ශුද්ධවූ අල් කුර්ආන් අර්ථ කථනය - الترجمة البنجابية * - පරිවර්තන පටුන

XML CSV Excel API
Please review the Terms and Policies

අර්ථ කථනය පරිච්ඡේදය: සූරා අල් හජ්   වාක්‍යය:

ਸੂਰਤ ਅਲ-ਹ=ਜ

یٰۤاَیُّهَا النَّاسُ اتَّقُوْا رَبَّكُمْ ۚ— اِنَّ زَلْزَلَةَ السَّاعَةِ شَیْءٌ عَظِیْمٌ ۟
1਼ ਹੇ ਲੋਕੋ! ਆਪਣੇ ਰੱਬ ਤੋਂ ਡਰੋ। ਨਿਰਸੰਦੇਹ, ਕਿਆਮਤ ਦਾ ਭੁਚਾਲ ਬਹੁਤ ਹੀ ਵੱਡੀ (ਡਰਾਉਣ ਵਾਲੀ) ਚੀਜ਼ ਹੈ।
අල්කුර්ආන් අරාබි අර්ථ විවරණ:
یَوْمَ تَرَوْنَهَا تَذْهَلُ كُلُّ مُرْضِعَةٍ عَمَّاۤ اَرْضَعَتْ وَتَضَعُ كُلُّ ذَاتِ حَمْلٍ حَمْلَهَا وَتَرَی النَّاسَ سُكٰرٰی وَمَا هُمْ بِسُكٰرٰی وَلٰكِنَّ عَذَابَ اللّٰهِ شَدِیْدٌ ۟
2਼ ਜਿਸ ਦਿਨ ਤੁਸੀਂ ਵੇਖੋਗੇ ਕਿ ਹਰ ਦੁੱਧ ਪਿਆਉਣ ਵਾਲੀ ਆਪਣੇ ਦੁੱਧ ਪੀਂਦੇ ਬੱਚੇ ਨੂੰ ਭੁੱਲ ਜਾਵੇਗੀ ਅਤੇ ਗਰਭਵਤੀਆਂ ਗਰਭਪਾਤ ਹੋ ਜਾਣਗੀਆਂ ਅਤੇ ਤੁਸੀਂ ਲੋਕਾਂ ਨੂੰ ਨਸ਼ੇ ਵਿਚ ਮਦਹੋਸ਼ ਵੇਖੋਗੇ ਜਦੋਂ ਕਿ ਉਹ ਨਸ਼ੇ ਵਿਚ ਨਹੀਂ ਹੋਣਗੇ, ਪਰੰਤੂ ਅੱਲਾਹ ਦਾ ਅਜ਼ਾਬ ਬੜਾ ਹੀ ਕਰੜਾ ਹੋਵੇਗਾ।
අල්කුර්ආන් අරාබි අර්ථ විවරණ:
وَمِنَ النَّاسِ مَنْ یُّجَادِلُ فِی اللّٰهِ بِغَیْرِ عِلْمٍ وَّیَتَّبِعُ كُلَّ شَیْطٰنٍ مَّرِیْدٍ ۟ۙ
3਼ ਕੁੱਝ ਲੋਕੀ ਉਹ ਵੀ ਹਨ ਜਿਹੜੇ ਅੱਲਾਹ ਬਾਰੇ ਬਿਨਾਂ ਗਿਆਨ ਤੋਂ ਬਹਿਸਾਂ (ਵਾਦ-ਵਿਵਾਦ) ਕਰਦੇ ਹਨ ਅਤੇ ਹਰ ਬਾਗ਼ੀ ਸ਼ੈਤਾਨ ਦੇ ਪਿੱਛੇ ਲਗ ਜਾਂਦੇ ਹਨ।
අල්කුර්ආන් අරාබි අර්ථ විවරණ:
كُتِبَ عَلَیْهِ اَنَّهٗ مَنْ تَوَلَّاهُ فَاَنَّهٗ یُضِلُّهٗ وَیَهْدِیْهِ اِلٰی عَذَابِ السَّعِیْرِ ۟
4਼ ਅਜਿਹੇ ਲੋਕਾਂ ਲਈ ਲਿਖ ਦਿੱਤਾ ਗਿਆ ਹੈ ਕਿ ਜੇ ਕੋਈ ਉਹਨਾਂ ਲੋਕਾਂ ਦਾ ਸਾਥ ਦੇਵੇਗਾ ਉਹ (ਸ਼ੈਤਾਨ) ਉਸ ਨੂੰ ਗੁਮਰਾਹ ਕਰ ਦੇਵੇਗਾ ਅਤੇ ਉਸ ਨੂੰ ਅੱਗ ਦੇ ਅਜ਼ਾਬ (ਨਰਕ) ਵੱਲ ਲੈ ਜਾਵੇਗਾ।
අල්කුර්ආන් අරාබි අර්ථ විවරණ:
یٰۤاَیُّهَا النَّاسُ اِنْ كُنْتُمْ فِیْ رَیْبٍ مِّنَ الْبَعْثِ فَاِنَّا خَلَقْنٰكُمْ مِّنْ تُرَابٍ ثُمَّ مِنْ نُّطْفَةٍ ثُمَّ مِنْ عَلَقَةٍ ثُمَّ مِنْ مُّضْغَةٍ مُّخَلَّقَةٍ وَّغَیْرِ مُخَلَّقَةٍ لِّنُبَیِّنَ لَكُمْ ؕ— وَنُقِرُّ فِی الْاَرْحَامِ مَا نَشَآءُ اِلٰۤی اَجَلٍ مُّسَمًّی ثُمَّ نُخْرِجُكُمْ طِفْلًا ثُمَّ لِتَبْلُغُوْۤا اَشُدَّكُمْ ۚ— وَمِنْكُمْ مَّنْ یُّتَوَفّٰی وَمِنْكُمْ مَّنْ یُّرَدُّ اِلٰۤی اَرْذَلِ الْعُمُرِ لِكَیْلَا یَعْلَمَ مِنْ بَعْدِ عِلْمٍ شَیْـًٔا ؕ— وَتَرَی الْاَرْضَ هَامِدَةً فَاِذَاۤ اَنْزَلْنَا عَلَیْهَا الْمَآءَ اهْتَزَّتْ وَرَبَتْ وَاَنْۢبَتَتْ مِنْ كُلِّ زَوْجٍ بَهِیْجٍ ۟
5਼ ਹੇ ਲੋਕੋ! ਜੇ ਤੁਹਾਨੂੰ ਮਰਨ ਮਗਰੋਂ ਮੁੜ ਜੀਵਿਤ ਹੋਣ ਬਾਰੇ ਕੋਈ ਸ਼ੱਕ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੇਸ਼ੱਕ ਅਸੀਂ (ਆਰੰਭ ਵਿਚ) ਤੁਹਾਨੂੰ ਮਿੱਟੀ ਤੋਂ ਸਾਜਿਆ ਹੈ ਫੇਰ ਵੀਰਜ ਤੋਂ, ਫੇਰ ਜੱਮੇ ਹੋਏ ਖ਼ੂਨ ਤੋਂ, ਫੇਰ ਮਾਸ ਦੀ ਬੋਟੀ 1 ਤੋਂ ਜਿਹੜਾ ਰੂਪਮਾਨ ਵੀ ਹੁੰਦੀ ਹੈ ਤੇ ਰੂਪਹੀਣ ਵੀ (ਇਹ ਅਸੀਂ ਇਸ ਲਈ ਦੱਸ ਰਹੇ ਹਾਂ) ਤਾਂ ਜੋ ਅਸੀਂ ਤੁਹਾਡੇ ’ਤੇ (ਆਪਣੀ ਕੁਦਰਤ) ਸਪਸ਼ਟ ਕਰ ਦਈਏ। ਅਸੀਂ ਜਿਸ (ਵੀਰਜ) ਨੂੰ ਵੀ ਚਾਹੀਏ ਇਕ ਮਿਥੇ ਹੋਏ ਸਮੇਂ ਲਈ ਗਰਭਾਂ ਵਿਚ ਰੱਖਦੇ ਹਾਂ ਫੇਰ ਤੁਹਾਨੂੰ ਇਕ ਬੱਚੇ ਦੇ ਰੂਪ ਵਿਚ ਕੱਢ ਲਿਆਉਂਦੇ ਹਾਂ ਤਾਂ ਜੋ ਤੁਸੀਂ ਆਪਣੀ ਜਵਾਨੀ ਨੂੰ ਪੁੱਜੋ। ਤੁਹਾਡੇ ਵਿੱਚੋਂ ਕੁੱਝ ਨੂੰ (ਬੁਢਾਪੇ ਤੋਂ ਪਹਿਲਾਂ ਹੀ) ਵਾਪਸ ਬੁਲਾ ਲਿਆ ਜਾਂਦਾ ਹੈ ਅਤੇ ਕੁੱਝ ਅਤਿ ਭੈੜੀ ਉਮਰ (ਬੁਢਾਪੇ) ਵੱਲ ਫੇਰ ਦਿੱਤੇ ਜਾਂਦੇ ਹਨ ਕਿ ਉਹ ਜਾਣਦੇ ਹੋਏ ਵੀ ਕੁੱਝ ਨਹੀਂ ਜਾਣਦੇ ਹੁੰਦੇ। (ਇਸੇ ਪ੍ਰਕਾਰ) ਤੁਸੀਂ ਵੇਖਦੇ ਹੋ ਕਿ ਧਰਤੀ ਬੰਜਰ ਤੇ ਸੁੱਕੀ ਪਈ ਹੈ। ਫੇਰ ਜਦੋਂ ਅਸੀਂ ਉਸ (ਧਰਤੀ) ’ਤੇ ਮੀਂਹ ਬਰਸਾਉਂਦੇ ਹਾਂ ਤਾਂ ਉਹ ਉਪਜਾਊ ਹੋ ਜਾਂਦੀ ਰੁ ਅਤੇ ਉਸ ਵਿਚ ਹਰੇਕ ਤਰ੍ਹਾਂ ਦੀ ਸੋਹਣੀ ਦਿਸਣ ਵਾਲੀ ਬਨਸਪਤੀ ਕੱਢੀ ਜਾਂਦੀ ਹੈ।
1 ਹਦੀਸ ਤੋਂ ਵੀ ਇਸ ਦੀ ਪੁਸ਼ਟੀ ਹੁੰਦੀ ਹੈ। ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਤੁਹਾਡੇ ਵਿੱਚੋਂ ਹਰ ਵਿਅਕਤੀ ਆਪਣੀ ਮਾਂ ਦੇ ਗਰਭ ਵਿਚ ਪਹਿਲਾਂ 40 ਦਿਨ ਤੱਕ ਵਿਰਜ ਦੇ ਰੂਪ ਵਿਚ ਰਹਿੰਦਾ ਹੈ ਫੇਰ ਉਹ 40 ਦਿਨ ਤੱਕ ਜੱਮੇ ਹੋਏ ਖ਼ੂਨ ਦਾ ਰੂਪ ਲੈ ਲਿੰਦਾ ਹੈ। ਫੇਰ ਉਹ 40 ਦਿਨ ਤੱਕ ਗੋਸ਼ਤ ਦਾ ਲੋਥੜਾ ਬਣ ਕੇ ਰਹਿੰਦਾ ਹੈ ਫੇਰ ਅੱਲਾਹ ਉਸ ਵਲ ਇਕ ਫ਼ਰਿਸ਼ਤਾ ਭੇਜਦਾ ਹੈ ਕਿ ਉਹ ਉਸ ਦੇ ਲਈ ਚਾਰ ਗੱਲਾਂ ਲਿਖ ਦੇਵੇ ਸੋ ਉਹ ਉਸ ਦੇ ਕਰਮ, ਉਸ ਦੀ ਮੌਤ ਦਾ ਸਮਾਂ, ਉਸ ਦਾ ਰਿਜ਼ਕ ਅਤੇ ਇਹ ਕਿ ਉਹ ਭਾਗਾਂਵਾਲਾ ਹੈ ਜਾਂ ਮੰਦਭਾਗਾ ਲਿਖ ਦਿੰਦਾ ਹੈ। ਫੇਰ ਉਸ ਦੇ ਸਰੀਰ ਵਿਚ ਆਤਮਾਂ ਪਾਈ ਜਾਂਦੀ ਹੈ, ਇਸੇ ਲਈ ਕੋਈ ਆਦਮੀ ਨਰਕੀਆਂ ਜਿਹੇ ਕੰਮ ਕਰਦਾ ਰਹਿੰਦਾ ਹੈ ਇਥੋਂ ਤੱਕ ਕਿ ਉਸ ਦੇ ਅਤੇ ਨਰਕ ਵਿਚਾਲੇ ਇਕ ਹੱਥ ਜਿੰਨ੍ਹੀ ਦੂਰੀ ਰਹਿ ਜਾਂਦੀ ਹੈ। ਪਰ ਉਸ ਦੇ ਮੁਕੱਦਰ ਵਿਚ ਲਿਖਿਆ ਹੋਇਆ ਭਾਰੂ ਹੋ ਜਾਂਦਾ ਹੈ ਅਤੇ ਉਹ ਜੰਨਤੀਆਂ ਵਰਗੇ ਕੰਮ ਕਰਕੇ ਜੰਨਤ ਵਿਚ ਚਲਿਆ ਜਾਂਦਾ ਹੈ। ਇੰਜ ਹੀ ਇਕ ਵਿਅਕਤੀ ਜੰਨਤੀ ਜਿਹੇ ਕੰਮ ਕਰਦਾ ਰਹਿੰਦਾ ਹੈ ਕਿ ਉਸ ਦੇ ਅਤੇ ਜੰਨਤ ਵਿਚਾਲੇ ਇਕ ਹੱਥ ਦੀ ਦੂਰੀ ਰਹਿ ਜਾਂਦੀ ਹੈ ਪਰ ਉਸ ਉੱਤੇ ਮੁਕੱਦਰ ਭਾਰੂ ਹੋ ਜਾਂਦਾ ਹੈ ਅਤੇ ਉਹ ਨਰਕੀਆਂ ਜਿਹੇ ਕੰਮ ਕਰਨ ਗਲ ਜਾਂਦਾ ਅਤੇ ਨਰਕ ਵਿਚ ਚਲਿਆ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ: 3332)
අල්කුර්ආන් අරාබි අර්ථ විවරණ:
ذٰلِكَ بِاَنَّ اللّٰهَ هُوَ الْحَقُّ وَاَنَّهٗ یُحْیِ الْمَوْتٰی وَاَنَّهٗ عَلٰی كُلِّ شَیْءٍ قَدِیْرٌ ۟ۙ
6਼ (ਇਹ ਸਭ) ਇਸ ਲਈ ਵਰਣਨ ਕੀਤਾ ਜਾ ਰਿਹਾ ਹੈ (ਤਾਂ ਜੋ ਤੁਸੀਂ ਜਾਣ ਲਓ) ਕਿ ਬੇਸ਼ੱਕ ਅੱਲਾਹ ਹੀ ਹੱਕ (ਸਤਿ) ਹੈ, ਬੇਸ਼ੱਕ ਉਹੀ ਮੁਰਦਿਆਂ ਨੂੰ ਜਿਊਂਦਾ ਕਰਦਾ ਹੈ ਅਤੇ ਉਹ ਹਰੇਕ ਸ਼ੈਅ ਉੱਤੇ ਕੁਦਰਤ ਰੱਖਦਾ ਹੈ।
අල්කුර්ආන් අරාබි අර්ථ විවරණ:
وَّاَنَّ السَّاعَةَ اٰتِیَةٌ لَّا رَیْبَ فِیْهَا ۙ— وَاَنَّ اللّٰهَ یَبْعَثُ مَنْ فِی الْقُبُوْرِ ۟
7਼ ਨਿਰਸੰਦੇਹ, ਕਿਆਮਤ ਆਉਣ ਵਾਲੀ ਹੈ, ਇਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ ਅਤੇ ਅੱਲਾਹ ਕਬਰਾਂ ਵਾਲਿਆਂ (ਭਾਵ ਮੁਰਦਿਆਂ) ਨੂੰ ਜ਼ਰੂਰ ਉਠਾਵੇਗਾ।
අල්කුර්ආන් අරාබි අර්ථ විවරණ:
وَمِنَ النَّاسِ مَنْ یُّجَادِلُ فِی اللّٰهِ بِغَیْرِ عِلْمٍ وَّلَا هُدًی وَّلَا كِتٰبٍ مُّنِیْرٍ ۟ۙ
8਼ ਕੁੱਝ ਲੋਕ ਉਹ ਵੀ ਹਨ ਜਿਹੜੇ ਅੱਲਾਹ ਪ੍ਰਤੀ ਬਿਨਾਂ ਕਿਸੇ ਗਿਆਨ, ਬਿਨਾਂ ਕਿਸੇ ਹਿਦਾਇਤ ਅਤੇ ਬਿਨਾਂ ਰਾਹ ਵਿਖਾਉਣ ਵਾਲੀ ਕਿਤਾਬ ਤੋਂ ਵਾਦ-ਵਿਵਾਦ ਕਰਦੇ ਹਨ।
අල්කුර්ආන් අරාබි අර්ථ විවරණ:
ثَانِیَ عِطْفِهٖ لِیُضِلَّ عَنْ سَبِیْلِ اللّٰهِ ؕ— لَهٗ فِی الدُّنْیَا خِزْیٌ وَّنُذِیْقُهٗ یَوْمَ الْقِیٰمَةِ عَذَابَ الْحَرِیْقِ ۟
9਼ ਜਿਹੜਾ ਘਮੰਡ 1 ਵਿਚ ਆ ਕੇ ਹੱਕ ਦੀ ਅਣ-ਦੇਖੀ ਕਰੇ ਤਾਂ ਜੋ (ਲੋਕਾਂ ਨੂੰ) ਅੱਲਾਹ ਦੀ ਰਾਹ ਤੋਂ ਕੁਰਾਹੇ ਪਾਵੇ, ਉਸ ਨੂੰ ਇਸ ਦੁਨੀਆਂ ਵਿਚ ਵੀ ਰੁਸਵਾਈ ਮਿਲੇਗੀ ਅਤੇ ਕਿਆਮਤ ਵਾਲੇ ਦਿਨ ਅਸੀਂ ਉਸ ਨੂੰ ਨਰਕ ਵਿਚ ਜਲਣ ਦਾ ਸੁਆਦ ਚਖਾਵਾਂਗੇ।
1 ਇਸ ਤੋਂ ਭਾਵ ਤਕਬੱਰ ਜਾਂ ਘਮੰਡ ਦਾ ਪ੍ਰਗਟਾਵਾ ਕਰਨਾ ਹੈ ਜੋ ਕਿ ਅੱਲਾਹ ਨੂੰ ਨਾ ਪਸੰਦ ਹੈ। ਹਦੀਸ ਵਿਚ ਨਬੀ (ਸ:) ਨੇ ਫ਼ਰਮਾਇਆ ਕਿ ਜਿਸ ਵਿਅਕਤੀ ਦੇ ਦਿਲ ਵਿਚ ਰਤਾ ਭਰ ਵੀ ਵਡਿਆਈ ਹੋਵੇਗੀ ਉਹ ਜੰਨਤ ਵਿਚ ਨਹੀਂ ਜਾਵੇਗਾ। ਇਕ ਸਹਾਬੀ ਨੇ ਪੁੱਛਿਆ ਕਿ ਇਕ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਲਿਬਾਸ ਤੇ ਜੁੱਤੇ ਵਧੀਆ ਹੋਣ ਤਾਂ ਕੀ ਇਹ ਵੀ ਤਕੱਬਰ ਹੈ। ਆਪ (ਸ:) ਨੇ ਫ਼ਰਮਾਇਆ ਕਿ ਅੱਲਾਹ ਸੋਹਣਾ ਹੈ ਅਤੇ ਸੋਹਣੀਆਂ ਚੀਜ਼ਾਂ ਨੂੰ ਹੀ ਪਸੰਦ ਕਰਦਾ ਹੈ। ਤਕੱਬਰ ਤਾਂ ਇਹ ਹੈ ਕਿ ਆਦਮੀ ਹੱਕ ਸੱਚ ਤੋਂ ਕੱਨੀ ਕਤਰਾਵੇ ਅਤੇ ਦੂਜਿਆਂ ਨੂੰ ਹੀਣਾ ਸਮਝੇ। (ਸਹੀ ਮੁਸਲਿਮ, ਹਦੀਸ: 91)
අල්කුර්ආන් අරාබි අර්ථ විවරණ:
ذٰلِكَ بِمَا قَدَّمَتْ یَدٰكَ وَاَنَّ اللّٰهَ لَیْسَ بِظَلَّامٍ لِّلْعَبِیْدِ ۟۠
10਼ (ਕਿਹਾ ਜਾਵੇਗਾ ਕਿ) ਇਹ (ਅਜ਼ਾਬ) ਉਸ (ਦੀਆਂ ਕਰਤੂਤਾਂ) ਦੇ ਬਦਲੇ ਵਿਚ ਹੈ, ਜਿਹੜਾ ਉਸ ਨੇ ਆਪਣੇ ਹੱਥੀਂ ਅੱਗੇ ਭੇਜਿਆ ਹੈ। ਸੱਚ ਜਾਣੋਂ ਕਿ ਅੱਲਾਹ ਆਪਣੇ ਬੰਦਿਆਂ ਉੱਤੇ ਜ਼ੁਲਮ ਕਰਨ ਵਾਲਾ ਨਹੀਂ।
අල්කුර්ආන් අරාබි අර්ථ විවරණ:
وَمِنَ النَّاسِ مَنْ یَّعْبُدُ اللّٰهَ عَلٰی حَرْفٍ ۚ— فَاِنْ اَصَابَهٗ خَیْرُ ١طْمَاَنَّ بِهٖ ۚ— وَاِنْ اَصَابَتْهُ فِتْنَةُ ١نْقَلَبَ عَلٰی وَجْهِهٖ ۫ۚ— خَسِرَ الدُّنْیَا وَالْاٰخِرَةَ ؕ— ذٰلِكَ هُوَ الْخُسْرَانُ الْمُبِیْنُ ۟
11਼ ਕੁੱਝ ਅਜਿਹੇ ਵੀ ਲੋਕ ਹਨ ਜਿਹੜੇ (ਸ਼ੱਕ ਦੇ) ਕੰਡੇ ’ਤੇ ਰਹਿ ਕੇ ਅੱਲਾਹ ਦੀ ਬੰਦਗੀ ਕਰਦੇ ਹਨ, ਜੇ ਕੋਈ ਲਾਭ ਮਿਲ ਗਿਆ ਤਾਂ ਸੰਤੁਸ਼ਟ ਹੋ ਜਾਂਦੇ ਹਨ, ਜੇ ਕੋਈ ਮੁਸੀਬਤ ਆ ਜਾਵੇ ਤਾਂ ਉਸੇ ਸਮੇਂ (ਇਸਲਾਮ ਤੋਂ) ਮੂੰਹ ਮੋੜ ਲੈਂਦੇ ਹਨ। ਉਹਨਾਂ ਦਾ ਦੁਨੀਆਂ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਘਾਟਾ ਹੋਵੇਗਾ। ਇਹੋ ਅਸਲੀ ਘਾਟਾ ਹੈ।
අල්කුර්ආන් අරාබි අර්ථ විවරණ:
یَدْعُوْا مِنْ دُوْنِ اللّٰهِ مَا لَا یَضُرُّهٗ وَمَا لَا یَنْفَعُهٗ ؕ— ذٰلِكَ هُوَ الضَّلٰلُ الْبَعِیْدُ ۟ۚ
12਼ ਉਹ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ (ਮਦਦ ਲਈ) ਪੁਕਾਰਦਾ ਹੈ, ਜਿਹੜਾ ਨਾ ਉਸ ਨੂੰ ਲਾਭ ਦੇ ਸਕਣ ਅਤੇ ਨਾ ਹੀ ਨੁਕਸਾਨ ਕਰ ਸਕਣ। ਇਹੋ ਅਸਲੀ ਗੁਮਰਾਹੀ ਹੈ।
අල්කුර්ආන් අරාබි අර්ථ විවරණ:
یَدْعُوْا لَمَنْ ضَرُّهٗۤ اَقْرَبُ مِنْ نَّفْعِهٖ ؕ— لَبِئْسَ الْمَوْلٰی وَلَبِئْسَ الْعَشِیْرُ ۟
13਼ ਉਹ ਉਸੇ ਨੂੰ (ਆਪਣੀਆਂ ਲੋੜਾਂ ਲਈ) ਪੁਕਾਰਦਾ ਹੈ, ਜਿਸ ਦਾ ਨੁਕਸਾਨ ਉਸ ਦੇ ਲਾਭ ਨਾਲੋਂ ਬਹੁਤਾ ਨੇੜੇ ਹੈ। ਉਸ ਦਾ ਸਾਈਂ ਬਹੁਤ ਹੀ ਭੈੜਾ ਹੈ। ਬੇਸ਼ੱਕ ਅਜਿਹਾ ਸਾਥੀ ਬਹੁਤ ਹੀ ਭੈੜਾ ਹੈ।
අල්කුර්ආන් අරාබි අර්ථ විවරණ:
اِنَّ اللّٰهَ یُدْخِلُ الَّذِیْنَ اٰمَنُوْا وَعَمِلُوا الصّٰلِحٰتِ جَنّٰتٍ تَجْرِیْ مِنْ تَحْتِهَا الْاَنْهٰرُ ؕ— اِنَّ اللّٰهَ یَفْعَلُ مَا یُرِیْدُ ۟
14਼ ਬੇਸ਼ੱਕ ਅੱਲਾਹ ਈਮਾਨ ਲਿਆਉਣ ਵਾਲੇ ਲੋਕਾਂ ਨੂੰ ਅਤੇ ਨੇਕ ਕੰਮ ਕਰਨ ਵਾਲਿਆਂ ਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ। ਬੇਸ਼ੱਕ ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ।
අල්කුර්ආන් අරාබි අර්ථ විවරණ:
مَنْ كَانَ یَظُنُّ اَنْ لَّنْ یَّنْصُرَهُ اللّٰهُ فِی الدُّنْیَا وَالْاٰخِرَةِ فَلْیَمْدُدْ بِسَبَبٍ اِلَی السَّمَآءِ ثُمَّ لْیَقْطَعْ فَلْیَنْظُرْ هَلْ یُذْهِبَنَّ كَیْدُهٗ مَا یَغِیْظُ ۟
15਼ ਜਿਹੜਾ ਕੋਈ ਇਹ ਸੋਚਦਾ ਹੈ ਕਿ ਅੱਲਾਹ ਉਸ ਰਸੂਲ ਦੀ ਮਦਦ ਲੋਕ ਪ੍ਰਲੋਕ ਵਿਚ ਨਹੀਂ ਕਰੇਗਾ ਉਸ ਨੂੰ ਚਾਹੀਦਾ ਹੈ ਕਿ ਉਹ (ਇਕ ਰੱਸਾ ਆਪਣੇ ਗਲੇ ਵਿਚ ਪਾ ਲਵੇ ਅਤੇ) ਅਕਾਸ਼ ਵਿਚ ਚੜ੍ਹ ਜਾਵੇ ਤੇ ਉਸ ਰੱਸੀ ਨੂੰ ਕੱਟ ਦੇਵੇ, ਫੇਰ ਵੇਖੇ ਕੀ ਉਸਦਾ ਇਹ ਉਪਾਅ ਉਸ ਦੇ ਗੁੱਸੇ ਨੂੰ ਦੂਰ ਕਰਦਾ ਹੈ ?
අල්කුර්ආන් අරාබි අර්ථ විවරණ:
وَكَذٰلِكَ اَنْزَلْنٰهُ اٰیٰتٍۢ بَیِّنٰتٍ ۙ— وَّاَنَّ اللّٰهَ یَهْدِیْ مَنْ یُّرِیْدُ ۟
16਼ ਅਸੀਂ ਕੁਰਆਨ ਦੀਆਂ ਆਇਤਾਂ ਨੂੰ ਸਪਸ਼ਟ ਕਰਕੇ ਉਤਾਰਿਆ ਹੈ ਜਿਸ ਨੂੰ ਅੱਲਾਹ ਚਾਹਵੇ ਉਸੇ ਨੂੰ ਹਿਦਾਇਤ ਨਸੀਬ ਹੁੰਦੀ ਹੈ।
අල්කුර්ආන් අරාබි අර්ථ විවරණ:
اِنَّ الَّذِیْنَ اٰمَنُوْا وَالَّذِیْنَ هَادُوْا وَالصّٰبِـِٕیْنَ وَالنَّصٰرٰی وَالْمَجُوْسَ وَالَّذِیْنَ اَشْرَكُوْۤا ۖۗ— اِنَّ اللّٰهَ یَفْصِلُ بَیْنَهُمْ یَوْمَ الْقِیٰمَةِ ؕ— اِنَّ اللّٰهَ عَلٰی كُلِّ شَیْءٍ شَهِیْدٌ ۟
17਼ ਬੇਸ਼ੱਕ ਜਿਹੜੇ ਲੋਕੀ ਈਮਾਨ ਲਿਆਏ, ਜਾਂ ਜਿਹੜੇ ਯਹੂਦੀ, ਸਾਬੀ (ਅਧਰਮੀ) , ਈਸਾਈ, ਮਜੂਸੀ (ਅੱਗ ਪੂਜਣ ਵਾਲੇ) ਜਾਂ ਮੁਸ਼ਰਿਕ ਬਣ ਗਏ (ਭਾਵ ਉਹ ਕੋਈ ਵੀ ਹੋਵੇ) ਬੇਸ਼ੱਕ ਅੱਲਾਹ ਉਹਨਾਂ ਸਭਨਾਂ ਵਿਚਾਲੇ ਕਿਆਮਤ ਦਿਹਾੜੇ ਫ਼ੈਸਲਾ ਕਰ ਦੇਵੇਗਾ। ਅੱਲਾਹ ਤਾਂ ਹਰ ਹਰ ਚੀਜ਼ ਦਾ ਗਵਾਹ ਹੈ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 62/2
අල්කුර්ආන් අරාබි අර්ථ විවරණ:
اَلَمْ تَرَ اَنَّ اللّٰهَ یَسْجُدُ لَهٗ مَنْ فِی السَّمٰوٰتِ وَمَنْ فِی الْاَرْضِ وَالشَّمْسُ وَالْقَمَرُ وَالنُّجُوْمُ وَالْجِبَالُ وَالشَّجَرُ وَالدَّوَآبُّ وَكَثِیْرٌ مِّنَ النَّاسِ ؕ— وَكَثِیْرٌ حَقَّ عَلَیْهِ الْعَذَابُ ؕ— وَمَنْ یُّهِنِ اللّٰهُ فَمَا لَهٗ مِنْ مُّكْرِمٍ ؕ— اِنَّ اللّٰهَ یَفْعَلُ مَا یَشَآءُ ۟
18਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਦੇ ਅੱਗੇ ਹੀ ਸਭ ਧਰਤੀ ਵਾਲੇ ਅਤੇ ਅਕਾਸ਼ ਵਾਲੇ ਸੀਸ ਝੁਕਾਉਂਦੇ ਹਨ ਅਤੇ ਉਸ ਦੇ ਨਾਲ ਹੀ ਸੂਰਜ, ਚੰਨ ਤਾਰੇ, ਪਹਾੜ, ਰੁੱਖ ਅਤੇ ਜਾਨਵਰ ਅਤੇ ਬਥੇਰੇ ਮਨੁੱਖ ਵੀ ਸੀਸ ਝੁਕਾਉਂਦੇ ਹਨ। ਉਹਨਾਂ ਵਿਚ ਉਹ ਵੀ ਹਨ ਜਿਨ੍ਹਾਂ ਲਈ ਅਜ਼ਾਬ ਦਾ ਹੋਣਾ ਤੈਅ ਹੋ ਚੁੱਕਿਆ ਹੈ। ਜਿਸ ਨੂੰ ਰੱਬ ਹੀ ਜ਼ਲੀਲ ਕਰ ਦੇਵੇ ਉਸ ਨੂੰ ਕੋਈ ਇੱਜ਼ਤ ਦੇਣ ਵਾਲਾ ਨਹੀਂ, ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ।
අල්කුර්ආන් අරාබි අර්ථ විවරණ:
هٰذٰنِ خَصْمٰنِ اخْتَصَمُوْا فِیْ رَبِّهِمْ ؗ— فَالَّذِیْنَ كَفَرُوْا قُطِّعَتْ لَهُمْ ثِیَابٌ مِّنْ نَّارٍ ؕ— یُصَبُّ مِنْ فَوْقِ رُءُوْسِهِمُ الْحَمِیْمُ ۟ۚ
19਼ ਇਹ ਦੋ ਧਿਰ (ਕਾਫ਼ਿਰਾਂ ਤੇ ਮੋਮਿਨਾਂ ਦੇ) ਹਨ, ਜਿਹੜੇ ਆਪਣੇ ਰੱਬ ਬਾਰੇ ਝਗੜ ਰਹੇ ਹਨ। ਕਾਫ਼ਿਰਾਂ ਲਈ ਤਾਂ ਅੱਗ ਦੇ ਵਸਤਰ ਕੱਟੇ ਜਾਣਗੇ ਅਤੇ ਉਹਨਾਂ ਦੇ ਸਿਰਾਂ ’ਤੇ ਉੱਬਲਦਾ ਹੋਇਆ ਪਾਣੀ ਡੋਲ੍ਹਿਆ ਜਾਵੇਗਾ।
අල්කුර්ආන් අරාබි අර්ථ විවරණ:
یُصْهَرُ بِهٖ مَا فِیْ بُطُوْنِهِمْ وَالْجُلُوْدُ ۟ؕ
20਼ ਜਿਸ ਨਾਲ ਉਹਨਾਂ ਦੇ ਢਿਡਾਂ ਦੇ ਅੰਦਰੋਂ ਸਭ ਕੁੱਝ ਗਲ ਜਾਵੇਗਾ ਅਤੇ ਉਹਨਾਂ ਦੀ ਚਮੜੀ ਵੀ ਗਲ ਜਾਵੇਗੀ।
අල්කුර්ආන් අරාබි අර්ථ විවරණ:
وَلَهُمْ مَّقَامِعُ مِنْ حَدِیْدٍ ۟
21਼ ਉਹਨਾਂ (ਨਰਕੀਆਂ) ਨੂੰ ਮਾਰਨ ਲਈ ਲੋਹੇ ਦੇ ਥੌੜ੍ਹੇ ਹੋਣਗੇ।
අල්කුර්ආන් අරාබි අර්ථ විවරණ:
كُلَّمَاۤ اَرَادُوْۤا اَنْ یَّخْرُجُوْا مِنْهَا مِنْ غَمٍّ اُعِیْدُوْا فِیْهَا ۗ— وَذُوْقُوْا عَذَابَ الْحَرِیْقِ ۟۠
22਼ ਜਦੋਂ ਉਹ ਉੱਥਿਓਂ (ਨਰਕ ਵਿਚ) ਘਬਰਾ ਕੇ ਨਿੱਕਲਣ ਦੀ ਕੋਸ਼ਿਸ਼ ਕਰਨਗੇ, ਮੁੜ ਉੱਥੇ ਹੀ ਧੱਕ ਦਿੱਤੇ ਜਾਣਗੇ ਅਤੇ ਕਿਹਾ ਜਾਵੇਗਾ ਕਿ ਹੁਣ ਲਵੋ ਸਾੜਣ ਵਾਲੇ ਅਜ਼ਾਬ ਦਾ ਸੁਆਦ।
අල්කුර්ආන් අරාබි අර්ථ විවරණ:
اِنَّ اللّٰهَ یُدْخِلُ الَّذِیْنَ اٰمَنُوْا وَعَمِلُوا الصّٰلِحٰتِ جَنّٰتٍ تَجْرِیْ مِنْ تَحْتِهَا الْاَنْهٰرُ یُحَلَّوْنَ فِیْهَا مِنْ اَسَاوِرَ مِنْ ذَهَبٍ وَّلُؤْلُؤًا ؕ— وَلِبَاسُهُمْ فِیْهَا حَرِیْرٌ ۟
23਼ ਬੇਸ਼ੱਕ ਈਮਾਨ ਵਾਲਿਆਂ ਨੂੰ ਅਤੇ ਨੇਕ ਕੰਮ ਕਰਨ ਵਾਲਿਆਂ ਨੂੰ ਅੱਲਾਹ ਉਹਨਾਂ ਸਵਰਗਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹਨਾਂ ਨੂੰ ਸੋਨੇ ਦੇ ਕੰਗਣ ਪਹਿਣਾਏ ਜਾਣਗੇ ਅਤੇ ਉੱਥੇ ਉਹਨਾਂ ਦਾ ਲਿਬਾਸ ਰੇਸ਼ਮ ਦਾ ਹੋਵੇਗਾ।
අල්කුර්ආන් අරාබි අර්ථ විවරණ:
وَهُدُوْۤا اِلَی الطَّیِّبِ مِنَ الْقَوْلِ ۖۗۚ— وَهُدُوْۤا اِلٰی صِرَاطِ الْحَمِیْدِ ۟
24਼ ਸੰਸਾਰ ਵਿਚ ਉਹਨਾਂ ਲੋਕਾਂ ਨੂੰ ਪਵਿੱਤਰ ਗੱਲਾਂ (ਕਲਮਾ-ਏ-ਤੌਹੀਦ ਕਬੂਲਨ) ਦੀ ਹਿਦਾਇਤ ਬਖ਼ਸ਼ੀ ਗਈ ਅਤੇ ਸਲਾਹੇ ਹੋਏ ਅੱਲਾਹ ਦਾ ਰਾਹ ਵਿਖਾਇਆ ਗਿਆ।
අල්කුර්ආන් අරාබි අර්ථ විවරණ:
اِنَّ الَّذِیْنَ كَفَرُوْا وَیَصُدُّوْنَ عَنْ سَبِیْلِ اللّٰهِ وَالْمَسْجِدِ الْحَرَامِ الَّذِیْ جَعَلْنٰهُ لِلنَّاسِ سَوَآءَ ١لْعَاكِفُ فِیْهِ وَالْبَادِ ؕ— وَمَنْ یُّرِدْ فِیْهِ بِاِلْحَادٍ بِظُلْمٍ نُّذِقْهُ مِنْ عَذَابٍ اَلِیْمٍ ۟۠
25਼ ਜਿਨ੍ਹਾਂ ਲੋਕਾਂ ਨੇ (ਰੱਬੀ ਹਿਦਾਇਤ ਦਾ) ਇਨਕਾਰ ਕੀਤਾ, ਉਹ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਅਤੇ ਪਾਕ ਮਸੀਤ (ਖ਼ਾਨਾ-ਕਾਅਬਾ) ਤੋਂ ਰੋਕਦੇ ਹਨ, ਜਿਸ ਨੂੰ ਅਸੀਂ ਸਾਰੇ ਜਹਾਨ ਦੇ ਲੋਕਾਂ ਲਈ ਬਣਾਇਆ ਹੈ। ਉੱਥੇ (ਮੱਕੇ) ਦੇ ਵਸਨੀਕ ਹੋਣ ਜਾਂ ਬਾਹਰੋ ਆਉਣ ਹੋਣ, ਉਹਨਾਂ ਸਭ ਦਾ ਅਧਿਕਾਰ ਇਕ ਬਰਾਬਰ ਹੈ। ਜਿਹੜਾ ਵੀ ਉੱਥੇ (ਖ਼ਾਨਾ-ਕਾਅਬਾ) ਵਿਖੇ ਜ਼ੁਲਮ ਕਰਨ ਦੇ ਇਰਾਦੇ ਨਾਲ ਕੋਈ ਭੈੜੇ ਕੰਮ ਕਰੇਗਾ ਅਸੀਂ ਉਸ ਨੂੰ ਦਰਦਨਾਕ ਅਜ਼ਾਬ ਦਾ ਸੁਆਦ ਚਖਾਵਾਂਗੇ।
අල්කුර්ආන් අරාබි අර්ථ විවරණ:
وَاِذْ بَوَّاْنَا لِاِبْرٰهِیْمَ مَكَانَ الْبَیْتِ اَنْ لَّا تُشْرِكْ بِیْ شَیْـًٔا وَّطَهِّرْ بَیْتِیَ لِلطَّآىِٕفِیْنَ وَالْقَآىِٕمِیْنَ وَالرُّكَّعِ السُّجُوْدِ ۟
26਼ ਅਤੇ (ਯਾਦ ਕਰੋ) ਜਦੋਂ ਅਸੀਂ ਇਬਰਾਹੀਮ ਲਈ ਕਾਅਬੇ ਦੀ ਥਾਂ ਨੂੰ ਨਿਯਤ ਕੀਤਾ ਸੀ, (ਅਤੇ ਹੁਕਮ ਦਿੱਤਾ ਸੀ ਕਿ) ਮੇਰੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਕਰਨਾ ਅਤੇ ਮੇਰੇ ਘਰ (ਖ਼ਾਨਾ-ਕਾਅਬਾ) ਨੂੰ ਤਵਾਫ਼ (ਪਰਿਕ੍ਰਮਾ) ਕਰਨ ਲਈ, ਨਮਾਜ਼, ਰੁਕੂਅ ਤੇ ਸਿਜਦਾ ਕਰਨ ਵਾਲਿਆਂ ਲਈ ਪਵਿੱਤਰ ਰੱਖਣਾ।
අල්කුර්ආන් අරාබි අර්ථ විවරණ:
وَاَذِّنْ فِی النَّاسِ بِالْحَجِّ یَاْتُوْكَ رِجَالًا وَّعَلٰی كُلِّ ضَامِرٍ یَّاْتِیْنَ مِنْ كُلِّ فَجٍّ عَمِیْقٍ ۟ۙ
27਼ (ਅਤੇ ਆਦੇਸ਼ ਦਿੱਤਾ) ਕਿ ਲੋਕਾਂ ਵਿਚ ਹੱਜ ਕਰਨ ਲਈ ਮੁਨਾਦੀ ਕਰ ਦਿਓ, ਲੋਕੀ ਤੇਰੇ ਕੋਲ (ਦੂਰ-ਦੂਰ ਤੋਂ) ਪੈਦਲ ਵੀ ਆਉਣਗੇ ਅਤੇ ਕਮਜ਼ੋਰ ਊਠਾਂ ’ਤੇ ਸਵਾਰ ਹੋ ਕੇ ਵੀ ਆਉਣਗੇ।1
1 ਇਸ ਵਿਚ ਹੱਜ ਕਰਨ ਦਾ ਹੁਕਮ ਦਿੱਤਾ ਗਿਆ ਹੈ। ਹੱਜ ਦੀ ਅਤਿਅੰਤ ਮਹੱਤਤਾ ਹੈ ਜਿਵੇਂ ਕਿ ਇਕ ਹਦੀਸ ਵਿਚ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਿਸ ਨੇ ਵੀ ਅੱਲਾਹ ਦੇ ਲਈ ਉਸ ਦੇ ਘਰ ਖ਼ਾਨਾ ਕਾਅਬਾ ਦਾ ਹੱਜ ਕੀਤਾ ਨਾ ਤਾਂ ਉਸ ਨੇ ਆਪਣੀ ਪਤਨੀ ਨਾਲ ਸਰੀਰਿਕ ਸੰਬੰਧ ਬਣਾਏ ਨਾ ਕੋਈ ਹੋਰ ਪਾਪ ਕੀਤਾ ਤਾਂ ਉਹ ਉਸ ਬੱਚੇ ਵਾਂਗ ਪਵਿੱਤਰ ਹੈ ਜਿਸ ਨੇ ਹੁਣੇ ਹੁਣੇ ਜਨਮ ਲਿਆ ਹੋਵੇ। (ਸਹੀ ਬੁਖ਼ਾਰੀ, ਹਦੀਸ: 1819)
අල්කුර්ආන් අරාබි අර්ථ විවරණ:
لِّیَشْهَدُوْا مَنَافِعَ لَهُمْ وَیَذْكُرُوا اسْمَ اللّٰهِ فِیْۤ اَیَّامٍ مَّعْلُوْمٰتٍ عَلٰی مَا رَزَقَهُمْ مِّنْ بَهِیْمَةِ الْاَنْعَامِ ۚ— فَكُلُوْا مِنْهَا وَاَطْعِمُوا الْبَآىِٕسَ الْفَقِیْرَ ۟ؗ
28਼ ਤਾਂ ਜੋ ਉਹ ਆਪਣੇ (ਲੋਕ-ਪਰਲੋਕ ਦਾ) ਲਾਭ ਪ੍ਰਾਪਤ ਕਰਨ ਲਈ (ਖਾਨਾ ਕਾਅਬਾ ਵਿਚ) ਹਾਜ਼ਰ ਹੋਣ ਅਤੇ ਨਿਸ਼ਚਿਤ ਦਿਨਾਂ ਵਿਚ ਉਹਨਾਂ ਪਸ਼ੂਆਂ ਤੇ ਜ਼ਿਬਹ ਕਰਦੇ ਸਮੇਂ ਅੱਲਾਹ ਦਾ ਨਾਂ ਲੈਣ ਜਿਹੜੇ ਅੱਲਾਹ ਨੇ ਉਨ੍ਹਾਂ ਨੂੰ ਦਿੱਤੇ ਹਨ। ਫੇਰ ਤੁਸੀਂ ਆਪ ਵੀ ਉਹਨਾਂ (ਪਸ਼ੂਆਂ) ਦਾ ਮਾਸ ਖਾਓ ਅਤੇ ਹਰੇਕ ਭੁੱਖੇ ਫਕੀਰ ਨੂੰ ਵੀ ਖਵਾਓ।
අල්කුර්ආන් අරාබි අර්ථ විවරණ:
ثُمَّ لْیَقْضُوْا تَفَثَهُمْ وَلْیُوْفُوْا نُذُوْرَهُمْ وَلْیَطَّوَّفُوْا بِالْبَیْتِ الْعَتِیْقِ ۟
29਼ ਫੇਰ (ਕੁਰਬਾਨੀ ਕਰਨ ਮਗਰੋਂ) ਆਪਣੇ ਮੈਲ ਕੁਚੈਲ ਨੂੰ ਦੂਰ ਕਰੋ (ਭਾਵ ਵਾਲਾਂ ਨੂੰ ਅਤੇ ਨੋਹਾਂ ਨੂੰ ਕਟਵਾਓ) ਅਤੇ ਆਪਣੀਆਂ ਸੁੱਖਣਾ ਪੂਰੀਆਂ ਕਰੋ ਅਤੇ ਅੱਲਾਹ ਦੇ ਸਭ ਤੋਂ ਪੁਰਾਣੇ ਘਰ (ਖ਼ਾਨਾ-ਕਾਅਬਾ) ਦਾ ਤਵਾਫ਼ ਕਰੋ।1
1 ਵੇਖੋ ਸੂਰਤ ਅਲ-ਮਾਇਦਾ, ਹਾਸ਼ੀਆ ਆਇਤ 32/5
අල්කුර්ආන් අරාබි අර්ථ විවරණ:
ذٰلِكَ ۗ— وَمَنْ یُّعَظِّمْ حُرُمٰتِ اللّٰهِ فَهُوَ خَیْرٌ لَّهٗ عِنْدَ رَبِّهٖ ؕ— وَاُحِلَّتْ لَكُمُ الْاَنْعَامُ اِلَّا مَا یُتْلٰی عَلَیْكُمْ فَاجْتَنِبُوا الرِّجْسَ مِنَ الْاَوْثَانِ وَاجْتَنِبُوْا قَوْلَ الزُّوْرِ ۟ۙ
30਼ ਇਹ (ਹੁਕਮ) ਉਹਨਾਂ ਲਈ ਰੁ ਜਿਹੜੇ ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ ਪਾਬੰਦੀਆਂ ਦਾ ਸਤਿਕਾਰ ਕਰਦੇ ਹਨ, ਉਹਨਾਂ ਲਈ ਉਹਨਾਂ ਦੇ ਰੱਬ ਕੋਲ ਵਧੀਆ ਬਦਲਾ ਹੈ। ਤੁਹਾਡੇ ਲਈ ਚਾਰ ਪੈਰਾਂ ਵਾਲੇ ਪਸ਼ੂ ਜਾਇਜ਼ (ਹਲਾਲ) ਕਰ ਦਿੱਤੇ, ਛੁੱਟ ਉਹਨਾਂ ਤੋਂ ਜਿਨ੍ਹਾਂ ਬਾਰੇ ਤੁਹਾਨੂੰ ਦੱਸਿਆ ਜਾ ਚੁੱਕਿਆ ਹੈ। ਸੋ ਤੁਸੀਂ ਮੂਰਤੀਆਂ ਦੀ ਗੰਦਗੀ ਤੋਂ ਬਚੋ ਅਤੇ ਝੂਠੀਆਂ ਗੱਲਾਂ ਤੋਂ ਪਰਹੇਜ਼ ਕਰੋ।
අල්කුර්ආන් අරාබි අර්ථ විවරණ:
حُنَفَآءَ لِلّٰهِ غَیْرَ مُشْرِكِیْنَ بِهٖ ؕ— وَمَنْ یُّشْرِكْ بِاللّٰهِ فَكَاَنَّمَا خَرَّ مِنَ السَّمَآءِ فَتَخْطَفُهُ الطَّیْرُ اَوْ تَهْوِیْ بِهِ الرِّیْحُ فِیْ مَكَانٍ سَحِیْقٍ ۟
31਼ ਅੱਲਾਹ ਦੇ ਲਈ ਇਕ ਹੋ ਜਾਓ ਉਸ ਦੇ ਸੰਗ ਕਿਸੇ ਨੂੰ ਸਾਂਝੀ ਨਾ ਬਣਾਓ। ਜਿਹੜਾ ਕੋਈ ਅੱਲਾਹ ਨਾਲ ਕਿਸੇ ਨੂੰ ਸ਼ਰੀਕ ਕਰੇਗਾ, ਇੰਜ ਸਮਝੋ ਜਿਵੇਂ ਉਹ ਅਕਾਸ਼ ਤੋਂ ਡਿਗ ਪਿਆ ਹੋਵੇ, ਫੇਰ ਉਸ ਨੂੰ ਭਾਵੇਂ ਪੰਛੀ ਝਪਟਾ ਮਾਰ ਕੇ ਲੈ ਜਾਣ ਜਾਂ ਹਵਾ ਕਿਸੇ ਦੂਰ ਥਾਂ ਲਿਜਾ ਸੁੱਟੇ।
අල්කුර්ආන් අරාබි අර්ථ විවරණ:
ذٰلِكَ ۗ— وَمَنْ یُّعَظِّمْ شَعَآىِٕرَ اللّٰهِ فَاِنَّهَا مِنْ تَقْوَی الْقُلُوْبِ ۟
32਼ ਇਹ ਹੁਕਮ ਉਸ ਲਈ ਹੈ ਜਿਹੜਾ ਅੱਲਾਹ ਦੀਆਂ ਮਿਥੀਆਂ ਹੋਈਆਂ ਨਿਸ਼ਾਨੀਆਂ ਦਾ ਆਦਰ ਕਰਦਾ ਹੈ। ਬੇਸ਼ੱਕ ਇਸ ਦਾ ਸੰਬੰਧ ਦਿਲਾਂ ਦੀ ਪਾਕੀਜ਼ਗੀ ਨਾਲ ਜੁੜ੍ਹਿਆ ਹੋਇਆ ਹੈ।
අල්කුර්ආන් අරාබි අර්ථ විවරණ:
لَكُمْ فِیْهَا مَنَافِعُ اِلٰۤی اَجَلٍ مُّسَمًّی ثُمَّ مَحِلُّهَاۤ اِلَی الْبَیْتِ الْعَتِیْقِ ۟۠
33਼ ਤੁਹਾਡੇ ਲਈ ਇਹਨਾਂ (ਪਸ਼ੂਆਂ) ਵਿਚ ਇਕ ਖ਼ਾਸ ਸਮੇਂ ਲਈ ਲਾਭ ਹੈ (ਭਾਵ ਉਹਨਾਂ ਤੋਂ ਦੁੱਧ, ਸਵਾਰੀ ਦਾ ਲਾਭ ਅਤੇ ਉੱਨ ਆਦਿ ਲੈ ਸਕਦੇ ਹੋ) ਅਤੇ ਉਹਨਾਂ ਨੂੰ ਜ਼ਿਬਹ (ਕੁਰਬਾਨੀ) ਕਰਨ ਦੀ ਥਾਂ ਉਸੇ ਪੁਰਾਤਣ ਘਰ (ਖ਼ਾਨਾ ਕਾਅਬਾ) ਦੇ ਕੋਲ ਹੈ।
අල්කුර්ආන් අරාබි අර්ථ විවරණ:
وَلِكُلِّ اُمَّةٍ جَعَلْنَا مَنْسَكًا لِّیَذْكُرُوا اسْمَ اللّٰهِ عَلٰی مَا رَزَقَهُمْ مِّنْ بَهِیْمَةِ الْاَنْعَامِ ؕ— فَاِلٰهُكُمْ اِلٰهٌ وَّاحِدٌ فَلَهٗۤ اَسْلِمُوْا ؕ— وَبَشِّرِ الْمُخْبِتِیْنَ ۟ۙ
34਼ ਅਸੀਂ ਹਰ ਉੱਮਤ ਲਈ ਕੁਰਬਾਨੀ ਕਰਨ ਦੇ ਤਰੀਕੇ ਮੁਕੱਰਰ ਕੀਤੇ ਹਨ ਕਿ ਉਹਨਾਂ ਚਾਰ ਪੈਰਾਂ ਵਾਲੇ ਜਾਨਵਰਾਂ ਉੱਤੇ, ਜਿਹੜੇ ਜਾਨਵਰ ਅੱਲਾਹ ਨੇ ਹੀ ਉਹਨਾਂ ਨੂੰ ਬਖ਼ਸ਼ੇ ਹੋਏ ਹਨ, (ਜ਼ਿਬਹ ਕਰਦੇ ਸਮੇਂ) ਅੱਲਾਹ ਦਾ ਨਾਂ ਲਿਆ ਜਾਵੇ। ਤੁਹਾਡਾ ਸਭ ਦਾ ਇਕ ਹੀ ਇਸ਼ਟ ਹੈ ਤੁਸੀਂ ਉਸੇ ਦੇ ਆਗਿਆਕਾਰੀ ਬਣੋ। (ਹੇ ਨਬੀ!) ਤੁਸੀਂ ਨਿਮਰਤਾ ਧਾਰਨ ਕਰਨ ਵਾਲਿਆਂ ਨੂੰ (ਰੱਬ ਦੀ ਰਜ਼ਾ ਦੀ) ਖ਼ੁਸ਼ਖ਼ਬਰੀ ਸੁਣਾ ਦਿਓ।
අල්කුර්ආන් අරාබි අර්ථ විවරණ:
الَّذِیْنَ اِذَا ذُكِرَ اللّٰهُ وَجِلَتْ قُلُوْبُهُمْ وَالصّٰبِرِیْنَ عَلٰی مَاۤ اَصَابَهُمْ وَالْمُقِیْمِی الصَّلٰوةِ ۙ— وَمِمَّا رَزَقْنٰهُمْ یُنْفِقُوْنَ ۟
35਼ ਜਦੋਂ ਰੱਬ ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਦਿਲ ਕੰਬ ਜਾਂਦੇ ਹਨ। ਜਦੋਂ ਉਹਨਾਂ ਨੂੰ ਕੋਈ ਮੁਸੀਬਤ ਆਉਂਦੀ ਹੈ ਉਸ ’ਤੇ ਸਬਰ ਕਰਦੇ ਹਨ, ਨਮਾਜ਼ਾਂ ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਧੰਨ-ਦੌਲਤ) ਬਖ਼ਸ਼ਿਆ ਹੈ, ਉਸ ਵਿੱਚੋਂ ਖ਼ਰਚ ਕਰਦੇ ਹਨ।
අල්කුර්ආන් අරාබි අර්ථ විවරණ:
وَالْبُدْنَ جَعَلْنٰهَا لَكُمْ مِّنْ شَعَآىِٕرِ اللّٰهِ لَكُمْ فِیْهَا خَیْرٌ ۖۗ— فَاذْكُرُوا اسْمَ اللّٰهِ عَلَیْهَا صَوَآفَّ ۚ— فَاِذَا وَجَبَتْ جُنُوْبُهَا فَكُلُوْا مِنْهَا وَاَطْعِمُوا الْقَانِعَ وَالْمُعْتَرَّ ؕ— كَذٰلِكَ سَخَّرْنٰهَا لَكُمْ لَعَلَّكُمْ تَشْكُرُوْنَ ۟
36਼ ਕੁਰਬਾਨੀ ਦੇ ਊਠਾਂ ਨੂੰ ਅਸੀਂ ਤੁਹਾਡੇ ਲਈ ਅੱਲਾਹ ਦੀਆਂ ਨਿਸ਼ਾਨੀਆਂ ਵਜੋਂ ਨਿਯਤ ਕੀਤਾ ਹੈ। ਇਸ ਵਿਚ ਤੁਹਾਡੇ ਲਈ (ਕਈ) ਲਾਭ ਹਨ। ਸੋ ਉਹਨਾਂ (ਊਠਾਂ) ਨੂੰ (ਕੁਰਬਾਨੀ ਕਰਦੇ ਸਮੇਂ) ਖੜਾ ਕਰਕੇ ਉਹਨਾਂ ’ਤੇ ਅੱਲਾਹ ਦਾ ਨਾ ਲਵੋ, ਫੇਰ ਜਦੋਂ ਉਹ ਧਰਤੀ ’ਤੇ ਟਿਕ ਜਾਣ ਤਾਂ ਤੁਸੀਂ ਉਹਨਾਂ ਦਾ ਮੀਟ ਆਪ ਵੀ ਖਾਓ ਅਤੇ ਮਸਕੀਨਾਂ, ਨਾ-ਮੰਗਣ ਵਾਲਿਆਂ ਅਤੇ ਮੰਗਣ ਵਾਲਿਆਂ ਨੂੰ ਵੀ ਖੁਵਾਓ। ਇਸ ਤਰ੍ਹਾਂ ਅਸੀਂ (ਅੱਲਾਹ ਨੇ ਪਸ਼ੂਆਂ ਨੂੰ) ਤੁਹਾਡੇ ਅਧੀਨ ਕਰ ਛੱਡਿਆ ਹੈ ਤਾਂ ਜੋ ਤੁਸੀਂ (ਰੱਬ ਦਾ) ਸ਼ੁਕਰ ਕਰੋਂ।
අල්කුර්ආන් අරාබි අර්ථ විවරණ:
لَنْ یَّنَالَ اللّٰهَ لُحُوْمُهَا وَلَا دِمَآؤُهَا وَلٰكِنْ یَّنَالُهُ التَّقْوٰی مِنْكُمْ ؕ— كَذٰلِكَ سَخَّرَهَا لَكُمْ لِتُكَبِّرُوا اللّٰهَ عَلٰی مَا هَدٰىكُمْ ؕ— وَبَشِّرِ الْمُحْسِنِیْنَ ۟
37਼ ਅੱਲਾਹ ਕੋਲ ਨਾ ਤਾਂ ਉਹਨਾਂ ਕੁਰਬਾਨੀ ਦੇ ਜਾਨਵਰਾਂ ਦਾ ਮਾਸ (ਗੋਸ਼ਤ) ਪਹੁੰਚਦਾ ਹੈ ਅਤੇ ਨਾ ਹੀ ਖ਼ੂਨ, ਉਸ ਕੋਲ ਤਾਂ ਤੁਹਾਡੀ ਪਰਹੇਜ਼ਗਾਰੀ ਪਹੁੰਚਦੀ ਹੈ। ਇਸ ਲਈ ਅੱਲਾਹ ਨੇ ਉਹਨਾਂ (ਕੁਰਬਾਨੀ ਵਾਲੇ) ਜਾਨਵਰਾਂ ਨੂੰ ਤੁਹਾਡੇ ਅਧੀਨ ਕਰ ਛੱਡਿਆ ਹੈ ਤਾਂ ਜੋ ਤੁਸੀਂ ਅੱਲਾਹ ਦੀ ਵਡਿਆਈ ਬਿਆਨ ਕਰੋ ਕਿ ਉਸ ਨੇ ਤੁਹਾਨੂੰ ਹਿਦਾਇਤ ਦਿੱਤੀ ਹੈ। (ਹੇ ਨਬੀ!) ਨੇਕ ਅਮਲ ਕਰਨ ਵਾਲਿਆਂ ਨੂੰ (ਜੰਨਤ) ਦੀ ਖ਼ੁਸ਼ਖ਼ਬਰੀ ਸੁਣਾ ਦਿਓ।
අල්කුර්ආන් අරාබි අර්ථ විවරණ:
اِنَّ اللّٰهَ یُدٰفِعُ عَنِ الَّذِیْنَ اٰمَنُوْا ؕ— اِنَّ اللّٰهَ لَا یُحِبُّ كُلَّ خَوَّانٍ كَفُوْرٍ ۟۠
38਼ ਬੇਸ਼ੱਕ ਅੱਲਾਹ ਈਮਾਨ ਵਾਲਿਆਂ ਦਾ (ਵੈਰੀਆਂ ਤੋਂ) ਬਚਾਓ ਕਰਦਾ ਹੈ। ਅੱਲਾਹ ਕਿਸੇ ਵੀ ਖ਼ਾਇਨ (ਹੇਰਾ-ਫੇਰੀ) ਕਰਨ ਵਾਲੇ ਨੂੰ ਅਤੇ ਨਾ-ਸ਼ੁਕਰੇ ਨੂੰ ਪਸੰਦ ਨਹੀਂ ਕਰਦਾ।
අල්කුර්ආන් අරාබි අර්ථ විවරණ:
اُذِنَ لِلَّذِیْنَ یُقٰتَلُوْنَ بِاَنَّهُمْ ظُلِمُوْا ؕ— وَاِنَّ اللّٰهَ عَلٰی نَصْرِهِمْ لَقَدِیْرُ ۟ۙ
39਼ ਜਿਨ੍ਹਾਂ ਮੁਸਲਮਾਨਾਂ ਨਾਲ ਕਾਫ਼ਿਰਾਂ ਵੱਲੋਂ ਲੜਾਈ ਕੀਤੀ ਜਾਂਦੀ ਹੈ ਉਹਨਾਂ ਨੂੰ (ਜੰਗ ਕਰਨ ਦੀ) ਛੂਟ ਦਿੱਤੀ ਜਾਂਦੀ ਹੈ ਕਿਉਂ ਜੋ ਉਹਨਾਂ ਉੱਤੇ ਜ਼ੁਲਮ ਹੋ ਰਿਹਾ ਹੈ। ਬੇਸ਼ੱਕ ਅੱਲਾਹ ਉਹਨਾਂ ਦੀ ਸਹਾਇਤਾ ਕਰਨ ਦੀ ਸਮਰਥਾ ਰੱਖਦਾ ਹੈ।
අල්කුර්ආන් අරාබි අර්ථ විවරණ:
١لَّذِیْنَ اُخْرِجُوْا مِنْ دِیَارِهِمْ بِغَیْرِ حَقٍّ اِلَّاۤ اَنْ یَّقُوْلُوْا رَبُّنَا اللّٰهُ ؕ— وَلَوْلَا دَفْعُ اللّٰهِ النَّاسَ بَعْضَهُمْ بِبَعْضٍ لَّهُدِّمَتْ صَوَامِعُ وَبِیَعٌ وَّصَلَوٰتٌ وَّمَسٰجِدُ یُذْكَرُ فِیْهَا اسْمُ اللّٰهِ كَثِیْرًا ؕ— وَلَیَنْصُرَنَّ اللّٰهُ مَنْ یَّنْصُرُهٗ ؕ— اِنَّ اللّٰهَ لَقَوِیٌّ عَزِیْزٌ ۟
40਼ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਘਰੋਂ ਅਣ-ਹੱਕਾ ਕੱਢਿਆ ਗਿਆ ਕੇਵਲ ਇਹ ਕਹਿਣ ’ਤੇ ਕਿ ਸਾਡਾ ਮਾਲਿਕ ਅੱਲਾਹ ਹੈ। ਜੇ ਅੱਲਾਹ ਇਕ (ਜ਼ਾਲਮ) ਨੂੰ ਦੂਜੇ ਜ਼ਾਲਿਮ ਰਾਹੀਂ (ਸੱਤਾ ਤੋਂ) ਪਰਾਂ ਨਾ ਕਰਦਾ ਤਾਂ ਧਰਮ ਸਥਾਨ ਗਿਰਜੇ ਮਸੀਤਾਂ ਅਤੇ ਯਹੂਦੀਆਂ ਦੇ ਧਰਮ ਸਥਾਨ ਅਤੇ ਉਹ ਸਾਰੀਆਂ ਮਸੀਤਾਂ ਵੀ ਢਾਹ ਦਿੱਤੀਆਂ ਜਾਂਦੀਆਂ ਜਿਨ੍ਹਾਂ ਵਿਚ ਅੱਲਾਹ ਦਾ ਸਿਮਰਨ ਵੱਧ ਤੋਂ ਵੱਧ ਕੀਤਾ ਜਾਂਦਾ ਹੈ। ਜਿਹੜਾ ਵੀ ਉਸ (ਦੇ ਦੀਨ ਇਸਲਾਮ) ਦੀ ਮਦਦ ਕਰੇਗਾ, ਅੱਲਾਹ ਜ਼ਰੂਰ ਹੀ ਉਸਦੀ ਮਦਦ ਕਰੇਗਾ। ਬੇਸ਼ੱਕ ਅੱਲਾਹ ਅਤਿਅੰਤ ਜ਼ੋਰਾਵਰ ਹੈ।
අල්කුර්ආන් අරාබි අර්ථ විවරණ:
اَلَّذِیْنَ اِنْ مَّكَّنّٰهُمْ فِی الْاَرْضِ اَقَامُوا الصَّلٰوةَ وَاٰتَوُا الزَّكٰوةَ وَاَمَرُوْا بِالْمَعْرُوْفِ وَنَهَوْا عَنِ الْمُنْكَرِ ؕ— وَلِلّٰهِ عَاقِبَةُ الْاُمُوْرِ ۟
41਼ ਇਹ ਉਹ ਲੋਕ ਹਨ ਕਿ ਜੇ ਅਸੀਂ ਉਹਨਾਂ ਨੂੰ ਧਰਤੀ ਉੱਤੇ ਸੱਤਾ ਬਖ਼ਸ਼ ਦਈਏ ਤਾਂ ਉਹ ਨਮਾਜ਼ ਕਾਇਮ ਕਰਨਗੇ,1 ਜ਼ਕਾਤ ਦੇਣਗੇ ਅਤੇ ਭਲੇ ਕੰਮਾਂ ਦਾ ਹੈ ਕਮ ਦੇਣਗੇ ਤੇ ਭੈੜੇ ਕੰਮਾਂ ਤੋਂ ਰੋਕਣਗੇ। ਸਾਰੇ ਹੀ ਕੰਮਾਂ ਦਾ ਬਦਲਾ ਅੱਲਾਹ ਦੇ ਅਧਿਕਾਰ ਵਿਚ ਹੈ।
1 ਨਮਾਜ਼ ਕਾਇਮ ਕਰਨ ਤੋਂ ਭਾਵ ਇਹ ਹੈ ਕਿ ਨਮਾਜ਼ ਹਰ ਮੁਸਲਮਾਨ ਮਰਦ ਹੋਵੇ ਜਾਂ ਔੌਰਤ ਉੱਤੇ ਫ਼ਰਜ਼ ਹੈ ਕਿ ਉਹ ਦਿਨ ਵਿਚ ਪੰਜ ਨਮਾਜ਼ਾਂ ਨਿਯਤ ਸਮੇਂ ਅਨੁਸਾਰ ਅਦਾ ਕਰੇ। ਨਬੀ (ਸ:) ਨੇ ਫ਼ਰਮਇਆ ਕਿ ਜਦੋਂ ਤੁਹਾਡੇ ਬੱਚੇ ਸੱਤ ਸਾਲ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਨਮਾਜ਼ ਪੜ੍ਹਣ ਲਈ ਹੁਕਮ ਦਿਓ ਅਤੇ ਜਦੋਂ ਦੱਸ ਸਾਲ ਦੇ ਹੋ ਜਾਣ ਤਾਂ ਨਮਾਜ਼ ਨਾ ਪੜ੍ਹਨ ਉੱਤੇ ਉਨ੍ਹਾਂ ਨੂੰ ਸਜ਼ਾ ਦਿਓ। (ਅਬੁ ਦਾਊਦ, ਹਦੀਸ: 495) ● ਨਬੀ (ਸ:) ਨੇ ਇਹ ਵੀ ਫ਼ਰਮਾਇਆ ਕਿ ਨਮਾਜ਼ ਇਸ ਤਰ੍ਹਾਂ ਪੜ੍ਹੋ ਜਿਸ ਤਰ੍ਹਾਂ ਤੁਸੀਂ ਮੈਨੂੰ ਨਮਾਜ਼ ਪੜ੍ਹਦੇ ਹੋਏ ਵੇਖਦੇ ਹੋ। (ਸਹੀ ਬੁਖ਼ਾਰੀ, ਹਦੀਸ: 7246
අල්කුර්ආන් අරාබි අර්ථ විවරණ:
وَاِنْ یُّكَذِّبُوْكَ فَقَدْ كَذَّبَتْ قَبْلَهُمْ قَوْمُ نُوْحٍ وَّعَادٌ وَّثَمُوْدُ ۟ۙ
42਼ (ਹੇ ਮੁਹੰਮਦ ਸ:!) ਜੇ ਇਹ ਲੋਕ ਤੁਹਾਨੂੰ (ਰੱਬ ਦਾ ਰਸੂਲ) ਨਹੀਂ ਮੰਨਦੇ ਤਾਂ ਇਸ ਤੋਂ ਪਹਿਲਾਂ ਨੂਹ ਦੀ ਕੌਮ ਅਤੇ ਆਦ ਤੇ ਸਮੂਦ ਦੀ ਕੌਮ ਨੇ ਵੀ ਆਪਣੇ ਆਪਣੇ ਨਬੀਆਂ ਨੂੰ ਝੁਠਲਾਇਆ ਹੈ।
)
අල්කුර්ආන් අරාබි අර්ථ විවරණ:
وَقَوْمُ اِبْرٰهِیْمَ وَقَوْمُ لُوْطٍ ۟ۙ
43਼ ਅਤੇ ਇਬਰਾਹੀਮ ਅਤੇ ਲੂਤ ਦੀ ਕੌਮ ਨੇ ਵੀ ਇੰਜ ਹੀ ਕੀਤਾ ਸੀ।
අල්කුර්ආන් අරාබි අර්ථ විවරණ:
وَّاَصْحٰبُ مَدْیَنَ ۚ— وَكُذِّبَ مُوْسٰی فَاَمْلَیْتُ لِلْكٰفِرِیْنَ ثُمَّ اَخَذْتُهُمْ ۚ— فَكَیْفَ كَانَ نَكِیْرِ ۟
44਼ ਅਤੇ ਮਦਯਨ ਦੀ ਕੌਮ ਅਤੇ ਮੂਸਾ ਦੀ ਕੌਮ ਵੀ (ਆਪਣੇ ਨਬੀਆਂ ਨੂੰ) ਝੁਠਲਾ ਚੁੱਕੀ ਹੈ। ਪਹਿਲਾਂ ਤਾਂ ਮੈਂਨੇ ਕਾਫ਼ਿਰਾਂ ਨੂੰ ਕੁੱਝ ਸਮੇਂ ਲਈ ਛੂਟ ਦਿੱਤੀ ਹੈ ਫੇਰ ਉਹਨਾਂ ਨੂੰ ਫੜ ਲਿਆ ਸੋ (ਵੇਖਣਾ) ਕਿ ਮੇਰਾ ਅਜ਼ਾਬ ਕਿਹੋ ਜਿਹਾ ਸੀ।
අල්කුර්ආන් අරාබි අර්ථ විවරණ:
فَكَاَیِّنْ مِّنْ قَرْیَةٍ اَهْلَكْنٰهَا وَهِیَ ظَالِمَةٌ فَهِیَ خَاوِیَةٌ عَلٰی عُرُوْشِهَا ؗ— وَبِئْرٍ مُّعَطَّلَةٍ وَّقَصْرٍ مَّشِیْدٍ ۟
45਼ ਕਈ ਬਸਤੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਅਸੀਂ ਹਲਾਕ ਕਰ ਦਿੱਤਾ ਕਿਉਂ ਜੋ ਉਹ ਜ਼ੁਲਮ ਕਰਦੀਆਂ ਸਨ। ਅੱਜ ਉਹਨਾਂ (ਦੇ ਘਰਾਂ ਦੀਆਂ) ਛੱਤਾ ਡਿਗੀਆਂ ਪਈਆਂ ਹਨ ਅਤੇ ਕਿੰਨੇ ਹੀ ਖੂਹ ਬੇਆਬਦ ਪਏ ਹਨ ਅਤੇ ਕਿੰਨੇ ਹੀ ਮਜ਼ਬੂਤ ਮਹਿਲ ਉੱਜੜੇ ਪਏ ਹਨ।
අල්කුර්ආන් අරාබි අර්ථ විවරණ:
اَفَلَمْ یَسِیْرُوْا فِی الْاَرْضِ فَتَكُوْنَ لَهُمْ قُلُوْبٌ یَّعْقِلُوْنَ بِهَاۤ اَوْ اٰذَانٌ یَّسْمَعُوْنَ بِهَا ۚ— فَاِنَّهَا لَا تَعْمَی الْاَبْصَارُ وَلٰكِنْ تَعْمَی الْقُلُوْبُ الَّتِیْ فِی الصُّدُوْرِ ۟
46਼ ਕੀ ਇਹ (ਕਾਫ਼ਿਰ) ਲੋਕ ਧਰਤੀ ਉੱਤੇ ਘੁੰਮੇ-ਫਿਰੇ ਨਹੀਂ ਕਿ ਉਹਨਾਂ ਦੇ ਦਿਲ (ਦਿਮਾਗ਼) ਹੁੰਦੇ ਜਿਨ੍ਹਾਂ ਰਾਹੀਂ ਉਹ ਸਮਝਦੇ ਜਾਂ ਕੰਨਾਂ ਤੋਂ ਹੀ ਇਹ (ਕਿੱਸੇ) ਸੁਣ ਲੈਂਦੇ। ਅਸਲ ਗੱਲ ਇਹ ਹੈ ਕਿ ਕੇਵਲ ਅੱਖਾਂ ਤੋਂ ਹੀ ਕੋਈ ਅੰਨ੍ਹਾ ਨਹੀਂ ਹੁੰਦਾ ਸਗੋਂ ਉਹ ਦਿਲ ਵੀ ਅੰਨੇ ਹੋ ਜਾਂਦੇ ਹਨ ਜਿਹੜੇ ਸੀਨੀਆਂ ਵਿਚ ਹਨ।
අල්කුර්ආන් අරාබි අර්ථ විවරණ:
وَیَسْتَعْجِلُوْنَكَ بِالْعَذَابِ وَلَنْ یُّخْلِفَ اللّٰهُ وَعْدَهٗ ؕ— وَاِنَّ یَوْمًا عِنْدَ رَبِّكَ كَاَلْفِ سَنَةٍ مِّمَّا تَعُدُّوْنَ ۟
47਼ ਅਤੇ (ਹੇ ਨਬੀ! ਇਹ ਜ਼ਾਲਮ ਲੋਕ) ਤੁਹਾਥੋਂ ਅਜ਼ਾਬ ਵਿਚ ਛੇਤੀ ਦੀ ਮੰਗ ਕਰ ਰਹੇ ਹਨ। ਅੱਲਾਹ ਕਦੇ ਵੀ ਆਪਣੇ ਵਚਨ ਨਹੀਂ ਬਦਲਦਾ (ਭਾਵ ਅਜ਼ਾਬ ਆਕੇ ਰਹੇਗਾ)। ਹਾਂ! ਇਹ ਗੱਲ ਵੱਖਰੀ ਹੈ ਕਿ ਤੁਹਾਡੇ ਰੱਬ ਕੋਲ ਇਕ ਦਿਨ ਹੀ ਤੁਹਾਡੀ ਗਿਣਤੀ ਦੇ ਇਕ ਹਜ਼ਾਰ ਸਾਲ ਵਰਗਾ ਹੈੈ।
අල්කුර්ආන් අරාබි අර්ථ විවරණ:
وَكَاَیِّنْ مِّنْ قَرْیَةٍ اَمْلَیْتُ لَهَا وَهِیَ ظَالِمَةٌ ثُمَّ اَخَذْتُهَا ۚ— وَاِلَیَّ الْمَصِیْرُ ۟۠
48਼ ਕਿੰਨੀਆਂ ਹੀ (ਜ਼ਾਲਮ) ਬਸਤੀਆਂ ਨੂੰ ਅਸਾਂ ਢਿੱਲ ਦਿੱਤੀ ਜਦੋਂ ਕਿ ਉਹ ਜ਼ਾਲਮ ਸਨ। ਫੇਰ ਅਸਾਂ ਉਹਨਾਂ ਨੂੰ ਫੜ ਲਿਆ। ਆਉਣਾ ਤਾਂ ਮੁੜ ਮੇਰੇ ਹੀ ਕੋਲ ਹੈ।
අල්කුර්ආන් අරාබි අර්ථ විවරණ:
قُلْ یٰۤاَیُّهَا النَّاسُ اِنَّمَاۤ اَنَا لَكُمْ نَذِیْرٌ مُّبِیْنٌ ۟ۚ
49਼ (ਹੇ ਮੁਹੰਮਦ ਸ:!) ਆਖ ਦਿਓ! ਕਿ ਮੈਂ ਤਾਂ ਤੁਹਾਨੂੰ ਖੁੱਲ੍ਹਮ-ਖੁੱਲ੍ਹਾ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ ਹਾਂ।
අල්කුර්ආන් අරාබි අර්ථ විවරණ:
فَالَّذِیْنَ اٰمَنُوْا وَعَمِلُوا الصّٰلِحٰتِ لَهُمْ مَّغْفِرَةٌ وَّرِزْقٌ كَرِیْمٌ ۟
50਼ ਸੋ ਜੋ ਲੋਕ ਈਮਾਨ ਲਿਆਏ ਤੇ ਨੇਕ ਕੰਮ ਕਰਦੇ ਹਨ, ਉਹਨਾਂ ਲਈ ਬਖ਼ਸ਼ਿਸ਼ ਅਤੇ ਮਾਨ ਸੱਮਾਨ ਵਾਲੀ ਰੋਜ਼ੀ ਹੈ।
අල්කුර්ආන් අරාබි අර්ථ විවරණ:
وَالَّذِیْنَ سَعَوْا فِیْۤ اٰیٰتِنَا مُعٰجِزِیْنَ اُولٰٓىِٕكَ اَصْحٰبُ الْجَحِیْمِ ۟
51਼ ਜਿਹੜੇ ਲੋਕੀ ਸਾਨੂੰ ਬੇਵਸ ਕਰਨ ਲਈ ਸਾਡੀਆਂ ਨਿਸ਼ਾਨੀਆਂ ਦੀ ਹੇਠੀ ਕਰਨ ਵਿਚ ਲੱਗੇ ਰਹਿੰਦੇ ਹਨ (ਭਾਵ ਹੁਕਮਾਂ ਦੀ ਉਲੰਘਣਾ ਕਰਦੇ ਹਨ), ਉਹੀ ਨਰਕੀ ਹਨ।
අල්කුර්ආන් අරාබි අර්ථ විවරණ:
وَمَاۤ اَرْسَلْنَا مِنْ قَبْلِكَ مِنْ رَّسُوْلٍ وَّلَا نَبِیٍّ اِلَّاۤ اِذَا تَمَنّٰۤی اَلْقَی الشَّیْطٰنُ فِیْۤ اُمْنِیَّتِهٖ ۚ— فَیَنْسَخُ اللّٰهُ مَا یُلْقِی الشَّیْطٰنُ ثُمَّ یُحْكِمُ اللّٰهُ اٰیٰتِهٖ ؕ— وَاللّٰهُ عَلِیْمٌ حَكِیْمٌ ۟ۙ
52਼ (ਹੇ ਨਬੀ!) ਅਸੀਂ ਤੁਹਾਥੋਂ ਪਹਿਲਾਂ ਜੋ ਵੀ ਪੈਗ਼ੰਬਰ ਤੇ ਨਬੀ ਭੇਜੇ ਅਤੇ ਜਦੋਂ ਵੀ ਉਹ (ਰੱਬੀ ਕਲਾਮ ਦੀ) ਤਲਾਵਤ ਕਰਦੇ (ਭਾਵ ਪੜ੍ਹਦੇ) ਤਾਂ ਸ਼ੈਤਾਨ ਆਪਣੇ ਵੱਲੋਂ ਕੋਈ ਨਾ ਕੋਈ ਵਿਘਨ ਪਾ ਦਿੰਦਾ, ਪਰ ਅੱਲਾਹ ਸ਼ੈਤਾਨ ਵੱਲੋਂ ਪਾਏ ਹੋਏ ਵਿਘਨ ਨੂੰ ਮਿਟਾ ਦਿੰਦਾ। ਇੰਜ ਅੱਲਾਹ ਆਪਣੀ ਕਹੀ ਹੋਈ ਗੱਲ ਨੂੰ ਪੱਕੀ ਕਰਦਾ ਹੈ, ਕਿਉਂ ਜੋ ਅੱਲਾਹ ਹਿਕਮਤਾਂ ਵਾਲਾ ਹੈ, ਹਰ ਪ੍ਰਕਾਰ ਦੀ ਖ਼ਬਰ ਰੱਖਦਾ ਹੈ।
අල්කුර්ආන් අරාබි අර්ථ විවරණ:
لِّیَجْعَلَ مَا یُلْقِی الشَّیْطٰنُ فِتْنَةً لِّلَّذِیْنَ فِیْ قُلُوْبِهِمْ مَّرَضٌ وَّالْقَاسِیَةِ قُلُوْبُهُمْ ؕ— وَاِنَّ الظّٰلِمِیْنَ لَفِیْ شِقَاقٍ بَعِیْدٍ ۟ۙ
53਼ ਇਹ ਇਸ ਲਈ ਹੁੰਦਾ ਹੈ ਤਾਂ ਜੋ ਸ਼ੈਤਾਨ ਵੱਲੋਂ ਪਾਈ ਜਾਣ ਵਾਲੀ ਖ਼ਰਾਬੀ ਨੂੰ ਅੱਲਾਹ ਉਹਨਾਂ ਲੋਕਾਂ ਨੂੰ ਅਜ਼ਮਾਉਣ ਦਾ ਸਾਧਨ ਬਣਾ ਸਕੇ, ਜਿਨ੍ਹਾਂ ਦੇ ਮਨਾਂ ਵਿਚ (ਕੁਫ਼ਰ ਦਾ) ਰੋਗ ਹੈ ਅਤੇ ਜਿਨ੍ਹਾਂ ਦੇ ਮਨ ਖੋਟੇ ਹਨ, ਉਹੀਓ ਜ਼ਾਲਮ ਲੋਕ (ਹੱਕ ਦੇ) ਵਿਰੋਧ ਵਿਚ ਕਾਫ਼ੀ ਅੱਗੇ ਜਾ ਚੁੱਕੇ ਹਨ।
අල්කුර්ආන් අරාබි අර්ථ විවරණ:
وَّلِیَعْلَمَ الَّذِیْنَ اُوْتُوا الْعِلْمَ اَنَّهُ الْحَقُّ مِنْ رَّبِّكَ فَیُؤْمِنُوْا بِهٖ فَتُخْبِتَ لَهٗ قُلُوْبُهُمْ ؕ— وَاِنَّ اللّٰهَ لَهَادِ الَّذِیْنَ اٰمَنُوْۤا اِلٰی صِرَاطٍ مُّسْتَقِیْمٍ ۟
54਼ ਤਾਂ ਜੋ ਜਿਨ੍ਹਾਂ ਲੋਕਾਂ ਨੂੰ ਗਿਆਨ ਦਿੱਤਾ ਗਿਆ ਸੀ ਉਹ ਜਾਣ ਲੈਣ ਕਿ ਇਹ (ਨਬੀ ਤੇ .ਕੁਰਆਨ) ਰੱਬ ਵੱਲੋਂ ਹੱਕ ’ਤੇ ਆਧਾਰਿਤ ਹੈ। ਜੇ ਉਹ ਈਮਾਨ ਲਿਆਉਣ ਤਾਂ ਉਹਨਾਂ ਦੇ ਦਿਲ ਇਸ (ਹੱਕ) ਵੱਲ ਝੁਕ ਜਾਣਗੇ। ਬੇਸ਼ੱਕ ਅੱਲਾਹ ਈਮਾਨ ਵਾਲਿਆਂ ਨੂੰ ਸਿੱਧੀ ਰਾਹ ਵੱਲ ਸੇਧ ਦਿੰਦਾ ਹੈ।
අල්කුර්ආන් අරාබි අර්ථ විවරණ:
وَلَا یَزَالُ الَّذِیْنَ كَفَرُوْا فِیْ مِرْیَةٍ مِّنْهُ حَتّٰی تَاْتِیَهُمُ السَّاعَةُ بَغْتَةً اَوْ یَاْتِیَهُمْ عَذَابُ یَوْمٍ عَقِیْمٍ ۟
55਼ ਕਾਫ਼ਿਰ ਇਸ ਵਹੀ (.ਕੁਰਆਨ) ਵਿਚ ਸਦਾ ਸ਼ੱਕ ਕਰਦੇ ਰਹਿਣਗੇ ਇੱਥੋਂ ਤਕ ਕਿ ਅਚਣਚੇਤ ਉਹਨਾਂ ’ਤੇ ਕਿਆਮਤ ਆ ਖੜੀ ਹੋਵੇਗੀ ਜਾਂ ਇਕ ਮਨਹੂਸ ਦਿਹਾੜੇ ਦਾ ਅਜ਼ਾਬ ਆ ਜਾਵੇਗਾ।
අල්කුර්ආන් අරාබි අර්ථ විවරණ:
اَلْمُلْكُ یَوْمَىِٕذٍ لِّلّٰهِ ؕ— یَحْكُمُ بَیْنَهُمْ ؕ— فَالَّذِیْنَ اٰمَنُوْا وَعَمِلُوا الصّٰلِحٰتِ فِیْ جَنّٰتِ النَّعِیْمِ ۟
56਼ ਉਸ ਦਿਨ ਪਾਤਸ਼ਾਹੀ ਕੇਵਲ ਅੱਲਾਹ ਦੀ ਹੀ ਹੋਵੇਗੀ ਉਹੀਓ ਉਹਨਾਂ ਦੇ (ਕਰਮਾਂ ਦਾ) ਫ਼ੈਸਲੇ ਕਰੇਗਾ, ਈਮਾਨ ਤੇ ਨੇਕ ਕੰਮ ਕਰਨ ਵਾਲਿਆਂ ਨੂੰ ਨਿਅਮਤਾਂ ਭਰੀਆਂ ਜੰਨਤਾਂ ਮਿਲਣਗੀਆਂ।
අල්කුර්ආන් අරාබි අර්ථ විවරණ:
وَالَّذِیْنَ كَفَرُوْا وَكَذَّبُوْا بِاٰیٰتِنَا فَاُولٰٓىِٕكَ لَهُمْ عَذَابٌ مُّهِیْنٌ ۟۠
57਼ ਅਤੇ ਜਿਨ੍ਹਾਂ ਨੇ ਕੁਫ਼ਰ ਕੀਤਾ ਅਤੇ ਸਾਡੀਆਂ ਆਇਤਾਂ (.ਕੁਰਆਨ) ਨੂੰ ਝੂਠ ਸਮਝਿਆ, ਉਹਨਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਹੈ।
අල්කුර්ආන් අරාබි අර්ථ විවරණ:
وَالَّذِیْنَ هَاجَرُوْا فِیْ سَبِیْلِ اللّٰهِ ثُمَّ قُتِلُوْۤا اَوْ مَاتُوْا لَیَرْزُقَنَّهُمُ اللّٰهُ رِزْقًا حَسَنًا ؕ— وَاِنَّ اللّٰهَ لَهُوَ خَیْرُ الرّٰزِقِیْنَ ۟
58਼ ਜਿਨ੍ਹਾਂ ਲੋਕਾਂ ਨੇ ਅੱਲਾਹ ਦੀ ਰਾਹ ਵਿਚ ਆਪਣਾ ਘਰ ਬਾਰ ਛੱਡਿਆ, ਉਹਨਾਂ ਨੂੰ ਕਤਲ ਵੀ ਕੀਤਾ ਗਿਆ ਜਾਂ ਮਰ ਗਏ, ਉਹਨਾਂ ਨੂੰ ਅੱਲਾਹ ਬਹੁਤ ਹੀ ਵਧੀਆ ਰੋਜ਼ੀ ਦੇਣ ਵਾਲਾ ਹੈ। ਬੇਸ਼ੱਕ ਅੱਲਾਹ ਸਭ ਤੋਂ ਵਧੀਆ ਰਿਜ਼ਕ ਦੇਣ ਵਾਲਾ ਹੈ।
අල්කුර්ආන් අරාබි අර්ථ විවරණ:
لَیُدْخِلَنَّهُمْ مُّدْخَلًا یَّرْضَوْنَهٗ ؕ— وَاِنَّ اللّٰهَ لَعَلِیْمٌ حَلِیْمٌ ۟
59਼ ਅੱਲਾਹ (ਉਹਨਾਂ ਨੂੰ) ਅਜਿਹੀ ਥਾਂ ਜ਼ਰੂਰ ਹੀ ਦਾਖ਼ਲ ਕਰੇਗਾ ਜਿਸ ਤੋਂ ਉਹ ਰਾਜ਼ੀ (ਸੰਤੁਸ਼ਟ) ਹੋ ਜਾਣਗੇ ਬੇਸ਼ੱਕ ਅੱਲਾਹ ਸਹਿਣਸ਼ੀਲਤਾ ਭਰਿਆ ਗਿਆਨ ਰੱਖਦਾ ਹੈ (ਭਾਵ ਸਜ਼ਾ ਦੇਣ ਵਿਚ ਛੇਤੀ ਨਹੀਂ ਕਰਦਾ)।
අල්කුර්ආන් අරාබි අර්ථ විවරණ:
ذٰلِكَ ۚ— وَمَنْ عَاقَبَ بِمِثْلِ مَا عُوْقِبَ بِهٖ ثُمَّ بُغِیَ عَلَیْهِ لَیَنْصُرَنَّهُ اللّٰهُ ؕ— اِنَّ اللّٰهَ لَعَفُوٌّ غَفُوْرٌ ۟
60਼ ਠੀਕ ਗੱਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਉੱਨਾ ਹੀ ਬਦਲਾ ਲਵੇ ਜਿੱਨਾ ਉਸ ਨਾਲ ਧੱਕਾ ਹੋਇਆ ਹੈ (ਤਾਂ ਠੀਕ ਹੈ) ਪਰ ਜੇ ਵਧੀਕੀ ਕਰੇ ਤਾਂ ਅੱਲਾਹ ਆਪ ਹੀ (ਉਸ ਮਜ਼ਲੂਮ) ਦੀ ਮਦਦ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ।
අල්කුර්ආන් අරාබි අර්ථ විවරණ:
ذٰلِكَ بِاَنَّ اللّٰهَ یُوْلِجُ الَّیْلَ فِی النَّهَارِ وَیُوْلِجُ النَّهَارَ فِی الَّیْلِ وَاَنَّ اللّٰهَ سَمِیْعٌ بَصِیْرٌ ۟
61਼ ਅੱਲਾਹ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੈ। ਅੱਲਾਹ ਸਭ ਕੁੱਝ ਵੇਖਦਾ ਤੇ ਸੁਣਦਾ ਹੈ।
අල්කුර්ආන් අරාබි අර්ථ විවරණ:
ذٰلِكَ بِاَنَّ اللّٰهَ هُوَ الْحَقُّ وَاَنَّ مَا یَدْعُوْنَ مِنْ دُوْنِهٖ هُوَ الْبَاطِلُ وَاَنَّ اللّٰهَ هُوَ الْعَلِیُّ الْكَبِیْرُ ۟
62਼ ਬੇਸ਼ੱਕ ਅੱਲਾਹ ਹੀ ਹੱਕ ਹੈ ਅਤੇ ਇਸ ਤੋਂ ਛੁੱਟ ਜਿਸ ਨੂੰ ਵੀ ਉਹ (ਮਦਦ ਲਈ) ਪੁਕਾਰਦੇ ਹਨ ਉਹ ਸਭ ਝੂਠੇ ਹਨ, ਬੇਸ਼ੱਕ ਅੱਲਾਹ ਹੀ ਸਭ ਤੋਂ ਵੱਧ ਵਡਿਆਈ ਵਾਲਾ ਹੈ।
අල්කුර්ආන් අරාබි අර්ථ විවරණ:
اَلَمْ تَرَ اَنَّ اللّٰهَ اَنْزَلَ مِنَ السَّمَآءِ مَآءً ؗ— فَتُصْبِحُ الْاَرْضُ مُخْضَرَّةً ؕ— اِنَّ اللّٰهَ لَطِیْفٌ خَبِیْرٌ ۟ۚ
63਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਅਕਾਸ਼ ਤੋਂ (ਬੰਜਰ ਧਰਤੀ ’ਤੇ) ਪਾਣੀ ਬਰਸਾਉਂਦਾ ਹੈ, ਇਸ ਰਾਹੀਂ ਧਰਤੀ ਹਰੀ ਭਰੀ ਹੋ ਉਠਦੀ ਹੈ, ਬੇਸ਼ੱਕ ਅੱਲਾਹ ਹਰ ਗੱਲ ਨੂੰ ਬਰੀਕੀ ਨਾਲ ਜਾਣਦਾ ਹੈ।
අල්කුර්ආන් අරාබි අර්ථ විවරණ:
لَهٗ مَا فِی السَّمٰوٰتِ وَمَا فِی الْاَرْضِ ؕ— وَاِنَّ اللّٰهَ لَهُوَ الْغَنِیُّ الْحَمِیْدُ ۟۠
64਼ ਅਕਾਸ਼ਾਂ ਅਤੇ ਧਰਤੀ ਵਿਚ ਜੋ ਕੁੱਝ ਵੀ ਹੈ ਸਭ ਉਸੇ ਦਾ ਹੀ ਹੈ ਅਤੇ ਬੇਸ਼ੱਕ ਅੱਲਾਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਬੇਪਰਵਾਹ ਤੇ ਸਲਾਹਿਆ ਹੋਇਆ ਹੈ।
අල්කුර්ආන් අරාබි අර්ථ විවරණ:
اَلَمْ تَرَ اَنَّ اللّٰهَ سَخَّرَ لَكُمْ مَّا فِی الْاَرْضِ وَالْفُلْكَ تَجْرِیْ فِی الْبَحْرِ بِاَمْرِهٖ ؕ— وَیُمْسِكُ السَّمَآءَ اَنْ تَقَعَ عَلَی الْاَرْضِ اِلَّا بِاِذْنِهٖ ؕ— اِنَّ اللّٰهَ بِالنَّاسِ لَرَءُوْفٌ رَّحِیْمٌ ۟
65਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਨੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਤੁਹਾਡੇ ਅਧੀਨ ਕਰ ਛੱਡੀਆਂ ਹਨ, ਕਸ਼ਤੀਆਂ ਉਸੇ ਦੇ ਹੁਕਮ ਨਾਲ ਪਾਣੀ ਵਿਚ ਚਲਦੀਆਂ ਹਨ, ਅਕਾਸ਼ ਨੂੰ ਵੀ ਉਸੇ ਨੇ ਸਾਂਭਿਆ ਹੋਇਆ ਹੈ ਕਿ ਉਹ ਧਰਤੀ ਉੱਤੇ ਉਸ ਦੀ ਆਗਿਆ ਬਿਨਾਂ ਨਾ ਡਿੱਗੇ। ਬੇਸ਼ੱਕ ਅੱਲਾਹ ਲੋਕਾਂ ਨਾਲ ਮਿਹਰਬਾਨੀਆਂ ਸਦਕੇ ਨਰਮੀਆਂ ਕਰਦਾ ਹੈ।
අල්කුර්ආන් අරාබි අර්ථ විවරණ:
وَهُوَ الَّذِیْۤ اَحْیَاكُمْ ؗ— ثُمَّ یُمِیْتُكُمْ ثُمَّ یُحْیِیْكُمْ ؕ— اِنَّ الْاِنْسَانَ لَكَفُوْرٌ ۟
66਼ ਅਤੇ ਤੁਹਾਨੂੰ ਜੀਵਨ ਵੀ ਉਸੇ ਨੇ ਬਖ਼ਸ਼ਿਆ ਹੈ ਅਤੇ ਉਹੀ ਤੁਹਾਨੂੰ ਮੌਤ ਦੇਵੇਗਾ, ਫੇਰ ਤੁਹਾਨੂੰ (ਕਿਆਮਤ ਦਿਹਾੜੇ) ਮੁੜ ਜੀਵਿਤ ਕਰੇਗਾ। ਪਰ ਮਨੁੱਖ (ਰੱਬ ਦੇ ਅਹਿਸਾਨਾ ਦੀ) ਨਾ-ਸ਼ੁਕਰੀ ਕਰਦਾ ਹੈ।
අල්කුර්ආන් අරාබි අර්ථ විවරණ:
لِكُلِّ اُمَّةٍ جَعَلْنَا مَنْسَكًا هُمْ نَاسِكُوْهُ فَلَا یُنَازِعُنَّكَ فِی الْاَمْرِ وَادْعُ اِلٰی رَبِّكَ ؕ— اِنَّكَ لَعَلٰی هُدًی مُّسْتَقِیْمٍ ۟
67਼ ਹਰ ਉੱਮਤ ਲਈ ਅਸੀਂ ਇਬਾਦਤ ਕਰਨ ਦਾ ਇਕ ਵਿਸ਼ੇਸ਼ ਤਰੀਕਾ ਨਿਰਧਾਰਤ ਕੀਤਾ ਹੈ ਅਤੇ ਉਹ ਸਾਰੇ ਉਸ ’ਤੇ ਅਮਲ ਕਰਦੇ ਹਨ। ਸੋ (ਹੇ ਨਬੀ!) ਉਹਨਾਂ (ਕਾਫ਼ਿਰਾਂ) ਨੂੰ ਉਹਨਾਂ ਗੱਲਾਂ ਵਿਚ ਤੁਹਾਡੇ ਨਾਲ ਝਗੜਣਾ ਨਹੀਂ ਚਾਹੀਦਾ, ਤੁਸੀਂ ਲੋਕਾਂ ਨੂੰ ਆਪਣੇ ਰੱਬ ਵੱਲ ਬੁਲਾਓ, ਬੇਸ਼ੱਕ ਤੁਸੀਂ ਸਿੱਧੀ ਰਾਹ ਉੱਤੇ ਹੋ।
අල්කුර්ආන් අරාබි අර්ථ විවරණ:
وَاِنْ جٰدَلُوْكَ فَقُلِ اللّٰهُ اَعْلَمُ بِمَا تَعْمَلُوْنَ ۟
68਼ ਜੇ ਫੇਰ ਵੀ ਇਹ ਕਾਫ਼ਿਰ ਤੁਹਾਡੇ ਨਾਲ ਉਲਝਦੇ ਹਨ ਤਾਂ (ਹੇ ਨਬੀ!) ਤੁਸੀਂ ਕਹਿ ਦਿਓ ਕਿ ਅੱਲਾਹ ਤੁਹਾਡੀਆਂ ਕਰਤੂਤਾਂ ਤੋਂ ਭਲੀ-ਭਾਂਤ ਜਾਣੂ ਹੈ।
අල්කුර්ආන් අරාබි අර්ථ විවරණ:
اَللّٰهُ یَحْكُمُ بَیْنَكُمْ یَوْمَ الْقِیٰمَةِ فِیْمَا كُنْتُمْ فِیْهِ تَخْتَلِفُوْنَ ۟
69਼ ਬੇਸ਼ੱਕ ਕਿਆਮਤ ਦਿਹਾੜੇ ਅੱਲਾਹ ਉਹਨਾਂ ਸਾਰੀਆਂ ਗੱਲਾਂ ਦਾਂ ਨਿਪਟਾਰਾ ਕਰ ਦੇਵੇਗਾ, ਜਿਹੜੀਆਂ ਗੱਲਾਂ ਵਿਚ ਤੁਸੀਂ ਮਤ ਭੇਦ ਕਰ ਰਹੇ ਹਨ।
අල්කුර්ආන් අරාබි අර්ථ විවරණ:
اَلَمْ تَعْلَمْ اَنَّ اللّٰهَ یَعْلَمُ مَا فِی السَّمَآءِ وَالْاَرْضِ ؕ— اِنَّ ذٰلِكَ فِیْ كِتٰبٍ ؕ— اِنَّ ذٰلِكَ عَلَی اللّٰهِ یَسِیْرٌ ۟
70਼ ਕੀ ਤੁਸੀਂ (ਹੇ ਨਬੀ!) ਨਹੀਂ ਜਾਣਦੇ ਕਿ ਅਕਾਸ਼ਾਂ ਤੇ ਧਰਤੀ ਦੀ ਹਰ ਇਕ ਚੀਜ਼ ਅੱਲਾਹ ਦੇ ਗਿਆਨ ਵਿਚ ਹੈ ਅਤੇ ਇਹ ਸਭ ਕੁੱਝ ਇਕ ਲਿਖੀ ਹੋਈ ਕਿਤਾਬ ਵਿਚ ਦਰਜ ਹੈ। ਇਹ ਕੰਮ ਅੱਲਾਹ ਲਈ ਤਾਂ ਬਹੁਤ ਹੀ ਆਸਾਨ ਹੈ।
අල්කුර්ආන් අරාබි අර්ථ විවරණ:
وَیَعْبُدُوْنَ مِنْ دُوْنِ اللّٰهِ مَا لَمْ یُنَزِّلْ بِهٖ سُلْطٰنًا وَّمَا لَیْسَ لَهُمْ بِهٖ عِلْمٌ ؕ— وَمَا لِلظّٰلِمِیْنَ مِنْ نَّصِیْرٍ ۟
71਼ ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹਨ ਜਿਸ ਦੇ ਲਈ ਕੋਈ ਰੱਬੀ ਦਲੀਲ ਨਹੀਂ ਅਤੇ ਨਾ ਹੀ ਉਹਨਾਂ ਨੂੰ ਇਸ ਦਾ ਕੋਈ ਗਿਆਨ ਹੈ। ਜ਼ਾਲਮਾਂ ਦਾ ਕੋਈ ਵੀ ਮਦਦਗਾਰ ਨਹੀਂ।
අල්කුර්ආන් අරාබි අර්ථ විවරණ:
وَاِذَا تُتْلٰی عَلَیْهِمْ اٰیٰتُنَا بَیِّنٰتٍ تَعْرِفُ فِیْ وُجُوْهِ الَّذِیْنَ كَفَرُوا الْمُنْكَرَ ؕ— یَكَادُوْنَ یَسْطُوْنَ بِالَّذِیْنَ یَتْلُوْنَ عَلَیْهِمْ اٰیٰتِنَا ؕ— قُلْ اَفَاُنَبِّئُكُمْ بِشَرٍّ مِّنْ ذٰلِكُمْ ؕ— اَلنَّارُ ؕ— وَعَدَهَا اللّٰهُ الَّذِیْنَ كَفَرُوْا ؕ— وَبِئْسَ الْمَصِیْرُ ۟۠
72਼ ਜਦੋਂ ਉਹਨਾਂ (ਕਾਫ਼ਿਰਾਂ) ਦੇ ਸਾਹਮਣੇ ਸਾਡੇ ਕਲਾਮ (.ਕੁਰਆਨ) ਦੀਆਂ ਆਇਤਾਂ ਦੀ ਤਲਾਵਤ ਕੀਤੀ ਜਾਂਦੀ ਹੈ (ਭਾਵ ਪੜ੍ਹੀਆਂ ਜਾਂਦੀਆਂ ਹਨ) ਤਾਂ ਤੁਸੀਂ ਕਾਫ਼ਿਰਾਂ ਦੇ ਚਿਹਰਿਆਂ ਨੂੰ ਵਿਗੜਦੇ ਹੋਏ ਵੇਖੋਗੇ ਅਤੇ ਇੰਜ ਲੱਗਦਾ ਹੈ ਕਿ ਹੁਣੇ ਉਹ ਸਾਡੀਆਂ ਆਇਤਾਂ (ਰੱਬੀ ਕਲਾਮ .ਕੁਰਆਨ) ਸੁਣਾਉਣ ਵਾਲਿਆਂ ਉੱਤੇ ਹਮਲਾ ਕਰ ਦੇਣਗੇ। ਹੇ ਨਬੀ! ਉਹਨਾਂ ਨੂੰ ਆਖ ਦਿਓ ਕਿ ਮੈਂ ਤੁਹਾਨੂੰ ਇਸ ਤੋਂ ਵੀ ਭੈੜੀ ਖ਼ਬਰ ਦਿੰਦਾ ਹੈ ਕਿ ਉਹ ਇਕ ਅੱਗ ਹੈ ਜਿਸ ਦਾ ਵਾਅਦਾ ਅੱਲਾਹ ਨੇ ਕਾਫ਼ਿਰਾਂ ਨਾਲ ਕੀਤਾ ਹੋਇਆ ਹੈ, ਜਿਹੜੀ ਕਿ ਸਭ ਤੋਂ ਵੱਧ ਭੈੜੀ ਥਾਂ ਹੈ।
අල්කුර්ආන් අරාබි අර්ථ විවරණ:
یٰۤاَیُّهَا النَّاسُ ضُرِبَ مَثَلٌ فَاسْتَمِعُوْا لَهٗ ؕ— اِنَّ الَّذِیْنَ تَدْعُوْنَ مِنْ دُوْنِ اللّٰهِ لَنْ یَّخْلُقُوْا ذُبَابًا وَّلَوِ اجْتَمَعُوْا لَهٗ ؕ— وَاِنْ یَّسْلُبْهُمُ الذُّبَابُ شَیْـًٔا لَّا یَسْتَنْقِذُوْهُ مِنْهُ ؕ— ضَعُفَ الطَّالِبُ وَالْمَطْلُوْبُ ۟
73਼ ਹੇ ਲੋਕੋ! (ਤੁਹਾਨੂੰ ਸਮਝਾਉਣ ਲਈ) ਇਕ ਉਦਹਾਰਨ ਦਿੱਤੀ ਜਾ ਰਹੀ ਹੈ ਸੋ ਤੁਸੀਂ ਧਿਆਨ ਨਾਲ ਸੁਣੋ। ਅੱਲਾਹ ਨੂੰ ਛੱਡ ਕੇ ਜਿਨ੍ਹਾਂ (ਇਸ਼ਟਾਂ) ਨੂੰ ਤੁਸੀਂ (ਮਦਦ ਲਈ) ਪੁਕਾਰ ਦੇ ਹੋ ਉਹ ਇਕ ਮੱਖੀ ਵੀ ਪੈਦਾ ਨਹੀਂ ਕਰ ਸਕਦੇ ਭਾਵੇਂ ਕਿ ਉਹ ਸਾਰੇ ਹੀ ਇਕੱਠੇ ਹੋ ਜਾਣ। ਜੇ ਉਹਨਾਂ (ਇਸ਼ਟਾਂ ਜਿਵੇਂ ਮੂਰਤੀਆਂ, ਕਬਰਾਂ) ਤੋਂ ਮੱਖੀ ਕੋਈ ਚੀਜ਼ ਖੋਹ ਕੇ ਲੈ ਜਾਵੇ ਤਾਂ ਇਹ ਉਸ ਤੋਂ ਖੋਹ ਨਹੀਂ ਸਕਦੇ। ਕਿੰਨਾਂ ਬੋਦਾ ਹੈ ਉਹਨਾਂ ਤੋਂ ਸਹਾਇਤਾ ਮੰਗਣ ਵਾਲਾ ਅਤੇ ਕਿੰਨਾਂ ਬੋਦਾ ਹੈ ਉਹ (ਇਸ਼ਟ), ਜਿਸ ਤੋਂ ਮਦਦ ਮੰਗੀ ਜਾਂਦੀ ਹੈ।
අල්කුර්ආන් අරාබි අර්ථ විවරණ:
مَا قَدَرُوا اللّٰهَ حَقَّ قَدْرِهٖ ؕ— اِنَّ اللّٰهَ لَقَوِیٌّ عَزِیْزٌ ۟
74਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀ ਕਦਰ ਹੀ ਨਹੀਂ ਕੀਤੀ (ਜਿਵੇਂ ਕਿ ਉਸ ਦਾ ਹੱਕ ਬਣਦਾ ਸੀ)। ਜਦ ਕਿ ਅੱਲਾਹ ਤਾਂ ਬਹੁਤ ਹੀ ਜ਼ਬਰਦਸਤ ਤਾਕਤ ਰੱਖਦਾ ਹੈ।
අල්කුර්ආන් අරාබි අර්ථ විවරණ:
اَللّٰهُ یَصْطَفِیْ مِنَ الْمَلٰٓىِٕكَةِ رُسُلًا وَّمِنَ النَّاسِ ؕ— اِنَّ اللّٰهَ سَمِیْعٌ بَصِیْرٌ ۟ۚ
75਼ ਅੱਲਾਹ ਕੁੱਝ ਫ਼ਰਿਸ਼ਤਿਆਂ ਵਿੱਚੋਂ ਅਤੇ ਕੁੱਝ ਮਨੁੱਖਾਂ ਵਿੱਚੋਂ ਵੀ ਆਪਣਾ ਪੈਗ਼ਾਮ ਪਚਾਉਣ ਵਾਲੇ ਚੁਣ ਲੈਂਦਾ ਹੈ ਬੇਸ਼ੱਕ ਅੱਲਾਹ ਸਭ ਕੁੱਝ ਵੇਖਦਾ ਅਤੇ ਸੁਣਦਾ ਹੈ।
අල්කුර්ආන් අරාබි අර්ථ විවරණ:
یَعْلَمُ مَا بَیْنَ اَیْدِیْهِمْ وَمَا خَلْفَهُمْ ؕ— وَاِلَی اللّٰهِ تُرْجَعُ الْاُمُوْرُ ۟
76਼ ਉਹ ਸਭ ਜਾਣਦਾ ਹੈ ਜੋ ਉਹਨਾਂ ਦੇ ਅੱਗੇ ਹੈ ਅਤੇ ਜੋ ਉਹਨਾਂ ਦੇ ਪਿੱਛੇ ਹੈ ਅਤੇ ਸਾਰੇ ਕੰਮ ਅੱਲਾਹ ਵੱਲ ਹੀ ਪਰਤਾਏ ਜਾਂਦੇ ਹਨ।
අල්කුර්ආන් අරාබි අර්ථ විවරණ:
یٰۤاَیُّهَا الَّذِیْنَ اٰمَنُوا ارْكَعُوْا وَاسْجُدُوْا وَاعْبُدُوْا رَبَّكُمْ وَافْعَلُوا الْخَیْرَ لَعَلَّكُمْ تُفْلِحُوْنَ ۟
77਼ ਹੇ ਮੋਮਿਨੋ! (ਆਪਣੇ ਰੱਬ ਦੇ ਅੱਗੇ ਹੀ) ਝੁਕੋ ਅਤੇ ਸਿਜਦਾ ਕਰੋ ਅਤੇ ਆਪਣੇ ਪਾਲਣਹਾਰ ਦੀ ਹੀ ਬੰਦਗੀ ਕਰੋ ਅਤੇ ਭਲੇ ਕੰਮ ਕਰਦੇ ਰਹੋ ਤਾਂ ਜੋ ਤੁਹਾਨੂੰ ਸਫ਼ਲਤਾ ਪ੍ਰਾਪਤ ਹੋ ਸਕੇ।
අල්කුර්ආන් අරාබි අර්ථ විවරණ:
وَجَاهِدُوْا فِی اللّٰهِ حَقَّ جِهَادِهٖ ؕ— هُوَ اجْتَبٰىكُمْ وَمَا جَعَلَ عَلَیْكُمْ فِی الدِّیْنِ مِنْ حَرَجٍ ؕ— مِلَّةَ اَبِیْكُمْ اِبْرٰهِیْمَ ؕ— هُوَ سَمّٰىكُمُ الْمُسْلِمِیْنَ ۙ۬— مِنْ قَبْلُ وَفِیْ هٰذَا لِیَكُوْنَ الرَّسُوْلُ شَهِیْدًا عَلَیْكُمْ وَتَكُوْنُوْا شُهَدَآءَ عَلَی النَّاسِ ۖۚ— فَاَقِیْمُوا الصَّلٰوةَ وَاٰتُوا الزَّكٰوةَ وَاعْتَصِمُوْا بِاللّٰهِ ؕ— هُوَ مَوْلٰىكُمْ ۚ— فَنِعْمَ الْمَوْلٰی وَنِعْمَ النَّصِیْرُ ۟۠
78਼ ਅਤੇ ਤੁਸੀਂ ਅੱਲਾਹ ਦੀ ਰਾਹ ਵਿਚ (ਜੀ ਜਾਨ ਨਾਲ) ਜਿਹਾਦ ਕਰੋ ਜਿਵੇਂ ਕਿ ਜਿਹਾਦ ਕਰਨ ਦਾ ਹੱਕ ਹੈ। ਉਸ ਨੇ ਤੁਹਾਨੂੰ ਆਪਣੇ ਦੀਨ (ਦੀ ਸੇਵਾ) ਲਈ ਚੁਣ ਲਿਆ ਹੈ ਅਤੇ ਉਸ ਨੇ ਦੀਨ ਵਿਚ ਤੁਹਾਡੇ ਲਈ ਕੋਈ ਅੋਖਿਆਈ ਨਹੀਂ ਰੱਖੀ।1 ਆਪਣੇ ਪਿਓ ਇਬਰਾਹੀਮ ਦੇ ਦੀਨ ਦੀ ਪੈਰਵੀ ਕਰੋ। ਅੱਲਾਹ ਨੇ ਪਹਿਲਾਂ ਵੀ ਤੁਹਾਡਾ ਨਾਂ ਮੁਸਲਿਮ (ਆਗਿਆਕਾਰੀ) ਰੱਖਿਆ ਸੀ ਅਤੇ ਇਸ .ਕੁਰਆਨ ਵਿਚ ਵੀ ਤੁਹਾਡਾ ਇਹੋ ਨਾਂ ਹੈ, ਤਾਂ ਜੋ ਰਸੂਲ ਤੁਹਾਡੇ ਲਈ ਤੁਹਾਡੇ ਉੱਤੇ ਗਵਾਹ ਹੋਵੇ ਅਤੇ ਤੁਸੀਂ ਲੋਕਾਂ ਉੱਤੇ ਗਵਾਹ ਹੋਵੇ। ਸੋ ਤੁਸੀਂ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ ਅਤੇ ਅੱਲਾਹ (ਦੇ ਹੁਕਮਾਂ) ਨੂੰ ਮਜ਼ਬੂਤੀ ਨਾਲ ਫੜੀਂ ਰੱਖਿਓ। ਉਹੀਓ ਤੁਹਾਡਾ ਕਾਰਜ ਸਾਧਕ ਹੈ, ਅਤੇ ਸਭ ਤੋਂ ਵਧੀਆ ਕਾਰਜ ਸਾਧਕ ਵੀ ਉਹੀਓ ਹੈ ਅਤੇ ਸਭ ਤੋਂ ਵਧੀਆ ਸਹਾਇਕ ਵੀ ਉਹੀਓ ਹੈ।
1 ਭਾਵ ਦੀਨ ਬਹੁਤ ਹੀ ਆਸਾਨ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਅੱਲਾਹ ਦਾ ਪਸੰਦੀਦਾ ਦੀਨ ਉਹ ਹੈ ਜਿਹੜਾ ਸਿੱਧਾ ਅਤੇ ਆਸਾਨ ਹੈ। ਆਪ (ਸ:) ਨੇ ਇਹ ਵੀ ਫ਼ਰਮਾਇਆ ਕਿ ਬੇਸ਼ੱਕ ਦੀਨ ਇਸਲਾਮ ਬਹੁਤ ਆਸਾਨ ਹੈ ਜਿਹੜਾ ਕੋਈ ਇਸ ਦੀਨ ਵਿਚ ਸਖ਼ਤੀ ਕਰੇਗਾ ਤਾਂ ਉਹ ਦੀਨ ਉਸ ਲਈ ਭਾਰੀ ਹੋ ਜਾਵੇਗਾ। ਸੋ ਤੁਸੀਂ ਵਿਚਕਾਰਲੀ ਰਾਹ ਇਖਤਿਆਰ ਕਰੋ ਅਤੇ ਚੰਗੇ ਅਮਲਾਂ ਨਾਲ ਅੱਲਾਹ ਦੇ ਨੇੜੇ ਹੋ ਜਾਓ ਅਤੇ ਚੰਗੇ ਬਦਲੇ ਦੀ ਉੱਮੀਦ ਰਖਦੇ ਹੋਏ ਜੋ ਤੁਹਾਨੂੰ ਦਿੱਤਾ ਜਾਵੇ ਉਸ ਤੇ ਖ਼ੁਸ਼ ਹੋ ਜਾ ਅਤੇ ਸਵੇਰੇ ਸ਼ਾਮ ਅਤੇ ਰਾਤ ਦੇ ਆਖ਼ਰੀ ਹਿੱਸੇ ਵਿਚ ਇਬਾਦਤ ਕਰਕੇ ਮਦਦ ਪ੍ਰਾਪਤ ਕਰੋ। (ਸਹੀ ਬੁਖ਼ਾਰੀ, ਹਦੀਸ: 39)
අල්කුර්ආන් අරාබි අර්ථ විවරණ:
 
අර්ථ කථනය පරිච්ඡේදය: සූරා අල් හජ්
සූරා පටුන පිටු අංක
 
ශුද්ධවූ අල් කුර්ආන් අර්ථ කථනය - الترجمة البنجابية - පරිවර්තන පටුන

ترجمة معاني القرآن الكريم إلى اللغة البنجابية، ترجمها عارف حليم، نشرتها مكتبة دار السلام.

වසන්න