਿਹੇ ਝੂਠੇ ਲੋਕਾਂ ਨੂੰ ਅੱਲਾਹ ਹਿਦਾਇਤ ਨਹੀਂ ਦਿੰਦਾ।
តាហ្វសៀរជាភាសា​អារ៉ាប់ជាច្រេីន:
فَرِحَ الْمُخَلَّفُوْنَ بِمَقْعَدِهِمْ خِلٰفَ رَسُوْلِ اللّٰهِ وَكَرِهُوْۤا اَنْ یُّجَاهِدُوْا بِاَمْوَالِهِمْ وَاَنْفُسِهِمْ فِیْ سَبِیْلِ اللّٰهِ وَقَالُوْا لَا تَنْفِرُوْا فِی الْحَرِّ ؕ— قُلْ نَارُ جَهَنَّمَ اَشَدُّ حَرًّا ؕ— لَوْ كَانُوْا یَفْقَهُوْنَ ۟
81਼ ਜਿਹੜੇ ਲੋਕਾਂ ਨੂੰ ਪਿੱਛੇ ਰਹਿ ਜਾਣ ਦੀ ਛੂਟ ਦੇ ਦਿੱਤੀ ਗਈ ਸੀ ਉਹ ਅੱਲਾਹ ਦੇ ਰਸੂਲ (ਸ:) ਦੇ (ਜੰਗ ਵਿਚ) ਜਾਣ ਮਗਰੋਂ ਆਪਣੇ ਬੈਠੇ ਰਹਿਣ ’ਤੇ ਹੀ ਖ਼ੁਸ਼ ਹਨ, ਉਹਨਾਂ ਨੇ ਅੱਲਾਹ ਦੀ ਰਾਹ ਵਿਚ ਆਪਣੀਆਂ ਜਾਨਾਂ ਤੇ ਮਾਲਾਂ ਨਾਲ ਜਿਹਾਦ ਕਰਨਾ ਪਸੰਦ ਨਹੀਂ ਕੀਤਾ ਅਤੇ ਉਹਨਾਂ ਨੇ (ਦੂਜਿਆਂ ਨੂੰ ਵੀ) ਕਿਹਾ ਕਿ ਅਜਿਹੀ ਸਖ਼ਤ ਗਰਮੀ ਵਿਚ (ਜੰਗ ਲਈ) ਨਾ ਨਿਕਲੋ। (ਹੇ ਨਬੀ!) ਤੁਸੀਂ ਇਹਨਾਂ ਨੂੰ ਆਖ ਦਿਓ ਕਿ ਨਰਕ ਦੀ ਅੱਗ ਤਾਂ (ਇਸ ਗਰਮੀ ਤੋਂ ਕੀਤੇ ਵੱਧ ਗਰਮ ਹੈ। ਕਾਸ਼ ਜੇ ਉਹ ਸਮਝਦਾਰ ਹੁੰਦੇ।
តាហ្វសៀរជាភាសា​អារ៉ាប់ជាច្រេីន:
فَلْیَضْحَكُوْا قَلِیْلًا وَّلْیَبْكُوْا كَثِیْرًا ۚ— جَزَآءً بِمَا كَانُوْا یَكْسِبُوْنَ ۟
82਼ ਇਹਨਾਂ ਨੂੰ ਤਾਂ ਚਾਹੀਦਾ ਹੈ ਕਿ ਇਹ ਬਹੁਤ ਹੀ ਘੱਟ ਹੱਸਣ ਅਤੇ ਵੱਧ ਰੋਣ ਕਿਉਂ ਜੋ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲਨਾ ਹੈ, ਜੋ ਉਹ ਕਮਾਉਂਦੇ ਸਨ।
តាហ្វសៀរជាភាសា​អារ៉ាប់ជាច្រេីន:
فَاِنْ رَّجَعَكَ اللّٰهُ اِلٰی طَآىِٕفَةٍ مِّنْهُمْ فَاسْتَاْذَنُوْكَ لِلْخُرُوْجِ فَقُلْ لَّنْ تَخْرُجُوْا مَعِیَ اَبَدًا وَّلَنْ تُقَاتِلُوْا مَعِیَ عَدُوًّا ؕ— اِنَّكُمْ رَضِیْتُمْ بِالْقُعُوْدِ اَوَّلَ مَرَّةٍ فَاقْعُدُوْا مَعَ الْخٰلِفِیْنَ ۟
83਼ (ਹੇ ਨਬੀ!) ਜੇ ਅੱਲਾਹ ਇਹਨਾਂ (ਮੁਨਾਫ਼ਿਕਾਂ) ਵਿਚਾਲੇ ਤੁਹਾਨੂੰ ਫੇਰ ਮੁੜ ਲੈ ਆਵੇ ਅਤੇ ਜੇ ਭਵਿੱਖ ਵਿਚ ਉਹਨਾਂ ’ਚੋਂ ਕੋਈ ਟੋਲੀ ਜਿਹਾਦ ਵਿਚ ਜਾਣ ਲਈ ਤੁਹਾਥੋਂ ਆਗਿਆ ਮੰਗੇ ਤਾਂ ਤੁਸੀਂ ਕਹਿ ਦਿਓ ਕਿ ਤੁਸੀਂ ਮੇਰੇ ਸੰਗ (ਜਿਹਾਦ ਲਈ) ਕਦੇ ਵੀ ਨਹੀਂ ਚੱਲ ਸਕਦੇ ਅਤੇ ਨਾ ਹੀ ਮੇਰੇ ਨਾਲ ਰਲ ਕੇ ਦੁਸ਼ਮਨਾਂ ਨਾਲ ਲੜ ਸਕਦੇ ਹੋ, ਤੁਸੀਂ ਤਾਂ ਪਹਿਲਾਂ ਬੈਠੇ ਰਹਿਣ ਨੂੰ ਪਸੰਦ ਕੀਤਾ ਹੈ ਸੋ ਹੁਣ ਵੀ ਤੁਸੀਂ ਪਿੱਛੇ ਰਹਿਣ ਵਾਲਿਆਂ ਨਾਲ ਹੀ ਬੈਠੇ ਰਹੋ।
តាហ្វសៀរជាភាសា​អារ៉ាប់ជាច្រេីន:
وَلَا تُصَلِّ عَلٰۤی اَحَدٍ مِّنْهُمْ مَّاتَ اَبَدًا وَّلَا تَقُمْ عَلٰی قَبْرِهٖ ؕ— اِنَّهُمْ كَفَرُوْا بِاللّٰهِ وَرَسُوْلِهٖ وَمَاتُوْا وَهُمْ فٰسِقُوْنَ ۟
84਼ (ਹੇ ਨਬੀ!) ਜੇ ਇਹਨਾਂ (ਮੁਨਾਫ਼ਿਕਾਂ) ਵਿੱਚੋਂ ਕੋਈ ਮਰ ਜਾਵੇ ਤਾਂ ਤੁਸੀਂ ਉਹਨਾਂ ਲਈ ਕਦੇ ਵੀ ਜਨਾਜ਼ੇ ਦੀ ਨਮਾਜ਼ ਨਹੀਂ ਪੜ੍ਹਣੀ ਅਤੇ ਨਾ ਹੀ ਉਸ ਦੀ ਕਬਰ ’ਤੇ (ਦੁਆ ਲਈ) ਖੜਾ ਹੋਣਾ ਹੈ। ਕਿਉਂ ਜੋ ਇਹ ਅੱਲਾਹ ਅਤੇ ਉਸ ਦੇ ਰਸੂਲ ਦੇ ਇਨਕਾਰੀ ਹਨ ਅਤੇ ਮਰਨ ਵੇਲੇ ਵੀ ਉਹ ਝੂਠੇ ਸੀ।
តាហ្វសៀរជាភាសា​អារ៉ាប់ជាច្រេីន:
وَلَا تُعْجِبْكَ اَمْوَالُهُمْ وَاَوْلَادُهُمْ ؕ— اِنَّمَا یُرِیْدُ اللّٰهُ اَنْ یُّعَذِّبَهُمْ بِهَا فِی الدُّنْیَا وَتَزْهَقَ اَنْفُسُهُمْ وَهُمْ كٰفِرُوْنَ ۟
85਼ (ਹੇ ਨਬੀ!) ਤੁਹਾਨੂੰ ਇਹਨਾਂ ਦੀ ਧਨ-ਦੌਲਤ ਤੇ ਔਲਾਦ ਕਿਸੇ ਧੋਖੇ ਵਿਚ ਨਾ ਪਾ ਦੇਵੇ। ਅੱਲਾਹ ਦੀ ਇੱਛਾ ਇਹੋ ਹੈ ਕਿ ਇਹਨਾਂ (ਕਾਫ਼ਿਰਾਂ) ਨੂੰ ਇਹਨਾਂ ਦੀਆਂ ਚੀਜ਼ਾਂ (ਮਾਲ ਤੇ ਔਲਾਦ) ਰਾਹੀਂ (ਇਸੇ ਸੰਸਾਰ ਵਿਚ) ਸਜ਼ਾ ਦਿੱਤੀ ਜਾਵੇ ਅਤੇ ਉਹਨਾਂ ਦੇ ਪ੍ਰਾਣ ਕੁਫ਼ਰ ਦੀ ਹਾਲਤ ਵਿਚ ਹੀ ਨਿਕਲਣ।
តាហ្វសៀរជាភាសា​អារ៉ាប់ជាច្រេីន:
وَاِذَاۤ اُنْزِلَتْ سُوْرَةٌ اَنْ اٰمِنُوْا بِاللّٰهِ وَجَاهِدُوْا مَعَ رَسُوْلِهِ اسْتَاْذَنَكَ اُولُوا الطَّوْلِ مِنْهُمْ وَقَالُوْا ذَرْنَا نَكُنْ مَّعَ الْقٰعِدِیْنَ ۟
86਼ ਜਦੋਂ ਵੀ ਕੋਈ ਸੂਰਤ ਅੱਲਾਹ ’ਤੇ ਈਮਾਨ ਲਿਆਉਣ ਦੀ ਅਤੇ ਉਸ ਦੇ ਰਸੂਲ ਨਾਲ ਮਿਲ ਕੇ ਜਿਹਾਦ ਕਰਨ ਦੀ ਉੱਤਰਦੀ ਹੈ ਤਾਂ ਇਹਨਾਂ ਵਿੱਚੋਂ ਅਮੀਰ ਲੋਕ ਤੁਹਾਨੂੰ (ਜਿਹਾਦ ਤੋਂ ਛੂਟ ਲੈਣ ਲਈ) ਬੇਨਤੀਆਂ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਤਾਂ (ਘਰਾਂ ’ਚ) ਬੈਠਣ ਵਾਲਿਆਂ ਨਾਲ ਹੀ ਰਹਿਣ ਦਿਓ।
តាហ្វសៀរជាភាសា​អារ៉ាប់ជាច្រេីន:
رَضُوْا بِاَنْ یَّكُوْنُوْا مَعَ الْخَوَالِفِ وَطُبِعَ عَلٰی قُلُوْبِهِمْ فَهُمْ لَا یَفْقَهُوْنَ ۟
87਼ ਇਹਨਾਂ ਲੋਕਾਂ ਨੇ ਪਿੱਛੇ ਰਹਿਣ ਵਾਲੀਆਂ ਜ਼ਨਾਨੀਆਂ ਨਾਲ ਰਹਿਣਾ ਪਸੰਦ ਕੀਤਾ ਹੈ ਅਤੇ ਅੱਲਾਹ ਨੇ ਉਹਨਾਂ ਦੇ ਦਿਲਾਂ ’ਤੇ ਮੋਹਰ ਲਾ ਛੱਡੀ ਹੈ, ਪਰ ਉਹ ਇਹ ਸਮਝਦੇ ਹੀ ਨਹੀਂ।
តាហ្វសៀរជាភាសា​អារ៉ាប់ជាច្រេីន:
لٰكِنِ الرَّسُوْلُ وَالَّذِیْنَ اٰمَنُوْا مَعَهٗ جٰهَدُوْا بِاَمْوَالِهِمْ وَاَنْفُسِهِمْ ؕ— وَاُولٰٓىِٕكَ لَهُمُ الْخَیْرٰتُ ؗ— وَاُولٰٓىِٕكَ هُمُ الْمُفْلِحُوْنَ ۟
88਼ ਪਰੰਤੂ ਰਸੂਲ ਅਤੇ ਉਹਨਾਂ ਦੇ ਈਮਾਨ ਵਾਲੇ ਸਾਥੀਆਂ ਨੇ ਆਪਣੀਆਂ ਜਾਨਾਂ ਤੇ ਧਨ ਪਦਾਰਥਾਂ ਨਾਲ ਜਿਹਾਦ ਕੀਤਾ ਹੈ, ਸਾਰੀਆਂ ਭਲਾਈਆਂ ਇਹਨਾਂ ਲੋਕਾਂ ਲਈ ਹਨ, ਇਹੋ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
តាហ្វសៀរជាភាសា​អារ៉ាប់ជាច្រេីន:
اَعَدَّ اللّٰهُ لَهُمْ جَنّٰتٍ تَجْرِیْ مِنْ تَحْتِهَا الْاَنْهٰرُ خٰلِدِیْنَ فِیْهَا ؕ— ذٰلِكَ الْفَوْزُ الْعَظِیْمُ ۟۠
89਼ ਇਹਨਾਂ ਲਈ ਅੱਲਾਹ ਨੇ ਉਹਨਾਂ ਬਾਗ਼ਾਂ ਨੂੰ ਤਿਆਰ ਕੀਤਾ ਹੈ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਉੱਥੇ ਹੀ ਉਹ ਸਦਾ ਰਹਿਣਗੇ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
តាហ្វសៀរជាភាសា​អារ៉ាប់ជាច្រេីន:
وَجَآءَ الْمُعَذِّرُوْنَ مِنَ الْاَعْرَابِ لِیُؤْذَنَ لَهُمْ وَقَعَدَ الَّذِیْنَ كَذَبُوا اللّٰهَ وَرَسُوْلَهٗ ؕ— سَیُصِیْبُ الَّذِیْنَ كَفَرُوْا مِنْهُمْ عَذَابٌ اَلِیْمٌ ۟
90਼ ਬੱਦੂਆਂ ਵਿੱਚੋਂ ਬਥੇਰਿਆਂ ਨੇ ਬਹਾਨੇ ਘੜ੍ਹੇ ਕਿ ਉਹਨਾਂ (ਜੰਗ ਤੋਂ)ਨੂੰ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਬੈਠੇ ਰਹਿਣ। ਇਹ ਉਹ ਲੋਕ ਹਨ ਜਿਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਨੂੰ ਝੂਠ ਬੋਲਿਆ ਸੀ। ਇਹ ਜਿੰਨੇ ਵੀ ਕਾਫ਼ਿਰ ਹਨ ਇਹਨਾਂ ਸਭ ਨੂੰ ਦੁਖਦਾਈ ਮਾਰ ਪਵੇਗੀ।
តាហ្វសៀរជាភាសា​អារ៉ាប់ជាច្រេីន:
لَیْسَ عَلَی الضُّعَفَآءِ وَلَا عَلَی الْمَرْضٰی وَلَا عَلَی الَّذِیْنَ لَا یَجِدُوْنَ مَا یُنْفِقُوْنَ حَرَجٌ اِذَا نَصَحُوْا لِلّٰهِ وَرَسُوْلِهٖ ؕ— مَا عَلَی الْمُحْسِنِیْنَ مِنْ سَبِیْلٍ ؕ— وَاللّٰهُ غَفُوْرٌ رَّحِیْمٌ ۟ۙ
91਼ ਕਮਜ਼ੋਰਾਂ, ਰੋਗੀਆਂ ਅਤੇ ਬੁੱਢਿਆਂ ਲਈ ਅਤੇ ਉਹਨਾਂ ਲਈ ਜਿਨ੍ਹਾਂ ਦੇ ਪੱਲੇ ਖ਼ਰਚ ਕਰਨ ਨੂੰ ਕੁੱਝ ਵੀ ਨਹੀਂ, ਉਹਨਾਂ ਲਈ ਇਸ ਹਾਲਤ ਵਿਚ ਪਿੱਛੇ ਰਹਿਣ ਵਿਚ ਕੁਝ ਵੀ ਹਰਜ ਨਹੀਂ, ਜੇ ਉਹ ਅੱਲਾਹ ਤੇ ਉਸ ਦੇ ਰਸੂਲ ਦੇ ਸ਼ੁਭ ਚਿੰਤਕ ਬਣ ਕੇ ਰਹਿਣ,1 ਅਜਿਹੇ ਨੇਕ ਲੋਕਾਂ ਲਈ ਜਿਹਾਦ ਵਿਚ ਨਾ ਜਾਣ ’ਤੇ ਕੋਈ ਦੋਸ਼ ਨਹੀਂ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
1 ਨਬੀ (ਸ:) ਨੇ ਫ਼ਰਮਾਇਆ ਕਿ ਦੀਨ ਵਿਚ ਖ਼ੈਰ ਖ਼੍ਵਾਹੀ ਇਖ਼ਲਾਸ ਤੇ ਸਚਾਈ ਦਾ ਨਾਂ ਹੈ ਅਤੇ ਇਹ ਅੱਲਾਹ ਦੇ ਲਈ ਅਤੇ ਉਸ ਦੇ ਰਸੂਲ ਲਈ ਅਤੇ ਸਮੇਂ ਦੇ ਇਮਾਮਾਂ ਲਈ ਅਤੇ ਆਮ ਲੋਕਾਂ ਲਈ ਹੈ। (ਸਹੀ ਮੁਸਲਿਮ, ਹਦੀਸ: 55) ● ਅੱਲਾਹ ਦੇ ਲਈ ਭਲਾਈ ਦੀ ਚਾਹਤ ਰਖਣਾ ਇਹ ਹੈ ਕਿ ਉਸ ਦੇ ਅੱਗੇ ਝੁਕਿਆ ਜਾਵੇ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ, ਉਸ ਦੇ ਕਲਮੇ ਨੂੰ ਚੜਦੀ ਕਲਾਂ ਵਿਚ ਰੱਖਣ ਲਈ ਜਿਹਾਦ ਕੀਤਾ ਜਾਵੇ। ਉਸ ਨਾਲ ਮੁਹੱਬਤ ਕੀਤੀ ਜਾਵੇ ਉਸੇ ਤੋਂ ਡਰਿਆ ਜਾਵੇ। ਅੱਲਾਹ ਦੇ ਰਸੂਲ ਨਾਲ ਭਲਾਈ ਇਹ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਅਤੇ ਉਸ ਦੀ ਸੁਨੰਤ ਦੀ ਪਾਲਣਾ ਕੀਤੀ ਜਾਵੇ। ਮੁਸਲਮਾਨ ਹਾਕਮਾਂ ਦੀ ਭਲਾਈ ਚਾਹੁਣਾ ਇਹ ਹੈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਕਿ ਉਹ ਮੁਸਲਮਾਨਾਂ ਦੀ ਸਹੀ ਅਗਵਾਈ ਕਰ ਸਕਣ। ਆਮ ਮੁਸਲਮਾਨਾਂ ਦੀ ਭਲਾਈ ਚਾਹੁਣਾ ਇਹ ਹੈ ਕਿ ਉਹਨਾਂ ਨੂੰ ਨੇਕੀ ਦਾ ਹੁਕਮ ਦਿੱਤਾ ਜਾਵੇ ਅਤੇ ਬੁਰਾਈ ਤੋਂ ਰੋਕਿਆ ਜਾਵੇ ਅਤੇ ਉਹਨਾਂ ਨਾਲ ਨਰਮਾਈ ਅਤੇ ਮੁਹੱਬਤ ਵਾਲਾ ਵਿਵਹਾਰ ਹੋਵੇ।
តាហ្វសៀរជាភាសា​អារ៉ាប់ជាច្រេីន:
وَّلَا عَلَی الَّذِیْنَ اِذَا مَاۤ اَتَوْكَ لِتَحْمِلَهُمْ قُلْتَ لَاۤ اَجِدُ مَاۤ اَحْمِلُكُمْ عَلَیْهِ ۪— تَوَلَّوْا وَّاَعْیُنُهُمْ تَفِیْضُ مِنَ الدَّمْعِ حَزَنًا اَلَّا یَجِدُوْا مَا یُنْفِقُوْنَ ۟ؕ
92਼ ਹਾਂ ਉਹਨਾਂ ਲਈ ਵੀ (ਨਾ ਜਾਣਦਾ) ਕੋਈ ਦੋਸ਼ ਨਹੀਂ ਜਿਹੜੇ ਤੁਹਾਡੇ ਵੱਲ ਇਸ ਲਈ ਆਏ ਸੀ ਕਿ ਤੁਸੀਂ ਉਹਨਾਂ ਲਈ ਕਿਸੇ ਸਵਾਰੀ ਦਾ ਪ੍ਰਬੰਧ ਕਰ ਦਿਓ ਤਾਂ ਤੁਸੀਂ ਆਖਦੇ ਹੋ ਕਿ ਮੈਂ ਤੁਹਾਡੇ ਲਈ ਕਿਸੇ ਸਵਾਰੀ ਦਾ ਪ੍ਰਬੰਧ ਨਹੀਂ ਕਰ ਸਕਦਾ ਤਾਂ ਉਹ ਅਫਸੋਸ ਕਰਦੇ ਹੋਏ ਆਪਣੀਆਂ ਅੱਖਾਂ ਵਿਚ ਹੰਝੂ ਲੈਕੇ ਮੁੜ ਗਏ ਕਿ ਉਹਨਾਂ ਕੋਲ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਨ ਲਈ ਕੁੱਝ ਵੀ ਨਹੀਂ।
តាហ្វសៀរជាភាសា​អារ៉ាប់ជាច្រេីន:
اِنَّمَا السَّبِیْلُ عَلَی الَّذِیْنَ یَسْتَاْذِنُوْنَكَ وَهُمْ اَغْنِیَآءُ ۚ— رَضُوْا بِاَنْ یَّكُوْنُوْا مَعَ الْخَوَالِفِ ۙ— وَطَبَعَ اللّٰهُ عَلٰی قُلُوْبِهِمْ فَهُمْ لَا یَعْلَمُوْنَ ۟
93਼ (ਹੇ ਨਬੀ!) ਦੋਸ਼ੀ ਤਾਂ ਉਹ ਲੋਕ ਹਨ ਜਿਹੜੇ ਦੌਲਤਮੰਦ ਹੁੰਦੇ ਹੋਏ ਵੀ ਤੁਹਾਥੋਂ (ਜੰਗ ਵਿਚ ਨਾ ਜਾਣ) ਦੀ ਆਗਿਆ (ਛੁੱਟੀ) ਮੰਗਦੇ ਹਨ ਅਤੇ ਇਹ ਘਰਾਂ ਵਿਚ ਜ਼ਨਾਨੀਆਂ ਨਾਲ ਬੈਠਣਾ ਪਸੰਦ ਕਰਦੇ ਹਨ।1 ਇਹਨਾਂ ਦੇ ਦਿਲਾਂ ’ਤੇ ਅੱਲਾਹ ਨੇ ਮੋਹਰਾਂ ਲਾ ਛੱਡੀਆਂ ਹਨ ਜਿਸ ਨੂੰ ਉਹ ਜਾਣਦੇ ਵੀ ਨਹੀਂ।
1 ਇਸ ਵਿਚ ਮੁਨਾਫ਼ਿਕਾਂ ਦਾ ਜਿਹਾਦ ਤੋਂ ਬਚਨ ਦੀ ਚਰਚਾ ਕੀਤੀ ਗਈ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਜਿਹਾਦ ਵਿਚ ਸਹੀ ਅਰਥਾਂ ਵਿਚ ਉਹੀਓ ਹਿੱਸਾ ਲੈ ਸਕਦਾ ਹੈ ਜਿਸ ਨੂੰ ਦੁਨਿਆ ਦੀ ਚਾਹਤ ਨਾ ਹੋਵੇ। ਹਜ਼ਰਤ ਅਬੂ-ਹੁਰੈਰਾ ਦਾ ਕਹਿਣਾ ਹੈ ਕਿ ਮੈਨੇ ਨਬੀ (ਸ:) ਨੂੰ ਇਹ ਫ਼ਰਮਾਉਂਦੇ ਸੁਨਿਆ ਕਿ ਇਕ ਨਬੀ ਜਿਹਾਦ ਲਈ ਨਿਕਲੇ ਤਾਂ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਕੇ ਮੇਰੇ ਨਾਲ ਉਹ ਵਿਅਕਤੀ ਨਾ ਜਾਵੇ ਜਿਸ ਨੇ ਹੁਣੇ ਹੁਣੇ ਕਿਸੇ ਜ਼ਨਾਨੀ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਅਜੇ ਤਕ ਆਪਣੀ ਪਤਨੀ ਨਾਲ ਸ਼ਰੀਰਿਕ ਸੰਬੰਧ ਨਹੀਂ ਬਣਾ ਸਕਿਆ ਅਤੇ ਉਹ ਇਹ ਸੰਬੰਧ ਬਣਾਉਣਾ ਚਾਹੁੰਦਾ ਹੈ। ਨਾ ਹੀ ਉਹ ਵਿਅਕਤੀ ਜਾਵੇ ਜਿਸ ਨੇ ਘਰ ਬਣਾਇਆ ਹੈ ਪਰ ਅਜੇ ਉਸ ਦੀ ਛੱਤ ਨਹੀਂ ਪਾਈ। ਨਾ ਹੀ ਉਹ ਵਿਅਕਤੀ ਜਾਵੇ ਜਿਸ ਨੇ ਗੱਭਣ ਉਂਠਨੀਆਂ ਤੇ ਬਕਰੀਆਂ ਖ਼ਰੀਦੀਆਂ ਹਨ ਅਤੇ ਉਹ ਉਹਨਾਂ ਦੇ ਬੱਚੇ ਜਮੱਣ ਦੀ ਆਸ ਵਿਚ ਹੈ, ਫੇਰ ਉਹ ਜਿਹਾਦ ਵਿਚ ਚਲੇ ਗਏ। (ਸਹੀ ਬੁਖ਼ਾਰੀ, ਹਦੀਸ: 3124)
តាហ្វសៀរជាភាសា​អារ៉ាប់ជាច្រេីន:
یَعْتَذِرُوْنَ اِلَیْكُمْ اِذَا رَجَعْتُمْ اِلَیْهِمْ ؕ— قُلْ لَّا تَعْتَذِرُوْا لَنْ نُّؤْمِنَ لَكُمْ قَدْ نَبَّاَنَا اللّٰهُ مِنْ اَخْبَارِكُمْ ؕ— وَسَیَرَی اللّٰهُ عَمَلَكُمْ وَرَسُوْلُهٗ ثُمَّ تُرَدُّوْنَ اِلٰی عٰلِمِ الْغَیْبِ وَالشَّهَادَةِ فَیُنَبِّئُكُمْ بِمَا كُنْتُمْ تَعْمَلُوْنَ ۟
94਼ (ਹੇ ਨਬੀ!) ਜਦੋਂ ਤੁਸੀਂ ਇਹਨਾਂ ਕੋਲ (ਜੰਗ) ਤੋਂ ਮੁੜ ਆਉਗੇ, ਫੇਰ ਇਹ (ਮੁਨਾਫ਼ਿਕ) ਲੋਕ ਤੁਹਾਡੇ ਹਜ਼ੂਰ ਬਹਾਨੇ ਪੇਸ਼ ਕਰਨਗੇ (ਹੇ ਨਬੀ!) ਤੁਸੀਂ ਆਖ ਦਿਓ ਕਿ ਬਹਾਨੇ ਨਾ ਬਣਾਓ, ਅਸੀਂ ਤੁਹਾਡੇ ’ਤੇ ਕਦੇ ਵੀ ਵਿਸ਼ਵਾਸ ਨਹੀਂ ਕਰਾਂਗੇ। ਅੱਲਾਹ ਸਾਨੂੰ ਤੁਹਾਡੇ ਬਾਰੇ ਸਭ ਦਸ ਚੁੱਕਿਆ ਹੈ ਅਤੇ ਅੱਗੇ ਲਈ ਵੀ ਅੱਲਾਹ ਤੇ ਉਸ ਦਾ ਰਸੂਲ ਤੁਹਾਡੀਆਂ ਕਰਤੂਤਾਂ ਵੇਖ ਲੈਣਗੇ, ਤੁਸੀਂ ਉਸੇ ਵੱਲ ਪਰਤੇ ਜਾਓਗੇ ਜਿਹੜਾ ਗੁਪਤ ਅਤੇ ਜ਼ਾਹਿਰ ਹਰ ਚੀਜ਼ ਜਾਣਨ ਵਾਲਾ ਹੈ ਫੇਰ ਉਹ ਤੁਹਾਨੂੰ ਦੱਸ ਦੇਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
តាហ្វសៀរជាភាសា​អារ៉ាប់ជាច្រេីន:
سَیَحْلِفُوْنَ بِاللّٰهِ لَكُمْ اِذَا انْقَلَبْتُمْ اِلَیْهِمْ لِتُعْرِضُوْا عَنْهُمْ ؕ— فَاَعْرِضُوْا عَنْهُمْ ؕ— اِنَّهُمْ رِجْسٌ ؗ— وَّمَاْوٰىهُمْ جَهَنَّمُ ۚ— جَزَآءً بِمَا كَانُوْا یَكْسِبُوْنَ ۟
95਼ ਜਦੋਂ ਤੁਸੀਂ ਉਹਨਾਂ ਦੇ ਕੋਲ ਮੁੜ ਆਵੋਗੇ, ਫੇਰ ਹੁਣ ਉਹ (ਮੁਨਾਫ਼ਿਕ) ਤੁਹਾਡੇ ਸਾਹਮਣੇ ਅੱਲਾਹ ਦੀਆਂ ਕਸਮਾਂ ਖਾ ਜਾਣਗੇ ਤਾਂ ਜੋ ਤੁਸੀਂ ਉਹਨਾਂ ਨੂੰ ਮੁਆਫ਼ ਕਰ ਦਿਓ, ਸੋ ਤੁਸੀਂ ਉਹਨਾਂ ਤੋਂ ਅਣਦੇਖੀ ਹੀ ਕਰੋ। ਬੇਸ਼ੱਕ ਉਹ ਲੋਕ ਬਹੁਤ ਹੀ ਨਾ-ਪਾਕ ਹਨ1 ਅਤੇ ਉਹਨਾਂ ਦਾ ਟਿਕਾਣਾ ਨਰਕ ਹੈ, ਇਹ ਸਜ਼ਾ ਉਹਨਾਂ ਦੀਆਂ ਕਰਤੂਤਾਂ ਕਾਰਨ ਹੈ, ਜੋ ਉਹ ਕਰਦੇ ਸਨ।
1 ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 28/9
តាហ្វសៀរជាភាសា​អារ៉ាប់ជាច្រេីន:
یَحْلِفُوْنَ لَكُمْ لِتَرْضَوْا عَنْهُمْ ۚ— فَاِنْ تَرْضَوْا عَنْهُمْ فَاِنَّ اللّٰهَ لَا یَرْضٰی عَنِ الْقَوْمِ الْفٰسِقِیْنَ ۟
96਼ ਉਹ ਤੁਹਾਡੇ ਸਾਹਮਣੇ ਇਸ ਲਈ ਕਸਮਾਂ ਖਾਣਗੇ ਤਾਂ ਜੋ ਤੁਸੀਂ ਉਹਨਾਂ ਤੋਂ ਰਾਜ਼ੀ ਹੋ ਜਾਓ। ਜੇ ਤੁਸੀਂ (ਹੇ ਨਬੀ!) ਉਨ੍ਹਾਂ ਤੋਂ ਰਾਜ਼ੀ ਹੋ ਵੀ ਜਾਓ ਤਾਂ ਅੱਲਾਹ ਤਾਂ ਅਜਿਹੇ ਲੋਕਾਂ ਤੋਂ ਰਾਜ਼ੀ ਨਹੀਂ ਹੋਵੇਗਾ ਜਿਹੜੇ ਨਾ-ਫ਼ਰਮਾਨ ਹਨ।
តាហ្វសៀរជាភាសា​អារ៉ាប់ជាច្រេីន:
اَلْاَعْرَابُ اَشَدُّ كُفْرًا وَّنِفَاقًا وَّاَجْدَرُ اَلَّا یَعْلَمُوْا حُدُوْدَ مَاۤ اَنْزَلَ اللّٰهُ عَلٰی رَسُوْلِهٖ ؕ— وَاللّٰهُ عَلِیْمٌ حَكِیْمٌ ۟
97਼ ਦੇਹਾਤੀ ਲੋਕ ਇਨਕਾਰ ਤੇ ਨਿਫ਼ਾਕ (ਦੋਰੰਗੀ) ਵਿਚ ਵਧੇਰੇ ਕਰੜੇ ਹਨ, ਇਹਨਾਂ ਦਾ ਇੰਜ ਹੋਣਾ ਸੁਭਾਵਿਕ ਹੈ ਕਿਉਂ ਜੋ ਇਹਨਾਂ ਨੂੰ ਉਹਨਾਂ ਹੁਕਮਾਂ ਦਾ ਗਿਆਨ ਹੀ ਨਹੀਂ ਜਿਹੜੇ ਅੱਲਾਹ ਨੇ ਆਪਣੇ ਰਸੂਲ ’ਤੇ ਨਾਜ਼ਿਲ ਕੀਤੇ ਹਨ। ਅੱਲਾਹ ਬਹੁਤ ਹੀ ਗਿਆਨ ਵਾਲਾ ਹੈ ਅਤੇ ਹਿਕਮਤ ਵਾਲਾ (ਸੂਝਵਾਣ) ਹੈ।
តាហ្វសៀរជាភាសា​អារ៉ាប់ជាច្រេីន:
وَمِنَ الْاَعْرَابِ مَنْ یَّتَّخِذُ مَا یُنْفِقُ مَغْرَمًا وَّیَتَرَبَّصُ بِكُمُ الدَّوَآىِٕرَ ؕ— عَلَیْهِمْ دَآىِٕرَةُ السَّوْءِ ؕ— وَاللّٰهُ سَمِیْعٌ عَلِیْمٌ ۟
98਼ ਇਹਨਾਂ ਦੇਹਾਤੀਆਂ ਵਿੱਚੋਂ ਕੁੱਝ ਅਜਿਹੇ ਵੀ ਹਨ ਕਿ ਉਹ ਜੋ ਵੀ ਅੱਲਾਹ ਦੀ ਰਾਹ ਵਿਚ ਖ਼ਰਚ ਕਰਦੇ ਹਨ ਉਸ ਨੂੰ ਤਾਵਾਨ (ਜੁਰਮਾਨਾ) ਸਮਝਦੇ ਹਨ ਅਤੇ ਤੁਹਾਡੇ ਮੁਸਲਮਾਨਾਂ ਲਈ ਬੁਰੇ ਸਮੇਂ ਲਈ ਉਡੀਕ ਵਾਣ ਰਹਿਣਦੇ ਹਨ ਜਦ ਕਿ ਬੁਰਾ ਸਮੇਂ ਤਾਂ ਇਹਨਾਂ ’ਤੇ ਹੀ ਆਉਣ ਵਾਲਾ ਹੈ। ਅੱਲਾਹ ਹਰ ਗੱਲ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
وَمِنَ الْاَعْرَابِ مَنْ یُّؤْمِنُ بِاللّٰهِ وَالْیَوْمِ الْاٰخِرِ وَیَتَّخِذُ مَا یُنْفِقُ قُرُبٰتٍ عِنْدَ اللّٰهِ وَصَلَوٰتِ الرَّسُوْلِ ؕ— اَلَاۤ اِنَّهَا قُرْبَةٌ لَّهُمْ ؕ— سَیُدْخِلُهُمُ اللّٰهُ فِیْ رَحْمَتِهٖ ؕ— اِنَّ اللّٰهَ غَفُوْرٌ رَّحِیْمٌ ۟۠
99਼ ਕੁੱਝ ਦੇਹਾਤੀ ਅਜਿਹੇ ਵੀ ਹਨ ਜਿਹੜੇ ਅੱਲਾਹ ਅਤੇ ਕਿਆਮਤ ਦਿਹਾੜੇ ’ਤੇ ਵਿਸ਼ਵਾਸ ਰਖਦੇ ਹਨ ਅਤੇ ਜੋ ਵੀ ਖ਼ਰਚ ਕਰਦੇ ਹਨ ਉਸ ਨੂੰ ਅੱਲਾਹ ਦੇ ਨੇੜੇ ਹੋਣ ਦਾ ਸਾਧਨ ਸਮਝਦੇ ਹਨ ਅਤੇ ਰਸੂਲ ਦੀਆਂ ਦੁਆਵਾਂ ਦਾ ਸਾਧਨ ਸਮਝਦੇ ਹਨ। ਇਹਨਾਂ ਦਾ (ਅੱਲਾਹ ਦੀ ਰਾਹ ਵਿਚ ਖ਼ਰਚ ਕਰਨਾ ਜ਼ਰੂਰ ਹੀ ਨੇੜਤਾ ਦਾ ਸਾਧਨ ਬਣੇਗਾ ਅਤੇ ਉਹਨਾਂ ਨੂੰ ਅੱਲਾਹ ਜ਼ਰੂਰ ਹੀ ਆਪਣੀ ਰਹਿਮਤ ਵਿਚ ਦਾਖ਼ਲ ਕਰੇਗਾ। ਅੱਲਾਹ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
وَالسّٰبِقُوْنَ الْاَوَّلُوْنَ مِنَ الْمُهٰجِرِیْنَ وَالْاَنْصَارِ وَالَّذِیْنَ اتَّبَعُوْهُمْ بِاِحْسَانٍ ۙ— رَّضِیَ اللّٰهُ عَنْهُمْ وَرَضُوْا عَنْهُ وَاَعَدَّ لَهُمْ جَنّٰتٍ تَجْرِیْ تَحْتَهَا الْاَنْهٰرُ خٰلِدِیْنَ فِیْهَاۤ اَبَدًا ؕ— ذٰلِكَ الْفَوْزُ الْعَظِیْمُ ۟
100਼ (ਇਸਲਾਮ) ਕਬੂਲ ਕਰਨ ਵਿਚ ਪਹਿਲ ਕਰਨ ਵਾਲੇ ਮਹਾਜਰ ਅਤੇ ਅਨਸਾਰ (ਸਹਾਈ) ਅਤੇ ਉਹ ਲੋਕ ਜਿਨ੍ਹਾਂ ਨੇ ਨੇਕ ਦਿਲੀ ਨਾਲ ਉਹਨਾਂ (ਅੱਲਾਹ ਤੇ ਰਸੂਲ) ਦੀ ਪੈਰਵੀ ਕੀਤੀ, ਅੱਲਾਹ ਉਹਨਾਂ ਸਭ ਤੋਂ ਰਾਜ਼ੀ ਹੋਇਆ ਅਤੇ ਉਹ ਵੀ ਸਾਰੇ ਉਸ (ਅੱਲਾਹ) ਤੋਂ ਰਾਜ਼ੀ ਹੋ ਗਏ। ਅੱਲਾਹ ਨੇ ਉਹਨਾਂ ਲਈ ਉਹ ਬਾਗ਼ ਤਿਆਰ ਕੀਤੇ ਹੋਏ ਹਨ, ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹਨ। ਉੱਥੇ ਹੀ ਉਹ ਸਦਾ ਰਹਿਣਗੇ, ਇਹੋ ਅਸਲੀ ਕਾਮਯਾਬੀ ਹੈ।
តាហ្វសៀរជាភាសា​អារ៉ាប់ជាច្រេីន:
وَمِمَّنْ حَوْلَكُمْ مِّنَ الْاَعْرَابِ مُنٰفِقُوْنَ ۛؕ— وَمِنْ اَهْلِ الْمَدِیْنَةِ ؔۛ۫— مَرَدُوْا عَلَی النِّفَاقِ ۫— لَا تَعْلَمُهُمْ ؕ— نَحْنُ نَعْلَمُهُمْ ؕ— سَنُعَذِّبُهُمْ مَّرَّتَیْنِ ثُمَّ یُرَدُّوْنَ اِلٰی عَذَابٍ عَظِیْمٍ ۟ۚ
101਼ ਤੁਹਾਡੇ ਆਲੇ-ਦੁਆਲੇ ਜਿਹੜੇ ਦੇਹਾਤੀ (ਬੱਦੂ) ਹਨ ਇਹਨਾਂ ਵਿੱਚੋਂ ਕੁੱਝ ਮੁਨਾਫ਼ਿਕ ਹਨ ਅਤੇ ਕੁੱਝ ਮਦੀਨੇ ਦੇ ਵਸਨੀਕ ਵੀ ਆਪਣੇ ਨਿਫ਼ਾਕ (ਦੋਗਲੇਪਣ) ’ਤੇ ਅੜੇ ਹੋਏ ਹਨ। (ਹੇ ਨਬੀ!) ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਅਸੀਂ ਉਹਨਾਂ ਨੂੰ ਜਾਣਦੇ ਹਾਂ, ਅਸੀਂ ਛੇਤੀ ਹੀ ਉਹਨਾਂ ਨੂੰ ਦੋਹਰੀ ਸਜ਼ਾ ਦਿਆਂਗੇ, ਫੇਰ ਉਹ ਬਹੁਤ ਹੀ ਵੱਡੇ ਅਜ਼ਾਬ ਵੱਲ ਪਰਤਾਏ ਜਾਣਗੇ।
តាហ្វសៀរជាភាសា​អារ៉ាប់ជាច្រេីន:
وَاٰخَرُوْنَ اعْتَرَفُوْا بِذُنُوْبِهِمْ خَلَطُوْا عَمَلًا صَالِحًا وَّاٰخَرَ سَیِّئًا ؕ— عَسَی اللّٰهُ اَنْ یَّتُوْبَ عَلَیْهِمْ ؕ— اِنَّ اللّٰهَ غَفُوْرٌ رَّحِیْمٌ ۟
102਼ ਕੁੱਝ ਅਜਿਹੇ ਵੀ ਹਨ ਜਿਹੜੇ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਦੇ ਹਨ ਉਹਨਾਂ ਨੇ ਰਲੇ ਮਿਲੇ ਕੰਮ ਕੀਤੇ ਸੀ ਕੁੱਝ ਚੰਗੇ ਵੀ ਤੇ ਕੁੱਝ ਮਾੜੇ ਵੀ। ਆਸ ਹੈ ਕਿ ਅੱਲਾਹ ਉਹਨਾਂ ਦੀ ਤੌਬਾ ਕਬੂਲ ਕਰੇਗਾ।1 ਬੇਸ਼ੱਕ ਅੱਲਾਹ ਬਖ਼ਸ਼ਣਹਾਰ ਅਤੇ ਮਿਹਰਾਂ ਵਾਲਾ ਹੈ।
1 ਇਸ ਹਦੀਸ ਵਿਚ ਇਸ ਆਇਤ ਦੀ ਵਿਆਖਿਆ ਇੰਜ ਕੀਤੀ ਗਈ ਹੈ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਇਕ ਰਾਤ ਮੇਰੇ ਕੋਲ ਦੋ ਫ਼ਰਿਸ਼ਤੇ ਆਏ ਅਤੇ ਮੈਨੂੰ ਜਗਾ ਕੇ ਅਜਿਹੇ ਸ਼ਹਿਰ ਵਲ ਲੈ ਗਏ ਜਿਹੜਾ ਸੋਨੇ ਅਤੇ ਚਾਂਦੀ ਦੀਆਂ ਇੱਟਾਂ ਨਾਲ ਉਸਾਰਿਆ ਹੋਇਆ ਸੀ। ਉੱਥੇ ਸਾਨੂੰ ਅਜਿਹੇ ਲੋਕ ਮਿਲੇ ਜਿਨ੍ਹਾਂ ਦੇ ਅੱਧੇ ਸ਼ਰੀਰ ਦਿਸਣ ਵਿਚ ਸੁਹਣੇ ਲਗਦੇ ਸੀ ਅਤੇ ਅੱਧੇ ਭੇੜੇ। ਫ਼ਰਿਸ਼ਤਿਆਂ ਨੇ ਉਹਨਾਂ ਨੂੰ ਕਿਹਾ ਕਿ ਇਸ ਨਹਿਰ ਵਿਚ ਦਾਖ਼ਿਲ ਹੋ ਜਾਓ ਸੋ ਉਹ ਉਸ ਵਿਚ ਦਾਖ਼ਿਲ ਹੋ ਗਏ ਜਦੋਂ ਉਹ ਵਾਪਿਸ ਆਏ ਤਾਂ ਉਹਨਾਂ ਦੀ ਬਦਸੂਰਤੀ ਖ਼ਤਮ ਹੋ ਚੁੱਕੀ ਸੀ ਅਤੇ ਉਹ ਬਹੁਤ ਹੀ ਸੋਹਣੇ ਬਣ ਗਏ ਸੀ। ਫ਼ਰਿਸ਼ਤਿਆਂ ਨੇ ਮੈਨੂੰ ਆਖਿਆ ਕਿ ਇਹ ਬਾਗ਼ੇ ਅਦਨ ਹੈ ਅਤੇ ਇਹੋ ਤੁਹਾਡਾ ਨਿਵਾਸ ਸਥਾਨ ਹੈ। ਫੇਰ ਉਹਨਾਂ ਫ਼ਰਿਸ਼ਤਿਆ ਨੇ ਕਿਹਾ ਕਿ ਇਹ ਲੋਕ ਜਿਨ੍ਹਾਂ ਦੇ ਅੱਧੇ ਸ਼ਰੀਰ ਸੋਹਣੇ ਸੀ ਅਤੇ ਅੱਧੇ ਭੇੜੇ ਸੀ ਇਹ ਅਜਿਹੇ ਲੋਕ ਸੀ ਜਿਹੜੇ ਚੰਗੇ ਅਤੇ ਮਾੜੇ ਦੋਨਾ ਤਰ੍ਹਾਂ ਦੇ ਕੰਮ ਕਰਦੇ ਸੀ ਪਰ ਅੱਲਾਹ ਨੇ ਉਹਨਾਂ ਨੂੰ ਮੁਆਫ਼ ਕਰ ਦਿੱਤਾ। (ਸਹੀ ਬੁਖ਼ਾਰੀ, ਹਦੀਸ 4674)
តាហ្វសៀរជាភាសា​អារ៉ាប់ជាច្រេីន:
خُذْ مِنْ اَمْوَالِهِمْ صَدَقَةً تُطَهِّرُهُمْ وَتُزَكِّیْهِمْ بِهَا وَصَلِّ عَلَیْهِمْ ؕ— اِنَّ صَلٰوتَكَ سَكَنٌ لَّهُمْ ؕ— وَاللّٰهُ سَمِیْعٌ عَلِیْمٌ ۟
103਼ (ਹੇ ਨਬੀ!) ਤੁਸੀਂ ਉਹਨਾਂ ਦੇ ਮਾਲਾਂ ਵਿੱਚੋਂ ਸਦਕਾ ਲਵੋ ਅਤੇ (ਇਸ ਦੁਆਰਾ) ਉਹਨਾਂ ਨੂੰ ਪਵਿੱਤਰ ਕਰੋ ਅਤੇ ਨੇਕੀ ਦੀ ਰਾਹ ਵਿਚ ਉਹਨਾਂ ਨੂੰ ਵਧਾਓ ਅਤੇ ਉਹਨਾਂ ਲਈ ਦੁਆ ਵੀ ਕਰੋ। ਨਿਰਸੰਦੇਹ, ਤੁਹਾਡੀ ਕੀਤੀ ਹੋਈ ਦੁਆ ਉਹਨਾਂ ਲਈ ਮਨ ਦੀ ਸ਼ਾਂਤੀ ਦਾ ਸਾਧਨ ਹੈ। ਅੱਲਾਹ ਚੰਗੀ ਤਰ੍ਹਾਂ ਸੁਣਦਾ ਤੇ ਜਾਣਦਾ ਹੈ।
តាហ្វសៀរជាភាសា​អារ៉ាប់ជាច្រេីន:
اَلَمْ یَعْلَمُوْۤا اَنَّ اللّٰهَ هُوَ یَقْبَلُ التَّوْبَةَ عَنْ عِبَادِهٖ وَیَاْخُذُ الصَّدَقٰتِ وَاَنَّ اللّٰهَ هُوَ التَّوَّابُ الرَّحِیْمُ ۟
104਼ ਕੀ ਇਹ ਨਹੀਂ ਜਾਣਦੇ ਕਿ ਅੱਲਾਹ ਹੀ ਆਪਣੇ ਬੰਦਿਆਂ ਦੀ ਦੁਆ ਕਬੂਲ ਕਰਦਾ ਹੈ ਅਤੇ ਉਹੀਓ ਸਦਕੇ (ਪੁਨ-ਦਾਨ) ਕਬੂਲ ਕਰਦਾ ਹੈ। ਬੇਸ਼ੱਕ ਅੱਲਾਹ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
وَقُلِ اعْمَلُوْا فَسَیَرَی اللّٰهُ عَمَلَكُمْ وَرَسُوْلُهٗ وَالْمُؤْمِنُوْنَ ؕ— وَسَتُرَدُّوْنَ اِلٰی عٰلِمِ الْغَیْبِ وَالشَّهَادَةِ فَیُنَبِّئُكُمْ بِمَا كُنْتُمْ تَعْمَلُوْنَ ۟ۚ
105਼ (ਹੇ ਨਬੀ!) ਤੁਸੀਂ ਆਖ ਦਿਓ! ਕਿ ਤੁਸੀਂ ਅਮਲਾਂ ਕਰਦੇ ਰਹੋ। ਤੁਹਾਡੇ ਅਮਲਾਂ ਨੂੰ ਅੱਲਾਹ ਆਪ ਹੀ ਵੇਖ ਲਵੇਗਾ ਅਤੇ ਉਸ ਦਾ ਰਸੂਲ ’ਤੇ ਈਮਾਨ ਵਾਲੇ ਵੀ ਵੇਖ ਲੈਣਗੇ ਅਤੇ ਤੁਸੀਂ ਜ਼ਰੂਰ ਹੀ ਉਸੇ ਵੱਲ ਪਰਤਾਏ ਜਾਓਗੇ, ਜਿਹੜਾ ਸਾਰੀਆਂ ਹੀ ਲੁੱਕੀਆਂ ਅਤੇ ਖੁੱਲ੍ਹੀਆਂ ਹੋਈਆਂ ਗੱਲਾਂ ਨੂੰ ਜਾਣਦਾ ਹੈ। ਸੋ ਉਹ ਤੁਹਾਨੂੰ ਤੁਹਾਡਾ ਸਾਰਾ ਕੀਤਾ ਕਰਿਆ ਦੱਸ ਦੇਵੇਗਾ।
តាហ្វសៀរជាភាសា​អារ៉ាប់ជាច្រេីន:
وَاٰخَرُوْنَ مُرْجَوْنَ لِاَمْرِ اللّٰهِ اِمَّا یُعَذِّبُهُمْ وَاِمَّا یَتُوْبُ عَلَیْهِمْ ؕ— وَاللّٰهُ عَلِیْمٌ حَكِیْمٌ ۟
106਼ ਅਤੇ ਕੁੱਝ ਉਹ ਲੋਕ ਹਨ ਜਿਨ੍ਹਾਂ ਦਾ ਮਾਮਲਾ ਅਜਿਹੇ ਅੱਲਾਹ ਦੇ ਹੁਕਮ ’ਤੇ ਆਉਣ ਤਕ ਪਿੱਛੇ ਪਾ ਦਿੱਤਾ ਹੈ। ਉਹ ਜਾਂ ਤਾਂ ਉਹਨਾਂ ਨੂੰ ਸਜ਼ਾ ਦੇਵੇਗਾ ਜਾਂ ਉਹਨਾਂ ਦੀ ਤੌਬਾ ਕਬੂਲ ਕਰ ਲੇਵੇਗਾ। ਅੱਲਾਹ ਭਲੀ-ਭਾਂਤ ਜਾਣਨ ਵਾਲਾ ਤੇ ਸੂਝਵਾਨ ਹੈ।
តាហ្វសៀរជាភាសា​អារ៉ាប់ជាច្រេីន:
وَالَّذِیْنَ اتَّخَذُوْا مَسْجِدًا ضِرَارًا وَّكُفْرًا وَّتَفْرِیْقًا بَیْنَ الْمُؤْمِنِیْنَ وَاِرْصَادًا لِّمَنْ حَارَبَ اللّٰهَ وَرَسُوْلَهٗ مِنْ قَبْلُ ؕ— وَلَیَحْلِفُنَّ اِنْ اَرَدْنَاۤ اِلَّا الْحُسْنٰی ؕ— وَاللّٰهُ یَشْهَدُ اِنَّهُمْ لَكٰذِبُوْنَ ۟
107਼ ਕੁੱਝ ਲੋਕ ਉਹ ਵੀ ਹਨ ਜਿਨ੍ਹਾਂ ਨੇ ਇਸ ਲਈ ਮਸੀਤ ਬਣਵਾਈ ਸੀ ਤਾਂ ਜੋ (ਮੁਸਲਮਾਨਾਂ ਨੂੰ) ਨੁਕਸਾਨ ਪਹੁੰਚਾਉਣ, ਕੁਫ਼ਰ ਨੂੰ ਵਧਾਉਣ ਅਤੇ ਮੁਸਲਮਾਨਾਂ ਵਿਚ ਫੁੱਟ ਪਾਉਣ ਅਤੇ ਉਸ ਵਿਅਕਤੀ ਲਈ ਘਾਤ ਦਾ ਪ੍ਰਬੰਧ ਕਰਨ ਜਿਹੜਾ ਇਸ ਤੋਂ ਪਹਿਲਾਂ ਅੱਲਾਹ ਅਤੇ ਉਸ ਦੇ ਰਸੂਲ ਦੇ ਵਿਰੁੱਧ ਲੜ ਚੁੱਕਿਆ ਹੈ। ਉਹ ਕਸਮਾਂ ਖਾ ਖਾ ਕੇ ਆਖਣਗੇ ਕਿ ਸਾਡਾ ਇਰਾਦਾ ਤਾਂ ਭਲਾਈ ਕਰਨਾ ਸੀ। ਅੱਲਾਹ ਗਵਾਹੀ ਦਿੰਦਾ ਹੈ ਕਿ ਬੇਸ਼ੱਕ ਉਹ ਉੱਕਾ ਹੀ ਝੂਠੇ ਹਨ।
តាហ្វសៀរជាភាសា​អារ៉ាប់ជាច្រេីន:
لَا تَقُمْ فِیْهِ اَبَدًا ؕ— لَمَسْجِدٌ اُسِّسَ عَلَی التَّقْوٰی مِنْ اَوَّلِ یَوْمٍ اَحَقُّ اَنْ تَقُوْمَ فِیْهِ ؕ— فِیْهِ رِجَالٌ یُّحِبُّوْنَ اَنْ یَّتَطَهَّرُوْا ؕ— وَاللّٰهُ یُحِبُّ الْمُطَّهِّرِیْنَ ۟
108਼ (ਹੇ ਨਬੀ!) ਤੁਸੀਂ ਉਸ ਮਸੀਤ (ਭਾਵ ਮਸਜਿਦੇ ਜ਼ੱਰਾਰ) ਵਿਚ ਕਦੇ ਵੀ ਖੜੇ ਨਾ ਹੋਣਾ। ਹਾਂ! ਜਿਸ ਮਸੀਤ ਦੀ ਨੀਂਹ ਪਹਿਲੇ ਹੀ ਦਿਨ ਤੋਂ ਤਕਵੇ ’ਤੇ (ਭਾਵ ਨੇਕ ਨਿੱਯਤੀ) ਨਾਲ ਰੱਖੀ ਗਈ ਹੋਵੇ, ਉਹੀ (ਮਸੀਤ) ਇਸ ਯੋਗ ਹੈ ਕਿ ਉਸ ਵਿਚ ਤੁਸੀਂ (ਨਮਾਜ਼ ਲਈ) ਖੜੇ ਹੋਵੋ, ਇਸ ਵਿਚ ਅਜਿਹੇ ਲੋਕ ਵੀ ਹਨ ਜਿਹੜੇ ਪਾਕ ਰਹਿਣਾ ਪਸੰਦ ਕਰਦੇ ਹਨ। ਅੱਲਾਹ ਵੀ ਪਾਕ ਰਹਿਣ ਵਾਲਿਆਂ ਨੂੰ ਹੀ ਪਸੰਦ ਕਰਦਾ ਹੈ।
តាហ្វសៀរជាភាសា​អារ៉ាប់ជាច្រេីន:
اَفَمَنْ اَسَّسَ بُنْیَانَهٗ عَلٰی تَقْوٰی مِنَ اللّٰهِ وَرِضْوَانٍ خَیْرٌ اَمْ مَّنْ اَسَّسَ بُنْیَانَهٗ عَلٰی شَفَا جُرُفٍ هَارٍ فَانْهَارَ بِهٖ فِیْ نَارِ جَهَنَّمَ ؕ— وَاللّٰهُ لَا یَهْدِی الْقَوْمَ الظّٰلِمِیْنَ ۟
109਼ ਕੀ ਉਹ ਵਿਅਕਤੀ ਵਧੀਆ ਹੈ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਅੱਲਾਹ ਦੇ ਡਰ-ਭੈ ਅਤੇ ਉਸ ਦੀ ਰਜ਼ਾ ਲਈ ਰੱਖੀ ਹੋਵੇ ਜਾਂ ਉਹ ਵਿਅਕਤੀ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਕਿਸੇ ਦਰਿਆ ਦੇ ਕੰਡੇ ’ਤੇ ਰੱਖੀ ਹੋਵੇ, ਜਿਹੜੀ ਡਿੱਗਣ ਵਾਲੀ ਹੋਵੇ, ਫਿਰ ਉਹ ਉਸ ਨੂੰ ਲੈਕੇ ਨਰਕ ਦੀ ਅੱਗ ਵਿਚ ਡਿਗ ਜਾਵੇ। ਅੱਲਾਹ ਅਜਿਹੇ ਜ਼ਾਲਮਾਂ ਨੂੰ ਸਮਝ ਨਹੀਂ ਦਿੰਦਾ।
តាហ្វសៀរជាភាសា​អារ៉ាប់ជាច្រេីន:
لَا یَزَالُ بُنْیَانُهُمُ الَّذِیْ بَنَوْا رِیْبَةً فِیْ قُلُوْبِهِمْ اِلَّاۤ اَنْ تَقَطَّعَ قُلُوْبُهُمْ ؕ— وَاللّٰهُ عَلِیْمٌ حَكِیْمٌ ۟۠
110਼ ਉਹਨਾਂ ਦੀ ਉਸਾਰੀ ਹੋਈ ਇਮਾਰਤ ਸਦਾ ਲਈ ਉਹਨਾਂ ਦੇ ਮਨਾਂ ਵਿਚ (ਕੰਡਾ ਬਣਕੇ) ਚੁਬਦੀ ਰਹੇਗੀ, ਜੇ ਉਹਨਾਂ ਦੇ ਦਿਲ ਹੀ ਟੋਟੇ-ਟੋਟੇ ਹੋ ਜਾਣ ਤਾਂ ਗੱਲ ਹੈ। ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਸੂਝਵਾਨ ਹੈ।
តាហ្វសៀរជាភាសា​អារ៉ាប់ជាច្រេីន:
اِنَّ اللّٰهَ اشْتَرٰی مِنَ الْمُؤْمِنِیْنَ اَنْفُسَهُمْ وَاَمْوَالَهُمْ بِاَنَّ لَهُمُ الْجَنَّةَ ؕ— یُقَاتِلُوْنَ فِیْ سَبِیْلِ اللّٰهِ فَیَقْتُلُوْنَ وَیُقْتَلُوْنَ ۫— وَعْدًا عَلَیْهِ حَقًّا فِی التَّوْرٰىةِ وَالْاِنْجِیْلِ وَالْقُرْاٰنِ ؕ— وَمَنْ اَوْفٰی بِعَهْدِهٖ مِنَ اللّٰهِ فَاسْتَبْشِرُوْا بِبَیْعِكُمُ الَّذِیْ بَایَعْتُمْ بِهٖ ؕ— وَذٰلِكَ هُوَ الْفَوْزُ الْعَظِیْمُ ۟
111਼ ਬੇਸ਼ੱਕ ਅੱਲਾਹ ਨੇ ਮੁਸਲਮਾਨਾਂ ਤੋਂ ਉਹਨਾਂ ਦੀਆਂ ਜਾਨਾਂ ਅਤੇ ਮਾਲਾਂ ਨੂੰ ਜੰਨਤ ਦੇ ਬਦਲੇ ਖ਼ਰੀਦ ਲਿਆ ਹੈ। ਉਹੀ ਲੋਕੀ ਅੱਲਾਹ ਦੀ ਰਾਹ ਵਿਚ ਲੜਦੇ ਹਨ, ਉਹ ਕਤਲ ਕਰਦੇ ਵੀ ਹਨ ਤੇ ਕਤਲ ਹੁੰਦੇ ਵੀ ਹਨ। ਇਸ ਲਈ (ਜੰਨਤ ਦਾ) ਵਾਅਦਾ ਕੀਤਾ ਗਿਆ ਹੈ, ਜਿਹੜਾ ਤੌਰੈਤ ਇੰਜੀਲ ਤੇ .ਕੁਰਆਨ ਵਿੱਚੋਂ ਹੈ। ਅੱਲਾਹ ਤੋਂ ਵੱਧ ਕੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਲਾ ਕੌਣ ਹੈ। ਸੋ (ਹੇ ਮੁਸਲਮਾਨੋ!) ਜਿਹੜਾ ਤੁਸੀਂ ਅੱਲਾਹ ਨਾਲ ਸੌਦਾ ਕੀਤਾ ਹੈ ਇਸ ਲਈ ਖ਼ੁਸ਼ੀਆਂ ਮਨਾਓ ਤੇ ਇਹੋ ਵੱਡੀ ਸਫ਼ਲਤਾ ਹੈ।1
1 ਇਸ ਵਿੱਚ ਜਹਾਦੀ ਮੁਹੱਤਤਾ ਦੱਸੀ ਗਈ ਹੈ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਜਿਹੜਾ ਵਿਅਕਤੀ ਅੱਲਾਹ ਦੀ ਰਾਹ ਵਿਚ ਜਹਾਦ ਕਰਦਾ ਹੈ ਅਤੇ ਅੱਲਾਹ ਦੀ ਰਾਹ ਵਿਚ ਜਹਾਦ ਅਤੇ ਉਸ ਦੇ ਕਲਮੇ ਦੀ ਪੁਸ਼ਟੀ ਕਰਨ ਉੱਤੇ ਉਸ ਨੂੰ ਘਰੋਂ ਕਡਿਆ ਗਿਆ ਤਾਂ ਅੱਲਾਹ ਉਸ ਦਾ ਜ਼ਾਮਨ ਬਣ ਜਾਂਦਾ ਹੈ ਫੇਰ ਜਾਂ ਤਾਂ ਉਸ ਨੂੰ ਜੰਨਤ ਵਿਚ ਦਾਖ਼ਿਲ ਕਰੇਗਾ ਜਾਂ ਚੰਗਾ ਬਦਲਾ ਅਤੇ ਮਾਲੇ ਗ਼ਨੀਮਤ ਦੇਕੇ ਉਸ ਦੇ ਨਿਵਾਸ ਸਥਾਨ ਤੱਕ ਪਹੁੰਚਾ ਦੇਵੇਗਾ ਜਿਥੇ ਉਹ ਆਇਆ ਸੀ। (ਸਹੀ ਬੁਖ਼ਾਰੀ, ਹਦੀਸ 3123) ● ਇਸੇ ਤਰ੍ਹਾਂ ਜਿਹੜਾ ਕੋਈ ਜਿਹਾਦ ਨਹੀਂ ਕਰਦਾ ਤਾਂ ਉਸ ਦੇ ਲਈ ਕਰੜੀ ਚੇਤਾਵਨੀ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਜਿਹੜਾ ਕੋਈ ਜਿਹਾਦ ਨਹੀਂ ਕਰਦਾ ਤਾਂ ਅੱਲਾਹ ਉਸ ਉੱਤੇ ਜ਼ਿੱਲਤ ਭਾਰੂ ਕਰ ਦਿੰਦਾ ਹੈ। ਅਤੇ ਉਹ ਜ਼ਿੱਲਤ ਉਸ ਤੋਂ ਹਟਾਈ ਨਹੀਂ ਜਾਵੇਗੀ। ਇਥੋਂ ਤੱਕ ਕਿ ਤੁਸੀਂ ਆਪਣੇ ਦੀਨ ਇਸਲਾਮ ਵੱਲ ਮੁੜ ਆਉ। (ਅਬੂ ਦਾਊਦ, ਹਦੀਸ 3462)
តាហ្វសៀរជាភាសា​អារ៉ាប់ជាច្រេីន:
اَلتَّآىِٕبُوْنَ الْعٰبِدُوْنَ الْحٰمِدُوْنَ السَّآىِٕحُوْنَ الرّٰكِعُوْنَ السّٰجِدُوْنَ الْاٰمِرُوْنَ بِالْمَعْرُوْفِ وَالنَّاهُوْنَ عَنِ الْمُنْكَرِ وَالْحٰفِظُوْنَ لِحُدُوْدِ اللّٰهِ ؕ— وَبَشِّرِ الْمُؤْمِنِیْنَ ۟
112਼ ਇਹ ਲੋਕ ਤੌਬਾ ਕਰਨ ਵਾਲੇ, ਇਬਾਦਤ ਕਰਨ ਵਾਲੇ, ਰੱਬ ਦੀ ਪ੍ਰਸੰਸ਼ਾ ਕਰਨ ਵਾਲੇ, ਰੋਜ਼ਾਂ ਰੱਖਣ ਵਾਲੇ, ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੇ, ਬੁਰੀਆਂ ਗੱਲਾਂ ਤੋਂ ਰੋਕਣ ਵਾਲੇ ਅਤੇ ਅੱਲਾਹ ਦੀਆਂ ਹੱਦਾ ਦੀ ਰਾਖੀ ਕਰਨ ਵਾਲੇ ਹਨ। (ਹੇ ਨਬੀ!) ਅਜਿਹੇ ਮੋਮਿਨਾਂ ਨੂੰ (ਜੰਨਤਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾ ਦਿਓ।
តាហ្វសៀរជាភាសា​អារ៉ាប់ជាច្រេីន:
مَا كَانَ لِلنَّبِیِّ وَالَّذِیْنَ اٰمَنُوْۤا اَنْ یَّسْتَغْفِرُوْا لِلْمُشْرِكِیْنَ وَلَوْ كَانُوْۤا اُولِیْ قُرْبٰی مِنْ بَعْدِ مَا تَبَیَّنَ لَهُمْ اَنَّهُمْ اَصْحٰبُ الْجَحِیْمِ ۟
113਼ ਨਬੀ ਅਤੇ ਦੂਜੇ ਮੁਸਲਮਾਨਾਂ ਲਈ ਇਹ ਗੱਲ ਜਾਇਜ਼ ਨਹੀਂ ਕਿ ਮੁਸ਼ਰਿਕਾਂ ਲਈ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਕਰਨ ਭਾਵੇਂ ਉਹ ਉਹਨਾਂ ਦੇ ਸਕੇ-ਸੰਬੰਧੀ ਹੀ ਕਿਉਂ ਨਾ ਹੋਣ ਜਦ ਕਿ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਉਹ ਲੋਕੀ ਨਰਕੀ ਹਨ।
តាហ្វសៀរជាភាសា​អារ៉ាប់ជាច្រេីន:
وَمَا كَانَ اسْتِغْفَارُ اِبْرٰهِیْمَ لِاَبِیْهِ اِلَّا عَنْ مَّوْعِدَةٍ وَّعَدَهَاۤ اِیَّاهُ ۚ— فَلَمَّا تَبَیَّنَ لَهٗۤ اَنَّهٗ عَدُوٌّ لِّلّٰهِ تَبَرَّاَ مِنْهُ ؕ— اِنَّ اِبْرٰهِیْمَ لَاَوَّاهٌ حَلِیْمٌ ۟
114਼ ਰਹੀ ਗੱਲ ਇਬਰਾਹੀਮ ਦਾ ਆਪਣੇ ਪਿਤਾ ਲਈ ਖਿਮਾ ਦੀ ਦੁਆ ਮੰਗਣ ਦੀ ਉਹ ਤਾਂ ਕੇਵਲ ਇਕ ਵਚਨ ਸੀ ਜਿਹੜਾ (ਇਬਰਾਹੀਮ) ਨੇ ਉਸ ਨਾਲ ਕਰ ਲਿਆ ਸੀ। ਜਦੋਂ ਉਸ ਨੇ ’ਤੇ ਇਹ ਗੱਲ ਸ਼ਪੱਸ਼ਟ ਹੋ ਗਈ ਕਿ ਉਹ ਤਾਂ ਅੱਲਾਹ ਦਾ ਦੁਸ਼ਮਨ ਹੈ ਤਾਂ ਉਹ (ਇਬਰਾਹੀਮ ਆਪਣੇ ਪਿਤਾ ਤੋਂ) ਅਬਾਜ਼ਾਰ ਹੋ ਗਿਆ।1 ਹਕੀਕਤ ਇਹੋ ਹੈ ਕਿ ਇਬਰਾਹੀਮ ਬਹੁਤ ਹੀ ਕੌਮਲ ਹਿਰਦੇ ਵਾਲਾ ਤੇ ਬਹੁਤ ਹੀ ਸਹਿਣਸ਼ੀਲ ਵਿਅਕਤੀ ਸੀ।
1 ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 74/6
តាហ្វសៀរជាភាសា​អារ៉ាប់ជាច្រេីន:
وَمَا كَانَ اللّٰهُ لِیُضِلَّ قَوْمًا بَعْدَ اِذْ هَدٰىهُمْ حَتّٰی یُبَیِّنَ لَهُمْ مَّا یَتَّقُوْنَ ؕ— اِنَّ اللّٰهَ بِكُلِّ شَیْءٍ عَلِیْمٌ ۟
115਼ ਅੱਲਾਹ ਅਜਿਹਾ ਨਹੀਂ ਕਰਦਾ ਕਿ ਕਿਸੇ ਕੌਮ ਨੂੰ ਹਿਦਾਇਤ ਦੇਣ ਤੋਂ ਬਾਅਦ ਗੁਮਰਾਹ ਕਰ ਦੇਵੇ ਜਦੋਂ ਤਕ ਕਿ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਨੂੰ ਸਪਸ਼ਟ ਰੂਪ ਵਿਚ ਦੱਸ ਨਾ ਦੇਵੇ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ।2 ਬੇਸ਼ੱਕ ਅੱਲਾਹ ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
2 ਇਸ ਤੋਂ ਆਲਮਾਂ ਨੇ ਇਹ ਸਿੱਧ ਕੀਤਾ ਹੈ ਕਿ ਸਪਸ਼ਟ ਦਲੀਲ ਤੋਂ ਕਿਸੇ ਮੁਸਲਮਾਨ ਨੂੰ ਕਾਫ਼ਿਰ ਨਹੀਂ ਕਹਿਣਾ ਚਾਹੀਦਾ।
តាហ្វសៀរជាភាសា​អារ៉ាប់ជាច្រេីន:
اِنَّ اللّٰهَ لَهٗ مُلْكُ السَّمٰوٰتِ وَالْاَرْضِ ؕ— یُحْیٖ وَیُمِیْتُ ؕ— وَمَا لَكُمْ مِّنْ دُوْنِ اللّٰهِ مِنْ وَّلِیٍّ وَّلَا نَصِیْرٍ ۟
116਼ ਬੇਸ਼ੱਕ ਅੱਲਾਹ ਹੀ ਧਰਤੀ ਤੇ ਅਕਾਸ਼ਾਂ ਦਾ ਮਾਲਿਕ ਹੈ, ਉਹੀਓ ਜੀਵਨ ਤੇ ਮੌਤ ਦਿੰਦਾ ਹੈ ਅਤੇ ਅੱਲਾਹ ਤੋਂ ਛੁੱਟ ਤੁਹਾਡਾ ਹੋਰ ਕੋਈ ਨਾ ਸਾਥੀ ਹੈ ਨਾ ਹੀ ਮਦਦਗਾਰ ਹੈ।
តាហ្វសៀរជាភាសា​អារ៉ាប់ជាច្រេីន:
لَقَدْ تَّابَ اللّٰهُ عَلَی النَّبِیِّ وَالْمُهٰجِرِیْنَ وَالْاَنْصَارِ الَّذِیْنَ اتَّبَعُوْهُ فِیْ سَاعَةِ الْعُسْرَةِ مِنْ بَعْدِ مَا كَادَ یَزِیْغُ قُلُوْبُ فَرِیْقٍ مِّنْهُمْ ثُمَّ تَابَ عَلَیْهِمْ ؕ— اِنَّهٗ بِهِمْ رَءُوْفٌ رَّحِیْمٌ ۟ۙ
117਼ ਅੱਲਾਹ ਨੇ ਨਬੀ (ਸ:) ਦਾ ਅਤੇ ਉਨ੍ਹਾਂ ਮੁਹਾਜਰਾਂ ਤੇ ਅਨਸਾਰਾਂ (ਸਹਾਇਕ) ਦਾ ਵਿਸ਼ੇਸ਼ ਧਿਆਨ ਰੱਖਿਆ ਹੈ, ਕਿਉਂ ਜੋ ਉਹਨਾਂ ਨੇ ਬੜੇ ਔਖੇ ਸਮੇਂ ਨਬੀ ਦਾ ਸਾਥ ਦਿੱਤਾ, ਭਾਵੇਂ ਕਿ ਬਾਅਦ ਵਿਚ ਉਹਨਾਂ ਵਿੱਚੋਂ ਇਕ ਟੋਲੀ ਦੇ ਦਿਲ ਡੋਲ ਰਹੇ ਸਨ, ਪਰ ਅੱਲਾਹ ਨੇ ਫੇਰ ਵੀ ਉਹਨਾਂ ’ਤੇ ਕ੍ਰਿਪਾ ਕੀਤੀ। ਬੇਸ਼ੱਕ ਉਹ ਉਹਨਾਂ ’ਤੇ ਬਹੁਤ ਹੀ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
وَّعَلَی الثَّلٰثَةِ الَّذِیْنَ خُلِّفُوْا ؕ— حَتّٰۤی اِذَا ضَاقَتْ عَلَیْهِمُ الْاَرْضُ بِمَا رَحُبَتْ وَضَاقَتْ عَلَیْهِمْ اَنْفُسُهُمْ وَظَنُّوْۤا اَنْ لَّا مَلْجَاَ مِنَ اللّٰهِ اِلَّاۤ اِلَیْهِ ؕ— ثُمَّ تَابَ عَلَیْهِمْ لِیَتُوْبُوْا ؕ— اِنَّ اللّٰهَ هُوَ التَّوَّابُ الرَّحِیْمُ ۟۠
118਼ ਅੱਲਾਹ ਨੇ ਉਹਨਾਂ ਤਿੰਨਾਂ ਨੂੰ ਵੀ ਮੁਆਫ਼ ਕਰ ਦਿੱਤਾ ਜਿਨ੍ਹਾਂ ਦਾ ਮਾਮਲਾ ਰੱਬੀ ਹੁਕਮਾਂ ਦੀ ਉਡੀਕ ਵਿਚ ਪਿੱਛੇ ਪਾ ਦਿੱਤਾ ਗਿਆ ਸੀ, ਇੱਥੋਂ ਤਕ ਕਿ ਧਰਤੀ ਆਪਣੀ ਸਾਰੀ ਵਿਸ਼ਾਲਤਾ ਹੋਣ ਦੇ ਬਾਵਜੂਦ ਉਹਨਾਂ ਲਈ ਤੰਗ ਹੋ ਗਈ ਸੀ (ਭਾਵ ਛੋਟੀ ਹੋ ਗਈ ਸੀ) ਅਤੇ ਉਹਨਾਂ ਦੇ ਪ੍ਰਾਣ ਵੀ ਉਹਨਾਂ ’ਤੇ ਭਾਰ ਬਣੇ ਹੋਏ ਸੀ ਅਤੇ ਉਹਨਾਂ ਨੇ ਇਹ ਸਮਝ ਲਿਆ ਸੀ ਕਿ ਹੁਣ ਅੱਲਾਹ ਤੋਂ ਬਚਣ ਲਈ ਛੁੱਟ ਉਸ ਦੀ ਮਿਹਰਾਂ ਤੋਂ ਕੋਈ ਸ਼ਰਨ-ਅਸਥਾਨ ਨਹੀਂ। ਅੱਲਾਹ ਨੇ ਉਹਨਾਂ ਵੱਲ ਧਿਆਨ ਦਿੱਤਾ ਤਾਂ ਜੋ ਅੱਗੇ ਲਈ ਤੌਬਾ ਕਰ ਸਕਣ। ਬੇਸ਼ੱਕ ਅੱਲਾਹ ਬਹੁਤ ਤੌਬਾ ਕਬੂਲ ਕਰਨ ਵਾਲਾ ਤੇ ਰਹਿਮ ਕਰਨ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
یٰۤاَیُّهَا الَّذِیْنَ اٰمَنُوا اتَّقُوا اللّٰهَ وَكُوْنُوْا مَعَ الصّٰدِقِیْنَ ۟
119਼ ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋ ਅਤੇ ਸੱਚੇ ਲੋਕਾਂ ਦਾ ਹੀ ਸਾਥ ਦਿਓ।1
1 ਅੱਲਾਹ ਦੇ ਨਬੀ ਨੇ ਫ਼ਰਮਾਇਆ ਕਿ ਬੇਸ਼ੱਕ ਸੱਚਾਈ ਨੇਕੀ ਵੱਲ ਹਿਦਾਇਤ ਕਰਦੀ ਹੈ ਅਤੇ ਨੇਕੀ ਜੰਨਤ ਵਲ ਲੈਕੇ ਜਾਂਦੀ ਹੈ ਅਤੇ ਆਦਮੀ ਸੱਚ ਬੋਲਦਾ ਰਹਿੰਦਾ ਹੈ। ਇਥੋਂ ਤੱਕ ਕਿ ਸਚਿਆਦਾ ਬਣ ਜਾਂਦਾ ਹੈ ਅਤੇ ਝੂਠ ਗੁਨਾਹ ਵੱਲ ਲੈਕੇ ਜਾਂਦਾ ਹੈ ਅਤੇ ਨਰਕ ਵੱਲ ਪਹੁੰਚਾ ਦਿੰਦਾ ਹੈ। ਜਿਹੜਾ ਵਿਅਕਤੀ ਝੂਠ ਬੋਲਦਾ ਰਹਿੰਦਾ ਹੈ ਉਹ ਅੱਲਾਹ ਕੋਲ ਝੂਠਾ ਲਿਖ ਦਿਤਾ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ 6094)
តាហ្វសៀរជាភាសា​អារ៉ាប់ជាច្រេីន:
مَا كَانَ لِاَهْلِ الْمَدِیْنَةِ وَمَنْ حَوْلَهُمْ مِّنَ الْاَعْرَابِ اَنْ یَّتَخَلَّفُوْا عَنْ رَّسُوْلِ اللّٰهِ وَلَا یَرْغَبُوْا بِاَنْفُسِهِمْ عَنْ نَّفْسِهٖ ؕ— ذٰلِكَ بِاَنَّهُمْ لَا یُصِیْبُهُمْ ظَمَاٌ وَّلَا نَصَبٌ وَّلَا مَخْمَصَةٌ فِیْ سَبِیْلِ اللّٰهِ وَلَا یَطَـُٔوْنَ مَوْطِئًا یَّغِیْظُ الْكُفَّارَ وَلَا یَنَالُوْنَ مِنْ عَدُوٍّ نَّیْلًا اِلَّا كُتِبَ لَهُمْ بِهٖ عَمَلٌ صَالِحٌ ؕ— اِنَّ اللّٰهَ لَا یُضِیْعُ اَجْرَ الْمُحْسِنِیْنَ ۟ۙ
120਼ ਮਦੀਨੇ ਦੇ ਵਸਨੀਕ ਤੇ ਆਲੇ-ਦੁਆਲੇ ਦੇ ਬਦੂਆਂ ਨੂੰ ਇਹ ਉੱਕਾ ਹੀ ਸ਼ੋਭਦਾ ਨਹੀਂ ਸੀ ਕਿ ਉਹ (ਜਿਹਾਦ ਵਿਚ) ਅੱਲਾਹ ਦੇ ਰਸੂਲ ਤੋਂ ਪਿੱਛੇ ਰਹਿ ਜਾਣ ਅਤੇ ਨਾ ਹੀ ਇਹ (ਸ਼ੋਭਦਾ ਹੈ) ਕਿ ਆਪਣੀ ਜਾਨਾਂ ਨੂੰ ਨਬੀ ਦੀ ਜਾਨ ਤੋਂ ਵੱਧ ਪਿਆਰੀਆਂ ਸਮਝਣ। ਇਹ ਇਸ ਲਈ ਕਿ ਇਹ ਉਹ (ਲੋਕ) ਹਨ ਜਿਹੜੇ ਅੱਲਾਹ ਦੀ ਰਾਹ ਵਿਚ ਭੁੱਖੇ ਪਿਆਸੇ ਤੇ ਥਕੇਵੇਂ ਸਹਿਣ ਕਰਦੇ ਹਨ ਅਤੇ ਅਜਿਹੇ ਰਾਹਾਂ ਨੂੰ ਪੈਰਾਂ ਨਾਲ ਪੁੱਟਦੇ ਹਨ ਜਿਹੜੇ ਸੱਚ ਦੇ ਇਨਕਾਰੀਆਂ ਨੂੰ ਬਹੁਤ ਹੀ ਭੈੜੀ ਜਾਪਦੀ ਹੈ ਅਤੇ ਵੈਰੀਆਂ ਤੋਂ ਜਿਹੜੀ ਵੀ ਸਫ਼ਲਤਾ ਪ੍ਰਾਪਤ ਕਰਦੇ ਹਨ ਉਸ ਦੇ ਬਦਲੇ ਉਹਨਾਂ ਲਈ ਨੇਕ ਕਰਮ ਲਿਖੇ ਜਾਂਦੇ ਹਨ। ਬੇਸ਼ੱਕ ਅੱਲਾਹ ਕੋਲ ਪਰਉਪਕਾਰੀਆਂ ਦਾ ਸੇਵਾ ਫਲ ਮਾਰਿਆ ਨਹੀਂ ਜਾਂਦਾ।
តាហ្វសៀរជាភាសា​អារ៉ាប់ជាច្រេីន:
وَلَا یُنْفِقُوْنَ نَفَقَةً صَغِیْرَةً وَّلَا كَبِیْرَةً وَّلَا یَقْطَعُوْنَ وَادِیًا اِلَّا كُتِبَ لَهُمْ لِیَجْزِیَهُمُ اللّٰهُ اَحْسَنَ مَا كَانُوْا یَعْمَلُوْنَ ۟
121਼ ਅਤੇ ਜੋ ਵੀ ਥੋੜ੍ਹਾ ਜਾਂ ਬਹੁਤਾ ਖ਼ਰਚ ਕਰਦੇ ਹਨ ਅਤੇ ਉਹ ਜਿਹੜੀ ਵੀ ਘਾਟੀ (ਲੜਦੇ ਹੋਏ) ਪਾਰ ਕਰਦੇ ਹਨ ਉਹ ਸਭ ਕੁੱਝ ਉਹਨਾਂ ਦੇ ਨਾਂ ਲਿਖ ਦਿੱਤਾ ਜਾਂਦਾ ਹੈ ਤਾਂ ਜੋ ਅੱਲਾਹ ਉਹਨਾਂ ਨੂੰ ਉਹਨਾਂ ਦੇ ਕੰਮਾਂ ਦਾ ਵਧੀਆ ਬਦਲਾ ਦੇਵੇ।1
1 ਇਸ ਵਿੱਚ ਅੱਲਾਹ ਦੇ ਫ਼ਜ਼ਲਾਂ ਦੀ ਚਰਚਾ ਕੀਤੀ ਗਈ ਹੈ ਜੋ ਉਹ ਨੇਕੀ ਦਾ ਬਦਲਾ ਦਿੰਦੇ ਸਮੇਂ ਇਖ਼ਤਿਆਰ ਕਰਦਾ ਹੈ ਕਿ ਹਰ ਨੇਕ ਕੰਮ ਕਰਨ ’ਤੇ ਦਸ ਤੋਂ ਲੈ ਕੇ ਸਤ ਸੋ ਗੁਣਾ ਤੱਕ ਸਵਾਬ ਮਿਲਦਾ ਹੈ ਅਤੇ ਜੇ ਉਹ ਕੋਈ ਬੁਰਾ ਕੰਮ ਕਰਦਾ ਹੈ ਤਾਂ ਇਕ ਹੀ ਗੁਣਾ ਗਿਣਿਆ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਅੱਲਾਹ ਉਸ ਨੂੰ ਮਾਫ਼ ਕਰ ਦੇਵੇ। (ਸਹੀ ਬੁਖ਼ਾਰੀ, ਹਦੀਸ 41)
តាហ្វសៀរជាភាសា​អារ៉ាប់ជាច្រេីន:
وَمَا كَانَ الْمُؤْمِنُوْنَ لِیَنْفِرُوْا كَآفَّةً ؕ— فَلَوْلَا نَفَرَ مِنْ كُلِّ فِرْقَةٍ مِّنْهُمْ طَآىِٕفَةٌ لِّیَتَفَقَّهُوْا فِی الدِّیْنِ وَلِیُنْذِرُوْا قَوْمَهُمْ اِذَا رَجَعُوْۤا اِلَیْهِمْ لَعَلَّهُمْ یَحْذَرُوْنَ ۟۠
122਼ ਅਤੇ ਮੋਮਿਨਾਂ ਨੂੰ ਨਹੀਂ ਚਾਹੀਦਾ ਕਿ ਉਹ ਸਾਰੇ ਦੇ ਸਾਰੇ (ਜੰਗ ਲਈ) ਟੁਰ ਪੈਣ। ਉਹਨਾਂ ਦੇ ਹਰ ਕਬੀਲੇ ਵਿੱਚੋਂ ਇਕ ਟੋਲੀ ਦੀਨ ਦੀ ਸੂਝ-ਬੂਝ ਪ੍ਰਾਪਤ ਕਰਨ ਲਈ ਕਿਉਂ ਨਹੀਂ ਨਿਕਲੇ। ਜਦੋਂ ਇਹ ਲੋਕ ਆਪਣੀ ਕੌਮ ਦੇ ਕੋਲ ਆਉਣ ਤਾਂ ਉਹਨਾਂ ਨੂੰ ਸਾਵਧਾਨ ਕਰਨ ਤਾਂ ਅਤੇ ਆਪਣੇ ਪਿੱਛੇ ਰਹਿਣ ਵਾਲਿਆਂ ਨੂੰ ਰੱਬ ਤੋਂ ਡਰਾਉਣ।
តាហ្វសៀរជាភាសា​អារ៉ាប់ជាច្រេីន:
یٰۤاَیُّهَا الَّذِیْنَ اٰمَنُوْا قَاتِلُوا الَّذِیْنَ یَلُوْنَكُمْ مِّنَ الْكُفَّارِ وَلْیَجِدُوْا فِیْكُمْ غِلْظَةً ؕ— وَاعْلَمُوْۤا اَنَّ اللّٰهَ مَعَ الْمُتَّقِیْنَ ۟
123਼ ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਕਾਫ਼ਿਰਾਂ ਨਾਲ ਲੜੋ ਜਿਹੜੇ ਤੁਹਾਡੇ ਆਲੇ-ਦੁਆਲੇ ਹਨ ਅਤੇ ਚਾਹੀਦਾ ਹੈ ਕਿ ਉਹ ਤੁਹਾਡੇ ਵਿਚ ਕਰੜਾਈ ਵੇਖਣ। ਸੱਚ ਮੰਨੋ ਕਿ ਅੱਲਾਹ ਪਰਹੇਜ਼ਗਾਰ ਲੋਕਾਂ ਦਾ ਹੀ ਸਾਥੀ ਹੈ।
តាហ្វសៀរជាភាសា​អារ៉ាប់ជាច្រេីន:
وَاِذَا مَاۤ اُنْزِلَتْ سُوْرَةٌ فَمِنْهُمْ مَّنْ یَّقُوْلُ اَیُّكُمْ زَادَتْهُ هٰذِهٖۤ اِیْمَانًا ۚ— فَاَمَّا الَّذِیْنَ اٰمَنُوْا فَزَادَتْهُمْ اِیْمَانًا وَّهُمْ یَسْتَبْشِرُوْنَ ۟
124਼ ਜਦੋਂ ਵੀ ਕੋਈ ਸੂਰਤ ਉੱਤਰਦੀ ਹੈ ਤਾਂ ਇਹਨਾਂ ਮੁਨਾਫ਼ਿਕਾਂ ਵਿਚ ਕੁੱਝ ਲੋਕ ਮਖੌਲ ਵਜੋਂ ਮੁਸਲਮਾਨਾਂ ਤੋਂ) ਪੁੱਛਦੇ ਕਿ ਇਸ ਸੂਰਤ ਨੇ ਕਿਸ ਦੇ ਈਮਾਨ ਵਿਚ ਵਾਧਾ ਕੀਤਾ ਹੈ ? ਜਿਹੜੇ ਤਾਂ ਈਮਾਨ ਵਾਲੇ ਹਨ ਹਰੇਕ ਸੂਰਤ ਨੇ ਉਹਨਾਂ ਦੇ ਈਮਾਨ ਵਿਚ ਵਾਧਾ ਕੀਤਾ ਹੈ ਅਤੇ ਉਹ ਇਸ ਤੋਂ ਖ਼ੁਸ਼ ਵੀ ਹਨ।
តាហ្វសៀរជាភាសា​អារ៉ាប់ជាច្រេីន:
وَاَمَّا الَّذِیْنَ فِیْ قُلُوْبِهِمْ مَّرَضٌ فَزَادَتْهُمْ رِجْسًا اِلٰی رِجْسِهِمْ وَمَاتُوْا وَهُمْ كٰفِرُوْنَ ۟
125਼ ਪਰ ਜਿਨ੍ਹਾਂ ਦੇ ਮਨਾਂ ਵਿਚ ਕੱਪਟ ਦਾ ਰੋਗ ਹੈ ਹਰ ਉੱਤਰਨ ਵਾਲੀ ਸੂਰਤ ਉਹਨਾਂ ਦੇ ਮਨਾਂ ਦੀ ਗੰਦਗੀ ਵਿਚ ਵਾਧਾ ਕਰ ਦਿੰਦੀ ਹੈ ਅਤੇ ਉਹ ਕੁਫ਼ਰ ਦੀ ਹਾਲਤ ਵਿਚ ਹੀ ਮਰ ਜਾਣਗੇ।
តាហ្វសៀរជាភាសា​អារ៉ាប់ជាច្រេីន:
اَوَلَا یَرَوْنَ اَنَّهُمْ یُفْتَنُوْنَ فِیْ كُلِّ عَامٍ مَّرَّةً اَوْ مَرَّتَیْنِ ثُمَّ لَا یَتُوْبُوْنَ وَلَا هُمْ یَذَّكَّرُوْنَ ۟
126਼ ਕੀ ਇਹ (ਕਾਫ਼ਿਰ) ਲੋਕ ਨਹੀਂ ਵੇਖਦੇ ਕਿ ਸਾਲ ਵਿਚ ਇਕ ਜਾਂ ਦੋ ਵਾਰ ਉਹਨਾਂ ਦੀ ਪਰਖ ਕੀਤੀ ਜਾਂਦੀ ਹੈ। ਫੇਰ ਵੀ ਨਾ ਇਹ ਤੌਬਾ ਕਰਦੇ ਹਨ ਤਾਂ ਨਾ ਹੀ ਕੋਈ ਨਸੀਹਤ ਗ੍ਰਹਿਣ ਕਰਦੇ ਹਨ।
តាហ្វសៀរជាភាសា​អារ៉ាប់ជាច្រេីន:
وَاِذَا مَاۤ اُنْزِلَتْ سُوْرَةٌ نَّظَرَ بَعْضُهُمْ اِلٰی بَعْضٍ ؕ— هَلْ یَرٰىكُمْ مِّنْ اَحَدٍ ثُمَّ انْصَرَفُوْا ؕ— صَرَفَ اللّٰهُ قُلُوْبَهُمْ بِاَنَّهُمْ قَوْمٌ لَّا یَفْقَهُوْنَ ۟
127਼ ਜਦੋਂ ਕੋਈ ਸੂਰਤ ਨਾਜ਼ਿਲ ਹੁੰਦੀ ਹੈ ਤਾਂ ਇਹ ਅੱਖਾਂ-ਅੱਖਾਂ ਵਿਚ ਹੀ ਇਕ ਦੂਜੇ ਨੂੰ ਵੇਖਦੇ ਹਨ ਕਿ ਉਹਨਾਂ ਨੂੰ ਕੋਈ ਵੇਖਦਾ ਤਾਂ ਨਹੀਂ ਫੇਰ ਮਲੱਕੜੇ ਜਿਹੇ ਟੁਰ ਪੈਂਦੇ ਹਨ। ਅੱਲਾਹ ਨੇ ਇਹਨਾਂ ਦੇ ਦਿਲਾਂ ਨੂੰ (ਸੱਚਾਈ) ਤੋਂ ਫੇਰ ਦਿੱਤਾ ਹੈ ਕਿਉਂ ਜੋ ਇਹ ਬੇਸਮਝ ਹਨ।
តាហ្វសៀរជាភាសា​អារ៉ាប់ជាច្រេីន:
لَقَدْ جَآءَكُمْ رَسُوْلٌ مِّنْ اَنْفُسِكُمْ عَزِیْزٌ عَلَیْهِ مَا عَنِتُّمْ حَرِیْصٌ عَلَیْكُمْ بِالْمُؤْمِنِیْنَ رَءُوْفٌ رَّحِیْمٌ ۟
128਼ (ਹੇ ਲੋਕੋ!) ਤੁਹਾਡੇ ਕੋਲ ਇਕ ਅਜਿਹਾ ਪੈਗ਼ੰਬਰ ਆ ਗਿਆ ਹੈ ਜਿਹੜਾ ਤੁਹਾਡੇ ਹੀ ਵਿੱਚੋਂ ਹੈ, ਜਿਹੜਾ ਤੁਹਾਨੂੰ ਹਾਣ ਵਿਚ ਵੇਖਕੇ ਬੜਾ ਦੁਖੀ ਹੁੰਦਾ ਹੈ, ਉਸ ਨੂੰ ਤੁਹਾਡੀ ਭਲਾਈ ਦੀ ਵਧੇਰੇ ਲਾਲਸਾ ਹੈ ਅਤੇ ਈਮਾਨ ਵਾਲਿਆਂ ਲਈ ਅਤਿ ਕੌਮਲ ਚਿੱਤ ਤੇ ਰਹਿਮ ਫ਼ਰਮਾਉਣ ਵਾਲਾ ਹੈ।
តាហ្វសៀរជាភាសា​អារ៉ាប់ជាច្រេីន:
فَاِنْ تَوَلَّوْا فَقُلْ حَسْبِیَ اللّٰهُ ۖؗ— لَاۤ اِلٰهَ اِلَّا هُوَ ؕ— عَلَیْهِ تَوَكَّلْتُ وَهُوَ رَبُّ الْعَرْشِ الْعَظِیْمِ ۟۠
129਼ (ਹੇ ਨਬੀ!) ਜੇ ਫੇਰ ਵੀ ਉਹ ਤੁਹਾਥੋਂ ਮੂੰਹ ਮੋੜਣ ਤਾਂ ਤੁਸੀਂ ਕਹਿ ਦਿਓ ਕਿ ਮੇਰੇ ਲਈ ਤਾਂ ਮੇਰਾ ਅੱਲਾਹ ਹੀ ਬਥੇਰਾ ਹੈ ਇਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਮੈਂਨੇ ਉਸ ’ਤੇ ਹੀ ਭਰੋਸਾ ਕੀਤਾ ਹੈ ਅਤੇ ਉਹੀਓ ਮਹਾਨ ਰਾਜ-ਸ਼ਿੰਘਾਸਨ ਦਾ ਮਾਲਿਕ ਹੈ
តាហ្វសៀរជាភាសា​អារ៉ាប់ជាច្រេីន:
 
ការបកប្រែអត្ថន័យ ជំពូក​: សូរ៉ោះអាត់តាវហ្ពះ
សន្ទស្សន៍នៃជំពូក លេខ​ទំព័រ
 
ការបកប្រែអត្ថន័យគួរអាន - الترجمة البنجابية - សន្ទស្សន៍នៃការបកប្រែ

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

បិទ