पवित्र कुरअानको अर्थको अनुवाद - पंजाबी भाषामा अनुवाद * - अनुवादहरूको सूची

XML CSV Excel API
Please review the Terms and Policies

अर्थको अनुवाद सूरः: सूरतुल् कसस   श्लोक:

ਸੂਰਤ ਅਲ-ਕਸਸ

طٰسٓمّٓ ۟
1਼ ਤਾ, ਸੀਨ, ਮੀਮ।
अरबी व्याख्याहरू:
تِلْكَ اٰیٰتُ الْكِتٰبِ الْمُبِیْنِ ۟
2਼ ਇਹ ਰੌਸ਼ਨ ਕਿਤਾਬ (.ਕੁਰਆਨ) ਦੀਆਂ ਆਇਤਾਂ ਹਨ।
अरबी व्याख्याहरू:
نَتْلُوْا عَلَیْكَ مِنْ نَّبَاِ مُوْسٰی وَفِرْعَوْنَ بِالْحَقِّ لِقَوْمٍ یُّؤْمِنُوْنَ ۟
3਼ ਹੇ ਨਬੀ! ਅਸੀਂ ਤੁਹਾਨੂੰ ਮੂਸਾ ਤੇ ਹਾਰੂਨ ਦਾ ਹਾਲ ਠੀਕ-ਠਾਕ ਸੁਣਾਉਂਦੇ ਹਾਂ, ਇਹ ਕਿੱਸਾ ਉਹਨਾਂ ਲੋਕਾਂ (ਦੇ ਲਾਭ) ਲਈ ਹੈ ਜਿਹੜੇ ਈਮਾਨ ਰੱਖਦੇ ਹਨ।
अरबी व्याख्याहरू:
اِنَّ فِرْعَوْنَ عَلَا فِی الْاَرْضِ وَجَعَلَ اَهْلَهَا شِیَعًا یَّسْتَضْعِفُ طَآىِٕفَةً مِّنْهُمْ یُذَبِّحُ اَبْنَآءَهُمْ وَیَسْتَحْیٖ نِسَآءَهُمْ ؕ— اِنَّهٗ كَانَ مِنَ الْمُفْسِدِیْنَ ۟
4਼ ਫ਼ਿਰਔਨ ਨੇ ਧਰਤੀ (ਮਿਸਰ) ਉੱਤੇ ਸਰਕਸ਼ੀ (ਬਗਾਵਤ) ਫੈਲਾ ਰੱਖੀ ਸੀ ਅਤੇ ਮਿਸਰ ਦੇ ਲੋਕਾਂ ਨੂੰ ਕਈ ਧੜ੍ਹਿਆਂ ਵਿਚ ਵੰਡ ਸੁੱਟਿਆ ਸੀ। ਉਹਨਾਂ ਵਿੱਚੋਂ ਇਕ ਧੜੇ (ਬਨੀ-ਇਸਰਾਈਲ) ਨੂੰ ਕਮਜ਼ੋਰ ਸਮਝ ਕੇ ਦਬਾ ਕੇ ਰੱਖਦਾ ਸੀ। ਉਹ ਉਹਨਾਂ ਦੇ ਪੁੱਤਰਾਂ ਨੂੰ ਮਾਰ ਸੁੱਟਦਾ ਸੀ ਅਤੇ ਧੀਆਂ ਨੂੰ ਜਿਉਂਦੀਆਂ ਰਖਦਾ ਸੀ। ਅਸਲ ਵਿਚ ਉਹ ਫ਼ਸਾਦੀਆਂ ਵਿੱਚੋਂ ਹੀ ਸੀ।
अरबी व्याख्याहरू:
وَنُرِیْدُ اَنْ نَّمُنَّ عَلَی الَّذِیْنَ اسْتُضْعِفُوْا فِی الْاَرْضِ وَنَجْعَلَهُمْ اَىِٕمَّةً وَّنَجْعَلَهُمُ الْوٰرِثِیْنَ ۟ۙ
5਼ ਅਸੀਂ ਚਾਹੁੰਦੇ ਸੀ ਕਿ ਅਸੀਂ ਉਹਨਾਂ ਲੋਕਾਂ ’ਤੇ ਅਹਿਸਾਨ ਕਰੀਏ, ਜਿਨ੍ਹਾਂ ਨੂੰ ਧਰਤੀ ਉੱਤੇ ਕਮਜ਼ੋਰ (ਬੇ-ਵਸ) ਸਮਝ ਕੇ ਦਬਾ ਕੇ ਰੱਖਿਆ ਗਿਆ ਸੀ, ਉਹਨਾਂ ਨੂੰ ਆਗੂ ਅਤੇ ਉਹਨਾਂ ਨੂੰ ਹੀ (ਮਿਸਰ ਦਾ) ਵਾਰਸ ਬਣਾ ਦਈਏ।
अरबी व्याख्याहरू:
وَنُمَكِّنَ لَهُمْ فِی الْاَرْضِ وَنُرِیَ فِرْعَوْنَ وَهَامٰنَ وَجُنُوْدَهُمَا مِنْهُمْ مَّا كَانُوْا یَحْذَرُوْنَ ۟
6਼ ਅਤੇ ਇਹ ਵੀ ਇੱਛਾ ਸੀ ਕਿ ਅਸੀਂ ਉਹਨਾਂ (ਕਮਜ਼ੋਰ ਲੋਕਾਂ) ਨੂੰ (ਫ਼ਲਸਤੀਨ ਦੀ ਧਰਤੀ ਦੀ) ਪ੍ਰਭੂਸੱਤਾ ਬਖ਼ਸ਼ੀਏ ਅਤੇ ਫ਼ਿਰਔਨ, ਹਾਮਾਨ ਅਤੇ ਉਹਨਾਂ ਦੀਆਂ ਫ਼ੌਜਾਂ ਨੂੰ (ਉਹਨਾਂ ਕਮਜ਼ੋਰ ਲੋਕਾਂ ਦੇ ਹੱਥੋਂ) ਉਹ (ਭਵਿਸ਼ਵਾਣੀ ਸੱਚ ਕਰ) ਵਿਖਾ ਦਈਏ ਜਿਸ ਤੋਂ ਉਹ ਡਰ ਰਹੇ ਸੀ।
अरबी व्याख्याहरू:
وَاَوْحَیْنَاۤ اِلٰۤی اُمِّ مُوْسٰۤی اَنْ اَرْضِعِیْهِ ۚ— فَاِذَا خِفْتِ عَلَیْهِ فَاَلْقِیْهِ فِی الْیَمِّ وَلَا تَخَافِیْ وَلَا تَحْزَنِیْ ۚ— اِنَّا رَآدُّوْهُ اِلَیْكِ وَجَاعِلُوْهُ مِنَ الْمُرْسَلِیْنَ ۟
7਼ ਅਸੀਂ ਮੂਸਾ ਦੀ ਮਾਂ ਨੂੰ ਇਸ਼ਾਰਾ ਕੀਤਾ ਕਿ ਤੂੰ ਇਸ (ਮੂਸਾ) ਨੂੰ ਦੁੱਧ ਪਿਆਉਂਦੀ ਰਹਿ ਅਤੇ ਜੇ ਇਸ ਵੱਲੋਂ ਕੋਈ ਚਿੰਤਾ ਹੋਵੇ (ਕਿ ਫ਼ਿਰਔਨ ਦੇ ਬੰਦੇ ਇਸ ਨੂੰ ਮਾਰ ਨਾ ਦੇਣ) ਤਾਂ ਤੂੰ ਇਸ (ਮੂਸਾ) ਨੂੰ ਦਰਿਆ ਵਿਚ ਰੋੜ੍ਹ ਦਈਂ, ਨਾ ਕਿਸੇ ਤਰ੍ਹਾਂ ਦਾ ਕੋਈ ਡਰ ਖ਼ੌਫ ਰੱਖਣਾ ਤੇ ਨਾ ਹੀ ਕੋਈ ਚਿੰਤਾ ਆਦਿ ਕਰਨਾ। ਅਸੀਂ (ਅੱਲਾਹ) ਇਸ (ਮੂਸਾ) ਨੂੰ ਤੇਰੇ ਕੋਲ ਮੋੜ ਲਿਆਵਾਂਗੇ ਅਤੇ ਇਸ ਨੂੰ ਆਪਣੇ ਪੈਗ਼ੰਬਰਾਂ ਵਿਚ ਸ਼ਾਮਲ ਕਰਾਂਗੇ।
अरबी व्याख्याहरू:
فَالْتَقَطَهٗۤ اٰلُ فِرْعَوْنَ لِیَكُوْنَ لَهُمْ عَدُوًّا وَّحَزَنًا ؕ— اِنَّ فِرْعَوْنَ وَهَامٰنَ وَجُنُوْدَهُمَا كَانُوْا خٰطِـِٕیْنَ ۟
8਼ ਸੋ ਫ਼ਿਰਔਨ ਦੇ ਘਰ ਵਾਲਿਆਂ ਨੇ ਉਸ (ਮੂਸਾ) ਨੂੰ (ਦਰਿਆ ’ਚੋਂ) ਕੱਢ ਲਿਆ ਤਾਂ ਜੋ ਇਹ (ਮੂਸਾ ਇਕ ਦਿਨ) ਉਹਨਾਂ (ਫ਼ਿਰਔਨੀਆਂ) ਦਾ ਦੁਸ਼ਮਨ ਸਿੱਧ ਹੋਵੇ ਅਤੇ ਉਹਨਾਂ ਦੀ ਚਿੰਤਾ ਦਾ ਕਾਰਨ ਬਣੇ। ਬੇਸ਼ੱਕ ਫ਼ਿਰਔਨ, ਹਾਮਾਨ ਅਤੇ ਉਹਨਾਂ ਦੀਆਂ ਫ਼ੌਜਾਂ (ਸਾਥੀ) ਅਪਰਾਧੀ ਸਨ।
अरबी व्याख्याहरू:
وَقَالَتِ امْرَاَتُ فِرْعَوْنَ قُرَّتُ عَیْنٍ لِّیْ وَلَكَ ؕ— لَا تَقْتُلُوْهُ ۖۗ— عَسٰۤی اَنْ یَّنْفَعَنَاۤ اَوْ نَتَّخِذَهٗ وَلَدًا وَّهُمْ لَا یَشْعُرُوْنَ ۟
9਼ (ਫ਼ਿਰਔਨ ਨੇ ਜਦੋਂ ਉਸ ਬੱਚੇ ਨੂੰ ਕਤਲ ਕਰਨਾ ਚਾਹਿਆ ਤਾਂ) ਫ਼ਿਰਔਨ ਦੀ ਪਤਨੀ ਨੇ ਕਿਹਾ ਇਹ ਬੱਚਾ ਤਾਂ ਤੁਹਾਡੇ ਤੇ ਮੇਰੇ ਲਈ ਅੱਖਾਂ ਦੀ ਠੰਢਕ ਹੈ, ਇਸ ਨੂੰ ਨਾ ਮਾਰੋ, ਹੋ ਸਕਦਾ ਹੈ ਕਿ ਇਹ ਸਾਡੇ ਲਈ ਲਾਹੇਵੰਦ ਸਿੱਧ ਹੋਵੇ ਜਾਂ ਅਸੀਂ ਇਸ ਨੂੰ ਆਪਣਾ ਪੁੱਤਰ ਹੀ ਬਣਾ ਲਈਏ। (ਅਸਲ ਗੱਲ ਤਾਂ ਇਹ ਹੈ ਕਿ) ਉਹ ਇਸ ਦੇ ਸਿੱਟੇ ਤੋਂ ਅਣਜਾਣ ਸੀ ਉਹਨਾਂ ਨੂੰ ਕੁੱਝ ਵੀ ਸਮਝ ਨਹੀਂ ਸੀ (ਕਿ ਉਹ ਕਿਸ ਨੂੰ ਪੁੱਤਰ ਬਣਾ ਰਹੇ ਹਨ)।
अरबी व्याख्याहरू:
وَاَصْبَحَ فُؤَادُ اُمِّ مُوْسٰی فٰرِغًا ؕ— اِنْ كَادَتْ لَتُبْدِیْ بِهٖ لَوْلَاۤ اَنْ رَّبَطْنَا عَلٰی قَلْبِهَا لِتَكُوْنَ مِنَ الْمُؤْمِنِیْنَ ۟
10਼ ਉੱਧਰ ਮੂਸਾ ਦੀ ਮਾਂ ਦਾ ਦਿਲ ਬੇਚੈਨ ਸੀ, ਜੇ ਅਸੀਂ ਉਸ ਨੂੰ ਹੌਸਲਾ ਨਾ ਦੁਆਉਂਦੇ ਤਾਂ ਹੋ ਸਕਦਾ ਸੀ ਕਿ ਉਹ ਇਸ ਭੇਦ ਨੂੰ ਹੀ ਖੋਲ ਦਿੰਦੀ। (ਇਹ ਹੌਸਲਾ ਇਸ ਲਈ ਦਿੱਤਾ ਗਿਆ ਸੀ) ਤਾਂ ਜੋ ਉਹ (ਸਾਡੇ ਵਚਨਾਂ ਉੱਤੇ) ਭਰੋਸਾ ਕਰਨ ਵਾਲਿਆਂ ਵਿੱਚੋਂ ਹੋ ਜਾਵੇ।
अरबी व्याख्याहरू:
وَقَالَتْ لِاُخْتِهٖ قُصِّیْهِ ؗ— فَبَصُرَتْ بِهٖ عَنْ جُنُبٍ وَّهُمْ لَا یَشْعُرُوْنَ ۟ۙ
11਼ ਮੂਸਾ ਦੀ ਮਾਂ ਨੇ ਉਸ (ਮੂਸਾ) ਦੀ ਭੈਣ ਨੂੰ ਕਿਹਾ ਕਿ ਤੂੰ ਇਸ ਦੇ ਪਿੱਛੇ-ਪਿੱਛੇ ਜਾ ਅਤੇ ਉਹ (ਭੈਣ) ਉਸ (ਮੂਸਾ) ਨੂੰ ਦੂਰ ਤੋਂ ਹੀ ਵੇਖਦੇ ਹੋਏ ਪਿੱਛੇ-ਪਿੱਛੇ ਜਾ ਰਹੀ ਸੀ ਜਦ ਕਿ ਫ਼ਿਰਔਨੀਆਂ ਨੂੰ ਇਸ ਦਾ ਕੁੱਝ ਪਤਾ ਵੀ ਨਹੀਂ ਸੀ।
अरबी व्याख्याहरू:
وَحَرَّمْنَا عَلَیْهِ الْمَرَاضِعَ مِنْ قَبْلُ فَقَالَتْ هَلْ اَدُلُّكُمْ عَلٰۤی اَهْلِ بَیْتٍ یَّكْفُلُوْنَهٗ لَكُمْ وَهُمْ لَهٗ نٰصِحُوْنَ ۟
12਼ ਅਸੀਂ (ਮੂਸਾ ਤੇ ਮੂਸਾ ਦੀ ਭੈਣ ਦੇ ਫ਼ਿਰਔਨ ਦੇ ਦਰਬਾਰ ਵਿਚ ਪਹੁੰਚਣ ਤੋਂ) ਪਹਿਲਾਂ ਹੀ ਮੂਸਾ ਉੱਤੇ ਦਾਈਆਂ ਦਾ ਦੁੱਧ ਹਰਾਮ ਕਰ (ਭਾਵ ਦੁੱਧ ਚੁੰਘਣ ਤੋਂ ਰੋਕ) ਦਿੱਤਾ ਸੀ। ਮੂਸਾ ਦੀ ਭੈਣ ਨੇ (ਫ਼ਿਰਔਨ ਦੀ ਪਤਨੀ ਨੂੰ) ਕਿਹਾ, ਕੀ ਮੈਂ ਤੁਹਾਨੂੰ ਉਹ ਘਰ ਦੱਸਾਂ ਜਿਹੜਾ ਇਸ ਬੱਚੇ ਦਾ ਪਾਲਣ ਪੋਸ਼ਣ ਕਰੇ ਅਤੇ ਇਸ ਬੱਚੇ ਦੇ ਸ਼ੁਭ ਚਿੰਤਕ ਵੀ ਹੋਣ।
अरबी व्याख्याहरू:
فَرَدَدْنٰهُ اِلٰۤی اُمِّهٖ كَیْ تَقَرَّ عَیْنُهَا وَلَا تَحْزَنَ وَلِتَعْلَمَ اَنَّ وَعْدَ اللّٰهِ حَقٌّ وَّلٰكِنَّ اَكْثَرَهُمْ لَا یَعْلَمُوْنَ ۟۠
13਼ ਇੰਜ ਅਸੀਂ ਉਸ ਬੱਚੇ (ਮੂਸਾ) ਨੂੰ ਉਸ ਦੀ ਮਾਂ ਕੋਲ ਮੋੜ ਲਿਆਂਦਾ ਤਾਂ ਜੋ ਉਸ ਦੀਆਂ ਅੱਖਾਂ ਠੰਡੀਆਂ ਰਹਿਣ ਅਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਹੋਵੇ ਅਤੇ ਇਹ ਵੀ ਜਾਣ ਲਵੇ ਕਿ ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੁੰਦਾ ਹੈ, ਪਰ ਵਧੇਰੇ ਲੋਕੀ ਇਹ ਗੱਲ ਨਹੀਂ ਜਾਣਦੇ।
अरबी व्याख्याहरू:
وَلَمَّا بَلَغَ اَشُدَّهٗ وَاسْتَوٰۤی اٰتَیْنٰهُ حُكْمًا وَّعِلْمًا ؕ— وَكَذٰلِكَ نَجْزِی الْمُحْسِنِیْنَ ۟
14਼ ਜਦੋਂ ਮੂਸਾ ਆਪਣੀ ਭਰ ਜਵਾਨੀ ਨੂੰ ਪੁੱਜ ਗਿਆ ਅਤੇ ਸਮਝ ਬੂਝ ਵਾਲਾ ਹੋ ਗਿਆ ਫੇਰ ਅਸੀਂ ਉਸ (ਮੂਸਾ) ਨੂੰ ਹਿਕਮਤ (ਸਮਝਦਾਰੀ) ਤੇ ਗਿਆਨ ਬਖ਼ਸ਼ਿਆ। ਅਸੀਂ ਨੇਕੀ ਕਰਨ ਵਾਲਿਆਂ ਨੂੰ ਇੰਜ ਹੀ ਬਦਲਾ ਦਿਆ ਕਰਦਾ ਹਾਂ।
अरबी व्याख्याहरू:
وَدَخَلَ الْمَدِیْنَةَ عَلٰی حِیْنِ غَفْلَةٍ مِّنْ اَهْلِهَا فَوَجَدَ فِیْهَا رَجُلَیْنِ یَقْتَتِلٰنِ ؗ— هٰذَا مِنْ شِیْعَتِهٖ وَهٰذَا مِنْ عَدُوِّهٖ ۚ— فَاسْتَغَاثَهُ الَّذِیْ مِنْ شِیْعَتِهٖ عَلَی الَّذِیْ مِنْ عَدُوِّهٖ ۙ— فَوَكَزَهٗ مُوْسٰی فَقَضٰی عَلَیْهِ ؗ— قَالَ هٰذَا مِنْ عَمَلِ الشَّیْطٰنِ ؕ— اِنَّهٗ عَدُوٌّ مُّضِلٌّ مُّبِیْنٌ ۟
15਼ (ਇਕ ਦਿਨ ਮੂਸਾ) ਉਸ ਸ਼ਹਿਰ ਵਿਚ ਅਜਿਹੇ ਵੇਲੇ ਦਾਖ਼ਲ ਹੋਇਆ ਜਦੋਂ ਸ਼ਹਿਰ ਨਿਵਾਸੀ ਬੇਖ਼ਬਰੀ ਵਿਚ ਸਨ। ਉੱਥੇ ਉਸ (ਮੂਸਾ ਨੇ) ਦੋ ਆਦਮੀਆਂ ਨੂੰ ਲੜਦੇ ਵੇਖਿਆ। (ਉਹਨਾਂ ਵਿਚ) ਇਕ ਤਾਂ ਉਸ (ਮੂਸਾ) ਦੀ ਕੌਮ ਵਿੱਚੋਂ ਸੀ ਅਤੇ ਦੂਜਾ ਉਸ ਦੀ ਵੈਰੀ ਕੌਮ ਵਿੱਚੋਂ ਸੀ। ਜਿਹੜਾ (ਮੂਸਾ) ਦੀ ਕੌਮ ਵਿੱਚੋਂ ਸੀ ਉਸ ਨੇ ਉਸ ਦੇ ਵਿਰੁੱਧ, ਜੋ ਉਸ ਦੀ ਕੌਮ ਦਾ ਵੈਰੀ ਸੀ, ਉਸ (ਮੂਸਾ) ਤੋਂ ਸਹਾਇਤਾ ਮੰਗੀ। ਜਿਸ ਤੋਂ ਮੂਸਾ ਨੇ ਉਸ ਦੇ ਇਕ ਮੁੱਕਾ ਜੜ੍ਹ ਦਿੱਤਾ ਜਿਸ ਕਾਰਨ ਉਹ ਮਰ ਗਿਆ। ਮੂਸਾ (ਨੂੰ ਇਸ ਦਾ ਪਛਤਾਵਾ ਹੋਇਆ ਅਤੇ) ਆਖਣ ਲੱਗਾ ਕਿ ਇਹ ਤਾਂ ਸ਼ੈਤਾਨੀ ਕੰਮ ਹੈ, ਬੇਸ਼ੱਕ ਉਹ ਸ਼ੈਤਾਨ (ਮਨੁੱਖ ਦਾ) ਖੁੱਲਾ ਦੁਸ਼ਮਨ ਹੈ ਅਤੇ ਕੁਰਾਹੇ ਪਾਉਂਦਾ ਹੈ।
अरबी व्याख्याहरू:
قَالَ رَبِّ اِنِّیْ ظَلَمْتُ نَفْسِیْ فَاغْفِرْ لِیْ فَغَفَرَ لَهٗ ؕ— اِنَّهٗ هُوَ الْغَفُوْرُ الرَّحِیْمُ ۟
16਼ (ਮੂਸਾ ਨੇ ਮੁਆਫ਼ੀ ਮੰਗਦੇ ਹੋਏ) ਕਿਹਾ ਕਿ ਹੇ ਮੇਰੇ ਮਾਲਿਕ! ਮੈਨੇ ਆਪਣੇ ਆਪ ਨਾਲ ਜ਼ੁਲਮ ਕੀਤਾ ਹੈ, ਸੋ ਤੂੰ ਮੈਨੂੰ ਖਿਮਾ ਕਰ ਦੇ। ਅੱਲਾਹ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਉਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।
अरबी व्याख्याहरू:
قَالَ رَبِّ بِمَاۤ اَنْعَمْتَ عَلَیَّ فَلَنْ اَكُوْنَ ظَهِیْرًا لِّلْمُجْرِمِیْنَ ۟
17਼ (ਮੂਸਾ) ਨੇ ਆਖਿਆ ਕਿ ਹੇ ਮੇਰੇ ਰੱਬਾ! ਜਿੱਦਾਂ ਤੂੰ ਮੇਰੇ ’ਤੇ ਉਪਕਾਰ ਕੀਤਾ ਹੈ ਹੁਣ ਮੈਂ ਕਦੇ ਵੀ ਕਿਸੇ ਅਪਰਾਧੀ ਦੀ ਮਦਦ ਨਹੀਂ ਕਰਾਂਗਾ।
अरबी व्याख्याहरू:
فَاَصْبَحَ فِی الْمَدِیْنَةِ خَآىِٕفًا یَّتَرَقَّبُ فَاِذَا الَّذِی اسْتَنْصَرَهٗ بِالْاَمْسِ یَسْتَصْرِخُهٗ ؕ— قَالَ لَهٗ مُوْسٰۤی اِنَّكَ لَغَوِیٌّ مُّبِیْنٌ ۟
18਼ ਫੇਰ ਮੂਸਾ ਨੇ ਸ਼ਹਿਰ ਵਿਚ ਡਰਦੇ ਡਰਦੇ ਅਤੇ ਇੱਧਰ ਉੱਧਰ ਦੇਖਦੇ ਹੋਏ ਸਵੇਰ ਕੀਤੀ। ਅਚਣਚੇਤ ਉਸ ਨੇ ਵੇਖਿਆ ਕਿ ਜਿਸ ਵਿਅਕਤੀ ਨੇ ਕੱਲ ਉਸ (ਮੂਸਾ) ਤੋਂ ਸਹਾਇਤਾ ਮੰਗੀ ਸੀ (ਅੱਜ ਫੇਰ ਉਸ ਨੂੰ) ਮਦਦ ਲਈ ਕਹਿ ਰਿਹਾ ਹੈ। ਮੂਸਾ ਨੇ ਉਸ ਨੂੰ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੂੰ ਤਾਂ ਵਿਗੜ੍ਹਿਆ ਹੋਇਆ ਆਦਮੀ ਹੈ।
अरबी व्याख्याहरू:
فَلَمَّاۤ اَنْ اَرَادَ اَنْ یَّبْطِشَ بِالَّذِیْ هُوَ عَدُوٌّ لَّهُمَا ۙ— قَالَ یٰمُوْسٰۤی اَتُرِیْدُ اَنْ تَقْتُلَنِیْ كَمَا قَتَلْتَ نَفْسًا بِالْاَمْسِ ۗ— اِنْ تُرِیْدُ اِلَّاۤ اَنْ تَكُوْنَ جَبَّارًا فِی الْاَرْضِ وَمَا تُرِیْدُ اَنْ تَكُوْنَ مِنَ الْمُصْلِحِیْنَ ۟
19਼ ਜਦੋਂ (ਮੂਸਾ ਨੇ) ਆਪਣੇ ਅਤੇ ਉਸ ਵਿਅਕਤੀ ਨੂੰ ਫੜਣਾ ਚਾਹਿਆ, ਜਿਹੜਾ ਉਹਨਾਂ ਦੋਹਾਂ ਦਾ ਵੈਰੀ ਸੀ ਤਾਂ ਉਹ (ਇਸਰਾਈਲੀ) ਆਖਣ ਲੱਗਾ ਕਿ ਹੇ ਮੂਸਾ! ਜਿਵੇਂ ਤੂੰ ਕੱਲ ਇਕ ਵਿਅਕਤੀ ਨੂੰ ਕਤਲ ਕੀਤਾ ਸੀ, ਕੀ ਤੂੰ ਉਸੇ ਪ੍ਰਕਾਰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ? ਤੂੰ ਤਾਂ ਇਹ ਚਾਹੁੰਣਾ ਹੈ ਕਿ ਇਸ ਦੇਸ਼ ਵਿਚ ਜਬਰ ਦੇ ਜ਼ੁਲਮ ਕਰਦਾ ਫਿਰੇਂ, ਤੂੰ ਨਹੀਂ ਚਾਹੁੰਦਾ ਕਿ ਕੋਈ ਸੁਧਾਰ ਹੋਵੇ।
अरबी व्याख्याहरू:
وَجَآءَ رَجُلٌ مِّنْ اَقْصَا الْمَدِیْنَةِ یَسْعٰی ؗ— قَالَ یٰمُوْسٰۤی اِنَّ الْمَلَاَ یَاْتَمِرُوْنَ بِكَ لِیَقْتُلُوْكَ فَاخْرُجْ اِنِّیْ لَكَ مِنَ النّٰصِحِیْنَ ۟
20਼ (ਉਸੇ ਵੇਲੇ) ਸ਼ਹਿਰ ਦੇ ਪਰਲੇ ਸਿਰਿਓ ਭੱਜਦਾ ਹੋਇਆ ਇਕ ਵਿਅਕਤੀ ਆਇਆ ਅਤੇ ਆਖਣ ਲੱਗਾ ਕਿ ਹੇ ਮੂਸਾ! (ਮਿਸਰ) ਦੇ ਸਰਦਾਰ ਤੇਰੇ ਵਿਰੁੱਧ ਸਲਾਹਾਂ ਕਰ ਰਹੇ ਹਨ, ਬੱਸ ਤੂੰ (ਛੇਤੀ ਤੋਂ ਛੇਤੀ) ਇੱਥੋਂ ਨਿਕਲ ਜਾ ਮੈਂ ਤੇਰੇ ਸ਼ੁਭ ਚਿੰਤਕਾਂ ਵਿੱਚੋਂ ਹਾਂ।
अरबी व्याख्याहरू:
فَخَرَجَ مِنْهَا خَآىِٕفًا یَّتَرَقَّبُ ؗ— قَالَ رَبِّ نَجِّنِیْ مِنَ الْقَوْمِ الظّٰلِمِیْنَ ۟۠
21਼ (ਇਹ ਸੁਣਦੇ ਹੀ) ਮੂਸਾ ਉਸ ਸ਼ਹਿਰ ’ਚੋਂ ਡਰਦੇ ਸਹਿਮਦੇ ਆਲੇ-ਦੁਆਲੇ ਵੇਖਦੇ ਹੋਏ ਨਿੱਕਲ ਤੁਰਿਆ ਅਤੇ ਆਖਣ ਲੱਗਿਆ ਕਿ ਹੇ ਮੇਰੇ ਪਾਲਣਹਾਰ! ਮੈਨੂੰ ਜ਼ਾਲਮਾਂ ਦੀ ਕੌਮ ਤੋਂ ਸੁਰੱਖਿਅਤ ਰੱਖ।
अरबी व्याख्याहरू:
وَلَمَّا تَوَجَّهَ تِلْقَآءَ مَدْیَنَ قَالَ عَسٰی رَبِّیْۤ اَنْ یَّهْدِیَنِیْ سَوَآءَ السَّبِیْلِ ۟
22਼ ਜਦੋਂ ਉਹ (ਮੂਸਾ) ਨੇ ਮਦਯਨ ਵੱਲ ਚੱਲ ਪਿਆ ਤਾਂ ਕਹਿਣ ਲੱਗਾ ਕਿ ਆਸ ਹੈ ਕਿ ਮੇਰਾ ਰੱਬ ਮੈਨੂੰ ਸਿੱਧੀ ਰਾਹ ਦੀ ਹਿਦਾਇਤ ਦੇਵੇਗਾ।
अरबी व्याख्याहरू:
وَلَمَّا وَرَدَ مَآءَ مَدْیَنَ وَجَدَ عَلَیْهِ اُمَّةً مِّنَ النَّاسِ یَسْقُوْنَ ؗ۬— وَوَجَدَ مِنْ دُوْنِهِمُ امْرَاَتَیْنِ تَذُوْدٰنِ ۚ— قَالَ مَا خَطْبُكُمَا ؕ— قَالَتَا لَا نَسْقِیْ حَتّٰی یُصْدِرَ الرِّعَآءُ ٚ— وَاَبُوْنَا شَیْخٌ كَبِیْرٌ ۟
23਼ ਜਦੋਂ ਉਹ ਮਦਯਨ ਦੇ ਪਾਣੀ (ਖੂਹ) ’ਤੇ ਅੱਪੜ੍ਹਿਆ ਤਾਂ ਉੱਥੇ ਉਸ ਨੇ ਲੋਕਾਂ ਦੀ ਇਕ ਭੀੜ ਵੇਖੀ, ਉਹ ਆਪਣੇ ਪਸ਼ੂਆਂ ਨੂੰ ਪਾਣੀ ਪਿਆ ਰਹੇ ਸਨ। ਉੱਥੇ ਹੀ ਉਸ ਨੇ ਦੋ ਔਰਤਾਂ ਦੇਖੀਆਂ ਜਿਹੜੀਆਂ (ਆਪਣੇ ਪਸ਼ੂਆਂ ਨੂੰ) ਰੋਕੀਂ ਵੱਖਰੀਆਂ ਖੜ੍ਹੀਆਂ ਸਨ। ਮੂਸਾ ਨੇ ਉਹਨਾਂ ਤੋਂ ਪੁੱਛਿਆ, ਕੀ ਗੱਲ ਤੁਸੀਂ ਪਾਣੀ ਨਹੀਂ ਪਿਆ ਰਹੀਆਂ? ਉਹ ਬੋਲੀਆਂ ਕਿ ਜਦੋਂ ਤਕ ਇਹ ਆਜੜੀ ਇੱਥੋਂ (ਪਾਣੀ ਪਿਆ ਕੇ) ਮੁੜ ਨਹੀਂ ਜਾਂਦੇ ਅਸੀਂ ਪਾਣੀ ਨਹੀਂ ਪਿਆ ਸਕਦੀਆਂ, ਸਾਡੇ ਪਿਤਾ ਜੀ ਬਹੁਤ ਬ੍ਰਿਧ ਹੋ ਚੁੱਕੇ ਹਨ।
अरबी व्याख्याहरू:
فَسَقٰی لَهُمَا ثُمَّ تَوَلّٰۤی اِلَی الظِّلِّ فَقَالَ رَبِّ اِنِّیْ لِمَاۤ اَنْزَلْتَ اِلَیَّ مِنْ خَیْرٍ فَقِیْرٌ ۟
24਼ ਇਹ ਸੁਣ ਕੇ ਮੂਸਾ ਨੇ ਉਹਨਾਂ ਦੇ ਪਸ਼ੂਆਂ ਨੂੰ ਪਾਣੀ ਪਿਆ ਦਿੱਤਾ, ਫੇਰ ਇਕ ਛਾਂ ਵਾਲੀ ਥਾਂ ਜਾ ਕੇ ਬਹਿ ਗਿਆ ਤੇ ਆਖਿਆ ਕਿ ਹੇ ਮੇਰੇ ਰੱਬਾ! ਤੂੰ ਜਿਹੜੀ ਵੀ ਨੇਕੀ ਮੇਰੇ ਵੱਲ ਉਤਾਰਦਾ ਹੈ, ਮੈਂ ਉਸ ਦਾ ਮੁਥਾਜ ਹਾਂ।
अरबी व्याख्याहरू:
فَجَآءَتْهُ اِحْدٰىهُمَا تَمْشِیْ عَلَی اسْتِحْیَآءٍ ؗ— قَالَتْ اِنَّ اَبِیْ یَدْعُوْكَ لِیَجْزِیَكَ اَجْرَ مَا سَقَیْتَ لَنَا ؕ— فَلَمَّا جَآءَهٗ وَقَصَّ عَلَیْهِ الْقَصَصَ ۙ— قَالَ لَا تَخَفْ ۫— نَجَوْتَ مِنَ الْقَوْمِ الظّٰلِمِیْنَ ۟
25਼ (ਕੁੱਝ ਚਿਰ ਮਗਰੋਂ) ਉਹਨਾਂ ਦੋਵਾਂ ਔਰਤਾਂ ਵਿੱਚੋਂ ਇਕ ਔਰਤ ਸ਼ਰਮਾਉਂਦੀ ਲੱਜਾਉਂਦੀ ਹੋਈ ਉਸ ਕੋਲ ਆਈ ਤੇ ਕਹਿਣ ਲੱਗੀ ਕਿ ਤੁਹਾਨੂੰ ਮੇਰੇ ਪਿਤਾ ਜੀ ਨੇ ਬੁਲਾਇਆ ਹੈ ਤਾਂ ਕਿ ਜਿਹੜਾ ਤੁਸੀਂ (ਪਸ਼ੂਆਂ ਨੂੰ) ਪਾਣੀ ਪਿਆਇਆ ਹੈ ਉਸ ਦੀ ਮਜ਼ਦੂਰੀ ਦੇਣ। ਜਦੋਂ ਉਹ ਉਸ (ਪਿਤਾ) ਦੇ ਕੋਲ ਪੁੱਜਿਆ ਅਤੇ ਉਹਨਾਂ ਨੂੰ ਆਪਣੀ ਕਹਾਣੀ ਸੁਣਾਈ ਤਾਂ ਉਹ ਕਹਿਣ ਲੱਗਿਆ ਕਿ ਹੁਣ ਕੋਈ ਡਰਣ ਦੀ ਲੋੜ ਨਹੀਂ, ਤੁਸੀਂ ਜ਼ਾਲਮ ਕੌਮ ਤੋਂ ਨਜਾਤ ਪਾ ਚੁੱਕੇ ਹੋ।
अरबी व्याख्याहरू:
قَالَتْ اِحْدٰىهُمَا یٰۤاَبَتِ اسْتَاْجِرْهُ ؗ— اِنَّ خَیْرَ مَنِ اسْتَاْجَرْتَ الْقَوِیُّ الْاَمِیْنُ ۟
26਼ ਉਹਨਾਂ ਦੋਵਾਂ (ਔਰਤਾਂ) ਵਿੱਚੋਂ ਇਕ (ਔਰਤ) ਨੇ ਕਿਹਾ ਕਿ ਪਿਤਾ ਜੀ, ਇਸ ਵਿਅਕਤੀ (ਮੂਸਾ) ਨੂੰ ਮਜ਼ਦੂਰੀ ਲਈ ਰੱਖ ਲਓ, ਮਜ਼ਦੂਰੀ ਲਈ ਸਾਰਿਆਂ ਤੋਂ ਚੰਗਾ ਉਹੀਓ ਹੁੰਦਾ ਹੈ ਜਿਹੜਾ ਤਾਕਤਵਾਰ ਅਤੇ ਅਮਾਨਤਦਾਰ ਵੀ ਹੋਵੇ।
अरबी व्याख्याहरू:
قَالَ اِنِّیْۤ اُرِیْدُ اَنْ اُنْكِحَكَ اِحْدَی ابْنَتَیَّ هٰتَیْنِ عَلٰۤی اَنْ تَاْجُرَنِیْ ثَمٰنِیَ حِجَجٍ ۚ— فَاِنْ اَتْمَمْتَ عَشْرًا فَمِنْ عِنْدِكَ ۚ— وَمَاۤ اُرِیْدُ اَنْ اَشُقَّ عَلَیْكَ ؕ— سَتَجِدُنِیْۤ اِنْ شَآءَ اللّٰهُ مِنَ الصّٰلِحِیْنَ ۟
27਼ ਉਸ (ਔਰਤ ਦੇ ਪਿਤਾ ਨੇ ਮੂਸਾ ਨੂੰ) ਕਿਹਾ ਕਿ ਮੈਂ ਆਪਣੀਆਂ ਧੀਆਂ ਵਿੱਚੋਂ ਇਕ ਨੂੰ ਤੇਰੇ ਨਿਕਾਹ ਵਿਚ ਦੇਣਾ ਚਾਹੁੰਦਾ ਹਾਂ ਪਰ ਇਸ ਸ਼ਰਤ ’ਤੇ ਕਿ ਤੁਸੀਂ ਅੱਠ ਸਾਲ (ਮਹਿਰ ਵਜੋਂ) ਮੇਰੀ ਨੌਕਰੀ ਕਰੋਗੇ, ਹਾਂ! ਜੇ ਦਸ ਸਾਲ ਤਕ ਕਰੋ ਤਾਂ ਇਹ ਤੁਹਾਡੀ ਇੱਛਾ ਹੈ ਮੈਂ ਤੁਹਾਡੇ ’ਤੇ ਸਖ਼ਤੀ ਕਰਨਾ ਨਹੀਂ ਚਾਹੁੰਦਾ। ਜੇ ਅੱਲਾਹ ਨੂੰ ਇਹ ਮਨਜ਼ੂਰ ਹੋਇਆ ਤਾਂ ਤੁਸੀਂ ਮੈਨੂੰ ਇਕ ਭਲਾ ਆਦਮੀ ਹੀ ਵੇਖੋਗੇ।
अरबी व्याख्याहरू:
قَالَ ذٰلِكَ بَیْنِیْ وَبَیْنَكَ ؕ— اَیَّمَا الْاَجَلَیْنِ قَضَیْتُ فَلَا عُدْوَانَ عَلَیَّ ؕ— وَاللّٰهُ عَلٰی مَا نَقُوْلُ وَكِیْلٌ ۟۠
28਼ (ਮੂਸਾ ਨੇ) ਕਿਹਾ ਕਿ ਇਸ ਗੱਲ ਦੀ (ਸੰਧੀ) ਮੇਰੇ ਤੇ ਤੁਹਾਡੇ ਵਿਚਾਲੇ ਹੈ, ਮੈਂ ਇਹਨਾਂ ਦੋਵਾਂ ਮੁੱਦਤਾਂ ਵਿੱਚੋਂ ਜਿਹੜੀ ਵੀ ਚਾਹਵਾਂ ਪੂਰੀ ਕਰਾਂਗਾ, ਫੇਰ ਮੇਰੇ ਨਾਲ ਕੋਈ ਵਧੀਕੀ ਨਹੀਂ ਹੋਣੀ ਚਾਹੀਦੀ, ਅਸੀਂ ਜੋ ਸੰਧੀ ਕਰ ਰਹੇ ਹਾਂ ਅੱਲਾਹ ਉਸ ਦਾ ਨਿਗਰਾਨ ਹੈ।
अरबी व्याख्याहरू:
فَلَمَّا قَضٰی مُوْسَی الْاَجَلَ وَسَارَ بِاَهْلِهٖۤ اٰنَسَ مِنْ جَانِبِ الطُّوْرِ نَارًا ۚ— قَالَ لِاَهْلِهِ امْكُثُوْۤا اِنِّیْۤ اٰنَسْتُ نَارًا لَّعَلِّیْۤ اٰتِیْكُمْ مِّنْهَا بِخَبَرٍ اَوْ جَذْوَةٍ مِّنَ النَّارِ لَعَلَّكُمْ تَصْطَلُوْنَ ۟
29਼ ਜਦੋਂ ਮੂਸਾ ਨੇ ਉਹ ਮੁੱਦਤ ਪੂਰੀ ਕਰ ਲਈ ਅਤੇ ਆਪਣੀ ਪਤਨੀ ਨੂੰ ਲੈਕੇ ਟੁਰਿਆ ਤਾਂ ਤੂਰ ਪਹਾੜ ਵੱਲ ਉਸ ਨੇ ਇਕ ਅੱਗ ਵੇਖੀ, ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਇੱਥੇ ਹੀ ਠਹਿਰ ਮੈਂਨੇ ਅੱਗ ਵੇਖੀ ਹੈ, ਹੋ ਸਕਦਾ ਹੈ ਕਿ ਮੈਂ ਉੱਥਿਓਂ ਕੋਈ ਖ਼ਬਰ ਲੈ ਆਵਾਂ ਜਾਂ ਅੱਗ ਦਾ ਅੰਗਿਆਰਾ ਹੀ ਲੈ ਆਵਾਂ ਤਾਂ ਜੋ ਤੁਸੀਂ ਸੇਕ ਸਕੋ।
अरबी व्याख्याहरू:
فَلَمَّاۤ اَتٰىهَا نُوْدِیَ مِنْ شَاطِئِ الْوَادِ الْاَیْمَنِ فِی الْبُقْعَةِ الْمُبٰرَكَةِ مِنَ الشَّجَرَةِ اَنْ یّٰمُوْسٰۤی اِنِّیْۤ اَنَا اللّٰهُ رَبُّ الْعٰلَمِیْنَ ۟ۙ
30਼ ਜਦੋਂ ਉਹ (ਮੂਸਾ ਉਸ ਤੂਰ ਪਹਾੜ) ਕੋਲ ਪਹੁੰਚਿਆ ਤਾਂ ਉਸ ਨੂੰ ਬਰਕਤਾਂ ਵਾਲੀ ਧਰਤੀ ਦੇ ਸੱਜੇ ਕੰਢੇ ਇਕ ਰੁੱਖ ’ਚੋਂ ਆਵਾਜ਼ ਆਈ ਕਿ ਹੇ ਮੂਸਾ! ਮੈਂ ਹੀ ਅੱਲਾਹ ਹਾਂ, ਸਾਰੇ ਜਹਾਨਾਂ ਦਾ ਪਾਲਣਹਾਰ ਹਾਂ।
अरबी व्याख्याहरू:
وَاَنْ اَلْقِ عَصَاكَ ؕ— فَلَمَّا رَاٰهَا تَهْتَزُّ كَاَنَّهَا جَآنٌّ وَّلّٰی مُدْبِرًا وَّلَمْ یُعَقِّبْ ؕ— یٰمُوْسٰۤی اَقْبِلْ وَلَا تَخَفْ ۫— اِنَّكَ مِنَ الْاٰمِنِیْنَ ۟
31਼ (ਅਤੇ ਇਹ ਵੀ ਕਿਹਾ ਕਿ) ਤੂੰ ਆਪਣਾ ਅਸਾ (ਲਾਠੀ) ਸੁੱਟ ਦੇ, (ਸੁੱਟਣ ਮਗਰੋਂ) ਜਦੋਂ ਉਸ (ਲਾਠੀ) ਨੂੰ ਵੇਖਿਆ ਤਾਂ ਉਹ ਸੱਪ ਵਾਂਗ ਵੱਲ ਖਾ ਰਹੀ ਸੀ ਤਾਂ ਉਹ (ਮੂਸਾ) ਪਿੱਠ ਮੋੜ ਕੇ ਨੱਸਿਆ ਤੇ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ। ਅਸੀਂ ਕਿਹਾ ਕਿ ਹੇ ਮੂਸਾ! ਅੱਗੇ ਆ ਤੇ ਨਾ ਡਰ, ਬੇਸ਼ੱਕ ਤੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਹੈ।
अरबी व्याख्याहरू:
اُسْلُكْ یَدَكَ فِیْ جَیْبِكَ تَخْرُجْ بَیْضَآءَ مِنْ غَیْرِ سُوْٓءٍ ؗ— وَّاضْمُمْ اِلَیْكَ جَنَاحَكَ مِنَ الرَّهْبِ فَذٰنِكَ بُرْهَانٰنِ مِنْ رَّبِّكَ اِلٰی فِرْعَوْنَ وَمَلَاۡىِٕهٖ ؕ— اِنَّهُمْ كَانُوْا قَوْمًا فٰسِقِیْنَ ۟
32਼ (ਅਤੇ ਕਿਹਾ ਕਿ) ਆਪਣੇ ਹੱਥ ਨੂੰ ਆਪਣੇ ਗਲਾਂਵੇਂ ਵਿਚ ਪਾ, ਉਹ ਬਿਨਾਂ ਕਿਸੇ ਐਬ ਤੋਂ ਚਮਕਦਾ ਹੋਇਆ ਨਿਕਲੇਗਾ। ਅਤੇ ਡਰ ਭੈਅ ਤੋਂ ਬਚਣ ਲਈ ਆਪਣੀਆਂ ਬਾਵਾਂ ਨੂੰ ਮੀਚ ਲੈ। ਇਹ ਦੋਵੇਂ ਮੁਅਜਜ਼ੇ (ਬੇਵਸ ਕਰਨ ਵਾਲੇ ਰੱਬੀ ਚਮਤਕਾਰ) ਤੇਰੇ ਰੱਬ ਵੱਲੋਂ ਫ਼ਿਰਔਨ ਅਤੇ ਉਸ ਦੇ ਦਰਬਾਰੀਆਂ ਵੱਲ ਭੇਜੇ ਗਏ ਹਨ। ਬੇਸ਼ੱਕ ਉਹ ਸਾਰੇ ਹੀ ਨਾ-ਫ਼ਰਮਾਨ ਲੋਕ ਹਨ।
अरबी व्याख्याहरू:
قَالَ رَبِّ اِنِّیْ قَتَلْتُ مِنْهُمْ نَفْسًا فَاَخَافُ اَنْ یَّقْتُلُوْنِ ۟
33਼ ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਮੈਂ ਤਾਂ ਉਹਨਾਂ ਦਾ ਇਕ ਆਦਮੀ ਕਤਲ ਕਰ ਚੁੱਕਿਆ ਹਾਂ, ਸੋ ਮੈਨੂੰ ਡਰ ਹੈ ਕਿ ਉਹ ਮੈਨੂੰ ਮਾਰ ਦੇਣਗੇ।
अरबी व्याख्याहरू:
وَاَخِیْ هٰرُوْنُ هُوَ اَفْصَحُ مِنِّیْ لِسَانًا فَاَرْسِلْهُ مَعِیَ رِدْاً یُّصَدِّقُنِیْۤ ؗ— اِنِّیْۤ اَخَافُ اَنْ یُّكَذِّبُوْنِ ۟
34਼ ਮੇਰਾ ਭਰਾ ਹਾਰੂਨ ਮੈਥੋਂ ਵਧੀਆ ਬੁਲਾਰਾ ਹੈ, ਤੂੰ ਉਸ ਨੂੰ ਮੇਰਾ ਸਹਾਈ ਬਣਾ ਕੇ ਮੇਰੇ ਨਾਲ ਭੇਜ ਦੇ ਤਾਂ ਜੋ ਉਹ ਮੈਨੂੰ ਸੱਚਾ ਸਮਝਣ, ਮੈਨੂੰ ਤਾਂ ਡਰ ਹੈ ਕਿ ਉਹ ਸਾਰੇ (ਫ਼ਿਰਔਨ ਤੇ ਉਸ ਦੇ ਸਾਥੀ) ਮੈਨੂੰ ਝੁਠਲਾ ਦੇਣਗੇ।
अरबी व्याख्याहरू:
قَالَ سَنَشُدُّ عَضُدَكَ بِاَخِیْكَ وَنَجْعَلُ لَكُمَا سُلْطٰنًا فَلَا یَصِلُوْنَ اِلَیْكُمَا ۚۛ— بِاٰیٰتِنَا ۚۛ— اَنْتُمَا وَمَنِ اتَّبَعَكُمَا الْغٰلِبُوْنَ ۟
35਼ ਅੱਲਾਹ ਨੇ ਕਿਹਾ ਕਿ ਅਸੀਂ ਤੇਰੇ ਭਰਾ (ਹਾਰੂਨ) ਰਾਹੀਂ ਤੇਰੇ ਹੱਥ ਮਜ਼ਬੂਤ ਕਰ ਦੇਵਾਂਗੇ ਅਤੇ ਤੁਹਾਨੂੰ ਅਜਿਹਾ ਪ੍ਰਤਾਪ ਬਖ਼ਸ਼ਾਂਗੇ ਕਿ ਉਹ (ਫ਼ਿਰਔਨੀ) ਤੁਹਾਡੇ ਤਕ ਪਹੁੰਚ ਵੀ ਨਹੀਂ ਸਕਣਗੇ। ਸਾਡੀਆਂ ਨਿਸ਼ਾਨੀਆਂ (ਮੁਅਜਜ਼ੇ) ਲੈ ਕੇ ਫ਼ਿਰਔਨ ਦੇ ਦਰਬਾਰ ਵਿਚ ਜਾਓ। ਤੁਸੀਂ ਦੋਵੇਂ ਅਤੇ ਤੁਹਾਡੇ ਪੈਰੋਕਾਰ ਹੀ ਭਾਰੂ ਰਹਿਣਗੇ।
अरबी व्याख्याहरू:
فَلَمَّا جَآءَهُمْ مُّوْسٰی بِاٰیٰتِنَا بَیِّنٰتٍ قَالُوْا مَا هٰذَاۤ اِلَّا سِحْرٌ مُّفْتَرًی وَّمَا سَمِعْنَا بِهٰذَا فِیْۤ اٰبَآىِٕنَا الْاَوَّلِیْنَ ۟
36਼ ਜਦੋਂ ਮੂਸਾ ਉਹਨਾਂ (ਫ਼ਿਰਔਨੀਆਂ) ਦੇ ਕੋਲ ਸਾਡੇ ਵੱਲੋਂ ਦਿੱਤੇ ਹੋਏ ਸਪਸ਼ਟ ਮੁਅਜਜ਼ੇ (ਰੱਬੀ ਚਮਤਕਾਰ) ਲੈਕੇ ਪਹੁੰਚਿਆ ਤਾਂ ਉਹ (ਫ਼ਿਰਔਨੀ) ਕਹਿਣ ਲੱਗੇ ਕਿ ਇਹ ਤਾਂ ਘੜ੍ਹਿਆ ਘੜ੍ਹਾਇਆ ਜਾਦੂ ਹੈ। ਅਸੀਂ ਤਾਂ ਆਪਣੇ ਪਿਓ ਦਾਦਿਆਂ ਤੋਂ ਇਹ ਗੱਲਾਂ (ਕਿ ਅੱਲਾਹ ਹੀ ਇੱਕੋ-ਇਕ ਇਸ਼ਟ ਹੈ) ਕਦੇ ਨਹੀਂ ਸੁਣੀਆਂ।
अरबी व्याख्याहरू:
وَقَالَ مُوْسٰی رَبِّیْۤ اَعْلَمُ بِمَنْ جَآءَ بِالْهُدٰی مِنْ عِنْدِهٖ وَمَنْ تَكُوْنُ لَهٗ عَاقِبَةُ الدَّارِ ؕ— اِنَّهٗ لَا یُفْلِحُ الظّٰلِمُوْنَ ۟
37਼ ਅਤੇ ਮੂਸਾ ਨੇ (ਜਵਾਬ ਵਿਚ) ਕਿਹਾ, ਮੇਰਾ ਰੱਬ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜਾ ਉਸ ਵੱਲੋਂ ਹਿਦਾਇਤ ਲੈਕੇ ਆਉਂਦਾ ਹੈ ਅਤੇ (ਉਸ ਨੂੰ ਵੀ) ਜਿਸ ਦਾ ਅੰਤ ਚੰਗਾ ਹੋਵੇਗਾ। ਸੱਚੀ ਗੱਲ ਤਾਂ ਇਹ ਹੈ ਕਿ ਜ਼ਾਲਮ ਕਦੇ ਸਫ਼ਲਤਾ ਨਹੀਂ ਪਾਉਂਦੇ।
अरबी व्याख्याहरू:
وَقَالَ فِرْعَوْنُ یٰۤاَیُّهَا الْمَلَاُ مَا عَلِمْتُ لَكُمْ مِّنْ اِلٰهٍ غَیْرِیْ ۚ— فَاَوْقِدْ لِیْ یٰهَامٰنُ عَلَی الطِّیْنِ فَاجْعَلْ لِّیْ صَرْحًا لَّعَلِّیْۤ اَطَّلِعُ اِلٰۤی اِلٰهِ مُوْسٰی ۙ— وَاِنِّیْ لَاَظُنُّهٗ مِنَ الْكٰذِبِیْنَ ۟
38਼ ਫ਼ਿਰਔਨ ਨੇ ਕਿਹਾ ਕਿ ਹੇ ਦਰਬਾਰੀਓ! ਮੈਂ ਤਾਂ ਤੁਹਾਡੇ ਲਈ ਛੁੱਟ ਆਪਣੇ ਆਪ ਤੋਂ ਹੋਰ ਕਿਸੇ ਇਸ਼ਟ ਨੂੰ ਨਹੀਂ ਜਾਣਦਾ। ਹੇ ਹਾਮਾਨ! ਤੂੰ ਗਾਰੇ ਦੀਆਂ ਇੱਟਾਂ ਨੂੰ ਪਕਵਾ ਕੇ ਮੇਰੇ ਲਈ ਇਕ ਉੱਚਾ ਮਹਿਲ ਤਾਂ ਬਣਵਾ ਤਾਂ ਜੋ (ਇਸ ’ਤੇ ਚੜ੍ਹ ਕੇ) ਮੂਸਾ ਦੇ ਇਸ਼ਟ ਨੂੰ ਵੇਖ ਸਕਾਂ, ਮੈਂ ਤਾਂ ਇਸ ਗੱਲ ਨੂੰ (ਕਿ ਰੱਬ ਅਕਾਸ਼ ’ਤੇ ਰੁ) ਝੂਠ ਸਮਝਦਾ ਹਾਂ।
अरबी व्याख्याहरू:
وَاسْتَكْبَرَ هُوَ وَجُنُوْدُهٗ فِی الْاَرْضِ بِغَیْرِ الْحَقِّ وَظَنُّوْۤا اَنَّهُمْ اِلَیْنَا لَا یُرْجَعُوْنَ ۟
39਼ ਇਸ (ਫ਼ਿਰਔਨ) ਨੇ ਅਤੇ ਇਸ ਦੀਆਂ ਫ਼ੌਜਾਂ ਨੇ (ਮਿਸਰ ਦੀ) ਧਰਤੀ ’ਤੇ ਨਾ-ਹੱਕਾ ਤਕੱਬਰ (ਘਮੰਡ) ਕੀਤਾ ਅਤੇ ਸਮਝਦੇ ਸੀ ਕਿ ਉਹਨਾਂ ਨੂੰ ਸਾਡੇ ਵੱਲ ਪਰਤਾਇਆ ਨਹੀਂ ਜਾਵੇਗਾ।
अरबी व्याख्याहरू:
فَاَخَذْنٰهُ وَجُنُوْدَهٗ فَنَبَذْنٰهُمْ فِی الْیَمِّ ۚ— فَانْظُرْ كَیْفَ كَانَ عَاقِبَةُ الظّٰلِمِیْنَ ۟
40਼ ਅੰਤ ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੀਆਂ ਫ਼ੌਜਾਂ ਨੂੰ ਫੜ੍ਹਿਆ ਅਤੇ ਦਰਿਆ ਵਿਚ ਸੁੱਟ ਦਿੱਤਾ ਹੁਣ ਵੇਖੋ ਉਹਨਾਂ ਪਾਪੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
अरबी व्याख्याहरू:
وَجَعَلْنٰهُمْ اَىِٕمَّةً یَّدْعُوْنَ اِلَی النَّارِ ۚ— وَیَوْمَ الْقِیٰمَةِ لَا یُنْصَرُوْنَ ۟
41਼ ਅਤੇ ਅਸੀਂ ਉਹਨਾਂ ਨੂੰ ਨਰਕ ਵੱਲ ਸੱਦਾ ਦੇਣ ਵਾਲੇ ਆਗੂ ਬਣਾ ਦਿੱਤਾ ਅਤੇ ਕਿਅਮਾਤ ਵਾਲੇ ਦਿਨ ਉਹਨਾਂ ਦੀ ਕੁੱਝ ਵੀ ਸਹਾਇਤਾ ਨਹੀਂ ਕੀਤੀ ਜਾਵੇਗੀ।
अरबी व्याख्याहरू:
وَاَتْبَعْنٰهُمْ فِیْ هٰذِهِ الدُّنْیَا لَعْنَةً ۚ— وَیَوْمَ الْقِیٰمَةِ هُمْ مِّنَ الْمَقْبُوْحِیْنَ ۟۠
42਼ ਅਸੀਂ ਇਸ ਸੰਸਾਰ ਵਿਚ ਵੀ ਉਹਨਾਂ (ਕਾਫ਼ਿਰਾਂ) ਦੇ ਪਿੱਛੇ ਫਿਟਕਾਰ ਲਾ ਦਿੱਤੀ ਅਤੇ ਕਿਆਮਤ ਦਿਹਾੜੇ ਵੀ ਉਹ ਭੈੜੇ ਹਾਲਾਂ ਵਿਚ ਹੋਣਗੇ।
अरबी व्याख्याहरू:
وَلَقَدْ اٰتَیْنَا مُوْسَی الْكِتٰبَ مِنْ بَعْدِ مَاۤ اَهْلَكْنَا الْقُرُوْنَ الْاُوْلٰی بَصَآىِٕرَ لِلنَّاسِ وَهُدًی وَّرَحْمَةً لَّعَلَّهُمْ یَتَذَكَّرُوْنَ ۟
43਼ ਪਹਿਲੀਆਂ ਉੱਮਤਾਂ (ਨਸਲਾਂ) ਨੂੰ ਹਲਾਕ ਕਰਨ ਮਗਰੋਂ ਅਸੀਂ (ਰੱਬ ਨੇ) ਮੂਸਾ ਨੂੰ ਅਜਿਹੀ ਕਿਤਾਬ (ਤੌਰੈਤ) ਬਖ਼ਸ਼ੀ ਜਿਹੜੀ ਲੋਕਾਂ ਲਈ ਦਾਨਾਈ, ਹਿਦਾਇਤ ਅਤੇ ਰਹਿਮਤ ਬਣ ਕੇ ਆਈ ਸੀ, ਸ਼ਾਇਦ ਕਿ ਉਹ (ਇਸ ਤੋਂ) ਨਸੀਹਤ ਗ੍ਰਹਿਣ ਕਰ ਸਕਣ।
अरबी व्याख्याहरू:
وَمَا كُنْتَ بِجَانِبِ الْغَرْبِیِّ اِذْ قَضَیْنَاۤ اِلٰی مُوْسَی الْاَمْرَ وَمَا كُنْتَ مِنَ الشّٰهِدِیْنَ ۟ۙ
44਼ (ਹੇ ਮੁਹੰਮਦ!) ਜਦੋਂ ਅਸੀਂ ਮੂਸਾ ਨੂੰ ਵਿਸ਼ੇਸ਼ ਹੁਕਮ (ਸ਼ਰੀਅਤ) ਲਈ ਵਹੀ ਘੱਲੀ ਸੀ ਤਾਂ (ਉਸ ਸਮੇਂ) ਤੁਸੀਂ (ਤੂਰ ਦੇ) ਪੱਛਮ ਵੱਲ ਨਹੀਂ ਸੀ ਅਤੇ ਨਾ ਹੀ ਤੁਸੀਂ ਇਸ (ਘਟਨਾ) ਦੇ ਗਵਾਹ ਹੋ।
अरबी व्याख्याहरू:
وَلٰكِنَّاۤ اَنْشَاْنَا قُرُوْنًا فَتَطَاوَلَ عَلَیْهِمُ الْعُمُرُ ۚ— وَمَا كُنْتَ ثَاوِیًا فِیْۤ اَهْلِ مَدْیَنَ تَتْلُوْا عَلَیْهِمْ اٰیٰتِنَا ۙ— وَلٰكِنَّا كُنَّا مُرْسِلِیْنَ ۟
45਼ ਪਰ ਇਸ ਤੋਂ ਪਿੱਛੋਂ ਅਸੀਂ ਕਈਆਂ ਨਸਲਾਂ ਨੂੰ ਪੈਦਾ ਕੀਤਾ ਅਤੇ ਉਹਨਾਂ ’ਤੇ ਇਕ ਲੰਮਾ ਸਮਾਂ ਬੀਤ ਚੁੱਕਾ ਹੈ। ਤੁਸੀਂ (ਮੁਹੰਮਦ ਸ:) ਮਦਯਨ ਦੇ ਰਹਿਣ ਵਾਲੇ ਨਹੀਂ ਸੀ ਕਿ ਉਹਨਾਂ ਦੇ ਸਾਹਮਣੇ ਸਾਡੀਆਂ ਆਇਤਾਂ (.ਕੁਰਆਨ) ਨੂੰ ਪੜ੍ਹਦੇ, ਅਸਲੀਅਤ ਇਹ ਹੈ ਕਿ ਸਾਰੇ ਰਸੂਲਾਂ ਨੂੰ ਭੇਜਣ ਵਾਲੇ ਅਸੀਂ ਹੀ ਹਾਂ।
अरबी व्याख्याहरू:
وَمَا كُنْتَ بِجَانِبِ الطُّوْرِ اِذْ نَادَیْنَا وَلٰكِنْ رَّحْمَةً مِّنْ رَّبِّكَ لِتُنْذِرَ قَوْمًا مَّاۤ اَتٰىهُمْ مِّنْ نَّذِیْرٍ مِّنْ قَبْلِكَ لَعَلَّهُمْ یَتَذَكَّرُوْنَ ۟
46਼ ਅਤੇ ਤੁਸੀਂ ਤੂਰ (ਪਹਾੜ) ਕੋਲ ਨਹੀਂ ਸੀ ਜਦੋਂ ਅਸੀਂ (ਮੂਸਾ ਨੂੰ) ਅਵਾਜ਼ ਦੇ ਕੇ ਬੁਲਾਇਆ ਸੀ। ਪਰ ਇਹ ਵਹੀ (ਰੱਬੀ ਬਾਣੀ) ਤੇਰੇ ਰੱਬ ਵੱਲੋਂ ਇਕ ਰਹਿਮਤ ਹੈ। ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ (ਨਰਕ ਤੋਂ) ਸਾਵਧਾਨ ਕਰੋ ਜਿਨ੍ਹਾਂ ਕੋਲ ਤੁਹਾਥੋਂ ਪਹਿਲਾਂ ਕੋਈ ਡਰਾਉਣ ਵਾਲਾ ਨਹੀਂ ਆਇਆ। ਸ਼ਾਇਦ ਕਿ ਉਹ ਨਸੀਹਤ ਗ੍ਰਹਿਣ ਕਰ ਲੈਣ।
अरबी व्याख्याहरू:
وَلَوْلَاۤ اَنْ تُصِیْبَهُمْ مُّصِیْبَةٌ بِمَا قَدَّمَتْ اَیْدِیْهِمْ فَیَقُوْلُوْا رَبَّنَا لَوْلَاۤ اَرْسَلْتَ اِلَیْنَا رَسُوْلًا فَنَتَّبِعَ اٰیٰتِكَ وَنَكُوْنَ مِنَ الْمُؤْمِنِیْنَ ۟
47਼ ਜੇ ਇਹ ਗੱਲ ਨਾ ਹੁੰਦੀ ਕਿ ਲੋਕਾਂ ਦੀਆਂ ਆਪਣੀਆਂ ਕਰਤੂਤਾਂ ਕਾਰਨ ਉਹਨਾਂ ਉੱਤੇ ਕੋਈ ਮੁਸੀਬਤ ਆ ਜਾਂਦੀ ਤਾਂ ਉਹ ਇਹੋ ਆਖਦੇ ਕਿ ਹੇ ਸਾਡੇ ਰੱਬਾ! ਤੂੰ ਸਾਡੇ ਵੱਲ ਕੋਈ ਪੈਗ਼ੰਬਰ ਕਿਉਂ ਨਹੀਂ ਭੇਜਿਆ ਤਾਂ ਜੋ ਅਸੀਂ ਤੇਰੀਆਂ ਆਇਤਾਂ (ਹੁਕਮ) ਦੀ ਪਾਲਣਾ ਕਰਦੇ ਅਤੇ ਈਮਾਨ ਵਾਲਿਆਂ ਵਿੱਚੋਂ ਹੋ ਜਾਂਦੇ (ਤਾਂ ਅਸੀਂ ਰਸੂਲ ਨਾ ਭੇਜਦੇ)।
अरबी व्याख्याहरू:
فَلَمَّا جَآءَهُمُ الْحَقُّ مِنْ عِنْدِنَا قَالُوْا لَوْلَاۤ اُوْتِیَ مِثْلَ مَاۤ اُوْتِیَ مُوْسٰی ؕ— اَوَلَمْ یَكْفُرُوْا بِمَاۤ اُوْتِیَ مُوْسٰی مِنْ قَبْلُ ۚ— قَالُوْا سِحْرٰنِ تَظَاهَرَا ۫— وَقَالُوْۤا اِنَّا بِكُلٍّ كٰفِرُوْنَ ۟
48਼ ਫੇਰ ਜਦੋਂ ਸਾਡੇ ਵੱਲੋਂ ਉਹਨਾਂ (ਮੱਕੇ ਵਾਲਿਆਂ) ਕੋਲ ਹੱਕ (.ਕੁਰਆਨ) ਆ ਗਿਆ ਤਾਂ ਕਹਿਣ ਲੱਗੇ ਕਿ ਉਹੀਓ ਚਮਤਕਾਰ ਤੁਹਾਨੂੰ ਕਿਉਂ ਨਹੀਂ ਦਿੱਤੇ ਗਏ ਜਿਵੇਂ ਮੂਸਾ ਨੂੰ ਦਿੱਤੇ ਗਏ ਸੀ? (ਰੱਬ ਪੁੱਛਦਾ ਹੈ ਕਿ ਇਹ ਦੱਸੋ) ਕੀ ਉਹਨਾਂ ਲੋਕਾਂ ਨੇ ਉਹਨਾਂ (ਚਮਤਕਾਰਾਂ) ਨੂੰ ਮੰਣਨ ਤੋਂ ਇਨਕਾਰ ਨਹੀਂ ਸੀ ਕੀਤਾ ਜਿਹੜੇ ਇਸ ਤੋਂ ਪਹਿਲਾਂ ਮੂਸਾ ਨੂੰ ਦਿੱਤੇ ਗਏ ਸਨ ? ਕਹਿੰਦੇ ਹਨ ਕਿ ਦੋਵੇਂ (ਤੌਰੈਤ ਤੇ .ਕੁਰਆਨ) ਜਾਦੂ ਹਨ, ਜੋ ਇਕ ਦੂਜੇ ਦੀ ਮਦਦ ਕਰਦੇ ਹਨ। ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ।
अरबी व्याख्याहरू:
قُلْ فَاْتُوْا بِكِتٰبٍ مِّنْ عِنْدِ اللّٰهِ هُوَ اَهْدٰی مِنْهُمَاۤ اَتَّبِعْهُ اِنْ كُنْتُمْ صٰدِقِیْنَ ۟
49਼ (ਹੇ ਮੁਹੰਮਦ ਸ:!) ਉਹਨਾਂ ਨੂੰ ਕਹਿ ਦਿਓ! ਜੇ ਤੁਸੀਂ (ਆਪਣੀਆਂ ਦਲੀਲਾਂ ਵਿਚ) ਸੱਚੇ ਹੋ ਤਾਂ ਤੁਸੀਂ ਵੀ ਅੱਲਾਹ ਕੋਲੋਂ ਕੋਈ ਅਜਿਹੀ ਕਿਤਾਬ ਲੈ ਆਓ ਜਿਹੜੀ ਉਹਨਾਂ ਦੋਵਾਂ (.ਕੁਰਆਨ ਤੇ ਤੌਰੈਤ) ਤੋਂ ਵੱਧ ਕੇ ਹਿਦਾਇਤ ਵਾਲੀ ਹੋਵੇ, ਮੈਂ ਉਸੇ ਦੀ ਪੈਰਵੀ ਕਰਾਗਾਂ।
अरबी व्याख्याहरू:
فَاِنْ لَّمْ یَسْتَجِیْبُوْا لَكَ فَاعْلَمْ اَنَّمَا یَتَّبِعُوْنَ اَهْوَآءَهُمْ ؕ— وَمَنْ اَضَلُّ مِمَّنِ اتَّبَعَ هَوٰىهُ بِغَیْرِ هُدًی مِّنَ اللّٰهِ ؕ— اِنَّ اللّٰهَ لَا یَهْدِی الْقَوْمَ الظّٰلِمِیْنَ ۟۠
50਼ ਜੇ ਫੇਰ ਵੀ ਇਹ (ਮੱਕੇ ਵਾਲੇ) ਤੁਹਾਡੀਆਂ ਗੱਲਾਂ ਨੂੰ ਨਹੀਂ ਮੰਨਦੇ ਤਾਂ ਤੁਸੀਂ ਸਮਝ ਲਓ ਕਿ ਇਹ ਤਾਂ ਕੇਵਲ ਆਪਣੀਆਂ ਇੱਛਾਵਾਂ ਦੀ ਹੀ ਪੈਰਵੀ ਕਰ ਰਹੇ ਹਨ। ਇਸ ਤੋਂ ਵੱਧ ਕੇ ਜ਼ਾਲਿਮ ਕੋਣ ਹੋਵੇਗਾ ਜਿਹੜਾ ਬਿਨਾਂ ਰੱਬੀ ਹਿਦਾਇਤ ਤੋਂ ਆਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗਿਆ ਰਹੇ? ਬੇਸ਼ੱਕ ਅੱਲਾਹ ਜ਼ਾਲਮ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ।
अरबी व्याख्याहरू:
وَلَقَدْ وَصَّلْنَا لَهُمُ الْقَوْلَ لَعَلَّهُمْ یَتَذَكَّرُوْنَ ۟ؕ
51਼ ਨਿਰਸੰਦੇਹ, ਅਸੀਂ ਲੋਕਾਂ ਦੀ ਹਿਦਾਇਤ ਲਈ ਲੜੀ ਵਾਰ ਆਪਣੀਆਂ ਗੱਲਾਂ (ਭਾਵ ਕੁਰਆਨ) ਨਾਜ਼ਿਲ ਕਰਦੇ ਰਹੇ ਹਾਂ ਤਾਂ ਜੋ ਉਹ ਨਸੀਹਤ ਹਾਸਲ ਕਰ ਸਕਣ।
अरबी व्याख्याहरू:
اَلَّذِیْنَ اٰتَیْنٰهُمُ الْكِتٰبَ مِنْ قَبْلِهٖ هُمْ بِهٖ یُؤْمِنُوْنَ ۟
52਼ ਜਿਹਨਾਂ ਲੋਕਾਂ ਨੂੰ ਅਸੀਂ ਇਸ (.ਕੁਰਆਨ) ਤੋਂ ਪਹਿਲਾਂ ਕਿਤਾਬ ਦਿੱਤੀ ਸੀ ਉਹ ਇਸ (.ਕੁਰਆਨ) ’ਤੇ ਵੀ ਈਮਾਨ ਰੱਖਦੇ ਹਨ।
अरबी व्याख्याहरू:
وَاِذَا یُتْلٰی عَلَیْهِمْ قَالُوْۤا اٰمَنَّا بِهٖۤ اِنَّهُ الْحَقُّ مِنْ رَّبِّنَاۤ اِنَّا كُنَّا مِنْ قَبْلِهٖ مُسْلِمِیْنَ ۟
53਼ ਜਦੋਂ ਇਸ (.ਕੁਰਆਨ) ਨੂੰ ਉਹਨਾਂ ਸਾਹਮਣੇ ਪੜ੍ਹਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਅਸੀਂ ਇਸ ’ਤੇ ਈਮਾਨ ਲਿਆਏ ਹਾਂ, ਬੇਸ਼ੱਕ ਇਹ ਸਾਡੇ ਰੱਬ ਵੱਲੋਂ ਹੱਕ ਹੈ, ਅਸੀਂ ਤਾਂ ਇਸ ਤੋਂ ਪਹਿਲਾਂ ਹੀ ਮੁਸਲਮਾਨ ਸਾਂ 1 (ਕਿਉਂ ਜੋ ਅਸੀਂ ਪਹਿਲੀਆਂ ਆਸਮਾਨੀ ਕਿਤਾਬਾਂ ਨੂੰ ਸੱਚ ਮੰਨਦੇ ਹਾਂ)।
1 ਵੇਖੋ ਸੂਰਤ ਅਲ-ਮਾਇਦਾ, ਹਾਸ਼ੀਆ ਆਇਤ 66/5
अरबी व्याख्याहरू:
اُولٰٓىِٕكَ یُؤْتَوْنَ اَجْرَهُمْ مَّرَّتَیْنِ بِمَا صَبَرُوْا وَیَدْرَءُوْنَ بِالْحَسَنَةِ السَّیِّئَةَ وَمِمَّا رَزَقْنٰهُمْ یُنْفِقُوْنَ ۟
54਼ ਉਹਨਾਂ ਲੋਕਾਂ ਨੂੰ ਉਹਨਾਂ ਦੇ (ਈਮਾਨ ਲਿਆਉਣ ਦਾ) ਦੂਹਰਾ ਬਦਲਾ ਦਿੱਤਾ ਜਾਵੇਗਾ, ਕਿਉਂ ਜੋ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਸਬਰ ਤੋਂ ਕੰਮ ਲਿਆ 2 ਅਤੇ ਬੁਰਾਈ ਨੂੰ ਭਲਾਈ ਨਾਲ ਪਰਾਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਵਿੱਚੋਂ (ਰੱਬੀ ਹੁਕਮਾਂ ਅਨੁਸਾਰ) ਖ਼ਰਚ ਕਰਦੇ ਹਨ।
2 ਇਸ ਤੋਂ ਭਾਵ ਉਹ ਲੋਕ ਹਨ ਜਿਹੜੇ ਹਰ ਤਰ੍ਹਾਂ ਦੇ ਹਾਲਾਦ ਵਿਚ ਪੈਗ਼ੰਬਰਾਂ ਅਤੇ ਰੱਬੀ ਕਿਤਾਬਾਂ ਉੱਤੇ ਈਮਾਨ ਲਿਆਏ ਅਤੇ ਆਪਣੇ ਈਮਾਨ ਉੱਤੇ ਜਮੇ ਰਹੇ। ਉਹ ਪਹਿਲੇ ਨਬੀ ਉੱਤੇ ਈਮਾਨ ਲਿਆਏ ਉਸ ਮਗਰੋਂ ਦੂਜਾ ਨਬੀ ਆ ਗਿਆ ਤਾਂ ਉਸ ਤੇ ਈਮਾਨ ਲਿਆਏ ਉਹਨ੍ਹਾਂ ਉੱਤੇ ਦੋਹਰਾ ਅਜਰ ਹੈ। ਸਹੀ ਬੁਖ਼ਾਰੀ ਹਦੀਸ 5083 ਵਿਚ ਨਬੀ (ਸ:) ਨੇ ਫ਼ਰਮਾਇਆ ਹੈ ਕਿ ਜਿਹੜੇ ਵਿਅਕਤੀ ਆਪਣੇ ਪੈਗ਼ੰਬਰ ਉੱਤੇ ਈਮਾਨ ਲਿਆਇਆ ਤੇ ਫੇਰ ਮੇਰੇ ਉੱਤੇ ਈਮਾਨ ਲਿਆਇਆ ਉਸ ਨੂੰ ਦੂਰਾ ਸਵਾਬ ਮਿਲੇਗਾ।
अरबी व्याख्याहरू:
وَاِذَا سَمِعُوا اللَّغْوَ اَعْرَضُوْا عَنْهُ وَقَالُوْا لَنَاۤ اَعْمَالُنَا وَلَكُمْ اَعْمَالُكُمْ ؗ— سَلٰمٌ عَلَیْكُمْ ؗ— لَا نَبْتَغِی الْجٰهِلِیْنَ ۟
55਼ ਜਦੋਂ ਉਹ ਭੈੜੀਆਂ ਗੱਲਾਂ (ਮੁਸ਼ਰਿਕਾਂ, ਕਾਫ਼ਿਰਾਂ ਵੱਲੋਂ) ਸੁਣਦੇ ਹਨ ਤਾਂ ਉਸ ਤੋਂ ਮੂੰਹ ਮੋੜ ਲੈਂਦੇ ਹਨ ਅਤੇ ਆਖਦੇ ਹਨ ਕਿ ਸਾਡੇ ਕਰਮ ਸਾਡੇ ਲਈ ਅਤੇ ਤੁਹਾਡੇ ਕਰਮ ਤੁਹਾਡੇ ਲਈ ਹਨ। ਤੁਹਾਨੂੰ ਸਾਡਾ ਸਲਾਮ ਹੈ, ਅਸੀਂ ਜਾਹਲਾਂ ਨਾਲ ਉਲਝਣਾ ਨਹੀਂ ਚਾਹੁੰਦੇ।
अरबी व्याख्याहरू:
اِنَّكَ لَا تَهْدِیْ مَنْ اَحْبَبْتَ وَلٰكِنَّ اللّٰهَ یَهْدِیْ مَنْ یَّشَآءُ ۚ— وَهُوَ اَعْلَمُ بِالْمُهْتَدِیْنَ ۟
56਼ ਹੇ ਨਬੀ! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ ਸਕਦੇ, ਸਗੋਂ ਜਿਸ ਨੂੰ ਅੱਲਾਹ ਚਾਹੁੰਦਾ ਹੈ ਉਸ ਨੂੰ ਹਿਦਾਇਤ ਦਿੰਦਾ ਹੈ। ਉਹ ਹਿਦਾਇਤ ਕਬੂਲ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
अरबी व्याख्याहरू:
وَقَالُوْۤا اِنْ نَّتَّبِعِ الْهُدٰی مَعَكَ نُتَخَطَّفْ مِنْ اَرْضِنَا ؕ— اَوَلَمْ نُمَكِّنْ لَّهُمْ حَرَمًا اٰمِنًا یُّجْبٰۤی اِلَیْهِ ثَمَرٰتُ كُلِّ شَیْءٍ رِّزْقًا مِّنْ لَّدُنَّا وَلٰكِنَّ اَكْثَرَهُمْ لَا یَعْلَمُوْنَ ۟
57਼ ਉਹ (ਮੱਕੇ ਦੇ ਮੁਸ਼ਰਿਕ) ਆਖਦੇ ਹਨ ਕਿ ਜੇ ਅਸੀਂ ਤੁਹਾਡੀ ਹਿਦਾਇਤ ਅਨੁਸਾਰ ਪੈਰਵੀਂ ਕਰਾਗਾਂ ਤਾਂ ਅਸੀਂ ਆਪਣੀ ਧਰਤੀ (ਮੱਕੇ) ਵਿੱਚੋਂ ਕੱਢ ਦਿੱਤੇ ਜਾਵਾਂਗੇ। (ਅੱਲਾਹ ਪੁੱਛਦਾ ਹੈ) ਕੀ ਅਸੀਂ ਉਹਨਾਂ ਨੂੰ ਅਮਨ ਸ਼ਾਂਤੀ ਵਾਲੀ ਥਾਂ ‘ਹਰਮ’ ਵਿਚ ਨਿਵਾਸ ਸਥਾਨ ਨਹੀਂ ਦਿੱਤਾ, ਜਿਸ ਵੱਲ ਹਰ ਤਰ੍ਹਾਂ ਦੇ ਫਲ ਰਿਜ਼ਕ ਵਜੋਂ ਸਾਡੇ ਵਲ ਲਿਆਏ ਜਾਂਦੇ ਹਨ, 1ਪਰ (ਅਫ਼ਸੋਸ) ਉਹਨਾਂ ਵਿੱਚੋਂ ਵਧੇਰੇ (ਲੋਕ) ਕੁੱਝ ਵੀ ਨਹੀਂ ਜਾਣਦੇ।
1 ਇਹ ਮੱਕੇ ਦੀ ਉਹ ਵਿਸ਼ੇਸ਼ਤਾ ਜਿਸ ਨੂੰ ਲੱਖਾਂ ਹਾਜੀ ਅਤੇ ਉਮਰਾ ਕਰਨ ਵਾਲੇ ਲੋਕ ਹਰ ਸਾਲ ਵੇਖਦੇ ਹਨ ਕਿ ਮੱਕੇ ਵਿਚ ਪੈਦਾਵਾਰ ਨਾ ਹੰਦੇ ਹੋਏ ਵੀ ਹਰ ਤਰ੍ਹਾਂ ਦਾ ਫਲ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ। ਵੇਖੋ ਸੂਰਤ ਅਨ-ਨਮਲ, ਹਾਸ਼ੀਆ ਆਇਤ 91/27, ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 191/2
अरबी व्याख्याहरू:
وَكَمْ اَهْلَكْنَا مِنْ قَرْیَةٍ بَطِرَتْ مَعِیْشَتَهَا ۚ— فَتِلْكَ مَسٰكِنُهُمْ لَمْ تُسْكَنْ مِّنْ بَعْدِهِمْ اِلَّا قَلِیْلًا ؕ— وَكُنَّا نَحْنُ الْوٰرِثِیْنَ ۟
58਼ ਅਸੀਂ ਕਿੰਨੀਆਂ ਹੀ ਬਸਤੀਆਂ ਨੂੰ ਤਬਾਹ ਕਰ ਚੁੱਕੇ ਹਾਂ ਜਿਹੜੀਆਂ ਆਪਣੀ ਅਰਥ ਵਿਵਸਥਾ ’ਤੇ ਘਮੰਡ ਕਰਦੀਆਂ ਸਨ। ਇਹ ਹਨ ਉਹਨਾਂ ਦੇ (ਉੱਜੜੇ ਹੋਏ) ਘਰ ਜਿਹੜੇ ਉਹਨਾਂ ਮਗਰੋਂ ਬਹੁਤ ਹੀ ਘੱਟ ਆਬਾਦ ਹੋਏ ਹਨ (ਭਾਵ ਖੰਡਰ ਬਣ ਗਏ) ਅਖ਼ੀਰ ਅਸੀਂ ਹੀ ਉਹਨਾਂ ਸਭ ਦੇ ਵਾਰਸ ਹਾਂ।
अरबी व्याख्याहरू:
وَمَا كَانَ رَبُّكَ مُهْلِكَ الْقُرٰی حَتّٰی یَبْعَثَ فِیْۤ اُمِّهَا رَسُوْلًا یَّتْلُوْا عَلَیْهِمْ اٰیٰتِنَا ۚ— وَمَا كُنَّا مُهْلِكِی الْقُرٰۤی اِلَّا وَاَهْلُهَا ظٰلِمُوْنَ ۟
59਼ (ਹੇ ਮੁਹੰਮਦ!) ਤੇਰਾ ਰੱਬ ਕਿਸੇ ਵੀ ਬਸਤੀ ਨੂੰ ਉਦੋਂ ਤਕ ਹਲਾਕ ਨਹੀਂ ਕਰਦਾ ਜਦੋਂ ਤੀਕ ਉੱਥੇ ਦੀ ਕਿਸੇ ਵੱਡੀ ਬਸਤੀ ਵਿਚ ਆਪਣਾ ਕੋਈ ਪੈਗ਼ੰਬਰ ਨਹੀਂ ਭੇਜਦਾ, ਉਹ ਉਹਨਾਂ (ਬਸਤੀ ਵਾਲਿਆਂ) ਨੂੰ ਸਾਡੀਆਂ ਆਇਤਾਂ (ਹੁਕਮ) ਸੁਣਾਉਂਦਾ ਹੈ ਅਤੇ ਅਸੀਂ ਉਹਨਾਂ ਬਸਤੀਆਂ ਨੂੰ ਉਦੋਂ ਤਕ ਹਲਾਕ ਨਹੀਂ ਕਰਦੇ ਜਦੋਂ ਤਕ ਉੱਥੇ ਦੇ ਵਸਨੀਕ ਜ਼ੁਲਮ ਕਰਨ ਨਹੀਂ ਲੱਗ ਜਾਂਦੇ।
अरबी व्याख्याहरू:
وَمَاۤ اُوْتِیْتُمْ مِّنْ شَیْءٍ فَمَتَاعُ الْحَیٰوةِ الدُّنْیَا وَزِیْنَتُهَا ۚ— وَمَا عِنْدَ اللّٰهِ خَیْرٌ وَّاَبْقٰی ؕ— اَفَلَا تَعْقِلُوْنَ ۟۠
60਼ ਅਤੇ ਤੁਹਾਨੂੰ ਜੋ ਵੀ ਦਿੱਤਾ ਹੋਇਆ ਹੈ ਉਹ ਤਾਂ ਕੇਵਲ ਸੰਸਾਰਿਕ ਜੀਵਨ ਦੀ ਸਮੱਗਰੀ ਹੈ ਅਤੇ ਉਸ ਦਾ ਸੁਹਪਣ ਹੈ, ਪਰ ਜੋ ਕੁੱਝ ਅੱਲਾਹ ਦੇ ਕੋਲ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਲੰਮੇ ਸਮੇਂ ਲਈ ਹੈ। ਕੀ ਤੁਸੀਂ ਅਕਲ ਨਹੀਂ ਰੱਖਦੇ?
अरबी व्याख्याहरू:
اَفَمَنْ وَّعَدْنٰهُ وَعْدًا حَسَنًا فَهُوَ لَاقِیْهِ كَمَنْ مَّتَّعْنٰهُ مَتَاعَ الْحَیٰوةِ الدُّنْیَا ثُمَّ هُوَ یَوْمَ الْقِیٰمَةِ مِنَ الْمُحْضَرِیْنَ ۟
61਼ ਕੀ ਉਹ ਵਿਅਕਤੀ ਜਿਸ ਨਾਲ ਅਸੀਂ ਨੇਕ ਵਾਅਦਾ ਕੀਤਾ ਹੋਵੇ, ਜਿਸ ਨੂੰ ਉਹ ਪ੍ਰਾਪਤ ਕਰਨ ਵਾਲਾ ਹੈ, ਕਦੇ ਉਸ ਵਿਅਕਤੀ ਵਾਂਗ ਹੋ ਸਕਦਾ ਹੈ ਜਿਸ ਨੂੰ ਅਸੀਂ ਸੰਸਾਰਿਕ ਜੀਵਨ ਦੀ ਸਮੱਗਰੀ ਦੇ ਛੱਡੀ ਹੋਵੇ ਅਤੇ ਅੰਤ ਕਿਆਮਤ ਵਾਲੇ ਦਿਨ ਸਜ਼ਾ ਲਈ ਪੇਸ਼ ਹੋਣ ਵਾਲਿਆਂ ਵਿੱਚੋਂ ਹੋਵੇ।
अरबी व्याख्याहरू:
وَیَوْمَ یُنَادِیْهِمْ فَیَقُوْلُ اَیْنَ شُرَكَآءِیَ الَّذِیْنَ كُنْتُمْ تَزْعُمُوْنَ ۟
62਼ ਅਤੇ ਜਿਸ ਦਿਨ ਅੱਲਾਹ ਉਹਨਾਂ ਨੂੰ ਆਵਾਜ਼ ਮਾਰੇਗਾ ਅਤੇ ਪੁੱਛੇਗਾ ਕਿ ਤੁਸੀਂ ਜਿਨ੍ਹਾਂ ਨੂੰ ਆਪਣੇ ਗੁਮਾਨਾਂ ਵਿਚ ਮੇਰਾ ਸ਼ਰੀਕ ਬਣਾਉਂਦੇ ਸੀ ਉਹ (ਅੱਜ) ਕਿੱਥੇ ਹਨ?
अरबी व्याख्याहरू:
قَالَ الَّذِیْنَ حَقَّ عَلَیْهِمُ الْقَوْلُ رَبَّنَا هٰۤؤُلَآءِ الَّذِیْنَ اَغْوَیْنَا ۚ— اَغْوَیْنٰهُمْ كَمَا غَوَیْنَا ۚ— تَبَرَّاْنَاۤ اِلَیْكَ ؗ— مَا كَانُوْۤا اِیَّانَا یَعْبُدُوْنَ ۟
63਼ ਉਹ ਲੋਕ ਜਿਨ੍ਹਾਂ ਲਈ (ਅਜ਼ਾਬ ਦਾ) ਹੁਕਮ ਹੋ ਚੁੱਕਿਆ ਹੋਵੇਗਾ, ਉਹ ਆਖਣਗੇ ਕਿ ਹੇ ਸਾਡੇ ਪਾਲਣਹਾਰ! ਇਹੋ ਉਹ ਲੋਕ ਹਨ, ਜਿਨ੍ਹਾਂ ਨੂੰ ਅਸੀਂ ਕੁਰਾਹੇ ਪਾਇਆ ਸੀ। ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕੁਰਾਹੇ ਪਾਇਆ, ਜਿੱਦਾਂ ਅਸੀਂ ਆਪ ਭਟਕੇ ਫਿਰਦੇ ਸੀ। ਅਸੀਂ ਤੇਰੇ ਹਜ਼ੂਰ ਐਲਾਨ ਕਰਦੇ ਹਾਂ ਕਿ ਉਹ ਸਾਡੀ ਬੰਦਗੀ ਨਹੀਂ ਸੀ ਕਰਦੇ।
अरबी व्याख्याहरू:
وَقِیْلَ ادْعُوْا شُرَكَآءَكُمْ فَدَعَوْهُمْ فَلَمْ یَسْتَجِیْبُوْا لَهُمْ وَرَاَوُا الْعَذَابَ ۚ— لَوْ اَنَّهُمْ كَانُوْا یَهْتَدُوْنَ ۟
64਼ ਅਤੇ ਕਿਹਾ ਜਾਵੇਗਾ ਕਿ ਤੁਸੀਂ ਆਪਣੇ ਸ਼ਰੀਕਾਂ ਨੂੰ ਬੁਲਾਓ, ਉਹ (ਮੁਸ਼ਰਿਕ) ਉਹਨਾਂ ਨੂੰ ਬੁਲਾਉਣਗੇ ਪਰ ਉਹ (ਸ਼ਰੀਕ) ਉਹਨਾਂ ਨੂੰ ਕੋਈ ਉੱਤਰ ਨਹੀਂ ਦੇਣਗੇ ਅਤੇ ਉਹ ਸਾਰੇ (ਮੁਸ਼ਰਿਕ ਤੇ ਸ਼ਰੀਕ) ਅਜ਼ਾਬ ਨੂੰ ਵੇਖਣਗੇ। ਕਿੰਨਾਂ ਚੰਗਾ ਹੁੰਦਾ ਜੇ ਇਹ (ਮੁਸ਼ਰਿਕ ਤੇ ਕਾਫ਼ਿਰ) ਸਿੱਧੇ ਰਾਹ ਤੁਰੇ ਹੁੰਦੇ।
अरबी व्याख्याहरू:
وَیَوْمَ یُنَادِیْهِمْ فَیَقُوْلُ مَاذَاۤ اَجَبْتُمُ الْمُرْسَلِیْنَ ۟
65਼ ਜਿਸ (ਕਿਆਮਤ ਵਾਲੇ) ਦਿਨ ਅੱਲਾਹ ਵੱਲੋਂ ਉਹਨਾਂ ਨੂੰ ਪੁੱਛਿਆ ਜਵੇਗਾ ਕਿ (ਜਦੋਂ ਰਸੂਲ ਤੁਹਾਨੂੰ ਰੱਬੀ ਪੈਗ਼ਾਮ ਸੁਣਾਉਂਦੇ ਸੀ ਤਾਂ) ਤੁਸੀਂ ਰਸੂਲਾਂ ਨੂੰ ਕੀ ਉੱਤਰ ਦਿੱਤਾ ਸੀ?
अरबी व्याख्याहरू:
فَعَمِیَتْ عَلَیْهِمُ الْاَنْۢبَآءُ یَوْمَىِٕذٍ فَهُمْ لَا یَتَسَآءَلُوْنَ ۟
66਼ ਫੇਰ ਤਾਂ ਉਸ ਦਿਨ ਉਹਨਾਂ ਨੂੰ ਕਿਸੇ ਗੱਲ ਦੀ ਖ਼ਬਰ ਨਹੀਂ ਹੋਵੇਗੀ ਅਤੇ ਉਹ ਇਕ ਦੂਜੇ ਤੋਂ ਕੋਈ ਸਵਾਲ ਤਕ ਨਾ ਕਰ ਸਕਣ ਗੇ।
अरबी व्याख्याहरू:
فَاَمَّا مَنْ تَابَ وَاٰمَنَ وَعَمِلَ صَالِحًا فَعَسٰۤی اَنْ یَّكُوْنَ مِنَ الْمُفْلِحِیْنَ ۟
67਼ ਹਾਂ ਜਿਹੜਾ ਵਿਅਕਤੀ (ਸੰਸਾਰ ਵਿਚ ਹੀ) ਤੌਬਾ ਕਰਕੇ ਈਮਾਨ ਲੈ ਆਵੇ ਅਤੇ ਨੇਕ ਕੰਮ ਕਰੇ ਉਹ ਆਸ ਕਰ ਸਕਦਾ ਹੈ ਕਿ ਉਹ ਸਫ਼ਲਤਾ ਪਾਉਣ ਵਾਲੇ ਲੋਕਾਂ ਵਿੱਚੋਂ ਹੋਵੇਗਾ।
अरबी व्याख्याहरू:
وَرَبُّكَ یَخْلُقُ مَا یَشَآءُ وَیَخْتَارُ ؕ— مَا كَانَ لَهُمُ الْخِیَرَةُ ؕ— سُبْحٰنَ اللّٰهِ وَتَعٰلٰی عَمَّا یُشْرِكُوْنَ ۟
68਼ (ਹੇ ਨਬੀ!) ਤੁਹਾਡਾ ਰੱਬ ਜੋ ਚਾਹੁੰਦਾ ਹੈ ਪੈਦਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ (ਆਪਣੇ ਕਾਰਜ ਲਈ) ਪਸੰਦ ਕਰ ਲੈਂਦਾ ਹੈ। ਉਹਨਾਂ ਲੋਕਾਂ ਦੇ ਹੱਥ ਵਿਚ ਕੁੱਝ ਵੀ ਨਹੀਂ। ਪਵਿੱਤਰਤਾ ਸਾਰੀ ਦੀ ਸਾਰੀ ਅੱਲਾਹ ਲਈ ਹੈ, ਉਹ ਉਹਨਾਂ ਤੋਂ ਬਹੁਤ ਉਚੇਰਾ ਹੈ ਜਿਨ੍ਹਾਂ ਨੂੰ ਲੋਕੀ ਸ਼ਰੀਕ ਬਣਾਉਂਦੇ ਹਨ।
अरबी व्याख्याहरू:
وَرَبُّكَ یَعْلَمُ مَا تُكِنُّ صُدُوْرُهُمْ وَمَا یُعْلِنُوْنَ ۟
69਼ ਅਤੇ ਤੁਹਾਡਾ ਰੱਬ ਜਾਣਦਾ ਹੈ ਜੋ ਉਹਨਾਂ ਦੇ ਮਨਾਂ ਵਿਚ ਲੁਕਿਆ ਹੋਇਆ ਹੈ ਅਤੇ ਜੋ ਉਹ ਪ੍ਰਗਟ ਕਰ ਰਹੇ ਹਨ।
अरबी व्याख्याहरू:
وَهُوَ اللّٰهُ لَاۤ اِلٰهَ اِلَّا هُوَ ؕ— لَهُ الْحَمْدُ فِی الْاُوْلٰی وَالْاٰخِرَةِ ؗ— وَلَهُ الْحُكْمُ وَاِلَیْهِ تُرْجَعُوْنَ ۟
70਼ ਉਹੀ ਅੱਲਾਹ ਹੈ ਉਸ ਤੋਂ ਛੁੱਟ ਹੋਰ ਕੋਈ ਬੰਦਗੀ ਦੇ ਯੋਗ ਨਹੀਂ। ਸੰਸਾਰ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਸਾਰੀਆਂ ਤਾਰੀਫ਼ਾ ਉਸੇ ਲਈ ਹਨ, ਉਸੇ ਦਾ ਹੁਕਮ ਚਲਦਾ ਹੈ ਅੰਤ ਉਸੇ ਵੱਲ ਤੁਸੀਂ ਸਾਰੇ ਪਰਤਾਏ ਜਾਓਗੇ।
अरबी व्याख्याहरू:
قُلْ اَرَءَیْتُمْ اِنْ جَعَلَ اللّٰهُ عَلَیْكُمُ الَّیْلَ سَرْمَدًا اِلٰی یَوْمِ الْقِیٰمَةِ مَنْ اِلٰهٌ غَیْرُ اللّٰهِ یَاْتِیْكُمْ بِضِیَآءٍ ؕ— اَفَلَا تَسْمَعُوْنَ ۟
71਼ (ਹੇ ਨਬੀ!) ਉਹਨਾਂ ਤੋਂ ਪੁੱਛੋ ਕਿ ਜੇ ਅੱਲਾਹ ਤੁਹਾਡੇ ’ਤੇ ਕਿਆਮਤ ਤੀਕ ਲਈ ਰਾਤ ਹੀ ਪਾਈਂ ਰੱਖੇ ਤਾਂ ਅੱਲਾਹ ਤੋਂ ਛੁੱਟ ਹੋਰ ਕੌਣ ਇਸ਼ਟ ਹੈ, ਜਿਹੜਾ ਤੁਹਾਡੇ ਲਈ ਦਿਨ ਦੀ ਰੌਸ਼ਨੀ ਲੈ ਕੇ ਆਵੇ? ਕੀ ਤੁਸੀਂ ਸੁਣਦੇ ਨਹੀਂ?
अरबी व्याख्याहरू:
قُلْ اَرَءَیْتُمْ اِنْ جَعَلَ اللّٰهُ عَلَیْكُمُ النَّهَارَ سَرْمَدًا اِلٰی یَوْمِ الْقِیٰمَةِ مَنْ اِلٰهٌ غَیْرُ اللّٰهِ یَاْتِیْكُمْ بِلَیْلٍ تَسْكُنُوْنَ فِیْهِ ؕ— اَفَلَا تُبْصِرُوْنَ ۟
72਼ ਉਹਨਾਂ ਨੂੰ ਪੁੱਛੋ ਕਿ ਜੇ ਅੱਲਾਹ ਤੁਹਾਡੇ ’ਤੇ ਕਿਆਮਤ ਤੀਕ ਸਦਾ ਲਈ ਦਿਨ ਹੀ ਕੱਢੀਂ ਰੱਖੇ (ਰਾਤ ਆਵੇ ਹੀ ਨਾ) ਤਾਂ ਅੱਲਾਹ ਤੋਂ ਛੁੱਟ ਕੋਈ ਇਸ਼ਟ ਅਜਿਹਾ ਹੈ ਜਿਹੜਾ ਤੁਹਾਡੇ ਲਈ ਰਾਤ ਲੈ ਆਵੇ ਕਿ ਤੁਸੀਂ ਆਰਾਮ ਕਰ ਸਕੋਂ? ਕੀ ਤੁਸੀਂ ਵੇਖਦੇ ਨਹੀਂ?
अरबी व्याख्याहरू:
وَمِنْ رَّحْمَتِهٖ جَعَلَ لَكُمُ الَّیْلَ وَالنَّهَارَ لِتَسْكُنُوْا فِیْهِ وَلِتَبْتَغُوْا مِنْ فَضْلِهٖ وَلَعَلَّكُمْ تَشْكُرُوْنَ ۟
73਼ ਉਸ ਨੇ ਆਪਣੀ ਰਹਿਮਤ ਸਦਕੇ ਤੁਹਾਡੇ ਲਈ ਰਾਤ ਤੇ ਦਿਨ ਬਣਾਏ, ਤਾਂ ਜੋ ਤੁਸੀਂ ਇਸ (ਰਾਤ) ਆਰਾਮ ਕਰ ਸਕੋਂ ਅਤੇ ਤਾਂ ਜੋ (ਦਿਨ ਵਿਚ) ਉਸ ਦਾ ਫਜ਼ਲ (ਰਿਜ਼ਕ) ਲੱਭ ਸਕੋਂ। (ਇਹ ਸਭ ਵੇਖ ਕੇ) ਹੋ ਸਕਦਾ ਹੈ ਕਿ ਤੁਸੀਂ ਧੰਨਵਾਦ ਕਰੋਂ।
अरबी व्याख्याहरू:
وَیَوْمَ یُنَادِیْهِمْ فَیَقُوْلُ اَیْنَ شُرَكَآءِیَ الَّذِیْنَ كُنْتُمْ تَزْعُمُوْنَ ۟
74਼ ਅਤੇ ਜਿਸ ਦਿਨ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਪੁੱਛੇਗਾ ਕਿ ਉਹ (ਇਸ਼ਟ) ਕਿੱਥੇ ਹਨ ਜਿਨ੍ਹਾਂ ਨੂੰ ਤੁਸੀਂ ਮੇਰਾ ਸਾਂਝੀ ਖ਼ਿਆਲ ਕਰਦੇ ਸੀ।
अरबी व्याख्याहरू:
وَنَزَعْنَا مِنْ كُلِّ اُمَّةٍ شَهِیْدًا فَقُلْنَا هَاتُوْا بُرْهَانَكُمْ فَعَلِمُوْۤا اَنَّ الْحَقَّ لِلّٰهِ وَضَلَّ عَنْهُمْ مَّا كَانُوْا یَفْتَرُوْنَ ۟۠
75਼ ਅਤੇ ਅਸੀਂ ਹਰ ਉੱਮਤ (ਕੌਮ) ਵਿੱਚੋਂ ਇਕ-ਇਕ ਗਵਾਹ ਕੱਢ ਲਿਆਵਾਂਗੇ ਫੇਰ ਅਸੀਂ ਆਖਾਂਗੇ ਕਿ ਤੁਸੀਂ (ਮੇਰਾ ਸ਼ਰੀਕ ਬਣਾਉਣ ਲਈ) ਕੋਈ ਦਲੀਲ ਪੇਸ਼ ਕਰੋ। ਉਸ ਸਮੇਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਬੇਸ਼ੱਕ ਸੱਚੀ ਗਲ ਤਾਂ ਅੱਲਾਹ ਹੀ ਦੀ ਹੈ ਅਤੇ ਉਹਨਾਂ ਤੋਂ ਉਹ ਸਭ ਗੁਆਚ ਜਾਵੇਗਾ, ਜੋ ਝੂਠ ਉਹ ਘੜਦੇ ਸੀ।
अरबी व्याख्याहरू:
اِنَّ قَارُوْنَ كَانَ مِنْ قَوْمِ مُوْسٰی فَبَغٰی عَلَیْهِمْ ۪— وَاٰتَیْنٰهُ مِنَ الْكُنُوْزِ مَاۤ اِنَّ مَفَاتِحَهٗ لَتَنُوْٓاُ بِالْعُصْبَةِ اُولِی الْقُوَّةِ ۗ— اِذْ قَالَ لَهٗ قَوْمُهٗ لَا تَفْرَحْ اِنَّ اللّٰهَ لَا یُحِبُّ الْفَرِحِیْنَ ۟
76਼ ਬੇਸ਼ੱਕ ਕਾਰੂਨ ਵੀ ਮੂਸਾ ਦੀ ਕੌਮ ਵਿੱਚੋਂ ਹੀ ਸੀ, ਪਰ ਉਹ ਉਹਨਾਂ ’ਤੇ ਜ਼ੁਲਮ ਕਰਦਾ ਸੀ। ਅਸੀਂ ਉਸ ਨੂੰ ਇੰਨੇ ਖ਼ਜ਼ਾਨੇ ਦੇ ਰੱਖੇ ਸੀ ਕਿ ਉਸ ਦੀਆਂ ਕੁੰਜੀਆਂ ਦਾ ਭਾਰ ਕਈ ਕਈ ਤਾਕਤਵਰ ਲੋਕਾਂ ਨੂੰ ਵੀ ਥਕਾ ਦਿੰਦੀਆਂ ਸੀ। ਇਕ ਵਾਰ ਉਸ ਦੀ ਕੌਮ ਨੇ ਕਿਹਾ ਕਿ ਤੂੰ ਘਮੰਡ ਨਾ ਕਰ, ਅੱਲਾਹ ਘਮੰਡੀ ਲੋਕਾਂ ਨੂੰ ਪਸੰਦ ਨਹੀਂ ਕਰਦਾ।
अरबी व्याख्याहरू:
وَابْتَغِ فِیْمَاۤ اٰتٰىكَ اللّٰهُ الدَّارَ الْاٰخِرَةَ وَلَا تَنْسَ نَصِیْبَكَ مِنَ الدُّنْیَا وَاَحْسِنْ كَمَاۤ اَحْسَنَ اللّٰهُ اِلَیْكَ وَلَا تَبْغِ الْفَسَادَ فِی الْاَرْضِ ؕ— اِنَّ اللّٰهَ لَا یُحِبُّ الْمُفْسِدِیْنَ ۟
77਼ ਅਤੇ ਜੋ (ਦੌਲਤ) ਅੱਲਾਹ ਨੇ ਤੈਨੂੰ ਦਿੱਤੀ ਹੋਈ ਹੈ ਤੂੰ ਉਸ ਨਾਲ ਆਖ਼ਿਰਤ ਦਾ ਘਰ ਬਣਾਉਣ ਦੀ ਵੀ ਚਿੰਤਾ ਕਰ ਅਤੇ ਦੁਨੀਆਂ ਵਿੱਚੋਂ ਵੀ ਆਪਣਾ ਹਿੱਸਾ ਲੈਣਾ ਨਾ ਭੁੱਲੀਂ ਅਤੇ ਜਿਸ ਤਰ੍ਹਾਂ ਅੱਲਾਹ ਨੇ ਤੇਰੇ ’ਤੇ ਅਹਿਸਾਨ ਕੀਤਾ ਹੈ, ਤੂੰ ਵੀ (ਲੋਕਾਂ ’ਤੇ) ਅਹਿਸਾਨ ਕਰ ਅਤੇ ਧਰਤੀ ’ਤੇ ਵਿਗਾੜ ਪੈਦਾ ਨਾ ਕਰ। ਬੇਸ਼ੱਕ ਅੱਲਾਹ ਫ਼ਸਾਦੀਆਂ ਨੂੰ ਪਸੰਦ ਨਹੀਂ ਕਰਦਾ।
अरबी व्याख्याहरू:
قَالَ اِنَّمَاۤ اُوْتِیْتُهٗ عَلٰی عِلْمٍ عِنْدِیْ ؕ— اَوَلَمْ یَعْلَمْ اَنَّ اللّٰهَ قَدْ اَهْلَكَ مِنْ قَبْلِهٖ مِنَ الْقُرُوْنِ مَنْ هُوَ اَشَدُّ مِنْهُ قُوَّةً وَّاَكْثَرُ جَمْعًا ؕ— وَلَا یُسْـَٔلُ عَنْ ذُنُوْبِهِمُ الْمُجْرِمُوْنَ ۟
78਼ ਕਾਰੂਨ ਨੇ ਉੱਤਰ ਵਿਚ ਕਿਹਾ ਕਿ ਇਹ ਸਭ ਕੁੱਝ (ਮਾਲਦੌਲਤ) ਮੈਨੂੰ ਮੇਰੀ ਅਕਲ-ਸਮਝ ਕਾਰਨ ਹੀ ਦਿੱਤਾ ਗਿਆ ਹੈ। ਕੀ ਉਹ ਨਹੀਂ ਜਾਣਦਾ ਕਿ ਬੇਸ਼ੱਕ ਅੱਲਾਹ ਇਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਨਸ਼ਟ ਕਰ ਚੁੱਕਿਆ ਹੈ ਜੋ ਇਸ ਤੋਂ ਕਿਤੇ ਵੱਧ ਜ਼ੋਰਾਵਰ ਸੀ ਅਤੇ ਬਹੁਤ ਵੱਡੇ ਧਨਵਾਨ ਸੀ? ਗੁਨਾਹਗਾਰਾਂ (ਪਾਪੀਆਂ) ਤੋਂ ਉਹਨਾਂ ਦੇ ਅਪਰਾਧਾਂ ਪ੍ਰਤੀ ਨਹੀਂ ਪੁੱਛਿਆ ਜਾਂਦਾ।
अरबी व्याख्याहरू:
فَخَرَجَ عَلٰی قَوْمِهٖ فِیْ زِیْنَتِهٖ ؕ— قَالَ الَّذِیْنَ یُرِیْدُوْنَ الْحَیٰوةَ الدُّنْیَا یٰلَیْتَ لَنَا مِثْلَ مَاۤ اُوْتِیَ قَارُوْنُ ۙ— اِنَّهٗ لَذُوْ حَظٍّ عَظِیْمٍ ۟
79਼ ਜਦੋਂ ਉਹ (ਕਾਰੂਨ) ਆਪਣੀ ਕੌਮ ਦੇ ਸਾਹਮਣੇ ਪੂਰੀ ਸੱਜ-ਧੱਜ ਨਾਲ ਨਿਕਲਿਆ ਤਾਂ ਸੰਸਾਰਿਕ ਜੀਵਨ ਦੇ ਮਤਵਾਲੇ ਕਹਿਣ ਲੱਗੇ ਕਿ ਕਾਸ਼! ਸਾਨੂੰ ਵੀ ਕਿਸੇ ਪ੍ਰਕਾਰ ਉਹ ਮਿਲ ਜਾਂਦਾ ਜੋ (ਧੰਨ-ਦੌਲਤ) ਕਾਰੂਨ ਨੂੰ ਦਿੱਤਾ ਗਿਆ ਹੈ। ਬੇਸ਼ੱਕ ਉਹ ਤਾਂ ਕਿਸਮਤ ਦਾ ਧੰਨੀ ਹੈ।
अरबी व्याख्याहरू:
وَقَالَ الَّذِیْنَ اُوْتُوا الْعِلْمَ وَیْلَكُمْ ثَوَابُ اللّٰهِ خَیْرٌ لِّمَنْ اٰمَنَ وَعَمِلَ صَالِحًا ۚ— وَلَا یُلَقّٰىهَاۤ اِلَّا الصّٰبِرُوْنَ ۟
80਼ ਪਰ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਅਫ਼ਸੋਸ ਤੁਹਾਡੀਆਂ ਅਕਲਾਂ ’ਤੇ, ਉਸ ਵਿਅਕਤੀ ਲਈ ਅੱਲਾਹ ਵੱਲੋਂ ਚੰਗਾ ਬਦਲਾ ਹੈ ਜਿਹੜਾ ਅੱਲਾਹ ’ਤੇ ਈਮਾਨ ਲਿਆਇਆ ਤੇ ਨੇਕ ਅਮਲ ਕੀਤੇ। ਇਹ ਗੱਲ ਸਬਰ ਕਰਨ ਵਾਲਿਆਂ ਨੂੰ ਹੀ ਸਿਖਾਈ ਜਾਂਦੀ ਹੈ।
अरबी व्याख्याहरू:
فَخَسَفْنَا بِهٖ وَبِدَارِهِ الْاَرْضَ ۫— فَمَا كَانَ لَهٗ مِنْ فِئَةٍ یَّنْصُرُوْنَهٗ مِنْ دُوْنِ اللّٰهِ ؗۗ— وَمَا كَانَ مِنَ الْمُنْتَصِرِیْنَ ۟
81਼ ਸੋ ਅਸੀਂ ਉਸ (ਕਾਰੂਨ) ਨੂੰ ਸਨੇ ਉਸ ਦੇ ਮਹਿਲ ਦੇ ਧਰਤੀ ਵਿਚ ਧਸਾ ਦਿੱਤਾ ਅਤੇ ਫੇਰ ਉਸ ਲਈ (ਉਸ ਦੇ ਹਾਮੀਆਂ ਦੀ) ਕੋਈ ਟੋਲੀ ਅਜਿਹੀ ਨਹੀਂ ਸੀ ਜਿਹੜੀ ਅੱਲਾਹ ਦੇ ਮੁਕਾਬਲੇ ਵਿਚ ਉਸ ਦੀ ਮਦਦ ਕਰਦੀ ਅਤੇ ਨਾ ਹੀ ਉਹ ਆਪ ਬਦਲਾ ਲੈ ਸਕਿਆ।1
1 ਇਹ ਰੁ ਉਹ ਅੰਤ ਜਿਹੜਾ ਤਕੱਬਰ ਕਰਨ ਵਾਲਿਆਂ ਦਾ ਹੁੰਦਾ ਹੈ। ਹਦੀਸ ਵਿਚ ਹੈ ਕਿ ਵਡਿਆਈ ਅਤੇ ਹੰਕਾਰ ਨਾਲ ਪਜਾਮਾ, ਪੈਂਟ, ਸ਼ਲਵਾਰ ਜਾਂ ਚਾਦਰਾ ਧਰਤੀ ਉੱਤੇ ਘਸੀਟ ਕੇ ਚਲੱਣ ਵਾਲਾ ਭੈੜੇ ਅੰਜਾਮ ਹੁੰਦਾ ਹੈ। ਇਸੇ ਲਈ ਨਬੀ (ਸ:) ਨੇ ਫ਼ਰਮਾਇਆ ਕਿ ਕਿਆਮਤ ਦੇ ਦਿਹਾੜੇ ਉਸ ਵਿਅਕਤੀ ਵਲ ਨਹੀਂ ਵੇਖੇਗਾ ਜਿਹੜਾ ਘਮੰਡ ਵਿਚ ਆਕੇ ਪਜਾਮਾ ਜਾਂ ਸ਼ਲਵਾਰ ਘਸੀਟ ਕੇ ਚਲਦਾ ਹੈ। (ਸਹੀ ਬੁਖ਼ਾਰੀ, ਹਦੀਸ: 5788)
अरबी व्याख्याहरू:
وَاَصْبَحَ الَّذِیْنَ تَمَنَّوْا مَكَانَهٗ بِالْاَمْسِ یَقُوْلُوْنَ وَیْكَاَنَّ اللّٰهَ یَبْسُطُ الرِّزْقَ لِمَنْ یَّشَآءُ مِنْ عِبَادِهٖ وَیَقْدِرُ ۚ— لَوْلَاۤ اَنْ مَّنَّ اللّٰهُ عَلَیْنَا لَخَسَفَ بِنَا ؕ— وَیْكَاَنَّهٗ لَا یُفْلِحُ الْكٰفِرُوْنَ ۟۠
82਼ ਅਤੇ ਜਿਹੜੇ ਲੋਕੀ ਕੱਲ ਤੀਕ ਉਸ ਵਾਂਗ ਅਮੀਰ ਬਣਨ ਦੀ ਇੱਛਾ ਰੱਖਦੇ ਸੀ, ਉਹ ਸਵੇਰ ਨੂੰ ਉਠ ਕੇ ਕਹਿਣ ਲੱਗੇ, ਹਾਏ ਅਫ਼ਸੋਸ (ਸਾਡੀ ਭੁੱਲ ਉੱਤੇ)! ਅੱਲਾਹ ਆਪਣੇ ਬੰਦਿਆ ਵਿੱਚੋਂ ਜਿਸ ਨੂੰ ਚਾਹੁੰਦਾ ਹੈ ਖੁੱਲ੍ਹੀ ਰੋਜ਼ੀ ਦਿੰਦਾ ਹੈ ਅਤੇ (ਚਾਹੇ ਤਾਂ) ਤੰਗ ਵੀ ਕਰ ਦਿੰਦਾ ਹੈ। ਜੇ ਅੱਲਾਹ ਸਾਡੇ ’ਤੇ ਆਪਣੀ ਕ੍ਰਿਪਾ ਨਾ ਕਰਦਾ ਤਾਂ ਸਾਨੂੰ ਵੀ ਧੁਸਾ ਦਿੰਦਾ। ਕੀ ਤੁਸੀਂ ਨਹੀਂ ਜਾਣਦੇ ਕਿ ਨਾ-ਸ਼ੁਕਰੇ ਕਦੇ ਸਫ਼ਲ ਨਹੀਂ ਹੁੰਦੇ?
अरबी व्याख्याहरू:
تِلْكَ الدَّارُ الْاٰخِرَةُ نَجْعَلُهَا لِلَّذِیْنَ لَا یُرِیْدُوْنَ عُلُوًّا فِی الْاَرْضِ وَلَا فَسَادًا ؕ— وَالْعَاقِبَةُ لِلْمُتَّقِیْنَ ۟
83਼ ਉਹ ਆਖ਼ਿਰਤ ਦਾ ਘਰ(ਸਵਰਗ) ਅਸੀਂ ਉਹਨਾਂ ਲੋਕਾਂ ਨੂੰ ਹੀ ਬਖ਼ਸ਼ਾਂਗੇ ਜਿਹੜੇ ਧਰਤੀ ’ਤੇ ਨਾ ਵਡਿਆਈ ਚਾਹੁੰਦੇ ਹਨ ਤੇ ਨਾ ਹੀ ਫ਼ਸਾਦ। ਰੱਬ ਤੋਂ ਡਰਨ ਵਾਲਿਆਂ ਦਾ ਹੀ ਵਧੀਆ ਅੰਤ ਹੋਵੇਗਾ।1
1 ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 9/22
अरबी व्याख्याहरू:
مَنْ جَآءَ بِالْحَسَنَةِ فَلَهٗ خَیْرٌ مِّنْهَا ۚ— وَمَنْ جَآءَ بِالسَّیِّئَةِ فَلَا یُجْزَی الَّذِیْنَ عَمِلُوا السَّیِّاٰتِ اِلَّا مَا كَانُوْا یَعْمَلُوْنَ ۟
84਼ ਜਿਹੜਾ ਕੋਈ (ਕਿਆਮਤ ਦਿਹਾੜੇ) ਨੇਕੀ ਲਿਆਵੇਗਾ ਉਸ ਨੂੰ ਉਸ (ਨੇਕੀ) ਤੋਂ ਵਧੀਆ ਬਦਲਾ ਮਿਲੇਗਾ ਜਿਹੜਾ ਕੋਈ ਬੁਰਾਈ ਲਿਆਵੇਗਾ ਤਾਂ ਭੈੜੀਆਂ ਕਰਤੂਤਾਂ ਕਰਨ ਵਾਲੇ ਨੂੰ ਉਹੀ ਬਦਲਾ ਮਿਲੇਗਾ, ਜੋ ਉਹ ਕਰਮ ਕਰਦੇ ਸਨ।
अरबी व्याख्याहरू:
اِنَّ الَّذِیْ فَرَضَ عَلَیْكَ الْقُرْاٰنَ لَرَآدُّكَ اِلٰی مَعَادٍ ؕ— قُلْ رَّبِّیْۤ اَعْلَمُ مَنْ جَآءَ بِالْهُدٰی وَمَنْ هُوَ فِیْ ضَلٰلٍ مُّبِیْنٍ ۟
85਼ (ਹੇ ਨਬੀ!) ਜਿਸ ਅੱਲਾਹ ਨੇ ਤੁਹਾਡੇ ’ਤੇ ਇਹ (.ਕੁਰਆਨ) ਨਾਜ਼ਿਲ ਕੀਤਾ ਹੈ ਲਾਜ਼ਮਨ ਉਹ ਤੁਹਾਨੂੰ ਵਧੀਆ ਅੰਤ ਤਕ ਪਹੁੰਚਾਉਣ ਵਾਲਾ ਹੈ। ਆਖ ਦਿਓ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕੌਣ ਹਿਦਾਇਤ ਦੇ ਨਾਲ (ਅੱਲਾਹ ਕੋਲ) ਆਇਆ ਹੈ ਤੇ ਕੌਣ ਗੁਮਰਾਹੀ ਨਾਲ ਆਇਆ ਹੈ।
अरबी व्याख्याहरू:
وَمَا كُنْتَ تَرْجُوْۤا اَنْ یُّلْقٰۤی اِلَیْكَ الْكِتٰبُ اِلَّا رَحْمَةً مِّنْ رَّبِّكَ فَلَا تَكُوْنَنَّ ظَهِیْرًا لِّلْكٰفِرِیْنَ ۟ؗ
86਼ (ਹੇ ਨਬੀ!) ਤੁਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਪ ਵੱਲ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਾਵੇਗੀ। ਇਹਤਾਂ ਤੁਹਾਡੇ ਰੱਬ ਦੀਆਂ ਮਿਹਰਾਂ ਸਦਕੇ ਹੀ ਉੱਤਰਿਆ ਹੈ। ਸੋ ਹੁਣ ਤੁਸੀਂ ਕਦੇ ਵੀ ਕਾਫ਼ਿਰਾਂ ਦਾ ਸਹਾਇਕ ਨਹੀਂ ਬਣੋ। (ਭਾਵ ਕੋਈ ਕੰਮ ਜਾਂ ਗੱਲ ਅਜਿਹੀ ਨਾ ਕਰੋ ਜਿਸ ਤੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਲਾਭ ਹੋਵੇ)।
अरबी व्याख्याहरू:
وَلَا یَصُدُّنَّكَ عَنْ اٰیٰتِ اللّٰهِ بَعْدَ اِذْ اُنْزِلَتْ اِلَیْكَ وَادْعُ اِلٰی رَبِّكَ وَلَا تَكُوْنَنَّ مِنَ الْمُشْرِكِیْنَ ۟ۚ
87਼ ਅਤੇ ਉਹ (ਕਾਫ਼ਿਰ) ਤੁਹਾਨੂੰ ਅੱਲਾਹ ਦੀਆਂ ਆਇਤਾਂ (.ਕੁਰਆਨ) ਦੇ ਪ੍ਰਚਾਰ ਤੋਂ ਨਾ ਰੋਕ ਦੇਣ ਜਦ ਕਿ ਇਹ ਤੁਹਾਡੇ ਉੱਤੇ ਹੀ ਉਤਾਰੀਆਂ ਗਈਆਂ ਹਨ। ਤੁਸੀਂ (ਉਹਨਾਂ ਨੂੰ) ਆਪਣੇ ਰੱਬ ਵੱਲ ਬਲਾਉਂਦੇ ਰਹੋ ਅਤੇ ਕਦੇ ਵੀ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਾ ਹੋਣਾ।
अरबी व्याख्याहरू:
وَلَا تَدْعُ مَعَ اللّٰهِ اِلٰهًا اٰخَرَ ۘ— لَاۤ اِلٰهَ اِلَّا هُوَ ۫— كُلُّ شَیْءٍ هَالِكٌ اِلَّا وَجْهَهٗ ؕ— لَهُ الْحُكْمُ وَاِلَیْهِ تُرْجَعُوْنَ ۟۠
88਼ ਤੁਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਇਸ਼ਟ ਨਾ ਆਖੋ। ਅੱਲਾਹ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਹਰ ਚੀਜ਼ ਦਾ ਅੰਤ ਹੋਣ ਵਾਲਾ ਹੈ ਸਿਵਾਏ ਉਸ (ਅੱਲਾਹ) ਦੀ ਹਸਤੀ ਤੋਂ, ਉਸੇ ਦਾ ਹੁਕਮ ਚਲਦਾ ਹੈ ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਵੋਗੇ।
अरबी व्याख्याहरू:
 
अर्थको अनुवाद सूरः: सूरतुल् कसस
अध्यायहरूको (सूरःहरूको) सूची رقم الصفحة
 
पवित्र कुरअानको अर्थको अनुवाद - पंजाबी भाषामा अनुवाद - अनुवादहरूको सूची

पवित्र कुर्आनको अर्थको पंजाबी भाषामा अनुवाद, अनुवादक : आरिफ हलीम, प्रकाशन : मक्तबा दारुस्सलाम।

बन्द गर्नुस्